ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਦੀ ਟੀਮ ਨੇ ਇੰਗਲੈਂਡ ਨੂੰ ਦਿੱਤਾ 521 ਦੌੜਾਂ ਦਾ ਟੀਚਾ
. . .  1 day ago
ਅਟਲ ਜੀ ਨੇ ਸਮਰਾਟ ਦੀ ਤਰ੍ਹਾਂ ਹਰ ਇਕ ਦੇ ਦਿਲ 'ਤੇ ਰਾਜ ਕੀਤਾ - ਹਰਸਿਮਰਤ ਕੌਰ ਬਾਦਲ
. . .  1 day ago
ਨਵੀਂ ਦਿੱਲੀ, 20 ਅਗਸਤ - ਦਿੱਲੀ 'ਚ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ ਪ੍ਰਾਰਥਨਾ ਸਭਾ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ...
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਗਿਆਨੀ ਗੁਰਬਚਨ ਸਿੰਘ
. . .  1 day ago
ਪਟਿਆਲਾ, 20 ਅਗਸਤ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ 'ਚ ਪਟਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਟਿਆਲਾ ਜੇਲ੍ਹ 'ਚ ਮਿਲਣ ਪਹੁੰਚੇ ...
ਜੰਮੂ-ਕਸ਼ਮੀਰ ਦੇ ਲੋਕਾਂ ਲਈ ਮਹਾਨ ਸ਼ਖ਼ਸੀਅਤ ਸਨ ਵਾਜਪਾਈ ਜੀ- ਮਹਿਬੂਬਾ ਮੁਫ਼ਤੀ
. . .  1 day ago
ਬਰਮਿੰਘਮ ਵਿਖੇ ਮਨਾਈ ਗਈ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ
. . .  1 day ago
ਬਰਮਿੰਘਮ,20 ਅਗਸਤ - ਇੰਗਲੈਂਡ ਦੇ ਬਰਮਿੰਘਮ 'ਚ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਰਤੀ ਕੌਂਸਲ ਜਨਰਲ ਡਾ: ਅਮਨ ਪੁਰੀ ਨੇ ਤਿਰੰਗਾ ਲਹਿਰਾਇਆ। ...
ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਨੇ ਕੇਰਲ ਲਈ 20 ਕਰੋੜ ਦੀ ਕੀਤੀ ਆਰਥਿਕ ਸਹਾਇਤਾ
. . .  1 day ago
ਅਮਰਾਵਤੀ, 20 ਅਗਸਤ- ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹੜ੍ਹ ਪ੍ਰਭਾਵਿਤ ਕੇਰਲ ਦੇ ਪੀੜਤਾਂ ਲਈ 20 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਐਲਾਨ ਕੀਤਾ ਹੈ। ਰਾਜ ਸਰਕਾਰ ਦੇ ਸਰਕਾਰੀ ਕਰਮਚਾਰੀ, ਅਧਿਆਪਕ ਅਤੇ ਪੈਨਸ਼ਨਰ ਆਪਣੀ...
ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਨੂੰ ਹੁਣ ਤੱਕ 364 ਦੌੜਾਂ ਦੀ ਲੀਡ, 195/2
. . .  1 day ago
ਵਿਨੇਸ਼ ਫੋਗਾਟ ਦੀ ਜਿੱਤ ਨਾਲ ਏਸ਼ੀਅਨ ਖੇਡਾਂ 'ਚੋਂ ਭਾਰਤ ਨੂੰ ਮਿਲਿਆ ਦੂਜਾ ਸੋਨ ਤਗਮਾ
. . .  1 day ago
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਸੋਨ ਤਗਮਾ
. . .  1 day ago
ਅਟਲ ਜੀ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ - ਅਡਵਾਨੀ
. . .  1 day ago
ਬਾਗ਼ੀ ਧੜੇ ਨੇ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਥਾਪਿਆ ਐਕਟਿੰਗ ਪ੍ਰਧਾਨ
. . .  1 day ago
ਚੰਡੀਗੜ੍ਹ, 20 ਅਗਸਤ- ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਅੱਜ ਬਗ਼ਾਵਤ ਦਾ ਇੱਕ ਹੋਰ ਕਦਮ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਐਕਟਿੰਗ ਪ੍ਰਧਾਨ ਥਾਪ ਦਿੱਤਾ । ਇਸ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਦੀ...
ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਤੇ ਉਸ ਦਾ ਸਾਥੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ
. . .  1 day ago
ਜੈਤੋ, 20 ਅਗਸਤ(ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਪੁਲਿਸ ਵੱਲੋਂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਤੇ ਉਸ ਦੇ ਸਾਥੀ ਨੂੰ 550 ਨਸ਼ੀਲੀਆਂ ਗੋਲੀਆਂ, 22 ਹਜ਼ਾਰ ਨਕਦ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀ.ਆਈ.ਏ...
ਕਸ਼ਮੀਰ 'ਤੇ ਅਟਲ ਜੀ ਨੇ ਪੇਸ਼ ਕੀਤਾ ਵੱਖਰਾ ਨਜ਼ਰੀਆ - ਮੋਦੀ
. . .  1 day ago
ਵਾਜਪਾਈ ਜੀ ਨੇ ਆਪਣੀ ਜ਼ਿੰਦਗੀ ਲੋਕਤੰਤਰ ਨੂੰ ਕਰ ਦਿੱਤੀ ਸਮਰਪਿਤ- ਮੋਦੀ
. . .  1 day ago
ਅਸਾਮ ਸਰਕਾਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
. . .  1 day ago
ਦਿਸਪੁਰ, 20 ਅਗਸਤ- ਅਸਾਮ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਕੇਰਲ 'ਚ ਆਏ ਭਾਰੀ ਹੜ੍ਹ ਕਾਰਨ ਕਈ ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਸੰਬੰਧੀ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ...
ਵਾਜਪਾਈ ਦੀ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਏ ਯੋਗ ਗੁਰੂ ਰਾਮਦੇਵ ਸਮੇਤ ਕਈ ਮੰਤਰੀ
. . .  1 day ago
ਐਸ.ਜੀ.ਪੀ.ਸੀ. ਵੱਲੋਂ ਕੇਰਲ ਨੂੰ ਭੇਜੀ ਗਈ ਰਾਹਤ ਸਮਗਰੀ
. . .  1 day ago
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਲਕਸ਼ ਨੇ ਜਿੱਤਿਆ ਚਾਂਦੀ ਦਾ ਤਗਮਾ
. . .  1 day ago
ਸਿੱਧੂ ਪਾਕਿਸਤਾਨ ਪੰਜਾਬ ਦੇ ਮੰਤਰੀ ਜਾਂ ਪਾਰਟੀ ਵਰਕਰ ਦੇ ਰੂਪ 'ਚ ਨਹੀਂ ਗਏ ਸਨ- ਕਾਂਗਰਸ
. . .  1 day ago
ਏਸ਼ੀਅਨ ਖੇਡਾਂ 2018 : ਉਜ਼ਬੇਕਿਸਤਾਨ ਦੀ ਪਹਿਲਵਾਨ ਹਰਾ ਕੇ ਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ
. . .  1 day ago
ਭਾਰਤ ਨੇ ਖਾਰਜ ਕੀਤਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ
. . .  1 day ago
ਜੰਮੂ-ਕਸ਼ਮੀਰ : ਬੱਸ 'ਤੇ ਢਿੱਗਾਂ ਡਿੱਗਣ ਕਾਰਨ ਚਾਰ ਯਾਤਰੀਆਂ ਦੀ ਮੌਤ
. . .  1 day ago
ਕੇਰਲ 'ਚ ਹੁਣ ਤੱਕ 3757 ਮੈਡੀਕਲ ਕੀਤੇ ਸਥਾਪਿਤ- ਜੇ. ਪੀ. ਨੱਢਾ
. . .  1 day ago
ਕੇਰਲ 'ਚ ਹੜ੍ਹ ਦੀ ਸਮੀਖਿਆ ਲਈ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਬੁਲਾਈ ਬੈਠਕ
. . .  1 day ago
ਕਬੱਡੀ ਖਿਡਾਰੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਬ੍ਰਿਟੇਨ 'ਚ ਹੈ ਪੀ. ਐਨ. ਬੀ. ਘਪਲੇ ਦਾ ਦੋਸ਼ੀ ਨੀਰਵ ਮੋਦੀ
. . .  1 day ago
ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ, ਮੋਦੀ ਨੇ ਚਿੱਠੀ ਲਿਖ ਕੇ ਇਮਰਾਨ ਖ਼ਾਨ ਨੂੰ ਗੱਲਬਾਤ ਲਈ ਦਿੱਤਾ ਸੱਦਾ
. . .  1 day ago
ਕੋਫੀ ਅੱਨਾਨ ਦੇ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਜਾਣਗੇ ਸ਼ਸ਼ੀ ਥਰੂਰ, ਅਦਾਲਤ ਨੇ ਦਿੱਤੀ ਆਗਿਆ
. . .  1 day ago
ਸੁਲਤਾਨਵਿੰਡ ਦੇ ਰੁਕੇ ਵਿਕਾਸ ਕੰਮਾਂ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਲਾਇਆ ਗਿਆ ਧਰਨਾ
. . .  1 day ago
ਜਾਪਾਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਏਸ਼ੀਅਨ ਖੇਡਾਂ 2018 : ਨਿਸ਼ਾਨੇਬਾਜ਼ੀ ਦੇ ਮੁਕਾਬਲੇ 'ਚ ਤਗਮੇ ਤੋਂ ਖੁੰਝੀ ਅਪੂਰਵੀ ਚੰਦੇਲਾ
. . .  1 day ago
ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਣਾਇਆ ਬੰਦੀ
. . .  1 day ago
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਨੂੰ ਮਿਲੀ ਜ਼ਮਾਨਤ
. . .  1 day ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਕਈ ਝਟਕੇ, ਪੰਜ ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਜੇਠ ਸੰਮਤ 550
ਿਵਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ
  •     Confirm Target Language  

ਗੁਰਦਾਸਪੁਰ / ਬਟਾਲਾ / ਪਠਾਨਕੋਟ

ਨਸ਼ਿਆਂ ਿਖ਼ਲਾਫ਼ ਕਾਊਾਟਰ ਇੰਟੈਲੀਜੈਂਸੀ ਨੂੰ ਮਿਲੀ ਵੱਡੀ ਸਫ਼ਲਤਾ

ਕਲਾਨੌਰ, 25 ਮਈ (ਪੁਰੇਵਾਲ/ਕਾਹਲੋਂ)-ਬੀਤੇ ਦਿਨ ਬਲਾਕ ਕਲਾਨੌਰ ਨੇੜਿਓ ਗੁਜਰਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੋਂ ਕਾਊਾਟਰ ਇੰਟੈਲੀਜੈਂਸੀ ਵਲੋਂ ਬੀ.ਐਸ.ਐਫ. ਨਾਲ ਮਿਲ ਕੇ ਚਲਾਏ ਗਏ ਸਾਂਝੇ ਅਭਿਆਨ ਦੌਰਾਨ ਜਿਥੇ 3 ਪੈਕਟ ਹੈਰੋਇਨ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 15 ਕਰੋੜ ਬਣਦੀ ਹੈ, ਬਰਾਮਦ ਕੀਤੀ ਗਈ ਸੀ, ਉਥੇ ਕਾਊਾਟਰ ਇੰਟੈਲੀਜੈਂਸੀ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਇਸ ਤਸਕਰੀ 'ਚ ਸ਼ਾਮਿਲ 2 ਵਿਅਕਤੀਆਂ ਨੂੰ ਵੀ ਕਾਬੂ ਕਰ ਲਿਆ ਗਿਆ | ਫੜੇ ਗਏ ਕਥਿਤ ਤਸਕਰ ਜ਼ਿਲ੍ਹਾ ਅੰਮਿ੍ਤਸਰ ਨਾਲ ਸਬੰਧਿਤ ਹਨ, ਜਿਨ੍ਹਾਂ ਨੂੰ ਅੱਜ ਗੁਰਦਾਸਪੁਰ ਵਿਖੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਮਾਣਯੋਗ ਅਦਾਲਤ ਨੇ ਕਥਿਤ ਤਸਕਰਾਂ ਨੂੰ 30 ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ਵਰਨਣਯੋਗ ਹੈ ਕਿ ਇਸ ਮਾਮਲੇ 'ਚ ਸਟੇਟ ਸਪੈਸ਼ਲ ਉਪਰੇਸ਼ਨ ਸੈੱਲ ਵਲੋਂ ਮਾਮਲਾ ਦਰਜ ਕਰਕੇ ਇਸ ਤਸਕਰੀ 'ਚ ਸ਼ਾਮਿਲਾਂ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ | ਜਾਣਕਾਰੀ ਦਿੰਦਿਆਂ ਕਾਊਾਟਰ ਇੰਟੈਲੀਜੈਂਸੀ ਅੰਮਿ੍ਤਸਰ ਦੇ ਏ.ਆਈ.ਜੀ. ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪਾਕਿ ਦੇ ਨਸ਼ਾ ਤਸਕਰਾਂ ਵਲੋਂ ਭਾਰਤ 'ਚ ਨਸ਼ਾ ਤਸਕਰੀ ਕਰਨ ਦੀ ਸੂਚਨਾ ਦੇ ਆਧਾਰ 'ਤੇ ਪਾਕਿ ਦੀ ਬਾਸੂਕੋਟ ਫਾਰਵਰਡ-ਤਖੀਆ ਖਾਨਪੁਰ ਪੋਸਟਾਂ ਨੇੜਿਓ ਜਿਥੇ ਰਾਵੀ ਦਰਿਆ ਵਹਿੰਦਾ ਹੈ, ਭਾਰਤ ਵਾਲੇ ਪਾਸੇ ਕੌਮਾਂਤਰੀ ਸਰਹੱਦ- ਕੰਡਿਆਲੀ ਤਾਰ ਦੇ ਦਰਮਿਆਨ ਕਿਸਾਨ ਦੀ ਜ਼ਮੀਨ 'ਚੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਸੀ, ਜੋ ਤਸਕਰਾਂ ਵਲੋਂ ਟਰੈਕਟਰ ਸਟਾਰਟ ਕਰਨ ਵਾਲੀ ਬੈਟਰੀ ਨੂੰ ਖੋਲ ਕੇ ਉਸ ਵਿਚ ਲੁਕੋ ਕੇ ਧਰਤੀ 'ਚ ਦੱਬੀ ਹੋਈ ਸੀ | ਸ: ਬਾਜਵਾ ਨੇ ਦੱਸਿਆ ਕਿ ਹੈਰੋਇਨ ਬਰਾਮਦ ਕਰਨ ਦੀ ਸਫ਼ਲਤਾ ਤੋਂ ਬਾਅਦ ਇਸ ਤਸਕਰੀ 'ਚ ਸ਼ਾਮਿਲਾਂ ਨੂੰ ਗਿ੍ਫ਼ਤਾਰ ਕਰਨ ਲਈ ਪੂਰੀ ਤਰ੍ਹਾਂ ਮੁਸਤੈਦੀ ਵਰਤੀ ਜਾ ਰਹੀ ਸੀ ਕਿ ਕਾਊਾਟਰ ਇੰਟੈਲੀਜੈਂਸੀ ਅੰਮਿ੍ਤਸਰ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਇਸ ਤਸਕਰੀ 'ਚ ਸ਼ਾਮਿਲ 2 ਕਥਿਤ ਦੋਸ਼ੀਆਂ ਜੋ ਮੋਟਰਸਾਈਕਲ 'ਤੇ ਸਵਾਰ ਸਨ, ਨੂੰ ਬਲਾਕ ਕਲਾਨੌਰ ਅਧੀਨ ਪੈਂਦੇ ਸਰਹੱਦੀ ਪਿੰਡ ਦੋਸਤਪੁਰ ਤੋਂ ਗਿ੍ਫ਼ਤਾਰ ਕਰ ਲਿਆ ਗਿਆ | ਫ਼ੜੇ ਗਏ ਕਥਿਤ ਦੋਸ਼ੀਆਂ ਦੀ ਪਹਿਚਾਣ ਸਕੱਤਰ ਸਿੰਘ ਤੇ ਇੰਦਰਜੀਤ ਸਿੰਘ ਪੁਲਿਸ ਥਾਣਾ ਘਰਿੰਡਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਡਰੱਗ ਮਨੀ ਢਾਈ ਲੱਖ ਰੁਪਏ, ਇਕ ਪਾਕਿ ਸਿਮ (ਜੌਾਗ) ਤੇ ਇਕ ਫ਼ੋਨ ਵੀ ਬਰਾਮਦ ਕੀਤੇ ਗਏ ਹਨ | ਸ: ਬਾਜਵਾ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਲੋਂ ਹੈਰੋਇਨ ਦੀ ਤਸਕਰੀ ਲਈ ਪਾਕਿ 'ਚ ਜ਼ਿਲ੍ਹਾ ਲਾਹੌਰ 'ਚ ਬੈਠੇ ਤਸਕਰ ਕਾਫਲ ਮਸੀਹ ਉਰਫ ਘੋਧਲ ਵਾਸੀ ਮਨਿਆਲਾ ਨਾਲ ਰਾਬਤਾ ਕੀਤਾ ਜਾਂਦਾ ਸੀ |

ਡੈਮੋਕਰੈਟਿਕ ਟੀਚਰ ਫ਼ਰੰਟ ਦੀ ਮੀਟਿੰਗ

ਗੁਰਦਾਸਪੁਰ, 25 ਮਈ (ਸੁਖਵੀਰ ਸਿੰਘ ਸੈਣੀ)-ਡੈਮੋਕਰੈਟਿਕ ਟੀਚਰ ਫ਼ਰੰਟ ਦੀ ਮੀਟਿੰਗ ਪ੍ਰਧਾਨ ਅਮਰਜੀਤ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸਕੂਲ ਮੁਖੀਆਂ ਦੀ ਖੱਜਲ ਖ਼ੁਆਰੀ ਤੇ ਕਲਰਕਾਂ ਨੂੰ ਦੋ-ਦੋ ਸਕੂਲਾਂ ਦੇ ਕੰਮ ਦੇਣ ਦਾ ਵਿਰੋਧ ਕੀਤਾ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਦੀਨਾਨਗਰ ਰੇਲਵੇ ਸਟੇਸ਼ਨ ਤੋਂ ਲੰਘਦੀ ਮਾਲ ਗੱਡੀ ਦੀ ਇਕ ਬੋਗੀ ਹੇਠਾਂ ਲੱਗੀ ਅੱਗ

ਦੀਨਾਨਗਰ, 25 ਮਈ (ਸੰਧੂ/ਸੋਢੀ/ਸ਼ਰਮਾ)-ਪਠਾਨਕੋਟ ਤੋਂ ਚੱਲ ਕੇ ਗੁਰਦਾਸਪੁਰ ਨੂੰ ਜਾ ਰਹੀ ਮਾਲ ਗੱਡੀ ਦੀ ਇਕ ਬੋਗੀ ਹੇਠਾਂ ਅਚਾਨਕ ਅੱਗ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਖਾਦ ਦੀਆਂ ਬੋਰੀਆਂ ਨੂੰ ਲੈ ਕੇ ਪਠਾਨਕੋਟ ਤੋਂ ਗੁਰਦਾਸਪੁਰ ਨੂੰ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੀ ਔਰਤ ਿਖ਼ਲਾਫ਼ ਮਾਮਲਾ ਦਰਜ

ਧਾਰੀਵਾਲ, 25 ਮਈ (ਸਵਰਨ ਸਿੰਘ)-ਪੁਲਿਸ ਥਾਣਾ ਧਾਰੀਵਾਲ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ਹੇਠ 1 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੀ ਔਰਤ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧ 'ਚ ਪੀੜਤ ਰਾਜ ਕੁਮਾਰ ਪੁੱਤਰ ਮਕਬੂਲ ਮਸੀਹ ਵਾਸੀ ਪਿੰਡ ਤਰੀਜਾਨਗਰ ਨੇ ...

ਪੂਰੀ ਖ਼ਬਰ »

ਗੰਨਾ ਮਿੱਲ ਸੀਲ ਕਰਨ ਨੰੂ ਲੈ ਕੇ ਪੱਗੜੀ ਸੰਭਾਲ ਲਹਿਰ ਵਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਿਖ਼ਲਾਫ਼ ਨਾਅਰੇਬਾਜ਼ੀ

ਗੁਰਦਾਸਪੁਰ, 25 ਮਈ (ਆਰਿਫ਼)-ਪੱਗੜੀ ਸੰਭਾਲ ਜੱਟਾ ਲਹਿਰ ਨਾਲ ਸਬੰਧਿਤ ਕਿਸਾਨਾਂ ਦੀ ਮੀਟਿੰਗ ਕਸਬਾ ਭੈਣੀ ਮੀਆਂ ਖਾਂ ਵਿਖੇ ਹੋਈ | ਇਸ ਮੌਕੇ ਕਿਸਾਨਾਂ ਨੇ ਬੀਤੇ ਦਿਨੀਂ ਚੱਢਾ ਗੰਨਾ ਮਿੱਲ 'ਚ ਸੀਰੇ ਦੇ ਭੰਡਾਰ 'ਚ ਆਏ ਉਬਾਲ ਤੋਂ ਬਾਅਦ ਅਗਲੇ ਹੁਕਮਾਂ ਤੱਕ ਸੀਲ ਕੀਤੇ ਜਾਣ ...

ਪੂਰੀ ਖ਼ਬਰ »

ਦੋ ਮੋਟਰਸਾਈਕਲ ਸਵਾਰ ਔਰਤ ਦੀਆਂ ਵਾਲੀਆਂ ਖੋਹ ਕੇ ਫ਼ਰਾਰ

ਗੁਰਦਾਸਪੁਰ, 25 ਮਈ (ਆਲਮਬੀਰ ਸਿੰਘ)-ਸਥਾਨਕ ਸ਼ਹਿਰ ਦੇ ਕਲਾਨੌਰ ਰੋਡ ਵਿਖੇ ਦੋ ਮੋਟਰਸਾਈਕਲ ਸਵਾਰਾਂ ਵਲੋਂ ਮਹਿਲਾ ਦੀਆਂ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਪੀੜਤ ਮਹਿਲਾ ਕਾਂਤਾ ਦੇਵੀ ਪਤਨੀ ਮਿੰਦੀ ਵਾਸੀ ਮੁਹੱਲਾ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੋਟੀਵੇਟਰਾਂ ਕੀਤਾ ਕੰਮਕਾਜ ਠੱਪ

ਬਟਾਲਾ, 25 ਮਈ (ਕਾਹਲੋਂ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਬਟਾਲਾ 'ਚ ਸਵੱਛ ਭਾਰਤ ਮਿਸ਼ਨ ਅਧੀਨ ਕੰਮ ਕਰਦੇ ਮੋਟੀਵੇਟਰਾਂ ਤੇ ਮਾਸਟਰ ਮੋਟੀਵੇਟਰਾਂ 'ਚ ਤਨਖਾਹਾਂ ਨਾ ਮਿਲਣ ਕਾਰਨ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਵਲੋਂ ਅਣਮਿੱਥੇ ਸਮੇਂ ...

ਪੂਰੀ ਖ਼ਬਰ »

ਵਿਆਹੁਤਾ ਵਲੋਂ ਸਹੁਰੇ ਪਰਿਵਾਰ 'ਤੇ ਕੁੱਟਮਾਰ ਕਰਨ ਦੇ ਦੋਸ਼

ਬਟਾਲਾ, 25 ਮਈ (ਕਾਹਲੋਂ)-ਸਥਾਨਕ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਇਕ ਮਹਿਲਾ ਨੇ ਆਪਣੇ ਸਹੁਰੇ ਪਰਿਵਾਰ ਉੱਪਰ ਕੁੱਟਮਾਰ ਕਰਨ ਦੇ ਕਥਿਤ ਦੋਸ਼ ਲਗਾਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਵਨਦੀਪ ਕੌਰ ਪੁੱਤਰੀ ਬਿਕਰਮਜੀਤ ਸਿੰਘ ਵਾਸੀ ਭਾਗੋਵਾਲ ਨੇ ਦੱਸਿਆ ਕਿ ਉਸ ਦਾ ...

ਪੂਰੀ ਖ਼ਬਰ »

ਮਿਡ ਡੇ ਮੀਲ ਵਰਕਰਾਂ ਵਲੋਂ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਕਲਾਨੌਰ, 25 ਮਈ (ਪੁਰੇਵਾਲ)-ਬਲਾਕ ਕਲਾਨੌਰ ਅਧੀਨ ਵੱਖ-ਵੱਖ ਸਕੂਲਾਂ 'ਚ ਕੰਮ ਕਰਨ ਵਾਲੀਆਂ ਮਿਡ-ਡੇ ਮੀਲ ਵਰਕਰਾਂ ਵਲੋਂ ਆਪਣੀਆਂ ਹੱਕੀਂ ਮੰਗਾਂ ਨਾ ਮੰਨਣ 'ਤੇ ਸਰਕਾਰ ਿਖ਼ਲਾਫ਼ ਰੋਸ ਦਾ ਪ੍ਰਗਟਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ ਤੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ...

ਪੂਰੀ ਖ਼ਬਰ »

ਪੁਲਿਸ ਵਲੋਂ ਛਾਪੇਮਾਰੀ ਦੌਰਾਨ ਦੇਸੀ ਸ਼ਰਾਬ ਬਰਾਮਦ

ਅਲੀਵਾਲ, 25 ਮਈ (ਹਰਪਿੰਦਰਪਾਲ ਸਿੰਘ ਸੰਧੂ)-ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਪਿੰਡ ਪਿੰਡੀ ਵਿਖੇ ਛਾਪੇਮਾਰੀ ਕਰਕੇ 10 ਬੋਤਲਾਂ ਨਾਜ਼ਾਇਜ ਸ਼ਰਾਬ ...

ਪੂਰੀ ਖ਼ਬਰ »

ਸਰਪੰਚ ਜਗਰੂਪ ਸਿੰਘ ਰੰਧਾਵਾ ਤਲਵੰਡੀ ਬੱਥੂਨਗੜ੍ਹ ਨਮਿਤ ਸ਼ਰਧਾਂਜਲੀ ਸਮਾਗਮ

ਧਾਰੀਵਾਲ, 25 ਮਈ (ਜੇਮਸ ਨਾਹਰ)-ਪਿਛਲੇ ਦਿਨੀਂ ਅਚਾਨਕ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਪਿੰਡ ਤਲਵੰਡੀ ਬੱਥੂਨਗੜ ਦੇ ਨੌਜਵਾਨ ਸਰਪੰਚ ਜਗਰੂਪ ਸਿੰਘ ਰੰਧਾਵਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ, ਜਿਸ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਡਾ: ਸ਼ਿਵ ਸਿੰਘ ...

ਪੂਰੀ ਖ਼ਬਰ »

ਦੀਪਇੰਦਰ ਸਿੰਘ ਰੰਧਾਵਾ ਵਲੋਂ ਸਾਥੀਆਂ ਸਮੇਤ ਹਲਕਾ ਸ਼ਾਹਕੋਟ 'ਚ ਚੋਣ ਪ੍ਰਚਾਰ

ਕਲਾਨੌਰ, 25 ਮਈ (ਪੁਰੇਵਾਲ)-ਹਲਕਾ ਸ਼ਾਹਕੋਟ 'ਚ ਹੋਣ ਵਾਲੀ ਜ਼ਿਮਨੀ ਚੋਣ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਥੇ. ਨਾਇਬ ਸਿੰਘ ਕੋਹਾੜ ਦੇ ਹੱਕ 'ਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਆਗੂ ਇੰਦਰਜੀਤ ਸਿੰਘ ਰੰਧਾਵਾ ਦੇ ਸਪੁੱਤਰ ਦੀਪਇੰਦਰ ਸਿੰਘ ...

ਪੂਰੀ ਖ਼ਬਰ »

ਵਜ਼ੀਰ ਰੰਧਾਵਾ ਵਲੋਂ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ 'ਚ ਸੁਧਾਰ ਲਿਆਉਣ ਦੇ ਉਪਰਾਲੇ ਸ਼ਲਾਘਾਯੋਗ-ਬਰਾੜ, ਟੋਨੀ, ਸਾਬੀ

ਕਲਾਨੌਰ, 25 ਮਈ (ਪੁਰੇਵਾਲ)-ਨੇੜਲੇ ਪਿੰਡ ਸੰਗਤਪੁਰ ਵਿਖੇ ਵੱਖ-ਵੱਖ ਪਿੰਡਾਂ ਸੰਗਤਪੁਰ, ਮਾਹਲ, ਤਲਵੰਡੀ, ਸਪਰਾਏ ਕੋਠੀ ਆਦਿ ਦੇ ਮੁਹਤਬਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ...

ਪੂਰੀ ਖ਼ਬਰ »

ਮੰਗਾਂ ਨਾ ਮੰਨੇ ਜਾਣ 'ਤੇ ਬਿਜਲੀ ਮੁਲਾਜ਼ਮਾਂ ਵਲੋਂ 28 ਮਈ ਤੋਂ ਫੂਕੇ ਜਾਣਗੇ ਪੁਤਲੇ

ਗੁਰਦਾਸਪੁਰ, 25 ਮਈ (ਆਲਮਬੀਰ ਸਿੰਘ)-ਪੀ.ਐਸ.ਈ.ਬੀ.ਇੰਪਲਾਈਜ਼ ਫੈਡਰੇਸ਼ਨ ਏਟਕ ਸਰਕਲ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਬਲਵਿੰਦਰ ਉਦੀਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਹੋਈ | ਜਿਸ 'ਚ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਬਿਜਲੀ ਕਾਮਿਆਂ ...

ਪੂਰੀ ਖ਼ਬਰ »

ਗੱਠਜੋੜ ਉਮੀਦਵਾਰ ਸ਼ਾਹਕੋਟ ਉਪ ਚੋਣ ਸ਼ਾਨ ਨਾਲ ਜਿੱਤਣਗੇ-ਬੱਬੇਹਾਲੀ

ਗੁਰਦਾਸਪੁਰ, 25 ਮਈ (ਆਰਿਫ਼)-ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਉਪ ਚੋਣ ਸ਼ੋ੍ਰਮਣੀ ਅਕਾਲੀ ਦਲ ਸ਼ਾਨ ਨਾਲ ਜਿੱਤ ਹਾਸਲ ਕਰੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਸ਼ਾਹਕੋਟ ਦੇ ਪਿੰਡ ਜਲਾਲਪੁਰ ...

ਪੂਰੀ ਖ਼ਬਰ »

ਫਾਰਮਾਸਿਸਟ ਐਸੋਸੀਏਸ਼ਨ ਵਲੋਂ ਸਿਵਲ ਸਰਜਨ ਨੰੂ ਮੰਗ ਪੱਤਰ

ਗੁਰਦਾਸਪੁਰ, 25 ਮਈ (ਸੁਖਵੀਰ ਸਿੰਘ ਸੈਣੀ)-ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਵਫ਼ਦ ਵਲੋਂ ਆਪਣੀਆਂ ਮੰਗਾਂ ਸਬੰਧੀ ਸਿਵਲ ਸਰਜਨ ਡਾ: ਕਿਸ਼ਨ ਚੰਦ ਨੰੂ ਮੰਗ ਪੱਤਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਆਪ ਦੇ ਸੂਬਾ ਜਨਰਲ ਸਕੱਤਰ ਵਲੋਂ ਸਾਥੀਆਂ ਸਮੇਤ ਸ਼ਾਹਕੋਟ ਵਿਖੇ ਚੋਣ ਪ੍ਰਚਾਰ

ਧਾਰੀਵਾਲ, 25 ਮਈ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਹੋਣ ਜਾ ਰਹੀ ਜ਼ਿਮਨੀ ਚੋਣ ਵਾਸਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ 'ਚ ਧਾਰੀਵਾਲ ਨਾਲ ਸਬੰਧਿਤ ਪਾਰਟੀ ਦੇ ਸੀਨੀਅਰ ਆਗੂ ਤੇ ਆਪ ਦੇ ਸੂਬਾ ਜਨਰਲ ਸਕੱਤਰ ਡਾ: ਕਮਲਜੀਤ ਸਿੰਘ ...

ਪੂਰੀ ਖ਼ਬਰ »

ਅਨੂਪ ਜਲੋਟਾ ਤੇ ਰਿਚਾ ਚੱਢਾ ਵਲੋਂ ਫਿਦਾ ਬਟਾਲਵੀ ਦੀਆਂ ਕਾਵਿ ਪੁਸਤਕਾਂ ਲੋਕ ਅਰਪਣ

ਬਟਾਲਾ, 25 ਮਈ (ਕਾਹਲੋਂ)-ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਬਟਾਲਾ ਦੇ ਨਾਮਵਰ ਲੇਖਕ ਫਿਦਾ ਬਟਾਲਵੀ (ਕੇ. ਸ਼ਰਨਜੀਤ ਸਿੰਘ) ਦੀਆਂ 2 ਕਾਵਿ ਪੁਸਤਕਾਂ ਭਜਨ ਸਮਰਾਟ ਅਨੂਪ ਜਲੋਟਾ ਤੇ ਬਾਲੀਵੁੱਡ ਅਭਿਨੇਤਰੀ ਰਿਚਾ ਚੱਡਾ ਨੇ ਮੁੰਬਈ 'ਚ ਲੋਕ ਅਰਪਣ ਕੀਤੀਆਂ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਸ਼ੇਖਪੁਰ ਸਕੂਲ ਦੇ ਬੱਚਿਆਂ ਨੇ ਰਾਜ ਪੱਧਰੀ ਵਜ਼ੀਫ਼ਾ ਪ੍ਰੀਖਿਆ ਪਾਸ ਕੀਤੀ

ਬਟਾਲਾ, 25 ਮਈ (ਕਾਹਲੋਂ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਾਲ 2017-18 ਲਈ ਕਰਵਾਈ ਰਾਜ ਪੱਧਰੀ ਨੈਸ਼ਨਲ ਮੀਨਜ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ 'ਚ ਭਾਗ ਲੈ ਕੇ ਸਰਕਾਰੀ ਸੀਨੀ: ਸੈਕੰ: ਸਕੂਲ ਸ਼ੇਖਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਬੀਬੀ ਨਰਿੰਦਰ ਕੌਰ ਰੰਧਾਵਾ ਨਮਿਤ ਸ਼ਰਧਾਂਜਲੀ ਸਮਾਗਮ

ਧਾਰੀਵਾਲ, 25 ਮਈ (ਸਵਰਨ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਬੀਬੀ ਨਰਿੰਦਰ ਕੌਰ ਰੰਧਾਵਾ ਨਮਿਤ ਸਰਧਾਂਜ਼ਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਤਲਵਿੰਦਰ ਸਿੰਘ ਤੇ ਸਾਥੀਆਂ ਨੇ ਕੀਰਤਨ ਰਾਹੀਂ ...

ਪੂਰੀ ਖ਼ਬਰ »

ਸ਼ਾਹਕੋਟ ਚੋਣ ਸ਼ਾਨ ਨਾਲ ਜਿੱਤਾਂਗੇ-ਤਰਸੇਮ ਸਹੋਤਾ

ਗੁਰਦਾਸਪੁਰ, 25 ਮਈ (ਆਰਿਫ਼)-ਹਲਕਾ ਸ਼ਾਹਕੋਟ ਵਿਖੇ ਚੋਣ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਜ਼ਿਮਨੀ ਚੋਣ ਲੜ ਰਹੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਜਿੱਤ ਇਤਿਹਾਸਿਕ ਹੋਵੇਗੀ ਤੇ ਇਸ ਜਿੱਤ ਦਾ ਸਿਹਰਾ ਕੈਪਟਨ ਸੰਦੀਪ ਸੰਧੂ ਨੰੂ ਜਾਵੇਗਾ, ਕਿਉਂਕਿ ਇਸ ...

ਪੂਰੀ ਖ਼ਬਰ »

ਮੰਗਲ ਸਿੰਘ ਬਟਾਲਾ ਵਲੋਂ ਸ਼ਾਹਕੋਟ ਹਲਕੇ 'ਚ ਚੋਣ ਪ੍ਰਚਾਰ

ਬਟਾਲਾ, 25 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀ: ਆਗੂ ਮੰਗਲ ਸਿੰਘ ਬਟਾਲਾ ਦੇ ਸ਼ਾਹਕੋਟ ਉਪ ਚੋਣ 'ਚ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੇ ਸਾਬਕਾ ਡਾਇਰੈਕਟਰ ਨੂੰ ਸਦਮਾ

ਧਾਰੀਵਾਲ, 25 ਮਈ (ਸਵਰਨ ਸਿੰਘ)-ਪਿੰਡ ਆਲੋਵਾਲ ਦੇ ਵਸਨੀਕ ਸਾਬਕਾ ਡਾਇਰੈਕਟਰ ਜੋਗਾ ਸਿੰਘ ਨੂੰ ਉਨ੍ਹਾਂ ਦੇ ਪਿਤਾ ਗਿਆਨੀ ਦਰਸਨ ਸਿੰਘ ਦੀ ਅਚਾਨਕ ਮੌਤ ਹੋ ਜਾਣ ਨਾਲ ਗਹਿਰਾ ਸਦਮਾ ਪਹੰੁਚਿਆ ਹੈ | ਇਸ ਦੁੱਖ ਦੀ ਘੜੀ 'ਵਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਾਬਕਾ ਪ੍ਰਧਾਨ ...

ਪੂਰੀ ਖ਼ਬਰ »

ਪਿੰਡ ਨਿੱਕੋਸਰਾਏ 'ਚ ਗੁਰਮਤਿ ਸਮਾਗਮ ਕਰਵਾਇਆ

ਬਟਾਲਾ, 25 ਮਈ (ਕਾਹਲੋਂ)-ਨੇੜਲੇ ਪਿੰਡ ਨਿੱਕੋਸਰਾਂਏ ਦੀਆਂ ਸੰਗਤਾਂ ਵਲੋਂ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਹੋਏ ਮਹਾਨ ਗੁਰਮਤਿ ਸਮਾਗਮ 'ਚ ਸਿੰਘ ...

ਪੂਰੀ ਖ਼ਬਰ »

ਬੀਬੀ ਰੰਧਾਵਾ ਨੇ ਕਿਸਾਨਾਂ ਨੂੰ 3.30 ਕਰੋੜ ਦੇ ਕਰਜ਼ਾ ਮੁਆਫ਼ੀ ਦੇ ਸਰਟੀਫਿੇਕਟ ਵੰਡੇ

ਡੇਰਾ ਬਾਬਾ ਨਾਨਕ, 25 ਮਈ (ਵਿਜੇ ਕੁਮਾਰ ਸ਼ਰਮਾ, ਹੀਰਾ ਸਿੰਘ ਮਾਂਗਟ)-ਪੰਜਾਬ ਸਰਕਾਰ ਵਲੋਂ ਛੋਟੇ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਕਰਜ਼ਾ ਮੁਆਫ਼ੀ ਯੋਜਨਾ ਤਹਿਤ ਸਥਾਨਕ ਮਹਾਰਾਜਾ ਪੈਲੇਸ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ...

ਪੂਰੀ ਖ਼ਬਰ »

ਸੜਕਾਂ ਉੱਪਰ ਦੌੜ ਰਹੀਆਂ ਤੇਜ ਰਫ਼ਤਾਰ ਬੱਸਾਂ ਬਣੀਆਂ ਲੋਕਾਂ ਦੀ ਜਾਨ ਦਾ ਖੌਅ

ਡੇਰਾ ਬਾਬਾ ਨਾਨਕ, 25 ਮਈ (ਵਿਜੇ ਕੁਮਾਰ ਸ਼ਰਮਾ)-ਟ੍ਰੈਫਿਕ ਨਿਯਮਾਂ ਨੂੰ ਛਿੱਕੇ ਢੰਗ ਕੇ ਸੜਕਾਂ ਉੱਪਰ ਦੌੜਦੀਆਂ ਤੇਜ ਰਫ਼ਤਾਰ ਬੱਸਾਂ ਜਿੱਥੇ ਸੜਕਾਂ ਉੱਪਰ ਚੱਲਣ ਵਾਲੇ ਰਾਹਗੀਰਾਂ ਦੀ ਜਾਨ ਦਾ ਖੌਅ ਬਣੀਆਂ ਹੋਈਆਂ ਹਨ, ਉਥੇ ਸਕੂਲਾਂ 'ਚ ਛੁੱਟੀ ਹੋਣ ਮੌਕੇ ਘਰਾਂ ਨੂੰ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰੰਧਾਵਾ ਦੀ ਅਗਵਾਈ 'ਚ ਕਾਂਗਰਸੀ ਆਗੂ ਸ਼ਾਹਕੋਟ ਪਹੰੁਚੇ

ਫਤਹਿਗੜ੍ਹ ਚੂੜੀਆਂ, 25 ਮਈ (ਧਰਮਿੰਦਰ ਸਿੰਘ ਬਾਠ)-ਹਲਕਾ ਡੇਰਾ ਬਾਬਾ ਨਾਨਕ ਸਰਕਲ ਤਲਵੰਡੀ ਰਾਮਾ ਤੋਂ ਕਾਂਗਰਸੀ ਆਗੂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੈਰੋਵਾਲੀਆ ਦੇ ਹੱਕ 'ਚ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਵਲੋਂ ਬਾਜਵਾ ਦੀ ਅਗਵਾਈ 'ਚ ਸ਼ਾਹਕੋਟ 'ਚ ਚੋਣ ਪ੍ਰਚਾਰ

ਫਤਹਿਗੜ੍ਹ ਚੂੜੀਆਂ, 25 ਮਈ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਕਾਂਗਰਸੀ ਆਗੂਆਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ 'ਚ ਹਲਕਾ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ 'ਚ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ...

ਪੂਰੀ ਖ਼ਬਰ »

ਆਲ ਇੰਡੀਆ ਡਾਕ ਯੂਨੀਅਨ ਦੀ ਹੜਤਾਲ 12ਵੇਂ ਦਿਨ 'ਚ ਸ਼ਾਮਿਲ

ਗੁਰਦਾਸਪੁਰ, 25 ਮਈ (ਆਲਮਬੀਰ ਸਿੰਘ)-ਆਲ ਇੰਡੀਆ ਡਾਕ ਯੂਨੀਅਨ ਵਲੋਂ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ 7ਵੇਂ ਪੇਅ ਕਮਿਸ਼ਨ ਕਮਲੇਸ਼ ਚੰਦਰਾ ਰਿਪੋਰਟ ਲਾਗੂ ਨਾ ਹੋਣ 'ਤੇ ਸ਼ੁਰੂ ਕੀਤੀ ਹੜਤਾਲ ਅੱਜ 12ਵੇਂ ਦਿਨ ਵਿਚ ਸ਼ਾਮਿਲ ਹੋ ਗਈ ਹੈ | ਇਸ ਮੌਕੇ ਡਵੀਜ਼ਨ ਪ੍ਰਧਾਨ ...

ਪੂਰੀ ਖ਼ਬਰ »

ਮਜੀਠੀਆ ਤੇ ਕਾਹਲੋਂ ਵਲੋਂ ਸ਼ਾਹਕੋਟ ਹਲਕੇ 'ਚ ਚੋਣ ਪ੍ਰਚਾਰ

ਬਟਾਲਾ, 25 ਮਈ (ਕਾਹਲੋਂ)-ਸਾਬਕਾ ਮੰਤਰੀ ਤੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਤੇ ਸ਼ੋ੍ਰਮਣੀ ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਵਲੋਂ ਸ਼ਾਹਕੋਟ ਹਲਕੇ ਦੀ ਉਪ ਚੋਣ 'ਚ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਜ਼ੋਨ ਨੰ: 12 ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਸਿੱਧੂ ਵਲੋਂ ਫਿਸ਼ ਪਾਰਕ ਦਾ ਦੌਰਾ

ਗੁਰਦਾਸਪੁਰ, 25 ਮਈ (ਆਰਿਫ਼)-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਵਲੋਂ ਅੱਜ ਸਵੇਰੇ ਸਥਾਨਕ ਫਿਸ਼ ਪਾਰਕ ਤੇ ਬਾਬਾ ਬੰਦਾ ਸਿੰਘ ਬਹਾਦਰ ਪਾਰਕ ਦਾ ਦੌਰਾ ਕੀਤਾ ਗਿਆ ਤੇ ਪਾਰਕ ਅੰਦਰ ਸਫ਼ਾਈ ਤੇ ਬੂਟਿਆਂ ਦੀ ਸੰਭਾਲ ਲਈ ਸਫ਼ਾਈ ਕਰਮਚਾਰੀ ਲਗਾਉਣ ਲਈ ਵਿਭਾਗ ਨੂੰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਚਿਲਡਰਨ ਹੋਮ ਦਾ ਦੌਰਾ

ਗੁਰਦਾਸਪੁਰ, 25 ਮਈ (ਆਰਿਫ਼)-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਵਲੋਂ ਸਥਾਨਕ ਚਿਲਡਰਨ ਹੋਮ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਚਾਈਲਡ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਨਿਰੀਖਣ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਬਟਾਲਾ, 25 ਮਈ (ਕਾਹਲੋਂ)-ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਐਸ.ਐਸ.ਪੀ. ਉਪਿੰਦਰਜੀਤ ਸਿੰਘ ਘੁੰਮਣ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਥਾਣਾ ਸਿਟੀ ਬਟਾਲਾ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ...

ਪੂਰੀ ਖ਼ਬਰ »

ਰੈਂਕਰਜ਼ ਸਕੂਲ 'ਚ ਅਗਲੇ ਮਹੀਨੇ ਤੋਂ ਪ੍ਰਫੈਸ਼ਨਲ ਕ੍ਰਿਕਟ ਦੀ ਸ਼ੁਰੂਆਤ

ਬਟਾਲਾ, 25 ਮਈ (ਕਾਹਲੋਂ)-ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਤੇ ਸਪੋਰਟਸ ਅਕੈਡਮੀ ਕੋਟ ਧੰਦਲ ਦੇ ਮੈਨੇਜਿੰਗ ਡਾਇਰੈਕਟਰ ਇੰਜੀ: ਗੁਰਪ੍ਰੀਤ ਸਿੰਘ ਪਵਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਸਮੇਂ ਤੋਂ ਜਿੱਥੇ ਸੰਸਥਾ 'ਚ ਪੜ੍ਹਾਈ ਦੇ ਨਾਲ-ਨਾਲ ਹਾਕੀ, ਵਾਲੀਬਾਲ ...

ਪੂਰੀ ਖ਼ਬਰ »

ਬਾਜਵਾ ਦੀ ਰਹਿਨੁਮਾਈ ਹੇਠ ਹਲਕੇ ਅੰਦਰ ਵਿਕਾਸ ਕਾਰਜ ਜਾਰੀ : ਸ਼ਾਮਪੁਰਾ

ਬਟਾਲਾ, 25 ਮਈ (ਕਾਹਲੋਂ)-ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਸਰਬਪੱਖੀ ਵਿਕਾਸ ਕਾਰਜ ਬਿਨ੍ਹਾਂ ਕਿਸੇ ਭੇਦ-ਭਾਵ ਨਾਲ ਕਰਵਾਏ ਜਾ ਰਹੇ ਹਨ | ਇਨ੍ਹਾਂ ਸ਼ਬਦਾਂ ...

ਪੂਰੀ ਖ਼ਬਰ »

ਪੇਂਟਿੰਗ ਮੁਕਾਬਲੇ 'ਚ ਸੇਂਟ ਕਬੀਰ ਸਕੂਲ ਦੇ ਵਿਦਿਆਰਥੀ ਦੂਸਰੇ ਤੇ ਤੀਸਰੇ ਸਥਾਨ 'ਤੇ ਰਹੇ

ਕਾਹਨੂੰਵਾਨ, 25 ਮਈ (ਹਰਜਿੰਦਰ ਸਿੰਘ)-ਵੇਰਕਾ ਗੁਰਦਾਸਪੁਰ ਡੇਅਰੀ ਦੁਆਰਾ ਕਰਵਾਏ ਗਏ ਪੇਂਟਿੰਗ ਮੁਕਾਬਲੇ 'ਚ ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਦੂਸਰੀ ਤੇ ਤੀਸਰੀ ਪੁਜੀਸ਼ਨ ਹਾਸਲ ਕਰਨ ਬਾਰੇ ਪਿ੍ੰ: ਐਸ.ਬੀ. ਨਾਇਰ ਨੇ ਦੱਸਿਆ ਕਿ ਵੇਰਕਾ ਗੁਰਦਾਸਪੁਰ ...

ਪੂਰੀ ਖ਼ਬਰ »

ਪਿੰਡ ਡੋਗਰ 'ਚ ਮੁਫ਼ਤ ਗੈਸ ਕੁਨੈਕਸ਼ਨ ਵੰਡੇ

ਫਤਹਿਗੜ੍ਹ ਚੂੜੀਆਂ/ਕਾਲਾ ਅਫਗਾਨਾ, 25 ਮਈ (ਫੁੱਲ, ਰੰਧਾਵਾ)-ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਪਿੰਡ ਡੋਗਰ ਵਿਖੇ ਮੁਫ਼ਤ ਗੈਸ ਕੁਨੈਕਸ਼ਨ ਵੰਡੇ ਗਏ | ਇਸ ਮੌਕੇ ਪਹੰੁਚੇ ਹੋਏ ਸਮੂਹ ਗੈਸ ਸਿਲੰਡਰ ਕੁਨੈਕਸ਼ਨਧਾਰਕਾਂ ਨੂੰ ਜਾਗਰੂਕ ਕਰਦੇ ਹੋਏ ਕਾਂਗਰਸੀ ਆਗੂ ਵੀਜੋ ...

ਪੂਰੀ ਖ਼ਬਰ »

ਸੇਖਵਾਂ 'ਚ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਮੀਟਿੰਗ

ਸੇਖਵਾਂ, 25 ਮਈ (ਕੁਲਬੀਰ ਸਿੰਘ ਬੂਲੇਵਾਲ)-ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਪਿੰਡ ਸੇਖਵਾਂ 'ਚ ਪ੍ਰਬੰਧਕਾਂ ਦੀ ਮੀਟਿੰਗ ਮੁੱਖ ਪ੍ਰਬੰਧਕ ਬਾਬਾ ਦਲਜੀਤ ਸਿੰਘ (ਕਾਲਾ ਵੀਰ) ਦੀ ਅਗਵਾਈ 'ਚ ਹੋਈ, ਜਿਸ 'ਚ ਪੰਚਮ ...

ਪੂਰੀ ਖ਼ਬਰ »

ਸੇਖਵਾਂ, ਤੋਤਾ ਸਿੰਘ ਤੇ ਉਪਿੰਦਰਜੀਤ ਕੌਰ ਵਲੋਂ ਸ਼ਾਹਕੋਟ ਵਿਖੇ ਕੋਹਾੜ ਦੇ ਹੱਕ ' ਚੋਣ ਪ੍ਰਚਾਰ

ਧਾਰੀਵਾਲ, 25 ਮਈ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ ਹੋ ਰਹੀ ਜ਼ਿਮਨੀ ਚੋਣ 'ਚ ਲੋਕ ਹਿਤਾਂ ਦੀ ਗੱਲ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ...

ਪੂਰੀ ਖ਼ਬਰ »

ਸ਼ਾਹਕੋਟ ਦੀ ਜ਼ਿਮਨੀ ਚੋਣ ਕਾਂਗਰਸ ਸ਼ਾਨ ਨਾਲ ਜਿੱਤੇਗੀ : ਕਾਂਗਰਸੀ ਆਗੂ

ਧਾਰੀਵਾਲ, 25 ਮਈ (ਸਵਰਨ ਸਿੰਘ)-ਪੰਜਾਬ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਹੋ ਰਹੀ ਜ਼ਿਮਨੀ ਚੋਣ 'ਚ ਕਾਂਗਰਸ ਪ੍ਰਤੀ ਲੋਕਾਂ ਅੰਦਰ ਭਾਰੀ ਉਤਸ਼ਾਹ ਹੈ | ਇਸ ਗੱਲ ਦਾ ਪ੍ਰਗਟਾਵਾ ਯੂਥ ਕਾਂਗਰਸ ਆਗੂ ਰਾਜਬੀਰ ਸਿੰਘ ਬੱਬਰੀ ਤੇ ਪ੍ਰਭਜੀਤ ਸਿੰਘ ਨੇ ਧਾਰੀਵਾਲ ਪਹੁੰਚ ਕੇ ਕੀਤਾ | ...

ਪੂਰੀ ਖ਼ਬਰ »

ਆਂਗਣਵਾੜੀ ਯੂਨੀਅਨ ਦਾ ਵਫ਼ਦ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਮਿਲਿਆ

ਦੀਨਾਨਗਰ, 25 ਮਈ (ਸੰਧੂ/ਸੋਢੀ/ਸ਼ਰਮਾ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌਰ ਖੰਨਾ ਦੀ ਪ੍ਰਧਾਨਗੀ 'ਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਅਵਾਂਖਾ ਵਿਖੇ ਮਿਲਿਆ ਜਿੱਥੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਮਾਡਰਨ ਸਕੂਲ 'ਚ ਰੂਬੇਲਾ ਤੇ ਖਸਰਾ ਦੇ ਟੀਕੇ ਲਗਾਏ

ਵਡਾਲਾ ਗ੍ਰੰਥੀਆਂ, 25 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਸ੍ਰੀ ਗੁਰੂ ਹਰਕ੍ਰਿਸ਼ਨ ਮਾਡਰਨ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਐਮ.ਆਰ. ਰੁਬੇਲਾ ਤੇ ਖਸਰਾ ਦੇ ਟੀਕੇ ਨਰਸਰੀ ਜਮਾਤ ਤੋਂ ਲੈ ਕੇ ਨੌਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮਿੰਨੀ ਪੀ.ਐਚ.ਸੀ. ਵਡਾਲਾ ਗ੍ਰੰਥੀਆਂ ਤੇ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ, 25 ਮਈ (ਆਰਿਫ਼)-ਵਧੀਕ ਡਿਪਟੀ ਕਮਿਸ਼ਨਰ (ਵਿ) ਰਣਬੀਰ ਸਿੰਘ ਮੂਧਲ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਗਨਰੇਗਾ ਸਕੀਮ ਨੂੰ ਲਾਗੂ ਕਰਨ ਤੇ ਮਗਨਰੇਗਾ ਦੇ ਮੰਤਵ ਸਬੰਧੀ ਜਾਣਕਾਰੀ ਦੇਣ ਲਈ ਸਿਖਲਾਈ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਸਿਵਲ ਸਰਜਨ ਨੰੂ ਮੰਗ ਪੱਤਰ

ਗੁਰਦਾਸਪੁਰ, 25 ਮਈ (ਆਲਮਬੀਰ ਸਿੰਘ)-ਕਿਸਾਨ ਮਜ਼ਦੂਰ ਇਸਤਰੀ ਤੇ ਨੌਜਵਾਨ ਜਥੇਬੰਦੀਆਂ ਦਾ ਵਫ਼ਦ ਸਿਵਲ ਸਰਜਨ ਡਾ: ਕਿਸ਼ਨ ਚੰਦ ਨੰੂ ਮਿਲਿਆ | ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਸਿਵਲ ਸਰਜਨ ਨੰੂ ਮੰਗ ਪੱਤਰ ਦੇ ਕੇ ਜਾਣੂ ਕਰਵਾਇਆ ਕਿ ਪਿੰਡ ਦਾਰਾਪੁਰ ਵਾਸੀ ਤੇ ਉਸ ਦੇ ਗੈਰ ...

ਪੂਰੀ ਖ਼ਬਰ »

ਸ੍ਰੀ ਹਰਕਿ੍ਸ਼ਨ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ

ਸ੍ਰੀ ਹਰਿਗੋਬਿੰਦਪੁਰ, 25 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸ਼ਹਿਰ 'ਚ ਚੀਫ਼ ਖਾਲਸਾ ਦਿਵਾਨ ਸੰਸਥਾ ਵਲੋਂ ਚਲਾਏ ਜਾ ਰਹੇ ਸ੍ਰੀ ਹਰਕਿ੍ਸ਼ਨ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਮਧੂ ਸਾਵਲ ...

ਪੂਰੀ ਖ਼ਬਰ »

ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਦੀ ਪੰਜਾਬ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਮੁਕਾਬਲਿਆਂ 'ਚ ਝੰਡੀ

ਕਾਲਾ ਅਫ਼ਗਾਨਾ, 25 ਮਈ (ਅਵਤਾਰ ਸਿੰਘ ਰੰਧਾਵਾ)-ਪੰਜਾਬ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਤਹਿਤ ਅੰਡਰ 19 ਸਾਲਾ ਲੜਕਿਆਂ ਦੇ ਕੁਰਾਲੀ ਜ਼ਿਲ੍ਹਾ ਮੋਹਾਲੀ ਵਿਖੇ ਕਰਵਾਏ ਗਏ ਸੂਬਾ ਪੱਧਰੀ ਮੁਕਾਬਲਿਆਂ 'ਚ ਜ਼ਿਲ੍ਹਾ ਗੁਰਦਾਸਪੁਰ ਨੇ ਮੱਲ੍ਹਾਂ ਮਾਰੀਆਂ | ਇਸ ਸਬੰਧੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਅੰਮੋਨੰਗਲ 'ਚ 90 ਬੱਚਿਆਂ ਨੂੰ ਰੂਬੇਲਾ ਦੇ ਟੀਕੇ ਲਗਾਏ

ਅੱਚਲ ਸਾਹਿਬ, 25 ਮਈ (ਗੁਰਚਰਨ ਸਿੰਘ)-ਐਸ.ਐਮ.ਓ. ਸ੍ਰੀ ਦਰਬਾਰ ਰਾਜ ਦੀ ਅਗਵਾਈ ਹੇਠ ਨੋਡਲ ਅਫ਼ਸਰ ਡਾ: ਪਭਿੰਦਰ ਕੌਰ, ਡਾ: ਗਗਨਦੀਪ ਕੌਰ ਦੀ ਹਾਜ਼ਰੀ 'ਚ ਏ.ਐਨ.ਐਮ. ਇੰਦਰਜੀਤ ਕੌਰ, ਗੋਪਿੰਦ ਸਿੰਘ ਪੱਡਾ ਵਲੋਂ ਸਰਕਾਰੀ ਸਕੂਲ ਅੰਮੋਨੰਗਲ ਵਿਖੇ ਐਮ.ਆਰ. ਰੁਬੇਲਾ ਟੀਕਾਕਰਨ ਕੀਤਾ ...

ਪੂਰੀ ਖ਼ਬਰ »

ਬਲਾਕ ਪੱਧਰੀ ਖੇਤੀਬਾੜੀ ਸਿਖਲਾਈ ਕੈਂਪ ਲਗਾਇਆ

ਗੁਰਦਾਸਪੁਰ, 25 ਮਈ (ਆਰਿਫ਼)-ਖੇਤੀਬਾੜੀ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਦੀ ਰਹਿਨੁਮਾਈ ਤੇ ਮੁੱਖ ਖੇਤੀਬਾੜੀ ਅਫ਼ਸਰ ਰਮੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਪਿੰਡ ਕਾਲਾ ਨੰਗਲ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਏ. ਈ. ਓ. ...

ਪੂਰੀ ਖ਼ਬਰ »

ਐਮ.ਆਰ. ਟੀਕਾਕਰਨ ਮੁਹਿੰਮ ਸਫ਼ਲਤਾ ਪੂਰਵਕ ਅੱਗੇ ਵੱਧ ਰਹੀ ਹੈ : ਐਸ.ਐਮ.ਓ.

ਅਲੀਵਾਲ, 25 ਮਈ (ਹਰਪਿੰਦਰਪਾਲ ਸਿੰਘ ਸੰਧੂ)-ਸੀਨੀਅਰ ਮੈਡੀਕਲ ਅਫ਼ਸਰ ਅਰੁਨ ਕੁਮਾਰ ਸ਼ਰਮਾ ਤੇ ਮੈਡੀਕਲ ਅਫ਼ਸਰ ਨਵਜੋਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਖ਼ਸਰਾ-ਰੁਬੈਲਾ ਟੀਕਾਕਰਣ ਮੁਹਿੰਮ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬੁਲੋਵਾਲ ...

ਪੂਰੀ ਖ਼ਬਰ »

ਪ੍ਰੇਮ ਪਬਲਿਕ ਸਕੂਲ 'ਚ ਬੱਚਿਆਂ ਨੂੰ ਐਮ.ਆਰ. ਟੀਕੇ ਲਗਾਏ

ਬਟਾਲਾ, 25 ਮਈ (ਬੁੱਟਰ)-ਪ੍ਰੇਮ ਪਬਲਿਕ ਸਕੂਲ ਕਾਹਨੂੰਵਾਨ ਰੋਡ ਬਟਾਲਾ ਵਿਖੇ ਸਿਵਲ ਹਸਪਤਾਲ ਬਟਾਲਾ ਦੇ ਐਸ.ਐਮ.ਓ. ਡਾ: ਸੰਜੀਵ ਭੱਲਾ ਦੀ ਅਗਵਾਈ ਦੀ ਟੀਮ ਨੇ ਬੱਚਿਆਂ ਨੂੰ ਮੀਜ਼ਲ ਰੁਬੈਲਾ ਦੇ ਟੀਕੇ ਲਗਾਏ | ਟੀਕਾਕਰਨ ਦੀ ਸ਼ੁਰੂਆਤ ਪਿ੍ੰਸੀਪਲ ਮੈਡਮ ਪ੍ਰੇਮ ਪਦਮ ਨੇ ...

ਪੂਰੀ ਖ਼ਬਰ »

ਆਸ਼ਾ ਵਰਕਰਜ਼ ਤੇ ਫੈਸਲੀਟੇਟਰਜ਼ ਨੰੂ ਸਾਂਝਾ ਮੋਰਚਾ ਬਣ ਕੇ ਲੜਨ ਦੀ ਅਪੀਲ

ਗੁਰਦਾਸਪੁਰ, 25 ਮਈ (ਆਰਿਫ਼)-ਆਸ਼ਾ ਵਰਕਰਜ਼ ਅਤੇ ਫੈਸਲੀਟੇਟਰਜ਼ ਯੂਨੀਅਨ ਪੰਜਾਬ ਵਲੋਂ ਕੀਤੇ ਗਏ ਸੰਘਰਸ਼ ਨੰੂ ਬੂਰ ਪੈਣਾ ਸ਼ੁਰੂ ਹੋ ਗਿਆ ਹੈ | ਬੀਤੀ 30 ਅਪ੍ਰੈਲ ਨੰੂ ਚੰਡੀਗੜ੍ਹ ਵਿਖੇ ਪਰਮਜੀਤ ਕੌਰ ਮਾਨ ਦੀ ਅਗਵਾਈ ਹੇਠ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਆਸ਼ਾ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ 'ਚ ਤਰੀਜਾਨਗਰ ਦੀ ਟੀਮ ਨੇ ਬਾਜ਼ੀ ਜਿੱਤੀ

ਧਾਰੀਵਾਲ 25 ਮਈ (ਸਵਰਨ ਸਿੰਘ)-ਪਿੰਡ ਬੰਦੇਸ਼ਾ ਵਿਖੇ 'ਇੱਕ ਰੁੱਖ ਸੋ ਸੁੱਖ ਸੁਸਾਇਟੀ' ਵਲੋਂ ਪਿੰਡ ਦੀ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੀਆਂ ਟੀਮਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਗੁਰਦਾਸਪੁਰ, 25 ਮਈ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟਰੇਟ ਸੱਯਦ ਸਹਿਰਸ ਅਸਗਰ ਵਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ 'ਚ ਜਿਨ੍ਹਾਂ ਗੱਡੀਆਂ ਦੇ ਰੰਗ, ਚਿੰਨ੍ਹ, ਸ਼ਕਲ ਤੇ ਡਿਜਾਇਨ ਸੈਨਾ ਦੀਆਂ ...

ਪੂਰੀ ਖ਼ਬਰ »

ਕੌਣ ਬਣੇਗਾ ਗੁਰਸਿੱਖ ਪਿਆਰਾ ਸਿਰਲੇਖ ਪ੍ਰੀਖਿਆ ਘੱਲੂਘਾਰਾ ਸਕੂਲ ਦੀ ਵਿਦਿਆਰਥਣ ਨੇ ਪਾਸ ਕੀਤੀ

ਕਾਹਨੂੰਵਾਨ, 25 ਮਈ (ਹਰਜਿੰਦਰ ਸਿੰਘ ਜੱਜ)-ਸਾਲ 2017 'ਚ ਗੁਰੂ ਨਾਨਕ ਸੇਵਾ ਚੈਰੀਟੇਬਲ ਜੰਮੂ ਵਲੋਂ ਕੌਣ ਬਣੇਗਾ ਗੁਰਸਿੱਖ ਪਿਆਰਾ ਸਿਰਲੇਖ ਅਧੀਨ ਪੂਰੇ ਭਾਰਤ 'ਚ ਧਾਰਮਿਕ ਪ੍ਰੀਖਿਆਵਾਂ ਲਈਆਂ ਗਈਆਂ ਸਨ, ਜਿਨ੍ਹਾਂ 'ਚੋਂ ਕਰੀਬ ਭਾਰਤ 'ਚੋਂ 4 ਹਜ਼ਾਰ ਵਿਦਿਆਰਥੀਆਂ ਨੇ ਭਾਗ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਣ ਲਈ ਦਿੱਤੀ ਜਾਣਕਾਰੀ

ਗੁਰਦਾਸਪੁਰ, 25 ਮਈ (ਆਰਿਫ਼)-ਸਿਵਲ ਸਰਜਨ ਗੁਰਦਾਸਪੁਰ ਡਾ: ਕਿਸ਼ਨ ਚੰਦ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਨੈਸ਼ਨਲ ਡੇਂਗੂ ਡੇਅ ਸਬੰਧੀ ਗਤੀਵਿਧੀਆਂ ਕੀਤੀਆਂ ਗਈਆਂ | ਜਿਸ ਤਹਿਤ ਖ਼ਾਲਸਾ ਸਕੂਲ ਵਿਖੇ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ: ਪ੍ਰਭਜੋਤ ਕੌਰ ਕਲਸੀ ਦੀ ...

ਪੂਰੀ ਖ਼ਬਰ »

ਪਾਹੜਾ ਵਲੋਂ ਵਾਰਡ ਨੰ: 6 ਵਿਖੇ ਗਲੀ ਦਾ ਉਦਘਾਟਨ

ਗੁਰਦਾਸਪੁਰ, 25 ਮਈ (ਆਰਿਫ਼)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਵਿਖੇ ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਵਲੋਂ ਗਲੀ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸ. ਪਾਹੜਾ ਨੇ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ...

ਪੂਰੀ ਖ਼ਬਰ »

ਪੰਚਾਇਤਾਂ ਗਰਾਂਟਾਂ ਦੀ ਵਰਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਨ : ਮੈਡਮ ਰੰਧਾਵਾ

ਵਡਾਲਾ ਬਾਂਗਰ, 25 ਮਈ (ਭੁੰਬਲੀ)-ਸਹਿਕਾਰਤਾ ਤੇ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਮੈਡਮ ਜਤਿੰਦਰ ਕੌਰ ਰੰਧਾਵਾ ਨੇ ਪਿੰਡ ਮੁਸਤਰਾਪੁਰ 'ਚ ਪਿੰਡ ਦੇ ਪਤਵੰਤਿਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਆਖਿਆ ਕਿ ਹਲਕੇ ਦੇ ਪਿੰਡਾਂ ਦੇ ਵਿਕਾਸ ਕੰਮਾਂ ...

ਪੂਰੀ ਖ਼ਬਰ »

30 ਏਕੜ ਰਕਬੇ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ

ਘੁਮਾਣ, 25 ਮਈ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ 'ਚ ਵਣ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਦੀ ਮੁਹਿੰਮ ਨੂੰ ਤੇਜ ਕਰ ਦਿੱਤਾ ਗਿਆ ਹੈ | ਵਣ ਵਿਭਾਗ ਕਾਦੀਆਂ ਰੇਂਜ, ਸ੍ਰੀ ਹਰਗੋਬਿੰਦਪੁਰ ਬਲਾਕ ਤੇ ਊਧਨਵਾਲ ਬੀਟ ਵਲੋਂ ਇਸ ਮੁਹਿੰਮ ਨੂੰ ਤੇਜ ਕੀਤਾ ਹੋਇਆ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਪਬਲਿਕ ਸਕੂਲ ਕਾਦੀਆਂ 'ਚ ਬੱਚਿਆਂ ਨੂੰ ਐਮ.ਆਰ. ਦੇ ਟੀਕੇ ਲਗਾਏ

ਬਟਾਲਾ, 25 ਮਈ (ਕਾਹਲੋਂ)-ਸਿਹਤ ਵਿਭਾਗ ਵਲੋਂ ਐਮ.ਆਰ. ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਮੁਹਿੰਮ ਤਹਿਤ ਕਾਦੀਆਂ ਦੇ ਕਮਿਊਨਟੀ ਸਿਹਤ ਕੇਂਦਰ ਦੇ ਸੀਨੀ: ਮੈਡੀਕਲ ਅਫ਼ਸਰ ਡਾ: ਨਿਰੰਕਾਰ ਸਿੰਘ ਦੀ ਅਗਵਾਈ 'ਚ ਸਿਹਤ ਅਮਲੇ ਦੀ ਟੀਮ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਾਦੀਆਂ 'ਚ ...

ਪੂਰੀ ਖ਼ਬਰ »

ਤੱਤਲਾ ਤੇ ਰਮਨ ਸੰਧੂ ਵਲੋਂ ਸਾਥੀਆਂ ਸਮੇਤ ਸ਼ਾਹਕੋਟ 'ਚ ਚੋਣ ਪ੍ਰਚਾਰ

ਬਟਾਲਾ, 25 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਲਈ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਕੇਂਦਰੀ ਸਹਿਕਾਰੀ ਬੈਂਕ ਗੁਰਦਾਸਪੁਰ ਦੇ ਸਾਬਕਾ ਐਮ.ਡੀ. ਤੇ ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ...

ਪੂਰੀ ਖ਼ਬਰ »

ਨਰਸ 'ਲਿਨੀ ਪੁਥੂਸਸਰੀ' ਨੂੰ ਸ਼ਰਧਾਂਜਲੀਆਂ ਭੇਟ

ਕਲਾਨੌਰ, 25 ਮਈ (ਪੁਰੇਵਾਲ/ਕਾਹਲੋਂ)-ਸੂਬਾ ਕੇਰਲ 'ਚ ਇਸ ਵੇਲੇ ਫ਼ੈਲ ਰਹੇ ਤੇ ਮਨੁੱਖੀ ਸਿਹਤ ਲਈ ਖ਼ਤਰਨਾਕ ਵਾਇਰਸ ਬਿਮਾਰੀ 'ਨੀਫਾ' ਤੋਂ ਪੀੜਤਾਂ ਦਾ ਇਲਾਜ ਕਰਨ ਦੌਰਾਨ ਆਪਣੀ ਜਾਨ ਨਿਸ਼ਾਵਰ ਕਰਨ ਵਾਲੀ ਕੇਰਲਾ ਦੀ ਨਰਸ ਨੂੰ ਸਥਾਨਕ ਕਸਬੇ 'ਚ ਸਥਿਤ ਸ਼ਹੀਦ ਸੁਖਵਿੰਦਰ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਸਸਤਾ ਰਾਸ਼ਨ ਵੰਡਿਆ

ਪੰਜਗਰਾਈਆਂ, 25 ਮਈ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਘੱਸ ਵਿਖੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਦਿਸ਼ਾ-ਨਿਰਦੇਸ਼ ਹੇਠ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਕਣਕ ਵੰਡੀ ਗਈ | ਇਲਾਕੇ ਦੇ ਸਿਰਕੱਢ ਯੂਥ ਆਗੂ ਸਾਬਕਾ ਸਰਪੰਚ ਸਰਵੇਲ ਸਿੰਘ ਅਤੇ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ 28 ਦੀ ਕਨਵੈੱਨਸ਼ਨ 'ਚ ਸ਼ਾਮਿਲ ਹੋਣਗੇ : ਟੀ.ਐਸ.ਯੂ.

ਭੈਣੀ ਮੀਆਂ ਖਾਂ, 25 ਮਈ (ਹਰਭਜਨ ਸਿੰਘ ਸੈਣੀ)-ਟੈਕਨੀਕਲ ਸਰਵਿਸਜ਼ ਯੂਨੀਅਨ ਕਾਹਨੂੰਵਾਨ ਸੇਵਾ ਡਵੀਜਨ ਦੀ ਜ਼ਰੂਰੀ ਮੀਟਿੰਗ ਭੈਣੀ ਮੀਆਂ ਖਾਂ 66 ਕੇ.ਵੀ. ਸਬ ਸਟੇਸ਼ਨ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਮਹਿੰਦਰ ਸਿੰਘ ਪ੍ਰਧਾਨ ਨੇ ਕੀਤੀ | ਮੀਟਿੰਗ ਵਿਚ ਸੁਰਿੰਦਰ ...

ਪੂਰੀ ਖ਼ਬਰ »

ਦਰਜਾ ਚਾਰ ਯੂਨੀਅਨ ਦੀ ਮੀਟਿੰਗ

ਗੁਰਦਾਸਪੁਰ, 25 ਮਈ (ਸੁਖਵੀਰ ਸਿੰਘ ਸੈਣੀ)-ਸਥਾਨਕ ਪੁਰਾਣੇ ਸਿਵਲ ਹਸਪਤਾਲ ਵਿਖੇ ਦਰਜਾ ਚਾਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਅਮਰਜੀਤ ਸ਼ਾਸਤਰੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ 1 ਲੱਖ 20 ਹਜ਼ਾਰ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ-ਏ.ਡੀ.ਸੀ.

ਗੁਰਦਾਸਪੁਰ, 25 ਮਈ (ਆਰਿਫ਼)-ਬੇਘਰੇ ਲੋਕਾਂ ਨੂੰ ਘਰ ਬਣਾਉਣ ਦੇ ਮੰਤਵ ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ 1 ਲੱਖ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ | ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ 2011 ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਗਾਈਡੈਂਸ ਕਾਊਾਸਲਰ ਵਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੰੂ ਸਨਮਾਨਿਤ ਕਰਨ ਦੀ ਸ਼ੁਰੂਆਤ

ਗੁਰਦਾਸਪੁਰ, 25 ਮਈ (ਆਰਿਫ਼)-ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਤੇ ਅਧਿਆਪਕਾਂ ਨੂੰ ਸਕੂਲਾਂ 'ਚ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਵਲੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਤੇ ਆਦਰਸ਼ ਅਧਿਆਪਕਾਂ ਨੂੰ ...

ਪੂਰੀ ਖ਼ਬਰ »

ਝੋਨੇ ਦੇ ਸੀਜ਼ਨ ਤੋਂ ਪਹਿਲਾਂ ਨਹਿਰੀ ਰਜਬਾਹਿਆਂ ਦੀ ਸਫ਼ਾਈ ਕਰਵਾਉਣ ਦੀ ਮੰਗ

ਪੁਰਾਣਾ ਸ਼ਾਲਾ, 25 ਮਈ (ਅਸ਼ੋਕ ਸ਼ਰਮਾ)-ਝੋਨੇ ਦੇ ਸੀਜ਼ਨ ਤੋਂ ਪਹਿਲਾਂ ਨਹਿਰਾਂ ਤੋਂ ਨਿਕਲਦੇ ਰਜਵਾਹਿਆਂ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ | ਗਾਜੀਕੋਟ ਰਜਵਾਹਿਆਂ ਗੋਹਤ ਖੋਖਰ, ਪੁਲ ਤਿੱਬੜੀ ਤੋਂ ਬਖਤਪੁਰ, ਸਾਹੋਵਾਲ-ਨਾਨੋ ਨੰਗਲ ਰਜਵਾਹਿਆਂ 'ਚ ਜੜੀ ਬੂਟੀ ਉੱਘੀ ...

ਪੂਰੀ ਖ਼ਬਰ »

ਸ੍ਰੀ ਸਹਿਜ ਪਾਠ ਕਰਨ ਵਾਲੇ ਬੱਚਿਆਂ ਦਾ ਸਨਮਾਨ

ਹਰਚੋਵਾਲ, 25 ਮਈ (ਢਿੱਲੋਂ)-ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਦੇ ਪ੍ਰਬੰਧਕ ਭਾਈ ਰਾਜਪਾਲ ਸਿੰਘ ਤੇ ਬੀਬੀ ਸੁਰਜੀਤ ਕੌਰ ਵਲੋਂ ਸ੍ਰੀ ਗੁਰੂ ਰਾਮਦਾਸ ਮਾਡਰਨ ਸਕੂਲ ਖੁਜਾਲਾ 'ਚ ਪੜ੍ਹਦੀਆਂ ਵਿਦਿਆਰਥਣਾਂ, ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਹਨ | ...

ਪੂਰੀ ਖ਼ਬਰ »

ਗੁਰੂ ਰਾਮਦਾਸ ਕਾਲਜ ਐਜੁੂਕੇਸ਼ਨ ਪੰਧੇਰ ਦਾ ਨਤੀਜਾ ਸ਼ਾਨਦਾਰ ਰਿਹਾ

ਫਤਹਿਗੜ੍ਹ ਚੂੜੀਆਂ, 25 ਮਈ (ਫੁੱਲ)-ਸ੍ਰੀ ਗੁਰੂ ਰਾਮਦਾਸ ਕਾਲਜ ਐਜੂਕੇਸ਼ਨ ਪੰਧੇਰ ਅੰਮਿ੍ਤਸਰ ਦੇ ਬੀ.ਐੱਡ. ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਇਨ੍ਹਾਂ ਨਤੀਜਿਆਂ 'ਚ ਕਾਲਜ ਦੇ ਵਿਦਿਆਰਥੀਆਂ ਕਿਰਨਦੀਪ ...

ਪੂਰੀ ਖ਼ਬਰ »

ਜੂਨ 1984 ਘੱਲੂਘਾਰੇ ਨੂੰ ਸਮਰਪਿਤ ਪਿੰਡ ਬਰਿਆਰ ਵਿਖੇ ਸਮਾਗਮ

ਘੁਮਾਣ, 25 ਮਈ (ਬੰਮਰਾਹ)-ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਜਾਏ ਜਾ ਰਹੇ ਸਾਲਾਨਾ ਸ਼ਹੀਦੀ ਦੀਵਾਨਾਂ ਤਹਿਤ ਪਿੰਡ ਬਰਿਆਰ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ 7 ਵਜੇ ...

ਪੂਰੀ ਖ਼ਬਰ »

ਪਿੰਡ ਸਮਰਾਲੇ ਦੇ ਕੁਝ ਘਰਾਂ ਨੰੂ 1962 ਤੋਂ ਲੈ ਕੇ ਨਹੀਂ ਮਿਲ ਸਕਿਆ ਪੱਕਾ ਰਸਤਾ

ਨਰੋਟ ਮਹਿਰਾ, 25 ਮਈ (ਸੁਰੇਸ਼ ਕੁਮਾਰ)-ਵਿਧਾਨ ਸਭਾ ਹਲਕਾ ਭੋਆ ਦੇ ਅਧੀਨ ਪੈਂਦੇ ਪਿੰਡ ਸਮਰਾਲਾ ਦੇ ਕੁੱਝ 10-12 ਘਰਾਂ ਨੰੂ 1962 ਤੋਂ ਲੈ ਕੇ ਅੱਜ ਤੱਕ ਪਿੰਡ ਸਮਰਾਲੇ ਨਾਲ ਜੁੜਨ ਨੰੂ ਰਸਤਾ ਨਹੀਂ ਮਿਲ ਸਕਿਆ | ਇਸ ਸਬੰਧੀ ਸਰਪੰਚ ਮਹਾਂਵੀਰ ਸੈਣੀ, ਅਸ਼ੋਕ ਕੁਮਾਰ, ਬੋਧ ਰਾਜ, ...

ਪੂਰੀ ਖ਼ਬਰ »

ਬਾਕਸਿੰਗ ਖਿਡਾਰੀਆਂ ਨੰੂ ਖੁਰਾਕ ਨਾ ਮਿਲਣ ਸਬੰਧੀ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਨੰੂ ਦਿੱਤਾ ਸ਼ਿਕਾਇਤ ਪੱਤਰ

ਨਰੋਟ ਮਹਿਰਾ, 25 ਮਈ (ਰਾਜ ਕੁਮਾਰੀ)-ਜ਼ਿਲ੍ਹਾ ਪਠਾਨਕੋਟ ਦੇ ਬਾਕਸਿੰਗ ਦੇ ਖਿਡਾਰੀ ਵੱਖ-ਵੱਖ ਸਕੂਲਾਂ ਤੋਂ ਸਪੋਰਟਸ ਵਿੰਗ 'ਚ ਕੋਚਿੰਗ ਸੈਂਟਰ ਤੋਂ ਕੋਚਿੰਗ ਲੈਣ ਲਈ ਆਉਂਦੇ ਹਨ | ਸਪੋਰਟਸ ਵਿੰਗ ਤੋਂ ਕੋਚਿੰਗ ਲੈ ਕੇ ਬੱਚਿਆਂ ਨੇ ਨੈਸ਼ਨਲ ਲੈਵਲ, ਜ਼ਿਲ੍ਹਾ ਲੈਵਲ 'ਤੇ ...

ਪੂਰੀ ਖ਼ਬਰ »

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸੈਮੀਨਾਰ

ਸਰਨਾ, 25 ਮਈ (ਬਲਵੀਰ ਰਾਜ)-ਹਲਕਾ ਭੋਆ ਦੇ ਕਸਬਾ ਸਰਨਾ ਦੇ ਵਾਰਡ ਨੰਬਰ-50 ਪਿੰਡ ਬਹਿਲੋਲਪੁਰ ਵਿਚ ਬਾਲ ਵਿਕਾਸ ਵਿਭਾਗ ਪੰਜਾਬ ਜ਼ਿਲ੍ਹਾ ਪਠਾਨਕੋਟ ਵਲੋਂ ਮਹਿਲਾ ਵਿੰਗ ਪ੍ਰਧਾਨ ਭਾਰਤੀ ਮੰਜੋਤਰਾ ਦੀ ਪ੍ਰਧਾਨਗੀ ਹੇਠ ਸੈਮੀਨਾਰ ਲਗਾਇਆ ਗਿਆ | ਸੈਮੀਨਾਰ 'ਚ ਬਾਲ ਵਿਕਾਸ ...

ਪੂਰੀ ਖ਼ਬਰ »

ਵਿਕਾਸ ਕੰਮਾਂ ਵੱਲ ਵਿਧਾਇਕ ਨਹੀਂ ਦੇ ਰਹੇ ਧਿਆਨ-ਅਸ਼ਵਨੀ ਸ਼ਰਮਾ

ਪਠਾਨਕੋਟ, 25 ਮਈ (ਚੌਹਾਨ)-ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੰੂ ਆਪਣਾ ਦੱਸ ਕੇ ਕਾਂਗਰਸੀ ਆਗੂ ਤੇ ਲੋਕ ਸਭਾ ਮੈਂਬਰ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ | ਪਰ ਜੋ ਕੰਮ ਕਰਵਾਏ ਜਾਣੇ ਚਾਹੀਦੇ ਹਨ, ਉਨ੍ਹਾਂ ਵੱਲ ਵਿਧਾਇਕ ਧਿਆਨ ਨਹੀਂ ਦੇ ਰਹੇ | ਇਨ੍ਹਾਂ ਗੱਲਾਂ ਦਾ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਤਹਿਤ ਕਰੈਸ਼ਰ ਮਾਲਕ 'ਤੇ ਮਾਮਲਾ ਦਰਜ

ਸੁਜਾਨਪੁਰ, 25 ਮਈ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਥਾਣਾ ਮੁਖੀ ਇਕਬਾਲ ਸਿੰਘ ਦੀ ਅਗਵਾਈ 'ਚ ਮਾਧੋਪੁਰ ਰਾਵੀ ਦਰਿਆ ਵਿਖੇ ਨਾਜਾਇਜ਼ ਤੌਰ 'ਤੇ ਮਾਈਨਿੰਗ ਕਰ ਰਹੇ ਇਕ ਕਰੈਸ਼ਰ ਮਾਲਕ 'ਤੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇਕਬਾਲ ਸਿੰਘ ਨੇ ...

ਪੂਰੀ ਖ਼ਬਰ »

ਆਯੂਸ਼ਮਾਨ ਭਾਰਤ ਸਕੀਮ ਹੁਣ ਅਰਬਨ ਏਰੀਆ ਲਈ ਵੀ ਲਾਗੂ-ਏ.ਡੀ.ਸੀ

ਪਠਾਨਕੋਟ, 25 ਮਈ (ਆਰ. ਸਿੰਘ)-ਆਯੂਸ਼ ਮਾਨ ਭਾਰਤ ਮਿਸ਼ਨ ਤਹਿਤ ਪਿੰਡਾਂ ਦੇ ਨਾਲ-ਨਾਲ ਹੁਣ ਅਰਬਨ ਏਰੀਆ ਦੇ ਜ਼ਰੂਰਤਮੰਦ ਪਰਿਵਾਰਾਂ ਨੂੰ ਹਸਪਤਾਲਾਂ 'ਚ ਇਲਾਜ ਕਰਵਾਉਣ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਸਰਕਾਰ ਵਲੋਂ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਕੁਲਵੰਤ ਸਿੰਘ ਵਧੀਕ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਸ਼ਾਹਪੁਰ ਕੰਢੀ, 25 ਮਈ (ਰਣਜੀਤ ਸਿੰਘ)-ਅੱਜ ਸ਼ਾਮ ਥਾਣਾ ਸ਼ਾਹਪੁਰ ਕੰਢੀ ਪੁਲਿਸ ਨੰੂ ਰਾਵੀ ਦਰਿਆ ਦੇ ਕੰਢੇ ਲੱਗੀ ਲਾਸ਼ ਮਿਲੀ | ਜਿਸ ਦੀ ਪਹਿਚਾਣ ਨਹੀਂ ਹੋ ਸਕੀ | ਥਾਣਾ ਮੁਖੀ ਦਲਵਿੰਦਰ ਸ਼ਰਮਾ ਨੇ ਦੱਸਿਆ ਕਿ ਲਾਸ਼ ਨੰੂ ਸ਼ਾਹਪੁਰ ਕੰਢੀ ਟਾਊਨਸ਼ਿਪ ਤੇ ਹੋਰ ਨਾਲ ਲੱਗਦੇ ...

ਪੂਰੀ ਖ਼ਬਰ »

ਏ. ਐਾਡ. ਐਮ. ਜੇਮਸ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਦਰਸ਼ਨੀ ਲਗਾਈ

ਪਠਾਨਕੋਟ, 25 ਮਈ (ਆਰ. ਸਿੰਘ)-ਏ.ਐਾਡ.ਐਮ. ਜੈਮਸ ਕੈਂਮਬਿ੍ਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਵਿਖੇ ਚੇਅਰਪਰਸਨ ਸੋਨੂੰ ਮਹਾਜਨ, ਉਪ ਪ੍ਰਧਾਨ ਅਕਸ਼ੇ ਮਹਾਜਨ ਤੇ ਪਿ੍ੰਸੀਪਲ ਡਾ: ਵੰਦਨਾ ਮਹਾਜਨ ਦੀ ਪ੍ਰਧਾਨਗੀ ਹੇਠ ਦੋ ਰੋਜ਼ਾ ਜ਼ੋਨਲ ਪੱਧਰੀ ਇੰਸਪਾਈਰ ਐਵਾਰਡ ਫ਼ਾਰ ਸਾਇੰਸ ...

ਪੂਰੀ ਖ਼ਬਰ »

ਮੋਟਰਸਾਈਕਲ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ

ਪਠਾਨਕੋਟ, 25 ਮਈ (ਚੌਹਾਨ)-ਪਠਾਨਕੋਟ ਦੇ ਪਿੰਡ ਧੀਰਾ ਨਜ਼ਦੀਕ ਇਕ ਤੇਜ਼ ਰਫ਼ਤਾਰ ਜਾ ਰਹੇ ਮੋਟਰਸਾਈਕਲ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 2 ਦੇ ...

ਪੂਰੀ ਖ਼ਬਰ »

ਗੁੱਜਰ ਦੇ ਘਰ 'ਚ ਅਚਾਨਕ ਲੱਗੀ ਅੱਗ ਕਾਰਨ ਕੀਮਤੀ ਸਾਮਾਨ ਸੜ ਕੇ ਸੁਆਹ

ਡਮਟਾਲ, 25 ਮਈ (ਰਾਕੇਸ਼ ਕੁਮਾਰ)-ਪੁਲਿਸ ਥਾਣਾ ਇੰਦੌਰਾ ਦੇ ਅਧੀਨ ਪੈਂਦੇ ਪਿੰਡ ਟਾਂਡਾ 'ਚ ਇਕ ਗੁੱਜਰ ਦੇ ਘਰ 'ਚ ਅਚਾਨਕ ਲੱਗੀ ਅੱਗ ਕਾਰਨ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ | ਜਦੋਂ ਕਿ ਇਸ ਅੱਗ ਦੀ ਲਪੇਟ 'ਚ ਆਉਣ ਕਾਰਨ ਇਕ ਗਾਂ ਤੇ ਉਸ ਦਾ ਬੱਚਾ ਬੁਰੀ ਤਰ੍ਹਾਂ ਝੁਲਸ ਗਏ | ...

ਪੂਰੀ ਖ਼ਬਰ »

ਗ੍ਰਾਮੀਣ ਡਾਕ ਸੇਵਾ ਯੂਨੀਅਨ ਵਲੋਂ ਦੂਜੇ ਦਿਨ ਵੀ ਪ੍ਰਦਰਸ਼ਨ ਜਾਰੀ

ਪਠਾਨਕੋਟ, 25 ਮਈ (ਸੰਧੂ)-ਗ੍ਰਾਮੀਣ ਡਾਕ ਸੇਵਾ ਯੂਨੀਅਨ ਵਲੋਂ ਸਥਾਨਕ ਡਾਕਖ਼ਾਨਾ ਚੌਾਕ ਵਿਖੇ ਸਥਿਤ ਮੁੱਖ ਡਾਕਘਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਗਈ ਹੜਤਾਲ ਦੇ ਅੱਜ ਦੂਜੇ ਦਿਨ ਯੂਨੀਅਨ ਮੈਂਬਰਾਂ ਵਲੋਂ ਕੇਂਦਰ ਸਰਕਾਰ ਦੇ ...

ਪੂਰੀ ਖ਼ਬਰ »

ਸਿਵਲ ਵੈਟਰਨਰੀ ਦਫ਼ਤਰ ਵਿਖੇ 29 ਨੂੰ ਕੀਤਾ ਜਾਵੇਗਾ 'ਮਿਲਕ ਟੈਸਟਿੰਗ ਪੁਆਇੰਟ' ਦਾ ਆਰੰਭ

ਪਠਾਨਕੋਟ, 25 ਮਈ (ਆਰ. ਸਿੰਘ/ਚੌਹਾਨ)-ਜ਼ਿਲ੍ਹਾ ਪਠਾਨਕੋਟ 'ਚ ਵੱਖ-ਵੱਖ ਜਥੇਬੰਦੀਆਂ ਤੇ ਆਮ ਲੋਕਾਂ ਵਲੋਂ ਜਾਣੂ ਕਰਵਾਇਆ ਜਾਂਦਾ ਰਿਹਾ ਹੈ ਕਿ ਮਿਲਾਵਟੀ ਦੁੱਧ ਦੇ ਲਈ ਠੋਸ ਕਦਮ ਚੁੱਕੇ ਜਾਣ ਜਿਸ ਨੂੰ ਦੇਖਦੇ ਹੋਏ ਆਮ ਘਰਾਂ ਤੇ ਵਪਾਰਕ ਦੁਕਾਨਾਂ ਵਲੋਂ ਪ੍ਰਯੋਗ 'ਚ ...

ਪੂਰੀ ਖ਼ਬਰ »

ਗਲੀ ਨਾ ਬਣਨ ਕਰਕੇ ਸਥਾਨਕ ਵਾਸੀਆਂ ਵਲੋਂ ਪ੍ਰਦਰਸ਼ਨ

ਸਰਨਾ, 25 ਮਈ (ਬਲਵੀਰ ਰਾਜ)-ਸਰਨੇ ਦੇ ਵਾਰਡ ਨੰਬਰ-48 ਦੇ ਲੋਕਾਂ ਵਲੋਂ ਲਾਲ ਚੰਦ ਕਟਾਰੂਚੱਕ ਸਕੱਤਰ ਆਰ.ਐਮ.ਪੀ.ਆਈ. ਪਠਾਨਕੋਟ ਦੀ ਪ੍ਰਧਾਨਗੀ ਹੇਠ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ 'ਚ ਜ਼ਿਆਦਾ ਗਿਣਤੀ 'ਚ ਔਰਤਾਂ ਵੀ ਸ਼ਾਮਿਲ ਸਨ | ਸਰਨੇ ਦੇ ਵਾਰਡ ਨੰਬਰ-48 'ਚ ...

ਪੂਰੀ ਖ਼ਬਰ »

ਲਿਫ਼ਟਿੰਗ ਨਾ ਹੋਣ ਕਰਕੇ ਬਮਿਆਲ ਮੰਡੀ 'ਚ ਕਦੇ ਵੀ ਖ਼ਰਾਬ ਹੋ ਸਕਦੀ ਹੈ 85 ਹਾਜ਼ਰ ਕਣਕ ਦੀ ਬੋਰੀ

ਬਮਿਆਲ, 25 ਮਈ (ਰਾਕੇਸ਼)-ਸਰਹੱਦੀ ਕਸਬਾ ਬਮਿਆਲ ਵਿਖੇ ਸਥਾਪਤ ਦਾਣਾ ਮੰਡੀ ਵਿਚ ਕਣਕ ਦੀ ਖ਼ਰੀਦ ਖ਼ਤਮ ਹੋਣ ਤੋਂ ਇਕ ਮਹੀਨੇ ਬਾਅਦ ਵੀ ਲਿਫ਼ਟਿੰਗ ਨਾ ਹੋਣ ਕਾਰਨ ਲਗਭਗ 85 ਹਾਜ਼ਰ ਕਣਕ ਦੀ ਬੋਰੀ ਖੁੱਲੇ੍ਹ ਅਸਮਾਨ 'ਚ ਪਏ ਹੋਣ ਕਰਕੇ ਬਰਸਾਤ ਹੋਣ 'ਤੇ ਕਦੇ ਵੀ ਖਰਾਬ ਹੋ ਸਕਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਸ੍ਰੀ ਸਾਈਾ ਗਰੁੱਪ ਦੇ ਚੇਅਰਮੈਨ ਦਾ ਸਨਮਾਨ

ਪਠਾਨਕੋਟ, 25 ਮਈ (ਚੌਹਾਨ)-ਜੀ ਪੰਜਾਬ, ਹਰਿਆਣਾ ਤੇ ਹਿਮਾਚਲ ਵਲੋਂ ਚੰਡੀਗੜ੍ਹ ਵਿਖੇ ਐਗਰੀਕਲਚਰ ਕਾਨਕਲੇਵ ਪ੍ਰੋਗਰਾਮ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪ: ਅਮਰਿੰਦਰ ਸਿੰਘ, ਗਵਰਨਰ ਆਚਾਰੀਆ ਦੇਵ ਦੱਤ, ਖੇਤੀਬਾੜੀ ਮੰਤਰੀ ਹਰਿਆਣਾ ਨੇ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਦਾ ...

ਪੂਰੀ ਖ਼ਬਰ »

ਪੈਨਸ਼ਨਰਜ਼ ਜਾਇੰਟ ਫਰੰਟ ਦੀ ਸ਼ਾਹਕੋਟ ਮਹਾਂ ਰੈਲੀ ਰੱਦ

ਪਠਾਨਕੋਟ, 25 ਮਈ (ਚੌਹਾਨ)-ਸਟੇਟ ਪੈਨਸ਼ਨਰਜ਼ ਜਾਇੰਟ ਫਰੰਟ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਨਰੇਸ਼ ਕੁਮਾਰ ਸੀਨੀਅਰ ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਜ਼ਿਲ੍ਹੇ ਦੇ ਵੱਖ-ਵੱਖ ਪੈਨਸ਼ਨਰ ਐਸੋਸੀਏਸ਼ਨਾਂ ਦੇ ਪ੍ਰਧਾਨ ਮਾ: ਰਾਮਦਾਸ, ਚੌਧਰੀ ਲਾਲ ਚੰਦ, ਸਤ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਕਾਬੂ

ਡਮਟਾਲ, 25 ਮਈ (ਰਾਕੇਸ਼ ਕੁਮਾਰ)-ਐਸ.ਐਸ.ਪੀ. ਕਾਂਗੜਾ ਸੰਤੋਸ਼ ਪਟਿਆਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਰਾਬ ਮਾਫ਼ੀਆ 'ਤੇ ਲਗਾਮ ਲਗਾਉਂਦੇ ਹੋਏ ਪਿੰਡ ਮੰਡ ਵਿਚ ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ ਲਾਹਨ ਨੰੂ ਪੁਲਿਸ ਪਾਰਟੀ ਵਲੋਂ ਨਸ਼ਟ ਕਰਨ ਦੀ ਖ਼ਬਰ ਪ੍ਰਾਪਤ ਹੋਈ ...

ਪੂਰੀ ਖ਼ਬਰ »

ਟਰੱਕ ਨੇ ਆਟੋ ਨੂੰ ਮਾਰੀ ਟੱਕਰ- 11 ਸਵਾਰੀਆਂ ਗੰਭੀਰ ਜ਼ਖ਼ਮੀ

ਪਠਾਨਕੋਟ, 25 ਮਈ (ਆਰ. ਸਿੰਘ)-ਪਠਾਨਕੋਟ ਡਿਫੈਂਸ ਰੋਡ 'ਤੇ ਸਥਿਤ ਝਚੇਲੀ ਅੱਡੇ ਦੇ ਨਜ਼ਦੀਕ ਦੁਪਹਿਰ ਨੂੰ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਨਾਲ ਆਟੋ ਸੜਕ ਵਿਚਕਾਰ ਪਲਟ ਗਿਆ | ਜਿਸ ਕਾਰਨ ਆਟੋ ਵਿਚ ਸਵਾਰ 11 ਲੋਕ ਜ਼ਖ਼ਮੀ ਹੋ ਗਏ | ਜਿਸ ਵਿਚ ਦਸ ਔਰਤਾਂ ਤੇ ਆਟੋ ਚਾਲਕ ...

ਪੂਰੀ ਖ਼ਬਰ »

ਤੰਬਾਕੂ ਵੇਚਣ ਵਾਲਿਆਂ ਦੇ ਚਲਾਨ ਕੱਟੇ

ਸ਼ਾਹਪੁਰ ਕੰਢੀ, 25 ਮਈ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੀ ਐਸ.ਐਮ.ਓ. ਅਨੀਤਾ ਪ੍ਰਕਾਸ਼ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਤੰਬਾਕੂ ਨਾ ਵੇਚਣ ਵਾਲਿਆਂ ਦੇ ਚਲਾਨ ਨੋਡਲ ਅਫ਼ਸਰ ਡੀ.ਐਨ. ਚੌਧਰੀ ਵਲੋਂ ਕੱਟ ਕੇ ਮੌਕੇ 'ਤੇ ਜੁਰਮਾਨਾ ਵਸੂਲ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਸਰਨਾ ਸਬ ਡਵੀਜ਼ਨ ਦੀਆਂ 109 'ਚੋਂ 46 ਆਸਾਮੀਆਂ ਖ਼ਾਲੀ

ਸਰਨਾ, 23 ਮਈ (ਬਲਵੀਰ ਰਾਜ)-ਪਾਵਰ ਕਾਮ ਸਰਨਾ ਸਬ ਡਵੀਜ਼ਨ ਦੇ ਅਧੀਨ ਆਉਂਦੇ ਚਾਰ ਬਿਜਲੀ ਘਰ ਤੇ 24 ਫੀਡਰਾਂ 'ਤੇ ਕੁੱਲ 135 ਪਿੰਡਾਂ ਨੰੂ ਸਪਲਾਈ ਦਿੱਤੀ ਜਾਂਦੀ ਹੈ, ਇਸ ਸਪਲਾਈ ਨੰੂ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਨਾ ਮਾਤਰ ਰਹਿ ਗਈ ਹੈ | ਇਕੱਤਰ ...

ਪੂਰੀ ਖ਼ਬਰ »

ਖਸਤਾ ਹਾਲਤ ਬੱਸ ਅੱਡੇ ਕਾਰਨ ਲੋਕਾਂ ਨੰੂ ਆ ਰਹੀਆਂ ਹਨ ਪ੍ਰੇਸ਼ਾਨੀਆਂ

ਬਮਿਆਲ, 25 ਮਈ (ਰਾਕੇਸ਼ ਸ਼ਰਮਾ)-ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਤੇ ਬਮਿਆਲ ਇਲਾਕੇ 'ਚ ਵੱਖ-ਵੱਖ ਸਥਾਨ 'ਤੇ ਬਣਾਏ ਗਏ ਬੱਸ ਅੱਡਿਆਂ ਦੀ ਹਾਲਤ ਖਸਤਾ ਹੋਣ ਕਾਰਨ ਤੇ ਕੁਝ ਬੱਸ ਸਟੈਂਡਾਂ 'ਤੇ ਪੰਜਾਬ ਪੁਲਿਸ ਫੋਰਸ ਵਲੋਂ ਆਪਣੀਆਂ ਚੌਕੀਆਂ ਬਣਾਉਣ ਦੌਰਾਨ ਕੀਤੇ ਕਬਜ਼ੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਮਾਧਿਅਮ ਕਰਨ ਨਾਲ ਵਿਦਿਆਰਥੀਆਂ ਦੇ ਮਾਪਿਆਂ 'ਚ ਖ਼ੁਸ਼ੀ ਦੀ ਲਹਿਰ

ਪਠਾਨਕੋਟ, 25 ਮਈ (ਆਰ. ਸਿੰਘ)-ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਸਿੱਖਿਆ ਵਿਭਾਗ (ਸੈ.ਸਿ.) ਡਾਇਰੈਕਟਰ ਪਰਮਜੀਤ ਸਿੰਘ ਦੇ ਯਤਨਾਂ ਸਦਕਾ ਪੰਜਾਬ ਭਰ ਦੇ ਸਰਕਾਰੀ ਸੀਨੀਅਰ, ਹਾਈ ਤੇ ਮਿਡਲ ਸਕੂਲਾਂ 'ਵਚ ਅੰਗਰੇਜ਼ੀ ਮਾਧਿਅਮ ਦੇ ਸ਼ੁਰੂ ਕਰਨ ਨਾਲ ਖ਼ਾਸ ਕਰਕੇ ...

ਪੂਰੀ ਖ਼ਬਰ »

ਚੈੱਕ ਬਾਊਾਸ ਦੇ ਮਾਮਲੇ 'ਚ ਵਿਅਕਤੀ ਨੂੰ ਸਾਲ ਦੀ ਕੈਦ ਤੇ ਜੁਰਮਾਨਾ

ਪਠਾਨਕੋਟ, 25 ਮਈ (ਚੌਹਾਨ)-ਚੈੱਕ ਬਾਊਾਸ ਦੇ ਮਾਮਲੇ 'ਚ ਬੀ.ਐਸ.ਐਨ.ਐਲ. ਦੇ ਸੁਰਿੰਦਰ ਕੁਮਾਰ ਨੰੂ ਮਾਣਯੋਗ ਅਦਾਲਤ ਸਾਹਿਲ ਸਿੰਗਲਾ ਨੇ ਇਕ ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ | ਕਮਲਜੀਤ ਸਿੰਘ ਨਿਵਾਸੀ ਤਾਰਾਗੜ੍ਹ ਵਲੋਂ ਸੁਰਿੰਦਰ ਿਖ਼ਲਾਫ਼ ...

ਪੂਰੀ ਖ਼ਬਰ »

ਯੂਥ ਐਾਡ ਸਪੋਰਟਸ ਕਲੱਬ ਤੇ ਸਪੋਰਟਸ ਸੈੱਲ ਪੰਜਾਬ ਵਲੋਂ ਸਮਾਗਮ

ਪਠਾਨਕੋਟ, 25 ਮਈ (ਸੰਧੂ)-ਯੂਥ ਐਾਡ ਸਪੋਰਟਸ ਕਲੱਬ ਤੇ ਸਪੋਰਟਸ ਸੈੱਲ ਪੰਜਾਬ ਵਲੋਂ ਪ੍ਰਦੇਸ਼ ਉਪ ਚੇਅਰਮੈਨ ਮਿੰਟੂ ਪਹਿਲਵਾਨ ਦੀ ਪ੍ਰਧਾਨਗੀ ਹੇਠ ਸਥਾਨਕ ਮਾਡਲ ਟਾਊਨ ਵਿਖੇ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਪਹਿਲਵਾਨ ਅਮਨਵੀਰ ਸਿੰਘ ਨੂੰ ਪੰਜਾਬ ਰੈਸਲਿੰਗ ...

ਪੂਰੀ ਖ਼ਬਰ »

ਸੰਦੀਪਨੀ ਸਕੂਲ ਦੇ ਵਿਦਿਆਰਥੀਆਾ ਨੇ ਕੀਤਾ ਹਸਪਤਾਲ ਦਾ ਦੌਰਾ

ਪਠਾਨਕੋਟ, 25 ਮਈ (ਆਰ. ਸਿੰਘ)-ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਦੇ 11ਵੀਂ ਤੇ 12ਵੀਂ ਜਮਾਤ ਦੇ ਮੈਡੀਕਲ ਦੇ ਵਿਦਿਆਰਥੀਆਂ ਨੇ ਪਠਾਨਕੋਟ ਦੇ ਮੈਕਸ ਕੇਅਰ ਹਸਪਤਾਲ ਦਾ ਦੌਰਾ ਕੀਤਾ | ਸਕੂਲ ਦੇ ਪਿ੍ੰਸੀਪਲ ਨੀਰਜ ਮੋਹਨ ਪੁਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਹ ਦੌਰਾ ਸਕੂਲ ...

ਪੂਰੀ ਖ਼ਬਰ »

ਚਾਰਟ ਮੇਕਿੰਗ ਮੁਕਾਬਲੇ ਕਰਵਾਏ

ਪਠਾਨਕੋਟ, 25 ਮਈ (ਸੰਧੂ)-ਸਿਹਤ ਵਿਭਾਗ ਪਠਾਨਕੋਟ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ 'ਚ ਸਥਾਨਕ ਸਰਕਾਰੀ ਹਾਈ ਸਕੂਲ ਸਿਆਲੀ ਕੁੱਲੀਆਂ ਵਿਖੇ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਰਜਿੰਦਰ ਕੌਰ ਦੀ ਦੇਖ ਰੇਖ ਹੇਠ ਵਿਦਿਆਰਥੀਆਂ ਦੇ ਚਾਰਟ ਮੇਕਿੰਗ ਮੁਕਾਬਲੇ ...

ਪੂਰੀ ਖ਼ਬਰ »

ਧਾਰ ਦੇ ਜੰਗਲਾਂ 'ਚ ਲੱਗੀ ਅੱਗ-ਸੈਂਕੜੇ ਏਕੜ ਜੰਗਲ ਹੋਇਆ ਤਬਾਹ

ਪਠਾਨਕੋਟ, 25 ਮਈ (ਚੌਹਾਨ)-ਧਾਰ ਬਲਾਕ ਦੇ ਜੰਗਲਾਂ 'ਚ ਤਿੰਨ ਸਾਲ ਬਾਅਦ ਅਜਿਹਾ ਅਗਨੀ ਕਾਂਡ ਹੋਇਆ ਹੈ ਕਿ ਸੈਂਕੜੇ ਏਕੜ ਦੇ ਹਿਸਾਬ ਨਾਲ ਜੰਗਲ ਰਾਖ ਹੋ ਗਿਆ ਹੈ | ਧਾਰਕਲਾਂ ਦੇ ਪਿੰਡ ਡੱਲਾ ਜਿਹੜਾ ਵਜ਼ੀਰ ਰਾਮ ਸਿੰਘ ਪਠਾਨੀਆ ਦੇ ਨਾਂਅ ਨਾਲ ਮਸ਼ਹੂਰ ਹੈ ਤੇ ਪਹਾੜ 'ਤੇ ਬਣੇ ...

ਪੂਰੀ ਖ਼ਬਰ »

ਗਊ ਸੇਵਾ ਸਮਿਤੀ ਨੂੰ ਗਊਆਂ ਦੇ ਰੱਖ ਰਖਾਵ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਭੇਟ

ਪਠਾਨਕੋਟ, 25 ਮਈ (ਆਰ. ਸਿੰਘ)-ਗੋਪਾਲ ਧਾਮ ਗਊਸ਼ਾਲਾ ਵਿਚ ਗਊ ਸੇਵਾ ਸਮਿਤੀ ਵਲੋਂ ਸਮਿਤੀ ਪ੍ਰਧਾਨ ਵਿਜੇ ਕੁਮਾਰ ਪਾਸੀ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ | ਜਿਸ 'ਚ ਸਮਾਜ ਸੇਵਕ ਤੇ ਦਾਨੀ ਸੱਜਣ ਤਿਲਕ ਰਾਜ ਗੁਪਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਦੌਰਾਨ ਤਿਲਕ ...

ਪੂਰੀ ਖ਼ਬਰ »

ਸ਼ਿਵ ਸੈਨਾ ਹਿੰਦ ਦੇ ਪੰਜਾਬ ਜਨਰਲ ਸਕੱਤਰ ਬਿੰਨੀ ਵਰਮਾ ਸ਼ਿਵ ਸੈਨਾ ਸਮਾਜਵਾਦੀ 'ਚ ਮੁੜ ਸ਼ਾਮਿਲ

ਪਠਾਨਕੋਟ, 25 ਮਈ (ਆਰ. ਸਿੰਘ)-ਸ਼ਿਵ ਸੈਨਾ ਸਮਾਜਵਾਦੀ ਦਫ਼ਤਰ ਪਠਾਨਕੋਟ ਵਿਖੇ ਕੌਮੀ ਬੁਲਾਰੇ ਰਵੀ ਸ਼ਰਮਾ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ | ਜਿਸ 'ਚ ਸ਼ਿਵ ਸੈਨਾ ਹਿੰਦ ਦੇ ਪੰਜਾਬ ਜਨਰਲ ਸਕੱਤਰ ਬਿੰਨੀ ਵਰਮਾ ਨੇ ਸ਼ਿਵ ਸੈਨਾ ਹਿੰਦ ਨੂੰ ਅਲਵਿਦਾ ਕਹਿ ਕੇ ਸ਼ਿਵ ...

ਪੂਰੀ ਖ਼ਬਰ »

ਬਾਲ ਸੁਰੱਖਿਆ ਵਿਭਾਗ ਤੇ ਕਿਰਤ ਵਿਭਾਗ ਕਰ ਰਿਹਾ ਹੈ ਨੰਨ੍ਹੇ ਬਾਲਕਾਂ ਦੇ ਅਧਿਕਾਰਾਂ ਦੀ ਰਾਖੀ

ਪਠਾਨਕੋਟ, 25 ਮਈ (ਆਰ. ਸਿੰਘ/ਚੌਹਾਨ)-ਪੰਜਾਬ ਸਰਕਾਰ ਦਾ ਜਿੱਥੇ ਇਹ ਉਪਰਾਲਾ ਹੈ ਕਿ ਕੋਈ ਵੀ ਬੱਚਾ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝਿਆਂ ਨਹੀਂ ਰਹਿਣਾ ਚਾਹੀਦਾ, ਉ੍ਰਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਰਕਾਰ ਵਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ | ਜਿਸ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX