ਤਾਜਾ ਖ਼ਬਰਾਂ


ਕੈਥੋਲਿਕ ਮਿਸ਼ਨ ਨੇ ਫਾਦਰ ਕੁਰੀਆ ਘੋਸ਼ ਦੀ ਮੌਤ ਦੀ ਮੈਜਿਸਟ੍ਰੇਟੀ ਜਾਂਚ ਦੀ ਕੀਤੀ ਮੰਗ - ਫਾਦਰ ਜੋਸਫ
. . .  about 3 hours ago
ਧਾਰੀਵਾਲ, 22 ਅਕਤੂਬਰ (ਸਵਰਨ ਸਿੰਘ)- ਕੈਥੋਲਿਕ ਮਿਸ਼ਨ ਦੇ ਫਾਦਰ ਕੁਰੀਆ ਘੋਸ਼ ਦੀ ਮੌਤ ਨੂੰ ਲੈ ਕੇ ਡੀਨ ਅਤੇ ਪੈਰਿਸ਼ ਪ੍ਰੀਸ਼ਟ ਫਾਦਰ ਜੋਸਫ ਮੈਥਿਊ ਨੇ ਕਿਹਾ ਕਿ ਫਾਦਰ ਕੁਰੀਆ ਘੋਸ਼ ਦਸੂਹਾ ਵਿਖੇ ਤਾਇਨਾਤ ਸਨ ਅਤੇ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ...
ਅੰਮ੍ਰਿਤਸਰ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਕੋਈ ਅਫ਼ਸੋਸ ਨਹੀਂ - ਸੁਖਬੀਰ ਬਾਦਲ
. . .  about 3 hours ago
ਅੰਮ੍ਰਿਤਸਰ, 22 ਅਕਤੂਬਰ - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਰੇਲ ਹਾਦਸੇ ਦਾ ਪੰਜਾਬ ਸਰਕਾਰ ਨੂੰ ਕੋਈ ਪਛਤਾਵਾਂ ਜਾਂ ਅਫ਼ਸੋਸ ਨਹੀਂ ਹੈ ਕੋਈ ਵੀ ਇਸ ਹਾਦਸੇ...
ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  about 4 hours ago
ਫ਼ਾਜ਼ਿਲਕਾ, 22 ਅਕਤੂਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇੱਕ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੱਖਾ ਦੀ ਨਗਦੀ, ਸੋਨੇ- ਚਾਂਦੀ ਦੇ ਗਹਿਣੇ, ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ...
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਚੜ੍ਹਿਆ ਵਿਜੀਲੈਂਸ ਅੜਿੱਕੇ
. . .  about 5 hours ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਜ਼ਮੀਨ ਖ਼ਰੀਦ ਵੇਚਣ ਮਾਮਲੇ ਚ ਹੋਈ ਧੋਖਾਧੜੀ ਦੇ 9 ਮਹੀਨੇ ਪਹਿਲਾਂ ਦਰਜ ਹੋਏ ਇਕ ਮੁਕੱਦਮੇ ਦਾ ਚਲਾਨ ਪੇਸ਼ ਕਰਨ 'ਚ ਇਕ ਲੱਖ ਰੁਪਏ ਦੀ ਰਿਸ਼ਵਤ ਵਜੋ ਮੰਗ ਕਰਨ ਵਾਲਾ ਸਹਾਇਕ ਥਾਣੇਦਾਰ ਵਿਜੀਲੈਂਸ ...
ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਹਾਦਸੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਇਸ ਹਾਦਸੇ ਦੇ ਸੰਬੰਧ 'ਚ ਦੋਹਾਂ ਕੋਲੋਂ ਚਾਰ...
ਸ਼ੁਰੂ ਹੋਈ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਦੁਸਹਿਰੇ ਮੌਕੇ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਲਈ ਨਿਰਧਾਰਤ ਕੀਤੇ ਗਏ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਰਥਾ ਵਲੋਂ ਅੱਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ 'ਚ...
ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿੱਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈੱਕ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ (ਸ਼ੈਲੀ) - ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸੂਬਾਈ ਕਾਂਗਰਸ ਮੁਖੀ ਸੁਨੀਲ ਕੁਮਾਰ ਜਾਖੜ ਤੇ ਹੋਰ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ....
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਪ੍ਰੋਗਰਾਮ ਦੇ ਆਯੋਜਕ ਨੇ ਜਾਰੀ ਕੀਤੀ ਵੀਡੀਓ, ਖ਼ੁਦ ਨੂੰ ਦੱਸਿਆ ਬੇਕਸੂਰ
. . .  about 5 hours ago
ਅੰਮ੍ਰਿਤਸਰ, 22 ਅਕਤੂਬਰ- ਅੰਮ੍ਰਿਤਸਰ 'ਚ ਦੁਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਆਯੋਜਕ ਸੌਰਭ ਮਦਾਨ 'ਮਿੱਠੂ' ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਰੋਂਦਿਆਂ ਹੋਇਆਂ ਉਨ੍ਹਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਆਪਣੇ ਵਿਰੁੱਧ ਸਾਜ਼ਿਸ਼ ਦਾ ਦੋਸ਼...
ਕੱਲ੍ਹ ਸ੍ਰੀਨਗਰ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  about 5 hours ago
ਨਵੀਂ ਦਿੱਲੀ, 22 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਜਾਣਗੇ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਬੈਠਕ ਕਰਨਗੇ। ਇਸ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਪਾਲ ਸਤਿਆਪਾਲ ....
ਸ੍ਰੀ ਮੁਕਤਸਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੂਜਾ ਜਥੇਦਾਰ ਦੇਣ ਦਾ ਮਾਣ ਹੋਇਆ ਪ੍ਰਾਪਤ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਨ ਅਤੇ ਹੁਣ ਨਵੇਂ ਲਾਏ ਗਏ ਕਾਰਜਕਾਰੀ ਜਥੇਦਾਰ ਸਿੰਘ...
ਜਾਂਚ ਕਰਾਏ ਬਿਨਾਂ ਹੀ ਕੇਂਦਰ ਵਲੋਂ ਸਿੱਧੂ ਦੇ ਸਿਰ ਭੰਨਿਆ ਜਾ ਰਿਹੈ ਅੰਮ੍ਰਿਤਸਰ ਹਾਦਸੇ ਦਾ ਭਾਂਡਾ
. . .  about 6 hours ago
ਅੰਮ੍ਰਿਤਸਰ, 22 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ ਦੀ ਜਾਂਚ ਨਾ ਕਰਾ ਕੇ ਇਸ ਦਾ ਸਾਰਾ ਭਾਂਡਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ...
ਕੇਂਦਰ ਵੱਲੋਂ ਖੇਤੀ ਮਸ਼ੀਨਰੀ ਲਈ ਭੇਜੀ 400 ਕਰੋੜ ਦੀ ਗਰਾਂਟ 'ਚ ਵੱਡਾ ਘਪਲਾ ਹੋਇਆ- ਚੰਦੂਮਾਜਰਾ
. . .  about 6 hours ago
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ 'ਚ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਸਬਸਿਡੀ 'ਤੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਭੇਜੀ ਗਈ 400 ਕਰੋੜ ਦੀ ਗਰਾਂਟ ਵਿਚ ਵੱਡਾ ਘਪਲਾ ਹੋਇਆ....
ਭਾਰਤੀ ਫੌਜ ਨੇ ਪਾਕਿਸਤਾਨ ਨੂੰ ਅੱਤਵਾਦ 'ਤੇ ਸ਼ਿਕੰਜਾ ਕੱਸਣ ਦੀ ਦਿੱਤੀ ਚਿਤਾਵਨੀ
. . .  about 6 hours ago
ਨਵੀਂ ਦਿੱਲੀ, 22 ਅਕਤੂਬਰ- ਕੰਟਰੋਲ ਰੇਖਾ 'ਤੇ ਹਥਿਆਰਬੰਦ ਘੁਸਪੈਠੀਆਂ ਦੇ ਹਮਲੇ 'ਚ ਤਿੰਨ ਫੌਜੀਆਂ ਦੀ ਸ਼ਹੀਦੀ ਮਗਰੋਂ ਭਾਰਤੀ ਫੌਜ ਨੇ ਪਾਕਿਸਤਾਨ ਫੌਜ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਸਾਵਧਾਨ ਕੀਤਾ ਹੈ ਕਿ ਉਹ ਆਪਣੀ ਜ਼ਮੀਨ 'ਤੇ ਕਿਰਿਆਸ਼ੀਲ ਅੱਤਵਾਦੀਆਂ...
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ ਦੇ ਬਾਹਰੋਂ ਐਨ.ਆਰ.ਆਈ ਤੋਂ ਲੁੱਟੇ ਢਾਈ ਲੱਖ ਰੁਪਏ
. . .  about 6 hours ago
ਭਿੱਖੀ ਵਿੰਡ, 22 ਅਕਤੂਬਰ (ਬੌਬੀ) - ਅੱਜ ਭਿੱਖੀ ਵਿੰਡ 'ਚ ਦਿਨ ਦਿਹਾੜੇ ਬੈਂਕ 'ਚ ਪੈਸੇ ਜਮਾਂ ਕਰਵਾਉਣ ਜਾ ਰਹੇ ਐਨ.ਆਰ.ਆਈ. ਪਾਸੋਂ ਲੁਟੇਰਿਆ ਨੇ ਢਾਈ ਲੱਖ ਰੁਪਏ ਲੁੱਟਣ ਦੀ ਖ਼ਬਰ ਮਿਲੀ । ਇਸ ਸੰਬੰਧੀ ਲੁੱਟ ਦਾ ਸ਼ਿਕਾਰ ਹੋਏ ਐਨ.ਆਰ.ਆਈ. ਬਲਵੰਤ ਸਿੰਘ ਸੰਧੂ..
ਜੀਪ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ
. . .  about 7 hours ago
ਮਮਦੋਟ, 22 ਅਕਤੂਬਰ (ਸੁਖਦੇਵ ਸਿੰਘ ਸੰਗਮ)- ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਪਿੰਡ ਹਾਮਦ ਨੇੜੇ ਅੱਜ ਇੱਕ ਜੀਪ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਜਲਾਲਾਬਾਦ ਵੱਲ ਜਾ ਰਹੀ...
ਬੁਨਿਆਦੀ ਢਾਂਚੇ ਦੇ ਖੇਤਰ 'ਚ ਨਿਵੇਸ਼ ਸਬੰਧੀ ਕੈਪਟਨ ਨੇ ਇਜ਼ਰਾਇਲ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
. . .  about 7 hours ago
ਪੁਲਿਸ ਕਮਿਸ਼ਨਰ ਨੇ ਕਿਹਾ- ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਲਈ ਗਠਿਤ ਕੀਤੀ ਗਈ ਐੱਸ. ਆਈ. ਟੀ.
. . .  about 7 hours ago
ਅੰਮ੍ਰਿਤਸਰ ਹਾਦਸਾ : ਸਹੀ ਨਹੀਂ ਹੈ ਰੇਲ ਚਾਲਕ ਦੀ ਮੌਤ ਦੀ ਖ਼ਬਰ
. . .  about 7 hours ago
ਫੂਡ ਸੇਫ਼ਟੀ ਵਿਭਾਗ ਮਾਨਸਾ ਵੱਲੋਂ 1950 ਲੀਟਰ ਨਕਲੀ ਦੇਸੀ ਘਿਉ ਜ਼ਬਤ
. . .  about 7 hours ago
ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਾਂ ਦਾ ਵਾਧੂ ਚਾਰਜ
. . .  about 6 hours ago
ਨਨ ਜਬਰ ਜਨਾਹ ਮਾਮਲਾ : ਮੁੱਖ ਗਵਾਹ ਦੀ ਮੌਤ 'ਤੇ ਦਸੂਹਾ ਦੇ ਡੀ. ਐੱਸ. ਪੀ. ਦਾ ਬਿਆਨ ਆਇਆ ਸਾਹਮਣੇ
. . .  about 8 hours ago
ਜਲੰਧਰ : ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  about 8 hours ago
ਭਾਈ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਅੱਜ ਹੋਵੇਗੀ ਐਸ.ਜੀ.ਪੀ.ਸੀ. ਦੀ ਕਾਰਜਕਾਰੀ ਕਮੇਟੀ ਦੀ ਬੈਠਕ
. . .  about 8 hours ago
ਅੰਮ੍ਰਿਤਸਰ ਰੇਲ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸਿੱਧੂ ਤੇ ਜਾਖੜ
. . .  about 9 hours ago
ਨਨ ਜਬਰ ਜਨਾਹ ਮਾਮਲੇ 'ਚ ਚਮਸ਼ਦੀਦ ਗਵਾਹ ਦੀ ਮੌਤ, ਕਮਰੇ 'ਚੋਂ ਮਿਲੀ ਲਾਸ਼
. . .  about 9 hours ago
30 ਨੂੰ ਹੋਵੇਗੀ ਨਰੇਸ਼ ਯਾਦਵ ਮਾਮਲੇ ਦੀ ਅਗਲੀ ਸੁਣਵਾਈ
. . .  about 10 hours ago
ਕੈਨੇਡਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 10 hours ago
ਰੱਖੜਾ ਨੇ ਅੰਮ੍ਰਿਤਸਰ ਰੇਲ ਹਾਦਸੇ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 10 hours ago
ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਆਵਾਜਾਈ ਹੋਈ ਬਹਾਲ
. . .  about 10 hours ago
ਸ਼ਾਂਤੀਪੂਰਵਕ ਹੈ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਸਥਿਤੀ
. . .  about 10 hours ago
ਪੁਲ ਤੋਂ ਹੇਠਾਂ ਡਿੱਗੀਆਂ ਝੋਨੇ ਨਾਲ ਲੱਦੀਆਂ ਟਰਾਲੀਆਂ, ਦੋ ਦੀ ਮੌਤ
. . .  1 minute ago
ਹਿਮਾਚਲ ਪ੍ਰਦੇਸ਼ 'ਚ ਲੱਗੇ ਭੂਚਾਲ ਦੇ ਝਟਕੇ
. . .  about 11 hours ago
ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਹਾਈਕੋਰਟ 'ਚ ਦਾਇਰ ਹੋਈ ਪਟੀਸ਼ਨ
. . .  about 9 hours ago
ਚੀਨ ਦੇ ਜਨਤਕ ਸੁਰੱਖਿਆ ਮੰਤਰੀ ਝਾਓ ਅੱਜ ਰਾਜਨਾਥ ਸਿੰਘ ਨਾਲ ਕਰਨਗੇ ਮੁਲਾਕਾਤ
. . .  about 11 hours ago
ਲੁਟੇਰਿਆਂ ਦੀ ਦਹਿਸ਼ਤ, ਦਿਨ-ਦਿਹਾੜੇ ਪੈਟਰੋਲ ਪੰਪ ਦੇ ਮੁਲਾਜ਼ਮ 'ਤੇ ਹਮਲਾ ਕਰਕੇ ਲੁੱਟੇ ਲੱਖਾਂ ਰੁਪਏ
. . .  1 minute ago
ਕੱਲ੍ਹ ਹੋਵੇਗੀ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  about 12 hours ago
ਦੁਕਾਨਾਂ ਦੇ ਕਬਜ਼ੇ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ 'ਚ ਚੱਲੀ ਗੋਲੀ, ਦਹਿਸ਼ਤ 'ਚ ਲੋਕ
. . .  about 12 hours ago
ਕਨਵੋਕੇਸ਼ਨ 'ਚ ਹਿੱਸਾ ਲੈਣ ਲਈ ਐੱਲ.ਪੀ.ਯੂ ਪਹੁੰਚੇ ਉਪਰਾਸ਼ਟਰਪਤੀ
. . .  about 13 hours ago
ਸੁਪਰੀਮ ਕੋਰਟ 'ਚ ਮੁਜ਼ੱਫਰਨਗਰ ਸ਼ੈਲਟਰ ਹੋਮ ਮਾਮਲੇ ਦੀ ਸੁਣਵਾਈ ਅੱਜ
. . .  about 13 hours ago
ਦਿੱਲੀ 'ਚ ਦੋ ਕੱਪੜਾ ਗੁਦਾਮਾਂ ਨੂੰ ਲੱਗੀ ਅੱਗ
. . .  about 13 hours ago
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਬਿਆਨ ਪੰਜਾਬ ਸਰਕਾਰ ਦਾ ਹੀ ਬਿਆਨ ਮੰਨਿਆ ਜਾਵੇ - ਮਨੋਜ ਸਿਨਹਾ
. . .  about 13 hours ago
ਰਾਹੁਲ ਗਾਂਧੀ ਅੱਜ ਛੱਤੀਸਗੜ੍ਹ 'ਚ ਰੈਲੀ ਨੂੰ ਕਰਨਗੇ ਸੰਬੋਧਨ
. . .  about 14 hours ago
ਸੀ.ਬੀ.ਆਈ ਨੇ ਅਲੋਕ ਵਰਮਾ ਦਾ ਕੀਤਾ ਬਚਾਅ
. . .  about 14 hours ago
ਦਿੱਲੀ 'ਚ ਅੱਜ ਪੈਟਰੋਲ ਪੰਪ ਰਹਿਣਗੇ ਬੰਦ
. . .  1 minute ago
ਅੱਜ ਫਿਰ ਘਟੀਆ ਤੇਲ ਦੀਆਂ ਕੀਮਤਾਂ
. . .  about 15 hours ago
ਅੱਜ ਦਾ ਵਿਚਾਰ
. . .  about 15 hours ago
ਸਾਂਝਾ ਅਧਿਆਪਕ ਮੋਰਚਾ ਦੀ ਮੁੱਖ ਪ੍ਰਿੰਸੀਪਲ ਸਕੱਤਰ ਨਾਲ 23 ਨੂੰ ਮੀਟਿੰਗ ਤੈਅ
. . .  about 1 hour ago
ਨੌਜਵਾਨ 'ਤੇ ਜਾਨਲੇਵਾ ਹਮਲਾ
. . .  25 minutes ago
ਰੋਹਿਤ ਸ਼ਰਮਾ ਬਣੇ 'ਮੈਨ ਆਫ ਦ ਮੈਚ'
. . .  about 1 hour ago
ਭਾਰਤ-ਵੈਸਟ ਇੰਡੀਜ਼ ਪਹਿਲਾ ਇੱਕਦਿਨਾਂ ਮੈਚ : ਭਾਰਤ ਦੀ 8 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550
ਿਵਚਾਰ ਪ੍ਰਵਾਹ: ਕੇਵਲ ਭਲਾ ਸੋਚੋ ਹੀ ਨਾ, ਭਲਾ ਕਰੋ ਵੀ। -ਥੋਰੋ

ਸੰਪਾਦਕੀ

ਦੁਨੀਆ ਵਿਚ ਅੱਜ ਵੀ ਪ੍ਰਸੰਗਿਕ ਹੈ ਕਾਰਲ ਮਾਰਕਸ

ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋ ਜਾਣ ਤੋਂ ਬਾਅਦ ਚੀਨ ਸਮੇਤ ਸਾਰੇ ਸੰਸਾਰ ਵਿਚ ਕਿਤੇ ਵੀ ਆਰਥਿਕ-ਸਮਾਜਿਕ ਪ੍ਰਬੰਧ ਹੁਣ ਮਾਰਕਸਵਾਦੀ ਲੀਹਾਂ ਉੱਤੇ ਨਹੀਂ ਉਸਾਰਿਆ ਜਾ ਰਿਹਾ। ਪਰ ਇਸ ਦੇ ਬਾਵਜੂਦ ਅੱਜ ਵੀ ਮਾਰਕਸਵਾਦ ਦੀ ਪ੍ਰਸੰਗਿਕਤਾ ਬਣੀ ਹੋਈ ਹੈ। ਭਾਰਤ ਵਰਗੇ ਦੇਸ਼ ਲਈ ਹੋਰ ਰਾਹ ਵੀ ਕੋਈ ਨਹੀਂ।
ਕਾਰਲ ਮਾਰਕਸ (1818-1883 ਈ:) ਪਿਛਲੇ ਦੋ ਸੌ ਸਾਲ ਦੇ ਸੰਸਾਰ ਭਰ ਦੇ ਉਨ੍ਹਾਂ ਗਿਣੇ-ਚੁਣੇ ਬੁੱਧੀਮਾਨ-ਦਾਰਸ਼ਨਿਕਾਂ ਵਿਚ ਸ਼ਾਮਿਲ ਹੈ, ਜੋ ਪੂਰਬ-ਪੱਛਮ ਵਿਚ ਬਹੁਤ ਪੜ੍ਹੇ ਗਏ, ਵਿਚਾਰੇ ਗਏ, ਅਪਣਾਏ ਗਏ, ਕਈ ਵਾਰ ਰੱਦ ਕੀਤੇ ਗਏ, ਪਰ ਪੂਰੀ ਤਰ੍ਹਾਂ ਰੱਦ ਬਿਲਕੁਲ ਨਹੀਂ ਕੀਤੇ ਗਏ। 2018 ਵਿਚ ਮਾਰਕਸ ਦੀ ਦੋ ਸੌ ਸਾਲਾ ਵਰ੍ਹੇਗੰਢ ਮਨਾਈ ਜਾ ਰਹੀ ਹੈ। ਉਸ ਦੇ ਦਾਰਸ਼ਨਿਕ ਵਿਚਾਰ ਮੁੜ ਹੰਗਾਲੇ ਜਾ ਰਹੇ ਹਨ। ਮਾਰਕਸ ਤੋਂ ਪਹਿਲਾਂ ਵੀ ਪਦਾਰਥਵਾਦ-ਭੌਤਿਕਵਾਦ ਸੀ। ਢਾਈ ਹਜ਼ਾਰ ਸਾਲ ਪਹਿਲਾਂ ਪਲੈਟੋ ਅਧਿਆਤਮਵਾਦੀ ਸੀ ਪਰ ਉਸ ਦਾ ਚੇਲਾ ਅਰਸਤੂ ਪਦਾਰਥਵਾਦੀ ਸੀ। ਅਰਸਤੂ ਨੇ ਇਸ ਸੰਸਾਰ ਨੂੰ ਸੱਚ ਮੰਨਿਆ ਸੀ। ਮਾਰਕਸ ਦੇ ਜੀਵਨਕਾਲ (19ਵੀਂ ਸਦੀ ਵਿਚ) ਇੰਗਲੈਂਡ ਅਤੇ ਯੂਰਪ ਵਿਚ, ਖ਼ਾਸ ਤੌਰ 'ਤੇ ਫਰਾਂਸ ਅਤੇ ਜਰਮਨੀ ਵਿਚ, ਉਦਯੋਗਿਕ ਕ੍ਰਾਂਤੀ ਆ ਚੁੱਕੀ ਸੀ। ਮਜ਼ਦੂਰ ਜਮਾਤ ਫੈਲ ਚੁੱਕੀ ਸੀ। ਜ਼ਮੀਨ ਹੇਠਲੀਆਂ ਡੂੰਘੀਆਂ ਖਾਣਾਂ ਵਿਚੋਂ ਕੋਲਾ ਧੜਾਧੜ ਕੱਢਿਆ ਜਾ ਰਿਹਾ ਸੀ। ਇਹ ਕੋਲਾ ਫੈਕਟਰੀਆਂ ਵਿਚ ਸਾੜਿਆ ਜਾ ਰਿਹਾ ਸੀ। ਫੈਕਟਰੀਆਂ ਵਿਚ ਨਿਕਲਦਾ ਧੂੰਆਂ ਉੱਚੀਆਂ-ਉੱਚੀਆਂ ਚਿਮਨੀਆਂ ਨੂੰ ਧੂੰਏਂ ਦੀ ਕਾਲਖ (ਕਾਰਬਨ) ਨਾਲ ਭਰ ਦਿੰਦਾ ਸੀ। ਇਨ੍ਹਾਂ ਚਿਮਨੀਆਂ ਨੂੰ ਅੰਦਰੋਂ ਸਾਫ਼ ਕਰਨ ਦੀ ਲੋੜ ਪੈਂਦੀ ਸੀ। ਨਿੱਕੇ-ਨਿੱਕੇ ਗ਼ਰੀਬ ਬੱਚੇ, ਥੋੜ੍ਹੇ-ਥੋੜ੍ਹੇ ਪੈਸੇ ਕਮਾਉਣ ਦੇ ਲਾਲਚ ਨਾਲ ਇਨ੍ਹਾਂ ਕਈ ਦਰਜਨ ਫੁੱਟ ਉੱਚੀਆਂ ਚਿਮਨੀਆਂ ਵਿਚ ਵੜਦੇ ਸਨ। ਸਫ਼ਾਈ ਕਰਦੇ ਸਨ। ਸਾਹ ਘੁਟ ਕੇ ਮਰ ਵੀ ਜਾਂਦੇ ਸਨ। ਫਿਰ ਵੀ ਇਹੋ ਜਾਨ ਲੇਵਾ ਕਿੱਤਾ ਅਪਣਾਉਣ ਲਈ ਉਹ ਮਜਬੂਰ ਹੁੰਦੇ ਸਨ। ਖਾਣਾਂ ਵਿਚੋਂ ਕੋਲਾ ਕੱਢਣ ਵਾਲੇ ਮਜ਼ਦੂਰ ਇਨ੍ਹਾਂ ਗ਼ਰੀਬ ਬੱਚਿਆਂ ਵਾਂਗ ਹੀ ਸੈਂਕੜੇ ਫੁੱਟ ਡੂੰਘੀਆਂ ਖਾਣਾਂ ਵਿਚ ਕੋਲਾ ਖੋਦਣ ਲਈ ਵੜਦੇ ਅਤੇ ਫਿਰ ਕੋਲਾ ਬਾਹਰ ਲਿਆਉਣ ਲਈ ਇਨ੍ਹਾਂ ਹਨ੍ਹੇਰੀਆਂ-ਸਿੱਲੀਆਂ ਖਾਣਾਂ ਵਿਚ ਜ਼ਿੰਦਗੀ ਦਾ ਲੰਮਾ ਸਮਾਂ ਲੰਘਾਉਣ ਲਈ ਮਜਬੂਰ ਹੁੰਦੇ ਸਨ। ਫਰਾਂਸ ਦੇ ਇਕ ਨਾਵਲਕਾਰ ਜ਼ੋਲਾ ਨੇ ਇਨ੍ਹਾਂ ਖਾਣ ਮਜ਼ਦੂਰਾਂ ਨੂੰ ਕੀੜੇ-ਮਕੌੜੇ ਕਿਹਾ ਸੀ। ਉਸ ਸਮੇਂ ਪੂੰਜੀਪਤੀਆਂ ਦੀ ਲੁੱਟ-ਖਸੁੱਟ ਬਾਰੇ ਅਤੇ ਮਜ਼ਦੂਰ ਜਮਾਤ ਦੀ ਦੁਰਦਸ਼ਾ ਬਾਰੇ ਬਹੁਤ ਕੁਝ ਲਿਖਿਆ ਜਾ ਰਿਹਾ ਸੀ। ਅੰਦੋਲਨ ਵੀ ਚੱਲ ਰਹੇ ਸਨ। 1850 ਦੇ ਨੇੜੇ-ਤੇੜੇ ਮਾਰਕਸ ਨੇ ਕਮਿਊਨਿਸਟ-ਮੈਨੀਫੈਸਟੋ ਜਾਰੀ ਕੀਤਾ ਸੀ, ਜਿਸ ਵਿਚ ਐਲਾਨ ਕੀਤਾ ਗਿਆ ਸੀ, ਪੂੰਜੀਵਾਦ ਦੀ ਥਾਂ ਸਮਾਜਵਾਦ-ਸਾਮਵਾਦ ਉਸਾਰਿਆ ਜਾਏਗਾ, ਜਿਸ ਨਾਲ ਮਜ਼ਦੂਰ ਜਮਾਤ ਨੂੰ ਮੁਕਤੀ ਦਾ ਰਾਹ ਪ੍ਰਾਪਤ ਹੋਏਗਾ।
ਮਾਰਕਸ ਆਪ ਜਰਮਨੀ ਦਾ ਜੰਮਪਲ ਸੀ ਪਰ ਮਾਰਕਸ ਨੂੰ ਨਾ ਜਰਮਨੀ, ਨਾ ਫਰਾਂਸ ਵਿਚ ਰਹਿਣਾ ਮਿਲਿਆ। ਉਸ ਨੂੰ ਇੰਗਲੈਂਡ ਵਿਚ ਸ਼ਰਨ ਲੈਣੀ ਪਈ। ਇਥੇ ਐਂਗਲਜ਼ ਉਸ ਦਾ ਸਾਥੀ ਤੇ ਮਿੱਤਰ ਬਣਿਆ। ਇਸੇ ਦੇਸ਼ ਵਿਚ ਰਹਿੰਦਿਆਂ ਮਾਰਕਸ ਨੇ ਆਪਣਾ ਸੰਸਾਰ ਪ੍ਰਸਿੱਧ ਗ੍ਰੰਥ 'ਪੂੰਜੀ' ਲਿਖਿਆ। ਮਾਰਕਸ ਆਪ ਗ਼ਰੀਬ ਆਦਮੀ ਸੀ। ਸਾਰੀ ਉਮਰ ਗ਼ਰੀਬੀ ਵਿਚ ਕੱਟੀ। ਚਾਰ ਪੈਸੇ ਕਮਾਉਣ ਲਈ ਪੱਤਰਕਾਰੀ ਕਰਦਾ ਰਿਹਾ। ਅਮਰੀਕਾ ਤੋਂ ਛਪਦੇ ਦੈਨਿਕ ਪੱਤਰਾਂ ਲਈ ਲੇਖ ਲਿਖਦਾ ਰਿਹਾ। ਜਦੋਂ 1857 ਈ: ਦਾ ਭਾਰਤ ਦਾ ਗ਼ਦਰ ਹੁੰਦਾ ਹੁੰਦਾ ਫੇਲ੍ਹ ਹੋ ਗਿਆ ਤਾਂ ਮਾਰਕਸ ਨੇ ਇਨ੍ਹਾਂ ਘਟਨਾਵਾਂ ਉੱਤੇ ਟਿੱਪਣੀ ਕਰਦਿਆਂ ਲੇਖ ਲਿਖੇ ਤੇ ਛਪਵਾਏ। ਇਹ ਲੇਖ ਸਿੱਧ ਕਰਦੇ ਹਨ ਕਿ ਉਹ ਬਹੁਤ ਪੜ੍ਹਦਾ ਸੀ, ਚਿੰਤਤ ਸੀ ਅਤੇ ਹਾਲਾਤ ਉੱਤੇ ਤਿੱਖੀ ਨਜ਼ਰ ਰੱਖਦਾ ਸੀ। ਮਾਰਕਸ ਦਾ ਲਿਖਿਆ ਉਨ੍ਹਾਂ ਦਿਨਾਂ ਦਾ ਇਕ ਵਾਕ ਮਜ਼ਦੂਰ ਜਮਾਤ ਵਿਚ ਬਹੁਤ ਪ੍ਰਚੱਲਿਤ ਹੋਇਆ :
'ਦੁਨੀਆ ਭਰ ਦੇ ਮਜ਼ਦੂਰੋ! ਇਕੱਠੇ ਹੋ ਜਾਓ, ਕ੍ਰਾਂਤੀ ਲਈ ਲੜੋ। ਤੁਹਾਡੇ ਪਾਸ ਗੁਆਉਣ ਲਈ ਕੁਝ ਨਹੀਂ, ਸਿਵਾਏ ਹੱਥਾਂ-ਪੈਰਾਂ ਦੀਆਂ ਜ਼ੰਜੀਰਾਂ ਦੇ।'
ਪਰ ਜਦੋਂ ਕ੍ਰਾਂਤੀ ਆਈ ਤਾਂ ਨਾ ਇੰਗਲੈਂਡ ਵਿਚ, ਨਾ ਫਰਾਂਸ ਵਿਚ, ਨਾ ਜਰਮਨੀ ਵਿਚ ਆਈ। ਇਹ ਰੂਸ ਵਿਚ ਆਈ, ਜੋ ਉਦਯੋਗਿਕ ਖੇਤਰ ਵਿਚ ਪਛੜਿਆ ਹੋਇਆ ਦੇਸ਼ ਸੀ। ਪਰ ਰੂਸ ਨੂੰ ਲੈਨਿਨ ਜਿਹਾ ਹਰਮਨ-ਪਿਆਰਾ ਨੇਤਾ ਮਿਲ ਗਿਆ ਸੀ। ਲੈਨਿਨ ਨੇ ਰੂਸੀ ਕ੍ਰਾਂਤੀ ਦੀ ਬੁਨਿਆਦ ਤਾਂ ਠੀਕ ਰੱਖੀ ਪਰ ਉਸ ਦੇ ਚੇਲੇ ਸਟਾਲਿਨ ਨੇ ਆਪਣੀ ਪਾਰਟੀ ਦਾ ਅੰਦਰਲਾ ਲੋਕਤੰਤਰਕ ਢਾਂਚਾ ਨਸ਼ਟ ਕਰ ਦਿੱਤਾ। ਪਾਰਟੀ ਫਾਸ਼ੀ ਲੀਹਾਂ ਉੱਤੇ ਚਲਾਈ, ਇਸੇ ਕਰਕੇ ਅਗਲੇ 50 ਕੁ ਸਾਲਾਂ ਵਿਚ ਉਸਰਿਆ ਸੋਵੀਅਤ ਯੂਨੀਅਨ ਦਾ ਸਮਾਜਵਾਦ ਭ੍ਰਿਸ਼ਟ-ਕਮਿਊਨਿਸਟ ਕਾਰਕੁੰਨਾਂ ਦਾ ਗੜ੍ਹ ਬਣ ਗਿਆ। ਇਸੇ ਕਰਕੇ 1990 ਈ: ਵਿਚ ਇਹ ਢਹਿ-ਢੇਰੀ ਹੋ ਗਿਆ ਅਤੇ ਸਮਾਜਿਕ-ਆਰਥਿਕ ਪ੍ਰਬੰਧ ਦੇ ਪੱਖ ਤੋਂ ਕੌੜੀਆਂ-ਫਿੱਕੀਆਂ ਯਾਦਾਂ ਪਿੱਛੇ ਛੱਡ ਗਿਆ।
ਸੋਵੀਅਤ ਯੂਨੀਅਨ ਅਤੇ ਚੀਨ ਹੁਣ ਸਹੀ ਅਰਥਾਂ ਵਿਚ ਸਮਾਜਵਾਦੀ ਦੇਸ਼ ਨਹੀਂ ਪਰ ਇਹ ਪੂਰੀ ਤਰ੍ਹਾਂ ਪੂੰਜੀਵਾਦੀ ਦੇਸ਼ ਵੀ ਨਹੀਂ ਹਨ। ਗਭਲਾ ਜਿਹਾ ਰਾਜਨੀਤਕ ਤੇ ਆਰਥਿਕ ਪ੍ਰਬੰਧ ਇਨ੍ਹਾਂ ਦੇਸ਼ਾਂ ਵਿਚ ਚਲ ਰਿਹਾ ਹੈ। ਭਾਰਤ ਵਿਚ ਪਿਛਲੇ 70 ਸਾਲਾਂ ਵਿਚ ਕਮਿਊਨਿਸਟ ਪਾਰਟੀਆਂ ਦੀ ਬਹੁਤ ਚੜ੍ਹਤ ਰਹੀ। ਪੱਛਮੀ ਬੰਗਾਲ, ਕੇਰਲਾ ਅਤੇ ਤ੍ਰਿਪੁਰਾ ਵਿਚ ਲੰਬਾ ਸਮਾਂ ਖੱਬੇ ਪੱਖੀ ਦਲ ਸੱਤਾਧਾਰੀ ਰਹੇ। ਲੰਮਾ ਸਮਾਂ ਚੋਣਾਂ ਜਿੱਤਦੇ ਰਹੇ। ਇਸ ਦਾ ਭਾਵ ਹੈ, ਪੁਰਾਣੇ ਕਮਿਊਨਿਸਟ ਨੇਤਾ ਕੁਰਬਾਨੀ ਵਾਲੇ ਸਨ, ਇਮਾਨਦਾਰ ਸਨ, ਪ੍ਰਤੀਬੱਧ ਸਨ। ਪਰ ਜਦੋਂ ਇਹ ਪੀੜ੍ਹੀ ਤੁਰ ਗਈ ਜਾਂ ਲੋਕਪ੍ਰਿਅਤਾ ਗੁਆ ਬੈਠੀ ਤਾਂ ਕਮਿਊਨਿਸਟ ਸੱਤਾ ਵੀ ਗੁਆ ਬੈਠੇ। ਅੱਜ ਖੱਬੇ ਦਲ ਸੁੰਗੜ ਗਏ ਹਨ। ਪਰ ਕੀ ਸੱਜੇ ਪੱਖੀ ਰਾਜਨੀਤੀ ਕੋਲ ਸਮਾਜਵਾਦ ਦਾ ਬਦਲ ਹੈ? ਨਹੀਂ, ਇਸ ਕੋਲ ਕੋਈ ਬਦਲ ਨਹੀਂ ਹੈ। ਹੁਣੇ-ਹੁਣੇ ਕਰਨਾਟਕ ਪ੍ਰਦੇਸ਼ ਦੀ ਵਿਧਾਨ ਸਭਾ ਦੀ ਚੋਣ ਵਿਚ ਖੱਬੇ ਪੱਖੀ ਸੰਗਠਨ ਤਾਂ ਭਾਵੇਂ ਕਿਤੇ ਨਹੀਂ ਰੜਕੇ, ਪਰ ਸਭ ਤੋਂ ਵੱਧ ਉੱਭਰਵਾਂ ਭਾਜਪਾ ਸੰਗਠਨ ਨਾ ਸਿਰਫ ਹਾਰਿਆ ਹੈ, ਸਗੋਂ ਜਗ-ਹਸਾਈ ਦਾ ਕਾਰਨ ਵੀ ਬਣਿਆ ਹੈ। ਭਾਰਤ ਦੇ ਵਰਤਮਾਨ ਰਾਜਨੀਤਕ ਪ੍ਰਬੰਧ ਦੇ ਕੁਝ ਹਾਂ-ਪੱਖੀ ਲੱਛਣ ਬਹੁਤ ਪ੍ਰਗਟ ਹਨ। ਵਿਧਾਨ ਸਭਾਵਾਂ ਅਤੇ ਲੋਕ ਸਭਾ ਦੀਆਂ ਚੋਣਾਂ ਬਾਕਾਇਦਗੀ ਨਾਲ ਹੁੰਦੀਆਂ ਹਨ। ਸਭ ਪ੍ਰਕਾਰ ਦੀਆਂ ਪਾਰਟੀਆਂ ਚੋਣਾਂ ਲੜਦੀਆਂ ਹਨ। ਥੋੜ੍ਹੀ-ਬਹੁਤੀ ਹਿੰਸਾ ਤਾਂ ਹੁੰਦੀ ਹੈ ਪਰ ਤਾਂ ਵੀ ਭਾਰਤੀ ਲੋਕਤੰਤਰ ਲਗਪਗ ਸ਼ਾਂਤੀਪੂਰਵਕ ਚੱਲ ਰਿਹਾ ਹੈ। ਦੂਜਾ ਹਾਂ-ਪੱਖੀ ਲੱਛਣ ਇਹ ਹੈ ਕਿ ਦੇਸ਼ 'ਚ ਮੱਧ ਵਰਗ ਫੈਲ ਰਿਹਾ ਹੈ। ਮੱਧ ਵਰਗ ਦਾ ਫੈਲਣਾ ਸਿੱਧ ਕਰਦਾ ਕਿ ਖੁਸ਼ਹਾਲੀ ਵੀ ਵਧ ਰਹੀ ਹੈ। ਲੋਕ ਗ਼ਰੀਬੀ ਵਿਚੋਂ ਨਿਕਲ ਕੇ ਥੋੜ੍ਹੀ-ਬਹੁਤੀ ਸੁਖਾਲੀ ਜ਼ਿੰਦਗੀ ਵੱਲ ਵਧ ਰਹੇ ਹਨ। ਨਿਰਾਸ਼ਾ ਘਟ ਰਹੀ ਹੈ, ਆਸ਼ਾ ਪੈਦਾ ਹੋ ਰਹੀ ਹੈ।
ਪਰ ਤਿੰਨ ਨਿਰਾਸ਼ਾ ਪੱਖੀ ਲੱਛਣ ਵੀ ਬਹੁਤ ਉੱਘੜਵੇਂ ਹਨ। ਪਹਿਲਾ ਹੈ ਭ੍ਰਿਸ਼ਟਾਚਾਰ। ਇਹ ਨੇਤਾਵਾਂ ਵਿਚ ਵੀ ਹੈ-ਸਰਕਾਰੀ ਅਫ਼ਸਰਾਂ ਤੇ ਸਰਕਾਰੀ ਕਰਮਚਾਰੀਆਂ ਵਿਚ ਵੀ। ਅਨੇਕ ਕਰਮਚਾਰੀ ਕੰਮ ਕਰਕੇ ਰਾਜ਼ੀ ਹੀ ਨਹੀਂ। ਇਕ ਵਾਰੀ ਨੌਕਰੀ ਮਿਲ ਗਈ। ਮੁੜ ਕੇ ਜਨਤਾ ਦੇ ਕਸ਼ਟਾਂ ਵਲੋਂ ਬਿਲਕੁਲ ਬੇਖ਼ਬਰ ਹੋ ਜਾਂਦੇ ਹਨ। ਦੂਜਾ ਨਾਂਹ-ਪੱਖੀ ਲੱਛਣ ਹੈ ਸਾਰੇ ਦੇਸ਼ ਦਾ ਢਿੱਡ ਭਰ ਰਹੀ ਕਿਰਸਾਨ ਸ਼੍ਰੇਣੀ ਵੱਲ ਹਾਕਮ ਜਮਾਤ ਦਾ ਕਠੋਰ ਵਤੀਰਾ। ਇਹ ਵਤੀਰਾ ਨਿਰਦੈਤਾ ਭਰਿਆ ਹੈ। ਤੀਜਾ ਨਾਂਹ-ਪੱਖੀ ਲੱਛਣ ਭਾਰਤ ਦੀ ਕਬਾਇਲੀ ਪੱਟੀ ਵਿਚ ਚੱਲ ਰਹੇ ਨਕਸਲੀ ਅੰਦੋਲਨ ਵੱਲ ਭਾਰਤ ਦੀ ਹਾਕਮ ਜਮਾਤ ਦਾ ਵਕਤ ਟਪਾਊ ਰਵੱਈਆ। ਨਕਸਲੀ ਸੰਘਰਸ਼ ਸਫ਼ਲ ਨਹੀਂ ਹੋਣਾ ਪਰ ਇਸ ਨੂੰ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਤਾਕਤ ਨਾਲ ਦਬਾਇਆ ਵੀ ਨਹੀਂ ਜਾ ਸਕਦਾ। ਕਬਾਇਲੀ ਪੱਟੀ ਦੇ ਖਣਿਜ ਪਦਾਰਥ ਤੇ ਵਣ ਉਥੋਂ ਦੇ ਸਥਾਨਕ ਲੋਕਾਂ ਦੀ ਮਲਕੀਅਤ ਹਨ। ਇਥੇ ਉਨ੍ਹਾਂ ਦੇ ਘਰ ਹਨ, ਉਨ੍ਹਾਂ ਦੇ ਪਿੰਡ ਹਨ। ਇਹ ਉਨ੍ਹਾਂ ਨੇ ਛੱਡ ਕੇ ਕਿਤੇ ਨਹੀਂ ਜਾਣਾ। ਸ਼ਾਂਤੀ ਨਾਲ ਬੈਠ ਕੇ ਨਕਸਲੀ ਦਲਾਂ ਦੇ ਆਗੂਆਂ ਨਾਲ ਗੱਲ ਕਰੋ। ਉਨ੍ਹਾਂ ਦੇ ਪਿੰਡਾਂ ਦਾ ਵਿਕਾਸ ਕਰੋ। ਸਕੂਲ ਤੇ ਹਸਪਤਾਲ ਖੋਲ੍ਹੋ। ਉਨ੍ਹਾਂ ਨੂੰ ਇੱਜ਼ਤ ਵਾਲਾ ਰੁਜ਼ਗਾਰ ਦਿਓ। ਉਨ੍ਹਾਂ ਦੀ ਗ਼ਰੀਬੀ ਦੂਰ ਕਰੋ। ਰਾਜਨੀਤਕ ਤੇ ਆਰਥਿਕ ਪ੍ਰਬੰਧ ਵਿਚ ਉਨ੍ਹਾਂ ਨੂੰ ਭਾਈਵਾਲ ਬਣਾਓ।
ਇਸੇ ਕਰਕੇ ਕਾਰਲ ਮਾਰਕਸ ਅੱਜ ਪ੍ਰਸੰਗਿਕ ਹੈ। ਕ੍ਰਾਂਤੀ ਕੋਈ ਹੱਲ ਨਹੀਂ। ਪਰ ਬੇਮੁਹਾਰ ਪੂੰਜੀਵਾਦ ਵੀ ਕੋਈ ਹੱਲ ਨਹੀਂ। ਹੱਲ ਹੈ ਲੋਕਾਂ ਦੀ ਭਲਾਈ ਪ੍ਰਤੀ ਪ੍ਰਤੀਬੱਧ ਰਾਜ। ਲੋਕਾਂ ਨੂੰ ਆਪਣੇ ਕਾਰੋਬਾਰ ਸਥਾਪਿਤ ਕਰਨ ਦੀ ਖੁੱਲ੍ਹ ਹੋਵੇ। ਪਰ ਅੰਨ੍ਹੀ ਲੁੱਟ ਦੀ ਵੀ ਆਗਿਆ ਨਾ ਹੋਵੇ। ਸਰਕਾਰੀ ਪ੍ਰਬੰਧ ਅਜਿਹਾ ਹੋਵੇ ਕਿ ਸਭ ਲੋਕ ਕਾਨੂੰਨ ਅਤੇ ਸੰਵਿਧਾਨ ਦੀ ਠੀਕ-ਠੀਕ ਪਾਲਣਾ ਕਰਨ। ਸਭ ਲੋਕ ਹੋ ਰਹੀ ਤਰੱਕੀ ਵਿਚ ਬਰਾਬਰ ਦੇ ਹਿੱਸੇਦਾਰ ਵੀ ਹੋਣ।

ਬਾਊ ਆਤਮਾ ਸਿੰਘ ਨੂੰ ਯਾਦ ਕਰਦਿਆਂ...

ਬਾਊ ਆਤਮਾ ਸਿੰਘ ਦਾ ਜਨਮ 1912 ਵਿਚ ਨਨਕਾਣਾ ਸਾਹਿਬ ਦੇ ਨਜ਼ਦੀਕ ਇਕ ਛੋਟੇਜਿਹੇ ਪਿੰਡ ਸੁਖਦੇਵ ਸਿੰਘ ਵਾਲਾ ਜ਼ਿਲ੍ਹਾ ਸ਼ੇਖੂਪੁਰ ਵਿਖੇ ਸ: ਝੰਡਾ ਸਿੰਘ ਦੇ ਘਰ ਹੋਇਆ ਸੀ। ਆਪ ਆਪਣੇ ਪਿਤਾ ਜੀ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਅਕਸਰ ਜਾਇਆ ਕਰਦੇ ਸਨ। ਜਦੋਂ ਨਨਕਾਣਾ ...

ਪੂਰੀ ਖ਼ਬਰ »

ਇਕ ਸ਼ਾਨਦਾਰ ਵਿਰਾਸਤ ਹੈ ਕਾਲਕਾ ਸ਼ਿਮਲਾ ਰੇਲ ਗੱਡੀ

ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ ਵਿਚ ਜ਼ੋਜੀਲਾ ਨੂੰ ਕਾਰਗਿੱਲ ਨਾਲ ਜੋੜਨ ਲਈ 14 ਕਿਲੋਮੀਟਰ ਲੰਬੀ ਉਸ ਸੁਰੰਗ ਦਾ ਉਦਘਾਟਨ ਕਰ ਰਹੇ ਸਨ ਜਿਸ ਨਾਲ ਸ਼੍ਰੀਨਗਰ ਤੋਂ ਕਾਰਗਿਲ ਤੇ ਲੇਹ ਦਾ ਪੈਂਡਾ ਸਾਢੇ ਤਿੰਨ ਘੰਟੇ ਦੀ ਥਾਂ ਕੇਵਲ ਪੰਦਰਾਂ ਮਿੰਟ ਵਿਚ ਤੈਅ ਹੋ ...

ਪੂਰੀ ਖ਼ਬਰ »

ਸਥਾਪਨਾ ਦਿਵਸ 'ਤੇ ਵਿਸ਼ੇਸ਼

ਖਾਲਸਾ ਰਾਜ ਦੀ ਪਹਿਲੀ ਰਾਜਧਾਨੀ 'ਲੋਹਗੜ੍ਹ'

ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਿਤ ਕੀਤੇ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ 'ਲੋਹਗੜ੍ਹ' (ਮੁਖ਼ਲਿਸਗੜ੍ਹ), ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ 'ਚ ਸ਼ਹਿਰ ਸਢੌਰੇ ਤੋਂ ਲਗਭਗ 20 ਕਿਲੋਮੀਟਰ ਦੀ ਵਿੱਥ 'ਤੇ ਸਥਿਤ ਹੈ। ਲੋਹਗੜ੍ਹ ਸਬੰਧੀ ਇਤਿਹਾਸਕਾਰ ਡਾ: ਗੰਡਾ ਸਿੰਘ ...

ਪੂਰੀ ਖ਼ਬਰ »

ਮੋਦੀ ਸਰਕਾਰ ਦੇ ਚਾਰ ਸਾਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਨੇ 4 ਸਾਲ ਪੂਰੇ ਕਰ ਲਏ ਹਨ। ਇਹ ਅਜਿਹੀ ਸਰਕਾਰ ਹੈ, ਜਿਸ ਵਿਚ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਬਹੁਮਤ ਪ੍ਰਾਪਤ ਹੋਇਆ ਸੀ। ਇਸ ਦਾ ਸਿਹਰਾ ਵੀ ਨਰਿੰਦਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX