ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018: ਸੈਨੇਗਲ ਨੇ ਪੋਲੈਂਡ ਨੂੰ 2-1 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018: ਅੱਧਾ ਸਮਾਂ ਪੂਰਾ ਹੋਣ 'ਤੇ ਸੈਨੇਗਲ ਪੋਲੈਂਡ ਤੋਂ 1-0 ਨਾਲ ਅੱਗੇ
. . .  1 day ago
ਦੋ ਮਹੀਨੇ ਦੀ ਗਰਭਵਤੀ ਮਹਿਲਾ ਚੜੀ ਦਹੇਜ ਦੀ ਬਲੀ
. . .  1 day ago
ਗੁਰਦਾਸਪੁਰ, 19 ਜੂਨ (ਗੁਰਪ੍ਰਤਾਪ ਸਿੰਘ/ਸੁਖਵੀਰ ਸਿੰਘ ਸੈਣੀ)-ਪਿੰਡ ਸਾਧੂ ਚੱਕ ਵਿਖੇ ਅੱਜ ਦੋ ਮਹੀਨੇ ਦੀ ਗਰਭਵਤੀ ਮਹਿਲਾ ਦੀ ਦਹੇਜ ਖ਼ਾਤਰ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ,ਜਿਸ ਦਾ 8 ਮਹੀਨੇ ਪਹਿਲਾਂ ...
ਫੀਫਾ ਵਿਸ਼ਵ ਕੱਪ 2018 : ਜਾਪਾਨ ਨੇ ਕੋਲੰਬੀਆ ਨੂੰ 2-1 ਨਾਲ ਹਰਾਇਆ
. . .  1 day ago
ਸੁਸ਼ਮਾ ਸਵਰਾਜ ਨੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  1 day ago
ਫਰਾਂਸ: ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੈਰਿਸ 'ਚ ਸੰਬੋਧਿਤ ਵੀ ਕੀਤਾ...
ਅਰਵਿੰਦ ਕੇਜਰੀਵਾਲ ਨੇ ਖ਼ਤਮ ਕੀਤਾ ਧਰਨਾ - ਮਨੀਸ਼ ਸਿਸੋਦੀਆ
. . .  1 day ago
ਨਵੀਂ ਦਿੱਲੀ, 19 ਜੂਨ -ਦਿੱਲੀ ਦੇ ਉਪ ਮੁੱਖਮੰਤਰੀ ਮਨੀਸ਼ ਸਿਸੋਦੀਆ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਧਰਨਾ ਖ਼ਤਮ ਕਰ ਲਿਆ ਹੈ। ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫ਼ਰੰਸ 'ਚ ਇਹ ਵੀ ਕਿਹਾ...
ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜਾ ਕਾਰਡ/ਸਰਟੀਫਿਕੇਟ 21 ਨੂੰ ਭੇਜੇ ਜਾਣਗੇ
. . .  1 day ago
ਐੱਸ. ਏ. ਐੱਸ. ਨਗਰ, 19 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਟ੍ਰਿਕ ਪ੍ਰੀਖਿਆ ਮਾਰਚ 2018 ਦੇ ਰੈਗੂਲਰ/ਓਪਨ ਸਕੂਲ ਪ੍ਰੀਖਿਆਰਥੀਆਂ ਦੇ ਨਤੀਜਾ ਕਾਰਡ/ਸਰਟੀਫਿਕੇਟ ਜ਼ਿਲ੍ਹਾ ਪੱਧਰ 'ਤੇ ਸਥਿਤ..
ਜੰਮੂ-ਕਸ਼ਮੀਰ 'ਚ ਤਾਕਤ ਦੀ ਰਾਜਨੀਤੀ ਨਹੀਂ ਚੱਲ ਸਕਦੀ- ਮਹਿਬੂਬਾ ਮੁਫਤੀ
. . .  1 day ago
ਸ੍ਰੀਨਗਰ, 19 ਜੂਨ- ਜੰਮੂ-ਕਸ਼ਮੀਰ 'ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਮਹਿਬੂਬਾ ਮੁਫਤੀ ਨੇ ਕਿਹਾ ਕਿ ਭਾਜਪਾ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਈ। ਸਾਲ 2014 'ਚ ਹੋਈਆਂ ਚੋਣਾਂ ਕਿਸੇ ਵੀ ਦਲ ਨੂੰ ਸਰਕਾਰ...
ਬੋਰਡ ਪ੍ਰੀਖਿਆ ਦੀਆਂ ਉੱਤਰ ਪੱਤਰੀਆਂ ਚੋਰੀ ਕਰਨ ਦੇ ਮਾਮਲੇ 'ਚ ਸਕੂਲ ਪ੍ਰਿੰਸੀਪਲ ਗ੍ਰਿਫਤਾਰ
. . .  1 day ago
ਪਟਨਾ, 19 ਜੂਨ - ਐਸ.ਐਸ.ਹਾਈ ਸਕੂਲ, ਗੋਪਾਲਗੰਜ ਦੇ ਪ੍ਰਿੰਸੀਪਲ ਪ੍ਰਮੋਦ ਕੁਮਾਰ ਸ੍ਰੀਵਾਸਤਵ ਨੂੰ 10ਵੀਂ ਬੋਰਡ ਦੀਆਂ 42 ਹਜ਼ਾਰ ਉੱਤਰ ਪੱਤਰੀਆਂ(ਅਨਸਰ ਸ਼ੀਟ) ਚੋਰੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ...
ਮਲਸੀਆਂ ਵਿਖੇ ਸ਼ਰੇਆਮ ਲੁਟੇਰਿਆਂ ਨੇ ਨੌਜਵਾਨ ਤੋਂ ਸਵਾ 4 ਲੱਖ ਲੁੱਟੇ
. . .  1 day ago
ਮਲਸੀਆਂ, 19 ਜੂਨ (ਸੁਖਦੀਪ ਸਿੰਘ) - ਮਲਸੀਆਂ ਵਿਖੇ ਅੱਜ ਸਵੇਰੇ ਬੱਸ ਅੱਡੇ ਦੇ ਸਾਹਮਣੇ ਸਕੂਟਰੀ ਸਵਾਰ ਤਿੰਨ ਲੁਟੇਰਿਆ ਨੇ ਸ਼ਰੇਆਮ ਇਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਕੋਲੋਂ ਸਵਾ 4 ਲੱਖ ਰੁਪਏ ਦੀ ਨਗਦੀ...
ਗ੍ਰਹਿ ਮੰਤਰੀ ਦੇ ਘਰ ਉੱਚ ਪੱਧਰੀ ਬੈਠਕ ਜਾਰੀ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਇੱਕ ਉੱਚ ਪੱਧਰੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ, ਗ੍ਰਹਿ ਸਕੱਤਰ, ਜੰਮੂ-ਕਸ਼ਮੀਰ ਦੇ ਸੰਯੁਕਤ ਸਕੱਤਰ ਅਤੇ ਹੋਰ ਅਧਿਕਾਰੀ ਸ਼ਾਮਲ ਹਨ...
ਜੰਮੂ-ਕਸ਼ਮੀਰ 'ਚ ਸਰਕਾਰ ਬਣਾਉਣ ਲਈ ਕਿਸੇ ਨੂੰ ਵੀ ਨਹੀਂ ਦਿੱਤਾ ਜਾਵੇਗਾ ਸਮਰਥਨ- ਅਬਦੁੱਲਾ
. . .  1 day ago
ਸ੍ਰੀਨਗਰ, 19 ਜੂਨ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁੱਲਾ ਨੇ ਰਾਜਪਾਲ ਐਨ. ਐਨ. ਵੋਹਰਾ ਨਾਲ ਸ੍ਰੀਨਗਰ 'ਚ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ 'ਚ ਸਰਕਾਰ ਬਣਾਉਣ...
ਆਂਧਰਾ ਪ੍ਰਦੇਸ਼ ਸਰਕਾਰ ਦੇ ਸਲਾਹਕਾਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ
. . .  1 day ago
ਅਮਰਾਵਤੀ, 19 ਜੂਨ - ਆਂਧਰਾ ਪ੍ਰਦੇਸ਼ ਸਰਕਾਰ ਦੇ ਸਲਾਹਕਾਰ ਡਾ. ਪ੍ਰਾਕਲਾ ਪ੍ਰਭਾਕਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਬਾਰੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ ਲਿਖੇ ਇਕ ਪੱਤਰ 'ਚ ਉਨ੍ਹਾਂ ਕਿਹਾ...
8 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 19 ਜੂਨ (ਰਾਮ ਸਿੰਘ ਬਰਾੜ): ਹਰਿਆਣਾ ਸਰਕਾਰ ਨੇ ਅੱਜ 8 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਦੱਸ ਦੇਈਏ ਕਿ ਸ੍ਰੀਕਾਂਤ ਜਾਧਵ ਨੂੰ ਦੱਖਣ ਰੇਂਜ ਰਿਵਾੜੀ ਦਾ ਆਈ.ਜੀ., ਐਸ.ਐਸ.ਚਾਵਲਾ ਨੂੰ ਦੂਰਸੰਚਾਰ ਵਿਭਾਗ....
ਕ੍ਰਾਈਮ ਬ੍ਰਾਂਚ ਦੇ ਦਫ਼ਤਰ ਪਹੁੰਚੇ ਦਾਤੀ ਮਹਾਰਾਜ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ ਦੇ ਫਤਿਹਪੁਰੀ ਬੇਰੀ 'ਚ ਸ਼ਨੀ ਧਾਮ ਮੰਦਰ ਦੇ ਮੁਖੀ ਦਾਤੀ ਮਹਾਰਾਜ ਅੱਜ ਦਿੱਲੀ ਦੀ ਪੁਲਿਸ ਕ੍ਰਾਈਮ ਬ੍ਰਾਂਚ ਦੇ ਦਫ਼ਤਰ 'ਚ ਪਹੁੰਚੇ ਹਨ। ਕ੍ਰਾਈਮ ਬ੍ਰਾਂਚ ਨੇ ਜਬਰ-ਜਨਾਹ ਮਾਮਲੇ 'ਚ ਪੇਸ਼ ਹੋਣ ਲਈ ਦਾਤੀ ਮਹਾਰਾਜ ਨੂੰ ਬੁੱਧਵਾਰ ਤੱਕ ਦਾ ਸਮਾਂ...
ਉਮਰ ਅਬਦੁੱਲਾ ਨੇ ਸ੍ਰੀਨਗਰ 'ਚ ਐਨ.ਐਨ.ਵੋਹਰਾ ਨਾਲ ਕੀਤੀ ਮੁਲਾਕਾਤ
. . .  1 day ago
ਭਾਜਪਾ ਦਾ ਪੀ. ਡੀ. ਪੀ. ਨਾਲ ਗਠਜੋੜ ਰਾਸ਼ਟਰ ਵਿਰੋਧੀ ਸੀ- ਸ਼ਿਵ ਸੈਨਾ
. . .  1 day ago
ਭਾਜਪਾ ਵਲੋਂ ਗਠਜੋੜ ਤੋੜਨ ਕਾਰਨ ਪੀ. ਡੀ. ਪੀ. ਹੈਰਾਨੀ 'ਚ
. . .  1 day ago
ਭਾਜਪਾ ਦਾ ਪੀ.ਡੀ.ਪੀ. ਨਾਲ ਗਠਜੋੜ ਟੁੱਟਣਾ ਚੰਗੀ ਗੱਲ : ਗੁਲਾਮ ਨਬੀ ਆਜ਼ਾਦ
. . .  1 day ago
ਮਹਿਬੂਬਾ ਮੁਫਤੀ ਨੇ ਦਿੱਤਾ ਅਸਤੀਫਾ
. . .  1 day ago
ਭਾਜਪਾ ਨੇ ਜੰਮੂ-ਕਸ਼ਮੀਰ 'ਚ ਕੀਤੀ ਰਾਸ਼ਟਰਪਤੀ ਸ਼ਾਸਨ ਦੀ ਮੰਗ
. . .  1 day ago
ਜੰਮੂ ਕਸ਼ਮੀਰ 'ਚ ਭਾਜਪਾ ਨੇ ਪੀ. ਡੀ. ਪੀ. ਨਾਲ ਤੋੜਿਆ ਗਠਜੋੜ
. . .  1 day ago
ਦਿੱਲੀ 'ਚ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਮੀਂਹ ਦੇ ਨਾਲ ਆ ਸਕਦੀ ਹੈ ਤੇਜ਼ ਹਨ੍ਹੇਰੀ
. . .  1 day ago
ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਹੋਣ ਵਾਲੀ ਸਾਂਝੀ ਮਿਲਟਰੀ ਡਰਿੱਲ ਮੁਅੱਤਲ
. . .  1 day ago
ਹੋਟਲਾਂ 'ਚ ਅੱਗ ਲੱਗਣ ਕਾਰਨ ਮਾਰੇ ਗਏ ਲੋਕਾਂ ਲਈ ਯੋਗੀ ਨੇ ਕੀਤਾ ਮੁਆਵਜ਼ੇ ਦਾ ਐਲਾਨ
. . .  1 day ago
ਯੋਗਾ ਦਿਵਸ 'ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਨੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਦਿੱਤਾ ਇਹ ਹੁਕਮ
. . .  1 day ago
ਛੱਤੀਸਗੜ੍ਹ 'ਚ ਨਕਸਲੀਆਂ ਨਾਲ ਹੋਈ ਮੁਠਭੇੜ 'ਚ ਦੋ ਜਵਾਨ ਜ਼ਖ਼ਮੀ
. . .  1 day ago
ਪ੍ਰੀਖਿਆ 'ਚ ਧੋਖਾਧੜੀ ਕਰਨ ਵਾਲੇ 22 ਲੋਕ ਗ੍ਰਿਫ਼ਤਾਰ
. . .  1 day ago
ਭਾਰਤ ਦੀ ਵੰਡ ਕਰਨ ਵਾਲੇ ਲੋਕਾਂ ਦਾ ਸਮਰਥਨ ਕਰਨਾ ਸ਼ਰਮਨਾਕ- ਹਰਸਿਮਰਤ ਬਾਦਲ
. . .  1 day ago
ਉੜੀਸਾ 'ਚ ਲੁਟੇਰਿਆ ਨੇ ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੁੱਟੇ 45 ਲੱਖ ਰੁਪਏ
. . .  1 day ago
ਗਟਰ 'ਚੋਂ ਗੈਸ ਲੀਕ ਹੋਣ ਕਾਰਨ 4 ਮੌਤਾਂ
. . .  1 day ago
ਦੋ ਪਾਕਿਸਤਾਨੀ ਕੈਦੀ ਰਿਹਾਅ
. . .  1 day ago
ਸਿਹਤ ਵਿਭਾਗ ਦੀ ਟੀਮ ਵਲੋਂ ਦੁੱਧ-ਪਨੀਰ ਬਣਾਉਣ ਵਾਲੀਆਂ ਫੈਕਟਰੀਆਂ 'ਚ ਛਾਪੇਮਾਰੀ
. . .  1 day ago
ਕੇਜਰੀਵਾਲ ਦੇ ਧਰਨਾ ਮਾਮਲੇ 'ਤੇ ਸੁਪਰੀਮ ਕੋਰਟ ਨੇ ਜਲਦੀ ਸੁਣਵਾਈ ਕਰਨ ਤੋਂ ਕੀਤਾ ਇਨਕਾਰ
. . .  1 day ago
ਅਜੀਤ ਡੋਵਾਲ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਜੇਠ ਸੰਮਤ 550
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ
  •     Confirm Target Language  

ਦਿੱਲੀ

'ਕੌਣ ਬਣੇਗਾ ਪਿਆਰੇ ਦਾ ਪਿਆਰਾ' ਮੁਕਾਬਲੇ 'ਚ ਬੱਚਿਆਂ ਨੇ ਵਿਖਾਇਆ ਉਤਸ਼ਾਹ

ਨਵੀਂ ਦਿੱਲੀ ,21 ਮਈ (ਜਗਤਾਰ ਸਿੰਘ)- ਗੁਰਦੁਆਰਾ ਗੁਰੂ ਸਿੰਘ ਸਭਾ ਮਾਨਸਰੋਵਰ ਗਾਰਡਨ ਐਫ਼.ਬੀ. ਬਲਾਕ ਵਿਖੇ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ 'ਕੌਣ ਬਣੇਗਾ ਪਿਆਰੇ ਦਾ ਪਿਆਰਾ' ਮੁਕਾਬਲੇ ਕਰਵਾਏ ਗਏ | ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦਿੱਲੀ ਪ੍ਰਦੇਸ਼ ਦੀ ਮੀਡੀਆ ਸਲਾਹਕਾਰ ਅਵਨੀਤ ਕੌਰ ਭਾਟੀਆ ਦੇ ਨਿੱਜੀ ਉਪਰਾਲੇ ਅਤੇ ਸਥਾਨਕ ਕਮੇਟੀ ਦੇ ਸਹਿਯੋਗ ਸਦਕਾ ਕਰਵਾਏ ਗਏ ਇਸ ਮੁਕਾਬਲਿਆਂ 'ਚ 9 ਤੋਂ 25 ਸਾਲ ਤੱਕ ਦੇ ਬੱਚੇ-ਬੱਚੀਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ ਅਤੇ ਲਿਖਤੀ ਪੇਪਰ 'ਚੋਂ ਮੈਰਿਟ ਦੇ ਆਧਾਰ 'ਤੇ 6 ਬੱਚਿਆਂ ਨੂੰ ਹੋਟ ਸੀਟ 'ਤੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ | ਇਸ ਸਾਰੇ ਮੁਕਾਬਲੇ ਦਾ ਸੰਚਾਲਨ ਜੀਵਨ ਜਾਂਚ ਚੈਰੀਟੇਬਲ ਸੁਸਾਇਟੀ ਸਿੱਧੂਵਾਲ ਦੇ ਮੁਖੀ ਗਿਆਨੀ ਭਗਵਾਨ ਸਿੰਘ ਖੋਜੀ ਅਤੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਮੁਖੀ ਗਿਆਨੀ ਬਰਜਿੰਦਰ ਸਿੰਘ ਪਰਵਾਨਾ ਵਲੋਂ ਕੀਤਾ ਗਿਆ | ਮੁਕਾਬਲੇ ਦੌਰਾਨ ਬੱਚਿਆਂ ਪਾਸੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਸਵਾਲ ਪੁੱਛੇ ਗਏ ਅਤੇ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤੇ ਜਾਣ ਤੋਂ ਇਲਾਵਾ ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | 'ਕੌਣ ਬਣੇਗਾ ਪਿਆਰੇ ਦਾ ਪਿਆਰਾ' ਮੁਕਾਬਲਿਆਂ ਦੇ 60 ਸੈਸ਼ਨ ਪੰਜਾਬ 'ਚ ਕਰਵਾਏ ਜਾ ਚੁੱਕੇ ਹਨ ਅਤੇ ਬੀਬੀ ਅਵਨੀਤ ਕੌਰ ਦੇ ਉਦਮ ਸਦਕਾ ਪਹਿਲੀ ਵਾਰ ਇਹ ਮੁਕਾਬਲਾ ਪੰਜਾਬ ਤੋਂ ਬਾਹਰ ਦਿੱਲੀ 'ਚ ਕਰਵਾਇਆ ਗਿਆ | ਅਵਨੀਤ ਕੌਰ ਨੇ ਕਿਹਾ ਕਿ ਨਵੀਂ ਪਨੀਰੀ ਤੇ ਨੌਜਵਾਨਾਂ ਨੂੰ ਗੁਰਬਾਣੀ ਤੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਬਹੁਤ ਹੀ ਜ਼ਰੂਰੀ ਹੈ | ਅਵਨੀਤ ਕੌਰ ਭਾਟੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ 'ਚ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਵੱਡੀ ਗਿਣਤੀ 'ਚ ਹਾਜ਼ਰੀ ਭਰੀ | ਇਸ ਪ੍ਰੋਗਰਾਮ 'ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਮੁਖੀ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਬੀਬੀ ਰਣਜੀਤ ਕੌਰ, ਸਰਬਜੀਤ ਸਿੰਘ ਵਿਰਕ, ਮਹਿੰਦਰ ਸਿੰਘ ਭੁੱਲਰ,ਗੁਰਮਿੰਦਰ ਸਿੰਘ ਮਠਾਰੂ, ਨੈਸ਼ਨਲ ਅਕਾਲੀ ਦਲ ਦੇ ਪਰਮਜੀਤ ਸਿੰਘ ਪੰਮਾ, ਪਰਮਿੰਦਰਪਾਲ ਸਿੰਘ ਤੋਂ ਇਲਾਵਾ ਸਥਾਨਕ ਗੁਰਦੁਆਰਾ ਕਮੇਟੀ ਪ੍ਰਧਾਨ ਬਖਸ਼ੀਸ਼ ਸਿੰਘ ਸਿਰਾ, ਸਕੱਤਰ ਗੁਰਦੇਵ ਸਿੰਘ ਬਾਂਸਲ, ਅਮਰੀਕ ਸਿੰਘ, ਵਰਿੰਦਰ ਕੌਰ ਤੇ ਹੋਰਨਾਂ ਨੇ ਵੀ ਹਾਜ਼ਰੀ ਭਰੀ |

ਸੋਮਵੀਰ ਸ਼ਿਓਰਾਨ ਬਣੇ ਸਰਬਸੰਮਤੀ ਨਾਲ ਪ੍ਰਧਾਨ

ਹਿਸਾਰ, 21 ਮਈ (ਅਜੀਤ ਬਿਊਰੋ)-ਵਪਾਰ ਮੰਡਲ ਦੀ ਬੈਠਕ ਆਜ਼ਾਦ ਨਗਰ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਮੇਹਲਾ ਦੀ ਪ੍ਰਧਾਨਗੀ 'ਚ ਹੋਈ | ਬੈਠਕ 'ਚ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਤੇ ਹਰਿਆਣਾ ਕਾਨਫ਼ੈਡ ਦੇ ਸਾਬਕਾ ਚੇਅਰਮੈਨ ਬਜਰੰਗ ਦਾਸ ਗਰਗ ਖ਼ਾਸ ਮਹਿਮਾਨ ਸਨ | ਬੈਠਕ 'ਚ ...

ਪੂਰੀ ਖ਼ਬਰ »

ਜਨਰਲ ਮੈਨੇਜਰ ਦੀ ਮੁੜ ਬਹਾਲੀ ਦਾ ਮਾਮਲਾ

ਵਿਰੋਧੀ ਧਿਰਾਂ ਨੇ ਕਮੇਟੀ ਪ੍ਰਬੰਧਕਾਂ ਨੂੰ ਕਸੂਰਵਾਰ ਗਰਦਾਨਿਆ

ਨਵੀਂ ਦਿੱਲੀ, 21 ਮਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਮੈਨੇਜਰ ਦੀਆਂ ਸੇਵਾਵਾਂ ਮੁੜ ਤੋਂ ਬਹਾਲ ਕੀਤੇ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ | ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਵਜੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਇਸਤਰੀ ਵਿੰਗ ਵਲੋਂ ...

ਪੂਰੀ ਖ਼ਬਰ »

ਐਨ.ਜੀ.ਟੀ. ਨੇ ਸੁਣਵਾਈ ਟਾਲੀ

ਨਵੀਂ ਦਿੱਲੀ, 21 ਮਈ (ਜਗਤਾਰ ਸਿੰਘ)-ਦਿੱਲੀ 'ਚ ਲੈਂਡਫਿਲ ਸਾਈਟਸ ਸਬੰਧੀ ਪ੍ਰੇਸ਼ਾਨੀ ਫਿਲਹਾਲ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ | ਨੈਸ਼ਨਲ ਗ੍ਰੀਨ ਟਿ੍ਬਿਊਨਲ 'ਚ ਅੱਜ ਸੁਣਵਾਈ ਦੌਰਾਨ ਦਿੱਲੀ ਡਿਵੈਲਪਮੈਂਟ ਅਥਾਰਿਟੀ (ਡੀ.ਡੀ.ਏ.) ਨੇ ਅਦਾਲਤ 'ਚ ਕਿਹਾ ਕਿ ਇਸ ਮਾਮਲੇ 'ਚ ...

ਪੂਰੀ ਖ਼ਬਰ »

ਮਾਨਸਰੋਵਰ ਗਾਰਡਨ ਵਿਖੇ 'ਰਾਮਗੜ੍ਹੀਆ ਬੋਰਡ ਦਿੱਲੀ' ਦੇ ਦਫ਼ਤਰ ਦਾ ਉਦਘਾਟਨ

ਨਵੀਂ ਦਿੱਲੀ, 21 ਮਈ (ਜਗਤਾਰ ਸਿੰਘ)- ਰਾਮਗੜ੍ਹੀਆ ਬੋਰਡ ਦਿੱਲੀ ਵਲੋਂ ਲਗਾਤਾਰ ਸਰਗਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਤਹਿਤ ਪੱਛਮੀ ਦਿੱਲੀ ਦੇ ਮਾਨਸਰੋਵਰ ਗਾਰਡਨ ਵਿਖੇ ਰਾਮਗੜ੍ਹੀਆ ਬੋਰਡ ਦਿੱਲੀ ਦਾ ਦਫ਼ਤਰ ਖੋਲਿ੍ਹਆ ਗਿਆ ਜਿਸ ਦਾ ਉਦਘਾਟਨ ਦਿੱਲੀ ਦੇ ...

ਪੂਰੀ ਖ਼ਬਰ »

ਦਿੱਲੀ ਕਮੇਟੀ ਅਧੀਨ ਸਕੂਲਾਂ 'ਚ ਸਮਰ ਕੈਂਪ ਦੀ ਸ਼ੁਰੂਆਤ

ਨਵੀਂ ਦਿੱਲੀ, 21 ਮਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਮੁਤਾਬਿਕ ਕਮੇਟੀ ਵਲੋਂ 12 ਸਕੂਲਾਂ 'ਚ ਸਮਰ ਕੈਂਪ ਸ਼ੁਰੂ ਕੀਤੇ ਗਏ ਅਤੇ ਸਮਰ ਕੈਂਪ 'ਚ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ, ਪੰਜਾਬੀ ਭਾਸ਼ਾ ਦੀ ...

ਪੂਰੀ ਖ਼ਬਰ »

ਪੂਰਬੀ ਭਾਰਤ 'ਚ ਪਹਿਲੀ ਵਾਰ ਬੈਂਗਲੁਰੂ ਤੋਂ ਹਾਰਟ ਟ੍ਰਾਂਸਪਲਾਂਟ

ਕੋਲਕਾਤਾ, 21 ਮਈ (ਰਣਜੀਤ ਸਿੰਘ ਲੁਧਿਆਣਵੀ)- ਪੂਰਬੀ ਭਾਰਤ 'ਚ ਪਹਿਲੀ ਵਾਰ ਬੈਂਗਲੁਰੂ ਤੋਂ ਹਵਾਈ ਜਹਾਜ਼ ਰਾਹੀਂ ਇਕ ਬੰਦੇ ਦਾ ਹਾਰਟ ਕੋਲਕਾਤਾ ਵਿਖੇ ਟ੍ਰਾਂਸਪਲਾਂਟ ਕੀਤਾ ਗਿਆ | ਗ੍ਰੀਨ ਕਾਰੀਡੋਰ ਬਣਾ ਕੇ ਹਵਾਈਅੱਡੇ ਤੋਂ ਪ੍ਰਾਈਵੇਟ ਹਸਪਤਾਲ ਦਾ 18 ਕਿਲੋਮੀਟਰ ਦਾ ਸਫਰ ...

ਪੂਰੀ ਖ਼ਬਰ »

ਦੂਰਸੰਚਾਰ ਅਤੇ ਕੰਪਿਊਟਰ ਕ੍ਰਾਂਤੀ ਲਿਆਉਣ ਦਾ ਸਿਹਰਾ ਸਵ: ਰਾਜੀਵ ਗਾਂਧੀ ਨੂੰ - ਸਿੰਗਲਾ

ਕੁਰੂਕਸ਼ੇਤਰ, 21 ਮਈ (ਜਸਬੀਰ ਸਿੰਘ ਦੁੱਗਲ)-ਖੇੜੀ ਮਾਰਕੰਡਾ 'ਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਵਿਸ਼ਾਲ ਸਿੰਗਲਾ ਦੇ ਦਫ਼ਤਰ 'ਚ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬਰਸੀ ਸਮਾਗਮ ਕਰਵਾਇਆ ਗਿਆ | ਵਰਕਰਾਂ ਨੇ ਰਾਜੀਵ ਗਾਂਧੀ ਦੀ ਤਸਵੀਰ 'ਤੇ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਦਾ ਸ਼ੋਸ਼ਣ ਕਰਨ ਵਾਲੇ ਠੇਕੇਦਾਰਾਂ ਿਖ਼ਲਾਫ਼ ਮੁਕੱਦਮੇ ਹੋਣਗੇ ਦਰਜ–ਪਾਲੀ

ਕੁਰੂਕਸ਼ੇਤਰ, 21 ਮਈ (ਜਸਬੀਰ ਸਿੰਘ ਦੁੱਗਲ)– ਸੂਬੇ 'ਚ ਚੱਲ ਰਹੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ 13ਵੇਂ ਦਿਨ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਜ਼ਿਲ੍ਹਾ ਪ੍ਰਧਾਨ ਰਾਮਪਾਲ ਪਾਲੀ ਕਰਮਚਾਰੀਆਂ ਨੂੰ ਸਮਝਾਉਣ ਪੁੱਜੇ | ਸਫ਼ਾਈ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

10ਵੀਂ ਦੇ ਪ੍ਰੀਖਿਆ ਨਤੀਜੇ 'ਚ ਰੀਆ ਨੇ ਤੀਜਾ ਸਥਾਨ ਹਾਸਲ ਕੀਤਾ

ਨਰਾਇਣਗੜ੍ਹ, 21 ਮਈ (ਪੀ.ਸਿੰਘ)-ਸ੍ਰੀਮਦ ਭਗਵਦ ਗੀਤਾ ਸੀਨੀਅਰ ਸੈਕੰਡਰੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਰੀਆ ਨੇ ਹਰਿਆਣਾ ਬੋਰਡ ਦੁਆਰਾ ਐਲਾਨ ਕੀਤੇ ਗਏ ਨਤੀਜਿਆਂ 'ਚ ਕੁੱਲ 500 ਨੰਬਰਾਂ 'ਚੋਂ 494 ਅੰਕ ਹਾਸਲ ਕਰਕੇ ਸਕੂਲ, ਸੰਸਥਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ...

ਪੂਰੀ ਖ਼ਬਰ »

ਰਾਜੀਵ ਗਾਂਧੀ ਪਾਰਕ 'ਚ ਕਬਜ਼ਾ ਕਰਨ ਦੀ ਕੋਸ਼ਿਸ਼ ਵਿਰੁੱਧ ਦਿੱਤਾ ਮੰਗ ਪੱਤਰ

ਸਿਰਸਾ, 21 ਮਈ (ਭੁਪਿੰਦਰ ਪੰਨੀਵਾਲੀਆ)-ਬੀ.ਬਲਾਕ ਸਥਿਤ ਰਾਜੀਵ ਗਾਂਧੀ ਪਾਰਕ ਦੀ ਥਾਂ 'ਤੇ ਕੁਝ ਰਾਜਸੀ ਆਗੂਆਂ ਵਲੋਂ ਕਥਿਤ ਤੌਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਵਿਰੋਧ ਬੀ.ਬਲਾਕ ਦੇ ਲੋਕਾਂ ਦੇ ਇਕ ਵਫ਼ਦ ਨੇ ਹੁੱਡਾ ਵਿਭਾਗ ਦੇ ਮੁੱਖ ਪ੍ਰਸ਼ਾਸਕ ਜੇ.ਗਣੇਸ਼ਨ ਨੂੰ ਮੰਗ ...

ਪੂਰੀ ਖ਼ਬਰ »

ਤੰਬਾਕੂ ਤੋਂ ਹੋਣ ਵਾਲੇ ਨੁਕਸਾਨ ਬਾਰੇ ਕੀਤਾ ਜਾਗਰੂਕ

ਚੰਡੀਗੜ੍ਹ, 21 ਮਈ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਵਲੋਂ ਸਹਾਇਤਾ ਚੈਰੀਟੇਬਲ ਵੈੱਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਨੂੰ ਤੰਬਾਕੂ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ | ਇਸ ਜਾਗਰੂਕਤਾ ਮੁਹਿੰਮ ਵਿਚ 55 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ...

ਪੂਰੀ ਖ਼ਬਰ »

ਹਰਿਆਣਾ ਪ੍ਰਾਦੇਸ਼ਿਕ ਹਿੰਦੀ ਸਾਹਿਤ ਸੰਮੇਲਨ ਵਲੋਂ ਸਾਹਿਤ ਸਮਾਗਮ

ਸਿਰਸਾ, 21 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਪ੍ਰਦੇਸ਼ਿਕ ਹਿੰਦੀ ਸਾਹਿਤ ਸੰਮੇਲਨ ਵਲੋਂ ਸ੍ਰੀ ਯੁਵਕ ਸਾਹਿਤ ਸਦਨ 'ਚ 'ਆਪ ਬਹੁਤ ਯਾਦ ਆਤੇ ਹੈਂ' ਸਾਹਿਤ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਜੈਪੁਰ ਤੋਂ ਆਏ ਚਾਂਦ ਵਰਮਾ ਸਨ ਜਦੋਂਕਿ ਇਸ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਪੋਲੀਓ ਮੁਕਤ ਸੰਸਾਰ ਦੇ ਉਦੇਸ਼ ਨਾਲ 'ਗਰੇਟੈਸਟ ਮੀਲ'

ਚੰਡੀਗੜ੍ਹ•, 21 ਮਈ (ਆਰ. ਐਸ. ਲਿਬਰੇਟ)- ਰੋਟਰੀ ਚੰਡੀਗੜ੍ਹ• ਮਿਡਟਾਊਨ ਵਲੋਂ ਪੋਲੀਆ ਮੁਕਤ ਸੰਸਾਰ ਦੇ ਉਦੇਸ਼ ਨਾਲ 'ਗਰੇਟੈਸਟ ਮੀਲ' ਏਲਾਂਤੇ ਮਾਲ ਕਰਵਾਇਆ ਗਿਆ | ਇਸ ਦੌਰਾਨ ਹਰ ਭਾਗੀਦਾਰ ਨੂੰ 400-400 ਰੁਪਏ ਪੋਲੀਓ ਿਖ਼ਲਾਫ਼ ਲੜਨ ਵਾਲੇ ਨੂੰ ਸਹਿਯੋਗ ਦਿੱਤਾ ਗਿਆ | ਇਸ ਦੇ ...

ਪੂਰੀ ਖ਼ਬਰ »

ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਤੇ ਨਹੀਂ ਹੈ ਸਰਕਾਰ ਦਾ ਕੋਈ ਕੰਟਰੋਲ-ਅਭੈ ਸਿੰਘ ਚੌਟਾਲਾ

ਸਿਰਸਾ, 21 ਮਈ (ਭੁਪਿੰਦਰ ਪੰਨੀਵਾਲੀਆ)-ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਏਲਨਾਬਾਦ ਹਲਕੇ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ | ਸਰਕਾਰ ਦਾ ਇਸ 'ਤੇ ਕੋਈ ਕੰਟਰੋਲ ਨਹੀਂ ਹੈ | ਨਾ ਤਾਂ ਕੇਂਦਰ ...

ਪੂਰੀ ਖ਼ਬਰ »

ਤਿੰਨ ਬਾਗ਼ੀ ਭਾਜਪਾਈ ਮਿਲੇ ਪਰ ਨਹੀਂ ਹੋਇਆ ਕੋਈ ਐਲਾਨ

ਚੰਡੀਗੜ੍ਹ, 21 ਮਈ (ਆਰ. ਐਸ. ਲਿਬਰੇਟ)- ਚੰਡੀਗੜ੍ਹ ਵਿਚ ਤਿੰਨ ਸੀਨੀਅਰ ਭਾਜਪਾ ਬਾਗ਼ੀ ਆਗੂ ਮਿਲੇ ਪਰ ਨਹੀਂ ਹੋਇਆ ਕੋਈ ਖ਼ਾਸ ਸਿਆਸੀ ਐਲਾਨ, ਬੀਤੇ ਦਿਨੀਂ ਹਰਮੋਹਨ ਧਵਨ ਵਲੋਂ ਆਪਣੇ ਘਰ ਇਕੱਠ ਕਰਨ ਦੇ ਨਾਲ ਪੱਤਰਕਾਰਾਂ ਨੂੰ ਬੁਲਾ ਕੇ ਇਸ ਦਿਨ ਕੋਈ ਸਿਆਸੀ ਐਲਾਨ ਹੋਣ ਦਾ ...

ਪੂਰੀ ਖ਼ਬਰ »

ਰਮਜ਼ਾਨ ਮੁਬਾਰਕ ਦਾ 6ਵਾਂ ਰੋਜ਼ਾ ਅੱਜ

ਮਲੇਰਕੋਟਲਾ, 21 ਮਈ (ਹਨੀਫ਼ ਥਿੰਦ)-ਅੱਜ 22 ਮਈ ਮੰਗਲਵਾਰ ਨੂੰ ਰਮਜ਼ਾਨ-ਉਲ-ਮੁਬਾਰਕ ਦਾ 6ਵਾਂ ਰੋਜ਼ਾ ਖੋਲ੍ਹਣ ਦਾ ਸਮਾਂ ਸ਼ਾਮ 7:19 ਵਜੇ ਹੋਵੇਗਾ ਤੇ ਕੱਲ੍ਹ 23 ਮਈ ਨੂੰ ਰਮਜ਼ਾਨ ਦਾ 7ਵਾਂ ਰੋਜ਼ਾ ਸਵੇਰੇ 3:55 ਵਜੇ ਤੱਕ ਰੱਖਿਆ ਜਾ ਸਕੇਗਾ ਜਦਕਿ ਲੁਧਿਆਣਾ, ਧੂਰੀ ਤੇ ਫਗਵਾੜਾ ਹਰ ...

ਪੂਰੀ ਖ਼ਬਰ »

ਸੂਬੇ 'ਚ ਜੂਨ ਤੋਂ ਸ਼ੁਰੂ ਹੋਵੇਗੀ 'ਸਮਾਰਟ ਕਾਰਡ ਰਾਸ਼ਨ' ਸਕੀਮ

ਚੰਡੀਗੜ੍ਹ, 21 ਮਈ (ਵਿਕਰਮਜੀਤ ਸਿੰਘ ਮਾਨ)-ਰਾਜ ਸਰਕਾਰ ਰਾਸ਼ਨ 'ਚ ਹੇਰਾਫੇਰੀ ਬੰਦ ਕਰਨ ਲਈ ਜੂਨ ਤੋਂ 'ਸਮਾਰਟ ਕਾਰਡ' ਰਾਸ਼ਨ ਸਕੀਮ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਹਿਤ ਰਾਸ਼ਨ ਕਾਰਡ ਦਾ ਲਾਭ ਲੈਣ ਵਾਲੇ ਸਾਰੇ ਲਾਭਪਾਤਰੀਆਂ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਪੰਜਾਬ ਦੇ ਅੱਧਾ ਦਰਜਨ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਚੰਡੀਗੜ੍ਹ 'ਚ ਰੋਸ ਰੈਲੀ

ਚੰਡੀਗੜ੍ਹ, 21 ਮਈ (ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਦੇ ਅੱਧਾ ਦਰਜਨ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ 'ਚ ਰੋਸ ਰੈਲੀ ਕੀਤੀ ਗਈ | ਰੈਲੀ 'ਚ ਪੰਜਾਬ ਰੋਡਵੇਜ਼, ਪੰਜਾਬ ਹਾਊਸਫੈੱਡ, ਵੇਅਰਹਾਊਸ ਕਾਰਪੋਰੇਸ਼ਨ, ਸਿੰਚਾਈ ਵਿਭਾਗ, ...

ਪੂਰੀ ਖ਼ਬਰ »

ਮੱਛੀਆਂ ਕਿਉਂ ਤੇ ਕਿਵੇਂ ਮਰੀਆਂ, ਸਰਕਾਰ ਵ੍ਹਾਈਟ ਪੇਪਰ ਜਾਰੀ ਕਰੇ-ਬਰਾੜ

ਚੰਡੀਗੜ੍ਹ, 21 ਮਈ (ਐਨ. ਐਸ. ਪਰਵਾਨਾ)-ਪਿਛਲੇ ਦਿਨੀਂ ਬਿਆਸ ਦਰਿਆ ਦੇ ਜ਼ਹਿਰੀਲੇ ਪਾਣੀ ਕਾਰਨ ਵੱਡੀ ਮਾਤਰਾ 'ਚ ਮਰੀਆਂ ਮੱਛੀਆਂ ਨੇ ਸਰਕਾਰ ਦੀ ਪ੍ਰਦੂਸ਼ਣ ਦੀ ਰੋਕਥਾਮ ਲਈ ਲੰਬੇ ਸਮੇਂ ਤੋਂ ਚੱਲੀ ਆ ਰਹੀ ਲਾਪ੍ਰਵਾਹੀ ਤੇ ਸਨਅਤ ਨਾਲ ਅਣਮਨੁੱਖੀ ਮਿਲੀਭੁਗਤ ਦਾ ਹੀਜ-ਪਿਆਜ ...

ਪੂਰੀ ਖ਼ਬਰ »

'ਕੈਰੀ ਆਨ ਜੱਟਾ-2' ਲਈ ਦਰਸ਼ਕਾਂ 'ਚ ਉਤਸੁਕਤਾ ਵਧੀ

ਜਲੰਧਰ, 21 ਮਈ (ਜਸਪਾਲ ਸਿੰਘ)-ਪਹਿਲੀ ਜੂਨ ਨੂੰ ਦੇਸ਼-ਵਿਦੇਸ਼ 'ਚ ਰਿਲੀਜ਼ ਹੋਣ ਜਾ ਰਹੀ ਫਿਲਮ 'ਕੈਰੀ ਆਨ ਜੱਟਾ 2' ਪ੍ਰਤੀ ਦਰਸ਼ਕਾਂ ਦੀ ਬੇਸਬਰੀ ਲਗਾਤਾਰ ਵਧਦੀ ਜਾ ਰਹੀ ਹੈ | ਫ਼ਿਲਮ ਪ੍ਰਤੀ ਉਤਸੁਕਤਾ ਇਸ ਕਦਰ ਵਧੀ ਹੋਈ ਹੈ ਕਿ ਦਰਸ਼ਕ ਲਗਾਤਾਰ ਇਸ ਫ਼ਿਲਮ ਦੇ ਟਰੇਲਰ ਨੂੰ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਜਨਲ ਸੈਂਟਰ ਤਲਵੰਡੀ ਸਾਬੋ ਵਿਖੇ ਐਮ. ਬੀ. ਏ. (ਐਗਰੀ ਬਿਜ਼ਨੈੱਸ) ਦਾ ਕੋਰਸ ਸ਼ੁਰੂ

ਜਲੰਧਰ, 21 ਮਈ (ਅ. ਬ.)-ਪੰਜਾਬ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ: ਬੀ. ਐਸ. ਘੁੰਮਣ ਵਲੋਂ ਆਪਣੇ ਤਲਵੰਡੀ ਸਾਬੋ ਰਿਜਨਲ ਸੈਂਟਰ ਦੇ ਵਿਭਾਗ ਯੂਨੀਵਰਸਿਟੀ ਸਕੂਲ ਆਫ਼ ਬਿਜ਼ਨੈੱਸ ਸਟੱਡੀਜ਼ ਵਿਖੇ ਐਮ. ਬੀ. ਏ. (ਐਗਰੀ ਬਿਜ਼ਨੈੱਸ) ਸ਼ੁਰੂ ਕਰ ਦਿੱਤਾ ਹੈ | ਵਿਭਾਗ ਦੇ ...

ਪੂਰੀ ਖ਼ਬਰ »

ਰਾਜਾਂ ਦੀ ਸਹਿਮਤੀ ਨਾਲ ਹੀ ਪੈਟਰੋਲ, ਡੀਜ਼ਲ ਨੂੰ ਜੀ.ਐਸ. ਟੀ. 'ਚ ਲਿਆਉਣਾ ਸੰਭਵ-ਮਲਿਕ

ਜਲੰਧਰ, 21 ਮਈ (ਸ਼ਿਵ ਸ਼ਰਮਾ)- ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪੈਟਰੋਲ, ਡੀਜ਼ਲ ਨੂੰ ਸਸਤਾ ਕਰਨ ਲਈ ਜੀ.ਐਸ.ਟੀ. 'ਚ ਲਿਆਉਣ ਦੀ ਗੱਲ ਰਾਜਾਂ 'ਤੇ ਸੁੱਟਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਰਾਜਾਂ ਨੂੰ ਪੈਟਰੋਲ ਤੇ ਡੀਜ਼ਲ ਜੀ. ਐਸ. ਟੀ. ਵਿਚ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿੱਖ ਵਿਦਵਾਨਾਂ ਦੀ ਸਬ-ਕਮੇਟੀ ਬਣਾਈ

ਅੰਮਿ੍ਤਸਰ, 21 ਮਈ (ਵਿਸ਼ੇਸ਼ ਪ੍ਰਤੀਨਿਧ)- ਬੀਤੇ ਸਮੇਂ ਕੁਝ ਸਕੂਲ ਬੋਰਡਾਂ ਦੇ ਸਿਲੇਬਸਾਂ ਦੀਆਂ ਪਾਠ ਪੁਸਤਕਾਂ ਵਿਚ ਸਿੱਖ ਇਤਿਹਾਸ ਦੀ ਗਲਤ ਜਾਣਕਾਰੀ ਦਰਜ ਕਰਨ ਦੇ ਸਾਹਮਣੇ ਆਏ ਮਾਮਲਿਆਂ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਨੇ ਇਕ ਸਬ-ਕਮੇਟੀ ਬਣਾ ਦਿੱਤੀ ਹੈ, ਜੋ ...

ਪੂਰੀ ਖ਼ਬਰ »

ਸੁਖਬੀਰ ਵਲੋਂ ਕੇਂਦਰੀ ਵਾਤਾਵਰਨ ਮੰਤਰੀ ਨੂੰ ਚਿੱਠੀ ਲਿਖ ਕੇ ਮਿੱਲ ਪ੍ਰਬੰਧਕਾਂ ਦੀ ਗਿ੍ਫ਼ਤਾਰੀ ਦੀ ਮੰਗ

ਚੰਡੀਗੜ੍ਹ, 21 ਮਈ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਮੰਤਰੀ ਡਾ. ਹਰਸ਼ ਵਰਧਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਬਿਆਸ ਦਰਿਆ ਦੇ ਪਾਣੀ 'ਚ ਜ਼ਹਿਰਾਂ ਘੋਲੇ ਜਾਣ ...

ਪੂਰੀ ਖ਼ਬਰ »

ਗੁਰੂ ਨਗਰੀ 'ਚ ਚਾਰ ਯਾਦਗਾਰਾਂ ਤੇ ਅਜਾਇਬ ਘਰਾਂ ਦੇ ਹਰ ਸੋਮਵਾਰ ਨੂੰ ਬੂਹੇ ਬੰਦ ਰਹਿਣ ਕਾਰਨ ਸੈਲਾਨੀ ਹੁੰਦੇ ਨੇ ਪ੍ਰੇਸ਼ਾਨ

ਅੰਮਿ੍ਤਸਰ, 21 ਮਈ (ਜਸਵੰਤ ਸਿੰਘ ਜੱਸ)-ਅੰਮਿ੍ਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਲੱਖਾਂ ਸ਼ਰਧਾਲੂ ਪੁੱਜਦੇ ਹਨ | ਇਸ ਦੇ ਨਾਲ ਹੀ ਦੇਸ਼-ਵਿਦੇਸ਼ ਤੋਂ ਲੱਖਾਂ ਹੀ ਸੈਲਾਨੀ ਇਸ ਸ਼ਹਿਰ 'ਚ ਸਥਿਤ ਦੇਖਣਯੋਗ ਥਾਵਾਂ ਦਾ ਸੈਰ ਸਪਾਟਾ ਕਰਨ ਲਈ ...

ਪੂਰੀ ਖ਼ਬਰ »

10ਵੀਂ ਦੇ ਨਤੀਜਿਆਂ 'ਚ ਮਾੜੀ ਕਾਰਗੁਜ਼ਾਰੀ ਵਾਲੇ 345 ਸਕੂਲਾਂ ਦੀ ਪਛਾਣ

ਦੀਪਕ ਅਗਨੀਹੋਤਰੀ ਮਾਹਿਲਪੁਰ, 21 ਮਈ-10ਵੀਂ ਦੇ ਨਤੀਜਿਆਂ 'ਚ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੇ ਕੁੱਲ 345 ਅਜਿਹੇ ਸਕੂਲਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਦਾ ਸਾਲਾਨਾ ਨਤੀਜਾ ਨਾਮਾਤਰ ਹੀ ਹੈ | ਹੈਰਾਨੀ ਦੀ ਗਲ ਹੈ ਕਿ ਇਨ੍ਹਾਂ ਸਕੂਲਾਂ 'ਚੋਂ 57 ਸਕੂਲ ਅਜਿਹੇ ਹਨ, ...

ਪੂਰੀ ਖ਼ਬਰ »

ਨਵੀਂ ਤਕਨੀਕ ਦੇ ਇੰਪਲਾਂਟ ਨਾਲ ਸਰਵਾਈਕਲ ਸਪਾਈਨ ਸਰਜਰੀ ਹੋਈ ਆਸਾਨ-ਡਾ: ਤਿ੍ਵੇਦੀ

ਜਲੰਧਰ, 21 ਮਈ (ਐੱਮ. ਐੱਸ. ਲੋਹੀਆ)-ਹਿਮਾਚਲ ਦੇ ਊਨਾ ਦੀ ਰਹਿਣ ਵਾਲੀ ਕੁਲਵੰਤ ਕੌਰ (44) ਕਰੀਬ 20 ਦਿਨਾਂ ਤੋਂ ਆਪਣੇ ਹੱਥਾਂ ਤੇ ਪੈਰਾਂ 'ਚ ਕਮਜ਼ੋਰੀ ਮਹਿਸੂਸ ਕਰ ਰਹੀ ਸੀ, ਜਿਸ ਕਰਕੇ ਉਹ ਕੋਈ ਕੰਮ ਨਹੀਂ ਕਰ ਸਕਦੀ ਸੀ | ਇਥੋਂ ਤੱਕ ਕਿ ਉਹ ਤੁਰਨ-ਫਿਰਨ ਤੋਂ ਵੀ ਅਸਮਰੱਥ ਸੀ | ਉਸ ਨੇ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਨੇ ਪੰਜਾਬ ਬੋਰਡ ਦੀ ਵਿਵਾਦਤ ਕਿਤਾਬ ਬਾਰੇ ਕਮੇਟੀ ਲਈ ਵਿਦਵਾਨਾਂ ਦੇ ਨਾਂਅ ਭੇਜੇ

ਅੰਮਿ੍ਤਸਰ, 21 ਮਈ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਸਿਲੇਬਸ ਤੇ ਪਾਠਕ੍ਰਮ ਦੀ ਵਿਵਾਦਤ ਪੁਸਤਕ ਬਾਰੇ ਪੰਜਾਬ ਸਰਕਾਰ ਵਲੋਂ ਬਣਾਈ ਗਈ ਕਮੇਟੀ 'ਚ ਸ਼੍ਰੋਮਣੀ ਕਮੇਟੀ ਵਲੋਂ ਦੋ ਸਿੱਖ ਵਿਦਵਾਨਾਂ ਦੇ ਨਾਂਅ ਭੇਜ ਦਿੱਤੇ ਗਏ ਹਨ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX