ਤਾਜਾ ਖ਼ਬਰਾਂ


ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  20 minutes ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਪਾਕਿ 'ਚ ਇਸਲਾਮ ਵਿਰੁੱਧ ਗਲਤ ਸ਼ਬਦਾਵਲੀ ਬੋਲਣ ਦਾ ਝੂਠਾ ਦੋਸ਼ ਲਗਾ ਕੇ ਹਿੰਦੂ ਪ੍ਰਿੰਸੀਪਲ 'ਤੇ ਹਮਲਾ
. . .  51 minutes ago
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਗੋਟਕੀ ਸ਼ਹਿਰ 'ਚ ਇੱਕ ਹਿੰਦੂ ਪ੍ਰਿੰਸੀਪਲ 'ਤੇ ਇਸਲਾਮ...
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  about 1 hour ago
ਮੋਗਾ, 15 ਸਤੰਬਰ (ਗੁਰਦੇਵ ਭਾਮ)- ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ...
ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਲਾਗੂ ਹੋਵੇਗੀ ਐਨ.ਆਰ.ਸੀ : ਮਨੋਹਰ ਲਾਲ ਖੱਟੜ
. . .  about 1 hour ago
ਚੰਡੀਗੜ੍ਹ, 15 ਸਤੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਐਨ.ਆਰ.ਸੀ ਲਾਗੂ ਕਰਨ ਦਾ ਐਲਾਨ ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ-20 ਮੈਚ : ਮੀਂਹ ਕਾਰਨ ਟਾਸ 'ਚ ਦੇਰੀ
. . .  about 1 hour ago
ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਸਿਰ ਸਜਿਆ ਜ਼ਿਲ੍ਹਾ ਪਰੀਸ਼ਦ ਦੀ ਚੇਅਰਮੈਨੀ ਦਾ ਤਾਜ
. . .  about 1 hour ago
ਮੋਗਾ, 15 ਸਤੰਬਰ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਅੱਜ ਮੋਗਾ ਵਿਖੇ ਜ਼ਿਲ੍ਹਾ ਪਰੀਸ਼ਦ ਦੇ ਮੈਂਬਰਾਂ ਦੀ ਹੋਈ ਚੋਣ 'ਚ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਆਪਣੇ...
ਪੁਲਿਸ ਮੁਲਾਜ਼ਮ ਕੁੱਟਮਾਰ ਮਾਮਲਾ: ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  about 2 hours ago
ਅਜਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਚੋਗਾਵਾਂ ਸਬ ਇੰਸਪੈਕਟਰ ਕੁੱਟਮਾਰ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ...
ਕਿਸਾਨਾਂ ਵੱਲੋਂ ਭੁੱਚੋ ਖ਼ੁਰਦ ਵਿਖੇ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਜਾਮ
. . .  about 2 hours ago
ਬਠਿੰਡਾ ਛਾਉਣੀ, 15 ਸਤੰਬਰ (ਪਰਵਿੰਦਰ ਸਿੰਘ ਜੌੜਾ)- ਚੰਡੀਗੜ੍ਹ ਜਾਣੋ ਰੋਕਣ 'ਤੇ ਰੋਹ 'ਚ ਆਏ ਕਸ਼ਮੀਰ ਹਮਾਇਤੀ ਸੰਘਰਸ਼ਕਾਰੀ ਸੈਂਕੜੇ ਲੋਕਾਂ ਨੇ ਭੁੱਚੋ ਖ਼ੁਰਦ ਵਿਖੇ...
ਪੰਜਾਬ ਸਰਕਾਰ ਨੂੰ ਇੱਕ ਮੰਚ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਦੀ ਮੁੜ ਅਪੀਲ- ਗਿਆਨੀ ਰਘਵੀਰ ਸਿੰਘ
. . .  about 3 hours ago
ਗੜ੍ਹਸ਼ੰਕਰ, 15 ਸਤੰਬਰ (ਧਾਲੀਵਾਲ)- ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੇ ਕੇਂਦਰ ਸਰਕਾਰ ਵੱਲੋਂ 312 ਸਿੱਖਾਂ ਦੇ ਨਾਂਅ ਕਾਲੀ ਸੂਚੀ 'ਚੋਂ ਹਟਾਏ ਜਾਣ ਦੇ ਫ਼ੈਸਲੇ ਦਾ ਸਵਾਗਤ ...
ਕਿਸ਼ਤੀ ਹਾਦਸੇ ਤੋਂ ਬਾਅਦ ਰੈੱਡੀ ਨੇ ਇਲਾਕੇ 'ਚ ਸਾਰੀਆਂ ਕਿਸ਼ਤੀ ਸੇਵਾਵਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ
. . .  about 3 hours ago
ਅਮਰਾਵਤੀ, 15 ਸਤੰਬਰ- ਆਂਧਰਾ ਪ੍ਰਦੇਸ਼ ਦੇ ਈਸਟ ਗੋਦਾਵਰੀ ਜ਼ਿਲ੍ਹੇ 'ਚ ਕਿਸ਼ਤੀ ਪਲਟਣ ਦੀ ਘਟਨਾ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਜ਼ਿਲ੍ਹੇ 'ਚ ਮੌਜੂਦ ਸਾਰੇ ਮੰਤਰੀਆਂ ਨੂੰ ਰਾਹਤ ਅਤੇ ਬਚਾਅ...
ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ 5 ਲੋਕਾਂ ਦੀ ਮੌਤ, 30 ਲਾਪਤਾ
. . .  about 3 hours ago
ਅਮਰਾਵਤੀ, 15 ਸਤੰਬਰ- ਆਂਧਰਾ ਪ੍ਰਦੇਸ਼ ਦੇ ਦੇਵੀਪਟਨਮ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ 61 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਗੋਦਾਵਰੀ ....
ਗੁਆਟੇਮਾਲਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 3 hours ago
ਗੁਆਟੇਮਾਲਾ ਸਿਟੀ, 15 ਸਤੰਬਰ- ਗੁਆਟੇਮਾਲਾ ਦੇ ਨੁਏਵਾ ਕੰਸੈਪਸ਼ਨ ਖੇਤਰ 'ਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ...
ਕੇਂਦਰੀ ਮੰਤਰੀ ਗੰਗਵਾਰ ਦਾ ਬਿਆਨ, ਕਿਹਾ- ਦੇਸ਼ 'ਚ ਨੌਕਰੀਆਂ ਦੀ ਨਹੀਂ, ਉੱਤਰ ਭਾਰਤੀਆਂ 'ਚ ਕਾਬਲੀਅਤ ਦੀ ਕਮੀ
. . .  about 3 hours ago
ਲਖਨਊ, 15 ਸਤੰਬਰ- ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ 'ਚ ਇੱਕ ਪ੍ਰੋਗਰਾਮ ਦੌਰਾਨ ਬੋਲਦਿਆਂ ਕਿਹਾ ਕਿ ਅੱਜ ਦੇਸ਼...
ਕਰਤਾਰਪੁਰ ਜਾਣ ਵਾਲੀ ਸੰਗਤ 'ਤੇ ਲਗਾਇਆ ਟੈਕਸ ਵਾਪਸ ਲਵੇ ਪਾਕ ਸਰਕਾਰ- ਸੁਖਬੀਰ ਬਾਦਲ
. . .  1 minute ago
ਜਲਾਲਾਬਾਦ/ਮੰਡੀ ਘੁਬਾਇਆ, 15 ਸਤੰਬਰ (ਕਰਨ ਚੁਚਰਾ, ਅਮਨ ਬਵੇਜਾ)- ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ 2022 ਦੀਆਂ ਚੋਣਾਂ ਉਹ ਫਿਰ ...
ਸ਼ਰਦ ਪਵਾਰ ਨੇ ਕੀਤੀ ਪਾਕਿਸਤਾਨ ਦੀ ਤਾਰੀਫ਼, ਬੋਲੇ- ਸਿਆਸੀ ਲਾਭ ਲਈ ਸੱਤਾ ਧਿਰ ਫੈਲਾਅ ਰਹੀ ਹੈ ਝੂਠ
. . .  about 4 hours ago
ਮੁੰਬਈ, 15 ਸਤੰਬਰ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਕਸ਼ਮੀਰ ਮਸਲੇ 'ਤੇ ਭਾਰਤ-ਪਾਕਿ ਤਣਾਅ ਵਿਚਾਲੇ ਪਾਕਿਸਤਾਨ ਦੀ ਤਾਰੀਫ਼ ਕੀਤੀ ਹੈ। ਪਵਾਰ ਨੇ ਕਿਹਾ,''ਮੈਂ ਪਾਕਿਸਤਾਨ ਦੇ ਦੌਰੇ 'ਤੇ...
ਪਟਾਕਾ ਕਾਰੋਬਾਰੀ ਦੇ ਘਰ 'ਚ ਹੋਇਆ ਧਮਾਕਾ, ਇੱਕ ਦੀ ਮੌਤ
. . .  about 3 hours ago
ਬਾਘਾਪੁਰਾਣਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ
. . .  about 4 hours ago
ਪਾਕਿਸਤਾਨ ਨੇ ਇਸ ਸਾਲ 2050 ਵਾਰ ਕੀਤੀ ਜੰਗਬੰਦੀ ਦੀ ਉਲੰਘਣਾ, 21 ਨਾਗਰਿਕਾਂ ਦੀ ਹੋਈ ਮੌਤ- ਵਿਦੇਸ਼ ਮੰਤਰਾਲੇ
. . .  about 4 hours ago
ਪਾਬੰਦੀ ਦੇ ਬਾਵਜੂਦ ਮੁਹਾਲੀ ਰੇਲਵੇ ਸਟੇਸ਼ਨ ਪਹੁੰਚੇ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਦੇ ਹਮਾਇਤੀ
. . .  about 5 hours ago
ਤਿੰਨ ਜਥੇਬੰਦੀਆਂ ਦੇ ਹਜ਼ਾਰਾਂ ਵਰਕਰਾਂ ਨੇ ਘੇਰੀ ਸਿੱਖਿਆ ਮੰਤਰੀ ਦੀ ਕੋਠੀ
. . .  about 5 hours ago
ਰਾਜਾ ਵੜਿੰਗ ਦੀ ਸ਼ਿਕਾਇਤ 'ਤੇ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਸੰਧੂ ਖ਼ਿਲਾਫ਼ ਪਰਚਾ ਦਰਜ
. . .  about 5 hours ago
ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਤਿੰਨ ਜ਼ਖ਼ਮੀ
. . .  1 minute ago
ਦੋ ਕਿਲੋ ਹੈਰੋਇਨ ਸਣੇ ਤਨਜਾਨੀਅਨ ਔਰਤ ਗ੍ਰਿਫ਼ਤਾਰ
. . .  about 6 hours ago
ਬੈਂਸ 'ਤੇ ਦਰਜ ਹੋਏ ਪਰਚੇ ਵਿਰੁੱਧ ਨਾਭਾ ਵਿਖੇ ਫੂਕਿਆ ਗਿਆ ਕੈਪਟਨ ਦਾ ਪੁਤਲਾ
. . .  about 6 hours ago
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਵਿਰੁੱਧ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਲਾਇਆ ਧਰਨਾ
. . .  about 6 hours ago
ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਸਜਾਇਆ ਗਿਆ ਗੁਰਮਤਿ ਸਮਾਗਮ
. . .  about 7 hours ago
ਗੁਰੂਹਰਸਹਾਏ ਵਿਖੇ ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  about 7 hours ago
ਤਲਵੰਡੀ ਸਾਬੋ ਪੁਲਿਸ ਨੇ ਰੋਕੀ ਕਸ਼ਮੀਰ ਮਸਲੇ 'ਤੇ ਮੰਗ ਪੱਤਰ ਦੇਣ ਜਾ ਰਹੇ ਭਾਕਿਯੂ ਆਗੂਆਂ ਦੀ ਬੱਸ
. . .  about 7 hours ago
ਸ੍ਰੀ ਚਮਕੌਰ ਸਾਹਿਬ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਸਾਲਾ ਬੱਚੀ ਸਣੇ ਦੋ ਦੀ ਮੌਤ, ਕਈ ਜ਼ਖ਼ਮੀ
. . .  about 7 hours ago
ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਕੀਤਾ ਗਿਆ ਸਨਮਾਨਿਤ
. . .  about 8 hours ago
ਕਰਜ਼ੇ ਦੇ ਜਾਲ 'ਚ ਫਸੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  about 8 hours ago
ਪ੍ਰੇਮ ਵਿਆਹ ਕਰਾਉਣ 'ਤੇ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਅਤੇ ਉਸ ਦੇ ਪਤੀ ਨੂੰ ਮਾਰੀਆਂ ਗੋਲੀਆਂ, ਦੋਹਾਂ ਦੀ ਮੌਤ
. . .  about 8 hours ago
ਪੁਲਿਸ ਨੇ ਕਬਜ਼ੇ 'ਚ ਲਈ ਮੋਹਾਲੀ ਵਿਖੇ ਸੂਬਾ ਪੱਧਰੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ
. . .  about 9 hours ago
ਹਰਜਿੰਦਰ ਜੰਡਿਆਲੀ ਦੂਜੀ ਵਾਰ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ
. . .  about 9 hours ago
ਇਮਰਾਨ ਨੇ ਮੰਨਿਆ- ਭਾਰਤ ਨਾਲ ਯੁੱਧ 'ਚ ਹਾਰ ਸਕਦਾ ਹੈ ਪਾਕਿਸਤਾਨ
. . .  about 9 hours ago
ਮਹਾਰਾਸ਼ਟਰ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਦੋ ਨਕਸਲੀ ਢੇਰ
. . .  about 10 hours ago
ਕਸ਼ਮੀਰ ਮਸਲੇ 'ਤੇ ਚੰਡੀਗੜ੍ਹ ਮੰਗ ਪੱਤਰ ਦੇਣ ਜਾ ਰਹੇ ਕਿਸਾਨ ਪੁਲਿਸ ਨੇ ਰੋਕੇ
. . .  about 10 hours ago
ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ ਦੀ ਪੀੜਤਾ ਨਾਲ ਸਮੂਹਿਕ ਜਬਰ ਜਨਾਹ
. . .  about 11 hours ago
ਅੱਜ ਪੰਜਾਬ ਭਰ ਤੋਂ ਸੰਗਰੂਰ ਪੁੱਜ ਕੇ ਬੇਰੁਜ਼ਗਾਰ ਬੀ.ਐਡ. ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕਰਨਗੇ ਰੋਸ ਮੁਜ਼ਾਹਰਾ
. . .  about 11 hours ago
ਅੱਜ ਧਰਮਸ਼ਾਲਾ ਵਿਚ ਹੋਵੇਗਾ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ20 ਮੈਚ
. . .  about 11 hours ago
ਅੱਜ ਦਾ ਵਿਚਾਰ
. . .  about 12 hours ago
ਸੁਕਮਾ - ਸੁਰੱਖਿਆ ਬਲਾਂ ਨੇ 3 ਨਕਸਲੀ ਕੀਤੇ ਢੇਰ
. . .  1 day ago
ਨਿਰਦੇਸ਼ਕ ਸੰਨੀ ਦਿਉਲ ਆਪਣੇ ਬੇਟੇ ਕਰਨ ਦਿਉਲ ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਦੀ ਪ੍ਰਮੋਸ਼ਨ ਲਈ 'ਅਜੀਤ' ਦਫ਼ਤਰ ਹੀਰੋਇਨ ਸਹਿਰ ਨਾਲ ਪੁੱਜੇ
. . .  1 day ago
ਉੜੀਸ਼ਾ 'ਚ ਟਰੱਕ ਦਾ ਕੱਟਿਆ ਸਾਢੇ 6 ਲੱਖ ਦਾ ਚਲਾਨ
. . .  about 1 hour ago
ਕਿਸਾਨ ਸੰਘਰਸ਼ ਕਮੇਟੀ ਨੇ ਨੈਸ਼ਨਲ ਹਾਈਵੇ 'ਤੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
. . .  41 minutes ago
ਮਾਰਿਆ ਗਿਆ ਓਸਾਮਾ ਬਿਨ ਲਾਦੇਨ ਦਾ ਬੇਟਾ ਹਮਜ਼ਾ ਬਿਨ ਲਾਦੇਨ, ਟਰੰਪ ਨੇ ਕੀਤੀ ਪੁਸ਼ਟੀ
. . .  about 1 hour ago
ਸੜਕ ਹਾਦਸੇ 'ਚ ਐਕਟਿਵਾ ਸਵਾਰ ਮਾਂ ਪੁੱਤ ਦੀ ਮੌਤ, ਇੱਕ ਗੰਭੀਰ ਜ਼ਖਮੀ
. . .  about 1 hour ago
ਦੋ ਘੰਟਿਆਂ ਤੋਂ ਸੰਗਰੂਰ- ਲੁਧਿਆਣਾ ਮਾਰਗ ਜਾਮ
. . .  about 1 hour ago
ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਦਾ ਮਾਮਲਾ: ਪੰਜ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਗਿਆ ਬਰਖ਼ਾਸਤ - ਕੈਪਟਨ
. . .  1 day ago
ਵਿੱਤ ਮੰਤਰੀ ਨੇ ਅਧੂਰੇ ਹਾਊਸਿੰਗ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ 10 ਹਜ਼ਾਰ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550

ਜਲੰਧਰ

ਐਮ. ਜੀ. ਐਨ. ਅਰਬਨ ਅਸਟੇਟ ਦੇ ਗੁਰਸਿਮਰਨ ਸਿੰਘ ਨੇ ਜ਼ਿਲ੍ਹੇ 'ਚੋਂ ਰਿਹਾ ਅੱਵਲ

ਜਲੰਧਰ, 26 ਮਈ (ਰਣਜੀਤ ਸਿੰਘ ਸੋਢੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨਵੀਂ ਦਿੱਲੀ ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ | ਦੇਸ਼ ਭਰ 'ਚੋਂ 11.86 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ 'ਚ 6,90,407 ਲੜਕੇ ਤੇ 4,95,899 ਲੜਕੀਆਂ ਨੇ ਪ੍ਰੀਖਿਆ ਦਿੱਤੀ | ਬੋਰਡ ਦਾ ਨਤੀਜਾ 83.1 ਫ਼ੀਸਦੀ ਰਿਹਾ | ਐਮ. ਜੀ. ਐਨ. ਪਬਲਿਕ ਸਕੂਲ ਅਰਬਨ ਅਸਟੇਟ ਦੇ ਗੁਰਸਿਮਰਨ ਸਿੰਘ ਕਾਲੜਾ ਨੇ 492/500 (98.4 ਫ਼ੀਸਦੀ) ਅੰਕ ਕਾਮਰਸ ਵਿਸ਼ੇ ਨਾਲ ਪ੍ਰਾਪਤ ਕਰਕੇ ਜ਼ਿਲੇ੍ਹ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਐਮ. ਜੀ. ਐਨ. ਅਜੂਕੇਸ਼ਨ ਟਰੱਸਟ ਚੇਅਰਮੈਨ ਦੇ ਸੀ. ਐੱਸ. ਰਾਏ, ਸਕੱਤਰ ਐੱਸ. ਐੱਸ. ਬੈਂਸ, ਐਮ. ਜੀ. ਐਨ. ਸੰਸਥਾਵਾਂ ਦੇ ਮੈਨੇਜਰ ਰਮਣੀਕ ਸਿੰਘ ਕਾਲੜਾ ਤੇ ਪਿ੍ੰਸੀਪਲ ਜੇ. ਡੀ. ਸਿੰਘ ਨੇ ਗੁਰਸਿਮਰਨ ਸਿੰਘ ਤੇ ਉਸ ਦੇ ਪਰਿਵਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਭਵਿੱਖ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਸ਼ੁੱਭ ਇੱਛਾਵਾਂ ਦਿੱਤੀਆਂ | ਐੈਮ. ਜੀ. ਐਨ. ਅਰਬਨ ਅਸਟੇਟ ਦੇ 164 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ 'ਚ 33 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਗੁਰਸਿਮਰਨ ਸਿੰਘ ਕਾਲੜਾ ਦੇ ਪਿਤਾ ਸੁਖਵੰਤ ਸਿੰਘ ਕਾਲੜਾ ਵਾਸਤੂ ਸ਼ਾਸਤਰ ਤੇ ਐਸਟਰੋਲਿਜਸਟ ਦਾ ਕੰਮ ਕਰਦੇ ਹਨ | ਮਾਤਾ ਬਲਵਿੰਦਰ ਕੌਰ ਘਰੇਲੂ ਔਰਤ ਹੈ | ਗੁਰਸਿਮਰਨ ਸਿੰਘ ਦਿੱਲੀ ਯੂਨੀਵਰਸਿਟੀ ਤੋਂ ਬੀ. ਕਾਮ ਜਾਂ ਬੀ. ਬੀ. ਏ. ਦੀ ਡਿਗਰੀ ਪ੍ਰਾਪਤ ਕਰਕੇ ਸਫਲ ਵਪਾਰੀ ਬਣਨਾ ਚਾਹੰੁਦਾ ਹੈ | ਗੁਰਸਿਮਰਨ ਨੇ ਦਸਵੀਂ ਆਈ. ਸੀ. ਐੱਸ. ਸੀ. ਈ. ਬੋਰਡ ਦੀ ਸੇਂਟ ਜੋਸਫ ਸਕੂਲ ਤੋਂ 97 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ | ਉਸ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਅਧਿਆਪਕਾਂ ਤੇ ਮਾਪਿਆ ਸਿਰ ਬੰਨਿ੍ਹਆ | ਉਸ ਨੇ ਕਿਹਾ ਕਿ ਕਾਮਯਾਬ ਹੋਣ ਲਈ ਹਮੇਸ਼ਾ ਤਣਾਅ ਮੁਕਤ ਤੇ ਰੋਜ਼ਾਨਾ ਦਾ ਨਿਸ਼ਾਨਾਂ ਮਿੱਥ ਕੇ ਪੜ੍ਹਾਈ ਕਰਨੀ ਚਾਹੀਦੀ ਹੈ, ਜਿਸ ਨਾਲ ਸਫਲਤਾ ਯਕੀਨੀ ਮਿਲਦੀ ਹੈ |
ਐਮ. ਜੀ. ਐਨ. ਪਬਲਿਕ ਸਕੂਲ ਆਦਰਸ਼ ਨਗਰ ਦੇ ਸਮਰਥਪ੍ਰੀਤ ਸਿੰਘ ਰੰਧਾਵਾ ਨੇ ਨਾਨ ਮੈਡੀਕਲ ਵਿਸ਼ੇ ਨਾਲ 97 ਫ਼ੀਸਦੀ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਨਾਨ ਮੈਡੀਕਲ 'ਚੋਂ ਜਲੰਧਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਸਮਰਥਪ੍ਰੀਤ ਦੇ ਪਿਤਾ ਕੁਲਜੀਤ ਸਿੰਘ ਰੰਧਾਵਾ ਬਿਜਲੀ ਬੋਰਡ 'ਚ ਜੇ. ਈ. ਤੇ ਮਾਤਾ ਪਰਮਜੀਤ ਕੌਰ ਈ. ਐੱਸ. ਆਈ. ਹਸਪਤਾਲ ਵਿਖੇ ਬਤੌਰ ਸਟਾਫ਼ ਨਰਸ ਸੇਵਾ ਨਿਭਾ ਰਹੇ ਹਨ | ਸਮਰਥਪਰੀਤ ਸਿੰਘ ਕੰਪਿਊਟਰ ਸਾਇੰਸ ਦੀ ਆਈ. ਆਈ. ਟੀ. ਰੁੜਕੀ ਤੋਂ ਡਿਗਰੀ ਪ੍ਰਾਪਤ ਕਰਕੇ ਇੰਜੀਨੀਅਰ ਬਣਨਾ ਚਾਹੁੰਦਾ ਹੈ | ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਕੇ. ਐੱਸ. ਰੰਧਾਵਾ ਤੇ ਸਕੂਲ ਮੈਨੇਜਮੈਂਟ ਨੇ ਸਮਰਥਪਰੀਤ ਤੇ ਉਸ ਦੇ ਮਾਪਿਆ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |
ਏ. ਪੀ. ਜੇ. ਸਕੂਲ ਮਹਾਂਵੀਰ ਮਾਰਗ ਜਲੰਧਰ ਦੀ ਵਿਦਿਆਰਥਣ ਅੰਬਰੀਨ ਦਿਉਲ ਨੇ ਮੈਡੀਕਲ ਵਿਸ਼ੇ ਨਾਲ 97 ਫ਼ੀਸਦੀ ਅੰਕ ਪ੍ਰਾਪਤ ਕਰਕੇ ਮੈਡੀਕਲ 'ਚੋਂ ਜਲੰਧਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਅਬਰੀਨ ਦੇ ਪਿਤਾ ਸੰਦੀਪ ਸਿੰਘ ਦਿਉਲ ਪੰਜਾਬ ਹਰਿਆਣਾ ਹਾਈਕੋਰਟ 'ਚ ਪੇਸ਼ੇ ਵਜੋਂ ਐਡਵੋਕੇਟ ਤੇ ਮਾਤਾ ਨਵਜੋਤ ਦਿਉਲ ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਵਿਖੇ ਇੰਗਲਿਸ਼ ਵਿਭਾਗ 'ਚ ਅਸਿਸਟੈਂਟ ਪ੍ਰੋਫ਼ੈਸਰ ਹਨ | ਅੰਬਰੀਨ ਦੇ ਪਰਿਵਾਰ 'ਚ ਉਸ ਦੇ ਦਾਦਾ ਜੇ. ਐੱਸ. ਦਿਉਲ ਤੇ ਛੋਟਾ ਭਰਾ ਅਭੀਰ ਦਿਉਲ ਹੈ | ਅੰਬਰੀਨ ਐਮ. ਬੀ. ਬੀ. ਐੱਸ. ਕਰਕੇ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ | ਪਿ੍ੰਸੀਪਲ ਗਿਰੀਸ਼ ਕੁਮਾਰ ਤੇ ਸਕੂਲ ਪ੍ਰਬੰਧਕੀ ਕਮੇਟੀ ਨੇ ਪ੍ਰਾਪਤੀ ਕਰਨ ਵਾਲੀ ਵਿਦਿਆਰਥਣ ਤੇ ਉਸ ਦੇ ਮਾਪਿਆ ਨੂੰ ਵਧਾਈ ਦਿੱਤੀ |
(ਸਫਾ 7 ਦੀ ਬਾਕੀ)
ਸੇਠ ਹੁਕਮ ਚੰਦ ਐੱਸ. ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੰਗਲ ਸੋਹਲ ਵਰਿਆਣਾ ਦੀ ਵਿਦਿਆਰਥਣ ਹਰਸ਼ਿਤਾ ਸ਼ਾਰਦਾ ਨੇ ਹਿਊਮੈਨਟੀਜ਼ ਵਿਸ਼ੇ ਨਾਲ 96. 8 ਫ਼ੀਸਦੀ ਅੰਕ ਪ੍ਰਾਪਤ ਕਰਕੇ ਜਲੰਧਰ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਹਰਸ਼ਿਤਾ ਦੇ ਪਿਤਾ ਸਰਜੂ ਸ਼ਾਰਦਾ ਵਪਾਰੀ ਤੇ ਮਾਤਾ ਪੂਜਾ ਸ਼ਾਰਦਾ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ | ਲਾ-ਬਲਾਸਮ ਸਕੂਲ ਦੀ ਵਿਦਿਆਰਥਣ ਗਿਨੀ ਰਾਣਾ ਨੇ ਹਿਊਮੈਨਟੀਜ਼ ਵਿਸ਼ੇ 'ਚੋਂ 96. 2 ਫ਼ੀਸਦੀ ਅੰਕ ਪ੍ਰਾਪਤ ਕਰਕੇ ਜਲੰਧਰ 'ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ | ਗਿਨੀ ਰਾਣਾ ਦੇ ਪਿਤਾ ਅਨਿਲ ਰਾਣਾ ਕਾਲੋਨਾਈਜ਼ਰ ਤੇ ਮਾਤਾ ਨੀਤੂ ਰਾਣਾ ਘਰੇਲੂ ਔਰਤ ਹੈ | ਗਿਨੀ ਰਾਣਾ ਦਾ ਸੁਪਨਾ ਯੂ. ਪੀ. ਐੱਸ. ਪ੍ਰੀਖਿਆ ਪਾਸ ਕਰਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ | ਉਹ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਅਧਿਆਪਕਾਂ, ਦਾਦਾ ਤੇ ਮਾਤਾ-ਪਿਤਾ ਸਿਰ ਬੰਨ੍ਹਦੀ ਹੈ | ਪਿੰ੍ਰਸੀਪਲ ਡਾਇਰੈਕਟਰ ਵੰਦਨਾ ਮੜ੍ਹੀਆ ਨੇ ਇਸ ਪ੍ਰਾਪਤੀ ਲਈ ਗਿਨੀ ਰਾਣਾ ਨੂੰ ਵਧਾਈ ਦਿੱਤੀ |
ਚਾਣੱਕਿਆ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ
ਜਲੰਧਰ ਛਾਉਣੀ, (ਪਵਨ ਖਰਬੰਦਾ)-ਚਾਣੱਕਿਆ ਇੰਟਰਨੈਸ਼ਨਲ ਸਕੂਲ ਸੀ. ਬੀ. ਐੱਸ. ਈ. ਤੋਂ ਬਾਰਵੀਂ ਜਮਾਤ ਤੱਕ ਮਾਨਤਾ ਪ੍ਰਾਪਤ ਦਕੋਹਾ ਤੱਲਣ ਰੋਡ ਪੂਰਨਪੁਰ ਦੇ ਵਿਦਿਆਰਥੀਆਂ ਨੇ ਸੀ. ਬੀ. ਐਸ. ਈ. ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਚਾਣੱਕਿਆ ਇੰਟਰਨੈਸ਼ਨਲ ਸਕੂਲ ਦਾ ਨਾਾਅ ਪੂਰੇ ਇਲਾਕੇ 'ਚ ਮੁੜ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਸੇਵਾ ਮੁਕਤ ਪੀ. ਪੀ. ਐਸ. ਹਰਮੇਲ ਸਿੰਘ ਚੰਦੀ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਇੰਦਰਪ੍ਰੀਤ ਸਿੰਘ ਨੇ ਆਰਟਸ ਸਟਰੀਮ 'ਚ ਟਾਪ ਕੀਤਾ | ਆਸਦੀਪ ਕੌਰ ਨੇ ਕਾਮਰਸ 'ਚ ਟਾਪ ਕੀਤਾ ਜਦ ਕਿ ਮਨਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ | ਮੈਡੀਕਲ 'ਚ ਦੀਪਿਕਾ ਨੇ ਟਾਪ ਕੀਤਾ ਤੇ ਇੰਦਰਪ੍ਰੀਤ ਸਿੰਘ ਨੇ ਆਰਟਸ ਗਰੁੱਪ 'ਚ ਹਿੱਸੇ 'ਚੋਂ 95 ਫੀਸਦੀ, ਪੰਜਾਬੀ 'ਚੋਂ 90 ਤੇ ਫਿਜ਼ੀਕਲ ਐਜੂਕੇਸ਼ਨ ਵਿਚ 92 ਫੀਸਦੀ ਅੰਕ ਪ੍ਰਾਪਤ ਕੀਤੇ ¢ ਕਾਮਰਸ 'ਚ ਆਸਦੀਪ ਕੌਰ ਨੇ 91 ਫੀਸਦੀ, ਬਿਜ਼ਨੈੱਸ ਚੜ੍ਹੀ 90, ਫਿਜ਼ੀਕਲ ਐਜੂਕੇਸ਼ਨ 84, ਅੰਗਰੇਜ਼ੀ 'ਚ 81 ਤੇ ਮਨਦੀਪ ਕੌਰ ਨੇ ਫਿਜੀਕਲ 'ਚ 94 ਫੀਸਦੀ ਅੰਕ ਪ੍ਰਾਪਤ ਕੀਤੇ | ਮੈਡੀਕਲ 'ਚ ਦੀਪਿਕਾ ਨੇ ਫਿਜ਼ੀਕਲ ਵਿਚ 99 ਤੇ ਅੰਗਰੇਜ਼ੀ ਵਿਚ 84 ਅੰਕ ਪ੍ਰਾਪਤ ਕੀਤੇ | ਜਸਕੀਰਤ ਸਿੰਘ ਨੇ ਇੰਗਲਿਸ਼ 'ਚ 90, ਫਿਜ਼ੀਕਲ ਐਜੂਕੇਸ਼ਨ 87, ਕਮਿਸਟਰੀ ਵਿਚ 74, ਫਿਜ਼ੀਕਲ ਵਿਚ 71 ਫੀਸਦੀ ਅੰਕ ਪ੍ਰਾਪਤ ਕੀਤੇ | ਇਸ ਖ਼ੁਸ਼ੀ ਦੇ ਮੌਕੇ 'ਤੇ ਸਕੂਲ ਦੀ ਪਿ੍ੰਸੀਪਲ ਸਾਹਿਬਾ ਵਲੋਂ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਾ ਨੂੰ ਵਧਾਈ ਦਿੱਤੀ | ਸਕੂਲ ਡਾਇਰੈਕਟਰ ਨਰਿੰਦਰਪਾਲ ਸਿੰਘ ਚੰਦੀ ਨੇ ਦੱਸਿਆ ਕਿ 5 ਬੱਚਿਆਂ ਨੇ 85 ਫੀਸਦੀ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਨਰਿੰਦਰਪਾਲ ਸਿੰਘ ਚੰਦੀ ਨੇ ਵੀ ਪਰਿਵਾਰਕ ਮੈਂਬਰਾਂ ਤੇ ਬੱਚਿਆਂ ਨੂੰ ਵਧਾਈ ਦਿੱਤੀ |
ਬਿ੍ਟਿਸ਼ ਓਲੀਵੀਆ ਸਕੂਲ ਨੇ ਬਾਰ੍ਹਵੀਂ ਜਮਾਤ 'ਚੋਂ ਫਿਰ ਮਾਰੀਆਾ ਮੱਲ੍ਹਾਾ
ਜਲੰਧਰ ਛਾਉਣੀ, (ਪਵਨ ਖਰਬੰਦਾ)-ਰਾਮਾ ਮੰਡੀ 'ਚ ਸਥਿਤ ਬਿ੍ਟਿਸ਼ ਓਲੀਵੀਆ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ 'ਚੋਂ ਅੱਵਲ ਦਰਜੇ ਦੇ ਨੰਬਰ ਲੈ ਕੇ ਸਕੂਲ ਦਾ ਨਾਂਅ ਹੋਰ ਉੱਚਾ ਕਰਨ 'ਚ ਅਹਿਮ ਭੂਮਿਕਾ ਨਿਭਾਈ | ਇਸ ਖ਼ੁਸ਼ੀ ਦੇ ਮੌਕੇ 'ਤੇ ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਗਈ ਤੇ ਖੁਸ਼ੀ 'ਚ ਲੱਡੂ ਵੀ ਵੰਡੇ ਗਏ | ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਨਿਤੀਸ਼ ਨੇ ਕਾਮਰਸ 'ਚੋਂ 94 ਫੀਸਦੀ ਤੇ ਹਰਮਨ ਨੇ ਸਾਇੰਸ ਗਰੁੱਪ 'ਚੋਂ 93 ਫੀਸਦੀ ਤੇ ਅਮਿਸ਼ਾ ਮੈਣੀ ਤੇ ਰਵਨੀਤ ਨੇ ਇਕਨੌਮਿਕਸ ਵਿਸ਼ੇ 'ਚੋਂ 99 ਫੀਸਦੀ, ਫਿਜ਼ਿਕਸ 'ਚੋਂ 95 ਫੀਸਦੀ, ਕੈਮਿਸਟਰੀ 'ਚੋਂ 95 ਤੇ ਗਣਿਤ 'ਚੋਂ 95 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਇਕ ਵੱਖਰੀ ਛਾਪ ਛੱਡਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਇਹ ਨਤੀਜੇ ਸਕੂਲ ਦੇ ਇਤਿਹਾਸ 'ਚ ਚਾਰ ਚੰਦ ਲਾਉਣ ਵਾਲੇ ਨਤੀਜੇ ਹਨ, ਇਸ ਦੇ ਨਾਲ ਹੀ ਕੁੱਲ 53 ਵਿਦਿਆਰਥੀ-ਵਿਦਿਆਰਥਣਾਂ 'ਚੋਂ 52 ਨੇ 80 ਫੀਸਦੀ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਕਿਹਾ ਸਕੂਲ ਨੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਜਿਥੇ ਆਪਣੇ ਪਿਛਲੇ ਸਾਰੇ ਹੀ ਨਤੀਜਿਆਂ ਦੇ ਰਿਕਾਰਡ ਬਣਾਏ ਹਨ, ਉਥੇ ਹੀ ਬਿ੍ਟਿਸ਼ ਓਲੀਵੀਆ ਸਕੂਲ ਨੇ ਜਲੰਧਰ ਦੇ ਸਾਰੇ ਹੀ ਸਕੂਲਾਂ 'ਚ ਪਾਸ ਫ਼ੀਸਦੀ 'ਚ ਵੀ ਨੰਬਰ ਇਕ ਹੋਣ ਦਾ ਰਿਕਾਰਡ ਬਣਾਇਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ 10ਵੀਂ ਜਮਾਤ ਦੇ ਨਤੀਜਿਆਂ 'ਚ ਬਿ੍ਟਿਸ਼ ਓਲੀਵੀਆ ਸਕੂਲ ਪਹਿਲੇ ਨੰਬਰ 'ਤੇ ਰਿਹਾ ਸੀ | ਇਸ ਮੌਕੇ ਸਕੂਲ ਦੇ ਪ੍ਰਬੰਧਕਾਂ ਨੇ ਸਾਰੇ ਹੀ ਵਿਦਿਆਰਥੀ-ਵਿਦਿਆਰਥਣਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਉਹ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਜਲਦ ਹੀ ਨਗਦ ਇਨਾਮ ਦੇ ਕੇ ਸਨਮਾਨਿਤ ਕਰਨਗੇ ਤਾਂ ਜੋ ਬਾਕੀ ਹੋਰ ਬੱਚਿਆਂ ਦਾ ਵੀ ਹੌਾਸਲਾ ਵਧੇ¢
ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਜਲੰਧਰ, (ਹਰਵਿੰਦਰ ਸਿੰਘ ਫੁੱਲ)-ਸੀ. ਬੀ. ਐਸ. ਈ. ਵਲੋਂ ਘੋਸ਼ਿਤ ਕੀਤੇ 12ਵੀਂ ਜਮਾਤ ਦੇ ਨਤੀਜੇ 'ਚ ਅਜੀਤ ਸਿੰਘ ਸੇਠੀ ਦੀ ਸੁਚੱਜੀ ਨਿਗਰਾਨੀ ਹੇਠ ਚੱਲ ਰਹੇ ਗੁਰੂੁ ਅਮਰਦਾਸ ਪਬਲਿਕ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਸ੍ਰੀ ਸੇਠੀ ਨੇ ਇਸ ਸਫ਼ਲਤਾ ਲਈ ਸਕੂਲ ਦੇ ਮਿਹਨਤੀ ਸਟਾਫ਼ ਤੇ ਵਿਦਿਆਰਥੀਆਂ ਦੀ ਲਗਨ ਦੀ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਇਸ ਸਕੂਲ ਦੇ 180 ਵਿਦਿਆਰਥੀਆਾ ਨੇ ਇਹ ਇਮਤਿਹਾਨ ਦਿੱਤਾ 41 ਵਿਦਿਆਰਥੀਆਂ ਨੇ 75 ਫੀਸਦੀ ਤੋਂ ਵੱਧ ਅੰਕ ਲੈ ਕੇ ਮੈਰਿਟ 'ਚ ਸਥਾਨ ਹਾਸਲ ਕੀਤਾ | ਕਾਮਰਸ ਗਰੁੱਪ 'ਚ 95 ਫੀਸਦੀ ਅੰਕਾਂ ਨਾਲ ਕਰਨਜੀਤ ਸਿੰਘ ਤੇ ਸਾਹਿਬਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ | ਨਾਨ ਮੈਡੀਕਲ ਗਰੁੱਪ 'ਚ ਬਲਵੰਤ ਯਾਦਵ ਨੇ 90.6 ਫੀਸਦੀ ਅੰਕ ਲੈ ਕੇ, ਅਦਿਤੀ ਨੇ ਮੈਡੀਕਲ 'ਚ 89 ਫੀਸਦੀ ਪਹਿਲਾ ਸਥਾਨ ਤੇ ਹਿਊਮੈਨਟੀਜ਼ ਗਰੁੱਪ 'ਚ ਵਿਸਵਾਸ਼ ਨੇ 78 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ | ਸਕੂਲ ਦਾ ਨਤੀਜਾ 93.5 ਫੀਸਦੀ ਰਿਹਾ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ, ਮਹਿੰਦਰਜੀਤ ਸਿੰਘ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਨ ਤੇ ਪਿ੍ੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਸੁਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਉਜੱਵਲ ਭੱਵਿਖ ਦੀ ਕਾਮਨਾ ਕੀਤੀ |
ਸ੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ
ਜਲੰਧਰ ਛਾਉਣੀ, (ਪਵਨ ਖਰਬੰਦਾ)-ਸ੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਮੈਡੀਕਲ ਸਟਰੀਮ 'ਚ ਜਸਲੀਨ ਨੇ 86 ਫੀਸਦੀ ਨੰਬਰ ਲੈ ਕੇ ਪਹਿਲਾ ਸਥਾਨ ਤੇ ਰਮਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਨਾਨ ਮੈਡੀਕਲ ਸਟਰੀਮ ਵਿਚ ਵਿਵੇਕ ਨੇ 85 ਫੀਸਦੀ ਅੰਕ ਲੈ ਕੇ ਪਹਿਲਾ ਤੇ ਹਰਨੂਰਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ | ਕਾਮਰਸ ਸਟਰੀਮ 'ਚ ਮਨਜੋਤ ਕੌਰ ਨੇ 85.4 ਅੰਕ ਲੈ ਕੇ ਪਹਿਲਾ ਤੇ ਅਕਾਲ ਜੋਤ ਨੇ ਦੂਜਾ ਸਥਾਨ ਹਾਸਲ ਕੀਤਾ | ਜਸਲੀਨ ਨੇ ਬਾਇਆਲੋਜੀ ਵਿਸ਼ੇ 'ਚ ਸਭ ਤੋਂ ਵੱਧ 96 ਫੀਸਦੀ ਅੰਕ ਪ੍ਰਾਪਤ ਕੀਤੇ | ਮਨਜੋਤ ਕੌਰ ਤੇ ਅਕਾਲ ਜੋਤ ਨੇ ਇਕਨਾਮਿਕਸ ਵਿਸ਼ੇ 'ਚ ਸਭ ਤੋਂ ਵੱਧ 97 ਫੀਸਦੀ ਅੰਕ ਪ੍ਰਾਪਤ ਕੀਤੇ | ਸਕੂਲ ਪ੍ਰਬੰਧਕਾਂ ਨੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਸਫਲਤਾ ਹਾਸਲ ਕਰਦੇ ਹੋਏ ਸਕੂਲ ਪ੍ਰਬੰਧਕਾਂ ਤੇ ਪਰਿਵਾਰਕ ਮੈਂਬਰਾਂ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਚੇਅਰਮੈਨ ਸ. ਅਜੀਤ ਸਿੰਘ ਕਾਲੜਾ ਤੇ ਪਿ੍ੰਸੀਪਲ ਸਾਹਿਬਾ ਨੇ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ |

ਪੋਸਟ ਮੈਟਿ੍ਕ ਮੁੱਦੇ 'ਤੇ 28-29 ਨੂੰ ਪੁਤਲੇ ਸਾੜਨ ਦਾ ਫ਼ੈਸਲਾ

ਜਲੰਧਰ, 26 ਮਈ (ਮੇਜਰ ਸਿੰਘ)-ਮਹਾਨ ਗ਼ਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 122ਵੇਂ ਜਨਮ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਵਿਸ਼ਣੂ ਗਣੇਸ਼ ਪਿੰਗਲੇ ਹਾਲ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ...

ਪੂਰੀ ਖ਼ਬਰ »

ਨੌਜਵਾਨ ਨਾਲ ਬਦਫੈਲੀ ਕਰਨ ਵਾਲਿਆਂ 'ਚੋਂ ਇਕ ਗਿ੍ਫ਼ਤਾਰ, ਇਕ ਫਰਾਰ

ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਨੌਜਵਾਨ ਨੂੰ ਅਗਵਾ ਕਰਕੇ ਉਸ ਨਾਲ ਬਦਫੈਲੀ ਕਰਨ ਵਾਲੇ 2 ਨੌਜਵਾਨਾਂ 'ਚੋਂ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਇਕ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਮੁਖੀ ਉਂਕਾਰ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਕਿ ਗਿ੍ਫ਼ਤਾਰ ਕੀਤਾ ਨੌਜਵਾਨ ...

ਪੂਰੀ ਖ਼ਬਰ »

ਕਾਦੀਆਂਵਾਲੀ 'ਚ ਐਚ. ਐਸ. ਵਾਲੀਆ ਦਾ ਸਨਮਾਨ

ਜਲੰਧਰ, 25 ਮਈ (ਜਸਪਾਲ ਸਿੰਘ)-ਹਾਲ ਹੀ 'ਚ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਹਰਕ੍ਰਿਸ਼ਨ ਸਿੰਘ ਵਾਲੀਆ ਨੂੰ ਜਲੰਧਰ ਛਾਉਣੀ ਹਲਕੇ ਦੇ ਪਿੰਡ ਕਾਦੀਆਂਵਾਲੀ ਵਿਖੇ ਬੀਬੀ ਗੁਰਦੇਵ ਕੌਰ ਸੰਘਾ ਦੀ ...

ਪੂਰੀ ਖ਼ਬਰ »

ਰਾਮ ਮੰਦਿਰ ਦਾ ਫ਼ੈਸਲਾ ਸੁਪਰੀਮ ਕੋਰਟ 'ਚੋਂ ਤਿੰਨ-ਚਾਰ ਮਹੀਨੇ ਆਉਣ ਦੀ ਉਮੀਦ-ਅਲੋਕ ਕੁਮਾਰ

ਮਕਸੂਦਾਂ, 26 ਮਈ (ਲਖਵਿੰਦਰ ਪਾਠਕ)-ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਅਲੋਕ ਜੋ ਕਿ ਅੱਜ ਜਲੰਧਰ 'ਚ ਵਿਸ਼ਵ ਹਿੰਦੂ ਪਰਿਸ਼ਦ ਵਰਕਰਾਂ ਨਾਲ ਮੀਟਿੰਗ ਕਰਨ ਲਈ ਆਏ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਮ ਮੰਦਰ ਦਾ ...

ਪੂਰੀ ਖ਼ਬਰ »

ਐੱਨ. ਐੱਚ. ਐੱਸ. ਹਸਪਤਾਲ 'ਚ ਇਨਫੈਕਸ਼ਨ ਕੰਟਰੋਲ 'ਤੇ ਵਰਕਸ਼ਾਪ ਕਰਵਾਈ

ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਹਸਪਤਾਲ 'ਚ ਆਏ ਮਰੀਜ਼ਾਂ ਦੀ ਜਲਦ ਸਿਹਤਯਾਬੀ ਲਈ ਇਨਫੈਕਸ਼ਨ ਕੋਟਰੋਲ ਦੀ ਜਾਂਚ ਲਿਸਟ ਬਣਾਉਣੀ ਬਹੁਤ ਜ਼ਰੂਰੀ ਹੈ, ਜਿਸ ਨਾਲ ਹਸਪਤਾਲ ਇਨਫੈਕਸ਼ਨ ਦਾ ਪਤਾ ਲਗਦਾ ਰਹਿੰਦਾ ਹੈ | ਕਪੂਰਥਲਾ ਰੋਡ 'ਤੇ ਸਪੋਰਟਸ ਕਾਲਜ ਨੇੜੇ ਚੱਲ ਰਹੇ ਐੱਨ. ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਆਟੋ ਚਾਲਕ ਜ਼ਖ਼ਮੀ

ਜਲੰਧਰ, 26 ਮਈ (ਜਸਪਾਲ ਸਿੰਘ)-ਜਲੰਧਰ-ਫਗਵਾੜਾ ਜੀ. ਟੀ. ਰੋਡ 'ਤੇ ਧੰਨੋਵਾਲੀ ਦੇ ਕੋਲ ਅੱਜ ਸਵੇਰੇ ਬੋਲੈਰੋ ਗੱਡੀ ਤੇ ਆਟੋ ਵਿਚਕਾਰ ਹੋਏ ਇਕ ਸੜਕ ਹਾਦਸੇ 'ਚ ਆਟੋ ਚਾਲਕ ਸੁਨੀਲ ਕੁਮਾਰ ਵਾਸੀ ਬਾਬਾ ਬੁੱਢਾ ਜੀ ਇਨਕਲੇਵ ਰਾਮਾ ਮੰਡੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਉਪਰੰਤ ...

ਪੂਰੀ ਖ਼ਬਰ »

ਸ਼ੇਰੋਵਾਲੀਆ 50 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਜਿੱਤਣਗੇ-ਡਿੰਪਾ

ਮਲਸੀਆਂ, 26 ਮਈ (ਸੁਖਦੀਪ ਸਿੰਘ)-ਉੱਪ-ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਪਿੰਡ ਕੁਲਾਰ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਤੇ ਚੋਣ ਇੰਚਾਰਜ ਜਸਬੀਰ ਸਿੰਘ ਡਿੰਪਾ ਵਲੋਂ ਮੀਟਿੰਗ ਕੀਤੀ ਗਈ ...

ਪੂਰੀ ਖ਼ਬਰ »

ਐਤਵਾਰ ਨੂੰ ਪੋਲਿੰਗ ਪਾਰਟੀਆਂ ਨੂੰ ਵੰਡੀਆਂ ਜਾਣਗੀਆਂ ਵੋਟਿੰਗ ਮਸ਼ੀਨਾਂ

ਜਲੰਧਰ, 26 ਮਈ (ਚੰਦੀਪ ਭੱਲਾ)-ਸ਼ਾਹਕੋਟ ਜ਼ਿਮਨੀ ਚੋਣ ਲਈ ਈ. ਵੀ. ਐਮ. ਤੇ ਵੀ. ਵੀ. ਪੈਟ ਮਸ਼ੀਨਾਂ ਨੂੰ ਸੁਚੱਜੇ ਢੰਗ ਨਾਲ ਪੋਲਿੰਗ ਪਾਰਟੀਆਂ ਨੂੰ ਵੰਡਣ ਤੇ ਮੁੜ ਜਮ੍ਹਾ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 4 ਸੀਨੀਅਰ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਜੋ ਇਸ ...

ਪੂਰੀ ਖ਼ਬਰ »

ਅਗਲੇ 2 ਮਹੀਨਿਆਂ 'ਚ ਪੀ. ਏ. ਪੀ. ਫਲਾਈਓਵਰ ਤਿਆਰ ਹੋ ਜਾਵੇਗਾ

ਜਲੰਧਰ, 26 ਮਈ (ਮਦਨ ਭਾਰਦਵਾਜ)-ਕੌਮੀ ਮਾਰਗ (ਨੈਸ਼ਨਲ ਹਾਈਵੇ ਅਥਾਰਿਟੀ) ਨੇ ਭਰੋਸਾ ਦਿੱਤਾ ਹੈ ਕਿ ਉਹ ਅਗਲੇ ਦੋ ਮਹੀਨਿਆਂ ਦੌਰਾਨ ਪੀ. ਏ. ਵੀ. ਫਲਾਈਓਵਰ ਤਿਆਰ ਕਰ ਦੇਵੇਗੀ | ਇਸ ਤੋਂ ਪਹਿਲਾਂ ਉਥੇ ਰੁਕਾਵਟ ਬਣ ਰਿਹਾ ਫ਼ੌਜੀ ਟੈਂਕ ਤਬਦੀਲ ਕਰਵਾਇਆ ਜਾਵੇ | ਇਹ ਭਰੋਸਾ ਅੱਜ ...

ਪੂਰੀ ਖ਼ਬਰ »

ਮਾਰੂਤੀ ਕਾਰਾਂ ਹੋਣਗੀਆਂ ਮਹਿੰਗੀਆਂ, ਗਾਹਕ ਕੀਮਤਾਂ ਵੱਧਣ ਤੋਂ ਪਹਿਲਾਂ ਖਰੀਦਣ- ਲਵਲੀ ਆਟੋਜ਼

ਜਲੰਧਰ, 26 ਮਈ (ਅ.ਬ.)-ਦੇਸ਼ ਦੀ ਮੋਹਰੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੀਆਂ ਸਾਰੀਆਂ ਕਾਰਾਂ ਮਹਿੰਗੀਆਂ ਹੋਣ ਦੀ ਸੰਭਾਵਨਾ ਹੈ | ਕੀਮਤਾਂ 'ਚ ਇਹ ਵਾਧਾ ਕਾਰ ਨਿਰਮਾਣ 'ਚ ਵਧਦੀ ਲਾਗਤ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ ਤੇ ਕੀਮਤ ਵਧਣ ਕਾਰਨ ਇੰਸ਼ੋਰੈਂਸ ...

ਪੂਰੀ ਖ਼ਬਰ »

ਲੋਕ ਨਾਚ ਭੰਗੜੇ ਦਾ ਸਿਖਲਾਈ ਕੈਂਪ 10 ਤੋਂ

ਜਲੰਧਰ, 26 ਮਈ (ਅ.ਬ.)-ਸੁਰਤਾਲ ਸੱਭਿਆਚਾਰਕ ਸੱਥ ਜਲੰਧਰ ਵਲੋਂ ਡਾ: ਇੰਦਰਜੀਤ ਸਿੰਘ ਸਾਬਕਾ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰੇਰਨਾ ਸਦਕਾ 16ਵਾਂ ਸਾਲਾਨਾ ਲੋਕ ਨਾਚ ਭੰਗੜੇ ਦੀ ਸਿਖਲਾਈ ਦਾ ਕੈਂਪ ਨੀਤੀਰਾਜ ਬੀ.ਸਿੰਘ ਸ਼ੇਰਗਿੱਲ ਦੀ ਅਗਵਾਈ ਵਿਚ ਸੋਲ ...

ਪੂਰੀ ਖ਼ਬਰ »

ਭਗੌੜੇ ਦੋਸ਼ੀ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆਈ ਪਤਾਰਾ ਥਾਣੇ ਦੀ ਪੁਲਿਸ

ਚੁਗਿੱਟੀ/ਜੰਡੂਸਿਘਾ, 26 ਮਈ (ਨਰਿੰਦਰ ਲਾਗੂ)-ਥਾਣਾ ਪਤਾਰਾ ਦੀ ਪੁਲਿਸ ਵਲੋਂ ਜੇਲ੍ਹ 'ਚ ਬੰਦ ਇਕ ਦੋਸ਼ੀ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ ਗਿਆ | ਜਿਸ 'ਤੇ ਹੁਸ਼ਿਆਰਪੁਰ 'ਚ ਇਕ ਪੁਲਿਸ ਕਰਮਚਾਰੀ ਤੇ ਫਾਇਰਿੰਗ ਕਰਨ ਦਾ ਦੋਸ਼ ਹੈ | ਥਾਣਾ ਪਤਾਰਾ ਦੇ ਇੰਚਾਰਜ ਸੱਤਪਾਲ ...

ਪੂਰੀ ਖ਼ਬਰ »

ਪਟੇਲ ਹਸਪਤਾਲ 'ਚ ਕੰਨ ਤੇ ਸੁਨਣ ਦੀਆਂ ਸਮੱਸਿਆਵਾਂ ਦਾ 2 ਦਿਨਾਂ ਕੈਂਪ

ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਪਟੇਲ ਹਸਪਤਾਲ 'ਚ ਕੰਨ ਤੇ ਸੁਨਣ ਦੀਆਂ ਸਮੱਸਿਆਵਾਂ ਦੀ ਜਾਂਚ ਤੇ ਕਾਰਕਿਲਰ ਇੰਪਲਾਂਟ ਦਾ 2 ਦਿਨਾਂ ਕੈਂਪ ਲਗਾਇਆ ਜਾ ਰਿਹਾ ਹੈ | 26 ਤੇ 27 ਮਈ ਨੂੰ ਲਗਾਏ ਜਾ ਰਹੇ ਕੈਂਪ ਦੇ ਅੱਜ ਪਹਿਲੇ ਦਿਨ 120 ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ ਹੈ | ਹਸਪਤਾਲ ...

ਪੂਰੀ ਖ਼ਬਰ »

ਸ਼ਾਹਕੋਟ ਹਲਕੇ 'ਚ ਆਉਂਦੇ ਸਾਰੇ ਠੇਕੇ ਸੀਲ

ਜਲੰਧਰ, 26 ਮਈ (ਸ਼ਿਵ)- ਚੋਣ ਕਮਿਸ਼ਨ ਅਤੇ ਜਲੰਧਰ ਦੇ ਚੋਣ ਅਧਿਕਾਰੀ, ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਦੀਆਂ ਹਦਾਇਤਾਂ 'ਤੇ ਪਾਲਨਾ ਕਰਦੇ ਹੋਏ ਸਹਾਇਕ ਕਮਿਸ਼ਨਰ ਸਟੇਟ ਟੈਕਸ ਅਫ਼ਸਰ ਮੈਡਮ ਹਰਦੀਪ ਭੰਵਰਾ ਦੀ ਅਗਵਾਈ ਵਿਚ ਐਕਸਾਈਜ਼ ਵਿਭਾਗ ਦੀਆਂ ਚਾਰ ਟੀਮਾਂ ਨੇ ...

ਪੂਰੀ ਖ਼ਬਰ »

66 ਫੁੱਟੀ ਰੋਡ 'ਤੇ ਇਕ ਰੈਸਟੋਰੈਂਟ ਦੇ ਸ਼ੈੱਡ 'ਤੇ ਚੱਲੀ ਨਿਗਮ ਦੀ ਡਿੱਚ

ਜਲੰਧਰ, 26 ਮਈ (ਮਦਨ ਭਾਰਦਵਾਜ)-ਨਗਰ ਨਿਗਮ ਨੇ 66 ਫੁੱਟੀ ਰੋਡ 'ਤੇ ਇਕ ਰੈਸਟੋਰੈਂਟ 'ਤੇ ਨਗਰ ਨਿਗਮ ਵਲੋਂ ਬਣਾਏ ਗਏ ਨਾਜਾਇਜ਼ ਸ਼ੈੱਡ ਨੂੰ ਢਾਹ ਦਿੱਤਾ ਗਿਆ | ਇਹ ਕਾਰਵਾਈ ਏ. ਟੀ. ਪੀ. ਬਲਵਿੰਦਰ ਸਿੰਘ ਦੀ ਅਗਵਾਈ 'ਚ ਗਈ ਟੀਮ ਵਲੋਂ ਕੀਤੀ | ਦੱਸਿਆ ਜਾਂਦਾ ਹੈ ਕਿ 66 ਫੁੱਟੀ ਰੋਡ ...

ਪੂਰੀ ਖ਼ਬਰ »

ਕੱਲ੍ਹ ਤੋਂ ਨਿਗਮ ਕਿਸਾਨ ਮੰਡੀ ਦੀ ਵਸੂਲੀ ਸ਼ੁਰੂ ਕਰੇਗੀ

ਜਲੰਧਰ, 26 ਮਈ (ਮਦਨ ਭਾਰਦਵਾਜ)-ਨਗਰ ਨਿਗਮ ਸੋਮਵਾਰ 28 ਮਈ ਤੋਂ ਲੱਗਣ ਵਾਲੀਆਂ ਕਿਸਾਨ ਮੰਡੀਆਂ ਤੋਂ ਤਹਿ ਬਾਜ਼ਾਰੀ ਫ਼ੀਸ ਦੀ ਵਸੂਲੀ ਸ਼ੁਰੂ ਕਰੇਗੀ | ਇਸ ਸਬੰਧ 'ਚ ਤਹਿ ਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਅਨੁਸਾਰ ਸ਼ਹਿਰ 'ਚ ਰੋਜ਼ਾਨਾ 7 ਦਿਨ ਕਿਸਾਨ ਮੰਡੀ ਦੇ ...

ਪੂਰੀ ਖ਼ਬਰ »

ਲੰਗਰ ਤੋਂ ਜੀ.ਐਸ.ਟੀ. ਹਟਾਉਣ ਦੇ ਮਾਮਲੇ ਵਿਚ ਮੋਦੀ ਬਹੁਤ ਗੰਭੀਰ ਹਨ-ਮਲਿਕ

ਚੰਡੀਗੜ੍ਹ, 26 ਮਈ (ਐਨ.ਐਸ. ਪਰਵਾਨਾ)- ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸਵੇਤ ਮਲਿਕ ਨੇ ਦਾਅਵਾ ਕੀਤਾ ਹੈ ਕਿ ਲੰਗਰ 'ਤੇ ਲਾਗੂ ਕੇਂਦਰੀ ਜੀ.ਐਸ.ਟੀ. ਕਿਸੇ ਵੀ ਸਮੇਂ ਹਟ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਦੇ ਸਾਰੇ ਪੱਖਾਂ 'ਤੇ ...

ਪੂਰੀ ਖ਼ਬਰ »

ਕਵਿਤਰੀ ਡਾ: ਕੀਰਤੀ ਕੇਸਰ ਦੀ ਪੁਸਤਕ 'ਪਾਸ਼ ਕਾ ਸਹਿਤ' ਜਾਰੀ

ਜਲੰਧਰ, 26 ਮਈ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਲੇਖਕ ਸਭਾ ਵਲੋਂ ਸਥਾਨਕ ਪੰਜਾਬ ਪ੍ਰੈੱਸ ਕਲੱਬ ਵਿਖੇ ਕਰਵਾਏ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਿੰਦੀ ਦੀ ਚਰਚਿਤ ਕਵਿਤਰੀ ਡਾ: ਕੀਰਤੀ ਕੇਸਰ ਦੀ ਪੁਸਤਕ 'ਪਾਸ਼ ਕਾ ਸਹਿਤ' ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ...

ਪੂਰੀ ਖ਼ਬਰ »

ਟਰਾਂਸਪੋਰਟ ਨਗਰ 'ਚ ਖੜ੍ਹੇ ਟਰੱਕਾਂ ਨੂੰ ਲੱਗੀ ਅੱਗ

ਮਕਸੂਦਾਂ, 26 ਮਈ (ਲਖਵਿੰਦਰ ਪਾਠਕ)-ਦੇਰ ਰਾਤ 11 ਵਜੇ ਦੇ ਕਰੀਬ ਅੱਜ ਟਰਾਂਸਪੋਰਟ ਨਗਰ 'ਚ ਖੜ੍ਹੇ ਤਿੰਨ ਟਰੱਕਾਂ ਤੇ ਇਕ ਮੋਟਰਸਾਈਕਲ-ਸਕੂਟਰ ਨੂੰ ਅੱਗ ਲੱਗਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਹੋਏ ਫਾਇਰ-ਬਿ੍ਗੇਡ ਦੇ ਅਧਿਕਾਰੀ ਨੇ ਦੱਸਿਆ ਕਿ 11 ਵਜੇ ਦੇ ਕਰੀਬ ...

ਪੂਰੀ ਖ਼ਬਰ »

ਰਾਮਾ ਮੰਡੀ ਪੁਲ ਦੇ ਹੇਠਾਂ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ-ਭਾਰੀ ਨੁਕਸਾਨ

ਜਲੰਧਰ, 26 ਮਈ (ਜਸਪਾਲ ਸਿੰਘ)-ਰਾਮਾ ਮੰਡੀ ਪੁਲ ਦੇ ਹੇਠਾਂ ਦੁਕਾਨਾਂ ਨੂੰ ਅੱਜ ਦੇਰ ਰਾਤ ਅੱਗ ਲੱਗ ਗਈ, ਜਿਸ ਕਾਰਨ ਅੱਧੀ ਦਰਜਨ ਦੇ ਕਰੀਬ ਦੁਕਾਨਾਂ ਅਤੇ ਗੁਦਾਮ ਅੱਗ ਦੀ ਲਪੇਟ 'ਚ ਆਉਣ ਕਾਰਨ ਬੁਰੀ ਤਰ੍ਹਾਂ ਸੜ ਗਏ | ਦੁਕਾਨਾਂ ਨੂੰ ਅੱਗ ਲੱਗਣ ਕਾਰਨ ਅੰਦਰ ਪਿਆ ਸਾਰਾ ...

ਪੂਰੀ ਖ਼ਬਰ »

ਚੂਲੇ ਤੇ ਰੀੜ੍ਹ ਦੀ ਹੱਡੀ ਦਾ ਦਰਦ ਬਗੈਰ ਆਪ੍ਰੇਸ਼ਨ ਠੀਕ ਕੀਤਾ-ਹਰਪ੍ਰੀਤ ਸਿੰਘ

ਫਿਲੌਰ, 26 ਮਈ (ਸੁਰਜੀਤ ਸਿੰਘ ਬਰਨਾਲਾ)-ਹਰਪ੍ਰੀਤ ਸਿੰਘ ਵਾਸੀ ਪਿੱਪਲਾਂਵਾਲੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਸੋਨਾਲੀਕਾ ਕੰਪਨੀ 'ਚ ਕਾਫੀ ਲੰਮੇ ਸਮੇ ਤੋਂ ਕੰਮ ਕਰ ਰਿਹਾ ਹੈ | ਉਸ ਨੂੰ 24-24 ਘੰਟੇ ਲੰਮਾ ਸਮਾਂ ਖੜੇ੍ਹ ਰਹਿ ਕੇ ਦਿਨ-ਰਾਤ ਕੰਮ ਕਰਨਾ ਪੈਦਾ ਹੈ, ਜਿਸ ਕਾਰਨ 8 ...

ਪੂਰੀ ਖ਼ਬਰ »

ਪੰਜਾਬ ਕ੍ਰਿਸ਼ਚਨ ਮੂਵਮੈਂਟ ਵਲੋਂ ਸ਼ੇਰੋਵਾਲੀਆ ਦੇ ਹੱਕ 'ਚ ਮੀਟਿੰਗ

ਸ਼ਾਹਕੋਟ, 26 ਮਈ (ਬਾਂਸਲ, ਲਵਲੀ)-ਪੰਜਾਬ ਕ੍ਰਿਸ਼ਚਨ ਮੂਵਮੈਂਟ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਸ੍ਰੀ ਹਮੀਦ ਮਸੀਹ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮਸੀਹ ਨੇ ਕਿਹਾ ਕਿ ਮੂਵਮੈਂਟ ਦੀ ਸਮੁੱਚੀ ਟੀਮ ਵਲੋਂ ਹਲਕਾ ਸ਼ਾਹਕੋਟ ਤੋਂ ...

ਪੂਰੀ ਖ਼ਬਰ »

ਟਰੱਕ ਦੀ ਤੇਲ ਟੈਂਕੀ ਨੂੰ ਲੱਗੀ ਅੱਗ, ਵੱਡਾ ਹਾਦਸਾ ਹੋਣੋਂ ਟਲਿਆ

ਕਰਤਾਰਪੁਰ, 26 ਮਈ (ਜਸਵੰਤ ਵਰਮਾ, ਧੀਰਪੁਰ)-ਅੱਜ ਦੁਪਹਿਰ 2 ਕੁ ਵਜੇ ਪਿੰਡ ਸਰਾਏ ਖ਼ਾਸ ਜੀ. ਟੀ. ਰੋਡ 'ਤੇ ਇਕ ਟਰੱਕ ਦੀ ਤੇਲ ਟੈਂਕੀ ਅਚਾਨਕ ਟੁੱਟ ਕੇ ਸੜਕ 'ਤੇ ਡਿੱਗ ਪਈ ਤੇ ਚੰਗਿਆੜੀਆਂ ਨਿਕਲਣ ਨਾਲ ਟੈਂਕੀ ਨੂੰ ਅੱਗ ਲੱਗ ਗਈ, ਜਿਸ ਨੂੰ ਫਾਇਰ ਬਿ੍ਗੇਡ ਕਰਮਚਾਰੀਆਂ ਨੇ ...

ਪੂਰੀ ਖ਼ਬਰ »

ਨੌਜਵਾਨ ਦੇ ਸਰੀਰ 'ਤੇ ਚਾਹ ਡੋਲ ਕੇ ਕੀਤਾ ਜ਼ਖ਼ਮੀ

ਫਿਲੌਰ, 26 ਮਈ (ਸੁਰਜੀਤ ਸਿੰਘ ਬਰਨਾਲਾ)-ਅੱਪਰਾ ਵਿਖੇ ਹੋਈ ਮਾਮੂਲੀ ਤਕਰਾਰ ਨੇ ਗੰਭੀਰ ਝਗੜੇ ਦਾ ਰੂਪ ਲੈ ਲਿਆ ਜਿਸ ਨਾਲ ਚਾਹ ਬਣਾਉਣ ਵਾਲੇ ਨੇ ਬਾਜ਼ਾਰ 'ਚ ਖ਼ਰੀਦਦਾਰੀ ਕਰਨ ਆਏ ਇਕ ਨੌਜਵਾਨ 'ਤੇ ਗਰਮ-ਗਰਮ ਚਾਹ ਪਾ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਸਿਵਲ ਹਸਪਤਾਲ ...

ਪੂਰੀ ਖ਼ਬਰ »

ਰਾਜਵੰਸ਼ ਕੌਰ ਰਾਣਾ ਤੇ ਮਲਹੋਤਰਾ ਨੇ ਵਡਹਰਾ ਪਰਿਵਾਰ ਨੂੰ ਕਾਂਗਰਸ ਨਾਲ ਤੋਰਿਆ

ਸ਼ਾਹਕੋਟ, 26 ਮਈ (ਸਚਦੇਵਾ)-ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਪਤਨੀ ਰਾਜਵੰਸ਼ ਕੌਰ ਰਾਣਾ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਜਨਰਲ ਸਕੱਤਰ ਅਮਨ ਮਲਹੋਤਰਾ ਸ਼ਾਹਕੋਟ ਦੇ ਸਮਾਜ ਸੇਵਕ ਤਰਸੇਮ ਵਡੈਹਰਾ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਮਨਜੀਤ ਸਿੰਘ ਜੀ.ਕੇ. ਦਾ ਸਨਮਾਨ

ਸ਼ਾਹਕੋਟ, 26 ਮਈ (ਸਿਮਰਨਜੀਤ ਸਿੰਘ ਲਵਲੀ, ਬਾਂਸਲ)-ਸਥਾਨਕ ਮੇਨ ਬਾਜ਼ਾਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਅੱਜ ਹੋਏ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸਿੱਖ ਪੰਥ ਲਈ ਕੀਤੀਆਂ ਜਾ ਰਹੀਆਂ ਵਧੀਆ ਸੇਵਾਵਾਂ ਲਈ ਸਿੱਖ ਪੰਥ ਦੀ ਮਹਾਨ ਸੰਸਥਾ ...

ਪੂਰੀ ਖ਼ਬਰ »

ਮੰਡਿਆਲਾ ਦੇ ਦਰਜਨਾਂ ਪਰਿਵਾਰ ਕਾਂਗਰਸ 'ਚ ਸ਼ਾਮਿਲ

ਨਕੋਦਰ, 26 ਮਈ (ਦਲਬੀਰ ਸਿੰਘ ਸੰਧੂ)-ਜ਼ਿਲ੍ਹਾ ਜਲੰਧਰ ਅਤੇ ਹਲਕਾ ਸ਼ਾਹਕੋਟ ਦਾ ਪੰਥਕ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਮੰਡਿਆਲਾ 'ਚ ਅੱਜ ਅਕਾਲੀ ਦਲ ਨੂੰ ਉਹ ਝਟਕਾ ਲੱਗਾ ਕਿ ਅਕਾਲੀ ਦਲ ਡਾਵਾਂਡੋਲ ਹੋ ਗਿਆ | ਪਿੰਡ ਮੰਡਿਆਲਾ ਦੇ ਕਰੀਬ ਪੰਜ ਦਰਜਨ ਘਰ ਅੱਜ ਅਕਾਲੀ ਦਲ ਨੂੰ ...

ਪੂਰੀ ਖ਼ਬਰ »

ਟੈਲੀਮੈਡੀਸਨ ਕੈਂਪ ਲਗਾਇਆ

ਡਰੋਲੀ ਕਲਾਂ, 26 ਮਈ (ਸੰਤੋਖ ਸਿੰਘ)-ਆਦਮਪੁਰ ਹਲਕੇ 'ਚ ਪੈਂਦੇ ਪਿੰਡ ਘੁੜਿਆਲ ਵਿਖੇ ਸੀ. ਐਸ. ਸੀ. ਵਲੋਂ ਜ਼ਿਲ੍ਹਾ ਪ੍ਰਬੰਧਕ ਸੰਨੀ ਗੁਪਤਾ ਦੀ ਅਗਵਾਈ 'ਚ ਮੁਫ਼ਤ ਟੈਲੀਮੈਡੀਸਨ ਕੈਂਪ ਲਗਾਇਆ ਗਿਆ | ਜਿਸ 'ਚ ਕੰਪਿਊਟਰ ਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਮਰੀਜ਼ਾਂ ਦੀ ਰੋਗਾਂ ...

ਪੂਰੀ ਖ਼ਬਰ »

ਸ਼ਾਹਕੋਟ ਦੇ ਧੰਜੂ ਪਰਿਵਾਰ ਨੇ ਕੀਤਾ ਲਾਡੀ ਸ਼ੇਰੋਵਾਲੀਆ ਨੂੰ ਹਮਾਇਤ ਦਾ ਐਲਾਨ

ਸ਼ਾਹਕੋਟ, 26 ਮਈ (ਸਿਮਰਨਜੀਤ ਸਿੰਘ ਲਵਲੀ, ਬਾਂਸਲ)-ਹਲਕਾ ਸ਼ਾਹਕੋਟ ਵਿਚ ਹੋ ਰਹੀ ਜ਼ਿਮਨੀ ਚੋਣ ਤਹਿਤ ਸ਼ਾਹਕੋਟ ਦੇ ਮੁਹੱਲਾ ਢੇਰੀਆਂ ਵਿਚ ਧੰਜੂ ਪਰਿਵਾਰ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ...

ਪੂਰੀ ਖ਼ਬਰ »

ਸੰਤ ਉਂਕਾਰ ਨਾਥ ਦੀ ਬਰਸੀ ਸਬੰਧੀ ਕਬੱਡੀ ਟੂਰਨਾਮੈਂਟ ਸ਼ੁਰੂ

ਕਿਸ਼ਨਗੜ੍ਹ, 26 ਮਈ (ਹਰਬੰਸ ਸਿੰਘ ਹੋਠੀ)-ਪਿੰਡ ਕਾਲਾ ਬਾਹੀਆ ਵਿਖੇ ਸੰਤ ਬਾਬਾ ਉਂਕਾਰ ਨਾਥ ਦੀ ਮਨਾਈ ਜਾ ਰਹੀ 31ਵੀਂ ਬਰਸੀ ਦੇ ਸਬੰਧ 'ਚ ਸੰਤ ਬਾਬਾ ਉਂਕਾਰ ਨਾਥ ਪ੍ਰਬੰਧਕੀ ਕਮੇਟੀ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਸੰਗਤਾਂ ਦੇ ਸਹਿਯੋਗ ਨਾਲ ਦੋ ਰੋਜ਼ਾ ...

ਪੂਰੀ ਖ਼ਬਰ »

ਲੋਕ ਸ਼ੇਰੋਵਾਲੀਆ ਹੱਥ ਸੌਾਪਣਾ ਚਾਹੁੰਦੇ ਨੇ ਹਲਕੇ ਦੀ ਕਮਾਨ-ਕਾਂਗੜ

ਮਲਸੀਆਂ, 26 ਮਈ (ਸੁਖਦੀਪ ਸਿੰਘ) ਮਲਸੀਆਂ ਦੀ ਪੱਤੀ ਲਕਸੀਆਂ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਹੋਏ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਹਲਕਾ ...

ਪੂਰੀ ਖ਼ਬਰ »

ਗਾਇਕ ਕੇ. ਐੱਸ. ਮੱਖਣ ਵਲੋਂ ਕੋਹਾੜ ਦੇ ਹੱਕ 'ਚ ਚੋਣ ਪ੍ਰਚਾਰ

ਸ਼ਾਹਕੋਟ, 26 ਮਈ (ਸਚਦੇਵਾ)-ਪੰਜਾਬੀ ਗਾਇਕ ਕੇ. ਐੱਸ. ਮੱਖਣ ਵਲੋਂ ਸ਼ਾਹਕੋਟ ਜ਼ਿਮਨੀ ਚੋਣ 'ਚ ਅਕਾਲੀ-ਭਾਜਪਾ ਦੇ ਉਮੀਦਵਾਰ ਸ: ਨਾਇਬ ਸਿੰਘ ਕੋਹਾੜ ਦੇ ਹੱਕ 'ਚ ਸ਼ਾਹਕੋਟ 'ਚ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਕੇ. ਐੱਸ. ਮੱਖਣ ਨੇ ਚੋਣ ਪ੍ਰਚਾਰ ਮੌਕੇ ਗੱਲਬਾਤ ਕਰਦਿਆ ਕਿਹਾ ...

ਪੂਰੀ ਖ਼ਬਰ »

ਸ਼ਾਹਕੋਟ 'ਚੋਂ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਕਾਂਗਰਸ ਦੀ ਮਦਦ ਦਾ ਐਲਾਨ

ਸ਼ਾਹਕੋਟ, 26 ਮਈ (ਅ. ਬ.)-ਸ਼ਾਹਕੋਟ 'ਚ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੇ ਕਾਂਗਰਸ ਪਾਰਟੀ ਦੀ ਮਦਦ ਦਾ ਐਲਾਨ ਕਰਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਰ ਵਰਗ ਦਾ ਵਿਸ਼ਵਾਸ ਹਨ | ਉਨ੍ਹਾਂ ਇਸ ਸਮੇਂ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ...

ਪੂਰੀ ਖ਼ਬਰ »

ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਦਲ ਵਲੋਂ ਲਾਡੀ ਸ਼ੇਰੋਵਾਲੀਆ ਨੂੰ ਸਮਰਥਨ ਦੇਣ ਦਾ ਐਲਾਨ

ਸ਼ਾਹਕੋਟ, 26 ਮਈ (ਸਚਦੇਵਾ)-ਸਾਬਕਾ ਕੈਬਨਿਟ ਮੰਤਰੀ ਸ: ਰਾਣਾ ਗੁਰਜੀਤ ਸਿੰਘ ਸ਼ਾਹਕੋਟ ਦੀ ਥਿੰਦ ਇਲੈਕਟੈ੍ਰਨਿਕ ਦੁਕਾਨ 'ਤੇ ਪਹੁੁੰਚੇ, ਇਸ ਮੌਕੇ ਇਨ੍ਹਾਂ ਨਾਲ ਅਜਮੇਰ ਸਿੰਘ ਖ਼ਾਲਸਾ, ਗੁਰਮੁਖ ਸਿੰਘ ਪੰਚ ਕੋਟਲਾ ਸੂਰਜ ਮੱਲ, ਡਾ: ਜਰਨੈਲ ਸਿੰਘ ਚੰਦੀ, ਵਿਨੇ ਕੁਮਾਰ ...

ਪੂਰੀ ਖ਼ਬਰ »

ਚੋਣ ਪ੍ਰਚਾਰ ਖ਼ਤਮ ਹੋਣ ਕਰਕੇ ਮੰਤਰੀ ਤੇ ਲੀਡਰ ਆਪਣੇ-ਆਪਣੇ ਹਲਕਿਆਂ 'ਚ ਪਰਤੇ ਵਾਪਸ

ਸ਼ਾਹਕੋਟ, 26 ਮਈ (ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 28 ਮਈ ਨੂੰ ਹੋਣ ਜਾ ਹੀ ਜ਼ਿਮਨੀ ਚੋਣ ਸਬੰਧੀ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਸੀ | ਜ਼ਿਮਨੀ ਚੋਣ ਹੋਣ ਕਾਰਨ ਪੰਜਾਬ ਦੇ ਮੌਜੂਦਾ ਮੰਤਰੀਆਂ, ਸਾਬਕਾ ਮੰਤਰੀਆਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਸਮੇਤ ਅਕਾਲੀ ...

ਪੂਰੀ ਖ਼ਬਰ »

ਮੂਲੇਵਾਲ ਖਹਿਰਾ 'ਚ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਭਰਵੀਂ ਚੋਣ ਮੀਟਿੰਗ

ਸ਼ਾਹਕੋਟ, 26 ਮਈ (ਸਚਦੇਵਾ)-ਪਿੰਡ ਮੂਲੇਵਾਲ ਖਹਿਰਾ (ਸ਼ਾਹਕੋਟ) ਵਿਖੇ ਸ਼ਾਹਕੋਟ ਜ਼ਿਮਨੀ ਚੋਣ 'ਚ ਅਕਾਲੀ-ਭਾਜਪਾ ਦੇ ਉਮੀਦਵਾਰ ਸ: ਨਾਇਬ ਸਿੰਘ ਕੋਹਾੜ ਦੇ ਹੱਕ 'ਚ ਭਰਵੀਂ ਚੋਣ ਮੀਟਿੰਗ ਹੋਈ | ਮੀਟਿੰਗ 'ਚ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਤੇ ਸਾਬਕਾ ...

ਪੂਰੀ ਖ਼ਬਰ »

ਸ਼ੇਰੋਵਾਲੀਆ ਸੱਚੀ ਲਗਨ ਸਦਕਾ ਸਭ ਦਾ ਹਰਮਨ ਪਿਆਰਾ ਲੀਡਰ ਬਣਿਆ-ਕੰਬੋਜ

ਲੋਹੀਆਂ ਖਾਸ, 26 ਮਈ (ਬਲਵਿੰਦਰ ਸਿੰਘ ਵਿੱਕੀ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸੇਰੋਵਾਲੀਆ ਦੇ ਹੱਕ 'ਚ ਪ੍ਰਚਾਰ ਕਰਦਿਆਂ ਹਰਦਿਆਲ ਸਿੰਘ ਕੰਬੋਜ ਵਿਧਾਇਕ ਰਾਜਪੁਰਾ ਵਲੋਂ ਕਿਹਾ ਗਿਆ ਕਿ ਹਲਕਾ ...

ਪੂਰੀ ਖ਼ਬਰ »

ਪਿੰਡ ਬਾਹਮਣੀਆਂ (ਸ਼ਾਹਕੋਟ) ਵਿਖੇ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਚੋਣ ਮੀਟਿੰਗ

ਸ਼ਾਹਕੋਟ, 26 ਮਈ (ਸਚਦੇਵਾ)-ਪਿੰਡ ਬਾਹਮਣੀਆਂ (ਸ਼ਾਹਕੋਟ) ਵਿਖੇ ਗੁਰਮੀਤ ਸਿੰਘ ਦੇ ਨਿਵਾਸ ਅਸਥਾਨ 'ਤੇ ਭਰਵੀਂ ਚੋਣ ਮੀਟਿੰਗ ਹੋਈ, ਜਿਸ 'ਚ ਸੁਖਜੀਤ ਸਿੰਘ ਕਾਕਾ ਲੋਹਗੜ੍ਹੀਆਂ ਵਿਧਾਇਕ ਧਰਮਕੋਟ ਤੇ ਕਾਂਗਰਸੀ ਉਮੀਦਵਾਰ ਸ: ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ...

ਪੂਰੀ ਖ਼ਬਰ »

ਵਾਲਮੀਕਿ ਤੇ ਮਜ਼੍ਹਬੀ ਸਿੱਖਾਂ ਦੀਆਂ ਵੋਟਾਂ ਦੀ ਹੱਕਦਾਰ ਕੇਵਲ ਕਾਂਗਰਸ-ਸਹੋਤਾ

ਮਲਸੀਆਂ, 26 ਮਈ (ਸੁਖਦੀਪ ਸਿੰਘ)-ਭਾਰਤੀ ਵਾਲਮੀਕਿ ਸਭਾ ਦੇ ਰਾਸ਼ਟਰੀ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਸਹੋਤਾ ਨੇ ਸ਼ਾਹਕੋਟ ਉਪ-ਚੋਣ 'ਚ ਹਲਕੇ ਦੇ ਪਿੰਡ ਈਦਾ, ਬੱਲ ਨੌਾ, ਪੰਧੇਰ, ਬਿੱਲੀ ਬੜੈਚ, ਬਿੱਲੀ ਚਾਓ, ਚਵਿੰਡਾ ਤੇ ...

ਪੂਰੀ ਖ਼ਬਰ »

ਮਾਮਲਾ ਸ਼ਾਹਕੋਟ 'ਚੋਂ ਲੰਘਦੀ ਜਲੰਧਰ-ਮੋਗਾ ਸੜਕ ਦੇ ਟੁੱਟੇ ਹਿੱਸੇ ਦਾ

ਸ਼ਾਹਕੋਟ, 26 ਮਈ (ਬਾਂਸਲ, ਲਵਲੀ)-ਸ਼ਾਹਕੋਟ ਵਿਚੋਂ ਲੰਘਦੀ ਜਲੰਧਰ-ਮੋਗਾ ਸੜਕ ਦਾ ਕਰੀਬ ਦੋ ਕਿਲੋਮੀਟਰ ਹਿੱਸਾ ਸ਼ਾਹਕੋਟ ਦੇ ਸੀਵਰੇਜ ਦੇ ਪਾਣੀ ਦੀ ਭੇਟ ਚੜ੍ਹ ਚੁੱਕਾ ਹੈ ਤੇ ਕਰੀਬ ਡੇਢ ਦਹਾਕੇ ਤੋਂ ਜ਼ਰਜ਼ਰ ਹਾਲਤ 'ਚ ਪੁੱਜੀ ਇਸ ਸੜਕ ਤੋਂ ਲੰਘਣ ਵਾਲੇ ਵੱਡਾ ਸੰਤਾਪ ਭੋਗ ...

ਪੂਰੀ ਖ਼ਬਰ »

ਤੁਸੀਂ ਲਾਡੀ ਨੂੰ ਜਿਤਾਓ, ਵਿਕਾਸ ਦੀ ਕਮੀ ਨਹੀਂ ਆਵੇਗੀ-ਲਾਲ ਸਿੰਘ

ਲੋਹੀਆਂ ਖਾਸ, 26 ਮਈ (ਦਿਲਬਾਗ ਸਿੰਘ)-ਅੱਜ ਨਵਾਂਪਿੰਡ ਦੋਨੇਵਾਲ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਜਿਤਾ ...

ਪੂਰੀ ਖ਼ਬਰ »

ਢਿੱਲੋਂ, ਚੰਦੂਮਾਜਰਾ, ਬੀਬੀ ਮੁਖਮੈਲਪੁਰ, ਰੱਖਰਾ ਤੇ ਆਕੜੀ ਵਲੋਂ ਢੰਡੋਵਾਲ 'ਚ ਕੋਹਾੜ ਦੇ ਹੱਕ 'ਚ ਪ੍ਰਚਾਰ

ਸ਼ਾਹਕੋਟ, 26 ਮਈ (ਬਾਂਸਲ)-ਹਲਕਾ ਸ਼ਾਹਕੋਟ ਤੋਂ ਅਕਾਲੀ-ਭਾਜਪਾ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਿੰਡ ਢੰਡੋਵਾਲ ਪੁੱਜੇ | ਸਾਬਕਾ ਕੈਬਨਿਟ ਮੰਤਰੀ ਸ: ਸ਼ਰਨਜੀਤ ਸਿੰਘ ਢਿੱਲੋਂ ਨੇ ਚੋਣ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ

ਲੋਹੀਆਂ ਖਾਸ, 26 ਮਈ (ਦਿਲਬਾਗ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 'ਚ ਮਨਾਏ ਜਾ ਰਹੇ 550 ਸਾਲਾ ਗੁਰਪੁਰਬ ਤੋਂ ਪਹਿਲਾਂ-ਪਹਿਲਾਂ ਪਵਿੱਤਰ ਕਾਲੀ ਵੇਈਾ ਦੀ ਪਵਿੱਤਰਤਾ ਨੂੰ ਮੁਕੰਮਲ ਤੌਰ 'ਤੇ ਬਹਾਲ ਕੀਤਾ ਜਾਵੇਗਾ ਤੇ ਇਸ 'ਚ ਪੈ ਰਹੇ ਗੰਦੇ ਪਾਣੀ ਬੰਦ ਕੀਤੇ ਜਾਣਗੇ | ਇਹ ...

ਪੂਰੀ ਖ਼ਬਰ »

ਸਕੂਲ 'ਚ ਹੁਨਰ ਖੋਜ ਮੁਕਾਬਲੇ ਕਰਵਾਏ

ਨਕੋਦਰ, 26 ਮਈ (ਭੁਪਿੰਦਰ ਅਜੀਤ ਸਿੰਘ)-ਸਥਾਨਕ ਗੁਰੂ ਨਾਨਕ ਨੈਸ਼ਨਲ ਪਬਲਿਕ ਸਕੂਲ ਵਿਖੇ ਤਿੰਨ ਦਿਨ ਹੁਨਰ ਖੋਜ ਮੁਕਾਬਲੇ ਕਰਵਾਏ ਗਏ | ਪਿ੍ੰ: ਸੁਦੇਸ਼ ਕੁਮਾਰੀ ਦੀ ਦੇਖ-ਰੇਖ ਹੇਠ ਕਰਵਾਏ ਮੁਕਾਬਲਿਆਂ ਵਿਚ ਗਰੁੱਪ ਡਾਂਸ, ਸੋਲੋ ਡਾਂਸ, ਕਵਿਤਾਵਾਂ ਅਤੇ ਸਕਿੱਟ ਆਦਿ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸਰੀਂਹ ਵਿਖੇ ਕਾਪੀਆਂ ਵੰਡੀਆਂ

ਨਕੋਦਰ, 26 ਮਈ (ਗੁਰਵਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ (ਲੜਕੇ) ਵਿਖੇ ਬੀਬੀ ਸੁਰਜੀਤ ਕੌਰ ਚੈਰੀਟੇਬਲ ਟਰੱਸਟ ਵਲੋਂ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਦੇ ਉਪਰਾਲੇ ਵਜੋਂ 6ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਸਾਰਿਆਂ ਬੱਚਿਆਂ ਨੂੰ ...

ਪੂਰੀ ਖ਼ਬਰ »

ਲਾਡੋਵਾਲ ਟੋਲ ਪਲਾਜ਼ਾ 'ਤੇ ਰੋਜ਼ ਦੇ ਲੱਗਣ ਵਾਲੇ ਜਾਮ ਕਾਰਨ ਲੋਕ ਪ੍ਰੇਸ਼ਾਨ

ਫਿਲੌਰ, 26 ਮਈ (ਬੀ.ਐਸ.ਕੈਨੇਡੀ, ਸੁਰਜੀਤ ਸਿੰਘ ਬਰਨਾਲਾ)-ਬੀਤੇ ਦਿਨੀਂ ਹਾਈਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਖੁੱਲ੍ਹਾ ਲਾਡੋਵਾਲ ਟੋਲ ਪਲਾਜ਼ਾ ਜਨਤਾ ਲਈ ਦੋਬਾਰਾ ਆਫ਼ਤ ਬਣ ਰਿਹਾ ਹੈ, ਜਿਸ ਕਾਰਨ ਰੋਜ਼ਾਨਾ ਸੈਂਕੜੇ ਲੋਕ ਇਸ ਜਾਮ 'ਚ ਫਸ ਜਾਂਦੇ ਹਨ, ਭਾਰਤ ਦੇ ਤੀਸਰੇ ਸਭ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਵਿਖੇ ਫਰੈਸ਼ਰ ਪਾਰਟੀ ਆਯੋਜਿਤ

ਫਿਲੌਰ, 26 ਮਈ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਸਥਾਨਕ ਡੀ.ਆਰ.ਵੀ.ਡੀ.ਏ.ਵੀ ਸ਼ਤਾਬਦੀ ਕਾਲਜ ਵਿਖੇ ਜੂਨੀਅਰ ਵਿਦਿਆਰਥੀਆਂ ਨੇ ਸੀਨੀਅਰ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ , ਜਿਸ ...

ਪੂਰੀ ਖ਼ਬਰ »

ਕੇਵਲ ਕ੍ਰਿਸ਼ਨ ਸ਼ਰਮਾ ਲਾਇਨਜ਼ ਕਲੱਬ ਦੇ ਤੀਜੀ ਵਾਰ ਪ੍ਰਧਾਨ ਬਣੇ

ਨਕੋਦਰ, 26 ਮਈ (ਭੁਪਿੰਦਰ ਅਜੀਤ ਸਿੰਘ)-ਇੰਟਰਨੈਸ਼ਨਲ ਡਾਇਰੈਕਟਰ ਲਾਇਨ ਅਰਵਿੰਦ ਸੰਗਲ ਨੂੰ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਕੇਵਲ ਕ੍ਰਿਸ਼ਨ ਸ਼ਰਮਾ ਨੂੰ ਤੀਜੀ ਵਾਰ ਪ੍ਰਧਾਨ ਨਿਯੁਕਤ ਕੀਤਾ ਅਤੇ ਸਾਲ 2018-19 ਲਈ ਟੀਮ ਦੀ ਵੀ ਨਿਯੁਕਤੀ ਕੀਤੀ ਗਈ | ਇਸ ਤੋਂ ਇਲਾਵਾ ਆਕਾਸ਼ ...

ਪੂਰੀ ਖ਼ਬਰ »

ਐਨ. ਐਸ. ਐਸ. ਕੈਂਪ ਦੌਰਾਨ ਕਾਲਜ ਵਿਦਿਆਰਥਣਾਂ ਵਲੋਂ ਨੁੱਕੜ ਨਾਟਕ

ਗੁਰਾਇਆ, 26 ਮਈ (ਬਲਵਿੰਦਰ ਸਿੰਘ)-ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ ਵਿਖੇ ਐਨ. ਐਸ. ਐਸ. ਵਲੋਂ ਲਗਾਏ ਸਵੱਛ ਭਾਰਤ ਇੰਨਟਰਨਸ਼ਿਪ ਸਕੀਮ ਤਹਿਤ ਲਗਾਏ ਕੈਂਪ ਦੌਰਾਨ ਅੱਜ ਵਿਦਿਆਰਥਣਾਂ ਵਲੋਂ ਸੰਗ ਢੇਸੀਆਂ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫ਼ਾਈ ...

ਪੂਰੀ ਖ਼ਬਰ »

ਰੋਟਰੀ ਕਲੱਬ ਗੁਰਾਇਆ ਮਿਡ ਟਾਊਨ ਵਲੋਂ ਹੋਣਹਾਰ ਬੱਚਿਆਂ ਦਾ ਸਨਮਾਨ

ਗੁਰਾਇਆ, 26 ਮਈ (ਬਲਵਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀੜ ਬੰਸੀਆਂ, ਜੱਜਾ, ਢੀਂਡਸਾ ਵਿਖੇ ਛੇਵੀਂ ਤੋਂ ਬਾਰ੍ਹਵੀਂ ਜਮਾਤਾਂ 'ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਰੋਟਰੀ ਕਲੱਬ ਗੁਰਾਇਆ ਮਿਡ ਟਾਊਨ ਵਲੋਂ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਵਿਖੇ 3 ਦਿਨਾ ਟੇਲੈਂਟ ਹੰਟ ਸਮਾਪਤ

ਨਕੋਦਰ, 26 ਮਈ (ਗੁਰਵਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਪਿੰ੍ਰਸੀਪਲ ਸਦੇਸ਼ ਕੁਮਾਰੀ ਦੀ ਅਗਵਾਈ ਹੇਠ ਤਿੰਨ ਦਿਨਾ ਟੇਲੈਂਟ ਹੰਟ 2018-19 ਕਰਵਾਇਆ ਗਿਆ | ਇਸ ਮੌਕੇ ਕਾਂਗਰਸੀ ਆਗੂ ਮੁਨੀਤ ਜਾਖੜ ਫਾਜ਼ਲਿਕਾ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX