ਤਾਜਾ ਖ਼ਬਰਾਂ


ਪਾਬੰਦੀਸ਼ੁਦਾ ਨਸ਼ਾ ਰੱਖਣ ਦੇ ਦੋਸ਼ 'ਚ ਅਦਾਕਾਰ ਏਜਾਜ ਖ਼ਾਨ ਗ੍ਰਿਫ਼ਤਾਰ
. . .  25 minutes ago
ਮੁੰਬਈ, 23 ਅਕਤੂਬਰ- ਰਿਐਲਟੀ ਸ਼ੋਅ 'ਬਿੱਗ ਬੋਸ' ਤੋਂ ਮਸ਼ਹੂਰ ਹੋਏ ਅਦਾਕਾਰ ਏਜਾਜ ਖ਼ਾਨ ਨੂੰ ਐਂਟੀ ਨਾਰਕੋਟਿਕਸ ਸੈੱਲ ਨੇ ਬੀਤੀ ਰਾਤ ਮੁੰਬਈ ਦੇ ਬੇਲਾਪੁਰ ਦੇ ਇੱਕ ਹੋਟਲ 'ਚੋਂ ਗ੍ਰਿਫ਼ਤਾਰ ਕੀਤਾ ਹੈ। ਏਜਾਜ ਦੀ ਇਹ ਗ੍ਰਿਫ਼ਤਾਰੀ ਨਸ਼ੇ ਦੀਆਂ 8 ਪਾਬੰਦੀਸ਼ੁਦਾ ਗੋਲੀਆਂ ਰੱਖਣ...
ਪਾਦਰੀ ਕੁਰੀਆਕੋਸ ਦੇ ਮੌਤ ਦੇ ਮਾਮਲੇ ਦੀ ਜਾਂਚ ਜਾਰੀ ਰਹੇਗੀ- ਡੀ. ਐੱਸ. ਪੀ.
. . .  36 minutes ago
ਦਸੂਹਾ, 23 ਅਕਤੂਬਰ- ਨਨ ਜਬਰ ਜਨਾਹ ਮਾਮਲੇ 'ਚ ਦੋਸ਼ੀ ਫਰੈਂਕੋ ਮੁਲੱਕਲ ਖ਼ਿਲਾਫ਼ ਗਵਾਹੀ ਦੇਣ ਵਾਲੇ ਪਾਦਰੀ ਕੁਰੀਆਕੋਸ ਕੱਟੂਥਾਰਾ ਦੀ ਮੌਤ ਦੇ ਮਾਮਲੇ 'ਚ ਦਸੂਹਾ ਦੇ ਡੀ. ਐੱਸ. ਪੀ. ਏ. ਆਰ. ਸ਼ਰਮਾ ਦਾ ਕਹਿਣਾ ਹੈ ਕਿ ਅੱਜ ਲਾਸ਼ ਦਾ ਪੋਸਟਮਾਰਟਮ ਅੱਜ ਹੋ...
ਚੋਰਾਂ ਦੀ ਦਹਿਸ਼ਤ, ਇੱਕੋ ਰਾਤ 'ਚ ਦਰਜਨ ਦੇ ਕਰੀਬ ਦੁਕਾਨਾਂ 'ਚ ਕੀਤੀ ਚੋਰੀ
. . .  43 minutes ago
ਮਮਦੋਟ, 23 ਅਕਤੂਬਰ (ਸੁਖਦੇਵ ਸਿੰਘ ਸੰਗਮ)- ਲੰਘੀ ਰਾਤ ਅਣਪਛਾਤੇ ਚੋਰਾਂ ਨੇ ਕਸਬਾ ਮਮਦੋਟ ਦੇ ਮੁੱਖ ਬਾਜ਼ਾਰ ਅਤੇ ਬਾਹਰੀ ਸੜਕ 'ਤੇ ਪੈਂਦੀਆਂ ਇੱਕ ਦਰਜਨ ਦੇ ਕਰੀਬ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰੋਂ ਕਈ ਐੱਲ. ਸੀ...
'ਆਪ' ਦੇ ਖਹਿਰਾ ਅਤੇ ਚੀਮਾ ਧੜਿਆਂ ਦੀ ਅੱਜ ਹੋਵੇਗੀ ਅਹਿਮ ਬੈਠਕ
. . .  55 minutes ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਆਮ ਆਦਮੀ ਪਾਰਟੀ ਦੇ ਖਹਿਰਾ ਅਤੇ ਚੀਮਾ ਧੜਿਆਂ ਦੀ ਚੰਡੀਗੜ੍ਹ 'ਚ ਅੱਜ ਬਾਅਦ ਦੁਪਹਿਰ ਇੱਕ ਅਹਿਮ ਬੈਠਕ...
ਲੋਕਾਂ ਨੂੰ ਰੇਲਵੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲਾ ਫਰਜ਼ੀ ਐੱਸ. ਪੀ. ਅਤੇ ਉਸ ਦਾ ਪਿਤਾ ਗ੍ਰਿਫ਼ਤਾਰ
. . .  about 1 hour ago
ਕਪੂਰਥਲਾ, 23 ਅਕਤੂਬਰ (ਅਮਰਜੀਤ ਸਿੰਘ ਸਡਾਨਾ)- ਸੀ. ਆਈ. ਏ. ਸਟਾਫ਼ ਕਪੂਰਥਲਾ ਦੀ ਪੁਲਿਸ ਨੇ ਰੇਲਵੇ ਪੁਲਿਸ ਦੇ ਇੱਕ ਫਰਜ਼ੀ ਐੱਸ. ਪੀ. ਅਤੇ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਪਿਉ-ਪੁੱਤ ਭੋਲੇ-ਭਾਲੇ ਲੋਕਾਂ ਨੂੰ ਰੇਲਵੇ 'ਚ ਨੌਕਰੀ ਦਾ ਝਾਂਸਾ ਦੇ ਕੇ ਠੱਗੀ...
ਕੇਰਲ ਦੇ ਮੁੱਖ ਮੰਤਰੀ ਦਾ ਆਰ. ਐੱਸ. ਐੱਸ. 'ਤੇ ਦੋਸ਼- ਸਬਰੀਮਾਲਾ ਮੰਦਰ ਨੂੰ 'ਵਾਰ ਜ਼ੋਨ' ਬਣਾਉਣ ਦੀ ਕੀਤੀ ਕੋਸ਼ਿਸ਼
. . .  about 1 hour ago
ਤਿਰੂਵਨੰਤਪੁਰਮ, 23 ਅਕਤੂਬਰ- ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਸਾਹਮਣੇ ਇਹ ਸਾਫ਼ ਕਰ ਦਿੱਤਾ ਹੈ ਕਿ ਸਬਰੀਮਾਲਾ ਮੰਦਰ 'ਚ ਉਨ੍ਹਾਂ ਵਲੋਂ ਅਦਾਲਤ ਦੇ ਫ਼ੈਸਲੇ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ...
ਅਧਿਆਪਕ ਯੂਨੀਅਨ ਵਲੋਂ ਕੈਪਟਨ ਦੇ ਮੁੱਖ ਪ੍ਰਿੰਸੀਪਲ ਸਕੱਤਰ ਨਾਲ ਕੀਤੀ ਜਾਵੇਗੀ ਬੈਠਕ
. . .  about 1 hour ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅਧਿਆਪਕ ਯੂਨੀਅਨ ਵਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨਾਲ ਬੈਠਕ ਕੀਤੀ...
ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਅਕਾਲੀ-ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਅਕਾਲੀ-ਭਾਜਪਾ ਵਫ਼ਦ ਨੇ ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਸੂਬੇ ਦੇ ਰਾਜਪਾਲ ਵੀ. ਪੀ. ਸਿੰਘ ਬਦਨੋਰ ਨਾਲ ਮੁਲਾਕਾਤ ਕੀਤੀ ਹੈ...
ਅਬੋਹਰ ਮੰਡੀ 'ਚ ਵਿਜੀਲੈਂਸ ਟੀਮ ਵਲੋਂ ਜਾਂਚ
. . .  about 2 hours ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਮੰਡੀ 'ਚ ਨਰਮੇ ਦੀ ਖ਼ਰੀਦ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਰੌਲ਼ੇ ਨੂੰ ਲੈ ਕੇ ਅੱਜ ਵਿਜੀਲੈਂਸ ਟੀਮ ਵਲੋਂ ਮੰਡੀ 'ਚ ਪੁੱਜ ਕੇ ਖ਼ਰੀਦ ਪ੍ਰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਮੰਡੀ 'ਚ ਕਿਸਾਨ ਵੀ...
ਅੰਮ੍ਰਿਤਸਰ 'ਚ ਗੈਂਗਸਟਰ ਸੰਨੀ ਕਤਲ, ਲੁੱਟ-ਖੋਹ ਦੀਆਂ ਕਈ ਵਾਰਦਾਤਾਂ 'ਚ ਸੀ ਸ਼ਾਮਲ
. . .  about 2 hours ago
ਅੰਮ੍ਰਿਤਸਰ, 23 (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਗੈਂਗਸਟਰ ਅਮਨਦੀਪ ਸਿੰਘ ਉਰਫ਼ ਸੰਨੀ ਦੇ ਭੇਦਭਰੇ ਹਾਲਾਤ 'ਚ ਕਤਲ ਦੀ ਖ਼ਬਰ ਮਿਲੀ ਹੈ। ਉਸ ਦੀ ਲਾਸ਼ ਨਿਊ ਗੁਰਨਾਮ ਸਿੰਘ ਬੋਹੜ ਵਾਲਾ ਬਾਜ਼ਾਰ ਗਲੀ 19 ਦੇ ਇੱਕ ਖ਼ਾਲੀ ਪਲਾਟ 'ਚ ਮਿਲੀ ਹੈ। ਪੁਲਿਸ ਚੌਕੀ...
ਨਾਗਰਿਕਤਾ ਬਿੱਲ ਨੂੰ ਲੈ ਕੇ 46 ਸੰਗਠਨਾਂ ਨੇ ਕੀਤਾ ਅਸਾਮ ਬੰਦ ਦਾ ਐਲਾਨ
. . .  about 3 hours ago
ਗੁਹਾਟੀ, 23 ਅਕਤੂਬਰ- ਅਸਾਮ 'ਚ ਨੈਸ਼ਨਲ ਰਜਿਸਟਰ ਆਫ਼ ਸਿਟੀਜਨਜ਼ (ਐੱਨ. ਆਰ. ਸੀ.) ਦਾ ਆਖ਼ਰੀ ਖਰੜਾ ਜਾਰੀ ਹੋਣ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਅਜੇ ਵੀ ਜਾਰੀ ਹੈ। ਇਸ ਮੁੱਦੇ 'ਤੇ ਵੱਖ-ਵੱਖ ਸਥਾਨਕ ਭਾਈਚਾਰਿਆਂ ਨਾਲ ਸੰਬੰਧਿਤ ਘੱਟੋ-ਘੱਟ 46 ਸੰਗਠਨਾਂ...
ਕੁਝ ਸ਼ਰਤਾਂ ਨਾਲ ਸੁਪਰੀਮ ਕੋਰਟ ਨੇ ਪਟਾਕਿਆਂ ਦੀ ਵਿੱਕਰੀ ਨੂੰ ਦਿੱਤੀ ਮਨਜ਼ੂਰੀ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ- ਸੁਪਰੀਮ ਕੋਰਟ ਨੇ ਦੇਸ਼ ਵਾਸੀਆਂ ਨੂੰ ਦਿਵਾਲੀ 'ਤੇ ਰਾਹਤ ਦਿੱਤੀ ਹੈ। ਅੱਜ ਸੁਪਰੀਮ ਕੋਰਟ ਨੇ ਕੁਝ ਸ਼ਰਤਾਂ ਨਾਲ ਦਿਵਾਲੀ 'ਤੇ ਪਟਾਕਿਆਂ ਦੀ ਵਿੱਕਰੀ ਦੀ ਮਨਜ਼ੂਰੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਭਰ 'ਚ ਪਟਾਕਿਆਂ ਦੀ ਵਿੱਕਰੀ...
'ਮਹਾਂਰਿਸ਼ੀ ਵਾਲਮੀਕਿ ਜਯੰਤੀ' ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣਗੇ ਐੱਚ. ਡੀ. ਦੇਵਗੌੜਾ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ- ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੀ ਭਲਾਈ ਲਈ ਪਾਏ ਯੋਗਦਾਨ ਕਾਰਨ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵਗੌੜਾ ਨੂੰ 'ਮਹਾਂਰਿਸ਼ੀ ਵਾਲਮੀਕਿ ਜਯੰਤੀ' ਪੁਰਸਕਾਰ ਨਾਲ ਸਨਮਾਨਿਤ ਕੀਤਾ...
ਬਠਿੰਡਾ 'ਚ ਫ਼ੈਕਟਰੀ ਨੂੰ ਲੱਗੀ ਅੱਗ, ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ
. . .  about 4 hours ago
ਬਠਿੰਡਾ, 23 ਅਕਤੂਬਰ (ਕੰਵਲਜੀਤ ਸਿੰਘ ਸਿੱਧੂ) - ਬਠਿੰਡਾ ਦੇ ਗਰੋਥ ਸੈਂਟਰ ਵਿਖੇ ਸਪੋਰਟਸ ਸ਼ੂਜ਼ ਬਣਾਉਣ ਵਾਲੀ ਫ਼ੈਕਟਰੀ ਨੂੰ ਭੇਦ ਭਰੀ ਹਾਲਤ 'ਚ ਅੱਗ ਲੱਗ ਗਈ। ਫ਼ੈਕਟਰੀ ਮਾਲਕ ਬੀਰਬਲ ਦਾਸ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਡਿਪਟੀ ਕਮਿਸ਼ਨਰ ਬਠਿੰਡਾ ਮੌਕੇ 'ਤੇ ਪੁੱਜੇ ਤੇ...
ਭਾਰਤ ਤੇ ਪਾਕਿਸਤਾਨ ਵਿਚਕਾਰ ਅੱਜ ਡੀ.ਜੀ.ਐਮ.ਓ. ਪੱਧਰ ਦੀ ਹੋਵੇਗੀ ਗੱਲਬਾਤ
. . .  about 4 hours ago
ਨਵੀਂ ਦਿੱਲੀ, 23 ਅਕਤੂਬਰ - ਭਾਰਤ ਤੇ ਪਾਕਿਸਤਾਨ ਵਿਚਕਾਰ ਅੱਜ ਡੀ.ਜੀ.ਐਮ.ਓ. ਪੱਧਰ ਦੀ ਗੱਲਬਾਤ ਹੋਵੇਗੀ। ਇਸ ਦੌਰਾਨ ਭਾਰਤ ਪਾਕਿਸਤਾਨ ਨਾਲ ਸਰਹੱਦ ਪਾਰ ਕਰਕੇ ਭਾਰਤੀ ਫੌਜੀਆਂ 'ਤੇ ਹਮਲੇ ਦੇ ਮਾਮਲੇ 'ਚ ਗੱਲ ਕਰੇਗਾ। 21 ਅਕਤੂਬਰ ਨੂੰ ਰਾਜੌਰੀ ਸੈਕਟਰ 'ਚ ਪਾਕਿਸਤਾਨ ਵਲੋਂ ਆਏ ਅੱਤਵਾਦੀਆਂ...
ਲਗਾਤਾਰ ਛੇਵੇਂ ਦਿਨ ਤੇਲ ਦੀਆਂ ਕੀਮਤਾਂ 'ਚ ਹੋਈ ਕਟੌਤੀ
. . .  about 5 hours ago
ਸਕੂਲ ਬੱਸ ਨਾਲ ਹਾਦਸਾ, 2 ਬੱਚਿਆਂ ਦੀ ਮੌਤ, 20 ਜ਼ਖਮੀ
. . .  about 5 hours ago
ਜੱਜ ਦੀ ਪਤਨੀ ਤੋਂ ਬਾਅਦ ਬੇਟੇ ਦੀ ਹੋਈ ਮੌਤ, 10 ਦਿਨ ਪਹਿਲਾ ਗਨਰ ਨੇ ਸ਼ਰੇਆਮ ਮਾਰੀ ਸੀ ਗੋਲੀ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਰਾਜਸਥਾਨ 'ਚ ਜ਼ੀਕਾ ਵਾਇਰਸ ਦੇ 120 ਮਾਮਲੇ ਪਾਜ਼ੀਟਿਵ
. . .  1 day ago
ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  1 day ago
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  1 day ago
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  1 day ago
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  1 day ago
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  1 day ago
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  1 day ago
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  1 day ago
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪ੍ਰੋਗਰਾਮ ਦੇ ਆਯੋਜਕ ਨੇ ਜਾਰੀ ਕੀਤੀ ਵੀਡੀਓ, ਖ਼ੁਦ ਨੂੰ ਦੱਸਿਆ ਬੇਕਸੂਰ
. . .  1 day ago
ਕੱਲ੍ਹ ਸ੍ਰੀਨਗਰ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਸ੍ਰੀ ਮੁਕਤਸਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੂਜਾ ਜਥੇਦਾਰ ਦੇਣ ਦਾ ਮਾਣ ਹੋਇਆ ਪ੍ਰਾਪਤ
. . .  1 day ago
ਜਾਂਚ ਕਰਾਏ ਬਿਨਾਂ ਹੀ ਕੇਂਦਰ ਵਲੋਂ ਸਿੱਧੂ ਦੇ ਸਿਰ ਭੰਨਿਆ ਜਾ ਰਿਹੈ ਅੰਮ੍ਰਿਤਸਰ ਹਾਦਸੇ ਦਾ ਭਾਂਡਾ
. . .  1 day ago
ਕੇਂਦਰ ਵੱਲੋਂ ਖੇਤੀ ਮਸ਼ੀਨਰੀ ਲਈ ਭੇਜੀ 400 ਕਰੋੜ ਦੀ ਗਰਾਂਟ 'ਚ ਵੱਡਾ ਘਪਲਾ ਹੋਇਆ- ਚੰਦੂਮਾਜਰਾ
. . .  1 day ago
ਭਾਰਤੀ ਫੌਜ ਨੇ ਪਾਕਿਸਤਾਨ ਨੂੰ ਅੱਤਵਾਦ 'ਤੇ ਸ਼ਿਕੰਜਾ ਕੱਸਣ ਦੀ ਦਿੱਤੀ ਚਿਤਾਵਨੀ
. . .  1 day ago
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ ਦੇ ਬਾਹਰੋਂ ਐਨ.ਆਰ.ਆਈ ਤੋਂ ਲੁੱਟੇ ਢਾਈ ਲੱਖ ਰੁਪਏ
. . .  1 day ago
ਜੀਪ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ
. . .  1 day ago
ਬੁਨਿਆਦੀ ਢਾਂਚੇ ਦੇ ਖੇਤਰ 'ਚ ਨਿਵੇਸ਼ ਸਬੰਧੀ ਕੈਪਟਨ ਨੇ ਇਜ਼ਰਾਇਲ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਪੁਲਿਸ ਕਮਿਸ਼ਨਰ ਨੇ ਕਿਹਾ- ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਲਈ ਗਠਿਤ ਕੀਤੀ ਗਈ ਐੱਸ. ਆਈ. ਟੀ.
. . .  1 day ago
ਅੰਮ੍ਰਿਤਸਰ ਹਾਦਸਾ : ਸਹੀ ਨਹੀਂ ਹੈ ਰੇਲ ਚਾਲਕ ਦੀ ਮੌਤ ਦੀ ਖ਼ਬਰ
. . .  1 day ago
ਫੂਡ ਸੇਫ਼ਟੀ ਵਿਭਾਗ ਮਾਨਸਾ ਵੱਲੋਂ 1950 ਲੀਟਰ ਨਕਲੀ ਦੇਸੀ ਘਿਉ ਜ਼ਬਤ
. . .  1 day ago
ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਾਂ ਦਾ ਵਾਧੂ ਚਾਰਜ
. . .  1 day ago
ਨਨ ਜਬਰ ਜਨਾਹ ਮਾਮਲਾ : ਮੁੱਖ ਗਵਾਹ ਦੀ ਮੌਤ 'ਤੇ ਦਸੂਹਾ ਦੇ ਡੀ. ਐੱਸ. ਪੀ. ਦਾ ਬਿਆਨ ਆਇਆ ਸਾਹਮਣੇ
. . .  about 1 hour ago
ਜਲੰਧਰ : ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  about 1 hour ago
ਭਾਈ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਅੱਜ ਹੋਵੇਗੀ ਐਸ.ਜੀ.ਪੀ.ਸੀ. ਦੀ ਕਾਰਜਕਾਰੀ ਕਮੇਟੀ ਦੀ ਬੈਠਕ
. . .  21 minutes ago
ਅੰਮ੍ਰਿਤਸਰ ਰੇਲ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸਿੱਧੂ ਤੇ ਜਾਖੜ
. . .  45 minutes ago
ਨਨ ਜਬਰ ਜਨਾਹ ਮਾਮਲੇ 'ਚ ਚਮਸ਼ਦੀਦ ਗਵਾਹ ਦੀ ਮੌਤ, ਕਮਰੇ 'ਚੋਂ ਮਿਲੀ ਲਾਸ਼
. . .  49 minutes ago
30 ਨੂੰ ਹੋਵੇਗੀ ਨਰੇਸ਼ ਯਾਦਵ ਮਾਮਲੇ ਦੀ ਅਗਲੀ ਸੁਣਵਾਈ
. . .  about 1 hour ago
ਕੈਨੇਡਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 1 hour ago
ਰੱਖੜਾ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 1 hour ago
ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਆਵਾਜਾਈ ਹੋਈ ਬਹਾਲ
. . .  about 1 hour ago
ਸ਼ਾਂਤੀਪੂਰਵਕ ਹੈ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਸਥਿਤੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550
ਿਵਚਾਰ ਪ੍ਰਵਾਹ: ਕੇਵਲ ਭਲਾ ਸੋਚੋ ਹੀ ਨਾ, ਭਲਾ ਕਰੋ ਵੀ। -ਥੋਰੋ

ਅਜੀਤ ਮੈਗਜ਼ੀਨ

ਚੌਰਾਹੇ 'ਤੇ ਖੜ੍ਹਾ ਹੈ ਰਾਸ਼ਟਰ

ਸਮੇਂ ਦਾ ਪਹੀਆ ਨਿਰੰਤਰ ਘੁੰਮਦਾ ਰਹਿੰਦਾ ਹੈ ਤੇ ਇਸ ਦੇ ਨਾਲ ਹੀ ਚਲਦਾ ਰਹਿੰਦਾ ਹੈ ਜੀਵਨ ਦਾ ਸਿਲਸਿਲਾ | ਇਸ ਅਮਲ ਦੇ ਚਲਦਿਆਂ ਕਈ ਵਾਰ ਦੇਸ਼ਾਂ ਅਤੇ ਕੌਮਾਂ ਦੀ ਜ਼ਿੰਦਗੀ ਵਿਚ ਅਜਿਹੇ ਮੌਕੇ ਆਉਂਦੇ ਹਨ, ਜਿਨ੍ਹਾਂ ਵਿਚ ਅਹਿਮ ਫ਼ੈਸਲੇ ਲੈਣੇ ਪੈਂਦੇ ਹਨ | ਜੇਕਰ ਸਹੀ ਫ਼ੈਸਲੇ ਲਏ ਜਾਣ ਤਾਂ ਦੇਸ਼ ਅਤੇ ਕੌਮਾਂ ਤਰੱਕੀ ਦੀਆਂ ਮੰਜ਼ਿਲਾਂ ਵੱਲ ਅੱਗੇ ਵਧਦੀਆਂ ਹਨ | ਪਰ ਜੇਕਰ ਗ਼ਲਤ ਫ਼ੈਸਲੇ ਲੈ ਲਏ ਜਾਣ ਤਾਂ ਸਬੰਧਿਤ ਦੇਸ਼ਾਂ ਅਤੇ ਕੌਮਾਂ ਨੂੰ ਉਨ੍ਹਾਂ ਦੀ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ |
ਅਸੀਂ ਮਹਿਸੂਸ ਕਰਦੇ ਹਾਂ ਕਿ ਭਾਰਤ ਦੇ ਲੋਕਾਂ ਸਾਹਮਣੇ ਵੀ 2019 ਦੀਆਂ ਲੋਕ ਸਭਾ ਚੋਣਾਂ ਇਕ ਅਜਿਹਾ ਹੀ ਮੌਕਾ ਹਨ | ਜੇਕਰ ਇਨ੍ਹਾਂ ਚੋਣਾਂ ਦੌਰਾਨ ਦੇਸ਼ ਦੇ ਲੋਕਾਂ ਨੇ ਸਹੀ ਫ਼ੈਸਲਾ ਲਿਆ ਤਾਂ ਦੇਸ਼ 'ਚ ਅਮਨ ਅਤੇ ਸਦਭਾਵਨਾ ਬਰਕਰਾਰ ਰਹੇਗੀ ਅਤੇ ਦੇਸ਼ ਅੱਗੇ ਵਧੇਗਾ | ਪਰ ਜੇਕਰ ਇਨ੍ਹਾਂ ਚੋਣਾਂ ਦੌਰਾਨ ਸਹੀ ਫ਼ੈਸਲਾ ਨਾ ਲਿਆ ਜਾ ਸਕਿਆ ਤਾਂ ਦੇਸ਼ ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਵੱਡੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਵੇਗਾ | ਸਾਡੀ ਇਹ ਸੋਚ ਕੌਮੀ ਲੋਕਤੰਤਰਿਕ ਗੱਠਜੋੜ (ਜਿਸ ਵਿਚ ਭਾਰਤੀ ਜਨਤਾ ਪਾਰਟੀ ਇਕ ਭਾਰੂ ਧਿਰ ਹੈ) ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੱਲ ਰਹੀ ਕੇਂਦਰੀ ਸਰਕਾਰ ਦੀ ਪਿਛਲੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਬਣੀ ਹੈ | 2014 ਦੀਆਂ ਲੋਕ ਸਭਾ ਚੋਣਾਂ ਵਿਚ ਸ੍ਰੀ ਨਰਿੰਦਰ ਮੋਦੀ ਭਾਜਪਾ ਦੇ ਇਕ ਵੱਡੇ ਨੇਤਾ ਵਜੋਂ ਉੱਭਰ ਕੇ ਸਾਹਮਣੇ ਆਏ ਸਨ | ਉਨ੍ਹਾਂ ਨੇ ਦੇਸ਼ ਭਰ ਵਿਚ 400 ਤੋਂ ਵੱਧ ਚੋਣ ਰੈਲੀਆਂ ਕਰਕੇ ਲੋਕਾਂ ਦੇ ਵੱਖ-ਵੱਖ ਵਰਗਾਂ ਨਾਲ ਲੰਮੇ-ਚੌੜੇ ਵਾਅਦੇ ਕੀਤੇ ਸਨ | ਉਨ੍ਹਾਂ ਨੇ ਦੇਸ਼ ਵਿਚੋਂ ਭਿ੍ਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ, ਵਿਦੇਸ਼ਾਂ ਤੋਂ ਸਾਰਾ ਕਾਲਾ ਧਨ ਵਾਪਸ ਲਿਆ ਕੇ ਹਰ ਪਰਿਵਾਰ ਦੇ ਖਾਤੇ ਵਿਚ 15-15 ਲੱਖ ਰੁਪਏ ਜਮ੍ਹਾਂ ਕਰਵਾਉਣ, ਹਰ ਸਾਲ ਨੌਜਵਾਨਾਂ ਲਈ 2 ਕਰੋੜ ਨੌਕਰੀਆਂ ਦਾ ਪ੍ਰਬੰਧ ਕਰਨ, ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਫ਼ਸਲੀ ਲਾਗਤਾਂ 'ਤੇ 50 ਫ਼ੀਸਦੀ ਮੁਨਾਫ਼ਾ ਦੇਣ ਅਤੇ ਦੇਸ਼ ਵਿਚ ਪੂੰਜੀ ਨਿਵੇਸ਼ ਵਧਾ ਕੇ ਸਨਅਤੀਕਰਨ ਦੇ ਅਮਲ ਨੂੰ ਤੇਜ਼ ਕਰਨ ਦੇ ਨਾਲ-ਨਾਲ ਮਹਿੰਗਾਈ ਨੂੰ ਕਾਬੂ ਹੇਠ ਰੱਖਣ ਸਮੇਤ ਅਨੇਕਾਂ ਵਾਅਦੇ ਕੀਤੇ ਸਨ | ਕੌਮਾਂਤਰੀ ਪੱਧਰ 'ਤੇ ਉਨ੍ਹਾਂ ਨੇ ਪਾਕਿਸਤਾਨ ਅਤੇ ਚੀਨ ਦੀਆਂ ਹਮਲਾਵਰ ਨੀਤੀਆਂ ਨਾਲ ਢੁਕਵੇਂ ਢੰਗ ਨਾਲ ਨਿਪਟਣ ਸਮੇਤ ਦੁਨੀਆ ਦੇ ਹੋਰ ਦੇਸ਼ਾਂ, ਵਿਸ਼ੇਸ਼ ਗੁਆਂਢੀ ਦੇਸ਼ਾਂ ਨਾਲ ਬਿਹਤਰ ਸਬੰਧ ਬਣਾਉਣ ਦਾ ਵੀ ਭਰੋਸਾ ਦਿੱਤਾ ਸੀ |
ਦੇਸ਼ ਦੇ ਲੋਕ ਉਸ ਸਮੇਂ ਕਾਂਗਰਸ ਪਾਰਟੀ ਦੇ 10 ਸਾਲਾ ਪ੍ਰਸ਼ਾਸਨ ਤੋਂ ਅੱਕ ਤੇ ਥੱਕ ਚੁੱਕੇ ਸਨ | ਭਾਵੇਂ ਲੋਕ ਪ੍ਰਧਾਨ ਮੰਤਰੀ ਵਜੋਂ ਡਾ: ਮਨਮੋਹਨ ਸਿੰਘ ਦੀਆਂ ਨੀਤੀਆਂ ਦੇ ਜ਼ਿਆਦਾ ਖਿਲਾਫ਼ ਨਹੀਂ ਸਨ, ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਾਹਮਣੇ ਆਏ ਕਈ ਵੱਡੇ ਸਕੈਂਡਲਾਂ, ਜਿਨ੍ਹਾਂ ਵਿਚ ਕੋਲਾ ਘੁਟਾਲਾ, ਟੈਲੀਕਾਮ ਘੁਟਾਲਾ ਅਤੇ ਕਾਮਨਵੈਲਥ ਖੇਡਾਂ ਦੌਰਾਨ ਹੋਇਆ ਘੁਟਾਲਾ ਆਦਿ ਸ਼ਾਮਿਲ ਸਨ, ਵਿਰੁੱਧ ਲੋਕਾਂ ਵਿਚ ਕਾਫੀ ਰੋਹ ਤੇ ਰੋਸ ਪਾਇਆ ਜਾ ਰਿਹਾ ਸੀ | ਇਨ੍ਹਾਂ ਸਥਿਤੀਆਂ ਵਿਚ ਦੇਸ਼ ਦੇ ਲੋਕਾਂ ਨੇ, ਖ਼ਾਸ ਕਰਕੇ ਨੌਜਵਾਨਾਂ ਨੇ ਸ੍ਰੀ ਨਰਿੰਦਰ ਮੋਦੀ ਦੀ ਇਕ-ਇਕ ਗੱਲ 'ਤੇ ਵਿਸ਼ਵਾਸ ਕੀਤਾ ਅਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੱਡੇ ਬਹੁਮਤ ਨਾਲ ਉਨ੍ਹਾਂ ਦੀ ਸਰਕਾਰ ਬਣਵਾਈ | ਹੁਣ ਇਸ ਸਰਕਾਰ ਨੂੰ ਸੱਤਾ ਵਿਚ ਆਇਆਂ ਚਾਰ ਸਾਲ ਦਾ ਸਮਾਂ ਹੋ ਗਿਆ ਹੈ | ਇਸ ਸਰਕਾਰ ਦੀ ਕਾਰਗੁਜ਼ਾਰੀ ਵੱਲ ਪਿੱਛੇ ਮੁੜ ਕੇ ਜਦੋਂ ਝਾਤ ਮਾਰਦੇ ਹਾਂ ਤਾਂ ਕੁਝ ਠੋਸ ਹੋਇਆ ਸਾਹਮਣੇ ਨਹੀਂ ਆਉਂਦਾ | ਸ੍ਰੀ ਨਰਿੰਦਰ ਮੋਦੀ ਦੀ ਇਹ ਸਰਕਾਰ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਨਾਕਾਮ ਹੋਈ ਹੈ ਅਤੇ ਭਾਜਪਾ ਦੇ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਖ਼ੁਦ ਮੰਨਿਆ ਹੈ ਕਿ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆ ਕੇ ਲੋਕਾਂ ਦੇ ਖਾਤਿਆਂ ਵਿਚ 15-15 ਲੱਖ ਰੁਪਏ ਜਮ੍ਹਾਂ ਕਰਵਾਉਣਾ ਭਾਜਪਾ ਦਾ ਇਕ ਚੋਣ ਜੁਮਲਾ ਹੀ ਸੀ | ਜਿਥੋਂ ਤੱਕ ਦੇਸ਼ ਦੇ ਰਾਜਨੀਤਕ ਪ੍ਰਬੰਧ ਵਿਚੋਂ ਭਿ੍ਸ਼ਟਾਚਾਰ ਦਾ ਖ਼ਾਤਮਾ ਕਰਨ ਦਾ ਸਬੰਧ ਹੈ, ਇਸ ਵਿਚ ਵੀ ਮੋਦੀ ਸਰਕਾਰ ਨੂੰ ਕੋਈ ਜ਼ਿਆਦਾ ਵੱਡੀ ਸਫਲਤਾ ਨਹੀਂ ਮਿਲੀ | ਭਾਵੇਂ ਇਸ ਸਰਕਾਰ ਦੇ ਮੰਤਰੀ ਜਾਂ ਇਸ ਸਰਕਾਰ ਦੇ ਸੀਨੀਅਰ ਅਧਿਕਾਰੀ ਖ਼ੁਦ ਵੱਡੇ-ਵੱਡੇ ਘੁਟਾਲਿਆਂ ਵਿਚ ਨਾ ਫਸੇ ਹੋਣ ਪਰ ਇਸ ਸਰਕਾਰ ਦੇ ਸਮੇਂ ਦੌਰਾਨ ਦੇਸ਼ ਦੇ ਰਾਜਨੀਤਕ ਅਤੇ ਪ੍ਰਸ਼ਾਸਨਿਕ ਪ੍ਰਬੰਧ ਵਿਚੋਂ ਭਿ੍ਸ਼ਟਾਚਾਰ ਘਟਿਆ ਨਜ਼ਰ ਨਹੀਂ ਆਇਆ | ਸਗੋਂ ਇਸ ਸਮੇਂ ਦੌਰਾਨ ਬੈਂਕਾਂ ਦੀ ਵਿਸ਼ਵਾਸਯੋਗਤਾ ਬੇਹੱਦ ਘਟੀ ਹੈ | ਦੇਸ਼ ਵਿਚ ਵੱਡੇ ਪ੍ਰਾਜੈਕਟਾਂ ਲਈ ਵਿੱਤੀ ਪ੍ਰਬੰਧ ਕਰਨ ਵਾਸਤੇ ਸਰਕਾਰੀ ਖੇਤਰ ਦੇ ਪੰਜ ਬੈਂਕਾਂ ਨੂੰ ਸਟੇਟ ਬੈਂਕ ਵਿਚ ਇੰਡੀਆ ਵਿਚ ਮਿਲਾ ਦਿੱਤਾ ਗਿਆ | ਇਸ ਨਾਲ ਆਮ ਲੋਕਾਂ ਨੂੰ ਤਾਂ ਕੋਈ ਜ਼ਿਆਦਾ ਫਾਇਦਾ ਨਹੀਂ ਹੋਇਆ ਪਰ ਵੱਡੇ ਸਨਅਤਕਾਰ ਅਤੇ ਵਪਾਰੀ ਬੈਂਕਾਂ ਦੇ ਕਰੋੜਾਂ ਰੁਪਏ ਮਾਰ ਕੇ ਵਿਦੇਸ਼ਾਂ ਨੂੰ ਭੱਜਣ ਵਿਚ ਜ਼ਰੂਰ ਕਾਮਯਾਬ ਹੋ ਗਏ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹਿੱਕ ਠੋਕ ਕੇ ਕਿਹਾ ਸੀ ਕਿ 'ਨਾ ਖਾਵਾਂਗਾ ਅਤੇ ਨਾ ਹੀ ਖਾਣ ਦੇਵਾਂਗਾ |' ਲੋਕ ਅੱਜ ਸ੍ਰੀ ਨਰਿੰਦਰ ਮੋਦੀ ਦੇ ਇਸ ਬਿਆਨ 'ਤੇ ਵਿਅੰਗ ਕੱਸਦਿਆਂ ਇਹ ਕਹਿੰਦੇ ਹਨ ਕਿ ਭਿ੍ਸ਼ਟਾਚਾਰੀ, ਸਨਅਤਕਾਰ ਅਤੇ ਕਾਰੋਬਾਰੀ ਖਾ ਵੀ ਗਏ ਅਤੇ ਬੈਂਕਾਂ ਦੇ ਕਰੋੜਾਂ ਰੁਪਏ ਲੈ ਕੇ ਭੱਜ ਵੀ ਗਏ, ਪਰ ਮੋਦੀ ਸਰਕਾਰ ਉਨ੍ਹਾਂ ਦਾ ਕੁਝ ਵੀ ਵਿਗਾੜ ਨਾ ਸਕੀ | ਇਸ ਕਾਰਨ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਨੂੰ ਕਰੋੜਾਂ ਰੁਪਿਆਂ ਦਾ ਘਾਟਾ ਪਿਆ ਅਤੇ ਬੈਂਕ ਆਪਣੇ ਘਾਟੇ ਪੂਰੇ ਕਰਨ ਲਈ ਹੁਣ ਆਪਣੀਆਂ ਵੱਖ-ਵੱਖ ਸੇਵਾਵਾਂ ਲੋਕਾਂ ਨੂੰ ਦੇਣ ਬਦਲੇ ਉਨ੍ਹਾਂ ਦੇ ਖਾਤਿਆਂ ਵਿਚੋਂ ਚੁੱਪ-ਚੁਪੀਤੇ ਪੈਸੇ ਕੱਟੀ ਜਾ ਰਹੀਆਂ ਹਨ | ਵੱਡੇ ਬੈਂਕ ਘੁਟਾਲਿਆਂ ਦਾ ਬੋਝ ਆਮ ਖਾਤੇਧਾਰਕਾਂ 'ਤੇ ਪਾਇਆ ਜਾ ਰਿਹਾ ਹੈ |
ਨੌਜਵਾਨਾਂ ਨੇ ਭਾਜਪਾ ਦੀ ਸਰਕਾਰ ਲਿਆਉਣ ਲਈ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਸਨ ਪਰ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਨ ਦੇ ਮਾਮਲੇ ਵਿਚ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ, ਜਿਸ ਕਾਰਨ ਨੌਜਵਾਨਾਂ ਵਿਚ ਬੇਹੱਦ ਨਿਰਾਸ਼ਾ ਅਤੇ ਬੇਚੈਨੀ ਪਾਈ ਜਾ ਰਹੀ ਹੈ | ਦੇਸ਼ ਵਿਚ ਆਪਣਾ ਕੋਈ ਵੀ ਭਵਿੱਖ ਨਾ ਦੇਖ ਕੇ ਵੱਡੀ ਗਿਣਤੀ ਵਿਚ ਨੌਜਵਾਨ ਹੁਣ ਸਿੱਖਿਆ ਹਾਸਲ ਕਰਨ ਦੇ ਬਹਾਨੇ ਵਿਦੇਸ਼ਾਂ ਵਿਚ ਜਾ ਕੇ ਆਪਣਾ ਭਵਿੱਖ ਤਲਾਸ਼ਣ ਲਈ ਮਜਬੂਰ ਹੋ ਰਹੇ ਹਨ | ਡਾ: ਮਨਮੋਹਨ ਸਿੰਘ ਦੀ ਪਿਛਲੀ ਸਰਕਾਰ ਸਮੇਂ ਸਿੱਖਿਆ ਅਤੇ ਸਿਹਤ ਆਦਿ ਖੇਤਰਾਂ ਦੇ ਨਿੱਜੀਕਰਨ ਦਾ ਅਮਲ ਆਰੰਭ ਹੋਇਆ ਸੀ | ਉਹ ਅਮਲ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਉਸੇ ਤਰ੍ਹਾਂ ਜਾਰੀ ਰਿਹਾ | ਇਸ ਸਮੇਂ ਹਾਲਤ ਇਹ ਹੈ ਕਿ ਆਮ ਗ਼ਰੀਬ ਲੋਕਾਂ ਦੀ ਪਹੁੰਚ ਵਿਚੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਬਾਹਰ ਹੋ ਗਈਆਂ ਹਨ | ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਹਾਲਤ ਪੂਰੇ ਦੇਸ਼ ਵਿਚ ਮੰਦੀ ਹੈ | ਨਿੱਜੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦੀਆਂ ਫੀਸਾਂ ਏਨੀਆਂ ਜ਼ਿਆਦਾ ਹਨ ਕਿ ਆਮ ਲੋਕ ਉਥੇ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਨਹੀਂ ਦਿਵਾ ਸਕਦੇ | ਸਿਹਤ ਸਹੂਲਤਾਂ ਲੈਣ ਲਈ ਵੀ ਲੋਕਾਂ ਨੂੰ 70 ਫ਼ੀਸਦੀ ਖਰਚਾ ਆਪਣੀ ਜੇਬ ਵਿਚੋਂ ਕਰਨਾ ਪੈਂਦਾ ਹੈ | ਸਰਕਾਰੀ ਹਸਪਤਾਲਾਂ ਦੀ ਹਾਲਤ ਵੀ ਬੇਹੱਦ ਮੰਦੀ ਹੈ | ਸਰਕਾਰੀ ਲੋਕ ਮਜਬੂਰ ਹੋ ਕੇ ਨਿੱਜੀ ਹਸਪਤਾਲਾਂ ਤੋਂ ਸਿਹਤ ਸਹੂਲਤਾਂ ਲੈ ਰਹੇ ਹਨ, ਜਿਸ ਕਾਰਨ ਲਗਪਗ 6 ਕਰੋੜ ਲੋਕ ਹਰ ਸਾਲ ਗ਼ਰੀਬੀ ਦੀ ਰੇਖਾ ਵਿਚ ਦਾਖ਼ਲ ਹੋ ਜਾਂਦੇ ਹਨ |
ਦੇਸ਼ ਨੂੰ ਅਨਾਜ ਸੁਰੱਖਿਆ ਮੁਹੱਈਆ ਕਰਨ ਵਾਲੇ ਕਿਸਾਨਾਂ ਦੀ ਹਾਲਤ ਇਹ ਹੈ ਕਿ ਹਰ ਰੋਜ਼ 45 ਦੇ ਲਗਪਗ ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ | 1947 ਤੋਂ ਲੈ ਕੇ ਹੁਣ ਤੱਕ ਤਿੰਨ ਲੱਖ ਤੋਂ ਵੱਧ ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਗਏ ਹਨ ਅਤੇ ਲੱਖਾਂ ਕਿਸਾਨ ਖੇਤੀ ਦੇ ਧੰਦੇ ਨੂੰ ਅਲਵਿਦਾ ਆਖ ਗਏ ਹਨ | ਪੰਜਾਬ, ਜਿਸ ਨੂੰ ਕਿ ਕਦੇ ਬੇਹੱਦ ਖੁਸ਼ਹਾਲ ਰਾਜ ਸਮਝਿਆ ਜਾਂਦਾ ਸੀ, ਵਿਚ ਵੀ ਹਰ ਰੋਜ਼ 3-4 ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ | ਕਿਸਾਨਾਂ ਨੂੰ ਦਹਾਕਿਆਂ ਤੋਂ ਉਨ੍ਹਾਂ ਦੀਆਂ ਫ਼ਸਲਾਂ ਦੇ ਲਾਭਕਾਰੀ ਭਾਅ ਨਾ ਮਿਲਣ ਕਾਰਨ ਅਤੇ ਖੇਤੀ ਦੇ ਵਿਕਾਸ ਲਈ ਸਰਕਾਰਾਂ ਵਲੋਂ ਢੁਕਵਾਂ ਪੂੰਜੀ ਨਿਵੇਸ਼ ਨਾ ਕਰਨ ਕਰਕੇ ਅਤੇ ਉਨ੍ਹਾਂ ਦੀਆਂ ਖੇਤੀ ਲਾਗਤਾਂ ਵਿਚ ਲਗਾਤਾਰ ਵਾਧਾ ਹੋਣ ਕਾਰਨ ਹੀ ਕਿਸਾਨਾਂ ਦੀ ਇਹ ਤਰਸਯੋਗ ਹਾਲਤ ਬਣੀ ਹੈ | ਉਹ ਇਸ ਸਮੇਂ ਕਰਜ਼ੇ ਦੇ ਜਾਲ ਵਿਚ ਫਸੇ ਹੋਏ ਹਨ | ਕਿਸਾਨਾਂ ਦੇ ਤਿੱਖੇ ਹੋ ਰਹੇ ਅੰਦੋਲਨਾਂ ਨੂੰ ਮੁੱਖ ਰੱਖਦਿਆਂ ਕੁਝ ਰਾਜ ਸਰਕਾਰਾਂ ਨੇ ਉਨ੍ਹਾਂ ਨੂੰ ਕਰਜ਼ੇ ਤੋਂ ਥੋੜ੍ਹੀ-ਬਹੁਤੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਸੰਕਟ ਏਨਾ ਵਿਆਪਕ ਹੈ ਕਿ ਕੇਂਦਰ ਸਰਕਾਰ ਦੀ ਵੱਡੀ ਪਹਿਲਕਦਮੀ ਤੋਂ ਬਿਨਾਂ ਹੱਲ ਨਹੀਂ ਹੋ ਸਕਦਾ | ਪਰ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੀਆਂ, ਹਰ ਰੋਜ਼ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਹੁੰਦੀਆਂ ਖ਼ੁਦਕੁਸ਼ੀਆਂ ਵੀ ਅੱਖਾਂ ਨਹੀਂ ਖੋਲ੍ਹ ਸਕੀਆਂ | ਕੇਂਦਰ ਸਰਕਾਰ ਨੇ ਲਗਾਤਾਰ ਇਹੀ ਪਹੁੰਚ ਅਖ਼ਤਿਆਰ ਕੀਤੀ ਹੋਈ ਹੈ ਕਿ ਕਿਸਾਨਾਂ ਨੂੰ ਕਰਜ਼ਿਆਂ ਤੋਂ ਰਾਹਤ ਦੇਣ ਲਈ ਉਹ ਕੁਝ ਵੀ ਨਹੀਂ ਕਰੇਗੀ | ਇਸ ਸਬੰਧੀ ਜੇ ਕੁਝ ਕਰਨਾ ਹੈ ਤਾਂ ਰਾਜ ਸਰਕਾਰਾਂ ਹੀ ਕਰਨ | ਦੂਜੇ ਪਾਸੇ ਹਰ ਸਾਲ ਸਨਅਤਕਾਰਾਂ ਨੂੰ ਬਜਟ ਵਿਚ ਹੀ 5 ਲੱਖ ਕਰੋੜ ਦੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ | ਸਨਅਤਕਾਰਾਂ ਦੇ ਡੁੱਬੇ ਕਰਜ਼ੇ ਵੀ ਮੁਆਫ਼ ਕੀਤੇ ਜਾ ਰਹੇ ਹਨ |
ਦੇਸ਼ ਵਿਚ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਅਤੇ ਸਨਅਤੀਕਰਨ ਦੇ ਅਮਲ ਨੂੰ ਤੇਜ਼ ਕਰਨ ਲਈ ਮੋਦੀ ਸਰਕਾਰ ਨੇ ਸਕਿੱਲਡ ਇੰਡੀਆ, ਮੇਕ ਇਨ ਇੰਡੀਆ, ਸਟੈਂਡਅਪ ਇੰਡੀਆ, ਸਟਾਰਟਅਪ ਇੰਡੀਆ ਵਰਗੀਆਂ ਅਨੇਕਾਂ ਸਕੀਮਾਂ ਦੇ ਐਲਾਨ ਬੜੇ ਜ਼ੋਰ-ਸ਼ੋਰ ਨਾਲ ਕੀਤੇ ਸਨ ਪਰ ਇਨ੍ਹਾਂ ਸਕੀਮਾਂ ਨੇ ਰੁਜ਼ਗਾਰ ਦੇ ਮੌਕਿਆਂ ਵਿਚ ਕੋਈ ਖ਼ਾਸ ਵਾਧਾ ਨਹੀਂ ਕੀਤਾ, ਸਗੋਂ ਨਿਰਪੱਖ ਅਰਥ-ਸ਼ਾਸਤਰੀ ਤਾਂ ਇਹ ਦਾਅਵਾ ਕਰਦੇ ਹਨ ਕਿ ਮੋਦੀ ਸਰਕਾਰ ਦੇ ਸਮੇਂ ਵਿਚ ਰੁਜ਼ਗਾਰ ਦੇ ਮੌਕੇ ਵਧਣ ਦੀ ਥਾਂ 'ਤੇ ਸਗੋਂ ਘਟੇ ਹੀ ਹਨ | ਨੋਟਬੰਦੀ ਅਤੇ ਜੀ.ਐਸ.ਟੀ. ਨੇ ਕਿਸਾਨਾਂ, ਸਨਅਤਕਾਰਾਂ, ਵਪਾਰੀਆਂ ਖ਼ਾਸ ਕਰਕੇ ਛੋਟੇ ਉੱਦਮੀਆਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ | ਇਸ ਸਮੇਂ ਮਹਿੰਗਾਈ ਦੀ ਹਾਲਤ ਇਹ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ |
ਪਾਕਿਸਤਾਨ ਵਲੋਂ ਛੇੜੀ ਗਈ ਅਸਿੱਧੀ ਜੰਗ ਦਾ ਢੁਕਵੇਂ ਢੰਗ ਨਾਲ ਸਾਹਮਣਾ ਕਰਨ ਵਿਚ ਵੀ ਇਹ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀ ਹੈ | ਚੀਨ ਨੇ ਵੀ ਅਜੇ ਤੱਕ ਭਾਰਤ ਨੂੰ ਵੱਖ-ਵੱਖ ਢੰਗਾਂ ਨਾਲ ਪ੍ਰੇਸ਼ਾਨ ਕਰਨ ਅਤੇ ਆਲੇ-ਦੁਆਲੇ ਤੋਂ ਘੇਰਨ ਦੀ ਨੀਤੀ ਬਰਕਰਾਰ ਰੱਖੀ ਹੋਈ ਹੈ | ਉਸ ਪ੍ਰਤੀ ਕਦੇ ਗਰਮ ਅਤੇ ਕਦੇ ਠੰਢਾ ਰੁਖ਼ ਅਪਣਾ ਰਹੀ ਮੋਦੀ ਸਰਕਾਰ ਅਜੇ ਤੱਕ ਕੁਝ ਖ਼ਾਸ ਸਫਲਤਾ ਹਾਸਲ ਨਹੀਂ ਕਰ ਸਕੀ | ਹੋਰ ਗੁਆਂਢੀ ਦੇਸ਼ਾਂ ਨਾਲ ਵੀ ਭਾਰਤ ਦੇ ਸਬੰਧਾਂ ਵਿਚ ਕੋਈ ਚੋਖਾ ਸੁਧਾਰ ਨਹੀਂ ਹੋਇਆ | ਹਾਂ, ਇਹ ਜ਼ਰੂਰ ਹੋਇਆ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣਾ ਜ਼ਿਆਦਾ ਸਮਾਂ ਵਿਦੇਸ਼ੀ ਦੌਰਿਆਂ ਅਤੇ ਦੂਜੇ ਰਾਸ਼ਟਰ ਮੁਖੀਆਂ ਨੂੰ ਜੱਫੀਆਂ ਪਾਉਣ ਵਿਚ ਲੰਘਾਇਆ ਹੈ ਪਰ ਇਸ ਨਾਲ ਦੇਸ਼ ਨੂੰ ਕਿਸ-ਕਿਸ ਖੇਤਰ ਵਿਚ ਕਿੰਨੇ ਕੁ ਵੱਡੇ ਲਾਭ ਹੋਏ ਹਨ ਜਾਂ ਕਿੰਨਾ ਕੁ ਵਿਦੇਸ਼ਾਂ ਤੋਂ ਪੂੰਜੀ ਨਿਵੇਸ਼ ਹੋਇਆ ਹੈ, ਇਸ ਸਬੰਧੀ ਲੋਕਾਂ ਨੂੰ ਸਰਕਾਰ ਦੇ ਜਵਾਬ ਦੀ ਉਡੀਕ ਹੈ |
ਜੇਕਰ ਆਰਥਿਕ ਪ੍ਰਾਪਤੀਆਂ ਦੀ ਗੱਲ ਹਾਲ ਦੀ ਘੜੀ ਛੱਡ ਵੀ ਦੇਈਏ ਤਾਂ ਇਸ ਸਰਕਾਰ ਦੀ ਪਿਛਲੇ ਚਾਰ ਸਾਲ ਦੀ ਕਾਰਗੁਜ਼ਾਰੀ ਦੌਰਾਨ ਜੋ ਖ਼ਤਰਨਾਕ ਰੁਝਾਨ ਸਾਹਮਣੇ ਆਏ ਹਨ, ਉਹ ਵਧੇਰੇ ਧਿਆਨ ਦੀ ਮੰਗ ਕਰਦੇ ਹਨ | ਹੁਣ ਇਹ ਗੱਲ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਚੁੱਕੀ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਉਸ ਨੂੰ ਪਰਦੇ ਤੋਂ ਪਿੱਛੇ ਚਲਾਉਣ ਵਾਲਾ ਸੰਗਠਨ ਰਾਸ਼ਟਰੀ ਸੋਇਮ ਸੇਵਕ ਸੰਘ ਭਾਰਤ ਦੇ ਧਰਮ-ਨਿਰਪੱਖ ਅਤੇ ਜਮਹੂਰੀ ਖਾਸੇ ਵਿਚ ਕੋਈ ਯਕੀਨ ਨਹੀਂ ਰੱਖਦਾ | ਉਹ ਇਸ ਮਹਾਨ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ ਅਤੇ ਇਸ ਮਕਸਦ ਲਈ ਹੀ ਘੱਟ-ਗਿਣਤੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ ਦੇ ਕੇ ਹਾਸ਼ੀਏ 'ਤੇ ਧੱਕਿਆ ਜਾ ਰਿਹਾ ਹੈ | ਇਹ ਸ੍ਰੀ ਨਰਿੰਦਰ ਮੋਦੀ ਦੀ ਪਹਿਲੀ ਸਰਕਾਰ ਹੈ, ਜਿਸ ਦੇ ਸਮੇਂ ਵਿਚ ਲੋਕ ਸਭਾ ਅਤੇ ਰਾਜ ਸਭਾ ਵਿਚ ਘੱਟ-ਗਿਣਤੀਆਂ ਦੀ ਨੁਮਾਇੰਦਗੀ ਪਿਛਲੇ ਸਮੇਂ ਨਾਲੋਂ ਸਭ ਤੋਂ ਘੱਟ ਹੈ | ਰਾਜਪਾਲ, ਕੇਂਦਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਤੇ ਵਿਦੇਸ਼ਾਂ ਵਿਚ ਨਿਯੁਕਤ ਕੀਤੇ ਗਏ ਰਾਜਦੂਤ ਅਤੇ ਹੋਰ ਵੱਡੇ ਅਕਾਦਮਿਕ ਅਦਾਰਿਆਂ ਦੇ ਮੁਖੀ ਵੀ ਵਧੇਰੇ ਕਰਕੇ ਇਸ ਸਮੇਂ ਬਹੁਗਿਣਤੀ ਭਾਈਚਾਰੇ ਨਾਲ ਹੀ ਸਬੰਧਿਤ ਹਨ | ਇਸ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਘੱਟ-ਗਿਣਤੀਆਂ ਅਤੇ ਦਲਿਤਾਂ ਉੱਪਰ ਤਰ੍ਹਾਂ-ਤਰ੍ਹਾਂ ਦੇ ਬਹਾਨਿਆਂ ਨਾਲ ਹਮਲੇ ਕੀਤੇ ਗਏ ਹਨ, ਜਿਨ੍ਹਾਂ ਕਾਰਨ ਦੇਸ਼ ਵਿਚ ਅਸੁਰੱਖਿਅਤਾ ਦਾ ਮਾਹੌਲ ਬਣਿਆ ਹੋਇਆ ਹੈ | ਦੇਸ਼ ਵਿਚ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਮੀਡੀਏ ਦਾ ਵੱਡਾ ਹਿੱਸਾ ਮੋਦੀ ਦੀ ਤਰਜ਼ 'ਤੇ ਨੱਚਣ ਲੱਗ ਪਿਆ ਹੈ ਅਤੇ ਔਖਾ-ਸੌਖਾ ਹੋ ਕੇ ਲੋਕ ਹਿਤਾਂ ਨੂੰ ਅਹਿਮੀਅਤ ਦੇਣ ਵਾਲਾ ਮੀਡੀਆ ਡਰਿਆ ਹੋਇਆ ਅਤੇ ਦਬਾਅ ਹੇਠ ਹੈ |
ਦੇਸ਼ ਵਿਚ ਪੈਦਾ ਹੋਈਆਂ ਇਸ ਤਰ੍ਹਾਂ ਦੀਆਂ ਸਥਿਤੀਆਂ ਇਹ ਮੰਗ ਕਰਦੀਆਂ ਹਨ ਕਿ ਧਰਮ-ਨਿਰਪੱਖਤਾ ਅਤੇ ਜਮਹੂਰੀਅਤ ਨੂੰ ਅਪਣਾਈਆਂ ਹੋਈਆਂ ਸਿਆਸੀ ਤਾਕਤਾਂ ਇਕ ਮੰਚ 'ਤੇ ਇਕੱਠੀਆਂ ਹੋਣ ਅਤੇ ਸੰਘ ਤੇ ਭਾਜਪਾ ਵਲੋਂ ਪੈਦਾ ਕੀਤੀਆਂ ਗਈਆਂ ਉਪਰੋਕਤ ਵੱਡੀਆਂ ਚੁਣੌਤੀਆਂ ਦਾ ਇਕਮੁੱਠ ਹੋ ਕੇ ਸਾਹਮਣਾ ਕਰਨ | ਇਸ ਸਬੰਧੀ ਕਰਨਾਟਕ ਦੇ ਘਟਨਾਕ੍ਰਮ ਨੇ ਇਕ ਰਸਤਾ ਦਿਖਾਇਆ ਹੈ ਪਰ ਦੇਸ਼ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਕਿੰਨੇ ਕੁ ਸੁਚੱਜੇ ਢੰਗ ਨਾਲ ਇਕਮੁੱਠ ਹੋ ਕੇ ਲੋਕਾਂ ਨੂੰ ਯੋਗ ਅਗਵਾਈ ਦੇਣ ਦੇ ਸਮਰੱਥ ਹੁੰਦੀਆਂ ਹਨ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ | ਇਸ ਸਮੇਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਪੂਰਾ ਰਾਸ਼ਟਰ ਇਕ ਚੌਰਾਹੇ 'ਤੇ ਖੜ੍ਹਾ ਹੈ | ਇਸ ਵਲੋਂ ਸਹੀ ਦਿਸ਼ਾ ਵਿਚ ਪੁੱਟਿਆ ਜਾਣ ਵਾਲਾ ਇਕ ਕਦਮ ਹੀ ਇਸ ਦੇ ਭਵਿੱਖ ਦਾ ਫ਼ੈਸਲਾ ਕਰੇਗਾ | ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਹਰ ਵੱਡੇ ਸਫ਼ਰ ਦੀ ਸ਼ੁਰੂਆਤ ਇਕ ਛੋਟੇ ਕਦਮ ਤੋਂ ਹੀ ਹੁੰਦੀ ਹੈ |
••

ਦੁਬਈ 'ਚ ਵਿਸ਼ਵ ਦਾ ਸਭ ਤੋਂ ਵੱਡਾ ਵਿਰਾਸਤੀ ਸ਼ਾਪਿੰਗ ਮਾਲ ਇਬਨ ਬਤੂਤਾ

ਦੁਬਈ ਸ਼ਹਿਰ ਦੇ ਬਾਹਰਵਾਰ ਸਥਿਤ ਇਬਨ ਬਤੂਤਾ ਮਾਲ ਦੇਖਣ ਜਾ ਰਹੇ ਸਾਂ | ਟੈਕਸੀ ਡਰਾਈਵਰ ਨੇ ਭੋਲੇ-ਭਾਅ ਪੁੱਛਿਆ, 'ਸਰਦਾਰ ਜੀ, ਇਹ ਕਿਹੜੀ ਦੁਰਲੱਭ ਅਤੇ ਬਹੁਮੁੱਲੀ 'ਵਸਤ' ਹੈ ਜਿਸ ਦੇ ਨਾਂਅ ਉੱਪਰ ਪੂਰੀ ਦੀ ਪੂਰੀ ਸ਼ਾਪਿੰਗ ਮਾਲ ਦਾ ਹੀ ਨਾਂਅ ਰਖਿਆ ਗਿਐ' | ਡਰਾਈਵਰ ਅਜੇ ...

ਪੂਰੀ ਖ਼ਬਰ »

ਬ੍ਰਹਿਮੰਡ ਦੇ ਵਿਨਾਸ਼ਕਾਰੀ ਯੁੱਗ 'ਚ ਕਦੇ ਦਫ਼ਨ ਸੀ ਮਨੁੱਖੀ ਹੋਂਦ

ਸਾਡਾ ਬ੍ਰਹਿਮੰਡ ਇਕ ਅਜਿਹਾ ਅਦਭੁੱਤ ਰਹੱਸ ਹੈ ਜਿਸ ਨੂੰ ਅੱਜ ਤੱਕ ਵਿਗਿਆਨ ਵੀ ਸਿਰਫ ਨਾ-ਮਾਤਰ ਹੀ ਸਮਝ ਸਕਿਆ ਹੈ | ਅੱਜ ਤਕਨਾਲੋਜੀ ਆਪਣੇ ਸਿਖਰਾਂ 'ਤੇ ਹੈ, ਹਰ ਅਸੰਭਵ ਪ੍ਰਸ਼ਨ ਨੂੰ ਵੀ ਸਾਇੰਸ ਹੱਲ ਕਰਨ ਲਈ ਜ਼ੋਰ ਲਾ ਰਹੀ ਹੈ ਪਰ ਬ੍ਰਹਿਮੰਡ ਦੀ ਹੋਂਦ ਦੇ ਸਬੰਧ ਵਿਚ ...

ਪੂਰੀ ਖ਼ਬਰ »

ਪ੍ਰਛਾਵਿਆਂ ਦੀ ਮਹਿਮਾ

ਹਰ ਰੋਜ਼ ਸੈਰ ਕਰਦਾ ਹਾਂ | ਸਵੇਰ ਵੇਲੇ ਪ੍ਰਛਾਵਾਂ ਲੰਮਾ ਅਤੇ ਜਿਵੇਂ-ਜਿਵੇਂ ਸੂਰਜ ਚੜ੍ਹਦਾ ਹੈ ਪ੍ਰਛਾਵਾਂ ਸੁੰਘੜਨ ਲੱਗਦਾ | ਜਦ ਸੂਰਜ ਸਿਰ 'ਤੇ ਹੁੰਦਾ ਤਾਂ ਪ੍ਰਛਾਵਾਂ ਇਕ ਬਿੰਦੂ 'ਤੇ ਸਿਮਟ ਜਾਂਦਾ | ਅਜਿਹੇ ਵਕਤ ਮਨੁੱਖ ਆਪਣੀ ਔਕਾਤ ਦੇ ਰੂਬਰੂ ਅਤੇ ਖੁਦ ਦਾ ...

ਪੂਰੀ ਖ਼ਬਰ »

ਪੰਜਾਬ ਦਾ ਤੁਰਦਾ ਫਿਰਦਾ 'ਐਨਸਾਈਕਲੋਪੀਡੀਆ'

2004 ਦੀ ਗੱਲ ਹੈ | ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸੀ | ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਸ਼ਵ ਪੰਜਾਬੀ ਕਾਨਫ਼ਰੰਸ ਦਾ ਆਯੋਜਨ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੀਤਾ ਹੋਇਆ ਸੀ | ਅਸੀਂ ਵੀ ਹਾਜ਼ਰੀ ਲਾਉਣ ਲਈ ਤੁਰ ਪਏ ਸਾਂ | ਮੈਂ ਤੇ ਮੇਰੇ ਨਾਲ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

25 ਮਾਰਚ, 1978 ਨੂੰ ਸ੍ਰੀ ਆਨੰਦਪਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੇਡਾਂ ਕਰਵਾਈਆਂ ਸਨ | ਇਹ ਖੇਡਾਂ ਹਰ ਸਾਲ ਹੀ ਹੁੰਦੀਆਂ ਸਨ | ਸ: ਸੁਖਦੇਵ ਸਿੰਘ ਢੀਂਡਸਾ ਉਦੋਂ ਮੰਤਰੀ ਸਨ | ਸ: ਤਰਸੇਮ ਸਿੰਘ ਪੁਰੇਵਾਲ ਲੰਡਨ ਤੋਂ ਆਏ ਹੋਏ ਸੀ | ਉਹ ਲੰਡਨ ਤੋਂ ...

ਪੂਰੀ ਖ਼ਬਰ »

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-144: ਸਮਾਜਿਕ ਸਿਨੇਮਾ ਦਾ ਬਾਗ਼ਬਾਂ ਬੀ.ਆਰ. ਚੋਪੜਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਜਦੋਂ 'ਵਕਤ' ਬਣ ਰਹੀ ਸੀ ਤਾਂ ਸਿਤਾਰਿਆਂ ਦਾ ਹਜੂਮ ਹੋਣ ਕਰਕੇ ਇਸ ਦੀ ਸ਼ੂਟਿੰਗ ਕਾਫ਼ੀ ਲੰਬੇ ਸਮੇਂ ਤੱਕ ਚੱਲੀ ਸੀ | ਕਈ ਵਾਰ ਬੀ.ਆਰ. ਚੋਪੜਾ ਦਾ ਬੈਨਰ ਦੋ-ਦੋ ਮਹੀਨੇ ਵਿਹਲਾ ਰਹਿੰਦਾ ਸੀ | ਇਸ ਵਕਫੇ ਤੋਂ ਲਾਭ ਲੈਣ ਲਈ ਹੀ ਇਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX