ਤਾਜਾ ਖ਼ਬਰਾਂ


ਕਾਂਗਰਸ ਹੈੱਡਕੁਆਰਟਰ 'ਚ ਲਿਆਂਦੀ ਗਈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ, ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
. . .  4 minutes ago
ਨਵੀਂ ਦਿੱਲੀ, 21 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਨਿਜ਼ਾਮਉੱਦੀਨ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਰਟਰ 'ਚ ਲਿਆਂਦਾ ਗਿਆ ਹੈ। ਸਸਕਾਰ ਤੋਂ ਪਹਿਲਾਂ ਇੱਥੇ ਉਨ੍ਹਾਂ ਦੀ ਮ੍ਰਿਤਕ...
ਝਾਰਖੰਡ 'ਚ ਭੀੜ ਨੇ ਔਰਤ ਸਣੇ ਚਾਰ ਲੋਕਾਂ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
. . .  13 minutes ago
ਰਾਂਚੀ, 21 ਜੁਲਾਈ- ਦੇਸ਼ 'ਚ ਭੀੜਤੰਤਰ ਦੀ ਹਿੰਸਾ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਝਾਰਖੰਡ ਦੇ ਗੁਮਲਾ ਇਲਾਕੇ ਦਾ ਹੈ, ਜਿੱਥੇ ਜਾਦੂਗਰਨੀ ਦੱਸ ਕੇ ਲੋਕਾਂ ਨੇ ਔਰਤ ਸਣੇ 4 ਲੋਕਾਂ ਨੂੰ ਲਾਠੀਆਂ-ਡੰਡਿਆਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ...
'ਸ਼ਹੀਦ ਦਿਵਸ' ਮੌਕੇ ਮਮਤਾ ਵਲੋਂ ਧਰਮਤਲਾ 'ਚ ਕੀਤੀ ਜਾਵੇਗੀ ਰੈਲੀ
. . .  32 minutes ago
ਕੋਲਕਾਤਾ, 21 ਜੁਲਾਈ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਸ਼ਹੀਦ ਦਿਵਸ' ਮੌਕੇ ਅੱਜ ਧਰਮਤਲਾ 'ਚ ਇੱਕ ਰੈਲੀ ਨੂੰ ਸੰਬੋਧਨ ਕਰੇਗੀ। ਇੱਥੇ ਸਾਲ 1993 'ਚ ਮੇਯੋ ਰੋਡ 'ਤੇ ਵਿਰੋਧ ਪ੍ਰਦਰਸ਼ਨ ਦੌਰਾਨ 13 ਲੋਕਾਂ ਦੀ ਮੌਤ ਹੋ ਗਈ ਸੀ। ਇਹ ਮੌਤਾਂ ਪੁਲਿਸ...
ਪ੍ਰਧਾਨ ਮੰਤਰੀ ਮੋਦੀ ਨੇ ਗਰਗ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  46 minutes ago
ਨਵੀਂ ਦਿੱਲੀ, 21 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ, ''ਸ਼੍ਰੀ ਮਾਂਗੇ ਰਾਮ ਗਰਗ ਜੀ ਦਾ ਦਿੱਲੀ ਨਾਲ...
ਅੰਤਿਮ ਦਰਸ਼ਨਾਂ ਲਈ ਕਾਂਗਰਸ ਹੈੱਡਕੁਆਰਟਰ ਲਿਜਾਈ ਜਾ ਰਹੀ ਹੈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਦਿੱਗਜ ਨੇਤਾ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਨਿਜ਼ਾਮਉੱਦੀਨ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਰਟਰ ਵਿਖੇ ਅੰਤਿਮ ਦਰਸ਼ਨਾਂ ਲਈ ਲਿਜਾਇਆ ਜਾ ਰਿਹਾ ਹੈ। ਦੁਪਹਿਰ...
ਮੋਗਾ ਪੁਲਿਸ ਨੇ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਣੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
. . .  about 1 hour ago
ਮੋਗਾ, 21 ਜੁਲਾਈ- ਮੋਗਾ ਪੁਲਿਸ ਦੇ ਹੱਥ ਅੱਜ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਕੋਟਕਪੂਰਾ ਚੌਕ ਦੋ ਵਿਅਕਤੀਆਂ ਨੂੰ 250 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਪੁਲਿਸ ਨੇ ਦੋਹਾਂ ਕੋਲੋਂ ਢਾਈ ਲੱਖ ਦੀ ਨਕਦੀ ਵੀ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਨੇ ਦੋਹਾਂ...
ਅਮਰੀਕਾ 'ਚ ਪੈ ਰਹੀ ਹੈ ਭਿਆਨਕ ਗਰਮੀ, 15 ਕਰੋੜ ਲੋਕ ਲੂ ਦੀ ਲਪੇਟ 'ਚ
. . .  about 1 hour ago
ਵਾਸ਼ਿੰਗਟਨ, 21 ਜੁਲਾਈ- ਅਮਰੀਕਾ ਦੇ ਕਈ ਸ਼ਹਿਰਾਂ 'ਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਇਸ ਹਫ਼ਤੇ ਦੇ ਅਖ਼ੀਰ 'ਚ ਨਿਊਯਾਰਕ, ਫਿਲਾਡੇਲਫੀਆ ਅਤੇ ਵਾਸ਼ਿੰਗਟਨ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ...
ਲਾਲ ਕ੍ਰਿਸ਼ਨ ਅਡਵਾਨੀ ਨੇ ਦਿੱਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਭਾਜਪਾ ਦੇ ਦਿੱਗਜ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ੀਲਾ ਦੀਕਸ਼ਿਤ ਦਾ ਲੰਘੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ...
ਪਾਕਿਸਤਾਨ : ਹਸਪਤਾਲ 'ਚ ਹੋਇਆ ਆਤਮਘਾਤੀ ਬੰਬ ਧਮਾਕਾ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  about 2 hours ago
ਇਸਲਾਮਾਬਾਦ, 21 ਜੁਲਾਈ- ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਪੈਂਦੇ ਡੇਰਾ ਇਸਮਾਈਲ ਖ਼ਾਨ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ 'ਚ ਅੱਜ ਸਵੇਰੇ ਹੋਏ ਆਤਮਘਾਤੀ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਜ਼ਖ਼ਮੀ ਹੋ ਗਏ। ਪੁਲਿਸ...
ਬਿਹਾਰ ਦੀਆਂ ਜੇਲ੍ਹਾਂ 'ਚ ਪੁਲਿਸ ਵਲੋਂ ਛਾਪੇਮਾਰੀ
. . .  about 2 hours ago
ਪਟਨਾ, 21 ਜੁਲਾਈ- ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ 'ਚ ਅੱਜ ਬਿਹਾਰ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ...
ਨਿਊਜ਼ੀਲੈਂਡ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 2 hours ago
ਵੈਲਿੰਗਟਨ, 21 ਜੁਲਾਈ- ਨਿਊਜ਼ੀਲੈਂਡ ਦੇ ਐੱਲ. ਏਸਪੇਰੈਂਸ ਰਾਕ ਤੋਂ 79 ਕਿਲੋਮੀਟਰ ਦੂਰ ਇਲਾਕੇ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ...
ਸੁਸ਼ਮਾ ਸਵਰਾਜ ਨੇ ਭੇਂਟ ਕੀਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 21 ਜੁਲਾਈ- ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਲਗਾਤਾਰ ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਿਤ ਦਾ ਲੰਘੇ ਦਿਨ ਦਿਲ...
ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਸਪਾ ਨੇਤਾ ਆਜ਼ਮ ਖ਼ਾਨ ਵਿਰੁੱਧ ਤਿੰਨ ਹੋਰ ਐੱਫ. ਆਈ. ਆਰ ਦਰਜ
. . .  about 3 hours ago
ਲਖਨਊ, 21 ਜੁਲਾਈ- ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਆਜ਼ਮ ਖ਼ਾਨ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਦਿਖਾਈ ਦੇ ਰਹੀਆਂ ਹਨ। ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਉਨ੍ਹਾਂ ਵਿਰੁੱਧ ਤਿੰਨ ਹੋਰ ਐੱਫ. ਆਈ. ਆਰ...
ਉਮਰ ਅਬਦੁੱਲਾ ਨੇ ਭੇਂਟ ਕੀਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 21 ਜੁਲਾਈ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੱਸਣਯੋਗ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਲੰਘੇ ਦਿਨ ਸ਼ੀਲਾ ਦੀਕਸ਼ਿਤ...
ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦਾ ਦੇਹਾਂਤ
. . .  1 minute ago
ਨਵੀਂ ਦਿੱਲੀ, 21 ਜੁਲਾਈ- ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ, ਵਿਧਾਇਕ ਅਤੇ ਸੀਨੀਅਰ ਸੰਘ ਸਹਿਯੋਗੀ ਮਾਂਗੇ ਰਾਮ ਗਰਗ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸਵੇਰੇ 7.30 ਵਜੇ ਆਖ਼ਰੀ ਸਾਹ ਲਏ। ਜਾਣਕਾਰੀ ਮਿਲੀ ਹੈ ਕਿ ਗਰਗ ਪਿਛਲੇ ਕਈ ਦਿਨਾਂ ਤੋਂ ਬਿਮਾਰ...
ਵੈਸਟ ਇੰਡੀਜ਼ ਦੌਰੇ ਲਈ ਅੱਜ ਹੋਵੇਗੀ ਭਾਰਤੀ ਕ੍ਰਿਕਟ ਟੀਮ ਦੀ ਚੋਣ
. . .  about 4 hours ago
ਪਾਪੂਆ ਨਿਊ ਗਿਨੀ 'ਚ ਲੱਗੇ ਭੂਚਾਲ ਦੇ ਝਟਕੇ
. . .  about 4 hours ago
ਅੱਜ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵੱਲੋਂ ਮੀਂਹ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸ਼ੀਲਾ ਦੀਕਸ਼ਿਤ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸੂਬੇ ਭਰ 'ਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੱਲ੍ਹ
. . .  1 day ago
ਭੇਦਭਰੀ ਹਾਲਤ ਵਿੱਚ ਵਿਆਹੁਤਾ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਥਾਣੇ ਬਾਹਰ ਰੱਖ ਕੇ ਦਿੱਤਾ ਧਰਨਾ
. . .  1 day ago
ਸ਼ੀਲਾ ਦੀਕਸ਼ਿਤ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀ ਸੋਨੀਆ ਗਾਂਧੀ
. . .  1 day ago
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦਿੱਲੀ ਵਿੱਚ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਟੋਲ ਟੈਕਸ ਵਾਲੀ ਜੀ.ਟੀ. ਰੋਡ ਤੇ ਤਹਿਸੀਲ ਰੋਡ ਮੀਂਹ ਦੇ ਪਾਣੀ ਨਾਲ ਹੋਇਆ ਜਲਥਲ
. . .  1 day ago
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 day ago
ਕੱਲ੍ਹ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  1 day ago
ਡਾ. ਸਵਰਨ ਸਿੰਘ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦਾ ਫ਼ੈਸਲਾ ਸ਼ਵੇਤ ਮਲਿਕ ਵੱਲੋਂ ਲਿਆ ਗਿਆ ਵਾਪਸ
. . .  1 day ago
ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਕੀਤੇ ਗਏ ਵੱਡੇ ਪੱਧਰ 'ਤੇ ਤਬਾਦਲੇ
. . .  1 day ago
ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ
. . .  1 day ago
ਸਿਮਰਜੀਤ ਸਿੰਘ ਬੈਂਸ ਨੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਟਿਆਲਾ ਵਿਖੇ ਕੀਤੀ ਸ਼ਿਰਕਤ
. . .  1 day ago
ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  1 day ago
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  1 day ago
ਅਸਮ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  1 day ago
ਅਮਰੀਕੀ ਦੌਰੇ 'ਤੇ ਰਵਾਨਾ ਹੋਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ
. . .  1 day ago
ਪ੍ਰਿਅੰਕਾ ਗਾਂਧੀ ਦੀ ਹਿਰਾਸਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਵਿਰੋਧ
. . .  1 day ago
ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ, ਕਈ ਝੁਲਸੇ
. . .  1 day ago
ਸਮਾਜ ਭਲਾਈ ਯੋਜਨਾਵਾਂ 'ਤੇ ਖ਼ਰਚੇ ਜਾਣਗੇ ਦੋ ਸੌ ਕਰੋੜ ਰੁਪਏ -ਮੋਹਨ ਲਾਲ ਸੂਦ
. . .  1 day ago
ਲਾਲ ਜੀ ਟੰਡਨ ਹੋਣਗੇ ਮੱਧ ਪ੍ਰਦੇਸ਼ ਦੇ ਰਾਜਪਾਲ, ਅਨੰਦੀਬੇਨ ਸੰਭਾਲਣਗੇ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ
. . .  1 day ago
ਮੱਧ ਪ੍ਰਦੇਸ਼ ਵਿੱਚ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ
. . .  1 day ago
ਪ੍ਰਿਅੰਕਾ ਗਾਂਧੀ ਵੱਲੋਂ ਸੋਨਭੱਦਰ ਹੱਤਿਆ ਕਾਂਡ ਮਾਮਲੇ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ
. . .  1 day ago
ਕੈਪਟਨ ਤੋਂ ਬਾਅਦ ਰਾਜਪਾਲ ਵੱਲੋਂ ਵੀ ਸਿੱਧੂ ਦੇ ਅਸਤੀਫ਼ੇ ਨੂੰ ਮਨਜ਼ੂਰੀ
. . .  1 day ago
ਕੈਪਟਨ ਤੋਂ ਬਾਅਦ ਰਾਜਪਾਲ ਨੇ ਵੀ ਸਿੱਧੂ ਦਾ ਅਸਤੀਫ਼ਾ ਕੀਤਾ ਮਨਜ਼ੂਰ
. . .  1 day ago
ਬਿਹਾਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ 'ਚ ਵੀ ਕਰ ਮੁਕਤ ਹੋਈ 'ਸੁਪਰ 30'
. . .  about 1 hour ago
ਟਰੱਕ ਅਤੇ ਕਾਰ ਵਿਚਾਲੇ ਹੋਈ ਭਿਆਨਕ ਟਕੱਰ ’ਚ 9 ਲੋਕਾਂ ਦੀ ਹੋਈ ਮੌਤ
. . .  about 1 hour ago
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪੀੜਤ ਔਰਤਾਂ ਨਾਲ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ ਗਾਂਧੀ
. . .  4 minutes ago
ਹਲਕਾ ਸ਼ੁਤਰਾਣਾ ਦੇ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਪਿਆ 200 ਫੁੱਟ ਪਾੜ
. . .  17 minutes ago
ਸੁਖ ਸਰਕਾਰੀਆ ਨੇ ਦਾਰਾਪੁਰ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਲਿਆ ਜਾਇਜ਼ਾ
. . .  24 minutes ago
ਜਿਸ ਭਾਜਪਾ ਨੇ ਉਂਗਲੀ ਫੜ੍ਹ ਕੇ ਚੱਲਣਾ ਸਿਖਾਇਆ ਸਿੱਧੂ ਨੇ ਉਸ ਨਾਲ ਹੀ ਕੀਤਾ ਵਿਸ਼ਵਾਸਘਾਤ- ਮਲਿਕ
. . .  40 minutes ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਜੇਠ ਸੰਮਤ 550

ਰੂਪਨਗਰ

ਬਾਈਪਾਸ ਦੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਲੋਕ ਨਿਰਮਾਣ ਵਿਭਾਗ ਨੇ ਚਲਾਈ ਜੇ. ਸੀ. ਬੀ.

ਰੂਪਨਗਰ, 25 ਮਈ (ਸਤਨਾਮ ਸਿੰਘ ਸੱਤੀ)-ਬਹੁ-ਕਰੋੜੀ ਬਾਈਪਾਸ 'ਤੇ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਅੱਜ ਲੋਕ ਨਿਰਮਾਣ ਵਿਭਾਗ ਨੇ ਜੇ. ਸੀ. ਬੀ. ਚਲਾ ਦਿੱਤੀ ਅਤੇ ਮਾਰਗ ਦੇ ਵਿਚਕਾਰੋਂ ਤੇ ਕਿਨਾਰਿਆਂ 'ਤੇ ਲਗਾਏ ਬੋਰਡ ਤੇ ਫਲੈਕਸ ਵੀ ਉਤਾਰ ਲਏ ਪਰ ਲੱਕੀ ਢਾਬੇ 'ਤੇ ਪੁੱਜ ਕੇ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਮਿਹਰਬਾਨੀ ਜ਼ਾਹਰ ਹੋ ਗਈ ਅਤੇ ਉਨ੍ਹਾਂ 7 ਮਈ 2018 ਨੂੰ ਜਾਰੀ ਕੀਤੇ ਪਹਿਲੇ ਤੇ ਆਖ਼ਰੀ ਨੋਟਿਸ ਦੀ ਬਜਾਏ ਢਾਬਾ ਪ੍ਰਬੰਧਕਾਂ ਨੂੰ 4 ਜੂਨ 2018 ਤੱਕ ਨਾਜਾਇਜ਼ ਉਸਾਰੀਆਂ ਹਟਾਉਣ ਦੀ ਮੋਹਲਤ ਦੇ ਦਿੱਤੀ | ਵਿਭਾਗ ਦੀ ਟੀਮ ਨੇ ਸਤਲੁਜ ਦਰਿਆ ਵਾਲੇ ਪਾਸਿਓਾ ਸੜਕ ਦੇ ਵਿਚਕਾਰੋਂ 90 ਫੁੱਟ ਤੱਕ ਦੇ ਖੇਤਰ 'ਚ ਕੀਤੀਆਂ ਉਸਾਰੀਆਂ ਤੋੜਨੀਆਂ ਆਰੰਭ ਦਿੱਤੀਆਂ | ਮਾਰਗ ਵਿਚਕਾਰੋਂ ਬਿਨਾਂ ਆਗਿਆ ਟੰਗੇ ਫਲੈਕਸ ਬੋਰਡ ਅਤੇ ਬੈਨਰ ਉਤਾਰਨੇ ਆਰੰਭ ਦਿੱਤੇ | ਟੀਮ ਨੇ ਸੁਰਜੀਤ ਹਸਪਤਾਲ ਦੇ ਸਾਹਮਣੇ ਸ਼ਗੁਨ ਢਾਬੇ ਦੇ ਸ਼ੈੱਡ, ਬੋਰਡ ਜਬਰੀ ਉਤਾਰ ਦਿੱਤੇ ਅਤੇ ਢਾਬੇ ਮੂਹਰੇ 5 ਫੁੱਟ ਡੂੰਘੀ ਲੰਬੀ ਖਾਈ ਪੁੱਟ ਕੇ ਪੁਲੀ ਦਾ ਪਾਣੀ ਕੱਢ ਦਿੱਤਾ | ਇਸ ਦੀ ਸੂਚਨਾ ਫੈਲਣ ਨਾਲ ਬੀ. ਐਸ. ਲੱਕੀ ਢਾਬੇ ਵਾਲਿਆਂ ਨੇ ਪਖਾਨਿਆਂ ਦੇ ਦਰਵਾਜ਼ੇ, ਟੂਟੀਆਂ ਅਤੇ ਹੋਰ ਸਾਮਾਨ ਖੋਲ੍ਹਣਾ ਸ਼ੁਰੂ ਕਰ ਦਿੱਤਾ | ਜਿਉਂ ਹੀ ਟੀਮ ਲੱਕੀ ਢਾਬੇ 'ਤੇ ਪੁੱਜੀ ਤਾਂ ਵਿਭਾਗ ਦੇ ਇਕ ਜੇ. ਈ. ਨੇ ਮੂੰਹ 'ਤੇ ਰੁਮਾਲ ਬੰਨ ਲਿਆ ਅਤੇ ਮੂੰਹ ਢੱਕ ਕੇ ਮਿਣਤੀ ਕਰਦਾ ਰਿਹਾ ਪਰ ਢਾਬੇ ਵਾਲੇ ਇਸ ਜੇ. ਈ. ਅਤੇ ਐਸ. ਡੀ. ਓ. ਪਰਮਿੰਦਰਜੀਤ ਸਿੰਘ 'ਤੇ ਵਾਰ-ਵਾਰ ਦਬਾਅ ਪਾਉਂਦੇ ਰਹੇ ਕਿ ਉਨ੍ਹਾਂ ਨੂੰ ਇਕ ਹਫ਼ਤੇ ਦੀ ਮੋਹਲਤ ਦੇ ਦਿਓ ਉਹ ਬੈਂਕਾਂ ਦੇ 2 ਕਰੋੜ ਦੇ ਕਰਜ਼ਦਾਰ ਹਨ, ਉਨ੍ਹਾਂ ਦਾ ਨੁਕਸਾਨ ਨਾ ਕਰੋ | ਢਾਬਾ ਪ੍ਰਬੰਧਕਾਂ ਨੇ ਉਕਤ ਮੂੰਹ ਢੱਕਣ ਵਾਲੇ ਜੇ. ਈ. ਨਾਲ ਕਾਨਾਫੂਸੀ ਵੀ ਕੀਤੀ ਅਤੇ ਪੱਤਰਕਾਰਾਂ ਨੂੰ ਵੀ ਇਹ ਕਹਿ ਕੇ ਉਲਝਾਉਣ ਦੀ ਕੋਸ਼ਿਸ਼ ਕੀਤੀ ਕਿ ਉਕਤ ਮੂੰਹ ਢਕਿਆ ਜੇ. ਈ. ਕਹਿੰਦਾ ਸੀ ਕਿ ਉਹ ਤਾਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਪਰ ਪੱਤਰਕਾਰਾਂ ਦਾ ਉਨ੍ਹਾਂ 'ਤੇ ਭਾਰੀ ਦਬਾਅ ਹੈ, ਅਖੇ ਉਨ੍ਹਾਂ ਦੀ ਸੇਵਾ ਕਰ ਦਿਓ | ਫੇਰ ਢਾਬਾ ਪ੍ਰਬੰਧਕਾਂ ਨੇ ਅਧਿਕਾਰੀਆਂ 'ਤੇ ਦੋਸ਼ ਵੀ ਲਾਏ ਕਿ ਉਨ੍ਹਾਂ ਨੇ ਹੋਰਾਂ ਵਿਭਾਗਾਂ ਤੋਂ ਸਾਰੀਆਂ ਮਨਜ਼ੂਰੀਆਂ ਲਈਆਂ ਹੋਈਆਂ ਹਨ ਪਰ ਲੋਕ ਨਿਰਮਾਣ ਵਿਭਾਗ ਕਈ ਮਹੀਨਿਆਂ ਤੋਂ ਮਨਜ਼ੂਰੀ ਲਈ ਬਾਂਹ ਨਹੀਂ ਫੜਾ ਰਿਹਾ ਅਤੇ ਨਾ ਹੀ ਮਾਲ ਮਹਿਕਮੇ ਨੇ ਉਨ੍ਹਾਂ ਨੂੰ ਬਾਈਪਾਸ ਦੀ ਜਗਾ ਦਾ ਸਹੀ ਰਿਕਾਰਡ ਦਿੱਤਾ ਹੈ ਜਿਸ ਕਰਕੇ ਉਸਾਰੀ ਕਰਨ ਲਈ ਉਹ ਭੰਬਲਭੂਸੇ 'ਚ ਸਨ | ਉਨ੍ਹਾਂ ਵਿਭਾਗ ਨੂੰ ਲਿਖ ਕੇ ਦਿੱਤਾ ਕਿ ਉਹ 4 ਜੂਨ ਤੱਕ ਮਹਿਕਮੇ ਵਲੋਂ ਲਗਾਈਆਂ ਨਿਸ਼ਾਨੀਆਂ ਤੋਂ ਅਗਲੇਰੀਆਂ ਨਾਜਾਇਜ਼ ਉਸਾਰੀਆਂ ਹਟਾ ਲੈਣਗੇ | ਵਿਭਾਗ ਨੇ ਇਸ ਤੋਂ ਬਾਅਦ ਰੈਲੋਂ, ਰਸੂਲਪੁਰ ਆਦਿ 'ਤੇ ਬਾਈਪਾਸ ਦੁਆਲੇ ਆਇਰਨ ਸਟੋਰ ਸਮੇਤ ਹੋਰ ਨਾਜਾਇਜ਼ ਉਸਾਰੀਆਂ ਵੀ ਚੁੱਕ ਦਿੱਤੀਆਂ ਅਤੇ ਇਹ ਪ੍ਰਕਿਰਿਆ ਜਾਰੀ ਰਹੇਗੀ |
ਜ਼ਿਲ੍ਹਾ ਯੋਜਨਾਕਾਰ ਦੇ ਪੱਤਰ 'ਤੇ ਗ਼ੈਰ ਮਨਜ਼ੂਰ ਉਸਾਰੀਆਂ 'ਤੇ ਕਾਰਵਾਈ ਠੱਪ:
ਬਾਈਪਾਸ 'ਤੇ ਕਰੀਬ ਢਾਈ ਦਰਜਨ ਉਸਾਰੀਆਂ 'ਚੋਂ ਸਿਰਫ਼ ਦੋ ਮੈਰਿਜ਼ ਪੈਲੇਸਾਂ ਬੋਲਾ ਮੈਰਿਜ਼ ਪੈਲੇਸ ਹਵੇਲੀ ਕਲਾਂ ਅਤੇ ਗੁਰਬਖਸ਼ ਪੈਲੇਸ ਪਪਰਾਲਾ ਨੂੰ ਛੱਡ ਕੇ ਬਾਕੀ ਸਾਰੇ ਨਿਰਮਾਣ ਗ਼ੈਰ ਮਨਜ਼ੂਰ ਹਨ ਜਿਨ੍ਹਾਂ ਦਾ ਜ਼ਿਲ੍ਹਾ ਯੋਜਨਾਕਾਰ ਕੋਲੋਂ ਸੀ. ਐਲ. ਯੂ. ਨਹੀਂ ਬਣਵਾਇਆ ਗਿਆ | ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹਾ ਯੋਜਨਾਕਾਰ ਦੀ ਮਨਜ਼ੂਰੀ ਤੋਂ ਬਗ਼ੈਰ ਬਾਈਪਾਸ 'ਤੇ ਉਸਾਰੀਆਂ ਦਾ ਜਾਲ ਵਿਛ ਚੁੱਕਾ ਹੈ ਜਿਨ੍ਹਾਂ ਨੂੰ ਬਿਜਲੀ ਦੇ ਕੁਨੈਕਸ਼ਨ ਵੀ ਧੜਾਧੜ ਦਿੱਤੇ ਜਾ ਚੁੱਕੇ ਹਨ ਅਤੇ ਹੋਰ ਵਿਭਾਗ ਵੀ ਰਿਸ਼ਵਤਖੋਰੀ ਨਾਲ ਸਹੂਲਤਾਂ ਦੇ ਰਹੇ ਹਨ | ਜ਼ਿਲ੍ਹਾ ਯੋਜਨਾਕਾਰ ਮਨਦੀਪ ਮਹਿੰਦੀਰੱਤਾ ਨੇ ਦੱਸਿਆ ਕਿ ਉਹ ਬਾਈਪਾਸ 'ਤੇ 27 'ਚੋਂ 25 ਗ਼ੈਰ ਮਨਜ਼ੂਰ ਉਸਾਰੀਆਂ ਦੇ ਵਿਰੁੱਧ ਮਿਲਖ ਅਫ਼ਸਰ ਗਮਾਡਾ ਨੂੰ ਪੱਤਰ ਭੇਜ ਚੁੱਕੇ ਹਨ ਪਰ ਉਨ੍ਹਾਂ ਕੋਲ ਸਿੱਧਾ ਕੋਈ ਅਜਿਹਾ ਅਧਿਕਾਰ ਨਹੀਂ ਕਿ ਉਹ ਇਨ੍ਹਾਂ ਵਿਰੁੱਧ ਕਾਰਵਾਈ ਕਰ ਸਕਣ | ਇਸ ਕਰਕੇ ਇਸ ਮਾਰਗ 'ਤੇ ਗ਼ੈਰ ਕਾਨੂੰਨੀ ਉਸਾਰੀਆਂ ਦਾ ਰੁਝਾਨ ਜਾਰੀ ਹੈ | ਇਸ ਲਈ ਸਿਆਸੀ ਸਰਪ੍ਰਸਤੀ ਵੀ ਦੱਸੀ ਜਾ ਰਹੀ ਹੈ ਪਰ ਵਿਭਾਗ ਨੇ ਅੱਖਾਂ ਬੰਦ ਕਰ ਲਈਆਂ ਹਨ | ਨਾਜਾਇਜ਼ ਉਸਾਰੀਆਂ ਢਾਹੁਣ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਸ. ਡੀ. ਓ. ਪਰਮਿੰਦਰਜੀਤ ਸਿੰਘ, ਜੇ. ਈ. ਖੁਸ਼ਵੰਤਵੀਰ ਸਿੰਘ, ਜੇ. ਈ. ਗੌਤਮ ਪਰਹਾਰ, ਜੇ. ਈ. ਸੋਨੂੰ ਸਮੇਤ ਵਿਭਾਗ ਦੇ ਕਰਮਚਾਰੀ, ਤਹਿਸੀਲਦਾਰ ਰੂਪਨਗਰ ਰਾਜਪਾਲ ਸਿੰਘ ਸੇਖੋਂ, ਐਸ. ਐਚ. ਓ. ਸਦਰ ਰਾਜਪਾਲ ਸਿੰਘ ਗਿੱਲ ਆਦਿ ਸ਼ਾਮਿਲ ਸਨ |
ਨਾਜਾਇਜ਼ ਕੱਟ ਦੇ ਦੋਸ਼ੀਆਂ 'ਤੇ ਕਾਰਵਾਈ ਠੱਪ:
ਬੀ. ਐਸ. ਲੱਕੀ ਢਾਬੇ ਮੂਹਰੇ ਰਾਜ ਮਾਰਗ ਦਾ ਡਿਵਾਈਡਰ ਤੋੜ ਕੇ ਖ਼ਤਰਨਾਕ ਕੱਟ ਬਣਾ ਲਿਆ ਗਿਆ ਸੀ ਜਿਸ ਨੂੰ ਲੋਕ ਨਿਰਮਾਣ ਵਿਭਾਗ ਨੇ 10 ਹਜ਼ਾਰ ਰੁਪਏ ਖ਼ਰਚ ਕਰਕੇ ਬੰਦ ਤਾਂ ਕਰ ਦਿੱਤਾ ਹੈ ਪਰ ਇਥੇ ਸਰਕਾਰੀ ਸੰਪਤੀ ਦਾ ਨੁਕਸਾਨ ਕਰਨ ਵਾਲੇ ਦੋਸ਼ੀਆਂ 'ਤੇ ਕਾਰਵਾਈ ਨਹੀਂ ਕੀਤੀ ਗਈ | ਜਦੋਂ ਕਿ ਢਾਬਾ ਮਾਲਕ ਦੱਸ ਚੁੱਕੇ ਹਨ ਕਿ ਉਨ੍ਹਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਪਿੰਡ ਦੇ ਕੁਝ ਹੋਰ ਵਿਅਕਤੀਆਂ ਦਾ ਰਿਕਾਰਡ ਮੌਜੂਦ ਹੈ ਜਿਨ੍ਹਾਂ ਨੇ ਇਹ ਡਿਵਾਈਡਰ ਤੋੜਿਆ ਸੀ ਪਰ ਵਿਭਾਗ ਜਾਣਬੁੱਝ ਕੇ ਉਨ੍ਹਾਂ ਨੂੰ ਹੀ ਦੋਸ਼ੀ ਠਹਿਰਾਅ ਕੇ ਪ੍ਰੇਸ਼ਾਨ ਕਰ ਰਿਹਾ ਹੈ |
<br/>
 

ਦਸਮੇਸ਼ ਵੈਲਫ਼ੇਅਰ ਚੈਰੀਟੇਬਲ ਟਰੱਸਟ ਰੂਪਨਗਰ ਵਲੋਂ ਪੀੜਤਾਂ ਨੂੰ ਲੋੜੀਦਾ ਸਾਮਾਨ ਭੇਟ

ਨੂਰਪੁਰ ਬੇਦੀ, 25 ਮਈ (ਰਾਜੇਸ਼ ਚੌਧਰੀ)-ਨੂਰਪੁਰ ਬੇਦੀ ਵਿਖੇ ਪ੍ਰਵਾਸੀ ਮਜ਼ਦੂਰਾਂ ਨਾਲ ਵਾਪਰੇ ਅਗਨੀਕਾਂਡ ਨੂੰ ਲੈ ਕੇ ਪੀੜਤਾਂ ਦੀ ਸਹਾਇਤਾ ਲਈ ਲੋਕਾਂ ਵਲੋਂ ਦਿੱਤਾ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ | ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤੀ ਸਹਾਇਤਾ ਤੋਂ ...

ਪੂਰੀ ਖ਼ਬਰ »

ਘਰ ਦੀ ਕੱਢੀ ਦੇਸੀ ਸ਼ਰਾਬ ਸਮੇਤ ਇਕ ਕਾਬੂ, ਮਾਮਲਾ ਦਰਜ

ਕੀਰਤਪੁਰ ਸਾਹਿਬ, 25 ਮਈ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕੀਰਤਪੁਰ ਸਾਹਿਬ ਪੁਲਿਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਘਰ ਦੀ ਕੱਢੀ ਦੇਸੀ ਸ਼ਰਾਬ ਦੀਆਂ 30 ਬੋਤਲਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਕੁਲਵੀਰ ਸਿੰਘ ਕੰਗ ...

ਪੂਰੀ ਖ਼ਬਰ »

ਸ਼ਿਫਟਿੰਗ ਨੂੰ ਲੈ ਕੇ ਕਲਰਕਾਂ ਨੇ ਕੀਤਾ ਰੋਸ ਪ੍ਰਦਰਸ਼ਨ

ਰੂਪਨਗਰ, 25 ਮਈ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਡਾਇਰੈਕਟਰ ਸਿੱਖਿਆ ਵਿਭਾਗ (ਸੈ: ਸਿ:) ਪੰਜਾਬ ਵਲੋਂ ਪੰਜਾਬ ਰਾਜ ਦੇ ਸਰਕਾਰੀ, ਹਾਈ ਸਕੂਲਾਂ ਵਿਚ ਕੰਮ ਕਰਦੇ ਕਲਰਕਾਂ ਦੀ ਸ਼ਿਫਟਿੰਗ ਕਰਨ ਸਬੰਧੀ ਜਾਰੀ ਕੀਤੇ ਹੁਕਮਾਂ ਦੇ ਵਿਰੋਧ ਵਿਚ ਅੱਜ ਸਮੂਹ ਕਲੈਰੀਕਲ ...

ਪੂਰੀ ਖ਼ਬਰ »

ਖੇਤ 'ਚ ਫ਼ਸਲ ਦੇ ਨੁਕਸਾਨ ਨੂੰ ਲੈ ਕੇ ਤਿੰਨ ਵਿਅਕਤੀਆਂ ਦੀ ਬੇਰਹਿਮੀ ਨਾਲ ਕੁੱਟਮਾਰ-ਮਾਮਲਾ ਦਰਜ

ਸ੍ਰੀ ਅਨੰਦਪੁਰ ਸਾਹਿਬ, 25 ਮਈ (ਨਿੱਕੂਵਾਲ, ਕਰਨੈਲ ਸਿੰਘ)-ਪਾਣੀ ਦੀ ਲੰਬੇ ਸਮੇਂ ਤੋ ਮਾਰ ਝੱਲ ਰਹੇ ਗੁੱਜਰ ਬਰਾਦਰੀ ਨਾਲ ਸਬੰਧਿਤ ਤਿੰਨ ਵਿਅਕਤੀਆਂ ਦੀ ਪਿੰਡ ਅਗੰਮਪੁਰ ਲਾਗੇ ਸਤਲੁਜ ਦਰਿਆ ਦੇ ਕੰਢੇ 'ਤੇ ਕੁੱਝ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ...

ਪੂਰੀ ਖ਼ਬਰ »

ਘਰ 'ਤੇ ਹਮਲਾ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਦੀ ਮੰਗ

ਪੁਰਖਾਲੀ, 25 ਮਈ (ਬੰਟੀ)- ਪਿੰਡ ਖੇੜੀ ਦੇ ਵਸਨੀਕ ਸਤਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਪਿੰਡ ਦੇ ਹੀ ਕੁਝ ਲੋਕਾਂ ਤੇ ਅਣਪਛਾਤੇ ਬੰਦਿਆਂ ਦੀ ਮਦਦ ਨਾਲ ਹਥਿਆਰਾਂ ਨਾਲ ਲੈੱਸ ਹੋ ਕੇ ਘਰ 'ਤੇ ਹਮਲਾ ਕਰਨ ਅਤੇ ਬੰਦੂਕ ਨਾਲ ਫ਼ਾਇਰ ਕਰਨ ਦਾ ਦੋਸ਼ ਲਗਾਇਆ ਹੈ | ਸਤਵੀਰ ਸਿੰਘ ...

ਪੂਰੀ ਖ਼ਬਰ »

ਵਿਧਾਇਕ ਸੰਦੋਆ ਤੇ ਹੋਰ ਨੁਮਾਇੰਦਿਆਂ ਨੇ ਅਗਨੀ ਕਾਂਡ ਦੇ ਪੀੜਤਾਂ ਨੂੰ ਵੰਡਿਆ ਘਰੇਲੂ ਜ਼ਰੂਰਤ ਦਾ ਸਾਮਾਨ

ਨੂਰਪੁਰ ਬੇਦੀ, 25 ਮਈ (ਰਾਜੇਸ਼ ਚੌਧਰੀ)-ਦੋ ਦਿਨ ਪਹਿਲਾਂ ਨੂਰਪੁਰ ਬੇਦੀ ਵਿਖੇ ਝੁੱਗੀ ਝੌਪੜੀਆਂ ਨੂੰ ਅੱਗ ਲੱਗਣ ਕਾਰਨ ਬੇਘਰ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਰੋਜ਼ਾਨਾ ਜ਼ਰੂਰਤ ਦਾ ਸਾਮਾਨ ਦੇਣ ਲਈ ਨੂਰਪੁਰ ਬੇਦੀ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਲਗਾਏ ਰਾਹਤ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਬਿਸਤਰੇ ਤੇ ਹੋਰ ਸਮੱਗਰੀ ਵੰਡੀ

ਨੂਰਪੁਰ ਬੇਦੀ, 25 ਮਈ (ਹਰਦੀਪ ਸਿੰਘ ਢੀਂਡਸਾ)-ਸਿੰਬਲ ਮਾਜਰਾ ਵਿਖੇ ਅੱਜ ਗੁਰਦੁਆਰਾ ਬਾਣਗੜ ਸਾਹਿਬ ਵਿਖੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਦੇ ਆਦੇਸ਼ਾਂ ਅਨੁਸਾਰ ਪ੍ਰਵਾਸੀ ਮਜ਼ਦੂਰਾਂ ਲਈ ਭੇਜੀ ਸਮਗਰੀ ਐਸ. ਜੀ. ਪੀ. ਸੀ. ਮੈਂਬਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਸੰਘ ਪੰਜਾਬ ਦੀ ਸੂਬਾਈ ਮੀਟਿੰਗ

ਨੰਗਲ, 25 ਮਈ (ਪ੍ਰੀਤਮ ਸਿੰਘ ਬਰਾਰੀ)-ਭਾਰਤੀ ਕਿਸਾਨ ਸੰਘ ਪੰਜਾਬ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਆਰੀਆ ਸਮਾਜ ਮੰਦਰ ਪੁਰਾਣਾ ਗੁਰਦੁਆਰਾ ਨੰਗਲ ਵਿਖੇ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਰਾਸ਼ਟਰੀ ਪੱਧਰ ਤੋਂ ਅਖਿਲ ਭਾਰਤੀ ਸੰਗਠਨ ਮੰਤਰੀ ਦਿਨੇਸ਼ ਕੁਲਕਰਨੀ ਅਤੇ ਉੱਤਰ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦਾ ਗਠਨ

ਨੰਗਲ, 25 ਮਈ (ਗੁਰਪ੍ਰੀਤ ਗਰੇਵਾਲ, ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਇਕ ਬੈਠਕ ਬੱਸ ਸਟੈਂਡ ਨੰਗਲ ਵਿਖੇ ਗਿਆਨ ਸਿੰਘ ਠੁਕਰਾਲ ਦੀ ਅਗਵਾਈ ਹੇਠ ਹੋਈ | ਇਸ ਬੈਠਕ ਵਿਚ ਵੱਖ-ਵੱਖ ਡੀਪੂਆਂ ਦੇ ਰਿਟਾਇਰਡ ...

ਪੂਰੀ ਖ਼ਬਰ »

ਸਕੂਲਾਂ ਦਾ ਸਮਾਂ ਤਬਦੀਲ ਕਰਨ ਦੀ ਮੰਗ

ਨੂਰਪੁਰ ਬੇਦੀ, 25 ਮਈ (ਹਰਦੀਪ ਸਿੰਘ ਢੀਂਡਸਾ)-ਪਿਛਲੇ ਕੁਝ ਦਿਨਾਂ ਤੋਂ ਗਰਮੀ ਦੇ ਵੱਧ ਰਹੇ ਪ੍ਰਕੋਪ ਕਾਰਨ ਬੱਚਿਆਂ ਦੇ ਮਾਪਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦਾ ਸਮਾਂ ਤਬਦੀਲ ਕੀਤਾ ਜਾਵੇ | ਸਰਕਾਰੀ ਅਤੇ ਗ਼ੈਰ ਸਰਕਾਰੀ ...

ਪੂਰੀ ਖ਼ਬਰ »

ਰਤਨ ਸਿੰਘ ਢੇਰ ਦੀ ਯਾਦ 'ਚ 'ਇਕ ਰੁੱਖ, ਸੌ ਸੁੱਖ' ਮੁਹਿੰਮ ਦਾ ਆਰੰਭ

ਢੇਰ, 25 ਮਈ (ਸ਼ਿਵ ਕੁਮਾਰ ਕਾਲੀਆ)-ਪਿੰਡ ਢੇਰ ਦੇ ਵਾਸੀ ਸਵਤੰਤਰਤਾ ਸੈਲਾਨੀ, ਸਾਬਕਾ ਚੇਅਰਮੈਨ ਅਤੇ ਕਾਂਗਰਸੀ ਆਗੂ ਸਵ: ਰਤਨ ਸਿੰਘ ਢੇਰ ਦੀ ਯਾਦ ਵਿਚ ਅੱਜ ਪਿੰਡ ਦੇ ਸ਼ਮਸ਼ਾਨ ਘਾਟ 'ਚ ਬੂਟਾ ਲਗਾ ਕੇ 'ਇਕ ਰੁੱਖ, ਸੌ ਸੁੱਖ' ਮੁਹਿੰਮ ਦਾ ਆਰੰਭ ਕੀਤਾ ਗਿਆ | ਇਸ ਮੁਹਿੰਮ ਦੀ ...

ਪੂਰੀ ਖ਼ਬਰ »

ਕਬੱਡੀ ਟੀਮ 'ਚ ਖੇਡਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ

ਮੋਰਿੰਡਾ, 25 ਮਈ (ਪਿ੍ਤਪਾਲ ਸਿੰਘ)-ਆਲ ਇੰਡੀਆ ਇੰਟਰ ਯੂਨੀਵਰਸਿਟੀ ਦੀਆਂ ਰੋਹਤਕ ਵਿਖੇ ਹੋਏ ਖੇਡ ਮੁਕਾਬਲਿਆਂ ਦੌਰਾਨ ਨੈਸ਼ਨਲ ਕਬੱਡੀ ਦੇ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵਿਚ ਖੇਡਣ ਵਾਲੀਆਂ ਬਾਬਾ ਜ਼ੋਰਾਵਰ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਵਿਖੇ ਸੱਭਿਆਚਾਰਕ ਮੁਕਾਬਲੇ

ਸ੍ਰੀ ਅਨੰਦਪੁਰ ਸਾਹਿਬ, 25 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਐਸ. ਜੀ. ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਉਣ ਲਈ ਪੰਜਾਬੀ ਲੋਕ ਨਾਚ ਨਾਲ ਸਬੰਧਿਤ ...

ਪੂਰੀ ਖ਼ਬਰ »

ਸਕਾਊਟਸ ਰਾਜਿਆ ਪੁਰਸਕਾਰ ਤੇ ਹਾਈਕਿੰਗ ਸਿਖਲਾਈ ਕੈਂਪ ਸ਼ਿਮਲਾ ਵਿਖੇ 30 ਤੋਂ

ਸ੍ਰੀ ਅਨੰਦਪੁਰ ਸਾਹਿਬ, 25 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਭਾਰਤ ਸਕਾਊਟਸ ਅਤੇ ਗਾਇਡਜ਼ ਪੰਜਾਬ ਚੰਡੀਗੜ੍ਹ•, ਜ਼ਿਲ੍ਹ•ਾ ਰੂਪਨਗਰ ਦੀ ਸਿਖਲਾਈ ਟੀਮ ਦੇ ਪ੍ਰੋਗਰਾਮ ਅਨੁਸਾਰ ਜ਼ਿਲ੍ਹ•ੇ ਦਾ ਰਾਜਿਆ ਪੁਰਸਕਾਰ ਅਤੇ ਹਾਇਕਿੰਗ ਸਿਖਲਾਈ ਕੈਂਪ 28 ਮਈ ਤੋਂ 3 ਜੂਨ ਤੱਕ ...

ਪੂਰੀ ਖ਼ਬਰ »

ਚੌਥੇ ਦਿਨ ਵੀ ਲਗਾਤਾਰ ਜਾਰੀ ਰਹੀ ਗ੍ਰਾਮ ਡਾਕ ਸੇਵਕਾਂ ਦੀ ਹੜਤਾਲ

ਸ੍ਰੀ ਅਨੰਦਪੁਰ ਸਾਹਿਬ, 25 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਆਲ ਇੰਡੀਆ ਪੋਸਟਲ ਇੰਪਲਾਈਜ਼ ਯੂਨੀਅਨ ਦੇ ਸੱਦੇ 'ਤੇ ਅੱਜ ਯੂਨੀਅਨ ਦੀ ਸਥਾਨਕ ਇਕਾਈ ਵਲੋਂ ਸ਼ੁਰੂ ਕੀਤੀ ਹੜਤਾਲ ਲਗਾਤਾਰ ਚੌਥੇ ਦਿਨ 'ਚ ਦਾਖ਼ਲ ਹੋ ਗਈ | ਯੂਨੀਅਨ ਆਗੂਆਂ ਅਤੇ ਵਰਕਰਾਂ ਵਲੋਂ ਅੱਜ ...

ਪੂਰੀ ਖ਼ਬਰ »

ਖਿਡਾਰੀ ਹਰਜੀਤ ਸਿੰਘ ਗੁ: ਸ੍ਰੀ ਕਤਲਗੜ੍ਹ ਸਾਹਿਬ ਹੋਏ ਨਤਮਸਤਕ

ਸ੍ਰੀ ਚਮਕੌਰ ਸਾਹਿਬ, 25 ਮਈ (ਜਗਮੋਹਣ ਸਿੰਘ ਨਾਰੰਗ)-ਭਾਰਤੀ ਹਾਕੀ ਟੀਮ ਦੇ ਖਿਡਾਰੀ ਤੇ 2016 ਦੇ ਜੂਨੀਅਰ ਵਿਸ਼ਵ ਹਾਕੀ ਕੱਪ ਦੀ ਚੈਂਪੀਅਨ ਭਾਰਤੀ ਟੀਮ ਦੇ ਕਪਤਾਨ ਰਹੇ ਹਰਜੀਤ ਸਿੰਘ ਅਤੇ ਉਨ੍ਹਾਂ ਦੀ ਜੀਵਨੀ 'ਤੇ ਬਣੀ ਫ਼ਿਲਮ ਹਰਜੀਤਾ ਵਿਚ ਮਾਂ ਦੀ ਭੂਮਿਕਾ ਅਦਾ ਕਰਨ ਵਾਲੇ ...

ਪੂਰੀ ਖ਼ਬਰ »

ਪ੍ਰਸ਼ਾਸਨ ਨੂੰ 15 ਦਿਨ ਬਾਅਦ ਸ਼ਹਿਰ ਵਾਸੀਆਂ ਨੂੰ ਗੰਦੇ ਪਾਣੀ ਦੀ ਸਪਲਾਈ ਯਾਦ ਆਈ

ਰੂਪਨਗਰ, 25 ਮਈ (ਸਟਾਫ ਰਿਪੋਰਟਰ)- ਜ਼ਿਲ੍ਹ•ੇ ਦੇ ਕਿਸੇ ਵੀ ਵਸਨੀਕ ਨੂੰ ਪਾਣੀ ਦੀ ਕਮੀ ਦੀ ਸਮੱਸਿਆ ਪੇਸ਼ ਨਾ ਆਉਣ ਦਿੱਤੀ ਜਾਵੇ | ਇਹ ਹਦਾਇਤ ਡਿਪਟੀ ਕਮਿਸ਼ਨਰ ਰੂਪਨਗਰ ਨੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਸਬੰਧਤ ਅਧਿਕਾਰੀਆਂ ਨੂੰ ਕੀਤੀ | ਉਨ•੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਐਨ.ਐਮ.ਐਮ. ਐਸ. ਪ੍ਰੀਖਿਆ 'ਚ ਮੋਰਿੰਡਾ ਬਲਾਕ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਮੋਰਿੰਡਾ, 25 ਮਈ (ਪਿ੍ਤਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਹੁਸ਼ਿਆਰ ਵਿਦਿਆਰਥੀਆਂ ਨੂੰ ਆਰਥਿਕ ਮਦਦ ਦੇਣ ਦੀ ਸਕੀਮ ਤਹਿਤ ਹੋਈ ਰਾਸ਼ਟਰੀ ਯੋਗਤਾ ਵਜ਼ੀਫ਼ਾ (ਐਨ. ਐਮ. ਐਮ. ਐਸ.) ਪੀ੍ਰਖਿਆ ਵਿਚ ਬਲਾਕ ਮੋਰਿੰਡਾ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਬਲਾਕ ...

ਪੂਰੀ ਖ਼ਬਰ »

ਐਨ. ਸੀ. ਸੀ. ਅਫ਼ਸਰ ਸੈਣੀ ਦਾ ਟ੍ਰੈਫ਼ਿਕ ਨਿਯਮਾਂ ਸਬੰਧੀ ਗੀਤ ਰਿਲੀਜ਼

ਸ੍ਰੀ ਅਨੰਦਪੁਰ ਸਾਹਿਬ 25 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸਥਾਨਕ ਐਸ. ਜੀ. ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਅਤੇ ਐਨ. ਸੀ. ਸੀ. ਅਫ਼ਸਰ ਰਣਜੀਤ ਸਿੰਘ ਸੈਣੀ ਵਲੋਂ ਗਾਇਆ ਅਤੇ ਫ਼ਿਲਮਾਂਕਣ ਕੀਤਾ ਹੋਇਆ ...

ਪੂਰੀ ਖ਼ਬਰ »

ਤਿੰਨ ਰੋਜ਼ਾ ਕ੍ਰਿਕਟ ਮੈਚ ਸ਼ਾਨੋ-ਸ਼ੋਕਤ ਨਾਲ ਸਮਾਪਤ

ਨੰਗਲ, 25 ਮਈ (ਪ੍ਰੋ: ਅਵਤਾਰ ਸਿੰਘ)- ਨੰਗਲ ਦੇ ਬਿਲਕੁਲ ਨਾਲ ਲਗਦੇ ਪਿੰਡ ਖੇੜਾ ਕਲਮੋਟ ਵਿਖੇ 'ਬਾਬਾ ਲਾਲ ਦਰਿਆਈ ਸਪੋਰਟਸ ਕਲੱਬ' ਵਲੋਂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਸਮਾਪਤੀ ਸਮਾਰੋਹ ਸਮੇਂ ਇਲਾਕੇ ਦੇ ਉੱਘੇ ਸਮਾਜ ਸੇਵੀ ਰਾਮਪਾਲ ਪੰਡਤ ਵਿਸ਼ੇਸ਼ ...

ਪੂਰੀ ਖ਼ਬਰ »

ਪੀਂਘ ਬੜੀ ਪਿੰਡ ਦੇ ਸਰਪੰਚ ਵਲੋਂ ਗੰਦੇ ਪਾਣੀ ਦੀ ਸਮੱਸਿਆ ਬਾਰੇ ਡੀ. ਸੀ. ਨੂੰ ਪੱਤਰ

ਨੰਗਲ, 25 ਮਈ (ਪ੍ਰੋ: ਅਵਤਾਰ ਸਿੰਘ)- ਨੰਗਲ ਦੇ ਨਾਲ ਲੱਗਦੇ ਪਿੰਡ ਪੀਂਘ ਬੜੀ ਦੇ ਸਰਪੰਚ ਰਾਮ ਲਾਲ ਨੇ ਡੀ. ਸੀ. ਰੂਪਨਗਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਿੰਡ ਪੀਂਘ ਬੜੀ ਸੁਆਮੀ ਪੁਰ ਅਤੇ ਖੇੜਾ ਬਾਗ ਦੇ ਘਰਾਂ ਵਿਚ ਆਪਣੇ-ਆਪਣੇ ਪਖਾਨੇ ਬਣਾਏ ਹੋਏ ਹਨ ਜਦੋਂ ਖੱਡੇ ...

ਪੂਰੀ ਖ਼ਬਰ »

ਮਕੜੌਨਾ ਕਲਾਂ 'ਚ ਖ਼ੂਨਦਾਨ ਕੈਂਪ ਦੌਰਾਨ 40 ਯੂਨਿਟ ਖ਼ੂਨ ਇਕੱਤਰ

ਸ੍ਰੀ ਚਮਕੌਰ ਸਾਹਿਬ, 25 ਮਈ (ਜਗਮੋਹਨ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਮਕੜੌਨਾ ਕਲਾਂ ਦੇ ਗੁ: ਸ਼ਹੀਦ ਬਾਬਾ ਬਲਾਕਾ ਸਿੰਘ ਵਿਖੇ ਬਾਬਾ ਗੁਰਦਰਸ਼ਨ ਸਿੰਘ ਦੀ 23ਵੀਂ ਬਰਸੀ ਨੂੰ ਸਮਰਪਿਤ ਦਸਮੇਸ਼ ਯੂਥ ਵੈੱਲਫੇਅਰ ਕਲੱਬ ਮਕੜੌਨਾ ਕਲਾਂ ਵਲੋਂ ਐਡਵੋਕੇਟ ਜਸਵੀਰ ਸਿੰਘ ਤੇ ...

ਪੂਰੀ ਖ਼ਬਰ »

ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਘਨੌਲੀ, 25 ਮਈ (ਜਸਵੀਰ ਸਿੰਘ ਸੈਣੀ)-ਗੁਪਤੀ ਪੀਰ ਪ੍ਰਬੰਧਕ ਕਮੇਟੀ ਸਿੰਘਪੁਰਾ ਵਲੋਂ ਗ੍ਰਾਮ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਪਤੀ ਪੀਰ ਸਿੰਘਪੁਰਾ ਦੇ ਅਸਥਾਨ 'ਤੇ ਸਾਲਾਨਾ ਧਾਰਮਿਕ ਸਮਾਗਮ ਅਤੇ ਭੰਡਾਰਾ ਕਰਵਾਇਆ ਗਿਆ | ਇਸ ਸਬੰਧੀ ਧਾਰਮਿਕ ...

ਪੂਰੀ ਖ਼ਬਰ »

ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਘਨੌਲੀ, 25 ਮਈ (ਜਸਵੀਰ ਸਿੰਘ ਸੈਣੀ)-ਗੁਪਤੀ ਪੀਰ ਪ੍ਰਬੰਧਕ ਕਮੇਟੀ ਸਿੰਘਪੁਰਾ ਵਲੋਂ ਗ੍ਰਾਮ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਪਤੀ ਪੀਰ ਸਿੰਘਪੁਰਾ ਦੇ ਅਸਥਾਨ 'ਤੇ ਸਾਲਾਨਾ ਧਾਰਮਿਕ ਸਮਾਗਮ ਅਤੇ ਭੰਡਾਰਾ ਕਰਵਾਇਆ ਗਿਆ | ਇਸ ਸਬੰਧੀ ਧਾਰਮਿਕ ...

ਪੂਰੀ ਖ਼ਬਰ »

ਕਪਤਾਨ ਹਰਜੀਤ ਸਿੰਘ ਹੋਏ ਵਿਦਿਆਰਥੀਆਂ ਦੇ ਰੂਬਰੂ

ਸ੍ਰੀ ਚਮਕੌਰ ਸਾਹਿਬ, 25 ਮਈ (ਜਗਮੋਹਣ ਸਿੰਘ ਨਾਰੰਗ)-ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਤੁਹਾਡਾ ਸਾਰਾ ਧਿਆਨ ਸਖ਼ਤ ਮਿਹਨਤ ਕਰਕੇ ਮਿਥੀ ਮੰਜ਼ਿਲ ਨੂੰ ਹਾਸਲ ਕਰਨ ਵੱਲ ਹੋਣਾ ਚਾਹੀਦਾ ਹੈ | ਇਹ ਵਿਚਾਰ ਅੱਜ ਨੇੜਲੇ ਪਿੰਡ ਬਸੀ ਗੁੱਜਰਾਂ ਦੇ ਕੰਗ ਯਾਦਗਾਰੀ ਵਿੱਦਿਅਕ ...

ਪੂਰੀ ਖ਼ਬਰ »

ਵਾਰਡ ਨੰਬਰ ਇਕ 'ਚੋਂ ਤਿੰਨ ਟੁੱਲੂ ਪੰਪ ਫੜੇ

ਨੰਗਲ, 25 ਮਈ (ਗੁਰਪ੍ਰੀਤ ਗਰੇਵਾਲ)-ਨੰਗਲ ਨਗਰ ਕੌਾਸਲ ਦੀ ਇਕ ਟੀਮ ਨੇ ਅੱਜ ਵਾਰਡ ਨੰਬਰ ਇਕ 'ਚੋਂ ਤਿੰਨ ਟੁੱਲੂ ਪੰਪ ਫੜੇ ਹਨ | ਸਰਕਾਰੀ ਸੂਤਰਾਂ ਅਨੁਸਾਰ ਇਕ ਧਾਰਮਿਕ ਸਥਾਨ 'ਚ ਚੱਲਦਾ ਟੁੱਲੂ ਪੰਪ ਫੜਿਆ ਗਿਆ ਅਤੇ ਇਕ ਨਿੱਜੀ ਬੱਸ ਧੋਣ ਵਾਲੇ ਵਿਅਕਤੀ ਦਾ ਪਾਈਪ ਫੜਿਆ ਗਿਆ ...

ਪੂਰੀ ਖ਼ਬਰ »

ਡਾ: ਚੀਮਾ ਦੇ ਉੱਦਮ ਨਾਲ ਅਗਨੀ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਰਾਸ਼ਨ ਤੇ ਨਕਦ ਰਾਸ਼ੀ ਵੰਡੀ

ਨੂਰਪੁਰ ਬੇਦੀ, 25 ਮਈ (ਹਰਦੀਪ ਸਿੰਘ ਢੀਂਡਸਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਦੇ ਉੱਦਮ ਅਤੇ ਐਨ. ਆਰ. ਆਈ ਸੁਰਿੰਦਰ ਸਿੰਘ ਨਿੱਝਰ ਦੇ ਸਹਿਯੋਗ ਨਾਲ ਨੂਰਪੁਰ ਬੇਦੀ ਦੇ ਅਗਨੀ ਕਾਂਡ ਦੇ ਪੀੜਤ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਨੂੰ ਇਕ ...

ਪੂਰੀ ਖ਼ਬਰ »

ਗੁਰਮਤਿ ਮਿਸ਼ਨਰੀ ਕਾਲਜ ਚੌਤਾਂ ਵਿਖੇ ਵਿਸ਼ੇਸ਼ ਇਕੱਤਰਤਾ

ਬੇਲਾ, 25 ਮਈ (ਮਨਜੀਤ ਸਿੰਘ ਸੈਣੀ)-ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਾਤਾ ਕਲਾਂ ਰੋਪੜ ਵਲੋਂ ਪਿਛਲੇ ਦਿਨੀਂ ਇੰਗਲੈਂਡ ਸਾਊਥਹਾਲ ਵਿਖੇ ਗਿਆਨੀ ਅਮਰੀਕ ਸਿੰਘ ਨਾਲ ਵਾਪਰੀ ਮੰਦਭਾਗੀ ਘਟਨਾ ਦੇ ਸਬੰਧ ਵਿਚ ਵਿਸ਼ੇਸ਼ ਇਕੱਤਰਤਾ ਕੀਤੀ ਗਈ | ਸਮਾਗਮ ...

ਪੂਰੀ ਖ਼ਬਰ »

ਨਗਰ ਕੌ ਾਸਲ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 25 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਨਗਰ ਕੌਾਸਲ ਦੀ ਮੀਟਿੰਗ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ | ਇਸ ...

ਪੂਰੀ ਖ਼ਬਰ »

ਕਰਤਾਰਪੁਰ ਤੇ ਭੋਲੇਵਾਲ ਦਰਮਿਆਨ ਖੱਡ 'ਚ ਲੱਗੀ ਅੱਗ ਨਾਲ ਸਰਕੰਡਾ ਸੜਿਆ

ਨੂਰਪੁਰ ਬੇਦੀ, 25 ਮਈ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ 'ਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਗਰਮੀ ਦੇ ਵਧਦੇ ਪ੍ਰਕੋਪ ਕਾਰਨ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ ਤੇ ਫਾਇਰ ਬਿ੍ਗੇਡ ਪੱਕੇ ਤੌਰ 'ਤੇ ਨਾ ਹੋਣ ਕਾਰਨ ਇਲਾਕੇ ਦੇ ...

ਪੂਰੀ ਖ਼ਬਰ »

ਕਰਤਾਰਪੁਰ ਤੇ ਭੋਲੇਵਾਲ ਦਰਮਿਆਨ ਖੱਡ 'ਚ ਲੱਗੀ ਅੱਗ ਨਾਲ ਸਰਕੰਡਾ ਸੜਿਆ

ਨੂਰਪੁਰ ਬੇਦੀ, 25 ਮਈ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ 'ਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਗਰਮੀ ਦੇ ਵਧਦੇ ਪ੍ਰਕੋਪ ਕਾਰਨ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ ਤੇ ਫਾਇਰ ਬਿ੍ਗੇਡ ਪੱਕੇ ਤੌਰ 'ਤੇ ਨਾ ਹੋਣ ਕਾਰਨ ਇਲਾਕੇ ਦੇ ...

ਪੂਰੀ ਖ਼ਬਰ »

ਕਾਰ 'ਚੋਂ ਲਾਸ਼ ਬਰਾਮਦ

ਮੋਰਿੰਡਾ, 25 ਮਈ (ਕੰਗ)-ਸੂਦ ਕਾਲੋਨੀ ਮੋਰਿੰਡਾ ਵਿਚ ਖੜ੍ਹੀ ਇਕ ਕਾਰ 'ਚੋਂ ਲਾਸ਼ ਬਰਾਮਦ ਹੋਈ ਹੈ | ਮਹਿੰਦਰਾ ਕੰਪਨੀ ਦੀ ਕੇ. ਯੂ. ਵੀ-100 ਕਾਰ ਨੰ: ਪੀ. ਬੀ. 12 ਏ. ਏ-0604 ਸਵੇਰ ਤੋਂ ਹੀ ਸੂਦ ਕਾਲੋਨੀ ਵਿਚ ਖੜ੍ਹੀ ਸੀ | ਮੁਹੱਲਾ ਨਿਵਾਸੀਆਂ ਨੇ ਇਸ ਕਾਰ ਬਾਰੇ ਪੁਲਿਸ ਨੂੰ ਸੂਚਿਤ ...

ਪੂਰੀ ਖ਼ਬਰ »

ਵਿਸ਼ਵ ਜੈਵਿਕ ਵਿਭਿੰਨਤਾ ਦਿਵਸ ਮਨਾਇਆ

ਨੰਗਲ, 25 ਮਈ (ਪ੍ਰੋ: ਅਵਤਾਰ ਸਿੰਘ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਕਿਰਨ ਸ਼ਰਮਾ ਦੀ ਅਗਵਾਈ 'ਚ ਵਿਸ਼ਵ ਜੈਵਿਕ ਵਿਭਿੰਨਤਾ ਦਿਵਸ ਮੌਕੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਮੰਚ ਦਾ ਸੰਚਾਲਨ ਕਰ ਰਹੇ ਮਾਸਟਰ ਸੁਧੀਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX