ਮਾਛੀਵਾੜਾ ਸਾਹਿਬ, 23 ਮਈ (ਸੁਖਵੰਤ ਸਿੰਘ ਗਿੱਲ/ਮਨੋਜ)-ਖੰਨਾ-ਨਵਾਂਸ਼ਹਿਰ ਦੀ ਟੁੱਟ ਕੇ ਖਰਾਬ ਹੋ ਚੁੱਕੀ ਸੜਕ ਕਾਰਨ ਵਾਪਰੇ ਹਾਦਸਿਆਂ 'ਚ ਕਈ ਕੀਮਤੀ ਜਾਨਾਂ ਜਾਣ ਦੇ ਬਾਵਜੂਦ ਇਸ ਨੂੰ ਬਣਾਉਣ ਲਈ ਗੰਭੀਰ ਨਾ ਦਿਖਾਈ ਦੇ ਰਹੀ ਸੂਬਾ ਸਰਕਾਰ ਿਖ਼ਲਾਫ਼ ਬਾਰ ਐਸੋਸੀਏਸ਼ਨ ਸਮਰਾਲਾ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਤੇ ਸਮਾਜਸੇਵੀ ਜਥੇਬੰਦੀਆਂ ਦੇ ਗ਼ੁੱਸੇ ਦਾ ਲਾਵਾ ਧਰਨੇ ਦੇ ਰੂਪ 'ਚ ਸਾਹਮਣੇ ਆਇਆ | ਕਰੀਬ 2005 'ਚ ਰਿਪੇਅਰ ਹੋਈ ਇਸ ਸੜਕ ਦੀ 12 ਸਾਲ ਕਿਸੇ ਵੀ ਸਰਕਾਰ ਵਲੋਂ ਸਾਰ ਨਾ ਲਏ ਜਾਣ ਕਾਰਨ ਸੜਕ ਸੜਕ ਨਾ ਰਹਿ ਕੇ ਵੱਡੇ-ਵੱਡੇ ਟੋਇਆਂ ਦੇ ਰੂਪ 'ਚ ਬਦਲ ਚੁੱਕੀ ਇਸ ਸੜਕ ਉੱਪਰ ਆਏ ਦਿਨ ਸੜਕ ਹਾਦਸੇ ਆਮ ਗੱਲ ਬਣ ਕੇ ਰਹਿ ਗਏ ਹਨ | ਜਿਸ ਨੂੰ ਦੇਖਦਿਆਂ ਹੋਇਆ ਸਮਰਾਲਾ ਤਹਿਸੀਲ ਦੇ ਵਕੀਲ ਭਾਈਚਾਰੇ ਵਲੋਂ ਪ੍ਰਸ਼ਾਸਨ ਤੇ ਸਰਕਾਰ ਨੂੰ ਜਗਾਉਣ ਲਈ ਗੜ੍ਹੀ ਪੁਲ 'ਤੇ ਕੜਕਦੀ ਧੁੱਪ 'ਚ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਗੁਪਤਾ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਗਗਨਦੀਪ ਸ਼ਰਮਾ ਆਦਿ ਨੇ ਕਿਹਾ ਕਿ ਖੰਨਾ-ਨਵਾਂਸ਼ਹਿਰ ਸੜਕ ਦੀ ਬਦ ਤੋਂ ਬਦਤਰ ਹਾਲਤ ਨੂੰ ਦੇਖਦਿਆਂ ਹੋਇਆ ਇਸ ਨੂੰ ਨਾ ਬਣਾਉਣਾ ਸਰਕਾਰ ਦੀ ਸਭ ਤੋਂ ਵੱਡੀ ਨਾਲਾਇਕੀ ਸਾਹਮਣੇ ਆਈ ਹੈ, ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਬਣਾਉਣ ਲਈ ਸੂਬੇ ਦੇ ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ ਬਣਨ ਦਾ ਹਵਾਲਾ ਦੇ ਕੇ ਗੇਂਦ ਕੇਂਦਰ ਵੱਲ ਰੋੜ ਰਿਹਾ ਹੈ ਜਦਕਿ ਕੇਂਦਰੀ ਵਿਭਾਗ ਇਸ ਨੰੂ ਆਪਣੇ ਅਧੀਨ ਨਾ ਮੰਨਦਿਆਂ ਹੋਇਆ ਇਸ ਦੇ ਨਿਰਮਾਣ ਦਾ ਕੰਮ ਸੂਬਾ ਸਰਕਾਰ ਸਿਰ ਸੁੱਟ ਰਿਹਾ ਹੈ | ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਆਪਣੇ ਤੇਜ਼-ਤਰਾਰ ਅੰਦਾਜ਼ 'ਚ ਗੱਲ ਕਰਦਿਆਂ ਹੋਇਆ ਕਿਹਾ ਕਿ ਇਹ ਸੜਕ ਪਿਛਲੇ 11 ਸਾਲਾਂ ਤੋਂ ਆਪਣੀ ਮੰਦਹਾਲੀ ਉੱਪਰ ਰੋ ਰਹੀ ਹੈ ਤੇ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ ਪਰ ਸਰਕਾਰਾਂ ਨੂੰ ਕਿਸੇ ਦੀ ਜ਼ਿੰਦਗੀ ਦੀ ਕੋਈ ਪ੍ਰਵਾਹ ਨਹੀਂ | ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਕਿ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਇਸ ਸੜਕ ਸੰਬੰਧੀ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਇਹ ਕਿਸ ਵਿਭਾਗ ਅਧੀਨ ਆਉਂਦੀ ਹੈ ਤੇ ਇਸ ਦਾ ਕੌਣ ਵਾਲੀ-ਵਾਰਿਸ ਹੈ | ਵਕੀਲ ਸ਼ਰਮਾ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਲਈ ਸਾਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨਾ ਪਵੇਗਾ | ਇਸ ਧਰਨੇ ਨੂੰ ਹੋਰ ਵੀ ਕਈ ਸਮਾਜਸੇਵੀ ਤੇ ਸਿਆਸੀ ਪਾਰਟੀ ਦੇ ਆਗੂਆਂ ਨੇ ਸੰਬੋਧਨ ਕੀਤਾ | ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਸਦਬਲਹਾਰ ਸਿੰਘ ਗੁਰੋਂ, ਸੁਰਿੰਦਰ ਕੁਮਾਰ ਵਸ਼ਿਸ਼ਟ, ਸਤਿੰਦਰ ਮੋਹਨ ਸਿੰਘ, ਸਰਬਜੀਤ ਸਿੰਘ ਸੇਖੋਂ, ਜਸਪ੍ਰੀਤ ਸਿੰਘ ਕਲਾਲਮਾਜਰਾ, ਕੁਲਵਿੰਦਰ ਸਿੰਘ, ਗੌਰਵ ਚੋਪੜਾ, ਸ਼ਿਵ ਕੁਮਾਰ ਕਲਿਆਣ, ਉੱਤਮ ਚੰਦ, ਜਸਵਿੰਦਰ ਸਿੰਘ ਨਾਗਰਾ, ਪਰਮਿੰਦਰ ਸਿੰਘ ਗਰੇਵਾਲ, ਕਰਨੈਲ ਸਿੰਘ ਢਿੱਲੋਂ, ਵਿਪਨ ਖੇੜ੍ਹਾ, ਗੁਰਦੇਵ ਸਿੰਘ (ਸਾਰੇ ਵਕੀਲ), ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ, ਸੰਦੀਪ ਸ਼ਰਮਾ, ਕਾਮਰੇਡ ਦਰਸ਼ਨ ਸਿੰਘ, ਕੇਵਲ ਸਿੰਘ, ਸੁਖਵਿੰਦਰ ਸਿੰਘ ਗਿੱਲ, ਉਜਾਗਰ ਸਿੰਘ ਬੈਨੀਪਾਲ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਹਾਜ਼ਰ ਸਨ |
ਦੋਰਾਹਾ, 23 (ਮਨਜੀਤ ਸਿੰਘ ਗਿੱਲ)-ਅੱਜ ਦੋਰਾਹਾ ਦੇ ਦੱਖਣੀ ਬਾਈਪਾਸ 'ਤੇ ਪਿੰਡ ਰਾਮਪੁਰ ਦੇ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪਤੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਜਮੇਰ ਸਿੰਘ ਵਾਸੀ ਰੋਡ ਮਾਜਰੀ ...
ਖੰਨਾ, 23 ਮਈ (ਦਵਿੰਦਰ ਸਿੰਘ ਗੋਗੀ)-ਰੇਲਵੇ ਸਟੇਸ਼ਨ 'ਤੇ ਗੱਡੀ ਵਿਚੋਂ ਉੱਤਰਨ ਲੱਗੇ ਇਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ ਜਿਸ ਨੂੰ ਜੀ. ਆਰ. ਪੀ. ਵਲੋਂ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਸਿਵਲ ਹਸਪਤਾਲ ਵਿਚ ਫ਼ਸਟ ਏਡ ਦੇਣ ਪਿੱਛੋਂ ਜ਼ਖ਼ਮੀ ਦੀ ...
ਬੀਜਾ, 23 ਮਈ (ਰਣਧੀਰ ਸਿੰਘ ਧੀਰਾ)-ਬੀਜਾ ਨੇੜੇ ਪੈਂਦੇ ਰੇਲਵੇ ਸਟੇਸ਼ਨ ਚਾਵਾ ਸਥਿਤ ਰੇਲਵੇ ਚੌਕੀ ਚਾਵਾ ਦੇ ਇੰਚਾਰਜ ਪ੍ਰਸ਼ੋਤਮ ਕੁਮਾਰ, ਮੇਜਰ ਸਿੰਘ ਅਤੇ ਰਣਧੀਰ ਸਿੰਘ ਨੇ ਰੇਲ ਗੱਡੀ ਤੋ ਉੱਤਰ ਕੇ ਅਚਾਨਕ ਗੁੰਮ ਹੋਈ ਲੜਕੀ ਨੂੰ ਉਸ ਦੇ ਮਾਂ ਬਾਪ ਦੇ ਹਵਾਲੇ ਕੀਤੇ ਜਾਣ ...
ਖੰਨਾ, 23 ਮਈ (ਮਨਜੀਤ ਸਿੰਘ ਧੀਮਾਨ)-ਸਿਵਲ ਹਸਪਤਾਲ ਖੰਨਾ ਵਿਖੇ ਇਲਾਜ ਅਧੀਨ ਲਵਪ੍ਰੀਤ ਸਿੰਘ ਵਾਸੀ ਗੱਦੋਵਾਲ (ਕੁਹਾੜਾ) ਦੀ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਅੱਜ 2 ਵਜੇ ਦੇ ਕਰੀਬ ਲਵਪ੍ਰੀਤ ਆਪਣੇ ਘਰ ਵਿਚ ਸਕੂਟਰ ਮੁਰੰਮਤ ਕਰਨ ਦਾ ਕੰਮ ਕਰਦਾ ਸੀ, ਜਦੋਂ ਉਹ ਸਕੂਟਰ ...
ਖੰਨਾ, 23 ਮਈ (ਮਨਜੀਤ ਸਿੰਘ ਧੀਮਾਨ)-ਸਕੂਲ ਦੇ ਵਿਦਿਆਰਥੀ ਵਲੋਂ ਸਕੂਲ ਦੇ ਬਾਹਰ ਖੜ੍ਹਾ ਕੀਤਾ ਗਿਆ ਬੁਲੇਟ ਮੋਟਰਸਾਈਕਲ ਨੰਬਰ ਪੀ. ਬੀ. 10 ਸੀ. ਏ. 3339 ਚੋਰੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ਥਾਣਾ ਸਿਟੀ ਖੰਨਾ ਵਿਖੇ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਦੌਰਾਨ ਬਲਤੇਜ ...
ਸਮਰਾਲਾ, 23 ਮਈ (ਬਲਜੀਤ ਸਿੰਘ ਬਘੌਰ)-ਘਰ-ਘਰ ਨੌਕਰੀ ਅਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ੀ ਵਰਗੇ ਅਨੇਕਾਂ ਵਾਅਦੇ ਕਰਕੇ ਸੱਤਾ ਵਿਚ ਕਾਂਗਰਸ ਸਰਕਾਰ ਨੇ ਆਪਣੇ ਇਕ ਸਾਲ ਦੇ ਕਾਰਜ ਕਾਲ ਕੀਤੇ ਵਾਅਦਿਆਂ ਤੋਂ ਭੱਜਣਾ ਸ਼ੁਰੂ ਕਰ ਦਿੱਤਾ ਹੈ | ਸ਼੍ਰੋਮਣੀ ਅਕਾਲੀ ਦਲ ...
ਅਹਿਮਦਗੜ੍ਹ, 23 ਮਈ (ਰਣਧੀਰ ਸਿੰਘ ਮਹੋਲੀ)-ਨੌਜਵਾਨ ਸਪੋਰਟਸ ਕਲੱਬ ਬੌੜਹਾਈ ਕਲਾਂ ਵਲੋਂ ਕਰਵਾਏ 15ਵੇਂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੌਰਾਨ 60 ਦੇ ਕਰੀਬ ਟੀਮਾਂ ਨੇ ਭਾਗ ਲਿਆ | ਟੀਮਾਂ ਦੇ ਹੋਏ ਰੋਮਾਂਚਕ ਮੁਕਾਬਲਿਆਂ ਵਿਚੋਂ ਸਾਇਆਂ ਦੀ ਟੀਮ ਜੇਤੂ, ਬਾਪਲਾ ਦੀ ਟੀਮ ...
ਮਲੌਦ, 23 ਮਈ (ਸਹਾਰਨ ਮਾਜਰਾ)-ਐਮ. ਟੀ. ਪੀ. ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਪਿ੍ੰਸੀਪਲ ਸੁਪਰੀਤ ਪਾਲ ਸਿੰਘ ਭਾਟੀਆ ਅਤੇ ਐਮ. ਡੀ. ਮੈਡਮ ਸਤਿੰਦਰ ਕੌਰ ਭਾਟੀਆ ਦੇ ਯਤਨਾਂ ਸਦਕਾ ਬੱਚਿਆਂ ਦੀ 'ਪ੍ਰਸਨੈਲਿਟੀ ਡਿਵੈਲਪਮੈਂਟ (ਸ਼ਖਸੀਅਤ ਵਿਕਾਸ) ਅਤੇ ਸਫਲ ਜੀਵਨ ਜਿਓਣ ਦੇ ...
ਮਲੌਦ, 23 ਮਈ (ਸਹਾਰਨ ਮਾਜਰਾ)-ਕੈਂਬਰਿਜ਼ ਮਾਡਰਨ ਹਾਈ ਸਕੂਲ ਮਲੌਦ ਵਿਖੇ ਪਿ੍ੰਸੀਪਲ ਸੰਜੀਵ ਮੋਦਗਿਲ ਦੇ ਯਤਨਾਂ ਸਦਕਾ ਬੱਚਿਆਂ ਦੀ 'ਜੀਵਨ ਦੇ ਮੁੱਢਲੇ ਗੁਣਾਂ ਦੀ ਸਿੱਖਿਆ ਅਤੇ ਚੰਗੀ ਦਿੱਖ ਵਿਸ਼ੇ 'ਤੇ' ਲਈ ਗਈ ਬੱਚਿਆਂ ਦੀ ਪ੍ਰੀਖਿਆ ਵਿਚੋਂ ਚੰਗੇ ਅੰਕ ਪ੍ਰਾਪਤ ਕਰਨ ...
ਮਾਛੀਵਾੜਾ ਸਾਹਿਬ, 23 ਮਈ (ਸੁਖਵੰਤ ਸਿੰਘ ਗਿੱਲ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਵਿਖੇ ਸਿਹਤ ਵਿਭਾਗ ਵਲੋਂ 15 ਸਾਲ ਤੱਕ ਦੀਆਂ ਪੜ੍ਹਦੀਆਂ ਵਿਦਿਆਰਥਣਾਂ ਦੇ ਸਕੂਲ ਪਿ੍ੰਸੀਪਲ ਕਿਰਨਦੀਪ ਕੌਰ ਦੀ ਅਗਵਾਈ ਹੇਠ ਰੁਬੈਲਾ-ਖਸਰਾ ਬਿਮਾਰੀ ਦੀ ਰੋਕਥਾਮ ...
ਮਾਛੀਵਾੜਾ ਸਾਹਿਬ, 23 ਮਈ (ਸੁਖਵੰਤ ਸਿੰਘ ਗਿੱਲ)-ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਵਿਖੇ ਦੋ ਦਿਨ ਸਰਕਾਰੀ ਹਸਪਤਾਲ ਵਲੋਂ ਮੀਜ਼ਲ ਤੇ ਰੁਬੈਲਾ ਸਬੰਧੀ ਟੀਕਾਕਰਨ ਦਾ ਕੈਂਪ ਲਗਾਇਆ ਗਿਆ | ਇਸ ਵਿਚ ਸਰਕਾਰੀ ਹਸਪਤਾਲ ਦੇ ਐਸ. ਐਮ. ਓ. ਡਾ. ਜਸਪ੍ਰੀਤ ਕੌਰ ਤੇ ਡਾ. ...
ਮਲੌਦ, 23 ਮਈ (ਸਹਾਰਨ ਮਾਜਰਾ)-ਬਿ੍ਟਿਸ਼ ਵਰਲਡ ਸਕੂਲ ਆਫ਼ ਸਪੋਰਟਸ ਕੁੱਪ ਕਲਾਂ ਰੋਡ ਮਲੌਦ ਵਿਖੇ ਸਕੂਲ ਦੇ ਬੱਚਿਆਂ ਵਲੋਂ ਐਮ.ਡੀ. ਗੁਰਪ੍ਰੀਤ ਸਿੰਘ ਚਹਿਲ ਅਤੇ ਪਿ੍ੰਸੀਪਲ ਮੈਡਮ ਹਰਲੀਨ ਕੌਰ ਦੀ ਅਗਵਾਈ ਹੇਠ ਕਸੌਲੀ ਸਮੇਤ ਦੇਸ਼ ਦੇ ਮਹਾਨ ਇਤਿਹਾਸ ਨੂੰ ਸਾਂਭੀ ਬੈਠੀਆਂ ...
ਖੰਨਾ, 23 ਮਈ (ਪ. ਪ.)- ਖੰਨਾ ਦੇ ਐੱਸ. ਡੀ. ਐਮ. ਸੰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਨਗਰ ਕੌਾਸਲ ਖੰਨਾ ਵਿਖੇ, ਡੈਪੋ ਵਾਰਡ ਮਿਸ਼ਨ ਤਹਿਤ ਇਕ ਟੀਮ ਬਣਾਈ ਗਈ, ਜੋ ਇਹ ਟੀਮ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਜਾ ਕੇ ਨਸ਼ਿਆਂ ਨੂੰ ਰੋਕਣ ਲਈ ਪ੍ਰਚਾਰ ਕਰੇਗੀ | ਇਸ ਮੌਕੇ ...
ਦੋਰਾਹਾ, 23 ਮਈ (ਜਸਵੀਰ ਝੱਜ)-ਦੋਰਾਹਾ ਸ਼ਹਿਰ ਅੰਦਰ ਉਦੋਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿਧਾਨ ਸਭਾ ਹਲਕਾ ਪਾਇਲ 'ਚੋਂ ਪਹਿਲੀ ਵਾਰ ਇਕ ਆਮ ਪਰਿਵਾਰ ਦੇ ਲੜਕੇ ਹਰਪ੍ਰੀਤ ਸਿੰਘ ਨੇ ਆਈ. ਆਰ. ਐੱਸ. (ਇੰਡੀਅਨ ਰੈਵੀਨਿਊ ਸਰਵਿਸ) ਦੀ ਪ੍ਰੀਖਿਆ ਪਾਸ ਕਰਕੇ ਸ਼ਹਿਰ ਦਾ ਨਾਮ ...
ਬੀਜਾ, 23 ਮਈ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਵਿਚ ਜਦ ਵੀ ਕਾਂਗਰਸ ਦੀ ਸਰਕਾਰ ਬਣੀ ਤਾਂ ਪੰਜਾਬ ਨੇ ਹੋਰਨਾਂ ਸੂਬਿਆਂ ਨਾਲੋਂ ਵੱਧ ਤਰੱਕੀ ਕਰਕੇ ਇਤਿਹਾਸ ਸਿਰਜਿਆ ਸੀ, ਅੱਜ ਵੀ ਕੈਪਟਨ ਦੀ ਉਸਾਰੂ ਸੋਚ ਸਦਕਾ ਸੂਬਾ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਜਦ ਕਿ ...
ਡੇਹਲੋਂ/ਲੁਧਿਆਣਾ, 23 ਮਈ (ਅੰਮਿ੍ਤਪਾਲ ਸਿੰਘ ਕੈਲੇ/ ਪਰਮਿੰਦਰ ਸਿੰਘ ਅਹੂਜਾ)- ਪੁਲਿਸ ਕਮਿਸ਼ਨਰ ਲੁਧਿਆਣਾ ਅਧੀਨ ਪੈਂਦੇ ਥਾਣਾ ਡੇਹਲੋਂ ਦੀ ਪੁਲਿਸ ਵਲੋਂ ਬੀਤੇ ਕੱਲ ਲੋਕ ਇਨਸਾਫ਼ ਪਾਰਟੀ ਦੇ ਜ਼ਿਲਾ ਪ੍ਰਧਾਨ ਜਗਦੀਪ ਸਿੰਘ ਕਾਲਾ ਸਰਪੰਚ ਘਵੱਦੀ ਤੇ ਉਸ ਦੇ 7 ਹੋਰ ...
ਖੰਨਾ, 23 ਮਈ (ਦਵਿੰਦਰ ਸਿੰਘ ਗੋਗੀ)-ਜਸਪਾਲ ਸਿੰਘ ਚੌਧਰੀ ਪੁੱਤਰ ਜਸਦੇਵ ਸਿੰਘ ਕਿ੍ਸ਼ਨਾ ਨਗਰ ਖੰਨਾ ਅਤੇ ਸਵਿੰਦਰ ਸਿੰਘ ਜੋ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਆ ਰਹੇ ਸੀ | ਅਮਲੋਹ ਰੋਡ ਭਗਤ ਸਿੰਘ ਕਾਲੋਨੀ ਕੋਲ ਇਕ ਖੰਭੇ ਨਾਲ ਟਕਰਾਉਣ ਕਾਰਨ ਗੰਭੀਰ ਜ਼ਖਮੀ ਹੋ ਗਏ | ...
ਕੁਹਾੜਾ, 23 ਮਈ (ਤੇਲੂ ਰਾਮ ਕੁਹਾੜਾ)-ਗੁਰਕੀਰਤ ਸਿੰਘ ਗਰਚਾ ਪੁੱਤਰ ਰਣਜੋਧ ਸਿੰਘ ਗਰਚਾ ਪਿੰਡ ਕੁਹਾੜਾ ਨੇ ਰਾਅ ਨੌਰਥ ਇੰਡੀਆ ਬੈਂਚ ਪੈੱ੍ਰਸ ਚੈਂਪੀਅਨਸ਼ਿਪ 2018 ਪੰਜਾਬ ਵਿਚ ਜਲੰਧਰ ਵਿਖੇ ਭਾਗ ਲਿਆ | ਉਸ ਨੇ ਇਸ ਮੁਕਾਬਲੇ ਵਿਚੋਂ ਓਵਰ ਆਲ ਚੈਂਪੀਅਨਸ਼ਿਪ ਜਿੱਤ ਕੇ ਸੋਨੇ ...
ਮਲੌਦ, 23 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੇ ਮਾਤਾ ਸੁਰਜੀਤ ਕੌਰ ਦੇ ਪਿਛਲੇ ਦਿਨੀਂ ਅਚਾਨਕ ਹੀ ਹੋਏ ਅਕਾਲ ਚਲਾਣੇ 'ਤੇ ਸਰਕਲ ਮਲੌਦ ਦੇ ਯੂਥ ਵਿੰਗ ਅਹੁਦੇਦਾਰਾਾ ਵਲੋਂ ਪ੍ਰਧਾਨ ਯਾਦੂ ਨਾਲ ਦੁੱਖ ਦੀ ...
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਸ੍ਰੀ ਦੁਰਗਾ ਮੰਦਿਰ ਵਲੋਂ 49ਵਾਂ ਮਾਤਾ ਦਾ ਜਾਗਰਣ ਕਰਵਾਇਆ ਗਿਆ | ਇਸ ਜਾਗਰਣ ਵਿਚ ਹਿੰਦੁਸਤਾਨ ਦੇ ਮਹਾਨ ਕਲਾਕਾਰ ਸੋਨੂੰ ਚੰਚਲ ਲੈਂਡ ਪਾਰਟੀ ਕੈਥਲ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿਨ੍ਹਾਂ ਨੇ ਭੇਟਾਂ ਗਾ ਕੇ ਮਹਾਂਮਾਈ ਦਾ ...
ਦੋਰਾਹਾ, 23 ਮਈ (ਜੋਗਿੰਦਰ ਸਿੰਘ ਓਬਰਾਏ, ਮਨਜੀਤ ਸਿੰਘ ਗਿੱਲ)-ਅਜੋਕੇ ਸਮੇਂ ਵਿਚ ਵੱਧ ਰਹੀਆਂ ਸਮਾਜਿਕ ਕੁਰੀਤੀਆਂ ਦੀ ਰੋਕਥਾਮ ਲਈ ਅਤੇ ਮਨੁੱਖਤਾ 'ਤੇ ਸ਼ਰ੍ਹੇਆਮ ਹੋ ਰਹੇ ਅੱਤਿਆਚਾਰ ਵਿਰੱੁਧ ਡਟ ਕੇ ਆਵਾਜ਼ ਨੂੰ ਬੁਲੰਦ ਕਰਕੇ ਸਮਾਜਿਕ ਚੇਤੰਨਤਾ ਲਿਆਉਣ ਸਬੰਧੀ ...
ਈਸੜੂ, 23 ਮਈ (ਬਲਵਿੰਦਰ ਸਿੰਘ)-ਵਿਦਿਆਰਥੀਆਂ ਵਿਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ, ਸਕੂਲ ਦੇ ਅਨੁਸ਼ਾਸਨ ਨੂੰ ਬਣਾਈ ਰੱਖਣ ਅਤੇ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਨ ਲਈ ਦੇਸ਼, ਸਮਾਜ ਅਤੇ ਸਕੂਲ ਦਾ ਭਵਿੱਖ ਸਮਝੇ ਜਾਂਦੇ ਵਿਦਿਆਰਥੀਆਂ ਲਈ ਨਨਕਾਣਾ ਸਾਹਿਬ ਪਬਲਿਕ ...
ਮੁੱਲਾਂਪੁਰ-ਦਾਖਾ, 23 ਮਈ (ਨਿਰਮਲ ਸਿੰਘ ਧਾਲੀਵਾਲ)-ਵਿਦੇਸ਼ ਪੜ੍ਹਾਈ ਲਈ ਆਈਲੈਟਸ ਤੇ ਵਿਦੇਸ਼ਾਂ ਵਿਚ ਕਿੱਤਾ ਮੁਖੀ ਨੈਨੀ ਕੋਰਸ ਕਰਵਾ ਰਹੀ ਨਾਮਵਰ ਇਲੀਟ ਇੰਟਰਨੈਸ਼ਨਲ ਅਕੈਡਮੀ ਮੰਡੀ ਮੁੱਲਾਂਪੁਰ-ਦਾਖਾ (ਲੁਧਿ:) ਅਤੇ ਇਲੀਟ ਇੰਟਰਨੈਸ਼ਨਲ ਅਕੈਡਮੀ ਦੀ ਦੂਸਰੀ ਸਾਖਾ ...
ਸਮਰਾਲਾ, 23 ਮਈ (ਸੁਰਜੀਤ ਸਿੰਘ ਵਿਸ਼ਦ)-ਇੱਥੋਂ ਨੇੜਲੇ ਪਿੰਡ ਬੰਬਾਂ ਵਿਖੇ ਇਵੇਜੀਕਲ ਆਫ਼ ਇੰਡੀਆ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਸੀ. ਐਮ. ਸੀ. ਹਸਪਤਾਲ ਲੁਧਿਆਣਾ ਦੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ...
ਦੋਰਾਹਾ, 23 ਮਈ (ਮਨਜੀਤ ਸਿੰਘ ਗਿੱਲ)-ਗਰੀਨ ਗਰੋਵ ਬੱਡੀਜ਼ ਸਕੂਲ ਦੋਰਾਹਾ ਵਿਖੇ ਪਿ੍ੰਸੀਪਲ ਮੰਜ਼ੂਸਾ ਵਿਨਾਇਕ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਤੇ ਅਖ਼ਬਾਰ ਪੜ੍ਹਨ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਪ੍ਰੀ ਨਰਸਰੀ ਤੋਂ ਲੈ ਕੇ ...
ਅਹਿਮਦਗੜ੍ਹ, 23 ਮਈ (ਰਣਧੀਰ ਸਿੰਘ ਮਹੋਲੀ/ਰਵਿੰਦਰ ਪੁਰੀ)-ਨਗਰ ਕੌਾਸਲ ਅਹਿਮਦਗੜ੍ਹ ਦੀ ਮੀਟਿੰਗ ਪ੍ਰਧਾਨ ਸੁਰਾਜ ਮੁਹੰਮਦ ਦੀ ਅਗਵਾਈ ਵਿਚ ਕੀਤੀ ਗਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ ਭੋਗਲ ਨੇ ਦੱਸਿਆ ਕਿ ਹਾਊਸ ਵਲੋਂ ਨਗਰ ਕੌਾਸਲ ...
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਡਾਕ ਸੇਵਕ, ਆਲ ਇੰਡੀਆ ਪੋਸਟਲ ਇੰਪਲਾਈ ਯੂਨੀਅਨ ਜੀ. ਡੀ. ਐਸ. ਨੈਸ਼ਨਲ ਯੂਨੀਅਨ ਪੋਸਟਲ ਇੰਪਲਾਈ ਜੀ. ਡੀ. ਐਸ. ਅਤੇ ਐਨ. ਪੀ. ਈ. ਨਾਲ ਹੋਰ ਸੰਬੰਧਿਤ ਯੂਨੀਅਨਾਂ ਦੀ ਹੜਤਾਲ ਅੱਜ ਦੂਸਰੇ ਦਿਨ ਵਿਚ ਦਾਖ਼ਲ ਹੋ ਗਈ ਹੈ | ਆਪਣੀਆਂ ...
ਸਮਰਾਲਾ, 23 ਮਈ (ਸੁਰਜੀਤ ਸਿੰਘ ਵਿਸ਼ਦ)-ਸਮਰਾਲੇ ਵਿਚ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਦੀ ਭਰਮਾਰ ਹੈ, ਪਰ ਇੱਥੇ ਸਹੀ ਜਗ੍ਹਾ 'ਤੇ ਬੱਸ ਸਟੈਂਡ ਨਾ ਹੋਣ ਕਾਰਨ ਜ਼ਿਆਦਾਤਰ ਬੱਸਾਂ ਮੇਨ ਚੌਾਕ ਵਿਚ ਸੜਕ ਕਿਨਾਰੇ ਹੀ ਰੁਕਦੀਆਂ ਹਨ, ਜਿੱਥੇ ਯਾਤਰੀਆਂ ਲਈ ਕੋਈ ਵੀ ...
ਸਮਰਾਲਾ, 23 ਮਈ (ਸੁਰਜੀਤ ਸਿੰਘ ਵਿਸ਼ਦ)-ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਪਰਿਵਾਰਾਂ ਲਈ ਆ ਰਹੀਆਂ ਸਹੂਲਤਾਂ ਦੀ ਸਹੀ ਵਰਤੋਂ ਅਤੇ ਜਾਗਰੂਕਤਾ ਲਈ ਤਹਿਸੀਲ ਭਲਾਈ ਵਿਭਾਗ ਵਲੋਂ ਬਲਾਕ ਪੱਧਰੀ ਵਿਜੀਲੈਂਸ ਮੋਨੀਟਰਿੰਗ ਕਮੇਟੀ ਸਥਾਪਿਤ ਕੀਤੀ ਗਈ ਹੈ, ਜਿਸ ...
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਅੱਜ ਸਵੇਰੇ ਜਿਲ੍ਹਾ ਪੁਲਿਸ ਖੰਨਾ ਵਲੋਂ ਸਥਾਨਕ ਮੀਟ ਮਾਰਕੀਟ ਇਲਾਕੇ ਵਿਚ ਛਾਪੇਮਾਰੀ ਕੀਤੀ ਗਈ | ਇਲਾਕੇ ਦੇ ਲੋਕ ਜਦੋਂ ਸਵੇਰੇ ਉੱਠੇ ਤਾਂ ਆਲ਼ੇ ਦੁਆਲੇ ਪੁਲਿਸ ਨੂੰ ਖੜ੍ਹੇ ਦੇਖ ਕੇ ਹੈਰਾਨ ਰਹਿ ਗਏ | ਸੀਨੀਅਰ ਪੁਲਿਸ ਅਧਿਕਾਰੀਆਂ ...
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਅੱਜ ਵਾਰਡ ਨੰਬਰ 18 ਦੇ ਕੌਾਸਲਰ ਪਾਲ ਸਿੰਘ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਸਨ | ਉਨ੍ਹਾਂ ਦਾ ਵਾਰਡ ਜੋਕਿ 100 ਫ਼ੀਸਦੀ ਕੱਚਾ ਸੀ,ਇਸ ਲਈ ਇਸ ਵਾਰਡ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਮਕਸਦ ਨਾਲ ਉਹ ਪ੍ਰਧਾਨ ਵਿਕਾਸ ...
ਮਲੌਦ, 23 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਕੇਂਦਰ ਦੀ ਅੱਛੇ ਦਿਨਾਂ ਵਾਲੀ ਮੋਦੀ ਸਰਕਾਰ ਨੇ ਪੈਟਰੋਲ 84 ਰੁਪਏ ਅਤੇ ਡੀਜ਼ਲ 70 ਰੁਪਏ ਕਰਕੇ ਕੀਮਤਾਂ ਵਿਚ ਬੇਤਹਾਸ਼ਾ ਵਾਧੇ ਨਾਲ ਆਮ ਲੋਕਾਂ ਲਈ ਜੀਣਾ ਮੁਹਾਲ ਕਰ ਦਿੱਤਾ ਹੈ¢ ਇਹਨਾਂ ਵਿਚਾਰਾਂ ਦਾ ...
ਸਮਰਾਲਾ, 23 ਮਈ (ਬਲਜੀਤ ਸਿੰਘ ਬਘੌਰ)-ਲੇਬਰ ਵਿਭਾਗ ਵਲੋਂ ਮਜ਼ਦੂਰਾਂ ਦੇ ਆਨ ਲਾਈਨ ਸਿਸਟਮ ਨਾਲ ਬਣਾਏ ਜਾਂਦੇ ਲਾਭਪਾਤਰੀ ਕਾਰਡ ਬੰਦ ਕਰਾਉਣ ਲਈ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਇਕ ਮੰਗ ਪੱਤਰ ਐੱਸ. ਡੀ. ਐਮ. ਸਮਰਾਲਾ ਅਮਿੱਤ ਬੈਂਬੀ ਨੂੰ ਦਿੱਤਾ | ਦਿੱਤੇ ਗਏ ਮੰਗ ਵਿਚ ...
ਮਲੌਦ, 23 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਤੇ ਬਾਬਾ ਠਾਕੁਰ ਗੁਲਾਬ ਦਾਸ ਸਪੋਰਟਸ ਕਲੱਬ ਬੇਰਕਲਾਂ ਵਲੋਂ ਕਰਵਾਏ ਗਏ ਅੰਡਰ-18 ਕਿ੍ਕਟ ਟੂਰਨਾਮੈਂਟ ਦੌਰਾਨ ਕੁੱਲ 23 ਟੀਮਾਂ ਨੇ ਹਿੱਸਾ ਲਿਆ ¢ ਟੂਰਨਾਮੈਂਟ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX