ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018: ਸੈਨੇਗਲ ਨੇ ਪੋਲੈਂਡ ਨੂੰ 2-1 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018: ਅੱਧਾ ਸਮਾਂ ਪੂਰਾ ਹੋਣ 'ਤੇ ਸੈਨੇਗਲ ਪੋਲੈਂਡ ਤੋਂ 1-0 ਨਾਲ ਅੱਗੇ
. . .  1 day ago
ਦੋ ਮਹੀਨੇ ਦੀ ਗਰਭਵਤੀ ਮਹਿਲਾ ਚੜੀ ਦਹੇਜ ਦੀ ਬਲੀ
. . .  1 day ago
ਗੁਰਦਾਸਪੁਰ, 19 ਜੂਨ (ਗੁਰਪ੍ਰਤਾਪ ਸਿੰਘ/ਸੁਖਵੀਰ ਸਿੰਘ ਸੈਣੀ)-ਪਿੰਡ ਸਾਧੂ ਚੱਕ ਵਿਖੇ ਅੱਜ ਦੋ ਮਹੀਨੇ ਦੀ ਗਰਭਵਤੀ ਮਹਿਲਾ ਦੀ ਦਹੇਜ ਖ਼ਾਤਰ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ,ਜਿਸ ਦਾ 8 ਮਹੀਨੇ ਪਹਿਲਾਂ ...
ਫੀਫਾ ਵਿਸ਼ਵ ਕੱਪ 2018 : ਜਾਪਾਨ ਨੇ ਕੋਲੰਬੀਆ ਨੂੰ 2-1 ਨਾਲ ਹਰਾਇਆ
. . .  1 day ago
ਸੁਸ਼ਮਾ ਸਵਰਾਜ ਨੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  1 day ago
ਫਰਾਂਸ: ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੈਰਿਸ 'ਚ ਸੰਬੋਧਿਤ ਵੀ ਕੀਤਾ...
ਅਰਵਿੰਦ ਕੇਜਰੀਵਾਲ ਨੇ ਖ਼ਤਮ ਕੀਤਾ ਧਰਨਾ - ਮਨੀਸ਼ ਸਿਸੋਦੀਆ
. . .  1 day ago
ਨਵੀਂ ਦਿੱਲੀ, 19 ਜੂਨ -ਦਿੱਲੀ ਦੇ ਉਪ ਮੁੱਖਮੰਤਰੀ ਮਨੀਸ਼ ਸਿਸੋਦੀਆ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਧਰਨਾ ਖ਼ਤਮ ਕਰ ਲਿਆ ਹੈ। ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫ਼ਰੰਸ 'ਚ ਇਹ ਵੀ ਕਿਹਾ...
ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜਾ ਕਾਰਡ/ਸਰਟੀਫਿਕੇਟ 21 ਨੂੰ ਭੇਜੇ ਜਾਣਗੇ
. . .  1 day ago
ਐੱਸ. ਏ. ਐੱਸ. ਨਗਰ, 19 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਟ੍ਰਿਕ ਪ੍ਰੀਖਿਆ ਮਾਰਚ 2018 ਦੇ ਰੈਗੂਲਰ/ਓਪਨ ਸਕੂਲ ਪ੍ਰੀਖਿਆਰਥੀਆਂ ਦੇ ਨਤੀਜਾ ਕਾਰਡ/ਸਰਟੀਫਿਕੇਟ ਜ਼ਿਲ੍ਹਾ ਪੱਧਰ 'ਤੇ ਸਥਿਤ..
ਜੰਮੂ-ਕਸ਼ਮੀਰ 'ਚ ਤਾਕਤ ਦੀ ਰਾਜਨੀਤੀ ਨਹੀਂ ਚੱਲ ਸਕਦੀ- ਮਹਿਬੂਬਾ ਮੁਫਤੀ
. . .  1 day ago
ਸ੍ਰੀਨਗਰ, 19 ਜੂਨ- ਜੰਮੂ-ਕਸ਼ਮੀਰ 'ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਮਹਿਬੂਬਾ ਮੁਫਤੀ ਨੇ ਕਿਹਾ ਕਿ ਭਾਜਪਾ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਈ। ਸਾਲ 2014 'ਚ ਹੋਈਆਂ ਚੋਣਾਂ ਕਿਸੇ ਵੀ ਦਲ ਨੂੰ ਸਰਕਾਰ...
ਬੋਰਡ ਪ੍ਰੀਖਿਆ ਦੀਆਂ ਉੱਤਰ ਪੱਤਰੀਆਂ ਚੋਰੀ ਕਰਨ ਦੇ ਮਾਮਲੇ 'ਚ ਸਕੂਲ ਪ੍ਰਿੰਸੀਪਲ ਗ੍ਰਿਫਤਾਰ
. . .  1 day ago
ਪਟਨਾ, 19 ਜੂਨ - ਐਸ.ਐਸ.ਹਾਈ ਸਕੂਲ, ਗੋਪਾਲਗੰਜ ਦੇ ਪ੍ਰਿੰਸੀਪਲ ਪ੍ਰਮੋਦ ਕੁਮਾਰ ਸ੍ਰੀਵਾਸਤਵ ਨੂੰ 10ਵੀਂ ਬੋਰਡ ਦੀਆਂ 42 ਹਜ਼ਾਰ ਉੱਤਰ ਪੱਤਰੀਆਂ(ਅਨਸਰ ਸ਼ੀਟ) ਚੋਰੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ...
ਮਲਸੀਆਂ ਵਿਖੇ ਸ਼ਰੇਆਮ ਲੁਟੇਰਿਆਂ ਨੇ ਨੌਜਵਾਨ ਤੋਂ ਸਵਾ 4 ਲੱਖ ਲੁੱਟੇ
. . .  1 day ago
ਮਲਸੀਆਂ, 19 ਜੂਨ (ਸੁਖਦੀਪ ਸਿੰਘ) - ਮਲਸੀਆਂ ਵਿਖੇ ਅੱਜ ਸਵੇਰੇ ਬੱਸ ਅੱਡੇ ਦੇ ਸਾਹਮਣੇ ਸਕੂਟਰੀ ਸਵਾਰ ਤਿੰਨ ਲੁਟੇਰਿਆ ਨੇ ਸ਼ਰੇਆਮ ਇਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਕੋਲੋਂ ਸਵਾ 4 ਲੱਖ ਰੁਪਏ ਦੀ ਨਗਦੀ...
ਗ੍ਰਹਿ ਮੰਤਰੀ ਦੇ ਘਰ ਉੱਚ ਪੱਧਰੀ ਬੈਠਕ ਜਾਰੀ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਇੱਕ ਉੱਚ ਪੱਧਰੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ, ਗ੍ਰਹਿ ਸਕੱਤਰ, ਜੰਮੂ-ਕਸ਼ਮੀਰ ਦੇ ਸੰਯੁਕਤ ਸਕੱਤਰ ਅਤੇ ਹੋਰ ਅਧਿਕਾਰੀ ਸ਼ਾਮਲ ਹਨ...
ਜੰਮੂ-ਕਸ਼ਮੀਰ 'ਚ ਸਰਕਾਰ ਬਣਾਉਣ ਲਈ ਕਿਸੇ ਨੂੰ ਵੀ ਨਹੀਂ ਦਿੱਤਾ ਜਾਵੇਗਾ ਸਮਰਥਨ- ਅਬਦੁੱਲਾ
. . .  1 day ago
ਸ੍ਰੀਨਗਰ, 19 ਜੂਨ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁੱਲਾ ਨੇ ਰਾਜਪਾਲ ਐਨ. ਐਨ. ਵੋਹਰਾ ਨਾਲ ਸ੍ਰੀਨਗਰ 'ਚ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ 'ਚ ਸਰਕਾਰ ਬਣਾਉਣ...
ਆਂਧਰਾ ਪ੍ਰਦੇਸ਼ ਸਰਕਾਰ ਦੇ ਸਲਾਹਕਾਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ
. . .  1 day ago
ਅਮਰਾਵਤੀ, 19 ਜੂਨ - ਆਂਧਰਾ ਪ੍ਰਦੇਸ਼ ਸਰਕਾਰ ਦੇ ਸਲਾਹਕਾਰ ਡਾ. ਪ੍ਰਾਕਲਾ ਪ੍ਰਭਾਕਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਬਾਰੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ ਲਿਖੇ ਇਕ ਪੱਤਰ 'ਚ ਉਨ੍ਹਾਂ ਕਿਹਾ...
8 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 19 ਜੂਨ (ਰਾਮ ਸਿੰਘ ਬਰਾੜ): ਹਰਿਆਣਾ ਸਰਕਾਰ ਨੇ ਅੱਜ 8 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਦੱਸ ਦੇਈਏ ਕਿ ਸ੍ਰੀਕਾਂਤ ਜਾਧਵ ਨੂੰ ਦੱਖਣ ਰੇਂਜ ਰਿਵਾੜੀ ਦਾ ਆਈ.ਜੀ., ਐਸ.ਐਸ.ਚਾਵਲਾ ਨੂੰ ਦੂਰਸੰਚਾਰ ਵਿਭਾਗ....
ਕ੍ਰਾਈਮ ਬ੍ਰਾਂਚ ਦੇ ਦਫ਼ਤਰ ਪਹੁੰਚੇ ਦਾਤੀ ਮਹਾਰਾਜ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ ਦੇ ਫਤਿਹਪੁਰੀ ਬੇਰੀ 'ਚ ਸ਼ਨੀ ਧਾਮ ਮੰਦਰ ਦੇ ਮੁਖੀ ਦਾਤੀ ਮਹਾਰਾਜ ਅੱਜ ਦਿੱਲੀ ਦੀ ਪੁਲਿਸ ਕ੍ਰਾਈਮ ਬ੍ਰਾਂਚ ਦੇ ਦਫ਼ਤਰ 'ਚ ਪਹੁੰਚੇ ਹਨ। ਕ੍ਰਾਈਮ ਬ੍ਰਾਂਚ ਨੇ ਜਬਰ-ਜਨਾਹ ਮਾਮਲੇ 'ਚ ਪੇਸ਼ ਹੋਣ ਲਈ ਦਾਤੀ ਮਹਾਰਾਜ ਨੂੰ ਬੁੱਧਵਾਰ ਤੱਕ ਦਾ ਸਮਾਂ...
ਉਮਰ ਅਬਦੁੱਲਾ ਨੇ ਸ੍ਰੀਨਗਰ 'ਚ ਐਨ.ਐਨ.ਵੋਹਰਾ ਨਾਲ ਕੀਤੀ ਮੁਲਾਕਾਤ
. . .  1 day ago
ਭਾਜਪਾ ਦਾ ਪੀ. ਡੀ. ਪੀ. ਨਾਲ ਗਠਜੋੜ ਰਾਸ਼ਟਰ ਵਿਰੋਧੀ ਸੀ- ਸ਼ਿਵ ਸੈਨਾ
. . .  1 day ago
ਭਾਜਪਾ ਵਲੋਂ ਗਠਜੋੜ ਤੋੜਨ ਕਾਰਨ ਪੀ. ਡੀ. ਪੀ. ਹੈਰਾਨੀ 'ਚ
. . .  1 day ago
ਭਾਜਪਾ ਦਾ ਪੀ.ਡੀ.ਪੀ. ਨਾਲ ਗਠਜੋੜ ਟੁੱਟਣਾ ਚੰਗੀ ਗੱਲ : ਗੁਲਾਮ ਨਬੀ ਆਜ਼ਾਦ
. . .  1 day ago
ਮਹਿਬੂਬਾ ਮੁਫਤੀ ਨੇ ਦਿੱਤਾ ਅਸਤੀਫਾ
. . .  1 day ago
ਭਾਜਪਾ ਨੇ ਜੰਮੂ-ਕਸ਼ਮੀਰ 'ਚ ਕੀਤੀ ਰਾਸ਼ਟਰਪਤੀ ਸ਼ਾਸਨ ਦੀ ਮੰਗ
. . .  1 day ago
ਜੰਮੂ ਕਸ਼ਮੀਰ 'ਚ ਭਾਜਪਾ ਨੇ ਪੀ. ਡੀ. ਪੀ. ਨਾਲ ਤੋੜਿਆ ਗਠਜੋੜ
. . .  1 day ago
ਦਿੱਲੀ 'ਚ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਮੀਂਹ ਦੇ ਨਾਲ ਆ ਸਕਦੀ ਹੈ ਤੇਜ਼ ਹਨ੍ਹੇਰੀ
. . .  1 day ago
ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਹੋਣ ਵਾਲੀ ਸਾਂਝੀ ਮਿਲਟਰੀ ਡਰਿੱਲ ਮੁਅੱਤਲ
. . .  1 day ago
ਹੋਟਲਾਂ 'ਚ ਅੱਗ ਲੱਗਣ ਕਾਰਨ ਮਾਰੇ ਗਏ ਲੋਕਾਂ ਲਈ ਯੋਗੀ ਨੇ ਕੀਤਾ ਮੁਆਵਜ਼ੇ ਦਾ ਐਲਾਨ
. . .  1 day ago
ਯੋਗਾ ਦਿਵਸ 'ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਨੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਦਿੱਤਾ ਇਹ ਹੁਕਮ
. . .  1 day ago
ਛੱਤੀਸਗੜ੍ਹ 'ਚ ਨਕਸਲੀਆਂ ਨਾਲ ਹੋਈ ਮੁਠਭੇੜ 'ਚ ਦੋ ਜਵਾਨ ਜ਼ਖ਼ਮੀ
. . .  1 day ago
ਪ੍ਰੀਖਿਆ 'ਚ ਧੋਖਾਧੜੀ ਕਰਨ ਵਾਲੇ 22 ਲੋਕ ਗ੍ਰਿਫ਼ਤਾਰ
. . .  1 day ago
ਭਾਰਤ ਦੀ ਵੰਡ ਕਰਨ ਵਾਲੇ ਲੋਕਾਂ ਦਾ ਸਮਰਥਨ ਕਰਨਾ ਸ਼ਰਮਨਾਕ- ਹਰਸਿਮਰਤ ਬਾਦਲ
. . .  1 day ago
ਉੜੀਸਾ 'ਚ ਲੁਟੇਰਿਆ ਨੇ ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੁੱਟੇ 45 ਲੱਖ ਰੁਪਏ
. . .  1 day ago
ਗਟਰ 'ਚੋਂ ਗੈਸ ਲੀਕ ਹੋਣ ਕਾਰਨ 4 ਮੌਤਾਂ
. . .  1 day ago
ਦੋ ਪਾਕਿਸਤਾਨੀ ਕੈਦੀ ਰਿਹਾਅ
. . .  1 day ago
ਸਿਹਤ ਵਿਭਾਗ ਦੀ ਟੀਮ ਵਲੋਂ ਦੁੱਧ-ਪਨੀਰ ਬਣਾਉਣ ਵਾਲੀਆਂ ਫੈਕਟਰੀਆਂ 'ਚ ਛਾਪੇਮਾਰੀ
. . .  1 day ago
ਕੇਜਰੀਵਾਲ ਦੇ ਧਰਨਾ ਮਾਮਲੇ 'ਤੇ ਸੁਪਰੀਮ ਕੋਰਟ ਨੇ ਜਲਦੀ ਸੁਣਵਾਈ ਕਰਨ ਤੋਂ ਕੀਤਾ ਇਨਕਾਰ
. . .  1 day ago
ਅਜੀਤ ਡੋਵਾਲ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਜੇਠ ਸੰਮਤ 550
ਿਵਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ
  •     Confirm Target Language  

ਸੰਗਰੂਰ

ਯੂ.ਪੀ. ਦੀ ਪ੍ਰਵਾਸੀ ਔਰਤ ਦਾ ਬੇਰਹਿਮੀ ਨਾਲ ਕਤਲ

ਸੰਗਰੂਰ, 23 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਸਥਾਨਕ ਸ਼ਹੀਦ ਭਗਤ ਸਿੰਘ ਚੌਕ ਲਾਗੇ ਸਥਿਤ ਮੈਗਨਮ ਪੈਲੇਸ ਦੇ ਨਾਲ ਲਗਦੇ ਇਕ ਕੱਚੇ ਘਰ ਵਿਚ ਇਕ ਪ੍ਰਵਾਸੀ ਔਰਤ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕਾ ਦੀ ਪਛਾਣ ਜੋਖਨੀ (40) ਪਤਨੀ ਬੇਜੂ ਵਾਸੀ ਗਾਜ਼ੀਪੁਰ (ਯੂ.ਪੀ.) ਹਾਲ ਆਬਾਦ ਨੇੜੇ ਮੈਗਨਮ ਪੈਲੇਸ ਵਜੋਂ ਹੋਈ | ਬੇਜੂ ਨੇ ਦੱਸਿਆ ਕਿ ਇਸ ਕਿਰਾਏ ਦੇ ਕੱਚੇ ਘਰ ਵਿਚ ਉਸ ਦੀ ਪਤਨੀ ਆਪਣੇ ਲੜਕੇ ਅਤੇ ਭਤੀਜੇ ਨਾਲ ਰਹਿੰਦੀ ਸੀ | ਉਸ ਨੇ ਦੱਸਿਆ ਕਿ ਕਮਰੇ ਵਿਚ ਜਗ੍ਹਾ ਘੱਟ ਹੋਣ ਕਾਰਨ ਉਹ ਆਪਣੇ ਕੁੱਝ ਹੋਰ ਪਰਿਵਾਰਕ ਮੈਂਬਰਾਂ ਨਾਲ ਸਥਾਨਕ ਮਹਿਲਾਂ ਰੋਡ 'ਤੇ ਰਹਿੰਦਾ ਹੈ ਤੇ ਉਸ ਦੀ ਪਤਨੀ ਜੋਖਨੀ ਅਜੇ ਮਹਿਜ਼ ਮਹੀਨਾ ਕੁ ਪਹਿਲਾਂ ਹੀ ਪਿੰਡ (ਗਾਜ਼ੀਪੁਰ) ਤੋਂ ਵਾਪਸ ਪਰਤੀ ਸੀ | ਬੇਜੂ ਨੇ ਦੱਸਿਆ ਕਿ ਉਹ ਅਤੇ ਉਸ ਦੇ ਪਰਿਵਾਰਕ ਮੈਂਬਰ ਪੀ.ਓ.ਪੀ. ਦੇ ਕਾਰੀਗਰ ਹਨ ਅਤੇ ਰੋਜ਼ ਦੀ ਤਰ੍ਹਾਂ ਅੱਜ ਵੀ ਉਸ ਦਾ ਲੜਕਾ ਜਤਿੰਦਰ ਅਤੇ ਭਤੀਜਾ ਸਵੇਰੇ ਆਪਣੇ ਕੰਮ 'ਤੇ ਚਲੇ ਗਏ ਅਤੇ ਅੱਜ ਜਦੋਂ ਸ਼ਾਮ ਨੰੂ ਉਸ ਦਾ ਭਤੀਜਾ ਨੰਦੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਚਾਚੀ ਜੋਖਨੀ ਦਾ ਕਿਸੇ ਵਲੋਂ ਕਤਲ ਕਰ ਦਿੱਤਾ ਗਿਆ ਹੈ ਅਤੇ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਹੈ | ਬੇਜੂ ਨੇ ਦੱਸਿਆ ਕਿ ਉਨ੍ਹਾਂ ਨਾਲ ਲਗਦੇ ਕਮਰੇ ਵਿਚ ਰਹਿੰਦੇ ਰਾਜੂ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਉਹ ਜਦ ਦੁਪਹਿਰ ਲਗਪਗ 1 ਵਜੇ ਘਰੋਂ ਕੰਮ 'ਤੇ ਗਿਆ ਤਾਂ ਜੋਖਨੀ ਬਿਲਕੁਲ ਠੀਕ-ਠਾਕ ਸੀ ਅਤੇ ਵਿਹੜੇ ਵਿਚ ਬੈਠੀ ਕੱਪੜੇ ਧੋ ਰਹੀ ਸੀ | ਥਾਣਾ ਸਿਟੀ-1 ਸੰਗਰੂਰ ਦੇ ਮੁਖੀ ਰਮਨਦੀਪ ਸਿੰਘ ਵਲੋਂ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਮਾਮਲਾ ਦੀ ਬਰੀਕੀ ਨਾਲ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ | ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਿਸੇ ਵਲੋਂ ਪ੍ਰਵਾਸੀ ਔਰਤ ਜੋਖਨੀ ਦਾ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਾਤਲ ਵਲੋਂ ਕਤਲ ਮੌਕੇ ਜਿਸ ਚਾਕੂ ਦੀ ਵਰਤੋਂ ਕੀਤੀ ਗਈ ਹੈ ਉਹ ਚਾਕੂ ਵੀ ਪੁਲਿਸ ਵਲੋਂ ਕਮਰੇ ਵਿਚੋਂ ਬਰਾਮਦ ਕਰ ਲਿਆ ਗਿਆ ਹੈ | ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਿ੍ਤਕਾ ਜੋਖਨੀ ਦੇ ਪਰਿਵਾਰਕ ਮੈਂਬਰਾਂ ਅਤੇ ਆਂਢ ਗੁਆਂਢ 'ਚ ਰਹਿੰਦੇ ਕੁੱਝ ਵਿਅਕਤੀਆਂ ਵਲੋਂ ਡੰੂਘਾਈ ਨਾਲ ਪੁੱਛ ਪੜਤਾਲ ਆਰੰਭ ਦਿੱਤੀ ਗਈ ਹੈ |

ਇਰਾਦਾ ਕਤਲ ਦੇ ਦੋਸ਼ਾਂ 'ਚੋਂ ਚਾਰ ਬਰੀ

ਸੰਗਰੂਰ, 23 ਮਈ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਜਸਵਿੰਦਰ ਸ਼ਿਮਾਰ ਦੀ ਅਦਾਲਤ ਨੇ ਇਰਾਦਾ ਕਤਲ ਦੇ ਦੋਸ਼ਾਂ ਵਿਚੋਂ ਚਾਰ ਵਿਅਕਤੀਆਂ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਰੋੜਾਂ ਰੁਪਏ ਖ਼ਰਚਣ ਤੋਂ ਬਾਅਦ ਵੀ ਜ਼ਮੀਨਾਂ ਨੂੰ ਨਹੀਂ ਨਸੀਬ ਹੋਇਆ ਨਹਿਰੀ ਪਾਣੀ

ਲਹਿਰਾਗਾਗਾ, 23 ਮਈ (ਸੂਰਜ ਭਾਨ ਗੋਇਲ) - ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਿੱਕਰ ਸਿੰਘ ਖੋਖਰ ਨੇ ਦੱਸਿਆ ਕਿ ਪਿੰਡ ਖੋਖਰ ਨੂੰ ਅੜਕਵਾਸ ਰਜਵਾਹਾ ਦੇ ਮੋਘਾ ਨੰਬਰ 2 (ਸੱਜੇ) ਤੋਂ ਕਰੀਬ 17 ਬੁਰਜੀਆਂ ਤੱਕ ਨਹਿਰੀ ਪਾਣੀ ਜਾਂਦਾ ਸੀ |ਪ੍ਰੰਤੂ ਖਾਲ ਕੱਚਾ ਹੋਣ ਕਰਕੇ ਟੇਲ ਵਾਲੇ ...

ਪੂਰੀ ਖ਼ਬਰ »

ਵੱਡੀ ਮਾਤਰਾ 'ਚ ਫੜੀ ਹਰਿਆਣਾ ਸ਼ਰਾਬ

ਲਹਿਰਾਗਾਗਾ, 23 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਲਹਿਰਾਗਾਗਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 348 ਬੋਤਲਾਂ ਹਰਿਆਣਾ ਸ਼ਰਾਬ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਲਹਿਰਾਗਾਗਾ ਦੇ ਮੁਖੀ ਜਸਵੀਰ ਸਿੰਘ ਤੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਹਾਇਕ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਆੜ੍ਹਤੀ ਦੀ ਦੁਕਾਨ ਅੱਗੇ ਧਰਨਾ

ਸੁਨਾਮ ਊਧਮ ਸਿੰਘ ਵਾਲਾ, 23 ਮਈ (ਭੁੱਲਰ, ਧਾਲੀਵਾਲ, ਸੱਗੂ)-ਇਕ ਕਿਸਾਨ ਦੇ ਹੱਕ 'ਚ ਉਤਰੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁਨਾਂ ਵਲੋਂ ਸਥਾਨਕ ਅਨਾਜ ਮੰਡੀ ਦੇ ਇਕ ਆੜ੍ਹਤੀ ਤੇ ਖ਼ਾਲੀ ਪ੍ਰਨੋਟ 'ਤੇ ਦਸਤਖ਼ਤ ਕਰਵਾਉਣ ਦਾ ਦੋਸ਼ ਲਾਉਂਦਿਆਂ ਦੁਕਾਨ ਅੱਗੇ ਧਰਨਾ ...

ਪੂਰੀ ਖ਼ਬਰ »

ਮੋਟਰ ਸਾਈਕਲ ਸਵਾਰਾਂ 'ਤੇ ਦਰਖ਼ਤ ਡਿੱਗਣ ਕਾਰਨ 3 ਵਿਅਕਤੀ ਗੰਭੀਰ ਜ਼ਖ਼ਮੀ

ਭਵਾਨੀਗੜ੍ਹ, 23 ਮਈ (ਰਣਧੀਰ ਸਿੰਘ ਫੱਗੂਵਾਲਾ)-ਸਮਾਣਾ ਨੂੰ ਜਾਂਦੀ ਸੜਕ 'ਤੇ 3 ਮੋਟਰ ਸਾਈਕਲ ਸਵਾਰਾਂ 'ਤੇ ਦਰਖ਼ਤ ਡਿਗ ਜਾਣ ਕਾਰਨ ਉਨ੍ਹਾਂ ਦੇ ਗੰਭੀਰ ਰੂਪ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੁਲਬੁਰਛਾਂ ਵਾਸੀ 3 ...

ਪੂਰੀ ਖ਼ਬਰ »

ਧਰਮਸ਼ਾਲਾ ਵਿਖੇ ਯਾਤਰੀ ਦੀ ਮੌਤ

ਮਲੇਰਕੋਟਲਾ, 23 ਮਈ (ਪਾਰਸ ਜੈਨ)-ਸਥਾਨਕ ਲਾਲਾ ਕੁੰਦਨ ਲਾਲ ਧਰਮਸ਼ਾਲਾ ਵਿਖੇ ਇੱਕ ਯਾਤਰੀ ਦੀ ਮੌਤ ਹੋ ਗਈ | ਧਰਮਸ਼ਾਲਾ ਦੇ ਮੈਨੇਜਰ ਰਵੀ ਸ਼ੰਕਰ ਨੇ ਦੱਸਿਆ ਕਿ ਮੁਨਸ਼ਾਦ ਅਹਿਮਦ ਪੁੱਤਰ ਇਰਸ਼ਾਦ ਅਹਿਮਦ ਵਾਸੀ ਨਿਊ ਰਸ਼ੀਦ ਕਲੋਨੀ ਬਾਗਪਤ ਯੂ.ਪੀ ਦਾ ਰਹਿਣ ਵਾਲਾ ਹੈ | ਜੋ ...

ਪੂਰੀ ਖ਼ਬਰ »

ਮੰਡੇਰ ਖ਼ੁਰਦ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ

ਲੌਾਗੋਵਾਲ, 23 ਮਈ (ਵਿਨੋਦ)-ਪਿੰਡ ਮੰਡੇਰ ਖ਼ੁਰਦ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਦਲਿਤ ਭਾਈਚਾਰੇ ਵਲੋਂ ਰਾਖਵੇਂ ਕੋਟੇ ਦੀ ਜ਼ਮੀਨ ਪਿੰਡ ਦੇ ਨੇੜੇ ਅਤੇ ਘੱਟ ਰੇਟ 'ਤੇ ਲੈਣ ਦੀ ਮੰਗ ਦੇ ਚੱਲਦਿਆਂ ਫ਼ਿਲਹਾਲ ਬੋਲੀ ਰੱਦ ਕਰ ਦਿੱਤੀ ਗਈ ਹੈ | ਬੋਲੀ ਰੱਦ ਹੋਣ ਤੋਂ ...

ਪੂਰੀ ਖ਼ਬਰ »

ਡੈਸ਼ ਬੋਰਡ 'ਚ ਸਿਰ ਵੱਜਣ ਕਾਰਨ ਕਾਰ ਸਵਾਰ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 23 ਮਈ (ਭੁੱਲਰ, ਧਾਲੀਵਾਲ)-ਬੀਤੀ ਕੱਲ੍ਹ ਇਕ ਕਾਰ ਚਾਲਕ ਵੱਲੋਂ ਮੋਟਰਸਾਇਕਲ ਸਵਾਰ ਨੂੰ ਬਚਾਉਣ ਸਮੇਂ ਕਾਰ 'ਚ ਬੈਠੇ ਇਕ ਵਿਅਕਤੀ ਦੀ ਡੈਸ਼ ਬੋਰਡ 'ਚ ਸਿਰ ਵੱਜਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਸਥਾਨਕ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਵਿਖੇ ...

ਪੂਰੀ ਖ਼ਬਰ »

ਡੀ. ਸੀ. ਨੇ ਭਵਾਨੀਗੜ੍ਹ ਰਜਵਾਹੇ 'ਚ ਘਰੇਲੂ ਅਤੇ ਵਪਾਰਕ ਅਦਾਰਿਆਂ ਵਲੋਂ ਗੰਦੇ ਪਾਣੀ ਦੇ ਨਿਕਾਸ ਦਾ ਲਿਆ ਗੰਭੀਰ ਨੋਟਿਸ

ਸੰਗਰੂਰ, 23 ਮਈ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਸਰਕਾਰ ਵਲੋਂ ਸਮੂਹ ਰਜਵਾਹਿਆਂ ਅਤੇ ਜਲ ਸਪਲਾਈ ਵਿਵਸਥਾ 'ਤੇ ਨੇੜਿਉਂ ਨਜ਼ਰ ਰੱਖਣ ਦੀਆਂ ਦਿੱਤੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਐਸ.ਡੀ.ਐਮ. ...

ਪੂਰੀ ਖ਼ਬਰ »

ਚੱਠਾ ਦੀ ਅਗਵਾਈ 'ਚ ਐਫ.ਸੀ.ਆਈ. ਮੁਲਾਜ਼ਮਾਂ ਨੇ ਧਰਨੇ ਉਪਰੰਤ ਉਲੀਕਿਆ ਅਗਲਾ ਪ੍ਰੋਗਰਾਮ

ਸੰਗਰੂਰ, 23 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਐਫ.ਸੀ.ਆਈ. ਐਗਜੈਕਟਿਵ ਸਟਾਫ਼ ਯੂਨੀਅਨ ਦੇ ਦੇਸ਼ ਪੱਧਰੀ ਸੱਦੇ 'ਤੇ ਜ਼ਿਲ੍ਹਾ ਦਫ਼ਤਰ ਸੰਗਰੂਰ ਵਿਖੇ ਐਸ.ਐਸ. ਚੱਠਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ | ਆਪਣੇ ਸੰਬੋਧਨ ਵਿਚ ਚੱਠਾ ਨੇ ਕਿਹਾ ਕਿ ਜਦ ਤੱਕ ਐਫ.ਸੀ.ਆਈ. ...

ਪੂਰੀ ਖ਼ਬਰ »

ਤਿੰਨ ਚੋਰਾਂ ਤੋਂ ਤਕਰੀਬਨ 4 ਲੱਖ ਦੀ ਕੀਮਤ ਦਾ ਸਾਮਾਨ ਬਰਾਮਦ

ਅਮਰਗੜ੍ਹ, 23 ਮਈ (ਹਰਿੰਦਰ ਸਿੰਘ) - ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਸੰਗਰੂਰ ਦੇ ਨਿਰਦੇਸ਼ਾਂ 'ਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪ੍ਰੈੱਸ ਨੰੂ ਜਾਣਕਾਰੀ ਦਿੰਦੇ ਹੋਏ ਪਲਵਿੰਦਰ ਸਿੰਘ ਚੀਮਾ ਉਪ ਪੁਲਿਸ ਕਪਤਾਨ ਅਹਿਮਦਗੜ੍ਹ ਨੇ ਦੱਸਿਆ ਕਿ ਥਾਣਾ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਅਕਾਲੀ ਦਲ ਦਾ ਜਥਾ ਰਵਾਨਾ

ਭਵਾਨੀਗੜ੍ਹ, 23 ਮਈ (ਰਣਧੀਰ ਸਿੰਘ ਫੱਗੂਵਾਲਾ)-ਸ਼ਾਹਕੋਟ ਜ਼ਿਮਨੀ ਚੋਣ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ ਇਹ ਵਿਚਾਰ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਪੈਪਸੀਕੋ ਕੰਪਨੀ ਦੀ ਫ਼ੈਕਟਰੀ ਦਾ ਕੀਤਾ ਦੌਰਾ

ਭਵਾਨੀਗੜ੍ਹ, 23 ਮਈ (ਰਣਧੀਰ ਸਿੰਘ ਫੱਗੂਵਾਲਾ) - ਹੈਰੀਟੇਜ ਸਕੂਲ ਵਲੋਂ ਵਿਦਿਆਰਥੀਆਂ ਨੂੰ ਇੰਡਸਟਰੀਜ਼ ਸਬੰਧੀ ਜਾਣਕਾਰੀ ਦੇਣ ਲਈ ਚੰਨੋਂ ਵਿਖੇ ਸਥਿਤ ਪੈਪਸੀਕੋ ਕੰਪਨੀ ਦੀ ਫ਼ੈਕਟਰੀ ਦਾ ਦੌਰਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਫ਼ੈਕਟਰੀ ਅੰਦਰ ਬਣਦੀ ...

ਪੂਰੀ ਖ਼ਬਰ »

ਨਗਰ ਕੌ ਾਸਲ ਅਹਿਮਦਗੜ੍ਹ ਦੀ ਮੀਟਿੰਗ

ਅਹਿਮਦਗੜ੍ਹ, 23 ਮਈ (ਰਣਧੀਰ ਸਿੰਘ ਮਹੋਲੀ, ਰਵਿੰਦਰ ਪੁਰੀ) - ਨਗਰ ਕੌਾਸਲ ਅਹਿਮਦਗੜ੍ਹ ਦੀ ਮੀਟਿੰਗ ਪ੍ਰਧਾਨ ਸੁਰਾਜ ਮੁਹੰਮਦ ਦੀ ਅਗਵਾਈ ਵਿਚ ਕੀਤੀ ਗਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ ਭੋਗਲ ਨੇ ਦੱਸਿਆ ਕਿ ਹਾਊਸ ਵਲੋਂ ਨਗਰ ...

ਪੂਰੀ ਖ਼ਬਰ »

ਪਲਾਸਟਿਕ ਦੀ ਥਾਂ 'ਤੇ ਮੱਕੀ ਅਤੇ ਆਲੂ ਦੇ ਸਟਾਰਚ ਤੋਂ ਬਣੇ ਲਿਫ਼ਾਫ਼ੇ ਹੀ ਵਰਤੇ ਜਾਣ-ਐਕਸੀਅਨ ਹਰਜੀਤ ਸਿੰਘ

ਮਸਤੂਆਣਾ ਸਾਹਿਬ, 23 ਮਈ (ਦਮਦਮੀ) - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਖੇਤਰੀ ਦਫ਼ਤਰ ਸੰਗਰੂਰ ਦੇ ਐਕਸੀਅਨ ਸ੍ਰੀ ਹਰਜੀਤ ਸਿੰਘ ਨੇ ਕਿਹਾ ਕਿ ਪਲਾਸਟਿਕ ਦੇ ਲਿਫ਼ਾਫ਼ਿਆਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਮੱਕੀ ਅਤੇ ਆਲੂਆਂ ਦੇ ਸਟਾਰਚ ਤੋਂ ਤਿਆਰ ਕੀਤੇ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਭੇਜਿਆ 1.70 ਲੱਖ ਦਾ ਬਿਲ, ਫੋਰਮ ਵਲੋਂ ਰੱਦ

ਸੰਗਰੂਰ, 23 ਮਈ (ਧੀਰਜ ਪਸ਼ੌਰੀਆ) - ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਫੋਰਮ ਦੇ ਪਾਵਰਕਾਮ ਵਲੋਂ ਭੇਜੇ ਬਿਜਲੀ ਦੇ ਬਿਲ ਨੰੂ ਰੱਦ ਕਰਨ ਦੇ ਨਾਲ-ਨਾਲ ਪਾਵਰਕਾਮ ਨੰੂ ਜੁਰਮਾਨਾ ਵੀ ਕੀਤਾ ਹੈ | ਕੇਸ ਮੁਤਾਬਿਕ ਗੁਰਿੰਦਰਪਾਲ ਸਿੰਘ ਵਾਸੀ ਮੰਗਵਾਲ ਦੇ ਘਰ ਬਿਜਲੀ ਕੁਨੈਕਸ਼ਨ ...

ਪੂਰੀ ਖ਼ਬਰ »

ਧੂਰੀ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਜਲਦੀ ਦਫ਼ਤਰ ਖੋਲਿ੍ਹਆ ਜਾਵੇਗਾ-ਧਨਵੰਤ ਸਿੰਘ

ਧੂਰੀ, 23 ਮਈ (ਨਰਿੰਦਰ ਸੇਠ) - ਧੂਰੀ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਅਤੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਅਤੇ ਬਿਨਾਂ ਕਿਸੇ ਭੇਦਭਾਵ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪ੍ਰਸ਼ਾਸਨ ਅਧਿਕਾਰੀਆਂ ਪਾਸੋਂ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ...

ਪੂਰੀ ਖ਼ਬਰ »

ਗੋਲਡਨ ਅਰਥ ਸਕੂਲ 'ਚ ਲੱਗਿਆ ਪੁਸਤਕ ਮੇਲਾ

ਸੰਗਰੂਰ, 23 ਮਈ (ਸੁਖਵਿੰਦਰ ਸਿੰਘ ਫੁੱਲ)-ਗੋਲਡਨ ਅਰਥ ਗਲੋਬਲ ਸਕੂਲ ਸੰਗਰੂਰ ਵਿਖੇ 'ਪੁਸਤਕ ਮੇਲੇ' ਦਾ ਆਖ਼ਰੀ ਦਿਨ ਰਿਹਾ | ਇਹ ਤਿੰਨ ਰੋਜ਼ਾ ਮੇਲਾ ਸਫ਼ਲਤਾ ਪੂਰਵਕ ਚੱਲਿਆ | ਇਸ ਮੇਲੇ ਦੌਰਾਨ ਸਕੂਲ ਦੇ ਸਾਰੇ ਬੱਚਿਆਂ ਨੇ ਸਕੂਲ ਦੀ ਲਾਇਬ੍ਰੇਰੀਅਨ ਸ੍ਰੀਮਤੀ ਦੀਪਿਕਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਪੈਟਰੋਲ ਤੇ ਡੀਜ਼ਲ ਨੂੰ ਤੁਰੰਤ ਜੀ.ਐਸ.ਟੀ. ਅਧੀਨ ਲਿਆਵੇ-ਜੱਸੀ ਸੇਖੋਂ

ਧੂਰੀ, 23 ਮਈ (ਨਰਿੰਦਰ ਸੇਠ) - ਧੂਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਸ: ਜਸਵੀਰ ਸਿੰਘ ਜੱਸੀ ਸੇਖੋਂ ਨੇ ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਪਟਰੋਲ ਅਤੇ ਡੀਜ਼ਲ ਦੀਆਂ ਨਿੱਤ ਦਿਨ ਵੱਧ ਰਹੀਆਂ ਕੀਮਤਾਂ 'ਤੇ ਆਪਣਾ ਤਿੱਖਾ ਪ੍ਰਤੀਕਰਮ ਜ਼ਾਹਿਰ ...

ਪੂਰੀ ਖ਼ਬਰ »

ਭਾਰਤੀ ਸਕੂਲ ਪ੍ਰਬੰਧਕਾਂ ਦਾ ਦਲ ਫਿਨਲੈਂਡ ਅਤੇ ਇੰਗਲੈਂਡ ਦੇ ਸਕੂਲਾਂ ਅਤੇ ਵਿੱਦਿਅਕ ਢਾਂਚੇ ਦਾ ਨਿਰੀਖਣ ਕਰਨ ਉਪਰੰਤ ਪਰਤਿਆ

ਲਹਿਰਾਗਾਗਾ, 23 ਮਈ (ਅਸ਼ੋਕ ਗਰਗ) - ਦੁਨੀਆ ਭਰ ਵਿਚ ਵਿੱਦਿਅਕ ਢਾਂਚੇ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਦੇਸ਼ ਫਿਨਲੈਂਡ ਅਤੇ ਇੰਗਲੈਂਡ ਦੇ ਸਕੂਲਾਂ ਦਾ ਦੌਰਾ ਕਰਨ ਉਪਰੰਤ ਵਾਪਸ ਆਏ ਸੀਬਾ ਸਕੂਲ ਲਹਿਰਾਗਾਗਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਦੱਸਿਆ ...

ਪੂਰੀ ਖ਼ਬਰ »

ਮਾਨਸਿਕ ਤੌਰ 'ਤੇ ਪ੍ਰੇਸ਼ਾਨ ਔਰਤ ਪਿੰਗਲਵਾੜਾ ਪੁੱਜੀ

ਸੰਗਰੂਰ, 23 ਮਈ (ਅਮਨ, ਦਮਨ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਸੰਗਰੂਰ ਬਰਾਂਚ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਚੀਮਾ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਸੋਹੀਆਂ ਕਲਾਂ ਵਿਚ ਇਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਔਰਤ ਉਮਰ ਤਕਰੀਬਨ 50 ਸਾਲ ਜੋ ਆਪਣਾ ਨਾਮ ...

ਪੂਰੀ ਖ਼ਬਰ »

ਲੋਹੇ ਦੀਆਂ ਚਾਦਰਾਂ ਦੀ ਛੱਤ ਹੇਠ ਪੜ੍ਹਨ ਲਈ ਮਜਬੂਰ ਨੇ ਮਾਪਿਆਂ ਦੇ ਲਾਲ

ਲਹਿਰਾਗਾਗਾ, 23 ਮਈ (ਅਸ਼ੋਕ ਗਰਗ) - ਪੰਜਾਬ ਸਰਕਾਰ ਸਿੱਖਿਆ ਦਾ ਪ੍ਰਸਾਰ ਉੱਚਾ ਚੁੱਕਣ ਲਈ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਜੇਕਰ ਪ੍ਰਾਇਮਰੀ ਸਕੂਲਾਂ ਦੀ ਅਸਲ ਹਕੀਕਤ ਦੇਖੀ ਜਾਵੇ ਤਾਂ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ | ਅਜਿਹਾ ਹੀ ਇਕ ਸਕੂਲ ਲਹਿਰਾਗਾਗਾ ਦੇ ...

ਪੂਰੀ ਖ਼ਬਰ »

ਆਰ.ਟੀ.ਆਈ. ਕਮਿਸ਼ਨ ਦੀਆਂ ਅਦਾਲਤਾਂ ਜ਼ਿਲ੍ਹਾ ਪੱਧਰ 'ਤੇ ਲਗਾਉਣ ਦੀ ਮੰਗ

ਸੰਗਰੂਰ, 23 ਮਈ (ਧੀਰਜ ਪਸ਼ੌਰੀਆ) - ਸ੍ਰੀ ਸ਼ਾਮ ਲਾਲ ਸਿੰਗਲਾ ਜ਼ਿਲ੍ਹਾ ਆਰ.ਟੀ.ਆਈ. ਕਾਰਜਕਰਤਾ ਸੰਘ ਦਾ ਵਫ਼ਦ ਅਗਵਾਈ ਵਿਚ ਸ੍ਰੀ ਹਰਪਾਲ ਸਿੰਘ ਚੀਮਾ ਐਮ.ਐਲ.ਏ. ਦਿੜ੍ਹਬਾ ਨੰੂ ਮਿਲਿਆ ਜਿਨ੍ਹਾਂ ਵਿਚ ਸ੍ਰੀ ਮੰਗਤ ਰਾਜ, ਸ੍ਰੀ ਗੁਰਮੇਲ ਸਿੰਘ, ਸ੍ਰੀ ਹੇਮਰਾਜ, ਸ੍ਰੀ ...

ਪੂਰੀ ਖ਼ਬਰ »

ਪਾਣੀ ਦੀ ਦੁਰਵਰਤੋਂ ਨੂੰ ਰੋਕਿਆ ਜਾਵੇਗਾ

ਚੀਮਾਂ ਮੰਡੀ, 23 ਮਈ (ਜਸਵਿੰਦਰ ਸਿੰਘ ਸ਼ੇਰੋਂ)-ਨੇੜਲੇ ਪਿੰਡ ਤੋਲਾਵਾਲ ਵਿਖੇ ਚੀਮਾਂ ਰੋਡ 'ਤੇ ਪੈਂਦੇ ਛੱਪੜ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਦਾ ਬੀੜਾ, ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ੇਰ ਸਿੰਘ ਤੋਲਾਵਾਲ ਨੇ ਚੁੱਕਿਆ ਹੈ | ਪਿੰਡ 'ਚ ਤਕਰੀਬਨ 5-6 ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ 'ਚ ਸਾਇਆਂ ਦੀ ਟੀਮ ਜੇਤੂ

ਅਹਿਮਦਗੜ੍ਹ, 23 ਮਈ (ਰਣਧੀਰ ਸਿੰਘ ਮਹੋਲੀ)-ਨੌਜਵਾਨ ਸਪੋਰਟਸ ਕਲੱਬ ਬੌੜਹਾਈ ਕਲਾਂ ਵਲੋਂ ਕਰਵਾਏ 15ਵੇਂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੌਰਾਨ 60 ਦੇ ਕਰੀਬ ਟੀਮਾਂ ਨੇ ਭਾਗ ਲਿਆ | ਟੀਮਾਂ ਦੇ ਹੋਏ ਰੋਮਾਂਚਕ ਮੁਕਾਬਲਿਆਂ ਵਿਚੋਂ ਸਾਇਆਂ ਦੀ ਟੀਮ ਜੇਤੂ, ਬਾਪਲਾ ਦੀ ਟੀਮ ...

ਪੂਰੀ ਖ਼ਬਰ »

ਮੁਲਾਜ਼ਮਾਂ ਦੇ ਵਫ਼ਦ ਨੇ ਕੈਬਨਿਟ ਮੰਤਰੀਆਂ ਨਾਲ ਵਿਚਾਰੇ ਮਸਲੇ

ਸੰਗਰੂਰ, 23 ਮਈ (ਅਮਨ, ਦਮਨ)-ਸੀ.ਪੀ.ਐੱਫ਼ ਕਰਮਚਾਰੀ ਯੂਨੀਅਨ ਦੇ ਮੀਡੀਆ ਇੰਚਾਰਜ ਰਾਜਵੀਰ ਬਡਰੁੱਖਾਂ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਮੁਲਾਜਮ ਮੰਗਾਂ ਦੇ ਨਿਪਟਾਰੇ ਹਿਤ ਗਠਿਤ ਕੀਤੀ ਗਈ ਕੈਬਨਿਟ ਮੰਤਰੀਆਂ ਦੀ ਸਬ ...

ਪੂਰੀ ਖ਼ਬਰ »

ਟਰੈਫ਼ਿਕ ਨਿਯਮਾਂ ਦੀ ਜਾਣਕਾਰੀ ਦਿੱਤੀ

ਜਖੇਪਲ, 23 ਮਈ (ਮੇਜਰ ਸਿੰਘ ਜਖੇਪਲ)-ਸ਼ਹੀਦ ਊਧਮ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਗੰਢੂਆਂ ਵਿਖੇ ਟਰੈਫ਼ਿਕ ਇੰਚਾਰਜ ਦਿੜ੍ਹਬਾ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਟਰੈਫ਼ਿਕ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਉਨ੍ਹਾਂ ਬੱਚਿਆਂ ਨੰੂ ਟਰੈਫ਼ਿਕ ਨਿਯਮਾਂ ...

ਪੂਰੀ ਖ਼ਬਰ »

ਹੋਣਹਾਰ ਵਿਦਿਆਰਥੀ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 23 ਮਈ (ਧਾਲੀਵਾਲ, ਭੁੱਲਰ) - ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵੱਲੋਂ ਜਥੇਬੰਦੀ ਦੇ ਸੂਬਾ ਸਕੱਤਰ ਸੁਰਿੰਦਰ ਸਿੰਘ ਭਰੂਰ ਅਤੇ ਜਗਰੂਪ ਸਿੰਘ ਵਾਲੀਆ ਦੀ ਅਗਵਾਈ ਵਿਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਇੱਕ ...

ਪੂਰੀ ਖ਼ਬਰ »

ਜਾਂਚ ਰਿਪੋਰਟ ਜਲਦੀ ਜਾਰੀ ਕਰਨ ਦੀ ਕੀਤੀ ਮੰਗ

ਸੰਗਰੂਰ, 23 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸਿਟੀ ਪ੍ਰੈੱਸ ਕਲੱਬ ਸੰਗਰੂਰ ਦਾ ਇਕ ਵਫ਼ਦ ਅੱਜ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ. ਉਪਕਾਰ ਸਿੰਘ ਨੰੂ ਮਿਲਿਆ ਅਤੇ ਮੰਗ ਕੀਤੀ ਕਿ ਪੱਤਰਕਾਰ ਜਸਪਾਲ ਸਿੰਘ ਜਿੰਮੀ ਨਾਲ ਸਹਾਇਕ ਲੋਕ ਸੰਪਰਕ ਅਫ਼ਸਰ ਸੰਗਰੂਰ ...

ਪੂਰੀ ਖ਼ਬਰ »

ਕਾਂਗਰਸੀ ਮਹਿਲਾ ਆਗੂਆਂ ਨੇ ਸ਼ਾਹਕੋਟ 'ਚ ਭਖਾਇਆ ਰਾਜਨੀਤਿਕ ਅਖਾੜਾ

ਸੰਗਰੂਰ, 23 ਮਈ (ਅਮਨ, ਦਮਨ)-ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਆਗੂਆਂ ਨੇ ਵੀ ਸ਼ਾਹਕੋਟ ਜ਼ਿਮਨੀ ਚੋਣ ਵਿਚ ਮੋਰਚਾ ਸੰਭਾਲਦਿਆਂ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ | ਸੰਗਰੂਰ ਵਾਪਸ ਪਰਤਨ ਉੱਤੇ ਮਹਿਲਾ ਕਾਂਗਰਸ ...

ਪੂਰੀ ਖ਼ਬਰ »

ਡਾ. ਬਲਕਾਰ ਸਿੰਘ ਨੂੰ ਡਾਇਰੈਕਟਰ ਬਣਾਏ ਜਾਣ 'ਤੇ ਖ਼ੁਸ਼ੀ ਦਾ ਇਜ਼ਹਾਰ

ਮਸਤੂਆਣਾ ਸਾਹਿਬ, 23 ਮਈ (ਦਮਦਮੀ) - ਡਾ. ਬਲਕਾਰ ਸਿੰਘ ਨੂੰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਡਾਇਰੈਕਟਰ ਤੇ ਅਕਾਲ ਤਖ਼ਤ ਸਾਹਿਬ ਵਲੋਂ ਕਾਇਮ ਕੀਤੇ ਗਏ ਸੈਂਸਰ ਬੋਰਡ ਦੇ ਮੈਂਬਰ ਬਣਾਏ ਜਾਣ ਤੇ ਅਕਾਲ ਕਾਲਜ ਕੌਾਸਲ ਮਸਤੂਆਣਾ ਸਾਹਿਬ ਅਧੀਨ ਚੱਲ ...

ਪੂਰੀ ਖ਼ਬਰ »

ਕੈਂਸਰ ਹਸਪਤਾਲ ਦੀ 13 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਇਮਾਰਤ ਦਾ 80 ਫ਼ੀਸਦੀ ਕੰਮ ਮੁਕੰਮਲ

ਸੰਗਰੂਰ, 23 ਮਈ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜ਼ਾਂ ਦੀ ਸਹੂਲਤ ਲਈ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਨਵੀਂ ਇਮਾਰਤ ਨੂੰ ਕਰੀਬ 13 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ | ਜਿਸ ਤਹਿਤ ਇਲਾਜ ...

ਪੂਰੀ ਖ਼ਬਰ »

ਗੁਰਬਾਣੀ 'ਤੇ ਕਿੰਤੂ ਪ੍ਰੰਤੂ ਕਰਨ ਦਾ ਕਿਸੇ ਨੂੰ ਵੀ ਹੱਕ ਨਹੀਂ-ਬਾਬਾ ਦਲੇਰ ਸਿੰਘ ਖੇੜੀ

ਸੰਗਰੂਰ, 23 ਮਈ (ਸੁਖਵਿੰਦਰ ਸਿੰਘ ਫੁੱਲ) - ਗੁਰਦੁਆਰਾ ਗੁਰਪ੍ਰਕਾਸ ਖੇੜੀ ਵਿਖੇ ਉੱਘੇ ਸਿੱਖ ਪ੍ਰਚਾਰਕ ਬਾਬਾ ਦਲੇਰ ਸਿੰਘ ਖ਼ਾਲਸਾ ਖੇੜੀ ਵਾਲਿਆਂ ਦੀ ਅਗਵਾਈ ਹੇਠ ਸ਼ਬਦ ਗੁਰੂ ਚੇਤਨਾ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਇੰਸਪਾਇਰ ਆਇਲਟਸ ਦੇ ਵਿਦਿਆਰਥੀਆਂ ਨੇ ਵਧੀਆ ਬੈਂਡ ਹਾਸਲ ਕੀਤੇ

ਸੁਨਾਮ ਊਧਮ ਸਿੰਘ ਵਾਲਾ, 23 ਮਈ (ਭੁੱਲਰ, ਧਾਲੀਵਾਲ) - ਆਇਲਟਸ ਦੇ ਖੇਤਰ ਵਿਚ ਨਾਮਣਾ ਖੱਟ ਰਹੀ ਉੱਘੀ ਸੰਸਥਾ ਇੰਸਪਾਇਰ ਆਇਲਟਸ ਦੇ ਸ਼ਾਨਦਾਰ ਨਤੀਜਿਆਂ ਕਾਰਨ ਥੋੜੇ੍ਹ ਜਿਹੇ ਅਰਸੇ ਵਿਚ ਹੀ ਨਾਮਵਰ ਸੰਸਥਾਵਾਂ ਵਿਚ ਆਪਣਾ ਨਾਂਅ ਬਣਾ ਲਿਆ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਟਰੱਸਟ ਨੇ ਦਿੱਤੀ ਲੋੜਵੰਦਾਂ ਨੂੰ ਇਲਾਜ ਲਈ ਸਹਾਇਤਾ ਰਾਸ਼ੀ

ਅਮਰਗੜ੍ਹ, 23 ਮਈ (ਸੁਖਜਿੰਦਰ ਸਿੰਘ ਝੱਲ)- ਸਵ: ਹਰਭਜਨ ਸਿੰਘ ਕੈਨੇਡਾ ਵਾਲਿਆਂ ਵਲੋਂ ਆਪਣੀ ਪਤਨੀ ਦੀ ਯਾਦ ਵਿਚ ਮਾਤਾ ਗੁਰਦੇਵ ਕੌਰ ਧਾਲੀਵਾਲ ਟਰੱਸਟ ਦਾ ਨਿਰਮਾਣ ਕੀਤਾ ਗਿਆ ਸੀ ਜੋ ਲੋੜਵੰਦਾਂ ਨੰੂ ਇਲਾਜ ਲਈ ਸਹਾਇਤਾ ਰਾਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਦਿੰਦਾ ਆ ਰਿਹਾ ...

ਪੂਰੀ ਖ਼ਬਰ »

ਗ੍ਰਾਮ ਸੇਵਕਾਂ ਵਲੋਂ ਡਾਕਘਰ ਸੇਵਾਵਾਂ ਬੰਦ ਰੱਖਣ ਦਾ ਫ਼ੈਸਲਾ

ਸ਼ੇਰਪੁਰ, 23 ਮਈ (ਦਰਸ਼ਨ ਸਿੰਘ ਖੇੜੀ)-ਕੇਂਦਰ ਸਰਕਾਰ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਨ੍ਹਾਂ ਚਿਰ ਡਾਕਘਰ ਦੀਆਂ ਸੇਵਾਵਾਂ ਬੰਦ ਰਹਿਣਗੀਆਂ, ਇਹ ਵਿਚਾਰ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਸਰਾਂ ਨੇ ਸ਼ੇਰਪੁਰ ...

ਪੂਰੀ ਖ਼ਬਰ »

ਡੀ. ਸੀ. ਵਲੋਂ ਸੜਕ ਦੁਰਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਢੁੱਕਵੇਂ ਕਦਮ ਚੁੱਕਣ ਦੀ ਹਦਾਇਤ

ਸੰਗਰੂਰ, 23 ਮਈ (ਚੌਧਰੀ ਨੰਦ ਲਾਲ ਗਾਂਧੀ) - ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਅੱਜ ਆਦੇਸ਼ ਦਿੱਤੇ ਹਨ ਕਿ ਸੰਗਰੂਰ ਸ਼ਹਿਰ ਵਿਚ ਸੜਕ ਦੁਰਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਫ਼ੌਰੀ ਢੁਕਵੇਂ ਕਦਮ ਪੁੱਟੇ ਜਾਣ | ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ...

ਪੂਰੀ ਖ਼ਬਰ »

ਸਮਾਗਮਾਂ ਲਈ ਸੁਸਾਇਟੀ ਦੇ ਨੁਮਾਇੰਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲੇ

ਸੰਗਰੂਰ, 23 ਮਈ (ਬਿੱਟਾ, ਦਮਨ) - ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 45ਵਾਂ ਸਰਬ ਹਿੰਦ ਸਾਲਾਨਾ ਸਮਾਗਮ 5, 6, 7 ਅਕਤੂਬਰ ਨੰੂ ਮੋਤੀ ਕੰਪਲੈਕਸ ਸੰਗਰੂਰ ਵਿਖੇ ਹੋ ਰਿਹਾ ਹੈ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵਲੋਂ ਇਸ ਸਬੰਧ ਵਿਚ ਵੱਡੇ ਪੱਧਰ 'ਤੇ ...

ਪੂਰੀ ਖ਼ਬਰ »

ਰੋਸ ਪਦ ਯਾਤਰਾ 'ਚ ਆਂਗਣਵਾੜੀ ਵਰਕਰਾਂ/ਹੈਲਪਰਾਂ ਕਰਨਗੀਆਂ ਸ਼ਮੂਲੀਅਤ

ਲਹਿਰਾਗਾਗਾ, 23 ਮਈ (ਸੂਰਜ ਭਾਨ ਗੋਇਲ) - ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 28 ਮਈ ਤੋਂ ਕੀਤੀ ਜਾਣ ਵਾਲੀ ਰੋਸ ਪਦ ਯਾਤਰਾ ਵਿਚੋਂ ਪੰਜਾਬ ਭਰ ਵਿਚੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਪਣੀਆਂ ਮੰਗਾਂ ਲਈ ...

ਪੂਰੀ ਖ਼ਬਰ »

ਸਿੱਖਿਆ ਅਧਿਕਾਰੀ 'ਤੇ ਅੰਗਹੀਣਾਂ ਨਾਲ ਮਾੜੇ ਵਿਵਹਾਰ ਦਾ ਦੋਸ਼

ਸੁਨਾਮ ਊਧਮ ਸਿੰਘ ਵਾਲਾ, 23 ਮਈ (ਸੱਗੂ, ਧਾਲੀਵਾਲ, ਭੁੱਲਰ)-ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾ 'ਕਨਫੈਡਰੇਸ਼ਨ ਫ਼ਾਰ ਚੈਲੇਂਜਡ ਪਰਸਨਜ਼' ਸੁਨਾਮ ਦੇ ਸੂਬਾ ਪ੍ਰਧਾਨ ਸ੍ਰੀ ਸਤੀਸ਼ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਦਫ਼ਤਰਾਂ 'ਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX