ਤਾਜਾ ਖ਼ਬਰਾਂ


ਲੋਕ ਸਭਾ ਚੋਣਾਂ 2019 : ਸਵੇਰੇ 9.30 ਵਜੇ ਤੱਕ ਛੱਤੀਸਗੜ੍ਹ 'ਚ 12 ਫ਼ੀਸਦੀ ਵੋਟਿੰਗ
. . .  18 minutes ago
ਲੋਕ ਸਭਾ ਚੋਣਾਂ 2019 : ਸਵੇਰੇ 9.30 ਵਜੇ ਤੱਕ ਛੱਤੀਸਗੜ੍ਹ 'ਚ 12 ਫ਼ੀਸਦੀ ਵੋਟਿੰਗ........
ਲੋਕ ਸਭਾ ਚੋਣਾਂ 2019 : ਉੱਤਰ ਪ੍ਰਦੇਸ਼ ਵਿਚ 9 ਵਜੇ ਤੱਕ 10.24 ਫੀਸਦੀ ਪੋਲਿੰਗ
. . .  33 minutes ago
ਲੋਕ ਸਭਾ ਚੋਣਾਂ 2019 : ਉੱਤਰ ਪ੍ਰਦੇਸ਼ ਵਿਚ 9 ਵਜੇ ਤੱਕ 10.24 ਫੀਸਦੀ ਪੋਲਿੰਗ...
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅਹਿਮਦਾਬਾਦ ਵਿਖੇ ਪਾਈ ਵੋਟ
. . .  58 minutes ago
ਅਹਿਮਦਾਬਾਦ, 23 ਅਪ੍ਰੈਲ - ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਉਨ੍ਹਾਂ ਦੀ ਪਤਨੀ ਸੋਨਲ ਸ਼ਾਹ ਨੇ ਅਹਿਮਦਾਬਾਦ ਸਥਿਤ ਨਾਰਾਨਪੁਰਾ ਸਬ ਜੋਨਲ ਆਫਿਸ ਵਿਖੇ ਪੋਲਿੰਗ ਬੂਥ 'ਤੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ। ਅਮਿਤ ਸ਼ਾਹ ਗਾਂਧੀਨਗਰ ਤੋਂ ਲੋਕ ਸਭਾ ਉਮੀਦਵਾਰ...
ਅੱਤਵਾਦ ਦਾ ਹਥਿਆਰ ਆਈ.ਈ.ਡੀ. ਹੈ ਤੇ ਲੋਕਤੰਤਰ ਦੀ ਤਾਕਤ ਵੋਟਰ ਆਈ.ਡੀ. ਹੈ - ਮੋਦੀ
. . .  about 1 hour ago
ਅਹਿਮਦਾਬਾਦ, 23 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟ ਪਾਉਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵੋਟ ਪਾਉਣ ਮਗਰੋਂ ਉਨ੍ਹਾਂ ਨੂੰ ਕੁੰਭ ਇਸ਼ਨਾਨ ਵਰਗੀ ਪਵਿੱਤਰਤਾ ਦਾ ਅਹਿਸਾਸ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਤਵਾਦ ਦਾ ਹਥਿਆਰ ਆਈ.ਈ.ਡੀ. ਹੈ ਤੇ ਜਦਕਿ...
ਪ੍ਰਧਾਨ ਮੰਤਰੀ ਮੋਦੀ ਨੇ ਪਾਈ ਵੋਟ
. . .  about 2 hours ago
ਗਾਂਧੀਨਗਰ, 23 ਅਪ੍ਰੈਲ - ਆਪਣੀ ਮਾਂ ਤੋਂ ਆਸ਼ੀਰਵਾਦ ਲੈਣ ਤੋਂ ਕੁਝ ਸਮੇਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਸੀਟ ਦੇ ਰਾਨਿਪ ਪੋਲਿੰਗ ਬੂਥ 'ਤੇ ਵੋਟ...
ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ ਤੇ ਬਠਿੰਡਾ ਤੋਂ ਹਰਸਿਮਰਤ ਬਾਦਲ ਅਕਾਲੀ ਦਲ ਦੇ ਉਮੀਦਵਾਰ
. . .  about 2 hours ago
ਅਬੋਹਰ, 23 ਅਪ੍ਰੈਲ (ਸੁਖਜਿੰਦਰ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨਿਆ । ਅੱਜ ਸਵੇਰੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਐਲਾਨ...
ਵੋਟ ਪਾਉਣ ਤੋਂ ਪਹਿਲਾ ਮੋਦੀ ਨੇ ਆਪਣੀ ਮਾਂ ਤੋਂ ਲਿਆ ਆਸ਼ੀਰਵਾਦ
. . .  about 2 hours ago
ਅਹਿਮਦਾਬਾਦ, 23 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੋਟ ਪਾਉਣ ਤੋਂ ਪਹਿਲਾ ਗੁਜਰਾਤ ਦੇ ਗਾਂਧੀਨਗਰ ਵਿਖੇ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਹਨ ਤੇ ਫਿਰ ਥੋੜੇ ਸਮੇਂ ਬਾਅਦ ਉਹ ਅਹਿਮਦਾਬਾਦ 'ਚ ਆਪਣੀ ਵੋਟ...
ਤੀਸਰੇ ਪੜਾਅ ਤਹਿਤ 116 ਸੀਟਾਂ 'ਤੇ ਵੋਟਿੰਗ ਸ਼ੁਰੂ
. . .  about 3 hours ago
ਨਵੀਂ ਦਿੱਲੀ, 23 ਅਪ੍ਰੈਲ - ਲੋਕ ਸਭਾ ਚੋਣਾਂ 2019 ਤਹਿਤ ਤੀਸਰੇ ਪੜਾਅ ਦਾ ਮਤਦਾਨ ਅੱਜ ਸੱਤ ਵਜੇ ਸ਼ੁਰੂ ਹੋ ਗਿਆ। ਇਸ ਤਹਿਤ ਅੱਜ 13 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 116 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ 'ਚ ਕਈ ਦਿਗਜਾਂ ਦੀਆਂ ਕਿਸਮਤ ਅੱਜ ਈਵੀਐਮ 'ਚ ਕੈਦ ਹੋਵੇਗੀ...
ਅੱਜ ਦਾ ਵਿਚਾਰ
. . .  about 3 hours ago
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
2 ਬੱਸਾਂ ਦੀ ਰੇਸ ਨੇ ਲਈ ਰੇਹੜੀ ਚਾਲਕ ਦੀ ਜਾਨ, 15 ਸਵਾਰੀਆਂ ਜ਼ਖਮੀ
. . .  1 day ago
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਦਿੱਲੀ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਮੁੱਖ ਮੰਤਰੀ ਨੇ ਕਣਕ ਖ਼ਰੀਦ ਮਾਪਦੰਡਾਂ 'ਚ ਢਿੱਲ ਲਈ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਅੱਗ ਨਾਲ 100 ਏਕੜ ਕਣਕ ਤੇ ਨਾੜ ਸੜ ਕੇ ਸੁਆਹ
. . .  1 day ago
ਸੁਰੱਖਿਆ ਬਲਾਂ ਨੇ 2 ਸ਼ੱਕੀ ਕੀਤੇ ਗ੍ਰਿਫ਼ਤਾਰ
. . .  1 day ago
ਪੰਕਜਾ ਮੁੰਡੇ ਦਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ
. . .  1 day ago
ਇਸ ਸਾਲ ਜੰਮੂ ਕਸ਼ਮੀਰ 'ਚ ਮਾਰੇ ਗਏ 66 ਅੱਤਵਾਦੀ - ਸੂਤਰ
. . .  1 day ago
ਕਾਂਗਰਸ ਨੇ ਉਤਰ ਪ੍ਰਦੇਸ਼ ਦੇ ਲਈ 3 ਉਮੀਦਵਾਰਾਂ ਦਾ ਕੀਤਾ ਐਲਾਨ
. . .  1 day ago
ਸ੍ਰੀਲੰਕਾ : ਕੋਲੰਬੋ 'ਚ ਚਰਚ ਦੇ ਨੇੜੇ ਬੰਬ ਨੂੰ ਨਕਾਰਾ ਕਰਦੇ ਸਮੇਂ ਹੋਇਆ ਧਮਾਕਾ
. . .  1 day ago
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਲਹਿਰਾ-ਸੁਨਾਮ ਮੁੱਖ ਰੋਡ ਜਾਮ
. . .  1 day ago
ਚੋਣ ਕਮਿਸ਼ਨ ਬੀ.ਜੇ.ਪੀ., ਕਾਂਗਰਸ ਅਤੇ ਅਕਾਲੀ ਦਲ(ਬ) ਦੇ ਚੋਣ ਨਿਸ਼ਾਨ ਕਰੇ ਰੱਦ : ਮਾਨ
. . .  1 day ago
ਤਲਵੰਡੀ ਭਾਈ ਤੋਂ ਰੋਡ ਸ਼ੋਅ ਦੇ ਰੂਪ 'ਚ ਘੁਬਾਇਆ ਨੇ ਆਰੰਭ ਕੀਤਾ ਚੋਣ ਪ੍ਰਚਾਰ
. . .  1 day ago
ਸਾਈਕਲ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਇਆ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ
. . .  1 day ago
ਕੋਲੰਬੋ ਦੇ ਬੱਸ ਸਟੈਂਡ ਤੋਂ ਪੁਲਿਸ ਨੇ ਬਰਾਮਦ ਕੀਤੇ 87 ਬੰਬ
. . .  1 day ago
ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਧਿਆਪਕ ਦੀ ਮੌਤ
. . .  1 day ago
ਅਗਸਤਾ ਵੈਸਟਲੈਂਡ ਮਾਮਲਾ : ਅਦਾਲਤ ਨੇ ਸੀ.ਬੀ.ਆਈ ਅਤੇ ਮਿਸ਼ੇਲ ਦੇ ਵਕੀਲ ਨੂੰ ਜਵਾਬ ਦਾਖਲ ਕਰਨ ਦਾ ਦਿੱਤਾ ਸਮਾਂ
. . .  1 day ago
ਅਸੀਂ ਸ਼ਬਦ ਗੁਰੂ ਦੇ ਦੋਖੀਆਂ ਤੋਂ ਵੋਟ ਨਹੀਂ ਮੰਗਣੀ- ਗਿਆਸਪੁਰਾ
. . .  1 day ago
ਫਿਲੀਪੀਨਜ਼ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਝਟਕਾ, ਪਿੰਡ ਸੁੱਖੇਵਾਲ ਦੀ ਪੂਰੀ ਪੰਚਾਇਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਮਨੋਜ ਤਿਵਾੜੀ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ 2 ਜ਼ਖਮੀ
. . .  1 day ago
ਸ੍ਰੀਲੰਕਾ 'ਚ ਅੱਜ ਅੱਧੀ ਰਾਤ ਤੋਂ ਲਾਗੂ ਹੋਵੇਗੀ ਐਮਰਜੈਂਸੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਅੱਗ ਲੱਗਣ ਕਾਰਨ 75 ਏਕੜ ਕਣਕ ਸੜ ਕੇ ਹੋਈ ਸੁਆਹ
. . .  1 day ago
ਪ੍ਰਗਿਆ ਠਾਕੁਰ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਬੇਮੌਸਮੀ ਬਾਰਸ਼ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ 'ਆਪ' ਆਗੂਆਂ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  1 day ago
ਸ੍ਰੀਲੰਕਾ ਧਮਾਕਾ : ਕੋਲੰਬੋ 'ਚ ਕਰਫ਼ਿਊ ਲਾਉਣ ਦੇ ਹੁਕਮ
. . .  1 day ago
ਅਕਾਲੀ ਦਲ ਭਲਕੇ ਕਰੇਗਾ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ
. . .  1 day ago
ਚੱਲਦੀ ਗੱਡੀ 'ਚ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਬਜ਼ੁਰਗ ਜੋੜਾ
. . .  1 day ago
ਪਟਿਆਲਾ 'ਚ ਵਾਹਨ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ
. . .  1 day ago
ਭਾਜਪਾ ਨੂੰ ਲੱਗਾ ਵੱਡਾ ਝਟਕਾ : ਸੁਰੇਸ਼ ਚੰਦੇਲ ਕਾਂਗਰਸ 'ਚ ਹੋਏ ਸ਼ਾਮਲ
. . .  1 day ago
ਟਿਕ ਟਾਕ ਮਾਮਲੇ 'ਤੇ 24 ਅਪ੍ਰੈਲ ਤੱਕ ਮਦਰਾਸ ਹਾਈਕੋਰਟ ਕਰੇ ਵਿਚਾਰ- ਸੁਪਰੀਮ ਕੋਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550
ਿਵਚਾਰ ਪ੍ਰਵਾਹ: ਕੇਵਲ ਭਲਾ ਸੋਚੋ ਹੀ ਨਾ, ਭਲਾ ਕਰੋ ਵੀ। -ਥੋਰੋ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸੀ. ਬੀ. ਐਸ. ਈ. ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜੇ ਸ਼ਾਨਦਾਰ ਰਹੇ: ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਦੇ ਨਤੀਜੇ ਸੌ ਫ਼ੀਸਦੀ

ਨਵਾਂਸ਼ਹਿਰ, 26 ਮਈ (ਗੁਰਬਖਸ਼ ਸਿੰਘ ਮਹੇ)-ਸੈਂਟਰਲ ਬੋਰਡ ਆਫ਼ ਸਕੂਲ ਐਜੂਕੇਸ਼ਨ (ਸੀ.ਬੀ.ਐੱਸ.ਸੀ.) ਦੇ 12ਵੀਂ ਜਮਾਤ ਦੇ ਅੱਜ ਜਾਰੀ ਹੋਏ ਨਤੀਜਿਆਂ ਨੇ ਵਿਦਿਆਰਥੀਆਂ ਦੇ ਵਿੱਦਿਅਕ ਪੱਧਰ ਨੂੰ ਸਾਹਮਣੇ ਲੈ ਆਂਦਾ ਹੈ | ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਵਲੋਂ ਲਗਨ ਨਾਲ ਕੀਤੀ ਗਈ ਮਿਹਨਤ ਰੰਗ ਲਿਆਈ ਹੈ, ਜਿੱਥੇ ਜ਼ਿਲ੍ਹੇ ਭਰ 'ਚੋਂ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ ਕੱਛਾਂ ਵਜਾ ਰਹੇ ਹਨ ਉੱਥੇ ਉਨ੍ਹਾਂ ਦੇ ਮਾਪੇ ਵੀ ਫੁੱਲੇ ਨਹੀਂ ਸਮਾ ਰਹੇ | ਸਬੰਧਿਤ ਸਕੂਲਾਂ ਦੇ ਪਿ੍ੰਸੀਪਲ ਅਤੇ ਸਟਾਫ਼ ਖ਼ੁਸ਼ੀ ਵਿਚ ਖੀਵੇ ਹੋਈ ਫਿਰਦੇ ਹਨ | ਮਾਪੇ ਅਤੇ ਅਧਿਆਪਕ ਟੈਲੀਫ਼ੋਨਾਂ ਰਾਹੀਂ ਆਪਣੇ ਰਿਸ਼ਤੇਦਾਰਾਂ ਅਤੇ ਦੂਸਰੇ ਸਕੂਲਾਂ ਨਾਲ ਇਹ ਖ਼ੁਸ਼ੀ ਸਾਂਝੀ ਕਰ ਰਹੇ ਹਨ | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚੋਂ ਵਿੱਦਿਆ ਦੀ ਐਵਰੈਸਟ ਚੋਟੀ ਦੀ ਉਚਾਈ ਹਾਸਲ ਕਰਨ ਦਾ ਮਾਣ ਸਾਇੰਸ ਗਰੁੱਪ ਵਿਚ ਡੀ.ਏ.ਵੀ. ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਦੀ ਵਿਦਿਆਰਥਣ ਪਵਿੱਤ ਕੌਰ ਨੇ 95.8 ਫ਼ੀਸਦੀ ਅੰਕ ਹਾਸਲ ਕਰਕੇ ਪ੍ਰਾਪਤ ਕੀਤਾ ਹੈ ਜਦਕਿ ਕਾਮਰਸ ਗਰੁੱਪ ਵਿਚੋਂ ਸ਼ਿਵਾਲਕ ਪਬਲਿਕ ਸਕੂਲ ਨਵਾਂਸ਼ਹਿਰ ਦੀ ਵਿਦਿਆਰਥਣ ਰਿਤਿਕਾ ਗੁਪਤਾ ਨੇ 94 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ 'ਚੋਂ ਵਿੱਦਿਅਕ ਬੁਲੰਦੀਆਂ ਨੂੰ ਛੋਹਿਆ ਹੈ | ਰਿਤਿਕਾ ਨੇ 500 ਵਿਚੋਂ 470 ਅੰਕ ਪ੍ਰਾਪਤ ਕੀਤੇ ਹਨ | ਰਿਤਿਕਾ ਦੇ ਪਿਤਾ ਪਵਨ ਗੁਪਤਾ, ਮਾਤਾ ਮੋਨਿਕਾ ਗੁਪਤਾ, ਦਾਦੀ ਸਰੋਜ ਗੁਪਤਾ ਅਤੇ ਭਰਾ ਕਰਿਸ਼ ਗੁਪਤਾ ਨੇ ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਬੱਚੀ ਦੀ ਪ੍ਰਾਪਤੀ ਉੱਤੇ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰਿਤਿਕਾ ਦੀ ਛੋਟੀ ਭੈਣ ਅੰਕਿਤਾ ਗੁਪਤਾ ਵੀ ਸੀ.ਬੀ.ਐੱਸ.ਈ. ਦੀ ਦਸਵੀਂ ਸ਼੍ਰੇਣੀ ਵਿਚੋਂ 96 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ 'ਤੇ ਆਈ ਸੀ | ਰਿਤਿਕਾ ਗੁਪਤਾ ਦਾ ਕਹਿਣਾ ਹੈ ਕਿ ਉੁਹ ਐਮ.ਬੀ.ਏ. ਕਰਨਾ ਚਾਹੁੰਦੀ ਹੈ | ਸ਼ਿਵਾਲਕ ਪਬਲਿਕ ਸਕੂਲ ਨਵਾਂਸ਼ਹਿਰ ਦੇ ਪਿ੍ੰਸੀਪਲ ਸੁਵਿੰਦਰ ਕੌਰ ਬੇਦੀ ਨੇ ਆਖਿਆ ਹੈ ਕਿ ਸਾਨੂੰ ਰਿਤਿਕਾ ਉੱਤੇ ਮਾਣ ਹੈ ਜਿਸ ਨੇ ਸਾਡੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ |
ਡੀ.ਏ. ਵੀ. ਸਕੂਲ ਮੂਸਾ ਪੁਰ ਰੋਡ ਨਵਾਂਸ਼ਹਿਰ ਦੇ ਪਿ੍ੰਸੀਪਲ ਸ਼੍ਰੀਮਤੀ ਸੋਨਾਲੀ ਸ਼ਰਮਾ ਅਤੇ ਚੇਅਰਮੈਨ ਅਰਵਿੰਦ ਘਈ ਨੇ ਸਾਇੰਸ ਗਰੁੱਪ ਵਿਚੋਂ ਇਸ ਸਕੂਲ ਦੀ ਵਿਦਿਆਰਥਣ ਪਵਿੱਤ ਕੌਰ ਦੇ ਜ਼ਿਲ੍ਹੇ 'ਚੋਂ ਅੱਵਲ ਆਉਣ ਅਤੇ ਸਕੂਲ ਦੀ ਸਮੁੱਚੀ 12ਵੀਂ ਜਮਾਤ ਦਾ ਨਤੀਜਾ ਵਧੀਆ ਆਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਦੱਸਿਆ ਕਿ ਪਵਿੱਤ ਕੌਰ ਤੋਂ ਇਲਾਵਾ ਦੂਸਰੇ ਵਿਦਿਆਰਥੀਆਂ ਪ੍ਰੀਕਸ਼ਤ ਨੇ 74.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਦੂਸਰਾ, ਸਿਮਰਨਜੀਤ ਨੇ 73.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ, ਪ੍ਰੀਯਾ ਨੇ 72.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਚੌਥਾ, ਆਕਾਸ਼ ਨੇ 72 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਵਾਂ ਅਤੇ ਨਿਖਿਲ ਨੇ 70.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ 6ਵਾਂ ਸਥਾਨ ਪ੍ਰਾਪਤ ਕੀਤਾ ਹੈ |
ਸ਼ੇਰ ਗਿੱਲ ਅਕੈਡਮੀ ਦਾ ਨਤੀਜਾ ਰਿਹਾ 100 ਪ੍ਰਤੀਸ਼ਤ
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵਲੋਂ ਐਲਾਨੇ 12 ਵੀਂ ਜਮਾਤ ਦੇ ਨਤੀਜੇ ਵਿਚ ਸ: ਸਾਧੂ ਸਿੰਘ ਸ਼ੇਰ ਗਿੱਲ ਅਕੈਡਮੀ ਮੁਕੰਦਪੁਰ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰ੍ਰਸੀਪਲ ਮੈਡਮ ਸਨੇਹ ਅਗਨੀਗੋਤਰੀ ਨੇ ਦੱਸਿਆ ਕਿ ਮੈਡੀਕਲ ਦੀ ਵਿਦਿਆਰਥਣ ਸੰਦੀਪ ਕੌਰ ਨੇ 93.6 ਪ੍ਰਤੀਸ਼ਤ, ਸੁਨਾਲੀ ਨੇ 88.2 ਤੇ ਹਤਿੰਦਰ ਰਤਨ ਨੇ 83.8 ਪ੍ਰਤੀਸ਼ਤ ਨੰਬਰ ਲੈ ਕੇ ਕਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਨਾਨ ਮੈਡੀਕਲ 'ਚੋਂ ਅਮਨਪ੍ਰੀਤ ਕੌਰ ਨੇ 94 ਪ੍ਰਤੀਸ਼ਤ, ਤਨਵੀਰ ਕੌਰ ਨੇ 85. 4 ਪ੍ਰਤੀਸ਼ਤ ਤੇ ਹਰਮਨਪ੍ਰੀਤ ਕੌਰ ਨੇ 80. 6 ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਅਕੈਡਮੀ ਦੇ ਕਾਮਰਸ ਵਿਚ ਅਪੀਅਰ ਹੋਏ ਵਿਦਿਆਰਥੀਆਂ ਚੋਂ ਪਿ੍ਯਾ ਵਲੋਂ 91.4 ਪ੍ਰਤੀਸ਼ਤ ਨੰਬਰ ਲੈਂਦਿਆਂ ਸਕੂਲ ਚੋਂ ਪਹਿਲਾ, ਹਰਜੋਤ ਸਿੰਘ ਢਿੱਲੋਂ ਨੇ 88 ਪ੍ਰਤੀਸ਼ਤ ਨਾਲ ਦੂਜਾ ਅਤੇ ਜਸ਼ਨਪ੍ਰੀਤ ਕੌਰ ਨੇ 78.02 ਨਾਲ ਤੀਜਾ ਅਤੇ ਦਵਿੰਦਰ ਸਿੰਘ ਚੌਹਾਨ ਨੇ 75.6 ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਵਲੋਂ ਇੰਨੇ ਜ਼ਿਆਦਾ ਅੰਕ ਲੈ ਕੇ ਕੀਤੀਆਂ ਇਨ੍ਹਾਂ ਮਾਣ ਮੱਤੀਆਂ ਪ੍ਰਾਪਤੀਆਂ 'ਤੇ ਫ਼ਖਰ ਕਰਦਿਆਂ ਮੈਡਮ ਸਨੇਹ ਨੇ ਕਿਹਾ ਇਹ ਸਭ ਵਿਦਿਆਰਥੀਆਂ, ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਂ ਬਾਪ ਦੀ ਸਖ਼ਤ ਘਾਲਣਾ ਦਾ ਹੀ ਨਤੀਜਾ ਹੈ | ਇਸ ਪ੍ਰਾਪਤੀ 'ਤੇ ਸਕੂਲ ਮੈਨੇਂਜਮੈਂਟ ਵਲੋਂ ਇਸ ਸ਼ਾਨਦਾਰ ਨਤੀਜੇ ਲਈ ਸਭ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਅੱਗੇ ਤੋਂ ਵੀ ਅਜਿਹੀ ਪ੍ਰਾਪਤੀ ਦੀ ਕਾਮਨਾ ਕੀਤੀ |
ਸਤਲੁਜ ਪਬਲਿਕ ਸਕੂਲ ਬੰਗਾ ਦਾ ਨਤੀਜਾ ਸੌ ਫ਼ੀਸਦੀ
ਬੰਗਾ, (ਜਸਬੀਰ ਸਿੰਘ ਨੂਰਪੁਰ) - ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਅਜੈ ਕੁਮਾਰ ਨੇ ਦੱਸਿਆ ਕਿ ਜੈਸਮੀਨ ਕੌਰ ਨੇ ਸਾਇੰਸ ਸਟਰੀਮ ਵਿਚ 94.8 ਫੀਸਦੀ ਅਤੇ ਕਾਮਰਸ ਸਟਰੀਮ ਵਿਚ ਸ਼੍ਰੇਆ ਨੇ 85.4 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਸਾਇੰਸ ਸਟਰੀਮ ਵਿਚ ਆਸ਼ੂਤੋਸ਼ ਅਨੰਦ ਨੇ 92.6 ਫੀਸਦੀ, ਰਮਨ ਨੇ 88 ਫੀਸਦੀ, ਰਵਨੀਤ ਰਾਏ ਅਤੇ ਅਕਸ਼ਿਤ ਭੱਲਾ ਨੇ 87 ਫੀਸਦੀ, ਅਮਰਵੀਰ ਸਿੰਘ ਨੇ 86.2 ਫੀਸਦੀ, ਅਰਵਿੰਦਰ ਸਿੰਘ ਪੂਨੀ ਨੇ 83 ਫੀਸਦੀ, ਮੁਸਕਾਨ ਨੇ 82 ਫੀਸਦੀ ਅਤੇ ਚੇਤਨ ਕੁਮਾਰ ਸ਼ਰਮਾ ਨੇ 80.4 ਫੀਸਦੀ ਅੰਕ ਹਾਸਲ ਕੀਤੇ | ਉਨ੍ਹਾਂ ਨੇ ਅੱਗੇ ਦੱਸਿਆ ਕਿ ਕਾਮਰਸ ਸਟਰੀਮ ਵਿਚ ਚੰਨਦੀਪ ਨੇ 84.8 ਫੀਸਦੀ, ਤਰਨਪ੍ਰੀਤ ਸਿੰਘ 84 ਫੀਸਦੀ, ਰੋਸ਼ਨ ਪ੍ਰੀਤ ਕੌਰ ਨੇ 82 ਫੀਸਦੀ ਅਤੇ ਜਸਪ੍ਰੀਤ ਕੌਰ ਨੇ 81. 4 ਫੀਸਦੀ ਅੰਕ ਹਾਸਲ ਕੀਤੇ | ਆਰਟਸ ਦੇ ਵਿਦਿਆਰਥੀ ਕੋਮਲਦੀਪ ਨੇ 83.4 ਫੀਸਦੀ, ਕਿਰਨਦੀਪ ਕੌਰ ਨੇ 74.6 ਫੀਸਦੀ ਅੰਕ ਹਾਸਲ ਕੀਤੇ | ਡਾਇਰੈਕਟਰ ਪਾਲ ਸਿੰਘ ਪੂੰਨੀਆ ਨੇ ਬੱਚਿਆਂ ਦੇ ਮਾਪਿਆਂ ਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਦੀ ਅਣਥੱਕ ਮਿਹਨਤ ਕਰਕੇ ਸ਼ਾਨਦਾਰ ਨਤੀਜਾ ਸਾਹਮਣੇ ਆਇਆ | ਐਡਮਨਿਸਟ੍ਰੇਟਿਵ ਅਮਨਪ੍ਰੀਤ ਕੌਰ ਪੂੰਨੀਆ ਨੇ ਮੌਜੂਦਾ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਦਾ ਸੰਦੇਸ਼ ਦਿੱਤਾ |
ਸਕੌਲਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਉੱਚਾ ਦਾ ਨਤੀਜਾ ਸ਼ਾਨਦਾਰ
ਬੰਗਾ, (ਕਰਮ ਲਧਾਣਾ)- ਸਕੌਲਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਉੱਚਾ ਦੀ ਬਾਰ੍ਹਵੀ ਜਮਾਤ ਦਾ ਸੀ. ਬੀ. ਐਸ. ਈ. ਬੋਰਡ ਦਾ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥਣ ਪਰਨੀਤ ਪੁੱਤਰੀ ਜਸਵਿੰਦਰ ਸਿੰਘ ਨੇ ਮੈਡੀਕਲ ਗਰੁੱਪ 'ਚੋਂ 92 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਜਸਮੀਨ ਕੌਰ ਪੁੱਤਰੀ ਕਿਰਪਾਲ ਸਿੰਘ ਨੇ ਨਾਨ ਮੈਡੀਕਲ ਸਟਰੀਮ ਚੋਂ 90 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ, ਮਨਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ ਨੇ ਮੈਡੀਕਲ ਗਰੁੱਪ 'ਚੋਂ 88 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਤਰਸ਼ ਕਪੂਰ ਪੁੱਤਰੀ ਅਸ਼ੋਕ ਕੁਮਾਰ ਅਤੇ ਵਿਸ਼ਾਲੀ ਸ਼ਰਮਾ ਪੁੱਤਰੀ ਗੁਰੂ ਦੱਤ ਨੇ ਮੈਡੀਕਲ ਗਰੁੱਪ 'ਚੋਂ ਕ੍ਰਮਵਾਰ 84 ਫੀਸਦੀ ਤੇ 81 ਫ਼ੀਸਦੀ ਅੰਕ ਪ੍ਰਾਪਤ ਕਰਕੇ ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ | ਸਕੂਲ ਦੇ 20 ਵਿਦਿਆਰਥੀਆਂ ਨੇ ਪਹਿਲੀ ਡਵੀਜਨ ਹਾਸਲ ਕੀਤੀ | ਇਸ ਸਬੰਧੀ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਸਿੰਘ ਅਤੇ ਪਿ੍ੰਸੀਪਲ ਦਲਵੀਰ ਕੌਰ ਨੇ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ, ਸਕੂਲ ਦੇ ਸਟਾਫ਼ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ |
ਐਮ.ਆਰ. ਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦਾ ਨਤੀਜਾ ਸੌ ਫ਼ੀਸਦੀ
ਬਲਾਚੌਰ, (ਗੁਰਦੇਵ ਸਿੰਘ ਗਹੰੂਣ)- ਸੀ.ਬੀ.ਐੱਸ.ਈ. ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਐਮ.ਆਰ.ਸਿਟੀ ਸੀ.ਸੈ. ਪਬਲਿਕ ਸਕੂਲ ਬਲਾਚੌਰ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਚੇਅਰਮੈਨ ਰਾਮਜੀ ਦਾਸ ਭੰੂਬਲਾ ਨੇ ਦੱਸਿਆ ਕਿ ਇਸ ਵਾਰ 192 ਬੱਚਿਆਂ ਨੇ ਇਮਤਿਹਾਨ ਦਿੱਤਾ, ਜਿਸ ਵਿਚ 5 ਵਿਦਿਆਰਥੀਆਂ ਨੇ 90% ਤੋਂ ਵੱਧ ਅਤੇ 30 ਬੱਚਿਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਬਾਕੀ ਬੱਚੇ ਫ਼ਸਟ ਡਵੀਜ਼ਨ ਵਿਚ ਪਾਸ ਹੋਏ | ਉਨ੍ਹਾਂ ਨੇ ਇਸ ਮੌਕੇ ਸਮੂਹ ਸਟਾਫ਼, ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਮੈਡੀਕਲ ਵਿਚੋਂ ਪਹਿਲੇ ਸਥਾਨ 'ਤੇ ਜਾਨਵੀ ਨੇ 93.6% ਅੰਕ, ਦੂਜੇ ਸਥਾਨ 'ਤੇ ਅਭੀਜੀਤ ਸਿੰਘ ਨੇ 92.4% ਅੰਕ ਅਤੇ ਤੀਜੇ ਸਥਾਨ ਅਨਮੋਲ ਦੇਵਲ ਨੇ 84.6% ਅੰਕ ਪ੍ਰਾਪਤ ਕੀਤੇ | ਨਾਨ-ਮੈਡੀਕਲ ਵਿਚੋਂ ਪਹਿਲੇ ਸਥਾਨ 'ਤੇ ਪ੍ਰਵੀਨ ਕੁਮਾਰ ਨੇ 91.8% ਅੰਕ, ਦੂਜੇ ਸਥਾਨ 'ਤੇ ਸਰੀਨ ਚੇਚੀ ਨੇ 90.4% ਅੰਕ ਅਤੇ ਤੀਜੇ ਸਥਾਨ 'ਤੇ ਸਿਮਰਨਜੀਤ ਕੌਰ ਨੇ 88.8% ਅੰਕ ਪ੍ਰਾਪਤ ਕੀਤੇ | ਕਾਮਰਸ ਵਿਚੋਂ ਪਹਿਲੇ ਸਥਾਨ 'ਤੇ ਲਵਪ੍ਰੀਤ ਸਿੰਘ ਨੇ 93% ਅੰਕ, ਦੂਜੇ ਸਥਾਨ 'ਤੇ ਨੀਤਿਕਾ ਚੌਧਰੀ 89.2% ਅੰਕ ਅਤੇ ਤੀਜੇ ਸਥਾਨ 'ਤੇ ਪ੍ਰਸ਼ਾਂਤ ਨੇ 89% ਅੰਕ ਪ੍ਰਾਪਤ ਕੀਤੇ | ਪਿ੍ੰ: ਰਿਤੂ ਬਤਰਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਗੁਰਪ੍ਰੀਤ ਕੌਰ, ਪੂਨਮ ਠਾਕੁਰ, ਸੌਮਿਨੀ ਰੌਏ, ਵਿਜੈ ਸੌਹਲ, ਸੁਰੇਸ਼ ਕੁਮਾਰ ਤੇ ਸਟਾਫ਼ ਮੈਂਬਰ ਹਾਜ਼ਰ ਸਨ |
ਬਲਾਕ ਬੰਗਾ 'ਚੋਂ ਅੱਵਲ ਰਹਿਣ ਵਾਲੀ ਜੈਸਮੀਨ ਕੌਰ ਹਾਰਟ ਸਪੈਸ਼ਲਿਸਟ ਬਣਨਾ ਚਾਹੁੰਦੀ ਹੈ
ਬੰਗਾ, (ਜਸਬੀਰ ਸਿੰਘ ਨੂਰਪੁਰ) - ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੀ ਜੈਸਮੀਨ ਕੌਰ ਸਪੁੱਤਰੀ ਮੇਜਰ ਸਿੰਘ ਪਿੰਡ ਬਾਲੋਂ ਜਿਸ ਨੇ ਸੀ. ਬੀ. ਐਸ. ਈ ਦੇ 10+2 ਦੇ ਮੈਡੀਕਲ ਗਰੁੱਪ ਦੀ ਪ੍ਰੀਖਿਆ ਵਿਚੋਂ 474 ਅੰਕ 94.8 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਮੈਰਿਟ ਪ੍ਰਾਪਤ ਕੀਤੀ ਅਤੇ ਬਲਾਕ ਬੰਗਾ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਉਸ ਨੇ ਦੱਸਿਆ ਕਿ ਉਸ ਦੇ ਪਿਤਾ ਮੇਜਰ ਸਿੰਘ ਖੇਤੀਬਾੜੀ ਕਰਦੇ ਹਨ | ਉਨ੍ਹਾਂ ਦੀ ਮਾਤਾ ਕੁਲਵਿੰਦਰ ਕੌਰ ਦਾ ਉਨ੍ਹਾਂ ਦੀ ਪੜ੍ਹਾਈ 'ਚ ਵੱਡਾ ਯੋਗਦਾਨ ਹੈ | ਜੈਸਮੀਨ ਕੌਰ ਨੇ ਦੱਸਿਆ ਕਿ ਉਹ ਹਾਰਟ ਸਪੈਸ਼ਲਿਸਟ ਬਣਨਾ ਚਾਹੁੰਦੀ ਹੈ | ਉਨ੍ਹਾਂ ਦੀ ਮੈਡੀਕਲ ਪੜ੍ਹਾਈ ਪਿਛੇ ਡਾ: ਦਲਜੀਤ ਸਿੰਘ ਦੀ ਹੱਲਾ ਸ਼ੇਰੀ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਸਤਲੁਜ ਸਕੂਲ ਦੇ ਮਿਹਨਤੀ ਸਟਾਫ਼ ਦੇ ਰਿਣੀ ਹਨ |
ਗੁਰੂ ਨਾਨਕ ਮਿਸ਼ਨ ਸਕੂਲ ਢਾਹਾਂ ਕਲੇਰਾਂ ਦਾ ਸ਼ਾਨਦਾਰ ਨਤੀਜਾ
ਬੰਗਾ, (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਨਤੀਜਾ 100 ਫੀਸਦੀ ਰਿਹਾ | ਸੈਸ਼ਨ 2017-18 ਵਿਚ 2 ਵਿਦਿਆਰਥੀਆਂ ਨੇ ਮੈਰਿਟ ਅਤੇ 84 ਵਿਦਿਆਰਥੀਆਂ ਨੇ ਫਸਟ ਪੁਜ਼ੀਸ਼ਨ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ | ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਾਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ 10+2 ਕਲਾਸ ਦੇ ਮੈਡੀਕਲ ਗਰੁੱਪ ਦੀਆਂ ਦੋ ਵਿਦਿਆਰਥਣਾਂ ਕਸ਼ਿਸ਼ 93.8 ਫੀਸਦੀ‚ ਅੰਕ ਅਤੇ ਆਸ਼ਿਮਾ ਨੇ 91.4 ਫੀਸਦੀ ਅੰਕ ਪ੍ਰਾਪਤ ਕਰਕੇ ਮੈਰਿਟ ਵਿਚ ਆਈਆਂ ਹਨ | ਸ: ਕਾਹਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੈਡੀਕਲ ਗੁਰੱਪ ਦੀ ਵਿਦਿਆਰਥੀ ਕਸ਼ਿਸ਼ ਸਪੁੱਤਰੀ ਸ਼ਤੀਸ਼ ਕੁਮਾਰ ਬੰਗਾ ਸ਼ਹਿਰ ਨੇ ਪਹਿਲਾ ਸਥਾਨ, ਦੂਜੇ ਸਥਾਨ ਆਸ਼ਿਮਾ ਪੁੱਤਰੀ ਅਰੁਣ ਸਾਹਨੀ ਵਾਸੀ ਗੁਰਾਇਆ ਅਤੇ ਤੀਜੇ ਸਥਾਨ 'ਤੇ ਉਪਮਨਦੀਪ ਕੌਰ ਪੁੱਤਰੀ ਗੁਰਪਾਲ ਸਿੰਘ ਪਿੰਡ ਭਰੋ ਮਜਾਰਾ ਰਾਣੂੰਆਂ ਰਹੀ ਹੈ | ਨਾਨ-ਮੈਡੀਕਲ ਗੁਰੱਪ ਵਿਚੋਂ ਅਰੁਣਵੀਰ ਸਿੰਘ ਪੁੱਤਰ ਅਮਰੀਕ ਸਿੰਘ, ਬੰਗਾ ਸ਼ਹਿਰ ਪਹਿਲਾ ਸਥਾਨ, ਭੁਪਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਗੁਣਾਚੌਰ ਦੂਜਾ ਸਥਾਨ ਅਤੇ ਗੁਰਕਿਰਪਾਲ ਸਿੰਘ ਮਿਨਹਾਸ ਪੁੱਤਰ ਰੁਪਿੰਦਰ ਸਿੰਘ ਮਿਨਹਾਸ ਸਰਹਾਲ ਮੁੰਡੀ ਤੀਜੇ ਸਥਾਨ 'ਤੇ ਰਿਹਾ ਹੈ | ਕਾਮਰਸ ਗਰੁੱਪ ਵਿਚੋਂ ਕਮਲਪ੍ਰੀਤ ਕੌਰ ਪੁੱਤਰੀ ਮੇਵਾ ਸਿੰਘ ਪਿੰਡ ਚੱਕ ਰਾਮੰੂ ਪਹਿਲਾ ਸਥਾਨ, ਰਮਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਪਿੰਡ ਖਮਾਂਚੋ ਦੂਜਾ ਸਥਾਨ ਅਤੇ ਦੀਕਸ਼ਾ ਪੁੱਤਰੀ ਸੁਰਿੰਦਰ ਪਾਲ ਪਿੰਡ ਫਰਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਆਰਟਸ ਗੁਰੱਪ ਵਿਚੋਂ ਪਰਮਨਪ੍ਰੀਤ ਕੌਰ ਪੁੱਤਰੀ ਕਮਲਜੀਤ ਸਿੰਘ ਮਾਹਿਲ ਗਹਿਲਾ ਨੇ ਪਹਿਲਾ ਸਥਾਨ, ਖੁਸ਼ਵੀਰ ਸਿੰਘ ਪੁੱਤਰ ਹਰਦਿਆਲ ਸਿੰਘ ਪਿੰਡ ਭੀਣ ਦੂਸਰੇ ਅਤੇ ਹਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਜੱਸੋਮਜਾਰਾ ਤੀਸਰੇ ਸਥਾਨ ਆਏ ਹਨ | ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਮੈਡਮ ਵਨੀਤਾ ਚੋਟ ਪਿ੍ੰਸੀਪਲ, ਡਾ. ਰੁਪਿੰਦਰਜੀਤ ਸਿੰਘ ਬੱਲ ਵਾਈਸ ਪਿ੍ੰਸੀਪਲ, ਰਮਨ ਕੁਮਾਰ, ਹਰਸਿਮਰਨਜੀਤ ਸਿੰਘ ਸ਼ੇਰਗਿੱਲ ਆਦਿ ਹਾਜ਼ਰ ਸਨ |
ਕਿ੍ਪਾਲ ਸਾਗਰ ਅਕੈਡਮੀ ਦਾ ਨਤੀਜਾ ਸ਼ਾਨਦਾਰ
ਰਾਹੋਂ, (ਬਲਬੀਰ ਸਿੰਘ ਰੂਬੀ)-ਕਿ੍ਪਾਲ ਸਾਗਰ ਅਕੈਡਮੀ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿ੍ੰਸੀਪਲ ਮਧੂ ਐਰੀ ਨੇ ਦੱਸਿਆ ਕਿ ਸਕੂਲ ਵਿਚ ਪਹਿਲੇ ਸਥਾਨ 'ਤੇ ਪ੍ਰਵੇਜ਼ ਮਲਿਕ ਨੇ 86.6% ਅੰਕ, ਨਾਨ ਮੈਡੀਕਲ ਵਿਭਾਗ ਦੇ ਹਰਸ਼ਦੀਪ ਸਿੰਘ ਨੇ 85.6% ਅੰਕ, ਮੈਡੀਕਲ ਵਿਭਾਗ ਦੇ ਹਰਸਿਮਰਨ ਜੋਤ ਵਿਰਕ ਨੇ 82.2% ਅੰਕ, ਕਾਮਰਸ ਵਿਭਾਗ ਦੀ ਪ੍ਰਦੀਪ ਕੌਰ ਨੇ 84% ਅੰਕ ਲੈ ਕੇ ਪਹਿਲੀ ਦਰਜਾ ਪ੍ਰਾਪਤ ਕੀਤਾ, ਇਸੇ ਤਰ੍ਹਾਂ ਮੈਡੀਕਲ ਵਿਭਾਗ ਦੇ ਕਮਲਜੋਤ ਨੇ 82% ਅੰਕ, ਨਾਨ ਮੈਡੀਕਲ ਵਿਭਾਗ ਦੇ ਇਸ਼ਾਨ ਨੇ 83.8% ਅੰਕ, ਅਤੇ ਗੁਰਜੰਟ ਸਿੰਘ ਨੇ 87.2 ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਅਤੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ | ਕਿ੍ਪਾਲ ਸਾਗਰ ਦੇ ਚੇਅਰਮੈਨ ਡਾ: ਕਰਮਜੀਤ ਸਿੰਘ ਨੇ ਪਿ੍ੰਸੀਪਲ, ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |

ਜ਼ਿਲ੍ਹੇ 'ਚੋਂ ਅੱਵਲ ਰਹੀ ਬੰਗਾ ਦੀ ਪਵਿਤ ਕੌਰ ਦਾ ਸੁਪਨਾ ਕੰਪਿਊਟਰ ਇੰਜਨੀਅਰ ਬਣਨਾ

ਬੰਗਾ, (ਜਸਬੀਰ ਸਿੰਘ ਨੂਰਪੁਰ) - ਬੰਗਾ ਦੀ ਪਵਿਤ ਕੌਰ ਜੋ ਸੀ. ਬੀ. ਐਸ. ਈ. ਵਲੋਂ ਲਈ ਗਈ 10+2 ਦੀ ਨਾਨ-ਮੈਡੀਕਲ ਪ੍ਰੀਖਿਆ ਵਿਚੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚੋਂ 95.8 ਫੀਸਦੀ ਨੰਬਰ ਲੈ ਕੇ ਪਹਿਲੇ ਸਥਾਨ 'ਤੇ ਰਹੀ, ਦੇ ਘਰ ਖੁਸ਼ੀ ਭਰਿਆ ਮਾਹੌਲ ਹੈ | ਪਵਿਤ ਕੌਰ ਨੇ ਦੱਸਿਆ ...

ਪੂਰੀ ਖ਼ਬਰ »

ਦਿਨ ਦਿਹਾੜੇ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ

ਰਾਹੋਂ, 26 ਮਈ (ਬਲਬੀਰ ਸਿੰਘ ਰੂਬੀ)-ਸਥਾਨਕ ਮੁਹੱਲਾ ਦਿਵਾਨਿਆ ਤੋਂ ਦਿਨ ਦਿਹਾੜੇ ਸਪਲੈਂਡਰ ਮੋਟਰ ਸਾਈਕਲ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਰਵੀ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਨਜ਼ਦੀਕ ਗੁਰਦੁਆਰਾ ਰਵਿਦਾਸ ਨੇ ਦੱਸਿਆ ਕਿ ਉਹ ਦੁਪਹਿਰ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ ਇਕ ਕਾਬੂ

ਰਾਹੋਂ, 26 ਮਈ (ਬਲਬੀਰ ਸਿੰਘ ਰੂਬੀ)- ਸਥਾਨਕ ਪੁਲਿਸ ਨੇ 50 ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਏ.ਐੱਸ.ਆਈ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਡਲਾ ਰੋਡ ਟੀ. ਪੁਆਇੰਟ 'ਤੇ ਨਿਰੀਖਣ ਦੌਰਾਨ ਉਕਤ ਵਿਅਕਤੀ ਦੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਨਸ਼ਾ-ਮੁਕਤੀ ਮੁਹਿੰਮ 'ਡੇਪੋ' ਦਾ ਦੂਸਰਾ ਪੜਾਅ ਮੁਕੰਮਲ- ਡੀ.ਸੀ.

ਨਵਾਂਸ਼ਹਿਰ, 26 ਮਈ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਵਲੋਂ ਰਾਜ ਨੂੰ ਨਸ਼ਾ ਮੁਕਤ ਕਰਨ ਲਈ 23 ਮਾਰਚ ਨੂੰ ਖਟਕੜ ਕਲਾਂ ਤੋਂ ਸ਼ੁਰੂ ਕੀਤੀ 'ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ' (ਡੇਪੋ) ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਆਰੰਭੇ ਯਤਨਾਂ ਦੀ ਕੜੀ ...

ਪੂਰੀ ਖ਼ਬਰ »

ਗ੍ਰਾਮੀਣ ਡਾਕ ਸੇਵਕਾਂ ਵਲੋਂ ਸਮੁੰਦੜਾ ਵਿਖੇ ਰੋਸ ਮੁਜ਼ਾਹਰਾ

ਸਮੁੰਦੜਾ, 26 ਮਈ (ਤੀਰਥ ਸਿੰਘ ਰੱਕੜ)- ਕਸਬਾ ਸਮੁੰਦੜਾ ਦੇ ਡਾਕਘਰ ਸਾਹਮਣੇ ਆਲ ਇੰਡੀਆ ਗ੍ਰਾਮੀਣ ਡਾਕ ਯੂਨੀਅਨ ਦੇ ਸੱਦੇ 'ਤੇ ਅਣਮਿਥੇ ਸਮੇਂ ਲਈ ਕੀਤੀ ਗਈ ਹੜਤਾਲ ਜਾਰੀ ਰੱਖਦਿਆਂ ਗ੍ਰਾਮੀਣ ਡਾਕ ਸੇਵਕਾਂ ਵਲੋਂ ਰੋਸ ਮੁਜ਼ਾਹਰਾ ਕਰਦਿਆਂ ਸਰਕਾਰ ਦੇ ਿਖ਼ਲਾਫ਼ ...

ਪੂਰੀ ਖ਼ਬਰ »

ਪੁਲਿਸ ਕਰਮਚਾਰੀਆਂ ਦੇ ਬੱਚਿਆਂ ਦੇ ਭਵਿੱਖ ਸਬੰਧੀ ਸੈਮੀਨਾਰ

ਨਵਾਂਸ਼ਹਿਰ, 26 ਮਈ (ਅਜੀਤ ਬਿਊਰੋ)- ਨਵਾਂਸ਼ਹਿਰ ਦੇ ਕੇ.ਸੀ. ਕਾਲਜ ਵਿਖੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਿਸ ਕਰਮਚਾਰੀਆਂ ਦੇ ਬੱਚਿਆਂ ਦੇ ਭਵਿੱਖ ਸਬੰਧੀ ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਦੀ ਨਿਗਰਾਨੀ ਹੇਠ ਅਤੇ ਹਰੀਸ਼ ਦਿਆਮਾ ਐਸ.ਪੀ. (ਹੈੱਡਕੁਆਟਰ) ...

ਪੂਰੀ ਖ਼ਬਰ »

'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਖੇਡ ਮਹਿਲ ਨੂੰ ਜ਼ਿਲ੍ਹੇ 'ਚ ਭਰਵਾਂ ਹੁੰਗਾਰਾ

ਨਵਾਂਸ਼ਹਿਰ, 26 ਮਈ (ਗੁਰਬਖਸ਼ ਸਿੰਘ ਮਹੇ)-ਪ੍ਰਾਇਮਰੀ ਸਿੱਖਿਆ ਵਿਚ ਗੁਣਾਤਮਿਕ ਸੁਧਾਰ ਲਿਆਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਆਰੰਭਿਆ ਗਿਆ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਅਧਿਆਪਕਾਂ ਅਤੇ ਵਿਦਿਆਰਥੀਆਂ ...

ਪੂਰੀ ਖ਼ਬਰ »

ਨਸ਼ਾ ਛੁਡਾਉ ਡੈਪੋ ਟੈਸਟ ਤਹਿਤ ਨੌਰਾ 'ਚ ਸਮਾਗਮ

ਪੱਲੀ ਝਿੱਕੀ, 26 ਮਈ (ਕੁਲਦੀਪ ਸਿੰਘ ਪਾਬਲਾ) - ਪੰਜਾਬ ਸਰਕਾਰ ਵਲੋਂ ਚਲਾਏ ਗਏ ਨਸ਼ਾ ਛੁਡਾਉ ਡੈਪੋ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਤਹਿਤ ਪਿੰਡ ਨੌਰਾ ਵਿਖੇ ਮੁਖਤਿਆਰ ਸਿੰਘ ਪੰਚਾਇਤ ਸਕੱਤਰ ਦੀ ਅਗਵਾਈ ...

ਪੂਰੀ ਖ਼ਬਰ »

ਇੰਡੀਆ ਐਕਸ ਸਰਵਿਸਿਜ਼ ਮੈਨ ਲੀਗ ਦੀ ਮੀਟਿੰਗ

ਨਵਾਂਸ਼ਹਿਰ, 26 ਮਈ (ਅਜੀਤ ਬਿਊਰੋ)- ਸਥਾਨਕ ਸੈਨਿਕ ਅਕੈਡਮੀ ਵਿਖੇ ਅੱਜ ਕਰਨਲ ਚੂਹੜ ਸਿੰਘ ਦੀ ਅਗਵਾਈ ਹੇਠ ਇੰਡੀਅਨ ਐਕਸ ਸਰਵਿਸਿਜ਼ ਮੈਨ ਲੀਗ ਦੀ ਮੀਟਿੰਗ ਹੋਈ | ਇਸ ਮੌਕੇ ਲੀਗ ਵਲੋਂ ਪੰਜਾਬ ਸਰਕਾਰ ਤੋਂ ਸੈਨਿਕ ਸਦਨ ਬਣਾਉਣ ਦੀ ਮੰਗ ਕੀਤੀ ਗਈ ਤਾਂ ਜੋ ਕਿਰਾਏ 'ਤੇ ਚੱਲ ...

ਪੂਰੀ ਖ਼ਬਰ »

ਸਰਕਾਰੀ ਸਕੂਲ ਗੋਬਿੰਦਪੁਰ ਵਿਖੇ ਇਨਾਮ ਵੰਡ ਸਮਾਗਮ

ਬੰਗਾ, 26 ਮਈ (ਲਾਲੀ ਬੰਗਾ) - ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਪੱਧਰ 'ਤੇ ਲਈ ਗਈ ਐਨ. ਐਮ. ਐਮ. ਐਸ. ਪ੍ਰੀਖਿਆ ਵਿਚੋਂ ਸਰਕਾਰੀ ਸੈਕੰਡਰੀ ਸਕੂਲ ਗੋਬਿੰਦਪੁਰ ਦੇ 11 ਵਿਦਿਆਰਥੀਆਂ ਵਲੋਂ ਪ੍ਰੀਖਿਆ ਪਾਸ ਕਰਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਸਕੂਲ ਵਿਖੇ ਵਿਸ਼ੇਸ਼ ...

ਪੂਰੀ ਖ਼ਬਰ »

ਸੜਕ 'ਤੇ ਦਰੱਖਤ ਡਿੱਗਣ 'ਤੇ ਰਾਹਗੀਰ ਪ੍ਰੇਸ਼ਾਨ

ਸੰਧਵਾਂ, 26 ਮਈ (ਪ੍ਰੇਮੀ ਸੰਧਵਾਂ) - ਪਾਬੰਦੀ ਦੇ ਬਾਵਜੂਦ ਵੀ ਲੋਕਾਂ ਵਲੋਂ ਲਗਾਈ ਅੱਗ ਨਾਲ ਸੜਕਾਂ ਦੇ ਕਿਨਾਰਿਆਂ 'ਤੇ ਖੜ੍ਹੇ ਅਨੇਕਾਂ ਦਰਖਤ ਅੱਗ ਨਾਲ ਥਲਿਓਾ ਕਮਜ਼ੋਰ ਹੋ ਚੁੱਕੇ ਹਨ ਜਿਸ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਡਾ: ਅੰਬੇਡਕਰ ਮੈਮੋਰੀਅਲ ਪਬਲਿਕ ...

ਪੂਰੀ ਖ਼ਬਰ »

ਮਾਰੂਤੀ ਕਾਰਾਂ ਹੋਣਗੀਆਂ ਮਹਿੰਗੀਆਂ, ਗ੍ਰਾਹਕ ਕੀਮਤਾਂ ਵੱਧਣ ਤੋਂ ਪਹਿਲਾਂ ਖਰੀਦਣ- ਲਵਲੀ ਆਟੋਜ਼

ਜਲੰਧਰ, 26 ਮਈ (ਅ.ਬ.)-ਦੇਸ਼ ਦੀ ਮੋਹਰੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੀਆਂ ਸਾਰੀਆਂ ਕਾਰਾਂ ਮਹਿੰਗੀਆਂ ਹੋਣ ਦੀ ਸੰਭਾਵਨਾ ਹੈ | ਕੀਮਤਾਂ 'ਚ ਇਹ ਵਾਧਾ ਕਾਰ ਨਿਰਮਾਣ 'ਚ ਵਧਦੀ ਲਾਗਤ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ ਤੇ ਕੀਮਤ ਵਧਣ ਕਾਰਨ ਇੰਸ਼ੋਰੈਂਸ ...

ਪੂਰੀ ਖ਼ਬਰ »

ਕੜਾਕੇ ਦੀ ਗਰਮੀ ਤੇ ਬਿਜਲੀ ਕੱਟਾਂ ਨੇ ਜਨ-ਜੀਵਨ ਕੀਤਾ ਪ੍ਰਭਾਵਿਤ

ਭੱਦੀ, 26 ਮਈ (ਨਰੇਸ਼ ਧੌਲ)- ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨਾਲ ਜਿੱਥੇ ਹਰ ਵਰਗ ਦੇ ਕਾਰਜ ਪ੍ਰਭਾਵਿਤ ਹੋ ਰਹੇ ਹਨ | ਉੱਥੇ ਅੱਜ ਪਾਵਰਕਾਮ ਵਿਭਾਗ ਵੱਲੋਂ ਲਗਾਏ ਕੱਟਾਂ ਕਾਰਨ ਲੋਕਾਂ ਦਾ ਸਮੁੱਚਾ ਜਨ ਜੀਵਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਇਆ | ਬਿਜਲੀ ਨਾ ...

ਪੂਰੀ ਖ਼ਬਰ »

ਕੋਟਪਾ ਐਕਟ ਅਧੀਨ ਚਲਾਨ ਕੱਟੇ

ਔੜ/ਝਿੰਗੜਾਂ, 26 ਮਈ (ਕੁਲਦੀਪ ਸਿੰਘ ਝਿੰਗੜ)- ਹੈਲਥ ਇੰਸਪੈਕਟਰ ਰਾਜ ਕੁਮਾਰ ਹੰਸ, ਹੈਲਥ ਇੰਸਪੈਕਟਰ ਬਲਵੰਤ ਰਾਮ ਔੜ, ਪਰਮਜੀਤ ਕੁਮਾਰ ਅਤੇ ਸਰਬਜੀਤ ਵੱਲੋਂ ਔੜ ਦੇ ਬੱਸ ਸਟੈਂਡ, ਬਾਜ਼ਾਰ ਅਤੇ ਦੁਕਾਨਾਂ ਅਤੇ ਬਲਾਕ ਦੇ ਪਿੰਡਾਂ ਦੇ ਬੱਸ ਸਟੈਂਡ ਤੇ ਤੰਬਾਕੂ, ਸਿਗਰਟ ਵੇਚਣ ...

ਪੂਰੀ ਖ਼ਬਰ »

ਸਕੂਲ 'ਚ ਪ੍ਰਗਤੀ ਵਜ਼ੀਫ਼ਾ ਪ੍ਰਾਪਤ ਵਿਦਿਆਰਥੀਆਂ ਦਾ ਸਨਮਾਨ

ਸਾਹਲੋਂ, 26 ਮਈ (ਜਰਨੈਲ ਸਿੰਘ ਨਿੱਘ੍ਹਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਿਆਮ ਵਿਖੇ ਪਿ੍ੰ: ਅਰਵਿੰਦਰ ਕੁਮਾਰ ਅਤੇ ਸਮੂਹ ਅਧਿਆਪਕਾ ਵਲੋਂ ਐਨ.ਐਮ.ਐਮ.ਐੱਸ. ਰਾਹੀਂ ਵਜ਼ੀਫ਼ਾ ਪ੍ਰਾਪਤ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ ਦੇ 14 ...

ਪੂਰੀ ਖ਼ਬਰ »

ਗੜਪਧਾਣੇ 'ਚ ਤੀਸਰੇ ਕਿ੍ਕਟ ਟੂਰਨਾਮੈਂਟ 'ਚ ਜਿਉਣੋਵਾਲ ਟੀਮ ਦੀ ਝੰਡੀ

ਔੜ, 26 ਮਈ (ਗੁਰਨਾਮ ਸਿੰਘ ਗਿਰਨ)- ਪਿੰਡ ਗੜ੍ਹਪਧਾਣਾ ਵਿਖੇ ਬਾਬਾ ਜਗਤ ਰਾਮ ਦੀ ਯਾਦ ਨੂੰ ਸਮਰਪਿਤ ਤੀਸਰੇ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਨੌਨਿਹਾਲ ਸਿੰਘ ਪ੍ਰਧਾਨ ਸਹਿਕਾਰੀ ਸਭਾ, ਹਰੀ ਸਿੰਘ ਸਾਬਕਾ ਸਰਪੰਚ ਆਦਿ ਵਲੋਂ ਕੀਤਾ ਗਿਆ | ਇਸ ਮੌਕੇ ਹਰੀ ਸਿੰਘ ਸਾਬਕਾ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਦੀ ਮੀਟਿੰਗ

ਬਲਾਚੌਰ, 26 ਮਈ (ਦੀਦਾਰ ਸਿੰਘ ਬਲਾਚੌਰੀਆ)- ਅੱਜ ਦਫ਼ਤਰ ਸ਼ੋੋ੍ਰਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਦੀ ਵਿਸ਼ੇਸ਼ ਮੀਟਿੰਗ ਬੀਬੀ ਸੁਰਿੰਦਰਪਾਲ ਕੌਰ ਆਂਸਰੋ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਦਾ ਪ੍ਰਚਾਰ ਤੇ ਪ੍ਰਸਾਰ ...

ਪੂਰੀ ਖ਼ਬਰ »

ਸ਼ਮਸ਼ਾਨ ਘਾਟ ਵਿਖੇ ਕਮਰਾ ਬਣਾਉਣ ਦਾ ਰੱਖਿਆ ਨੀਂਹ ਪੱਥਰ

ਰਾਹੋਂ, 26 ਮਈ (ਬਲਬੀਰ ਸਿੰਘ ਰੂਬੀ)-ਸਥਾਨਕ ਮਾਛੀਵਾੜਾ ਰੋਡ 'ਤੇ ਸ਼ਮਸ਼ਾਨ ਘਾਟ ਵਿਖੇ ਕਾਂਗਰਸ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਧਰਮਪਾਲ ਬੰਗੜ ਨੇ ਐਨ.ਆਰ.ਆਈ. ਰਾਮ ਲਾਲ, ਐਨ.ਆਰ.ਆਈ. ਰਾਮ ਪ੍ਰਕਾਸ਼, ਸਾਬਕਾ ਵਿਧਾਇਕ ਗੁਰਇਕਬਾਲ ਕੌਰ ਬਬਲੀ ਦੀ ਅਗਵਾਈ ਵਿਚ ਸ਼ਮਸ਼ਾਨ ਘਾਟ ...

ਪੂਰੀ ਖ਼ਬਰ »

ਤੰਬਾਕੂ ਸਪਤਾਹ ਮੌਕੇ 25 ਦੁਕਾਨਦਾਰਾਂ ਦੇ ਕੱਟੇ ਚਲਾਨ

ਸੜੋਆ, 26 ਮਈ (ਨਾਨੋਵਾਲੀਆ)- ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਡਾ. ਨਰਿੰਦਰ ਕੁਮਾਰ ਐੱਸ.ਐਮ.ਓ. ਸੜੋਆ ਦੀ ਅਗਵਾਈ ਹੇਠ ਗਠਨ ਟੀਮ ਵਲੋਂ ਪਿੰਡ ਸੜੋਆ ਦੇ ਵੱਖ-ਵੱਖ ਥਾਵਾਂ 'ਤੇ ਤੰਬਾਕੂ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ

ਨਵਾਂਸ਼ਹਿਰ, 26 ਮਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਕੁਮਾਰ ਨੇ ਜ਼ਿਲ੍ਹੇ ਵਿਚ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਇਨ੍ਹਾਂ ਹੁਕਮਾਂ 'ਚ ਦੋ ਪਹੀਆ ਵਾਹਨ ਸਵਾਰਾਂ ਦੇ ਡਰਾਈਵਿੰਗ ਕਰਨ ਸਮੇਂ ਮੂੰਹ 'ਤੇ ਰੁਮਾਲ ਬੰਨ੍ਹਣ ਜਾਂ ਕਿਸੇ ਹੋਰ ...

ਪੂਰੀ ਖ਼ਬਰ »

ਖੇਤ ਮਜ਼ਦੂਰਾਂ ਵਲੋਂ ਬਲਾਕ ਪੱਧਰੀ ਧਰਨੇ 4 ਤੋਂ- ਨੂਰਪੁਰੀ

ਬੰਗਾ, 26 ਮਈ (ਜਸਬੀਰ ਸਿੰਘ ਨੂਰਪੁਰ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਪੱਧਰ ਦੀ ਮੀਟਿੰਗ ਸਰਾਧੂ ਰਾਮ ਦੀ ਪ੍ਰਧਾਨਗੀ ਹੇਠ ਕੀਤੀ ਗਈ | ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗਰੀਬਾਂ, ਖੇਤ ਮਜ਼ਦੂਰਾਂ, ਦਲਿਤਾਂ ਤੇ ...

ਪੂਰੀ ਖ਼ਬਰ »

ਸਕਾਲਸ਼ਿਪ ਪ੍ਰੀਖਿਆ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ

ਬੰਗਾ, 26 ਮਈ (ਜਸਬੀਰ ਸਿੰਘ ਨੂਰਪੁਰ)- ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਪੋਤਾ ਦੇ 6 ਵਿਦਿਆਰਥੀਆਂ ਪਾਸ ਕੀਤਾ ਹੈ | ਸਕੂਲ ਸਟਾਫ਼ ਅਤੇ ਸਕੂਲ ਦੀ ਮੈਨੇਜਿੰਗ ਕਮੇਟੀ ਵਲੋਂ ਇਨ੍ਹਾਂ ਵਿਦਿਆਰਥੀਆਂ ਦਾ ਸਵੇਰ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਚੱਕ ਬਿਲਗਾ ਨੇ ਰੈਲੀ ਕੱਢੀ

ਬਹਿਰਾਮ, 26 ਮਈ (ਨਛੱਤਰ ਸਿੰਘ ਬਹਿਰਾਮ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬਿੱਲਗਾਂ ਤੋਂ ਪਿ੍ੰਸੀਪਲ ਰਮਾ ਮੋਦਗਿੱਲ ਦੀ ਅਗਵਾਈ ਵਿਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਰੈਲੀ ਕੱਢੀ ਗਈ | ਉਕਤ ਰੈਲੀ ਨੇ ਪਿੰਡ ਚੱਕ ਬਿਲਗਾ ਦੀ ਪ੍ਰਕਰਮਾ ਕੀਤੀ | ਵਿਦਿਆਰਥਣਾਂ ਨੇ ...

ਪੂਰੀ ਖ਼ਬਰ »

ਮਹੇ ਗੋਤ ਜਠੇਰਿਆਂ ਦਾ ਮੇਲਾ ਕੱਲ੍ਹ

ਨਵਾਂਸ਼ਹਿਰ, 26 ਮਈ (ਗੁਰਬਖਸ਼ ਸਿੰਘ ਮਹੇ)-ਬਲਾਕ ਸੜੋਆ ਦੇ ਪਿੰਡ ਹਿਆਤਪੁਰ ਜੱਟਾਂ ਵਿਖੇ ਮਹੇ ਗੋਤ ਜਠੇਰਿਆਂ ਦਾ ਸਾਲਾਨਾ ਮੇਲਾ 28 ਮਈ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਬਾਹੋਵਾਲ ਨੇ ਦੱਸਿਆ ਕਿ ...

ਪੂਰੀ ਖ਼ਬਰ »

33 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਰੈਲਮਾਜਰਾ, 26 ਮਈ (ਰਾਕੇਸ਼ ਰੋਮੀ)- ਥਾਣਾ ਕਾਠਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ | ਏ.ਐੱਸ.ਆਈ. ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਪੁਲਿਸ ਪਾਰਟੀ ਸਮੇਤ ਨਹਿਰ ਪਨਿਆਲੀ ਖ਼ੁਰਦ ਮੌਜੂਦ ਸੀ ਕਿ ਮੁਖ਼ਬਰ ਤੋਂ ...

ਪੂਰੀ ਖ਼ਬਰ »

ਚੇਤਾ 'ਚ ਧਾਰਮਿਕ ਤੇ ਸੱਭਿਆਚਾਰਕ ਮੇਲਾ ਅੱਜ

ਕਟਾਰੀਆਂ, 26 ਮਈ (ਨਵਜੋਤ ਸਿੰਘ ਜੱਖੂ) - ਪਿੰਡ ਚੇਤਾ ਵਿਖੇ ਸਾਈਾ ਨਮਿਤ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਮੇਲਾ ਹੀਰ ਪਰਿਵਾਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 27 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਸੇਵਾਦਾਰ ਮਲਕੀਤ ਚੰਦ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

5178 ਮਾਸਟਰ ਕਾਡਰ ਯੂਨੀਅਨ ਦੀ ਮੀਟਿੰਗ

ਨਵਾਂਸ਼ਹਿਰ, 26 ਮਈ (ਹਰਮਿੰਦਰ ਸਿੰਘ ਪਿੰਟੂ)- ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 5178 ਅਧਿਆਪਕਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਬਾਰਾਂਦਰੀ ਬਾਗ਼ ਵਿਖੇ ਹੋਈ | ਇਸ ਸਬੰਧੀ ਔਜਲਾ ਨੇ ਦੱਸਿਆ ਕਿ 27 ਅਪ੍ਰੈਲ ਨੂੰ ਸਾਂਝਾ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਫਾਰ ਵਿਮੈਨ ਬੰਗਾ ਨੂੰ ਮਿਲਿਆ 'ਬੈਸਟ ਕਾਲਜ ਦਾ ਖਿਤਾਬ'

ਬੰਗਾ, 26 ਮਈ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਕਾਲਜ ਫਾਰ ਵਿਮੈਨ ਚਰਨ ਕੰਵਲ ਬੰਗਾ ਨੂੰ ਜਲੰਧਰ ਗਰੁੱਪ ਵੱਲੋਂ ਸਰਵ ਉੱਚ ਐਨ. ਸੀ. ਸੀ ਕਾਲਜ ਐਵਾਰਡ ਨਾਲ ਸਨਮਾਨਿਆ ਗਿਆ | ਇਸ ਕਾਲਜ ਵਿਚ ਐਨ ਸੀ. ਸੀ ਦਾ ਯੂਨਿਟ 1982 ਤੋਂ ਦੂਜੀ ਪੰਜਾਬ ਬਟਾਲੀਅਨ ਦੇ ਅਧੀਨ ਚੱਲ ਰਿਹਾ ਹੈ | ...

ਪੂਰੀ ਖ਼ਬਰ »

ਰਾਮ ਨਾਥ ਨਮਿਤ ਅੰਤਿਮ ਅਰਦਾਸ

ਨਵਾਂਸ਼ਹਿਰ, 26 ਮਈ (ਹਰਮਿੰਦਰ ਸਿੰਘ ਪਿੰਟੂ)- ਰਾਮ ਨਾਥ ਨਮਿਤ ਅੰਤਿਮ ਅਰਦਾਸ ਮੌਕੇ ਪਾਠ ਦੇ ਭੋਗ ਉਪਰੰਤ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਮਨਜਿੰਦਰ ਵਾਲੀਆ, ਸਿਕੰਦਰ ਲਾਲ, ਗੁਰਦਿਆਲ ਸਿੰਘ, ਸੁਰਿੰਦਰ ਕੁਮਾਰ ...

ਪੂਰੀ ਖ਼ਬਰ »

ਮਜ਼ਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਮੀਟਿੰਗ

ਸੜੋਆ, 26 ਮਈ (ਨਾਨੋਵਾਲੀਆ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਪਿੰਡ ਦਿਆਲ ਵਿਖੇ ਜਥੇਬੰਦੀ ਦੇ ਸੂਬਾਈ ਆਗੂ ਮਹਿੰਦਰ ਸਿੰਘ ਖੈਹੜ੍ਹ ਅਤੇ ਇਫਟੂ ਪੰਜਾਬ ਦੇ ਆਗੂ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਜਿਸ ਵਿਚ ਉਨ੍ਹਾਂ ...

ਪੂਰੀ ਖ਼ਬਰ »

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਨਵਾਂਸ਼ਹਿਰ, 26 ਮਈ (ਗੁਰਬਖਸ਼ ਸਿੰਘ ਮਹੇ)- ਅੱਜ ਇੱਥੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫ਼ਟੂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫ਼ਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਆਖਿਆ ਕਿ ਕੇਂਦਰ ਅਤੇ ਪੰਜਾਬ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX