ਚੰਡੀਗੜ੍ਹ, 25 ਮਈ (ਸੁਰਜੀਤ ਸਿੰਘ ਸੱਤੀ)- ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ ਹੇਠ ਸਜ਼ਾਯਾਫ਼ਤਾ ਰਾਮ ਰਹੀਮ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੁੱਛਿਆ ਹੈ ਕਿ ਉਸ ਵਿਰੁੱਧ ਪੰਚਕੂਲਾ ਹਿੰਸਾ ਦੀ ਵਿਊਾਤਬੰਦੀ ਬਣਾਉਣ ਦੇ ਲੱਗੇ ਦੋਸ਼ਾਂ ਬਾਰੇ ਕੀ ਕਹਿਣਾ ਹੈ | ਸਰਕਾਰ ਨੂੰ ਵੀ ਇਸ ਤੱਥ 'ਤੇ ਜਵਾਬ ਦੇਣਾ ਪਵੇਗਾ | ਰਾਮ ਰਹੀਮ 'ਤੇ ਦਾਇਰ ਇਕ ਅਰਜ਼ੀ 'ਚ ਦੋਸ਼ ਲਗਾਇਆ ਗਿਆ ਹੈ ਕਿ ਪੰਚਕੂਲਾ ਹਿੰਸਾ ਤੇ ਹਿੰਸਾ ਉਪਰੰਤ ਡੇਰਾ ਸਿਰਸਾ 'ਚੋਂ ਕਥਿਤ ਤੌਰ 'ਤੇ ਗ਼ਾਇਬ ਕੀਤੀ ਗਈ ਵੱਡੀ ਰਕਮ ਤੇ ਸਬੂਤ ਮਿਟਾਉਣ ਪਿੱਛੇ ਰਾਮ ਰਹੀਮ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਹੱਥ ਹੈ ਤੇ ਇਹ ਕੰਮ ਇਨ੍ਹਾਂ ਤੋਂ ਬਿਨਾ ਨਹੀਂ ਹੋ ਸਕਦਾ ਸੀ | ਇਸ ਦੋਸ਼ ਨਾਲ ਮੰਗ ਕੀਤੀ ਗਈ ਸੀ ਕਿ ਰਾਮ ਰਹੀਮ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੰਚਕੂਲਾ ਹਿੰਸਾ ਤੇ ਹੋਰ ਦੋ ਦੋਸ਼ਾਂ ਸਦਕਾ ਮੁੱਖ ਮਾਮਲੇ ਵਿਚ ਸਾਜਿਸ਼ਕਰਤਾ ਦੇ ਤੌਰ 'ਤੇ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ | ਇਸੇ 'ਤੇ ਹਾਈਕੋਰਟ ਨੇ ਸਰਕਾਰ ਤੇ ਰਾਮ ਰਹੀਮ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਸੀ, ਪਰ ਜਵਾਬ ਨਹੀਂ ਆਉਣ 'ਤੇ ਹੁਣ ਮੁੜ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ |
ਵਿਦਿਅਕ ਅਦਾਰਿਆਂ ਦਾ ਸੰਚਾਲਨ ਕਮੇਟੀ ਹਵਾਲੇ
ਜਸਟਿਸ ਸੂਰੀਆਕਾਂਤ ਦੀ ਅਗਵਾਈ ਵਾਲੀ ਫੁੱਲ ਬੈਂਚ ਨੇ ਡੇਰੇ ਵਿਚ ਚੱਲਦੇ ਸਕੂਲ ਦੇ ਪ੍ਰਬੰਧ ਲਈ ਦੋ ਮੈਂਬਰੀ ਸਰਕਾਰੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਉਹ ਵਿੱਦਿਅਕ ਅਦਾਰਿਆਂ ਦਾ ਸੰਚਾਲਨ ਕਰੇਗੀ ਤੇ ਡੇਰੇ ਦੇ ਸਬੰਧਿਤ ਸੀਲ ਕੀਤੇ ਖਾਤੇ 'ਚੋਂ ਫ਼ੰਡ ਖ਼ਰਚ ਕਰੇਗੀ ਤੇ ਨਾਲ ਹੀ ਇਕ ਅਕਾੳਾੂਟਸ ਅਫ਼ਸਰ ਰਾਹੀਂ ਵਿਦਿਅਕ
ਅਦਾਰਿਆਂ ਦਾ ਲੇਖਾ-ਜੋਖਾ ਵੀ ਸਾਂਭੇਗੀ | ਇਸ ਤੋਂ ਇਲਾਵਾ ਹਸਪਤਾਲ ਦੇ ਡਾਕਟਰਾਂ ਦੀ ਤਾਲੀਮ ਦੀ ਘੋਖ ਕਰਨ ਦੀ ਹਦਾਇਤ ਵੀ ਹਾਈਕੋਰਟ ਨੇ ਕੀਤੀ ਹੈ ਤੇ ਨਾਲ ਹੀ ਪੁੱਛਿਆ ਹੈ ਕਿ ਹਸਪਤਾਲ ਵਿਚ ਬਾਹਰੋਂ ਆਉਂਦੇ ਡਾਕਟਰਾਂ ਨੂੰ ਅਦਾਇਗੀ ਕੀਤੀ ਜਾਂਦੀ ਸੀ ਜਾਂ ਫੇਰ ਉਹ ਫ਼ਰੀ ਸੇਵਾ ਕਰਦੇ ਸਨ | ਉਧਰ ਓਰੀਐਾਟਲ ਬੈਂਕ ਆਫ ਕਾਮਰਸ ਵਲੋਂ ਇਕ ਅਰਜ਼ੀ ਦਾਖ਼ਲ ਕਰਕੇ ਕਿਹਾ ਗਿਆ ਕਿ ਡੇਰਾ ਇਸ ਬੈਂਕ ਦਾ 9 ਕਰੋੜ ਰੁਪਏ ਦਾ ਦੇਣਦਾਰ ਹੈ ਤੇ ਬੈਂਕ ਕੋਲ ਡੇਰੇ ਦਾ ਸਾਮਾਨ ਪਿਆ ਹੈ, ਲਿਹਾਜ਼ਾ ਇਸ ਦੀ ਨਿਲਾਮੀ ਕਰਕੇ 9 ਕਰੋੜ ਰੁਪਏ ਵਸੂਲਣ ਦੀ ਇਜਾਜ਼ਤ ਦਿੱਤੀ ਜਾਵੇ | ਹਾਈਕੋਰਟ ਨੇ ਕਿਹਾ ਹੈ ਕਿ ਆਪਣੀ ਰਕਮ ਬਰਾਮਦ ਕਰਨ ਉਪਰੰਤ ਬਾਕੀ ਸਾਮਾਨ ਨੰੂ ਉਸੇ ਤਰ੍ਹਾਂ ਸਾਂਭੀ ਰੱਖਿਆ ਜਾਵੇ |
ਬਦਲਿਆ ਵਕੀਲ
ਰਾਮ ਰਹੀਮ ਨੇ ਹਾਈਕੋਰਟ ਵਿਚ ਇਸ ਕੇਸ ਦੀ ਕਾਨੂੰਨੀ ਲੜਾਈ ਲਈ ਹੁਣ ਸੁਪਰੀਮ ਕੋਰਟ ਦੇ ਵਕੀਲਾਂ 'ਤੇ ਟੇਕ ਲਾ ਲਈ ਹੈ | ਰਾਮ ਰਹੀਮ ਨੇ ਹੁਣ ਪ੍ਰਸਿੱਧ ਆਰੂਸ਼ੀ ਮਰਡਰ ਕੇਸ ਵਿਚ ਆਰੂਸ਼ੀ ਦੇ ਮਾਪਿਆਂ ਵੱਲੋਂ ਪੈਰਵੀ ਕਰਨ ਵਾਲੇ ਵਕੀਲ ਤਨਵੀਰ ਅਹਿਮਦ ਮੀਰ ਨੂੰ ਪੈਰਵੀ ਲਈ ਬੁਲਾਇਆ ਹੈ | ਸ਼ੁੱਕਰਵਾਰ ਨੂੰ ਸੁਣਵਾਈ ਉਪਰੰਤ ਅਹਿਮਦ ਮੀਰ ਨੇ ਕਿਹਾ ਕਿ ਉਹ ਡੇਰੇ ਵੱਲੋਂ ਨਹੀਂ ਸਗੋਂ ਰਾਮ ਰਹੀਮ ਦੇ ਨਿੱਜੀ ਵਕੀਲ ਵਜੋਂ ਇਸ ਕੇਸ ਵਿਚ ਪੈਰਵੀ ਕਰਨਗੇ |
ਰਾਜਪੁਰਾ, 25 ਮਈ (ਜੀ. ਪੀ. ਸਿੰਘ)-ਨੇੜਲੇ ਪਿੰਡ ਗੋਪਾਲਪੁਰ ਦੇ ਕਿਸਾਨ ਨੇ ਕੀੜੇਮਾਰ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ | ਥਾਣਾ ਖੇੜੀ ਗੰਡਿਆਂ ਦੇ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਗੋਪਾਲਪੁਰ ਦਾ ਕਿਸਾਨ ਜਸਵੰਤ ਸਿੰਘ (43) ਦੇ ਸਿਰ 'ਤੇ ਕਰੀਬ ...
ਜਲੰਧਰ, 25 ਮਈ (ਹਰਵਿੰਦਰ ਸਿੰਘ ਫੁੱਲ)-1 ਜੂਨ ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਕੈਰੀ ਆਨ ਜੱਟਾ-2' ਦੇ ਪ੍ਰਚਾਰ ਲਈ 'ਅਜੀਤ' ਭਵਨ ਜਲੰਧਰ ਵਿਖੇ ਪੁੱਜੇ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ, ਸੋਨਮ ਬਾਜਵਾ ਤੇ ਨਿਰਮਾਤਾ ਸੰਨੀ ਸਿਧੂ ਨੇ ਦੱਸਿਆ ਕਿ 'ਕੈਰੀ ਆਨ ਜੱਟਾ-2' ਸਫਲਤਾ ਦੀ ...
ਸਿਰਸਾ, 25 ਮਈ (ਭੁਪਿੰਦਰ ਪੰਨੀਵਾਲੀਆ)-ਡੇਰਾ ਸਿਰਸਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਸਿਰਸਾ ਤੇ ਪੰਚਕੂਲਾ 'ਚ ਹੋਈ ਸਾੜਫੂਕ ਦੇ ਮਾਮਲੇ 'ਚ ਹੁਣ ਸਿਰਸਾ ਪੁਲਿਸ ਦੀ ਐਸ.ਆਈ.ਟੀ. ਨੇ ਡੇਰਾ ਪ੍ਰਬੰਧਕ ਕਮੇਟੀ ਦੇ ਵਾਈਸ ਚੇਅਰਮੈਨ ਡਾ. ਪੀ.ਆਰ. ਨੈਨ ਸਮੇਤ ਚਾਰ ਜਣਿਆਂ 'ਤੇ 1-1 ...
ਚੰਡੀਗੜ੍ਹ, 25 ਮਈ (ਅਜੀਤ ਬਿਊਰੋ)- ਵਾਤਾਵਰਨ ਤੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਬਿਆਸ ਦਰਿਆ ਮਾਮਲੇ 'ਚ ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ ਹੇਠ ਵਾਤਾਵਰਨ ਵਿਭਾਗ ਦੇ ਖੇਤਰੀ ਦਫ਼ਤਰ ਬਟਾਲਾ ਵਿਖੇ ਤਾਇਨਾਤ ਐਕਸੀਅਨ ਕੁਲਦੀਪ ਸਿੰਘ ਤੇ ਐਸ.ਡੀ.ਓ. ...
ਬਟਾਲਾ, 25 ਮਈ (ਹਰਦੇਵ ਸਿੰਘ ਸੰਧੂ)-ਬੀਤੀ ਦੇਰ ਰਾਤ ਜੰਮੂ-ਕਸ਼ਮੀਰ ਦੇ ਸ਼ਹਿਰ ਕਠੂਆ ਨਜ਼ਦੀਕ ਹੋਏ ਇਕ ਸੜਕ ਹਾਦਸੇ 'ਚ ਬਟਾਲਾ ਨਜ਼ਦੀਕ ਪਿੰਡ ਅਹਿਮਦਾਬਾਦ ਦੇ 1 ਬੱਚੇ ਤੇ 2 ਔਰਤਾਂ ਸਮੇਤ 4 ਦੀ ਮੌਤ ਤੇ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਸ ਬਾਰੇ ਪਿੰਡ ...
ਐਨ. ਐਸ. ਪਰਵਾਨਾ ਚੰਡੀਗੜ੍ਹ, 25 ਮਈ-ਚੋਣ ਕਮਿਸ਼ਨ ਨੇ 26 ਤੋਂ 28 ਮਈ ਤੱਕ ਪੰਜਾਬ ਸਮੇਤ ਵਿਧਾਨ ਸਭਾ ਚੋਣਾਂ ਵਾਲੇ ਪੰਜ ਰਾਜਾਂ ਵਿਚ ਐਗਜ਼ਿਟ ਪੋਲ 'ਤੇ ਪਾਬੰਦੀ ਲਗ ਦਿੱਤੀ ਹੈ | ਇਹ ਪਾਬੰਦੀ ਵਿਧਾਨ ਸਭਾ ਹਲਕਾ ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਵੀ ਲਾਗੂ ਰਹੇਗੀ | ਚੋਣ ਕਮਿਸ਼ਨ ...
ਅੰਮਿ੍ਤਸਰ, 25 ਮਈ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਝਟਕਾ ਦਿੰਦਿਆਂ 2018-19 ਦੇ ਸ਼ੁਰੂ ਹੋਣ ਵਾਲੇ ਨਵੇਂ ਵਿਦਿਅਕ ਸੈਸ਼ਨ 'ਚ ਠੇਕੇ ਦੇ ਆਧਾਰ 'ਤੇ ਭਰਤੀ ਕੀਤੇ ਜਾਣ ਵਾਲੇ ਅਧਿਆਪਕਾਂ ਦੀ ਇੰਟਰਵਿਊ 'ਤੇ ਰੋਕ ...
ਹਰਜਿੰਦਰ ਸਿੰਘ ਲਾਲ
ਖੰਨਾ, 25 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 26 ਮਈ 2014 ਨੂੰ ਸਹੁੰ ਚੁੱਕੀ ਸੀ | ਚਾਰ ਸਾਲ ਬੀਤਣ ਤੋਂ ਬਾਅਦ ਸਰਕਾਰ ਦੀਆਂ ਆਰਥਿਕ ਨੀਤੀਆਂ ਤੇ ਆਰਥਿਕ ਪ੍ਰਾਪਤੀਆਂ ਬਾਰੇ ਵੱਖ-ਵੱਖ ਪੱਧਰਾਂ 'ਤੇ ਵਿਚਾਰ ਚਰਚਾ ਜਾਰੀ ਹੈ | ...
ਅੰਮਿ੍ਤਸਰ, 25 ਮਈ (ਰੇਸ਼ਮ ਸਿੰਘ)¸ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਸਵਿੱਸ ਬੈਂਕਾਂ 'ਚ ਪਏ ਕਾਲੇ ਧਨ ਦੀਆਂ ਖ਼ਬਰਾਂ ਪ੍ਰਸਾਰਿਤ ਕਰਨ ਦੇ ਮਾਮਲੇ 'ਚ ਚੈਨਲ ਨੂੰ ਅਜਿਹੀਆਂ ਖ਼ਬਰਾਂ ਪ੍ਰਸਾਰਿਤ ਕਰਨ ਦੀ ਅਦਾਲਤ ਵਲੋਂ ਨਿਊਜ ਚੈਨਲ ਨੂੰ ...
ਜਲੰਧਰ, 25 ਮਈ (ਹਰਵਿੰਦਰ ਸਿੰਘ ਫੁੱਲ)-ਅੱਜ ਦਾ ਪੰਜਾਬੀ ਸਿਨੇਮਾ ਦਿਨੋ ਦਿਨ ਤਰੱਕੀ ਕਰ ਰਿਹਾ ਹੈ | ਇਹ ਪ੍ਰਗਟਾਵਾ ਉਘੇ ਕਾਰੋਬਾਰੀ ਤੇ 'ਕੈਰੀ ਆਨ ਜੱਟਾ-2' ਦੇ ਸਹਿ-ਨਿਰਮਾਤਾਂ ਅਤੁੱਲ ਭੱਲਾ ਨੇ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ...
ਚੰਡੀਗੜ੍ਹ, 25 ਮਈ (ਸੁਰਜੀਤ ਸਿੰਘ ਸੱਤੀ)-ਕੇਂਦਰ ਸਰਕਾਰ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇ ਦੀ ਅਪਗ੍ਰੇਡੇਸ਼ਨ ਵਿਚ ਸਮੱਗਰੀ ਦੀ ਵਰਤੋਂ ਸਬੰਧੀ ਦਿੱਕਤ ਪੇਸ਼ ਆਉਣ ਦੀ ਗੱਲ ਕਹੀ ਹੈ | ਹਾਈਕੋਰਟ ਵਿਚ ਕੇਂਦਰ ਸਰਕਾਰ ਦੇ ਵਕੀਲ ਨੇ ਕਿਹਾ ਕਿ ਹਰਿਆਣਾ ਤੋਂ ...
ਚੰਡੀਗੜ੍ਹ, 25 ਮਈ (ਅਜੀਤ ਬਿਊਰੋ)-ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀ.ਪੀ. ਰੈਡੀ ਨੇ ਵਿਭਾਗ ਦੇ ਫ਼ੀਲਡ ਅਧਿਕਾਰੀਆਂ ਤੇ ਕੇਂਦਰੀ ਸਹਿਕਾਰੀ ਬੈਂਕਾਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਸਾਉਣੀ ਫ਼ਸਲ ਦੀ ਬਿਜਾਈ ਲਈ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਫ਼ਸਲੀ ...
ਪਟਿਆਲਾ, 25 ਮਈ (ਗੁਰਵਿੰਦਰ ਸਿੰਘ ਔਲਖ)-ਭਾਈ ਕਾਹਨ ਸਿੰਘ ਨਾਭਾ ਰਚਿਤ ਸਿੱਖ ਧਰਮ ਦਾ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਦੇ ਪੁਸਤਕ ਭੰਡਾਰ 'ਚੋਂ ਖ਼ਤਮ ਹੋਏ 3 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਇਸ ਦੀ ਪੁਨਰ ਛਪਾਈ ਦੇ ਯਤਨ ਅੱਧ ਵਿਚਾਲੇ ਹੀ ਲਟਕ ਰਹੇ ਹਨ | ...
ਲੁਧਿਆਣਾ, 25 ਮਈ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ ਵਿਭਾਗ ਵੱਲੋਂ ਨਵੀਂ ਸਨਅਤੀ ਨੀਤੀ ਤਹਿਤ ਸਨਅਤਕਾਰਾਂ ਨੂੰ ਚੰਡੀਗੜ੍ਹ ਦੇ ਗੇੜਿਆਂ ਤੇ ਖੱਜਲ ਖੁਆਰੀ ਤੋਂ ਬਚਾਉਣ ਲਈ ਹਰ ਪ੍ਰਕਾਰ ਦੀ ਮੰਨਜ਼ੂਰੀ ਛੇਤੀ ਹੀ ਆਰੰਭ ਹੋਣ ਜਾ ਰਹੇ ਆਨ-ਲਾਈਨ ਪੋਰਟਲ ...
ਬਠਿੰਡਾ, 25 ਮਈ (ਅ.ਬ.)- ਆਦੇਸ਼ ਹਸਪਤਾਲ ਦੀ ਕਾਰਡਿਅਕ ਕੇਅਰ ਯੂਨਿਟ 'ਚ ਦਿਲ ਦਾ ਇਕ ਹੋਰ ਬਹੁਤ ਦੁਰਲੱਭ ਤੇ ਜਟਿਲ ਆਪਰੇਸ਼ਨ ਸਫਲਤਾਪੂਰਵਕ ਕੀਤਾ ਗਿਆ | ਹਸਪਤਾਲ ਦੇ (ਐਮ.ਐਸ. ਐਡਮਿਨ) ਡਾ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਮਰੀਜ਼ ਬਹੁਤ ਹੀ ਗੰਭੀਰ ਹਾਲਤ ਵਿਚ ਭਰਤੀ ...
ਲੁਧਿਆਣਾ, 25 ਮਈ (ਕਵਿਤਾ ਖੁੱਲਰ)-ਬਾਬਾ ਨਰਿੰਦਰ ਸਿੰਘ ਬਚਪਨ ਤੋਂ ਹੀ ਗੁਰੂ ਲੜ ਲੱਗੇ ਹੋਏ ਸਨ ਤੇ ਗੁਰੂ ਘਰ ਵਿਚ ਅਥਾਹ ਵਿਸ਼ਵਾਸ਼ ਸੀ | ਹਰ ਸਮੇਂ ਸਿਮਰਨ ਕਰਨਾ ਤੇ ਗੁਰੂ ਘਰ ਵਿਚ ਜਾਣਾ ਆਪ ਜੀ ਦਾ ਨਿੱਤ ਦਾ ਕਰਮ ਸੀ | ਆਪ ਜੀ ਦੇ ਗ੍ਰਹਿ ਤਿੰਨ ਸਪੁੱਤਰਾਂ ਜਗਦੀਪ ਸਿੰਘ, ...
ਜਲੰਧਰ, 25 ਮਈ (ਅਜੀਤ ਬਿਊਰੋ)-ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਮਦਮੀ ਟਕਸਾਲ ਨੂੰ ਦਿੱਤੀ ਗਈ ਚਿਤਾਵਨੀ ਦਾ ਸਖ਼ਤ ਨੋਟਿਸ ਲਿਆ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਬਿਆਨ ਬਹੁਤ ਹੀ ...
ਪਟਿਆਲਾ, 25 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਕਿਸੇ ਹੱਦ ਤੱਕ ਸਭ ਤੋਂ ਵੱਧ ਜ਼ਿੰਮੇਵਾਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਿਰਤੀ 'ਚ ਪਿਛਲੇ 3 ਸਾਲਾਂ ਦੇ ਮੁਕਾਬਲੇ 2018 'ਚ ਤੇਜ਼ੀ ਦਰਜ ਕੀਤੀ ਗਈ | 2018 ਦੌਰਾਨ ਮਈ ਮਹੀਨੇ ...
ਐੱਸ. ਏ. ਐੱਸ. ਨਗਰ, 25 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਵਲੋਂ ਆਪਣੇ ਬਲਾਕ ਪੱਧਰੀ ਦਫ਼ਤਰਾਂ ਤੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਕਲਰਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਰਾਜ ਸਿੱਖਿਆ ਵਿਭਾਗ ਦੇ ਸਰਕਾਰੀ ਹਾਈ ਸਕੂਲਾਂ 'ਚ ਕੰਮ ਕਰਦੇ ...
ਜਲੰਧਰ, 25 ਮਈ (ਮੇਜਰ ਸਿੰਘ)-ਤੇਲ ਕੀਮਤਾਂ ਵਿਚ ਅਥਾਹ ਵਾਧੇ ਨੂੰ ਲੈ ਕੇ ਕਾਂਗਰਸ ਨੇ ਦੇਸ਼ ਵਿਆਪੀ ਰੋਸ ਸੱਦੇ ਨੂੰ ਲੈ ਕੇ ਜਲੰਧਰ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ | ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸ: ਨਵਜੋਤ ਸਿੰਘ ...
ਪਟਿਆਲਾ, 25 ਮਈ (ਧਰਮਿੰਦਰ ਸਿੰਘ ਸਿੱਧੂ)-ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਿਚਕਾਰ ਚੱਲ ਰਹੇ ਵਿਵਾਦ ਸਬੰਧੀ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਰੀਆਂ ...
ਮੁੱਲਾਂਪੁਰ-ਦਾਖਾ, 25 ਮਈ (ਨਿਰਮਲ ਸਿੰਘ ਧਾਲੀਵਾਲ)-'ਆਪ' ਦੇ ਹਲਕਾ ਦਾਖਾ ਤੋਂ ਵਿਧਾਇਕ ਐਚ.ਐਸ. ਫੂਲਕਾ ਵਲੋਂ ਅਗਾਮੀ ਚੋਣਾਂ 'ਚ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ 'ਚ 'ਆਪ' ਨੂੰ ਹਿੱਸਾ ਬਣਾਉਣ 'ਤੇ ਅਸਤੀਫਾ ਦੇਣ ਵਾਲੇ ਬਿਆਨ 'ਤੇ ਕਾਂਗਰਸ ਦੇ ਹਲਕਾ ਦਾਖਾ ਇੰਚਾਰਜ ਮੇਜਰ ...
ਚੰਡੀਗੜ੍ਹ, 25 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵੱਲੋਂ ਅੱਜ ਆਈ.ਪੀ.ਐਸ. ਈਸ਼ਵਰ ਸਿੰਘ ਨੂੰ ਏ. ਡੀ. ਜੀ. ਪੀ./ ਸੀ. ਏ. ਡੀ., ਐਨ. ਆਰ. ਆਈ. ਮਾਮਲੇ ਤੇ ਮਹਿਲਾ ਮਾਮਲੇ ਪੰਜਾਬ ਚੰਡੀਗੜ੍ਹ ਤਾਇਨਾਤ ਕਰਨ ਦੇ ਨਾਲ ਏ. ਡੀ. ਜੀ. ਪੀ./ ਲਾਅ ਐਾਡ ਆਰਡਰ ਲਾਇਆ ਗਿਆ ਹੈ ਜਦਕਿ ਉਨ੍ਹਾਂ ...
ਨੰਗਲ, 25 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਨੰਗਲ ਸੈਰਗਾਹ ਨਹੀਂ ਬਣ ਸਕਿਆ ਕਿਉਂਕਿ ਰਾਜਸੀ ਆਗੂਆਂ ਦਾ ਬਹੁਤਾ ਸਮਾਂ ਵੋਟਾਂ/ਬਦਲੀਆਂ/ਸਿਫ਼ਾਰਸ਼ਾਂ/ਸਮਾਗਮਾਂ ਆਦਿ 'ਚ ਖ਼ਰਾਬ ਹੋ ਜਾਂਦਾ ਹੈ | ਨੰਗਲ 'ਚ ਹਰ ਵਰ੍ਹੇ 5 ਲੱਖ ਤੋਂ ਵੱਧ ...
ਜ਼ੀਰਕਪੁਰ, 25 ਮਈ (• ਹਰਦੀਪ ਸਿੰਘ ਹੈਪੀ ਪੰਡਵਾਲਾ) -ਪਲੀਤ ਹੋ ਰਹੀ ਆਬੋ-ਹਵਾ ਨੇ ਮਨੁੱਖੀ ਜੀਵਨ ਲਈ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ | ਖੋਜ ਸੰਸਥਾਵਾਂ ਮੁਤਾਬਿਕ ਪੰਜਾਬ ਦੇ ਪਾਣੀ ਤੇ ਹਵਾ 'ਚ ਜ਼ਹਿਰੀਲੇ ਤੱਤ ਵਧਣ ਦੇ ਦਿਲ ਕੰਬਾਊ ਅੰਕੜੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ...
ਅੰਮਿ੍ਤਸਰ, 25 ਮਈ (ਜਸਵੰਤ ਸਿੰਘ ਜੱਸ)-ਦਮਦਮੀ ਟਕਸਾਲ ਜਥਾ ਭਿੰਡਰਾਂ ਦੇ ਮੁੱਖ ਬੁਲਾਰੇ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਚਰਨਜੀਤ ਸਿੰਘ ਜੱਸੋਵਾਲ ਵਲੋਂ ਬੀਤੇ ਦਿਨੀਂ ਟਕਸਾਲ ਦੇ ਹੈਡਕੁਆਰਟਰ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਇਕ ਸਿੱਖ ਪ੍ਰਚਾਰਕ ਨੂੰ ਕਥਿਤ ...
ਅੰਮਿ੍ਤਸਰ, 25 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਮਹਿਕਮਾ ਔਕਾਫ਼ ਨੇ ਗੁੱਜਰਾਂਵਾਲਾ ਸ਼ਹਿਰ ਦੀ ਨਵੀਂ ਫਰੂਟ ਤੇ ਸਬਜ਼ੀ ਮੰਡੀ ਵਿਚਲੀ ਜੈਨ ਆਚਾਰੀਆ ਆਤਮਾ ਰਾਮ ਦੀ ਸਮਾਧ ਦਾ ਨਵ-ਨਿਰਮਾਣ ਕਰਵਾਉਣ ਦਾ ਫ਼ੈਸਲਾ ਲਿਆ ਹੈ, ਜਿਸ ਦਾ ਕੰਮ ਪੁਰਾਤਤਵ ਵਿਭਾਗ ਦੇ ਮਾਹਿਰਾਂ ...
ਵਰਸੋਲਾ, 25 ਮਈ (ਵਰਿੰਦਰ ਸਹੋਤਾ)-ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ ਤੇ ਰੋਜ਼ਾਨਾ ਕੰਮ ਨਾ ਮਿਲਣ ਕਾਰਨ ਮਿਹਨਤਕਸ਼ ਲੋਕ ਦਿਨ ਭਰ ਹੱਡ ਭੰਨਵੀਂ ਮਿਹਨਤ ਕਰਕੇ ਵੀ ਆਪਣੇ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਵੀ ਅਸਮਰਥ ਹੁੰਦੇ ਜਾ ਰਹੇ ਹਨ | ਜੇਕਰ ਕੰਮ ਕਰਦਿਆਂ ...
ਮਲੇਰਕੋਟਲਾ, 25 ਮਈ (ਹਨੀਫ਼ ਥਿੰਦ) - ਅੱਜ 26 ਮਈ ਸ਼ਨੀਵਾਰ ਨੂੰ ਰਮਜ਼ਾਨ-ਉਲ-ਮੁਬਾਰਕ ਦਾ 10ਵਾਂ ਰੋਜ਼ਾ ਖੋਲ੍ਹਣ ਦਾ ਸਮਾਂ ਸ਼ਾਮ 7:22 ਵਜੇ ਹੋਵੇਗਾ ਤੇ ਕੱਲ੍ਹ 27 ਮਈ ਨੂੰ ਰਮਜ਼ਾਨ ਦਾ 11ਵਾਂ ਰੋਜ਼ਾ ਸਵੇਰੇ 3:53 ਵਜੇ ਤੱਕ ਰੱਖਿਆ ਜਾ ਸਕੇਗਾ ਜਦਕਿ ਲੁਧਿਆਣਾ, ਧੂਰੀ ਤੇ ਫਗਵਾੜਾ ...
ਅੰਮਿ੍ਤਸਰ, 25 ਮਈ (ਸੁਰਿੰਦਰ ਕੋਛੜ)- ਵਿਆਹ ਕਰਕੇ ਵਿਦੇਸ਼ ਨਾਲ ਲੈ ਕੇ ਜਾਣ ਦਾ ਝਾਂਸਾ ਦੇਣ ਵਾਲੇ ਪ੍ਰਵਾਸੀ ਭਾਰਤੀਆਂ ਭਾਵ ਐਨ. ਆਰ. ਆਈ. ਲਾੜਿਆਂ ਦੇ ਵਾਪਸ ਪਰਤਣ ਦੀ ਉਡੀਕ 'ਚ ਪੰਜਾਬ ਦੀਆਂ ਲਗਪਗ 30 ਹਜ਼ਾਰ ਸੁਹਾਗਣਾਂ ਵਿਧਵਾਵਾਂ ਵਰਗਾ ਜੀਵਨ ਭੋਗ ਰਹੀਆਂ ਹਨ | ਇਨ੍ਹਾਂ ...
ਨੰਗਲ, 25 ਮਈ (ਪ੍ਰੋ: ਅਵਤਾਰ ਸਿੰਘ)-ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1496.32 ਫੁੱਟ 'ਤੇ ਪਹੰੁਚਿਆ ਹੈ | ਪਿਛਲੇ ਸਾਲ ਅੱਜ ਦੇ ਦਿਨ ਪਾਣੀ ਦਾ ਪੱਧਰ 1544.42 ਫੁੱਟ ਸੀ | ਇਸ ਹਿਸਾਬ ਨਾਲ 48 ਫੁੱਟ ਦੇ ਲਗਪਗ ਪਾਣੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ | 15452 ਕਿਊਸਿਕ ਪਾਣੀ ਆ ਰਿਹਾ ਹੈ ਤੇ 20071 ...
ਚੰਡੀਗੜ੍ਹ, 25 ਮਈ (ਸੁਰਜੀਤ ਸਿੰਘ ਸੱਤੀ)-ਮੱਧ ਵਰਗੀ ਲੋਕਾਂ ਲਈ ਕੇਸਾਂ ਦੀ ਪੈਰਵੀ ਮੁਫ਼ਤ ਕਰਵਾਉਣ ਦੀ ਮੰਗ ਕਰਦੀ ਇਕ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਾਖ਼ਲ ਕੀਤੀ ਗਈ ਹੈ ਤੇ ਹਾਈਕੋਰਟ ਨੇ ਇਸ ਪਟੀਸ਼ਨ 'ਤੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਨੋਟਿਸ ...
ਅੰਮਿ੍ਤਸਰ, 25 ਮਈ (ਜਸਵੰਤ ਸਿੰਘ ਜੱਸ)-ਬੀਤੇ ਦਿਨੀਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੀ ਅਗਵਾਈ ਵਾਲੇ ਸ੍ਰੀ ਭਾਰਤੀ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ ਕੀਤੀਆਂ ਸਿੱਖ ਇਤਿਹਾਸ ਸਬੰਧੀ ਤਿੰਨ ਪੁਸਤਕਾਂ 'ਚ ਗ਼ਲਤ ਤੱਥ ਪੇਸ਼ ਕੀਤੇ ਜਾਣ ਦੇ ਉਜਾਗਰ ਹੋਏ ਮਾਮਲੇ ਤੋਂ ...
ਐੱਸ. ਏ. ਐੱਸ. ਨਗਰ, 25 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਚਲੇ ਮੀਟਿੰਗ ਰੂਮ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਉਨ੍ਹਾਂ ਬੋਰਡ ...
ਜਲੰਧਰ, 25 ਮਈ (ਸ਼ਿਵ ਸ਼ਰਮਾ)-ਭਾਰੀ ਗਰਮੀ ਤੇ ਲੂ ਵਗਣ ਕਰਕੇ ਨਾ ਸਿਰਫ਼ ਪੰਜਾਬ ਦੇ ਬਿਜਲੀ ਥਰਮਲ ਪਲਾਟਾਂ ਕੋਲ ਬਿਜਲੀ ਦੀ ਮੰਗ ਇਕਦਮ ਵਧ ਗਈ ਹੈ ਸਗੋਂ ਦੇਸ਼ ਭਰ 'ਚ ਹੀ ਸਾਰੇ ਰਾਜਾਂ 'ਚ ਬਿਜਲੀ ਦੀ ਮੰਗ 'ਚ ਰਿਕਾਰਡਤੋੜ ਵਾਧਾ ਹੋ ਰਿਹਾ ਹੈ | ਬਿਜਲੀ ਮਾਹਿਰ ਦੱਸਦੇ ਹਨ ਕਿ ...
ਐੱਸ. ਏ. ਐੱਸ. ਨਗਰ, 25 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 6 ਤੋਂ 24 ਸਾਲ ਪਹਿਲਾਂ ਤਰਸ ਦੇ ਆਧਾਰ 'ਤੇ ਬੋਰਡ ਵਿਖੇ ਭਰਤੀ ਹੋਏ 24 ਕਰਮਚਾਰੀਆਂ, ਜਿਨ੍ਹਾਂ 'ਚ 16 ਕਲਰਕ ਸ਼ਾਮਿਲ ਹਨ, ਨੂੰ ਉਨ੍ਹਾਂ ਦੀ ਬੋਰਡ 'ਚ ਹੋਈ ਨਿਯੁਕਤੀ ਨੂੰ ਨਿਯਮਾਂ ...
ਐੱਸ. ਏ. ਐੱਸ. ਨਗਰ, 25 ਮਈ (ਕੇ. ਐੱਸ. ਰਾਣਾ)-ਮੁਹਾਲੀ ਵਿਚਲੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੀ 31 ਮਈ ਤੱਕ ਰਨਵੇਅ ਦੇ ਵਿਸਥਾਰ ਤੇ ਇੰਸਟੂਮੈਂਟ ਲੈਂਡਿੰਗ ਸਿਸਟਮ ਦੇ ਅੱਪਗ੍ਰੇਡੇਸ਼ਨ ਤੋਂ ਬਾਅਦ ਪਹਿਲੀ ਜੂਨ ਤੋਂ ਮੁੜ ਉਡਾਣਾਂ ਸ਼ੁਰੂ ਹੋਣ ਨਾਲ ਪਿਛਲੇ ਕਈ ਦਿਨਾਂ ...
ਚੰਡੀਗੜ੍ਹ, 25 ਮਈ (ਅਜੀਤ ਬਿਊਰੋ)-ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਇਥੇ ਕਿਹਾ ਕਿ ਵਿਭਾਗ ਵਿਚ ਕਿਸੇ ਵੀ ਤਰ੍ਹਾਂ ਦਾ ਭਿ੍ਸ਼ਟਾਚਾਰ ਤੇ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ | ਸ੍ਰੀ ਆਸ਼ੂ ਨੇ ਅਨਾਜ ਭਵਨ ਚੰਡੀਗੜ੍ਹ ਵਿਖੇ ਪੰਜਾਬ ਵਿਚ ...
ਚੰਡੀਗੜ੍ਹ, 25 ਮਈ (ਵਿਕਰਮਜੀਤ ਸਿੰਘ ਮਾਨ) -ਯੂ.ਪੀ.ਐਸ.ਸੀ. ਦੀ (ਪ੍ਰੀ)-ਪ੍ਰੀਖਿਆ 2018 ਦੇਸ਼ ਭਰ 'ਚ 3 ਜੂਨ ਨੂੰ ਹੋਣ ਜਾ ਰਹੀ ਹੈ | ਅੱਜ ਇਸ ਸਬੰਧੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਦੇਸ਼ ਭਰ ਦੇ ਪ੍ਰੀਖਿਆਰਥੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਯੂ.ਪੀ.ਐਸ.ਸੀ ...
ਨਵੀਂ ਦਿੱਲੀ, 25 ਮਈ (ਏਜੰਸੀਆਂ)-ਵਿੱਤ ਮੰਤਰੀ ਅਰੁਣ ਜੇਤਲੀ ਨੂੰ ਆਈ. ਸੀ. ਯੂ. ਤੋਂ ਇਕ ਪ੍ਰਾਈਵੇਟ ਵਾਰਡ 'ਚ ਤਬਦੀਲ ਕਰ ਦਿੱਤਾ ਗਿਆ ਹੈ | ਉਨ੍ਹਾਂ ਦੀ ਸਥਿਤੀ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋ ਰਿਹਾ ਹੈ | ਜੇਤਲੀ ਦੇ 14 ਮਈ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਅਪਰੇਸ਼ਨ ...
ਜਲੰਧਰ, 24 ਮਈ (ਰਣਜੀਤ ਸਿੰਘ ਸੋਢੀ)- ਸਮੇਂ ਦੀਆਂ ਸਰਕਾਰਾਂ ਜੇ ਲੋਕਾਂ ਨਾਲ ਇਨਸਾਫ਼ ਕਰਨ ਤੋਂ ਅਸਮਰਥ ਦਿਖਾਈ ਦੇਣ ਤਾਂ ਸਰਕਾਰਾਂ 'ਤੇ ਇਹ ਗੱਲ ਢੁਕਦੀ ਨਜ਼ਰ ਆਉਂਦੀ ਹੈ ਕਿ 'ਕੁੱਟਣਾ ਵੀ ਆਂ ਤੇ ਰੋਣ ਵੀ ਨਹੀਂ ਦੇਣਾ' | ਅਜਿਹੀ ਹੀ ਸਥਿਤੀ 'ਚੋਂ 5178 ਅਧਿਆਪਕ ਗੁਜ਼ਰ ਰਹੇ ਹਨ | ...
ਨਵੀਂ ਦਿੱਲੀ, 25 ਮਈ (ਏਜੰਸੀ)-ਸੁਪਰੀਮ ਕੋਰਟ ਅੱਜ ਇਸ ਗੱਲ 'ਤੇ ਸਹਿਮਤ ਹੋ ਗਈ ਹੈ ਕਿ ਗ਼ੈਰ ਸਹਾਇਤਾ ਪ੍ਰਾਪਤ ਨਿੱਜੀ ਮੈਡੀਕਲ ਕਾਲਜਾਂ 'ਚ ਖਾਲੀ ਪੋਸਟ-ਗ੍ਰੈਜੂਏਟ ਸੀਟਾਂ 'ਨੀਟ' ਦੀ ਮੈਰਿਟ ਸੂਚੀ ਦੇ ਆਧਾਰ 'ਤੇ ਭਰੀਆਂ ਜਾ ਸਕਦੀਆਂ ਹਨ | ਜਸਟਿਸ ਏ. ਐੱਮ. ਖਾਨਵਿਲਕਰ ਅਤੇ ...
ਸ਼ਿਵ ਸ਼ਰਮਾ ਜਲੰਧਰ, 25 ਮਈ- ਸੈਂਕੜੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਚੁੱਕੇ ਕੇਂਦਰੀ ਸਹਿਕਾਰੀ ਬੈਂਕ ਦੀ ਵਿੱਤੀ ਹਾਲਤ ਮਜ਼ਬੂਤ ਕਰਨ ਦੀ ਪੰਜਾਬ ਸਰਕਾਰ ਨੇ ਪ੍ਰਕਿਰਿਆ ਤੇਜ਼ ਕਰਦੇ ਹੋਏ ਸਰਕਾਰੀ ਵਿਭਾਗਾਂ ਨੂੰ ਆਪਣਾ ਲੈਣ-ਦੇਣ ਤੇ ਫ਼ੰਡ ਪੰਜਾਬ ਸਟੇਟ ਸਹਿਕਾਰੀ ...
ਨਵੀਂ ਦਿੱਲੀ, 25 ਮਈ (ਉਪਮਾ ਡਾਗਾ ਪਾਰਥ)-ਸਾਲ 2019 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਥੇ ਸਿਆਸੀ ਪਾਰਟੀਆਂ ਆਪੋ-ਆਪਣੀਆਂ ਰਣਨੀਤੀਆਂ ਉਲੀਕਣ 'ਚ ਮਸਰੂਫ਼ ਹਨ ਉੱਥੇ ਸਿਆਸੀ ਮਾਹਿਰਾਂ ਵੱਲੋਂ ਵੀ ਇਸ ਸਬੰਧ 'ਚ ਕਿਆਸ-ਆਰਈਆਂ ਤੇਜ਼ ਹੋ ਗਈਆਂ ਹਨ | ਕੇਂਦਰ ਦੇ 4 ਸਾਲ ਮੁਕੰਮਲ ...
ਨਵੀਂ ਦਿੱਲੀ, 25 ਮਈ (ਏਜੰਸੀ)-ਦਿੱਲੀ ਪੁਲਿਸ ਨੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ 'ਚ ਅੱਜ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕੋਲੋਂ ਕਰੀਬ 3 ਘੰਟੇ ਪੁੱਛਗਿੱਛ ਕੀਤੀ | ਏ. ਡੀ. ਸੀ. ਪੀ. ਹਰਿੰਦਰ ਸਿੰਘ ਦੀ ਅਗਵਾਈ 'ਚ ਗਈ ਟੀਮ ਵਲੋਂ ...
ਜੰਮੂ, 25 ਮਈ (ਏਜੰਸੀ)-ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਪਾਕਿਸਤਾਨ ਰਮਜ਼ਾਨ ਨਾਲ ਜੁੜੀਆਂ ਭਾਵਨਾਵਾਂ ਦਾ ਸਨਮਾਨ ਕਰੇ ਅਤੇ ਸਰਹੱਦ ਪਾਰੋਂ ਹੁੰਦੀ ਗੋਲਾਬਾਰੀ 'ਤੇ ਰੋਕ ਲਗਾਵੇ | ਇਹ ਪ੍ਰਗਟਾਵਾ ਮਹਿਬੂਬਾ ਮੁਫ਼ਤੀ ਨੇ ਜੰਮੂ ਦੇ ਸਰਹੱਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX