ਤਾਜਾ ਖ਼ਬਰਾਂ


ਹੁਸ਼ਿਆਰਪੁਰ ਵਿਖੇ ਪਲਾਈਵੁੱਡ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  35 minutes ago
ਹੁਸ਼ਿਆਰਪੁਰ, 16 ਦਸੰਬਰ (ਬਲਜਿੰਦਰਪਾਲ ਸਿੰਘ)- ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਅੱਡਾ ਬਾਗਪੁਰ ਵਿਖੇ ਸਥਿਤ ਇੱਕ ਪਲਾਈਵੁੱਡ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ...
ਨਾਗਰਿਕਤਾ ਸੋਧ ਕਾਨੂੰਨ 'ਤੇ ਹਿੰਸਕ ਪ੍ਰਦਰਸ਼ਨ ਮੰਦਭਾਗਾ ਅਤੇ ਦੁਖਦਾਈ ਹੈ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 16 ਦਸੰਬਰ- ਨਾਗਰਿਕਤਾ ਸੋਧ ਕਾਨੂੰਨ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ, ''ਨਾਗਰਿਕਤਾ ਸੋਧ ਕਾਨੂੰਨ 'ਤੇ ਹਿੰਸਕ ਵਿਰੋਧ-ਪ੍ਰਦਰਸ਼ਨ ਮੰਦਭਾਗਾ ਅਤੇ ਦੁਖਦਾਈ...
ਜਾਮੀਆ ਹਿੰਸਾ ਦੇ ਵਿਰੋਧ 'ਚ ਇੰਡੀਆ ਗੇਟ ਵਿਖੇ ਧਰਨੇ 'ਤੇ ਬੈਠੀ ਪ੍ਰਿਯੰਕਾ ਗਾਂਧੀ
. . .  about 1 hour ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਦੂਜੀਆਂ ਸਿੱਖਿਆ ਸੰਸਥਾਵਾਂ 'ਚ ਪੁਲਿਸ ਦੀ ਕਾਰਵਾਈ ਦੇ ਵਿਰੋਧ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ...
ਟਰੇਨ ਹੇਠਾਂ ਆ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ
. . .  about 1 hour ago
ਲਹਿਰਾਗਾਗਾ, 16 ਦਸੰਬਰ (ਸੂਰਜ ਭਾਨ ਗੋਇਲ)- ਪਿੰਡ ਅੜਕਵਾਸ ਦੇ ਇੱਕ ਵਿਅਕਤੀ ਵਲੋਂ ਮੇਲ ਗੱਡੀ ਥੱਲੇ ਆ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਮਿਲੀ ਹੈ। ਰੇਲਵੇ ਚੌਕੀ ਇੰਚਾਰਜ ਏ. ਐੱਸ. ਆਈ...
ਉਨਾਓ ਜਬਰ ਜਨਾਹ ਮਾਮਲਾ : ਕੁਲਦੀਪ ਸੇਂਗਰ ਨੂੰ ਕੱਲ੍ਹ ਸੁਣਾਈ ਜਾਵੇਗੀ ਸਜ਼ਾ
. . .  about 1 hour ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਲੋਂ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ...
ਭਾਈ ਸ਼ਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤਾ ਕੀਰਤਨ
. . .  about 2 hours ago
ਡੇਰਾ ਬਾਬਾ ਨਾਨਕ, 16 ਦਸੰਬਰ (ਕਮਲ ਕਾਹਲੋਂ, ਮਾਂਗਟ)- ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ...
ਉਨਾਓ ਜਬਰ ਜਨਾਹ ਮਾਮਲੇ 'ਚ ਕੁਲਦੀਪ ਸੇਂਗਰ ਦੋਸ਼ੀ ਕਰਾਰ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਉਨਾਓ ਜਬਰ ਜਨਾਹ ਅਤੇ ਅਗਵਾ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਭਾਜਪਾ 'ਚੋਂ ਬਾਹਰ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ...
ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਵਿਰੋਧ 'ਚ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਕੱਢਿਆ ਮਾਰਚ
. . .  about 2 hours ago
ਕੋਲਕਾਤਾ, 16 ਦਸੰਬਰ- ਪੱਛਮੀ ਬੰਗਾਲ ਦੀ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੋਲਕਾਤਾ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਦੇ ਖ਼ਿਲਾਫ਼ ਮਾਰਚ ਕੱਢਿਆ ਹੈ। ਦੱਸ ਦਈਏ ਕਿ...
ਫਗਵਾੜਾ ਦੇ ਪਿੰਡ ਰਾਣੀਪੁਰ ਵਿਖੇ ਡਰੱਗ ਇੰਸਪੈਕਟਰ ਵਲੋਂ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ
. . .  1 minute ago
ਫਗਵਾੜਾ, 16 ਦਸੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਦਾ ਪਿੰਡ ਰਾਣੀਪੁਰ ਵਿਖੇ ਮੈਡੀਕਲ ਸਟੋਰਾਂ 'ਤੇ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਵਲੋਂ ਅੱਜ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਡਰੱਗ...
ਨਾਭਾ ਪੁਲਿਸ ਵਲੋਂ 50 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ
. . .  about 3 hours ago
ਨਾਭਾ, 16 ਦਸੰਬਰ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਨਾਕੇਬੰਦੀ ਦੌਰਾਨ 50 ਪੇਟੀਆਂ ਸ਼ਰਾਬ ਨੈਨਾ ਪ੍ਰੀਮੀਅਮ ਵਿਸਕੀ ਚੰਡੀਗੜ੍ਹ ਮਾਰਕਾ, ਜਿਹੜੀਆਂ ਕਿ ਸਮੱਗਲ...
ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਲਾਹੌਲ ਸਪਿਤੀ
. . .  about 3 hours ago
ਸ਼ਿਮਲਾ, 16 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਕੋਕਸਰ ਇਲਾਕੇ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ। ਇਸ ਤੋਂ ਬਾਅਦ ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ...
ਦਿੱਲੀ ਦੇ ਹਾਲਾਤ 'ਤੇ ਕੇਜਰੀਵਾਲ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਉਹ ਦਿੱਲੀ ਦੀ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ 'ਚ ਹਨ। ਕੇਜਰੀਵਾਲ ਨੇ ਅੱਗੇ ਲਿਖਿਆ ਹੈ...
ਹਿੰਸਾ 'ਤੇ ਬੋਲੀ ਜਾਮੀਆ ਦੀ ਵੀ. ਸੀ.- ਬਿਨਾਂ ਆਗਿਆ ਯੂਨੀਵਰਸਿਟੀ 'ਚ ਵੜੀ ਪੁਲਿਸ, ਦਰਜ ਕਰਾਵਾਂਗੇ ਐੱਫ. ਆਈ. ਆਰ.
. . .  about 4 hours ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਨਜ਼ਮਾ ਅਖ਼ਤਰ ਨੇ ਯੂਨੀਵਰਸਿਟੀ ਕੈਂਪਸ 'ਚ ਦਿੱਲੀ ਪੁਲਿਸ ਦੇ ਦਾਖ਼ਲੇ ਵਿਰੁੱਧ ਐੱਫ. ਆਈ. ਆਰ. ਦਰਜ ਕਰਾਉਣ ਦੀ ਗੱਲ...
ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ
. . .  about 4 hours ago
ਕਾਹਨੂੰਵਾਨ, 16 ਦਸੰਬਰ (ਹਰਜਿੰਦਰ ਸਿੰਘ ਜੱਜ)- ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਮੱਲੀਆਂ ਦੇ ਨਜ਼ਦੀਕ ਕਾਹਨੂੰਵਾਨ-ਬਟਾਲਾ ਰੋਡ 'ਤੇ ਵਾਪਰੇ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ...
ਕਾਦੀਆਂ ਵਿਖੇ 54ਵੀਂ ਓਪਨ ਪੰਜਾਬ ਚੈਂਪੀਅਨਸ਼ਿਪ ਸ਼ੁਰੂ
. . .  about 4 hours ago
ਬਟਾਲਾ, 16 ਦਸੰਬਰ (ਕਾਹਲੋਂ)- ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਗੁਰਦਾਸਪੁਰ ਵਲੋਂ ਕਰਾਈ ਜਾ ਰਹੀ 54ਵੀਂ ਓਪਨ ਪੰਜਾਬ ਕਰਾਸ ਕੰਟਰੀ ਚੈਂਪੀਅਨਸ਼ਿਪ ਅੱਜ ਸ਼ੁਰੂ ਹੋ ਗਈ। ਕੈਬਨਿਟ ਮੰਤਰੀ ਓ. ਪੀ. ਸੋਨੀ ਅਤੇ...
ਵਿਰੋਧੀ ਦਲਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  about 4 hours ago
8 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜੀ ਗਈ ਪਾਇਲ ਰੋਹਤਗੀ
. . .  about 5 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 5 hours ago
ਅੰਮ੍ਰਿਤਸਰ 'ਚ ਨੇਪਾਲੀ ਜੋੜੇ ਨੇ ਕਰਾਈ ਕਰੋੜਾਂ ਰੁਪਏ ਦੀ ਲੁੱਟ
. . .  about 5 hours ago
ਜਾਮੀਆ ਤੋਂ ਬਾਅਦ ਲਖਨਊ ਦੇ ਨਦਵਾ ਕਾਲਜ 'ਚ ਬਵਾਲ, ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਝੜਪ
. . .  about 6 hours ago
ਅਧਿਆਪਕ ਕੋਲੋਂ ਖੋਹੀ ਕਾਰ ਲਾਵਾਰਸ ਹਾਲਤ 'ਚ ਮਿਲੀ
. . .  about 6 hours ago
ਜਾਮੀਆ ਹਿੰਸਾ 'ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ਹਿੰਸਾ ਰੁਕੇਗੀ ਤਾਂ ਹੋਵੇਗੀ ਸੁਣਵਾਈ
. . .  about 6 hours ago
ਬਿਆਸ : ਦੂਜੀ ਜਮਾਤ ਦੀ ਵਿਦਿਆਰਥਣ ਨਾਲ ਹੋਏ ਜਬਰ ਜਨਾਹ ਦੇ ਰੋਸ ਵਜੋਂ ਲੋਕਾਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ
. . .  about 6 hours ago
ਜਾਮੀਆ ਹਿੰਸਾ : ਪੁਲਿਸ ਨੇ ਦਰਜ ਕੀਤੇ ਦੋ ਕੇਸ
. . .  about 7 hours ago
ਬਿਆਸ : ਦੂਜੀ ਜਮਾਤ ਦੀ ਵਿਦਿਆਰਥਣ ਨਾਲ ਹੋਏ ਜਬਰ ਜਨਾਹ ਦੇ ਰੋਸ 'ਚ ਸਕੂਲ ਮੂਹਰੇ ਇਕੱਤਰ ਹੋਏ ਇਲਾਕਾ ਵਾਸੀ
. . .  about 7 hours ago
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਪੋਹ ਮਹੀਨੇ ਦੀ ਅਰਦਾਸ
. . .  about 7 hours ago
ਜਾਮੀਆ ਯੂਨੀਵਰਸਿਟੀ 5 ਜਨਵਰੀ ਤੱਕ ਬੰਦ, ਘਰਾਂ ਨੂੰ ਪਰਤ ਰਹੇ ਹਨ ਵਿਦਿਆਰਥੀ
. . .  about 7 hours ago
ਉਨਾਓ ਜਬਰ ਜਨਾਹ ਮਾਮਲੇ 'ਚ ਕੁਲਦੀਪ ਸੇਂਗਰ 'ਤੇ ਅੱਜ ਫ਼ੈਸਲਾ ਸੁਣਾਏਗੀ ਕੋਰਟ
. . .  about 8 hours ago
ਪ੍ਰਦਰਸ਼ਨ ਦੇ ਖ਼ਤਮ ਹੁੰਦਿਆਂ ਹੀ ਖੋਲ੍ਹੇ ਗਏ ਦਿੱਲੀ ਦੇ ਮੈਟਰੋ ਸਟੇਸ਼ਨ
. . .  about 9 hours ago
ਝਾਰਖੰਡ ਵਿਧਾਨਸਭਾ ਚੋਣਾਂ ਦੇ ਚੌਥੇ ਪੜਾਅ ਦੇ ਲਈ ਵੋਟਿੰਗ ਸ਼ੁਰੂ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੇ ਭਾਰਤ ਨੂੰ ਦਿੱਤੀ ਕਰਾਰ ਮਾਤ, 8 ਵਿਕਟਾਂ ਨਾਲ ਹਰਾਇਆ
. . .  1 day ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ 36 ਗੇਂਦਾਂ ਵਿਚ 40 ਰਨਾਂ ਦੀ ਲੋੜ
. . .  1 day ago
ਭਾਰਤ ਵੈਸਟਇੰਡੀਜ਼ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਨੂੰ ਜਿੱਤ ਲਈ 68 ਗੇਂਦਾਂ 'ਚ ਚਾਹੀਦੀਆਂ ਹਨ 59 ਦੌੜਾਂ, ਹੱਥ ਵਿਚ 8 ਵਿਕਟਾਂ
. . .  1 day ago
ਭਾਰਤ ਵੈਸਟ ਇੰਡੀਜ਼ ਪਹਿਲਾ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਦੀ ਸਥਿਤੀ ਮਜ਼ਬੂਤ, 27 ਓਵਰਾਂ ਮਗਰੋਂ ਬਣਾਏ 150 ਰਨ, ਹੱਥ 'ਚ 9 ਵਿਕਟਾਂ
. . .  1 day ago
ਜੇ.ਪੀ ਨੱਢਾ ਵੱਲੋਂ ਭਾਜਪਾ ਦੇ 6 ਸੂਬਾ ਪ੍ਰਧਾਨਾਂ ਨੂੰ ਕਾਂਗਰਸ, ਟੀ.ਐਮ.ਸੀ ਤੇ ਕਮਿਊਨਿਸਟ ਪਾਰਟੀਆਂ ਖ਼ਿਲਾਫ਼ ਪ੍ਰਦਰਸ਼ਨ ਦੇ ਨਿਰਦੇਸ਼
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 36/1
. . .  about 1 hour ago
ਜਾਮੀਆ ਹਿੰਸਕ ਪ੍ਰਦਰਸ਼ਨ ਦੌਰਾਨ ਕਈ ਸਟੇਸ਼ਨਾਂ 'ਤੇ ਮੈਟਰੋ ਬੰਦ
. . .  about 1 hour ago
ਨਾਗਰਿਕਤਾ ਸੋਧ ਬਿੱਲ : ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਬੱਸਾਂ
. . .  about 1 hour ago
ਕੱਪੜਿਆਂ ਤੋਂ ਪਹਿਚਾਣੇ ਜਾ ਸਕਦੇ ਹਨ ਅੱਗ ਲਾਉਣ ਵਾਲੇ - ਪ੍ਰਧਾਨ ਮੰਤਰੀ
. . .  about 1 hour ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ (ਅੰਬ੍ਰਿਸ) 9 ਦੌੜਾਂ ਬਣਾ ਕੇ ਆਊਟ
. . .  about 1 hour ago
ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਪੱਛਮੀ ਬੰਗਾਲ ਦੇ ਲੋਕ - ਰਾਜਪਾਲ ਜਗਦੀਪ ਧਨਖੜ
. . .  about 1 hour ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਨਿਰਧਾਰਿਤ 50 ਓਵਰਾਂ 'ਚ ਭਾਰਤ 287/8
. . .  10 minutes ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 288 ਦੌੜਾਂ ਦਾ ਟੀਚਾ
. . .  19 minutes ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ 8ਵਾਂ ਖਿਡਾਰੀ (ਸ਼ਿਵਮ ਦੂਬੇ) 9 ਦੌੜਾਂ ਬਣਾ ਕੇ ਆਊਟ
. . .  21 minutes ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 7ਵੀਂ ਸਫਲਤਾ, ਜਡੇਜਾ 21 ਦੌੜਾਂ ਬਣਾ ਕੇ ਆਊਟ
. . .  33 minutes ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 6ਵੀਂ ਸਫਲਤਾ
. . .  35 minutes ago
ਫ਼ਿਰੋਜ਼ਪੁਰ 'ਚ ਹਿੰਦ-ਪਾਕਿ ਸਰਹੱਦ ਤੋਂ ਸਾਢੇ 12 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  47 minutes ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 250/5
. . .  51 minutes ago
ਸਕੂਲ ਦੀ ਵਿਰਾਸਤੀ ਇਮਾਰਤ ਦੇ 100 ਸਾਲ ਪੂਰੇ ਹੋਣ 'ਤੇ ਸਿੱਖਿਆ ਮੰਤਰੀ ਵਲੋਂ ਲੋਗੋ ਜਾਰੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550

ਫਰੀਦਕੋਟ / ਮੁਕਤਸਰ

ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

ਕੋਟਕਪੂਰਾ, 26 ਮਈ (ਮੇਘਰਾਜ)-ਨੇੜਲੇ ਪਿੰਡ ਖਾਰਾ ਵਿਖੇ ਬੂਟਾ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਖਾਰਾ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਸੇਵਕ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖਾਰਾ ਨੇ ਦੱਸਿਆ ਕਿ ਬੂਟਾ ਸਿੰਘ ਨੇ ਉਨ੍ਹਾਂ ਦੀ ਜ਼ਮੀਨ ਪਿੰਡ ਖਾਰਾ ਵਿਖੇ ਠੇਕੇ 'ਤੇ ਲਈ ਹੋਈ ਸੀ | ਉਨ੍ਹਾਂ ਦੱਸਿਆ ਕਿ ਮੋਟਰ ਦਾ ਪਾਣੀ ਲਾਉਣ ਲਈ ਰਾਤ ਨੂੰ ਬੂਟਾ ਸਿੰਘ ਖੇਤ ਗਿਆ ਤਾਂ ਮੋਟਰ ਵਿਚ ਕਰੰਟ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਦੇ ਮਾਤਾ-ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ | ਬੂਟਾ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਹੋਰ ਕੋਈ ਵੀ ਸਾਧਨ ਨਾ ਹੋਣ ਕਰਕੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ |

ਜ਼ਿਲੇ੍ਹ 'ਚ ਸੀ.ਬੀ.ਐਸ.ਈ. 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਸੀ.ਬੀ.ਐੱਸ.ਈ. ਵੱਲੋਂ +2 ਦੇ ਐਲਾਨੇ ਨਤੀਜਿਆਂ 'ਚ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਦਵਿੰਦਰਜੀਤ ਕੌਰ ਜ਼ਿਲ੍ਹੇ 'ਚੋਂ ਅੱਵਲ ਫ਼ਰੀਦਕੋਟ, 26 ਮਈ ( ਜਸਵੰਤ ਸਿੰਘ ਪੁਰਬਾ)- ਸੀ.ਬੀ.ਐੱਸ.ਈ. ਵੱਲੋਂ +2 ਦੇ ਐਲਾਨੇ ਨਤੀਜਿਆਂ 'ਚ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ...

ਪੂਰੀ ਖ਼ਬਰ »

ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰਨਾ ਚਾਹੁੰਦੀ ਹੈ ਦਵਿੰਦਰਜੀਤ ਕੌਰ

ਅੱਜ ਸੀ.ਬੀ.ਐੱਸ.ਈ. 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚੋ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨੇ 97.8 ਪ੍ਰਤੀਸ਼ਤ ਅੰਕ ਲੈ ਕੇ ਪੂਰੇ ਜ਼ਿਲ੍ਹੇ ਵਿਚੋੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸ ਜ਼ਿਲ੍ਹੇ ਦੇ ਪਿੰਡ ਢਿਲਵਾਂ ਕਲਾਂ ਦੇ ਕੋਠੇ ਹਵਾਨਾ ਦੇ ਕਿਸਾਨ ...

ਪੂਰੀ ਖ਼ਬਰ »

ਡਾ. ਜਗਦੇਵ ਸਿੰਘ ਚਹਿਲ ਰੀਜ਼ਨ ਬਲੱਡ ਕੋਆਰਡੀਨੇਟਰ ਨਿਯੁਕਤ

ਬਰਗਾੜੀ, 26 ਮਈ (ਸੁਖਰਾਜ ਸਿੰਘ ਗੋਂਦਾਰਾ)-ਇੰਟਰ ਨੈਸ਼ਨਲ ਲਾਇਨਜ਼ ਕਲੱਬ ਜ਼ਿਲ੍ਹਾ 321 ਐਫ.ਏ. ਜ਼ਿਲ੍ਹਾ ਗਵਰਨਰ ਲਾਇਨਜ਼ ਬਰਿੰਦਰ ਸਿੰਘ ਸੋਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਇਨਜ਼ ਰਵਿੰਦਰਪਾਲ ਸਿੰਘ ਬੱਬੂ ਨੇ ਆਪਣੀ ਕੈਬਨਿਟ ਦਾ ਵਿਸਥਾਰ ਕਰਦਿਆਂ ਲਾਇਨਜ਼ ਕਲੱਬ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ ਲਈ ਅਕਾਲੀ ਵਰਕਰ ਗਏ

ਬਰਗਾੜੀ, 26 ਮਈ (ਸ਼ਰਮਾ)-ਸ਼ਾਹਕੋਟ ਜ਼ਿਮਨੀ ਚੋਣ ਵਿਚ ਅਕਾਲੀ ਭਾਜਪਾ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਇਲਾਕਾ ਬਰਗਾੜੀ ਤੋਂ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਸੀਨੀਅਰ ਅਕਾਲੀ ਆਗੂ ਅਤੇ ਡਾਇਰੈਕਟਰ ਪੰਜਾਬ ਮਾਰਕਫੈੱਡ ਗੁਰਚੇਤ ਸਿੰਘ ਬਰਗਾੜੀ ਅਤੇ ...

ਪੂਰੀ ਖ਼ਬਰ »

ਅਧੂਰੇ ਪਏ ਨਿਕਾਸੀ ਨਾਲੇ 'ਚ ਖੜ੍ਹੇ ਪਾਣੀ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ

ਸਾਦਿਕ, 26 ਮਈ (ਧੁੰਨਾ)-ਸਥਾਨਕ ਗੁਰੂਹਰਸਹਾਏ ਵਾਲੀ ਸੜਕ 'ਤੇ ਲੱਗੇ ਆਰ.ਓ. ਦੇ ਨੇੜੇ ਸੜਕ 'ਤੇ ਬਣੀ ਬਸਤੀ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਸ ਬਸਤੀ ਦੇ ਲੋਕ ਤਾਂ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਸਨ ਪਰ ਦੋ ਕੁ ਮਹੀਨਿਆਂ ਤੋਂ ਮਨਰੇਗਾ ਤਹਿਤ ਇਸ ਬਸਤੀ ਵਿਖੇ ਨਿਕਾਸੀ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਲਗਵਾਇਆ ਆਸਟ੍ਰੇਲੀਆ ਦਾ ਇਕ ਹੋਰ ਸਟੱਡੀ ਵੀਜ਼ਾ

ਫ਼ਰੀਦਕੋਟ, 26 ਮਈ (ਜਸਵੰਤ ਸਿੰਘ ਪੁਰਬਾ)-ਕੈਨੇਡੀਅਨ ਅਕੈਡਮੀ ਕੋਟਕਪੂਰਾ ਨੇ ਅੱਜ ਜਗਮੀਤ ਕੌਰ ਪੁੱਤਰੀ ਸੇਵਾ ਸਿੰਘ ਵਾਸੀ ਸੰਗਰੂਰ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਵੀਜ਼ਾ ਹੋਲਡਰ ਵਿਦਿਆਰਥਣ ਨੇ ਕੈਨੇਡੀਅਨ ਅਕੈਡਮੀ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਤੇ ...

ਪੂਰੀ ਖ਼ਬਰ »

ਘਰੇਲੂ ਝਗੜੇ ਤੋਂ ਤੰਗ ਹੋ ਕੇ ਪਤੀ ਨੇ ਕੀਤੀ ਖੁਦਕਸ਼ੀ

ਜੈਤੋ, 26 ਮਈ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਤਾਰੀ ਵਾਲੀ ਗਲੀ (ਹਿੰਮਤਪੁਰਾ ਬਸਤੀ) ਵਿਚ ਰਹਿੰਦੇ ਇੱਕ ਵਿਅਕਤੀ ਵਲੋਂ ਘਰੇਲੂ ਝਗੜਿਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਰਦੀਪ ਸਿੰਘ (35) ਪੁੱਤਰ ਸ਼ਰਨਪਾਲ ਸਿੰਘ ...

ਪੂਰੀ ਖ਼ਬਰ »

ਸਦੀਕ ਤੇ ਭਾਰਦਵਾਜ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਵਿਸ਼ਾਲ ਕਾਫ਼ਲਾ ਸ਼ਾਹਕੋਟ ਪੁੱਜਾ

ਜੈਤੋ, 26 ਮਈ (ਸ਼ਰਮਾ)-ਹਲਕਾ ਸ਼ਾਹਕੋਟ ਵਿਖੇ ਹੋਣ ਜਾ ਰਹੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀਆ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਅੱਜ ਇੱਥੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਵਿਸ਼ਾਲ ਕਾਫ਼ਲਾ ਲੈ ਕੇ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਗੰਧਲੀ ਸਿਆਸਤ ਕਰਨ ਵਾਲਿਆਂ ਨੂੰ ਗੰਧਲਾ ਪਾਣੀ ਪਿਉਣਾ ਜਾਇਜ਼-ਲੋਕ ਤਾਕਤ ਕਮੇਟੀ

ਬਰਗਾੜੀ, 26 ਮਈ (ਸ਼ਰਮਾ)-ਲੋਕਾਂ ਦੀ ਤਾਕਤ ਲੋਕਾਂ ਹੱਥ ਕਮੇਟੀ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਕਮੇਟੀ ਮੈਂਬਰ ਮਨਜੀਤ ਸਿੰਘ ਢਿਲਵਾਂ ਕਲਾਂ ਦੇ ਘਰ ਜ਼ਿਲ੍ਹਾ ਇੰਚਾਰਜ ਡਾ: ਜੀਵਨਜੋਤ ਕੌਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਹੋਰਨਾਂ ਮਸਲਿਆਂ ਤੋਂ ਇਲਾਵਾ ਭਖਦਾ ...

ਪੂਰੀ ਖ਼ਬਰ »

ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀ ਦੀ ਮੀਟਿੰਗ

ਕੋਟਕਪੂਰਾ, 26 ਮਈ (ਮੇਘਰਾਜ)-ਅੱਜ ਸਥਾਨਕ ਕਰਿਆਨਾ ਭਵਨ ਵਿਖੇ ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀ ਕੋਟਕਪੂਰਾ ਦੀ ਮੀਟਿੰਗ ਪ੍ਰਧਾਨ ਮਨੋਹਰ ਸਿੰਘ ਕਾਲੜਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸੰਸਥਾ ਦੇ ਚੀਫ਼ ਪੈਟਰਨ ਓਮਕਾਰ ਗੋਇਲ, ਕਿ੍ਸ਼ਨ ਸਿੰਗਲਾ, ਹਰਦੀਪ ਮਹਿਤਾ ਅਤੇ ...

ਪੂਰੀ ਖ਼ਬਰ »

ਅਨੁਸ਼ਾਸਨ ਦਾ ਇਨਸਾਨ ਦੀ ਜਿੰਦਗੀ 'ਚ ਖ਼ਾਸ ਮਹੱਤਵ-ਗਰਗ

ਜੈਤੋ, 26 ਮਈ (ਭੋਲਾ ਸ਼ਰਮਾ)-ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ 'ਇਨਵੈਸਟੀਊਚਰ ਸੈਰਾਮਨੀ' ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸਕੂਲ ਵਿਚ ਬਣਾਏ ਗਏ ਵੱਖ-ਵੱਖ ਵਿਦਿਆਰਥੀ ਹਾਊਸਿਜ਼ ਵਿਚੋਂ ਇੰਚਾਰਜ ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਇਸ ...

ਪੂਰੀ ਖ਼ਬਰ »

ਮੋਗਾ ਵਿਖੇ ਸੰਵਿਧਾਨ ਬਚਾਓ ਰੈਲੀ ਪਹਿਲੀ ਨੂੰ

ਕੋਟਕਪੂਰਾ, 26 ਮਈ (ਗਿੱਲ)-ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਪੰਜਾਬ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਸੋਚ 'ਤੇ ਪਹਿਰਾ ਦੇਣ ਵਾਲੀਆਂ ਸਮੂਹ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ਼ 1 ਜੂਨ ਦਿਨ ਸ਼ੁੱਕਰਵਾਰ ...

ਪੂਰੀ ਖ਼ਬਰ »

ਪਾਣੀ ਬਚਾਓ ਜੀਵਨ ਬਚਾਓ ਫ਼ਰੰਟ ਨੇ ਕੱਢਿਆ ਜਾਗਰੂਕਤਾ ਮਾਰਚ

ਫ਼ਰੀਦਕੋਟ, 26 ਮਈ (ਬਾਗ਼ੀ)-ਪੰਜਾਬ ਦੇ ਦਰਿਆਵਾਂ ਵਿਚ ਛੱਡੇ ਜਾ ਰਹੇ ਜ਼ਹਿਰੀਲੇ ਰਸਾਇਣਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪਾਣੀ ਬਚਾਓ ਜੀਵਨ ਬਚਾਓ ਫ਼ਰੰਟ ਦੇ ਵੱਲੋਂ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਤੋਂ ਜਾਗਰੂਕਤਾ ਮਾਰਚ ਸ਼ੁਰੂ ਕੀਤਾ ਗਿਆ ਜੋ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਨੇ ਲਾਇਆ ਮੁਫ਼ਤ ਡਾਕਟਰੀ ਕੈਂਪ

ਕੋਟਕਪੂਰਾ, 26 ਮਈ (ਗਿੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਮਾਨਵਤਾ ਦੀ ਭਲਾਈ ਹਿਤ ਆਰੰਭੇ ਗਏ ਕਾਰਜਾਂ ਦੀ ਲੜੀ ਤਹਿਤ ਕੋਟਕਪੂਰਾ ਹਲਕੇ ਦੇ ਪਿੰਡ ਕੋੋਟਸੁਖੀਆ ਦੇ ਗੁਰਦੁਆਰਾ ਸਾਹਿਬ 'ਚ ਮੁਫ਼ਤ ਡਾਕਟਰੀ ਜਾਂਚ ਕੈਂਪ ਲਾਇਆ ...

ਪੂਰੀ ਖ਼ਬਰ »

ਬੀਕੇਯੂ ਰਾਜੇਵਾਲ ਵੱਲੋਂ 'ਕਿਸਾਨ ਛੁੱਟੀ' ਨੂੰ ਲੈ ਕੇ 167 ਪਿੰਡਾਂ ਦਾ ਦੌਰਾ ਖਤਮ

ਫ਼ਰੀਦਕੋਟ, 26 ਮਈ (ਪੁਰਬਾ)- ਕੇਂਦਰ ਦੀ ਮੋਦੀ ਅਤੇ ਸੂਬਿਆਂ ਦੀਆਂ ਸਰਕਾਰ ਦੇ ਵਿਰੋਧ 'ਚ ਦੇਸ਼ ਭਰ ਦੀਆਂ 172 ਕਿਸਾਨ ਜਥੇਬੰਦੀਆਂ ਵੱਲੋਂ 1 ਤੋਂ 10 ਜੂਨ ਤੱਕ 'ਕਿਸਾਨ ਛੁੱਟੀ' ਦੇ ਕੀਤੇ ਗਏ ਐਲਾਨ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਜਿਲ੍ਹਾ ਫ਼ਰੀਦਕੋਟ ਅਧੀਨ ...

ਪੂਰੀ ਖ਼ਬਰ »

ਮੈਡੀ ਲਾਈਫ ਆਯੁਰਵੈਦਿਕ ਵਲੋਂ ਮਰੀਜਾਂ ਦੀ ਜਾਂਚ ਕੱਲ੍ਹ ਤੋਂ

ਸ੍ਰੀ ਮੁਕਤਸਰ ਸਾਹਿਬ, 26 ਮਈ (ਢਿੱਲੋਂ)-ਮੈਡੀ ਲਾਈਫ ਆਯੂਰਵੈਦਿਕ ਕਲੀਨਿਕ ਅਬੋਹਰ ਬਾਈਪਾਸ ਰੋਡ ਸਾਹਮਣੇ ਪਟਿਆਲਾ ਦੰਦਾ ਦਾ ਹਸਪਤਾਲ ਮਾਨਸਾ ਕਲੌਨੀ, ਨੇੜੇ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ 28 ਅਤੇ 29 ਮਈ (ਸੋਮਵਾਰ ਤੇ ਮੰਗਲਵਾਰ) ਨੂੰ ਮਰੀਜਾਂ ਦੀ ਵਿਸ਼ੇਸ਼ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)-ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਬੀਰਇੰਦਰ ਸਿੰਘ ਬਰਾੜ (ਪ੍ਰਧਾਨ), ਉਪਿੰਦਰ ਸਿੰਘ ਸੰਧੂ (ਜਨਰਲ ...

ਪੂਰੀ ਖ਼ਬਰ »

ਰਣਧੀਰ ਸਿੰਘ ਧਾਲੀਵਾਲ ਨਹੀਂ ਰਹੇ

ਬਾਜਾਖਾਨਾ, 26 ਮਈ (ਜੀਵਨ ਗਰਗ)-ਨੇੜਲੇ ਪਿੰਡ ਸੇਢਾ ਸਿੰਘ ਵਾਲਾ ਦੇ ਰਣਧੀਰ ਸਿੰਘ ਧਾਲੀਵਾਲ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ | ਉਨ੍ਹਾਂ ਦੇ ਸਪੁੱਤਰ ਸਾਬਕਾ ਸਰਪੰਚ ਗੁਰਲਾਲ ਸਿੰਘ, ਪੋਤਰਾ ਰਣਦੀਪ ਸਿੰਘ ਕੈਨੇਡਾ ਅਤੇ ਪੋਤਰਾ ਅਰਸ਼ਦੀਪ ਸਿੰਘ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਫ਼ਰੀਦਕੋਟ, 26 ਮਈ (ਸਤੀਸ਼ ਬਾਗ਼ੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਜਸਪਿੰਦਰ ਸਿੰਘ ਰੁਪਈਆਂ ਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਸੂਬਾ ਮੀਤ ਪ੍ਰਧਾਨ ਜਗਦੇਵ ਸਿੰਘ ...

ਪੂਰੀ ਖ਼ਬਰ »

ਪੱਤਰਕਾਰਾਂ ਦੇ ਫ਼ੈਸਲੇ ਦੀ ਹਮਾਇਤ

ਬਰਗਾੜੀ, 26 ਮਈ (ਪ.ਪ. ਰਾਹੀਂ)-ਕਸਬਾ ਸਾਦਿਕ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਇਕੱਠੇ ਹੋ ਕੇ ਇਹ ਫ਼ੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਉਂਦੀ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਲਈ ਪੀਲੇ ਕਾਰਡ ਜਾਰੀ ਨਹੀਂ ਕਰਦੀ ...

ਪੂਰੀ ਖ਼ਬਰ »

ਅਚੀਵਰ ਪੁਆਇੰਟ ਸੈਂਟਰ ਕੋਟਕਪੂਰਾ ਦੀ ਵਿਦਿਆਰਥਣ ਨੇ 7.5 ਬੈਂਡ ਪ੍ਰਾਪਤ ਕੀਤੇ

ਫ਼ਰੀਦਕੋਟ, 26 ਮਈ (ਜਸਵੰਤ ਸਿੰਘ ਪੁਰਬਾ)-ਅਚੀਵਰ ਪੁਆਇੰਟ ਕੋਟਕਪੂਰਾ ਸੈਂਟਰ ਬੱਤੀਆਂ ਵਾਲਾ ਚੌਕ ਦੇ ਨੇੜੇ, ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਹੈ, ਦੀ ਇਕ ਬਰਾਂਚ ਫ਼ਰੀਦਕੋਟ ਅਤੇ ਦੂਸਰੀ ਪੰਜਗਰਾਈਾ ਵਿਚ ਹੈ | ਅਚੀਵਰ ਪੁਆਇੰਟ ਸੈਂਟਰ ਕੋਟਕਪੂਰਾ ਦੀ ਇਕ ਹੋਰ ...

ਪੂਰੀ ਖ਼ਬਰ »

ਸ਼ਾਹਕੋਟ ਤੋਂ ਅਕਾਲੀ-ਭਾਜਪਾ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ- ਬਰਾੜ

ਬਾਜਾਖਾਨਾ, 26 ਮਈ (ਜੀਵਨ ਗਰਗ)-'ਸ਼ਾਹਕੋਟ ਜ਼ਿਮਨੀ ਚੋਣ 'ਚ ਅਕਾਲੀ-ਭਾਜਪਾ ਦਾ ਉਮੀਦਵਾਰ ਵੱਡੀ ਲੀਡ ਲੈ ਕੇ ਜਿੱਤ ਦਰਜ ਕਰੇਗਾ |' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਇੱਥੇ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਬਰਗਾੜੀ ਵਿਖੇ ਹੋ ਰਹੇ ਪੰਥਕ ਇਕੱਠ 'ਚ ਸਮੁੱਚੀ ਸਿੱਖ ਕੌਮ ਹੁੰਮ ਹੁਮਾ ਕੇ ਪਹੁੰਚੇ- ਜਥੇ. ਮੰਡ

ਬਾਜਾਖਾਨਾ, 26 ਮਈ (ਜੀਵਨ ਗਰਗ)-'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਦੀ ਮੰਗ ਸਬੰਧੀ ਇਕ ਜੂਨ ਨੂੰ ਬਰਗਾੜੀ 'ਚ ਹੋ ਰਹੇ ਪੰਥਕ ਇਕੱਠ 'ਚ ਸਮੁੱਚੀ ਸਿੱਖ ਕੌਮ ਨੂੰ ਸ਼ਮੂਲੀਅਤ ਕਰਨ ਦਾ ਖੁੱਲ੍ਹਾ ਸੱਦਾ ਹੈ |' ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਜਾਂਚ ਕੈਂਪ 'ਚ 198 ਮਰੀਜ਼ਾਂ ਦੀ ਜਾਂਚ

ਸਾਦਿਕ, 26 ਮਈ (ਆਰ.ਐੱਸ.ਧੁੰਨਾ)-ਪਿੰਡ ਸਾਦਿਕ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਪਿੰਡ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਲਾਏ ਗਏ ਮੁਫ਼ਤ ਮੈਡੀਕਲ ਕੈਂਪ ਦਾ ਰਸਮੀ ਉਦਘਾਟਨ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ...

ਪੂਰੀ ਖ਼ਬਰ »

ਸੁਖਾਨੰਦ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਬਾਜਾਖਾਨਾ, 26 ਮਈ (ਜੀਵਨ ਗਰਗ)-ਸੰਤ ਬਾਬਾ ਹਜ਼ੂਰਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਐਮ.ਕਾਮ. ਦਾ ਨਤੀਜਾ 100 ਫ਼ੀਸਦੀ ਰਿਹਾ¢ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ...

ਪੂਰੀ ਖ਼ਬਰ »

ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਕੀਤਾ ਸਨਮਾਨ

ਬਾਜਾਖਾਨਾ, 26 ਮਈ (ਜੀਵਨ ਗਰਗ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਦੀਆਂ 10ਵੀਂ ਸ਼੍ਰੇਣੀ ਵਿਚੋਂ ਸਕੂਲ ਪੱਧਰ 'ਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਟਹਿਲ ਸਿੰਘ ਬਰਾੜ ਵਲੋਂ ਚਲਾਈ ਮੁਹਿੰਮ ਧੀਆਂ ਪੜ੍ਹਾਓ ਤਹਿਤ ਨਗਦ ...

ਪੂਰੀ ਖ਼ਬਰ »

ਅਬਨੂਰ ਕਾਲਜ 'ਚ ਵਿਦਾਇਗੀ ਸਮਾਰੋਹ ਕਰਵਾਇਆ

ਫ਼ਰੀਦਕੋਟ, 26 ਮਈ (ਪੁਰਬਾ)-ਸਥਾਨਕ ਅਬਨੂਰ ਕਾਲਜ ਦੇ ਡਿਗਰੀ ਵਿਭਾਗ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਦੀ ਭੂਮਿਕਾ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਅਮਨਦੀਪ ਸਿੰਘ ਰੋਮਾਣਾ ਨੇ ਨਿਭਾਈ | ਬੱਚਿਆਂ ਨੇ ਵੱਖ-ਵੱਖ ਕਲਾਕਿ੍ਤੀਆਂ ਪੇਸ਼ ...

ਪੂਰੀ ਖ਼ਬਰ »

12 ਏ.ਸੀ. ਗੁਰਦੁਆਰਾ ਅਨੰਦਗੜ੍ਹ ਸਾਹਿਬ ਲਈ ਕੀਤੇ ਭੇਟ

ਬਾਜਾਖਾਨਾ, 26 ਮਈ (ਜੀਵਨ ਗਰਗ)-ਬਾਜਾਖਾਨਾ ਦੇ ਜੰਮਪਲ ਵਿੱਕੀ ਬਰਾੜ ਯੂ.ਕੇ. ਉਨ੍ਹਾਂ ਦੀ ਧਰਮ ਪਤਨੀ ਕਿਰਨਦੀਪ ਕੌਰ ਬਰਾੜ ਯੂ.ਕੇ., ਮਾਤਾ ਰਾਜਿੰਦਰ ਕੌਰ ਪਤਨੀ ਸਵ. ਜੋਗਿੰਦਰ ਸਿੰਘ ਬਰਾੜ ਦੇ ਪਰਿਵਾਰ ਵਲੋਂ ਡੇਢ ਟਨ ਦੇ 12 ਸਪਲਿਟ ਏ. ਸੀ. ਗੁਰਦੁਆਰਾ ਅਨੰਦਗੜ੍ਹ ਸਾਹਿਬ ...

ਪੂਰੀ ਖ਼ਬਰ »

ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਹਾਈ ਸਕੂਲ ਕੋਟਲੀ ਦੇਵਨ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਜਿਸ ਵਿਚ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਸਮੇਂ ਮੈਡਮ ਦੀਪਮਾਲਾ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਖ਼ਾਲਸਾ ਸਕੂਲ 'ਚ ਮਾਪੇ-ਅਧਿਆਪਕ ਮਿਲਣੀ ਕਰਵਾਈ

ਫ਼ਰੀਦਕੋਟ, 26 ਮਈ (ਗੋਂਦਾਰਾ)-ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ 'ਚ ਪਿ੍ੰਸੀਪਲ ਭੁਪਿੰਦਰ ਕੌਰ ਸਰਾਂ ਦੀ ਅਗਵਾਈ ਹੇਠ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ ਜਿਸ ਦਾ ਮਕਸਦ ਮਾਪਿਆਂ ਨੂੰ ਵਿਦਿਆਰਥੀਆਂ ਦੀ ਅਕਾਦਮਿਕ ਤੇ ਹੋਰ ...

ਪੂਰੀ ਖ਼ਬਰ »

ਹੁਸ਼ਿਆਰ ਵਿਦਿਆਰਥੀਆਂ ਦਾ ਸਨਮਾਨ ਕੀਤਾ

ਕੋਟਕਪੂਰਾ, 26 ਮਈ (ਗਿੱਲ)-ਮਾਤਾ ਗੁਜਰੀ ਯਾਦਗਾਰੀ ਲਾਇਬੇ੍ਰਰੀ ਕੋਟਕਪੂਰਾ ਵਲੋਂ ਸਰਕਾਰੀ ਮਿਡਲ ਸਕੂਲ ਸਿਰਸੜੀ ਵਿਖੇ ਸਾਰੀਆਂ ਜਮਾਤਾਂ 'ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਮੁੱਖ ਅਧਿਆਪਕ ਦੀਪਕ ਮਨਚੰਦਾ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX