ਤਾਜਾ ਖ਼ਬਰਾਂ


ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਗਿਆਨੀ ਗੁਰਬਚਨ ਸਿੰਘ
. . .  52 minutes ago
ਪਟਿਆਲਾ, 20 ਅਗਸਤ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ 'ਚ ਪਟਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਟਿਆਲਾ ਜੇਲ੍ਹ 'ਚ ਮਿਲਣ ਪਹੁੰਚੇ ...
ਜੰਮੂ-ਕਸ਼ਮੀਰ ਦੇ ਲੋਕਾਂ ਲਈ ਮਹਾਨ ਸ਼ਖ਼ਸੀਅਤ ਸਨ ਵਾਜਪਾਈ ਜੀ- ਮਹਿਬੂਬਾ ਮੁਫ਼ਤੀ
. . .  about 1 hour ago
ਬਰਮਿੰਘਮ ਵਿਖੇ ਮਨਾਈ ਗਈ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ
. . .  about 1 hour ago
ਬਰਮਿੰਘਮ,20 ਅਗਸਤ - ਇੰਗਲੈਂਡ ਦੇ ਬਰਮਿੰਘਮ 'ਚ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਰਤੀ ਕੌਂਸਲ ਜਨਰਲ ਡਾ: ਅਮਨ ਪੁਰੀ ਨੇ ਤਿਰੰਗਾ ਲਹਿਰਾਇਆ। ...
ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਨੇ ਕੇਰਲ ਲਈ 20 ਕਰੋੜ ਦੀ ਕੀਤੀ ਆਰਥਿਕ ਸਹਾਇਤਾ
. . .  about 1 hour ago
ਅਮਰਾਵਤੀ, 20 ਅਗਸਤ- ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹੜ੍ਹ ਪ੍ਰਭਾਵਿਤ ਕੇਰਲ ਦੇ ਪੀੜਤਾਂ ਲਈ 20 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਐਲਾਨ ਕੀਤਾ ਹੈ। ਰਾਜ ਸਰਕਾਰ ਦੇ ਸਰਕਾਰੀ ਕਰਮਚਾਰੀ, ਅਧਿਆਪਕ ਅਤੇ ਪੈਨਸ਼ਨਰ ਆਪਣੀ...
ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਨੂੰ ਹੁਣ ਤੱਕ 364 ਦੌੜਾਂ ਦੀ ਲੀਡ, 195/2
. . .  about 2 hours ago
ਵਿਨੇਸ਼ ਫੋਗਾਟ ਦੀ ਜਿੱਤ ਨਾਲ ਏਸ਼ੀਅਨ ਖੇਡਾਂ 'ਚੋਂ ਭਾਰਤ ਨੂੰ ਮਿਲਿਆ ਦੂਜਾ ਸੋਨ ਤਗਮਾ
. . .  about 2 hours ago
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਸੋਨ ਤਗਮਾ
. . .  about 2 hours ago
ਅਟਲ ਜੀ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ - ਅਡਵਾਨੀ
. . .  about 3 hours ago
ਬਾਗ਼ੀ ਧੜੇ ਨੇ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਥਾਪਿਆ ਐਕਟਿੰਗ ਪ੍ਰਧਾਨ
. . .  about 3 hours ago
ਚੰਡੀਗੜ੍ਹ, 20 ਅਗਸਤ- ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਅੱਜ ਬਗ਼ਾਵਤ ਦਾ ਇੱਕ ਹੋਰ ਕਦਮ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਐਕਟਿੰਗ ਪ੍ਰਧਾਨ ਥਾਪ ਦਿੱਤਾ । ਇਸ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਦੀ...
ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਤੇ ਉਸ ਦਾ ਸਾਥੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ
. . .  about 3 hours ago
ਜੈਤੋ, 20 ਅਗਸਤ(ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਪੁਲਿਸ ਵੱਲੋਂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਤੇ ਉਸ ਦੇ ਸਾਥੀ ਨੂੰ 550 ਨਸ਼ੀਲੀਆਂ ਗੋਲੀਆਂ, 22 ਹਜ਼ਾਰ ਨਕਦ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀ.ਆਈ.ਏ...
ਕਸ਼ਮੀਰ 'ਤੇ ਅਟਲ ਜੀ ਨੇ ਪੇਸ਼ ਕੀਤਾ ਵੱਖਰਾ ਨਜ਼ਰੀਆ - ਮੋਦੀ
. . .  about 3 hours ago
ਵਾਜਪਾਈ ਜੀ ਨੇ ਆਪਣੀ ਜ਼ਿੰਦਗੀ ਲੋਕਤੰਤਰ ਨੂੰ ਕਰ ਦਿੱਤੀ ਸਮਰਪਿਤ- ਮੋਦੀ
. . .  about 3 hours ago
ਅਸਾਮ ਸਰਕਾਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
. . .  about 3 hours ago
ਦਿਸਪੁਰ, 20 ਅਗਸਤ- ਅਸਾਮ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਕੇਰਲ 'ਚ ਆਏ ਭਾਰੀ ਹੜ੍ਹ ਕਾਰਨ ਕਈ ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਸੰਬੰਧੀ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ...
ਵਾਜਪਾਈ ਦੀ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਏ ਯੋਗ ਗੁਰੂ ਰਾਮਦੇਵ ਸਮੇਤ ਕਈ ਮੰਤਰੀ
. . .  about 4 hours ago
ਨਵੀਂ ਦਿੱਲੀ, 20 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸਵ. ਅਟਲ ਬਿਹਾਰੀ ਵਾਜਪਾਈ ਦੀ ਯਾਦ 'ਚ ਆਯੋਜਿਤ ਕੀਤੀ ਗਈ ਪ੍ਰਾਰਥਨਾ ਸਭਾ 'ਚ ਯੋਗ ਗੁਰੂ ਰਾਮਦੇਵ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਸਮੇਤ ਕਈ ਮੰਤਰੀ ਸ਼ਾਮਲ....
ਐਸ.ਜੀ.ਪੀ.ਸੀ. ਵੱਲੋਂ ਕੇਰਲ ਨੂੰ ਭੇਜੀ ਗਈ ਰਾਹਤ ਸਮਗਰੀ
. . .  about 4 hours ago
ਅੰਮ੍ਰਿਤਸਰ, 20 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੇ ਹੜ੍ਹ ਪ੍ਰਭਾਵਿਤ ਕੇਰਲ ਦੇ ਲੋਕਾਂ ਨੂੰ ਰਾਹਤ ਸਮਗਰੀ ਭੇਜੀ ਗਈ ਹੈ। ਇਸ ਦੇ ਨਾਲ ਹੀ ਐਸ.ਜੀ.ਪੀ.ਸੀ. ਵੱਲੋਂ ਦੋ ਰਾਹਤ ਕੈਂਪ ਕੇਰਲ ਨੂੰ ਭੇਜੇ ਗਏ ਹਨ ਜਿਨ੍ਹਾਂ 'ਚੋਂ ਇਕ ਸੜਕ ਆਵਾਜਾਈ...
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  about 5 hours ago
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਲਕਸ਼ ਨੇ ਜਿੱਤਿਆ ਚਾਂਦੀ ਦਾ ਤਗਮਾ
. . .  about 5 hours ago
ਸਿੱਧੂ ਪਾਕਿਸਤਾਨ ਪੰਜਾਬ ਦੇ ਮੰਤਰੀ ਜਾਂ ਪਾਰਟੀ ਵਰਕਰ ਦੇ ਰੂਪ 'ਚ ਨਹੀਂ ਗਏ ਸਨ- ਕਾਂਗਰਸ
. . .  about 4 hours ago
ਏਸ਼ੀਅਨ ਖੇਡਾਂ 2018 : ਉਜ਼ਬੇਕਿਸਤਾਨ ਦੀ ਪਹਿਲਵਾਨ ਹਰਾ ਕੇ ਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ
. . .  about 6 hours ago
ਭਾਰਤ ਨੇ ਖਾਰਜ ਕੀਤਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ
. . .  about 6 hours ago
ਜੰਮੂ-ਕਸ਼ਮੀਰ : ਬੱਸ 'ਤੇ ਢਿੱਗਾਂ ਡਿੱਗਣ ਕਾਰਨ ਚਾਰ ਯਾਤਰੀਆਂ ਦੀ ਮੌਤ
. . .  about 6 hours ago
ਕੇਰਲ 'ਚ ਹੁਣ ਤੱਕ 3757 ਮੈਡੀਕਲ ਕੀਤੇ ਸਥਾਪਿਤ- ਜੇ. ਪੀ. ਨੱਢਾ
. . .  about 7 hours ago
ਕੇਰਲ 'ਚ ਹੜ੍ਹ ਦੀ ਸਮੀਖਿਆ ਲਈ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਬੁਲਾਈ ਬੈਠਕ
. . .  about 7 hours ago
ਕਬੱਡੀ ਖਿਡਾਰੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  about 7 hours ago
ਬ੍ਰਿਟੇਨ 'ਚ ਹੈ ਪੀ. ਐਨ. ਬੀ. ਘਪਲੇ ਦਾ ਦੋਸ਼ੀ ਨੀਰਵ ਮੋਦੀ
. . .  about 7 hours ago
ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ, ਮੋਦੀ ਨੇ ਚਿੱਠੀ ਲਿਖ ਕੇ ਇਮਰਾਨ ਖ਼ਾਨ ਨੂੰ ਗੱਲਬਾਤ ਲਈ ਦਿੱਤਾ ਸੱਦਾ
. . .  about 8 hours ago
ਕੋਫੀ ਅੱਨਾਨ ਦੇ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਜਾਣਗੇ ਸ਼ਸ਼ੀ ਥਰੂਰ, ਅਦਾਲਤ ਨੇ ਦਿੱਤੀ ਆਗਿਆ
. . .  about 8 hours ago
ਸੁਲਤਾਨਵਿੰਡ ਦੇ ਰੁਕੇ ਵਿਕਾਸ ਕੰਮਾਂ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਲਾਇਆ ਗਿਆ ਧਰਨਾ
. . .  about 8 hours ago
ਜਾਪਾਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 8 hours ago
ਏਸ਼ੀਅਨ ਖੇਡਾਂ 2018 : ਨਿਸ਼ਾਨੇਬਾਜ਼ੀ ਦੇ ਮੁਕਾਬਲੇ 'ਚ ਤਗਮੇ ਤੋਂ ਖੁੰਝੀ ਅਪੂਰਵੀ ਚੰਦੇਲਾ
. . .  about 9 hours ago
ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਣਾਇਆ ਬੰਦੀ
. . .  about 9 hours ago
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਨੂੰ ਮਿਲੀ ਜ਼ਮਾਨਤ
. . .  about 9 hours ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਕਈ ਝਟਕੇ, ਪੰਜ ਲੋਕਾਂ ਦੀ ਮੌਤ
. . .  1 minute ago
ਏਸ਼ੀਅਨ ਖੇਡਾਂ 2018 : ਭਾਰਤ ਦੇ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਜਿੱਤਿਆ ਸਿਲਵਰ ਮੈਡਲ
. . .  about 10 hours ago
ਉਮਰ ਖ਼ਾਲਿਦ ਉੱਪਰ ਹਮਲਾ ਕਰਨ ਦੇ ਮਾਮਲੇ 'ਚ 2 ਗ੍ਰਿਫਤਾਰ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550
ਿਵਚਾਰ ਪ੍ਰਵਾਹ: ਕੇਵਲ ਭਲਾ ਸੋਚੋ ਹੀ ਨਾ, ਭਲਾ ਕਰੋ ਵੀ। -ਥੋਰੋ
  •     Confirm Target Language  

ਪੰਜਾਬ / ਜਨਰਲ

ਨਾਇਬ ਸਿੰਘ ਕੋਹਾੜ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਰੋਡ ਸ਼ੋਅ

ਸ਼ਾਹਕੋਟ (ਜਲੰਧਰ), 26 ਮਈ (ਜਸਪਾਲ ਸਿੰਘ, ਸੁਖਦੀਪ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ, ਰੰਧਾਵਾ)-ਸ਼ਾਹਕੋਟ ਉਪ ਚੋਣ ਲਈ ਅੱਜ ਪ੍ਰਚਾਰ ਦੇ ਆਖਰੀ ਦਿਨ ਸੱਤਾਧਰੀ ਕਾਂਗਰਸ ਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਵਲੋਂ ਆਪੋ-ਆਪਣੇ ਉਮੀਦਵਾਰਾਂ ਦੇ ਹੱਕ 'ਚ ਰੋਡ ਸ਼ੋਅ ਕੀਤੇ ਗਏ ਤੇ ਦੋਵਾਂ ਪਾਰਟੀਆਂ ਵਲੋਂ ਰੋਡ ਸ਼ੋਆਂ ਨੂੰ ਕਾਮਯਾਬ ਕਰਨ ਲਈ ਆਪਣੀ ਪੂਰੀ ਤਾਕਤ ਲਗਾਈ ਗਈ | ਕਾਂਗਰਸ ਵਲੋਂ ਪਾਰਟੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਕੀਤੇ ਗਏ ਰੋਡ ਸ਼ੋਅ ਦੀ ਅਗਵਾਈ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏ. ਸੀ. ਬੱਸ 'ਚ ਸਵਾਰ ਹੋ ਕੇ ਕੀਤੀ ਉੱਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਕੀਤੇ ਗਏ ਰੋਡ ਸ਼ੋਅ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਤਪਦੀ ਗਰਮੀ ਦੇ ਬਾਵਜੂਦ ਖੁੱਲ੍ਹੇ ਕੈਂਟਰ (ਟਾਟਾ 407) ਗੱਡੀ 'ਚ ਸਵਾਰ ਹੋ ਕੇ ਕੀਤੀ ਗਈ | ਉਨ੍ਹਾਂ ਦੀ ਗੱਡੀ ਦੇ ਅੱਗੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖੁਦ ਟਰੈਕਟਰ ਚਲਾ ਕੇ ਰੋਡ ਸ਼ੋਅ ਦੌਰਾਨ ਨੌਜਵਾਨਾਂ ਦੀ ਅਗਵਾਈ ਕਰ ਰਹੇ ਸਨ | ਇਸ ਮੌਕੇ ਸੁਖਬੀਰ ਸਿੰਘ ਬਾਦਲ ਨਾਲ ਗੱਡੀ 'ਚ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਬਿ੍ਜ ਭੁਪਿੰਦਰ ਸਿੰਘ ਲਾਲੀ, ਕਰਨਲ ਸੀ.ਡੀ. ਸਿੰਘ ਕੰਬੋਜ ਤੇ ਨਾਇਬ ਸਿੰਘ ਕੋਹਾੜ ਵੀ ਮੌਜੂਦ ਸਨ | ਰੋਡ ਸ਼ੋਅ ਏਨਾ ਲੰਬਾ ਸੀ ਕਿ ਦੂਰ-ਦੂਰ ਤੱਕ ਕੇਸਰੀ ਰੰਗ ਦੀਆਂ ਝੰਡੀਆਂ ਹੀ ਦਿਖਾਈ ਦੇ ਰਹੀਆਂ ਸਨ ਤੇ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਲਗਾਏ ਜਾ ਰਹੇ ਨਾਅਰਿਆਂ ਦੇ ਆਵਾਜ਼ ਦੀ ਗੂੰਜ ਸੁਣਾਈ ਦੇ ਰਹੀ ਸੀ | ਇਸ ਦੌਰਾਨ ਜਾਮ ਲੱਗਣ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੀ ਲੱਗ ਗਈਆਂ | ਗਰਮੀ ਕਾਰਨ ਮੁੜਕੋ-ਮੁੜਕੀ ਹੋਏ ਸੁਖਬੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਖੁੱਲ੍ਹੀ ਗੱਡੀ 'ਚ ਬੈਠਿਆਂ ਤੇ ਬਿਕਰਮ ਸਿੰਘ ਮਜੀਠੀਆ ਨੂੰ ਟਰੈਕਟਰ ਚਲਾਉਂਦਿਆਂ ਦੇਖ ਕੇ ਹਲਕੇ ਦੇ ਲੋਕਾਂ ਵਲੋਂ ਹੱਥ ਹਿਲਾ ਕੇ ਦੋਵਾਂ ਆਗੂਆਂ ਪ੍ਰਤੀ ਆਪਣਾ ਸਤਿਕਾਰ ਤੇ ਪਿਆਰ ਦਾ ਇਜ਼ਹਾਰ ਕੀਤਾ ਜਾ ਰਿਹਾ ਸੀ | ਮਲਸੀਆਂ ਤੋਂ ਆਰੰਭ ਹੋਏ ਇਸ ਰੋਡ ਸ਼ੋਅ ਦਾ ਮਹਿਤਪੁਰ ਪੁੱਜਣ ਤੋਂ ਪਹਿਲਾਂ ਥਾਂ-ਥਾਂ 'ਤੇ ਵਰਕਰਾਂ ਤੇ ਆਮ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਲੋਕਾਂ ਵਲੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਰਹੀ ਤੇ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਰੋਡ ਸ਼ੋਅ 'ਚ ਵੱਡੀ ਗਿਣਤੀ ਪਾਰਟੀ ਵਰਕਰ ਤੇ ਨੌਜਵਾਨ ਟਰੈਕਟਰ-ਟਰਾਲੀਆਂ ਤੇ ਮੋਟਰਸਾਈਕਲਾਂ ਤੋਂ ਇਲਾਵਾ ਗੱਡੀਆਂ ਦੇ ਕਾਫਲਿਆਂ ਨਾਲ ਸ਼ਾਮਿਲ ਹੋਏ | ਵਰਕਰਾਂ ਵਲੋਂ ਹੱਥਾਂ 'ਚ ਫੜੀਆਂ ਤੇ ਵਾਹਨਾਂ 'ਤੇ ਲਗਾਈਆਂ ਕੇਸਰੀ ਝੰਡੀਆਂ ਨਾਲ ਰੋਡ ਸ਼ੋਅ ਦੌਰਾਨ ਪੂਰਾ ਰਸਤਾ ਕੇਸਰੀ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਸੀ | ਇਸ ਦੌਰਾਨ ਰੋਡ ਸ਼ੋਅ ਦੀ ਕਮਾਨ ਯੂਥ ਅਕਾਲੀ ਦਲ ਦੇ ਆਗੂ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਵਲੋਂ ਸੰਭਾਲੀ ਜਾ ਰਹੀ ਸੀ ਤੇ ਉਨ੍ਹਾਂ ਵਲੋਂ ਲਗਾਤਾਰ ਟਰੈਫਿਕ ਨੂੰ ਸੁਚਾਰੂ ਕੀਤਾ ਜਾ ਰਿਹਾ ਸੀ | ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਿੰਕਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਬੀਬੀ ਉਪਿੰਦਰਜੀਤ ਕੌਰ, ਪ੍ਰਮਿੰਦਰ ਸਿੰਘ ਢੀਂਡਸਾ, ਵਿਧਾਇਕ ਪਵਨ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ, ਬਲਦੇਵ ਸਿੰਘ ਖਹਿਰਾ, ਮਹੇਸ਼ ਇੰਦਰ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਇਆਲੀ, ਬਲਜੀਤ ਸਿੰਘ ਨੀਲਾਮਹਿਲ, ਅਮਰਜੀਤ ਸਿੰਘ ਬਰਮੀ, ਰਵੀਕਰਨ ਸਿੰਘ ਕਾਹਲੋਂ, ਸਤਨਾਮ ਸਿੰਘ ਹਮੀਰੀਖੇੜਾ, ਮਾਸਟਰ ਗੁਰਦੇਵ ਸਿੰਘ ਚੇਅਰਮੈਨ ਜ਼ਿਲ੍ਹਾ ਕਪੂਰਥਲਾ, ਸ: ਸਰਵਣ ਸਿੰਘ, ਬੀਬੀ ਗੁਰਪ੍ਰੀਤ ਕੌਰ ਮੈਂਬਰ ਅੰਤਿ੍ੰਗ ਕਮੇਟੀ, ਸ: ਕਰਨਜੀਤ ਸਿੰਘ ਸੰਧੂ ਅਹਲੀ ਕਲਾਂ, ਸੁਖਦੇਵ ਸਿੰਘ ਸਰਪੰਚ, ਜਥੇ: ਪ੍ਰੀਤਮ ਸਿੰਘ, ਅਰਜਨ ਸਿੰਘ, ਹਰਸੁਖਿੰਦਰ ਸਿੰਘ ਬੱਬੀ ਬਾਦਲ, ਕਮਲਜੀਤ ਸਿੰਘ ਭਾਟੀਆ, ਗੁਰਮਿੰਦਰ ਸਿੰਘ ਕਿਸ਼ਨਪੁਰ, ਸੁਖਮਿੰਦਰ ਸਿੰਘ ਰਾਜਪਾਲ, ਗੁਰਦੇਵ ਸਿੰਘ ਗੋਲਡੀ ਭਾਟੀਆ, ਜੈ ਦੀਪ ਸਿੰਘ ਬਾਜਵਾ, ਇੰਦਰਜੀਤ ਸਿੰਘ ਸੋਨੂੰ ਤੇ ਗੁਰਨੇਕ ਸਿੰਘ ਢਿੱਲੋਂ, ਜਤਿੰਦਰ ਸਿੰਘ ਲਾਲੀ ਬਾਜਵਾ, ਗੁਰਜੀਤ ਸਿੰਘ ਬਿਜਲੀਵਾਲ, ਯਾਦਵਿੰਦਰ ਸਿੰਘ ਮਾਨੋਚਾਹਲ, ਜਥੇਦਾਰ ਕੁਲਵੰਤ ਸਿੰਘ ਮੰਨਣ, ਦਲਜੀਤ ਸਿੰਘ ਮਾਣੇਵਾਲ, ਵਿਮਲ ਕੁਮਾਰ ਚੇਅਰਮੈਨ, ਸੁਰਜੀਤ ਕੋਹਲੀ, ਤਰਲੋਚਨ ਸਿੰਘ, ਦੁਰਗੇਸ਼ ਜੰਡੀ, ਜੋਗਿੰਦਰ ਸਿੰਘ ਅਟਵਾਲ, ਪਰਮਜੀਤ ਸਿੰਘ ਰਾਏਪੁਰ, ਰਣਜੀਤ ਸਿੰਘ ਰਾਣਾ, ਬਿੱਲਾ ਸੇਠ, ਤਰਲੋਕ ਸਿੰਘ ਬਾਠ, ਡਾ. ਜਗਬੀਰ ਸਿੰਘ ਧਰਮਸੋਤ, ਸੋਨੂੰ ਔਲਖ ਆਦਿ ਆਗੂ ਵੀ ਨਾਲ-ਨਾਲ ਚੱਲ ਰਹੇ ਸਨ |

ਸਫਲ ਰਿਹਾ ਕੈਪਟਨ ਦਾ ਲਾਡੀ ਦੇ ਹੱਕ 'ਚ ਰੋਡ ਸ਼ੋਅ

ਸ਼ਾਹਕੋਟ (ਜਲੰਧਰ), 26 ਮਈ (ਮੇਜਰ ਸਿੰਘ, ਸੁਖਦੀਪ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ, ਬਾਂਸਲ, ਲਵਲੀ, ਸਚਦੇਵਾ, ਰੰਧਾਵਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਦੇ ਹੱਕ ਵਿਚ ਹਲਕੇ 'ਚ ਕੀਤਾ ਰੋਡ ਸ਼ੋਅ ਸਫ਼ਲ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਸਮੇਂ ਤੋਂ ਪਹਿਲਾਂ ਹੀ ਬੰਦ ਕੀਤੇ 700 ਨਿਰੋਲ ਪੇਂਡੂ ਸੇਵਾ ਕੇਂਦਰ

ਲੋਹਟਬੱਦੀ, 26 ਮਈ (ਕੁਲਵਿੰਦਰ ਸਿੰਘ ਡਾਂਗੋਂ)-ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ 2016 ਦੌਰਾਨ ਸੁਖਮਨੀ ਸੁਸਾਇਟੀ ਅਧੀਨ ਤਹਿਸੀਲ ਤੇ ਮਿੰਨੀ ਸਕੱਤਰੇਤ ਪੱਧਰ 'ਤੇ ਚੱਲ ਰਹੇ 'ਸੁਵਿਧਾ ਕੇਂਦਰਾਂ' ਨੂੰ ਬੰਦ ਕਰਕੇ ਸਥਾਪਿਤ ਕੀਤੇ 2147 'ਸੇਵਾ ਕੇਂਦਰ' ਇਕ ਤਰ੍ਹਾਂ ਨਾਲ ...

ਪੂਰੀ ਖ਼ਬਰ »

ਪੰਜਾਬ ਪੁਲਿਸ ਤੇ ਕੌਮੀ ਜਾਂਚ ਏਜੰਸੀ ਵਿਦੇਸ਼ਾਂ 'ਚ ਗਏ ਸਿੱਖ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਹਨ-ਸਿੰਘ ਸਾਹਿਬ

ਅੰਮਿ੍ਤਸਰ, 26 ਮਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਤੇ ਕੌਮੀ ਜਾਂਚ ਏਜੰਸੀ ਵਿਦੇਸ਼ਾਂ ਵਿਚ ਗਏ ਸਿੱਖ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ ਤੇ ਇਨ੍ਹਾਂ ...

ਪੂਰੀ ਖ਼ਬਰ »

ਤੇਲੰਗਾਨਾ ਦੇ ਵਿਧਾਇਕਾਂ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ

ਕਰਤਾਰਪੁਰ, 26 ਮਈ (ਅਜੀਤ ਬਿਊਰੋ)- ਅੱਜ ਇਥੇ ਤੇਲੰਗਾਨਾ ਦੇ ਵਿਧਾਇਕਾਂ ਵਲੋਂ ਪਰਿਵਾਰਾਂ ਸਮੇਤ ਜੰਗ-ਏ-ਯਾਦਗਾਰ ਦਾ ਦੌਰਾ ਕੀਤਾ ਗਿਆ | ਇਹ ਵਿਧਾਇਕ ਪੰਜਾਬ ਦੇ ਵੱਖ-ਵੱਖ ਇਤਿਹਾਸਕ, ਵਿਰਾਸਤੀ ਤੇ ਧਾਰਮਿਕ ਸਥਾਨਾਂ ਦੇ ਦੌਰੇ 'ਤੇ ਹਨ | ਇਨ੍ਹਾਂ ਵਿਧਾਇਕਾਂ 'ਚ ਚੇਅਰਮੈਨ ਵੀ. ...

ਪੂਰੀ ਖ਼ਬਰ »

ਚੰਡੀਗੜ੍ਹ ਯੂਨੀਵਰਸਿਟੀ ਨੌਜਵਾਨਾਂ ਨੂੰ ਉਦਯੋਗਾਂ ਦੇ ਹਾਣੀ ਬਣਾਉਣ ਲਈ ਪ੍ਰਦਾਨ ਕਰ ਰਹੀ ਕੋਰਸ-ਡਾ: ਬਾਵਾ

ਜਲੰਧਰ, 26 ਮਈ (ਰਣਜੀਤ ਸਿੰਘ ਸੋਢੀ)- ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ ਡਾ: ਆਰ.ਐਸ. ਬਾਵਾ ਨੇ ਜਲੰਧਰ ਵਿਖੇ ਪੱਤਰਕਾਰਾਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਨੌਜਵਾਨਾਂ ਨੰੂ ਆਨਲਾਈਨ ਕੈਰੀਅਰ ਕਾਊਾਸਲਿੰਗ ਦੀ ...

ਪੂਰੀ ਖ਼ਬਰ »

ਪਵਿੱਤਰ ਕਾਲੀ ਵੇਈਾ ਨੂੰ ਸਵੱਛ ਬਣਾਉਣ ਲਈ ਅਧਿਕਾਰੀ ਕਾਰਜ ਯੋਜਨਾ ਤਿਆਰ ਕਰਨ-ਕੈਪਟਨ

ਕਪੂਰਥਲਾ/ਸੁਲਤਾਨਪੁਰ ਲੋਧੀ, 26 ਮਈ (ਅਮਰਜੀਤ ਕੋਮਲ, ਨਰੇਸ਼ ਹੈਪੀ, ਜਗਮੋਹਨ ਸਿੰਘ ਥਿੰਦ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸਿਕ ਸ਼ਹਿਰ ਸੁਲਤਾਨਪੁਰ ਲੋਧੀ ਦੀਆਂ ਸੜਕਾਂ ਦੀ ਮੁਰੰਮਤ ਤੇ ਵਿਕਾਸ ਦੇ ਹੋਰ ਅਧੂਰੇ ਕੰਮ ਜਲਦੀ ਮੁਕੰਮਲ ਕਰਕੇ ਆਉਣ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖੁਦਕੁਸ਼ੀ

ਮਹਿਮਾ ਸਰਜਾ, 26 ਮਈ (ਰਾਮਜੀਤ ਸ਼ਰਮਾ, ਬਲਦੇਵ ਸੰਧੂ)-ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ | ਜਾਣਕਾਰੀ ਅਨੁਸਾਰ ਪਿੰਡ ਅਬਲੂ ਦਾ ਕਿਸਾਨ ਮੱਘਰ ਸਿੰਘ ਪੁੱਤਰ ਭੌਰਾ ਸਿੰਘ 4 ਏਕੜ ਜ਼ਮੀਨ 'ਚ ਖੇਤੀ ਕਰਦਾ ਸੀ ਤੇ ਉਸ ਸਿਰ ਲੈਂਡ ...

ਪੂਰੀ ਖ਼ਬਰ »

ਖੇਤੀਬਾੜੀ ਵਿਕਾਸ ਬੈਂਕ ਵਲੋਂ ਕਿਸਾਨਾਂ ਦੇ ਘਰਾਂ 'ਤੇ ਛਾਪੇਮਾਰੀ-ਇਕ ਨੂੰ ਜੇਲ੍ਹ ਭੇਜਿਆ

ਸਮਾਣਾ, 26 ਮਈ (ਸਾਹਿਬ ਸਿੰਘ)-ਅੱਜ ਖੇਤੀਬਾੜੀ ਵਿਕਾਸ ਬੈਂਕ ਸਮਾਣਾ ਵਲੋਂ ਬੈਂਕ ਕਰਜ਼ਿਆਂ ਦੇ ਡਿਫਾਲਟਰ ਕਿਸਾਨਾਂ ਦੇ ਘਰਾਂ 'ਤੇ ਛਾਪੇ ਮਾਰੇ ਗਏ, ਜਿਸ ਦੌਰਾਨ ਇਕ ਕਿਸਾਨ ਨੂੰ ਗਿ੍ਫ਼ਤਾਰ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ | ਉਧਰ ਕਿਸਾਨ ਯੂਨੀਅਨ ਉਗਰਾਹਾਂ ਨੇ 28 ...

ਪੂਰੀ ਖ਼ਬਰ »

ਵਿੱਤੀ ਸਲਾਹਕਾਰ ਬਣਨ ਦੀ ਚਾਹਵਾਨ ਹੈ (ਐਫ਼. ਐਮ. ਐਮ.) ਸਟ੍ਰੀਮ 'ਚ ਦੇਸ਼ 'ਚੋਂ ਅੱਵਲ ਰਹੀ ਪ੍ਰਾਂਜਲ ਅਹੂਜਾ

ਲੁਧਿਆਣਾ, 26 ਮਈ (ਪਰਮੇਸ਼ਰ ਸਿੰਘ)- ਸੀ. ਬੀ. ਐਸ. ਈ. ਵੱਲੋਂ ਅੱਜ ਐਲਾਨੇ 12ਵੀਂ ਦੇ ਨਤੀਜੇ 'ਚ 97.4 ਫੀਸਦੀ ਅੰਕਾਂ ਨਾਲ਼ ਫਾਈਨਾਂਸ਼ੀਅਲ ਮਾਰਕੀਟਿੰਗ ਮੈਨੇਜਮੈਂਟ (ਐਫ਼. ਐਮ. ਐਮ.) ਸਟ੍ਰੀਮ 'ਚ ਦੇਸ਼ ਭਰ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲ਼ੀ ਲੁਧਿਆਣੇ ਦੀ ਪ੍ਰਾਂਜਲ ਅਹੂਜਾ ...

ਪੂਰੀ ਖ਼ਬਰ »

ਸ਼ਾਹਕੋਟ ਉਪ ਚੋਣ : ਅੱਜ ਤੋਂ ਖੁੱਲ੍ਹਣਗੇ ਥੈਲੀਆਂ ਦੇ ਮੂੰਹ ਤੇ ਬੋਤਲਾਂ ਦੇ ਡੱਟ

ਮੇਜਰ ਸਿੰਘ ਜਲੰਧਰ, 26 ਮਈ-ਪੰਜਾਬ 'ਚ ਸਭ ਤੋਂ ਵਧੇਰੇ ਪੇਂਡੂ ਵੋਟਰਾਂ ਵਾਲੇ ਪੱਛੜੇ ਖੇਤਰ ਸਮਝੇ ਜਾਂਦੇ ਸ਼ਾਹਕੋਟ ਦੀ ਉਪ ਚੋਣ ਲਈ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਤੇ ਹੁਣ ਥੈਲੀਆਂ ਦੇ ਮੂੰਹ ਤੇ ਬੋਤਲਾਂ ਦੇ ਡੱਟ ਖੁੱਲ੍ਹਣ ਦੀ ਵਾਰੀ ਆ ਗਈ ਹੈ | 242 ਦੇ ਕਰੀਬ ਪਿੰਡਾਂ ਤੇ ...

ਪੂਰੀ ਖ਼ਬਰ »

ਚੂਲੇ ਤੇ ਰੀੜ੍ਹ ਦੀ ਹੱਡੀ ਦਾ ਦਰਦ ਬਗੈਰ ਆਪ੍ਰੇਸ਼ਨ ਠੀਕ ਕੀਤਾ-ਹਰਪ੍ਰੀਤ ਸਿੰਘ

ਫਿਲੌਰ, 26 ਮਈ (ਸੁਰਜੀਤ ਸਿੰਘ ਬਰਨਾਲਾ)-ਹਰਪ੍ਰੀਤ ਸਿੰਘ ਵਾਸੀ ਪਿੱਪਲਾਂਵਾਲੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਸੋਨਾਲੀਕਾ ਕੰਪਨੀ 'ਚ ਕਾਫੀ ਲੰਮੇ ਸਮੇ ਤੋਂ ਕੰਮ ਕਰ ਰਿਹਾ ਹੈ | ਉਸ ਨੂੰ 24-24 ਘੰਟੇ ਲੰਮਾ ਸਮਾਂ ਖੜੇ੍ਹ ਰਹਿ ਕੇ ਦਿਨ-ਰਾਤ ਕੰਮ ਕਰਨਾ ਪੈਦਾ ਹੈ, ਜਿਸ ਕਾਰਨ 8 ...

ਪੂਰੀ ਖ਼ਬਰ »

ਹੀਮੋਫੀਲੀਆ ਦੇ ਮਰੀਜ਼ਾਂ ਨੂੰ ਮੁਫ਼ਤ ਆਰਜ਼ੀ ਖ਼ੂਨੀ ਤੱਤ ਮੁਹੱਈਆ ਕਰਵਾਉਣ ਲਈ ਪੰਜਾਬ ਦੇ 4 ਮੈਡੀਕਲ ਹਸਪਤਾਲਾਂ ਦੀ ਚੋਣ

ਲੁਧਿਆਣਾ, 26 ਮਈ (ਸਲੇਮਪੁਰੀ)-ਖੂਨ ਨਾਲ ਸੰਬਧਿਤ ਨਾ-ਮੁਰਾਦ ਬਿਮਾਰੀ ਹੀਮੋਫੀਲੀਆ ਤੋਂ ਪੀੜਤ ਬੱਚਿਆਂ ਤੇ ਬਾਲਗਾਂ ਦੇ ਇਲਾਜ ਲਈ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਮੈਡੀਕਲ ਕਾਲਜਾਂ 'ਚ ਸਿਹਤ ਸੇਵਾਵਾਂ ਦੇਣ ਲਈ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ | ਕੌਮੀ ਸਿਹਤ ...

ਪੂਰੀ ਖ਼ਬਰ »

ਪੱਤਰਕਾਰ ਬਣ ਕੇ ਸੰਯੁਕਤ ਰਾਸ਼ਟਰ ਨਾਲ਼ ਕੰਮ ਕਰਨਾ ਚਾਹੁੰਦੀ ਹੈ ਆਸਥਾ ਬਾਂਬਾ

ਲੁਧਿਆਣਾ, 26 ਮਈ (ਪਰਮੇਸ਼ਰ ਸਿੰਘ)-ਸੀ.ਬੀ.ਐਸ.ਈ. ਵੱਲੋਂ ਅੱਜ ਐਲਾਨੇ 12ਵੀਂ ਦੇ ਨਤੀਜੇ 'ਚ ਦੇਸ਼ ਭਰ 'ਚੋਂ ਤੀਜਾ ਤੇ ਪੰਚਕੁਲਾ ਜ਼ੋਨ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲ਼ੀ ਲੁਧਿਆਣੇ ਦੀ ਆਸਥਾ ਬਾਂਬਾ ਪੱਤਰਕਾਰ ਬਣ ਕੇ ਸੰਯੁਕਤ ਰਾਸ਼ਟਰ ਨਾਲ਼ ਕੰਮ ਕਰਨਾ ਚਾਹੁੰਦੀ ਹੈ | ...

ਪੂਰੀ ਖ਼ਬਰ »

4 ਸਾਲਾਂ 'ਚ ਮੋਦੀ ਸਰਕਾਰ ਤੋਂ ਸਨਅਤਕਾਰਾਂ ਤੇ ਕਾਰੋਬਾਰੀਆਂ ਨੂੰ ਲਾਭ ਦੀ ਬਜਾਏ ਲਾਰੇ ਮਿਲੇ

ਪੁਨੀਤ ਬਾਵਾ ਲੁਧਿਆਣਾ, 26 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਚਾਰ ਸਾਲਾਂ 'ਚ ਸਨਅਤਕਾਰਾਂ ਤੇ ਕਾਰੋਬਾਰੀਆਂ ਨੂੰ ਲਾਭ ਦੀ ਬਜਾਏ ਸਰਕਾਰ ਤੋਂ ਸਿਰਫ਼ ਲਾਅਰੇ ਹੀ ਮਿਲੇ | ਜਾਣਕਾਰੀ ਅਨੁਸਾਰ ਦੇਸ਼ ਦੇ ਸਨਅਤਕਾਰਾਂ ਦੀ ਤਬਾਹੀ ਦੀ ਸ਼ੁਰੂਆਤ 8 ਨਵੰਬਰ 2016 'ਚ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਵਲੋਂ ਦਮਦਮੀ ਟਕਸਾਲ ਬਾਰੇ ਦਿੱਤਾ ਬਿਆਨ ਮੰਦਭਾਗਾ-ਸੰਤ ਸਮਾਜ

ਅੰਮਿ੍ਤਸਰ, 26 ਮਈ (ਜੱਸ)-ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਮਦਮੀ ਟਕਸਾਲ ਬਾਰੇ ਦਿੱਤੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਕੈਪਟਨ ਨੇ ਪੰਥ ਦੀ ਮਹਾਨ ਸੰਸਥਾ ਦਮਦਮੀ ਟਕਸਾਲ ਬਾਰੇ ਗ਼ਲਤ ...

ਪੂਰੀ ਖ਼ਬਰ »

'ਟਰੱਸਟ ਮੀ' ਸੰਸਥਾ ਦੀ ਕਾਰਜਕਾਰਨੀ ਦਾ ਐਲਾਨ

ਕੁਰੂਕਸ਼ੇਤਰ/ਸ਼ਾਹਾਬਾਦ, 26 ਮਈ (ਜਸਬੀਰ ਸਿੰਘ ਦੁੱਗਲ)-ਸਮਾਜ ਸੇਵਾ ਦੇ ਕੰਮ 'ਚ ਲੱਗੀ ਸੰਸਥਾ ਟਰੱਸਟ ਮੀ ਕਾਰਜਕਾਰਨੀ ਦਾ ਐਲਾਨ ਪ੍ਰਧਾਨ ਰਾਧੇ ਵਰਮਾ ਨੇ ਕਰ ਦਿੱਤਾ ਹੈ | ਦੇਰ ਸ਼ਾਮ ਸ਼ਾਕੁੰਭਰੀ ਦੇਵੀ ਮੰਦਿਰ 'ਚ ਸੰਸਥਾ ਦੀ ਬੈਠਕ 'ਚ ਰਾਧੇ ਵਰਮਾ ਨੇ ਦੱਸਿਆ ਕਿ ਨਵੀਂ ...

ਪੂਰੀ ਖ਼ਬਰ »

ਪ੍ਰੋ. ਗਣੇਸ਼ੀ ਲਾਲ ਨੂੰ ਰਾਜਪਾਲ ਬਣਾਏ ਜਾਣ 'ਤੇ ਭਾਜਪਾ ਵਰਕਰਾਂ ਵਲੋਂ ਖੁਸ਼ੀ ਦਾ ਇਜ਼ਹਾਰ

ਕਾਲਾਂਵਾਲੀ, 26 ਮਈ (ਭੁਪਿੰਦਰ ਪੰਨੀਵਾਲੀਆ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਭਾਜਪਾ ਅਨੁਸ਼ਾਸਨ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਪ੍ਰੋਫੈਸਰ ਗਣੇਸ਼ੀ ਲਾਲ ਨੂੰ ਉੜੀਸਾ ਦਾ ਰਾਜਪਾਲ ਨਿਯੁਕਤ ਕੀਤੇ ਜਾਣ 'ਤੇ ਖੇਤਰ ਦੇ ਭਾਜਪਾ ਵਰਕਰਾਂ 'ਚ ...

ਪੂਰੀ ਖ਼ਬਰ »

ਦੂਨ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ

ਕਰਨਾਲ, 26 ਮਈ (ਗੁਰਮੀਤ ਸਿੰਘ ਸੱਗੂ)-ਦੂਨ ਇੰਟਰਨੈਸ਼ਨਲ ਸਕੂਲ ਦਾ ਸੀ.ਬੀ.ਅੱੈਸ.ਸੀ. ਦਾ 12 ਵੀ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ ਅਤੇ ਸਾਇੰਸ, ਕਲਾ ਅਤੇ ਕਾਮਰਸ ਦੇ ਸਾਰੇ ਹੀ ਹੋਣਹਾਰ ਵਿਦਿਆਰਥੀਆਂ ਨੇ 100 ਫੀਸਦੀ ਨੰਬਰ ਲਏ | ਸਾਇੰਸ ਵਿਸ਼ੇ ਦੀ ਵਿਦਿਆਰਥਣ ਹਰਪ੍ਰੀਤ ਕੌਰ ...

ਪੂਰੀ ਖ਼ਬਰ »

ਕਿ੍ਕਟਰ ਸੁਖਵੰਤ ਸਿੰਘ ਨੂੰ ਕੀਤਾ ਸਨਮਾਨਿਤ

ਡਿੰਗ ਮੰਡੀ, 26 ਮਈ (ਅਜੀਤ ਬਿਊਰੋ)- ਬੰਗਲਾਦੇਸ਼ ਦੇ ਢਾਕਾ 'ਚ ਹੋਏ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਭਾਰਤੀ ਵੀਲ ਚੇਅਰ ਕਿ੍ਕਟ ਟੀਮ ਦੇ ਕਪਤਾਨ ਪਤਲੀ ਡਾਬਰ ਵਾਸੀ ਸੁਖਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਸਬੰਧ 'ਚ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਾਇਆ

ਏਲਨਾਬਾਦ, 26 ਮਈ (ਜਗਤਾਰ ਸਮਾਲਸਰ)-ਸ਼ਹਿਰ ਦੇ ਸਰ ਛੋਟੂਰਾਮ ਜਾਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਸਰ ਛੋਟੂਰਾਮ ਜਾਟ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਥੈਂਚ ਦੀ ਮਾਤਾ ਅਣਚੀ ਦੇਵੀ ਦੀ ਬਰਸੀ ਮੌਕੇ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਕੈਂਪ 'ਚ 4 ਔਰਤਾਂ ...

ਪੂਰੀ ਖ਼ਬਰ »

127.20 ਲੱਖ ਮੀਟਿ੍ਕ ਟਨ ਕਣਕ ਦੀ ਹੋਈ ਖ਼ਰੀਦ

ਚੰਡੀਗੜ੍ਹ, 26 ਮਈ (ਅਜੀਤ ਬਿਉਰੋ) - ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ 25 ਮਈ ਤੱਕ ਸੂਬੇ ਦੀਆਂ ਵੱਖ-ਵੱਖ ਮੰਡੀਆਂ 'ਚੋਂ ਕੁੱਲ 127.20 ਲੱਖ ਮੀਟਿ੍ਕ ਟਨ ਕਣਕ ਦੀ ਖ਼ਰੀਦ ਹੋਈ, ਜਿਸ 'ਚੋਂ ਸਰਕਾਰੀ ਏਜੰਸੀਆਂ ਤੇ ਨਿਜੀ ਵਪਾਰੀਆਂ ਵੱਲੋਂ ਕ੍ਰਮਵਾਰ 126.62 ਲੱਖ ਮੀਟਿ੍ਕ ਟਨ ਤੇ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਨੇ ਤੀਰ ਅੰਦਾਜ਼ੀ ਖਿਡਾਰੀਆਂ ਦੇ ਸਾਮਾਨ 'ਚ ਲਾਈ ਅੱਗ

ਭਿਵਾਨੀ, 26 ਮਈ (ਅਜੀਤ ਬਿਊਰੋ)-ਭੀਮ ਸਟੇਡੀਅਮ 'ਚ ਸਨਿਚਰਵਾਰ ਸਵੇਰੇ ਸ਼ਰਾਰਤੀ ਅਨਸਰਾਂ ਨੇ ਤੀਰਅੰਦਾਜ਼ੀ ਦੀ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਦੇ ਟਾਰਗੇਟ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਉਸ 'ਚ ਅੱਗ ਲਾ ਕੇ ਰਫੂਚੱਕਰ ਹੋ ਗਏ | ਜਦ ਖਿਡਾਰੀ ਖੇਡ ਪ੍ਰੈਕਟਿਸ ਲਈ ...

ਪੂਰੀ ਖ਼ਬਰ »

ਇਸ ਸਾਲ ਵਿਸ਼ਾਲ ਰਾਮ ਮੰਦਿਰ ਲਈ ਸ਼ੁਰੂ ਹੋਣਗੇ ਪ੍ਰੋਗਰਾਮ-ਆਲੌਕ ਕੁਮਾਰ

ਜਲੰਧਰ, 26 ਮਈ (ਸ਼ਿਵ)-ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮੀ ਕਾਰਜਕਾਰੀ ਪ੍ਰਧਾਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਆਲੌਕ ਕੁਮਾਰ ਨੇ ਕਿਹਾ ਹੈ ਕਿ ਇਸ ਸਾਲ ਦੇ ਆਿਖ਼ਰ ਤੱਕ ਅਯੁੱਧਿਆ 'ਚ ਸ੍ਰੀ ਰਾਮ ਮੰਦਿਰ ਬਣਾਉਣ ਦੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਜਾਣਗੇ ਕਿਉਂਕਿ ਰਾਮ ...

ਪੂਰੀ ਖ਼ਬਰ »

ਰਮਜ਼ਾਨ ਮੁਬਾਰਕ ਦਾ 11ਵਾਂ ਰੋਜ਼ਾ ਅੱਜ

ਮਲੇਰਕੋਟਲਾ, 26 ਮਈ (ਹਨੀਫ਼ ਥਿੰਦ) -ਅੱਜ 27 ਮਈ ਐਤਵਾਰ ਨੂੰ ਰਮਜ਼ਾਨ-ਉਲ-ਮੁਬਾਰਕ ਦਾ 11ਵਾਂ ਰੋਜ਼ਾ ਖੋਲ੍ਹਣ ਦਾ ਸਮਾਂ ਸ਼ਾਮ 7:22 ਵਜੇ ਹੋਵੇਗਾ ਤੇ ਕੱਲ੍ਹ 28 ਮਈ ਨੂੰ ਰਮਜ਼ਾਨ ਦਾ 12ਵਾਂ ਰੋਜ਼ਾ ਸਵੇਰੇ 3:52 ਵਜੇ ਤੱਕ ਰੱਖਿਆ ਜਾ ਸਕੇਗਾ ਜਦਕਿ ਲੁਧਿਆਣਾ, ਧੂਰੀ ਤੇ ਫਗਵਾੜਾ ਹਰ ...

ਪੂਰੀ ਖ਼ਬਰ »

ਲੰਗਰ ਤੋਂ ਜੀ.ਐਸ.ਟੀ. ਹਟਾਉਣ ਦੇ ਮਾਮਲੇ ਵਿਚ ਮੋਦੀ ਬਹੁਤ ਗੰਭੀਰ ਹਨ-ਮਲਿਕ

ਚੰਡੀਗੜ੍ਹ, 26 ਮਈ (ਐਨ.ਐਸ. ਪਰਵਾਨਾ)- ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਦਾਅਵਾ ਕੀਤਾ ਹੈ ਕਿ ਲੰਗਰ 'ਤੇ ਲਾਗੂ ਕੇਂਦਰੀ ਜੀ.ਐਸ.ਟੀ. ਕਿਸੇ ਵੀ ਸਮੇਂ ਹਟ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਦੇ ਸਾਰੇ ਪੱਖਾਂ 'ਤੇ ...

ਪੂਰੀ ਖ਼ਬਰ »

ਖੇਤੀਬਾੜੀ ਵਿਕਾਸ ਬੈਂਕ ਵਲੋਂ ਕਿਸਾਨਾਂ ਦੇ ਘਰਾਂ 'ਤੇ ਛਾਪੇਮਾਰੀ-1 ਕਿਸਾਨ ਨੂੰ ਜੇਲ੍ਹ ਭੇਜਿਆ

ਸਮਾਣਾ, 26 ਮਈ (ਸਾਹਿਬ ਸਿੰਘ)-ਅੱਜ ਖੇਤੀਬਾੜੀ ਵਿਕਾਸ ਬੈਂਕ ਸਮਾਣਾ ਵਲੋਂ ਬੈਂਕ ਕਰਜ਼ਿਆਂ ਦੇ ਡਿਫਾਲਟਰ ਕਿਸਾਨਾਂ ਦੇ ਘਰਾਂ 'ਤੇ ਛਾਪੇ ਮਾਰੇ ਗਏ, ਜਿਸ ਦੌਰਾਨ ਇਕ ਕਿਸਾਨ ਨੂੰ ਗਿ੍ਫ਼ਤਾਰ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ | ਉਧਰ ਕਿਸਾਨ ਯੂਨੀਅਨ ਉਗਰਾਹਾਂ ਨੇ 28 ...

ਪੂਰੀ ਖ਼ਬਰ »

ਪਾਕਿ 'ਚ ਹਿੰਦੂ ਔਰਤਾਂ ਤੇ ਬੱਚਿਆਂ ਦੀ ਆਰਥਿਕ ਸੁਰੱਖਿਆ ਲਈ ਬਿੱਲ ਪੇਸ਼

ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਿੰਧ ਅਸੈਂਬਲੀ ਵਲੋਂ ਸਿੰਧ ਹਿੰਦੂ ਮੈਰਿਜ ਐਕਟ (ਸੋਧ) ਬਿੱਲ 2018 'ਚ ਹਿੰਦੂ ਭਾਈਚਾਰੇ ਦੀਆਂ ਵਿਆਹੁਤਾ ਔਰਤਾਂ ਤੇ ਬੱਚਿਆਂ ਦੀ ਆਰਥਿਕ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਪਤੀ-ਪਤਨੀ 'ਚ ਮਤਭੇਦ ਹੋਣ 'ਤੇ ਦੋਵਾਂ ...

ਪੂਰੀ ਖ਼ਬਰ »

ਸਰਕਾਰ ਵਲੋਂ ਸਕੂਲਾਂ ਦਾ ਸਮਾਂ ਬਦਲਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ-ਸਿੱਖਿਆ ਮੰਤਰੀ

ਚੰਡੀਗੜ੍ਹ, 26 ਮਈ (ਵਿਕਰਮਜੀਤ ਸਿੰਘ ਮਾਨ)- ਮੌਸਮ ਦੇ ਮੱਦੇਨਜ਼ਰ ਪੰਜਾਬ 'ਚ ਸਕੂਲਾਂ ਦਾ ਸਮਾਂ ਤਬਦੀਲ ਕਰਨ ਸਬੰਧੀ ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਨਾਮ 'ਤੇ ਵਾਇਰਲ ਕੀਤਾ ਜਾ ਰਿਹਾ ਸੁਨੇਹਾ ਫ਼ਰਜ਼ੀ ਹੈ¢ ਇਸ ਦਾ ਪੁਸ਼ਟੀ ਕਰਦਿਆਂ ਸਰਕਾਰੀ ਬੁਲਾਰੇ ਨੇ ਕਿਹਾ ਕਿ ਅਜਿਹਾ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਵਲੋਂ ਡੀ.ਪੀ.ਆਈ. ਦੁਆਰਾ ਆਪਣੇ ਪੱਧਰ 'ਤੇ ਕੀਤੀਆਂ ਬਦਲੀਆਂ ਰੱਦ

ਚੰਡੀਗੜ੍ਹ, 26 ਮਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਕ ਡੀ.ਪੀ.ਆਈ. ਵਲੋਂ ਆਪਣੇ ਪੱਧਰ 'ਤੇ ਹੀ ਕੀਤੀਆਂ ਗਈਆਂ ਬਦਲੀਆਂ ਨੂੰ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ | ਇਸ ਦੇ ਨਾਲ ਹੀ ਸਿੱਖਿਆ ਮੰਤਰੀ ...

ਪੂਰੀ ਖ਼ਬਰ »

ਬੱਲੂਆਣਾ 'ਚ ਕਤਲ ਕਰਕੇ ਨਕਦੀ ਤੇ ਗਹਿਣੇ ਲੁੱਟੇ

ਅਬੋਹਰ, 26 ਮਈ (ਸੁਖਜਿੰਦਰ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਕੰਧਵਾਲਾ ਅਮਰਕੋਟ ਵਿਖੇ ਬੀਤੀ ਰਾਤ ਘਰ 'ਚ ਇਕੱਲੇ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਹੱਥ ਪੈਰ ਬੰਨ੍ਹ ਕੇ ਕਤਲ ਕਰਨ ਤੋਂ ਬਾਅਦ ਨਗਦੀ ਤੇ ਗਹਿਣੇ ਲੁੱਟ ਕੇ ਫਰਾਰ ਹੋਣ ਦੀ ਖਬਰ ਹੈ | ਘਟਨਾ ਦਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX