ਤਾਜਾ ਖ਼ਬਰਾਂ


ਦੋ ਸੀਟਾਂ ਤੋਂ ਚੋਣ ਲੜੇਗੀ ਨਵਾਜ਼ ਸ਼ਰੀਫ਼ ਦੀ ਬੇਟੀ ਮਰਿਅਮ ਨਵਾਜ਼
. . .  13 minutes ago
ਇਸਲਾਮਾਬਾਦ, 23 ਜੂਨ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰਿਅਮ ਨਵਾਜ਼ 25 ਜੁਲਾਈ ਨੂੰ ਪਾਕਿਸਤਾਨ 'ਚ ਹੋਣ ਵਾਲੀਆਂ ਆਮ ਚੋਣਾਂ 'ਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ...
ਸ੍ਰੀਨਗਰ 'ਚ ਇੰਟਰਨੈੱਟ ਸੇਵਾਵਾਂ ਬਹਾਲ
. . .  35 minutes ago
ਸ੍ਰੀਨਗਰ, 23 ਜੂਨ - ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਸ੍ਰੀਗੂਫਵਾਰਾ ਇਲਾਕੇ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਮੁੱਠਭੇੜ ਕਾਰਣ ਕੱਲ ਸ੍ਰੀਨਗਰ 'ਚ ਬੰਦ ਕੀਤੀਆਂ ਗਈਆਂ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ...
ਰਾਜਗੜ੍ਹ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  55 minutes ago
ਭੋਪਾਲ, 23 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਗੜ੍ਹ ਪਹੁੰਚੇ ਹਨ। ਆਪਣੀ ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਇੰਦੌਰ ਅਤੇ ਰਾਜਗੜ੍ਹ ਦੇ ਜ਼ਿਲ੍ਹਿਆਂ 'ਚ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ...
ਪੁਲਿਸ ਹਿਰਾਸਤ 'ਚੋਂ ਖ਼ਤਰਨਾਕ ਚੋਰ ਗਿਰੋਹ ਦਾ ਮੈਂਬਰ ਫ਼ਰਾਰ
. . .  about 1 hour ago
ਲੁਧਿਆਣਾ, 23 ਜੂਨ (ਪਰਮਿੰਦਰ ਸਿੰਘ ਅਹੂਜਾ) - ਚੋਰੀ ਦੇ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਕਥਿਤ ਦੋਸ਼ੀ ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬੁਗਰੀ ਪੁਲਿਸ ਵੱਲੋਂ ਮਨੀ ਅਤੇ ਉਸ ਦੇ ਭਰਾ ਸਨੀ...
ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰਾ ਪੰਜਾ ਸਾਹਿਬ 'ਚ ਜਾਣ ਤੋਂ ਰੋਕਿਆ ਗਿਆ
. . .  about 1 hour ago
ਨਵੀਂ ਦਿੱਲੀ, 23 ਜੂਨ - ਭਾਰਤੀ ਹਾਈ ਕਮਿਸ਼ਨਰ ਅਜੈ ਬਿਸੇਰੀਆ ਨੂੰ ਆਗਿਆ ਲੈਣ ਦੇ ਬਾਵਜੂਦ ਵੀ ਪਾਕਿਸਤਾਨ ਦੇ ਹਸਨ ਅਬਦਾਲ ਵਿਖੇ ਸਥਿਤ ਗੁਰਦੁਆਰਾ ਪੰਜਾ ਸਾਹਿਬ 'ਚ ਜਾਣ ਤੋਂ ਰੋਕਿਆ ਗਿਆ...
ਜੰਮੂ ਪਹੁੰਚੇ ਅਮਿਤ ਸ਼ਾਹ
. . .  about 2 hours ago
ਸ੍ਰੀਨਗਰ, 23 ਜੂਨ- ਭਾਜਪਾ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਦਿਵਸ ਨੂੰ ਮਨਾਉਣ ਲਈ ਪਾਰਟੀ ਪ੍ਰਧਾਨ ਅਮਿਤ ਸ਼ਾਹ ਜੰਮੂ ਪਹੁੰਚ ਗਏ ਹਨ। ਇੱਥੇ ਉਹ ਇੱਕ ਰੈਲੀ ਨੂੰ ਵੀ ਸੰਬੋਧਿਤ ਕਰਨਗੇ...
ਰਾਜਪਾਲ ਵਿਰੁੱਧ ਪ੍ਰਦਰਸ਼ਨ ਕਰਨ 'ਤੇ ਐਮ. ਕੇ. ਸਟਾਲਿਨ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  about 2 hours ago
ਚੇਨਈ, 23 ਜੂਨ- ਤਾਮਿਲਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਰੁੱਧ ਪ੍ਰਦਰਸ਼ਨ ਕਰਨ 'ਤੇ ਡੀ. ਐਮ. ਕੇ. ਦੇ ਕਾਰਜਕਾਰੀ ਪ੍ਰਧਾਨ ਐਮ. ਕੇ. ਸਟਾਲਿਨ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਹੈ। ਉੱਥੇ ਹੀ ਸ਼ੁੱਕਰਵਾਰ ਨੂੰ ਤ੍ਰਿਚੀ 'ਚ ਰਾਜਪਾਲ ਦੇ ਵਿਰੁੱਧ ਕਾਲੇ ਝੰਡੇ ਲੈ ਕੇ...
ਜ਼ਹਿਰੀਲਾ ਭੋਜਨ ਖਾਣ ਕਾਰਨ 2 ਲੋਕਾਂ ਦੀ ਮੌਤ, 25 ਬੀਮਾਰ
. . .  about 2 hours ago
ਲਖਨਊ, 23 ਜੂਨ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਜ਼ਹਿਰੀਲਾ ਭੋਜਨ ਖਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 25 ਲੋਕ ਬੀਮਾਰ ਹੋ ਗਏ। ਸਾਰੇ ਬੀਮਾਰ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਕਿ ਇਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ...
ਪਤਨੀ ਨਾਲ ਹੋਏ ਵਿਵਾਦ 'ਤੇ ਪਿਓ ਨੇ ਬੇਰਹਿਮੀ ਨਾਲ ਕੀਤਾ ਬੱਚੇ ਦਾ ਕਤਲ
. . .  about 2 hours ago
ਲਖਨਊ, 23 ਜੂਨ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ 'ਚ ਪਿਓ ਵਲੋਂ ਆਪਣੇ ਇੱਕ ਸਾਲ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਸ਼ੀ ਦੀ ਪਛਾਣ ਅਰਸ਼ਦ ਦੇ ਰੂਪ 'ਚ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਰਸ਼ਦ ਦਾ ਆਪਣੀ ਪਤਨੀ ਨਾਲ ਕਿਸੇ ਗੱਲ 'ਤੇ ਝਗੜਾ ਹੋ...
ਹਾਸੇ ਮਜ਼ਾਕ 'ਚ ਹੋਈ ਗੱਲ 'ਤੇ ਗੁਆਂਢੀ ਵਲੋਂ ਬਜ਼ੁਰਗ ਦਾ ਕਤਲ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਜਸਵੀਰ ਸਿੰਘ ਔਜਲਾ)- ਬੀਤੀ ਸ਼ਾਮ ਨੂੰ ਨੇੜਲੇ ਪਿੰਡ ਛਾਹੜ ਵਿਖੇ ਇੱਕ ਵਿਅਕਤੀ ਵਲੋਂ ਆਪਣੇ ਗੁਆਂਢ 'ਚ ਰਹਿੰਦੇ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ...
ਗੁਜਰਾਤ : ਪੁਲ ਤੋਂ ਹੇਠਾਂ ਡਿੱਗਿਆ ਟਰੱਕ, 7 ਲੋਕਾਂ ਦੀ ਮੌਤ ਅਤੇ 24 ਜ਼ਖ਼ਮੀ
. . .  about 3 hours ago
ਅਹਿਮਦਾਬਾਦ, 23 ਜੂਨ- ਗੁਜਰਾਤ ਦੇ ਅਮਰੇਲੀ 'ਚ ਭਾਨਵਗਰ-ਸੋਮਨਾਥ ਹਾਈਵੇਅ 'ਤੇ ਸ਼ੁੱਕਰਵਾਰ ਰਾਤ ਨੂੰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਸੱਤ ਲੋਕਾਂ ਦੀ ਮੌਤ ਹੋ ਗਈ, ਜਦਕਿ 24 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ...
ਦੱਖਣੀ ਕੋਰੀਆ ਦੇ ਸਾਬਕਾ ਪ੍ਰਧਾਨ ਮੰਤਰੀ ਕਿਮ ਜੋਂਗ-ਪਿਲ ਦਾ ਦੇਹਾਂਤ
. . .  about 3 hours ago
ਸਿਓਲ, 23 ਜੂਨ- ਦੱਖਣੀ ਕੋਰੀਆ ਦੇ ਸਾਬਕਾ ਪ੍ਰਧਾਨ ਮੰਤਰੀ ਕਿਮ ਜੋਂਗ-ਪਿਲ ਦਾ ਦੇਹਾਂਤ ਹੋ ਗਿਆ। ਉਹ 92 ਸਾਲਾਂ ਦੇ ਸਨ। ਜਾਣਕਾਰੀ ਮੁਤਾਬਕ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। ਉਨ੍ਹਾਂ ਨੇ ਦੇਸ਼ ਦੀ ਸੱਤਾ 'ਤੇ ਕਈ...
ਕਰਜ਼ੇ ਦੀ ਮਾਰ ਹੇਠ ਆਏ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  about 4 hours ago
ਬਾਘਾ ਪੁਰਾਣਾ, 23 ਜੂਨ (ਬਲਰਾਜ ਸਿੰਗਲਾ) - ਬਾਘਾ ਪੁਰਾਣਾ ਸ਼ਹਿਰ ਨਿਵਾਸੀ ਇਕ ਨੌਜਵਾਨ ਜਤਿੰਦਰ ਸਿੰਘ (37) ਪੁੱਤਰ ਚਰਨਜੀਤ ਸਿੰਘ ਰੱਖੜਾ ਵੱਲੋਂ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ...
ਮਲੇਰਕੋਟਲਾ : ਤੰਦਰੁਸਤ ਪੰਜਾਬ ਮੁਹਿੰਮ ਤਹਿਤ ਛਾਪੇਮਾਰੀ, ਕਈ ਦੁਕਾਨਦਾਰ ਭੱਜੇ
. . .  about 4 hours ago
ਮਲੇਰਕੋਟਲਾ, 23 ਜੂਨ (ਹਨੀਫ਼ ਥਿੰਦ) - ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ, ਫੂਡ ਵਿਭਾਗ, ਨਾਪ ਤੋਲ ਵਿਭਾਗ, ਨਗਰ ਕੌਂਸਲ ਦੀ ਬਤੌਰ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਸਿਰਾਜ ਅਹਿਮਦ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਲੇਰਕੋਟਲਾ ਤੋਂ ਇਲਾਵਾ...
ਉਤਰ ਕੋਰੀਆ ਅਜੇ ਵੀ ਇਕ ਪ੍ਰਮਾਣੂ ਖਤਰਾ - ਟਰੰਪ
. . .  about 4 hours ago
ਵਾਸ਼ਿੰਗਟਨ, 23 ਜੂਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਸ ਮਹੀਨੇ ਹੋਈ ਉਤਰ ਕੋਰੀਆ ਨਾਲ ਇਤਿਹਾਸਕ ਵਾਰਤਾ ਦੇ ਬਾਵਜੂਦ ਅਸਾਧਾਰਨ ਪ੍ਰਮਾਣੂ ਖਤਰਾ ਹੈ। ਜਿਕਰਯੋਗ ਹੈ ਕਿ 12 ਜੂਨ ਨੂੰ ਸਿੰਗਾਪੁਰ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਤਰ...
ਜੰਮੂ ਕਸ਼ਮੀਰ 'ਚ ਰੈਲੀ ਨੂੰ ਸੰਬੋਧਨ ਕਰਨਗੇ ਅਮਿਤ ਸ਼ਾਹ
. . .  about 5 hours ago
ਯੂਪੀ 'ਚ 13 ਸਾਲਾਂ ਬੱਚੀ ਨਾਲ ਸਮੂਹਿਕ ਜਬਰ ਜਨਾਹ
. . .  about 5 hours ago
ਭਾਜਪਾ ਆਗੂ ਦਾ ਚਾਕੂ ਮਾਰ ਕੇ ਕਤਲ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਆਈਲਟਸ ਸੈਂਟਰ ਦੇ ਬਾਥਰੂਮ 'ਚੋਂ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ , ਹਸਪਤਾਲ 'ਚ ਮੌਤ
. . .  1 day ago
ਫੀਫਾ ਵਿਸ਼ਵ ਕੱਪ 2018 : ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ
. . .  1 day ago
ਹਰਿਆਣਾ 'ਚ 1 ਆਈ.ਏ.ਐਸ. ਅਤੇ 4 ਐਚ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ
. . .  1 day ago
ਅਮਿਤ ਸ਼ਾਹ ਨੇ ਹਰਿਆਣਾ ਦੇ ਭਾਜਪਾ ਆਗੂਆਂ ਨਾਲ ਕੀਤੀ ਬੈਠਕ
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਬ੍ਰਾਜ਼ੀਲ 0, ਕੋਸਟਾਰਿਕਾ 0
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕੀਤੀ ਸੁਰੱਖਿਆ ਸਥਿਤੀ ਦੀ ਸਮੀਖਿਆ
. . .  1 day ago
ਜੰਮੂ-ਕਸ਼ਮੀਰ : ਗ੍ਰੇਨੇਡ ਹਮਲੇ 'ਚ ਸੁਰੱਖਿਆ ਬਲਾਂ ਦੇ 9 ਜਵਾਨ ਜ਼ਖ਼ਮੀ
. . .  1 day ago
ਪੰਜਾਬ ਦੇ ਪੇਂਡੂ ਇਲਾਕਿਆਂ 'ਚ ਬਿਜਲੀ ਹੋਈ ਮਹਿੰਗੀ
. . .  1 day ago
ਜੰਮੂ-ਕਸ਼ਮੀਰ : ਰਾਜਪਾਲ ਵੋਹਰਾ ਦੇ ਘਰ ਸ਼ੁਰੂ ਹੋਈ ਸਰਬ ਦਲ ਬੈਠਕ
. . .  1 day ago
3 ਜੁਲਾਈ ਤੱਕ ਵਧੀ ਲਾਲੂ ਪ੍ਰਸਾਦ ਯਾਦਵ ਦੀ ਅਸਥਾਈ ਜ਼ਮਾਨਤ ਦੀ ਮਿਆਦ
. . .  1 day ago
ਧਰਮਿੰਦਰ ਪ੍ਰਧਾਨ ਨੇ ਜਰਮਨ ਦੀ ਸਿੱਖਿਆ ਅਤੇ ਖੋਜ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਸੁੱਟਿਆ ਗ੍ਰੇਨੇਡ
. . .  1 day ago
ਨਸ਼ੇ ਦੇ ਟੀਕੇ ਲਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ
. . .  1 day ago
ਪਤਨੀ ਦੇ ਪ੍ਰੇਮ ਸੰਬੰਧਾਂ ਕਾਰਨ ਨੌਜਵਾਨ ਦਾ ਕਤਲ
. . .  1 day ago
400 ਗ੍ਰਾਮ ਨਸ਼ੀਲਾ ਪਾਊਡਰ, ਪਿਸਤੌਲ ਤੇ ਨਗਦੀ ਸਮੇਤ ਦੋ ਕਾਬੂ
. . .  1 day ago
ਸੁਨਾਮ 'ਚ ਮੂਧੇ ਮੂੰਹ ਡਿੱਗਿਆ ਨਗਰ ਕੌਂਸਲ ਦੇ ਪ੍ਰਧਾਨ ਖਿਲਾਫ ਲਿਆਂਦਾ ਬੇਭਰੋਸਗੀ ਮਤਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਜੇਠ ਸੰਮਤ 550
ਿਵਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ
  •     Confirm Target Language  

ਮਾਨਸਾ

ਕਿਸਾਨ ਤੋਂ ਲੁੱਟ ਖੋਹ ਕਰਨ ਵਾਲਾ ਅਕਾਲੀ ਆਗੂ ਤੇ ਸਾਥੀ 2 ਦਿਨਾ ਪੁਲਿਸ ਰਿਮਾਂਡ 'ਤੇ

ਮਾਨਸਾ, 25 ਮਈ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਸ਼ਹਿਰੀ ਥਾਣਾ ਪੁਲਿਸ-1 ਨੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਤੇ ਬਲਾਕ ਸੰਮਤੀ ਭੀਖੀ ਦੇ ਚੇਅਰਮੈਨ ਪ੍ਰਗਟ ਸਿੰਘ ਖੀਵਾ ਤੇ ਸਾਥੀ ਅਮਰਜੀਤ ਸਿੰਘ ਵਾਸੀ ਖੀਵਾ ਖ਼ੁਰਦ ਦਾ 2 ਦਿਨਾਂ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ | ਜ਼ਿਕਰਯੋਗ ਹੈ ਕਿ ਉਕਤ ਦੋਵਾਂ ਨੂੰ ਬੀਤੇ ਕੱਲ੍ਹ ਲੋਕਾਂ ਦੇ ਸਹਿਯੋਗ ਨਾਲ ਪੁਲਿਸ ਨੇ ਉਦੋਂ ਦਬੋਚ ਲਿਆ ਸੀ ਜਦੋਂ ਉਹ ਇਕ ਕਿਸਾਨ ਤੋਂ 3 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ ਸਨ | ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਸੰਧੂ ਨੇ ਸੰਪਰਕ ਕਰਨ 'ਤੇ ਰਿਮਾਂਡ ਲੈਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਦੋਵੇਂ ਲੁਟੇਰਿਆਂ ਤੋਂ ਬਰਾਮਦ ਕੀਤੀਆਂ ਵਸਤਾਂ ਤੋਂ ਸਹਿਜੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹ ਪਿਛਲੇ ਸਮੇਂ ਤੋਂ ਯੋਜਨਾਬੱਧ ਤਰੀਕੇ ਨਾਲ ਲੁੱਟਾਂ ਖੋਹਾਂ ਕਰਦੇ ਸਨ | ਉਨ੍ਹਾਂ ਕਿਹਾ ਕਿ ਲੁਟੇਰਿਆਂ ਦੀਆਂ ਤਾਰਾਂ ਇਸ ਮੁੱਦੇ 'ਤੇ ਕਿਸ ਨਾਲ ਜੁੜੀਆਂ ਹਨ ਜਾਂ ਹੋਰ ਕਿਹੜੇ ਲੋਕ ਗਰੋਹ 'ਚ ਸ਼ਾਮਿਲ ਹਨ, ਦਾ ਪਤਾ ਰਿਮਾਂਡ ਦੌਰਾਨ ਪੁੱਛਗਿੱਛ ਤੋਂ ਬਾਅਦ ਹੀ ਚੱਲੇਗਾ |
ਕਾਂਗਰਸੀ ਤੇ ਅਕਾਲੀਆਂ ਨੇ ਚੁੱਪ ਧਾਰੀ
ਉੱੱਧਰ ਬਲਾਕ ਸੰਮਤੀ ਦੇ ਚੇਅਰਮੈਨ ਦੇ ਲੁੱਟਾਂ-ਖੋਹਾਂ ਦੇ ਮਾਮਲੇ ਸਬੰਧੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਚੁੱਪ ਧਾਰ ਲਈ ਹੈ | ਉਹ ਕੁਝ ਵੀ ਬੋਲਣ ਤੋਂ ਇਨਕਾਰੀ ਹਨ ਜਦ ਕਿ ਉਪਰੋਕਤ ਘਟਨਾ ਦੀ ਸਿਆਸੀ ਹਲਕਿਆਂ ਦੇ ਨਾਲ ਆਮ ਲੋਕਾਂ 'ਚ ਵੱਡੀ ਚਰਚਾ ਛਿੜੀ ਹੋਈ ਹੈ | ਜ਼ਿਕਰਯੋਗ ਹੈ ਕਿ ਚੇਅਰਮੈਨ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਇਕ ਸੀਨੀਅਰ ਕਾਂਗਰਸੀ ਆਗੂ ਦੀ ਪ੍ਰੇਰਨਾ ਸਦਕਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਿਆ ਸੀ ਪ੍ਰੰਤੂ ਇਕ ਹਫ਼ਤੇ ਦੇ ਅੰਦਰ ਹੀ ਉਹ ਅਕਾਲੀ ਦਲ ਦੀ ਕੇਂਦਰੀ ਮੰਤਰੀ ਦੇ ਨਿੱਜੀ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਦੀ ਹਾਜ਼ਰੀ 'ਚ ਮੁੜ ਅਕਾਲੀ ਦਲ 'ਚ ਸ਼ਾਮਿਲ ਹੋ ਗਿਆ ਸੀ | ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਕਤ ਕੋਲ ਪਾਰਟੀ ਦਾ ਕੋਈ ਅਹੁਦਾ ਨਹੀਂ ਸੀ ਪਰ ਉਨ੍ਹਾਂ ਇਹ ਗੱਲ ਮੰਨੀ ਕਿ ਸੰਮਤੀ ਦੀ ਚੇਅਰਮੈਨੀ ਬਰਕਰਾਰ ਰੱਖਣ ਲਈ ਉਹ ਖ਼ੁਦ ਮਿੰਨਤ-ਤਰਲੇ ਕਰ ਕੇ ਮੁੜ ਕਾਂਗਰਸੀ ਤੋਂ ਅਕਾਲੀ ਜ਼ਰੂਰ ਬਣਿਆ ਸੀ |
ਪਹਿਲਾਂ ਵੀ ਕੱਟ ਚੁੱਕਾ ਹੈ ਜੇਲ੍ਹ
ਦੱਸਣਯੋਗ ਹੈ ਕਿ ਅਕਾਲੀ ਆਗੂ ਪ੍ਰਗਟ ਸਿੰਘ ਖੀਵਾ ਸਾਬਕਾ ਮੰਤਰੀ ਤੇਜਾ ਸਿੰਘ ਢਿੱਲੋਂ ਦੇ ਸਪੁੱਤਰ ਸੰਦੀਪ ਸਿੰਘ ਢਿੱਲੋਂ ਦੇ ਕਤਲ ਦੇ ਮਾਮਲੇ 'ਚ 2 ਸਾਲ ਜੇਲ੍ਹ ਕੱਟ ਚੁੱਕਾ ਹੈ | ਇਸ ਮਾਮਲੇ 'ਚ ਉਸ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ | ਜਾਣਕਾਰੀ ਅਨੁਸਾਰ ਥਾਣਾ ਸ਼ਹਿਰੀ-1 ਮਾਨਸਾ 'ਚ ਪ੍ਰਗਟ ਸਿੰਘ ਿਖ਼ਲਾਫ਼ ਧੋਖਾਧੜੀ ਦਾ ਇਕ ਹੋਰ ਮੁਕੱਦਮਾ ਚੱਲ ਰਿਹਾ ਹੈ | ਓਧਰ ਲੁੱਟ ਖੋਹ ਵਾਲੀ ਘਟਨਾ ਦਾ ਤੇ ਅਕਾਲੀ ਆਗੂ ਵਾਲਾ ਮਾਮਲਾ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ | ਦਿਲਚਸਪ ਗੱਲ ਇਹ ਹੈ ਕਿ ਅਕਾਲੀ ਪੱਖੀ ਉਸ ਦੀਆਂ ਕੈਪਟਨ ਦੀ ਹਾਜ਼ਰੀ 'ਚ ਸ਼ਾਮਿਲ ਹੋਣ ਵਾਲੀਆਂ ਤਸਵੀਰਾਂ ਵਾਇਰਲ ਕਰ ਕੇ ਟਿੱਪਣੀਆਂ ਕਰ ਰਹੇ ਹਨ ਜਦਕਿ ਕਾਂਗਰਸੀ ਅਕਾਲੀ ਤੋਂ ਸਿਰੋਪਾਓ ਲੈਣ ਵਾਲੀ ਤਸਵੀਰ ਦੇ ਨਾਲ ਹੀ ਹੋਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾ ਕੇ ਚਟਕਾਰੇ ਲੈ ਰਹੇ ਹਨ |

ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਪਿੰਡਾਂ 'ਚ ਰੋਸ ਮਾਰਚ

ਜੋਗਾ, 25 ਮਈ (ਮਨਜੀਤ ਸਿੰਘ ਘੜੈਲੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜੋਗਾ ਦੇ ਪਿੰਡਾਂ ਵਿਚ ਭਰਵੀਆਂ ਰੈਲੀਆਂ ਅਤੇ ਰੋਸ ਮਾਰਚ ਕੀਤਾ | ਬੁਲਾਰਿਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਇਕ ਫ਼ੈਸਲਾ ਦਿੱਤਾ ਹੈ ਕਿ ਪਿੰਡਾਂ ਵਿਚ ਬੈਠੇ ਮੈਡੀਕਲ ...

ਪੂਰੀ ਖ਼ਬਰ »

ਕੇਂਦਰ ਤੇ ਪੰਜਾਬ ਸਰਕਾਰ ਦੀ ਬੇਰੁਖ਼ੀ ਕਾਰਨ ਕਿਸਾਨ ਖ਼ੁਦਕੁਸ਼ੀਆਂ ਦਾ ਰੁਝਾਨ ਨਹੀਂ ਰੁਕ ਰਿਹਾ-ਕਾਦੀਆਂ

ਬੁਢਲਾਡਾ, 25 ਮਈ (ਸਵਰਨ ਸਿੰਘ ਰਾਹੀ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਪਿੰਡ ਚੱਕ ਭਾਈਕੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਿਸਾਨੀ ਮੁਸ਼ਕਿਲਾਂ ਨੂੰ ਗੰਭੀਰਤਾ ਨਾ ...

ਪੂਰੀ ਖ਼ਬਰ »

ਰੰਘਰੇਟਾ ਦਲ ਵਲੋਂ ਮੰਤਰੀ ਨੂੰ ਸੌ ਾਪਿਆ ਮੰਗ-ਪੱਤਰ

ਬੋਹਾ, 25 ਮਈ (ਸਲੋਚਨਾ ਤਾਂਗੜੀ)-ਆਲ ਇੰਡੀਆ ਰੰਘਰੇਟਾ ਦਲ ਦਾ ਇਕ ਵਫ਼ਦ ਜਥੇਬੰਦੀ ਦੇ ਸੂਬਾਈ ਜਨਰਲ ਮਾਸਟਰ ਮੇਘਾ ਸਿੰਘ ਹਾਕਮਵਾਲਾ ਦੀ ਅਗਵਾਈ ਵਿਚ ਪੰਜਾਬ ਦੇ ਜੰਗਲਾਤ ਤੇ ਭਲਾੲਾੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਮੰਗ ...

ਪੂਰੀ ਖ਼ਬਰ »

ਬੈਂਕਾਂ ਅਤੇ ਏ.ਟੀ.ਐਮਜ਼ ਵਿਚ ਪੈਸਿਆਂ ਦੀ ਕਮੀ ਰਹਿਣ ਕਰਕੇ ਲੋਕ ਦੁਖੀ

ਝੁਨੀਰ, 25 ਮਈ (ਵਸ਼ਿਸ਼ਟ)-ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਵਿੱਚ ਭਾਵੇਂ ਪਿਛਲੇ 15 ਦਿਨਾਂ ਤੋਂ ਲਗਾਤਾਰ ਹੀ ਕੁਝ ਕੈਸ਼ ਆ ਰਿਹਾ ਹੈ ਪ੍ਰੰਤੂ ਦੂਸਰੇ ਬੈਂਕ ਜਿਵੇਂ ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਾਡ ਸਿੰਧ ਬੈਂਕ ਅਤੇ ਸਹਿਕਾਰੀ ਬੈਂਕ ਬਰਾਂਚਾਂ ਵਿਚ ਦਾ ਕੈਸ਼ ਨਾ ਮਾਤਰ ...

ਪੂਰੀ ਖ਼ਬਰ »

ਤੇਲ ਕੀਮਤਾਂ ਦੇ ਵਾਧੇ ਿਖ਼ਲਾਫ਼ ਮੋਦੀ ਸਰਕਾਰ ਦੀਆਂ ਅਰਥੀਆਂ ਸਾੜ ਕੇ ਕੀਤੀਆਂ ਰੈਲੀਆਂ

ਮਾਨਸਾ, 25 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਕਿਸਾਨ ਯੂਨੀਅਨ ਵਲੋਂ ਤੇਲ ਕੀਮਤਾਂ ਦੇ ਵਾਧੇ ਦੇ ਵਿਰੋਧ 'ਚ 'ਹੱਲਾ ਬੋਲ ਪੋਲ ਖੋਲ੍ਹ' ਰੈਲੀਆਂ ਤਹਿਤ ਕੇਂਦਰ ਦੀ ਮੋਦੀ ਸਰਕਾਰ ਦੀਆਂ ਅਰਥੀਆਂ ਸਾੜ ਕੇ ਰੈਲੀਆਂ ਕਰਨ ਦਾ ਸਿਲਸਿਲਾ ਜਾਰੀ ਹੈ | ਜਥੇਬੰਦੀ ਵਲੋਂ ਪਿੰਡ ...

ਪੂਰੀ ਖ਼ਬਰ »

ਸੀਵਰੇਜ ਦੇ ਨਾਂਅ ਹੇਠ ਗਲੀਆਂ ਨਾਲੀਆਂ ਪੁੱਟ ਕੇ ਲੋਕਾਂ ਦਾ ਜਿਊਣਾ ਕੀਤਾ ਹਰਾਮ

ਬੋਹਾ, 25 ਮਈ (ਸਲੋਚਨਾ ਤਾਂਗੜੀ)-ਕਸਬਾ ਬੋਹਾ ਸਥਿਤ ਕਰੀਬ 2 ਸਾਲਾਂ ਤੋਂ ਚੱਲ ਰਹੇ ਸੀਵਰੇਜ ਕੰਮਾਂ ਦੀ ਗ਼ਲਤ ਵਿਉਂਤਬੰਦੀ ਕਾਰਨ ਹਰ ਰੋਜ਼ ਇੱਥੇ ਨਵੀਂ ਤੋਂ ਨਵੀਂ ਗਲੀ, ਸੜਕ ਤੇ ਮੁਹੱਲੇ ਜੇ.ਸੀ.ਬੀ. ਮਸ਼ੀਨਾਂ ਨਾਲ ਪੁੱਟ ਕੇ ਇੱਕੋ ਵੇਲੇ ਸਾਰੇ ਰਸਤੇ ਬੰਦ ਕਰ ਦਿੱਤੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਸਬੰਧੀ ਅਧਿਕਾਰੀ ਦਿਆਨਤਦਾਰੀ ਵਰਤਣ-ਡੀ.ਸੀ.

ਮਾਨਸਾ, 25 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪ੍ਰਧਾਨ ਮੰਤਰੀ ਰਾਸ਼ਟਰੀ ਸਵਸਥ ਸੁਰੱਕਸ਼ਾ ਮਿਸ਼ਨ ਤਹਿਤ ਨੈਸ਼ਨਲ ਹੈਲਥ ਪੋ੍ਰਟੈਕਸ਼ਨ ਸਕੀਮ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਇਕੱਤਰਤਾ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਇੱਥੇ ...

ਪੂਰੀ ਖ਼ਬਰ »

ਸਾਈਕਲ ਚਲਾਓ, ਵਾਤਾਵਰਨ ਬਚਾਓ ਮੁਹਿੰਮ ਨੂੰ ਮਿਲਣ ਲੱਗਾ ਭਰਵਾਂ ਹੰੁਗਾਰਾ

ਬੁਢਲਾਡਾ, 25 ਮਈ (ਰਾਹੀ)-ਸਥਾਨਕ ਸ਼ਹਿਰ ਦੇ ਕੁਝ ਸੁਹਿਰਦ ਵਿਅਕਤੀਆਂ ਵਲੋਂ ਸਾਈਕਲ ਚਲਾਓ, ਵਾਤਾਵਰਨ ਬਚਾਓ ਮੁਹਿੰਮ ਤਹਿਤ ਗਠਿਤ ਕੀਤੇ ਸਾਈਕਲ ਗਰੁੱਪ ਵਲੋਂ ਰੋਜ਼ਾਨਾ 15-20 ਕਿੱਲੋਮੀਟਰ ਤੱਕ ਦਾ ਸਾਈਕਲ ਸਫ਼ਰ ਕਰ ਕੇ ਲੋਕਾਂ ਨੂੰ ਸਾਈਕਲ ਚਲਾਉਣ ਦਾ ਸੁਨੇਹਾ ਦਿੱਤਾ ਜਾ ...

ਪੂਰੀ ਖ਼ਬਰ »

ਮਾਰਕਫੈੱਡ ਅਦਾਰੇ ਵਲੋਂ ਬੁਢਲਾਡਾ ਵਿਖੇ ਘਰੇਲੂ ਵਸਤਾਂ ਦਾ ਬੂਥ ਖੋਲਿ੍ਹਆ

ਬੁਢਲਾਡਾ, 25 ਮਈ (ਰਾਹੀ)-ਅਦਾਰਾ ਮਾਰਕਫੈੱਡ ਵਲੋਂ ਜ਼ਿਲ੍ਹਾ ਮਾਨਸਾ ਅੰਦਰ ਘਰੇਲੂ ਵਸਤਾਂ ਦੀ ਪਹਿਲੀ ਦੁਕਾਨ ਅੱਜ ਬੁਢਲਾਡਾ ਸ਼ਹਿਰ ਵਿਖੇ ਬਕਾਇਦਾ ਰੂਪ 'ਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੀ ਸ਼ੁਰੂਆਤ ਐਸ. ਡੀ. ਐਮ. ਬੁਢਲਾਡਾ ਗੁਰਸਿਮਰਨ ਸਿੰਘ ਨੇ ਕੀਤੀ | ਸ਼ਹਿਰ ਦੇ ...

ਪੂਰੀ ਖ਼ਬਰ »

ਥਾਣਾ ਸਾਂਝ ਕੇਂਦਰ ਭੀਖੀ ਨੇ ਸ਼ਕਤੀ ਐਪ ਬਾਰੇ ਦਿੱਤੀ ਜਾਣਕਾਰੀ

ਭੀਖੀ, 25 ਮਈ (ਔਲਖ)-ਸੀਨੀਅਰ ਕਪਤਾਨ ਪੁਲਿਸ ਪਰਮਵੀਰ ਸਿੰਘ ਪਰਮਾਰ ਦੇ ਦਿਸ਼ਾ-ਨਿਰਦੇਸ਼ਾ ਅਤੇ ਥਾਣਾ ਮੁਖੀ ਭੀਖੀ ਅੰਗਰੇਜ ਸਿੰਘ ਦੀ ਰਹਿਨੁਮਾਈ ਹੇਠ ਔਰਤਾਂ ਦੀ ਸੁਰੱਖਿਆ ਲਈ ਤਿਆਰ ਕੀਤੇ ਗਏ ਮੋਬਾਈਲ ਐਪ 'ਸ਼ਕਤੀ' ਦੀ ਜਾਣਕਾਰੀ ਦੇਣ ਲਈ ਕਮਿਊਨਿਟੀ ਹੈਲਥ ਸੈਂਟਰ ਭੀਖੀ ...

ਪੂਰੀ ਖ਼ਬਰ »

ਕੈਂਸਰ ਪੀੜਤ ਵਿਦਿਆਰਥੀ ਲਈ ਦਿੱਤੀ ਵਿੱਤੀ ਸਹਾਇਤਾ

ਭੀਖੀ, 25 ਮਈ (ਔਲਖ)-ਸਥਾਨਕ ਵਿੱਦਿਆ ਭਾਰਤੀ ਸਕੂਲ 'ਚ ਬਾਰ੍ਹਵੀਂ ਜਮਾਤ 'ਚ ਪੜ੍ਹਦੇ ਪਿੰਡ ਹੋਡਲਾ ਕਲਾਂ ਦੇ ਬਲੱਡ ਕੈਂਸਰ ਤੋਂ ਪੀੜਤ ਵਿਦਿਆਰਥੀ ਪਾਰਸ ਸਿੰਘ ਖੁਰਮੀ ਲਈ ਸਕੂਲ ਵਲੋਂ ਵਿੱਤੀ ਸਹਾਇਤਾ ਦਿੱਤੀ ਗਈ | ਜ਼ਿਕਰਯੋਗ ਹੈ ਕਿ ਪਾਰਸ ਸਿੰਘ ਖੁਰਮੀ ਪਿਛਲੇ 8 ਮਹੀਨਿਆਂ ...

ਪੂਰੀ ਖ਼ਬਰ »

ਐਡਵੋਕੇਟ ਲਖਣਪਾਲ ਓਲਡ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ

ਮਾਨਸਾ, 25 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੀ ਓਲਡ ਸਟੂਡੈਂਟ ਐਸੋਸੀਏਸ਼ਨ ਦੀ ਇਕੱਤਰਤਾ ਸੀਨੀਅਰ ਕਾਂਗਰਸੀ ਆਗੂ ਰਾਮਪਾਲ ਢੈਪਈ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਐਸੋਸੀਏਸ਼ਨ ਨੂੰ ਮੁੜ ਸਰਗਰਮ ਕਰਨ ਦਾ ਫ਼ੈਸਲਾ ਕੀਤਾ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਪਿੰਡਾਂ ਵਿਚ ਕਿਸਾਨਾਂ ਨੂੰ ਕੀਤਾ ਜਾਗਰੂਕ

ਝੁਨੀਰ, 25 ਮਈ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਮਾਖੇਵਾਲਾ, ਝੰਡੂਕਾ, ਹੀਰਕਾ, ਫੱਤਾ ਮਾਲੋਕਾ, ਆਲੀਕਾ ਆਦਿ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ 1 ਜੂਨ ਤੋਂ 10 ਜੂਨ ਤੱਕ ਪਿੰਡ ਬੰਦ ਮਿਸ਼ਨ ਤਹਿਤ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਪਿੰਡਾਂ ਵਿਚ ਪੋਸਟਰ ...

ਪੂਰੀ ਖ਼ਬਰ »

ਬੱਚਿਆਂ ਨੂੰ ਮੀਜ਼ਲ ਰੂਬੇਲਾ ਦੇ ਟੀਕੇ ਲਗਵਾਏ

ਝੁਨੀਰ, 25 ਮਈ (ਸੰਧੂ)- ਪੰਜਾਬ ਕਾਨਵੈਂਟ ਸਕੂਲ ਝੁਨੀਰ ਵਿਖੇ ਸਿਹਤ ਵਿਭਾਗ ਵਲੋਂ ਮੀਜ਼ਲ ਵੈਕਸੀਨ ਲਗਾਈ ਗਈ | ਵਿਭਾਗ ਵਲੋਂ 177 ਬੱਚਿਆਂ ਦੇ ਟੀਕੇ ਲਗਾਏ ਗਏ | ਬੱਚਿਆਂ ਦੇ ਮਾਪਿਆਂ ਨੇ ਉਕਤ ਟੀਕੇ ਲਗਵਾਏ | ਕਿਸੇ ਵੀ ਬੱਚੇ ਵੈਕਸੀਨ ਲਗਾਉਣ ਸਮੇਂ ਕੋਈ ਸਮੱਸਿਆ ਨਹੀਂ ਆਈ | ਇਸ ...

ਪੂਰੀ ਖ਼ਬਰ »

ਗਰਮੀ ਦੇ ਮੌਸਮ 'ਚ ਪੀਣ ਵਾਲੇ ਪਾਣੀ ਦੀ ਪੂਰੀ ਸਪਲਾਈ ਨਾ ਮਿਲਣ ਕਾਰਨ ਲੋਕਾਂ 'ਚ ਰੋਸ

ਬਰੇਟਾ, 25 ਮਈ (ਜੀਵਨ ਸ਼ਰਮਾ)-ਨੇੜਲੇ ਪਿੰਡ ਧਰਮਪੁਰਾ ਵਿਖੇ ਗਰਮੀ ਦੇ ਮੌਸਮ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਾਤਰ ਮਿਲਣ ਕਾਰਨ ਹਾਹਾਕਾਰ ਮੱਚੀ ਹੋਈ ਹੈ ਅਤੇ ਉਨ੍ਹਾਂ ਵਿਚ ਜਲ ਸਪਲਾਈ ਿਖ਼ਲਾਫ਼ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ...

ਪੂਰੀ ਖ਼ਬਰ »

ਮਾਨਸਾ 'ਚ ਮਿਲਣਗੀਆਂ ਸਸਤੇ ਰੇਟਾਂ 'ਤੇ ਕੰਨਾਂ ਦੀਆਂ ਮਸ਼ੀਨਾਂ

ਲੁਧਿਆਣਾ, 25 ਮਈ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ਦੀ ...

ਪੂਰੀ ਖ਼ਬਰ »

5 ਰੋਜ਼ਾ ਕੈਂਪ 'ਚ ਹਿੱਸਾ ਲਿਆ

ਮਾਨਸਾ, 25 ਮਈ (ਸ. ਰਿ.)- ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਮਾਨਸਾ ਦੇ 16 ਵਿਦਿਆਰਥੀਆਂ ਨੇ 5 ਰੋਜ਼ਾ ਭਾਰਤ ਸਕਾਊਟ ਐਾਡ ਗਾਈਡ ਪੰਜਾਬ ਵਲੋਂ ਲਗਾਏ ਗਏ ਰਾਜ ਪੁਰਸਕਾਰ ਟੈਸਟਿੰਗ ਕੈਂਪ ਤਾਰਾਦੇਵੀ (ਸ਼ਿਮਲਾ) ਵਿਚ ਹਿੱਸਾ ਲਿਆ | ਸਕੂਲ ਦੇ ਸਹਾਇਕ ਸਕਾਊਟ ਮਾਸਟਰ ਸ਼ਕਤੀ ਕੁਮਾਰ ...

ਪੂਰੀ ਖ਼ਬਰ »

ਇਮਾਰਤ ਨੀਵੀਂ ਹੋਣ ਕਾਰਨ ਗਾਹਕ ਤੇ ਬੈਂਕ ਮੁਲਾਜ਼ਮ ਪ੍ਰੇਸ਼ਾਨ

ਝੁਨੀਰ, 25 ਮਈ (ਪ.ਪ.)-ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੀ ਇਮਾਰਤ ਮੁੱਖ ਸੜਕ ਨਾਲੋਂ ਤਿੰਨ ਚਾਰ ਫੁੱਟ ਨੀਵੀਂ ਹੋਣ ਕਾਰਨ ਬੈਂਕ ਦੇ ਮੁਲਾਜ਼ਮ ਅਤੇ ਆਮ ਲੋਕ ਪ੍ਰੇਸ਼ਾਨ ਹਨ | ਥੋੜ੍ਹਾ ਜਿਹਾ ਮੀਂਹ ਪੈਣ ਨਾਲ ਜਦੋਂ ਪਾਣੀ ਇਮਾਰਤ ਦੇ ਅੰਦਰ ਚਲਾ ਜਾਂਦਾ ਹੈ ਤਾਂ ਕਈ-ਕਈ ਦਿਨ ...

ਪੂਰੀ ਖ਼ਬਰ »

ਬੱਚਿਆਂ ਨੂੰ ਕਿੱਟਾਂ ਵੰਡੀਆਂ

ਝੁਨੀਰ, 25 ਮਈ (ਨਿ. ਪ. ਪ.)-ਨੇੜਲੇ ਪਿੰਡ ਉੱਲਕ ਵਿਖੇ ਆਂਗਣਵਾੜੀ ਸੈਂਟਰ ਵਿਚ ਸਿਮਰਜੀਤ ਕੌਰ ਵਰਕਰ ਵਲੋਂ 0 ਤੋਂ 6 ਮਹੀਨੇ ਤੱਕ ਦੇ ਬੱਚਿਆਂ ਨੂੰ ਕਿੱਟਾਂ ਵੰਡੀਆਂ ਗਈਆਂ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਭੇਜੀ ਗਈ ਹਰ ਸਹੂਲਤ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਅਤੇ ਸਾਨੂੰ ...

ਪੂਰੀ ਖ਼ਬਰ »

ਇਤਿਹਾਸ ਦੀ ਕਿਤਾਬ ਜਾਰੀ ਕਰਨ ਦੀ ਮੰਗ

ਸਰਦੂਲਗੜ੍ਹ, 25 ਮਈ (ਪ. ਪ.)-ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਗਿਆਰ੍ਹਵੀਂ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦਾ ਫ਼ੈਸਲਾ ਲਟਕਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ | ਅਧਿਆਪਕਾ ਸਰਬਜੀਤ ਕੌਰ, ਗੁਰਵਿੰਦਰ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਵਲੋਂ ਇਕੱਤਰਤਾ

ਮਾਨਸਾ, 25 ਮਈ (ਸ. ਰਿ.)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਇਕੱਤਰਤਾ ਬਾਲ ਭਵਨ ਮਾਨਸਾ ਵਿਖੇ ਪ੍ਰੀਤਮ ਸਿੰਘ ਨੰਬਰਦਾਰ ਬਾਜੇਵਾਲਾ ਦੀ ਪ੍ਰਧਾਨਗੀ ਹੇਠ ਹੋਈ | ਸਰਬਜੀਤ ਸਿੰਘ ਟਿੱਬੀ, ਗੁਰਸੇਵਕ ਸਿੰਘ ਦਲੀਏਵਾਲੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਮੰਗਾਂ ...

ਪੂਰੀ ਖ਼ਬਰ »

ਪੁਲਿਸ ਕਰਮਚਾਰੀਆਂ ਦੀ ਇਕ ਰੋਜ਼ਾ ਵਰਕਸ਼ਾਪ ਲਗਾਈ

ਮਾਨਸਾ, 25 ਮਈ (ਸ. ਰਿ.)-ਪੁਲਿਸ ਕੰਟਰੋਲ ਰੂਮ ਮਾਨਸਾ ਅਤੇ ਹਾਈਵੇ ਪੈਟਰੋਲਿੰਗ ਕਰਮਚਾਰੀਆਂ ਦੀ ਇਕ ਰੋਜ਼ਾ ਸਿਖਲਾਈ ਵਰਕਸ਼ਾਪ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਥਾਨਕ ਪੁਲਿਸ ਲਾਈਨ ਵਿਖੇ ਲਗਾਈ ਗਈ | ਡਾ: ਸਚਿਨ ਗੁਪਤਾ ਕਪਤਾਨ ਪੁਲਿਸ (ਸਥਾਨਕ) ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX