ਸੰਗਰੂਰ, 26 ਮਈ (ਧੀਰਜ ਪਸ਼ੌਰੀਆ)- ਡੀਜ਼ਲ-ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ੂ ਲੈ ਕੇ ਅੱਜ ਸੈਂਕੜੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਅਗਵਾਈ ਵਿਚ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਦੀ ਰੋਸ ਮੁਜਾਹਰਾ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੰੂ ਮੰਗ-ਪੱਤਰ ਦਿੱਤਾ | ਕਿਸਾਨਾਂ ਨੇ ਮੰਗ ਕੀਤੀ ਕਿ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਅੱਧੀਆਂ ਕੀਤੀਆਂ ਜਾਣ ਨਹੀਂ ਤਾਂ ਉਹ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਤੋਂ ਨਹੀਂ ਝਿਜਕਣਗੇ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾਰੂ ਕੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ | ਸਰਕਾਰ ਦੀ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦੇਸ਼ ਦਾ ਕਿਸਾਨ ਹਾਲਾਤਾਂ ਨੰੂ ਬਦਲਣ ਲਈ ਇਕ ਨਵੀਂ ਕਰਵਟ ਲੈ ਰਿਹਾ ਹੈ | ਇਸ ਨਵੀਂ ਕਰਵਟ ਤਹਿਤ ਦੇਸ਼ ਦੇ ਕਸਾਨ 1 ਤੋਂ 10 ਜੂਨ ਤੱਕ ਪਿੰਡ ਬੰਦ ਕਰ ਕੇ ਛੁੱਟੀ 'ਤੇ ਜਾ ਰਹੇ ਹਨ | ਕਿਸਾਨ ਇਨ੍ਹਾਂ 10 ਦਿਨਾਂ ਦੌਰਾਨ ਆਪਣੇ ਪਿੰਡ, ਘਰ ਜਾਂ ਖੇਤ ਵਿਚ ਹੀ ਰਹਿਣਗੇ | ਸ਼ਹਿਰਾਂ ਨੰੂ ਦੁੱਧ, ਸਬਜ਼ੀਆਂ ਅਤੇ ਹਰ ਤਰ੍ਹਾਂ ਦੀ ਖੇਤ ਉਪਜ ਦੀ ਸਪਲਾਈ ਬੰਦ ਕੀਤੀ ਜਾਵੇਗੀ | ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ ਅਤੇ ਮਲਕੀਤ ਸਿੰਘ ਲਖਮੀਰਵਾਲਾ ਨੇ ਦੱਸਿਆ ਕਿ ਕਿਸਾਨਾਂ ਦੀ ਮੰਗ ਹੈ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਖੇਤੀ ਜਿਣਸਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਿਕ 50 ਫੀਸਦੀ ਮੁਨਾਫ਼ੇ ਨਾਲ ਤੈਅ ਕੀਤੇ ਜਾਣ | ਇਸ ਮੌਕੇ ਲਾਭ ਸਿੰਘ ਕੜੈਲ, ਪ੍ਰੀਤਮ ਸਿੰਘ ਬਡਰੁੱਖਾਂ, ਕਸ਼ਮੀਰ ਸਿੰਘ ਘਰਾਚੋਂ, ਹਰਜੀਤ ਸਿੰਘ ਮੰਗਵਾਲ, ਅਜੈਬ ਸਿੰਘ ਸੰਘਰੇੜੀ, ਜਸਵੰਤ ਸਿੰਘ ਬਿਘੜਵਾਲ, ਨਰੰਜਣ ਸਿੰਘ ਚੀਮਾ, ਬਲਵਿੰਦਰ ਸਿੰਘ ਘੋੜੇਨਬ, ਰੋਹੀ ਸਿੰਘ ਮੰਗਵਾਲ, ਕਰਮ ਸਿੰਘ ਘਾਬਦਾਂ, ਬਲਵਿੰਦਰ ਸਿੰਘ ਬਡਰੁੱਖਾਂ, ਹਰਚਰਨ ਸਿੰਘ ਕਲੋਦੀ ਮੌਜੂਦ ਸਨ |
ਸੰਗਰੂਰ, 26 ਮਈ (ਧੀਰਜ਼ ਪਸ਼ੌਰੀਆ) - ਯੂਨਾਇਟਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ਤੇ ਦੇਸ਼ ਵਿਚਲੇ 10 ਲੱਖ ਬੈਂਕ ਮੁਲਾਜਮਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ 30 ਅਤੇ 31 ਮਈ ਨੰੂ ਕੀਤੀ ਜਾ ਰਹੀ ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਵਜੋਂ ਸੰਗਰੂਰ ਵਿਖੇ ਵੱਡੀ ...
ਲਹਿਰਾਗਾਗਾ, 26 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੀਆਂ ਅਣ-ਏਡਿਡ ਸੰਸਥਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਹੋਈ ਜਿਸ ਵਿਚ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਫ਼ਾਰ ਐਸ.ਸੀ. ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ...
ਸੰਦੌੜ, 26 ਮਈ (ਗੁਰਪ੍ਰੀਤ ਸਿੰਘ ਚੀਮਾ) - ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਹਕੀਮਪੁਰ ਖਟੜਾ ਸਥਿਤ ਫਾਰਮਰ ਕੇਅਰ ਸੈਂਟਰ ਨਾਮ ਦੀ ਕੀੜੇਮਾਰ ਦਵਾਈਆਂ ਵਾਲੀ ਦੁਕਾਨ 'ਤੇ ਲੰਘੀ ਰਾਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਦੁਕਾਨ ਦੇ ਮਾਲਕ ਪ੍ਰਸ਼ੋਤਮ ਲਾਲ ਪੁੱਤਰ ਰੂਪ ...
ਲਹਿਰਾਗਾਗਾ, 26 ਮਈ (ਅਸ਼ੋਕ ਗਰਗ)-ਪਿੰਡ ਖੰਡੇਬਾਦ ਦੇ ਡੇਰੇ ਦੀ ਜ਼ਮੀਨ ਨੂੰ ਲੈ ਕੇ ਪਿੰਡ ਦੇ ਸਾਬਕਾ ਸਰਪੰਚ ਹਰੀ ਸਿੰਘ ਨੰਬਰਦਾਰ ਦੀ ਕੁੱਝ ਵਿਅਕਤੀਆਂ ਵਲੋਂ ਕੁੱਟਮਾਰ ਕਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਪੁਲਿਸ ਨੇ 4 ਵਿਅਕਤੀਆਂ ਸਮੇਤ ਕੁੱਝ ਨਾਮਾਲੂਮ ...
ਭਵਾਨੀਗੜ੍ਹ, 26 ਮਈ (ਮਾਝੀ, ਫੱਗੂਵਾਲਾ) - ਅੱਜ ਪਿੰਡ ਬਾਲਦ ਕਲਾਂ ਕੋਲ ਮੁੱਖ ਮਾਰਗ 'ਤੇ ਦੋ ਕਾਰਾਂ ਆਪਸ ਵਿਚ ਟਕਰਾ ਗਈਆਂ, ਜਿਸ ਟੱਕਰ ਨਾਲ ਦੋ ਵਿਅਕਤੀ ਜਖਮੀ ਹੋ ਗਏ | ਮਿਲੀ ਜਾਣਕਾਰੀ ਅਨੁਸਾਰ ਬਾਲਦ ਕਲਾਂ ਕੋਲ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ 'ਤੇ ਦੋ ਕਾਰਾਂ ਦੀ ਟੱਕਰ ...
ਧੂਰੀ, 26 ਮਈ (ਸੰਜੇ ਲਹਿਰੀ)-ਥਾਣਾ ਸਿਟੀ ਧੂਰੀ ਵਿਖੇ ਥਾਣਾ ਮੁਖੀ ਰਾਜੇਸ਼ ਸਨੇਹੀ ਵੱਲੋਂ ਸੱਦੀ ਗਈ ਇਕ ਪੈੱ੍ਰਸ ਕਾਨਫ਼ਰੰਸ ਵਿਚ ਸ੍ਰੀ ਸਨੇਹੀ ਨੇ ਦੱਸਿਆ ਕਿ ਸਿਟੀ ਧੂਰੀ ਦੀ ਪੁਲਿਸ ਵੱਲੋਂ ਨਸ਼ਾ ਰੱਖਣ ਦੇ ਦੋਸ਼ਾਂ ਹੇਠ ਜਿੱਥੇ ਇੱਕ ਔਰਤ ਸਮੇਤ 2 ਵਿਅਕਤੀਆਂ ਨੂੰ ...
ਸੁਨਾਮ ਊਧਮ ਸਿੰਘ ਵਾਲਾ, 26 ਮਈ (ਧਾਲੀਵਾਲ, ਭੁੱਲਰ) - ਸਥਾਨਕ ਸ਼ਹਿਰ ਦੀ ਸਾਂਈ ਕਾਲੋਨੀ (ਟਿੱਬੀ) ਵਿਚ ਇਕ ਬਾਲਗ ਪ੍ਰੇਮੀ ਜੋੜੇ ਦੀ ਲੋਕਾਂ ਦੀ ਭੀੜ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਉਪਰੰਤ ਵੀਡੀਓ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵੱਲੋਂ ਇਸ ...
ਸੰਗਰੂਰ, 26 ਮਈ (ਸੁਖਵਿੰਦਰ ਸਿੰਘ ਫੁੱਲ)-ਸੀ.ਬੀ.ਐਸ.ਈ. ਵਲੋਂ ਐਲਾਨੇ ਨਤੀਜਿਆਂ ਵਿਚ ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ | ਸਕੂਲ ਦੇ ਬਾਰ੍ਹਵੀਂ ਦੇ ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ | ਸਕੂਲ ਦੇ ਪਿ੍ੰਸੀਪਲ ਮੈਡਮ ...
ਮਲੇਰਕੋਟਲਾ, 26 ਮਈ (ਹਨੀਫ਼ ਥਿੰਦ)-ਪੰਜਾਬ 'ਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਰਾਜ ਸਰਕਾਰ ਵਲੋਂ ਚਲਾਈ ਜਾ ਰਹੀ ਡੇਪੋ ਮੁਹਿੰਮ ਦੇ ਦੂਜੇ ਪੜਾਅ ਤਹਿਤ ਸਬ-ਡਵੀਜ਼ਨ ਮਲੇਰਕੋਟਲਾ ਅਧੀਨ ਆਉਂਦੇ ਪਿੰਡਾਂ ਤੇ ਸ਼ਹਿਰੀ ਵਸੋਂ ਵਾਲੇ ਖੇਤਰਾਂ ਵਿਚ ਜਾਗਰੂਕਤਾ ਪ੍ਰੋਗਰਾਮ ...
ਧੂਰੀ, 26 ਮਈ (ਸੰਜੇ ਲਹਿਰੀ) - ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਮਾਲਵਾ ਪਰਿਵਰਤਨ ਸੁਸਾਇਟੀ ਵੱਲੋਂ ਮਈ ਦੇ ਪਹਿਲੇ ਹਫ਼ਤੇ ਲਗਾਏ ਗਏ ਗੋਡੇ ਅਤੇ ਚੂਲੇ ਬਦਲਣ ਦੇ ਕੈਂਪ ਵਿਚ ਪਹੁੰਚੇ ਲੋੜਵੰਦ ਮਰੀਜ਼ਾਂ ਦਾ ਦੁਬਾਰਾ ਚੈੱਕਅਪ ਕਰਨ ਲਈ ਗੋਡੇ ਅਤੇ ਚੂਲੇ ਬਦਲਣ ਦੇ ...
ਮਾਲੇਰਕੋਟਲਾ, 26 ਮਈ (ਪਾਰਸ ਜੈਨ)-ਸ਼ਾਹਕੋਟ ਜ਼ਿਮਨੀ ਚੋਣ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੈਬ ਸਿੰਘ ਕੌਹਾੜ ਦੀ ਹਿਮਾਇਤ ਵਿਚ ਉੱਥੋਂ ਦੇ ਮੁਸਲਿਮ ਭਾਈਚਾਰੇ ਨੂੰ ਲਾਮਬੰਦ ਕਰਨ ਉਪਰੰਤ ਮਲੇਰਕੋਟਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਵਕਫ਼ ...
ਸੰਗਰੂਰ, 26 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਥਾਣਾ ਸਿਟੀ-1 ਸੰਗਰੂਰ ਪੁਲਿਸ ਵਲੋਂ ਸਰਕਾਰੀ ਨੌਕਰੀ ਦਿਵਾਉਣ ਦੇ ਨਾਂਅ ਹੇਠ 3 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਿਟੀ -1 ਵਿਖੇ ...
ਮਾਲੇਰਕੋਟਲਾ, 26 ਮਈ (ਪਾਰਸ ਜੈਨ) - ਜੇਕਰ ਪੰਜਾਬ ਸਰਕਾਰ ਵੱਲੋਂ ਸੀ.ਪੀ.ਐਫ ਕਰਮਚਾਰੀ ਯੂਨੀਅਨ ਦੀਆਂ ਮੰਨੀਆਂ ਮੰਗਾਂ ਤੇ ਟਾਲਮਟੋਲ ਵਾਲੀ ਨੀਤੀ ਅਪਣਾਈ ਗਈ ਤਾਂ ਜਥੇਬੰਦੀ ਵੱਡੇ ਪੱਧਰ 'ਤੇ ਸੰਘਰਸ਼ ਉਲੀਕੇਗੀ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਹੋਣ ਤੱਕ ਸੰਘਰਸ਼ ...
ਸੰਦੌੜ, 26 ਮਈ (ਜਗਪਾਲ ਸਿੰਘ ਸੰਧੂ) - ਪਿੰਡ ਅਲੀਪੁਰ ਅਖਤਿਆਰਪੁਰਾ ਦੇ ਇੱਕ ਕਿਸਾਨ ਦੇ ਪਸ਼ੂਆਂ ਨੂੰ ਸਿਖਰ ਦੁਪਹਿਰੇ ਅਚਾਨਕ ਕੋਲ ਪਏ ਲੱਕੜਾਂ ਦੇ ਬਾਲਣ ਤੋਂ ਅੱਗ ਲੱਗਣ ਕਾਰਨ ਇੱਕ ਮੱਝ ਦੀ ਮੌਕੇ 'ਤੇ ਹੀ ਮੌਤ ਅਤੇ ਕਿਸਾਨ ਸਮੇਤ ਦੋ ਮੱਝਾਂ ਗੰਭੀਰ ਰੂਪ 'ਚ ਜ਼ਖਮੀ ਹੋਣ ...
ਲਹਿਰਾਗਾਗਾ, 26 ਮਈ (ਅਸ਼ੋਕ ਗਰਗ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਬ-ਡਵੀਜ਼ਨ ਲਹਿਰਾਗਾਗਾ ਵਿਖੇ ਸਾਂਝੀ ਰਸੋਈ ਖੋਲ੍ਹਣ ਲਈ ਬਿਲਡਿੰਗ ਦੀ ਉਸਾਰੀ ਦਾ ਕੰਮ ਐਸ.ਡੀ.ਐਮ ਦਫ਼ਤਰ ਦੀ ਬਿਲਡਿੰਗ ਨੇੜੇ ਸ਼ੁਰੂ ਕਰ ਦਿੱਤਾ ਗਿਆ ਹੈ |ਐਸ.ਡੀ.ਐਮ ਸ.ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ...
ਅਹਿਮਦਗੜ੍ਹ, 26 ਮਈ (ਮਹੋਲੀ, ਪੁਰੀ) - ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਮੁਸਲਿਮ ਭਾਈਚਾਰੇ ਦੇ ਰੋਜ਼ੇ ਖੁਲ੍ਹਵਾਉਣ ਲਈ ਰੋਜ਼ਾ ਇਫ਼ਤਾਰ ਪਾਰਟੀ ਕਰਵਾਈ ਗਈ | ਸਵ. ਕੌਾਸਲਰ ਬਿਮਲ ਸ਼ਰਮਾ ਦੇ ਸਪੁੱਤਰਾਂ ਕੌਾਸਲਰ ਦੀਪਕ ਸ਼ਰਮਾ, ਕੌਾਸਲਰ ਭੋਜ ਰਾਜ ਸ਼ਰਮਾ ਅਤੇ ਨਵਦੀਪ ...
ਸੰਗਰੂਰ, 26 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਸਾਇੰਟੇਫਿਕ ਅਵੇਅਰਨੈੱਸ ਐਾਡ ਸੋਸ਼ਲ ਵੈਲਫੇਅਰ ਫੋਰਮ ਵਲੋਂ ਸੋਸਵਾ ਅਤੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ ਵਿਖੇ ਨਸ਼ਿਆਂ ਵਿਰੁੱਧ ...
ਸੰਗਰੂਰ, 26 ਮਈ (ਦਮਨ, ਅਮਨ) - ਐਸ.ਐਸ.ਏ./ਰਮਸਾ ਅਧਿਆਪਕ ਯੂਨੀਅਨ ਸੰਗਰੂਰ ਵਲੋਂ ਜ਼ਿਲ੍ਹਾ ਆਗੂਆਂ ਗਗਨਦੀਪ ਧੂਰੀ ਅਤੇ ਜਸਵਿੰਦਰ ਸਿੰਘ ਧੀਮਾਨ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੰੂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਮਿ:), ਹਰਕਵਲਜੀਤ ਕੌਰ ਰਾਹੀਂ ਮੰਗ ...
ਜਖੇਪਲ, 26 ਮਈ (ਮੇਜਰ ਸਿੰਘ ਜਖੇਪਲ)-ਗੁਰਦੁਆਰਾ ਹੰਬਲਵਾਸ ਜਖੇਪਲ ਵਿਖੇ ਨਸ਼ਾ ਛਡਾਊ ਮੁਹਿੰਮ ਤਹਿਤ ਐਸ.ਡੀ.ਐਮ ਸੁਨਾਮ ਦੀ ਅਗਵਾਈ ਵਿਚ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਸੁਖਚੈਨ ਸਿੰਘ ਪਾਪੜਾ ਬੀ.ਡੀ.ਪੀ.ਓ ਸੁਨਾਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ...
ਭਵਾਨੀਗੜ੍ਹ, 26 ਮਈ (ਜਰਨੈਲ ਸਿੰਘ ਮਾਝੀ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਪਿੰਡ ਕਾਕੜਾ ਵਿਖੇ ਲਗਾਤਾਰ ਪੰਚਾਇਤੀ ਜ਼ਮੀਨ ਦੀਆਂ ਬੋਲੀਆਂ ਉੱਪਰ ਅਧਿਕਾਰੀਆਂ ਦੇ ਨਾਂ ਪਹੁੰਚਣ ਕਾਰਨ ਰੱਦ ਹੋਈਆਂ ਬੋਲੀਆਂ ਨੂੰ ਲੈ ਕੇ ਯੂਨੀਅਨ ਵਿਚ ਰੋਸ ਪਾਇਆ ਜਾ ਰਿਹਾ ਹੈ | ...
ਬੀਜਾ, 26 ਮਈ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਬੀਜਾ ਦਾ ਜਿੱਥੇ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਸਿਹਤ ਸਹੂਲਤਾਂ ਦੇ ਖੇਤਰ ਵਿਚ ਬੜੇ ਫ਼ਖਰ ਨਾਲ ਨਾਂਅ ਲਿਆ ਜਾ ਰਿਹਾ ਹੈ | ਉੱਥੇ ਇਸ ਦੇ ਪ੍ਰਬੰਧਕਾਂ ਦੀ ਅਗਵਾਈ ਹੇਠ ਪਿਛਲੇ ਦੋ ਦਹਾਕਿਆਂ ਤੋਂ ਚੱਲ ਰਹੀ ਸੰਸਥਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX