ਤਾਜਾ ਖ਼ਬਰਾਂ


ਏਸ਼ੀਅਨ ਖੇਡਾਂ 2018 : ਉਜ਼ਬੇਕਿਸਤਾਨ ਦੀ ਪਹਿਲਵਾਨ ਹਰਾ ਕੇ ਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ
. . .  14 minutes ago
ਭਾਰਤ ਨੇ ਖਾਰਜ ਕੀਤਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ
. . .  21 minutes ago
ਨਵੀਂ ਦਿੱਲੀ, 20 ਅਗਸਤ- ਭਾਰਤ ਨੇ ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਮਰਾਨ ਖ਼ਾਨ ਨੂੰ ਚਿੱਠੀ ਲਿਖ ਕੇ ਗੱਲਬਾਤ ਦਾ ਸੱਦਾ ਦੇਣ ਦੀ ਗੱਲ...
ਜੰਮੂ-ਕਸ਼ਮੀਰ : ਬੱਸ 'ਤੇ ਢਿੱਗਾਂ ਡਿੱਗਣ ਕਾਰਨ ਚਾਰ ਯਾਤਰੀਆਂ ਦੀ ਮੌਤ
. . .  47 minutes ago
ਸ੍ਰੀਨਗਰ, 20 ਅਗਸਤ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਇੱਕ ਪਹਾੜੀ ਸੜਕ 'ਤੇ ਇੱਕ ਬੱਸ 'ਤੇ ਢਿੱਗਾਂ ਡਿੱਗਣ ਕਾਰਨ ਚਾਰ ਯਾਤਰੀਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸ਼ਤਵਾੜ-ਪੱਦਾਰ ਰੋਡ...
ਕੇਰਲ 'ਚ ਹੁਣ ਤੱਕ 3757 ਮੈਡੀਕਲ ਕੀਤੇ ਸਥਾਪਿਤ- ਜੇ. ਪੀ. ਨੱਢਾ
. . .  about 1 hour ago
ਨਵੀਂ ਦਿੱਲੀ, 20 ਅਗਸਤ- ਕੇਂਦਰੀ ਮੰਤਰੀ ਜੇ. ਪੀ. ਨੱਢਾ ਦਾ ਕਹਿਣਾ ਹੈ ਕਿ ਕੇਰਲ 'ਚ ਹੁਣ ਤੱਕ 3,757 ਮੈਡੀਕਲ ਕੈਂਪ ਸਥਾਪਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ 90 ਵੱਖ-ਵੱਖ ਦਵਾਈਆਂ ਦੀਆਂ ਲੋੜ ਹੈ ਅਤੇ ਪਹਿਲੀ ਖੇਪ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਨੱਢਾ ਨੇ...
ਕੇਰਲ 'ਚ ਹੜ੍ਹ ਦੀ ਸਮੀਖਿਆ ਲਈ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਬੁਲਾਈ ਬੈਠਕ
. . .  about 1 hour ago
ਨਵੀਂ ਦਿੱਲੀ, 20 ਅਗਸਤ- ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਕੇਰਲ 'ਚ ਹੜ੍ਹ ਕਾਰਨ ਪੈਦਾ ਹੋਏ ਹਾਲਾਤਾਂ ਦੀ ਸਮੀਖਿਆ ਲਈ ਅੱਜ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼, ਸਦਨ ਅਤੇ ਉਪ ਰਾਸ਼ਟਰਪਤੀ ਸਕੱਤਰੇਤ ਦੇ ਸੀਨੀਅਰ...
ਕਬੱਡੀ ਖਿਡਾਰੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  about 1 hour ago
ਨਾਭਾ, 20 ਅਗਸਤ (ਕਰਮਜੀਤ ਸਿੰਘ)- ਨਾਭਾ ਦੇ ਪਿੰਡ ਛੀਟਾਂਵਾਲਾ 'ਚ ਇੱਕ 17 ਸਾਲਾ ਕਬੱਡੀ ਖਿਡਾਰੀ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਏ। ਮ੍ਰਿਤਕ ਦੀ ਪਹਿਚਾਣ ਸੁਖਬੀਰ ਸਿੰਘ ਦੇ ਰੂਪ 'ਚ ਹੋਈ ਹੈ ਅਤੇ ਉਸ ਦੀ ਲਾਸ਼ ਉਸ ਦੇ ਘਰ, ਗੇਟ ਬਾਹਰ ਅੱਜ ਸਵੇਰੇ ਮਿਲੀ...
ਬ੍ਰਿਟੇਨ 'ਚ ਹੈ ਪੀ. ਐਨ. ਬੀ. ਘਪਲੇ ਦਾ ਦੋਸ਼ੀ ਨੀਰਵ ਮੋਦੀ
. . .  about 1 hour ago
ਨਵੀਂ ਦਿੱਲੀ, 20 ਅਗਸਤ- ਪੰਜਾਬ ਨੈਸ਼ਨਲ ਬੈਂਕ ਘਪਲੇ ਦਾ ਮੁੱਖ ਦੋਸ਼ੀ ਨੀਰਵ ਮੋਦੀ ਬ੍ਰਿਟੇਨ 'ਚ ਹੈ। ਸੀ. ਬੀ. ਆਈ. ਅਧਿਕਾਰੀਆਂ ਦਾ ਕਹਿਣਾ ਹੈ ਕਿ ਬ੍ਰਿਟੇਨ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਬਾਅਦ ਸੀ. ਬੀ. ਆਈ. ਨੇ ਮੋਦੀ ਦੀ ਹਵਾਲਗੀ ਲਈ...
ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ, ਮੋਦੀ ਨੇ ਚਿੱਠੀ ਲਿਖ ਕੇ ਇਮਰਾਨ ਖ਼ਾਨ ਨੂੰ ਗੱਲਬਾਤ ਲਈ ਦਿੱਤਾ ਸੱਦਾ
. . .  1 minute ago
ਇਸਲਾਮਾਬਾਦ, 20 ਅਗਸਤ- ਪਾਕਿਸਤਾਨ 'ਚ ਇਮਰਾਨ ਖ਼ਾਨ ਦੀ ਅਗਵਾਈ 'ਚ ਨਵੀਂ ਸਰਕਾਰ ਦਾ ਗਠਨ ਹੋ ਗਿਆ ਹੈ। ਇਮਰਾਨ ਖ਼ਾਨ ਤੋਂ ਬਾਅਦ ਅੱਜ ਉਨ੍ਹਾਂ ਦੀ ਕੈਬਨਿਟ ਦੇ ਮੰਤਰੀਆਂ ਨੇ ਵੀ ਅਹੁਦੇ ਦੇ ਗੁਪਤਤਾ ਦੀ ਸਹੁੰ ਚੁੱਕੀ। ਵਿਦੇਸ਼ ਮੰਤਰੀ ਦੀ ਜ਼ਿੰਮੇਵਾਰੀ...
ਕੋਫੀ ਅੱਨਾਨ ਦੇ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਜਾਣਗੇ ਸ਼ਸ਼ੀ ਥਰੂਰ, ਅਦਾਲਤ ਨੇ ਦਿੱਤੀ ਆਗਿਆ
. . .  about 2 hours ago
ਨਵੀਂ ਦਿੱਲੀ, 20 ਅਗਸਤ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਵਿਦੇਸ਼ ਜਾਣ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਸ਼ਸ਼ੀ ਥਰੂਰ ਨੇ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੱਨਾਨ, ਜਿਨ੍ਹਾਂ ਦਾ ਹਾਲ ਹੀ 'ਚ ਦੇਹਾਂਤ...
ਸੁਲਤਾਨਵਿੰਡ ਦੇ ਰੁਕੇ ਵਿਕਾਸ ਕੰਮਾਂ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਲਾਇਆ ਗਿਆ ਧਰਨਾ
. . .  about 2 hours ago
ਅੰਮ੍ਰਿਤਸਰ /ਸੁਲਤਾਨਵਿੰਡ, 20 ਅਗਸਤ (ਗੁਰਨਾਮ ਸਿੰਘ ਬੁੱਟਰ)- ਹਲਕਾ ਦੱਖਣੀ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਰੁਕੇ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਪਿੰਡ ਦੇ ਸਮਾਜ ਸੇਵੀ ਤੇ ਸਾਬਕਾ ਫੌਜੀ ਭੁਪਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ...
ਜਾਪਾਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 20 ਅਗਸਤ- ਜਾਪਾਨ ਦੇ ਰੱਖਿਆ ਮੰਤਰੀ ਇਤਸੁਨੋਰੀ ਓਨੋਡੇਰਾ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਏਸ਼ੀਅਨ ਖੇਡਾਂ 2018 : ਨਿਸ਼ਾਨੇਬਾਜ਼ੀ ਦੇ ਮੁਕਾਬਲੇ 'ਚ ਤਗਮੇ ਤੋਂ ਖੁੰਝੀ ਅਪੂਰਵੀ ਚੰਦੇਲਾ
. . .  about 3 hours ago
ਜਕਾਰਤਾ, 20 ਅਗਸਤ- ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਔਰਤਾਂ ਦੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਦੇ ਫਾਈਨਲ 'ਚੋਂ ਬਾਹਰ ਹੋ ਗਈ ਹੈ। ਉਹ ਇਸ ਮੁਕਾਬਲੇ 'ਚ ਪੰਜਵੇਂ ਸਥਾਨ 'ਤੇ ਰਹੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪੂਰਵੀ ਅਤੇ ਰਵੀ ਕੁਮਾਰ ਦੀ...
ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਣਾਇਆ ਬੰਦੀ
. . .  about 3 hours ago
ਕਾਬੁਲ, 20 ਅਗਸਤ- ਤਾਲਿਬਾਨੀ ਅੱਤਵਾਦੀਆਂ ਨੇ ਔਰਤਾਂ ਅਤੇ ਬੱਚਿਆਂ ਸਮੇਤ ਅਫ਼ਗਾਨਿਸਤਾਨ 'ਚ 100 ਤੋਂ ਵੱਧ ਲੋਕਾਂ ਨੂੰ ਬੰਦੀ ਬਣਾਇਆ ਹੈ। ਅਫ਼ਗਾਨੀ ਅਧਿਕਾਰੀਆਂ ਮੁਤਾਬਕ ਤਾਲਿਬਾਨੀ ਅੱਤਵਾਦੀਆਂ ਨੇ ਦੇਸ਼ ਦੇ ਉੱਤਰੀ ਇਲਾਕੇ 'ਚ ਹਮਲੇ ਦੌਰਾਨ ਸਾਰੇ ਲੋਕਾਂ...
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਨੂੰ ਮਿਲੀ ਜ਼ਮਾਨਤ
. . .  about 3 hours ago
ਨਵੀਂ ਦਿੱਲੀ, 20 ਅਗਸਤ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਯ ਸਿੰਘ ਨੂੰ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜੇ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਸ ਨੂੰ ਜ਼ਮਾਨਤ...
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਕਈ ਝਟਕੇ, ਪੰਜ ਲੋਕਾਂ ਦੀ ਮੌਤ
. . .  about 4 hours ago
ਜਕਾਰਤਾ, 20 ਅਗਸਤ- ਇੰਡੋਨੇਸ਼ੀਆ ਦੇ ਲਾਮਬੋਕ ਟਾਪੂ 'ਤੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ 'ਚੋਂ ਇੱਕ ਝਟਕੇ ਦੀ ਰਿਕਟਰ ਸਕੇਲ 'ਤੇ ਤੀਬਰਤਾ 6.9 ਸੀ। ਇਨ੍ਹਾਂ ਝਟਕਿਆਂ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਅਧਿਕਾਰੀ ਨੇ ਇਸ ਸੰਬੰਧੀ...
ਏਸ਼ੀਅਨ ਖੇਡਾਂ 2018 : ਭਾਰਤ ਦੇ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਜਿੱਤਿਆ ਸਿਲਵਰ ਮੈਡਲ
. . .  about 4 hours ago
ਉਮਰ ਖ਼ਾਲਿਦ ਉੱਪਰ ਹਮਲਾ ਕਰਨ ਦੇ ਮਾਮਲੇ 'ਚ 2 ਗ੍ਰਿਫਤਾਰ
. . .  1 minute ago
ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਭਾਜਪਾ ਵੱਲੋਂ ਸਰਵਦਲੀ ਪ੍ਰਾਰਥਨਾ ਸਭਾ ਅੱਜ
. . .  about 5 hours ago
ਟੀ.ਆਰ.ਐੱਸ ਦੇ ਸੰਸਦ ਮੈਂਬਰ ਕੇਰਲ ਦੇ ਹੜ ਪੀੜਤਾਂ ਨੂੰ ਦਾਨ ਕਰਨਗੇ ਆਪਣੀ ਤਨਖ਼ਾਹ
. . .  about 5 hours ago
ਕੇਰਲ 'ਚ ਹੜ੍ਹਾਂ ਦੌਰਾਨ ਪਹਿਲਾ ਜਹਾਜ਼ ਪਹੁੰਚਾ ਕੋਚੀ
. . .  about 5 hours ago
ਏਸ਼ੀਅਨ ਖੇਡਾਂ 2018 : ਪੀ.ਵੀ ਸਿੰਧੂ ਨੇ ਜਿੱਤ ਨਾਲ ਕੀਤੀ ਦੂਸਰੇ ਦਿਨ ਦੀ ਸ਼ੁਰੂਆਤ
. . .  about 6 hours ago
ਝਾਰਖੰਡ : ਮਹਿਲਾ ਤੇ ਉਸ ਦੇ ਤਿੰਨ ਬੱਚਿਆ ਦੀਆਂ ਲਾਸ਼ਾਂ ਬਰਾਮਦ
. . .  about 6 hours ago
ਸੋਨੀਆ, ਰਾਹੁਲ, ਪ੍ਰਿਅੰਕਾ ਵੱਲੋਂ ਸਵ. ਰਾਜੀਵ ਗਾਂਧੀ ਨੂੰ ਸ਼ਰਧਾਂਜਲੀ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਪੰਜਾਬ ਪੁਹੰਚੇ ਕੇਜਰੀਵਾਲ ਨੇ ਪੱਤਰਕਾਰਾਂ ਤੋਂ ਵੱਟਿਆ ਪਾਸਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਦੂਸਰੀ ਪਾਰੀ 'ਚ 124/2
. . .  1 day ago
ਸ਼੍ਰੋਮਣੀ ਅਕਾਲੀ ਦਲ ਆਜ਼ਾਦ ਤੌਰ 'ਤੇ ਲੜੇਗਾ ਹਰਿਆਣਾ ਚੋਣਾਂ - ਸੁਖਬੀਰ ਬਾਦਲ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੀ ਪਾਰੀ 'ਚ ਭਾਰਤ 103/1
. . .  1 day ago
ਇੰਡੋਨੇਸ਼ੀਆ 'ਚ ਆਇਆ ਭੂਚਾਲ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਇੰਗਲੈਂਡ ਦੀ ਪੂਰੀ ਟੀਮ 161 ਦੌੜਾਂ ਬਣਾ ਕੇ ਆਊਟ
. . .  1 day ago
1.67 ਕਰੋੜ ਰੁਪਏ ਦੇ ਸੋਨੇ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਭਾਰਤ ਨੂੰ ਦਵਾਇਆ ਪਹਿਲਾਂ ਸੋਨ ਤਮਗ਼ਾ
. . .  1 day ago
ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕਰੋੜ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ
. . .  1 day ago
ਭਿਆਨਕ ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  1 day ago
ਕੌਮਾਂਤਰੀ ਸਰਹੱਦ ਨੇੜਿਓ ਦੋ ਕਿੱਲੋ ਹੈਰੋਇਨ ਬਰਾਮਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਜੇਠ ਸੰਮਤ 550
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ
  •     Confirm Target Language  

ਮਾਨਸਾ

ਮਾਨਸਾ ਸ਼ਹਿਰ 'ਚ ਸਫ਼ਾਈ ਵਿਵਸਥਾ ਚਰਮਰਾਈ ਤੇ ਟ੍ਰੈਫ਼ਿਕ ਦੀ ਸਮੱਸਿਆ ਨੇ ਧਾਰਿਆ ਗੰਭੀਰ ਰੂਪ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 21 ਮਈ- ਸਥਾਨਕ ਸ਼ਹਿਰ 'ਚ ਸਫ਼ਾਈ ਦੀ ਵਿਵਸਥਾ ਜਿੱਥੇ ਬਿਲਕੁਲ ਚਰਮਰਾ ਗਈ ਹੈ ਉੱਥੇ ਟੈ੍ਰਫ਼ਿਕ ਸਮੱਸਿਆ ਵੀ ਗੰਭੀਰ ਰੂਪ ਧਾਰ ਗਈ ਹੈ | ਨਗਰ ਕੌਾਸਲ ਤੇ ਪ੍ਰਸ਼ਾਸਨਿਕ ਅਧਿਕਾਰੀ ਖ਼ਾਮੋਸ਼ ਹਨ ਜਦਕਿ ਸ਼ਹਿਰ ਵਾਸੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਬੁਰਾ ਭਲਾ ਆਖ ਰਹੇ ਹਨ | ਦੱਸਣਾ ਬਣਦਾ ਹੈ ਕਿ ਜੇ.ਆਈ.ਟੀ.ਐਫ ਕੰਪਨੀ ਦਾ ਸਫ਼ਾਈ ਦਾ ਠੇਕਾ 30 ਅਪ੍ਰੈਲ ਨੂੰ ਖ਼ਤਮ ਹੋ ਗਿਆ ਸੀ | ਠੇਕਾ ਖ਼ਤਮ ਹੋਣ ਉਪਰੰਤ ਭਾਵੇਂ ਠੇਕੇ 'ਤੇ ਰੱਖੇ ਸਫ਼ਾਈ ਕਾਮੇ ਸੰਘਰਸ਼ ਤੋਂ ਬਾਅਦ ਅਤੇ ਪ੍ਰਸ਼ਾਸਨ ਤੋਂ ਅਗਲੇ ਦਿਨਾਂ 'ਚ ਮੰਗਾਂ ਮੰਨਣ ਦਾ ਲੋਲੀਪੋਪ ਲੈ ਕੇ ਆਪਣੇ ਤੌਰ 'ਤੇ ਘਰਾਂ ਪ੍ਰਤੀ ਮਹੀਨਾ 40 ਰੁਪਏ ਲੈ ਕੇ ਵਿਚੋਂ ਕੂੜਾ ਆਦਿ ਤਾਂ ਚੁੱਕਦੇ ਹਨ ਪਰ ਜਿਨ੍ਹਾਂ ਥਾਵਾਂ 'ਤੇ ਉਹ ਕੂੜੇ ਦੇ ਡੰਪ ਲਗਾਉਂਦੇ ਹਨ ਉੱਥੋਂ ਕੌਾਸਲ ਵਲੋਂ ਗੰਦਗੀ ਨਾ ਚੁੱਕਣ ਕਰ ਕੇ ਇਸ ਵੇਲੇ ਸ਼ਹਿਰ ਦੇ ਚਾਰ-ਚੁਫੇਰੇ ਅਤੇ ਬਹੁਤੀਆਂ ਗਲੀਆਂ ਅਤੇ ਚੌਕਾਂ ਨੇੜੇ ਵੱਡੇ ਵੱਡੇ ਗੰਦਗੀ ਦੇ ਢੇਰ ਲੱਗ ਚੁੱਕੇ ਹਨ | 'ਅਜੀਤ' ਦੀ ਟੀਮ ਵਲੋਂ ਸ਼ਹਿਰ ਦਾ ਦੌਰਾ ਕਰਨ ਮੌਕੇ ਵੇਖਿਆ ਗਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇੜੇ, ਜ਼ਿਲ੍ਹਾ ਕਚਹਿਰੀਆਂ ਦੇ ਛੋਟੇ ਗੇਟ ਕੋਲ, ਖ਼ਾਲਸਾ ਹਾਈ ਸਕੂਲ, ਗਾਂਧੀ ਸਕੂਲ ਦੇ ਸਾਹਮਣੇ, ਹਸਪਤਾਲ ਰੋਡ, ਬਾਰਾਂ ਹੱਟਾ ਚੌਕ, ਵਾਟਰ ਵਰਕਸ ਰੋਡ, ਵੀਰ ਨਗਰ ਮੁਹੱਲਾ, ਮੁੱਖ ਬਾਜ਼ਾਰ, ਬੱਸ ਸਟੈਂਡ ਵਾਲੀ ਸਾਈਡ, ਮਾਈ ਨਿੱਕੋ ਦੇਵੀ ਸਕੂਲ ਦੇ ਪਿਛਲੇ ਪਾਸੇ ਗੰਦਗੀ ਦੇ ਵੱਡੇ ਢੇਰ ਲੱਗੇ ਹੋਏ ਹਨ ਜਿੱਥੋਂ ਦੀ ਗੁਜ਼ਰਨ ਸਮੇਂ ਲੋਕਾਂ ਨੂੰ ਨੱਕ 'ਤੇ ਰੁਮਾਲ ਰੱਖਣੀ ਪੈਂਦੀ ਹੈ | ਸਿਤਮ ਜਰੀਫ਼ੀ ਇਹ ਹੈ ਕਿ ਸਿਵਲ ਹਸਪਤਾਲ ਦੇ ਸਾਹਮਣੇ ਤਾਂ ਕੂੜਾ ਦਾ ਢੇਰ ਲੱਗਿਆ ਹੀ ਹੋਇਆ ਹੈ ਪਰ ਹਸਪਤਾਲ ਦੇ ਅੰਦਰ ਵੀ ਅਜਿਹਾ ਢੇਰ ਪਿਆ ਸੀ | ਨਗਰ ਕੌਾਸਲ ਨੂੰ ਪੱਕਾ ਕਾਰਜ ਸਾਧਕ ਅਫ਼ਸਰ ਨਸੀਬ ਨਹੀਂ ਹੋ ਰਿਹਾ ਅਤੇ ਵਾਧੂ ਚਾਰਜ ਰਾਮਪੁਰਾ ਫੂਲ ਦੇ ਈ.ਓ. ਨੂੰ ਦਿੱਤਾ ਹੋਇਆ ਹੈ ਜੋ ਕਦੇ ਕਦਾਈ ਹੀ ਦਫ਼ਤਰ ਦੀ ਗੇੜੀ ਮਾਰਦੇ ਹਨ | ਨਗਰ ਕੌਾਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਹ ਅਗਲੇ ਦਿਨਾਂ 'ਚ ਕਾਰਜ ਭਾਰ ਸੰਭਾਲ ਰਹੇ ਹਨ, ਉਪਰੰਤ ਸਫ਼ਾਈ, ਸਟਰੀਟ ਲਾਈਟਾਂ ਆਦਿ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ |
ਟ੍ਰੈਫ਼ਿਕ ਸਮੱਸਿਆ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ
ਮਾਨਸਾ ਅਜਿਹਾ ਨਿਰਾਲਾ ਸ਼ਹਿਰ ਹੈ ਜਿੱਥੇ ਟ੍ਰੈਫ਼ਿਕ ਸਮੱਸਿਆ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ | ਨਾ ਲੋਕ ਪ੍ਰਵਾਹ ਕਰਦੇ ਹਨ ਅਤੇ ਨਾ ਹੀ ਟ੍ਰੈਫ਼ਿਕ ਪੁਲਿਸ ਦੀ ਸਖ਼ਤੀ ਹੈ | ਫੜੀ ਰੇਹੜੀਆਂ ਵਾਲਿਆਂ ਨੇ ਥਾਂ ਥਾਂ 'ਤੇ ਕਬਜ਼ੇ ਜਮਾਏ ਹੋਏ ਹਨ | ਫਾਟਕ ਬੰਦ ਹੋਣ ਸਮੇਂ ਤਾਂ ਬਾਜ਼ਾਰ 'ਚ ਸਥਿਤੀ ਬਦ ਤੋਂ ਬਦਤਰ ਹੋ ਜਾਂਦੀ ਹੈ | ਹਸਪਤਾਲ ਰੋਡ ਅਤੇ ਫਾਟਕ ਕੋਲ ਏਨਾ ਵੱਡਾ ਜਾਮ ਲੱਗ ਜਾਂਦਾ ਹੈ ਕਿ ਲੋਕਾਂ ਨੂੰ ਘੰਟਿਆਂ ਬੱਧੀ ਖੱਜਲ ਖ਼ੁਆਰ ਹੋਣਾ ਪੈਂਦਾ ਹੈ |
ਸ਼ਹਿਰ 'ਚ ਕੋਈ ਪਾਰਕਿੰਗ ਨਹੀਂ ਹੈ ਵਹੀਕਲਾਂ ਲਈ
ਟੈ੍ਰੈਫ਼ਿਕ ਦੀ ਸਮੱਸਿਆ ਆਉਣ ਦਾ ਵੱਡਾ ਕਾਰਨ ਸ਼ਹਿਰ 'ਚ ਕੋਈ ਵੀ ਪਾਰਕਿੰਗ ਨਾ ਹੋਣਾ ਹੈ | ਦੋਪਹੀਆ ਜਾਂ ਚਾਰ-ਪਹੀਆ ਵਾਹਨ 'ਤੇ ਕੰਮੀਂ ਧੰਦੇ ਆਉਂਦੇ ਲੋਕਾਂ ਨੂੰ ਆਪਣੇ ਵਾਹਨ ਸੜਕ ਦੇ ਨਜ਼ਦੀਕ ਹੀ ਖੜ੍ਹਾਉਣੇ ਪੈਂਦੇ ਹਨ | ਲੋੜ ਹੈ ਨਗਰ ਕੌਾਸਲ ਦੇ ਅਧਿਕਾਰੀਆਂ ਨੂੰ ਸ਼ਹਿਰ 'ਚ ਘੱਟੋ ਘੱਟ 2 ਪਾਰਕਿੰਗਾਂ ਬਣਾਉਣ ਦੀ ਤਾਂ ਕਿ ਟ੍ਰੈਫ਼ਿਕ ਸਮੱਸਿਆ ਨੂੰ ਕੁਝ ਹੱਦ ਤੱਕ ਠੱਲ੍ਹ ਪਾਈ ਜਾ ਸਕੇ |
ਟ੍ਰੈਫ਼ਿਕ ਕਰਮਚਾਰੀਆਂ ਦੀ ਵੀ ਹੈ ਘਾਟ
ਜ਼ਿਲ੍ਹੇ 'ਚ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀਆਂ ਦੀ ਵੀ ਘਾਟ ਰੜਕਦੀ ਹੈ | ਕਈ ਸ਼ਹਿਰਾਂ 'ਚ ਤਾਂ ਕੋਈ ਵੀ ਟ੍ਰੈਫ਼ਿਕ ਕਰਮਚਾਰੀ ਨਿਯੁਕਤ ਨਹੀਂ | ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਇੰਸਪੈਕਟਰ ਗਮਦੂਰ ਸਿੰਘ ਚਹਿਲ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਕੁੱਲ 35 ਕਰਮਚਾਰੀ ਟ੍ਰੈਫ਼ਿਕ ਪੁਲਿਸ 'ਚ ਤਾਇਨਾਤ ਹਨ, ਜਿਨ੍ਹਾਂ ਵਿਚੋਂ 3 ਮੁਲਾਜ਼ਮ ਬੁਢਲਾਡਾ ਅਤੇ 3 ਸਰਦੂਲਗੜ੍ਹ ਵਿਖੇ ਭੇਜੇ ਗਏ ਹਨ | ਉਨ੍ਹਾਂ ਕਿਹਾ ਕਿ ਕਰਮਚਾਰੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਵਚਨਬੱਧ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ |

ਤੰਬਾਕੂ ਨੋਸ਼ਾ ਦੇ ਚਲਾਨ ਕੱਟੇ

ਮਾਨਸਾ, 21 ਮਈ (ਵਿ. ਪ੍ਰਤੀ.)-ਸਿਹਤ ਵਿਭਾਗ ਦੀ ਟੀਮ ਵੱਲੋਂ ਮਾਨਸਾ ਤੇ ਭੀਖੀ ਵਿਖੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 12 ਵਿਅਕਤੀਆਂ ਨੂੰ ਕਾਬੂ ਕਰ ਕੇ ਮੌਕੇ 'ਤੇ ਚਲਾਨ ਕੱਟੇ | ਉਨ੍ਹਾਂ ਕੋਲੋਂ 1800 ਰੁਪਏ ਜੁਰਮਾਨਾ ਵਸੂਲਿਆ ਗਿਆ | ਇਹ ਜਾਣਕਾਰੀ ਜ਼ਿਲ੍ਹਾ ਸਿਹਤ ...

ਪੂਰੀ ਖ਼ਬਰ »

ਖੇਤੀ ਨੂੰ ਬਚਾਉਣ ਅਤੇ ਕਿਸਾਨੀ ਨੂੰ ਕਰਜ਼ੇ ਦੇ ਸੰਕਟ ਵਿਚੋਂ ਕੱਢਣ ਲਈ ਚੰਗੀਆਂ ਖੇਤੀ ਨੀਤੀਆਂ ਬਣਾਉਣ ਦੀ ਲੋੜ

ਬਰੇਟਾ, 21 ਮਈ (ਰਵਿੰਦਰ ਕੌਰ ਮੰਡੇਰ)-ਪੰਜਾਬ ਦੀ ਕਿਸਾਨੀ ਵੱਧ ਪੈਦਾਵਾਰ ਪ੍ਰਾਪਤ ਕਰਨ ਲਈ ਲਾਲਸਾ ਤਹਿਤ ਕੁਦਰਤ ਨਾਲ ਜੰਗ ਲੜਨ ਲਈ ਪੱਬਾਂ ਭਾਰ ਹੋ ਗਈ ਹੈ | ਇਸ ਨੂੰ ਹੋਰ ਉਤਸ਼ਾਹਿਤ ਕਰਨ ਲਈ ਖੇਤੀ ਵਿਗਿਆਨੀਆਂ ਨੇ ਭਰਪੂਰ ਹੁੰਗਾਰਾ ਦਿੱਤਾ. ਇਸ ਦੀ ਬਦੌਲਤ ਹੀ ਪੰਜਾਬ ...

ਪੂਰੀ ਖ਼ਬਰ »

ਨਾਬਾਲਗ ਘਰ ਨਹੀਂ ਪਰਤਿਆ

ਭੀਖੀ 21 ਮਈ (ਗੁਰਿੰਦਰ ਸਿੰਘ ਔਲਖ)-ਇੱਥੋਂ ਦੇ ਵਾਰਡ ਨੰ. 13 ਦਾ ਨਬਾਲਗ ਲੜਕਾ ਪਿਛਲੇ 10 ਦਿਨਾ ਤੋਂ ਘਰ ਨਹੀਂ ਪਰਤਿਆ | ਜਾਣਕਾਰੀ ਦਿੰਦਿਆਂ ਭੀਖੀ ਪੁਲਿਸ ਦੇ ਸਹਾਇਕ ਥਾਣੇਦਾਰ ਗਮਦੂਰ ਸਿੰਘ ਨੇ ਦੱਸਿਆ ਕਿ ਅਮਰਜੀਤ ਕੌਰ ਪਤਨੀ ਗੁਰਦਿੱਤਾ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ...

ਪੂਰੀ ਖ਼ਬਰ »

ਮੋਦੀ ਸਰਕਾਰ ਦੀਆਂ ਯੋਜਨਾਵਾਂ ਗਰੀਬ ਤੋਂ ਗਰੀਬ ਵਿਅਕਤੀ ਤੱਕ ਪਹੁੰਚਾਈਆਂ ਜਾਣ- ਭਾਜਪਾ ਆਗੂ

ਮਾਨਸਾ, 21 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਮੋਦੀ ਸਰਕਾਰ ਦਾ ਟੀਚਾ ਹੈ ਕਿ ਸਰਕਾਰ ਦੀਆਂ ਯੋਜਨਾਵਾਂ ਗਰੀਬ ਤੋਂ ਗਰੀਬ ਵਿਅਕਤੀ ਤੱਕ ਪਹੁੰਚਾਈਆਂ ਜਾਣ ਅਤੇ ਇਨ੍ਹਾਂ ਦਾ ਲਾਭ ਹਰ ਵਿਅਕਤੀ ਲੈ ਸਕੇ ਫਿਰ ਹੀ ਭਾਜਪਾ ਨੂੰ ਸੱਤਾ ਵਿਚ ਰਹਿਣ ਦਾ ਫ਼ਾਇਦਾ ਹੈ | ਇਹ ਵਿਚਾਰ ...

ਪੂਰੀ ਖ਼ਬਰ »

ਨਿਕਾਸੀ ਨਾਲੇ 'ਚ ਡਿੱਗਣ ਨਾਲ ਨੌਜਵਾਨ ਦੀ ਮੌਤ

ਭੀਖੀ, 21 ਮਈ (ਬਲਦੇਵ ਸਿੰਘ ਸਿੱਧੂ)- ਬੀਤੀ ਰਾਤ ਕਸਬੇ ਦੇ ਇਕ ਨੌਜਵਾਨ ਦੇ ਨਿਕਾਸੀ ਨਾਲੇ 'ਚ ਡਿੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਗਸੀਰ ਸਿੰਘ (33) ਪੁੱਤਰ ਸਵ. ਸੁਖਦੇਵ ਰਾਮ ਵਾਰਡ ਨੰ: 6 ਭੀਖੀ ਤੋਂ ਬਰਨਾਲਾ ਰੋਡ 'ਤੇ ਪਿੰਡ ਸਮਾਉਂ ਵਾਲੇ ...

ਪੂਰੀ ਖ਼ਬਰ »

ਮੋਦੀ ਸਰਕਾਰ ਨੇ 4 ਵਰਿ੍ਹਆਂ ਦੇ ਰਾਜ ਦੌਰਾਨ ਦੇਸ਼ ਨੂੰ ਤਬਾਹੀ ਵੱਲ ਧੱਕਿਆ- ਕਾ: ਅਰਸੀ

ਮਾਨਸਾ, 21 ਮਈ (ਬਲਵਿੰਦਰ ਸਿੰਘ ਧਾਲੀਵਾਲ)-ਕੇਂਦਰ ਦੀ ਮੋਦੀ ਸਰਕਾਰ ਨੇ 4 ਵਰਿ੍ਹਆਂ ਦੌਰਾਨ ਦੇਸ਼ ਨੂੰ ਤਬਾਹੀ ਵੱਲ ਧੱਕਿਆ ਹੈ ਜਦਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਮੰਦਵਾੜੇ ਤੇ ਚੱਲਦਿਆਂ ਕਿਸਾਨ, ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪਏ ਹਨ | ਇਹ ਪ੍ਰਗਟਾਵਾ ਸੀ. ਪੀ. ...

ਪੂਰੀ ਖ਼ਬਰ »

ਮਗਨਰੇਗਾ ਮਜ਼ਦੂਰਾਂ ਵਲੋਂ ਬੀ. ਡੀ. ਪੀ. ਓ. ਦਫ਼ਤਰ ਵਿਖੇ ਲਗਾਇਆ ਧਰਨਾ

ਭੀਖੀ, 21 ਮਈ (ਬਲਦੇਵ ਸਿੰਘ ਸਿੱਧੂ)- ਪਿੰਡ ਖੀਵਾ ਖ਼ੁਰਦ ਦੇ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਦੇ ਰੋਸ ਵਜੋਂ ਬੀ. ਡੀ. ਪੀ. ਓ. ਦਫ਼ਤਰ ਵਿਖੇ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਗੁਲਾਬ ਸਿੰਘ ਖੀਵਾ ਖ਼ੁਰਦ ਅਤੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 70 ਕਿੱਲੋ ਲਾਹਣ, 156 ਬੋਤਲਾਂ ਸ਼ਰਾਬ ਤੇ ਅੱਧਾ ਕਿੱਲੋ ਗਾਂਜਾ ਬਰਾਮਦ

ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 21 ਮਈ- ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਵਿਅਕਤੀਆਂ ਕੋਲੋਂ ਸ਼ਰਾਬ, ਲਾਹਣ ਤੇ ਗਾਂਜਾ ਆਦਿ ਬਰਾਮਦ ਕੀਤਾ ਹੈ | ਥਾਣਾ ਸਦਰ ਮਾਨਸਾ ਪੁਲਿਸ ਨੇ ਇਕ ਵਿਅਕਤੀ ਕੋਲੋਂ 40 ਕਿੱਲੋ ਲਾਹਣ ਬਰਾਮਦ ਕੀਤੀ ਹੈ | ਸਹਾਇਕ ਥਾਣੇਦਾਰ ਬੋਘਾ ਸਿੰਘ ਤੇ ...

ਪੂਰੀ ਖ਼ਬਰ »

ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਟੁੱਟੀ, ਲੋਕ ਬੇਹਾਲ

ਬਰੇਟਾ, 21 ਮਈ Ð(ਜੀਵਨ ਸ਼ਰਮਾ)-ਪਿੰਡ ਕੁੱਲਰੀਆਂ ਵਿਖੇ ਗੋਰਖਨਾਥ ਰੋਡ 'ਤੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਓਵਰਫਲੋ ਹੋਕੇ ਸੜਕਾਂ 'ਤੇ ਖਿੰਡ ਰਿਹਾ ਹੈ ਅਤੇ ਗੋਰਖਨਾਥ ਨੂੰ ਜਾਣ ਵਾਲੀ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ | ਗਿਆਨ ਚੰਦ, ਨਿੱਕਾ ਸਿੰਘ ...

ਪੂਰੀ ਖ਼ਬਰ »

ਪਾਵਰਕਾਮ ਦੀ ਸਬ ਡਵੀਜ਼ਨ ਝੁਨੀਰ ਵਿਚ 50 ਫ਼ੀਸਦੀ ਤੋਂ ਵੱਧ ਅਸਾਮੀਆਂ ਖ਼ਾਲੀ

ਝੁਨੀਰ, 21 ਮਈ (ਸੁਰਜੀਤ ਵਸ਼ਿਸ਼ਟ)-ਪਾਵਰਕਾਮ ਦੀ ਸਥਾਨਕ ਸਬ ਡਵੀਜ਼ਨ ਦਾ ਕਾਰਜ ਖੇਤਰ ਜਿੱਥੇ ਕਾਫ਼ੀ ਵੱਡਾ ਹੈ ਉੱਥੇ ਇਹ ਦੂਰ ਦੂਰ ਤੱਕ ਫੈਲਿਆ ਹੋਇਆ ਵੀ ਹੈ | ਸਥਾਨਕ ਕਿਸਾਨ ਆਗੂ ਮਾਸਟਰ ਗੁਰਜੰਟ ਸਿੰਘ, ਗੁਰਮੇਲ ਸਿੰਘ ਬਹਿਣੀਵਾਲ, ਤਰਸੇਮ ਸਿੰਘ ਸਿੱਧੂ ਅਤੇ ਜਗਸੀਰ ...

ਪੂਰੀ ਖ਼ਬਰ »

ਬਿਆਸ ਦਰਿਆ ਵਾਂਗ ਘੱਗਰ ਦਰਿਆ ਦਾ ਦੂਸ਼ਿਤ ਪਾਣੀ ਵੀ ਮਨੁੱਖੀ ਜ਼ਿੰਦਗੀਆਂ ਉੱਪਰ ਪਾ ਸਕਦਾ ਹੈ ਮਾੜਾ ਅਸਰ

ਬਰੇਟਾ, 21 ਮਈ (ਜੀਵਨ ਸ਼ਰਮਾ)-ਪਿਛਲੇ ਦਿਨਾਂ ਤੋਂ ਬਿਆਸ ਦਰਿਆ ਵਿਚ ਮਿਲਾਵਟ ਹੋਏ ਫ਼ੈਕਟਰੀਆਂ ਦੇ ਜ਼ਹਿਰੀਲੇ ਪਾਣੀ ਨੇ ਜਿੱਥੇ ਹਜ਼ਾਰਾਂ ਜੀਵ ਜੰਤੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਉੱਥੇ ਇਸ ਇਲਾਕੇ ਦੇ ਅਖੀਰਲੇ ਪਿੰਡ ਗੋਰਖਨਾਥ ਅਤੇ ਹਰਿਆਣੇ ਦੇ ਪਿੰਡ ...

ਪੂਰੀ ਖ਼ਬਰ »

ਸ੍ਰੀ ਰਾਜੀਵ ਗਾਂਧੀ ਦੀ 27ਵੀਂ ਬਰਸੀ ਸਦਭਾਵਨਾ ਦਿਵਸ ਵਜੋਂ ਮਨਾਈ

ਭਾਗੀਵਾਂਦਰ, 21 ਮਈ (ਮਹਿੰਦਰ ਸਿੰਘ ਰੂਪ)-ਸਥਾਨਕ ਪਿੰਡ ਭਾਗੀਵਾਂਦਰ ਵਿਖੇ ਭਾਰਤ ਦੇ ਸਵ. ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ 27ਵੀਂ ਬਰਸੀ ਤੇ ਅੱਜ ਦਾ ਦਿਨ ਅੱਤਵਾਦ ਵਿਰੋਧੀ ਦਿਵਸ ਵਜੋਂ ਮਨਾਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ | ਇਸ ...

ਪੂਰੀ ਖ਼ਬਰ »

ਕਲੱਬ ਵਲੋਂ ਪੜ੍ਹਾਈ 'ਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਸਨਮਾਨਿਤ

ਬੋਹਾ, 21 ਮਈ (ਤਾਂਗੜੀ)-ਡਾ: ਬੀ. ਆਰ. ਅੰਬੇਦਕਰ ਕਲੱਬ ਜੋਈਆਂ ਵਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਨਾਅਰੇ ਤਹਿਤ ਵੱਖ-ਵੱਖ ਨਤੀਜਿਆਂ 'ਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਮੁੱਖ ਮਹਿਮਾਨ ਕਾਂਗਰਸੀ ਆਗੂ ਸੁਖਦੇਵ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਵਲੋਂ ਨਸ਼ਿਆਂ ਵਿਰੁੱਧ ਰੈਲੀ ਕੱਢੀ

ਬਰੇਟਾ, 21 ਮਈ (ਵਿ. ਪ੍ਰਤੀ.)-ਸਥਾਨਕ ਗੁਰੂ ਨਾਨਕ ਪਬਲਿਕ ਸਕੂਲ ਵਲੋਂ ਪੰਤਾਜਲੀ ਯੋਗ ਪੀਠ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕ ਰੈਲੀ ਕੱਢੀ ਗਈ | ਯੋਗ ਪ੍ਰਚਾਰਕ ਜੋਗਿੰਦਰ ਕਮਲ ਨੇ ਕਿਹਾ ਕਿ ਨਸ਼ੇ ਜਿੱਥੇ ਸਾਡੇ ਸਰੀਰ ਦਾ ਨਾਸ਼ ਕਰਦੇ ਹਨ ਉੱਥੇ ਸਾਨੂੰ ਆਰਥਿਕ ਤੌਰ ...

ਪੂਰੀ ਖ਼ਬਰ »

ਮਾਨਸਾ ਸ਼ਹਿਰ 'ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ- ਡਿਪਟੀ ਕਮਿਸ਼ਨਰ

ਕੰਮਾਂ ਦਾ ਨਿਰੀਖਣ ਕੀਤਾ ਮਾਨਸਾ, 21 ਮਈ (ਬਲਵਿੰਦਰ ਸਿੰਘ ਧਾਲੀਵਾਲ)-ਡਿਪਟੀ ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਮਾਨਸਾ ਸ਼ਹਿਰ 'ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ | ਉਹ ਸ਼ਹਿਰ ਦੇ ਮੁੱਖ ਛੱਪੜ ਦੀ ...

ਪੂਰੀ ਖ਼ਬਰ »

ਪਟਵਾਰੀ ਦੀ ਅਸਾਮੀ 'ਤੇ ਲੜਕੀ ਨੇ ਜੁਆਇਨ ਕਰਨ ਦਾ ਵਿਖਾਇਆ ਜਿਗਰਾ

ਭੀਖੀ, 21 ਮਈ (ਸਿੱਧੂ)-ਪਿਛਲੇ ਕਈ ਮਹੀਨਿਆਂ ਤੋਂ ਭੀਖੀ ਵਿਖੇ ਪਟਵਾਰੀ ਦੀ ਪੋਸਟ ਖਾਲੀ ਹੋਣ ਕਾਰਣ ਲੋਕ ਆਪਣੇ ਕੰਮਾਂ ਧੰਦਿਆਂ ਲਈ ਪ੍ਰੇਸ਼ਾਨ ਹੋ ਰਹੇ ਸਨ ਪ੍ਰੰਤੂ ਇਨ੍ਹਾਂ ਮਹੀਨਿਆਂ ਦੌਰਾਨ ਇੱਥੇ ਕੋਈ ਵੀ ਪਟਵਾਰੀ ਜੁਆਇਨ ਕਰਨ ਲਈ ਤਿਆਰ ਨਹੀਂ ਸੀ ਜੇਕਰ ਕਿਸੇ ਪਟਵਾਰੀ ...

ਪੂਰੀ ਖ਼ਬਰ »

ਬਲੱਡ ਕੈਂਸਰ ਪੀੜਤ ਵਿਦਿਆਰਥੀ ਨੂੰ ਸਹਾਇਤਾ ਭੇਜੀ

ਭੀਖੀ, 21 ਮਈ (ਪ. ਪ.)-ਪਿਛਲੇ ਕਈ ਮਹੀਨਿਆਂ ਤੋਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਬਲੱਡ ਕੈਂਸਰ ਦਾ ਇਲਾਜ ਕਰਵਾ ਰਹੇ ਭੰਗੜੇ ਅਤੇ ਕੈਰਮ ਬੋਰਡ ਦੇ ਨੈਸ਼ਨਲ ਖਿਡਾਰੀ ਵਿੱਦਿਆ ਭਾਰਤੀ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਪਾਰਸ ਸਿੰਘ ਪਿੰਡ ਹੋਡਲਾ ਕਲਾਂ ਦਾ ਪਰਿਵਾਰ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਦੋਵੇਂ ਪਾਸੇ ਰੋਕੀ ਜ਼ਮੀਨ ਦੇ ਮੁਆਵਜ਼ੇ ਸਬੰਧੀ ਕਿਸਾਨ ਵਫ਼ਦ ਡੀ. ਸੀ. ਨੂੰ ਮਿਲਿਆ

ਮਾਨਸਾ, 21 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਝੁਨੀਰ ਤੋਂ ਆਹਲੂਪੁਰ ਤੱਕ ਬਣੀ ਪ੍ਰਧਾਨ ਮੰਤਰੀ ਸੜਕ ਯੋਜਨਾ ਨਾਲ ਸਬੰਧਿਤ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਇਸ ਸੜਕ ਦੇ ਦੋਵੇਂ ਪਾਸੇ ਰੋਕੀ ਜ਼ਮੀਨ ਨੂੰ ਜਾਂ ਡੀ. ਨੋਟੀਫਾਈਡ ਕੀਤਾ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀ ਤਹਿਤ 8ਵੇਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ

ਜੋਗਾ, 21 ਮਈ (ਬਲਜੀਤ ਸਿੰਘ ਅਕਲੀਆ)-ਪਿੰਡ ਅਕਲੀਆ ਭਾਈ ਜਗਸੀਰ ਸਿੰਘ ਪੰਜ ਪਿਆਰਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਅਗਵਾਈ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਸਹਿਜ ਪਾਠਾਂ ਦੀ ਲੜੀ ਤਹਿਤ 8ਵੇਂ ਸਹਿਜ ...

ਪੂਰੀ ਖ਼ਬਰ »

20 ਪੇਟੀਆਂ ਹਰਿਆਣਵੀ ਸ਼ਰਾਬ ਬਰਾਮਦ

ਜੋਗਾ, 21 ਮਈ (ਬਲਜੀਤ ਸਿੰਘ ਅਕਲੀਆ)-ਸਥਾਨਕ ਥਾਣੇ ਦੀ ਪੁਲਿਸ ਨੇ 20 ਪੇਟੀਆਂ ਹਰਿਆਣਵੀ ਸ਼ਰਾਬ ਬਰਾਮਦ ਕੀਤੀ ਹੈ | ਥਾਣਾ ਮੁਖੀ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਗੁਪਤ ਸੂਹ ਮਿਲਣ 'ਤੇ ਪਿੰਡ ਅਕਲੀਆ ਵਿਖੇ ਛਾਪੇਮਾਰੀ ਦੌਰਾਨ ਸੰਦੀਪ ਸਿੰਘ ਸੁੱਖੀ ਦੇ ਘਰੋਂ ਸ਼ਰਾਬ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਬੁਢਲਾਡਾ 'ਚ ਖਾਣ-ਪੀਣ ਦੀਆਂ ਵਸਤਾਂ ਦੇ ਲਏ ਨਮੂਨੇ

ਬੁਢਲਾਡਾ, 21 ਮਈ (ਦਰਸ਼ਨ ਸਿੰਘ ਬਰ੍ਹੇ)-ਸਥਾਨਕ ਸ਼ਹਿਰ ਅੰਦਰ ਸਿਹਤ ਵਿਭਾਗ ਦੀ ਟੀਮ ਵਲੋਂ ਖਾਣ-ਪੀਣ ਦੀਆਂ ਵਸਤਾਂ ਦੀ ਜਾਂਚ ਲਈ ਸੈਪਲਿੰਗ ਕੀਤੀ ਗਈ | ਡਾ: ਅਮਿ੍ਤਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਜ਼ਿਲ੍ਹਾ ਮਾਨਸਾ ਨੇ ਦੱਸਿਆ ਕਿ ਗਰਮੀ ਦੇ ਸੀਜ਼ਨ ਦੌਰਾਨ ਲੋਕਾਂ ਦੀ ...

ਪੂਰੀ ਖ਼ਬਰ »

ਨਵ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਧਰਨਾ 7ਵੇਂ ਦਿਨ 'ਚ ਸ਼ਾਮਿਲ

ਮਾਨਸਾ, 21 ਮਈ (ਵਿ. ਪ੍ਰਤੀ.)-ਨਵ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਸਥਾਨਕ ਜ਼ਿਲ੍ਹਾ ਕਚਹਿਰੀ ਵਿਖੇ ਲਗਾਇਆ ਧਰਨਾ 7ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਧਰਨਾ ...

ਪੂਰੀ ਖ਼ਬਰ »

ਕਾਂਗਰਸੀ ਆਗੂ ਦੇ ਕਾਤਲਾਂ ਦਾ ਪੁਲਿਸ ਨੂੰ ਦੂਜੇ ਦਿਨ ਵੀ ਕੋਈ ਸੁਰਾਗ ਨਾ ਮਿਲਿਆ

ਮਾਨਸਾ, 21 ਮਈ (ਸਟਾਫ਼ ਰਿਪੋਰਟਰ)-ਬੀਤੇ ਕੱਲ੍ਹ ਸ਼ਾਮ ਸਮੇਂ ਸੰਦੀਪ ਪੰਪ ਦੇ ਕੋਲ ਇਕ ਕਾਂਗਰਸੀ ਆਗੂ ਦੇ ਹੋਏ ਕਤਲ ਦੇ ਮਾਮਲੇ ਵਿਚ ਪੁਲਿਸ ਨੂੰ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ | ਮਿ੍ਤਕ ਸੁਖਵਿੰਦਰ ਸਿੰਘ ਬੱਗੀ ਦੇ ਵਾਰਸਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ...

ਪੂਰੀ ਖ਼ਬਰ »

ਨੌਜਵਾਨਾਂ ਨੇ ਜਲ ਘਰ ਦੇ ਡੱਗਾਂ ਦੀ ਸਫ਼ਾਈ ਸ਼ੁਰੂ ਕੀਤੀ

ਮਾਨਸਾ, 21 ਮਈ (ਸਟਾਫ਼ ਰਿਪੋਰਟਰ)-ਮਹਿਕਮੇ ਤੇ ਸਰਕਾਰ ਦੇ ਮੂੰਹ ਵੱਲ ਵੇਖਣ ਉਪਰੰਤ ਨੌਜਵਾਨਾਂ ਨੇ ਪਿੰਡਾਂ ਦੇ ਜਲ ਘਰਾਂ ਦੇ ਡੱਗਾਂ ਦੀ ਸਫ਼ਾਈ ਸ਼ੁਰੂ ਕਰ ਦਿੱਤੀ ਹੈ | ਪਿੰਡ ਦਲੇਲ ਸਿੰਘ ਵਾਲਾ ਵਿਖੇ ਡੱਗਾਂ ਦੀ ਸਫ਼ਾਈ ਨਾ ਹੋਣ ਕਾਰਨ ਪਿੰਡ ਦੇ ਕੁਝ ਹਿੱਸਿਆਂ ਵਿਚ ਪਾਣੀ ...

ਪੂਰੀ ਖ਼ਬਰ »

ਬਰਸਾਤੀ ਨਾਲੇ 'ਚ ਫੇਰ ਉਗੀ ਗਾਜਰ ਬੂਟੀ

ਭੀਖੀ, 21 ਮਈ (ਨਿ. ਪ. ਪ.)-ਸਥਾਨਕ ਬਰਸਾਤੀ ਨਾਲੇ (ਡਰੇਨ) 'ਚ ਗਾਜਰ ਬੂਟੀ ਫੇਰ ਉੱਗ ਆਈ ਹੈ | ਜ਼ਿਕਰਯੋਗ ਹੈ ਕਿ ਅਜੇ ਪਿਛਲੇ ਵਰ੍ਹੇ ਹੀ ਇਸ ਦੀ ਸਫ਼ਾਈ ਜੇ.ਬੀ.ਸੀ. ਮਸ਼ੀਨਾਂ ਨਾਲ ਕਰਵਾਈ ਗਈ ਸੀ | ਇਸ ਦੀ ਸਫ਼ਾਈ ਕਰਨ ਲੱਗਿਆਂ ਇਹ ਬੂਟੀ ਕੱਢ ਕੇ ਨਾਲੇ ਦੇ ਕੰਢਿਆਂ 'ਤੇ ਹੀ ਰੱਖ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX