ਤਾਜਾ ਖ਼ਬਰਾਂ


ਬਿਆਸ ਦਰਿਆ 'ਚ ਡੁਬੇ ਮੱਛੀਆਂ ਫੜਨ ਗਏ ਇਕ ਵਿਅਕਤੀ ਸਮੇਤ 3 ਨੌਜਵਾਨ
. . .  21 minutes ago
ਭਾਰੀ ਮਸ਼ੱਕਤ ਤੋਂ ਬਾਅਦ ਜੰਗਲਾਤ ਵਿਭਾਗ ਨੇ ਚੀਤੇ ਨੂੰ ਕੀਤਾ ਕਾਬੂ
. . .  24 minutes ago
ਚੰਡੀਗੜ੍ਹ, 30 ਮਾਰਚ(ਸੁਰਿੰਦਰਪਾਲ)- ਚੰਡੀਗੜ੍ਹ ਦੇ ਸੈਕਟਰ 5 'ਚ ਅੱਜ ਸਵੇਰੇ ਇੱਕ ਚੀਤਾ ਦੇਖਿਆ ਗਿਆ ਸੀ ਜਿਸ ਨੂੰ ਭਾਰੀ ਮਸ਼ੱਕਤ ਤੋਂ ਬਾਅਦ...
ਦੂਸਰੇ ਸਾਲ ਦੇ ਵਾਧੇ 'ਤੇ ਚਲ ਰਹੇ ਪ੍ਰਿੰਸੀਪਲ ਤੇ ਮੁੱਖ ਅਧਿਆਪਕ ਸੇਵਾਮੁਕਤ
. . .  28 minutes ago
ਅਜਨਾਲਾ, 30 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਸੰਬੰਧੀ ਇਤਿਹਾਤ ਕਾਰਨ ਸਮੂਹ ...
ਬੈਂਕਾਂ ਦੇ ਬਾਹਰ ਲੋਕਾਂ ਦੀਆਂ ਲੱਗੀਆਂ ਕਤਾਰਾਂ
. . .  36 minutes ago
ਲੁਧਿਆਣਾ, 30 ਮਾਰਚ (ਪੁਨੀਤ ਬਾਵਾ)ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਵੱਲੋਂ 30 ਅਤੇ 31 ਮਾਰਚ 2020 ਨੂੰ ਜ਼ਿਲ੍ਹਾ..
ਸ਼੍ਰੋਮਣੀ ਕਮੇਟੀ ਵੱਲੋਂ ਵਰਤਾਇਆ ਗਿਆ ਲੰਗਰ
. . .  40 minutes ago
ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਨੂੰ ਲੈ ਕੇ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਯਤਨਸ਼ੀਲ ...
ਕਰਫਿਊ ਦੌਰਾਨ ਗੁਰੂਹਰਸਹਾਏ 'ਚ ਹੋਏ ਲੜਾਈ ਝਗੜੇ 'ਚ ਗੋਲੀ ਚੱਲਣ ਦੀ ਮਿਲੀ ਸੂਚਨਾ
. . .  10 minutes ago
ਗੁਰੂਹਰਸਹਾਏ, 30 ਮਾਰਚ (ਕਪਿਲ ਕੰਧਾਰੀ) - ਕਰਫਿਊ ਦੌਰਾਨ ਅੱਜ ਗੁਰੂਹਰਸਹਾਏ ਸ਼ਹਿਰ 'ਚ ਬਣੇ ਇਕ ਮੰਦਿਰ ਕੋ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ....
ਬਿਜਲੀ ਦਾ ਕੰਮ ਕਰਦੇ ਕਰਮਚਾਰੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ
. . .  52 minutes ago
ਬਠਿੰਡਾ, 30 ਮਾਰਚ (ਨਾਇਬ ਸਿੱਧੂ)- ਬਠਿੰਡਾ ਵਿਖੇ ਇੱਕ ਕੱਚੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ...
ਡੀ.ਸੀ. ਵੱਲੋਂ ਜ਼ਿਲ੍ਹਾ ਜਲੰਧਰ ਦੇ ਸਮੂਹ ਪੈਟਰੋਲ ਪੰਪ ਆਮ ਵਾਂਗ ਖੋਲ੍ਹਣ ਦੇ ਹੁਕਮ ਜਾਰੀ
. . .  about 1 hour ago
ਸ਼ਾਹਕੋਟ, 30 ਮਾਰਚ (ਅਜ਼ਾਦ ਸਚਦੇਵਾ) - ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਲੱਗੇ ਕਰਫ਼ਿਊ ਦੇ ਚਲਦਿਆ ਪ੍ਰਸ਼ਾਸਨ ਵੱਲੋਂ ਸਾਰੇ...
ਕਰਫਿਊ ਦੌਰਾਨ ਅਜਨਾਲਾ 'ਚ ਹੋਇਆ ਲੜਾਈ-ਝਗੜਾ, ਗੋਲੀ ਚੱਲਣ ਦੀ ਵੀ ਸੂਚਨਾ
. . .  about 1 hour ago
ਅਜਨਾਲਾ, 30 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਕਰਫਿਊ ਦੌਰਾਨ ਅੱਜ ਅਜਨਾਲਾ ਸ਼ਹਿਰ 'ਚ ਦੋ ਧਿਰਾਂ ਦਰਮਿਆਨ ਲੜਾਈ ਝਗੜਾ ਹੋ ਗਿਆ ...
ਲੋੜਵੰਦਾਂ ਨੂੰ ਰਾਸ਼ਨ ਨਾ ਮਿਲਣ 'ਤੇ ਪੱਤੀ ਮਲਕੋ ਵਾਸੀਆਂ ਕੌਂਸਲਰ ਦਾ ਕੀਤਾ ਪਿੱਟ ਸਿਆਪਾ
. . .  about 1 hour ago
ਸੁਲਤਾਨਵਿੰਡ, 30 ਮਾਰਚ (ਗੁਰਨਾਮ ਸਿੰਘ ਬੁੱਟਰ) - ਕਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਲਗਾਏ ਗਏ ਕਰਫਿਊ ਦੌਰਾਨ ਜਿੱਥੇ ਲੋਕ ਭੁਖ ਮਾਰੀ ਦਾ ਸ਼ਿਕਾਰ ਹੋ ਰਹੇ ਹਨ...
ਦੋ ਭਰਾਵਾਂ ਦੀ ਲੜਾਈ 'ਚ ਇਕ ਦੀ ਮੌਤ
. . .  about 1 hour ago
ਜਾਗੋਵਾਲ, 30 ਮਾਰਚ- ਜਾਗੋਵਾਲ ਦੀ ਬਾਪੂ ਧਾਮ ਕਾਲੋਨੀ 'ਚ ਇਕ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ...
ਅਨੰਦਪੁਰ ਸਾਹਿਬ ਤੋ ਆਏ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਜਾਂਚ ਲਈ ਭੇਜਿਆ
. . .  about 2 hours ago
ਖਾਸਾ, 30 ਮਾਰਚ (ਗੁਰਨੇਕ ਸਿੰਘ ਪੰਨੂ) - ਅੱਜ ਪਿੰਡ ਖੁਰਮਣੀਆਂ ਤੋਂ ਇਕ ਨੌਜਵਾਨ ਹਰਪ੍ਰੀਤ ਸਿੰਘ(24 ਸਾਲ) ਵਾਸੀ ਪਿੰਡ ਖੁਰਮਣੀਆਂ...
ਚੀਤੇ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ
. . .  about 1 hour ago
ਚੰਡੀਗੜ੍ਹ, 30 ਮਾਰਚ- ਚੰਡੀਗੜ੍ਹ ਦੇ ਸੈਕਟਰ 5 'ਚ ਅੱਜ ਸਵੇਰੇ ਇੱਕ ਚੀਤਾ ਦੇਖਿਆ ਗਿਆ ਸੀ ਜਿਸ ਦੀ ਸੂਚਨਾ....
ਸ਼੍ਰੋਮਣੀ ਕਮੇਟੀ ਵੱਲੋਂ ਪਿੰਡਾਂ ਅੰਦਰ ਲੰਗਰ ਪ੍ਰਸ਼ਾਦੇ ਵਰਤਾ ਕੇ ਲੋੜਵੰਦਾਂ ਪਰਿਵਾਰਾਂ ਦੀ ਕੀਤੀ ਜਾ ਰਹੀ ਹੈ ਸੇਵਾ
. . .  about 2 hours ago
ਅਮਰਕੋਟ, 30 ਮਾਰਚ (ਭੱਟੀ) - ਕੋਰੋਨਾ ਵਾਇਰਸ ਕਰਕੇ ਲੱਗੇ ਕਰਫਿਊ ਕਾਰਨ ਜਿੱਥੇ ਲੋਕਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ....
ਜ਼ਰੂਰੀ ਸੇਵਾਵਾਂ ਲਈ ਲੋਕ ਈ-ਪਾਸ ਅਪਲਾਈ ਕਰਨ - ਐੱਸ.ਡੀ.ਐੱਮ. ਸ਼ਾਹਕੋਟ
. . .  1 minute ago
ਸ਼ਾਹਕੋਟ, 30 ਮਾਰਚ (ਏ.ਐੱਸ. ਸਚਦੇਵਾ) - ਦੇਸ਼ ਭਰ 'ਚ ਫੈਲੇ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਪੰਜਾਬ 'ਚ ਕਰਫ਼ਿਊ ਲੱਗਾ ਹੋਣ ਕਾਰਨ ਲੋਕਾਂ ...
ਵਿਸ਼ੇਸ਼ ਜਹਾਜ਼ ਰਾਹੀਂ ਅੱਜ ਪੰਜਾਬ ਤੋਂ ਮਲੇਸ਼ੀਆ ਭੇਜੇ ਜਾਣਗੇ 180 ਯਾਤਰੀ
. . .  about 3 hours ago
ਪਾਕਿ 'ਚ ਕੋਰੋਨਾ ਨਾਲ 19 ਲੋਕਾਂ ਦੀ ਹੋਈ ਮੌਤ, 1613 ਸੰਕ੍ਰਮਿਤ ਮਰੀਜ਼
. . .  about 3 hours ago
ਬੈਂਕਾਂ ਅੱਗੇ ਲੱਗੀਆਂ ਵੱਡੀਆਂ ਲਾਈਨਾਂ ਸਰਕਾਰੀ ਹਦਾਇਤਾਂ ਨੂੰ ਦਰਕਿਨਾਰ ਕਰਦੀਆਂ ਆਈਆਂ ਨਜ਼ਰ
. . .  about 2 hours ago
ਪਿੰਡ ਪਪਰਾਲੀ 'ਚ ਕੈਨੇਡਾ ਤੋਂ ਆਏ ਵਿਅਕਤੀ ਦੀ ਹੋਈ ਮੌਤ
. . .  about 2 hours ago
ਯੂ.ਪੀ ਸਰਕਾਰ ਨੇ 27.5 ਲੱਖ ਮਨਰੇਗਾ ਮਜ਼ਦੂਰਾਂ ਦੇ ਖਾਤਿਆਂ 'ਚ ਟਰਾਂਸਫ਼ਰ ਕੀਤੇ 611 ਕਰੋੜ ਰੁਪਏ
. . .  about 3 hours ago
ਕੇਰਲ 'ਚ ਲਾਕ ਡਾਊਨ ਦੇ ਚੱਲਦਿਆਂ ਸ਼ਰਾਬ ਦੀ ਵਿੱਕਰੀ ਬੰਦ ਹੋਣ ਕਾਰਨ ਲੋਕ ਕਰ ਰਹੇ ਹਨ ਖ਼ੁਦਕੁਸ਼ੀ
. . .  about 3 hours ago
ਨਵਾਂਗਰਾਓ ਵਿਖੇ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ
. . .  about 4 hours ago
ਬੈਂਕਾਂ ਖੁੱਲਣ ਤੋਂ ਬਾਅਦ ਜਨਤਾ ਨੇ ਬੈਂਕਾਂ ਬਾਹਰ ਲਾਈਆਂਂ ਲੰਬੀਆਂ ਕਤਾਰਾਂ
. . .  about 4 hours ago
ਵਰੁਣ ਧਵਨ ਨੇ ਕੋਰੋਨਾ ਲਈ ਦਿੱਤੇ 55 ਲੱਖ
. . .  about 4 hours ago
ਚੰਡੀਗੜ੍ਹ 'ਚ ਸਵੇਰੇ ਸਵੇਰੇ ਦੇਖਿਆ ਗਿਆ ਚੀਤਾ
. . .  about 4 hours ago
ਕੋਰੋਨਾ ਵਾਇਰਸ : ਨੇਪਾਲ 'ਚ ਇੱਕ ਹਫ਼ਤੇ ਲਈ ਹੋਰ ਵਧਾਈ ਗਈ ਤਾਲਾਬੰਦੀ
. . .  about 4 hours ago
ਚੰਬਾ 'ਚ ਆਇਆ ਭੂਚਾਲ
. . .  about 4 hours ago
ਪਾਕਿਸਤਾਨ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਹੋਈ 1593
. . .  about 5 hours ago
ਨਸ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਨੌਜਵਾਨ
. . .  about 5 hours ago
ਦਫ਼ਤਰ ਜ਼ਿਲ੍ਹਾ ਮੈਜਿਸਟਰੇਟ ਜਲੰਧਰ ਵੱਲੋਂ ਅੱਜ ਲਈ ਸਬਜ਼ੀਆਂ ਦੀਆਂ ਕੀਮਤਾਂ ਦੀ ਸੂਚੀ ਜਾਰੀ
. . .  about 5 hours ago
ਕੋਰੋਨਾ ਵਾਇਰਸ : ਅਲਬਰਟਾ ਵਿਚ 1 ਹੋਰ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ ਹੋਈ 3
. . .  about 6 hours ago
ਲੋਕਾਂ ਵੱਲੋਂ ਪੁਲਿਸ ਪਾਸੋਂ ਕਰਫ਼ਿਊ ਪਾਸ ਜਾਰੀ ਕਰਨ ਦੀ ਮੰਗ
. . .  about 6 hours ago
ਕੋਰੋਨਾ ਵਾਇਰਸ : ਟਰੰਪ ਨੇ 30 ਅਪ੍ਰੈਲ ਤੱਕ ਵਧਾਏ ਸਮਾਜਿਕ ਦੂਰੀਆਂ ਦੇ ਦਿਸ਼ਾ ਨਿਰਦੇਸ਼
. . .  about 6 hours ago
ਦੁਨੀਆ ਭਰ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 634,000 ਤੋਂ ਪਾਰ - ਵਿਸ਼ਵ ਸਿਹਤ ਸੰਗਠਨ
. . .  about 6 hours ago
ਕੋਰੋਨਾ ਵਾਇਰਸ : ਮੈਕਸੀਕੋ 'ਚ 4 ਹੋਰ ਮੌਤਾਂ, 145 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਜਸਟਿਨ ਟਰੂਡੋ ਦੀ ਪਤਨੀ ਸੌਫੀ ਗ੍ਰੈਗਵਰ ਟਰੂਡੋ ਕੋਰੋਨਾ ਵਾਇਰਸ ਤੋਂ ਹੋਏ ਠੀਕ
. . .  1 day ago
ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਦੂਜੀ ਮੌਤ
. . .  1 day ago
ਮਾਹਿਲਪੁਰ ਦੇ 2 ਪਿੰਡ ਕੀਤੇ ਗਏ ਸੀਲ
. . .  1 day ago
ਕਰੋਨਾ ਵਾਇਰਸ ਦੇ 291 ਸੈਂਪਲ ਆਏ ਨੈਗੇਟਿਵ ਆਏ - ਡੀ.ਸੀ ਨਵਾਂਸ਼ਹਿਰ
. . .  1 day ago
ਅੱਜ ਨਹੀਂ ਸਾਹਮਣੇ ਆਇਆ ਕੋਈ ਪਾਜ਼ੀਟਿਵ ਕੇਸ - ਸਿਵਲ ਸਰਜਨ ਹੁਸ਼ਿਆਰਪੁਰ
. . .  1 day ago
ਨੈਗੇਟਿਵ ਆਈ ਕੋਰੋਨਾ ਵਾਇਰਸ ਦੀ ਸ਼ੱਕੀ ਮ੍ਰਿਤਕ ਮਹਿਲਾ ਦੀ ਰਿਪੋਰਟ
. . .  1 day ago
ਲੁਧਿਆਣਾ 'ਚ ਕੋਰੋਨਾ ਦੇ 66 ਕੇਸ ਆਏ ਨੈਗੇਟਿਵ - ਡੀ.ਸੀ
. . .  1 day ago
ਸੰਕਟ ਪੈਰੋਲ ਤਹਿਤ ਫ਼ਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਦੂਜੇ ਦਿਨ ਰਿਹਾਅ ਕੀਤੇ 76 ਕੈਦੀ ਅਤੇ ਹਵਾਲਾਤੀ
. . .  1 day ago
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 38 ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਖੇ ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਸ਼ਾਮ 140 ਦੇ ਕਰੀਬ ਕੈਦੀਆਂ ਨੂੰ 6 ਹਫ਼ਤਿਆਂ ਦੀ ਪਰੋਲ 'ਤੇ ਛਡਿਆ ਜਾਵੇਗਾ
. . .  1 day ago
ਕੋਵਿਡ ਰਾਹਤ ਫ਼ੰਡ ਲਈ ਪ੍ਰਾਈਵੇਟ ਸਕੂਲਾਂ ਵੱਲੋਂ 1.25 ਲੱਖ ਰੁਪਏ ਦੀ ਰਾਸ਼ੀ ਭੇਟ
. . .  1 day ago
ਰਾਮਨਗਰ ਸੈਣੀਆਂ ਦੇ ਕੋਰੋਨਾ ਪਾਜੀਟਿਵ ਲੜਕੇ ਦੇ ਪਰਿਵਾਰਕ 14 ਮੈਂਬਰਾਂ ਦਾ ਟੈੱਸਟ ਆਇਆ ਨੈਗੇਟਿਵ
. . .  1 day ago
ਦਿਮਾਗ਼ ਤੋ ਕਮਜ਼ੋਰ ਵਿਅਕਤੀ ਦੀ ਸ਼ੱਕੀ ਹਾਲਤ 'ਚ ਮੌਤ, ਕਰੋਨਾ ਤੋ ਡਰੇ ਆਪਣਿਆ ਨੇ ਹੀ ਬਣਾਈ ਦੂਰੀ
. . .  1 day ago
ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਏ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਜੇਠ ਸੰਮਤ 550

ਸੰਪਾਦਕੀ

ਭਾਜਪਾ ਦੀ ਸੱਤਾ ਵਾਲੇ ਰਾਜਾਂ ਵਿਚ ਕਿਹੋ ਜਿਹੀ ਹੈ ਦਲਿਤਾਂ ਦੀ ਸਥਿਤੀ ?

14 ਅਪ੍ਰੈਲ, 2018 ਨੂੰ ਡਾ: ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਮੌਕੇ ਅੰਬੇਡਕਰ ਮਹਾਂਸਭਾ ਵਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਲਖਨਊ ਵਿਚ 'ਦਲਿਤ ਮਿੱਤਰ' ਦਾ ਸਨਮਾਨ ਦਿੱਤਾ ਗਿਆ।
ਇਹ ਉਹੀ ਸਰਕਾਰ ਹੈ, ਜਿਸ ਨੇ ਸਹਾਰਨਪੁਰ 'ਚ ਦਲਿਤ ਬੱਚਿਆਂ ਲਈ 300 ਤੋਂ ਵੀ ਵਧੇਰੇ ਸਿੱਖਿਆ ਕੇਂਦਰ ਚਲਾਉਣ ਵਾਲੀ ਭੀਮ ਆਰਮੀ ਦੇ ਬਾਨੀ ਚੰਦਰ ਸ਼ੇਖਰ ਆਜ਼ਾਦ ਰਾਵਣ ਨੂੰ ਗ੍ਰਿਫ਼ਤਾਰ ਕੀਤਾ ਸੀ। ਰਾਵਣ ਅਤੇ ਉਸ ਦੇ ਸਹਿਯੋਗੀ ਕਮਲ ਵਾਲੀਆ ਖਿਲਾਫ਼ ਦਰਜ ਚਾਰ ਮਾਮਲਿਆਂ ਨੂੰ ਹਾਈ ਕੋਰਟ ਨੇ 2 ਨਵੰਬਰ, 2017 ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਅਤੇ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ। ਰਾਵਣ ਜਿਉਂ ਹੀ ਜੇਲ੍ਹ ਤੋਂ ਬਾਹਰ ਆਇਆ, ਉਸ 'ਤੇ ਕੌਮੀ ਸੁਰੱਖਿਆ ਐਕਟ ਲਾ ਕੇ ਉਸ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਵਿਚ ਦਲਿਤਾਂ ਪ੍ਰਤੀ ਆਮ ਕਰਕੇ ਭਰੋਸੇ ਦੀ ਘਾਟ ਹੈ।
ਐਸ.ਸੀ., ਐਸ.ਟੀ. ਐਕਟ ਸਬੰਧੀ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਫ਼ੈਸਲੇ ਖਿਲਾਫ਼ ਕੀਤੇ ਗਏ 2 ਅਪ੍ਰੈਲ, 2018 ਦੇ ਬੰਦ ਮੌਕੇ ਯੋਗੀ ਸਰਕਾਰ ਵਲੋਂ ਵਿਖਾਵਾਕਾਰੀਆਂ ਦਾ ਸਖ਼ਤੀ ਨਾਲ ਦਮਨ ਕੀਤਾ ਗਿਆ। ਮੇਰਠ ਵਿਚ ਇਕ ਦਲਿਤ ਨੌਜਵਾਨ ਪੁਲਿਸ ਗੋਲੀ ਨਾਲ ਮਾਰਿਆ ਗਿਆ। 9000 ਲੋਕਾਂ ਖਿਲਾਫ਼ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ 500 ਤੋਂ ਵਧੇਰੇ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਕੁਝ ਨੌਜਵਾਨਾਂ 'ਤੇ ਦੇਸੀ ਪਿਸਤੌਲ ਵੀ ਪਾਏ ਗਏ, ਤਾਂ ਕਿ ਅਸਲ੍ਹਾ ਐਕਟ ਅਧੀਨ ਮਾਮਲੇ ਦਰਜ ਕੀਤੇ ਜਾ ਸਕਣ। ਮੁਜ਼ੱਫਰਨਗਰ ਵਿਚ ਵੀ ਨੌਜਵਾਨ ਪੁਲਿਸ ਗੋਲੀ ਨਾਲ ਮਾਰਿਆ ਗਿਆ। 7000 ਤੋਂ ਵੱਧ ਲੋਕਾਂ 'ਤੇ ਕੇਸ ਦਰਜ ਕੀਤੇ ਗਏ ਅਤੇ 250-300 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਸਹਾਰਨਪੁਰ 'ਚ ਭੀਮ ਆਰਮੀ ਦੇ 900 ਕਾਰਕੁੰਨਾਂ 'ਤੇ ਪਰਚੇ ਦਰਜ ਕੀਤੇ ਗਏ। ਅਲਾਹਾਬਾਦ 'ਚ ਇਸ ਅੰਦੋਲਨ 'ਚ ਹਿੱਸਾ ਲੈਣ ਵਾਲੇ 27 ਵਿਦਿਆਰਥੀਆਂ 'ਤੇ ਪਰਚੇ ਦਰਜ ਕੀਤੇ ਗਏ। ਉਪਰੋਕਤ ਮਾਮਲਿਆਂ 'ਚ ਦੰਗਾ ਫੈਲਾਉਣ, ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ, ਸਰਕਾਰੀ ਕਰਮਚਾਰੀਆਂ ਦੀ ਡਿਊਟੀ ਵਿਚ ਵਿਘਨ ਪਾਉਣ, ਕਤਲ ਦੀ ਕੋਸ਼ਿਸ਼ ਅਤੇ ਅਸਲ੍ਹਾ ਐਕਟ ਵਰਗੀਆਂ ਧਾਰਾਵਾਂ ਹੇਠ ਕੇਸ ਦਰਜ ਕੀਤੇ ਗਏ। ਮੇਰਠ ਵਿਚ ਬਹੁਜਨ ਸਮਾਜ ਪਾਰਟੀ ਨਾਲ ਸਬੰਧਿਤ ਸਾਬਕਾ ਵਿਧਾਇਕ ਯੋਗੇਸ਼ ਵਰਮਾ, ਜੋ ਮੇਅਰ ਸੁਨੀਤਾ ਵਰਮਾ ਦੇ ਪਤੀ ਵੀ ਹਨ, ਨੂੰ ਪਹਿਲਾਂ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਵਿਚ ਮਦਦ ਲੈਣ ਵਾਸਤੇ ਬੁਲਾਇਆ ਗਿਆ ਅਤੇ ਫਿਰ ਉਨ੍ਹਾਂ ਨੂੰ ਮੌਕੇ 'ਤੇ ਹੀ ਅਪਮਾਨਿਤ ਕੀਤਾ ਗਿਆ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ। ਕੀ ਅਜਿਹੀ ਸਰਕਾਰ ਨੂੰ ਦਲਿਤ ਮਿੱਤਰ ਸਰਕਾਰ ਮੰਨਿਆ ਜਾ ਸਕਦਾ ਹੈ? ਉੱਤਰ ਪ੍ਰਦੇਸ਼ ਪੁਲਿਸ ਦੇ ਸਾਬਕਾ ਇੰਸਪੈਕਟਰ ਜਨਰਲ ਐਸ. ਆਰ. ਦਾਰਾਪੁਰੀ ਮੁਤਾਬਿਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਾਲੇ ਸੂਬਿਆਂ ਵਿਚ ਐਸ.ਸੀ./ਐਸ.ਟੀ. ਵਰਗ ਦੇ ਲੋਕਾਂ ਖਿਲਾਫ਼ ਦਰਜ ਕੇਸਾਂ ਦੀ ਗਿਣਤੀ ਤੁਲਨਾਤਮਿਕ ਤੌਰ 'ਤੇ ਵਧੀ ਹੈ।
ਫਰਵਰੀ 2018 ਵਿਚ ਇਕ ਦਲਿਤ ਕੁੜੀ ਮੋਨੀ ਸਾਈਕਲ 'ਤੇ ਸਵਾਰ ਹੋ ਕੇ ਬਾਜ਼ਾਰ ਵਿਚੋਂ ਲੰਘ ਰਹੀ ਸੀ ਤਾਂ ਕੁਝ ਲੋਕਾਂ ਨੇ ਉਸ 'ਤੇ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ ਅਤੇ ਉਸ ਨੂੰ ਜਿਊਂਦਿਆਂ ਸਾੜ ਦਿੱਤਾ। ਇਸ ਤੋਂ ਪਹਿਲਾਂ ਜਨਵਰੀ ਵਿਚ ਬਲੀਆ ਦੇ ਰਸਰਾ ਵਿਚ ਦੋ ਦਲਿਤ ਨੌਜਵਾਨਾਂ ਨੂੰ ਹਿੰਦੂ ਯੁਵਾ ਵਾਹਿਨੀ ਦੇ ਕਾਰਕੁਨਾਂ ਵਲੋਂ ਗਊ ਚੋਰੀ ਦੇ ਦੋਸ਼ ਹੇਠ ਫੜਿਆ ਗਿਆ। ਉਨ੍ਹਾਂ ਦੇ ਸਿਰ ਮੁਨਵਾ ਦਿੱਤੇ ਗਏ ਅਤੇ ਗਲੇ 'ਚ 'ਅਸੀਂ ਗਊ ਚੋਰ ਹਾਂ' ਦੀਆਂ ਤਖ਼ਤੀਆਂ ਪਾ ਕੇ ਸਾਰੇ ਪਿੰਡ ਵਿਚ ਘੁਮਾਇਆ ਗਿਆ। ਮਾਰਚ ਵਿਚ ਬਲੀਆ ਦੇ ਸੋਨੂੰ ਸਿੰਘ ਅਤੇ ਸਿਧਾਰਥ ਸਿੰਘ ਰੇਸ਼ਮਾ ਦੇਵੀ ਨਾਂਅ ਦੀ ਇਕ ਦਲਿਤ ਔਰਤ, ਜਿਸ ਨੇ ਉਨ੍ਹਾਂ ਤੋਂ 20,000 ਰੁਪਏ ਉਧਾਰੇ ਲੈ ਕੇ ਵਾਪਸ ਕਰ ਦਿੱਤੇ ਸਨ, ਤੋਂ ਵਿਆਜ ਵਸੂਲਣ ਲਈ ਦਬਾਅ ਪਾ ਰਹੇ ਸਨ। ਜਦੋਂ ਰੇਸ਼ਮਾ ਦੇਵੀ ਨਾ ਮੰਨੀ ਤਾਂ ਉਸ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ।
ਯੋਗੀ ਸਰਕਾਰ ਦੌਰਾਨ ਦਲਿਤਾਂ 'ਤੇ ਇਸ ਤਰ੍ਹਾਂ ਦੀਆਂ ਜ਼ਿਆਦਤੀਆਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਦੋ ਹੋਰ ਘਟਨਾਵਾਂ, ਜਿਨ੍ਹਾਂ ਵਿਚ ਦਲਿਤਾਂ ਨੂੰ ਗੌਤਮ ਬੁੱਧ ਅਤੇ ਡਾ: ਬੀ.ਆਰ. ਅੰਬੇਡਕਰ ਦੇ ਬੁੱਤ ਨਹੀਂ ਲਾਉਣ ਦਿੱਤੇ ਗਏ, ਦਲਿਤ ਵਿਰੋਧੀ ਮਾਨਸਿਕਤਾ ਨੂੰ ਉੱਭਰਵੇਂ ਰੂਪ ਵਿਚ ਜ਼ਾਹਰ ਕਰਦੀਆਂ ਹਨ। ਇਹ ਦੋਵੇਂ ਘਟਨਾਵਾਂ ਇਸ ਵਰ੍ਹੇ ਬਾਰਾਬੰਕੀ ਅਤੇ ਸੀਤਾਪੁਰ 'ਚ ਵਾਪਰੀਆਂ।
ਬਾਰਾਬੰਕੀ ਜ਼ਿਲ੍ਹੇ ਦੇ ਪੁਲਿਸ ਥਾਣਾ ਦੇਵਾ ਦੇ ਪਿੰਡ ਸਰਸੌਂਦੀ ਵਿਚ 0.202 ਹੈਕਟੇਅਰ ਜ਼ਮੀਨ ਜੋ ਗ੍ਰਾਮ ਸਭਾ ਦੇ ਕਾਗਜ਼ਾਂ ਵਿਚ 312 ਨੰਬਰ ਹੇਠ ਦਰਜ ਹੈ, ਡਾ: ਅੰਬੇਡਕਰ ਦਾ ਬੁੱਤ ਲਾਉਣ ਲਈ ਰੱਖੀ ਗਈ ਸੀ। ਪਿੰਡ ਵਾਸੀ ਅੰਬੇਡਕਰ ਜੈਅੰਤੀ ਦੇ ਮੌਕੇ 'ਤੇ ਇਥੇ ਬੁੱਤ ਸਥਾਪਤ ਕਰਨਾ ਚਾਹੁੰਦੇ ਸਨ। ਇਸ ਪ੍ਰੋਗਰਾਮ ਲਈ ਪੁਲਿਸ ਅਤੇ ਸੰਸਦ ਮੈਂਬਰ ਪ੍ਰਿਯੰਕਾ ਸਿੰਘ ਰਾਵਤ ਤੋਂ ਮਨਜ਼ੂਰੀ ਵੀ ਲਈ ਗਈ ਸੀ। ਪਰ ਪ੍ਰੋਗਰਾਮ ਤੋਂ ਐਨ ਪਹਿਲਾਂ ਪਿੰਡ ਪੱਧਰ ਦੇ ਮਾਲ ਅਧਿਕਾਰੀ, ਲੇਖਪਾਲ, ਕਮਲੇਸ਼ ਸ਼ਰਮਾ ਨੇ ਰਿਪੋਰਟ ਦਰਜ ਕਰਵਾ ਦਿੱਤੀ ਕਿ ਉਕਤ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ ਅਤੇ ਮਾਮਲਾ ਸਬੰਧਿਤ ਅਧਿਕਾਰੀ ਕੋਲ ਸੁਣਵਾਈ ਅਧੀਨ ਹੈ। ਸ਼ਿਕਾਇਤਕਰਤਾ ਕਨ੍ਹਈਆ ਲਾਲ ਇਕ ਨੇੜਲੇ ਭੱਠੇ ਦਾ ਮਾਲਕ ਹੈ ਪਰ ਗ੍ਰਾਮ ਸਭਾ ਖੇਤਰ ਦਾ ਵਾਸੀ ਨਹੀਂ ਹੈ। ਪਿੰਡ ਦੇ ਦੋ ਵਸਨੀਕਾਂ ਕਬੀਰ ਅਹਿਮਦ ਅਤੇ ਪ੍ਰਾਮਿਦ ਚੌਹਾਨ ਨੂੰ ਰਿਪੋਰਟ ਵਿਚ ਗਵਾਹਾਂ ਵਜੋਂ ਦਰਸਾਇਆ ਗਿਆ ਸੀ, ਇਹ ਹੁਣ ਆਪਣੇ ਵਲੋਂ ਰਿਪੋਰਟ 'ਤੇ ਦਸਤਖ਼ਤ ਕੀਤੇ ਜਾਣ ਬਾਰੇ ਪਛਤਾਵਾ ਕਰ ਰਹੇ ਹਨ। ਜਦੋਂ ਸਬੰਧਿਤ ਅਧਿਕਾਰੀ ਦੇ ਦਫ਼ਤਰ ਤੋਂ ਪਤਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਜ਼ਮੀਨ ਸਬੰਧੀ ਕੋਈ ਮਾਮਲਾ ਨਹੀਂ ਸੀ ਚੱਲ ਰਿਹਾ। ਸਪੱਸ਼ਟ ਰੂਪ ਵਿਚ ਲੇਖਪਾਲ ਦਲਿਤ ਵਿਰੋਧੀ ਮਾਨਸਿਕਤਾ ਤੋਂ ਪ੍ਰਭਾਵਿਤ ਸੀ।
ਸੀਤਾਪੁਰ ਜ਼ਿਲ੍ਹੇ ਦੇ ਪੁਲਿਸ ਥਾਣੇ ਥੰਗਾਉਂ ਦੀ ਗ੍ਰਾਮ ਸਭਾ ਰਾਣੀਪੁਰ ਗੋਦਵਾ ਵਿਚ ਪੈਂਦੇ ਪਿੰਡ ਗੁਮਾਈ ਦੀ ਕਹਾਣੀ ਤਾਂ ਹੋਰ ਵੀ ਦਿਲਚਸਪ ਹੈ। ਪਿੰਡ ਦਾ ਇਕ ਵਸਨੀਕ ਗੁਲਸ਼ਨ ਪੁੱਤਰ ਬਨਵਾਰੀ ਆਪਣੀ ਨਿੱਜੀ ਜ਼ਮੀਨ 'ਤੇ ਗੌਤਮ ਬੁੱਧ ਅਤੇ ਡਾ: ਅੰਬੇਡਕਰ ਦੇ ਬੁੱਤ ਲਾਉਣਾ ਚਾਹੁੰਦਾ ਸੀ। ਉਸ ਦੇ ਨਾਲ ਲੱਗਦੀ ਜ਼ਮੀਨ 'ਤੇ ਇਕ ਅਧੂਰੇ ਮੰਦਰ ਦੀਆਂ ਚਾਰ ਕੰਧਾਂ ਖੜ੍ਹੀਆਂ ਸਨ। ਇਸ ਢਾਂਚੇ 'ਤੇ ਨਾ ਕੋਈ ਛੱਤ ਸੀ ਅਤੇ ਨਾ ਹੀ ਦੇਵੀ-ਦੇਵਤਿਆਂ ਦੀ ਕੋਈ ਮੂਰਤੀ ਰੱਖੀ ਹੋਈ ਸੀ। ਇਹ ਜ਼ਮੀਨ ਜਗਰਾਨੀ ਦੇਵੀ ਦੀ ਸੀ, ਉਸ ਦਾ ਸਵਰਗੀ ਪਤੀ ਪਹਿਲਾਂ ਪਿੰਡ ਦੀ ਗ੍ਰਾਮ ਸਭਾ ਦਾ ਪ੍ਰਧਾਨ ਹੁੰਦਾ ਸੀ। ਜਗਰਾਨੀ ਦੇਵੀ ਵੀ ਗੌਤਮ ਬੁੱਧ ਅਤੇ ਡਾ: ਅੰਬੇਡਕਰ ਦੇ ਬੁੱਤ ਗੁਲਸ਼ਨ ਦੀ ਜ਼ਮੀਨ 'ਤੇ ਲਾਉਣ ਦੇ ਵਿਚਾਰ ਨਾਲ ਸਹਿਮਤ ਸੀ। ਸਗੋਂ ਤਿਆਰ ਹੋਏ ਦੋਵੇਂ ਬੁੱਤ ਵੀ ਜਗਰਾਨੀ ਦੇਵੀ ਦੇ ਘਰ ਹੀ ਪਏ ਹੋਏ ਸਨ, ਜੋ ਕਿ ਪਿੰਡ ਵਿਚ ਇਕੋ-ਇਕ ਸਥਾਈ ਰਿਹਾਇਸ਼ੀ ਢਾਂਚਾ ਸੀ। ਪਰ ਪਿੰਡ ਦੇ ਕੁਝ ਉੱਚੀ ਜਾਤੀ ਦੇ ਲੋਕ ਬੁੱਤ ਲਾਉਣ ਦੇ ਵਿਚਾਰ ਦੇ ਖਿਲਾਫ਼ ਸਨ। ਇਨ੍ਹਾਂ ਲੋਕਾਂ ਨੂੰ ਸਥਾਨਕ ਭਾਜਪਾ ਵਿਧਾਇਕ ਗਿਆਨ ਤਿਵਾੜੀ ਦੀ ਸਰਪ੍ਰਸਤੀ ਹਾਸਲ ਸੀ। ਇਨ੍ਹਾਂ 'ਚੋਂ ਕੋਈ ਵੀ ਰਾਣੀਪੁਰ ਗੋਦਵਾ ਗ੍ਰਾਮ ਸਭਾ ਦਾ ਵਾਸੀ ਨਹੀਂ ਹੈ। ਇਸ ਤਰ੍ਹਾਂ ਇਹ ਲੋਕ ਬਾਹਰੀ ਸਨ। ਪੁਲਿਸ ਨੇ ਇਨ੍ਹਾਂ ਦੇ ਪ੍ਰਭਾਵ ਹੇਠ ਇਹ ਰਿਪੋਰਟ ਦਿੱਤੀ ਕਿ ਜੇ ਦੇਵੀ ਦੇ ਮੰਦਰ ਦੇ ਨਾਲ ਡਾ: ਅੰਬੇਡਕਰ ਦਾ ਬੁੱਤ ਲਾਇਆ ਗਿਆ ਤਾਂ ਪਿੰਡ ਵਿਚ ਵਿਵਾਦ ਉੱਭਰ ਸਕਦਾ ਹੈ। ਜਦੋਂ ਕਿ ਮੰਦਰ ਦੇ ਢਾਂਚੇ ਵਾਲੀ ਜ਼ਮੀਨ ਦੀ ਮਾਲਕ ਜਗਰਾਨੀ ਅਤੇ ਗੁਲਸ਼ਨ, ਜਿਸ ਦੀ ਜ਼ਮੀਨ 'ਤੇ ਡਾ: ਅੰਬੇਡਕਰ ਦਾ ਬੁੱਤ ਲੱਗਣਾ ਸੀ, ਵਿਚਕਾਰ ਕੋਈ ਆਪਸੀ ਵਿਵਾਦ ਨਹੀਂ ਹੈ।
ਉਪਰੋਕਤ ਦੋਵਾਂ ਪਿੰਡਾਂ ਵਿਚ ਅਜਿਹੀ ਹਾਲਤ ਪੈਦਾ ਕਰ ਦਿੱਤੀ ਗਈ ਹੈ ਕਿ ਬੁੱਤ ਲਾਉਣ ਦੇ ਹਮਾਇਤੀ ਲੋਕਾਂ ਨੂੰ ਆਪੋ-ਆਪਣੇ ਜ਼ਿਲ੍ਹਾ ਮੈਜਿਸਟ੍ਰੇਟਾਂ ਰਾਹੀਂ ਸਰਕਾਰ ਤੋਂ ਪ੍ਰਵਾਨਗੀ ਲੈਣੀ ਪੈ ਰਹੀ ਹੈ। ਦੋਵਾਂ ਥਾਵਾਂ 'ਤੇ ਮਾਮਲਾ ਬੇਲੋੜੇ ਢੰਗ ਨਾਲ ਦਫ਼ਤਰੀ ਗੁੰਝਲਾਂ ਵਿਚ ਉਲਝਾ ਦਿੱਤਾ ਗਿਆ, ਜਿਸ ਦਾ ਛੇਤੀ ਕੀਤਿਆਂ ਹੱਲ ਨਿਕਲਣਾ ਸੰਭਵ ਨਹੀਂ ਹੈ। ਲੋਕ ਅਦਾਲਤ ਦੀ ਸ਼ਰਨ ਵਿਚ ਜਾ ਸਕਦੇ ਹਨ ਪਰ ਇਹ ਵੀ ਉਨ੍ਹਾਂ ਲਈ ਮਹਿੰਗਾ ਸੌਦਾ ਹੈ। 'ਦਲਿਤ ਮਿੱਤਰ' ਮੁੱਖ ਮੰਤਰੀ ਦੀ ਪਾਰਟੀ, ਸਰਕਾਰ ਅਤੇ ਪ੍ਰਸ਼ਾਸਨ ਵਿਚਲੇ ਲੋਕਾਂ ਦੀ ਦਲਿਤ ਵਿਰੋਧੀ ਮਾਨਸਿਕਤਾ ਇਨ੍ਹਾਂ ਦੋਵਾਂ ਮਾਮਲਿਆਂ ਰਾਹੀਂ ਨੰਗੇ-ਚਿੱਟੇ ਰੂਪ ਵਿਚ ਜ਼ਾਹਰ ਹੁੰਦੀ ਹੈ। (ਮੰਦਿਰਾ ਪਬਲੀਕੇਸ਼ਨਜ਼)
(ਲੇਖਕ ਸਮਾਜਿਕ ਕਾਰਕੁਨ ਹਨ ਅਤੇ ਮੈਗਸਾਸੇ ਐਵਾਰਡ ਜੇਤੂ ਹਨ)

ਚਿੰਤਾ ਵਾਲੀ ਗੱਲ ਹੈ ਵਿਦਿਆਰਥੀਆਂ ਦੀਆਂ ਵਧਦੀਆਂ ਖ਼ੁਦਕੁਸ਼ੀਆਂ

ਹਰ ਸਾਲ ਜਦੋਂ 10ਵੀਂ, 12ਵੀਂ ਜਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਪੱਧਰ 'ਤੇ ਉਚੇਰੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਨਤੀਜੇ ਆਉਂਦੇ ਹਨ ਤਾਂ ਇਕ ਪਾਸੇ ਜਿਥੇ ਸਫ਼ਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਖੁਸ਼ੀਆਂ ਦਾ ਪ੍ਰਗਟਾਵਾ ਕਰਨ ਅਤੇ ਮਠਿਆਈਆਂ ...

ਪੂਰੀ ਖ਼ਬਰ »

ਕਰਨਾਟਕ ਵਿਚ ਲੋਕਾਂ ਨੂੰ ਸਪੱਸ਼ਟ ਫ਼ਤਵਾ ਦੇਣ ਦਾ ਮੌਕਾ ਨਹੀਂ ਮਿਲਿਆ

ਕਰਨਾਟਕ ਦੀ ਚੋਣ ਵਿਚ ਕੌਣ ਜਿੱਤਿਆ? ਜਿਵੇਂ-ਜਿਵੇਂ ਟੀ.ਵੀ. ਦੇ ਪਰਦੇ 'ਤੇ ਚੋਣ ਦਾ ਰੁਝਾਨ ਅਤੇ ਨਤੀਜੇ ਆ ਰਹੇ ਸਨ, ਉਵੇਂ ਹੀ ਪਾਰਟੀਆਂ ਦੇ ਬੁਲਾਰੇ ਬਹੁਮਤ ਦੇ ਦਾਅਵੇ ਪੇਸ਼ ਕਰ ਰਹੇ ਸਨ। ਸ਼ੁਰੂ ਵਿਚ ਭਾਜਪਾ ਬਹੁਤ ਹਮਲਾਵਰ ਸੀ, ਬਾਅਦ ਵਿਚ ਕੁਝ ਨਰਮ ਹੋ ਗਈ। ਉਧਰ ਸ਼ੁਰੂ ਵਿਚ ...

ਪੂਰੀ ਖ਼ਬਰ »

ਕਰਨਾਟਕ ਤੋਂ ਸੰਕੇਤ

ਪਿਛਲੇ ਦਿਨਾਂ ਵਿਚ ਹੋਏ ਲੰਮੇ ਸਿਆਸੀ ਡਰਾਮੇ ਤੋਂ ਬਾਅਦ ਕਰਨਾਟਕ ਵਿਚ ਜਨਤਾ ਦਲ (ਸੈਕੂਲਰ) ਦੇ ਆਗੂ ਐਚ.ਡੀ. ਕੁਮਾਰਸਵਾਮੀ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਕਾਂਗਰਸ ਦੇ ਆਗੂ ਜੀ. ਪਰਮੇਸ਼ਵਰ ਨੇ ਉਪ-ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ ਹੈ। ਕਰਨਾਟਕ ਵਿਚ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX