ਦੀਨਾਨਗਰ 26 ਮਈ (ਸੰਧੂ/ਸੋਢੀ/ਸ਼ਰਮਾ)-ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਵਲੋਂ ਸੂਬਾ ਕਮੇਟੀ ਵਲੋਂ ਲਏ ਗਏ ਫ਼ੈਸਲੇ ਤਹਿਤ ਅੱਜ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਕ ਵਿਚ ਦੀਨਾਨਗਰ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਦੀ ਅਗਵਾਈ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ, ਸੂਬਾ ਮੀਤ ਪ੍ਰਧਾਨ ਪ੍ਰੇਮ ਸੱੁਖ ਨੇ ਸਾਾਝੇ ਰੂਪ ਵਿਚ ਕੀਤੀ | ਰੋਸ ਮੁਜ਼ਾਹਰੇ ਵਿਚ ਗੁਰਦਾਸਪੁਰ, ਅੰਮਿ੍ਤਸਰ, ਜਲੰਧਰ, ਤਰਨਤਾਰਨ, ਕਪੂਰਥਲਾ ਅਤੇ ਹੁਸ਼ਿਆਰਪੁਰ ਤੋਂ ਭਾਰੀ ਗਿਣਤੀ ਵਿਚ ਪੈਨਸ਼ਨਰਾਾ ਨੇ ਹਿੱਸਾ ਲਿਆ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਦੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤੇ ਜਾਣ ਤੇ ਪਾਵਰਕਾਮ ਦੀ ਮੈਨੇਜਮੈਂਟ ਅਤੇ ਸਰਕਾਰ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ | ਉਨ੍ਹਾਾ ਕਿਹਾ ਪੰਜਾਬੀ ਸਰਕਾਰ ਦੀਆਾ ਮੁਲਾਜ਼ਮ ਵਿਰੋਧੀ ਨੀਤੀਆਾ ਕਾਰਨ ਅੱਜ ਰਾਜ ਦੇ ਸਾਰੇ ਮੁਲਾਜ਼ਮਾਂ ਦੇ ਮਨਾਾ ਵਿਚ ਸਰਕਾਰ ਦੇ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕਰਮਚਾਰੀ ਰੋਸ ਰੈਲੀ ਦੌਰਾਨ ਕਰਮਚਾਰੀ ਪੈਨਸ਼ਨਰਾਾ ਨੂੰ ਬਿਜਲੀ ਯੂਨਿਟਾਾ ਵਿਚ ਰਿਆਇਤ, ਕੈਸ਼ ਲੈਸ ਸਕੀਮ ਫਿਰ ਤੋਂ ਲਾਗੂ ਕਰਨ, ਮਹਿੰਗਾਈ ਭੱਤੇ ਦਾ 22 ਮਹੀਨੇ ਦਾ ਬਕਾਇਆ ਅਤੇ ਮਹਿੰਗਾਈ ਭੱਤੇ ਦੀਆਾ ਬਕਾਇਆ ਕਿਸ਼ਤਾਾ ਜਾਰੀ ਕਰਨ, 23 ਸਾਲਾ ਸਕੇਲ ਬਿਨਾਾ ਸ਼ਰਤ ਲਾਗੂ ਕਰਨ, ਪੇ ਬੈਂਡ ਜਾਰੀ ਕਰਨ ਅਤੇ 6ਵੇਂ ਤਨਖ਼ਾਹ ਕਮਿਸ਼ਨ ਦੀਆਾ ਸਿਫ਼ਾਰਸ਼ਾਂ ਲਾਗੂ ਕਰਨ ਦੀ ਮੰਗ ਕਰ ਰਹੇ ਸਨ | ਰੋਸ ਰੈਲੀ ਵਾਲੀ ਥਾਂ 'ਤੇ ਕਰਮਚਾਰੀਆਾ ਕੋਲੋਂ ਮੰਗ ਪੱਤਰ ਲੈਣ ਲਈ ਨਾਇਬ ਤਹਿਸੀਲਦਾਰ ਮਹਿੰਦਰ ਪਾਲ ਪਹੁੰਚੇ ਪਰ ਪ੍ਰਦਰਸ਼ਨਕਾਰੀਆਾ ਨੇ ਮੰਗ ਪੱਤਰ ਰੋਸ ਮਾਰਚ ਕਰਨ ਤੋਂ ਬਾਅਦ ਦਿੱਤੇ ਜਾਣ ਦੀ ਗੱਲ ਕਹੀ | ਬਿਜਲੀ ਘਰ ਦੇ ਸ਼ਿਕਾਇਤ ਕੇਂਦਰ ਦੇ ਨਾਲ ਲੱਗਦੀ ਗਰਾਊਾਡ ਵਿਚ ਰੈਲੀ ਕਰਨ ਤੋਂ ਬਾਅਦ ਪੈਨਸ਼ਨਰ ਕਰਮਚਾਰੀਆਾ ਨੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਨਿਵਾਸ ਸਥਾਨ ਵੱਲ ਰੋਸ ਮਾਰਚ ਸ਼ੁਰੂ ਕੀਤਾ | ਨਾਇਬ ਤਹਿਸੀਲਦਾਰ ਨੇ ਪੈਨਸ਼ਨਰਾਂ ਨੂੰ ਕਿਹਾ ਸੀ ਕਿ ਉਹ ਸਥਾਨਕ ਬੱਸ ਸਟੈਂਡ 'ਤੇ ਆ ਕੇ ਉਨ੍ਹਾਂ ਤੋਂ ਮੰਗਾਾ ਸਬੰਧੀ ਮੰਗ ਪੱਤਰ ਲੈਣਗੇ | ਰੋਸ ਮਾਰਚ ਕਰਦੇ ਜਦੋਂ ਪੈਨਸ਼ਨਰ ਬੱਸ ਸਟੈਂਡ ਪਹੁੰਚੇ ਤਾਂ ਨਾਇਬ ਤਹਿਸੀਲਦਾਰ ਮੰਗ ਪੱਤਰ ਲੈਣ ਲਈ ਬੱਸ ਸਟੈਂਡਾਂ 'ਤੇ ਨਹੀਂ ਪਹੁੰਚੇ ਤੇ ਪ੍ਰਦਰਸ਼ਨਕਾਰੀ ਅੱਗੇ ਵਧਣ ਲੱਗੇ ਤੇ ਪੁਲਿਸ ਸਟੇਸ਼ਨ ਦੇ ਨਜ਼ਦੀਕ ਪਹੁੰਚ ਕੇ ਉਨ੍ਹਾਾ ਨੇ ਟਰੈਫ਼ਿਕ ਰੋਕ ਕੇ ਸੜਕ 'ਤੇ ਜਾਮ ਲਗਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ | ਇਹ ਪ੍ਰਦਰਸ਼ਨ ਲਗਪਗ 10 ਮਿੰਟ ਜਾਰੀ ਰਿਹਾ ਤੇ ਨਾਇਬ ਤਹਿਸੀਲਦਾਰ ਮਹਿੰਦਰ ਪਾਲ ਉੱਥੇ ਪਹੁੰਚ ਗਏ ਉਨ੍ਹਾਾ ਪ੍ਰਦਰਸ਼ਨਕਾਰੀਆਾ ਤੋਂ ਮੰਗ ਪੱਤਰ ਲਿਆ ਤੇ ਭਰੋਸਾ ਦਿਵਾਇਆ ਕਿ ਉਹ ਉਨ੍ਹਾਾ ਦਾ ਮੰਗ ਪੱਤਰ ਕੈਬਨਿਟ ਮੰਤਰੀ ਤੱਕ ਜ਼ਰੂਰ ਪਹੁੰਚਾ ਦੇਣਗੇ | ਜਿਸ ਦੇ ਬਾਅਦ ਪ੍ਰਦਰਸ਼ਨਕਾਰੀਆਾ ਨੇ ਆਪਣਾ ਧਰਨਾ ਸਮਾਪਤ ਕੀਤਾ | ਇਸ ਮੌਕੇ ਕਾਦੀਆਾ ਮੰਡਲ ਪ੍ਰਧਾਨ ਰਤਨ ਸਿੰਘ, ਬਟਾਲਾ ਮੰਡਲ ਪ੍ਰਧਾਨ ਸੁਖਦੇਵ ਸਿੰਘ ਧਾਲੀਵਾਲ, ਹਜ਼ਾਰਾ ਸਿੰਘ, ਹੰਸ ਰਾਜ, ਰਵਿੰਦਰ ਕੁਮਾਰ, ਸਵਿੰਦਰ ਸਿੰਘ ਮਦੋਵਾਲੀ, ਧਨਵੰਤ ਸਿੰਘ ਰੰਧਾਵਾ, ਦਰਸ਼ਨ ਕੁਮਾਰ, ਸ੍ਰੀ ਰਾਮ ਜੱਗੀ, ਮੁਹੰਮਦ ਯੂਨਸ ਅੰਸਾਰ, ਕੁਲਦੀਪ ਸਿੰਘ ਚੌਹਾਨ, ਰਾਮ ਲਭਾਇਆ, ਸਵਰਨ ਸਿੰਘ, ਪਿਆਰ ਸਿੰਘ, ਅਵਤਾਰ ਸਿੰਘ ਅਤੇ ਮਹਿੰਦਰ ਸਿੰਘ ਵੀ ਹਾਜ਼ਰ ਸਨ |
ਗੁਰਦਾਸਪੁਰ, 26 ਮਈ (ਆਰਿਫ਼)-ਸਟੱਡੀ ਵੀਜ਼ੇ 'ਤੇ ਵਿਦਿਆਰਥੀਆਂ ਨੰੂ ਵਿਦੇਸ਼ ਭੇਜਣ ਵਾਲੀ ਪੰਜਾਬ ਦੀ ਸਭ ਤੋਂ ਭਰੋਸੇਮੰਦ ਸੰਸਥਾ ਟੀਮ ਗਲੋਬਲ ਗੁਰਦਾਸਪੁਰ ਵਲੋਂ ਆਸਟ੍ਰੇਲੀਆ ਤੋਂ ਰੀਫਿਊਜ਼ ਹੋਏ ਅਤੇ ਘੱਟ ਬੈਂਡ ਵਾਲੇ ਵਿਦਿਆਰਥੀਆਂ ਦੇ ਕੈਨੇਡਾ ਦੇ ਧੜਾ-ਧੜ ਵੀਜ਼ੇ ...
ਬਟਾਲਾ, 26 ਮਈ (ਕਾਹਲੋਂ)- ਸੀ.ਬੀ.ਐਸ.ਈ. ਬੋਰਡ ਦੁਆਰਾ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚੋਂ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਕੂਲ ਦੇ ਸਾਰੇ ਹੀ ਵਿਦਿਆਰਥੀ ਬਹੁਤ ਵਧੀਆ ਅੰਕ ਲੈ ਕੇ ਪਾਸ ਹੋਏ | ਸਕੂਲ ਚੇਅਰਮੈਨ ਸ: ਅਮਰਿੰਦਰ ...
ਪੁਰਾਣਾ ਸ਼ਾਲਾ, 26 ਮਈ (ਅਸ਼ੋਕ ਸ਼ਰਮਾ)- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਭੈਣੀ ਪਸਵਾਲ ਦੇ ਪ੍ਰਾਇਮਰੀ ਸਕੂਲ ਵਿਚੋਂ ਬੀਤੀ ਰਾਤ ਗੈਸ ਸਿਲੰਡਰ ਚੋਰੀ ਹੋ ਜਾਣ ਦੀ ਖ਼ਬਰ ਹੈ | ਸਕੂਲ ਦੀ ਸਫ਼ਾਈ ਸੇਵਕ ਕੁਸ਼ੱਲਿਆ ਦੇਵੀ ਜਦੋਂ ਸਵੇਰੇ ਸਕੂਲ ਦੀ ਸਫ਼ਾਈ ...
ਬਟਾਲਾ, 26 ਮਈ (ਕਾਹਲੋਂ)-ਐਸ.ਐਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਆਬਕਾਰੀ ਵਿਭਾਗ ਵਲੋਂ ਕਰੀਬ 150 ਕਿਲੋ ਲਾਹਣ ਬਰਾਮਦ ਕਰਨ ਦੀ ਖ਼ਬਰ ਹੈ | ਐਕਸਾਈਜ਼ ਇੰਸਪੈਕਟਰ ਸ੍ਰੀ ਰਮਨ ਸ਼ਰਮਾ ਨੇ ਦੱਸਿਆ ਕਿ ...
ਅਲੀਵਾਲ, 26 ਮਈ (ਹਰਪਿੰਦਰਪਾਲ ਸਿੰਘ ਸੰਧੂ)- ਡੀ.ਐਸ.ਪੀ. ਫਤਹਿਗੜ੍ਹ ਚੂੜੀਆਂ ਰਵਿੰਦਰ ਕੁਮਾਰ ਸ਼ਰਮਾ ਅਤੇ ਥਾਣਾ ਘਣੀਏ-ਕੇ-ਬਾਂਗਰ ਦੇ ਮੁਖੀ ਮੁਖਤਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਕਾਰਵਾਈ ਕਰਦਿਆਂ ਇਕ ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ | ਥਾਣਾ ...
ਧਾਰੀਵਾਲ, 26 ਮਈ (ਜੇਮਸ ਨਾਹਰ)-ਅੱਜ ਦੇਰ ਸ਼ਾਮ ਆਏ ਤੇਜ਼ ਤੂਫਾਨ ਨਾਲ ਸੜਕਾਂ ਕਿਨਾਰੇ ਦਰੱਖਤ ਟੁੱਟ ਕੇ ਡਿੱਗ ਜਾਣ ਦੇ ਨਾਲ-ਨਾਲ ਹੋਰ ਵੀ ਚੁਫੇਰੇ ਵੱਡਾ ਨੁਕਸਾਨ ਹੋ ਜਾਣ ਦੀ ਖਬਰ ਹੈ | ਪਿੰਡ ਦੇਵੀਦਾਸ ਵਾਸੀਆਂ ਦੱਸਿਆ ਕਿ ਜਦ ਤੇਜ ਤੂਫਾਨ ਸ਼ੁਰੂ ਹੋਇਆ ਸੀ ਤਾਂ ...
ਧਾਰੀਵਾਲ, 26 ਮਈ (ਸਵਰਨ ਸਿੰਘ)- ਇਥੋਂ ਨਜ਼ਦੀਕੀ ਪਿੰਡ ਬੰਦੇਸ ਵਿਖੇ ਛੱਪੜ ਦੀ ਜ਼ਮੀਨ ਵਿਚ ਮਿੱਟੀ ਪਾ ਕੇ ਪੂਰਨ ਦਾ ਦੇ ਮਾਮਲੇ 'ਤੇ ਮਾਹੌਲ ਗਰਮਾ ਗਿਆ ਸੀ | ਪਿੰਡ ਵਾਸੀਆਂ ਨੇ ਇਸ ਸਬੰਧ ਵਿਚ ਬੀ.ਡੀ.ਪੀ.ਓ. ਧਾਰੀਵਾਲ ਨੂੰ ਲਿਖਤੀ ਸ਼ਿਕਾਇਤ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ...
ਗੁਰਦਾਸਪੁਰ, 26 ਮਈ (ਆਰਿਫ਼)- ਲਾਇਅਰਜ਼ ਫਾਰ ਜਸਟਿਸ ਦੇ ਮੁਖੀ ਐਡਵੋਕੇਟ ਸਿਮਰਨਜੀਤ ਸਿੰਘ ਨੇ ਅੱਜ ਮਾਈਨਿੰਗ ਦੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐਸ.ਐਸ.ਪੀ. ਗੁਰਦਾਸਪੁਰ ਨੰੂ ਲਿਖਤੀ ਸ਼ਿਕਾਇਤ ਕੀਤੀ ਹੈ | ਇਸ ਸ਼ਿਕਾਇਤ ਵਿਚ ਉਨ੍ਹਾਂ ਨੇ ਕਾਂਗਰਸ ਦੇ ...
ਕਿਲਾ ਲਾਲ ਸਿੰਘ, 26 ਮਈ (ਬਲਬੀਰ ਸਿੰਘ)- ਥਾਣਾ ਕਿਲਾ ਲਾਲ ਸਿੰਘ ਦੇ ਸਾਹਮਣੇ ਤੋਂ ਗੁਜਰਦੀ ਅੱਪਰਬਾਰੀ ਦੁਆਬ ਨਹਿਰ ਵਿਚ ਇਕ ਅਣਪਛਾਤੀ ਲਾਸ਼ ਦੇਖੀ ਗਈ, ਜੋ ਨਹਿਰ ਦੇ ਕਿਨਾਰੇ ਨਾਲ ਝਾੜੀਆਂ ਨਾਲ ਅਟਕੀ ਹੋਈ ਸੀ, ਇਸ ਨੂੰ ਦੇਖਣ ਲਈ ਕਾਫ਼ੀ ਲੋਕ ਵੀ ਇਕੱਠੇ ਹੋਏ ਸਨ | ਇਹ ...
ਵਡਾਲਾ ਬਾਂਗਰ, 26 ਮਈ (ਭੁੰਬਲੀ)- ਸਰਹੱਦੀ ਇਲਾਕੇ ਦੇ ਇਸ ਪੇਂਡੂ ਖੇਤਰ 'ਚ ਵਿੱਦਿਆ ਦੇ ਚਾਨਣ ਮੁਨਾਰੇ ਵਜੋਂ ਜਾਣੇ ਜਾਂਦੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮੱਲਿਆਂਵਾਲ ਦਾ ਸੀ.ਬੀ.ਐਸ.ਈ. ਦੀ ਦਿੱਲੀ ਵਲੋਂ ਐਲਾਨਿਆ +2 ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਸਾਇੰਸ ...
ਕੋਟਲੀ ਸੂਰਤ ਮੱਲ੍ਹੀ, 26 ਮਈ (ਕੁਲਦੀਪ ਸਿੰਘ ਨਾਗਰਾ)- ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਪਾਰਟ-ਟਾਇਮ ਕਰਮਚਾਰੀ, ਮਿੱਡ ਡੇ ਮੀਲ ਕੁੱਕ ਵਰਕਰ ਤੇ ਦਫ਼ਤਰੀ ਕਰਮਚਾਰੀ, ਦਰਜਾਚਾਰ ਕਰਮਚਾਰੀ (ਸਿੱਖਿਆ ਵਿਭਾਗ) ਆਪਣੀਆਂ ਹੱਕਾਂ ਮੰਗਾਂ ਲਈ 5 ਜੂਨ ਨੂੰ ਅੰਮਿ੍ਤਸਰ ਵਿਖੇ ਰੋਸ ...
ਧਾਰੀਵਾਲ, 26 ਮਈ (ਜੇਮਸ ਨਾਹਰ)- ਨੌਜਵਾਨ ਪੀੜੀ ਨੂੰ ਨਸ਼ੇ ਦੇ ਕੋਹੜ ਤੋਂ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਡੈਪੋ' ਮਹਿੰਮ ਤਹਿਤ ਅੱਜ ਸ਼ਹਿਰ ਦੇ ਵਾਰਡ ਨੰਬਰ-13 ਵਿਖੇ ਐਸ.ਐਮ.ਓ. ਧਾਰੀਵਾਲ ਮੈਡਮ ਬਿੰਦੂ ਗੁਪਤਾ, ਐਸ.ਐਮ.ਓ. ਨੌਸ਼ਹਿਰਾ ਮੱਝਾ ਸਿੰਘ ਮਨਿੰਦਰ ...
ਡੇਰਾ ਬਾਬਾ ਨਾਨਕ, 26 ਮਈ (ਹੀਰਾ ਸਿੰਘ ਮਾਂਗਟ)- ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਜਿੱਥੇ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਣ ਕਰਕੇ ਖੁਦਕੁਸ਼ੀਆਂ ਦੇ ਰਾਹ ਤੁਰ ਪਿਆ ਸੀ, ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਕਈ ਉਪਰਾਲੇ ਕੀਤੇ ਜਾ ...
ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ
ਗੁਰਦਾਸਪੁਰ, 26 ਮਈ (ਆਰਿਫ਼)-ਸੀ.ਬੀ.ਐਸ .ਈ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿਚ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਦੇ ਪਿ੍ੰਸੀਪਲ ਸ੍ਰੀ ...
ਬਟਾਲਾ, 26 ਮਈ (ਕਾਹਲੋਂ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਸ: ਨਾਇਬ ਸਿੰਘ ਕੋਹਾੜ ਸ਼ਾਨ ਨਾਲ ਜਿੱਤਣਗੇ ਅਤੇ ਇਸ ਚੋਣ 'ਚ ਸ਼੍ਰੋ੍ਰਮਣੀ ਅਕਾਲੀ ਦਲ ਦਾ ਪਰਚਮ ਲਹਿਰਾਏਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਬਟਾਲਾ ਹਲਕੇ ਤੋਂ ਸੀਨੀਅਰ ...
ਧਾਰੀਵਾਲ, 26 ਮਈ (ਜੇਮਸ ਨਾਹਰ)- ਵਿਧਾਨ ਸਭਾ ਹਲਕਾ ਸ਼ਾਹਕੋਟ ਅੰਦਰ ਹੋ ਰਹੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਹੱਕ ਵਿਚ ਹਲਕਾ ਕਾਦੀਆਂ ਦੇ ਯੂਥ ਸਰਗਰਮ ਆਗੂ ਕਵਰਪ੍ਰਤਾਪ ਸਿੰਘ ਗਿੱਲ ਵਲੋਂ ਸਾਥੀਆਂ ਸਮੇਤ ਸ਼ਾਹਕੋਟ ਦੇ ...
ਪੁਰਾਣਾ ਸ਼ਾਲਾ, 26 ਮਈ (ਅਸ਼ੋਕ ਸ਼ਰਮਾ)-ਬੇਟ ਇਲਾਕੇ ਦੇ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ 'ਚ 5 ਮੈਡੀਕਲ ਅਫ਼ਸਰਾਂ ਦੀ ਘਾਟ ਨਾਲ ਜਗਤਪੁਰ (ਪੁਰਾਣਾ ਸ਼ਾਲਾ) ਹਸਪਤਾਲ ਬਹੁਤ ਬੁਰੀ ਤਰ੍ਹਾਂ ਫੇਲ੍ਹ ਹੋਇਆ ਪਿਆ ਹੈ | ਇਸ ਪਾਸੇ ਸਿਹਤ ਮੰਤਰੀ ਦਾ ਧਿਆਨ ਨਾ ਹੋਣ ਕਰਕੇ ਲੋਕਾਂ ...
ਗੁਰਦਾਸਪੁਰ, 26 ਮਈ (ਆਲਮਬੀਰ ਸਿੰਘ)- ਅਨੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਖਸਰਾ ਅਤੇ ਰੁਬੇਲਾ ਟੀਕਾਕਰਨ ਮੁਹਿੰਮ ਸਬੰਧੀ ਸੈਮੀਨਾਰ ਲਗਾਇਆ ਗਿਆ | ਸਕੂਲ ਦੀ ਪਿ੍ੰਸੀਪਲ ਨਰਗਿਸ ਅਨੰਦ ਨੇ ਦੱਸਿਆ ਕਿ ਗੁਰਦਾਸਪੁਰ ਦੇ ਸਿਵਲ ਸਰਜਨ ਡਾ: ਕਿਸ਼ਨ ਚੰਦ ਦੇ ਨਿਰਦੇਸ਼ ...
ਬਟਾਲਾ, 26 ਮਈ (ਕਾਹਲੋਂ)- ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਵਲੋਂ ਅਤੇ ਗੁਰਦੁਆਰਾ ਗੁਰਪ੍ਰਸ਼ਾਦ ਤਲਵੰਡੀ ਬਖ਼ਤਾ ਵਲੋਂ ਚਲਾਈ ਗਈ ਗੁਰਮਤਿ ਪ੍ਰਚਾਰ ਲੜੀ ਤਹਿਤ ਪਿੰਡ ਪਕੀਵਾਂ, ਰੋਸਾ, ਖੱਦਰ, ਅਲਾਵਲਪੁਰ, ਧੀਦੋਵਾਲ, ...
ਗੁਰਦਾਸਪੁਰ, 26 ਮਈ (ਆਰਿਫ਼)- ਵਿਦਿਆਰਥੀਆਂ ਨੰੂ ਸਟੱਡੀ ਵੀਜ਼ੇ 'ਤੇ ਕੈਨੇਡਾ ਅਤੇ ਆਸਟ੍ਰੇਲੀਆ ਭੇਜਣ ਵਾਲੀ ਜ਼ਿਲ੍ਹਾ ਗੁਰਦਾਸਪੁਰ ਦੀ ਨਾਮਵਰ 'ਸੰਸਥਾ ਕੀਵੀ ਐਾਡ ਕੰਗਾਰੂ ਸਟੱਡੀਜ਼' ਵਲੋਂ ਆਈਲੈਟਸ ਵਿਚੋਂ 5.5 ਬੈਂਡ ਹਾਸਲ ਕਰਨ ਵਾਲੀ ਵਿਦਿਆਰਥਣ ਦਾ ਕੈਨੇਡਾ ਦਾ ...
ਅਲੀਵਾਲ, 26 ਮਈ (ਅਵਤਾਰ ਸਿੰਘ ਰੰਧਾਵਾ)- ਜੇਕਰ ਅਸੀਂ ਚਾਹੰੁਦੇ ਹਾਂ ਕਿ ਸਾਡੇ ਬੱਚੇ ਬੁਰੀਆਂ ਅਲਾਮਤਾਂ ਤੋਂ ਬਚ ਜਾਣ ਤਾਂ ਇਲਾਕੇ ਦੇ ਲੋਕਾਂ ਦੇ ਸਾਥ ਨਾਲ ਇਨ੍ਹਾਂ ਸਮੱਸਿਆਵਾਂ ਦਾ ਸਹਿਜੇ ਹੀ ਹੱਲ ਕੀਤਾ ਜਾ ਸਕਦੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਸਰਕਾਰੀ ਸਕੂਲ ...
ਧਾਰੀਵਾਲ, 26 ਮਈ (ਜੇਮਸ ਨਾਹਰ)- ਅੱਜ ਸ਼ਾਮ ਵੇਲੇ ਆਏ ਤੇਜ਼ ਤੂਫਾਨ ਨਾਲ ਵੱਡੀ ਗਿਣਤੀ ਵਿਚ ਬਿਧੀਪੁਰ ਬਾਈਪਾਸ ਨੇੜੇ ਦਰੱਖਤ ਡਿੱਗ ਜਾਣ ਨਾਲ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ | ਜਾਣਕਾਰੀ ਮੁਤਾਬਿਕ ਨੈਸ਼ਨਲ ਹਾਈਵੇ ਰੋਡ 'ਤੇ ਡਿੱਗੇ ਦਰੱਖਤਾਂ ਕਾਰਨ ਬੱਸਾਂ-ਕਾਰਾਂ ਤੇ ...
ਬਟਾਲਾ, 26 ਮਈ (ਹਰਦੇਵ ਸਿੰਘ ਸੰਧੂ)- ਹਲਕਾ ਸ਼ਾਹਕੋਟ 'ਚ ਹੋ ਰਹੀ ਵਿਧਾਨ ਸਭਾ ਦੀ ਉਪ ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸ: ਸੁਲੱਖਣ ਸਿੰਘ ਦੇ ਹੱਕ ਵਿਚ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਸ: ਸਿਮਰਨਜੀਤ ...
ਕਲਾਨੌਰ, 26 ਮਈ (ਪੁਰੇਵਾਲ/ਕਾਹਲੋਂ)-ਸਥਾਨਕ ਕਸਬੇ 'ਚ ਬਟਾਲਾ ਰੋਡ 'ਤੇ ਸਥਿਤ ਇਕ ਨਿੱਜੀ ਚੌਲ ਸ਼ੈਲਰ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਵੱਡੇ ਨੁਕਸਾਨ ਦਾ ਖ਼ਦਸਾ ਪ੍ਰਗਟਾਇਆ ਜਾ ਰਿਹਾ ਹੈ | ਵਰਨਣਯੋਗ ਹੈ ਕਿ ਇਹ ਨਿੱਜੀ ਚੌਲ ਸ਼ੈਲਰ ਪਿਛਲੇ ਲੰਮੇਂ ਸਮੇਂ ਤੋਂ ਸੀਲ ਕੀਤਾ ...
ਦੀਨਾਨਗਰ, 26 ਮਈ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਦੇ ਨਜ਼ਦੀਕੀ ਪਿੰਡ ਗਵਾਲੀਆ ਵਿਖੇ ਇਕ ਅਧਿਆਪਕ ਜੋੜੇ ਦੇ ਘਰ ਚਿੱਟੇ ਦਿਨੀਂ ਲੁੱਟ ਹੋ ਜਾਣ ਦੀ ਖ਼ਬਰ ਹੈ | ਲੁਟੇਰੇ ਅਧਿਆਪਕ ਜੋੜੇ ਦੇ ਘਰੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ | ਘਰ ਦੇ ਮਾਲਕ ਸੁਰੇਸ਼ ...
ਧਾਰੀਵਾਲ, 26 ਮਈ (ਸਵਰਨ ਸਿੰਘ)- ਸਥਾਨਕ ਰਘੂਨਾਥ ਮੰਦਿਰ ਵਿਖੇ ਸ੍ਰੀ ਰਾਮ ਨੌਮੀ ਉਤਸਵ ਕਮੇਟੀ ਧਾਰੀਵਾਲ ਦੇ ਪ੍ਰਬੰਧਾਂ ਹੇਠ 29 ਮਈ ਤੋਂ 2 ਜੂਨ ਤੱਕ ਸ੍ਰੀ ਰਾਮ ਕਥਾ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਸਰਪ੍ਰਸਤ ਮਦਨ ਲਾਲ ਸ਼ਰਮਾ ਅਤੇ ਗੁਰਦੇਵ ਸ਼ਰਮਾ ਨੇ ਦੱਸਿਆ ...
ਬਟਾਲਾ, 26 ਮਈ (ਕਾਹਲੋਂ)- ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ 'ਚ 4 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਹੈ | ਏ.ਐਸ.ਆਈ. ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਨਿਸ਼ਾਨ ਸਿੰਘ ਕਾਨੂੰਗੋ ਹਲਕਾ ਚੋਣੇ ਦੀ ਸ਼ਿਕਾਇਤ ...
ਬਟਾਲਾ, 26 ਮਈ (ਕਾਹਲੋਂ)- ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀ. ਸੈਕ. ਸਕੂਲ ਬਟਾਲਾ ਦਾ ਸੀ.ਬੀ.ਐਸ.ਈ. ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਵਿਚੋਂ ਕਾਮਰਸ ਦੀ ਕ੍ਰਿਤੀ ਮਿੱਤਲ ਨੇ 97.4 ਫ਼ੀਸਦੀ ਅੰਕ ਅਤੇ ਸਾਇੰਸ ਦੇ ਗੁਰਸਿਮਰਤ ਸਿੰਘ ਨੇ 94.8 ਫ਼ੀਸਦੀ ਅੰਕ ਹਾਸਲ ਕਰਕੇ ਪੂਰੇ ...
ਪੁਰਾਣਾ ਸ਼ਾਲਾ, 26 ਮਈ (ਅਸ਼ੋਕ ਸ਼ਰਮਾ)- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਦਾਊਵਾਲ ਨਾਕੇ 'ਤੇ ਪੁਲਿਸ ਮੁਲਾਜ਼ਮ ਤੇ ਹੋਮ ਗਾਰਡ ਦੇ ਜਵਾਨ 'ਚ ਮਾਮੂਲੀ ਅਜਿਹੇ ਤਕਰਾਰ ਪਿੱਛੋਂ ਪੁਲਿਸ ਦੇ ਹਵਾਲਦਾਰ ਵਲੋਂ ਹੋਮਗਾਰਡ ਦੇ ਜਵਾਨ ਦੀ ਬੈਲਟ ਨਾਲ ਬੇਤਹਾਸ਼ਾ ਮਾਰ ...
ਦੀਨਾਨਗਰ, 26 ਮਈ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਹਰੀਜਨ ਕਾਲੋਨੀ ਦੇ ਨਜ਼ਦੀਕ ਜੀ.ਟੀ. ਰੋਡ 'ਤੇ ਕਮਜ਼ੋਰ ਹੋ ਚੁੱਕਾ ਇਕ ਪੁਰਾਣਾ ਅੰਬ ਦਾ ਬੂਟਾ ਅਚਾਨਕ ਸੜਕ 'ਤੇ ਆ ਡਿੱਗਾ ਜਿਸ ਨਾਲ ਸੜਕ 'ਤੇ ਲਗਪਗ ਇਕ ਘੰਟਾ ਆਵਾਜਾਈ ਬੰਦ ਰਹੀ ਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ...
ਨੌਸ਼ਹਿਰਾ ਮੱਝਾ ਸਿੰਘ, 26 ਮਈ (ਤਰਸੇਮ ਸਿੰਘ ਤਰਾਨਾ)- ਅੱਜ ਦੇਰ ਸ਼ਾਮ ਆਏ ਤੇਜ ਝੱਖੜ ਤੇ ਤੂਫਾਨ ਦੀ ਵਜ੍ਹਾ ਕਰਕੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਇਕ ਡੇਰੇ ਉਤੇ 2 ਕਮਰਿਆਂ ਦੀਆਂ ਛੱਤਾਂ ਅਤੇ ਪਸ਼ੂਆਂ ਦੀ ਸ਼ੈੱਡ ਉੱਡ ਕੇ ਦੂਰ ਜਾ ਡਿੱਗੀ ਪਰ ਪਸ਼ੂਆਂ ਦਾ ਜਾਨੀ ...
ਬਟਾਲਾ, 26 ਮਈ (ਕਾਹਲੋਂ)-ਪੰਜਾਬ ਦੇ ਜੇਲ ਤੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਦੋਵਾਂ ਵਿਭਾਗਾਂ 'ਚ ਵੱਡੇ ਸੁਧਾਰ ਹੋਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਤਰਸੇਮ ਸਿੰਘ ਡੇਰਾ ਪਠਾਣਾ ਨੇ ਸਾਥੀਆਂ ਸਮੇਤ ਸ: ਸੁਖਜਿੰਦਰ ...
ਪੰਜਗਰਾਈਆਂ, 26 ਮਈ (ਬਲਵਿੰਦਰ ਸਿੰਘ)- ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲ਼ਿਆਂ ਦੀ ਅਗਵਾਈ 'ਚ ਜੂਨ 1984 ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਹੋਰ ਬੇਅੰਤ ਸ਼ਹੀਦ ...
ਕਲਾਨੌਰ, 26 ਮਈ (ਪੁਰੇਵਾਲ)-ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਵਜ਼ੀਰ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਵਲੋਂ ਬੀਤੇ ਦਿਨ ਪਿੰਡ ਰੁਡਿਆਣਾ ਦੇ ਪੈਨਸ਼ਨਾਂ ਦੇ ਦਸਤਾਵੇਜ਼ ਕਾਂਗਰਸ ਦੇ ਸੀਨੀਅਰ ਆਗੂ ਸ: ਗੁਰਮੇਜ਼ ਸਿੰਘ ਨੂੰ ਸੌਾਪੇ ...
ਗੁਰਦਾਸਪੁਰ, 26 ਮਈ (ਗੁਰਪ੍ਰਤਾਪ ਸਿੰਘ)- ਜ਼ਿਲ੍ਹਾ ਕਚਹਿਰੀ ਗੁਰਦਾਸਪੁਰ ਵਿਖੇ ਵਕੀਲਾਂ ਦੀ ਮੀਟਿੰਗ ਵਕੀਲ ਮੁਨੀਸ਼ ਕੁਮਾਰ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਪੰਜਾਬ ਹਰਿਆਵਲ ਲਹਿਰ ਸੁਸਾਇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਦਰੱਖਤਾਂ ਦੀ ਲਗਾਤਾਰ ਕੀਤੀ ਜਾ ਰਹੀ ...
ਬਟਾਲਾ, 26 ਮਈ (ਕਾਹਲੋਂ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਸ਼ੋ੍ਰਮਣੀ ਅਕਾਲੀ ਦਲ ਸ਼ਾਨ ਨਾਲ ਜਿੱਤੇਗਾ ਅਤੇ ਅਕਾਲੀ ਉਮੀਦਵਾਰ ਸ: ਨਾਇਬ ਸਿੰਘ ਕੋਹਾੜ ਆਪਣੀ ਚੱਲ ਜਿੱਤ ਕੇ ਸੀਟ ਸ: ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ਪਾਉਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਧਾਰੀਵਾਲ, 26 ਮਈ (ਸਵਰਨ ਸਿੰਘ)- ਇਥੋਂ ਨਜ਼ਦੀਕੀ ਪਿੰਡ ਜੋਗੋਵਾਲ ਵਿਖੇ ਤੇਜ਼ ਹਨੇਰੀ ਨਾਲ ਖੇਤਾਂ ਵਿਚ ਇਕ ਡੇਰੇ 'ਤੇ ਬਰਾਂਡੇ ਵਿਚ ਪਈ ਤੂੜੀ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਬਰਾਂਡੇ ਵਿਚ ਬੰਨ੍ਹੇ ਹੋਏ ਪਾਲਤੂ ਪਸ਼ੂ ਜਿੱਥੇ ਪੂਰੀ ਤਰਾਂ ਨਾਲ ਝੁਲਸ ਗਏ, ਉੱਥੇ ...
ਘੁਮਾਣ, 26 ਮਈ (ਬੰਮਰਾਹ)- ਸੈਂਟਰਲ ਕਾਲਜ ਘੁਮਾਣ ਵਿਚ ਡਿਪਲੋਮਾ ਇਨ ਸਟਿਚਿੰਗ ਅਤੇ ਟੇਲਰਿੰਗ ਦੀ ਸ਼ੁਰੂਆਤ ਸਤਿੰਦਰ ਕੌਰ ਪਨੂੰ ਨੇ ਕੀਤੀ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਘੁਮਾਣ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਾਨਤਾ ਪ੍ਰਾਪਤ ਲੜਕੀਆਂ ਲਈ ਕਿੱਤਾ ਮੁਖੀ ...
ਘੁਮਾਣ, 26 ਮਈ (ਬੰਮਰਾਹ)- ਸੈਂਟਰਲ ਕਾਲਜ ਘੁਮਾਣ ਵਿਚ ਡਿਪਲੋਮਾ ਇਨ ਸਟਿਚਿੰਗ ਅਤੇ ਟੇਲਰਿੰਗ ਦੀ ਸ਼ੁਰੂਆਤ ਸਤਿੰਦਰ ਕੌਰ ਪਨੂੰ ਨੇ ਕੀਤੀ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਘੁਮਾਣ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਾਨਤਾ ਪ੍ਰਾਪਤ ਲੜਕੀਆਂ ਲਈ ਕਿੱਤਾ ਮੁਖੀ ...
ਬਟਾਲਾ, 26 ਮਈ (ਬੁੱਟਰ)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੇ ਪੰਜਾਬ ਸੱਦੇ 'ਤੇ ਗ੍ਰਾਮੀਣ ਡਾਕ ਸੇਵਕ ਯੂਨੀਅਨ ਸਾਖਾ ਬਟਾਲਾ ਦੇ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਤਹਿਤ ਕੰਮਕਾਜ ਠੱਪ ਕਰਕੇ ਕੇਂਦਰ ...
ਵਰਸੋਲਾ, 26 ਮਈ (ਵਰਿੰਦਰ ਸਹੋਤਾ)- ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਕਮ ਰਜਿਸਟਰਾਰ ਅਤੇ ਮਾਈਨਿੰਗ ਅਫ਼ਸਰ ਜ਼ਿਲ੍ਹਾ ਗੁਰਦਾਸਪੁਰ ਦੀ ਪੋਸਟ 4 ਮਹੀਨਿਆਂ ਤੋਂ ਖ਼ਾਲੀ ਹੋਣ ਕਾਰਨ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਉਦਯੋਗਪਤੀਆਂ ਤੋਂ ਇਲਾਵਾ ਇਨ੍ਹਾਂ ...
ਪਠਾਨਕੋਟ, 26 ਮਈ (ਚੌਹਾਨ/ਆਸ਼ੀਸ਼ ਸ਼ਰਮਾ/ਆਰ. ਸਿੰਘ)- ਥਾਣਾ ਮਾਮੂਨ ਕੋਲ ਪਿੰਡ ਜੰਡਵਾਲ ਦੀ ਰੇਲਵੇ ਪੱਟੜੀ ਕੋਲੋਂ ਪਿਛਲੀ ਰਾਤ ਬੰਬਾਂ ਦੇ 9 ਖੋਲ ਮਿਲਣ ਨਾਲ ਇਕ ਵਾਰ ਫਿਰ ਦਹਿਸ਼ਤ ਫੈਲ ਗਈ ਹੈ | ਯਾਦ ਰਹੇ ਕਿ ਕੁਝ ਦਿਨ ਪਹਿਲਾਂ ਹੀ ਇੱਥੋਂ ਖ਼ੁਦਾਈ ਦੌਰਾਨ ਜਿੰਦਾ ਬੰਬ ...
ਪਠਾਨਕੋਟ, 26 ਮਈ (ਆਰ. ਸਿੰਘ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਾ: ਅਮਰੀਕ ਸਿੰਘ ਭੌਾ ਪਰਖ ਅਫ਼ਸਰ ਦੀ ਦੇਖਰੇਖ ਹੇਠ ਸਾਲ 2018-19 ਦੌਰਾਨ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਪਰਖ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਜਖਵਡ ਵਿਚੋਂ ਮਿੱਟੀ ਦੇ ਨਮੂਨੇ ...
ਪਠਾਨਕੋਟ, 26 ਮਈ (ਆਰ. ਸਿੰਘ)- ਪ੍ਰਤਾਪ ਵਰਲਡ ਸਕੂਲ ਸਕੂਲ ਪਠਾਨਕੋਟ ਵਿਖੇ ਪ੍ਰਤਾਪ ਵਰਲਡ ਸਕੂਲ ਦੇ ਪ੍ਰਬੰਧਕ ਵਿਸ਼ਾਲ ਮਹਾਜਨ ਅਤੇ ਸੰਨ੍ਹੀ ਮਹਾਜਨ ਦੀ ਦੇਖਰੇਖ ਹੇਠ ਅਤੇ ਕਾਂਗਰਸ ਸਕੱਤਰ ਅਮਿਤ ਸਿੰਘ ਮੰਟੂ ਦੀ ਅਗਵਾਈ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ...
ਪਠਾਨਕੋਟ, 26 ਮਈ (ਆਰ. ਸਿੰਘ)- ਡਾ: ਐਮ.ਸੀ.ਐਸ.ਡੀ .ਏ.ਵੀ. ਪਬਲਿਕ ਸਕੂਲ ਪਠਾਨਕੋਟ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਵਾਈਸ ਚੇਅਰਮੈਨ ਚੌਧਰੀ ਪ੍ਰਭਾਤ ਅਤੇ ਪਿ੍ੰਸੀਪਲ ਭਾਵਨਾ ਸੇਠ ਨੇ ਦੱਸਿਆ ਕਿ ਸਕੂਲ ਦੀ ਨਾਨ ਮੈਡੀਕਲ (ਪੀ.ਸੀ.ਐਮ.) ਦੀ ਵਿਦਿਆਰਥਣ ...
ਪਠਾਨਕੋਟ, 26 ਮਈ (ਆਰ. ਸਿੰਘ/ਚੌਹਾਨ/ਸੰਧੂ)- ਆਮ ਘਰਾਂ ਅਤੇ ਵਪਾਰਕ ਦੁਕਾਨਾਂ ਵਲੋਂ ਪ੍ਰਯੋਗ ਵਿਚ ਲਿਆਂਦੇ ਜਾਣ ਵਾਲੇ ਦੁੱਧ ਦੀ ਗੁਣਵੱਤਾ ਨੂੰ ਮਾਪਣ ਦੇ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ਅੰਦਰ ਇਕ 'ਮਿਲਕ ਟੈਸਟਿੰਗ ਪੁਆਇੰਟ' ਸਥਾਪਤ ਕੀਤਾ ਜਾਵੇਗਾ, ਜਿਸ ਤੋਂ ...
ਪਠਾਨਕੋਟ, 26 ਮਈ (ਆਰ. ਸਿੰਘ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਠਾਨਕੋਟ ਦਾ ਸੀ.ਬੀ.ਐਸ.ਈ.ਵੱਲੋਂ ਐਲਾਨਿਆ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੀ ਪਿ੍ੰਸੀਪਲ ਪੂਨਮ ਰਾਮਪਾਲ ਨੇ ਦੱਸਿਆ ਕਿ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ...
ਪਠਾਨਕੋਟ, 26 ਮਈ (ਚੌਹਾਨ)- ਗਰਮੀ ਕਾਰਨ ਪਸ਼ੂ, ਪੰਛੀ ਤੇ ਇਨਸਾਨ ਭਾਰੀ ਪ੍ਰੇਸ਼ਾਨ ਹਨ | ਉੱਥੇ ਜੰਗਲ 'ਚ ਲੱਗ ਰਹੀ ਅੱਗ ਨੇ ਜਿੱਥੇ ਗਰਮੀ 'ਚ ਹੋਰ ਵਾਧਾ ਕੀਤਾ ਹੈ | ਉੱਥੇ ਬਹੁਮੁੱਲੇ ਜੰਗਲਾਂ ਨੰੂ ਵੱਡਾ ਨੁਕਸਾਨ ਪਹੰੁਚਾ ਰਹੀ ਹੈ | ਧਾਰ ਦੇ ਜੰਗਲਾਂ 'ਚੋਂ ਅਜੇ ਅੱਗ ਬੁੱਝੀ ਵੀ ...
ਨਰੋਟ ਜੈਮਲ ਸਿੰਘ, 26 ਮਈ (ਗੁਰਮੀਤ ਸਿੰਘ)-ਜਲ ਸਪਲਾਈ ਸੈਨੀਟੇਸ਼ਨ ਯੂਨੀਅਨ ਵਲੋਂ ਪਠਾਨਕੋਟ ਵਿਖੇ ਸਥਿਤ ਸ਼ਿਮਲਾ ਪਹਾੜੀ ਵਿਖੇ ਮੀਟਿੰਗ ਦੌਰਾਨ ਇਨ੍ਹਾਂ ਨੇ ਜਲ ਸਪਲਾਈ ਵਿਭਾਗ ਦੀਆਂ ਯੋਜਨਾਵਾਂ ਪੰਚਾਇਤਾਂ ਅਧੀਨ ਲਿਆਉਣ ਦਾ ਵਿਰੋਧ ਕਰਦੇ ਹੋਏ ਇਸ ਨੰੂ ਪੂਰੀ ...
ਨਰੋਟ ਜੈਮਲ ਸਿੰਘ, 26 ਮਈ (ਗੁਰਮੀਤ ਸਿੰਘ)- ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ 'ਚ ਮਾਈਨਿੰਗ ਮਾਫ਼ੀਆ ਵਲੋਂ ਪੂਰੀ ਤਰਾਂ ਬੇਖੌਫ਼ ਹੋ ਕੇ ਮਾਈਨਿੰਗ ਨੰੂ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਇਸ ਸਬੰਧੀ ਵਿਭਾਗ ਤੇ ਪ੍ਰਸ਼ਾਸਨ ਹੱਥ 'ਤੇ ਹੱਥ ਧਰੀ ਬੈਠਾ ਦਿਖਾਈ ਦੇ ਰਿਹਾ ...
ਡਮਟਾਲ, 26 ਮਈ (ਰਾਕੇਸ਼ ਕੁਮਾਰ)-ਐਸ.ਪੀ. ਸੰਤੋਸ਼ ਪਟਿਆਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ 'ਤੇ ਲਗਾਮ ਲਗਾਉਂਦੇ ਹੋਏ ਅੱਜ ਪਿੰਡ ਭਦਰੋਆ ਵਿਚ ਇਕ ਵਿਅਕਤੀ ਕੋਲੋਂ 6.16 ਗਰਾਮ ਚਿੱਟਾ ਫੜਨ ਵਿਚ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...
ਬਟਾਲਾ, 26 ਮਈ (ਕਾਹਲੋਂ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਸ: ਨਾਇਬ ਸਿੰਘ ਕੋਹਾੜ ਸ਼ਾਨ ਨਾਲ ਜਿੱਤਣਗੇ ਅਤੇ ਇਸ ਚੋਣ 'ਚ ਸ਼੍ਰੋ੍ਰਮਣੀ ਅਕਾਲੀ ਦਲ ਦਾ ਪਰਚਮ ਲਹਿਰਾਏਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਬਟਾਲਾ ਹਲਕੇ ਤੋਂ ਸੀਨੀਅਰ ...
ਪਠਾਨਕੋਟ, 26 ਮਈ (ਚੌਹਾਨ)- ਸਥਾਨਕ ਹੈਪੀ ਹਾਈ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਇੰਡੀਅਨ ਹੈਰੀਟੇਜ ਸਕੂਲ ਬਧਾਨੀ ਵਿਖੇ ਨੌਰਾ ਰਿਚਰਡਜ਼ ਕਲਾ ਮੰਚ ਦੇ ਕਲਾਕਾਰਾਂ ਵਲੋਂ ਨੁੱਕੜ ਨਾਟਕ ਪੇਸ਼ ਕੀਤੇ ਗਏ | ਪ੍ਰਸਿੱਧ ਰੰਗਕਰਮੀ ਡਾ: ਸੁਰੇਸ਼ ਮਹਿਤਾ ਦੇ ਦਿਸ਼ਾ ...
ਬਮਿਆਲ, 26 ਮਈ (ਰਾਕੇਸ਼ ਸ਼ਰਮਾ )- ਕੇਂਦਰ ਸਰਕਾਰ ਵਲੋਂ ਸੱਤਾ 'ਚ ਆਉਣ ਤੋਂ ਬਾਅਦ ਸਵੱਛ ਭਾਰਤ ਮੁਹਿੰਮ ਦੇ ਲਗਾਤਾਰ ਨਾਅਰੇ ਲਗਾਏ ਜਾਂਦੇ ਰਹੇ ਹਨ ਜਿਸ ਦੀ ਤਰਜ਼ 'ਤੇ ਬਹੁਤ ਸਾਰੇ ਸੰਗਠਨ ਤੱਥਾਂ, ਸਮਾਜ ਸੇਵੀ ਸੰਸਥਾਵਾਂ ਨੇ ਥਾਂ-ਥਾਂ ਸਵੱਛ ਭਾਰਤ ਮੁਹਿੰਮ ਚਲਾ ਕੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX