ਤਾਜਾ ਖ਼ਬਰਾਂ


ਏਸ਼ੀਅਨ ਖੇਡਾਂ 2018 : ਉਜ਼ਬੇਕਿਸਤਾਨ ਦੀ ਪਹਿਲਵਾਨ ਹਰਾ ਕੇ ਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ
. . .  14 minutes ago
ਭਾਰਤ ਨੇ ਖਾਰਜ ਕੀਤਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ
. . .  21 minutes ago
ਨਵੀਂ ਦਿੱਲੀ, 20 ਅਗਸਤ- ਭਾਰਤ ਨੇ ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਮਰਾਨ ਖ਼ਾਨ ਨੂੰ ਚਿੱਠੀ ਲਿਖ ਕੇ ਗੱਲਬਾਤ ਦਾ ਸੱਦਾ ਦੇਣ ਦੀ ਗੱਲ...
ਜੰਮੂ-ਕਸ਼ਮੀਰ : ਬੱਸ 'ਤੇ ਢਿੱਗਾਂ ਡਿੱਗਣ ਕਾਰਨ ਚਾਰ ਯਾਤਰੀਆਂ ਦੀ ਮੌਤ
. . .  47 minutes ago
ਸ੍ਰੀਨਗਰ, 20 ਅਗਸਤ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਇੱਕ ਪਹਾੜੀ ਸੜਕ 'ਤੇ ਇੱਕ ਬੱਸ 'ਤੇ ਢਿੱਗਾਂ ਡਿੱਗਣ ਕਾਰਨ ਚਾਰ ਯਾਤਰੀਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸ਼ਤਵਾੜ-ਪੱਦਾਰ ਰੋਡ...
ਕੇਰਲ 'ਚ ਹੁਣ ਤੱਕ 3757 ਮੈਡੀਕਲ ਕੀਤੇ ਸਥਾਪਿਤ- ਜੇ. ਪੀ. ਨੱਢਾ
. . .  about 1 hour ago
ਨਵੀਂ ਦਿੱਲੀ, 20 ਅਗਸਤ- ਕੇਂਦਰੀ ਮੰਤਰੀ ਜੇ. ਪੀ. ਨੱਢਾ ਦਾ ਕਹਿਣਾ ਹੈ ਕਿ ਕੇਰਲ 'ਚ ਹੁਣ ਤੱਕ 3,757 ਮੈਡੀਕਲ ਕੈਂਪ ਸਥਾਪਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ 90 ਵੱਖ-ਵੱਖ ਦਵਾਈਆਂ ਦੀਆਂ ਲੋੜ ਹੈ ਅਤੇ ਪਹਿਲੀ ਖੇਪ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਨੱਢਾ ਨੇ...
ਕੇਰਲ 'ਚ ਹੜ੍ਹ ਦੀ ਸਮੀਖਿਆ ਲਈ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਬੁਲਾਈ ਬੈਠਕ
. . .  about 1 hour ago
ਨਵੀਂ ਦਿੱਲੀ, 20 ਅਗਸਤ- ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਕੇਰਲ 'ਚ ਹੜ੍ਹ ਕਾਰਨ ਪੈਦਾ ਹੋਏ ਹਾਲਾਤਾਂ ਦੀ ਸਮੀਖਿਆ ਲਈ ਅੱਜ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼, ਸਦਨ ਅਤੇ ਉਪ ਰਾਸ਼ਟਰਪਤੀ ਸਕੱਤਰੇਤ ਦੇ ਸੀਨੀਅਰ...
ਕਬੱਡੀ ਖਿਡਾਰੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  about 1 hour ago
ਨਾਭਾ, 20 ਅਗਸਤ (ਕਰਮਜੀਤ ਸਿੰਘ)- ਨਾਭਾ ਦੇ ਪਿੰਡ ਛੀਟਾਂਵਾਲਾ 'ਚ ਇੱਕ 17 ਸਾਲਾ ਕਬੱਡੀ ਖਿਡਾਰੀ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਏ। ਮ੍ਰਿਤਕ ਦੀ ਪਹਿਚਾਣ ਸੁਖਬੀਰ ਸਿੰਘ ਦੇ ਰੂਪ 'ਚ ਹੋਈ ਹੈ ਅਤੇ ਉਸ ਦੀ ਲਾਸ਼ ਉਸ ਦੇ ਘਰ, ਗੇਟ ਬਾਹਰ ਅੱਜ ਸਵੇਰੇ ਮਿਲੀ...
ਬ੍ਰਿਟੇਨ 'ਚ ਹੈ ਪੀ. ਐਨ. ਬੀ. ਘਪਲੇ ਦਾ ਦੋਸ਼ੀ ਨੀਰਵ ਮੋਦੀ
. . .  about 1 hour ago
ਨਵੀਂ ਦਿੱਲੀ, 20 ਅਗਸਤ- ਪੰਜਾਬ ਨੈਸ਼ਨਲ ਬੈਂਕ ਘਪਲੇ ਦਾ ਮੁੱਖ ਦੋਸ਼ੀ ਨੀਰਵ ਮੋਦੀ ਬ੍ਰਿਟੇਨ 'ਚ ਹੈ। ਸੀ. ਬੀ. ਆਈ. ਅਧਿਕਾਰੀਆਂ ਦਾ ਕਹਿਣਾ ਹੈ ਕਿ ਬ੍ਰਿਟੇਨ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਬਾਅਦ ਸੀ. ਬੀ. ਆਈ. ਨੇ ਮੋਦੀ ਦੀ ਹਵਾਲਗੀ ਲਈ...
ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ, ਮੋਦੀ ਨੇ ਚਿੱਠੀ ਲਿਖ ਕੇ ਇਮਰਾਨ ਖ਼ਾਨ ਨੂੰ ਗੱਲਬਾਤ ਲਈ ਦਿੱਤਾ ਸੱਦਾ
. . .  1 minute ago
ਇਸਲਾਮਾਬਾਦ, 20 ਅਗਸਤ- ਪਾਕਿਸਤਾਨ 'ਚ ਇਮਰਾਨ ਖ਼ਾਨ ਦੀ ਅਗਵਾਈ 'ਚ ਨਵੀਂ ਸਰਕਾਰ ਦਾ ਗਠਨ ਹੋ ਗਿਆ ਹੈ। ਇਮਰਾਨ ਖ਼ਾਨ ਤੋਂ ਬਾਅਦ ਅੱਜ ਉਨ੍ਹਾਂ ਦੀ ਕੈਬਨਿਟ ਦੇ ਮੰਤਰੀਆਂ ਨੇ ਵੀ ਅਹੁਦੇ ਦੇ ਗੁਪਤਤਾ ਦੀ ਸਹੁੰ ਚੁੱਕੀ। ਵਿਦੇਸ਼ ਮੰਤਰੀ ਦੀ ਜ਼ਿੰਮੇਵਾਰੀ...
ਕੋਫੀ ਅੱਨਾਨ ਦੇ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਜਾਣਗੇ ਸ਼ਸ਼ੀ ਥਰੂਰ, ਅਦਾਲਤ ਨੇ ਦਿੱਤੀ ਆਗਿਆ
. . .  about 2 hours ago
ਨਵੀਂ ਦਿੱਲੀ, 20 ਅਗਸਤ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਵਿਦੇਸ਼ ਜਾਣ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਸ਼ਸ਼ੀ ਥਰੂਰ ਨੇ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੱਨਾਨ, ਜਿਨ੍ਹਾਂ ਦਾ ਹਾਲ ਹੀ 'ਚ ਦੇਹਾਂਤ...
ਸੁਲਤਾਨਵਿੰਡ ਦੇ ਰੁਕੇ ਵਿਕਾਸ ਕੰਮਾਂ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਲਾਇਆ ਗਿਆ ਧਰਨਾ
. . .  about 2 hours ago
ਅੰਮ੍ਰਿਤਸਰ /ਸੁਲਤਾਨਵਿੰਡ, 20 ਅਗਸਤ (ਗੁਰਨਾਮ ਸਿੰਘ ਬੁੱਟਰ)- ਹਲਕਾ ਦੱਖਣੀ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਰੁਕੇ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਪਿੰਡ ਦੇ ਸਮਾਜ ਸੇਵੀ ਤੇ ਸਾਬਕਾ ਫੌਜੀ ਭੁਪਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ...
ਜਾਪਾਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 20 ਅਗਸਤ- ਜਾਪਾਨ ਦੇ ਰੱਖਿਆ ਮੰਤਰੀ ਇਤਸੁਨੋਰੀ ਓਨੋਡੇਰਾ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਏਸ਼ੀਅਨ ਖੇਡਾਂ 2018 : ਨਿਸ਼ਾਨੇਬਾਜ਼ੀ ਦੇ ਮੁਕਾਬਲੇ 'ਚ ਤਗਮੇ ਤੋਂ ਖੁੰਝੀ ਅਪੂਰਵੀ ਚੰਦੇਲਾ
. . .  about 3 hours ago
ਜਕਾਰਤਾ, 20 ਅਗਸਤ- ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਔਰਤਾਂ ਦੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਦੇ ਫਾਈਨਲ 'ਚੋਂ ਬਾਹਰ ਹੋ ਗਈ ਹੈ। ਉਹ ਇਸ ਮੁਕਾਬਲੇ 'ਚ ਪੰਜਵੇਂ ਸਥਾਨ 'ਤੇ ਰਹੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪੂਰਵੀ ਅਤੇ ਰਵੀ ਕੁਮਾਰ ਦੀ...
ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਣਾਇਆ ਬੰਦੀ
. . .  about 3 hours ago
ਕਾਬੁਲ, 20 ਅਗਸਤ- ਤਾਲਿਬਾਨੀ ਅੱਤਵਾਦੀਆਂ ਨੇ ਔਰਤਾਂ ਅਤੇ ਬੱਚਿਆਂ ਸਮੇਤ ਅਫ਼ਗਾਨਿਸਤਾਨ 'ਚ 100 ਤੋਂ ਵੱਧ ਲੋਕਾਂ ਨੂੰ ਬੰਦੀ ਬਣਾਇਆ ਹੈ। ਅਫ਼ਗਾਨੀ ਅਧਿਕਾਰੀਆਂ ਮੁਤਾਬਕ ਤਾਲਿਬਾਨੀ ਅੱਤਵਾਦੀਆਂ ਨੇ ਦੇਸ਼ ਦੇ ਉੱਤਰੀ ਇਲਾਕੇ 'ਚ ਹਮਲੇ ਦੌਰਾਨ ਸਾਰੇ ਲੋਕਾਂ...
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਨੂੰ ਮਿਲੀ ਜ਼ਮਾਨਤ
. . .  about 3 hours ago
ਨਵੀਂ ਦਿੱਲੀ, 20 ਅਗਸਤ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਯ ਸਿੰਘ ਨੂੰ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜੇ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਸ ਨੂੰ ਜ਼ਮਾਨਤ...
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਕਈ ਝਟਕੇ, ਪੰਜ ਲੋਕਾਂ ਦੀ ਮੌਤ
. . .  about 4 hours ago
ਜਕਾਰਤਾ, 20 ਅਗਸਤ- ਇੰਡੋਨੇਸ਼ੀਆ ਦੇ ਲਾਮਬੋਕ ਟਾਪੂ 'ਤੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ 'ਚੋਂ ਇੱਕ ਝਟਕੇ ਦੀ ਰਿਕਟਰ ਸਕੇਲ 'ਤੇ ਤੀਬਰਤਾ 6.9 ਸੀ। ਇਨ੍ਹਾਂ ਝਟਕਿਆਂ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਅਧਿਕਾਰੀ ਨੇ ਇਸ ਸੰਬੰਧੀ...
ਏਸ਼ੀਅਨ ਖੇਡਾਂ 2018 : ਭਾਰਤ ਦੇ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਜਿੱਤਿਆ ਸਿਲਵਰ ਮੈਡਲ
. . .  about 4 hours ago
ਉਮਰ ਖ਼ਾਲਿਦ ਉੱਪਰ ਹਮਲਾ ਕਰਨ ਦੇ ਮਾਮਲੇ 'ਚ 2 ਗ੍ਰਿਫਤਾਰ
. . .  1 minute ago
ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਭਾਜਪਾ ਵੱਲੋਂ ਸਰਵਦਲੀ ਪ੍ਰਾਰਥਨਾ ਸਭਾ ਅੱਜ
. . .  about 5 hours ago
ਟੀ.ਆਰ.ਐੱਸ ਦੇ ਸੰਸਦ ਮੈਂਬਰ ਕੇਰਲ ਦੇ ਹੜ ਪੀੜਤਾਂ ਨੂੰ ਦਾਨ ਕਰਨਗੇ ਆਪਣੀ ਤਨਖ਼ਾਹ
. . .  about 5 hours ago
ਕੇਰਲ 'ਚ ਹੜ੍ਹਾਂ ਦੌਰਾਨ ਪਹਿਲਾ ਜਹਾਜ਼ ਪਹੁੰਚਾ ਕੋਚੀ
. . .  about 5 hours ago
ਏਸ਼ੀਅਨ ਖੇਡਾਂ 2018 : ਪੀ.ਵੀ ਸਿੰਧੂ ਨੇ ਜਿੱਤ ਨਾਲ ਕੀਤੀ ਦੂਸਰੇ ਦਿਨ ਦੀ ਸ਼ੁਰੂਆਤ
. . .  about 6 hours ago
ਝਾਰਖੰਡ : ਮਹਿਲਾ ਤੇ ਉਸ ਦੇ ਤਿੰਨ ਬੱਚਿਆ ਦੀਆਂ ਲਾਸ਼ਾਂ ਬਰਾਮਦ
. . .  about 6 hours ago
ਸੋਨੀਆ, ਰਾਹੁਲ, ਪ੍ਰਿਅੰਕਾ ਵੱਲੋਂ ਸਵ. ਰਾਜੀਵ ਗਾਂਧੀ ਨੂੰ ਸ਼ਰਧਾਂਜਲੀ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਪੰਜਾਬ ਪੁਹੰਚੇ ਕੇਜਰੀਵਾਲ ਨੇ ਪੱਤਰਕਾਰਾਂ ਤੋਂ ਵੱਟਿਆ ਪਾਸਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਦੂਸਰੀ ਪਾਰੀ 'ਚ 124/2
. . .  1 day ago
ਸ਼੍ਰੋਮਣੀ ਅਕਾਲੀ ਦਲ ਆਜ਼ਾਦ ਤੌਰ 'ਤੇ ਲੜੇਗਾ ਹਰਿਆਣਾ ਚੋਣਾਂ - ਸੁਖਬੀਰ ਬਾਦਲ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਦੂਸਰੀ ਪਾਰੀ 'ਚ ਭਾਰਤ 103/1
. . .  1 day ago
ਇੰਡੋਨੇਸ਼ੀਆ 'ਚ ਆਇਆ ਭੂਚਾਲ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਇੰਗਲੈਂਡ ਦੀ ਪੂਰੀ ਟੀਮ 161 ਦੌੜਾਂ ਬਣਾ ਕੇ ਆਊਟ
. . .  1 day ago
1.67 ਕਰੋੜ ਰੁਪਏ ਦੇ ਸੋਨੇ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਭਾਰਤ ਨੂੰ ਦਵਾਇਆ ਪਹਿਲਾਂ ਸੋਨ ਤਮਗ਼ਾ
. . .  1 day ago
ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕਰੋੜ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ
. . .  1 day ago
ਭਿਆਨਕ ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  1 day ago
ਕੌਮਾਂਤਰੀ ਸਰਹੱਦ ਨੇੜਿਓ ਦੋ ਕਿੱਲੋ ਹੈਰੋਇਨ ਬਰਾਮਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550
ਿਵਚਾਰ ਪ੍ਰਵਾਹ: ਕੇਵਲ ਭਲਾ ਸੋਚੋ ਹੀ ਨਾ, ਭਲਾ ਕਰੋ ਵੀ। -ਥੋਰੋ
  •     Confirm Target Language  

ਰੂਪਨਗਰ

ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਦਾ ਸੀ. ਬੀ. ਐਸ. ਈ. 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਸੀ. ਬੀ. ਐਸ. ਈ. ਬੋਰਡ ਦੇ ਐਲਾਨੇ ਬਾਰ੍ਹਵੀਂ ਦੇ ਨਤੀਜੇ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ | ਜ਼ਿਲ੍ਹੇ ਦੀਆਂ ਤਿੰਨ ਵਿਦਿਆਰਥਣਾਂ ਨੇ 95 ਫ਼ੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ ਜਿਨ੍ਹਾਂ ਵਿਚ ਡੀ. ਏ. ਵੀ. ਸਕੂਲ ਨੰਗਲ ਦੀ ਸਿਮਰਨ ਦੇ 95.8, ਨੇਤਾ ਜੀ ਮਾਡਲ ਸਕੂਲ ਰੂਪਨਗਰ ਦੀ ਏਕਤਾ ਦੇ 95.6 ਫ਼ੀਸਦੀ ਅਤੇ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਦੀ ਸਵਿਤਾ ਨੇ 95.4 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ |
ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ:
ਸੀ. ਬੀ. ਐਸ. ਈ. ਵਲੋਂ ਬਾਰ੍ਹਵੀਂ ਦੇ ਐਲਾਨੇ ਨਤੀਜੇ ਵਿਚ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ | ਪਿ੍ੰਸੀਪਲ ਬਲਜੀਤ ਸਿੰਘ ਅੱਤਰੀ ਨੇ ਦੱਸਿਆ ਕਿ ਨਾਨ ਮੈਡੀਕਲ ਗਰੁੱਪ ਵਿਚ ਨਵਨੀਤ ਸਵਿਤਾ ਨੇ 95.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਦਿਪੇਸ਼ ਸਿੰਘ ਨੇ 92.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਰਿਸ਼ੀ ਧਵਨ ਨੇ 91.8 ਫ਼ੀਸਦੀ ਅੰਕ ਪ੍ਰਾਪਤ ਕਰ ਤੀਜਾ ਸਥਾਨ ਹਾਸਲ ਕੀਤਾ | ਮੈਡੀਕਲ ਗਰੁੱਪ ਵਿਚ ਰਤਨ ਕੌਰ ਨੇ 95 ਫ਼ੀਸਦੀ ਅੰਕ ਪ੍ਰਾਪਤ ਕਰ ਪਹਿਲਾ, ਰਵੀਸ਼ ਸੂਦ ਨੇ 88.6 ਫ਼ੀਸਦੀ ਅੰਕ ਪ੍ਰਾਪਤ ਕਰ ਦੂਜਾ ਅਤੇ ਰੋਜ਼ ਕੰਵਰ ਨੇ 86.8 ਫ਼ੀਸਦੀ ਅੰਕ ਪ੍ਰਾਪਤ ਕਰ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਗਰੁੱਪ ਵਿਚ ਅਰਸ਼ਿੰਦਰ ਕੌਰ ਸੈਣੀ ਅਤੇ ਰਮਿਤ ਜੱਗੀ ਦੋਨਾ ਨੇ 92.8 ਫ਼ੀਸਦੀ ਅੰਕ ਪ੍ਰਾਪਤ ਕਰ ਪਹਿਲਾ, ਰਵਿਤ ਵਧਵਾ ਨੇ 89.8 ਅੰਕ ਪ੍ਰਾਪਤ ਕਰ ਦੂਜਾ, ਰੋਮਨਪ੍ਰੀਤ ਕੌਰ ਨੇ 89 ਫ਼ੀਸਦੀ ਅੰਕ ਪ੍ਰਾਪਤ ਕਰ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੀ ਪਾਸ ਪ੍ਰਤੀਸ਼ਤ 91.5 ਫ਼ੀਸਦੀ ਰਹੀ |
ਨੇਤਾ ਜੀ ਮਾਡਲ ਸਕੂਲ ਰੂਪਨਗਰ:
ਨੇਤਾ ਜੀ ਮਾਡਲ ਸਕੂਲ ਰੂਪਨਗਰ ਦੇ ਡਾਇਰੈਕਟਰ ਵੀ. ਪੀ. ਸੈਣੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਬਾਰ੍ਹਵੀਂ ਦੇ ਨਤੀਜੇ ਵਿਚ ਨਾਨ ਮੈਡੀਕਲ ਗਰੁੱਪ ਵਿਚ ਏਕਤਾ ਅਰੋੜਾ ਨੇ 95.6 ਫ਼ੀਸਦੀ ਅੰਕ ਪ੍ਰਾਪਤ ਕਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦ ਕਿ ਮੈਡੀਕਲ ਗਰੁੱਪ ਵਿਚ ਜਸਲੀਨ ਕੌਰ ਨੇ 92.8 ਫ਼ੀਸਦੀ ਅੰਕ ਪ੍ਰਾਪਤ ਕਰ ਸਕੂਲ ਵਿਚ ਦੂਜਾ ਸਥਾਨ ਅਤੇ ਅਰਸ਼ਪ੍ਰੀਤ ਜੁਨੇਜਾ ਨੇ 91.6 ਫ਼ੀਸਦੀ ਅੰਕ ਪ੍ਰਾਪਤ ਕਰ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਅਰਸ਼ਪ੍ਰੀਤ ਸਿੰਘ ਨੇ 88 ਫ਼ੀਸਦੀ, ਕੈਂਫ ਅਖਤਰ ਨੇ 86.2 ਫ਼ੀਸਦੀ, ਅਕਸ਼ੀਤ ਸ਼ਰਮਾ ਨੇ 85.4 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ |
ਸੰਤ ਕਰਮ ਸਿੰਘ ਅਕੈਡਮੀ ਰੂਪਨਗਰ:
ਸੰਤ ਕਰਮ ਸਿੰਘ ਅਕੈਡਮੀ ਦੇ ਡਾਇਰੈਕਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਅਕੈਡਮੀ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਕੁਲ 114 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿਚੋਂ ਸਾਇੰਸ ਗਰੁੱਪ ਦੇ ਰਾਹੁਲ ਨੇ 88.8 ਫ਼ੀਸਦੀ, ਮਨਦੀਪ ਕੌਰ ਨੇ 86.4 ਫ਼ੀਸਦੀ, ਪ੍ਰਭਜੋਤ ਅਤੇ ਗਗਨਦੀਪ ਨੇ 86 ਫ਼ੀਸਦੀ, ਸੁਮਨਦੀਪ ਅਤੇ ਤਜਿੰਦਰ ਪਾਲ ਸਿੰਘ ਨੇ 85.6 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਕਾਮਰਸ ਗਰੁੱਪ ਵਿਚ ਅਕਸ਼ੇ ਨੇ 87.2 ਫ਼ੀਸਦੀ, ਪਿਊਸ ਜੈਨ ਨੇ 84.2 ਫ਼ੀਸਦੀ ਅਤੇ ਦੀਪਕ ਨੇ 83 ਫ਼ੀਸਦੀ ਅੰਕ ਪ੍ਰਾਪਤ ਕੀਤੇ ਅਤੇ ਆਰਟਸ ਗਰੁੱਪ ਵਿਚ ਪਰਮਿੰਦਰ ਕੌਰ ਨੇ 90.2 ਫ਼ੀਸਦੀ, ਹਰਪ੍ਰੀਤ ਕੌਰ ਨੇ 83.8 ਫ਼ੀਸਦੀ ਅਤੇ ਹਰਕੀਰਤ ਸਿੰਘ ਨੇ 72.6 ਫ਼ੀਸਦੀ ਅੰਕ ਪ੍ਰਾਪਤ ਕੀਤੇ | ਸਾਇੰਸ ਅਤੇ ਕਾਮਰਸ ਗਰੁੱਪ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ |
ਸੇਂਟ ਕਾਰਮਲ ਸਕੂਲ ਕਟਲੀ ਰੂਪਨਗਰ:
ਸੀ. ਬੀ. ਐਸ. ਸੀ. ਵਲੋਂ ਐਲਾਨੇ ਗਏ +2 ਦੇ ਨਤੀਜੇ ਵਿਚ ਸੇਂਟ ਕਾਰਮਲ ਸਕੂਲ ਰੂਪਨਗਰ ਦੇ ਮੈਡੀਕਲ ਗਰੁੱਪ ਦੀ ਗੁਰਜੀਤ ਕੌਰ 93.4 ਫ਼ੀਸਦੀ ਅੰਕ ਲੈ ਕੇ ਪਹਿਲੇ ਸਥਾਨ 'ਤੇ ਰਹੀ, ਜਸ਼ਨਪ੍ਰੀਤ ਕੌਰ ਅਤੇ ਨਿਸ਼ਾ ਕੁਮਾਰੀ (ਮੈਡੀਕਲ) 92.2 ਫ਼ੀਸਦੀ ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀਆਂ ਅਤੇ ਕਾਮਰਸ ਗਰੁੱਪ ਦੀ ਲਕਸ਼ਮੀ ਕੁਮਾਰੀ 90 ਫ਼ੀਸਦੀ ਅੰਕ ਲੈ ਕੇ ਤੀਜੇ ਸਥਾਨ 'ਤੇ ਆਈ | ਸਕੂਲ ਦੇ ਐਮ. ਡੀ. ਮਾਧੁਰੀ ਸੈਣੀ, ਡਿਵੈਲਪਮੈਂਟ ਮੈਨੇਜਰ ਜਯਾ ਸੈਣੀ, ਡਿਵੈਲਪਮੈਂਟ ਕੌਾਸਲਰ ਮਿਸ ਕਵਿਤਾ ਸੈਣੀ, ਪਿ੍ੰਸੀਪਲ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ:
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਸਾਲ 2017-2018 ਦੇ ਸੀ.ਬੀ.ਐੱਸ.ਈ. ਬਾਰ੍ਹਵੀਂ ਜਮਾਤ (ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ) ਦੇ ਨਤੀਜੇ ਵਿਚ ਚੰਗੀ ਕਾਰਗੁਜ਼ਾਰੀ ਦਿਖਾਈ | ਸਕੂਲ ਵਿਚਲੀ ਪਾਸ ਪ੍ਰਤੀਸ਼ਤਤਾ ਦੇ ਅਨੁਸਾਰ ਯਸ਼ਵੰਤ ਸਿੰਘ ਨੇ 88.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਜੋਤੀਕਾ ਗੁਪਤਾ ਨੇ 88 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ, ਗੁਰਸਿਮਰਨ ਸਿੰਘ ਨੇ 87 ਫ਼ੀਸਦੀ ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਸਰਾ, ਜਸਮੀਤ ਕੌਰ ਨੇ 87.4 ਫ਼ੀਸਦੀ ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਚੌਥਾ, ਪਰਭਲੀਨ ਕੌਰ ਨੇ 86.8 ਫ਼ੀਸਦੀ ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਸਾਇੰਸ ਵਰਗ ਵਿੱਚ ਨਤੀਜਾ 100 ਫ਼ੀਸਦੀ ਪ੍ਰਤੀਸ਼ਤ ਅਤੇ ਕਾਮਰਸ ਵਰਗ ਵਿੱਚ ਨਤੀਜਾ 96 ਫ਼ੀਸਦੀ ਰਿਹਾ | ਅਲੱਗ-ਅਲੱਗ ਵਿਸ਼ਿਆਂ ਵਿਚ ਵੀ ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਗਣਿਤ ਅਤੇ ਸਰੀਰਕ ਸਿੱਖਿਆ ਵਿਚੋਂ 97 ਪ੍ਰਤੀਸ਼ਤ, ਅਰਥ ਸ਼ਾਸ਼ਤਰ ਵਿਚੋਂ 96 ਪ੍ਰਤੀਸ਼ਤ, ਭੌਤਿਕ-ਵਿਗਿਆਨ, ਅਕਾਊਾਟੇਂਸੀ ਅਤੇ ਬਿਜ਼ਨਸ ਸੱਟਡੀਜ਼ ਵਿਚੋਂ 95 ਪ੍ਰਤੀਸ਼ਤ, ਇੰਨਫੋਰਮੇਸ਼ਨ ਪ੍ਰੈਕਟਸੀਜ਼ ਵਿਚੋਂ 93 ਪ੍ਰਤੀਸ਼ਤ, ਜੀਵ-ਵਿਗਿਆਨ, ਰਸਾਇਣ-ਵਿਗਿਆਨ ਅਤੇ ਰਾਜਨੀਤੀ-ਵਿਗਿਆਨ ਵਿਚੋਂ 91 ਪ੍ਰਤੀਸ਼ਤ ਅਤੇ ਇਤਿਹਾਸ ਵਿਚੋਂ 90 ਪ੍ਰਤੀਸ਼ਤ ਅੰਕ ਹਾਸਲ ਕੀਤੇ | ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਅਤੇ ਪਿ੍ੰਸੀਪਲ ਰਾਜਨ ਚੋਪੜਾ ਨੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਵਧੀਆ ਕਾਰਗੁਜ਼ਾਰੀ ਸਾਂਝੇ ਯਤਨਾਂ ਅਤੇ ਅਣਥਕ ਲਗਨ ਦਾ ਹੀ ਨਤੀਜਾ ਹੈ |
ਨੰਗਲ ਡੀ. ਏ. ਵੀ. ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ
ਨੰਗਲ, (ਗੁਰਪ੍ਰੀਤ ਸਿੰਘ ਗਰੇਵਾਲ)-ਬੀ. ਬੀ. ਐਮ. ਬੀ. ਡੀ. ਏ. ਵੀ. ਸਕੂਲ ਨੰਗਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ | ਕਰਮਯੋਗੀ ਪਿ੍ੰਸੀਪਲ ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਸਾਇੰਸ ਗਰੁੱਪ ਦੇ ਕੁਲ 61 ਵਿਦਿਆਰਥੀ ਪਾਸ ਹੋਏ ਹਨ | ਕੁਮਾਰੀ ਸਿਮਰਨ ਸਪੁੱਤਰੀ ਪੂਨਮ ਅਤੇ ਰਾਕੇਸ਼ ਸ਼ਰਮਾ ਕਿਲਨ ਏਰੀਆ ਨੰਗਲ ਨੇ 95.8 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | 2 ਵਿਦਿਆਰਥੀਆਂ ਦੇ ਅੰਕ 90 ਫ਼ੀਸਦੀ ਤੋਂ ਵੱਧ ਅਤੇ 11 ਵਿਦਿਆਰਥੀਆਂ ਦੇ ਅੰਕ 80-90 ਫ਼ੀਸਦੀ ਵਿਚਕਾਰ ਹਨ | ਕਮਰਸ ਗਰੁੱਪ ਦੇ 38 ਵਿਦਿਆਰਥੀ ਪਾਸ ਹਨ | ਪਾਹੁਲ ਜੋਲੀ, ਸ਼ਾਇਨਾ ਸੱਚਦੇਵਾ, ਨਿਸ਼ੀ ਨੇ ਕ੍ਰਮਵਾਰ 94.2 ਫ਼ੀਸਦੀ, 92 ਫ਼ੀਸਦੀ, 91.4 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਨੰਗਲ ਦੇ ਪਤਵੰਤੇ ਸੱਜਣਾ ਡਾ: ਸਤਬੀਰ ਸਿੰਘ, ਡਾ: ਅਸ਼ੋਕ ਸ਼ਰਮਾ, ਡਾ: ਬੀ. ਕੇ. ਸ਼ਰਮਾ, ਡਾ: ਸੰਜੀਵ ਗੌਤਮ, ਇੰਜੀ: ਬਿ੍ਜਮੋਹਨ ਕੌਸ਼ਲ, ਸੀ. ਏ. ਰਜਨੀਸ਼ ਵੋਹਰਾ, ਪਿ੍ੰ: ਵਿਜੈ ਕੁਮਾਰ ਨੈਸ਼ਨਲ ਐਵਾਰਡੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ |
ਸੇਂਟ ਸੋਲਜਰ ਡੀਵਾਈਨ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦੀ:
ਇਲਾਕੇ ਦੇ ਪ੍ਰਸਿੱਧ ਵਿੱਦਿਅਕ ਅਦਾਰੇ ਸੇਂਟ ਸੋਲਜਰ ਡੀਵਾਈਨ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਕੁਮਾਰੀ ਯੋਗੀਤਾ ਅਰੋੜਾ, ਪਿ੍ਯਲ ਸ਼ਰਮਾ, ਕਨਿਸ਼ਕ ਸਹਿਗਲ ਸਕੂਲ ਵਿਚੋਂ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਸਥਾਨ 'ਤੇ ਰਹੇ ਹਨ | ਸਕੂਲ ਦੇ ਨਿਰਦੇਸ਼ਕ ਵਾਈ. ਪੀ. ਕੌਸ਼ਲ ਅਤੇ ਪਿ੍ੰਸੀਪਲ ਨਿਰਮਲ ਵਾਸੂਦੇਵਾ ਨੇ ਦੱਸਿਆ ਕਿ ਮੈਡੀਕਲ, ਨਾਨ ਮੈਡੀਕਲ, ਕਮਰਸ +2 ਦਾ ਨਤੀਜਾ 100 ਫ਼ੀਸਦੀ ਹੈ | ਆਕਰਸ਼ ਸ਼ਰਮਾ ਨੇ ਆਰਟਸ ਗਰੁੱਪ 'ਚ 97.2 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਮੈਨੇਜਰ ਵੀ. ਕੇ. ਸੈਣੀ, ਡਾ: ਅਸ਼ੋਕ ਸ਼ਰਮਾ, ਬਲਜੀਤ ਸਿੰਘ ਬਡਵਾਲ, ਜਰਨੈਲ ਸੰਧੂ, ਯੋਗੇਸ਼ ਸੱਚਦੇਵਾ ਆਦਿ ਨੇ ਸਕੂਲ ਸਟਾਫ਼/ਬੱਚਿਆਂ ਨੂੰ ਵਧਾਈ ਦਿੱਤੀ ਹੈ |
ਪਿਪਸ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ: ਮਹਿਕ ਨੇ ਹਾਸਲ ਕੀਤੇ 94.2 ਫ਼ੀਸਦੀ ਅੰਕ
ਸ੍ਰੀ ਚਮਕੌਰ ਸਾਹਿਬ, (ਜਗਮੋਹਣ ਸਿੰਘ ਨਾਰੰਗ)-ਸੀ. ਬੀ. ਐਸ. ਈ. ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਇੰਸ ਗਰੁੱਪ ਵਿਚ ਮਹਿਕ ਨੇ 94.2 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ, ਸੇਜਲ ਅਰੋੜਾ ਨੇ 93.2 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਨਿਸ਼ੀ ਨੇ 90 ਫ਼ੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਕਾਮਰਸ ਵਿਚ ਪਿ੍ੰਸ ਨੇ 94 ਫ਼ੀਸਦੀ, ਪ੍ਰਨੀਤ ਕੌਰ ਨੇ 91.8 ਫ਼ੀਸਦੀ ਤੇ ਰਵਨੀਤ ਕੌਰ ਨੇ 85.6 ਫ਼ੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਆਰਟਸ ਗਰੁੱਪ ਵਿਚੋਂ ਰੋਬਨਪ੍ਰੀਤ ਸਿੰਘ 73.8 ਫ਼ੀਸਦੀ, ਗੁਰਜੰਟ ਸਿੰਘ 68 ਫ਼ੀਸਦੀ ਅਤੇ ਹਰਤੇਜ ਸਿੰਘ 66.2 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲੇ ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਸੰਸਥਾ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ ਅਤੇ ਨਿਰਦੇਸ਼ਕ ਸ੍ਰੀਮਤੀ ਸ਼ਿੰਦਰਪਾਲ ਕੌਰ ਅਟਵਾਲ ਨੇ ਸੰਸਥਾ ਦੇ ਇਸ ਵਧੀਆ ਨਤੀਜੇ ਲਈ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਹੈ |
ਗਰੀਨਵੇਜ਼ ਸਕੂਲ ਰੁੜਕੀ ਹੀਰਾ ਦਾ ਨਤੀਜਾ 100 ਫ਼ੀਸਦੀ:
ਗਰੀਨਵੇਜ਼ ਸਕੂਲ ਰੁੜਕੀ ਹੀਰਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਪਿੰ੍ਰਸੀਪਲ ਡੀ. ਕੇ. ਸ਼ਰਮਾ ਨੇ ਦੱਸਿਆ ਕਿ ਖੁਸ਼ਮਨਜੋਤ ਕੌਰ ਨੇ 94.6 ਫ਼ੀਸਦੀ ਅੰਕਾਂ ਨਾਲ ਸਕੂਲ ਵਿਚੋਂ ਪਹਿਲਾ ਸਥਾਨ, ਨਵਲੀਨ ਕੌਰ ਅਤੇ ਜਗਜੋਤ ਕੌਰ ਨੇ ਕ੍ਰਮਵਾਰ 89.4 ਫ਼ੀਸਦੀ ਅਤੇ 89.2 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ | ਸ੍ਰੀ ਸ਼ਰਮਾ ਨੇ ਦੱਸਿਆ ਕਿ 70 ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਸੰਸਥਾ ਦੇ ਐਮ. ਡੀ. ਹਰਜਿੰਦਰ ਸਿੰਘ ਮੱਲੀ ਨੇ ਇਸ ਮਾਣਮੱਤੇ ਨਤੀਜੇ ਲਈ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਹੈ |
ਮਧੂਵਨ ਵਾਟਿਕਾ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ:
ਨੂਰਪੁਰ ਬੇਦੀ (ਹਰਦੀਪ ਸਿੰਘ ਢੀਂਡਸਾ)-ਸੀ.ਬੀ.ਐਸ.ਈ. ਵਲੋਂ ਅੱਜ ਐਲਾਨੇ ਬਾਰ੍ਹਵੀਂ ਦੇ ਸਾਇੰਸ ਅਤੇ ਕਾਮਰਸ ਦੇ ਨਤੀਜੇ ਸ਼ਾਨਦਾਰ ਰਹੇ ਹਨ | ਇਲਾਕੇੇੇ ਦੇ ਇਕਲੌਤੇ ਸੀ.ਬੀ.ਐਸ.ਈ. ਸਕੂਲ ਮਧੂਵਨਵਾਟਿਕਾ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਦੇ ਪਿ੍ੰਸੀਪਲ ਜੇ.ਬੀ.ਟੀ. ਅਬਰਾਹਿਮ ਨੇ ਦੱਸਿਆ ਕਿ ਸਕੂਲ ਦੇ ਕੁਲ 74 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ | ਸਾਰੇ ਬੱਚਿਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਹਨ | ਉਹਨਾਂ ਦੱਸਿਆ ਕਿ ਸਾਇੰਸ ਗਰੁੱਪ 'ਚ ਸਿਮਰਨਜੀਤ ਕੌਰ ਨੇ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾਂ, ਸੁਮਿਤ ਚੇਤਨ 87.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸਿਮਰਨਜੀਤ ਕੌਰ ਬਿੰਦੀ ਨੇ 85.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਦੇ ਨਾਲ ਹੀ ਗੁਰਜੀਤ ਕੌਰ ਨੇ 82.4 ਪ੍ਰਤੀਸ਼ਤ ਅੰਕ ਅਤੇ ਬਲਜਿੰਦਰ ਕੌਰ ਨੇ 82 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਹਾਸਲ ਕੀਤੇ | ਇਸੀ ਤਰ੍ਹਾਂ ਕਾਮਰਸ ਗਰੁੱਪ 'ਚੋਂ ਪਲਵੀ ਚੌਧਰੀ ਨੇ 71 ਪ੍ਰਤੀਸ਼ਤ ਲੈ ਕੇ ਪਹਿਲਾਂ ਅਤੇ ਸੋਨੀਆ ਨੇ 70.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਨੇ ਦੱਸਿਆ ਕਿ ਇਸ ਪ੍ਰੀਖਿਆ 'ਚ ਸਕੂਲ ਦੇ ਨਾਨ ਮੈਡੀਕਲ, ਮੈਡੀਕਲ ਅਤੇ ਕਾਮਰਸ ਦੇ ਵਿਦਿਆਰਥੀਆਂ ਨੇ ਖੇਤਰ 'ਚ ਸਭ ਤੋਂ ਜਿਆਦਾ ਅੰਕ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਚੇਅਰਮੈਨ ਅਮਿਤ ਚੱਢਾ ਸਕੂਲ, ਪਿ੍ੰਸੀਪਲ ਜੇ.ਬੀ.ਟੀ. ਤੇ ਅਧਿਆਪਕਾਂ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ | ਇਸ ਮੌਕੇ ਸਕੂਲ ਮੈਨੇਜਮੈਂਟ ਕੇਸ਼ਵ ਕੁਮਾਰ, ਮੈਡਮ ਦੀਪਿਕਾ ਪੁਰੀ, ਮੈਡਮ ਅਨੂੰ ਕੌਸ਼ਲ, ਮੈਡਮ ਸੁਰੇਖਾ ਰਾਣਾ, ਮੈਡਮ ਸੁਖਵੀਰ ਕੌਰ, ਜਸਪਾਲ ਸੈਣੀ, ਅਵਿਨਾਸ਼ ਕੁਮਾਰ, ਦਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਭਾਈ ਨੰਦ ਲਾਲ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦੀ:
ਸ੍ਰੀ ਅਨੰਦਪੁਰ ਸਾਹਿਬ (ਨਿੱਕੂਵਾਲ, ਕਰਨੈਲ ਸਿੰਘ)-ਭਾਈ ਨੰਦ ਲਾਲ ਪਬਲਿਕ ਸਕੂਲ ਦਾ ਸੀ.ਬੀ.ਐਸ.ਈ. ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਮੈਡੀਕਲ, ਨਾਨ-ਮੈਡੀਕਲ ਅਤੇ ਆਰਟਸ ਦਾ ਨਤੀਜਾ 100 ਫ਼ੀਸਦੀ ਰਿਹਾ | ਇਸੇ ਤਰ੍ਹਾਂ ਕਾਮਰਸ ਸੈਕਸ਼ਨ ਵਿਚ ਵੀ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ | ਨਾਨ-ਮੈਡੀਕਲ ਵਿਚ ਰੂਪਮ ਨੇ 90 ਫ਼ੀਸਦੀ, ਤਰਨਜੀਤ ਕੌਰ ਨੇ 86.2 ਫ਼ੀਸਦੀ ਅਤੇ ਪੁਨੀਤ ਨੰਦਾ ਨੇ 84 ਫ਼ੀਸਦੀ ਅੰਕ ਹਾਸਲ ਕਰਕੇ ਜਮਾਤ ਵਿਚ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਮੈਡੀਕਲ ਵਿਚ ਨਵਨੀਤ ਕੌਰ ਨੇ 86.2 ਫ਼ੀਸਦੀ ਅੰਕ ਲੈ ਕੇ ਪਹਿਲਾ, ਜਸ਼ਨ ਸ਼ਰਮਾ ਨੇ 82.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਪਰਮਜੋਤ ਸਿੰਘ ਨੇ 82.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਕਾਮਰਸ 'ਚ ਮਾਨਸੀ ਨੇ 77.2 ਫ਼ੀਸਦੀ, ਗੁਰਸਿਮਰਨ ਕੌਰ ਨੇ 71.4 ਫ਼ੀਸਦੀ ਅਤੇ ਲਵਪ੍ਰੀਤ ਕੌਰ ਨੇ 70.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਆਰਟਸ ਵਿਚ ਰਾਜਕਰਨ ਸਿੰਘ ਨੇ 70.8 ਫ਼ੀਸਦੀ , ਪ੍ਰਭਜੋਤ ਕੌਰ 65.8 ਫ਼ੀਸਦੀ ਅਤੇ ਪੰਕਜ ਚੌਧਰੀ ਨੇ 64.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ |
ਜੀਸਸ ਸੇਵੀਅਰਸ਼ ਸਕੂਲ ਮੜੌਲੀ ਕਲਾਂ ਦਾ ਨਤੀਜਾ ਸ਼ਾਨਦਾਰ:
ਮੋਰਿੰਡਾ (ਪਿ੍ਤਪਾਲ ਸਿੰਘ)-ਸੀ.ਬੀ.ਐਸ.ਈ ਬੋਰਡ ਦਿੱਲੀ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਨਤੀਜੇ ਵਿਚ ਜੀਸਸ ਸੇਵੀਅਰਸ਼ ਸਕੂਲ ਮੜੌਲੀ ਕਲਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਸਕੂਲ ਅਧਿਆਪਕ ਐਮ. ਪੀ. ਸਿੰਘ ਨੇ ਦੱਸਿਆ ਕਿ ਸਕੂਲ ਦੀ ਨਾਨ-ਮੈਡੀਕਲ ਦੀ ਵਿਦਿਆਰਥਣ ਸਤਿੰਦਰ ਕੌਰ ਨੇ 91 ਫ਼ੀਸਦੀ ਅੰਕ ਪ੍ਰਾਪਤ ਕੀਤੇ, ਮੈਡੀਕਲ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ 85.4 ਫ਼ੀਸਦੀ ਅੰਕ, ਗੁਰਪ੍ਰੀਤ ਕੌਰ ਮੈਡੀਕਲ 87.2 ਫ਼ੀਸਦੀ ਅੰਕ, ਕਾਮਰਸ ਦੀ ਵਿਦਿਆਰਥਣ ਨੇ ਚੇਤਨਾ 90 ਫ਼ੀਸਦੀ ਅੰਕ, ਬਵਨੀਤ ਕੌਰ ਕਾਮਰਸ ਦੀ ਵਿਦਿਆਰਥਣ ਨੇ 81.4 ਅੰਕ, ਪਰਮਵੀਰ ਸਿੰਘ ਨੇ 85 ਫ਼ੀਸਦੀ ਅੰਕ ਅਤੇ ਪੈਰੀਸਮਾਈਲ ਨੇ 80 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਅੱਜ ਅੱਵਲ ਆਏ ਇਨ੍ਹਾਂ ਵਿਦਿਆਰਥੀਆਂ ਦਾ ਸਕੂਲ ਵਿਖੇ ਪੁੱਜਣ 'ਤੇ ਪਿ੍ੰਸੀਪਲ ਮਾਰਲਿਨ ਜੌਨਸ ਵੱਲੋਂ ਸਨਮਾਨ ਕੀਤਾ ਗਿਆ |
ਸ੍ਰੀ ਦਸਮੇਸ਼ ਅਕੈਡਮੀ ਦਾ 12ਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
ਸ੍ਰੀ ਅਨੰਦਪੁਰ ਸਾਹਿਬ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਸੀ.ਬੀ.ਐਸ.ਈ. ਨਵੀਂ ਦਿੱਲੀ ਸਬੰਧਤ ਇੱਕ ਰਿਹਾਇਸ਼ੀ ਵਿਦਿਅਕ ਅਦਾਰਾ ਸ੍ਰੀ ਦਸਮੇਸ਼ ਅਕੈਡਮੀ, ਅਨੰਦਪੁਰ ਸਾਹਿਬ ਦਾ ਮੈਡੀਕਲ ਅਤੇ ਨਾਨ ਮੈਡੀਕਲ ਅਤੇ ਕਾਮਰਸ ਗਰੁੱਪ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਦੀ ਜਾਣਕਾਰੀ ਅਕੈਡਮੀ ਦੇ ਡਾਇਰੈਕਟਰ ਮੇਜਰ ਜਨਰਲ ਜੇ.ਐਸ.ਘੁੰਮਣ (ਰਿਟਾ.) ਨੇ ਸਾਡੇ ਇਸ ਪੱਤਰਕਾਰ ਨੂੰ ਦਿੱਤੀ | ਉਨ੍ਹਾਂ ਦੱਸਿਆ ਪਾਸ ਕਿ ਪ੍ਰਤੀਸ਼ਤ ਦੇ ਅਨੁਸਾਰ ਸਾਇੰਸ ਗਰੁੱਪ ਵਿਚ ਗੁਰਿੰਦਰ ਸਿੰਘ ਨੇ 92 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਮਨਦੀਪ ਕੌਰ ਨੇ 87.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਕੇਸ਼ਵ ਰਾਣਾ ਨੇ 84.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਮੁੱਚੇ ਪ੍ਰਤੀਸ਼ਤ ਦੇ ਮੁਤਾਬਿਕ ਅਕੈਡਮੀ ਦੇ ਮੈਡੀਕਲ ਅਤੇ ਨਾਨ-ਮੈਡੀਕਲ ਗਰੁੱਪ ਵਿਚ 80 ਵਿਦਿਆਰਥੀਆਂ ਵਿਚੋਂ 68 ਵਿਦਿਆਰਥੀਆਂ ਨੇ ਫਸਟ ਡਵੀਜਨ ਪ੍ਰਾਪਤ ਕੀਤੀ | ਅਕੈਡਮੀ ਦੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ 20 ਵਿਦਿਆਰਥੀਆਂ ਨੇ 75 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ | ਹਰਸ਼ਰਨ ਕੌਰ, ਹਰਗੀਤ ਕੌਰ ਅਮਨਜੋਤ ਕੌਰ, ਮਨਮੀਤ ਕੌਰ, ਗਗਨਦੀਪ ਕੌਰ, ਅਮਨਦੀਪ ਕੌਰ, ਬ੍ਰਹਮਜੋਤ ਕੌਰ, ਸ਼ਿਵਾਂਗੀ ਸੌਰੀ, ਜਾਗਰਿਤੀ ਰਣਜੀਤ ਸਿੰਘ ਨੇ 80 ਪ੍ਰਤੀਸ਼ਤ ਤੋਭ ਵੱਧ ਅੰਕ ਪ੍ਰਾਪਤ ਕੀਤੇ | ਵਿਸ਼ੇਵਾਰ ਅੰਕਾਂ ਵਿੱਚ ਸਭ ਤੋਂ ਵੱਧ ਅੰਗਰੇਜ਼ੀ ਵਿਚ 93 ਅੰਕ, 89 ਕੈਮਿਸਟਰੀ, ਫਿਜਿਕਸ ਵਿਚ 91 ਪੇਂਟਿੰਗ ਵਿਚ 96 ਅੰਕ ਅਤੇ ਹਿਸਾਬ ਵਿਚ 90 ਅੰਕ ਪ੍ਰਾਪਤ ਕੀਤੇ | ਇਸ ਮੌਕੇ 'ਤੇ ਅਕੈਡਮੀ ਦੇ ਡਾਇਰੈਕਟਰ ਮੇਜਰ ਜਨਰਲ ਜੇ.ਐਸ. ਘੁੰਮਣ (ਰਿਟਾਇਰਡ) ਅਤੇ ਪਿ੍ੰਸੀਪਲ ਕਰਨਲ ਕੇ. ਐਨ. ਪੱਡਾ (ਰਿਟਾ.) ਨੇ ਵਿਦਿਆਰਥੀਆਂ ਨੂੰ , ਉਨ੍ਹਾਂ ਦੇ ਮਾਪਿਆਂ ਨੂੰ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ |
ਰਾਇਤ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਸ਼ਾਨਦਾਰ
ਰੂਪਨਗਰ, (ਮਨਜਿੰਦਰ ਸਿੰਘ ਚੱਕਲ)-ਸੀ.ਬੀ.ਐਸ.ਈ. ਨਵੀਂ ਦਿੱਲੀ ਦੁਆਰਾ ਐਲਾਨੇ ਬਾਰ੍ਹਵੀਂ ਸ਼੍ਰੇਣੀ ਦੇ ਤਿੰਨੋਂ ਗਰੁੱਪਾਂ ਦੇ ਨਤੀਜਿਆਂ ਵਿਚੋਂ ਰਾਇਤ ਸਕੂਲ, ਰੈਲ ਮਾਜਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ | ਇਸ ਦਾ ਪ੍ਰਗਟਾਵਾ ਕਰਦਿਆਂ ਪਿ੍ੰਸੀਪਲ ਸੁਬਹਾ ਗਰੋੜ ਨੇ ਦੱਸਿਆ ਨਾਨ-ਮੈਡੀਕਲ ਦੇ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ 95 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸ ਦੇ ਨਾਲ ਹੀ ਅਗਮ ਕੁਮਾਰ ਗੋਇਲ ਨੇ 92.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਪੁਨੀਤ ਕੁਮਾਰ ਨੇ 92.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਮੈਡੀਕਲ ਗਰੁੱਪ ਵਿਚ ਵਿਦਿਆਰਥਣ ਰੀਆ ਕੋਮਲ ਨੇ 90 ਫ਼ੀਸਦੀ ਪ੍ਰਾਪਤ ਕਰਕੇ ਪਹਿਲਾ, ਗੁਰਪ੍ਰੀਤ ਕੌਰ ਨੇ 84 ਫ਼ੀਸਦੀ ਪ੍ਰਾਪਤ ਕਰ ਦੂਜਾ ਅਤੇ ਪੱਲਵੀ ਕੌਸ਼ਲ ਨੇ 81 ਫ਼ੀਸਦੀ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਕਾਮਰਸ ਗਰੁੱਪ ਵਿਚੋਂ ਜਗਰੂਪ ਕੌਰ ਨੇ 94 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਅਮੀਤੋਜ ਸਿੰਘ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਤਾਨੀਆ ਨੇ 88.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਅੰਤ ਵਿਚ ਸਕੂਲ ਦੀ ਪਿ੍ੰਸੀਪਲ ਨੇ ਵਿਦਿਆਰਥੀਆਂ ਦੀ ਇਨ੍ਹਾਂ ਪ੍ਰਾਪਤੀਆਂ ਦੀਆਂ ਵਧਾਈਆਂ ਦਿੱਤੀਆਂ | ਇਸ ਦੇ ਨਾਲ ਰਾਇਤ ਬਾਹਰਾ ਗਰੁੱਪ ਦੇ ਚੇਅਰਮੈਨ ਸ੍ਰੀਮਾਨ ਗੁਰਵਿੰਦਰ ਸਿੰਘ ਬਾਹਰਾ ਅਤੇ ਕੈਂਪਸ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਚੰਗੇ ਨਤੀਜਿਆਂ ਦੀਆਂ ਵਧਾਈਆਂ ਦਿੱਤੀਆਂ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ |

ਜੰਗਲਾਂ ਨੂੰ ਅੱਗਾਂ ਲੱਗਣ ਕਾਰਨ ਜੰਗਲਾਂ ਤੇ ਜੰਗਲੀ ਜਾਨਵਰਾਂ ਦੀ ਹੋਂਦ ਲਈ ਬਣਿਆ ਵੱਡਾ ਖ਼ਤਰਾ

ਪੁਰਖਾਲੀ, 26 ਮਈ (ਅੰਮਿ੍ਤਪਾਲ ਸਿੰਘ ਬੰਟੀ)-ਬੀਤੀ ਰਾਤ ਹਰੀਪੁਰ ਦੇ ਜੰਗਲ ਨੂੰ ਲੱਗੀ ਅੱਗ ਨੇ ਪਿੰਡ ਵਾਸੀਆਂ ਨੂੰ ਬਿਪਤਾ ਵਿਚ ਪਾ ਕੇ ਰੱਖ ਦਿੱਤਾ | ਪਿੰਡ ਵਾਸੀਆਂ ਵਲੋਂ ਅੱਜ ਤੜਕੇ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ | ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਹਰੀਪੁਰ ...

ਪੂਰੀ ਖ਼ਬਰ »

ਏ. ਡੀ. ਸੀ. ਸਮੇਤ ਹੋਰਨਾਂ ਅਧਿਕਾਰੀਆਂ ਵਲੋਂ ਨੂਰਪੁਰ ਬੇਦੀ ਅਗਨੀ ਕਾਂਡ ਦਾ ਜਾਇਜ਼ਾ

ਨੂਰਪੁਰ ਬੇਦੀ, 26 ਮਈ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਥਾਣੇ ਦੇ ਸਾਹਮਣੇ ਭਾਰਤੀ ਫ਼ੌਜ ਦੇ ਗਰਾਊਾਡ ਵਿਚ ਵਸੀ ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਨੂੰ ਬੀਤੇ ਦਿਨੀਂ ਅੱਗ ਨਾਲ ਸੜਨ ਦਾ ਜਾਇਜ਼ਾ ਲੈਣ ਲਈ ਅੱਜ ਇਕ ਉੱਚ ਪੱਧਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਮਾਲੀ ਮਦਦ

ਨੂਰਪੁਰ ਬੇਦੀ, 26 ਮਈ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਦੀ ਪ੍ਰਵਾਸੀ ਮਜ਼ਦੂਰ ਬਸਤੀ ਦੀ ਇੱਕ ਲੜਕੀ ਮਾਲਾ , ਜਿਸ ਦੇ ਵਿਆਹ ਦਾ ਸਾਰਾ ਸਾਮਾਨ ਅੱਗ ਵਿਚ ਸੜ ਗਿਆ ਸੀ, ਦੀ ਐਨ.ਆਰ.ਆਈ ਸੁਰਿੰਦਰ ਸਿੰਘ ਨਿੱਝਰ, ਡਾ. ਦਲਜੀਤ ਸਿੰਘ ਚੀਮਾ ਅਤੇ ਸਥਾਨਕ ਅਕਾਲੀ ਦਲ ਦੀ ਟੀਮ ...

ਪੂਰੀ ਖ਼ਬਰ »

ਮੀਟਿੰਗ ਦੌਰਾਨ ਪ੍ਰਭਾਵਿਤ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਦੀ ਮੰਗ ਉਠੀ

ਨੂਰਪੁਰ ਬੇਦੀ, 26 ਮਈ (ਰਾਜੇਸ਼ ਚੌਧਰੀ)-ਸੀ.ਪੀ.ਆਈ ਬਲਾਕ ਨੂਰਪੁਰ ਬੇਦੀ ਦੀ ਇੱਕ ਮੀਟਿੰਗ ਕਾਮਰੇਡ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀਆਂ ਅੱਗ ਨਾਲ ਝੁੱਗੀਆਂ ਸੜਨ ਤੇ ਸੰਵੇਦਨਾ ਪ੍ਰਗਟ ਕੀਤੀ ਗਈ | ਕਾ. ਰਣਜੀਤ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਦਮਦਮੀ ਟਕਸਾਲ ਿਖ਼ਲਾਫ਼ ਬਿਆਨਬਾਜ਼ੀ ਨਿੰਦਣਯੋਗ-ਭਾਈ ਖ਼ਾਲਸਾ

ਸ੍ਰੀ ਅਨੰਦਪੁਰ ਸਾਹਿਬ, 26 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਰਮਤਿ ਸਿਧਾਂਤਾਂ ਦੀ ਆਦਿ ਕਾਲ ਤੋਂ ਪਹਿਰੇਦਾਰ ਰਹੀ ਦਮਦਮੀ ਟਕਸਾਲ ਿਖ਼ਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਨਿੰਦਣਯੋਗ ਹੈ ਜਿਸ ਨੂੰ ਕਿਸੇ ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਤੇ ਪੁਲਿਸ ਵਲੋਂ 175 ਪੇਟੀਆਂ ਸ਼ਰਾਬ ਸਮੇਤ ਤਿੰਨ ਕਾਬੂ

ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)-ਆਬਕਾਰੀ ਵਿਭਾਗ ਨੇ ਅੱਜ ਚੰਡੀਗੜ੍ਹ ਦੀ 175 ਪੇਟੀਆਂ ਸ਼ਰਾਬ ਅੰਮਿ੍ਤਸਰ ਨੂੰ ਤਸਕਰੀ ਕਰਕੇ ਲੈ ਜਾ ਰਹੇ ਤਿੰਨ ਜਣਿਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਦੁਪਹਿਰ ਕਰੀਬ 12:30 ਵਜੇ ਵਿਭਾਗ ਦੇ ਇੰਸਪੈਕਟਰ ਜ਼ੋਰਾਵਰ ਸਿੰਘ, ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਦਮਦਮੀ ਟਕਸਾਲ ਿਖ਼ਲਾਫ਼ ਬਿਆਨਬਾਜ਼ੀ ਨਿੰਦਣਯੋਗ-ਭਾਈ ਖ਼ਾਲਸਾ

ਸ੍ਰੀ ਅਨੰਦਪੁਰ ਸਾਹਿਬ, 26 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਰਮਤਿ ਸਿਧਾਂਤਾਂ ਦੀ ਆਦਿ ਕਾਲ ਤੋਂ ਪਹਿਰੇਦਾਰ ਰਹੀ ਦਮਦਮੀ ਟਕਸਾਲ ਿਖ਼ਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਨਿੰਦਣਯੋਗ ਹੈ ਜਿਸ ਨੂੰ ਕਿਸੇ ...

ਪੂਰੀ ਖ਼ਬਰ »

ਪਿੰਡ ਬੇਲਾ ਰਾਮਗੜ੍ਹ 'ਚ ਇਕ ਦਰਜਨ ਤੋਂ ਵੱਧ ਝੁੱਗੀਆਂ ਸੜੀਆਂ

ਨੰਗਲ, 26 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਪਿੰਡ ਬੇਲਾ ਰਾਮਗੜ੍ਹ 'ਚ ਪਰਵਾਸੀ ਮਜ਼ਦੂਰਾਂ ਦੀਆਂ ਇਕ ਦਰਜਨ ਤੋਂ ਵੱਧ ਝੁੱਗੀਆਂ ਸੜ ਕੇ ਤਬਾਹ ਹੋ ਗਈਆਂ | ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਾਰਾ ਸਾਮਾਨ, ਇਕ ਗਾਂ, ਲਾਗਲੇ ਪੋਲਟਰੀ ਫਾਰਮ ਦਾ 400 ਦਾ ਚੂਚਾ ਸੜ ਗਿਆ | ਐਸ. ਡੀ. ਐਮ. ...

ਪੂਰੀ ਖ਼ਬਰ »

ਔਰਤਾਂ ਲਈ ਸੈਨਟਰੀ ਪੈਡ ਮਸ਼ੀਨ ਦੀ ਸਥਾਪਨਾ

ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)-ਐਾਟੀ ਕੁਰੱਪਸ਼ਨ ਕਰਾਇਮ ਪ੍ਰੀਵੈਨਸ਼ਨ ਕਮਿਊਨਿਟੀ ਅੋਰੀਐਨਟਡ ਪੋਲਸਿੰਗ ਸੁਸਾਇਟੀ ਵਲੋਂ ਵਾਇਸ ਚੇਅਰਪਰਸਨ ਮੈਡਮ ਮੋਨਿਕਾ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹਾ ਜੇਲ੍ਹ ਰੋਪੜ ਵਿਖੇ ਕੈਂਪ ਲਗਾਇਆ ਗਿਆ ਅਤੇ ਔਰਤਾਂ ਦੀਆਂ ਸਮੱਸਿਆ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਹਲਕੇ ਦੇ ਕਿਸਾਨਾਂ ਨੂੰ 18 ਕਰੋੜ 68 ਲੱਖ ਦੇ ਕਰਜ਼ਾ ਮੁਆਫ਼ੀ ਸਰਟੀਫ਼ਿਕੇਟ ਦਿੱਤੇ

ਮੋਰਿੰਡਾ, 26 ਮਈ (ਕੰਗ, ਪਿ੍ਤਪਾਲ)-ਅੱਜ ਸਥਾਨਕ ਤਾਜ ਪੈਲੇਸ ਮੋਰਿੰਡਾ ਵਿਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ 2741 ਕਿਸਾਨਾਂ ਦੇ ਦੋ ਲੱਖ ਤੱਕ ਦੇ ਸਹਿਕਾਰੀ ਬੈਂਕਾਂ ਦੇ 18 ਕਰੋੜ 68 ਲੱਖ ਦੇ ਕਰਜ਼ੇ ਮਾਫ਼ੀ ਦੇ ਸਰਟੀਫਿਕੇਟ ਵੰਡੇ | ਇਸ ...

ਪੂਰੀ ਖ਼ਬਰ »

ਅਗਨੀਕਾਂਡ ਪੀੜਤਾਂ ਨੂੰ 66 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਰਾਹਤ ਵਜੋਂ ਦਿੱਤੀ

ਨੂਰਪੁਰ ਬੇਦੀ, 26 ਮਈ (ਰਾਜੇਸ਼ ਚੌਧਰੀ)-ਨੂਰਪੁਰ ਬੇਦੀ ਵਿਖੇ ਹੋਏ ਅਗਨੀਕਾਂਡ ਦੌਰਾਨ ਪ੍ਰਭਾਵਿਤ ਦੁਕਾਨਦਾਰਾਂ ਨੂੰ ਅੱਜ ਰਾਹਤ ਕਮੇਟੀ ਵਲੋਂ 66 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ | ਦੱਸਣਯੋਗ ਹੈ ਕਿ ਕੁਝ ਦਿਨ ਨੂਰਪੁਰ ਬੇਦੀ ਵਿਖੇ ਅੱਗ ਲੱਗ ਕਾਰਨ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਹਲਕੇ ਦੇ ਕਿਸਾਨਾਂ ਨੂੰ 18 ਕਰੋੜ 68 ਲੱਖ ਦੇ ਕਰਜ਼ਾ ਮੁਆਫ਼ੀ ਸਰਟੀਫ਼ਿਕੇਟ ਦਿੱਤੇ

ਮੋਰਿੰਡਾ, 26 ਮਈ (ਕੰਗ, ਪਿ੍ਤਪਾਲ)-ਅੱਜ ਸਥਾਨਕ ਤਾਜ ਪੈਲੇਸ ਮੋਰਿੰਡਾ ਵਿਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ 2741 ਕਿਸਾਨਾਂ ਦੇ ਦੋ ਲੱਖ ਤੱਕ ਦੇ ਸਹਿਕਾਰੀ ਬੈਂਕਾਂ ਦੇ 18 ਕਰੋੜ 68 ਲੱਖ ਦੇ ਕਰਜ਼ੇ ਮਾਫ਼ੀ ਦੇ ਸਰਟੀਫਿਕੇਟ ਵੰਡੇ | ਇਸ ...

ਪੂਰੀ ਖ਼ਬਰ »

ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਅਗਨੀਕਾਂਡ ਦੇ ਪੀੜਤਾਂ ਨੂੰ ਭੇਜੀ ਰਾਸ਼ੀ ਰਾਹਤ ਕਮੇਟੀ ਨੂੰ ਸੌਾਪੀ

ਨੂਰਪੁਰ ਬੇਦੀ, 26 ਮਈ (ਵਿੰਦਰਪਾਲ ਝਾਂਡੀਆਂ)-ਬੀਤੇ ਦਿਨੀਂ ਨੂਰਪੁਰ ਬੇਦੀ ਵਿਖੇ ਭਿਆਨਕ ਅੱਗ ਲੱਗਣ ਨਾਲ ਬੇਘਰ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਮਾਲੀ ਸਹਾਇਤਾ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਵਲੋਂ ਨਕਦ ਰਾਸ਼ੀ ਨਿੱਜੀ ਤੌਰ 'ਤੇ ਭੇਜੀ ਗਈ ...

ਪੂਰੀ ਖ਼ਬਰ »

ਖਾਣਾ ਖਾਣ ਤੋਂ ਬਾਅਦ ਪਰਿਵਾਰ ਦੇ 5 ਮੈਂਬਰਾਂ ਦੀ ਵਿਗੜੀ ਤਬੀਅਤ, ਹਸਪਤਾਲ 'ਚ ਦਾਖ਼ਲ

ਸ੍ਰੀ ਚਮਕੌਰ ਸਾਹਿਬ, 26 ਮਈ (ਜਗਮੋਹਣ ਸਿੰਘ ਨਾਰੰਗ)-ਪਿੰਡ ਭੈਰੋਮਾਜਰਾ ਦੇ ਨਜ਼ਦੀਕ ਸੂਏ ਕਿਨਾਰੇ ਗੁੱਜਰਾਂ ਦੇ ਡੇਰੇ ਵਿਚ ਰਹਿੰਦੇ ਇਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਬੀਤੀ ਰਾਤ ਰੋਟੀ ਖਾਣ ਤੋਂ ਬਾਅਦ ਵਿਗੜੀ ਤਬੀਅਤ ਕਾਰਨ ਉਨ੍ਹਾਂ ਨੂੰ ਇੱਥੋਂ ਦੇ ਇਕ ਨਿੱਜੀ ...

ਪੂਰੀ ਖ਼ਬਰ »

ਕੰਟਰੈਕਟ ਵਰਕਰ ਯੂਨੀਅਨ ਵਲੋਂ ਧਰਨੇ ਸਬੰਧੀ ਵਿਚਾਰਾਂ

ਸ੍ਰੀ ਅਨੰਦਪੁਰ ਸਾਹਿਬ, 26 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੀ ਇਕ ਜ਼ਰੂਰੀ ਮੀਟਿੰਗ ਸ਼ਾਖਾ ਪ੍ਰਧਾਨ ਮੱਖਣ ਕਾਲਸ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ | ਕੰਟਰੈਕਟ ਵਰਕਰ ਯੂਨੀਅਨ ...

ਪੂਰੀ ਖ਼ਬਰ »

ਐਡਵੋਕੇਟ ਅਰਵਿੰਦ ਮਿੱਤਲ ਪੰਜਾਬ ਭਾਜਪਾ ਦੇ ਬੁਲਾਰੇ ਨਿਯੁਕਤ

ਸ੍ਰੀ ਅਨੰਦਪੁਰ ਸਾਹਿਬ, 26 ਮਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਨੌਜਵਾਨ ਭਾਜਪਾ ਆਗੂ ਅਰਵਿੰਦ ਮਿੱਤਲ ਨੂੰ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਵਲੋਂ ਬੁਲਾਰਾ ਨਿਯੁਕਤ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਭਾਜਪਾ ਆਗੂਆਂ ਨੇ ਖੁਸ਼ੀ ਦਾ ...

ਪੂਰੀ ਖ਼ਬਰ »

ਲੰਗਰ ਲਗਾਉਣ ਲਈ ਰਸਦ ਦੇ ਭਰੇ ਦੋ ਟਰੱਕ ਸ੍ਰੀਨਗਰ ਕੀਤੇ ਰਵਾਨਾ

ਸ੍ਰੀ ਚਮਕੌਰ ਸਾਹਿਬ, 26 ਮਈ (ਜਗਮੋਹਣ ਸਿੰਘ ਨਾਰੰਗ)-ਸੰਤ ਬਾਬਾ ਗੁਰਮੇਲ ਸਿੰਘ ਖ਼ਾਲਸਾ ਸ੍ਰੀ ਚਮਕੌਰ ਸਾਹਿਬ ਵਾਲਿਆਂ ਨੇ ਗੁ: ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਰਸਤੇ ਵਿਚ ਸ੍ਰੀਨਗਰ ਵਿਖੇ ਲੰਗਰ ਲਗਾਉਣ ਲਈ ਇੱਥੋਂ ਦੇ ...

ਪੂਰੀ ਖ਼ਬਰ »

ਮੋਬਾਈਲ ਟੀਮ ਨੇ ਮੋਰਿੰਡਾ 'ਚ ਦੁੱਧ ਦੇ 36 ਸੈਂਪਲ ਭਰੇ

ਮੋਰਿੰਡਾ, 26 ਮਈ (ਕੰਗ)-ਮੋਰਿੰਡਾ ਵਿਚ ਡੇਅਰੀ ਵਿਭਾਗ ਦੀ ਮੋਬਾਈਲ ਟੀਮ ਨੇ ਅੱਜ ਸ਼ਹਿਰ ਦੇ ਵਾਰਡ ਨੰ: 5 ਵਿਚ ਦੁੱਧ ਦੀ ਗੁਣਵੱਤਾ ਨੂੰ ਲੈ ਕੇ ਵੱਖੋ ਵੱਖਰੇ 36 ਸੈਂਪਲ ਲਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਡੇਅਰੀ ਟੈਕਨੋਲਿਜਟ ਚਤਾਮਲੀ ਨੇ ਦੱਸਿਆ ਕਿ ਦੁੱਧ ...

ਪੂਰੀ ਖ਼ਬਰ »

ਅਗੰਮਪੁਰ ਲਾਗੇ ਮੁੱਖ ਸੜਕ ਦੇ ਦੋਨਾਂ ਪਾਸੇ ਦਰੱਖ਼ਤਾਂ ਨੂੰ ਲੱਗੀ ਅੱਗ

ਸ੍ਰੀ ਅਨੰਦਪੁਰ ਸਾਹਿਬ, 26 ਮਈ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਪਿੰਡ ਅਗੰਮਪੁਰ ਲਾਗੇ ਥਾਣੇ ਵਾਲੇ ਵੱਡੇ ਪੁਲ ਤੋਂ ਲੈ ਕੇ ਛੋਟੇ ਪੁਲ ਦੇ ਦੋਨੋਂ ਪਾਸੇ ਦਰਖ਼ਤਾਂ ਨੂੰ ਲੱਗੀ ਅੱਗ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ | ਜਾਣਕਾਰੀ ਅਨੁਸਾਰ ਪਿੰਡ ਅਗੰਮਪੁਰ ...

ਪੂਰੀ ਖ਼ਬਰ »

ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦੇ 3 ਜ਼ਿਲਿ੍ਹਆਂ ਦੀ ਮੀਟਿੰਗ

ਰੂਪਨਗਰ, 26 ਮਈ (ਸਤਨਾਮ ਸਿੰਘ ਸੱਤੀ)-ਆਸ਼ਾ ਵਰਕਰ ਤੇ ਫੈਸਿਲੀਟੇਟਰ ਪੰਜਾਬ ਦੇ ਤਿੰਨ ਜ਼ਿਲਿ੍ਹਆਂ ਦੀ ਸਾਂਝੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਨਵਾਂ ਸ਼ਹਿਰ, ਰਜਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਮੁਹਾਲੀ, ਮਨਿੰਦਰ ਕੌਰ ਜ਼ਿਲ੍ਹਾ ਜਨਰਲ ਸਕੱਤਰ ਰੂਪਨਗਰ ਦੀ ...

ਪੂਰੀ ਖ਼ਬਰ »

ਸਿਲਾਈ ਦੀਆਂ ਨਵੀਆਂ ਤਕਨੀਕਾਂ ਸਿਖਾਈਆਂ

ਰੂਪਨਗਰ, 26 ਮਈ (ਮਨਜਿੰਦਰ ਸਿੰਘ ਚੱਕਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਕਿ੍ਸ਼ੀ ਵਿਗਿਆਨ ਕੇਂਦਰ ਰੂਪਨਗਰ ਵਿਖੇ ਕਿਸਾਨ ਬੀਬੀਆਂ ਲਈ ਸਿਲਾਈ ਦੀਆਂ ਨਵੀਆਂ ਤਕਨੀਕਾਂ ਦਾ ਕਿੱਤਾ ਮੁਖੀ ਸਿਖਲਾਈ ਕੋਰਸ ਲਾਇਆ ਗਿਆ | ਜਿਸ ਵਿਚ 26 ਸਿੱਖਿਆਰਥੀਆਂ ਨੇ ...

ਪੂਰੀ ਖ਼ਬਰ »

ਡੇਂਗੂ ਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਸੈਮੀਨਾਰ

ਬੇਲਾ, 26 ਮਈ (ਮਨਜੀਤ ਸਿੰਘ ਸੈਣੀ)-ਸ੍ਰੀ ਚਮਕੌਰ ਸਾਹਿਬ ਦੇ ਮੈਡੀਕਲ ਅਫ਼ਸਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਮ.ਪ.ਹ.ਵ. ਸਬ ਸੈਂਟਰ ਫ਼ਤਿਹਪੁਰ ਦੇ ਪਰਦੀਪ ਕੁਮਾਰ ਨੇ ਸਰਕਾਰੀ ਮਿਡਲ ਸਕੂਲ ਮਹਿਤੋਤ ਅਤੇ ਸਰਕਾਰੀ ਹਾਈ ਸਕੂਲ ਕੋਟਲਾ ਸੁਰਮੁੱਖ ਸਿੰਘ ਵਿਖੇ ਡੇਂਗੂ ਮਲੇਰੀਆ ...

ਪੂਰੀ ਖ਼ਬਰ »

ਸਫ਼ੈਦੇ ਦੇ ਬੂਟਿਆਂ ਨੂੰ ਅੱਗ ਲਗਾਉਣ ਦਾ ਲਾਇਆ ਦੋਸ਼

ਪੁਰਖਾਲੀ, 26 ਮਈ (ਬੰਟੀ)- ਪਿੰਡ ਠੌਣਾ ਦੇ ਵਾਸੀ ਸਿਕੰਦਰ ਸਿੰਘ ਨੇ ਦੋਸ਼ ਲਗਾਇਆ ਕਿ ਕੁਝ ਵਿਅਕਤੀਆਂ ਨੇ 23 ਮਈ ਨੂੰ ਰਾਤ ਦੇ ਕਰੀਬ 8 ਵਜੇ ਉਸ ਦੀ ਮੀਆਂਪੁਰ ਵਿਖੇ ਜ਼ਮੀਨ 'ਚ ਖੜੇ ਸਫ਼ੈਦਿਆਂ ਨੂੰ ਅੱਗ ਲਗਾ ਦਿੱਤੀ | ਉਨ੍ਹਾਂ ਕਿਹਾ ਇਸ ਅੱਗ ਦੌਰਾਨ ਮੇਰੇ 640 ਦੇ ਕਰੀਬ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰਾਂ ਦੀ ਮਦਦ ਵਾਲੇ ਰਾਹਤ ਪ੍ਰੋਗਰਾਮਾਂ 'ਚ ਦੇਖਣ ਨੂੰ ਮਿਲ ਰਹੀ ਹੈ ਸਿਆਸੀ ਧੜੇਬੰਦੀ

ਨੂਰਪੁਰ ਬੇਦੀ, 26 ਮਈ (ਹਰਦੀਪ ਸਿੰਘ ਢੀਂਡਸਾ)-ਝੁੱਗੀ ਝੌਾਪੜੀਆਂ ਵਾਲੇ ਅਗਨੀ ਕਾਂਡ ਦੇ ਪੀੜਤ ਪ੍ਰਵਾਸੀ ਮਜ਼ਦੂਰਾਂ ਲਈ ਚੱਲ ਰਹੇ ਰਾਹਤ ਪ੍ਰੋਗਰਾਮਾਂ ਵਿਚ ਜਿੱਥੇ ਪ੍ਰਸ਼ਾਸਨ ਵਲੋਂ ਆਪਣੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX