ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
. . .  0 minutes ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ...
ਬੀਬੀ ਰਾਜਿੰਦਰ ਕੌਰ ਭੱਠਲ ਨੇ ਪਰਿਵਾਰ ਸਮੇਤ ਪਾਈ ਵੋਟ
. . .  3 minutes ago
ਲਹਿਰਾਗਾਗਾ, 19 ਮਈ (ਗਰਗ, ਢੀਂਡਸਾ, ਗੋਇਲ) ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਅੱਜ ਸਵੇਰੇ ਪੋਲਿੰਗ ਬੂਥ ਨੰਬਰ 27 'ਤੇ ਆਪਣੇ ਪੁੱਤਰ ਤੇ ਨੂੰਹ ਸਮੇਤ ਵੋਟ ਦਾ ਇਸਤੇਮਾਲ ....
ਕੋਟਕਪੂਰਾ : ਸਿਆਸੀ ਰੰਜਸ਼ ਦੇ ਤਹਿਤ ਵਿਅਕਤੀਆਂ ਨੇ ਹਮਲਾ ਕਰਕੇ ਸਾਬਕਾ ਸਰਪੰਚ ਨੂੰ ਕੀਤਾ ਜ਼ਖ਼ਮੀ
. . .  4 minutes ago
ਕੋਟਕਪੂਰਾ, 19 ਮਈ (ਮੋਹਰ ਗਿੱਲ)- ਸਿਆਸੀ ਰੰਜਸ਼ ਤਹਿਤ ਅੱਜ ਵੋਟਾਂ ਦੇ ਦਿਨ ਪਿੰਡ ਢਾਬ ਗੁਰੂ ਦੇ ਸਾਬਕਾ ਸਰਪੰਚ ਤੇਜ ਸਿੰਘ 'ਤੇ ਹਮਲਾ ਕਰਕੇ ਪਿੰਡ ਦੇ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦਾ ਇਸ ਸਮੇਂ ਸਿਵਲ ਹਸਪਤਾਲ 'ਚ...
ਜਲੰਧਰ ਦੇ ਮਾਡਲ ਟਾਊਨ 'ਚ ਬੂਥ ਨੰਬਰ 24 'ਤੇ ਈ. ਵੀ. ਐੱਮ. ਮਸ਼ੀਨ ਖ਼ਰਾਬ
. . .  6 minutes ago
ਜਲੰਧਰ, 19 ਮਈ- ਜਲੰਧਰ ਦੇ ਮਾਡਲ ਟਾਊਨ 'ਚ ਬੂਥ ਨੰਬਰ 24 'ਤੇ ਈ. ਵੀ. ਐੱਮ. ਮਸ਼ੀਨ ਖ਼ਰਾਬ ਹੋ ਗਈ ਹੈ। ਇੱਥੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵੋਟ ਪਾਉਣ ਆਏ ਹਨ ਪਰ ਈ. ਵੀ. ਐੱਮ. ਮਸ਼ੀਨ 'ਚ ਖ਼ਰਾਬੀ ਕਾਰਨ ਉਹ ਆਪਣੀ ਵੋਟ ਨਹੀਂ...
ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸਾਥੀਆਂ ਸਣੇ ਪਾਈ ਵੋਟ
. . .  7 minutes ago
ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸਾਥੀਆਂ ਸਣੇ ਪਾਈ ਵੋਟ.............
ਅਕਾਲੀਆਂ ਨੇ ਲਗਾਏ ਕਾਂਗਰਸ 'ਤੇ ਵੋਟਾਂ ਦੇ ਬਦਲੇ ਰਾਸ਼ਨ ਵੰਡਣ ਦੇ ਦੋਸ਼
. . .  8 minutes ago
ਗੁਰਦਾਸਪੁਰ, 19 ਮਈ (ਗੁਰਪ੍ਰਤਾਪ ਸਿੰਘ/ਆਲਮਬੀਰ ਸਿੰਘ)-ਸਥਾਨਿਕ ਸ਼ਹਿਰ ਦੇ ਮੇਨ ਬਾਜ਼ਾਰ ਅੰਦਰ ਸਥਿਤ ਇਕ ਨਿੱਜੀ ਹੋਟਲ ਤੋਂ ਕਾਂਗਰਸ ਪਾਰਟੀ ਵਲੋਂ ਰਾਸ਼ਨ ਵੰਡ ਕੇ ਵੋਟਾਂ ਹਥਿਆਉਣ ਦੇ ਅਕਾਲੀ-ਭਾਜਪਾ ਵਰਕਰਾਂ ਵਲੋਂ ਦੋਸ਼ ਲਗਾਏ ਗਏ ਹਨ। ਮੌਕੇ 'ਤੇ ਪਹੁੰਚੇ ਅਕਾਲੀ...
ਜੰਡਿਆਲੀ ਵਿਖੇ ਦੁਪਹਿਰ 12 ਵਜੇ ਤੱਕ 37 ਫ਼ੀਸਦੀ ਵੋਟਿੰਗ
. . .  13 minutes ago
ਰਾਮਾ ਮੰਡੀ ਦੇ ਬੂਥ ਨੰ. 44 'ਤੇ 55 ਅਤੇ ਬੂਥ ਨੰ. 47 'ਤੇ 50 ਫ਼ੀਸਦੀ ਵੋਟਿੰਗ
. . .  13 minutes ago
ਸੀਗੋਂ ਮੰਡੀ 'ਚ 27 ਫ਼ੀਸਦੀ ਵੋਟਿੰਗ
. . .  13 minutes ago
ਮਹਿਤਾਬਗੜ੍ਹ ਵਿਖੇ ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ
. . .  16 minutes ago
ਦੇਵੀਗੜ੍ਹ, 19 ਮਈ -ਦੇਵੀਗੜ੍ਹ ਇਲਾਕੇ ਦੇ ਪਿੰਡ ਮਹਿਤਾਬਗੜ੍ਹ ਵਿਖੇ ਬਰਾਤ ਚੜ੍ਹਨ ਤੋਂ ਪਹਿਲਾਂ ਕੈਲਾਸ਼ ਸਿੰਘ ਨਾਂਅ ਦੇ ਲਾੜੇ ਨੇ ਪੋਲਿੰਗ ਬੂਥ 'ਤੇ ਵੋਟ ਪਾਈ। ਇਸ ਮੌਕੇ ਉਨ੍ਹਾਂ ਨਾਲ ਹਰਵਿੰਦਰ ਸਿੰਘ ਧਨੋਆ ਅਤੇ ਮਾਸਟਰ ਮਨਦੀਪ ਸਿੰਘ ਮੌਜੂਦ ....
ਸ਼ਾਹਪੁਰ ਜਾਜਾਨ ਵੋਟਾਂ ਦੌਰਾਨ ਸੰਨੀ ਦਿਓਲ ਦਾ ਤੁਫ਼ਾਨੀ ਦੌਰਾ
. . .  16 minutes ago
ਧਿਆਨਪੁਰ, 19 ਮਈ (ਸਰਬਜੀਤ ਸਿੰਘ ਰਿਆੜ) - ਸ਼ਾਹਪੁਰ ਜਾਜਨ 'ਚ ਪੈ ਰਹੀਆ ਵੋਟਾਂ ਦੌਰਾਨ ਪੋਲਿੰਗ ਬੂਥਾਂ 'ਤੇ ਸੰਨੀ ਦਿਓਲ ਵਲੋਂ ਤੁਫਾਨੀ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਸਾਬਕਾ ਸਰਪੰਚ ਜਗਰੂਪ ਸਿੰਘ ਸਾਹਪੁਰ ਜਾਜਨ, ਸਾਬਕਾ...
ਗੋਨਿਆਣਾ ਬਲਾਕ 'ਚ 12 ਵਜੇ ਤਕ 30 ਫ਼ੀਸਦੀ ਵੋਟਾਂ ਦੀ ਹੋਈ ਪੋਲਿੰਗ
. . .  23 minutes ago
ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿੱਚ 12 ਵਜੇ ਤੱਕ 25 ਫੀਸਦੀ ਪੋਲਿੰਗ ਹੋਈ
. . .  24 minutes ago
ਸਾਬਕਾ ਮੰਤਰੀ ਜਸਬੀਰ ਸਿੰਘ ਨੇ ਪਾਈ ਵੋਟ
. . .  26 minutes ago
ਸੰਗਰੂਰ, 19 ਮਈ (ਧੀਰਜ ਪਸ਼ੋਰੀਆ)- ਸਾਬਕਾ ਮੰਤਰੀ ਜਸਬੀਰ ਸਿੰਘ ਨੇ ਆਪਣੀ ਵੋਟ ਸੰਗਰੂਰ ਦੇ ਪੋਲਿੰਗ ਬੂਥ ਨੰ. 17 'ਤੇ ਆਪਣੇ ਪਰਿਵਾਰ ਸਮੇਤ ਵੋਟ .....
ਲਹਿਰਾ ਮੁਹੱਬਤ 'ਚ ਸਵੇਰੇ 11.30 ਵਜੇ ਤੱਕ 30 ਫ਼ੀਸਦੀ ਵੋਟਿੰਗ
. . .  29 minutes ago
ਕੈਬਨਿਟ ਮੰਤਰੀ ਰਾਣਾ ਸੋਢੀ ਨੇ ਪਾਈ ਵੋਟ
. . .  31 minutes ago
ਸਿੱਧੂ ਜੋੜੇ ਨੇ ਪਾਈ ਵੋਟ
. . .  32 minutes ago
ਪਟਿਆਲਾ ਤੋਂ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਖੰਗੂੜਾ ਨੇ ਪਾਈ ਵੋਟ
. . .  34 minutes ago
ਕਸਬਾ ਚਮਿਆਰੀ 'ਚ ਹੁਣ ਤੱਕ 25 ਫ਼ੀਸਦੀ ਪਈਆਂ ਵੋਟਾਂ
. . .  37 minutes ago
ਸਬ-ਡਿਵੀਜ਼ਨ ਮਹਿਲ ਕਲਾਂ 'ਚ 12ਵਜੇ ਤੱਕ 27 ਫ਼ੀਸਦੀ ਪੋਲਿੰਗ ਹੋਈ
. . .  38 minutes ago
ਦੀਨਾਨਗਰ ਬਲਾਕ ਵਿੱਚ 5 ਘੰਟੇ ਦੌਰਾਨ 30 ਫ਼ੀਸਦੀ ਵੋਟਿੰਗ ਹੋਈ।ਕੁਝ ਪਿੰਡਾਂ ਵਿੱਚ ਬੂਥਾਂ ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ
. . .  41 minutes ago
'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਪਾਈ ਵੋਟ
. . .  36 minutes ago
ਮਸ਼ੀਨਾਂ ਗਲਤ ਦਿਸ਼ਾ ਵਿੱਚ ਰੱਖਣ ਕਾਰਨ ਵੋਟਰ ਹੋ ਰਹੇ ਹਨ ਪ੍ਰਭਾਵਿਤ
. . .  48 minutes ago
ਕੈਂਸਰ ਪੀੜਤ ਨੇ ਹਸਪਤਾਲ ਤੋਂ ਛੁੱਟੀ ਲੈ ਕੇ ਵੋਟ ਪਾਈ
. . .  48 minutes ago
ਬਠਿੰਡਾ 'ਚ ਪੋਲਿੰਗ ਬੂਥ 'ਤੇ ਅਕਾਲੀ-ਕਾਂਗਰਸੀਆਂ ਵਿਚਾਲੇ ਚੱਲੇ ਇੱਟਾਂ ਰੋੜੇ
. . .  47 minutes ago
ਜਿਲਾ ਅੰਮ੍ਰਿਤਸਰ ਚ 12 ਵਜੇ ਤੱਕ 19.53 ਫ਼ੀਸਦੀ ਵੋਟਾਂ ਹੋਇਆ ਪੋਲ, ਮਜੀਠਾ, ਅਟਾਰੀ, ਅਜਨਾਲਾ ਅਤੇ ਹਲਕਾ ਕੇਂਦਰੀ ਵਿਚ ਸਭ ਤੋਂ ਵੱਧ ਵੋਟਾਂ ਪਇਆ
. . .  51 minutes ago
ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਲੱਖੂਵਾਲ 'ਚ ਪਾਈ ਵੋਟ
. . .  51 minutes ago
ਫ਼ਰੀਦਕੋਟ 'ਚ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਜਾਰੀ
. . .  54 minutes ago
ਮਮਦੋਟ ਬਲਾਕ ਦੇ ਪਿੰਡ ਖੁੰਦਰ ਹਿਠਾੜ 'ਚ 11.30 ਤਕ 44 ਫ਼ੀਸਦੀ ਹੋਈ ਵੋਟਿੰਗ
. . .  55 minutes ago
ਵਿਧਾਇਕ ਬਲਦੇਵ ਸਿੰਘ ਖੈਹਿਰਾ ਨੇ ਪਾਈ ਵੋਟ
. . .  55 minutes ago
ਖੰਨਾ ਵਿਖੇ ਆਪਸ 'ਚ ਭਿੜੇ ਕਾਂਗਰਸੀ ਅਤੇ ਪੀ. ਡੀ. ਏ. ਸਮਰਥਕ
. . .  57 minutes ago
ਬ੍ਰਹਮ ਮਹਿੰਦਰਾ ਨੇ ਪਰਿਵਾਰ ਸਮੇਤ ਪਾਈ ਵੋਟ
. . .  57 minutes ago
ਮਲੋਟ 'ਚ ਹੁਣ ਤੱਕ 27.42 ਫੀਸਦੀ ਮਤਦਾਨ
. . .  1 minute ago
ਚਰਨਜੀਤ ਸਿੰਘ ਚੰਨੀ ਨੇ ਪਾਈ ਵੋਟ
. . .  1 minute ago
ਸੋਮ ਪ੍ਰਕਾਸ਼ ਨੇ ਪਰਿਵਾਰ ਨਾਲ ਪਾਈ ਵੋਟ
. . .  about 1 hour ago
ਹਲਕਾ ਡੇਰਾ ਬਾਬਾ ਨਾਨਕ ਵਿਚ 11ਵਜੇ ਤੱਕ 30 ਫੀਸਦੀ ਵੋਟਾਂ ਪੋਲ ਹੋਈਆਂ
. . .  about 1 hour ago
ਨਵਾਂਸ਼ਹਿਰ : ਮਸ਼ੀਨ ਬੰਦ ਹੋਣ ਕਾਰਨ ਲੋਕਾਂ ਨੂੰ ਕਰਨਾ ਪਿਆ ਇੰਤਜ਼ਾਰ
. . .  about 1 hour ago
ਤ੍ਰਿਪਤ ਬਾਜਵਾ ਨੇ ਕਾਦੀਆਂ ਸ਼ਹਿਰ 'ਚ ਪਾਈ ਵੋਟ
. . .  50 minutes ago
ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਪਾਈ ਵੋਟ
. . .  about 1 hour ago
ਵਿਧਾਨ ਸਭਾ ਹਲਕਾ ਨਾਭਾ ਵਿਖੇ 30 ਪ੍ਰਤੀਸ਼ਤ ਦੇ ਕਰੀਬ ਹੋਈ ਵੋਟਿੰਗ
. . .  about 1 hour ago
ਜ਼ਿਲ੍ਹੇ ਚੋਂ 11 ਵਜੇ ਤੱਕ 23.66% ਵੋਟ ਪੋਲ
. . .  about 1 hour ago
ਡੇਰਾਬਸੀ 'ਚ ਇੱਕ ਵਿਅਕਤੀ ਦੀ ਵੋਟ ਦਾ ਭੁਗਤਾਨ ਕਿਸੇ ਹੋਰ ਵੱਲੋਂ ਕੀਤੇ ਜਾਣ ਦਾ ਮਾਮਲਾ
. . .  about 1 hour ago
ਘੁੰਮਣ ਕਲਾਂ ਵਿਚ ਵੀ ਨਹੀਂ ਲੱਗਿਆ ਸੁਖਪਾਲ ਸਿੰਘ ਖਹਿਰਾ ਦਾ ਪੋਲਿੰਗ ਬੂਥ
. . .  about 1 hour ago
ਕਲਾਨੌਰ 'ਚ ਤੀਜੀ ਵਾਰ ਵੋਟਿੰਗ ਮਸ਼ੀਨ ਖਰਾਬ ਹੋਣ ਕਾਰਨ ਗਰਮੀ 'ਚ ਬੇਹਾਲ ਵੋਟਰ ਵਾਪਸ ਪਰਤਣ ਲੱਗੇ
. . .  about 1 hour ago
ਨਾਭਾ ਵਿੱਚ ਹੁਣ ਤੱਕ ਤੀਹ ਪ੍ਰਤੀਸ਼ਤ ਹੋਈ ਪੋਲਿੰਗ
. . .  about 1 hour ago
ਬੱਸੀ ਪਠਾਣਾ 'ਚ 11 ਵਜੇ ਤੱਕ 19 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਫਗਵਾੜਾ ਵਿਚ 11 ਵਜੇ ਤੱਕ 20 ਫੀਸਦੀ ਪੋਲਿੰਗ
. . .  about 1 hour ago
ਲੁਧਿਆਣਾ 'ਚ ਸਵੇਰੇ 11 ਵਜੇ ਤੱਕ 21.13 ਫ਼ੀਸਦੀ ਵੋਟਿੰਗ
. . .  about 1 hour ago
90 ਸਾਲਾ ਬਜ਼ੁਰਗ ਨੇ ਬਿਮਾਰ ਹੋਣ ਦੇ ਬਾਵਜੂਦ ਵੀ ਰੂਪਨਗਰ ਦੇ ਇੱਕ ਵੋਟਿੰਗ ਦੇ ਕੇਂਦਰ 'ਚ ਪਾਈ
. . .  about 1 hour ago
ਮੁਹਾਲੀ ਵਿਚ 11 ਵਜੇ ਤੱਕ 21 ਫੀਸਦੀ ਪੋਲਿੰਗ, ਖਰੜ ਵਿਚ 18 ਫੀਸਦੀ ਤੇ ਡੇਰਾ ਬੱਸੀ ਵਿਚ 17 ਫੀਸਦੀ ਪੋਲਿੰਗ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਜੇਠ ਸੰਮਤ 550

ਪਹਿਲਾ ਸਫ਼ਾ

ਜੈਕਾਰਿਆਂ ਦੀ ਗੂੁੰਜ 'ਚ ਸ੍ਰੀ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਿਵਾੜ

ਨਗਰ ਕੀਰਤਨ ਦੇ ਰੂਪ 'ਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਪ੍ਰਕਾਸ਼
ਸ੍ਰੀ ਹੇਮਕੁੰਟ ਸਾਹਿਬ, 25 ਮਈ-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਅੱਜ ਗੁਰ-ਮਰਿਆਦਾ ਅਨੁਸਾਰ ਪਹਿਲੀ ਅਰਦਾਸ ਉਪਰੰਤ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ ਹਨ | ਇਸ ਦੌਰਾਨ ਪਹਿਲੇ ਦਿਨ ਹਜ਼ਾਰਾਂ ਦੀ ਤਾਦਾਦ 'ਚ ਦੇਸ਼-ਵਿਦੇਸ਼ ਤੋਂ ਪਹੁੰਚੀ ਸੰਗਤ ਨੇ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮੱਥਾ ਟੇਕਿਆ ਅਤੇ ਸੱਤ ਦਿਲਕਸ਼ ਪਹਾੜੀਆਂ ਦੀ ਗੋਦ 'ਚ ਸਥਿਤ ਬਰਫ਼ੀਲੇ ਸਰੋਵਰ 'ਚ ਇਸ਼ਨਾਨ ਕੀਤਾ | ਇਸ ਤੋਂ ਪਹਿਲਾਂ ਸਵੇਰੇ 10 ਵਜੇ ਮਰਿਆਦਾ ਮੁਤਾਬਿਕ ਸੁਖਆਸਣ ਹਾਲ 'ਚੋਂ ਨਗਰ ਕੀਰਤਨ ਦੇ ਰੂਪ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਬਦ ਗਾਇਨ ਕਰਦੀ ਸੰਗਤ ਅਤੇ ਬੈਂਡ ਦੀਆਂ ਸੁਰੀਲੀਆਂ ਧੁਨਾਂ 'ਚ ਮੁੱਖ ਦਰਬਾਰ ਹਾਲ ਵਿਖੇ ਸੁਸ਼ੋਭਿਤ ਸੁੰਦਰ ਪਾਲਕੀ ਸਾਹਿਬ 'ਚ ਪ੍ਰਕਾਸ਼ ਕੀਤਾ ਅਤੇ ਠੀਕ 10.30 ਵਜੇ ਸਾਲ 2018 ਦੀ ਯਾਤਰਾ ਲਈ ਪਹਿਲੀ ਅਰਦਾਸ ਮੁੱਖ ਗ੍ਰੰਥੀ ਭਾਈ ਮਿਲਾਪ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਲਿਆ | ਇਸ ਮੌਕੇ ਹਜ਼ੂਰੀ ਰਾਗੀ ਸ੍ਰੀ ਹੇਮਕੁੰਟ ਸਾਹਿਬ ਭਾਈ ਗੁਰਮੀਤ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ, ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਹੋਈ ਅਤੇ 12 ਵਜੇ ਮੁੜ ਦੂਜੀ ਅਰਦਾਸ ਗੰ੍ਰਥੀ ਭਾਈ ਹਿੰਮਤ ਸਿੰਘ ਵਲੋਂ ਕੀਤੀ ਗਈ | ਇਸ ਵਾਰ ਵੀ 418 ਇੰਜੀਨੀਅਰ ਕੋਰ ਦੀ ਟੀਮ ਵਲੋਂ ਸੂਬੇਦਾਰ ਇਕਬਾਲ ਸਿੰਘ ਦੀ ਅਗਵਾਈ 'ਚ ਗਲੇਸ਼ੀਅਰ ਨੂੰ ਹਟਾ ਕੇ ਯਾਤਰਾ ਲਈ ਰਸਤਾ ਤਿਆਰ ਕੀਤਾ ਗਿਆ |
ਜੈਕਾਰਿਆਂ ਦੀ ਗੰੂਜ ਨੇ ਵਾਦੀਆਂ 'ਚ ਸਿਰਜਿਆ ਅਲੌਕਿਕ ਦਿ੍ਸ਼
ਗੁਰਦੁਆਰਾ ਸਾਹਿਬ ਦੇ ਕਿਵਾੜ ਖੁੱਲ੍ਹਣ ਦੌਰਾਨ ਸੰਗਤ ਵਲੋਂ ਲਗਾਏ ਗਏ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਆਕਾਸ਼ ਗੂੰਜਾਊ ਜੈਕਾਰਿਆਂ ਨੇ ਹਿਮਾਲਿਆ ਦੀਆਂ ਬਰਫ਼ ਨਾਲ ਢਕੀਆਂ ਹੋਈਆਂ ਪਹਾੜੀਆਂ 'ਚ ਅਲੌਕਿਕ ਦਿ੍ਸ਼ ਸਿਰਜ ਦਿੱਤਾ ਅਤੇ ਪੂਰਾ ਮਾਹੌਲ ਹੀ ਖ਼ਾਲਸਾਈ ਰੰਗ 'ਚ ਰੰਗਿਆ ਗਿਆ | ਇਸ ਦੌਰਾਨ ਸੰਗਤ ਵਲੋਂ ਫੁੱਲਾਂ ਦੀ ਕੀਤੀ ਗਈ ਵਰਖਾ ਨੇ ਹੋਰ ਵੀ ਸਮਾਂ ਬੰਨ੍ਹ ਦਿੱਤਾ, ਜਦਕਿ ਇਸ ਤੋਂ ਪਹਿਲਾਂ ਸੰਗਤ ਵਲੋਂ ਗੁਰਦੁਆਰਾ ਸਾਹਿਬ 'ਚ ਖੂਬਸੂਰਤ ਮਹਿਕਦੇ ਫੁੱਲਾਂ ਦੀ ਸਜਾਵਟ ਕੀਤੀ ਗਈ |
ਪਰੰਪਰਾ ਮੁਤਾਬਿਕ ਦੋ ਵਾਰ ਹੁੰਦੀ ਹੈ ਅਰਦਾਸ
ਮੁੱਖ ਗ੍ਰੰਥੀ ਭਾਈ ਮਿਲਾਪ ਸਿੰਘ ਨੇ ਦੱਸਿਆ ਕਿ ਮਰਿਆਦਾ ਅਨੁਸਾਰ ਦਿਨ ਵਿਚ ਦੋ ਵਾਰ ਅਰਦਾਸ ਕੀਤੀ ਜਾਂਦੀ ਹੈ, ਜਿਸ 'ਚ ਪਹਿਲੀ ਸੰਗਤ ਦੀ ਆਮਦ 'ਤੇ ਸਵੇਰੇ 10 ਵਜੇ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਤੋਂ ਬਾਅਦ ਦੂਜੀ ਵਾਰ 12 ਵਜੇ ਅਰਦਾਸ ਕੀਤੀ ਜਾਂਦੀ ਹੈ, ਜਦਕਿ ਇਸ ਤੋਂ ਪਹਿਲਾਂ 2.30 ਵਜੇ ਤੀਜੀ ਅਰਦਾਸ ਵੀ ਕੀਤੀ ਜਾਂਦੀ ਸੀ ਪਰ ਆਕਸੀਜਨ ਦੀ ਕਮੀ ਅਤੇ ਮੌਸਮ ਦੀ ਖ਼ਰਾਬੀ ਦੇ ਚਲਦਿਆਂ ਦੂਜੀ ਅਰਦਾਸ ਤੋਂ ਬਾਅਦ ਸੰਗਤ ਨੂੰ ਗੁਰਦੁਆਰਾ ਗੋਬਿੰਦ ਧਾਮ ਲਈ ਭੇਜ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸੰਧਿਆ ਵੇਲੇ ਸ੍ਰੀ ਰਹਿਰਾਸ ਸਾਹਿਬ ਦਾ ਪਾਠ, ਆਰਤੀ ਅਤੇ ਕੀਰਤਨ ਉਪਰੰਤ ਸਮਾਪਤੀ ਕੀਤੀ ਜਾਂਦੀ ਹੈ ਅਤੇ ਅੰਮਿ੍ਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ | ਇਸ ਦੌਰਾਨ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਗੁਰਦੁਆਰਾ ਗੋਬਿੰਦਧਾਮ ਦੇ ਮੈਨੇਜਰ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦੇ ਠਹਿਰਨ, ਲੰਗਰ ਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ 6 ਹਜ਼ਾਰ ਦੇ ਕਰੀਬ ਯਾਤਰੀਆਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਪੁਖ਼ਤਾ ਪ੍ਰਬੰਧ ਹਨ |
ਚਾਹ ਅਤੇ ਖਿਚੜੀ ਦਾ ਮਿਲਦਾ ਹੈ ਲੰਗਰ
ਦਰਸ਼ਨ ਕਰਨ ਆਉਂਦੀਆਂ ਸੰਗਤਾਂ ਲਈ ਟਰੱਸਟ ਵਲੋਂ ਹਲਕਾ-ਫੁਲਕਾ ਚਾਹ ਅਤੇ ਖਿਚੜੀ ਦਾ ਲੰਗਰ ਵਰਤਾਇਆ ਜਾਂਦਾ ਹੈ | ਇਸ ਤੋਂ ਇਲਾਵਾ ਸੰਗਤਾਂ ਵਲੋਂ ਵੀ ਬਰੈੱਡ-ਪਕੌੜੇ, ਬਰੈੱਡ ਜੈਮ ਭੂੰਗਰ ਆਦਿ ਦਾ ਲੰਗਰ ਲਾਇਆ ਜਾਂਦਾ ਹੈ | ਇਸ ਦੌਰਾਨ ਮੈਨੇਜਰ ਗੁਰਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੀ ਬਜਾਇ ਇਸ ਵਾਰ ਬਰਫ਼ ਜ਼ਿਆਦਾ ਪਈ ਹੈ ਪਰ ਮੌਸਮ ਖੁਸ਼ਗਵਾਰ ਰਹਿਣ ਦੀ ਸੰਭਾਵਨਾ ਹੈ |
ਪਿੰਡ ਭੁੰਡਾਲ ਵਿਖੇ ਤਿਆਰ ਹੋ ਰਹੇ ਪੁਲ ਦਾ ਕੰਮ ਆਖ਼ਰੀ ਪੜਾਅ 'ਚ 16 ਜੂਨ, 2013 ਦੀ ਦਰਮਿਆਨੀ ਰਾਤ ਨੂੰ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਦੌਰਾਨ ਵਾਪਰੀ ਭਿਆਨਕ ਤ੍ਰਾਸਦੀ ਨੇ ਰਸਤਿਆਂ ਸਮੇਤ ਹਸਦੇ-ਵਸਦੇ ਪਿੰਡ ਪੁਲਨਾ ਨੂੰ ਤਹਿਸ-ਨਹਿਸ ਕਰ ਦਿੱਤਾ, ਜਿਸ ਦੇ ਚਲਦਿਆਂ ਯਾਤਰਾ ਵੀ ਮੁਕੰਮਲ ਤੌਰ 'ਤੇ ਠੱਪ ਹੋ ਗਈ ਪਰ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਅਤੇ ਸਰਕਾਰ ਵਲੋਂ ਦਿਖਾਈ ਗਈ ਸੰਜੀਦਗੀ ਦੌਰਾਨ ਅਸਥਾਈ ਤੌਰ 'ਤੇ ਰਸਤੇ ਬਣਾ ਕੇ 23 ਸਤੰਬਰ, 2013 ਨੂੰ ਮੁੜ ਯਾਤਰਾ ਸ਼ੁਰੂ ਕਰਵਾਈ ਗਈ, ਪਰ ਗੋਬਿੰਦਘਾਟ ਤੋਂ ਕਰੀਬ 8 ਕਿਲੋਮੀਟਰ ਦੂਰ ਅਤੇ ਗੁਰਦੁਆਰਾ ਗੋਬਿੰਦਧਾਮ ਤੋਂ 6 ਕਿਲੋਮੀਟਰ ਪਹਿਲਾਂ ਨਦੀ ਉਪਰ ਬਣਿਆ ਪੁਲ ਢਹਿ-ਢੇਰੀ ਹੋ ਗਿਆ ਸੀ, ਜਿਸ ਦੀ ਨਵ-ਉਸਾਰੀ ਲਈ ਸਰਕਾਰ ਵਲੋਂ 2015 'ਚ 130 ਮੀਟਰ ਲੰਬਾ ਪੁਲ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ, ਜਿਸ ਦਾ ਕੰਮ ਹੁਣ ਆਖ਼ਰੀ ਪੜਾਅ 'ਚ ਚਲ ਰਿਹਾ ਹੈ | ਇਸ ਸਬੰਧੀ ਉਪ ਪ੍ਰਧਾਨ ਸ: ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਪੁਲ ਦੀ ਉਸਾਰੀ ਲਈ ਸੀਮਤ ਸਾਧਨ ਹੋਣ ਕਰਕੇ 3 ਸਾਲ ਦਾ ਸਮਾਂ ਲਗ ਗਿਆ ਹੈ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਦਾਅਵੇ ਮੁਤਾਬਿਕ ਜੁਲਾਈ 2018 ਤੱਕ ਪੁਲ ਲੋਕ ਅਰਪਣ ਕਰ ਦਿੱਤਾ ਜਾਵੇਗਾ |
ਭਾਰਤੀ ਫੌਜ ਦੇ ਕੈਪਟਨ ਨੇ ਵੀ ਲਿਆ ਪ੍ਰਬੰਧਾਂ ਦਾ ਜਾਇਜ਼ਾ
ਯਾਤਰਾ ਦੇ ਪਹਿਲੇ ਦਿਨ 418 ਇੰਜੀਨੀਅਰ ਕੋਰ ਦੇ ਕੈਪਟਨ ਬਰਿੰਦਰਜੀਤ ਸਿੰਘ ਅਤੇ ਸੂਬੇਦਾਰ ਮੇਜਰ ਗੁਰਨਾਮ ਸਿੰਘ ਵਲੋਂ ਜਿਥੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਉਥੇ ਹੀ ਉਨ੍ਹਾਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਆਰੰਭ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ | ਸੂਬੇਦਾਰ ਇਕਬਾਲ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਸਖ਼ਤ ਮਿਹਨਤ ਕਰਕੇ ਪਿਛਲੇ ਕਈ ਦਿਨਾਂ ਤੋਂ ਗਲੇਸ਼ੀਅਰ (ਬਰਫ਼) ਨੂੰ ਹਟਾ ਕੇ ਸੰਗਤ ਲਈ ਲਾਂਘਾ ਤਿਆਰ ਕੀਤਾ | ਇਸ ਮੌਕੇ ਕੈਪਟਨ ਬਰਿੰਦਰਜੀਤ ਸਿੰਘ ਨੇ ਕਿਹਾ ਕਿ ਯਾਤਰਾ ਨੂੰ ਸੁਰੱਖਿਅਤ ਅਤੇ ਸੁਖਾਲਾ ਬਣਾਉਣ ਲਈ ਸੈਨਾ ਦੇ ਜਵਾਨਾਂ ਵਲੋਂ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਉਹ ਮਾਣ ਮਹਿਸੂਸ ਕਰਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਆਗਾਜ਼ ਦੀ ਜ਼ਿੰਮੇਵਾਰੀ 418 ਇੰਡੀਪੈਂਡਿਟ ਫੀਲਡ ਸਬੰਧੀ ਇੰਜੀਨੀਅਰ ਲਿਜਾ ਰਹੀ ਹੈ | ਇਸ ਦੌਰਾਨ ਸੰਗਤ ਨੂੰ ਯਾਤਰਾ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ, ਜਦਕਿ ਇਸ ਤੋਂ ਪਹਿਲਾਂ ਅੱਜ ਤੜਕਸਾਰ 4 ਵਜੇ ਗੁਰਦੁਆਰਾ ਗੋਬਿੰਦਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਅਤੇ ਆਰੰਭਤਾ ਸਮਾਗਮ 'ਚ ਸ਼ਿਰਕਤ ਕਰਨ ਲਈ ਰਵਾਨਾ ਹੋਈ ਅਤੇ ਬਿਖਰੇ ਪੈਂਡਿਆਂ ਦਾ 6 ਕਿਲੋਮੀਟਰ ਸਫ਼ਰ ਤੈਅ ਕਰਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚੀ |

ਕੁਮਾਰਸਵਾਮੀ ਵਲੋਂ ਕਰਨਾਟਕ ਵਿਧਾਨ ਸਭਾ 'ਚ ਬਹੁਮਤ ਸਾਬਿਤ

ਬੇਂਗਲੁਰੂ, 25 ਮਈ (ਏਜੰਸੀ)-ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਵਿਧਾਨ ਸਭਾ 'ਚ ਅੱਜ ਆਵਾਜ਼ (ਧੁਨੀ) ਵੋਟਾਂ ਨਾਲ ਆਪਣਾ ਬਹੁਮਤ ਸਾਬਿਤ ਕਰ ਦਿੱਤਾ ਜਦ ਕਿ ਭਾਜਪਾ ਵਿਧਾਇਕ ਕਾਂਗਰਸ ਤੇ ਜਨਤਾ ਦਲ-ਐਸ ਦੇ ਗਠਜੋੜ ਨੂੰ ਅਨੈਤਿਕ ਦੱਸਦਿਆ ਵੋਟਿੰਗ ਦਾ ਬਾਈਕਾਟ ਕਰਦਿਆਂ ਵਿਧਾਨ ਸਭਾ 'ਚੋਂ ਵਾਕਆਊਟ ਕਰ ਗਏ | ਬੀਤੇ ਬੁੱਧਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਕੁਮਾਰਸਵਾਮੀ ਨੇ ਅੱਜ 3 ਦਿਨਾਂ ਬਾਅਦ ਹੀ ਬਹੁਮਤ ਸਾਬਿਤ ਕਰਨ ਦਾ  ਫ਼ੈਸਲਾ ਕੀਤਾ, ਭਾਵੇਂ ਕਿ ਰਾਜਪਾਲ ਨੇ ਉਨ੍ਹਾਂ ਨੂੰ ਬਹੁਮਤ ਸਾਬਿਤ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਸੀ | ਵਿਧਾਨ ਸਭਾ ਦੇ ਅੱਜ ਬੁਲਾਏ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਕੁਮਾਰਸਵਾਮੀ ਨੇ ਵਿਸ਼ਵਾਸ ਮੱਤ (ਵੋਟ ਆਫ ਕੰਨਫੀਡੈਂਸ) ਦਾ ਮਤਾ ਪੇਸ਼ ਕਰਦਿਆਂ ਆਪਣੇ ਪੱਖ 'ਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਗਠਜੋੜ ਸਰਕਾਰ ਸਭ ਨੂੰ ਆਪਣੇ ਨਾਲ ਲੈ ਕੇ ਚੱਲੇਗੀ | ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਆਪਣੇ ਭਾਸ਼ਣ ਦੌਰਾਨ ਕਾਂਗਰਸ ਤੇ ਜਨਤਾ ਦਲ-ਐਸ ਦੇ ਗਠਜੋੜ ਸਰਕਾਰ ਨੂੰ ਅਨੈਤਿਕ ਦੱਸਦਿਆ ਭਾਜਪਾ ਵਿਧਾਇਕਾਂ ਨਾਲ ਵੋਟਿੰਗ ਦਾ ਬਾਈਕਾਟ ਕਰਦਿਆਂ ਵਿਧਾਨ ਸਭਾ 'ਚੋਂ ਵਾਕਆਊਟ ਕਰ ਗਏ | ਕਾਂਗਰਸ ਤੇ ਜਨਤਾ ਦਲ-ਐਸ ਗਠਜੋੜ ਵਲੋਂ ਅੱਜ ਵਿਧਾਨ ਸਭਾ 'ਚ ਬਹੁਮਤ ਸਾਬਿਤ ਕਰਨ ਨਾਲ ਕਰਨਾਟਕ 'ਚ ਬੀਤੇ 10 ਦਿਨਾਂ ਤੋਂ ਜਾਰੀ ਸਿਆਸੀ ਨਾਟਕ ਦੇ ਪਹਿਲੇ ਪੜਾਅ ਦਾ ਅੰਤ ਹੋ ਗਿਆ ਹੈ ਅਤੇ ਅਗਲੇ 6 ਮਹੀਨੇ ਤੱਕ ਕੁਮਾਰਸਵਾਮੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ | ਪਰ ਲੰਬੇ ਸਮੇਂ ਤੱਕ ਕਾਂਗਰਸ ਤੇ ਜਨਤਾ ਦਲ-ਐਸ ਦੇ ਇਕ-ਦੂਜੇ ਦੇ ਿਖ਼ਲਾਫ਼ ਰਹਿਣ ਕਾਰਨ ਇਸ ਗਠਜੋੜ ਸਰਕਾਰ ਨੂੰ ਆਸਾਨੀ ਨਾਲ ਚਲਾਉਣ ਲਈ ਕੁਮਾਰਸਵਾਮੀ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ | ਕੁਮਾਰਸਵਾਮੀ ਨੂੰ 224 ਮੈਂਬਰੀਂ ਕਰਨਾਟਕ ਵਿਧਾਨ ਸਭਾ 'ਚ 117 ਵਿਧਾਇਕਾਂ ਦਾ ਸਮਰਥਨ ਹਾਸਲ ਹੈ |

ਮੁਸਲਿਮ ਲੜਕੇ ਨੂੰ ਬਚਾਉਣ ਲਈ ਭੀੜ ਨਾਲ ਭਿੜਿਆ ਸਿੱਖ ਪੁਲਿਸ ਕਰਮੀ

ਨਵੀਂ ਦਿੱਲੀ, 25 ਮਈ (ਏਜੰਸੀ)—ਸੋਸ਼ਲ ਮੀਡੀਆਂ ਤੇ ਇੱਕ ਸਿੱਖ ਕਰਮੀ ਦਾ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ | ਇਸ ਵੀਡੀਓ 'ਚ ਭੀੜ ਨਾਲ ਘਿਰਿਆ ਇਕ ਪੁਲਿਸ ਕਰਮੀ ਗੁੱਸੇ ਨਾਲ ਭਰੇ ਲੋਕਾ ਵਿਚੋਂ ਇਕ ਮੁਸਲਿਮ ਲੜਕੇ ਨੂੰ ਬਚਾਉਂਦਾ ਹੋਇਆ ਦਿਖ ਰਿਹਾ ਹੈ | ਲੋਕਾਂ ਨੇ ਕਿਹਾ ਕਿ ਅਗਰ ਇਹ ਪੁਲਿਸ  ਵਾਲਾ ਨਹੀਂ ਹੁੰਦਾ ਤਾਂ ਇਹ ਲੜਕਾ ਸ਼ਾਇਦ ਭੀੜ ਦਾ ਸ਼ਿਕਾਰ ਬਣ ਜਾਂਦਾ | ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰਾਖੰਡ ਦੇ ਨੈਨੀਤਾਲ ਦਾ ਹੈ | ਪੁਲਿਸ ਕਰਮੀ ਦੀ ਪਹਿਚਾਣ ਸਬ-ਇੰਸਪੈਕਟਰ ਗਗਨਦੀਪ ਸਿੰਘ ਦੇ ਰੂਪ ਵਿਚ ਹੋਈ ਹੈ | ਇਹ ਘਟਨਾ 22 ਮਈ ਦੀ ਦੱਸੀ ਜਾ ਰਹੀ ਹੈ | ਮੀਡਿਆ ਰਿਪੋਰਟ ਦੇ ਅਨੁਸਾਰ, 22 ਮਈ ਨੂੰ ਨੈਨੀਤਾਲ ਦੇ ਇਕ ਮੰਦਰ ਵਿਚ ਲੜਕਾ-ਲੜਕੀ ਬੈਠੇ ਸੀ | ਉਨ੍ਹਾਂ ਨੂੰ ਇਕੱਠੇ ਬੈਠੇ ਦੇਖ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ | ਇਹ ਦੋਵੇਂ ਮਿਲਣ ਵਾਸਤੇ ਮੰਦਰ ਪਹੁੰਚੇ ਸੀ | ਲੋਕਾਂ ਨੂੰ ਜਿਵੇਂ ਹੀ ਪਤਾ ਲੱਗਾ ਕਿ ਲੜਕਾ ਮੁਸਲਿਮ ਹੈ ਉਨ੍ਹਾਂ ਨੇ ਉਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ | ਇਸ ਵਿਚ ਲੜਕੇ ਨੇ ਬਚਾਓ ਕਰਨ ਦੀ ਕੋਸ਼ਿਸ਼ ਕੀਤੀ ਤਾ ਲੋਕਾ ਨੇ ਉਸ ਨੂੰ ਧੱਕਾ ਦੇ ਕੇ ਪਿੱਛੇ ਕਰ ਦਿੱਤਾ | ਲੋਕਾ ਦੀ ਭੀੜ ਵਧਦੀ ਗਈ ਅਤੇ ਉਨ੍ਹਾਂ ਨੇ ਮੁਸਲਿਮ ਲੜਕੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ | ਇਸੇ ਵਿਚ ਸੂਚਨਾ ਮਿਲਣ ਤੇ ਸਬ-ਇੰਸਪੈਕਟਰ ਗਗਰਦੀਪ ਸਿੰਘ ਅਤੇ ਹੋਰ ਪੁਲਿਸ ਕਰਮੀ ਮੌਕੇ ਤੇ ਪਹੁੰਚੇ | ਉਨ੍ਹਾਂ ਨੇ ਸਥਿਤੀ ਨੂੰ ਕਾਬੂ ਹੇਠ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕ ਬਹੁਤ ਗੁੱਸੇ 'ਚ ਸੀ | ਇਸੇ ਵਿਚ ਪਹਿਲਾ ਗਗਨਦੀਪ ਨੇ ਲੜਕੇ ਨੂੰ ਟੋਲਿਆ ਅਤੇ ਉਸ ਨੂੰ ਆਪਣੇ ਨਾਲ ਲੈ ਜਾਣ ਲੱਗੇ | ਭੀੜ 'ਚ ਮੌਜੂਦ ਲੋਕ ਪੁਲਿਸ ਦੇ ਆਉਣ ਨਾਲ ਵੀ ਨਹੀਂ ਰੁਕੇ ਅਤੇ ਉਹ ਲੜਕੇ ਨੂੰ ਮਾਰਦੇ ਰਹੇ | ਨੌਜਵਾਨ ਨੂੰ ਬਚਾਉਣ ਲਈ ਗਗਨਦੀਪ ਨੇ ਉਸ ਨੂੰ ਆਪਣੇ ਪਾਸ ਖਿੱਚ ਲਿਆ | ਗਗਨਦੀਪ ਸਿੰਘ ਉਸ ਨੂੰ ਲੋਕਾਂ ਤੋ ਬਚਾਉਦਾ ਰਿਹਾ | ਉਸ ਨੇ ਨੌਜਵਾਨ ਦਾ ਸਿਰ ਵੀ ਹੱਥ ਨਾਲ ਛੁਪਾ ਲਿਆ ਤਾਂਕਿ ਉਸ ਦੇ ਸਿਰ ਤੇ ਸੱਟ ਨਾ ਲੱਗੇ | ਇਸੇ ਵਿਚ ਕੁੱਟਮਾਰ ਕਰਦੀ ਭੀੜ ਵਿਚੋਂ ਇਕ ਵਿਅਕਤੀ ਨੇ ਗਗਨਦੀਪ ਨੂੰ ਵੀ ਮਾਰਿਆ ਪਰ ਫਿਰ ਵੀ ਉਹ ਡਟਿਆ ਰਿਹਾ ਅਤੇ ਲੜਕੇ ਨੂੰ ਖੁਦ ਤੋਂ ਅਲੱਗ ਨਹੀਂ ਕੀਤਾ | ਜਿਵੇਂ ਤਿਵੇਂ ਪੁਲਿਸ ਨੌਜਵਾਨ ਨੂੰ ਭੀੜ ਤੋਂ ਬਚਾ ਕੇ ਲੈ ਗਈ | ਦੱਸਿਆ ਜਾ ਰਿਹਾ ਹੈ ਕਿ ਲੜਕਾ ਅਤੇ ਲੜਕੀ ਦੋਨੋਂ ਬਾਲਗ ਹਨ | ਪੁਲਿਸ ਨੇ ਥਾਣੇ 'ਚ ਪਹੁੰਚ ਕੇ ਲੜਕੀ ਦੇ ਮਾਤਾ ਪਿਤਾ ਨੂੰ ਖ਼ਬਰ ਕੀਤੀ ਅਤੇ ਪੂਰੀ ਘਟਨਾ ਦੇ ਬਾਰੇ ਦੱਸਿਆ | ਇਸੇ ਵਿਚ ਪੁਲਿਸ ਨੇ ਲੜਕੇ ਅਤੇ ਲੜਕੀ ਨੂੰ ਵੀ ਸਮਝਾਇਆ | ਇਸਦੇ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ | ਗਗਨਦੀਪ ਦੀ ਬਹਾਦਰੀ ਦੀ ਲੋਕ ਖੂਬ ਤਾਰੀਫ਼ ਕਰ ਰਹੇ ਹਨ | ਖੁਦ ਦੀ ਪਰਵਾਹ ਨਾ ਕੀਤੇ ਬਿਨਾ ਚਾਰੇ ਪਾਸਿਆਂ ਤੋਂ ਭੀੜ ਨਾਲ ਘਿਰੇ ਹੋਣ ਦੇ ਬਾਵਜੂਦ ਵੀ ਉਸ ਨੇ ਨੌਜਵਾਨ ਦਾ ਬਚਾਓ ਕਰਨਾ ਨਹੀ ਛੱਡਿਆ | ਸੋਸ਼ਲ ਮੀਡੀਆ ਤੇ ਲੋਕਾਂ ਨੇ ਸਲਾਹ ਦਿੱਤੀ ਕਿ ਏਦਾ ਦੇ ਪੁਲਿਸ ਕਰਮੀਆਂ ਦਾ ਸਨਮਾਨ ਹੋਣਾ ਚਾਹੀਦਾ ਹੈ ਤਾਂਕਿ ਉਹ ਇਕ ਮਿਸਾਲ ਬਣ ਸਕੇ |

ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਸਬੰਧੀ ਸਮਾਗਮ ਸਮਾਪਤ

ਜਗਰਾਉਂ, 25 ਮਈ (ਹਰਵਿੰਦਰ ਸਿੰਘ ਖ਼ਾਲਸਾ)- ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 9ਵੀਂ ਬਰਸੀ ਮੌਕੇ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ ਜਗਰਾਉਂ ਵਿਖੇ ਕਰਵਾਏ 5 ਦਿਨਾਂ ਸਮਾਗਮਾਂ ਦੀ ਸਮਾਪਤੀ ਸਮੇਂ ਸਜਾਏ ਦੀਵਾਨ 'ਚ ਪਹੁੰਚੇ ਬੁਲਾਰਿਆਂ ਨੇ ਸੱਚਖੰਡ ਵਾਸੀ ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਵਲੋਂ ਕੀਤੇ ਕਾਰਜਾਂ ਨੂੰ ਉਨ੍ਹਾਂ ਦੇ ਸਪੁੱਤਰ ਤੇ ਵਰੋਸਾਏ ਸੰਤ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਵਲੋਂ ਬਾਖ਼ੂਬੀ ਨਿਭਾਉਣ ਦੀ ਪ੍ਰਸੰਸਾ ਕੀਤੀ | ਸਮਾਗਮ 'ਚ ਤਖ਼ਤ ਸਾਹਿਬਾਨ ਦੇ ਜਥੇਦਾਰ, ਸੰਤ ਮਹਾਂਪੁਰਖ, ਕੀਰਤਨੀ ਜਥਿਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਸਮਾਜਿਕ ਆਦਿ ਸੰਸਥਾਵਾਂ ਦੇ ਆਗੂਆਂ ਤੇ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਿਰਕਤ ਕੀਤੀ | ਸਮਾਗਮ 'ਚ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਵੀ ਪਾਏ ਗਏ | ਇਸ ਮੌਕੇ ਸੰਤ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਦੱਸਿਆ ਕਿ 10 ਜੂਨ ਨੂੰ ਕੈਨੇਡਾ ਵਿਖੇ ਵੀ ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ
ਯਾਦ 'ਚ ਸਮਾਗਮ ਕਰਵਾਏ ਜਾਣਗੇ | ਸਟੇਜ ਦੀ ਸੇਵਾ ਗਿਆਨੀ ਭਗਵਾਨ ਸਿੰਘ ਜੌਹਲ ਵਲੋਂ ਨਿਭਾਈ ਗਈ | ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੁੱਖ ਹੈ ਕਿ ਅੱਜ ਵਿਰੋਧੀ ਤਾਕਤਾਂ ਨੇ ਵੰਡੀਆਂ ਪਾਉਣ ਲਈ ਸਿੱਖ ਪੰਥ 'ਚ ਦੁਬਿਧਾ ਦੀ ਚੰਗਿਆੜੀ ਸੁੱਟ ਦਿੱਤੀ ਹੈ | ਇਸ ਪੀੜਾ ਤੋਂ ਨਿਕਲਣ ਲਈ ਇਕੋ ਹੱਲ ਹੈ ਕਿ ਇਕ ਥਾਂ ਬੈਠ ਕੇ ਵਿਚਾਰਾਂ ਕੀਤੀਆਂ ਜਾਣ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਧਰਮ ਮਨੁੱਖ ਨੂੰ ਸੁਖਦਾਈ ਜੀਵਨ ਬਤੀਤ ਕਰਨ ਦੇ ਰਾਹ ਤੋਰਦਾ ਹੈ | ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਤੇ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਦਿੱਤੇ ਫ਼ਲਸਫ਼ੇ ਨੂੰ ਅੱਜ ਦੁਨੀਆ ਸਭ ਤੋਂ ਬਿਹਤਰੀਨ ਮੰਨਦੀ ਹੈ | ਸੰਤ ਘਾਲਾ ਸਿੰਘ ਨਾਨਕਸਰ, ਸੰਤ ਗੁਰਮੇਲ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਸਮਾਜ 'ਚ ਉਹ ਹੀ ਸਦਾ ਲਈ ਜਿਉਂਦੇ ਰਹਿੰਦੇ ਹਨ, ਜੋ ਇਕ ਨਾਲ ਜੁੜਦੇ ਹਨ | ਸੰਤ ਰਾਮ ਸਿੰਘ ਦਮਦਮੀ ਟਕਸਾਲ, ਸੰਤ ਸ਼ੁਧ ਸਿੰਘ ਟੂਸਿਆਂ ਵਾਲੇ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਸਤਨਾਮ ਸਿੰਘ ਸੀਸ ਮਹਿਲ, ਬਾਬਾ ਬਲਦੇਵ ਸਿੰਘ ਮੰਡੀਰਾਂ, ਬਾਬਾ ਹਰਚੰਦ ਸਿੰਘ ਝੋਰੜਾਂ, ਬਾਬਾ ਹਰਪਾਲ ਸਿੰਘ ਝੋਰੜਾਂ, ਭਾਈ ਗੁਰਮੇਲ ਸਿੰਘ ਬੜੂੰਦੀ ਆਦਿ ਨੇ ਸੰਤਾਂ ਵਲੋਂ ਧਾਰਮਿਕ ਤੇ ਸਮਾਜਿਕ ਖੇਤਰ 'ਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ | ਸਮਾਗਮ 'ਚ ਬਾਬਾ ਰਵਿੰਦਰ ਸਿੰਘ ਤਖਾਣਬੱਧ, ਬਾਬਾ ਹਾਕਮ ਸਿੰਘ ਨਾਨਕਸਰ, ਭਾਈ ਗੁਰਚਰਨ ਸਿੰਘ ਰਸੀਆ, ਭਾਈ ਤਿ੍ਲੋਕ ਸਿੰਘ ਬੈਂਕ ਵਾਲੇ, ਮਹੰਤ ਕੁਲਦੀਪ ਸਿੰਘ ਨਾਨਕਸਰ, ਭਾਈ ਲਖਵਿੰਦਰ ਸਿੰਘ ਲੱਖਾ ਨੇ ਗੁਰਬਾਣੀ ਕੀਰਤਨ ਤੇ ਗਿਆਨੀ ਪਿ੍ਤਪਾਲ ਸਿੰਘ ਪਾਰਸ ਦੇ ਢਾਡੀ ਜਥੇ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ 'ਚ ਵਿਧਾਇਕ ਦਰਸ਼ਨ ਸਿੰਘ ਬਰਾੜ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਹਰਸੁਰਿੰਦਰ ਸਿੰਘ ਗਿੱਲ, ਯੂਥ ਕਾਂਗਰਸੀ ਆਗੂ ਕਮਲਜੀਤ ਸਿੰਘ ਬਰਾੜ, ਸੂਬਾ ਸਕੱਤਰ ਕਾਂਗਰਸ ਸਤਿੰਦਰਪਾਲ ਸਿੰਘ ਗਰੇਵਾਲ, ਪ੍ਰਧਾਨ ਸੁਰਜੀਤ ਸਿੰਘ ਕਲੇਰ, ਹਰਬੰਸ ਸਿੰਘ ਸਕੱਤਰ, ਬਾਬਾ ਹਰਚੰਦ ਸਿੰਘ ਝੋਰੜਾਂ, ਬਾਬਾ ਹਰਪਾਲ ਸਿੰਘ ਝੋਰੜਾਂ, ਗੇਜਾ ਸਿੰਘ, ਜਸਵਿੰਦਰ ਸਿੰਘ ਬਿੰਦੀ, ਜੱਸਾ ਸਿੰਘ, ਤੇਜਿੰਦਰ ਸਿੰਘ ਨੰਨੀ, ਗੁਰਮੇਲ ਸਿੰਘ, ਡਾ: ਚੰਦ ਸਿੰਘ ਡੱਲਾ, ਡਾ: ਮਨਪ੍ਰੀਤ ਸਿੰਘ ਲੁਧਿਆਣਾ, ਡਾ: ਇਕਬਾਲ ਸਿੰਘ ਕੌਾਸਲਰ, ਮਨਜਿੰਦਰ ਸਿੰਘ ਡੱਲਾ, ਪਹਿਲਵਾਨ ਅਮਰੀਕ ਸਿੰਘ ਧਾਲੀਵਾਲ, ਮਹਿੰਦਰ ਸਿੰਘ ਜੱਸਲ, ਗੁਰਜੀਤ ਸਿੰਘ ਕੈਲਪੁਰ, ਦਲੇਰ ਸਿੰਘ ਲੁਧਿਆਣਾ, ਬਲਬੀਰ ਸਿੰਘ ਬੀਰਾ, ਰਣਜੀਤ ਸਿੰਘ ਡੱਲਾ, ਪਰਮਜੀਤ ਸਿੰਘ ਲੁਧਿਆਣਾ, ਸਤਨਾਮ ਸਿੰਘ ਭਰਾਜ, ਜਰਨੈਲ ਸਿੰਘ ਜੋਧਾਂ, ਰਾਮ ਸਿੰਘ, ਜਗਜੀਤ ਸਿੰਘ ਕਾਉਂਕੇ, ਭਜਨ ਸਿੰਘ ਸਵੱਦੀ, ਮਨਜੀਤ ਸਿੰਘ ਮੱਲ੍ਹਾ, ਸਤਨਾਮ ਸਿੰਘ ਬਿਲਾਸਪੁਰ, ਹਰਪਾਲ ਸਿੰਘ ਕੁਸਾ, ਪ੍ਰਤਾਪ ਸਿੰਘ, ਦਲਜੀਤ ਸਿੰਘ ਚੀਕਾ, ਜਗਜੀਤ ਸਿੰਘ ਸਿੱਧੂ, ਨਛੱਤਰ ਸਿੰਘ ਦੋਧਰੀਆ, ਜੋਗਿੰਦਰ ਸਿੰਘ ਸੀਹਰਾ, ਸਿਮਰਨਜੀਤ ਸਿੰਘ ਗਿੱਲ, ਸਰਪੰਚ ਜਰਨੈਲ ਸਿੰਘ, ਸਰਪੰਚ ਸ਼ਿਵਰਾਜ ਸਿੰਘ, ਅਜੀਤ ਸਿੰਘ ਠੁਕਰਾਲ, ਸੁਖਵਿੰਦਰ ਸਿੰਘ ਭਸੀਨ, ਗਿਆਨੀ ਮਨਪ੍ਰੀਤ ਸਿੰਘ, ਜੋਗਿੰਦਰ ਸਿੰਘ ਸੀਹਰਾ, ਗੋਪਾਲ ਸ਼ਰਮਾ, ਬਲਵਿੰਦਰ ਸਿੰਘ ਮੱਕੜ ਆਦਿ ਹਾਜ਼ਰ ਸਨ |

ਗੋਗੋਈ ਿਖ਼ਲਾਫ਼ ਕੋਰਟ ਆਫ ਇਨਕੁਆਰੀ ਦੇ ਹੁਕਮ

ਸ੍ਰੀਨਗਰ, 25 ਮਈ (ਏਜੰਸੀ)-ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੈਨਾ ਨੇ ਅੱਜ ਮੇਜਰ ਨਿਤਿਨ ਲੀਤੁਲ ਗੋਗੋਈ ਿਖ਼ਲਾਫ਼ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ, ਜਿਸ ਨੂੰ ਇਸ ਹਫ਼ਤੇ ਇਕ ਲੜਕੀ ਨਾਲ ਹੋਟਲ 'ਚ ਵੜਨ ਦੀ ਕੋਸ਼ਿਸ਼ ਕਰਦਿਆਂ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਤੋਂ
ਬਾਅਦ ਹੀ ਸੈਨਾ ਵਲੋਂ ਕੋਈ ਵੀ ਕਾਰਵਾਈ ਕੀਤੀ ਜਾਵੇਗੀ | ਸੈਨਾ ਨੇ ਗੋਗੋਈ ਿਖ਼ਲਾਫ਼ ਕੋਰਟ ਆਫ ਇਨਕੁਆਰੀ ਦੇ ਹੁਕਮ ਅੱਜ ਸੈਨਾ ਮੁਖੀ ਜਨਰਲ ਰਾਵਤ ਦੇ ਉਸ ਬਿਆਨ ਬਾਅਦ ਦਿੱਤੇ ਹਨ, ਜਿਸ ਉਨ੍ਹਾਂ ਕਿਹਾ ਸੀ ਕਿ ਜੇਕਰ ਮੇਜਰ ਗੋਗੋਈ ਿਖ਼ਲਾਫ਼ ਕੋਈ ਦੋਸ਼ ਸਾਬਿਤ ਹੋਇਆ ਤਾਂ ਉਸ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ | ਦੱਸਣਯੋਗ ਹੈ ਕਿ 23 ਮਈ ਦੀ ਇਸ ਘਟਨਾ 'ਚ ਮੇਜਰ ਗੋਗੋਈ ਨੂੰ ਹੋਟਲ ਵਾਲਿਆਂ ਨੇ ਇਕ ਜਵਾਨ ਲੜਕੀ ਨਾਲ ਕਮਰਾ ਦੇਣ ਤੋਂ ਇਨਕਾਰ ਕਰਦਿਆਂ ਇਨ੍ਹਾਂ ਨੂੰ ਡਰਾਈਵਰ ਸਮੇਤ ਪੁਲਿਸ ਹਵਾਲੇ ਕਰ ਦਿੱਤਾ ਸੀ |
ਦੋਸ਼ੀ ਸਿੱਧ ਹੋਇਆ ਤਾਂ ਮਿਸਾਲੀ ਸਜ਼ਾ ਦਿੱਤੀ ਜਾਵੇਗੀ-ਸੈਨਾ ਮੁਖੀ
ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਹੈ ਕਿ ਜੇਕਰ ਮੇਜਰ ਲੀਤੁਲ ਗੋਗੋਈ ਕਿਸੇ ਵੀ ਤਰ੍ਹਾਂ ਦੀ ਗਲਤੀ ਲਈ ਗੁਨਾਹਗਾਰ ਸਾਬਿਤ ਹੋਇਆ ਤਾਂ ਉਸ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ | ਸ੍ਰੀਨਗਰ ਵਿਖੇ 23 ਮਈ ਨੂੰ ਮੇਜਰ ਗੋਗੋਈ ਦੀ ਪੁਲਿਸ ਨਾਲ ਨੋਕਝੋਕ ਹੋਣ 'ਤੇ ਪੁਲਿਸ ਨੇ ਉਸ ਨੂੰ ਕੁਝ ਸਮੇਂ ਲਈ ਹਿਰਾਸਤ 'ਚ ਲੈ ਲਿਆ ਸੀ, ਪੁਲਿਸ ਨੇ ਮੇਜਰ ਗੋਗੋਈ 'ਤੇ ਇਕ 18 ਸਾਲਾਂ ਲੜਕੀ ਨਾਲ ਹੋਟਲ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ | ਜਨਰਲ ਰਾਵਤ ਨੇ ਪਹਿਲਗਾਮ ਵਿਖੇ ਆਰਮੀ ਗੁੱਡਵਿੱਲ ਸਕੂਲ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਸੈਨਾ ਦਾ ਕੋਈ ਵੀ ਅਧਿਕਾਰੀ ਜੇਕਰ ਕਿਸੇ ਵੀ ਤਰ੍ਹਾਂ ਦੇ ਅਪਰਾਧ 'ਚ ਸ਼ਾਮਿਲ ਪਾਇਆ ਗਿਆ ਤਾਂ ਉਸ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਕਰ ਮੇਜਰ ਗੋਗੋਈ ਨੇ ਕੁਝ ਵੀ ਗਲਤ ਕੀਤਾ ਹੋਇਆ ਤਾਂ ਉਸ ਨੂੰ ਯਕੀਨੀ ਤੌਰ 'ਤੇ ਅਜਿਹੀ ਸਜ਼ਾ ਦਿੱਤੀ ਜਾਵੇਗੀ, ਜੋ ਭਵਿੱਖ ਲਈ ਇਕ ਮਿਸਾਲ ਹੋਵੇਗੀ |

ਕੈਨੇਡਾ 'ਚ ਭਾਰਤੀ ਰੈਸਟੋਰੈਂਟ ਅੰਦਰ ਧਮਾਕਾ-15 ਜ਼ਖ਼ਮੀ

ਟੋਰਾਂਟੋ, 25 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਟੋਰਾਂਟੋ ਤੋਂ 25 ਕੁ ਕਿਲੋਮੀਟਰ ਪੱਛਮ ਵੱਲ• ਸਥਿਤ ਸ਼ਹਿਰ ਮਿਸੀਸਾਗਾ ਵਿਖੇ ਬੰਬੇ ਭੇਲ ਨਾਮਕ ਰੈਸਟੋਰੈਂਟ ਅੰਦਰ ਬੀਤੇ ਕੱਲ੍ਹ ਰਾਤ ਨੂੰ 10.30 ਵਜੇ ਦੇ ਕਰੀਬ ਇਕ ਧਮਾਕਾ ਹੋਣ ਦੀ ਖਬਰ ਹੈ, ਜਿਸ ਦੀ ਮਾਰ 'ਚ 15 ਵਿਅਕਤੀ ਜ਼ਖ਼ਮੀ ਹੋਏ ਹਨ | ਜ਼ਖ਼ਮੀਆਂ ਵਿਚੋਂ 3 ਦੀ ਹਾਲਤ ਗੰਭੀਰ  ਪਰ ਸਥਿਰ ਦੱਸੀ ਗਈ ਹੈ। ਪਤਾ ਲੱਗਾ ਹੈ ਕਿ ਘਟਨਾ ਸਮੇਂ ਰੈਸਟੋਰੈਂਟ ਵਿਚ ਜਨਮ ਦਿਨ ਦੀਆਂ ਦੋ ਵੱਖ-ਵੱਖ ਪਾਰਟੀਆਂ ਚੱਲ ਰਹੀਆਂ ਸਨ। ਪੁਲਿਸ ਅਨੁਸਰ ਦੋ ਦੋਸ਼ੀ ਜੋ ਧਮਾਕਾਖ਼ੇਜ਼ ਸਮੱਗਰੀ ਆਪਣੇ ਨਾਲ ਲਿਆਏ ਅਤੇ ਮੂੰਹ-ਸਿਰ ਕੱਜ ਕੇ ਅੰਦਰ ਵੜੇ ਅਤੇ ਧਮਾਕਾ ਕੀਤਾ। ਘਟਨਾ ਤੋਂ ਬਾਅਦ ਦੋਵੇਂ ਫ਼ਰਾਰ ਹੋ ਗਏ ਪਰ ਨਾਲ ਲੱਗਦੇ ਰਿਹਾਇਸ਼ੀ ਇਲਾਕੇ ਵੱਲਭੱਜਣ ਸਮੇਂ ਰੈਸਟੋਰੈਂਟ ਤੋਂ ਕੁਝ ਦੂਰੀ 'ਤੇ ਦਸਤਾਨੇ ਸੁੱਟ ਗਏ। ਪੁਲਿਸ ਵਲੋਂ ਦੋਵਾਂ ਅਣਪਛਾਤੇ ਸ਼ੱਕੀਆਂ ਦੀ ਰੈਸਟੋਰੈਂਟ ਅੰਦਰ ਦਾਖ਼ਲ ਹੁੰਦੇ ਸਮੇਂ ਦੀ ਤਸਵੀਰ ਜਾਰੀ ਕੀਤੀ ਗਈ ਹੈ। ਧਮਾਕਾ ਦੂਰ ਤੱਕ ਸੁਣਾਈ ਦਿੱਤਾ ਜਿਸ ਨਾਲ ਰੈਸਟੋਰੈਂਟ ਅੰਦਰ ਨੁਕਸਾਨ ਹੋਇਆ ਪਰ ਬਾਹਰੋਂ ਸਭ ਕੁਝ ਠੀਕ ਜਾਪਦਾ ਹੈ। ਮਿਸੀਸਾਗਾ ਵਿਚ ਇਹ ਰੈਸਟੋਰੈਂਟ 20 ਕੁ ਸਾਲਾਂ ਤੋਂ ਚੱਲ ਰਿਹਾ ਹੈ। ਪੀਲ ਪੁਲਿਸ ਦੀ ਮੁਖੀ ਜੈਨੀਫਰ ਈਵਨਜ਼ ਨੇ ਕਿਹਾ ਹੈ ਕਿ ਸਥਿਤੀ ਕਾਬੂ ਹੇਠ ਹੈ ਅਤੇ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਜਾਰੀ ਹੈ। ਉਨ੍ਹਾਂ ਨੇ ਜ਼ਖ਼ਮੀਆਂ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਟੋਰਾਂਟੋ ਸਥਿਤ ਭਾਰਤੀ ਕੌਂਸਲਖਾਨੇ ਦੇ ਸੀਨੀਅਰ ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਕੌਂਸਲ ਜਨਰਲ ਦਿਨੇਸ਼ ਭਾਟੀਆ ਨੇ ਦੱਸਿਆ ਕਿ ਪੀੜਤਾਂ ਦੀ ਸਹਾਇਤਾ ਵਾਸਤੇ ਇਕ ਟੈਲੀਫ਼ੋਨ ਹੈਲਪਲਾਈਨ (647 668 4108) ਸਥਾਪਿਤ ਕੀਤੀ ਗਈ ਹੈ। ਰਾਜਧਾਨੀ ਓਟਾਵਾ ਵਿਖੇ ਭਾਰਤੀ ਦੂਤਾਵਾਸ ਰਾਹੀਂ ਦਿੱਲੀ 'ਚ ਵਿਦੇਸ਼ ਮੰਤਰਾਲੇ ਨੂੰ ਲਗਾਤਾਰ ਜਾਣਕਾਰੀ ਭੇਜੀ ਜਾ ਰਹੀ ਹੈ। ਨਵੀਂ ਦਿੱਲੀ ਤੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਰਾਹੀਂ ਦੱਸਿਆ ਕਿ ਇਸ ਬਾਰੇ ਉਹ ਭਾਰਤ ਦੇ ਰਾਜਦੂਤ ਵਿਕਾਸ ਸਵਰੂਪ ਅਤੇ ਕੌਂਸਲ ਜਨਰਲ ਦਿਨੇਸ਼ ਭਾਟੀਆ ਨਾਲ ਸੰਪਰਕ ਵਿਚ ਹਨ।
ਭਾਰਤੀ ਹਾਈ ਕਮਿਸ਼ਨਰ ਦੇ ਸੰਪਰਕ 'ਚ ਹਾਂ-ਸੁਸ਼ਮਾ ਸਵਰਾਜ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤੀ ਰੈਸਟੋਰੈਂਟ 'ਚ ਹੋਏ ਧਮਾਕੇ ਤੋ ਬਾਅਦ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਸੰਪਰਕ ਵਿਚ ਹੈ। ਇਸ ਧਮਾਕੇ ਵਿੱਚ 15 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਦੱਸਿਆ ਕਿ ਮੈਂ ਟਰਾਟੋਂ 'ਚ ਆਪਣੇ ਦੂਤਾਵਾਸ ਅਤੇ ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਦੇ ਸੰਪਰਕ ਵਿਚ ਹਾਂ।

ਸ਼ਾਹਕੋਟ 'ਚ ਕਾਂਗਰਸ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰੇਗੀ-ਜਾਖੜ

'ਅਜੀਤ' ਨਾਲ ਵਿਸ਼ੇਸ਼ ਮੁਲਾਕਾਤ
ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਨੀਂਹ ਰੱਖੇਗੀ ਕਾਂਗਰਸ ਦੀ ਜਿੱਤ-ਸਿੱਧੂ
ਜਸਪਾਲ ਸਿੰਘ
ਜਲੰਧਰ, 25 ਮਈ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਲੋਕ ਸਭਾ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਸ਼ਾਹਕੋਟ ਉਪ-ਚੋਣ 'ਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਰਿਕਾਰਡ ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕਰਨਗੇ ਤੇ ਉਨ੍ਹਾਂ ਦੀ ਇਹ ਜਿੱਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਤੇ ਵਿਕਾਸਮੁਖੀ ਨੀਤੀਆਂ 'ਤੇ ਹਲਕੇ ਦੇ ਲੋਕਾਂ ਦੀ ਮੋਹਰ ਹੋਵੇਗੀ | ਅੱਜ ਇਥੇ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਜਿਸ ਤਰ੍ਹਾਂ ਦਾ ਭਰਵਾਂ ਜਨ ਸਮਰਥਨ ਮਿਲ ਰਿਹਾ ਹੈ ਤੇ ਹਰ ਵਰਗ ਦੇ ਲੋਕਾਂ ਵਲੋਂ ਕਾਂਗਰਸ ਦੇ ਹੱਕ 'ਚ ਲਹਿਰ ਖੜ੍ਹੀ ਕੀਤੀ ਜਾ ਰਹੀ ਹੈ ਉਸ ਤੋਂ ਲਗਦਾ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਲਈ ਆਪਣੀ ਜ਼ਮਾਨਤ ਬਚਾਉਣੀ ਔਖੀ ਹੋ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਉਮੀਦਵਾਰ ਦੀ ਚੋਣ ਮੁਹਿੰਮ ਦੇ ਸਟਾਰ ਪ੍ਰਚਾਰਕ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸਨ ਤੇ ਉਨ੍ਹਾਂ  ਵੀ ਕਾਂਗਰਸ ਦੀ ਇਤਿਹਾਸਿਕ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਹ ਚੋਣ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ 'ਚ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਨੀਂਹ ਰੱਖੇਗੀ |
ਕੈਪਟਨ ਵਲੋਂ ਕਰਵਾਏ ਕੰਮਾਂ ਨੂੰ ਵੋਟ ਪਾਉਣਗੇ ਲੋਕ-ਜਾਖੜ
ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਜਿਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਕਮਾਨ ਸੰਭਾਲੀ ਸੀ, ਉਸ ਸਮੇਂ ਸੂਬੇ ਦੀ ਆਰਥਿਕਤਾ ਡਾਂਵਾਂਡੋਲ ਸੀ ਤੇ ਕਿਸਾਨ ਰੁਲ ਰਿਹਾ ਸੀ, ਪਰ ਉਨ੍ਹਾਂ ਆਉਂਦਿਆਂ ਹੀ ਸੂਬੇ ਨੂੰ ਮੁੜ ਪੈਰਾਂ 'ਚ ਖੜ੍ਹਾ ਕੀਤਾ ਤੇ ਕੇਵਲ ਇਕ ਸਾਲ 'ਚ ਹੀ 2 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਤੋਂ ਇਲਾਵਾ ਇਕ ਲੱਖ ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ 'ਤੇ ਲਵਾਇਆ | ਸ਼ਾਹਕੋਟ ਉਪ ਚੋਣ ਵੀ ਵਿਕਾਸ ਦੇ ਮੁੱਦੇ 'ਤੇ ਹੀ ਲੜੀ ਜਾਵੇਗੀ ਤੇ ਕਾਨੂੰਨ ਦਾ ਰਾਜ ਇਸ ਸਮੇਂ ਸਰਕਾਰ ਦੀ ਵੱਡੀ ਪ੍ਰਾਪਤੀ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਤੋਂ ਗੈਰ-ਹਾਜ਼ਰੀ ਬਾਰੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਕੀਤੇ ਗਏ ਕੰਮ ਖੁਦ ਬੋਲਦੇ ਹਨ ਤੇ ਉਹ ਚਾਹੇ ਕਿਤੇ ਵੀ ਹੋਣ ਲੋਕ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਵੋਟ ਪਾਉਣਗੇ |
ਅਕਾਲੀ ਦਲ ਦੀ ਨੀਅਤ 'ਚ ਖੋਟ-ਸਿੱਧੂ
ਸੂਬੇ ਦੇ ਹਰ ਖੇਤਰ 'ਚ ਪਛੜ ਜਾਣ ਦੇ ਦੋਸ਼ ਅਕਾਲੀ ਦਲ 'ਤੇ ਲਗਾਉਂਦੇ ਹੋਏ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਆਗੂਆਂ ਦੀ ਨੀਅਤ ਸਾਫ ਨਹੀਂ ਹੈ | ਰੇਤਾ-ਬਜਰੀ ਬਾਰੇ ਲਿਆਂਦੀ ਜਾਣ ਵਾਲੀ ਨੀਤੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ 'ਚ ਰੇਤ-ਬਜਰੀ ਦੇ ਅਥਾਹ ਭੰਡਾਰ ਹਨ ਤੇ ਜਲਦ ਹੀ ਲੋਕਾਂ ਨੂੰ ਸਸਤੇ ਭਾਅ 'ਤੇ ਰੇਤ ਤੇ ਬਜਰੀ ਮਿਲੇਗੀ | ਉਨ੍ਹਾਂ ਕਿਹਾ ਕਿ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਤੇ ਮਿਲਾਵਟ ਨੂੰ ਰੋਕਣ ਲਈ ਸਰਕਾਰ ਗੰਭੀਰਤਾ ਤੇ ਪ੍ਰਤੀਬੱਧਤਾ ਨਾਲ ਯਤਨ ਕਰ ਰਹੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਦੂਸ਼ਣ ਫੈਲਾਉਣ ਵਾਲਿਆਂ ਿਖ਼ਲਾਫ਼ ਸਖ਼ਤੀ ਵਰਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਵਲੋਂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਤੇ ਖੇਤੀਬਾੜੀ ਦੇ ਸੰਕਟ ਲਈ ਵੀ ਖੇਤੀ ਆਧਾਰਿਤ ਸਨਅਤਾਂ ਲਗਾਈਆਂ ਜਾਣਗੀਆਂ |

ਸੀ. ਬੀ. ਐਸ. ਈ. 12ਵੀਂ ਦਾ ਨਤੀਜਾ ਅੱਜ

ਨਵੀਂ ਦਿੱਲੀ, 25 ਮਈ (ਏਜੰਸੀ)-ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦਾ ਨਤੀਜਾ 26 ਮਈ ਨੂੰ ਐਲਾਨਿਆ ਜਾਵੇਗਾ | ਬੋਰਡ ਦੇ ਸਿੱਖਿਆ ਸਕੱਤਰ ਅਨਿਲ ਸਵਰੂਪ ਨੇ ਟਵੀਟ ਕਰਦਿਆਂ ਦੱਸਿਆ ਕਿ ਸੀ.ਬੀ.ਐਸ.ਈ. ਵਲੋਂ ਇਹ ਨਤੀਜਾ ਆਪਣੀ ਅਧਿਕਾਰਕ ਵੈੱਬਸਾਈਟ 'ਤੇ ਸਵੇਰੇ 10 ਵਜੇ ਪਾਇਆ ਜਾਵੇਗਾ | ...

ਪੂਰੀ ਖ਼ਬਰ »

ਪਾਕਿ 'ਚ ਹਿੰਦੂ ਵਕੀਲ ਅਗਵਾ

ਅੰਮਿ੍ਤਸਰ, 25 ਮਈ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਪੁਰ ਖ਼ਾਸ ਸ਼ਹਿਰ ਦੇ ਨਿਵਾਸੀ ਵਕੀਲ ਹੀਰਾ ਲਾਲ ਨੂੰ ਅੱਜ ਸਵੇਰੇ ਉਸ ਦੇ ਦਫ਼ਤਰ 'ਚੋਂ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਅਗਵਾ ਕਰਕੇ ਕਿਸੇ ਗੁਪਤ ਟਿਕਾਣੇ 'ਤੇ ਲਿਜਾਇਆ ਗਿਆ, ਜਿਸ ਬਾਰੇ ...

ਪੂਰੀ ਖ਼ਬਰ »

ਬੋਧ ਗਯਾ ਬੰਬ ਧਮਾਕਾ ਮਾਮਲੇ 'ਚ 5 ਦੋਸ਼ੀ ਕਰਾਰ-ਸਜ਼ਾ 31 ਨੂੰ

ਪਟਨਾ, 25 ਮਈ (ਏਜੰਸੀ)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਇਕ ਵਿਸ਼ੇਸ਼ ਅਦਾਲਤ ਨੇ 2013 'ਚ ਬੋਧ ਗਯਾ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਅੱਜ ਪੰਜਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ | ਵਿਸ਼ੇਸ਼ ਅਦਾਲਤ ਦੇ ਜੱਜ ਮਨੋਜ ਕੁਮਾਰ ਸਿਨ੍ਹਾ ਨੇ ਸਾਰੇ ਪੰਜਾਂ ...

ਪੂਰੀ ਖ਼ਬਰ »

ਹਾਜਿਨ 'ਚ ਅੱਤਵਾਦੀਆਂ ਵਲੋਂ ਵਿਅਕਤੀ ਦੀ ਹੱਤਿਆ

ਸ੍ਰੀਨਗਰ, 25 ਮਈ (ਮਨਜੀਤ ਸਿੰਘ)- ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੁਰਾ ਦੇ ਅੱਤਵਾਦਗ੍ਰਸਤ ਹਾਜਿਨ ਇਲਾਕੇ 'ਚ ਸ਼ੱਕੀ ਅੱਤਵਾਦੀ ਵਲੋਂ ਅਗਵਾ ਕੀਤੇ ਵਿਅਕਤੀ ਦੀ ਗਲਾ ਕੱਟੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ | ਪੁਲਿਸ ਅਨੁਸਾਰ ਹਾਜਿਨ ਇਲਾਕੇ ਦੇ ਗੁੰਦਾ ਪ੍ਰੰਗ ...

ਪੂਰੀ ਖ਼ਬਰ »

ਭਾਰਤ ਤੇ ਡੈਨਮਾਰਕ ਵਲੋਂ ਨਵੀਂ ਤਕਨਾਲੋਜੀ, ਗਿਆਨ-ਵਿਗਿਆਨ ਖੇਤਰ ਸਬੰਧੀ ਅਹਿਮ ਸਮਝੌਤਾ

ਕੋਪਨਹੈਗਨ, 25 ਮਈ (ਅਮਰਜੀਤ ਸਿੰਘ ਤਲਵੰਡੀ)-ਭਾਰਤ ਅਤੇ ਡੈਨਮਾਰਕ ਦੀਆਂ ਸਰਕਾਰਾਂ ਵਲੋਂ ਗਿਆਨ-ਵਿਗਿਆਨ ਦੇ ਖੇਤਰ 'ਚ ਨਵੀਆਂ ਖੋਜਾਂ ਤੇ ਤਕਨੀਕਾਂ ਵਿਕਸਿਤ ਕਰਨ ਸਬੰਧੀ ਇਕ ਇਤਿਹਾਸਕ ਸਮਝੌਤਾ ਕੀਤਾ ਗਿਆ ਹੈ | ਵੱਖ-ਵੱਖ ਯੂਰਪੀ ਮੁਲਕਾਂ ਦੇ ਦੌਰਿਆਂ ਦੌਰਾਨ ਇਥੇ ਪੁੱਜੇ ...

ਪੂਰੀ ਖ਼ਬਰ »

ਭਾਰਤ ਤੇ ਬੰਗਲਾਦੇਸ਼ 'ਚ ਸਹਿਯੋਗ, ਸੱਭਿਆਚਾਰਕ ਨੇੜਤਾ ਤੇ ਸਾਂਝੇਦਾਰੀ ਪੁਰਾਣੀ-ਮੋਦੀ

ਵਿਸ਼ਵ ਭਾਰਤੀ 'ਵਰਸਿਟੀ ਦੀ ਸਾਲਾਨਾ ਕਾਨਵੋਕੇਸ਼ਨ 'ਚ ਸ਼ੇਖ ਹਸੀਨਾ ਵਲੋਂ ਵੀ ਸ਼ਿਰਕਤ ਕੋਲਕਾਤਾ, 25 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਸਾਲਾਨਾ ਕਾਨਵੋਕੇਸ਼ਨ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ...

ਪੂਰੀ ਖ਼ਬਰ »

ਕਿਮ ਨਾਲ ਰੱਦ ਹੋਈ ਬੈਠਕ ਅਜੇ ਵੀ ਹੋ ਸਕਦੀ ਹੈ- ਟਰੰਪ

ਵਾਸ਼ਿਾਂਗਟਨ, 25 ਮਈ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਉੱਤਰ ਕੋਰੀਆ ਦੇ ਨੇਤਾਵਾਂ ਦੇ ਸੰਪਰਕ 'ਚ ਹੈ | ਇਸ ਦੇ ਨਾਲ ਹੀ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਉਨ੍ਹਾਂ ਦੀ ...

ਪੂਰੀ ਖ਼ਬਰ »

ਕੁਲਗਾਮ 'ਚ ਫ਼ੌਜੀ ਕੈਂਪ 'ਤੇ ਗ੍ਰਨੇਡ ਹਮਲਾ

ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਨਾਕਾਮ ਸ੍ਰੀਨਗਰ, 25 ਮਈ (ਮਨਜੀਤ ਸਿੰਘ)- ਰਮਜ਼ਾਨ ਮਹੀਨੇ 'ਚ ਕੀਤੀ ਜੰਗਬੰਦੀ ਦਾ ਲਾਭ ਉਠਾਉਂਦਿਆਂ ਅੱਤਵਾਦੀਆਂ ਨੇ ਆਪਣੀਆਂ ਸਰਗਰਮੀਆਂ 'ਚ ਵਾਧਾ ਕਰ ਦਿੱਤਾ ਹੈ | ਇਸੇ ਦੌਰਾਨ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ 'ਚ ਸ਼ੱਕੀ ...

ਪੂਰੀ ਖ਼ਬਰ »

ਫੰਡ ਦੀ ਕਿੱਲਤ ਨਾਲ ਜੂਝ ਰਹੀ ਕਾਂਗਰਸ ਨੇ ਲੋਕਾਂ ਤੋਂ ਮੰ ਗਿਆ ਚੰਦਾ

ਨਵੀਂ ਦਿੱਲੀ, 25 ਮਈ (ਉਪਮਾ ਡਾਗਾ ਪਾਰਥ)-ਆਰਥਿਕ ਤੰਗੀ ਨਾਲ ਜੂਝ ਰਹੀ ਕਾਂਗਰਸ ਨੇ ਆਮ ਲੋਕਾਂ ਤੋਂ ਚੰਦਾ ਲੈ ਰਹੀ ਹੈ | ਪਾਰਟੀ ਨੇ ਆਪਣੇ ਅਧਿਕਾਰਕ ਟਵਿੱਟਰ ਤੋਂ 'ਲੋਕਤੰਤਰ ਨੂੰ ਬਚਾਉਣ ਲਈ ਮਦਦ' ਦੀ ਅਪੀਲ ਕਰਦਿਆਂ ਚੰਦੇ ਦੇ ਫਾਰਮ ਦਾ ਿਲੰਕ ਜਨਤਾ ਨਾਲ ਸਾਂਝਾ ਕੀਤਾ ਹੈ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX