ਤਾਜਾ ਖ਼ਬਰਾਂ


ਰਾਈਫਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਸਾਬਕਾ ਫੌਜੀ ਦੀ ਮੌਤ
. . .  5 minutes ago
ਮੋਗਾ, 18 ਜੁਲਾਈ (ਗੁਰਤੇਜ ਸਿੰਘ ਬੱਬੀ)- ਮੋਗਾ ਨਾਲ ਲੱਗਦੇ ਪਿੰਡ ਲੰਡੈਕੇ 'ਚ ਅੱਜ ਸਵੇਰੇ ਆਪਣੀ ਹੀ ਲਾਈਸੈਂਸੀ ਰਾਈਫਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਸਾਬਕਾ ਫੌਜੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਮਨਜੀਤ ਸਿੰਘ (50), ਫੌਜ 'ਚੋਂ ਸੇਵਾ ਮੁਕਤ ਹੋਣ...
ਦਿੱਲੀ ਹਾਈਕੋਰਟ ਨੇ ਜੇ. ਐਨ. ਯੂ. ਨੂੰ ਕਨ੍ਹੱਈਆ ਵਿਰੁੱਧ ਕਾਰਵਾਈ ਨਾ ਕਰਨ ਦਾ ਦਿੱਤਾ ਨਿਰਦੇਸ਼
. . .  19 minutes ago
ਨਵੀਂ ਦਿੱਲੀ, 18 ਜੁਲਾਈ- ਦਿੱਲੀ ਹਾਈਕੋਰਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਦੋ ਦਿਨਾਂ ਤੱਕ ਕਨ੍ਹੱਈਆ ਕੁਮਾਰ ਵਿਰੁੱਧ ਕਾਰਵਾਈ ਨਾ ਕਰੇ। ਦੱਸ ਦਈਏ ਕਿ ਜੇ. ਐਨ. ਯੂ. ਨੇ ਕਥਿਤ ਦੇਸ਼ਧ੍ਰੋਹ ਦੇ ਮਾਮਲੇ 'ਚ ਕਨ੍ਹੱਈਆ...
ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  42 minutes ago
ਨਵੀਂ ਦਿੱਲੀ, 18 ਜੁਲਾਈ- ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਮੰਗ ਨੂੰ ਲੈ ਕੇ ਟੀ. ਡੀ. ਪੀ. ਦੇ ਸੰਸਦ ਮੈਂਬਰਾਂ ਵਲੋਂ ਕੀਤੇ ਗਏ ਹੰਮਾਗੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ...
ਉੱਘੇ ਸਮਾਜ ਸੇਵੀ ਬਲਰਾਜ ਸਿੰਘ ਸੇਖੋਂ ਦਾ ਦੇਹਾਂਤ
. . .  55 minutes ago
ਨਾਭਾ, 18 ਜੁਲਾਈ (ਕਰਮਜੀਤ ਸਿੰਘ ਨਾਭਾ)- ਨਾਭਾ ਦੇ ਉੱਘੇ ਸਮਾਜ ਸੇਵੀ ਬਲਰਾਜ ਸਿੰਘ ਸੇਖੋਂ (ਬੁਰਜ਼ ਵਾਲੇ) ਦਾ ਬੀਤੀ ਰਾਤ ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। 60 ਸਾਲਾ ਬਲਰਾਜ ਸਿੰਘ ਸੇਖੋਂ ਕੈਨੇਡਾ 'ਚ ਅਪਣੇ ਇਕਲੌਤੇ ਪੁੱਤਰ...
ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਖ਼ਾਲੀ ਭਾਂਡੇ ਲੈ ਕੇ ਮੰਗੀ ਭੀਖ
. . .  about 1 hour ago
ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਖਾਲੀ ਭਾਂਡੇ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਅੱਗੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਭੀਖ ਮੰਗੀ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਇਨਾਮੀ ਮਹਿਲਾ ਨਕਸਲੀ ਢੇਰ
. . .  about 1 hour ago
ਰਾਏਪੁਰ, 18 ਜੁਲਾਈ- ਛੱਤੀਸਗੜ੍ਹ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਇੱਕ ਮਹਿਲਾ ਨਕਸਲੀ ਨੂੰ ਢੇਰ ਕਰ ਦਿੱਤਾ। ਜਾਣਕਾਰੀ ਮੁਤਾਬਕ ਸਵੇਰੇ 8.30 ਰਾਜਨਾਂਦਗਾਂਓ ਜ਼ਿਲ੍ਹੇ ਮੰਨਪੁਰ ਇਲਾਕੇ 'ਚ ਇਹ ਮੁਠਭੇੜ ਹੋਈ। ਉਕਤ ਨਕਸਲੀ ਦੇ ਸਿਰ 'ਤੇ 5 ਲੱਖ ਰੁਪਏ ਦਾ...
ਸਰਕਾਰ ਹਰ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ- ਮੋਦੀ
. . .  about 1 hour ago
ਨਵੀਂ ਦਿੱਲੀ, 18 ਜੁਲਾਈ- ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਸੰਸਦ ਦੀ ਕਾਰਵਾਈ ਸੁਚੱਜੇ ਢੰਗ ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਇਜਲਾਸ ਦੌਰਾਨ ਕੋਈ ਵੀ ਸੰਸਦ ਮੈਂਬਰ ਕਿਸੇ ਵੀ ਮੁੱਦੇ 'ਤੇ...
ਡਾਲਰ ਦੇ ਮੁਕਾਬਲੇ 3 ਪੈਸੇ ਦੇ ਵਾਧੇ ਨਾਲ ਖੁੱਲ੍ਹਿਆ ਰੁਪਿਆ
. . .  about 1 hour ago
ਨਵੀਂ ਦਿੱਲੀ, 18 ਜੁਲਾਈ- ਡਾਲਰ ਦੇ ਮੁਕਾਬਲੇ ਰੁਪਿਆ ਅੱਜ ਤਿੰਨ ਪੈਸੇ ਦੇ ਹਲਕੇ ਵਾਧੇ ਨਾਲ 68.42 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਰੁਪਏ 'ਚ ਡਾਲਰ ਦੇ ਮੁਕਾਬਲੇ ਕੱਲ੍ਹ ਵੀ ਵਾਧਾ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 12 ਪੈਸੇ ਵੱਧ ਕੇ...
ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਭਾਈ ਰਾਜੋਆਣਾ ਦਾ ਘਟਿਆ ਤਿੰਨ ਕਿਲੋ ਭਾਰ
. . .  about 2 hours ago
ਪਟਿਆਲਾ, 18 ਜੁਲਾਈ- ਪਟਿਆਲਾ ਜੇਲ੍ਹ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੀ ਰਿਹਾਈ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਭੁਖ ਹੜਤਾਲ 'ਤੇ ਬੈਠੇ ਹਨ ਅਤੇ ਇਸ ਕਾਰਨ ਉਨ੍ਹਾਂ ਦਾ ਤਿੰਨ ਕਿਲੋ ਭਾਰ ਘੱਟ ਗਿਆ ਹੈ। ਡਾਕਟਰਾਂ ਦੀਆਂ ਟੀਮਾਂ ਰੋਜ਼ਾਨਾ ਉਨ੍ਹਾਂ ਦਾ ਚੈਕਅੱਪ...
ਅਖਿਲੇਸ਼ ਨੇ ਹਾਦਸੇ 'ਚ ਜ਼ਖਮੀਆਂ ਦੀ ਕੀਤੀ ਮਦਦ
. . .  about 2 hours ago
ਨਵੀਂ ਦਿੱਲੀ, 18 ਜੁਲਾਈ - ਲਖਨਊ ਆਗਰਾ ਐਕਸਪ੍ਰੈਸ ਵੇ 'ਤੇ ਇਕ ਹਾਦਸੇ ਨੂੰ ਦੇਖ ਕੇ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਆਪਣਾ ਕਾਫਲਾ ਰੋਕ ਕੇ ਉਤਰ ਗਏ। ਹਾਦਸੇ ਵਿਚ ਇਸਕਾਨ ਦੇ ਤਿੰਨ ਭਗਤ ਬੁਰੀ ਤਰ੍ਹਾਂ ਨਾਲ ਜ਼ਖਮੀ...
ਰਾਹੁਲ ਦਾ ਭਾਜਪਾ 'ਤੇ ਇਸ਼ਾਰਿਆਂ 'ਚ ਹਮਲਾ
. . .  about 3 hours ago
ਨਵੀਂ ਦਿੱਲੀ, 18 ਜੁਲਾਈ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਝਾਰਖੰਡ 'ਚ ਹੋਈ ਕੁੱਟਮਾਰ ਨੂੰ ਲੈ ਕੇ ਇਸ਼ਾਰਿਆਂ ਇਸ਼ਾਰਿਆਂ 'ਚ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਹੋਈ ਕੁੱਟਮਾਰ ਦੇ ਵੀਡੀਓ ਸਣੇ...
ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ
. . .  about 3 hours ago
ਨਵੀਂ ਦਿੱਲੀ, 18 ਜੁਲਾਈ - ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 10 ਅਗਸਤ ਤੱਕ ਚਲਣ ਵਾਲੇ ਇਸ ਇਜਲਾਸ 'ਚ ਕਾਂਗਰਸ ਸਮੇਤ ਦੂਸਰੇ ਵਿਰੋਧੀ ਦਲ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਨੋਟਿਸ ਦੇਣਗੇ। ਜਦਕਿ ਪ੍ਰਧਾਨ ਮੰਤਰੀ ਨਰਿੰਦਰ...
ਨੋਇਡਾ ਇਮਾਰਤ ਹਾਦਸਾ - ਤਿੰਨ ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 18 ਜੁਲਾਈ - ਗ੍ਰੇਟਰ ਨੋਇਡਾ ਸਥਿਤ ਸ਼ਾਹਬੇਰੀ ਪਿੰਡ 'ਚ ਮੰਗਲਵਾਰ ਨੂੰ ਨਿਰਮਾਣਧੀਨ 6 ਮੰਜਲਾਂ ਇਮਾਰਤ ਚਾਰ ਮੰਜ਼ਲਾਂ ਇਮਾਰਤ 'ਤੇ ਜਾ ਡਿੱਗੀ, ਇਸ ਘਟਨਾ ਵਿਚ ਤਿੰਨ ਲੋਕਾਂ ਦੇ ਅਜੇ ਤੱਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਦਕਿ 50 ਲੋਕ ਅਜੇ ਵੀ ਮਲਬੇ ਹੇਠਾਂ...
ਅੱਜ ਦਾ ਵਿਚਾਰ
. . .  about 4 hours ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਜਿੱਤਣ ਲਈ 64 ਗੇਂਦਾਂ 'ਚ 23 ਦੌੜਾਂ ਦੀ ਲੋੜ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੇ ਇੰਗਲੈਂਡ ਨੂੰ ਦਿੱਤਾ ਜਿੱਤਣ ਲਈ 257 ਦੌੜਾਂ ਦਾ ਟੀਚਾ
. . .  1 day ago
ਪਿੰਡ ਲੁਹਾਰ ਦਾ ਭਗਵੰਤ ਸਿੰਘ ਨਸ਼ੇ ਦੀ ਭੇਟ ਚੜਿਆ
. . .  1 day ago
ਅਮਰਨਾਥ ਯਾਤਰਾ 'ਤੇ ਗਏ ਨੌਜਵਾਨ ਦੀ ਰਸਤੇ ਵਿਚ ਮੌਤ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਸਿੱਖਿਆ ਵਿਭਾਗ ਵੱਲੋਂ ਦਸਤੀ ਛੁੱਟੀ ਦੀਆਂ ਅਰਜ਼ੀਆਂ ਨਾ ਲੈਣ ਦੇ ਹੁਕਮ ਜਾਰੀ
. . .  1 day ago
ਮੰਗਾਂ ਨੂੰ ਲੈ ਕੇ ਨਗਰ ਕੌਂਸਲ ਜੈਤੋ ਦੇ ਮੁਲਾਜ਼ਮਾਂ ਵੱਲੋਂ ਦੋ ਦਿਨਾਂ ਹੜਤਾਲ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 100/2
. . .  1 day ago
ਸਵਾਮੀ ਅਗਨੀਵੇਸ਼ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 15 ਓਵਰਾਂ ਤੋਂ ਬਾਅਦ ਭਾਰਤ 68/1
. . .  1 day ago
ਦਾਤੀ ਮਹਾਰਾਜ ਵਿਰੁੱਧ ਸੀ. ਬੀ. ਆਈ. ਜਾਂਚ ਲਈ ਦਿੱਲੀ ਹਾਈਕੋਰਟ ਦਾਇਰ ਕੀਤੀ ਗਈ ਪਟੀਸ਼ਨ
. . .  1 day ago
ਗੈਰ ਕਾਨੂੰਨੀ ਕਾਲੋਨੀਆਂ ਨੂੰ ਨੇਮਬੱਧ ਕਰਨ ਲਈ ਨਵੀਂ ਨੀਤੀ ਬਾਰੇ ਬਣੀ ਸਹਿਮਤੀ
. . .  1 day ago
ਅਨੁਰਾਗ ਠਾਕੁਰ ਬਣੇ ਲੋਕ ਸਭਾ 'ਚ ਭਾਜਪਾ ਦੇ ਮੁੱਖ ਸੁਚੇਤਕ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 32/1
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ
. . .  1 day ago
ਜੇਲ੍ਹ 'ਚ ਪੇਸ਼ੀ ਲਈ ਜਾਂਦੇ ਸਮੇਂ ਕੈਦੀ ਫਰਾਰ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 12/0
. . .  1 day ago
ਦਿਲਪ੍ਰੀਤ ਬਾਬਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਪ੍ਰਸਾਦ ਖਾਣ ਨਾਲ ਬਿਮਾਰ ਹੋਏ 40 ਤੋਂ ਜ਼ਿਆਦਾ ਲੋਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਜੇਠ ਸੰਮਤ 550
ਿਵਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ
  •     Confirm Target Language  

ਬਠਿੰਡਾ

ਐਫ. ਸੀ. ਆਈ. ਠੇਕੇਦਾਰ ਵਲੋਂ ਪੱਲੇਦਾਰ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਨਾ ਦੇਣ 'ਤੇ ਠੇਕੇਦਾਰ ਿਖ਼ਲਾਫ਼ ਰੋਸ ਧਰਨਾ

ਮਹਿਮਾ ਸਰਜਾ, 23 ਮਈ (ਬਲਦੇਵ ਸੰਧੂ)-ਸਰਕਾਰੀ ਖਰੀਦ ਏਜੰਸੀ ਪਨਗਰੇਨ ਦੇ ਗੁਦਾਮ ਨਾਥੀਆਣਾ ਵਿਖੇ ਅੱਜ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਰਜਿ: 37 ਗੋਨਿਆਣਾ ਵਲਾੋ ਐਫ. ਸੀ. ਆਈ. ਦੇ ਠੇਕੇਦਾਰ ਸਰਿੰਦਰ ਸਿੰਘ ਲਵਲੀ ਅਤੇ ਫਰੀਦਕੋਟ ਦੇ ਇਕ ਸਾਬਕਾ ਵਿਧਾਇਕ ਖਿਲਾਫ਼ ਧਰਨਾ ਲਾਕੇ ਜੰਮਕੇ ਨਆਰੇਬਾਜ਼ੀ ਕੀਤੀ | ਧਰਨਾਕਾਰੀਆਂ ਦੀ ਅਗਵਾਈ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਟਿੱਕਾ ਸਿੰਘ, ਸੂਬਾ ਸਕੱਤਰ ਛਿੰਦਰਪਾਲ ਸਿੰਘ, ਬਠਿੰਡਾ ਡਿਪੂ ਦੇ ਪ੍ਰਧਾਨ ਜਸਵੀਰ ਸਿੰਘ, ਭੁੱਚੋ ਦੇ ਪ੍ਰਧਾਨ ਮੋਤੀ ਸਿੰਘ, ਸਕੱਤਰ ਭੋਲਾ ਸਿੰਘ ਬਠਿੰਡਾ, ਹੰਸਾ ਸਿੰਘ ਰਾਮਪੁਰਾ ਫੂਲ ਕਰ ਰਹੇ ਸਨ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਨਗ੍ਰੇਨ ਗੁਦਾਮ ਵਿਚ ਐਫ. ਸੀ. ਆਈ. ਦਾ ਚੌਲ ਲੱਗਦਾ ਹੈ, ਜਿਸ ਦਾ ਟੈਂਡਰ ਸੁਰਿੰਦਰ ਸਿੰਘ ਲਵਲੀ ਜ਼ਿਲ੍ਹਾ ਫਰੀਦਕੋਟ ਕੋਲ ਹੈ | ਠੇਕੇਦਾਰ ਸਾਬਕਾ ਵਿਧਾਇਕ ਦਾ ਭਤੀਜਾ ਹੈ, ਜੋ ਪੱਲੇਦਾਰ ਮਜ਼ਦੂਰਾਂ ਦੀ ਮਜ਼ਦੂਰੀ ਸੱਤਾ ਦੇ ਜ਼ੋਰ ਨਾਲ ਮਾਰ ਰਿਹਾ ਹੈ | ਉਨ੍ਹਾਂ ਕਿਹਾ ਉਕਤ ਠੇਕੇਦਾਰ ਮਜ਼ਦੂਰਾਂ ਨੂੰ 1 ਰੁਪਏ 20 ਪੈਸੇ ਪ੍ਰਤੀ ਗੱਟੇ ਦੀ ਮਜ਼ਦੂਰੀ ਦਿੰਦਾ ਹੈ, ਇਸ ਤੋਂ ਪਹਿਲਾਂ ਵਾਲਾ ਠੇਕੇਦਾਰ ਵਲੋਂ ਉਨ੍ਹਾਂ ਨੂੰ 2 ਰੁਪਏ 60 ਪੈਸੇ ਪ੍ਰਤੀ ਗੱਟੇ ਦੀ ਮਜ਼ਦੂਰੀ ਦਿੱਤੀ ਜਾਂਦੀ ਸੀ | ਜਿਸ ਨੂੰ ਲੈਕੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ੂਦਰ ਯੂਨੀਅਨ ਵਲੋਂ ਧਰਨਾ ਦਿੱਤਾ ਗਿਆ ਹੈ | ਉਧਰ ਠੇਕੇਦਾਰ ਸੁਰਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਉਨ੍ਹਾਂ ਮਾਨਯੋਗ ਅਦਾਲਤ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਰਿੱਟ ਪਾਈ ਸੀ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਹੋਰ ਮਜ਼ਦੂਰਾਂ ਤੋਂ ਕੰਮ ਕਰਵਾਉਣ ਦੀ ਮੰਗ ਕੀਤੀ ਸੀ | ਅੱਜ ਉਨ੍ਹਾਂ ਨੇ ਪੁਲਿਸ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਿਨਤੀ ਮਜ਼ਦੂਰਾਂ ਰਾਹੀ ਐਫ. ਸੀ. ਆਈ. ਦੇ ਰਾਇਸ ਦੀ ਲੋਡਇੰਗ ਕਰਵਾਉਣੀ ਸੀ | ਉਧਰ ਇਸ ਦੀ ਭਿਣਕ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਗੋਨਿਆਣਾ ਨੂੰ ਲੱਗ ਗਈ ਤਾਂ ਉਨ੍ਹਾਂ ਅੱਜ ਉਕਤ ਗੁਦਾਮ ਅੱਗੇ ਧਰਨਾ ਮਾਰ ਦਿੱਤਾ | ਇਸ ਮੌਕੇ ਨਾਇਬ ਤਹਸੀਲਦਾਰ ਚਰਨਜੀਤ ਸਿੰਘ ਚੰਨੀ ਅਤੇ ਥਾਣਾ ਨੇਹੀਂਆਂ ਵਾਲਾ ਦੇ ਐਸ. ਐਚ. ਓ. ਅੰਗਰੇਜ਼ ਸਿੰਘ ਭਾਰੀ ਫੋਰਸ ਲੈਕੇ ਪੁੱਜੇ | ਇਸ ਮੌਕੇ ਭਾਰਤੀਆ ਖਾਦ ਨਿਗਮ ਯੂਨੀਅਨ ਦੇ ਪ੍ਰਧਾਨ ਸੁਖਬੀਰ ਸਿੰਘ, ਡਿੱਪੂ ਮੈਨੇਜਰ ਵਿਜੇ ਕੁਮਾਰ, ਕੰਟਰੋਲਰ ਮੈਨੇਜਰ ਹਰੀ ਰਾਮ ਮੀਨਾ ਪੁੱਜੇ ਹੋਏ ਸਨ | ਉਧਰ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਅਤੇ ਠੇਕੇਦਾਰ ਵਿਚ ਤਣਾਅ ਵੀ ਬਣਿਆ ਹੋਇਆ ਸੀ | ਇਸ ਮੌਕੇ ਭੁੱਚੋ ਦੇ ਡੀ. ਐਸ. ਪੀ. ਕਰਨਸ਼ੇਰ ਸਿੰਘ ਢਿੱਲੋਂ ਪੁੱਜੇ, ਜਿਨ੍ਹਾਂ ਨਵਾਂ ਫ਼ੈਸਲਾ ਆਉਣ ਤੱਕ ਲੋਡਇੰਗ 'ਤੇ ਰੋਕ ਲਾਕੇ ਧਰਨਾ ਮੁਲਤਵੀ ਕਰਵਾ ਦਿੱਤਾ | ਇਸ ਸੰਬਧੀ ਪੱਲੇਦਾਰ ਯੂਨੀਅਨ ਦੇ ਸੂਬਾ ਸਕੱਤਰ ਛਿੰਦਰਪਾਲ ਸਿੰਘ ਨੇ ਕਿਹਾ ਭਾਵੇਂ ਧਰਨਾ ਮੁਲਤਵੀ ਕਰ ਦਿੱਤਾ ਹੈ, ਜੇ ਪੱਲੇਦਾਰਾਂ ਦੀ ਮਜ਼ਦੂਰੀ ਦਾ ਹੱਕ ਨਾ ਦਿੱਤਾ ਗਿਆ ਤਾਂ ਉਹ ਮੁੜ ਧਰਨਾ ਦੇਣਗੇ | ਉਧਰ ਠੇਕੇਦਾਰ ਸੁਰਿੰਦਰ ਸਿੰਘ ਲਵਲੀ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਸਾਬਕਾ ਵਿਧਾਇਕ ਨਾਲ ਕੋਈ ਰਿਸ਼ਤੇਦਾਰੀ ਨਹੀਂ, ਉਸ ਨੂੰ ਮਜ਼ਦੂਰ ਯੂਨੀਅਨ ਜਾਣ ਬੁਝਕੇ ਖ਼ਰਾਬ ਕਰ ਰਹੇ ਹੈ | ਜਿਸ ਕਾਰਨ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ |

ਗ੍ਰੇ ਮੈਟਰ ਬਠਿੰਡਾ ਦੇ ਵਿਦਿਆਰਥੀ ਸ਼ੁਭਕਰਨ ਸਿੰਘ ਨੇ ਹਾਸਲ ਕੀਤੇ 9 ਵਿਚੋਂ 9 ਬੈਂਡ

ਬਠਿੰਡਾ, 23 ਮਈ (ਅ. ਬ.)-ਗ੍ਰੇ ਮੈਟਰ ਬਠਿੰਡਾ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਹੈ, ਜੋ ਕਿ ਸਥਾਨਕ ਸ਼ਹਿਰ ਬਠਿੰਡਾ ਦੇ ਅਜੀਤ ਰੋਡ ਵਿਖੇ ਸਥਿਤ ਹੈ | ਇਸ ਇੰਸਟੀਚਿਊਟ ਦੇ ਵਿਦਿਆਰਥੀ ਲਗਾਤਾਰ ਚੰਗੇ ਨਤੀਜਿਆਂ ਕਾਰਨ ਹੋਰ ਵਿਦਿਆਰਥੀਆਂ ਵਿਚ ਖਿੱਚ ਦਾ ਕੇਂਦਰ ਬਣੇ ਹੋਏ ਹਨ | ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ 1 ਤੋਂ 10 ਜੂਨ ਤੱਕ ਹੜਤਾਲ ਕਰ ਕੇ ਦੁੱਧ, ਸਬਜ਼ੀਆਂ, ਸ਼ਹਿਰਾਂ ਵਿਚ ਨਾ ਲੈਜਾਣ ਦਾ ਸੱਦਾ

ਬਠਿੰਡਾ, 23 ਮਈ (ਸਟਾਫ਼ ਰਿਪੋਰਟਰ)- ਜਿਣਸਾਂ ਦੇ ਭਾਅ ਤੇ ਹੋਰ ਖੇਤੀ ਲਾਗਤ ਖ਼ਰਚਿਆਂ ਸਬੰਧੀ ਸਹੂਲਤਾਂ ਦੀ ਕੀਤੀ ਜਾ ਰਹੀ ਮੰਗ ਨੂੰ ਦਰਕਿਨਾਰ ਕਰਨ ਦੇ ਰੋਸ ਵਜੋਂ ਕਿਸਾਨਾਂ ਵਲੋਂ 1 ਤੋਂ 10 ਜੂਨ ਤੱਕ ਸ਼ਹਿਰਾਂ ਵਿਚ ਸਬਜ਼ੀਆਂ ਤੇ ਦੁੱਧ ਦੀ ਸਪਲਾਈ ਨਾ ਕਰਨ ਦੇ ਦਿੱਤੇ ਸੱਦੇ ...

ਪੂਰੀ ਖ਼ਬਰ »

ਸੀ. ਪੀ. ਆਈ. ਵਲੋਂ ਬੰਗੀ ਪਿੰਡ ਵਿਚ ਸਰਕਾਰ ਵਿਰੁੱਧ ਪੋਲ ਖੋਲ੍ਹ ਰੈਲੀ

ਰਾਮਾਂ ਮੰਡੀ, 23 ਮਈ (ਤਰਸੇਮ ਸਿੰਗਲਾ)-ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਅੱਜ ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਸੀ. ਪੀ. ਆਈ. ਵਲੋਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਿਖ਼ਲਾਫ਼ ਪੋਲ ਖੋਲ੍ਹ ਅਤੇ ਹੱਲਾ ਬੋਲ ਰੈਲੀ ਕੀਤੀ ਗਈ | ਇਸ ਮੌਕੇ ਸੀ. ਪੀ. ਆਈ. ਵਲੋਂ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਅਕਾਦਮਿਕ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤ

ਤਲਵੰਡੀ ਸਾਬੋ, 23 ਮਈ (ਰਾਹੀ, ਰਾਜੂ)-ਸਥਾਨਕ ਕਾਲਜ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਕਾਲਜੀਏਟ ਸਕੂਲ ਵਿਖੇ ਅਕਾਦਮਿਕ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਲਈ ਵਿਸੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਵਿਦਿਅਕ ਸੈਸ਼ਨ 2017-18 ਦੌਰਾਨ ...

ਪੂਰੀ ਖ਼ਬਰ »

ਕੈਂਟ ਪੁਲਿਸ ਵਲੋਂ 8 ਗ੍ਰਾਮ ਹੈਰੋਇਨ ਸਣੇ ਇਕ ਕਾਬੂ

ਬਠਿੰਡਾ ਛਾਉਣੀ, 23 ਮਈ (ਪਰਵਿੰਦਰ ਸਿੰਘ ਜੌੜਾ)-ਥਾਣਾ ਕੈਂਟ ਦੀ ਪੁਲਿਸ ਵਲੋਂ 8 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਚਰਨਜੀਤ ਸਿੰਘ ਅਨੁਸਾਰ ਗੁਪਤ ਸੂਚਨਾ ਦੇ ਆਧਾਰ 'ਤੇ ਅਮਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਸੀ. ਪੀ. ਆਈ. ਵਲੋਂ ਪਿੰਡ ਬੱਲ੍ਹੋ ਵਿਖੇ ਕੇਂਦਰ ਸਰਕਾਰ ਿਖ਼ਲਾਫ਼ 'ਪੋਲ ਖੋਲ੍ਹ, ਹੱਲਾ ਬੋਲ' ਰੈਲੀ

ਚਾਉਕੇ, 23 ਮਈ (ਮਨਜੀਤ ਸਿੰਘ ਘੜੈਲੀ)-ਅੱਜ ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕੌਾਸਲ ਦੇ ਸੱਦੇ ਤੇ ਪਿੰਡ ਬੱਲ੍ਹੋ ਵਿਖੇ ਪਾਰਟੀ ਵਲੋਂ ਕੇਂਦਰ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਵਾਅਦਾ ਖਿਲਾਫ਼ੀ ਦੀਆਂ ਨੀਤੀਆਂ ਖਿਲਾਫ਼ ...

ਪੂਰੀ ਖ਼ਬਰ »

ਸ੍ਰੀ ਦੁਰਗਾ ਮੰਦਰ ਔਢਾਂ ਵਿਚ ਚੋਰੀ

ਕਾਲਾਂਵਾਲੀ, 23 ਮਈ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਕਸਬਾ ਔਢਾਂ ਦੀ ਪੁਰਾਣੀ ਅਨਾਜ ਮੰਡੀ ਵਿਚ ਸਥਿਤ ਸ਼੍ਰੀ ਦੁਰਗਾ ਮੰਦਿਰ 'ਚੋਂ ਬੀਤੀ ਰਾਤ ਅਣਪਛਾਤੇ ਚੋਰ ਦਾਨ ਪਾਤਰ ਦਾ ਤਾਲਾ ਤੋੜਕੇ ਉਸ ਵਿਚੋਂ ਨਗਦੀ, ਘਿਓ ਅਤੇ ਮੰਦਿਰ ਦੇ ਇਕ ਕਮਰੇ 'ਚੋਂ ਕਣਕ ਦੇ ਗੱਟੇ ਚੋਰੀ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਵਿਦਿਆਰਥੀਆਂ ਦੇ ਖ਼ੂਨ ਦੇ ਗਰੁੱਪ ਚੈੱਕ ਕਰ ਕੇ ਦਿੱਤੇ ਡੋਨਰ ਕਾਰਡ

ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਘਨੱਈਆ ਨਗਰ ਵਿਚਲੇ ਸਰਕਾਰੀ ਹਾਈ ਸਕੂਲ ਵਿਖੇ ਮੁੱਖ ਅਧਿਆਪਕ ਹਰਚਰਨ ਸਿੰਘ ਦੀ ਯੋਗ ਅਗਵਾਈ ਵਿਚ ਬਠਿੰਡਾ ਵਿਕਾਸ ਮੰਚ ਦੁਆਰਾ ਬਲੱਡ ਗਰੁੱਪਇੰਗ ਅਤੇ ਖੂਨਦਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਮੰਦਰ ਵੈੱਲਫੇਅਰ ਸੁਸਾਇਟੀ ਨੂੰ ਕਾਨੂੰਨੀ ਤੌਰ 'ਤੇ ਮਿਲਿਆ ਜੈ ਦੁਰਗਾ ਮੰਦਰ ਦਾ ਕਬਜ਼ਾ

ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸ੍ਰੀ ਜੈ ਦੁਰਗਾ ਮਹਾਂ ਕਾਲੀ ਮੰਦਿਰ ਵੈੱਲਫੇਅਰ ਸੁਸਾਇਟੀ ਨੂੰ ਕਾਨੂੰਨੀ ਤੌਰ 'ਤੇ ਬਠਿੰਡਾ ਦੇ ਜੈ ਦੁਰਗਾ ਮੰਦਿਰ ਦਾ ਕਬਜ਼ਾ ਮਿਲ ਗਿਆ | ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ...

ਪੂਰੀ ਖ਼ਬਰ »

ਇਕ ਗ੍ਰੰਥੀ ਸਿੰਘ ਨੇ ਡਿੱਗੇ ਹੋਏ 6770 ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ

ਬਾਲਿਆਂਵਾਲੀ, 23 ਮਈ (ਕੁਲਦੀਪ ਮਤਵਾਲਾ)-ਪਿੰਡ ਮੰਡੀ ਕਲਾਂ ਵਿਖੇ ਦੇ ਇਕ ਗ੍ਰੰਥੀ ਕਰਨੈਲ ਸਿੰਘ ਕਲਾਸਕੇ ਨੂੰ ਗੁਰਦੁਆਰਾ ਅਕਾਲ ਪੁਰਖ ਸਾਹਿਬ ਦੀ ਹਦੂਦ ਦੇ ਅੰਦਰੋਂ ਇਕ ਬਟੂਆ ਮਿਲਿਆ, ਜਿਸ 'ਚ 6770 ਰੁਪਏ ਦੀ ਨਗਦੀ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ | ਵਿਚਲੇ ਕਾਗਜ਼ਾਂ ਤੇ ...

ਪੂਰੀ ਖ਼ਬਰ »

ਬੱਲੂਆਣਾ ਸਰਕਾਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਨੂੰ ਹਲਕਾ ਵਿਧਾਇਕ ਪ੍ਰੋ. ਰੂਬੀ ਨੇ ਕੀਤਾ ਸਨਮਾਨਿਤ

ਬੱਲੂਆਣਾ, 23 ਮਈ (ਗੁਰਨੈਬ ਸਾਜਨ)-ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਬੱਲੂਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਾਇਆ ਦੇਵੀ ਜਿਸ ਨੇ ਦਸਵੀਂ ਕਲਾਸ 'ਚੋਂ 97.8 ਪ੍ਰਤੀਸ਼ਤ ਨੰਬਰ ਲੈ ਕੇ ਬਠਿੰਡਾ ...

ਪੂਰੀ ਖ਼ਬਰ »

ਟੀਚਰਜ਼ ਹੋਮ 'ਚ ਦੋ ਰੋਜ਼ਾ ਯੁਵਕ ਮੇਲਾ ਸ਼ੁਰੂ

ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਇਥੇ ਟੀਚਰਜ਼ ਹੋਮ ਬਠਿੰਡਾ ਵਿਖੇ ਯੁਵਕ ਮੇਲਾ ਸ਼ੁਰੂ ਹੋਇਆ ਜਿਸ ਵਿਚ ਨੌਵੀਂ ਤੇ ਦਸਵੀਂ ਕਲਾਸ ਦੇ ਵਿਦਿਆਰਥੀ ਭਾਗ ਲੈ ਰਹੇ ਹਨ | ਇਸ ਦੌਰਾਨ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨੇ ਸਭਨਾਂ ਨੂੰ ਜੀ ਆਇਆ ਆਖਦਿਆਂ ...

ਪੂਰੀ ਖ਼ਬਰ »

ਮਾਪਿਆਂ ਦੀ ਸਹਿਮਤੀ ਨਾਲ ਕਲਾਲਵਾਲਾ ਦੇ ਸਕੂਲ ਵਿਚ ਮੀਜ਼ਲ ਰੂਬੇਲਾ ਦੇ ਸਫਲਤਾ ਪੂਰਵਕ ਟੀਕੇ ਲਗਾਏ

ਸੀਂਗੋ ਮੰਡੀ, 23 ਮਈ (ਲੱਕਵਿੰਦਰ ਸ਼ਰਮਾ)-ਪਿੰਡ ਕਲਾਲਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਖ਼ਸਰੇ ਤੋਂ ਮੁਕਤ ਕਰਨ ਨੂੰ ਲੈ ਕੇ ਚਲਾਈ ਜਾ ਰਹੀ ਮੁਹਿੰਮ ਤਹਿਤ ਮੀਜ਼ਲ ਰੂਬੇਲਾ ਦਾ ਟੀਕਾਕਰਨ ਕੀਤਾ ਗਿਆ | ਜਿਸ ਤਹਿਤ ਸੁਪਰਵਾਈਜ਼ਰ ਬਲਵੀਰ ਕੌਰ ...

ਪੂਰੀ ਖ਼ਬਰ »

ਬੇਰੁਜ਼ਗਾਰ ਟੈੱਟ ਪਾਸ ਬੀ. ਐੱਡ ਅਧਿਆਪਕਾਂ ਦੀ ਮੀਟਿੰਗ ਹੋਈ

ਭਾਈਰੂਪਾ, 23 ਮਈ (ਵਰਿੰਦਰ ਲੱਕੀ)-ਕਸਬੇ ਦੇ ਬੇਰੁਜ਼ਗਾਰ ਟੈੱਟ ਪਾਸ ਬੀ. ਐੱਡ. ਅਧਿਆਪਕਾਂ ਦੀ ਇਕ ਮੀਟਿੰਗ ਜਸਵੀਰ ਸਿੰਘ ਤੇ ਸੁਖਦੀਪ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦੇ ਹੋਏ ਅਧਿਆਪਕ ਆਗੂਆਂ ਨੇ ਕਿਹਾ ਕਿ ਲੋਕਤੰਤਰੀ ਸਰਕਾਰ ਦਾ ਫ਼ਰਜ਼ ਬਣਾਦ ਹੈ ਕਿ ...

ਪੂਰੀ ਖ਼ਬਰ »

ਵਿਦੇਸ਼ੀ ਤਰਜ਼ 'ਤੇ ਡੀਜ਼ਲ 'ਤੇ ਕਿਸਾਨਾਂ ਲਈ ਦਿੱਤੀ ਜਾਵੇ ਸਬਸਿਡੀ- ਮਲੂਕਾ

ਬਠਿੰਡਾ, 23 ਮਈ (ਕੰਵਲਜੀਤ ਸਿੰਘ ਸਿੱਧੂ)-ਡੀਜ਼ਲ/ਪੈਟਰੋਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਜਿੱਥੇ ਆਮ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ, ਉੱਥੇ ਰਾਜਨੀਤਿਕ ਹਲਕਿਆਂ ਵਿਚ ਵੀ ਇਸ ਦਾ ਵਿਰੋਧ ਜਾਰੀ ਹੈ | ਇਸ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਕਿਸਾਨ ...

ਪੂਰੀ ਖ਼ਬਰ »

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਐਮ. ਬੀ. ਏ. ਦੇ 43 ਵਿਦਿਆਰਥੀ 'ਸਮਰ ਇੰਟਰਨਸ਼ਿਪ' ਲਈ ਚੁਣੇ

ਬਠਿੰਡਾ, 23 ਮਈ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਾਫ਼ਟ ਸਕਿੱਲਜ਼ ਦਾ ਵਿਕਾਸ ਵੀ ਕੀਤਾ ਜਾ ਰਿਹਾ ਹੈ ਜਿਸ ਸਦਕਾ ਵਿਦਿਆਰਥੀ ਇੰਡਸਟਰੀ ਦੀਆਂ ...

ਪੂਰੀ ਖ਼ਬਰ »

ਬੱਚਿਆਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ

ਰਾਮਪੁਰਾ ਫੂਲ, 23 ਮਈ (ਗੁਰਮੇਲ ਸਿੰਘ ਵਿਰਦੀ)-ਸਥਾਨਕ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀ.ਸੈਕ. ਵਿੱਦਿਆ ਮੰਦਰ ਵਿਖੇ ਬੱਚਿਆਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਜਿਸ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਕੀਤੀ ਗਈ ...

ਪੂਰੀ ਖ਼ਬਰ »

ਰੱਬ ਆਸਰਾ ਸੰਸਥਾ ਢਪਾਲੀ ਵਿਖੇ 5 ਬੇਆਸਰਿਆਂ ਨੂੰ ਮਿਲਿਆ ਆਸਰਾ

ਭਾਈਰੂਪਾ, 23 ਮਈ (ਵਰਿੰਦਰ ਲੱਕੀ)-ਪਿਛਲੇ ਲੰਬੇ ਸਮੇਂ ਤੋਂ ਨਿਰ ਆਸਰਿਆਂ ਲਈ ਆਸਰਾ ਬਣੀ ਰੱਬ ਆਸਰਾ ਸੰਸਥਾਂ ਢਪਾਲੀ ਵਿਖੇ 5 ਹੋਰ ਬੇਆਸਰਿਆਂ ਨੂੰ ਆਸਰਾ ਮਿਲਿਆ ਹੈ | ਜਾਣਕਾਰੀ ਦਿੰਦੇ ਹੋਏ ਸੰਸਥਾਂ ਦੇ ਪ੍ਰਬੰਧਕ ਭਾਈ ਹਰਜੀਤ ਸਿੰਘ ਢਪਾਲੀ ਨੇ ਦੱਸਿਆ ਕਿ ਸੰਸਥਾ ਵਿਖੇ ...

ਪੂਰੀ ਖ਼ਬਰ »

ਮਹਿਰਾਜ ਵਿਖੇ ਮਰੀਜ਼ਾਂ ਨੇ ਮੁਫ਼ਤ ਫਿਜ਼ੀੳਥਰੈਪੀ ਕੈਪ ਦਾ ਲਾਭ ਉਠਾਇਆ

ਮਹਿਰਾਜ, 23 ਮਈ (ਸੁਖਪਾਲ ਮਹਿਰਾਜ)- ਕਸਬਾ ਮਹਿਰਾਜ ਵਿਖੇ ਬਾਬਾ ਸਿੱਧ ਤਿੱਲਕ ਰਾਏ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਡੇਰਾ ਭਾਈ ਮਸਤਾਨ ਸਿੰਘ ਮਹਿਰਾਜ ਵਿਖੇ ਫਰੀ ਫਿਜੀੳਥਰੈਪੀ ਕੈਪ ਡਾ. ਸੁਤੰਤਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਬੀਮਾ ਕੰਪਨੀ ਵਲੋਂ ਮਿਲੀ 50 ਹਜ਼ਾਰ ਰੁਪਏ ਦੀ ਗਰਾਂਟ ਦਾ ਸਕੂਲ ਨੂੰ ਵਾਟਰ ਕੂਲਰ ਤੇ ਆਰ.ਓ. ਦਾਨ

ਬੱਲੂਆਣਾ, 23 ਮਈ (ਗੁਰਨੈਬ ਸਾਜਨ)-ਭਾਰਤੀ ਜੀਵਨ ਬੀਮਾ ਨਿਗਮ ਵਲੋਂ ਬਰਾਂਚ ਮੈਨੇਜਰ ਬਠਿੰਡਾ ਸੰਜੇ ਅਗਰਵਾਲ, ਗੁਰਪ੍ਰੀਤ ਸਿੰਘ ਗਿੱਲ ਵਿਕਾਸ ਅਧਿਕਾਰੀ ਬਠਿੰਡਾ ਵਲੋਂ ਆਪਣੇ ਏਜੰਟ ਸੁਖਮੰਦਰ ਸਿੰਘ ਜੋ ਇਸ ਪਿੰਡ ਦਾ ਵਸਨੀਕ ਹੈ ਅਤੇ ਇਸ ਸਕੂਲ ਦਾ ਵਿਦਿਆਰਥੀ ਰਿਹਾ ਹੈ ...

ਪੂਰੀ ਖ਼ਬਰ »

ਲਹਿਰਾ ਧੂਰਕੋਟ ਵਿਖੇ ਪੰਜ ਰੋਜ਼ਾ ਕਿ੍ਕਟ ਟੂਰਨਾਮੈਂਟ ਸ਼ੁਰੂ

ਲਹਿਰਾ ਮੁਹੱਬਤ, 23 ਮਈ (ਸੁਖਪਾਲ ਸਿੰਘ ਸੁੱਖੀ)-ਪਿੰਡ ਲਹਿਰਾ ਧੂਰਕੋਟ ਵਿਖੇ ਕਿ੍ਕਟ ਟੂਰਨਾਮੈਂਟ ਕਮੇਟੀ ਤੇ ਨਗਰ ਦੇ ਸਹਿਯੋਗ ਨਾਲ 5 ਰੋਜ਼ਾ ਕਿ੍ਕਟ ਟੂਰਨਾਮੈਂਟ ਅੱਜ ਸ਼ੁਰੂ ਹੋ ਗਿਆ ਹੈ | ਇਸ ਮੌਕੇ ਕਮੇਟੀ ਪ੍ਰਧਾਨ ਚਰਨਜੀਤ ਸਿੰਘ ਚੰਨ੍ਹੀ ਤੇ ਮਨਦੀਪ ਸਿੰਘ ਮਨੀ ਨੇ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਵਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ

ਨਥਾਣਾ, 23 ਮਈ (ਗੁਰਦਰਸ਼ਨ ਲੁੱਧੜ)-ਹਲਕਾ ਨਥਾਣਾ ਦੇ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੇ ਪੰਜਾਬ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਇਸਦੇ ਕਾਰਜਕਾਲ ਦਾ ਬੀਤਿਆ 25 ਫ਼ੀਸਦੀ ਸਮਾਂ ਕਿਸੇ ਵੀ ਵਰਗ ਦੀਆਂ ਉਮੀਦਾਂ 'ਤੇ ਖਰ੍ਹਾ ਨਹੀਂ ਉਤਰਿਆ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਸੁਪਰਵਾਈਜ਼ਰ ਗੁਰਮੇਲ ਕੌਰ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ

ਮਹਿਰਾਜ, 23 ਮਈ (ਸੁਖਪਾਲ ਮਹਿਰਾਜ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਬਲਾਕ ਫੂਲ ਅਧੀਨ ਕਸਬਾ ਮਹਿਰਾਜ ਦੀਆਂ ਸਮੂਹ 30 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਸਾਂਝੇ ਤੌਰ 'ਤੇ ਸੁਪਰਵਾਈਜ਼ਰ ਗੁਰਮੇਲ ਕੌਰ ਵਲੋਂ ਆਪਣੇ ਵਿਭਾਗ ਵਿਚ ਨਿਭਾਈਆਂ 22 ਸਾਲ ...

ਪੂਰੀ ਖ਼ਬਰ »

ਪੱਕਾ ਕਲਾਂ ਦੇ ਨੌਜਵਾਨਾਂ ਨੇ ਪਿੰਡ ਦੀ ਨੁਹਾਰ ਬਦਲਣ ਦਾ ਲਿਆ ਅਹਿਦ

ਸੰਗਤ ਮੰਡੀ, 23 ਮਈ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਤੋਂ ਅੱਠ ਕਿੱਲੋਮੀਟਰ ਦੀ ਦੂਰੀ 'ਤੇ ਪੈਂਦੇ ਪਿੰਡ ਪੱਕਾ ਕਲਾਂ ਵਿਚ ਉਤਸ਼ਾਹੀ ਨੌਜਵਾਨ ਵਲੋਂ ਪਿੰਡ ਦੀ ਫਿਰਨੀ 'ਤੇ ਪੌਦੇ ਲਗਾਏ ਜਾ ਰਹੇ ਹਨ ਅਤੇ ਪਿੰਡ ਦੇ ਨੌਜਵਾਨਾਂ ਵਲੋਂ ਪਿੰਡ ਦੀ ਨੁਹਾਰ ਬਦਲਣ ਦਾ ਪੱਕਾ ...

ਪੂਰੀ ਖ਼ਬਰ »

ਦੋ ਦਿਨਾ ਜ਼ਿਲ੍ਹਾ ਪੱਧਰੀ ਇੰਸਪਾਇਰ ਐਵਾਰਡ ਪ੍ਰਦਰਸ਼ਨੀ ਸਮਾਪਤ

ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ, ਪੰਜਾਬ ਦੀਆਂ ਹਦਾਇਤਾਂ 'ਤੇ ਸਥਾਨਕ ਟੀਚਰਜ ਹੋਮ ਵਿਖੇ ਚੱਲ ਰਹੀ ਜ਼ਿਲ੍ਹਾ ਪੱਧਰੀ ਇੰਸਪਾਇਰ ਅਵਾਰਡ ਪ੍ਰਦਰਸ਼ਨੀ ਸਮਾਪਤ ...

ਪੂਰੀ ਖ਼ਬਰ »

ਉਘੇ ਪ੍ਰਚਾਰਕ ਭਾਈ ਕੁਲਵੰਤ ਸਿੰਘ ਦਾ ਗੁਰਦੁਆਰਾ ਸਿੰਘ ਸਭਾ ਘੜੈਲੀ ਵਿਖੇ ਸਨਮਾਨ

ਚਾਉਕੇ, 23 ਮਈ (ਮਨਜੀਤ ਸਿੰਘ ਘੜੈਲੀ)-ਗੁਰਦੁਆਰਾ ਸਿੰਘ ਸਭਾ ਪਿੰਡ ਘੜੈਲੀ ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਕਮੇਟੀ ਦੇ ਉੱਦਮ ਨਾਲ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਉਘੇ ਪ੍ਰਚਾਰਕ ਭਾਈ ਕੁਲਵੰਤ ਸਿੰਘ ਗਲਵੱਟੀ ਨੇ ਦੋ ਦਿਨ ਸੰਗਤਾਂ ਨਾਲ ਗੁਰਮਤਿ ...

ਪੂਰੀ ਖ਼ਬਰ »

ਦੋ ਵੱਖ-ਵੱਖ ਥਾਵਾਂ 'ਤੇ 9 ਬੋਤਲਾਂ ਸ਼ਰਾਬ ਤੇ 280 ਗੋਲੀ ਬਰਾਮਦ

ਕੋਟਫੱਤਾ, 23 ਮਈ (ਰਣਜੀਤ ਸਿੰਘ ਬੁੱਟਰ)-ਸੀ. ਆਈ. ਸਟਾਫ਼ ਬਠਿੰਡਾ ਨੇ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਪਿੰਡ ਗਹਿਰੀ ਭਾਗੀ ਦੇ ਵਸਨੀਕ ਕੁਲਵੰਤ ਸਿੰਘ ਪੁੱਤਰ ਨੇਤਾ ਸਿੰਘ ਨੂੰ ਪਿੰਡ ਮਹਿਤਾ ਤੋਂ 9 ਬੋਤਲਾਂ ਠੇਕਾ ਦੇਸੀ ਖ਼ਾਸਾ ਮੋਟਾ ਸੰਤਰਾ ਸ਼ਰਾਬ ਸਮੇਤ ਕਾਬੂ ...

ਪੂਰੀ ਖ਼ਬਰ »

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਮੋਦੀ ਰਾਜ ਵਿਚ ਜਨਤਾ ਬੇਹਾਲ-ਦੀਪਕ ਬਾਂਸਲ

ਬਠਿੰਡਾ, 23 ਮਈ, (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਬਾਰੇ ਸਵਾਲ ਉਠਾਉਂਦਿਆਂ ਆਮ ਆਦਮੀ ਪਾਰਟੀ ਨੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ | ਆਮ ਆਦਮੀ ਪਾਰਟੀ ਦੇ ਨੇਤਾ ਦੀਪਕ ਬਾਂਸਲ ਨੇ ਕਿਹਾ ਹੈ ਕਿ ਮੋਦੀ ਸਰਕਾਰ ...

ਪੂਰੀ ਖ਼ਬਰ »

ਨਸ਼ਾ ਮੁਕਤੀ ਪੁਨਰਵਾਸ ਕੇਂਦਰ 'ਚ ਦਾਖਲ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਕੋਟਫੱਤਾ, 23 ਮਈ (ਰਣਜੀਤ ਸਿੰਘ ਬੁੱਟਰ)-ਬਠਿੰਡਾ ਮਾਨਸਾ ਰੋਡ 'ਤੇ ਬਣੇ ਗ੍ਰੋਥ ਸੈਂਟਰ ਵਿਚ ਨਸ਼ਾ ਮੁਕਤੀ ਪੁਨਰਵਾਸ ਕੇਂਦਰ ਵਿਚ ਦਾਖਲ 19 ਸਾਲਾ ਨੌਜਵਾਨ ਵਲੋਂ ਅੱਜ ਦੁਪਹਿਰ ਸਮੇਂ ਕੇਂਦਰ ਦੇ ਇਕ ਕਮਰੇ ਵਿਚ ਲਟਕ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ | ਪ੍ਰਾਪਤ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥੀਆਂ ਨੂੰ ਵਿੱਦਿਅਕ ਸਮੱਗਰੀ ਵੰਡੀ

ਨਥਾਣਾ, 23 ਮਈ (ਗੁਰਦਰਸ਼ਨ ਲੁੱਧੜ) ਸਰਕਾਰੀ ਹਾਈ ਸਕੂਲ ਗਿੱਦੜ ਵਿਖੇ ਸਲਫਰ ਮਿੱਲਜ਼ ਲਿਮਿਟਡ ਕੰਪਨੀ ਵੱਲੋਂ 6ਵੀਂ ਤੋਂ ਲੈ ਕੇ 10ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਕਾਪੀਆਂ, ਪਿੰਨ ਅਤੇ ਲੋੜੀਦੀ ਹੋਰ ਵਿਦਿਅਕ ਸਮੱਗਰੀ ਮੁਫਤ ਵੰਡੀ ਗਈ | ਕੰਪਨੀ ਦੇ ਖੇਤਰੀ ਇੰਚਾਰਜ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਸੀਨੀਅਰ ਸਕੈਡਰੀ ਸਕੂਲ ਦੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਬਠਿੰਡਾ, 23 ਮਈ (ਸਟਾਫ਼ ਰਿਪੋਰਟਰ)-ਗੁਰੂ ਦੇਵ ਸੀਨੀਅਰ ਸਕੈਡਰੀ ਸਕੂਲ ਸਿਵਲ ਸਟੇਸ਼ਨ ਵਿਖੇ ਅੱਜ ਦਸਵੀਂ ਅਤੇ ਬਾਰਵੀ ਦੇ ਨਤੀਜ਼ਿਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਜ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋਂ, ...

ਪੂਰੀ ਖ਼ਬਰ »

ਪੇਂਡੂ ਡਾਕ ਸੇਵਕਾਂ ਵਲੋਂ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ ਦੂਜੇ ਦਿਨ ਵੀ ਜਾਰੀ

ਬਠਿੰਡਾ, 23 ਮਈ (ਸੁਖਵਿੰਦਰ ਸਿੰਘ ਸੁੱਖਾ)-ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਦੀ ਹੜਤਾਲ 'ਤੇ ਬੈਠੇ ਪੇਂਡੂ ਡਾਕ ਸੇਵਕਾਂ ਵਲੋਂ ਅੱਜ ਦੂਜੇ ਦਿਨ ਵੀ ਬਠਿੰਡਾ ਦੇ ਮੁੱਖ ਡਾਕਘਰ ਸਣੇ ਜ਼ਿਲ੍ਹੇ ਦੇ ਬਾਕੀ ਡਾਕਘਰਾਂ ਦੇ ਗੇਟਾਂ ਅੱਗੇ ਬੈਠ ਕੇ ਧਰਨਾ ਦਿੰਦਿਆਂ ...

ਪੂਰੀ ਖ਼ਬਰ »

ਬੀ.ਕੇ.ਯੂ. ਏਕਤਾ ਉਗਰਾਹਾਂ ਨੇ ਤੀਜੇ ਦਿਨ ਤਿਉਣਾ ਬੈਂਕ ਅੱਗੇ ਲਗਾਇਆ ਧਰਨਾ

ਬੱਲੂਆਣਾ, 23 ਮਈ (ਗੁਰਨੈਬ ਸਾਜਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਖ਼ਜ਼ਾਨਚੀ ਜਗਸੀਰ ਸਿੰਘ ਝੁੰਬਾ ਦੀ ਅਗਵਾਈ 'ਚ ਅੱਜ ਤੀਜੇ ਦਿਨ ਤਿਉਣਾ ਦੇ ਕੋਆਪਰੇਟਿਵ ਬੈਂਕ ਅੱਗੇ ਲਗਾਇਆ ਧਰਨਾ ਬੈਂਕ ਮੈਨੇਜਰ ਵਲੋਂ ਬੈਂਕਾਂ ਦੇ ਐਮ.ਡੀ. ਨਾਲ ਮੀਟਿੰਗ ਕਰਵਾਉਣ ...

ਪੂਰੀ ਖ਼ਬਰ »

ਪੰਥਕ ਹਿਤਾਂ ਲਈ ਲੜਨ ਵਾਲਿਆਂ ਨੂੰ ਵੋਟ ਪਾਉਣ ਸ਼ਾਹਕੋਟ ਦੇ ਲੋਕ- ਸਰਬੱਤ ਖ਼ਾਲਸਾ ਜਥੇਦਾਰ

ਤਲਵੰਡੀ ਸਾਬੋ, 23 ਮਈ (ਰਣਜੀਤ ਸਿੰਘ ਰਾਜੂ)-ਸਰਬੱਤ ਖ਼ਾਲਸਾ ਕੰਟਰੋਲ ਰੂਮ ਤੋਂ ਜਾਰੀ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਸਰਬੱਤ ਖ਼ਾਲਸਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਗਏ ਭਾਈ ਧਿਆਨ ਸਿੰਘ ਮੰਡ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ...

ਪੂਰੀ ਖ਼ਬਰ »

ਖਸਰਾ-ਰੂਬੇਲਾ ਟੀਕਾਕਰਨ ਕਰਵਾਉਣ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਕੀਤਾ ਜਾਵੇ ਜਾਗਰੂਕ-ਡਿਪਟੀ ਕਮਿਸ਼ਨਰ

ਬਠਿੰਡਾ, 23 ਮਈ (ਕੰਵਲਜੀਤ ਸਿੰਘ ਸਿੱਧੂ)-ਸਿਹਤ ਵਿਭਾਗ ਬਠਿੰਡਾ ਵਲੋਂ ਚੱਲ ਰਹੀ ਖਸਰਾ ਰੂਬੈਲਾ ਮੁਹਿੰਮ ਦੀ ਰਿਵੀਊ ਮੀਟਿੰਗ ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਦੀ ਦੇਖ-ਰੇਖ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਮਜ਼ਦੂਰ ਮੁਕਤੀ ਮੋਰਚਾ ਵਲੋਂ ਕੇਂਦਰ ਵਿਰੁੱਧ ਅਰਥੀ ਫ਼ੂਕ ਮੁਜ਼ਾਹਰਾ

ਨਥਾਣਾ, 23 ਮਈ (ਗੁਰਦਰਸ਼ਨ ਲੁੱਧੜ)-ਮਜ਼ਦੂਰ ਮੁਕਤੀ ਮੋਰਚਾ ਵਲੋਂ ਸਬ-ਤਹਿਸੀਲ ਨਥਾਣਾ ਦੇ ਗੇਟ ਅੱਗੇ ਕੇਂਦਰ ਸਰਕਾਰ ਵਿਰੁੱਧ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਦੌਰਾਨ ਮਜ਼ਦੂਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ...

ਪੂਰੀ ਖ਼ਬਰ »

ਰਾਮਨਗਰ ਵਿਖੇ ਇਕ ਵਿਅਕਤੀ ਦੀ ਭੇਦਭਰੇ ਹਾਲਾਤ ਵਿਚ ਮੌਤ

ਮੌੜ ਮੰਡੀ, 23 ਮਈ (ਗੁਰਜੀਤ ਸਿੰਘ ਕਮਾਲੂ)-ਪਿੰਡ ਰਾਮਨਗਰ ਵਿਖੇ ਇਕ ਵਿਅਕਤੀ ਦੀ ਭੇਦਭਰੇ ਹਾਲਾਤ ਵਿਚ ਮੌਤ ਹੋਣ ਦਾ ਸਮਾਚਾਰ ਹੈ | ਇਕੱਤਰ ਜਾਣਕਾਰੀ ਅਨੁਸਾਰ ਅੱਜ ਸਵੇਰ ਪਿੰਡ ਰਾਮਨਗਰ ਦੇ ਬਲਵੀਰ ਸਿੰਘ 45 ਸਾਲ ਪੁੱਤਰ ਅਜਮੇਰ ਸਿੰਘ ਦੀ ਅੱਜ ਪਿੰਡ ਦੇ ਹੀ ਖੇਤਾਂ ਵਿਚ ...

ਪੂਰੀ ਖ਼ਬਰ »

ਸਾਂਝ ਕੇਂਦਰ ਥਾਣਾ ਸਦਰ ਰਾਮਪੁਰਾ ਵਲੋਂ ਡੀ ਐਮ ਸਕੂਲ ਕਰਾੜਵਾਲਾ ਵਿਖੇ ਸੈਮੀਨਾਰ

ਚਾਉਕੇ, 23 ਮਈ (ਮਨਜੀਤ ਸਿੰਘ ਘੜੈਲੀ)-ਸਾਂਝ ਕੇਂਦਰ ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਵਲੋਂ ਐਸ ਪੀ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ ਐਮ ਸਕੂਲ ਪਿੰਡ ਕਰਾੜਵਾਲਾ ਵਿਖੇ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਾਂਝ ਕੇਂਦਰ ...

ਪੂਰੀ ਖ਼ਬਰ »

ਸਾਉਣੀ ਫ਼ਸਲ ਕਰਜ਼ਾ 2018 ਫ਼ਰਦ ਕੇਂਦਰਾਂ ਵਿਖੇ ਫ਼ਰਦਾਂ ਸ਼ਨੀਵਾਰ ਨੂੰ ਵੀ ਦਿੱਤੀਆਂ ਜਾਣਗੀਆਂ-ਵਧੀਕ ਡਿਪਟੀ ਕਮਿਸ਼ਨਰ

ਬਠਿੰਡਾ, 23 ਮਈ (ਕੰਵਲਜੀਤ ਸਿੰਘ ਸਿੱਧੂ)-ਸਹਿਕਾਰਤਾ ਸੁਸਾਇਟੀਆਂ ਵਲੋਂ ਸਾਉਣ ਦੀ ਫ਼ਸਲ 2018 ਸਬੰਧੀ ਕਰਜ਼ਾ ਦਿੱਤਾ ਜਾਣਾ ਹੈ ਜਿਸ ਲਈ ਹਰ ਕਿਸਾਨ ਕੋਲ ਨਵਪੂਰਤ (ਅਪਡੇਟਿਡ) ਫ਼ਰਦ ਜਮ੍ਹਾਂਬੰਦੀ ਹੋਣੀ ਜ਼ਰੂਰੀ ਹੈ | ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ...

ਪੂਰੀ ਖ਼ਬਰ »

ਐਸ. ਐਸ. ਡੀ. ਕਾਲਜ ਵਿਚ ਮਨਾਇਆ ਅੱਤਵਾਦ ਵਿਰੋਧੀ ਦਿਵਸ

ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਐਸ. ਐਸ. ਡੀ. ਗਰਲਜ਼ ਕਾਲਜ, ਬਠਿੰਡਾ ਦੇ ਐਨ. ਐਸ. ਐਸ. ਯੂਨਿਟਾਂ ਵਲੋਂ ਪ੍ਰੋਗਰਾਮ ਅਫ਼ਸਰ ਡਾ: ਊਸ਼ਾ ਸ਼ਰਮਾ ਅਤੇ ਪ੍ਰੋ: ਤਿ੍ਪਤਾ ਦੀ ਅਗਵਾਈ ਹੇਠ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਕਾਲਜ ਪਿ੍ੰਸੀਪਲ ...

ਪੂਰੀ ਖ਼ਬਰ »

ਪ੍ਰਾਪਰਟੀ ਕਾਰੋਬਾਰ ਦੀ ਬਹਾਲੀ ਦੀ ਕੋਸ਼ਿਸ਼

ਡੱਬਵਾਲੀ, 23 ਮਈ (ਇਕਬਾਲ ਸਿੰਘ ਸ਼ਾਂਤ)-ਆਰਥਿਕ ਮੰਦਵਾੜੇ ਦੇ ਸ਼ਿਕਾਰ ਪ੍ਰਾਪਰਟੀ ਕਾਰੋਬਾਰ ਦੀ ਬਹਾਲੀ ਦੀ ਕੋਸ਼ਿਸ਼ ਵਿਚ ਪ੍ਰਸ਼ਾਸਨ ਨੇ ਡੱਬਵਾਲੀ ਸਬ ਖੇਤਰ 'ਚ ਸ਼ਹਿਰੀ ਇਲਾਕੇ 'ਚ 20 ਫ਼ੀਸਦੀ ਅਤੇ ਪੇਂਡੂ ਖੇਤੀ ਜ਼ਮੀਨ ਦੇ ਕੁਲੈਕਟਰ ਰੇਟ 25 ਫ਼ੀਸਦੀ ਕਟੌਤੀ ਕੀਤੀ ਹੈ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX