ਪੱਟੀ, 26 ਮਈ (ਪ੍ਰਭਾਤ ਮੌਾਗਾ)¸ਸੀ.ਬੀ.ਐੱਸ.ਸੀ. ਵਲੋਂ ਸ਼ਨੀਵਾਰ ਨੂੰ ਐਲਾਨੇ ਬਾਰ੍ਹਵੀਂ ਕਲਾਸ ਦੇ ਨਤੀਜੇ ਵਿਚ ਪੱਟੀ ਦੇ ਵਿਦਿਆਰਥੀ ਅਭੀਸ਼ੇਖ ਜੈਨ ਪੁੱਤਰ ਗਗਨ ਜੈਨ ਨੇ 95.8 ਫ਼ੀਸਦੀ ਨੰਬਰ ਲੈ ਕੇ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਵਰਣਨਯੋਗ ਹੈ ਕਿ ਅਭੀਸ਼ੇਖ ਜੈਨ ਇੰਜੀਨੀਅਰ ਬਣਨਾ ਚਾਹੁੰਦਾ ਹੈ ਤੇ ਉਸ ਨੇ ਜੇ.ਈ.ਈ. ਦਾ ਟੈਸਟ ਵੀ ਚੰਗੇ ਨੰਬਰ ਲੈ ਕੇ ਪਾਸ ਕਰ ਲਿਆ ਹੈ | ਅਭੀਸ਼ੇਖ ਜੈਨ ਦੇ ਪਿਤਾ ਗਗਨ ਜੈਨ ਅਤੇ ਮਾਤਾ ਸੀਮਾ ਜੈਨ ਨੇ ਦੱਸਿਆ ਕਿ ਅਭੀਸ਼ੇਖ ਨੇ ਸੈਂਟਰਲ ਕਾਨਵੈਂਟ ਸਕੂਲ ਪੱਟੀ ਤੋਂ ਦਸਵੀਂ ਕਲਾਸ ਕੀਤੀ ਸੀ ਤੇ ਉਸ ਨੇ ਦਸਵੀਂ ਕਲਾਸ ਵਿਚੋਂ ਵੀ ਚੰਗੇ ਨੰਬਰ ਹਾਸਲ ਕੀਤੇ ਸਨ | ਉਨ੍ਹਾਂ ਦੱਸਿਆ ਕਿ ਅਭੀਸ਼ੇਖ ਨੇ ਹੁਣ ਕੁੰਦਨ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਬਾਰ੍ਹਵੀਂ ਕਲਾਸ ਦੇ ਪੇਪਰ ਦਿੱਤੇ ਸਨ, ਜਿਸ ਦੇ ਆਏ ਨਤੀਜੇ ਵਿਚ 95.8 ਫ਼ੀਸਦੀ ਨੰਬਰ ਹਾਸਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਅਭੀਸ਼ੇਖ ਇੰਜੀਨੀਅਰ ਬਣਨਾ ਚਾਹੁੰਦਾ ਹਨ, ਜਿਸ ਲਈ ਉਸ ਨੇ ਜੇ.ਈ.ਈ. ਦਾ ਟੈਸਟ ਚੰਗੇ ਨੰਬਰ ਹਾਸਲ ਕਰਕੇ ਪਾਸ ਕਰ ਲਿਆ ਹੈ | ਇਸ ਮੌਕੇ ਅਭੀਸ਼ੇਖ ਜੈਨ ਤੇ ਉਸ ਦੇ ਪਰਿਵਾਰ ਨੂੰ ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |
ਤਰਨ ਤਾਰਨ, (ਹਰਿੰਦਰ ਸਿੰਘ)¸ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ਼ਹਿਰ ਦੇ ਪ੍ਰਸਿੱਧ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਦੇ ਐਲਾਨੇ ਗਏ ਸੀ.ਬੀ.ਐੱਸ.ਈ. ਬਾਰ੍ਹਵੀਂ ਦੇ ਨਤੀਜੇ ਵਿਚੋਂ ਪ੍ਰਸਿੱਧ ਸਮਾਜ ਸੇਵੀ ਮਹਿੰਦਰ ਸਿੰਘ ਪਿ੍ੰਸ ਦੀ ਪੋਤਰੀ ਪਰਮੀਤ ਕੌਰ ਪੁੱਤਰੀ ਗੁਰਿੰਦਰਪਾਲ ਸਿੰਘ ਨੇ 95.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਸਕੂਲ ਵਿਚੋਂ ਓਵਰਆਲ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਰਮੀਤ ਕੌਰ ਦੀ ਇਸ ਪ੍ਰਾਪਤੀ 'ਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ਅਤੇ ਪਰਿਵਾਰ ਵਿਚ ਭਰਪੂਰ ਖ਼ੁਸ਼ੀ ਪਾਈ ਜਾ ਰਹੀ ਹੈ | ਇਸ ਮੌਕੇ ਮਹਿੰਦਰ ਸਿੰਘ ਪਿ੍ੰਸ ਦੇ ਸਮੂਹ ਪਰਿਵਾਰ ਨੂੰ ਸਿਟੀਜ਼ਨ ਕੌਾਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ, ਨਰਿੰਦਰ ਸਿੰਘ ਬੈਂਕ ਮੈਨੇਜਰ, ਹਰਵਿੰਦਰ ਸਿੰਘ ਬੈਂਕ ਮੈਨੇਜਰ ਤੇ ਬਹੁਤ ਸਾਰੇ ਸ਼ਹਿਰੀਆਂ ਨੇ ਮੁਬਾਰਕਬਾਦ ਦਿੱਤੀ | ਇਸ ਮੌਕੇ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਦੇ ਮੈਂਬਰ ਇੰਚਾਰਜ ਹਰਜੀਤ ਸਿੰਘ, ਮੈਂਬਰ ਇੰਚਾਰਜ ਨਵਜੋਤ ਸਿੰਘ ਰੋਮੀ, ਮੈਂਬਰ ਇੰਚਾਰਜ ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਪਿ੍ੰਸੀ: ਅੰਜੂ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥਣ ਪਰਮੀਤ ਕੌਰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਨਾਲ ਪਰਮੀਤ ਕੌਰ ਨੇ ਸਕੂਲ ਅਤੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ |
ਸ਼ਾਹਬਾਜ਼ਪੁਰ, 26 ਮਈ (ਪ੍ਰਦੀਪ ਬੇਗੇਪੁਰ)¸ਪਾਵਰਕਾਮ ਪੱਟੀ ਡਵੀਜ਼ਨ ਦੇ ਮੁਲਾਜ਼ਮਾਂ ਦੀ ਏਟਕ ਜਥੇਬੰਦੀ ਦੀ ਮੀਟਿੰਗ ਪ੍ਰਧਾਨ ਅਵਤਾਰ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੱਟੀ ਡਵੀਜ਼ਨ ਵਲੋਂ 30 ਮਈ ਨੂੰ ਕੀਤੇ ਜਾ ਰਹੇ ਅਰਥੀ ਫੂਕ ਮੁਜ਼ਾਹਰੇ ਸਬੰਧੀ ...
ਚੋਹਲਾ ਸਾਹਿਬ, 26 ਮਈ (ਬਲਵਿੰਦਰ ਸਿੰਘ)¸ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਮਨੁੱਖਤਾ ਦੇ ਭਲੇ ਲਈ ਆਰੰਭੇ ਕਾਰਜਾਂ ਤਹਿਤ ਅੱਜ ਨਜ਼ਦੀਕੀ ਪਿੰਡ ਚੋਹਲਾ ਖੁਰਦ ਵਿਖੇ ਐੱਸ.ਜੀ.ਪੀ.ਸੀ. ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਹਸਪਤਾਲ ...
ਪੱਟੀ, 26 ਮਈ (ਅਵਤਾਰ ਸਿੰਘ ਖਹਿਰਾ)-ਸਬ ਡਵੀਜ਼ਨ ਕਰਮਚਾਰੀ ਯੂਨੀਅਨ ਪੱਟੀ ਦੀ ਮੀਟਿੰਗ ਹੋਈ | ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ, ਕੁਲਵੰਤ ਸਿੰਘ ਪੁਤਰਾਨ ਬਖਸ਼ੀਸ਼ ਸਿੰਘ ਵਾਸੀ ਜੌਣੇਕੇ ਦੇ ਖਿਲਾਫ ਪਰਚਾ ਦਰਜ ਹੋਣ ਦੇ ਬਾਵਜੂਦ ਪੁਲਿਸ ਵਲੋਂ ਕੋਈ ਕਾਰਵਾਈ ਅਤੇ ...
ਤਰਨ ਤਾਰਨ, 26 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ 'ਤੇ ਗੋਲ਼ੀ ਚਲਾਉਣ ਅਤੇ ਉਸ ਦੀ ਬੀਜੀ ਹੋਈ ਫ਼ਸਲ ਨੂੰ ਧੱਕੇ ਨਾਲ ਵੱਢ ਕੇ ਲਿਜਾਣ ਦੇ ਦੋਸ਼ ਹੇਠ 8 ਵਿਅਕਤੀਆਂ ...
ਤਰਨ ਤਾਰਨ, 26 ਮਈ (ਹਰਿੰਦਰ ਸਿੰਘ)¸ਆਰਥਿਕ ਤੰਗੀ ਤੋਂ ਪ੍ਰੇਸ਼ਾਨ ਦੋ ਬੱਚਿਆਂ ਦੀ ਮਾਂ ਨੇ ਆਪਣੇ ਘਰ ਵਿਚ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਇਸ ਸਬੰਧ ਵਿਚ ਥਾਣਾ ਸਿਟੀ ਦੀ ਪੁਲਿਸ ਨੇ ਮਿ੍ਤਕਾ ਦੇ ਭਰਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਧਾਰਾ ...
ਖੇਮਕਰਨ, 26 ਮਈ (ਰਾਕੇਸ਼ ਬਿੱਲਾ)¸ਜ਼ਿਲ੍ਹਾ ਪੁਲਿਸ ਮੁਖੀ ਦਰਸ਼ਨ ਸਿੰਘ ਮਾਨ ਦੀਆਂ ਸਖ਼ਤ ਹਦਾਇਤਾਂ 'ਤੇ ਥਾਣਾ ਖੇਮਕਰਨ ਵਲੋਂ ਨਸ਼ੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਸਖ਼ਤ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤੇ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਜੇਲ੍ਹ ਅੰਦਰ ...
ਤਰਨ ਤਾਰਨ, 26 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜਦ ਕਿ ਇਕ ਵਿਅਕਤੀ ਫਰਾਰ ਹੋ ਗਿਆ ਹੈ | ਪੁਲਿਸ ਨੇ ਫੜੇ ਗਏ ਵਿਅਕਤੀਆਂ ਿਖ਼ਲਾਫ਼ ਐੱਨ.ਡੀ.ਪੀ.ਐੱਸ. ਐਕਟ ...
ਖਾਲੜਾ, 26 ਮਈ (ਜੱਜਪਾਲ ਸਿੰਘ)¸ਕਸਬਾ ਖਾਲੜਾ ਦੇ ਮੁੱਖ ਬਾਜ਼ਾਰ 'ਚ ਦੇਰ ਸ਼ਾਮੀਂ ਮੋਟਰਸਾਈਕਲ ਅਤੇ ਬਲੈਰੋ ਦੀ ਹੋਈ ਟੱਕਰ ਵਿਚ ਇਕ ਨੌਜਵਾਨ ਦੀ ਲੱਤ ਟੁੱਟ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ | ਇਕੱਤਰ ਵੇਰਵਿਆਂ ਅਨੁਸਾਰ ਗੁਰਭੇਜ ਸਿੰਘ (28) ਪੁੱਤਰ ਅਜੀਤ ਸਿੰਘ ਵਾਸੀ ...
ਤਰਨ ਤਾਰਨ, 26 ਮਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਸਾਂਝੀ ਗਲੀ ਵਿਚ ਲੱਗੀਆਂ ਸਰਕਾਰੀ ਇੱਟਾਂ ਨੂੰ ਪੁੱਟ ਕੇ ਚੋਰੀ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਐੱਸ.ਪੀ. (ਡੀ.) ਤਿਲਕ ਰਾਜ ਨੇ ...
ਝਬਾਲ, 26 ਮਈ (ਸੁਖਦੇਵ ਸਿੰਘ)¸ਝਬਾਲ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਸਰਕਾਰ ਦੀ ਸਵੱਛਤਾ ਮੁਹਿੰਮ ਦੀ ਫੂਕ ਕੱਢ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਅੱਡਾ ਝਬਾਲ ਵਿਚੋਂ ਲੰਘਦੀ ਡਰੇਨ ਦੇ ਵਿਚ ਅਤੇ ਇਸ ਦੇ ਕਿਨਾਰਿਆਂ ਦੇ ਕੋਲ ਲੱਗੇ ਕੂੜੇ ਦੇ ਢੇਰਾਂ ਤੋਂ ਦੇਖੀ ਜਾ ਸਕਦੀ ...
ਸੈਂਟਰਲ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਪੱਟੀ, 26 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਬਾਰ੍ਹਵੀ ਕਲਾਸ ਦੇ ਨਤੀਜੇ ਵਿਚ ਸੈਂਟਰਲ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ...
ਖਾਲੜਾ, 26 ਮਈ (ਜੱਜਪਾਲ ਸਿੰਘ ਜੱਜ)-ਮਗਰਲੇ ਦਿਨੀਂ ਲੈਂਡ ਮਰਗੇਜ਼ ਬੈਂਕ ਭਿੱਖੀਵਿੰਡ ਵਲੋਂ ਪਿੰਡ ਵੀਰਮ ਦੇ ਕਿਸਾਨ ਗੁਰਸੇਵਕ ਸਿੰਘ ਪੁੱਤਰ ਕਸ਼ਮੀਰ ਸਿੰਘ ਦੇ ਘਰ ਜ਼ਮੀਨ ਦੀ ਕੁਰਕੀ ਕਰਨ ਦਾ ਨੋਟਿਸ ਲਗਾਉਣ ਦੇ ਨਾਲ ਨਾਲ ਬੈਂਕ ਅਧਿਕਾਰੀਆਂ ਵਲੋਂ ਕਿਸਾਨ ਨਾਲ ਗਾਲੀ ...
ਸਰਾਏਾ ਅਮਾਨਤ ਖਾਂ, 26 ਮਈ (ਨਰਿੰਦਰ ਸਿੰਘ ਦੋਦੇ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਬਲਾਕ ਗੰਡੀਵਿੰਡ ਦੀ ਅਹਿਮ ਮੀਟਿੰਗ ਗੁਰਦੁਆਰਾ ਬਾਬੇ ਸ਼ਹੀਦ ਸਿੰਘ ਪਿੰਡ ਗੰਡੀਵਿੰਡ 'ਚ ਬਲਾਕ ਪ੍ਰਧਾਨ ਅਵਤਾਰ ਸਿੰਘ ਚਾਹਲ ਦੀ ਅਗਵਾਈ 'ਚ ਕੀਤੀ ਗਈ | ਇਸ ਮੀਟਿੰਗ 'ਚ ...
ਸਰਾਏਾ ਅਮਾਨਤ ਖਾਂ, 26 ਮਈ (ਨਰਿੰਦਰ ਸਿੰਘ ਦੋਦੇ)-ਸਰਕਾਰੀ ਹਸਪਤਾਲ ਕਸੇਲ 'ਚ ਪਿੰਡ ਦੇ ਐਨ.ਆਰ.ਆਈ ਵੀਰਾਂ ਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਵਲੋਂ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਤੇ ਦਵਾਈਆਂ ਦਾ ਮੈਡੀਕਲ ਕੈਂਪ ਲਗਾਇਆ ...
ਮੀਆਂਵਿੰਡ, 26 ਮਈ (ਗੁਰਪ੍ਰਤਾਪ ਸਿੰਘ ਸੰਧੂ)¸ਪੰਜਾਬ ਖ਼ੇਤ ਮਜ਼ਦੂਰ ਸਭਾ ਦੀ ਮੀਟਿੰਗ ਹੋਈ | ਇਸ ਮੌਕੇ ਸਭਾ ਦਾ ਯੂਨਿਟ ਕਾਇਮ ਕਰਕੇ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੀਟਿੰਗ ਦੀ ਪ੍ਰਧਾਨਗੀ ਅਮਰਜੀਤ ਸਿੰਘ ਨਾਗੋਕੇ ਨੇ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ...
ਖੇਮਕਰਨ, 26 ਮਈ (ਰਾਕੇਸ਼ ਬਿੱਲਾ)¸ਸਰਹੱਦੀ ਪਿੰਡ ਨੂਰਵਾਲਾ ਦੇ ਕਿਸਾਨਾਂ ਨੇ ਕੰਡਿਆਲੀ ਤਾਰ ਤੋਂ ਪਾਰ ਖ਼ੇਤੀ ਕਰਨ ਲਈ ਬੀ.ਐੱਸ.ਐਫ. ਵਲੋਂ ਸਬੰਧਤ ਗੇਟ ਖੋਲ੍ਹਣ ਦਾ ਵਾਅਦਾ ਕਰਕੇ ਬੀਤੇ ਦਿਨ ਕਿਸਾਨਾਂ ਵਲੋਂ ਧਰਨਾ ਸਮਾਪਤ ਕਰਨ ਉਪਰੰਤ ਅੱਜ ਬੀ.ਐੱਸ.ਐੱਫ.ਵਿਰੁੱਧ ਵਾਅਦਾ ...
ਖਡੂਰ ਸਾਹਿਬ, 26 ਮਈ (ਅਮਰਪਾਲ ਸਿੰਘ)¸ਸ਼ਾਹਕੋਟ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜਕਲਾਂ ਦੇ ਚੋਣ ਪ੍ਰਚਾਰ ਲਈ ਪਾਰਟੀ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ | 'ਆਪ' ਉਮੀਦਵਾਰ ਕਾਂਗਰਸ ਨੂੰ ਸਖ਼ਤ ਟੱਕਰ ਦੇਵੇਗਾ ਅਤੇ ਜਿੱਤ ਦੀਆਂ ...
ਝਬਾਲ, 26 ਮਈ (ਸਰਬਜੀਤ ਸਿੰਘ)-ਪਹਿਲੇ ਛੇ ਗੁਰੂ ਸਾਹਿਬਾਨ ਜੀ ਦੇ ਦਰਸ਼ਨਾਂ ਦਾ ਸੁਬਾਭ ਪ੍ਰਾਪਤ ਕਰਨ ਵਾਲੇ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੇ ਮਾਝੇ ਦੇ ਧਾਰਮਿਕ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ...
ਸ਼ਾਹਬਾਜ਼ਪੁਰ, 26 ਮਈ (ਪ੍ਰਦੀਪ ਬੇਗੇਪੁਰ)¸ਪੰਚਮ ਪਾਤਸ਼ਾਹ ਸ੍ਰੀ ਗੂਰੂ ਅਰਜਨ ਦੇਵ ਜੀ ਦੇ ਅਨਿਨ ਸੇਵਕ ਮਹਾਨ ਤਪੱਸਵੀ ਧੰਨ ਧੰਨ ਬਾਬਾ ਸੁਰਜਨ ਜੀ ਦਾ ਸਾਲਾਨਾ ਜੋੜ ਮੇਲਾ 5 ਹਾੜ ਨੂੰ ਸਥਾਨਕ ਗੁਰਦੁਆਰਾ ਬਾਬਾ ਸੁਰਜਨ ਜੀ ਵਿਖੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਬੜੀ ...
ਪੱਟੀ, 26 ਮਈ (ਪ੍ਰਭਾਤ ਮੌਗਾ)¸ਪ੍ਰਦੀਪ ਕੁਮਾਰ ਸਭਰਵਾਲ ਡਿਪਟੀ ਕਮਿਸ਼ਨਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਐੱਸ.ਡੀ.ਐੱਮ. ਤਰਨ ਤਾਰਨ ਅਮਨਦੀਪ ਕੌਰ ਦੀਆਂ ਹਦਾਇਤਾ ਤੇ ਸੀਨੀਅਰ ਮੈਡੀਕਲ ਅਫਸਰ ਡਾ. ਪਵਨ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਪਿੰਡ ਗੋਪਾਲਾ ਵਿਚ ਵਿਲੇਜ ...
ਖੇਮਕਰਨ, 26 ਮਈ (ਰਾਕੇਸ਼ ਬਿੱਲਾ)¸ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਵਿਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ਵਿਚ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਤੇ ਸੀਨੀਅਰ ਆਗੂ ਅਨੂਪ ਸਿੰਘ ਭੱੁਲਰ ਦੀ ਅਗਵਾਈ ਹੇਠ ਚੋਣ ਪ੍ਰਚਾਰ ਦੇ ...
ਮੀਆਂਵਿੰਡ, 26 ਮਈ (ਗੁਰਪ੍ਰਤਾਪ ਸਿੰਘ ਸੰਧੂ)¸ਸ਼ਾਹਕੋਟ ਦੀ ਜ਼ਿਮਨੀ ਚੋਣ ਤੋਂ ਕਰੇਗਾ ਅਕਾਲੀ ਦਲ ਜਿੱਤ ਦੀ ਸ਼ੁਰੂਆਤ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਮਲਕੀਤ ਸਿੰਘ ਏ.ਆਰ. ਨੇ ਕੀਤਾ | ਉਨ੍ਹਾਂ ਕਿਹਾ ਕਿ ਨਾਇਬ ਸਿੰਘ ਕੋਹਾੜ ਜਿੱਤ ਦਾ ਝੰਡਾ ਬਰਕਰਾਰ ...
ਤਰਨ ਤਾਰਨ, 26 ਮਈ (ਹਰਿੰਦਰ ਸਿੰਘ)-ਗ਼ਰੀਬ ਅਤੇ ਜ਼ਰੂਰਤਮੰਦ ਬੱਚਿਆਂ ਦੀ ਜਾਂਚ ਲਈ 1 ਅਪ੍ਰੈਲ ਤੋਂ ਚੱਲ ਰਿਹਾ ਚੈੱਕਅਪ ਕੈਂਪ 1 ਜੁਲਾਈ ਤੱਕ ਜਾਰੀ ਰਹੇਗਾ | ਇਹ ਜਾਣਕਾਰੀ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸੁਪਿ੍ਯਾ ਨੇ ਡਾ. ਰੰਧਾਵਾ ਕਲੀਨਿਕ, ਸਾਹਮਣੇ ਸਿਵਲ ਹਸਪਤਾਲ ...
ਪੱਟੀ, 26 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੱਟੀ ਹਲਕੇ ਦੇ 1569 ਕਿਸਾਨਾਂ ਦੇ ਸਹਿਕਾਰੀ ਬੈਂਕਾਂ ਦੇ ਸਾਢੇ ਨੌ ਕਰੋੜ ਰੁਪਏ ਦੇ ਕਰਜੇ ਮੁਆਫ਼ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਹਲਕੇ ਦੇ ਕਿਸਾਨਾਂ ਵਿਚ ...
ਸ਼ਾਹਬਾਜਪੁਰ, 26 ਮਈ (ਪ੍ਰਦੀਪ ਬੇਗੇਪੁਰ)¸ਐੱਸ.ਐੱਸ. ਬੋਰਡ ਦੇ ਸਾਬਕਾ ਮੈਂਬਰ ਅਤੇ ਨੌਜਵਾਨ ਆਗੂ ਇਕਬਾਲ ਸਿੰਘ ਸੰਧੂ ਵਲੋਂ ਹਲਕਾ ਖਡੂਰ ਸਾਹਿਬ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਲੋਕਾਂ ਦਾ ਸਮੱਰਥਨ ਹਾਸਲ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ...
ਤਰਨ ਤਾਰਨ, 26 ਮਈ (ਹਰਿੰਦਰ ਸਿੰਘ)¸ਸਥਾਨਕ ਬੁੰਗਾ ਰਾਮਗੜੀਆ ਵਿਖੇ ਸੀ.ਪੀ.ਆਈ.ਐੱਮ. ਤਹਿਸੀਲ ਕਮੇਟੀ ਤਰਨ ਤਾਰਨ ਦੀ ਇਕ ਹੰਗਾਮੀ ਮੀਟਿੰਗ ਕਾ: ਹੀਰਾ ਸਿੰਘ ਕੰਡਿਆਂਵਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਟੇਟ ਕਮੇਟੀ ਮੇਂਬਰ ਕਾ: ਸੁਖਦੇਵ ਸਿੰਘ ...
ਖਡੂਰ ਸਾਹਿਬ, 26 ਮਈ (ਪ੍ਰਤਾਪ ਸਿੰਘ ਵੈਰੋਵਾਲ)¸ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਵੱਖ-ਵੱਖ ਮੁੱਦਿਆਂ 'ਤੇ ...
ਫਤਿਆਬਾਦ, 26 ਮਈ (ਧੂੰਦਾ)¸ਸ਼ਾਹਕੋਟ ਹਲਕੇ ਵਿਚ ਅੱਜ ਕੱਢੇ ਗਏ ਵਿਸ਼ਾਲ ਰੋਡ ਸ਼ੋਅ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਅਕਾਲੀ ਦਲ ਦੇ ਨਾਲ ਹਨ ਅਤੇ ਕਾਂਗਰਸ ਦੀਆਂ ਨੀਤੀਆਂ ਤੋਂ ਖਫ਼ਾ ਹਨ | ਅੱਜ ਦੇ ਇਹ ਰੋਡ ਸ਼ੋਅ ਨੇ ਕਾਂਗਰਸ ਦੇ ਪੱਤਣ ਦੀ ਨੀਂਹ ਰੱਖ ਦਿੱਤੀ ਹੈ | ਇਨ੍ਹਾਂ ...
ਫਤਿਆਬਾਦ, 26 ਮਈ (ਧੂੰਦਾ)¸ਬਾਬਾ ਬਿਧੀਚੰਦ ਸੰਪਰਦਾਇ ਦੇ ਮਹਾਨ ਤਪੱਸਵੀ, ਸੇਵਾ ਦੇ ਪੁੰਜ ਤੇ ਬਾਣੀ ਦੇ ਰਸੀਏ ਸੰਤ ਬਾਬਾ ਅਮਰਜੀਤ ਸਿੰਘ ਮੁੰਡਾਪਿੰਡ ਵਾਲਿਆਂ ਦੀ ਨੌਵੀਂ ਸਾਲਾਨਾ ਬਰਸੀ ਪਿੰਡ ਮੁੰਡਾਪਿੰਡ ਵਿਖੇ ਗੁਰਦੁਆਰਾ ਖ਼ੂਹ ਬਾਬੇ ਵਾਲਾ ਵਿਖੇ ਪੰਥ ਪ੍ਰਸਿੱਧ ...
ਸਰਾਏਾ ਅਮਾਨਤ ਖਾਂ, 26 ਮਈ (ਨਰਿੰਦਰ ਸਿੰਘ ਦੋਦੇ )¸ਪਿੰਡ ਸਰਾਏਾ ਅਮਾਨਤ ਖਾਂ ਨਜ਼ਦੀਕ ਜੰਗਲਾਤ ਵਿਭਾਗ ਅਧੀਨ ਆਉਂਦੀ ਸੈਂਕੜੇ ਏਕੜ 'ਚ ਫੈਲੀ ਰੱਖ ਭੁਸੇ 'ਚ ਬੀਤੀ ਸ਼ਾਮ ਲੱਗੀ ਭਿਆਨਕ ਅੱਗ 'ਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ | ਇਸ ਬਾਰੇ ਜਾਣਕਾਰੀ ...
ਝਬਾਲ, 26 ਮਈ (ਸਰਬਜੀਤ ਸਿੰਘ)-ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 122ਵਾਂ ਜਨਮ ਦਿਨ ਸੀ.ਪੀ. ਆਈ ਤੇ ਸਰਭ ਭਾਰਤ ਨੌਜਵਾਨ ਸਭਾ ਵਲੋਂ ਸਾਂਝੇ ਤੌਰ 'ਤੇ ਝਬਾਲ ਵਿਖੇ ਕਾਮਰੇਡ ਦਵਿੰਦਰ ਸੋਹਲ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸਕੱਤਰ ਕਾਮਰੇਡ ...
ਖਡੂਰ ਸਾਹਿਬ, 26 ਮਈ (ਮਾਨ ਸਿੰਘ)¸ਪੰਜਾਬ ਵਿਚ ਚੱਲ ਰਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਆਉਂਦੇ ਸਾਰ ਹੀ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ ਅਤੇ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਸਹੂਲਤਾਂ ਦੀਆਂ ਝੜੀਆਂ ਲਗਾ ਦਿੱਤੀਆਂ ਹਨ | ...
ਝਬਾਲ, 26 ਮਈ (ਸਰਬਜੀਤ ਸਿੰਘ)-ਹਲਕਾ ਸ਼ਾਹਕੋਟ ਵਿਖੇ 28 ਮਈ ਨੂੰ ਹੋ ਰਹੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਉਥੋ ਦੇ ਹਲਕਾ ਵਾਸੀਆਂ ਦੇ ਮਿਲ ਰਹੇ ਵੱਡੇ ਸਮਰਥਨ ਸਦਕਾ ਵੱਡੀ ਜਿੱਤ ਵੱਲ ਵੱਧ ਚੁੱਕੇ ਹਨ | ਇਹ ਵਿਚਾਰ ...
ਫਤਿਆਬਾਦ, 26 ਮਈ (ਧੂੰਦਾ)¸ਕਸਬਾ ਫਤਿਆਬਾਦ ਦੇ ਮੁਹੱਲਾ ਢਾਏ ਵਾਲਾ ਦੇ ਨਿਵਾਸੀ ਸਰਦੂਲ ਸਿੰਘ ਦੀ ਪਤਨੀ ਬੀਬੀ ਜੋਗਿੰਦਰ ਕੌਰ ਜੋ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦਾ ਅੰਤਿਮ ਸੰਸਕਾਰ ਸਚਖੰਡ ਸ਼ਮਸ਼ਾਨਘਾਟ ਫਤਿਆਬਾਦ ਵਿਖੇ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਖਾ ...
ਖਡੂਰ ਸਾਹਿਬ, 26 ਮਈ (ਮਾਨ ਸਿੰਘ)¸ਦੇਸ਼ਾਂ ਵਿਦੇਸਾਂ ਵਿਚ ਲੋਕ ਸੇਵਾ ਕਰਨ ਵਾਲੀ ਖ਼ਾਲਸਾ ਏਡ ਸੰਸਥਾ ਦੇ ਮੁਖੀ ਰਵੀ ਸਿੰਘ ਨੇ ਭਾਰਤ ਸਰਕਾਰ ਤੋਂ 'ਇੰਡੀਅਨ ਆਫ਼ ਦਾ ਯੀਅਰ' ਪੁਰਸਕਾਰ ਲੈਣ ਤੋਂ ਨਾਂਹ ਕਰ ਦਿੱਤੀ ਹੈ, ਜਿਸ ਨਾਲ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX