ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  1 day ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  1 day ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  1 day ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  1 day ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਸੰਸਦ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਕਾਬੂ
. . .  1 day ago
ਨਵੀਂ ਦਿੱਲੀ, 9 ਦਸੰਬਰ - ਸੰਸਦ ਕੰਪਲੈਕਸ 'ਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ, ਜਿਸ ਨੂੰ ਕਿ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ...
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ ਹੋਵੇਗਾ- ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ਨੂੰ ਇਨਰ ਲਾਈਨ ਪਰਮਿਟ ਸਿਸਟਮ 'ਚ ਸ਼ਾਮਲ...
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਚਰਚਾ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 'ਤੇ ਲੋਕ ਸਭਾ 'ਚ ਚਰਚਾ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ...
ਅਸਲਾ ਸੋਧ ਬਿੱਲ ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 9 ਦਸੰਬਰ- ਚਰਚਾ ਤੋਂ ਬਾਅਦ ਅਸਲਾ ਸੋਧ ਬਿੱਲ 2019 ਲੋਕ ਸਭਾ......
ਟੋਕੀਓ ਓਲੰਪਿਕ ਤੋਂ ਬਾਹਰ ਹੋਇਆ ਰੂਸ
. . .  1 day ago
ਮਾਸਕੋ, 9 ਦਸੰਬਰ- ਟੋਕੀਓ ਓਲੰਪਿਕ 'ਚ ਸ਼ਾਮਲ ਹੋਣ ਦੀਆਂ ਰੂਸ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਯੂ. ਏ. ਡੀ. ਏ.) ਨੇ ਡੋਪਿੰਗ ਦੇ ਦੋਸ਼...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  1 day ago
ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  1 day ago
ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਮੀਟਿੰਗ 'ਚ ਪਹੁੰਚੇ ਸੁਨੀਲ ਜਾਖੜ
. . .  1 day ago
ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  1 day ago
ਬੰਬ ਧਮਾਕੇ ਦੇ ਮਾਮਲੇ 'ਚ ਭਾਈ ਹਵਾਰਾ ਬਰੀ
. . .  1 day ago
ਕਰਨਾਟਕ ਵਿਧਾਨ ਸਭਾ ਚੋਣਾਂ : 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਭਾਜਪਾ
. . .  1 day ago
ਸੁਪਰੀਮ ਕੋਰਟ ਨੇ ਦਿੱਲੀ 'ਚ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾਈ
. . .  1 day ago
ਰਾਹੁਲ ਬੋਲੇ- ਔਰਤਾਂ ਨੂੰ ਬਾਹਰ ਨਿਕਲਣ 'ਚ ਡਰ, ਕਿਹੋ ਜਿਹੀ ਰੱਖਿਆ ਕਰ ਰਹੇ ਪ੍ਰਧਾਨ ਮੰਤਰੀ?
. . .  1 day ago
ਭੁੱਖ ਨਾਲ ਹੋਈਆਂ ਮੌਤਾਂ 'ਤੇ ਸੁਪਰੀਮ ਕੋਰਟ ਨੇ ਸਾਰਿਆਂ ਸੂਬਿਆਂ ਨੂੰ ਜਾਰੀ ਕੀਤਾ ਨੋਟਿਸ
. . .  1 day ago
ਅਦਾਲਤ ਨੇ ਵਾਡਰਾ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ
. . .  1 day ago
ਦਿੱਲੀ : ਜਾਂਚ ਲਈ ਅਨਾਜ ਮੰਡੀ ਪਹੁੰਚੀ ਫੋਰੈਂਸਿਕ ਟੀਮ
. . .  1 day ago
ਕੜਾਕੇ ਦੀ ਠੰਢ ਕਾਰਨ ਬਜ਼ੁਰਗ ਵਿਅਕਤੀ ਦੀ ਹੋਈ ਮੌਤ
. . .  1 day ago
ਵੋਟਿੰਗ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ
. . .  1 day ago
ਕਾਂਗਰਸ ਨੇ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਿਆ- ਅਮਿਤ ਸ਼ਾਹ
. . .  1 day ago
ਜਲੰਧਰ: ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਹੰਗਾਮਾ
. . .  1 day ago
ਦਿੱਲੀ : ਅਨਾਜ ਮੰਡੀ 'ਚ ਲੋਕਾਂ ਵਲੋਂ ਪ੍ਰਦਰਸ਼ਨ
. . .  1 day ago
ਬਾਘਾਪੁਰਾਣਾ : ਨਗਰ ਨਿਗਮ ਦੇ ਵਿਹੜੇ 'ਚ ਮੱਚਿਆ ਘਮਸਾਣ
. . .  1 day ago
'ਆਪ' ਵਲੋਂ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਜਾਵੇਗਾ ਵਿਰੋਧ
. . .  1 day ago
ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ, ਅਮਿਤ ਸ਼ਾਹ ਨੇ ਕਿਹਾ- ਹਰੇਕ ਸਵਾਲ ਦਾ ਜਵਾਬ ਦੇਵਾਂਗਾ
. . .  1 day ago
ਮਹਿੰਗਾਈ ਦੇ ਮੁੱਦੇ 'ਤੇ 'ਆਪ' ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦੇ ਕੇ ਸੌਂਪੇ ਮੰਗ ਪੱਤਰ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਸੰਸਦ 'ਚ ਹੰਗਾਮਾ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਵਿਰੋਧੀ ਧਿਰ ਨੂੰ ਬੋਲਣ ਦਾ ਪੂਰਾ ਮੌਕਾ ਦੇਵਾਂਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਹਰੇਕ ਸਵਾਲ ਦਾ ਜਵਾਬ ਦੇਵਾਂਗਾ- ਅਮਿਤ ਸ਼ਾਹ
. . .  1 day ago
ਨਾਗਰਿਕਤਾ ਸੋਧ ਬਿੱਲ ਘੱਟ ਗਿਣਤੀ ਦੇ ਵਿਰੁੱਧ ਨਹੀਂ- ਅਮਿਤ ਸ਼ਾਹ
. . .  1 day ago
ਜਲੰਧਰ : ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪਹੁੰਚੇ ਜਾਖੜ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਪੇਸ਼ ਕੀਤਾ ਨਾਗਰਿਕਤਾ ਸੋਧ ਬਿੱਲ 2019
. . .  1 day ago
ਨਿਊਜ਼ੀਲੈਂਡ 'ਚ ਫਟਿਆ ਜਵਾਲਾਮੁਖੀ, ਇੱਕ ਦੀ ਮੌਤ
. . .  1 day ago
ਹੈਦਰਾਬਾਦ ਮੁਠਭੇੜ 'ਤੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਬੁੱਧਵਾਰ ਨੂੰ ਸੁਣਿਆ ਜਾਵੇਗਾ ਕੇਸ
. . .  1 day ago
ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅੱਜ 'ਆਪ' ਵਲੋਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
. . .  1 day ago
ਭਾਜਪਾ ਨੇ ਰਾਜ ਸਭਾ 'ਚ ਚੁੱਕਿਆ ਦਿੱਲੀ ਅਗਨੀਕਾਂਡ ਦਾ ਮੁੱਦਾ
. . .  1 day ago
ਸੰਸਦ 'ਚ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਕਰਨਾਟਕ ਜ਼ਿਮਨੀ ਚੋਣਾਂ : 12 ਸੀਟਾਂ 'ਤੇ ਭਾਜਪਾ ਅਤੇ 2 'ਤੇ ਕਾਂਗਰਸ ਅੱਗੇ
. . .  1 day ago
ਪ੍ਰਸ਼ਨਕਾਲ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਵੇਗਾ ਨਾਗਰਿਕਤਾ ਸੋਧ ਬਿੱਲ
. . .  1 day ago
ਕਰਨਾਟਕ ਜ਼ਿਮਨੀ ਚੋਣਾਂ : 11 ਸੀਟਾਂ 'ਤੇ ਭਾਜਪਾ ਅੱਗੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550

ਪਹਿਲਾ ਸਫ਼ਾ

ਸਿੰਗਾਪੁਰ 'ਚ ਟਰੰਪ ਅਤੇ ਕਿਮ ਦੀ ਇਤਿਹਾਸਕ ਮੁਲਾਕਾਤ

• ਕੋਰੀਆਈ ਪ੍ਰਾਇਦੀਪ ਨੂੰ ਮੁਕੰਮਲ ਪ੍ਰਮਾਣੂ ਮੁਕਤ ਕਰਨ 'ਤੇ ਦੋਵਾਂ ਦੇਸ਼ਾਂ ਨੇ ਪ੍ਰਗਟਾਈ ਸਹਿਮਤੀ • ਉੱਤਰੀ ਕੋਰੀਆ ਿਖ਼ਲਾਫ਼ ਫ਼ਿਲਹਾਲ ਜਾਰੀ ਰਹਿਣਗੀਆਂ ਪਾਬੰਦੀਆਂ-ਟਰੰਪ
ਸਿੰਗਾਪੁਰ, 12 ਜੂਨ (ਪੀ. ਟੀ. ਆਈ.)-ਉੱਤਰੀ ਕੋਰੀਅਨ ਨੇਤਾ ਕਿਮ ਜੋਂਗ ਉਨ ਅਮਰੀਕਾ ਦੀ ਸੁਰੱਖਿਆ ਗਾਰੰਟੀ ਦੇ ਜਵਾਬ ਵਿਚ ਕੋਰੀਅਨ ਖੇਤਰ ਨੂੰ ਪੂਰੀ ਤਰ੍ਹਾਂ ਪ੍ਰਮਾਣੂ ਮੁਕਤ ਕਰਨ ਵੱਲ ਕੰਮ ਕਰਨ ਲਈ ਸਹਿਮਤ ਹੋ ਗਏ ਅਤੇ ਡੋਨਾਲਡ ਟਰੰਪ ਨੇ ਆਪਣੇ ਇਤਿਹਾਸਕ ਸਿਖਰ ਸੰਮੇਲਨ ਨੂੰ ਇਮਾਨਦਾਰ, ਸਿੱਧਾ ਤੇ ਉਤਪਾਦਕ ਆਖਿਆ ਹੈ | ਟਰੰਪ ਨੇ ਇਹ ਵੀ ਕਿਹਾ ਕਿ ਉੱਤਰੀ ਕੋਰੀਆ ਦੀ ਵੱਡੀ ਮੰਗ ਨੂੰ ਸਵੀਕਾਰ ਕਰਦੇ ਹੋਏ ਅਮਰੀਕਾ ਦੱਖਣੀ ਕੋਰੀਆ ਨਾਲ ਜੰਗੀ ਮਸ਼ਕਾਂ ਬੰਦ ਕਰ ਦੇਵੇਗਾ | ਉੱਤਰੀ ਕੋਰੀਆ ਲੰਬੇ ਸਮੇਂ ਤੋਂ ਇਸ ਨੂੰ ਹਮਲਾ ਰਿਹਰਸਲ ਹੋਣ ਦਾ ਦਾਅਵਾ ਕਰਦਾ ਰਿਹਾ ਹੈ | ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉੱਤਰੀ ਕੋਰੀਆ ਖਿਲਾਫ ਉਸ ਦੇ ਪ੍ਰਮਾਣੂ ਤਜਰਬਿਆਂ ਬਦਲੇ ਲਾਈਆਂ ਆਰਥਿਕ ਪਾਬੰਦੀਆਂ ਅਜੇ ਜਾਰੀ ਰਹਿਣਗੀਆਂ | ਸਿਖਰ ਸੰਮੇਲਨ ਦੇ ਆਖਰ ਵਿਚ ਟਰੰਪ ਤੇ ਕਿਮ ਦੇ ਦਸਤਖ਼ਤਾਂ ਵਾਲੇ ਜਾਰੀ ਸਾਂਝੇ ਬਿਆਨ ਮੁਤਾਬਿਕ ਟਰੰਪ ਅਤੇ ਕਿਮ ਨੇ ਦੋਵਾਂ ਦੇਸ਼ਾਂ ਵਿਚਕਾਰ ਨਵੇਂ ਸਬੰਧਾਂ ਦੀ ਸਥਾਪਨਾ ਅਤੇ ਕੋਰੀਆ ਪ੍ਰਾਇਦੀਪ ਵਿਚ ਸਥਾਈ ਤੇ ਮੁਕੰਮਲ ਸ਼ਾਂਤੀ ਕਾਇਮ ਕਰਨ ਨਾਲ ਸਬੰਧਤ ਮੁੱਦਿਆਂ 'ਤੇ ਵਿਆਪਕ, ਡੂੰਘਾ ਅਤੇ ਇਮਾਨਦਾਰੀ ਨਾਲ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ ਹੈ | ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਟਰੰਪ ਉੱਤਰੀ ਕੋਰੀਆ (ਡੀ. ਪੀ. ਆਰ. ਕੇ.) ਨੂੰ ਸੁਰੱਖਿਆ ਗਾਰੰਟੀ ਮੁਹੱਈਆ ਕਰਨ ਪ੍ਰਤੀ ਵਚਨਬੱਧ ਹੈ ਅਤੇ ਉੱਤਰੀ ਕੋਰੀਆ ਦੇ ਚੇਅਰਮੈਨ ਕਿਮ ਜੋਂਗ ਉਨ ਨੇ ਕੋਰੀਅਨ ਖੇਤਰ ਨੂੰ ਮੁਕੰਮਲ ਤੌਰ 'ਤੇ ਪ੍ਰਮਾਣੂ ਮੁਕਤ ਬਣਾਉਣ ਪ੍ਰਤੀ ਆਪਣੀ ਠੋਸ ਵਚਨਬੱਧਤਾ ਜ਼ਾਹਿਰ ਕੀਤੀ ਹੈ | ਇਸ ਦਾ ਕਹਿਣਾ ਕਿ ਦੋਵੇਂ ਧਿਰਾਂ ਜਿਨ੍ਹਾਂ ਕੈਦੀਆਂ ਦੀ ਪਹਿਲਾਂ ਪਛਾਣ ਹੋ ਚੁੱਕੀ ਹੈ ਦੀ ਤੁਰੰਤ ਦੇਸ਼ ਵਾਪਸੀ ਸਮੇਤ ਬਾਕੀ ਜੰਗੀ ਕੈਦੀਆਂ ਨੂੰ ਲੱਭਣ ਲਈ ਵਚਨਬੱਧ ਹਨ | ਦੋਵਾਂ ਨੇਤਾਵਾਂ ਵਲੋਂ ਇਕੱਲਿਆਂ ਮੀਟਿੰਗ ਕਰਨ ਪਿੱਛੋਂ ਦਸਤਾਵੇਜ਼ 'ਤੇ ਦਸਤਖ਼ਤ ਕੀਤੇ | ਮੀਟਿੰਗ ਵਿਚ ਸਿਰਫ ਦੋਭਾਸ਼ੀਆਂ ਨੂੰ ਬੈਠਣ ਦੀ ਇਜਾਜ਼ਤ ਸੀ | ਬਾਅਦ ਵਿਚ ਸੇਨਟੋਸਾ ਟਾਪੂ ਵਿਚ ਕੈਪੇਲਾ ਸਿੰਗਾਪੁਰ ਹੋਟਲ ਵਿਖੇ ਚੋਟੀ ਦੇ ਸਹਾਇਕਾਂ ਸਮੇਤ ਮੀਟਿੰਗ ਹੋਈ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ | ਅਮਰੀਕਾ ਦੇ ਵਰਤਮਾਨ ਰਾਸ਼ਟਰਪਤੀ ਅਤੇ ਉੱਤਰੀ ਕੋਰੀਆ ਦੇ ਚੋਟੀ ਦੇ ਨੇਤਾ ਵਿਚਕਾਰ ਹੁਣ ਤਕ ਦੀ ਪਹਿਲੇ ਸਿਖਰ ਸੰਮੇਲਨ ਪਿੱਛੋਂ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਸਾਂਝੇ ਬਿਆਨ 'ਤੇ ਦਸਤਖ਼ਤ ਕੀਤੇ ਹਨ ਜਿਸ ਵਿਚ ਉੱਤਰੀ ਕੋਰੀਆ ਨੂੰ ਮੁਕੰਮਲ ਪ੍ਰਮਾਣੂ ਮੁਕਤ ਕਰਨ ਦੀ ਵਚਨਬੱਧਤਾ ਜ਼ਾਹਿਰ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਅਮਰੀਕਾ ਨੇ ਉੱਤਰੀ ਕੋਰੀਆ ਨਾਲ ਨਵਾਂ ਇਤਿਹਾਸ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ | ਉਨ੍ਹਾਂ ਕਿਹਾ ਕਿ ਕਿਮ ਨੇ ਉਨ੍ਹਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਨੇ ਪਹਿਲਾਂ ਹੀ ਮਿਜ਼ਾਈਲ ਇੰਜਣ ਟੈਸਟ ਦੇ ਵੱਡੇ ਠਿਕਾਣੇ ਨੂੰ ਨਸ਼ਟ ਕਰ ਦਿੱਤਾ ਹੈ | ਪ੍ਰਮਾਣੂ ਮੁਕਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਅਸੀਂ ਇਹ ਪ੍ਰਕਿਰਿਆ ਬਹੁਤ ਛੇਤੀ ਸ਼ੁਰੂ ਕਰ ਰਹੇ ਹਾਂ | ਟਰੰਪ ਨੇ ਕਿਹਾ ਕਿ ਪ੍ਰਮਾਣੂ ਮੁਕਤੀ ਦੀ ਪ੍ਰਕਿਰਿਆ ਦੇ ਵੇਰਵਿਆਂ 'ਤੇ ਚਰਚਾ
ਲਈ ਅਗਲੇ ਹਫ਼ਤੇ ਮੀਟਿੰਗ ਹੋਵੇਗੀ ਪਰ ਉਨ੍ਹਾਂ ਕਿਹਾ ਕਿ ਜਦੋਂ ਤਕ ਅਮਰੀਕਾ ਪ੍ਰਗਤੀ ਨਹੀਂ ਦੇਖਦਾ ਉਦੋਂ ਤਕ ਉੱਤਰੀ ਕੋਰੀਆ ਖਿਲਾਫ ਅਮਰੀਕੀ ਪਾਬੰਦੀਆਂ ਜਾਰੀ ਰਹਿਣਗੀਆਂ | ਉੱਤਰੀ ਕੋਰੀਆ ਦੇ ਭਵਿੱਖ ਦੇ ਆਰਥਿਕ ਮਾਡਲ ਬਾਰੇ ਪੁੱਛੇ ਜਾਣ 'ਤੇ ਟਰੰਪ ਨੇ ਕਿਹਾ ਕਿ ਇਸ ਬਾਰੇ ਫ਼ੈਸਲਾ ਉੱਤਰੀ ਕੋਰੀਆ ਅਤੇ ਉਸ ਦੇ ਲੋਕਾਂ ਨੇ ਕਰਨਾ ਹੈ | ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਸਿਖਰ ਸੰਮੇਲਨ ਆਸ ਨਾਲੋਂ ਬਿਹਤਰ ਰਿਹਾ ਹੈ | ਕਿਮ ਨੇ ਕਿਹਾ ਕਿ ਅਸੀਂ ਭੂਤ ਕਾਲ ਨੂੰ ਪਿੱਛੇ ਛੱਡਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਬਿਆਨ 'ਤੇ ਦਸਤਖ਼ਤ ਕਰਨ ਪਿੱਛੋਂ ਦੋਭਾਸ਼ੀਏ ਰਾਹੀਂ ਕਿਹਾ ਕਿ ਵਿਸ਼ਵ ਵੱਡੀ ਤਬਦੀਲੀ ਦੇਖੇਗਾ | 71 ਸਾਲਾ ਟਰੰਪ ਨੇ ਕਿਹਾ ਕਿ ਸਿਖਰ ਸੰਮੇਲਨ ਆਸ ਨਾਲੋਂ ਕਿਤੇ ਬਿਹਤਰ ਰਿਹਾ ਹੈ ਅਤੇ ਉਨ੍ਹਾਂ ਦੇ 34 ਸਾਲ ਕਿਮ ਨਾਲ ਬਹੁਤ ਵਿਸ਼ੇਸ਼ ਨੇੜਤਾ ਬਣ ਗਈ ਹੈ | ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕਿਮ ਬਹੁਤ ਹੀ ਪ੍ਰਤਿਭਾਸ਼ਾਲੀ ਵਿਅਕਤੀ ਹੈ ਅਤੇ ਉਹ ਢੁਕਵੇਂ ਸਮੇਂ 'ਤੇ ਉਨ੍ਹਾਂ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਦੇਣਗੇ ਅਤੇ ਕਿਸੇ ਸਮੇਂ ਉਹ ਵੀ ਪਿਯਾਂਗਯਾਂਗ ਦਾ ਦੌਰਾ ਕਰਨਗੇ | ਇਸ ਤੋਂ ਪਹਿਲਾਂ ਸਿਖਰ ਸੰਮੇਲਨ ਦੋਵਾਂ ਨੇਤਾਵਾਂ ਦੇ ਐਸ਼ ਆਰਾਮ ਵਾਲੇ ਹੋਟਲ ਵਿਖੇ ਵੱਖੋ-ਵੱਖਰੇ ਤੌਰ 'ਤੇ ਪਹੁੰਚਣ ਨਾਲ ਸ਼ੁਰੂ ਹੋਇਆ | ਹੋਟਲ 'ਚ ਪਹੁੰਚਣ ਪਿੱਛੋਂ ਮੀਟਿੰਗ ਸਮੇਂ ਦੋਵੇਂ ਇਕ ਦੂਸਰੇ ਵੱਲ ਵਧੇ ਅਤੇ ਪਹਿਲੀ ਵਾਰ ਆਹਮੋ-ਸਾਹਮਣੇ ਖੜੇ੍ਹ ਹੋ ਕੇ ਅਮਰੀਕੀ ਤੇ ਉੱਤਰੀ ਕੋਰੀਆਈ ਝੰਡਿਆਂ ਦੇ ਪਿਛੋਕੜ ਵਿਚ 12 ਸੈਕਿੰਡ ਤਕ ਹੱਥ ਮਿਲਾਉਂਦੇ ਰਹੇ | ਉਨ੍ਹਾਂ ਨੇ ਆਪਣੀ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਮੀਡੀਆ ਕੋਲ ਕੁਝ ਟਿੱਪਣੀਆਂ ਕੀਤੀਆਂ | ਟਰੰਪ ਨੇ ਆਸ ਜ਼ਾਹਿਰ ਕੀਤੀ ਕਿ ਇਤਿਹਾਸਕ ਸੰਮੇਲਨ ਪੂਰੀ ਤਰ੍ਹਾਂ ਸਫ਼ਲ ਰਹੇਗਾ | ਤਦ ਕਿਮ ਨੇ ਦੋਭਾਸ਼ੀਏ ਰਾਹੀਂ ਕਿਹਾ ਕਿ ਅੱਜ ਸਿੰਗਾਪੁਰ ਵਿਚ ਹੋ ਰਹੀ ਮੀਟਿੰਗ ਦੇ ਰਸਤੇ ਵਿਚ ਬਹੁਤ ਸਾਰੀਆਂ ਰੁਕਾਵਟਾਂ ਸਨ | ਅਸੀਂ ਉਨ੍ਹਾਂ ਸਾਰੀਆਂ ਰੁਕਾਵਟਾਂ 'ਤੇ ਕਾਬੂ ਪਾ ਕੇ ਅੱਜ ਇਥੇ ਮੌਜੂਦ ਹਾਂ | ਤੁਹਾਡਾ ਬਹੁਤ ਬਹੁਤ ਧੰਨਵਾਦ | ਦੋਵਾਂ ਨੇ ਇਕੱਲਿਆਂ ਲਗਪਗ 45 ਮਿੰਟ ਗੱਲਬਾਤ ਕੀਤੀ | ਉੱਤਰੀ ਕੋਰੀਆ ਦੇ ਮੀਡੀਆ ਮੁਤਾਬਿਕ ਕਿਮ ਆਪਣੇ ਸੱਭਿਆਚਾਰ ਮੁਤਾਬਕ ਟਰੰਪ ਨਾਲੋਂ 7 ਮਿੰਟ ਪਹਿਲਾਂ ਮੀਟਿੰਗ ਵਾਲੀ ਥਾਂ 'ਤੇ ਪਹੁੰਚ ਗਏ ਸਨ | ਉੱਤਰੀ ਕੋਰੀਆ ਦੇ ਸੱਭਿਆਚਾਰ ਮੁਤਾਬਿਕ ਨੌਜਵਾਨ ਨੂੰ ਬਜ਼ੁਰਗ ਤੋਂ ਪਹਿਲਾਂ ਪੁਹੰਚਣਾ ਚਾਹੀਦਾ ਹੈ | ਟਰੰਪ ਨੇ ਲਾਲ ਰੰਗ ਦੀ ਟਾਈ ਸ਼ਾਇਦ ਕਿਮ ਨੂੰ ਕੁਝ ਸਤਿਕਾਰ ਦੇਣ ਲਈ ਬੰਨੀ ਹੋਵੇ | ਇਸ ਰੰਗ ਨੂੰ ਕੋਰੀਅਨ ਲੋਕ ਬਹੁਤ ਪਸੰਦ ਕਰਦੇ ਹਨ | ਬਾਅਦ ਵਿਚ ਉਨ੍ਹਾਂ ਨੇ ਵਫਦ ਪੱਧਰੀ ਗੱਲਬਾਤ ਕੀਤੀ | ਕਿਮ ਨੂੰ ਘੱਟੋ-ਘੱਟ ਤਿੰਨ ਵਾਰ ਪੁੱਛਿਆ ਗਿਆ ਕਿ ਕੀ ਉਹ ਆਪਣੇ ਪ੍ਰਮਾਣੂ ਹਥਿਆਰ ਛੱਡ ਦੇਣਗੇ ਤਾਂ ਉਨ੍ਹਾਂ ਸਿਰਫ ਮੁਸਕਰਾ ਕੇ ਸਾਰ ਦਿੱਤਾ | ਕਿਮ ਨੇ ਕਿਹਾ ਕਿ ਅੱਗੇ ਕਈ ਚੁਣੌਤੀਆਂ ਹੋਣਗੀਆਂ ਪਰ ਅਸੀਂ ਟਰੰਪ ਨਾਲ ਮਿਲ ਕੇ ਕੰਮ ਕਰਾਂਗੇ | ਵਫਦ ਪੱਧਰੀ ਗੱਲਬਾਤ ਪਿੱਛੋਂ ਉਨ੍ਹਾਂ ਦੁਪਹਿਰ ਦਾ ਖਾਣਾ ਖਾਧਾ ਅਤੇ ਕੁਝ ਸਮਾਂ ਹੋਟਲ ਦੇ ਵਿਹੜੇ 'ਚ ਟਹਿਲਦੇ ਰਹੇ |
ਸੰਯੁਕਤ ਰਾਸ਼ਟਰ ਵਲੋਂ ਸ਼ਲਾਘਾ
ਸੰਯੁਕਤ ਰਾਸ਼ਟਰ, (ਏਜੰਸੀ)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਾਟਾਨੀਓ ਗੁਟਰਿਸ ਨੇ ਅਮਰੀਕਾ ਅਤੇ ਉੱਤਰੀ ਕੋਰੀਆ ਦੇ ਨੇਤਾਵਾਂ ਵਲੋਂ ਰਾਜਨੀਤਕ ਸਬੰਧਾਂ 'ਚ ਸੁਧਾਰ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ | ਉਨ੍ਹਾਂ ਕਿਹਾ ਕਿ ਸਿੰਗਾਪੁਰ 'ਚ ਜੋ ਹੋ ਰਿਹਾ ਹੈ ਉਸ ਨੂੰ ਪੂਰੀ ਦੁਨੀਆ ਵੇਖ ਰਹੀ ਹੈ, ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਸਿੰਗਾਪੁਰ ਵਿਖੇ ਪੂਰਨ ਨਿਸ਼ਸਤਰੀਕਰਨ ਸਬੰਧੀ ਹੋਈ ਸੰਧੀ ਦਾ ਸਵਾਗਤ ਕੀਤਾ ਹੈ | ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਾਂਤੀ ਤੇ ਪ੍ਰਮਾਣੂ ਨਿਸ਼ਸਤਰੀਕਰਨ ਸਪੱਸ਼ਟ ਤੌਰ 'ਤੇ ਸਾਂਝੇ ਉਦੇਸ਼ ਬਣੇ ਰਹਿਣਗੇ ਇਸ ਲਈ ਸਹਿਯੋਗ ਤੇ ਸਮਝੌਤੇ ਦੀ ਜ਼ਰੂਰਤ ਹੈ |
ਆਈ.ਏ.ਈ.ਏ. ਵਲੋਂ ਅਮਰੀਕਾ-ਉੱਤਰੀ ਕੋਰੀਆ ਸੰਧੀ 'ਚ ਮਦਦ ਦੀ ਪੇਸ਼ਕਸ਼
ਸੰਯੁਕਤ ਰਾਸ਼ਟਰ ਦੇ ਪ੍ਰਮਾਣੂ ਹਥਿਆਰਾਂ ਦੇ ਨਿਗਰਾਨ ਨੇ ਅੱਜ ਕਿਹਾ ਹੈ ਕਿ ਉਹ ਭਵਿੱਖ 'ਚ ਜ਼ਰੂਰਤ ਪੈਣ 'ਤੇ ਅਮਰੀਕਾ-ਉੱਤਰੀ ਕੋਰੀਆ ਵਿਚਾਲੇ ਹੋਈ ਸੰਧੀ 'ਚ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ | ਅੰਤਰਰਾਸ਼ਟਰੀ ਅਟੋਮਿਕ ਐਨਰਜੀ ਏਜੰਸੀ (ਆਈ.ਏ.ਈ.ਏ.) ਦੇ ਡਾਇਰੈਕਟਰ ਜਨਰਲ ਯੁਕੀਆ ਅਮਾਨੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਸਿੰਗਾਪੁਰ ਵਿਖੇ ਪੂਰਨ ਨਿਸ਼ਸਤਰੀਕਰਨ ਸਬੰਧੀ ਹੋਈ ਸੰਧੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਭਵਿੱਖ 'ਚ ਆਈ.ਏ.ਈ.ਏ. ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਕਿਸੇ ਵੀ ਸਮਝੌਤਾ ਗੱਲਬਾਤ 'ਚ ਮਦਦ ਕਰਨ ਲਈ ਤਿਆਰ ਹੈ | ਉਨ੍ਹਾਂ ਕਿਹਾ ਹੈ ਕਿ ਆਈ.ਏ.ਈ.ਏ. ਉੱਤਰੀ ਕੋਰੀਆ 'ਚ ਹਫ਼ਤਿਆਂ ਦੇ ਨੋਟਿਸ 'ਤੇ ਵੀ ਨਿਰੀਖਣ ਕਰਨ ਲਈ ਤਿਆਰ ਹੈ | ਦੱਸਣਯੋਗ ਹੈ ਕਿ 2009 'ਚ ਉੱਤਰੀ ਕੋਰੀਆ ਨੇ ਆਈ.ਏ.ਈ.ਏ. ਦੀ ਨਿਰੀਖਣ ਟੀਮ ਨੂੰ ਆਪਣੇ ਯੋਂਗਬਯੋਨ ਦੇ ਪ੍ਰਮਾਣੂ ਟਿਕਾਣੇ ਤੋਂ ਬਾਹਰ ਕੱਢ ਦਿੱਤਾ ਸੀ |
ਉੱਤਰੀ ਕੋਰੀਆ 'ਤੇ ਨਜ਼ਰ ਰੱਖਣ ਲਈ ਜਾਪਾਨ ਨੇ ਛੱਡਿਆ ਉਪਗ੍ਰਹਿ
ਟੋਕੀਓ, (ਆਈ. ਏ. ਐਨ. ਐਸ.)-ਜਾਪਾਨ ਨੇ ਉੱਤਰੀ ਕੋਰੀਆ ਦੀ ਸੈਨਿਕ ਤਾਇਨਾਤੀ 'ਤੇ ਨਜ਼ਰ ਰੱਖਣ ਅਤੇ ਕੁਦਰਤੀ ਆਫਤਾਂ ਤੋਂ ਪ੍ਰਭਾਵਤ ਖੇਤਰਾਂ ਦੀ ਤਸਵੀਰਾਂ ਲੈਣ ਲਈ ਅੱਜ ਇਕ ਨਿਗਰਾਨੀ ਉਪਗ੍ਰਹਿ ਛੱਡਿਆ ਹੈ | ਰਾਡਾਰ ਉਪਗ੍ਰਹਿ ਨੂੰ ਕਾਗੋਸ਼ਿਮਾ ਸੂਬੇ ਦੇ ਤਾਲੇਗਸ਼ਿਮਾ ਵਿਚ ਸਥਿਤ ਪੁਲਾੜ ਕੇਂਦਰ ਦੇ ਐਚ-2ਏ ਰਾਕਟ ਨਾਲ ਦਾਗਿਆ ਗਿਆ | ਰਾਡਾਰ ਉਪਗ੍ਰਹਿ ਜ਼ਮੀਨ ਤੋਂ ਉੱਠਣ ਵਾਲੀਆਂ ਰੇਡੀਓ ਤਰੰਗਾਂ 'ਤੇ ਨਜ਼ਰ ਰੱਖਦੇ ਹਨ ਅਤੇ ਇਹ ਰਾਤ ਨੂੰ ਵੀ ਤਸਵੀਰਾਂ ਲੈਣ ਦੇ ਸਮਰੱਥ ਹੁੰਦੇ ਹਨ |
ਭਾਰਤ ਵਲੋਂ ਸਵਾਗਤ
ਨਵੀਂ ਦਿੱਲੀ, 12 ਜੂਨ (ਪੀ. ਟੀ. ਆਈ.)-ਭਾਰਤ ਨੇ ਸਿਖਰ ਸੰਮਲਨ ਦਾ ਸਵਾਗਤ ਕਰਦਿਆਂ ਇਸ ਨੂੰ ਹਾਂਪੱਖੀ ਘਟਨਾ ਆਖਿਆ ਹੈ | ਵਿਦੇਸ਼ ਮੰਤਰਾਲੇ ਨੇ ਇਸ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਆਸ ਜ਼ਾਹਿਰ ਕੀਤੀ ਕਿ ਉੱਤਰੀ ਕੋਰੀਅਨ ਪ੍ਰਾਇਦੀਪ ਮੁੱਦਾ ਨਵੀਂ ਦਿੱਲੀ ਦੀਆਂ ਪਿਯਾਂਗਯਾਂਗ ਦੇ ਭਾਰਤ ਦੇ ਗੁਆਂਢ ਭਾਵ ਪਾਕਿਸਤਾਨ ਨਾਲ ਸਬੰਧਾਂ ਦੇ ਪਾਸਾਰ ਦੀਆਂ ਚਿੰਤਾਵਾਂ ਵੀ ਹੱਲ ਕਰੇਗਾ |

ਟਰੰਪ ਨੇ ਕਿਮ ਨੂੰ ਦਿਖਾਈ ਲਿਮੋਜ਼ਿਨ

ਸਿੰਗਾਪੁਰ ਦੇ ਹੋਟਲ 'ਚ ਇਤਿਹਾਸਕ ਗੱਲਬਾਤ ਤੋਂ ਬਾਅਦ ਡੋਨਾਲਡ ਟਰੰਪ ਅਤੇ ਕਿਮ ਜੋਂਗ ਉਨ ਘੁੰਮਦੇ-ਘੁੰਮਦੇ ਇਕ ਕਾਲੇ ਰੰਗ ਦੀ ਬੁਲੇਟ ਪਰੂਫ਼ ਲਿਮੋਜ਼ਿਨ ਕਾਰ ਕੋਲ ਪਹੁੰਚੇ | ਜਦ ਕਿਮ ਮੁਸਕਰਾ ਰਹੇ ਸਨ ਤਾਂ ਟਰੰਪ ਨੇ ਤੁਰੰਤ ਆਪਣੇ ਸੀਕਰੇਟ ਸਰਵਿਸ ਏਜੰਟ ਨੂੰ ਕਾਰ ਦਾ ਦਰਵਾਜ਼ਾ ਖੋਲ੍ਹਣ ਦਾ ਇਸ਼ਾਰਾ ਕੀਤਾ | ਦਰਵਾਜ਼ਾ ਖੁੱਲ੍ਹਦਿਆਂ ਹੀ ਕਿਮ ਨੇ ਕਾਰ ਨੂੰ ਅੰਦਰੋਂ ਦੇਖਿਆ | ਟਰੰਪ ਦਾ ਲਿਮੋਜ਼ਿਨ 'ਬੀਸਟ' ਕਾਡੀਲਿਕ ਡੀ.ਟੀ.ਐਸ. 'ਤੇ ਆਧਾਰਿਤ ਹੈ | ਇਸ ਕਾਰ ਦਾ ਨਾਂਅ 'ਦ ਬੀਸਟ' ਹੈ, ਜਿਸ ਦੇ ਪੰਜ ਇੰਚ ਮੋਟੇ ਦਰਵਾਜ਼ੇ ਹਨ ਅਤੇ ਇਹ ਕਾਰ ਟਰੰਪ ਦੀਆਂ ਖ਼ਾਸ ਗੱਡੀਆਂ 'ਚੋਂ ਇਕ ਹੈ |

ਕਸ਼ਮੀਰ 'ਚ ਤਿੰਨ ਅੱਤਵਾਦੀ ਹਮਲੇ-2 ਪੁਲਿਸ ਜਵਾਨ ਸ਼ਹੀਦ

ਸ੍ਰੀਨਗਰ, 12 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ 'ਚ ਹੋਏ ਤਿੰਨ ਅੱਤਵਾਦੀ ਹਮਲਿਆਂ 'ਚ ਜੰਮੂ-ਕਸ਼ਮੀਰ ਪੁਲਿਸ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਸੀ. ਆਰ. ਪੀ. ਐਫ. ਦੇ 10 ਜਵਾਨਾਂ ਸਣੇ 12 ਵਿਅਕਤੀ ਜ਼ਖ਼ਮੀ ਹੋ ਗਏ | ਅੱਤਵਾਦੀਆਂ ਦੇ ਇਹ ਹਮਲੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਉਸ ਬਿਆਨ ਦੇ ਕੁਝ ਘੰਟਿਆਂ ਬਾਅਦ ਹੋਏ ਹਨ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਯੁੱਧ ਵਿਰਾਮ ਦੀ ਇਹ ਰਾਜਨੀਤਕ ਪ੍ਰਕਿਰਿਆ ਸੂਬੇ ਦੇ ਜ਼ਮੀਨੀ ਹਾਲਾਤ 'ਚ ਸੁਧਾਰ ਦੇ ਬਾਅਦ ਹੀ ਅੱਗੇ ਵਧਾਈ ਜਾ ਸਕਦੀ ਹੈ | ਉਨ੍ਹਾਂ ਕਿਹਾ ਸੀ ਕਿ ਤੁਸੀਂ ਰੋਜ਼ਾਨਾ ਹੋਣ ਵਾਲੀਆਂ ਘਟਨਾਵਾਂ ਦੇ ਆਧਾਰ 'ਤੇ ਦੇਖ ਸਕਦੇ ਹੋ ਕਿ ਗ੍ਰਨੇਡ ਹਮਲੇ ਹੋ ਰਹੇ ਹਨ | ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਹਥਿਆਰ ਖੋਹੇ ਜਾ ਰਹੇ ਹਨ | ਹਾਲਾਤ ਹੋਰ ਬਦਤਰ ਹੋ ਗਏ ਹਨ | ਪੁਲਵਾਮਾ 'ਚ ਅੱਤਵਾਦੀਆਂ ਵਲੋਂ ਦੇਰ ਰਾਤ ਕੀਤੇ ਹਮਲੇ 'ਚ ਪੁਲਿਸ ਦੇ 2 ਜਵਾਨ ਸ਼ਹੀਦ ਹੋ ਗਏ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ | ਇਸ ਦੌਰਾਨ ਅੱਤਵਾਦੀ ਮਿ੍ਤਕ ਜਵਾਨਾਂ ਦੀਆਂ ਰਾਈਫਲਾਂ ਵੀ ਲੈ ਗਏ | ਪੁਲਿਸ ਬੁਲਾਰੇ ਅਨੁਸਾਰ ਜ਼ਿਲ੍ਹਾ ਕੋਰਟ ਕੰਪਲੈਕਸ ਨੇੜੇ ਡਿਗਰੀ ਕਾਲਜ (ਪੁਲਵਾਮਾ) ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਦੀ ਇਕ ਚੌਕੀ 'ਤੇ ਸਹਰੀ (ਰੋਜ਼ਾ ਰੱਖਣ) ਦੇ ਸਮੇਂ ਤੜਕੇ ਅੱਤਵਾਦੀਆਂ ਨੇ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ | ਜਿਸ ਦੌਰਾਨ ਸਲੈਕਸ਼ਨ ਗਰੈਂਡ ਕਾਂਸਟੇਬਲ ਗੁਲਾਮ ਰਸੂਲ ਬੈਲਟ ਨੰਬਰ 292 ਵਾਸੀ ਲੌਲਾਬ ਕੁਪਵਾੜਾ ਅਤੇ ਸਲੈਕਸ਼ਨ ਗਰੈਂਡ ਕਾਂਸਟੇਬਲ ਗੁਲਾਮ ਹਸਨ ਬੈਲਟ ਨੰਬਰ 531 ਰਫੀਆਬਾਦ ਸ਼ਹੀਦ ਹੋ ਗਏ ਤੇ ਕਾਂਸਟੇਬਲ ਮਨਜ਼ੂਰ ਅਹਿਮਦ ਬੈਲਟ ਨੰਬਰ 254 ਵਾਸੀ ਰਫੀਆਬਾਦ ਬਾਰਾਮੂਲਾ ਗੰਭੀਰ ਜ਼ਖ਼ਮੀ ਹੋ ਗਿਆ | ਜਿਸ ਨੂੰ ਸ੍ਰੀਨਗਰ ਦੇ ਫ਼ੌਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ | ਹਮਲੇ ਦੇ ਬਾਅਦ ਅੱਤਵਾਦੀ ਪੁਲਿਸ ਮੁਲਾਜ਼ਮਾਂ ਦੀਆਂ ਬੰਦੂਕਾਂ ਵੀ ਆਪਣੇ ਨਾਲ ਲੈ ਗਏ | ਹਮਲੇ ਦੇ ਤੁਰੰਤ ਬਾਅਦ ਫ਼ੌਜ ਅਤੇ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ | ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਡੀ. ਪੀ. ਐਲ. ਪੁਲਵਾਮਾ 'ਚ ਕਰਵਾਏ ਸਮਾਗਮ ਦੌਰਾਨ ਜ਼ਿਲ੍ਹਾ ਕਮਿਸ਼ਨਰ ਪੁਲਵਾਮਾ (ਤਰਕੀ), ਆਈ. ਜੀ. ਪੀ. ਕਸ਼ਮੀਰ ਰੇਂਜ ਐਸ. ਪੀ. ਪਾਨੀ ਸਮੇਤ ਕਈ ਉੱਚ ਪੁਲਿਸ ਅਧਿਕਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ |
ਅਨੰਤਨਾਗ 'ਚ ਗ੍ਰਨੇਡ ਹਮਲਾ
ਅਨੰਤਨਾਗ 'ਚ ਸ਼ੱਕੀ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ 'ਚ ਸੀ. ਆਰ. ਪੀ. ਐਫ. ਦੇ 10 ਜਵਾਨ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਸ਼ੱਕੀ ਅੱਤਵਾਦੀਆਂ ਨੇ ਅਨੰਤਨਾਗ ਦੇ ਜੰਗਲਾਤ ਮੰਡੀ ਇਲਾਕੇ 'ਚ ਸੀ. ਆਰ. ਪੀ. ਐਫ. ਦੇ ਇਕ ਗਸ਼ਤੀ ਦਲ 'ਤੇ ਗ੍ਰਨੇਡ ਚਲਾਇਆ, ਜੋ ਜ਼ੋਰਦਾਰ ਧਮਾਕੇ ਨਾਲ ਜਵਾਨਾਂ 'ਚ ਜਾ ਕੇ ਫਟ ਗਿਆ | ਇਸ ਧਮਾਕੇ 'ਚ ਜ਼ਖ਼ਮੀ ਹੋਏ ਜਵਾਨਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ |
ਧਮਾਕੇ ਦੀ ਗੂੰਜ ਦਿੱਲੀ ਤੱਕ ਪਹੁੰਚਾਉਣਾ ਚਾਹੁੰਦੇ ਸਨ ਅੱਤਵਾਦੀ
ਨਵੀਂ ਦਿੱਲੀ, (ਏਜੰਸੀ)-ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੇ ਹਮਲਿਆਂ ਦਰਮਿਆਨ ਅੱਤਵਾਦੀ ਸੰਗਠਨ ਹੁਣ ਵਾਦੀ 'ਚ ਵੱਡੇ ਹਮਲੇ ਦੀ ਤਾਕ 'ਚ ਹਨ | ਅੱਤਵਾਦੀ ਅਜਿਹਾ ਧਮਾਕਾ ਕਰਨਾ ਚਾਹੁੰਦੇ ਹਨ, ਜਿਸ 'ਚ ਧਮਾਕਾ ਜੰਮੂ-ਕਸ਼ਮੀਰ 'ਚ ਹੋਵੇ ਅਤੇ ਉਸ ਦੀ ਗੂੰਜ ਦਿੱਲੀ 'ਚ ਸੱਤਾ ਦੇ ਗਲਿਆਰੇ ਤੱਕ ਪਹੁੰਚ ਸਕੇ | ਅੱਤਵਾਦੀਆਂ ਦੇ ਇਸ ਇਰਾਦੇ 'ਚ ਆਈ. ਈ. ਡੀ. ਧਮਾਕੇ ਨਾਲ ਸੁਰੱਖਿਆ ਬਲਾਂ ਦੇ ਪੂਰੇ ਕਾਫ਼ਲੇ ਨੂੰ ਉਡਾਉਣਾ ਵੀ ਸ਼ਾਮਿਲ ਹੈ | ਅੱਤਵਾਦੀਆਂ ਨੇ ਬੁੱਧਵਾਰ ਨੂੰ ਆਪਣੇ ਇਸ ਮਨਸੂਬੇ ਨੂੰ ਪੂਰਾ ਕਰਨ ਲਈ ਇਕ ਸਾਜ਼ਿਸ਼ ਵੀ ਰਚੀ ਪਰ ਸੀ. ਆਰ. ਪੀ. ਐਫ. ਨੂੰ ਸਮਾਂ ਰਹਿੰਦਿਆਂ ਹੀ ਇਸ ਦਾ ਪਤਾ ਲੱਗ ਗਿਆ | ਜਿਸ ਦੇ ਬਾਅਦ ਸੀ. ਆਰ. ਪੀ. ਐਫ. ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਟੀਮ ਨੇ ਅੱਤਵਾਦੀਆਂ ਦੀ ਸਾਜ਼ਿਸ਼ ਨੂੰ ਅਸਫਲ ਕਰ ਦਿੱਤਾ | ਸੂਤਰਾਂ ਅਨੁਸਾਰ ਜੇਕਰ ਅੱਤਵਾਦੀਆਂ ਦੀ ਸਾਜ਼ਿਸ਼ ਨੂੰ ਨਕਾਮ ਕਰਨ 'ਚ ਸੀ. ਆਰ. ਪੀ. ਐਫ. ਨੂੰ ਥੋੜ੍ਹੀ ਜਿਹੀ ਦੇਰ ਹੋ ਜਾਂਦੀ ਤਾਂ ਅੱਤਵਾਦੀ ਦਰਜਨਾਂ ਜਵਾਨਾਂ ਦੀ ਜਾਨ ਲੈਣ 'ਚ ਸਫ਼ਲ ਹੋ ਜਾਂਦੇ |

ਆਰ.ਐਸ.ਐਸ. ਮਾਣਹਾਨੀ ਮਾਮਲੇ 'ਚ ਰਾਹੁਲ ਗਾਂਧੀ ਿਖ਼ਲਾਫ਼ ਦੋਸ਼ ਤੈਅ

ਠਾਣੇ, 12 ਜੂਨ (ਏਜੰਸੀ)-ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐਸ. ਐਸ.) ਮਾਣਹਾਨੀ ਮਾਮਲੇ ਦੇ ਸਬੰਧ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਿਖ਼ਲਾਫ਼ ਮਾਣਹਾਨੀ ਦਾ ਮੁਕੱਦਮਾ ਚੱਲੇਗਾ | ਰਾਹੁਲ ਗਾਂਧੀ (47) ਿਖ਼ਲਾਫ਼ ਆਰ.ਐਸ.ਐਸ. ਦੇ ਇਕ ਕਾਰਕੁਨ
ਰਾਜੇਸ਼ ਕੁੰਤੇ ਵਲੋਂ 2014 'ਚ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ, ਜਿਸ ਦੀ ਸੁਣਵਾਈ ਮੌਕੇ ਉਹ ਅੱਜ 11.05 ਵਜੇ ਭਾਰੀ ਸੁਰੱਖਿਆ ਹੇਠ ਭਿਵੰਡੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੁੱਜੇ, ਇਸ ਮੌਕੇ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਚਵਾਨ ਸਮੇਤ ਕਈ ਨੇਤਾ ਉਥੇ ਮੌਜੂਦ ਸਨ | ਅਦਾਲਤ 'ਚ ਪੇਸ਼ ਹੋਣ 'ਤੇ ਸੁਣਵਾਈ ਦੌਰਾਨ ਜੱਜ ਏ.ਆਈ. ਸ਼ੇਖ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਆਪ ਦੇ 6 ਮਾਰਚ 2014 ਦੀ ਚੋਣ ਰੈਲ 'ਚ ਦਿੱਤੇ ਬਿਆਨ ਜਿਸ ਨੂੰ ਨਿਊਜ਼ ਚੈਨਲਾਂ ਨੇ ਟੈਲੀਕਾਸਟ ਕੀਤਾ ਤੇ ਅਖ਼ਬਾਰਾਂ ਨੇ ਛਾਪਿਆ ਸੀ, ਇਸ ਨਾਲ ਆਰ.ਐਸ.ਐਸ. ਦੀ ਸ਼ਾਖ ਨੂੰ ਨੁਕਸਾਨ ਪੁੱਜਣ ਸਬੰਧੀ ਮਾਣਹਾਨੀ ਮਾਮਲਾ ਦਰਜ ਕਰਵਾਇਆ ਗਿਆ ਹੈ | ਅਦਾਲਤ ਨੇ ਭਾਸ਼ਣ ਦੇ ਆਧਾਰ 'ਤੇ ਰਾਹੁਲ ਗਾਂਧੀ ਨੂੰ ਦੋਸ਼ੀ ਮੰਨਦਿਆਂ ਉਨ੍ਹਾਂ ਿਖ਼ਲਾਫ਼ ਧਾਰਾ 499 ਤੇ 500 ਤਹਿਤ ਦੋਸ਼ ਤੈਅ ਕੀਤੇ ਹਨ, ਇਸ ਦੌਰਾਨ ਜਦੋਂ ਜੱਜ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀ ਦੋਸ਼ਾਂ ਨੂੰ ਸਵੀਕਾਰ ਕਰਦੇ ਹੋ? ਇਸ ਦਾ ਜਵਾਬ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਮੈਂ ਦੋਸ਼ੀ ਨਹੀਂ ਹਾਂ | ਇਸ ਮਾਮਲੇ ਦੀ ਅਗਲੀ ਸੁਣਵਾਈ 10 ਅਗਸਤ ਨੂੰ ਹੋਵੇਗੀ | ਦੱਸਣਯੋਗ ਹੈ ਕਿ ਧਾਰਾ 500 ਤਹਿਤ ਦੋਸ਼ੀ ਪਾਏ ਜਾਣ 'ਤੇ 2 ਸਾਲ ਤੱਕ ਦੀ ਜੇਲ੍ਹ ਦੀ ਆਮ ਸਜ਼ਾ ਹੋ ਸਕਦੀ ਹੈ |

ਪੰਚਾਇਤ ਮੰਤਰੀ ਦੇ ਆਦੇਸ਼ਾਂ ਨਾਲ ਪਿੰਡਾਂ 'ਚ ਗਲੀਆਂ-ਨਾਲੀਆਂ ਤੇ ਛੱਪੜਾਂ ਦੇ ਕੰਮ ਨੂੰ ਲੱਗੀਆਂ ਬਰੇਕਾਂ

ਕੁਲਵਿੰਦਰ ਸਿੰਘ ਡਾਂਗੋਂ
ਲੋਹਟਬੱਦੀ, 12 ਜੂਨ -ਕਈ ਦਹਾਕਿਆਂ ਤੋਂ ਪੰਚਾਇਤਾਂ ਰਾਹੀਂ ਪਿੰਡਾਂ ਅੰਦਰ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਕੰਮ 'ਤੇ ਖ਼ਰਚ ਹੋ ਰਹੀਆਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਤੋਂ ਸੂਬਾ ਸਰਕਾਰ ਪੂਰੀ ਤਰ੍ਹਾਂ ਚਿੰਤਤ ਵਿਖਾਈ ਦਿੰਦੀ ਹੈ | ਇਸ ਦਾ ਭਵਿੱਖ 'ਚ ਕੋਈ ਸਾਰਥਕ ਹੱਲ ਲੱਭਣ ਦੇ ਮੰਤਵ ਨਾਲ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਹਾਲ ਦੀ ਘੜੀ ਅਗਾਊਾ ਹੁਕਮਾਂ ਤੱਕ ਪਿੰਡਾਂ 'ਚ ਚੱਲ ਰਹੇ ਜਾਂ ਸ਼ੁਰੂ ਕੀਤੇ ਜਾਣ ਵਾਲੇ ਗਲੀਆਂ ਨਾਲੀਆਂ, ਗੰਦੇ ਪਾਣੀ ਦੀ ਨਿਕਾਸੀ ਲਈ ਨਾਲਿਆਂ ਤੇ ਛੱਪੜਾਂ ਦੇ ਕੰਮ ਨੂੰ ਪੂਰੀ ਤਰ੍ਹਾਂ ਬਰੇਕਾਂ ਲਗਾ ਦਿੱਤੀਆਂ ਹਨ | ਪੰਚਾਇਤ ਮੰਤਰੀ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਹਰਕਤ 'ਚ ਆਏ ਪੰਚਾਇਤ ਵਿਭਾਗ ਦੇ ਅਦਾਰੇ ਪੰਚਾਇਤੀ ਰਾਜ ਵਿਭਾਗ ਨੇ ਸਮੂਹ ਡੀ.ਡੀ.ਪੀ.ਓ. ਅਤੇ ਬੀ.ਡੀ.ਪੀ.ਓ. ਨੂੰ ਪੱਤਰ ਜਾਰੀ ਕਰ ਕੇ ਹਦਾਇਤ ਕੀਤੀ ਹੈ ਕਿ ਪੰਜਾਬ ਭਰ ਦੇ ਸਮੂਹ ਪਿੰਡਾਂ 'ਚ ਜੋ ਵੱਖ-ਵੱਖ ਸਕੀਮਾਂ ਅਧੀਨ ਪੰਚਾਇਤੀ ਰਾਜ ਐਕਸੀਅਨ/ਡਿਪਾਜ਼ਟ 'ਤੇ ਪੰਚਾਇਤਾਂ ਦੇ ਕੰਮ ਚੱਲ ਰਹੇ ਹਨ ਜਿਨ੍ਹਾਂ 'ਚ ਗਲੀਆਂ-ਨਾਲੀਆਂ, ਗੰਦੇ ਪਾਣੀ ਵਾਲੇ ਨਾਲਿਆਂ ਦੁਆਰਾ ਪਾਣੀ ਦੀ ਨਿਕਾਸੀ, ਛੱਪੜਾਂ ਦਾ ਕੰਮ ਸ਼ਾਮਿਲ ਹੈ, ਨੂੰ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਜਾਵੇ | ਕੈਬਨਿਟ ਮੰਤਰੀ ਵਲੋਂ ਲਏ ਫ਼ੈਸਲੇ ਨੂੰ ਪੰਜਾਬ ਭਰ ਦੇ ਪੰਚ-ਸਰਪੰਚ ਭਾਵੇਂ ਆਪਣੇ ਅਧਿਕਾਰਾਂ 'ਤੇ ਡਾਕਾ ਤੇ ਲੋਕਾਂ ਤੋਂ ਸਹੂਲਤਾਂ ਖੋਹਣ ਵਾਲਾ ਫ਼ਰਮਾਨ ਦੱਸ ਰਹੇ ਹਨ ਪਰ ਵਿਭਾਗੀ ਅਧਿਕਾਰੀਆਂ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਜਦੋਂ ਤੋਂ ਪੰਚਾਇਤੀ ਰਾਜ ਹੋਂਦ 'ਚ ਆਇਆ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਉਕਤ ਕੰਮ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ, ਸਮੇਂ ਦੀਆਂ ਸਰਕਾਰਾਂ ਇਸ ਕੰਮ ਤੋਂ ਬੇਵਸੀ ਜ਼ਾਹਰ ਕਰਦੀਆਂ ਆ ਰਹੀਆਂ ਹਨ | ਹਰ ਸਾਲ ਵਿਧਾਇਕਾਂ/ਮੰਤਰੀਆਂ, ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰੀ ਖ਼ਜ਼ਾਨੇ 'ਚ ਕਰੋੜਾਂ ਰੁਪਏ ਦੀ ਗਰਾਂਟ ਇਸ ਮੰਤਵ ਲਈ ਹੀ ਮੰਗੀ ਜਾਂਦੀ ਹੈ ਜਦਕਿ ਪੰਜਾਬ ਭਰ ਦੀਆਂ ਪੰਚਾਇਤਾਂ ਸ਼ਾਮਲਾਤ ਜ਼ਮੀਨਾਂ ਤੋਂ ਹੋਣ ਵਾਲੀ ਸਾਲਾਨਾ ਆਮਦਨ ਨੂੰ ਇਨ੍ਹਾਂ ਕੰਮਾਂ 'ਤੇ ਵੱਖਰੇ ਤੌਰ 'ਤੇ ਖ਼ਰਚ ਕਰਦੀਆਂ ਆ ਰਹੀਆਂ ਹਨ | ਹੁਣ ਇਨ੍ਹਾਂ ਕਾਰਜਾਂ 'ਤੇ ਖ਼ਰਚ ਹੋਣ ਵਾਲੀ ਕਰੋੜਾਂ ਰੁਪਏ ਦੀ ਰਾਸ਼ੀ ਨੂੰ ਮੌਜੂਦਾ ਕਾਂਗਰਸ ਸਰਕਾਰ ਨੇ ਪੰਜਾਬ ਦੇ ਖ਼ਜ਼ਾਨੇ ਲਈ ਵੱਡੇ ਵਿੱਤੀ ਸੰਕਟ ਦਾ ਕਾਰਨ ਮੰਨਿਆ ਹੈ | ਦੂਜੇ ਪਾਸੇ ਜਾਣਕਾਰੀ ਅਨੁਸਾਰ ਪਿੰਡਾਂ ਅੰਦਰ ਹੁਣ ਤੱਕ ਗਲੀਆਂ-ਨਾਲੀਆਂ ਦਾ ਕੰਮ ਨੇਪਰੇ ਨਾ ਚੜਨ ਦਾ ਮੁੱਖ ਕਾਰਨ ਪੇਂਡੂ ਵਿਕਾਸ ਤੇ ਪੰਚਾਇਤਾਂ, ਜਲ ਸਪਲਾਈ, ਸੂਚਨਾ ਤੇ ਪ੍ਰਸਾਰਣ, ਦੂਰ ਸੰਚਾਰ ਵਿਭਾਗ, ਲੋਕ ਨਿਰਮਾਣ ਵਿਭਾਗ ਦਾ ਆਪਸੀ ਤਾਲਮੇਲ ਨਾ ਹੋਣਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਸਾਰੇ ਵਿਭਾਗ ਆਪੋ-ਆਪਣਾ ਕੰਮ ਕਰਨ ਸਮੇਂ ਸ਼ੁਰੂ ਤੋਂ ਹੀ ਇਕ-ਦੂਜੇ ਨੂੰ ਨੁਕਸਾਨ ਪਹੁੰਚਾਉਂਦੇ ਆ ਰਹੇ ਹਨ, ਜਿਸ ਦੀ ਪੂਰਤੀ ਲਈ ਸਰਕਾਰੀ ਮਸ਼ੀਨਰੀ ਤੇ ਧਨ ਦੀ ਬਰਬਾਦੀ ਹੋਣਾ ਸੁਭਾਵਿਕ ਹੈ | ਵਿਭਾਗੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੇ ਸਮੇਂ 'ਚ ਗਲੀਆਂ-ਨਾਲੀਆਂ ਬਣਾਉਣ ਤੋਂ ਪਹਿਲਾਂ ਸਬੰਧਿਤ ਵਿਭਾਗ ਇਕ-ਦੂਜੇ ਨਾਲ ਸੰਪਰਕ ਬਣਾ ਕੇ ਹੀ ਕੰਮ ਸ਼ੁਰੂ ਕਰਨਗੇ | ਇਸ ਸਬੰਧ 'ਚ ਇਕ ਅਧਿਕਾਰੀ ਨੇ ਕਿਹਾ ਕਿ ਸੰਨ 2009 ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜੱਦੀ ਹਲਕੇ ਲੰਬੀ 'ਚ ਕਿਹਾ ਸੀ ਕਿ ਭਾਵੇਂ ਮੈਂ ਬਹੁਤ ਸਾਰੇ ਸਰਕਾਰੀ ਤੇ ਨਿੱਜੀ ਅਦਾਰਿਆਂ ਦਾ ਵਿਕਾਸ ਕਰ ਚੁੱਕਾ ਹਾਂ ਪਰ ਆਏ ਦਿਨ ਗਲੀਆਂ-ਨਾਲੀਆਂ ਦੇ ਅਧੂਰੇਪਣ ਦੀ ਲਾਈਨ ਹੋਰ ਵੀ ਲੰਬੀ ਹੁੰਦੀ ਜਾ ਰਹੀ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਬੰਦ ਹੋਣ ਵਾਲੇ ਪੰਚਾਇਤੀ ਕਾਰਜਾਂ ਨੂੰ ਮੁੜ ਕਦੋਂ ਆਰੰਭ ਕਰਦੀ ਹੈ ਜਾਂ ਫਿਰ ਅਗਸਤ ਮਹੀਨੇ ਬਣਨ ਵਾਲੇ ਨਵੇਂ ਸਰਪੰਚ ਪੰਚਾਇਤੀ ਖਾਤਿਆਂ ਨੂੰ ਚਾਬੀ ਲਗਾਉਣ ਦੇ ਅਧਿਕਾਰ ਪ੍ਰਾਪਤ ਕਰਦੇ ਹਨ | ਸਰਕਾਰ ਦੇ ਇਸ ਫ਼ੈਸਲੇ ਨੂੰ ਅਕਾਲੀ ਦਲ ਨਾਲ ਸਬੰਧਿਤ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕੋਈ ਠੋਸ ਫ਼ੈਸਲਾ ਲੈਣਾ ਮੁਸ਼ਕਿਲ ਹੈ ਸਿਰਫ਼ ਆਨੇ-ਬਹਾਨੇ ਸਰਪੰਚਾਂ ਤੋਂ ਅਧਿਕਾਰ ਖੋਹੇ ਜਾ ਰਹੇ ਹਨ, ਕਿਉਂਕਿ ਪੰਜਾਬ ਭਰ 'ਚ ਜ਼ਿਆਦਾ ਗਿਣਤੀ ਅਕਾਲੀ ਪੱਖੀ ਸਰਪੰਚਾਂ ਦੀ ਹੈ ਤੇ ਸਰਕਾਰ ਪੰਚਾਇਤੀ ਚੋਣਾਂ ਕਰਵਾਉਣ ਤੋਂ ਪਛੜਦੀ ਆ ਰਹੀ ਹੈ |
ਵਰਣਨਯੋਗ ਹੈ ਕਿ ਪਹਿਲਾਂ ਵੀ ਸਰਕਾਰ ਦੇ ਇਸ਼ਾਰੇ 'ਤੇ ਸਕੱਤਰ ਪੰਚਾਇਤਾਂ ਪੰਜਾਬ ਨੇ ਹੁਕਮ ਜਾਰੀ ਕਰ ਕੇ ਅਗਲੀ ਪੰਚਾਇਤ ਦੀ ਚੋਣ ਤੇ ਨਵੇਂ ਸਰਪੰਚ/ਪੰਚਾਂ ਦੀ ਨਿਯੁਕਤੀ ਹੋਣ ਤੱਕ ਸ਼ਾਮਲਾਤ ਜ਼ਮੀਨਾਂ ਤੋਂ ਹੋਣ ਵਾਲੀ ਆਮਦਨ ਨੂੰ ਪਿੰਡ 'ਚ ਕਿਸੇ ਵੀ ਤਰ੍ਹਾਂ ਦੇ ਵਿਕਾਸ ਕਾਰਜਾਂ ਲਈ ਖ਼ਰਚਣ 'ਤੇ ਰੋਕ ਲਾਉਂਦਿਆਂ ਸਰਪੰਚਾਂ ਨੂੰ ਸਿਰਫ਼ ਪਾਣੀ, ਬਿਜਲੀ ਦੇ ਬਿੱਲ, ਚੌਕੀਦਾਰਾਂ ਤੇ ਸਫ਼ਾਈ ਸੇਵਕਾਂ ਨੂੰ ਹੀ ਤਨਖ਼ਾਹ ਜਾਰੀ ਕਰਨ ਲਈ ਆਖਿਆ ਸੀ | ਇਸ ਦੇ ਉਲਟ ਜਦੋਂ ਸਰਪੰਚਾਂ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਨਾਦਰਸ਼ਾਹੀ ਫ਼ਰਮਾਨ ਮੰਨ ਕੇ ਹਾਈਕੋਰਟ 'ਚ ਅਪੀਲ ਦਾਇਰ ਕਰ ਕੇ ਪੰਚਾਇਤੀ ਖਾਤਿਆਂ 'ਚ ਪਈ ਰਾਸ਼ੀ ਖ਼ਰਚਣ ਦੀ ਆਗਿਆ ਮਿਲਣ 'ਤੇ ਪੰਚਾਇਤਾਂ ਅਜੇ ਕੰਮ ਸ਼ੁਰੂ ਕਰਵਾਉਣ ਲਈ ਕਾਰਵਾਈ ਮਤੇ ਪਾਸ ਕਰਨ ਦੀ ਸੋਚ ਹੀ ਰਹੀਆਂ ਸਨ ਤਾਂ ਹੁਣ ਫਿਰ ਸਰਕਾਰ ਨੇ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ |

6 ਹੋਰ ਡੇਰਾ ਪ੍ਰੇਮੀ ਮੋਗਾ ਪੁਲਿਸ ਵਲੋਂ ਗਿ੍ਫ਼ਤਾਰ

ਮੋਗਾ, 12 ਜੂਨ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਅੱਜ ਮੋਗਾ ਪੁਲਿਸ ਵਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮਹਿੰਦਰਪਾਲ ਬਿੱਟੂ ਦੀ ਨਿਸ਼ਾਨਦੇਹੀ 'ਤੇ 6 ਹੋਰ ਡੇਰਾ ਪ੍ਰੇਮੀਆਂ ਨੂੰ ਗਿ੍ਫ਼ਤਾਰ ਕਰਕੇ ਮੋਗਾ ਪੁਲਿਸ ਨੇ ਜੁਡੀਸ਼ੀਅਲ ਮਜਿਸਟ੍ਰੇਟ ਬਿਕਰਮਜੀਤ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਡੇਰਾ ਪ੍ਰੇਮੀਆਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ਜਾਣਕਾਰੀ ਅਨੁਸਾਰ 7 ਮਾਰਚ 2011 ਨੂੰ ਕੋਟਕਪੂਰਾ ਬਾਈਪਾਸ 'ਤੇ ਬਣੇ ਨਾਮ ਚਰਚਾ ਘਰ ਕੋਲ ਕੋਈ 300 ਦੇ ਕਰੀਬ ਡੇਰਾ ਪ੍ਰੇਮੀਆਂ ਦੇ ਹਜ਼ੂਮ ਨੇ ਜਾਮ ਲਾ ਕੇ ਸਰਕਾਰੀ ਬੱਸਾਂ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਸੀ ਅਤੇ ਉਸ ਸਮੇਂ ਪੁਲਿਸ ਨੇ ਅਣਪਛਾਤਿਆਂ 'ਤੇ ਥਾਣਾ ਸਿਟੀ-1 ਵਿਖੇ ਮਾਮਲਾ ਦਰਜ ਕੀਤਾ ਸੀ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਪੁਲਿਸ ਨੇ ਜਾਂਚ ਕਮੇਟੀਆਂ ਬਣਾਈਆਂ ਸਨ ਤਾਂ ਇਸੇ ਮਾਮਲੇ ਵਿਚ ਮੋਗਾ ਪੁਲਿਸ ਨੇ ਸੁਖਜਿੰਦਰ ਸਿੰਘ ਉਰਫ਼ ਸਨੀ ਪੁੱਤਰ ਹਰਜੀਤ ਸਿੰਘ ਵਾਸੀ ਕੋਟਕਪੂਰਾ, ਰਣਦੀਪ ਸਿੰਘ ਉਰਫ਼ ਨੀਲਾ ਪੁੱਤਰ ਓਮ ਪ੍ਰਕਾਸ਼ ਵਾਸੀ ਫ਼ਰੀਦਕੋਟ, ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਡੱਗੋਰੁਮਾਣਾ (ਫ਼ਰੀਦਕੋਟ), ਬਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਸਿੱਖਾਂ ਵਾਲਾ (ਕੋਟਕਪੂਰਾ), ਰਣਜੀਤ ਸਿੰਘ ਭੋਲਾ ਪੁੱਤਰ ਮੋਹਣ ਸਿੰਘ ਵਾਸੀ ਕੋਟਕਪੂਰਾ ਅਤੇ ਨਿਸ਼ਾਨ ਸਿੰਘ ਨੂੰ ਗਿ੍ਫ਼ਤਾਰ ਕਰਕੇ ਅੱਜ ਅਦਾਲਤ 'ਚ ਪੇਸ਼ ਕੀਤਾ |

ਭੱਠਲ ਤੋਂ ਇਲਾਵਾ ਬੇਅੰਤ ਸਿੰਘ ਤੇ ਬਰਨਾਲਾ ਪਰਿਵਾਰਾਂ ਦੀਆਂ ਸਰਕਾਰੀ ਰਿਹਾਇਸ਼ਾਂ ਖ਼ਤਰੇ 'ਚ

ਐਡਵੋਕੇਟ ਜਨਰਲ ਤੇ ਜਨਰਲ ਪ੍ਰਸ਼ਾਸਨ ਵਿਭਾਗ ਵਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਰੌਸ਼ਨੀ 'ਚ ਅਲਾਟਮੈਂਟਾਂ ਰੱਦ ਕਰਨ ਦੀ ਸਿਫ਼ਾਰਸ਼
ਚੰਡੀਗੜ੍ਹ, 12 ਜੂਨ (ਹਰਕਵਲਜੀਤ ਸਿੰਘ)-ਸੁਪਰੀਮ ਕੋਰਟ ਵਲੋਂ ਸਾਬਕਾ ਮੁੱਖ ਮੰਤਰੀਆਂ ਨੂੰ ਸਰਕਾਰੀ ਰਿਹਾਇਸ਼ਾਂ ਦੇਣ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਤੋਂ ਬਾਅਦ ਚੰਡੀਗੜ੍ਹ ਵਿਖੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਅਤੇ ਸ. ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰਾਂ ਨੂੰ ਮਿਲੀਆਂ ਸਰਕਾਰੀ ਰਿਹਾਇਸ਼ਾਂ ਵੀ ਖ਼ਤਰੇ ਵਿਚ ਪੈ ਗਈਆਂ ਹਨ | ਰਾਜ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਰੌਸ਼ਨੀ ਵਿਚ ਰਾਜ ਦੇ ਐਡਵੋਕੇਟ ਜਨਰਲ ਤੋਂ ਜੋ ਰਾਏ ਲਈ ਗਈ ਹੈ ਉਸ ਵਿਚ ਵੀ ਐਡਵੋਕੇਟ ਜਨਰਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਫ਼ੈਸਲਾ ਰਾਜ ਸਰਕਾਰ ਲਈ ਮੰਨਣਾ ਜ਼ਰੂਰੀ ਹੈ ਕਿਉਂਕਿ ਇਸ ਫ਼ੈਸਲੇ ਨੂੰ ਹੁਣ ਚੁਣੌਤੀ ਦੇਣ ਦੀ ਵੀ ਗੁੰਜਾਇਸ਼ ਨਹੀਂ ਪਰ ਰਾਜ ਸਰਕਾਰ ਵਲੋਂ ਅਜੇ ਇਸ ਸਬੰਧੀ ਫ਼ੈਸਲਾ ਲਿਆ ਜਾਣਾ ਬਾਕੀ ਹੈ ਕਿ ਉਕਤ ਫ਼ੈਸਲੇ ਨੂੰ ਉਸ ਦਿਨ ਤੋਂ ਲਾਗੂ ਕੀਤਾ ਜਾਵੇ ਜਦੋਂ ਤੋਂ ਸੁਪਰੀਮ ਕੋਰਟ ਵਲੋਂ ਉਕਤ ਹਦਾਇਤਾਂ ਜਾਰੀ ਹੋਈਆਂ ਹਨ ਜਾਂ ਇਸ ਨੂੰ ਅਲਾਟਮੈਂਟ ਰੱਦ ਹੋਣ ਦੀ ਤਰੀਕ ਤੋਂ ਹੀ ਲਾਗੂ ਕੀਤਾ ਜਾਵੇ ਕਿਉਂਕਿ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਤਰੀਕ ਤੋਂ ਲਾਗੂ ਹੋਣ ਨਾਲ ਇਨ੍ਹਾਂ ਸਰਕਾਰੀ ਰਿਹਾਇਸ਼ਾਂ 'ਤੇ ਮਾਰਕੀਟ ਕਿਰਾਇਆ ਉਸ ਦਿਨ ਤੋਂ ਲਾਗੂ ਸਮਝਿਆ ਜਾਵੇਗਾ ਜਿਸ ਦਿਨ ਇਹ ਫ਼ੈਸਲਾ ਲਾਗੂ ਹੋ ਗਿਆ ਸੀ | ਸੂਚਨਾ ਅਨੁਸਾਰ ਜਨਰਲ ਪ੍ਰਸ਼ਾਸਨ ਵਿਭਾਗ ਨੂੰ ਐਡਵੋਕੇਟ ਜਨਰਲ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਉਕਤ ਫ਼ੈਸਲੇ ਕਾਰਨ ਸ੍ਰੀਮਤੀ ਭੱਠਲ ਨੂੰ ਵੀ ਸਰਕਾਰੀ ਰਿਹਾਇਸ਼ ਖ਼ਾਲੀ ਕਰਨੀ ਪਵੇਗੀ ਕਿਉਂਕਿ ਉਨ੍ਹਾਂ ਦੇ ਯੋਜਨਾ ਕਮਿਸ਼ਨ ਦੇ ਮੀਤ ਚੇਅਰਪਰਸਨ ਨਿਯੁਕਤ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਨਵੀਂ ਰਿਹਾਇਸ਼ ਉਨ੍ਹਾਂ ਦੀਆਂ ਨਿਯੁਕਤੀ ਦੀਆਂ ਸ਼ਰਤਾਂ ਅਤੇ ਰਿਹਾਇਸ਼ ਲਈ ਤੈਅ ਕੀਤੇ ਕਿਰਾਏ ਅਨੁਸਾਰ ਹੀ ਅਲਾਟ ਹੋ ਸਕੇਗੀ | ਹਾਲਾਂਕਿ ਚਰਚਾ ਇਹ ਹੈ ਕਿ ਰਾਜ ਸਰਕਾਰ ਸ੍ਰੀਮਤੀ ਭੱਠਲ ਨੂੰ ਉਕਤ ਨਿਯੁਕਤੀ ਨਾਲ ਕੈਬਨਿਟ ਰੈਂਕ ਦੇਣ ਦਾ ਵੀ ਵਿਚਾਰ ਰੱਖਦੀ ਹੈ ਕਿਉਂਕਿ ਉਹ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹਨ | ਜਨਰਲ ਪ੍ਰਸ਼ਾਸਨ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਗਰ ਕੈਪਟਨ ਸਰਕਾਰ ਸ੍ਰੀਮਤੀ ਭੱਠਲ ਨੂੰ ਮਗਰਲੀ ਸਰਕਾਰ ਵਲੋਂ ਲਏ ਗਏ ਪੀਨਲ ਰੈਂਟ ਦੀ 84 ਲੱਖ ਦੀ ਰਾਸ਼ੀ ਵਾਪਸ ਕਰ ਸਕਦੀ ਹੈ ਤਾਂ ਰਾਜ ਸਰਕਾਰ ਉਕਤ ਅਲਾਟੀਆਂ ਨੂੰ ਇਹ ਰਿਹਾਇਸ਼ਾਂ ਖਾਲੀ ਕਰਨ ਦੇ ਨੋਟਿਸ ਤੱਕ ਦਾ ਪੀਨਲ ਰੈਂਟ ਵੀ ਮੁਆਫ਼ ਕਰ ਸਕਦੀ ਹੈ | ਉਕਤ ਰਿਹਾਇਸ਼ਾਂ 'ਚੋਂ ਬੀਬੀ ਭੱਠਲ ਅਤੇ ਬਰਨਾਲਾ ਦੇ ਪਰਿਵਾਰ ਨੂੰ ਸਰਕਾਰੀ ਰਿਹਾਇਸ਼ਾਂ ਪੰਜਾਬ ਸਰਕਾਰ ਵਲੋਂ ਦਿੱਤੀਆਂ ਹੋਈਆਂ ਹਨ ਜਦੋਂਕਿ ਬੇਅੰਤ ਸਿੰਘ ਦੇ ਪਰਿਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਰਕਾਰੀ ਰਿਹਾਇਸ਼ ਅਲਾਟ ਕੀਤੀ ਹੋਈ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਬਰਨਾਲਾ ਪਰਿਵਾਰ ਕੋਲੋਂ ਸਰਕਾਰੀ ਰਿਹਾਇਸ਼ ਖਾਲੀ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਲਿਖ ਵੀ ਦਿੱਤਾ ਗਿਆ ਹੈ | ਦਿਲਚਸਪ ਗੱਲ ਇਹ ਹੈ ਕਿ ਮਨਿੰਦਰਜੀਤ ਸਿੰਘ ਬਿੱਟਾ ਜਿਸ ਨੂੰ ਜ਼ੈੱਡ ਪਲੱਸ ਸੁਰੱਖਿਆ ਕਾਰਨ ਚੰਡੀਗੜ੍ਹ ਵਿਚ ਸਰਕਾਰੀ ਰਿਹਾਇਸ਼ ਮਿਲੀ ਹੋਈ ਹੈ, ਸੁਪਰੀਮ ਕੋਰਟ ਦੇ ਉਕਤ ਆਦੇਸ਼ਾਂ ਹੇਠ ਨਹੀਂ ਆਉਂਦੇ ਕਿਉਂਕਿ ਸੁਪਰੀਮ ਕੋਰਟ ਨੇ ਕੇਵਲ ਸਾਬਕਾ ਮੁੱਖ ਮੰਤਰੀਆਂ ਨੂੰ ਇਹ ਰਿਹਾਇਸ਼ਾਂ ਨਾ ਦੇਣ ਦੇ ਹੁਕਮ ਦਿੱਤੇ ਹਨ ਅਤੇ ਬੇਅੰਤ ਸਿੰਘ ਤੇ ਬਰਨਾਲਾ ਪਰਿਵਾਰ ਨੂੰ ਜ਼ੈੱਡ ਪਲੱਸ ਸੁਰੱਖਿਆ ਵੀ ਨਹੀਂ ਮਿਲੀ ਹੋਈ ਜਦੋਂ ਕਿ ਬੇਅੰਤ ਸਿੰਘ ਦੀ ਪਤਨੀ ਨੂੰ ਪੰਜਾਬ ਸਰਕਾਰ ਕੈਬਨਿਟ ਰੈਂਕ ਦੇ ਦਿੱਤਾ ਸੀ ਪ੍ਰੰਤੂ ਉਹ ਵੀ ਹੁਣ ਸਵਰਗਵਾਸ ਹੋ ਚੁੱਕੇ ਹਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਅੱਜ ਸ਼ਾਮ ਹਿਮਾਚਲ ਵਿਚਲੇ ਆਪਣੇ ਮਹਿਲ ਤੋਂ ਵਾਪਸ ਚੰਡੀਗੜ੍ਹ ਪਰਤ ਆਏ, ਦੇ ਚੰਡੀਗੜ੍ਹ ਵਿਖੇ ਕੱਲ੍ਹ ਤੋਂ ਸਰਕਾਰੀ ਕੰਮਕਾਜ ਅਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨ ਕਾਰਨ ਚਰਚਾ ਇਹ ਵੀ ਹੈ ਕਿ ਉਨ੍ਹਾਂ ਵਲੋਂ ਯੋਜਨਾ ਕਮਿਸ਼ਨ ਵਿਚ ਬੀਬੀ ਰਜਿੰਦਰ ਕੌਰ ਭੱਠਲ ਦੀ ਨਿਯੁਕਤੀ ਸਬੰਧੀ ਫ਼ੈਸਲਾ ਆਉਂਦੇ ਦੋ-ਚਾਰ ਦਿਨਾਂ ਦੌਰਾਨ ਲਿਆ ਜਾ ਸਕਦਾ ਹੈ |

ਬਰਤਾਨਵੀ ਜੱਜ ਵਲੋਂ ਸਾਕਾ ਨੀਲਾ ਤਾਰਾ ਸਬੰਧੀ ਫਾਈਲਾਂ ਜਨਤਕ ਕਰਨ ਦੇ ਹੁਕਮ

ਮਨਪ੍ਰੀਤ ਸਿੰਘ ਬੱਧਨੀ ਕਲਾਂ ਲੰਡਨ, 12 ਜੂਨ -ਜੂਨ 1984 'ਚ ਭਾਰਤੀ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ 'ਤੇ ਕੀਤੇ ਵਹਿਸ਼ੀ ਹਮਲੇ 'ਚ ਬਰਤਾਨੀਆ ਸਰਕਾਰ ਦੀ ਭੂਮਿਕਾ ਉਜਾਗਰ ਕਰਨ ਵਾਲੇ ਪੱਤਰਕਾਰ ਮਿੱਲ ਫਿਲਰ ਵਲੋਂ ਯੂ.ਕੇ. ਸਰਕਾਰ ਨੂੰ ਦਿੱਤੀ ਕਾਨੂੰਨੀ ਚੁਣੌਤੀ ...

ਪੂਰੀ ਖ਼ਬਰ »

ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਸਾਬਕਾ ਸਰਪੰਚ ਦੀ ਹੱਤਿਆ

ਮੰਡੀ ਕਿੱਲਿਆਂਵਾਲੀ, 12 ਜੂਨ (ਇਕਬਾਲ ਸਿੰਘ ਸ਼ਾਂਤ)-ਨੇੜਲੇ ਪਿੰਡ ਸਿੰਘੇਵਾਲਾ ਵਿਖੇ ਅੱਜ ਸਵੇਰੇ ਮੌਜੂਦਾ ਸਰਪੰਚ ਦੇ ਪਿਤਾ ਨੇ ਕਥਿਤ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਗੁਆਂਢੀ ਪਿੰਡ ਫਤੂਹੀਵਾਲਾ ਦੇ ਸਾਬਕਾ ਸਰਪੰਚ ਅਤੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ | ਘਟਨਾ ...

ਪੂਰੀ ਖ਼ਬਰ »

ਗਿਲਾਨੀ ਨੇ ਸੰਵਿਧਾਨ ਤਹਿਤ ਗੱਲਬਾਤ ਕਰਨ ਤੋਂ ਕੀਤਾ ਇਨਕਾਰ

ਸ੍ਰੀਨਗਰ, 12 ਜੂਨ (ਮਨਜੀਤ ਸਿੰਘ)-ਹੁਰੀਅਤ ਕਾਨਫਰੰਸ ਦੇ ਗਿਲਾਨੀ ਧੜੇ ਨੇ ਭਾਰਤੀ ਸੰਵਿਧਾਨ ਦੇ ਤਹਿਤ ਗੱਲਬਾਤ ਕਰਨ ਤੋਂ ਇਨਕਾਰ ਕਰਦਿਆ ਕਿਹਾ ਕਿ ਕਸ਼ਮੀਰ ਮਸਲਾ ਸੰਵਿਧਾਨ ਦੇ ਤਹਿਤ ਹੱਲ ਨਹੀਂ ਹੋ ਸਕਦਾ | ਹੁਰੀਅਤ ਦੇ ਬੁਲਾਰੇ ਜੀ. ਏ. ਗੁਲਜ਼ਾਰ ਨੇ ਜਾਰੀ ਬਿਆਨ 'ਚ ਕਿਹਾ ...

ਪੂਰੀ ਖ਼ਬਰ »

ਈ. ਡੀ. ਵਲੋਂ ਚਿਦੰਬਰਮ ਤੋਂ 6 ਘੰਟੇ ਪੁੱਛਗਿੱਛ

ਨਵੀਂ ਦਿੱਲੀ, 12 ਜੂਨ (ਉਪਮਾ ਡਾਗਾ ਪਾਰਥ)-ਏਅਰਸੈੱਲ ਮੈਕਸਿਸ ਮਾਮਲੇ 'ਚ ਸਾਬਕਾ ਖਜ਼ਾਨਾ ਮੰਤਰੀ ਪੀ. ਚਿਦੰਬਰਮ ਈ. ਡੀ. ਅੱਗੇ ਪੇਸ਼ ਹੋਏ | ਉਨ੍ਹਾਂ ਤੋਂ 6 ਘੰਟੇ ਪੁੱਛਗਿੱਛ ਕੀਤੀ ਗਈ | ਇਸ ਤੋਂ ਪਹਿਲਾਂ 5 ਜੂਨ ਨੂੰ ਵੀ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ | ਇਸ ਤੋਂ ...

ਪੂਰੀ ਖ਼ਬਰ »

ਸੰਸਦੀ ਕਮੇਟੀ ਅੱਗੇ ਪੇਸ਼ ਹੋਏ ਆਰ. ਬੀ. ਆਈ. ਗਵਰਨਰ ਉਰਜਿਤ ਪਟੇਲ

ਐਨ. ਪੀ. ਏ. ਦੇ ਸੰਕਟ ਤੋਂ ਛੇਤੀ ਛੁਟਕਾਰਾ ਪਾਉਣ ਦਾ ਦਿਵਾਇਆ ਭਰੋਸਾ ਨਵੀਂ ਦਿੱਲੀ, 12 ਜੂਨ (ਉਪਮਾ ਡਾਗਾ ਪਾਰਥ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਉਰਜਿਤ ਪਟੇਲ ਨੇ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਛੇਤੀ ਹੀ ...

ਪੂਰੀ ਖ਼ਬਰ »

ਪੰਜਾਬ ਨਾਲ ਸਬੰਧਿਤ ਫ਼ੌਜੀ ਜਵਾਨ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ

ਸ੍ਰੀਨਗਰ, 12 ਜੂਨ (ਮਨਜੀਤ ਸਿੰਘ)—ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਡਿਊਟੀ ਦੌਰਾਨ ਇਕ ਫ਼ੌਜੀ ਜਵਾਨ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਫ਼ੌਜੀ ਜਵਾਨ ਦੀ ਪਹਿਚਾਣ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਅਧਿਆਤਮਕ ਗੁਰੂ ਭਾਯੂਜੀ ਵਲੋਂ ਖੁਦਕੁਸ਼ੀ

ਇੰਦੌਰ, 12 ਜੂਨ (ਏਜੰਸੀ)-ਅਧਿਆਤਮਕ ਗੁਰੂ ਭਾਯੂਜੀ ਨੇ ਅੱਜ ਆਪਣੇ-ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ | ਡੀ.ਆਈ.ਜੀ. ਇੰਦੌਰ ਐਚ.ਐਸ. ਮਿਸ਼ਰਾ ਨੇ ਦੱਸਿਆ ਕਿ ਭਾਯੂਜੀ ਮਹਾਰਾਜ ਜਿਨ੍ਹਾਂ ਦਾ ਅਸਲ ਨਾਂਅ ਉਦੈ ਸਿੰਘ ਦੇਸ਼ਮੁਖ ਹੈ, ਉਨ੍ਹਾਂ ਖੁਦ ਨੂੰ ਗੋਲੀ ਮਾਰ ਕੇ ...

ਪੂਰੀ ਖ਼ਬਰ »

ਵਾਜਪਾਈ ਦੀ ਸਿਹਤ ਸਥਿਰ-ਏਮਜ਼

ਨਵੀਂ ਦਿੱਲੀ, 12 ਜੂਨ (ਉਪਮਾ ਡਾਗਾ ਪਾਰਥ)-ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ (93) ਜੋ ਦਿੱਲੀ ਦੇ ਏਮਜ਼ 'ਚ ਜ਼ੇਰੇ ਇਲਾਜ ਹਨ, ਦੀ ਹਾਲਤ ਦਾ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਹਸਪਤਾਲ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ | ਵਾਜਪਾਈ ਨੂੰ ਸੋਮਵਾਰ ਨੂੰ ਕਿਡਨੀ ...

ਪੂਰੀ ਖ਼ਬਰ »

ਅਵੰਤੀਪੋਰਾ 'ਚ ਬਾਰੂਦੀ ਸੁਰੰਗ ਬਰਾਮਦ

ਪੁਲਵਾਮਾ ਜ਼ਿਲੇ੍ਹ ਦੇ ਅਵੰਤੀਪੋਰਾ ਇਲਾਕੇ 'ਚ ਸੜਕ ਕਿਨਾਰੇ ਬਾਰੂਦੀ ਸੁਰੰਗ ਮਿਲਣ ਤੋਂ ਬਾਅਦ ਸੀ. ਆਰ. ਪੀ. ਐਫ. ਦੇ ਜਵਾਨਾਂ ਨੇ ਉਸ ਨੂੰ ਨਾਕਾਰਾ ਕਰ ਦਿੱਤਾ | ਇਹ ਬਾਰੂਦੀ ਸੁਰੰਗ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਲਗਾਈ ਸੀ | ਦੱਸਣਯੋਗ ਹੈ ...

ਪੂਰੀ ਖ਼ਬਰ »

ਜਗਤਾਰ ਜੌਹਲ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ-ਰਿਜੀਜੂ

ਨਵੀਂ ਦਿੱਲੀ, 12 ਜੂਨ (ਏਜੰਸੀ)-ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਆਪਣੇ ਬਰਤਾਨਵੀ ਹਮਰੁਤਬਾ ਬਾਰੋਨੈਸ ਵਿਲੀਅਮਸ ਨੂੰ ਦੱਸਿਆ ਕਿ ਪੰਜਾਬ 'ਚ ਆਰ. ਐਸ. ਐਸ. ਨੇਤਾਵਾਂ ਦੀ ਮਿੱਥ ਕੇ ਹੱਤਿਆ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਬਰਤਾਨਵੀ ਨਾਗਰਿਕ ਨੂੰ ਭਾਰਤ 'ਚ ਕਾਨੂੰਨ ਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX