ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018: ਸੈਨੇਗਲ ਨੇ ਪੋਲੈਂਡ ਨੂੰ 2-1 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018: ਅੱਧਾ ਸਮਾਂ ਪੂਰਾ ਹੋਣ 'ਤੇ ਸੈਨੇਗਲ ਪੋਲੈਂਡ ਤੋਂ 1-0 ਨਾਲ ਅੱਗੇ
. . .  1 day ago
ਦੋ ਮਹੀਨੇ ਦੀ ਗਰਭਵਤੀ ਮਹਿਲਾ ਚੜੀ ਦਹੇਜ ਦੀ ਬਲੀ
. . .  1 day ago
ਗੁਰਦਾਸਪੁਰ, 19 ਜੂਨ (ਗੁਰਪ੍ਰਤਾਪ ਸਿੰਘ/ਸੁਖਵੀਰ ਸਿੰਘ ਸੈਣੀ)-ਪਿੰਡ ਸਾਧੂ ਚੱਕ ਵਿਖੇ ਅੱਜ ਦੋ ਮਹੀਨੇ ਦੀ ਗਰਭਵਤੀ ਮਹਿਲਾ ਦੀ ਦਹੇਜ ਖ਼ਾਤਰ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ,ਜਿਸ ਦਾ 8 ਮਹੀਨੇ ਪਹਿਲਾਂ ...
ਫੀਫਾ ਵਿਸ਼ਵ ਕੱਪ 2018 : ਜਾਪਾਨ ਨੇ ਕੋਲੰਬੀਆ ਨੂੰ 2-1 ਨਾਲ ਹਰਾਇਆ
. . .  1 day ago
ਸੁਸ਼ਮਾ ਸਵਰਾਜ ਨੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  1 day ago
ਫਰਾਂਸ: ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੈਰਿਸ 'ਚ ਸੰਬੋਧਿਤ ਵੀ ਕੀਤਾ...
ਅਰਵਿੰਦ ਕੇਜਰੀਵਾਲ ਨੇ ਖ਼ਤਮ ਕੀਤਾ ਧਰਨਾ - ਮਨੀਸ਼ ਸਿਸੋਦੀਆ
. . .  1 day ago
ਨਵੀਂ ਦਿੱਲੀ, 19 ਜੂਨ -ਦਿੱਲੀ ਦੇ ਉਪ ਮੁੱਖਮੰਤਰੀ ਮਨੀਸ਼ ਸਿਸੋਦੀਆ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਧਰਨਾ ਖ਼ਤਮ ਕਰ ਲਿਆ ਹੈ। ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫ਼ਰੰਸ 'ਚ ਇਹ ਵੀ ਕਿਹਾ...
ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜਾ ਕਾਰਡ/ਸਰਟੀਫਿਕੇਟ 21 ਨੂੰ ਭੇਜੇ ਜਾਣਗੇ
. . .  1 day ago
ਐੱਸ. ਏ. ਐੱਸ. ਨਗਰ, 19 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਟ੍ਰਿਕ ਪ੍ਰੀਖਿਆ ਮਾਰਚ 2018 ਦੇ ਰੈਗੂਲਰ/ਓਪਨ ਸਕੂਲ ਪ੍ਰੀਖਿਆਰਥੀਆਂ ਦੇ ਨਤੀਜਾ ਕਾਰਡ/ਸਰਟੀਫਿਕੇਟ ਜ਼ਿਲ੍ਹਾ ਪੱਧਰ 'ਤੇ ਸਥਿਤ..
ਜੰਮੂ-ਕਸ਼ਮੀਰ 'ਚ ਤਾਕਤ ਦੀ ਰਾਜਨੀਤੀ ਨਹੀਂ ਚੱਲ ਸਕਦੀ- ਮਹਿਬੂਬਾ ਮੁਫਤੀ
. . .  1 day ago
ਸ੍ਰੀਨਗਰ, 19 ਜੂਨ- ਜੰਮੂ-ਕਸ਼ਮੀਰ 'ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਮਹਿਬੂਬਾ ਮੁਫਤੀ ਨੇ ਕਿਹਾ ਕਿ ਭਾਜਪਾ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਈ। ਸਾਲ 2014 'ਚ ਹੋਈਆਂ ਚੋਣਾਂ ਕਿਸੇ ਵੀ ਦਲ ਨੂੰ ਸਰਕਾਰ...
ਬੋਰਡ ਪ੍ਰੀਖਿਆ ਦੀਆਂ ਉੱਤਰ ਪੱਤਰੀਆਂ ਚੋਰੀ ਕਰਨ ਦੇ ਮਾਮਲੇ 'ਚ ਸਕੂਲ ਪ੍ਰਿੰਸੀਪਲ ਗ੍ਰਿਫਤਾਰ
. . .  1 day ago
ਪਟਨਾ, 19 ਜੂਨ - ਐਸ.ਐਸ.ਹਾਈ ਸਕੂਲ, ਗੋਪਾਲਗੰਜ ਦੇ ਪ੍ਰਿੰਸੀਪਲ ਪ੍ਰਮੋਦ ਕੁਮਾਰ ਸ੍ਰੀਵਾਸਤਵ ਨੂੰ 10ਵੀਂ ਬੋਰਡ ਦੀਆਂ 42 ਹਜ਼ਾਰ ਉੱਤਰ ਪੱਤਰੀਆਂ(ਅਨਸਰ ਸ਼ੀਟ) ਚੋਰੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ...
ਮਲਸੀਆਂ ਵਿਖੇ ਸ਼ਰੇਆਮ ਲੁਟੇਰਿਆਂ ਨੇ ਨੌਜਵਾਨ ਤੋਂ ਸਵਾ 4 ਲੱਖ ਲੁੱਟੇ
. . .  1 day ago
ਮਲਸੀਆਂ, 19 ਜੂਨ (ਸੁਖਦੀਪ ਸਿੰਘ) - ਮਲਸੀਆਂ ਵਿਖੇ ਅੱਜ ਸਵੇਰੇ ਬੱਸ ਅੱਡੇ ਦੇ ਸਾਹਮਣੇ ਸਕੂਟਰੀ ਸਵਾਰ ਤਿੰਨ ਲੁਟੇਰਿਆ ਨੇ ਸ਼ਰੇਆਮ ਇਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਕੋਲੋਂ ਸਵਾ 4 ਲੱਖ ਰੁਪਏ ਦੀ ਨਗਦੀ...
ਗ੍ਰਹਿ ਮੰਤਰੀ ਦੇ ਘਰ ਉੱਚ ਪੱਧਰੀ ਬੈਠਕ ਜਾਰੀ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਇੱਕ ਉੱਚ ਪੱਧਰੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ, ਗ੍ਰਹਿ ਸਕੱਤਰ, ਜੰਮੂ-ਕਸ਼ਮੀਰ ਦੇ ਸੰਯੁਕਤ ਸਕੱਤਰ ਅਤੇ ਹੋਰ ਅਧਿਕਾਰੀ ਸ਼ਾਮਲ ਹਨ...
ਜੰਮੂ-ਕਸ਼ਮੀਰ 'ਚ ਸਰਕਾਰ ਬਣਾਉਣ ਲਈ ਕਿਸੇ ਨੂੰ ਵੀ ਨਹੀਂ ਦਿੱਤਾ ਜਾਵੇਗਾ ਸਮਰਥਨ- ਅਬਦੁੱਲਾ
. . .  1 day ago
ਸ੍ਰੀਨਗਰ, 19 ਜੂਨ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁੱਲਾ ਨੇ ਰਾਜਪਾਲ ਐਨ. ਐਨ. ਵੋਹਰਾ ਨਾਲ ਸ੍ਰੀਨਗਰ 'ਚ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ 'ਚ ਸਰਕਾਰ ਬਣਾਉਣ...
ਆਂਧਰਾ ਪ੍ਰਦੇਸ਼ ਸਰਕਾਰ ਦੇ ਸਲਾਹਕਾਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ
. . .  1 day ago
ਅਮਰਾਵਤੀ, 19 ਜੂਨ - ਆਂਧਰਾ ਪ੍ਰਦੇਸ਼ ਸਰਕਾਰ ਦੇ ਸਲਾਹਕਾਰ ਡਾ. ਪ੍ਰਾਕਲਾ ਪ੍ਰਭਾਕਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਬਾਰੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ ਲਿਖੇ ਇਕ ਪੱਤਰ 'ਚ ਉਨ੍ਹਾਂ ਕਿਹਾ...
8 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 19 ਜੂਨ (ਰਾਮ ਸਿੰਘ ਬਰਾੜ): ਹਰਿਆਣਾ ਸਰਕਾਰ ਨੇ ਅੱਜ 8 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਦੱਸ ਦੇਈਏ ਕਿ ਸ੍ਰੀਕਾਂਤ ਜਾਧਵ ਨੂੰ ਦੱਖਣ ਰੇਂਜ ਰਿਵਾੜੀ ਦਾ ਆਈ.ਜੀ., ਐਸ.ਐਸ.ਚਾਵਲਾ ਨੂੰ ਦੂਰਸੰਚਾਰ ਵਿਭਾਗ....
ਕ੍ਰਾਈਮ ਬ੍ਰਾਂਚ ਦੇ ਦਫ਼ਤਰ ਪਹੁੰਚੇ ਦਾਤੀ ਮਹਾਰਾਜ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ ਦੇ ਫਤਿਹਪੁਰੀ ਬੇਰੀ 'ਚ ਸ਼ਨੀ ਧਾਮ ਮੰਦਰ ਦੇ ਮੁਖੀ ਦਾਤੀ ਮਹਾਰਾਜ ਅੱਜ ਦਿੱਲੀ ਦੀ ਪੁਲਿਸ ਕ੍ਰਾਈਮ ਬ੍ਰਾਂਚ ਦੇ ਦਫ਼ਤਰ 'ਚ ਪਹੁੰਚੇ ਹਨ। ਕ੍ਰਾਈਮ ਬ੍ਰਾਂਚ ਨੇ ਜਬਰ-ਜਨਾਹ ਮਾਮਲੇ 'ਚ ਪੇਸ਼ ਹੋਣ ਲਈ ਦਾਤੀ ਮਹਾਰਾਜ ਨੂੰ ਬੁੱਧਵਾਰ ਤੱਕ ਦਾ ਸਮਾਂ...
ਉਮਰ ਅਬਦੁੱਲਾ ਨੇ ਸ੍ਰੀਨਗਰ 'ਚ ਐਨ.ਐਨ.ਵੋਹਰਾ ਨਾਲ ਕੀਤੀ ਮੁਲਾਕਾਤ
. . .  1 day ago
ਭਾਜਪਾ ਦਾ ਪੀ. ਡੀ. ਪੀ. ਨਾਲ ਗਠਜੋੜ ਰਾਸ਼ਟਰ ਵਿਰੋਧੀ ਸੀ- ਸ਼ਿਵ ਸੈਨਾ
. . .  1 day ago
ਭਾਜਪਾ ਵਲੋਂ ਗਠਜੋੜ ਤੋੜਨ ਕਾਰਨ ਪੀ. ਡੀ. ਪੀ. ਹੈਰਾਨੀ 'ਚ
. . .  1 day ago
ਭਾਜਪਾ ਦਾ ਪੀ.ਡੀ.ਪੀ. ਨਾਲ ਗਠਜੋੜ ਟੁੱਟਣਾ ਚੰਗੀ ਗੱਲ : ਗੁਲਾਮ ਨਬੀ ਆਜ਼ਾਦ
. . .  1 day ago
ਮਹਿਬੂਬਾ ਮੁਫਤੀ ਨੇ ਦਿੱਤਾ ਅਸਤੀਫਾ
. . .  1 day ago
ਭਾਜਪਾ ਨੇ ਜੰਮੂ-ਕਸ਼ਮੀਰ 'ਚ ਕੀਤੀ ਰਾਸ਼ਟਰਪਤੀ ਸ਼ਾਸਨ ਦੀ ਮੰਗ
. . .  1 day ago
ਜੰਮੂ ਕਸ਼ਮੀਰ 'ਚ ਭਾਜਪਾ ਨੇ ਪੀ. ਡੀ. ਪੀ. ਨਾਲ ਤੋੜਿਆ ਗਠਜੋੜ
. . .  1 day ago
ਦਿੱਲੀ 'ਚ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਮੀਂਹ ਦੇ ਨਾਲ ਆ ਸਕਦੀ ਹੈ ਤੇਜ਼ ਹਨ੍ਹੇਰੀ
. . .  1 day ago
ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਹੋਣ ਵਾਲੀ ਸਾਂਝੀ ਮਿਲਟਰੀ ਡਰਿੱਲ ਮੁਅੱਤਲ
. . .  1 day ago
ਹੋਟਲਾਂ 'ਚ ਅੱਗ ਲੱਗਣ ਕਾਰਨ ਮਾਰੇ ਗਏ ਲੋਕਾਂ ਲਈ ਯੋਗੀ ਨੇ ਕੀਤਾ ਮੁਆਵਜ਼ੇ ਦਾ ਐਲਾਨ
. . .  1 day ago
ਯੋਗਾ ਦਿਵਸ 'ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਨੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਦਿੱਤਾ ਇਹ ਹੁਕਮ
. . .  1 day ago
ਛੱਤੀਸਗੜ੍ਹ 'ਚ ਨਕਸਲੀਆਂ ਨਾਲ ਹੋਈ ਮੁਠਭੇੜ 'ਚ ਦੋ ਜਵਾਨ ਜ਼ਖ਼ਮੀ
. . .  1 day ago
ਪ੍ਰੀਖਿਆ 'ਚ ਧੋਖਾਧੜੀ ਕਰਨ ਵਾਲੇ 22 ਲੋਕ ਗ੍ਰਿਫ਼ਤਾਰ
. . .  1 day ago
ਭਾਰਤ ਦੀ ਵੰਡ ਕਰਨ ਵਾਲੇ ਲੋਕਾਂ ਦਾ ਸਮਰਥਨ ਕਰਨਾ ਸ਼ਰਮਨਾਕ- ਹਰਸਿਮਰਤ ਬਾਦਲ
. . .  1 day ago
ਉੜੀਸਾ 'ਚ ਲੁਟੇਰਿਆ ਨੇ ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੁੱਟੇ 45 ਲੱਖ ਰੁਪਏ
. . .  1 day ago
ਗਟਰ 'ਚੋਂ ਗੈਸ ਲੀਕ ਹੋਣ ਕਾਰਨ 4 ਮੌਤਾਂ
. . .  1 day ago
ਦੋ ਪਾਕਿਸਤਾਨੀ ਕੈਦੀ ਰਿਹਾਅ
. . .  1 day ago
ਸਿਹਤ ਵਿਭਾਗ ਦੀ ਟੀਮ ਵਲੋਂ ਦੁੱਧ-ਪਨੀਰ ਬਣਾਉਣ ਵਾਲੀਆਂ ਫੈਕਟਰੀਆਂ 'ਚ ਛਾਪੇਮਾਰੀ
. . .  1 day ago
ਕੇਜਰੀਵਾਲ ਦੇ ਧਰਨਾ ਮਾਮਲੇ 'ਤੇ ਸੁਪਰੀਮ ਕੋਰਟ ਨੇ ਜਲਦੀ ਸੁਣਵਾਈ ਕਰਨ ਤੋਂ ਕੀਤਾ ਇਨਕਾਰ
. . .  1 day ago
ਅਜੀਤ ਡੋਵਾਲ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਜੇਠ ਸੰਮਤ 550
ਿਵਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ
  •     Confirm Target Language  

ਪਟਿਆਲਾ

ਗੁਰੂ ਕੀ ਨਗਰੀ, ਜਾਣ ਵਾਲੀ ਪੀ.ਆਰ.ਟੀ.ਸੀ. ਦੀ ਬੱਸ ਦਾ ਰਾਹ ਵਿਚ ਹੀ ਹੋ ਜਾਂਦੈ ਦਮ ਖੁਸ਼ਕ

ਹਰਵਿੰਦਰ ਸਿੰਘ ਟੋਨੀ
ਸਮਾਣਾ, 25 ਮਈ-'ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਕਿਲੋਮੀਟਰ ਸਕੀਮ ਵਾਲੀ ਬੱਸ ਨੰਬਰ ਪੀ.ਬੀ.11ਬੀ.ਯੂ. 3732 ਜੋ ਕਿ ਵਾਤਾਅਨੁਕੂਲ ਹੈ, ਆਪਣੇ ਨਿਸ਼ਚਿਤ ਸਮੇਂ ਸਵੇਰੇ 3:50 ਮਿੰਟ 'ਤੇ ਸਮਾਣਾ ਤੋਂ ਅੰਮਿ੍ਤਸਰ ਲਈ ਚੱਲਦੀ ਹੈ ਪਰ ਸਮਾਣਾ ਤੋਂ 6 ਕਿਲੋਮੀਟਰ ਦੂਰ ਪਿੰਡ ਬੰਮ੍ਹਣਾ ਦੇ ਬੱਸ ਅੱਡੇ ਦੇ ਨੇੜੇ ਜਾ ਕੇ ਬੱਸ ਵਿਚ ਅਚਾਨਕ ਧੂੰਆਂ ਫੈਲਣਾ ਸ਼ੁਰੂ ਹੋ ਜਾਂਦਾ ਹੈ | ਯਾਤਰੀ ਘਬਰਾ ਜਾਂਦੇ ਹਨ | ਬੱਸ ਦਾ ਡਰਾਈਵਰ ਦੱਸਦਾ ਹੈ ਕਿ ਬੱਸ ਵਿਚ ਤਕਨੀਕੀ ਖ਼ਰਾਬੀ ਆ ਗਈ ਹੈ ਅਤੇ ਬੱਸ ਰਫ਼ਤਾਰ ਨਹੀਂ ਫੜ ਰਹੀ | ਬੱਸ ਵਾਪਸ ਸਮਾਣਾ ਦੇ ਅੱਡੇ ਵਿਚ ਖੜ੍ਹੀ ਕਰ ਦਿੱਤੀ ਜਾਂਦੀ ਹੈ | ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੱਧੀ ਰਾਤ ਨੂੰ ਜਾਗੇ ਯਾਤਰੀ ਨਿਰਾਸ਼ ਹੋ ਜਾਂਦੇ ਹਨ ਅਤੇ ਖ਼ੱਜਲ਼-ਖ਼ੁਆਰ ਹੁੰਦੇ ਪਟਿਆਲਾ ਲਈ ਬੱਸ ਚੜ੍ਹ ਜਾਂਦੇ ਹਨ |' ਇਹ ਕਹਾਣੀ ਗੁਰੂ ਕੀ ਨਗਰੀ ਜਾਣ ਵਾਲੀ ਪਿਛਲੇ 15 ਦਿਨਾਂ ਤੋਂ ਲਗਾਈ ਨਿਗਮ ਦੀ ਕਿਲੋਮੀਟਰ ਸਕੀਮ ਵਾਲੀ ਇਸ ਬੱਸ ਦਾ ਇਹ ਤੀਸਰਾ ਮੌਕਾ ਹੈ ਜਦੋਂ ਯਾਤਰੀਆਂ ਨੂੰ ਰਸਤੇ ਵਿਚ ਹੀ ਛੱਡ ਦਿੱਤਾ ਗਿਆ ਹੈ | ਪਿਛਲੇ ਪੰਜ ਸਾਲਾਂ ਤੋਂ ਕਾਮਯਾਬੀ ਨਾਲ ਚੱਲ ਰਿਹਾ ਇਹ ਰੂਟ ਸੰਗਰੂਰ ਡਿਪੂ ਦੀ ਅਫ਼ਸਰਸ਼ਾਹੀ ਨੂੰ ਚੰਗਾ ਨਹੀਂ ਲੱਗਾ | ਉਸ ਨੇ ਨਿਗਮ ਦੀ ਬੱਸ ਬਦਲੀ ਕਰਕੇ ਕਿੱਲੋਮੀਟਰ ਸਕੀਮ ਵਾਲੀ ਕਮਜ਼ੋਰ ਬੱਸ ਲਗਾ ਦਿੱਤੀ ਹੈ | ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਇਹ ਰੂਟ ਕਾਮਯਾਬੀ ਨਾਲ ਚੱਲ ਰਿਹਾ ਸੀ | ਯਾਤਰੀਆਂ ਦਾ ਨਿਗਮ ਦੀ ਇਸ ਰੂਟ 'ਤੇ ਚੱਲਣ ਵਾਲੀ ਬੱਸ 'ਤੇ ਵਿਸ਼ਵਾਸ ਪੱਕਾ ਹੋ ਗਿਆ ਸੀ | ਬੱਸ ਨਿਗਮ ਦੀ ਕਮਾਊ ਗੱਡੀ ਸੀ | ਸਮਾਣਾ ਤੋਂ ਅੱਜ ਦੀ ਬੁਕਿੰਗ 1425 ਰੁਪਏ ਸੀ | ਆਮ ਤੌਰ 'ਤੇ ਸਮਾਣਾ ਤੋਂ ਹੀ ਇਸ ਦੀ ਬੁਕਿੰਗ 1500 ਤੋਂ 3000 ਰੁਪਏ ਤੱਕ ਦੀ ਹੁੰਦੀ ਹੈ | ਇਹ ਬੱਸ ਰੋਜ਼ਾਨਾ 500 ਤੋਂ ਵੱਧ ਕਿੱਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ | ਪਹਿਲਾਂ ਬੱਸ ਦੀ ਬੁਕਿੰਗ 40-45 ਰੁਪਏ ਪ੍ਰਤੀ ਕਿੱਲੋਮੀਟਰ ਰਹੀ ਹੈ | ਕਮਜ਼ੋਰ ਬੱਸ ਲਗਾਉਣ ਨਾਲ ਯਾਤਰੀਆਂ ਦਾ ਵਿਸ਼ਵਾਸ ਟੁੱਟ ਗਿਆ ਹੈ ਅਤੇ ਹੁਣ ਬੁਕਿੰਗ 20-25 ਰੁਪਏ ਪ੍ਰਤੀ ਕਿੱਲੋਮੀਟਰ ਰਹਿ ਗਈ ਦੱਸੀ ਜਾਂਦੀ ਹੈ | ਇਲਾਕੇ ਦੇ ਲੋਕਾਂ ਲਈ ਇਹ ਰੂਟ ਵਰਦਾਨ ਸਾਬਤ ਹੋ ਰਿਹਾ ਸੀ | ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਯਾਤਰੀ ਸਵੇਰੇ 9:15 ਮਿੰਟ 'ਤੇ ਅੰਮਿ੍ਤਸਰ ਪਹੁੰਚ ਜਾਂਦੇ ਸਨ ਅਤੇ ਦਰਸ਼ਨ ਕਰਕੇ ਵਾਪਸ ਆ ਸਕਦੇ ਸਨ | ਪ੍ਰੀਖਿਆਵਾਂ ਵਿਚ ਬੈਠਣ ਵਾਲੇ ਕਈ ਵਿਦਿਆਰਥੀਆਂ ਨੂੰ ਇਸ ਰੂਟ ਦਾ ਵੱਡਾ ਲਾਭ ਹੈ | ਵਰਤਮਾਨ ਸਮੇਂ ਵਿਚ ਕਿੱਲੋਮੀਟਰ ਸਕੀਮ ਵਾਲੀ ਚੱਲ ਰਹੀ ਬੱਸ ਦੇ ਏਅਰ ਕੰਡੀਸ਼ਨਰ ਪੂਰਾ ਕੰਮ ਨਹੀਂ ਕਰਦੇ | ਟਾਇਰਾਂ ਦੀ ਹਾਲਤ ਖਸਤਾ ਹੈ | ਇਕ ਤਕਨੀਕੀ ਮਾਹਿਰ ਨੇ ਦੱਸਿਆ ਕਿ ਛੋਟੀ ਬੱਸ ਨੂੰ ਵਾਤਾਅਨੁਕੂਲ ਬਣਾਇਆ ਗਿਆ ਹੈ ਜਿਸ ਕਾਰਨ ਬੱਸ ਦਾ ਇੰਜਨ ਏਅਰ ਕੰਡੀਸ਼ਨਰਾਂ ਦਾ ਭਾਰ ਨਹੀਂ ਝੱਲ ਸਕਦਾ | ਬੱਸ ਦੀ ਹਾਲਤ ਖਸਤਾ ਹੋਣ ਕਾਰਨ ਬੱਸ ਅੰਮਿ੍ਤਸਰ ਕਰੀਬ ਇਕ ਘੰਟਾ ਦੇਰੀ ਨਾਲ ਪਹੁੰਚਦੀ ਹੈ | ਯਾਤਰੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੁਖੀ ਮਨ ਨਾਲ ਕਿਹਾ ਕਿ ਉਹ ਮੱਥਾ ਟੇਕਣ ਦੀ ਤਾਂਘ ਰੱਖ ਕੇ ਸਵੇਰੇ 1 ਵਜੇ ਉੱਠੇ ਸਨ ਅਤੇ ਉਨ੍ਹਾਂ ਨੇ ਸਮੇਂ ਸਿਰ ਬੱਸ ਲੈ ਲਈ ਸੀ | ਹੁਣ ਉਹ ਕਿਸੇ ਪਾਸੇ ਵੀ ਜਾਣ ਜੋਗੇ ਨਹੀਂ ਹਨ | ਉਨ੍ਹਾਂ ਕਿਹਾ ਕਿ ਨਿਗਮ ਕਿਸੇ ਸਾਜ਼ਿਸ਼ ਅਧੀਨ ਰੂਟ ਬੰਦ ਕਰਨਾ ਚਾਹੁੰਦਾ ਹੈ | ਇਸ ਲਈ ਉਸ ਨੇ ਕਮਜ਼ੋਰ ਬੱਸ ਲਗਾਈ ਹੈ ਤਾਂ ਜੋ ਰੂਟ ਨੂੰ ਘਾਟੇ ਵਾਲਾ ਵਿਖਾ ਕੇ ਬੰਦ ਕੀਤਾ ਜਾ ਸਕੇ | ਉਨ੍ਹਾਂ ਨਿਗਮ ਦੇ ਪ੍ਰਬੰਧਕ ਨਿਰਦੇਸ਼ਕ ਤੋਂ ਮੰਗ ਕੀਤੀ ਕਿ ਉਹ ਆਪਣੀ ਨਿੱਜੀ ਦਿਲਚਸਪੀ ਲੈ ਕੇ ਰੂਟ 'ਤੇ ਨਵੀਂ ਬੱਸ ਚਲਾਉਣ ਤਾਂ ਜੋ ਯਾਤਰੀਆਂ ਨੂੰ ਪ੍ਰੇਸ਼ਾਨੀ ਨਾ ਹੋਵੇ | ਦੂਜੇ ਪਾਸੇ ਨਿਗਮ ਦੇ ਪ੍ਰਬੰਧਕ ਨਿਰਦੇਸ਼ਕ ਸ. ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਜੇਕਰ ਕਿਲੋਮੀਟਰ ਵਾਲੀ ਬੱਸ ਯਾਤਰੀਆਂ ਨੂੰ ਖ਼ਰਾਬ ਕਰ ਰਹੀ ਹੈ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ | ਨਿਗਮ ਵਿਚ ਜਲਦੀ ਹੀ ਨਵੀਆਂ ਬੱਸਾਂ ਆ ਰਹੀਆਂ ਹਨ ਅਤੇ ਇਸ ਰੂਟ 'ਤੇ ਨਵੀਂ ਬੱਸ ਲਗਾ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਯਾਤਰੀਆਂ ਦਾ ਨਿਗਮ ਵਿਚ ਬਣਿਆ ਵਿਸ਼ਵਾਸ ਕਿਸੇ ਵੀ ਹਾਲਤ ਵਿਚ ਟੁੱਟਣ ਨਹੀਂ ਦਿੱਤਾ ਜਾਵੇਗਾ |

60 ਪੇਟੀਆਂ ਦੇਸੀ ਸ਼ਰਾਬ ਸਮੇਤ 2 ਕਾਬੂ

ਪਾਤੜਾਂ, 25 ਮਈ (ਗੁਰਇਕਬਾਲ ਸਿੰਘ ਖ਼ਾਲਸਾ, ਜਗਦੀਸ਼ ਸਿੰਘ ਕੰਬੋਜ)-ਥਾਣਾ ਸਦਰ ਪਾਤੜਾਂ ਦੇ ਮੁਖੀ ਸ. ਰਣਬੀਰ ਸਿੰਘ ਦੀ ਅਗਵਾਈ ਹੇਠ ਅੱਜ ਪਾਤੜਾਂ ਪੁਲਿਸ ਵੱਲੋਂ ਹਰਿਆਣਾ ਰਾਜ ਤੋਂ ਪੰਜਾਬ ਅੰਦਰ ਹੁੰਦੀ ਸ਼ਰਾਬ ਦੀ ਤਸਕਰੀ 'ਤੇ ਸ਼ਿਕੰਜਾ ਕਸਦਿਆਂ ਇੱਕ ਇਨੋਵਾ ਗੱਡੀ ...

ਪੂਰੀ ਖ਼ਬਰ »

ਐਮ. ਆਰ. ਮੁਹਿੰਮ ਤਹਿਤ ਜ਼ਿਲ੍ਹੇ ਵਿਚ ਹੁਣ ਤੱਕ 3 ਲੱਖ ਬੱਚਿਆਂ ਨੂੰ ਟੀਕੇ ਲਗਾਏ-ਏ. ਡੀ. ਸੀ.

ਪਟਿਆਲਾ, 25 ਮਈ (ਮਨਦੀਪ ਸਿੰਘ ਖਰੋੜ)-ਪੰਜਾਬ ਵਿਚ 1 ਮਈ ਤੋਂ ਸ਼ੁਰੂ ਹੋਈ ਖ਼ਸਰਾ ਅਤੇ ਰੁਬੈਲਾ ਦੀ ਬਿਮਾਰੀ ਤੋਂ ਬਚਾਉਣ ਲਈ ਇਕ ਵਿਸ਼ੇਸ਼ ਮੁਹਿੰਮ ਤਹਿਤ 9 ਮਹੀਨੇ ਤੋਂ 15 ਸਾਲ ਤੱਕ ਦੇ ਸਾਰੇ ਬੱਚਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ | ਜਿਸ ਸਬੰਧੀ ਅੱਜ ਜ਼ਿਲ੍ਹਾ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਔਰਤ ਦੀ ਮੌਤ

ਸਮਾਣਾ, 25 ਮਈ (ਪ੍ਰੀਤਮ ਸਿੰਘ ਨਾਗੀ)-ਸਮਾਣਾ ਨੇੜੇ ਹੋਏ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੌੜੀ ਪਤਨੀ ਪੰਜਾਬ ਸਿੰਘ ਵਾਸੀ ਮਰੋੜੀ ਆਪਣੇ ਲੜਕੇ ਗੁਰਪ੍ਰੀਤ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਮਾਣਾ ਆ ਰਹੀ ਸੀ | ਰਸਤੇ ਵਿਚ ...

ਪੂਰੀ ਖ਼ਬਰ »

ਨਸ਼ਈ ਨੌਜਵਾਨ ਵਲੋਂ ਅੱਗ ਲਗਾ ਕੇ ਖ਼ੁਦਕੁਸ਼ੀ

ਪਟਿਆਲਾ, 25 ਮਈ (ਆਤਿਸ਼, ਮਨਦੀਪ)-ਸਥਾਨਕ ਸ਼ਹਿਰ ਪਟਿਆਲਾ ਦੇ ਸਰਹੰਦੀ ਬਾਜ਼ਾਰ ਵਿਖੇ ਸਥਿਤ ਹਲਵਾਈ ਦੀ ਦੁਕਾਨ 'ਚ ਨਸ਼ੇ ਕਰਨ ਦੇ ਆਦੀ ਨੌਜਵਾਨ ਵਲੋਂ ਖ਼ੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਛਾਣ 27 ਸਾਲਾ ਹਿਮਾਂਸ਼ੂ ਜਿੰਦਲ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਭਵਨ ਕੈਨੇਡਾ ਵਿਚਕਾਰ ਸਮਝੌਤਾ

ਪਟਿਆਲਾ, 25 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੈਨੇਡਾ ਦੇ ਸਰ੍ਹੀ ਵਿਚ ਸਥਾਪਿਤ ਅਦਾਰੇ 'ਪੰਜਾਬ ਭਵਨ ਕੈਨੇਡਾ' ਨਾਲ ਇਕ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਇਹ ਦੋਵੇਂ ਅਦਾਰੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਸਾਰ ...

ਪੂਰੀ ਖ਼ਬਰ »

ਰਾਜਪੁਰਾ ਸੀਵਰੇਜ ਟਰੀਟਮੈਂਟ ਪਲਾਂਟ ਦੇ ਪਾਣੀ ਨਾਲ ਹੋਵੇਗੀ ਖੇਤਾਂ ਦੀ ਸਿੰਜਾਈ

ਪਟਿਆਲਾ, 25 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਦੁਨੀਆ ਭਰ ਵਿੱਚ ਰੋਜ਼ਾਨਾ ਪੀਣ ਵਾਲੇ ਪਾਣੀ ਦੀ ਪੈਦਾ ਹੋ ਰਹੀ ਕਿੱਲਤ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਦੂਰ-ਅੰਦੇਸ਼ੀ ਨੀਤੀ ਅਪਣਾਉਂਦਿਆਂ ਸੀਵਰੇਜ ਦੇ ...

ਪੂਰੀ ਖ਼ਬਰ »

ਕੋਚ ਸਤਵਿੰਦਰ ਸਿੰਘ ਸਨਮਾਨਿਤ

ਪਟਿਆਲਾ, 25 ਮਈ (ਚਹਿਲ)-ਪੰਜਾਬ ਤਾਇਕਵਾਂਡੋ ਜਲੰਧਰ ਦੇ ਪ੍ਰਧਾਨ ਸ੍ਰੀ ਅਰਪਿਤ ਸ਼ੁਕਲਾ (ਆਈ.ਪੀ.ਐਸ) ਏ.ਡੀ.ਜੀ.ਪੀ. ਪੰਜਾਬ ਅਤੇ ਜਨਰਲ ਸੈਕਟਰੀ, ਸ੍ਰੀ ਸਤਿੰਦਰ ਸਿੰਘ ਐਸ.ਐਸ.ਪੀ ਨਵਾਂਸ਼ਹਿਰ ਵਲੋਂ ਕੋਚ ਸਤਵਿੰਦਰ ਸਿੰਘ ਦੀਆਂ ਤਾਇਕਵਾਂਡੋ ਖੇਡਾਂ ਦੀਆਂ ਪ੍ਰਾਪਤੀਆਂ ਨੂੰ ...

ਪੂਰੀ ਖ਼ਬਰ »

ਪੰਜਾਬ ਲੋਕ ਨਿਰਮਾਣ ਵਿਭਾਗ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਦੀ ਬੈਠਕ

ਪਟਿਆਲਾ, 25 ਮਈ (ਜ.ਸ. ਢਿੱਲੋਂ)-ਪੰਜਾਬ ਲੋਕ ਨਿਰਮਾਣ ਵਿਭਾਗ (ਇਮਾਰਤਾਂ ਤੇ ਸੜਕਾਂ) ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਵਲੋਂ ਵਿਭਾਗ ਦੇ ਮੁਲਾਜ਼ਮਾਂ ਦੀ ਜਨਰਲ ਬੈਠਕ ਕੀਤੀ ਗਈ | ਇਸ ਲਈ ਵਿਭਾਗ ਵਿਚ ਪਾਰਦਰਸ਼ਤਾ ਲਿਆਉਣ ਅਤੇ ਮੁਲਾਜ਼ਮਾਂ ਦੀ ਦਿਨ ਪ੍ਰਤੀ ਦਿਨ ਘੱਟ ਰਹੀ ...

ਪੂਰੀ ਖ਼ਬਰ »

ਘਨੌਰੀ ਖੇੜਾ ਵਾਸੀਆਂ ਵਲੋਂ ਗੰਦੇ ਪਾਣੀ ਦੀ ਨਿਕਾਸੀ ਦੀ ਮੰਗ

ਘਨੌਰ, 25 ਮਈ (ਬਲਜਿੰਦਰ ਸਿੰਘ ਗਿੱਲ)-ਪਿੰਡ ਘਨੌਰੀ ਖੇੜਾ ਵਾਸੀਆਂ ਨੇ ਪਿੰਡ ਦੀਆਂ ਗਲੀਆਂ ਵਿਚ ਜਮ੍ਹਾਂ ਹੋਏ ਗੰਦੇ ਪਾਣੀ ਦੀ ਨਿਕਾਸੀ ਖੁਲਵਾਉਣ ਦੇ ਲਈ ਬੀ.ਡੀ.ਪੀ.ਓ. ਘਨੌਰ ਨੂੰ ਲਿਖਤ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ | ਇਸ ਸਬੰਧੀ ਪਿੰਡ ਵਾਸੀ ਭੋਲਾ ਸਿੰਘ, ...

ਪੂਰੀ ਖ਼ਬਰ »

ਸਾਂਝੀ ਐਕਸ਼ਨ ਕਮੇਟੀ ਵਲੋਂ ਸਿਹਤ ਮੰਤਰੀ ਨਾਲ ਮੁਲਾਕਾਤ

ਪਟਿਆਲਾ, 25 ਮਈ (ਮਨਦੀਪ ਸਿੰਘ ਖਰੋੜ)-ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਨੇ ਮੁਲਾਜ਼ਮ ਦੀਆਂ 12 ਮੰਗਾਂ ਲਈ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨਾਲ ਬੈਠਕ ਕੀਤੀ | ਬੈਠਕ ਵਿਚ ਵਧੀਕ ਮੁੱਖ ਸਕੱਤਰ ਸ੍ਰੀ ਸਤੀਸ਼ ਚੰਦਰਾ ...

ਪੂਰੀ ਖ਼ਬਰ »

ਗੋਬਿੰਦ ਸਿੰਘ ਵਿਰਦੀ ਦੇ ਦੁਬਾਰਾ ਪ੍ਰਧਾਨ ਬਣਨ 'ਤੇ ਵਿਸ਼ਵਕਰਮਾ ਮੰਦਰ ਕਮੇਟੀ ਵਲੋਂ ਸਨਮਾਨ

ਪਾਤੜਾਂ 25 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਸ਼ੋ੍ਰਮਣੀ ਅਕਾਲੀ ਦਲ ਸਰਕਲ ਪਾਤੜਾਂ (ਸ਼ਹਿਰੀ) ਦੇ ਪ੍ਰਧਾਨ ਸ. ਗੋਬਿੰਦ ਸਿੰਘ ਵਿਰਦੀ ਨੂੰ ਪਾਤੜਾਂ (ਸ਼ਹਿਰੀ) ਦਾ ਲਗਾਤਾਰ ਦੂਜੀ ਵਾਰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਵਿਸ਼ਵਕਰਮਾ ਮੰਦਿਰ ਕਮੇਟੀ ਪਾਤੜਾਂ ਦੇ ਪ੍ਰਧਾਨ ਅਤੇ ...

ਪੂਰੀ ਖ਼ਬਰ »

ਥਾਣਾ ਮੁਖੀ (ਸਦਰ) ਪਾਤੜਾਂ ਦਾ ਵਿਸ਼ੇਸ਼ ਸਨਮਾਨ

ਪਾਤੜਾਂ, 25 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਥਾਣਾ ਸਦਰ ਪਾਤੜਾਂ ਵਿਖੇ ਨਵੇਂ ਆਏ ਥਾਣਾ ਮੁਖੀ ਰਣਬੀਰ ਸਿੰਘ ਦਾ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਸਵਾਗਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਸ੍ਰੀ ਵਿਸ਼ਵਕਰਮਾ ਕਾਰ ਰਿਪੇਅਰ ਐਸੋਸੀਏਸ਼ਨ ਵੱਲੋਂ ਵੀ ਨਵੇਂ ਆਏ ਥਾਣਾ ...

ਪੂਰੀ ਖ਼ਬਰ »

ਰਾਤ ਸਮੇਂ ਵੀ ਟ੍ਰੈਫ਼ਿਕ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕੀਤਾ

ਪਟਿਆਲਾ, 25 ਮਈ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੌੜ)-ਟ੍ਰੈਫਿਕ ਪੁਲਿਸ ਪਟਿਆਲਾ ਵਲੋਂ ਲੋਕਾਂ ਨੂੰ ਆਵਾਜਾਈ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਸੈਮੀਨਾਰ ਕਰਵਾਏ ਜਾਂਦੇ ਹਨ | ਉਸੇ ਤਰ੍ਹਾਂ ਪੁਲਿਸ ਕਪਤਾਨ ਟ੍ਰੈਫਿਕ ਅਮਰਜੀਤ ਸਿੰਘ ਘੁੰਮਣ ਅਤੇ ...

ਪੂਰੀ ਖ਼ਬਰ »

ਅਵਾਰਾ ਕੁੱਤਿਆਂ ਨੇ ਵਾੜੇ 'ਚ ਹਮਲਾ ਕਰ ਕੇ 12 ਭੇਡਾਂ ਨੂੰ ਮਾਰਿਆ

ਰਾਜਪੁਰਾ, 25 ਮਈ (ਜੀ.ਪੀ. ਸਿੰਘ)-ਨੇੜਲੇ ਪਿੰਡ ਚਮਾਰੂ 'ਚ ਲੰਘੀ ਦੇਰ ਰਾਤ ਇਕ ਭੇਡ ਪਾਲਕ ਦੇ ਵਾੜੇ 'ਚ ਆਵਾਰਾ ਕੁੱਤਿਆਂ ਨੇ ਹਮਲਾ ਕਰਕੇ 12 ਭੇਡਾਂ ਨੂੰ ਮਾਰ ਦਿੱਤਾ | ਜਿਸ ਕਾਰਨ ਭੇਡ ਪਾਲਕ ਦਾ ਕਾਫ਼ੀ ਆਰਥਿਕ ਨੁਕਸਾਨ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੁਆਰਾ ਨਾਨ-ਟੀਚਿੰਗ ਸਟਾਫ਼ ਨਾਲ ਮਤਰੇਆ ਵਿਵਹਾਰ-ਸ਼ਮਸ਼ੇਰ ਸਿੰਘ

ਪਟਿਆਲਾ, 25 ਮਈ (ਗੁਰਵਿੰਦਰ ਸਿੰਘ ਔਲਖ)-ਪੰਜਾਬ ਦੇ ਪ੍ਰਾਈਵੇਟ ਏਡਿਡ ਕਾਲਜ ਦੀ ਯੂਨੀਅਨ ਦੇ ਨੁਮਾਇੰਦਿਆਂ ਦੁਆਰਾ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਖ਼ਾਲਸਾ ਕਾਲਜ ਦੀ ਨਾਨ-ਟੀਚਿੰਗ ਯੂਨੀਅਨ ਦੇ ਪ੍ਰਧਾਨ ਅਤੇ ਸਟੇਟ ਨਾਨ-ਟੀਚਿੰਗ ...

ਪੂਰੀ ਖ਼ਬਰ »

ਪਿੰਡ ਸਾਲੂਵਾਲ ਵਿਖੇ ਕਰਵਾਏ ਗਏ ਧਾਰਮਿਕ ਮੁਕਾਬਲੇ

ਨਾਭਾ, 25 ਮਈ (ਕਰਮਜੀਤ ਸਿੰਘ)-ਨੇੜਲੇ ਪਿੰਡ ਸਾਲੂਵਾਲ ਵਿਖੇ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਲਹਿਰ ਅਤੇ ਦਮਦਮੀ ਟਕਸਾਲ ਵੱਲੋਂ ਪਿੰਡ ਸਾਲੂਵਾਲ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੱਚੇ-ਬੱਚੀਆਂ ਦੇ ਸੁੰਦਰ ਕੇਸ ਮੁਕਾਬਲੇ, ਗੁਰਬਾਣੀ ਕੰਠ, ਗੁਰਇਤਿਹਾਸ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰਾਂ 'ਚ ਕੂਲਰਾਂ, ਫ਼ਰਿਜਾਂ ਵਿਚ ਲਾਰਵੇ ਦੀ ਜਾਂਚ

ਪਟਿਆਲਾ, 25 ਮਈ (ਮਨਦੀਪ ਸਿੰਘ ਖਰੋੜ)-ਸਿਹਤ ਵਿਭਾਗ ਵਲੋਂ ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਦੀ ਰੋਕਥਾਮ ਲਈ ਅਗਾਊ ਪ੍ਰਬੰਧਾਂ ਤਹਿਤ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਪੀਡੈਮਿਓਲਾਜਿਸਟ ਡਾ. ਗੁਰਮਨਜੀਤ ਕੌਰ ਦੀ ...

ਪੂਰੀ ਖ਼ਬਰ »

ਪਟਿਆਲਾ ਪੁਲਿਸ ਵਲੋਂ ਢੱਡਰੀਆਂ ਵਾਲਿਆਂ ਦੀ ਸੁਰੱਖਿਆ ਬਾਰੇ ਨਵੇਂ ਸਿਰੇ ਤੋਂ ਸਮੀਖਿਆ

ਪਟਿਆਲਾ, 25 ਮਈ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਸੁਰੱਖਿਆ ਨੂੰ ਲੈ ਕੇ ਪਟਿਆਲਾ ਪੁਲਿਸ ਵਲੋਂ ਨਵੇਂ ਸਿਰੇ ਤੋਂ ਸਮੀਖਿਆ ਕੀਤੀ ਗਈ ਹੈ | ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਡਾ. ਐੱਸ. ਭੂਪਤੀ ਵਲੋਂ ਕੀਤਾ ਗਿਆ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਵਲੋਂ ਰਾਣਾ ਰਣਬੀਰ ਦਾ ਵਿਸ਼ੇਸ਼ ਸਨਮਾਨ

ਪਟਿਆਲਾ, 25 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਵਲੋਂ ਉਪ-ਕੁਲਪਤੀ ਡਾ. ਬੀ. ਐਸ.ਘੁੰਮਣ ਦੀ ਅਗਵਾਈ ਵਿਚ ਫ਼ਿਲਮ ਅਦਾਕਾਰ, ਨਿਰਦੇਸ਼ਕ ਅਤੇ ਲੇਖਕ ਰਾਣਾ ਰਣਬੀਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਰਾਣਾ ...

ਪੂਰੀ ਖ਼ਬਰ »

ਅੱਗੇ ਵਧਣ ਲਈ ਚੰਗੀ ਸੋਚ ਅਤੇ ਸਵੈ-ਵਿਸ਼ਵਾਸ਼ ਜ਼ਰੂਰੀ-ਸਤਨਾਮ ਸਿੰਘ ਭੰਮਰਾ

ਪਟਿਆਲਾ, 25 ਮਈ (ਚਹਿਲ)-ਵਿਸ਼ਵ ਪੱਧਰ 'ਤੇ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲਾ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭੰਮਰਾ ਅੱਜ ਇੱਥੇ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ (ਕੋ.ਐਡ.) ਪਾਸੀ ਰੋਡ ਵਿਖੇ ਸਟਾਫ ਅਤੇ ਵਿਦਿਆਰਥੀਆਂ ਦੇ ਰੁ-ਬਰੂ ਹੋਇਆ, ਜਿਸ ਦੌਰਾਨ ਉਸ ਨੇ ਆਪਣੀ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦਾ ਕੇਸ ਦਰਜ

ਪਾਤੜਾਂ, 25 ਮਈ (ਜਗਦੀਸ਼ ਸਿੰਘ ਕੰਬੋਜ)-ਪਿੰਡ ਬੂਰੜ੍ਹ ਦੇ ਇੱਕ ਵਿਅਕਤੀ ਦੀ ਦਰਖਾਸਤ 'ਤੇ ਫਗਵਾੜਾ ਦੇ ਰਹਿਣ ਵਾਲੇ ਿਖ਼ਲਾਫ਼ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ | ਹਰੀ ਸਿੰਘ ਪੁੱਤਰ ਉੱਤਮ ਸਿੰਘ ਵਾਸੀ ਪਿੰਡ ਬੂਰੜ੍ਹ ਨੇ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ 28 ਤੋਂ 30 ਮਈ ਤੱਕ ਕੀਤੀ ਜਾਵੇਗੀ ਪੈਦਲ ਰੋਸ ਯਾਤਰਾ

ਪਟਿਆਲਾ, 25 ਮਈ (ਗੁਰਵਿੰਦਰ ਸਿੰਘ ਔਲਖ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਜ਼ਿਲ੍ਹਾ ਕਮੇਟੀ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਵਿਚ ਹੋਈ | ਅੱਜ ਬੈਠਕ ਨੂੰ ਸੰਬੋਧਨ ਕਰਨ ਲਈ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ...

ਪੂਰੀ ਖ਼ਬਰ »

ਬਾਸਕਟਬਾਲ ਖਿਡਾਰੀ ਭੰਮਰਾ ਹੋਇਆ ਮਲਟੀਪਰਪਜ਼ ਸਕੂਲ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਅੱਗੇ ਵਧਣ ਲਈ ਚੰਗੀ ਸੋਚ ਅਤੇ ਸਵੈ-ਵਿਸ਼ਵਾਸ਼ ਜ਼ਰੂਰੀ-ਸਤਨਾਮ ਸਿੰਘ ਭੰਮਰਾ

ਪਟਿਆਲਾ, 25 ਮਈ (ਚਹਿਲ)-ਵਿਸ਼ਵ ਪੱਧਰ 'ਤੇ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲਾ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭੰਮਰਾ ਅੱਜ ਇੱਥੇ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ (ਕੋ.ਐਡ.) ਪਾਸੀ ਰੋਡ ਵਿਖੇ ਸਟਾਫ ਅਤੇ ਵਿਦਿਆਰਥੀਆਂ ਦੇ ਰੁ-ਬਰੂ ਹੋਇਆ, ਜਿਸ ਦੌਰਾਨ ਉਸ ਨੇ ਆਪਣੀ ...

ਪੂਰੀ ਖ਼ਬਰ »

ਐਸ. ਏ. ਵੀ. ਸਕੂਲ 'ਚ ਪਹਾੜੇ ਮੁਕਾਬਲੇ ਕਰਾਏ

ਦੇਵੀਗੜ੍ਹ, 25 ਮਈ (ਮੌਜੀ)-ਐਸ.ਏ.ਵੀ. ਮਾਡਲ ਸਕੂਲ ਛੰਨਾ ਮੋੜ ਦੇਵੀਗੜ੍ਹ ਵਿਖੇ ਪੰਜਾਬ ਸਕੂਲ ਸਿਖਿਆ ਸਕਤਰ ਕਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਾੜੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪਿ੍ੰਸੀਪਲ ਕਸ਼ਮੀਰ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ...

ਪੂਰੀ ਖ਼ਬਰ »

ਸੰਧੂ ਨੇ ਅੱਗ ਬੁਝਾਊ ਯੰਤਰ ਮਾਮਲੇ ਸਬੰਧੀ ਵਿਜੀਲੈਂਸ ਵਿਭਾਗ ਵਿਖੇ ਬਿਆਨ ਦਰਜ ਕਰਵਾਏ

ਪਟਿਆਲਾ, 25 ਮਈ (ਕੁਲਵੀਰ ਸਿੰਘ ਧਾਲੀਵਾਲ)-ਵਿਦਿਆਰਥੀ ਜਥੇਬੰਦੀ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ (ਸੈਫੀ) ਦੇ ਸਾਬਕਾ ਪ੍ਰਧਾਨ ਹਰਵਿੰਦਰ ਸੰਧੂ ਨੇ ਵਿਜੀਲੈਂਸ ਵਿਭਾਗ ਪਟਿਆਲਾ ਕੋਲ ਪੰਜਾਬੀ ਯੂਨੀਵਰਸਿਟੀ ਵਿਚ ਹੋਏ ਅੱਗ ਬੁਝਾਊ ਯੰਤਰ ਅਤੇ ਸਮੋਕ ਡਿਟੈਕਟਰ ਫਾਇਰ ...

ਪੂਰੀ ਖ਼ਬਰ »

ਵਿਦਿਆਰਥੀਆਂ ਦਾ ਬੀ.ਏ ਆਨਰਜ਼ ਸੋਸ਼ਲ ਸਾਇੰਸਜ਼ ਕੋਰਸ ਵੱਲ ਰੁਝਾਨ ਵਧਿਆ

ਪਟਿਆਲਾ, 25 ਮਈ (ਕੁਲਵੀਰ ਸਿੰਘ ਧਾਲੀਵਾਲ)-ਸਕੂਲ ਆਫ਼ ਸੋਸ਼ਲ ਸਾਇੰਸਿਜ਼ ਪੰਜਾਬੀ ਯੂਨੀਵਰਸਿਟੀ ਦੇ ਬੀ.ਏ.(ਆਨਰਜ) ਸੋਸ਼ਲ ਸਾਇੰਸਿਜ਼ ਤਿੰਨ ਸਾਲਾਂ ਕੋਰਸ ਵਿੱਚ ਦਾਖਲਾ ਲੈਣ ਲਈ ਮੈਰੀਟੋਰੀਅਸ ਵਿਦਿਆਰਥੀਆਂ ਵਿੱਚ ਰੁਝਾਨ ਵਧਦਾ ਜਾ ਰਿਹਾ ਹੈ | ਵਿਦਿਆਰਥੀਆਂ ਵਿੱਚ ...

ਪੂਰੀ ਖ਼ਬਰ »

ਊਰਜਾ ਲੇਡੀਜ਼ ਕਲੱਬ ਪਟਿਆਲਾ ਵਲੋਂ ਸਮਰ ਕੁਇਨ ਚੁਣੀ

ਪਟਿਆਲਾ, 25 ਮਈ (ਗੁਰਵਿੰਦਰ ਸਿੰਘ ਔਲਖ)-ਊਰਜਾ ਲੇਡੀਜ਼ ਕਲੱਬ ਵਲੋਂ ਸਮਰ ਕੁਇਨ ਦੀ ਚੋਣ ਲਈ ਮੁਕਾਬਲੇ ਕਰਵਾਏ ਗਏ | ਇਸ ਮੌਕੇ ਕਲੱਬ ਦੀ ਚੇਅਰਮਪਰਸਨ ਵਨੀਤਾ ਵੇਨੂੰ ਪ੍ਰਸ਼ਾਦਿ ਅਤੇ ਪ੍ਰਧਾਨ ਸੰਗੀਤਾ ਪਾਂਡਵ ਨੇ ਕਲੱਬ ਦੀਆਂ ਸਾਰੀਆਂ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ...

ਪੂਰੀ ਖ਼ਬਰ »

ਗੁਰੂ ਘਰਾਂ ਲਈ ਨਿਭਾਈਆਂ ਸੇਵਾਵਾਂ ਲਈ ਪ੍ਰਧਾਨ ਬਿੱਟੂ ਦਾ ਸਨਮਾਨ

ਨਾਭਾ, 25 ਮਈ (ਕਰਮਜੀਤ ਸਿੰਘ)-ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ ਵੱਲੋਂ ਸੰਸਥਾ ਦੇ ਮੁੱਖ ਸੇਵਾਦਾਰ ਮਾਸਟਰ ਅਜਮੇਰ ਸਿੰਘ ਦੀ ਅਗਵਾਈ ਵਿਚ ਮੈਨੇਜਰ ਹਰਮਿੰਦਰ ਸਿੰਘ, ਕਥਾਵਾਚਕ ਗਿਆਨੀ ਰਾਜਿੰਦਰਪਾਲ ਸਿੰਘ ਨੇ ਨਾਭਾ ਬਲਾਕ ਦੇ ਉੱਘੇ ਸਮਾਜ ਸੇਵਕ ਅਤੇ ਗੁਰੂ ਘਰਾਂ ਦੇ ...

ਪੂਰੀ ਖ਼ਬਰ »

ਮਾਲਵਾ ਸੀਨੀ. ਸੈਕੰਡਰੀ ਸਕੂਲ ਜੱਸੋਵਾਲ ਵਿਖੇ ਕਿਡਜ਼ ਪਲੇਅ ਜ਼ੋਨ ਦਾ ਏ.ਆਈ.ਜੀ. ਸੈਣੀ ਵਲੋਂ ਉਦਘਾਟਨ

ਪਟਿਆਲਾ, 25 ਮਈ (ਧਰਮਿੰਦਰ ਸਿੰਘ ਸਿੱਧੂ)-ਸਥਾਨਕ ਭਾਦਸੋਂ ਰੋਡ 'ਤੇ ਸਥਿਤ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਜੱਸੋਵਾਲ ਵਿਖੇ ਛੋਟੇ ਬੱਚਿਆਂ ਦੇ ਖੇਡਣ ਲਈ ਇਕ ਵੱਖਰੇ ਕਿਡਜ਼ ਪਲੇ ਗਰਾਊਾਡ ਦਾ ਪ੍ਰਬੰਧ ਕੀਤਾ ਗਿਆ, ਜਿਸ ਦਾ ਉਦਘਾਟਨ ਪਟਿਆਲਾ ਜੋਨ ਦੇ ਏ.ਆਈ.ਜੀ. ਕ੍ਰਾਈਮ ਸ. ...

ਪੂਰੀ ਖ਼ਬਰ »

ਪੁਲਿਸ ਡੀ.ਏ.ਵੀ. ਸਕੂਲ ਵਿਖੇ ਸਮਰ ਕੈਂਪ ਸਮਾਪਤੀ ਸਮਾਰੋਹ

ਪਟਿਆਲਾ, 25 ਮਈ (ਧਰਮਿੰਦਰ ਸਿੰਘ ਸਿੱਧੂ)-ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਵਿਖੇ ਸਮਰ ਕੈਂਪ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਅਮਰਜੀਤ ਸਿੰਘ ਘੁੰਮਣ (ਐਸ.ਪੀ. ਟ੍ਰੈਫ਼ਿਕ) ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸਮਾਰੋਹ ਵਿਚ ਸ਼ਿਰਕਤ ਕੀਤੀ | ਉਨ੍ਹਾਂ ...

ਪੂਰੀ ਖ਼ਬਰ »

ਮੰਗਾਂ ਨਾ ਮੰਨਣ 'ਤੇ ਅਧਿਆਪਕ ਜਥੇਬੰਦੀ ਵਲੋਂ ਸੰਘਰਸ਼ ਦੀ ਚਿਤਾਵਨੀ

ਪਟਿਆਲਾ, 25 ਮਈ (ਧਰਮਿੰਦਰ ਸਿੰਘ ਸਿੱਧੂ)-ਐੱਸ.ਐੱਸ.ਏ./ਰਮਸਾ ਅਧਿਆਪਕ ਜਥੇਬੰਦੀ ਦੀ ਪਟਿਆਲਾ ਇਕਾਈ ਦੀ ਬੈਠਕ ਸਥਾਨਕ ਜ਼ਿਲ੍ਹਾ ਸਿੱਖਿਆ ਦਫ਼ਤਰ ਪਟਿਆਲਾ ਵਿਖੇ ਹੋਈ, ਜਿਸ ਵਿਚ 27 ਮਈ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈੱਨਸ਼ਨ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ...

ਪੂਰੀ ਖ਼ਬਰ »

ਮੱਝਾਂ ਚੋਰੀ ਕਰਨ ਦੀ ਕੋਸ਼ਿਸ਼ ਨਾਕਾਮ-ਮਾਮਲਾ ਦਰਜ

ਦੇਵੀਗੜ੍ਹ, 25 ਮਈ (ਰਾਜਿੰਦਰ ਸਿੰਘ ਮੌਜੀ)-ਪਿੰਡਾਂ ਵਿਚ ਵਧ ਰਹੀਆਂ ਮੱਝਾਂ ਦੀਆਂ ਚੋਰੀਆਂ ਕਾਰਨ ਪਿੰਡਾਂ ਦੇ ਲੋਕਾਂ ਵਿਚ ਕਾਫ਼ੀ ਸਹਿਮ ਪਾਇਆ ਜਾ ਰਿਹਾ ਹੈ | ਜਦੋਂ ਕਿ ਪੁਲਿਸ ਵਿਭਾਗ ਵਲੋਂ ਅਜੇ ਤੱਕ ਕੋਈ ਵੀ ਮੱਝਾਂ ਦਾ ਚੋਰ ਕਾਬੂ ਨਹੀਂ ਕੀਤਾ ਗਿਆ | ਬੀਤੀ ਰਾਤ ਚੋਰਾਂ ...

ਪੂਰੀ ਖ਼ਬਰ »

ਦੋ ਸਕੀਆਂ ਨਾਬਾਲਗ ਭੈਣਾਂ ਦੀ ਗੁੰਮਸ਼ੁਦਗੀ ਸਬੰਧੀ ਅਣਪਛਾਤਿਆਂ 'ਤੇ ਪਰਚਾ ਦਰਜ

ਬਨੂੜ, 25 ਮਈ (ਭੁਪਿੰਦਰ ਸਿੰਘ)-ਸਥਾਨਕ ਪੁਲਿਸ ਨੇ ਸ਼ਹਿਰ ਦੇ ਵਾਰਡ ਨੰਬਰ 2 ਦੇ ਬਸੀ ਈਸੇ ਖਾਂ ਪਿੰਡ ਤੋਂ ਦੋ ਸਕੀਆਂ ਨਾਬਾਲਗ ਭੈਣਾਂ ਦੀ ਗੁੰਮਸ਼ੁਦਗੀ ਸਬੰਧੀ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਪਰਚਾ ਕੀਤਾ ਹੈ | ਲੜਕੀਆਂ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ...

ਪੂਰੀ ਖ਼ਬਰ »

ਬਿਜਲੀ ਮਹਿਕਮੇ ਵਲੋਂ ਧੀਮੀ ਚਾਲ 'ਚ ਪੋਲ ਲਾਉਣ ਕਾਰਨ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ

ਭਾਦਸੋਂ, 25 ਮਈ (ਪਰਦੀਪ ਦੰਦਰਾਲਾ)-ਪਿਛਲੇ ਕਈ ਦਿਨਾਂ ਤੋਂ ਭਾਦਸੋਂ ਸ਼ਹਿਰ ਵਿਚ ਬਿਜਲੀ ਦੀ ਸਪਲਾਈ ਦਾ ਕੰਮ ਦਿਨ ਵੇਲੇ ਲਗ-ਪਗ ਠੱਪ ਹੋ ਕੇ ਰਹਿ ਗਿਆ ਹੈ | ਪੀ.ਐਸ.ਪੀ.ਸੀ.ਐਲ ਵਲੋਂ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ ਵਿਚ ਨਵੇਂ ਬਿਜਲੀ ਦੇ ਪੋਲ ਲਗਾਏ ਜਾ ਰਹੇ ਹਨ ਜਿਸ ਦਾ ਕੰਮ ...

ਪੂਰੀ ਖ਼ਬਰ »

ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਸਬੰਧੀ ਸੈਮੀਨਾਰ ਕਰਵਾਇਆ

ਪਟਿਆਲਾ, 25 ਮਈ (ਜ.ਸ. ਢਿੱਲੋਂ)-ਮਨੁੱਖੀ ਅਧਿਕਾਰ ਸੰਸਥਾ ਗਲੋਬਲ ਹਿਊਮਨ ਰਾਈਟਸ ਅਤੇ ਹਿਊਮਨ ਰਾਈਟਸ ਮਿਸ਼ਨ ਪੋ੍ਰਟੈਕਸ਼ਨ ਸੰਸਥਾ ਪਟਿ: ਪੰਜਾਬ ਵਲੋਂ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ | ਸਮਾਜ ਸੇਵੀ ਕਰਨਲ ਬਿਸ਼ਨ ਦਾਸ ਨੇ ...

ਪੂਰੀ ਖ਼ਬਰ »

ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼

ਪਟਿਆਲਾ, 25 ਮਈ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਪਟਿਆਲਾ ਸ਼ਹਿਰ 'ਚ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ ਚੋਰਾਂ ਵਲੋਂ ਬਿਨਾਂ ਕਿਸੇ ਡਰ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ...

ਪੂਰੀ ਖ਼ਬਰ »

ਮਿਡ ਡੇ ਮੀਲ ਕੁੱਕ ਵਰਕਰਾਂ ਅਤੇ ਮੁਲਾਜ਼ਮਾਂ ਵਲੋਂ ਸੰਘਰਸ਼ ਦਾ ਐਲਾਨ

ਪਟਿਆਲਾ, 25 ਮਈ (ਧਰਮਿੰਦਰ ਸਿੰਘ ਸਿੱਧੂ)-ਰਾਸ਼ਟਰੀ ਭੋਜਨ ਸੁਰੱਖਿਆ ਐਕਟ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦਾ ਢਿੱਡ ਭਰਨ 'ਚ ਲੱਗੇ 50,000 ਹਜ਼ਾਰ ਦੇ ਕਰੀਬ ਮਿਡ ਡੇ ਮੀਲ ਕੁੱਕ ਵਰਕਰਾਂ ਅਤੇ ਦਫ਼ਤਰੀ ਮੁਲਾਜ਼ਮਾਂ ਨੇ ਆਰਥਿਕ ਅਤੇ ਸਮਾਜਿਕ ਸੁਰੱਖਿਆ ਪ੍ਰਤੀ ...

ਪੂਰੀ ਖ਼ਬਰ »

ਪਿੰਡਾਂ ਦੇ ਟੂਰਨਾਮੈਂਟ ਵਧੀਆ ਖਿਡਾਰੀਆਂ ਨੰੂ ਅੱਗੇ ਲਿਆਉਣ ਲਈ ਹੁੰਦੇ ਸਹਾਈ-ਜੋਗਿੰਦਰ ਕਾਕੜਾ

ਦੇਵੀਗੜ੍ਹ, 25 ਮਈ (ਮੁਖ਼ਤਿਆਰ ਸਿੰਘ ਨੌਗਾਵਾਂ)-ਪਿੰਡਾਂ ਦੇ ਛੋਟੇ ਛੋਟੇ ਟੂਰਨਾਮੈਂਟ ਵੀ ਵਧੀਆ ਖਿਡਾਰੀਆਂ ਨੂੰ ਆਪਣੀ ਖੇਡ ਪੇਸ਼ ਕਰਨ ਦੇ ਮੌਕੇ ਹੀ ਨਹੀਂ ਦਿੰਦੇ ਸਗੋਂ ਖਿਡਾਰੀਆਂ ਦੀ ਤਰੱਕੀ ਦੇ ਮੌਕੇ ਵੀ ਪੈਦਾ ਕਰਦੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX