ਬੁੱਲ੍ਹੋਵਾਲ, 12 ਜੂਨ (ਜਸਵੰਤ ਸਿੰਘ/ਰਵਿੰਦਰਪਾਲ ਸਿੰਘ)-ਬੀਤੀ ਰਾਤ ਨਿੱਜੀ ਰੰਜਿਸ਼ ਦੇ ਚੱਲਦਿਆਂ ਪਿੰਡ ਲਾਂਬੜਾ ਦੇ ਮੌਜੂਦਾ ਸਰਪੰਚ ਦਾ ਕਤਲ ਕਰ ਦਿੱਤਾ ਗਿਆ | ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੇ ਭਰਾ ਹਰਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ, ਹਰਕਮਲਜੀਤ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਲਾਂਬੜਾ ਤੇ ਜਗਮੋਹਨ ਲਾਲ ਲਾਂਬੜਾ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7:30 ਵਜੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ (47) ਪੁੱਤਰ ਗੁਰਮੀਤ ਸਿੰਘ ਵਾਸੀ ਲਾਂਬੜਾ ਆਪਣੇ ਮੋਟਰਸਾਈਕਲ ਨੰ: ਪੀ.ਬੀ.07 ਕਿਉ-3845 ਤੇ ਸਵਾਰ ਹੋ ਕੇ ਪਿੰਡ ਦੇ ਹੀ ਜੰਗ ਬਹਾਦਰ ਸਿੰਘ ਦੀ ਆਟਾ ਚੱਕੀ 'ਤੇ ਆਇਆ ਤੇ ਆਪਣਾ ਮੋਟਰਸਾਈਕਲ ਰੋਕ ਉਸ ਉੱਪਰ ਹੀ ਬੈਠਾ ਸੀ, ਇੰਨੇ ਨੂੰ ਜਗਮੋਹਨ ਸਿੰਘ ਉਰਫ਼ ਮੋਹਣੀ ਪੁੱਤਰ ਹਰਦੇਵ ਸਿੰਘ ਵਾਸੀ ਲਾਂਬੜਾ ਆਪਣੀ ਐਕਟਿਵਾ 'ਤੇ ਸਵਾਰ ਹੋ ਕਿ ਆਇਆ ਤੇ ਉਸ ਨੇ ਐਕਟਿਵਾ ਰੋਕ ਉਸ ਦੇ ਅੱਗੇ ਰੱਖੇ ਕਹੀ ਦੇ ਵੰਜੇ ਨਾਲ ਸਰਪੰਚ ਦਵਿੰਦਰ ਸਿੰਘ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਸੱਟਾਂ ਮਾਰੀਆਂ | ਉਨ੍ਹਾਂ ਅੱਜ ਦੱਸਿਆ ਕਿ ਜੰਗ ਬਹਾਦਰ ਪੁੱਤਰ ਚਰਨ ਸਿੰਘ ਵਾਸੀ ਲਾਂਬੜਾ ਨੇ ਬੜੀ ਮੁਸ਼ਕਿਲ ਨਾਲ ਜਗਮੋਹਨ ਸਿੰਘ ਉਰਫ਼ ਮੋਹਨੀ ਨੂੰ ਕੁੱਟਮਾਰ ਕਰਨ ਤੋਂ ਰੋਕਿਆ ਅਤੇ ਲੋਕਾਂ ਦੇ ਇਕੱਠੇ ਹੋਣ 'ਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ | ਸਰਪੰਚ ਦਵਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਸ਼ਾਮਚੁਰਾਸੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਰਾਤ ਦੇ ਕਰੀਬ ਸਾਢੇ ਦਸ ਉਸ ਦੀ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਦੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਤਲ ਦੀ ਵਜ੍ਹਾ ਇਹ ਹੈ ਕਿ ਦੋਸ਼ੀ ਜਗਮੋਹਨ ਸਿੰਘ ਉਰਫ਼ ਮੋਹਣੀ ਦੇ ਘਰ ਦੇ ਨੇੜੇ ਰਾਜੂ ਪੁੱਤਰ ਸੁਖਦੇਵ ਸਿੰਘ ਵਾਸੀ ਲਾਂਬੜਾ ਦੇ ਸਫ਼ੈਦੇ ਦੇ ਬੂਟੇ ਹਨ ਜਿਨ੍ਹਾਂ ਨੂੰ ਕਟਵਾਉਣ ਲਈ ਦੋਸ਼ੀ ਨੇ ਮੇਰੇ ਭਰਾ ਨੂੰ ਦਰਖਾਸਤ ਦਿੱਤੀ ਸੀ, ਪਰ ਸਮਾਂ ਨਾ ਲੱਗਣ ਕਰਕੇ ਮੇਰਾ ਭਰਾ ਮੌਕੇ 'ਤੇ ਨਾ ਜਾ ਸਕਿਆ | ਇਸੇ ਰੰਜ਼ਿਸ ਤਹਿਤ ਮੇਰੇ ਭਰਾ ਸਰਪੰਚ ਦਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਹੈ | ਇਸ ਸਬੰਧੀ ਮੁੱਖ ਥਾਣਾ ਅਫ਼ਸਰ ਬੁੱਲ੍ਹੋਵਾਲ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਪੁਲਿਸ ਵਲੋਂ ਨੇ ਦੋਸ਼ੀ ਵਿਰੁੱਧ ਦਾ ਕਤਲ ਦਾ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀ ਪੁਲਿਸ ਦੀ ਪਕੜ ਵਿਚ ਹੋਵੇਗਾ |
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਸੂਬਾਈ ਫੈਸਲੇ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਜ਼ਿਲ੍ਹਾ ਪ੍ਰਧਾਨ ਰਾਮਜੀਦਾਸ ਚੌਹਾਨ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਰੋਸ ਰੈਲੀ ...
ਟਾਂਡਾ ਉੜਮੁੜ, 12 ਜੂਨ (ਸੁਖਨਿੰਦਰ ਸਿੰਘ ਕਲੋਟੀ)-ਜ਼ਿਲ੍ਹੇ ਦੀ ਐਸ.ਟੀ.ਐਫ. ਨੇ ਅੱਜ ਇਕ ਔਰਤ ਕੋਲੋਂ ਨਸ਼ੀਲੇ ਕੈਪਸੂਲ ਬਰਾਮਦ ਕਰਕੇ ਔਰਤ ਤੇ ਇਕ ਦੁਕਾਨਦਾਰ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਐਸ.ਟੀ.ਐਫ. ਟੀਮ ਵਲੋਂ ਦੀ ਕਾਰਵਾਈ ਤੋਂ ਬਾਅਦ ਟਾਂਡਾ ਪੁਲਿਸ ਨੇ ਨਸ਼ੀਲੇ ...
ਹੁਸ਼ਿਆਰਪੁਰ, 12 ਜੂਨ (ਨਰਿੰਦਰ ਸਿੰਘ ਬੱਡਲਾ)-ਨੌਜਵਾਨ ਵਰਗ 'ਚ ਖੇਡਾਂ, ਕਸਰਤ ਤੇ ਯੋਗ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਯੂਥ ਕਲੱਬਾਂ ਅਤੇ ਐਨ.ਜੀ.ਓ. ਦੀ ਮੀਟਿੰਗ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਦਾ ...
ਮੁਕੇਰੀਆਂ, 12 ਜੂਨ (ਰਾਮਗੜ੍ਹੀਆ)-ਅੱਜ ਖੰਡ ਮਿਲ ਮੁਕੇਰੀਆਂ ਦੇ ਖੇਤਰ ਅਧੀਨ ਪੈਂਦੇ ਗੰਨਾ ਕਾਸ਼ਤਕਾਰਾਂ ਕਿਸਾਨਾਂ ਨੇ ਐਸ.ਡੀ.ਐਮ. ਮੁਕੇਰੀਆਂ ਹਰਚਰਨ ਸਿੰਘ ਦੇ ਨਾਲ-ਨਾਲ ਮੀਟਿੰਗ ਕਰਕੇ ਖੰਡ ਮਿੱਲ ਵੱਲ ਬਕਾਇਆ ਰਹਿੰਦੀ ਕਰੀਬ 95 ਕਰੋੜ ਦੀ ਰਕਮ ਤੁਰੰਤ ਅਦਾ ਕਰਨ ਦੀ ਮੰਗ ...
ਘੋਗਰਾ, 12 ਜੂਨ (ਆਰ. ਐੱਸ. ਸਲਾਰੀਆ)-ਇਲਾਕੇ ਅੰਦਰ ਚੋਰੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀਆਂ | ਜਿਸ ਕਰਕੇ ਇਲਾਕੇ ਦੇ ਲੋਕਾਂ ਅੰਦਰ ਬੇਚੈਨੀ ਪਾਈ ਜਾ ਰਹੀ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਸੁਸਤ ਅਤੇ ਚੋਰ ਚੁਸਤ ਹਨ | ਬੀਤੀ ਰਾਤ ਪਿੰਡ ...
ਮੁਕੇਰੀਆਂ, 12 ਜੂਨ (ਰਾਮਗੜ੍ਹੀਆ)-ਅੱਜ ਜਿਲ੍ਹਾ ਹੁਸ਼ਿਆਰਪੁਰ ਦੀ ਮੁਕੇਰੀਆਂ ਤਹਿਸੀਲ ਵਿਖੇ ਰਜਿਸਟਰੀਆਂ ਆਨ ਲਾਈਨ ਕਰਨ ਦਾ ਕੰਮ ਸ਼ੁਰੂ ਹੋ ਗਿਆ | ਇਸ ਆਨਲਾਈਨ ਰਜਿਸਟਰੀਆਂ ਕਰਨ ਦੇ ਕੰਮ ਦਾ ਸ਼ੁੱਭ ਅਰੰਭ ਤਹਿਸੀਲਦਾਰ ਤਰਸੇਮ ਸਿੰਘ ਅਤੇ ਨਾਇਬ ਤਹਿਸੀਲਦਾਰ ਸਤੀਸ਼ ...
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਧੋਖੇ ਨਾਲ ਏ.ਟੀ.ਐਮ ਕਾਰਡ ਬਦਲ ਕੇ 2.40 ਲੱਖ ਰੁਪਏ ਕਢਾਉਣ ਦੇ ਦੋਸ਼ 'ਚ ਥਾਣਾ ਸਿਟੀ ਪੁਲਿਸ ਨੇ ਦੋ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਬਾਜਵਾੜਾ ਦੇ ਵਾਸੀ ਸ਼ਕਤੀ ਚੰਦ ਨੇ ...
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ)-ਥਾਣਾ ਮਾਡਲ ਟਾਊਨ ਪੁਲਿਸ ਨੇ ਲਾਟਰੀ ਦੀ ਆੜ 'ਚ ਦੜਾ-ਸੱਟਾ ਲਗਾਉਂਦੇ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਤੋਂ ਨਕਦੀ ਤੇ ਦੜੇ-ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ ਹੈ | ਕਥਿਤ ਦੋਸ਼ੀ ਦੀ ਪਹਿਚਾਣ ਅਰੁਣ ਕੁਮਾਰ ਉਰਫ਼ ...
ਹਰਿਆਣਾ, 12 ਜੂਨ (ਹਰਮੇਲ ਸਿੰਘ ਖੱਖ)-ਬੀਤੇ ਰਾਤ ਕਸਬਾ ਹਰਿਆਣਾ ਵਿਖੇ ਇਕ ਕਰਿਆਨਾ ਤੇ ਜਨਰਲ ਸਟੋਰ 'ਚ ਚੋਰੀ ਹੋ ਗਿਆ ਇਸ ਸਬੰਧੀ ਜਗਦੀਸ਼ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਹਰਿਆਣਾ ਨੇ ਦੱਸਿਆ ਕਿ ਬੀਤੀ ਰਾਤ ਦੁਕਾਨ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਘਰ ਗਿਆ ਸੀ ਜਦ ...
ਬੁੱਲ੍ਹੋਵਾਲ/ਨਸਰਾਲਾ, 12 ਜੂਨ (ਜਸਵੰਤ ਸਿੰਘ/ਸਤਵੰਤ ਸਿੰਘ ਥਿਆੜਾ)-ਬੁੱਲ੍ਹੋਵਾਲ ਪੁਲਿਸ ਨੇ ਜਬਰ ਜਨਾਹ ਕਰਕੇ ਇੱਕ ਨਾਬਾਲਗ ਲੜਕੀ ਨੂੰ ਗਰਭਵਤੀ ਕਰਨ ਦੇ ਦੋਸ਼ 'ਚ ਉਸ ਹੀ ਪਿੰਡ ਦੇ ਦੋ ਨੌਜਵਾਨਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਰੰਧਾਵਾ ...
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ)-ਥਾਣਾ ਮੇਹਟੀਆਣਾ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਮਾਈਨਿੰਗ ਅਧਿਕਾਰੀ ਇਕਬਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਮਾਨਾ ...
ਟਾਂਡਾ ਉੜਮੁੜ, 12 ਜੂਨ (ਭਗਵਾਨ ਸਿੰਘ ਸੈਣੀ)-ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 423 ਸਾਲਾ ਅਵਤਾਰ ਪੁਰਬ ਦੇ ਪਵਿੱਤਰ ਦਿਹਾੜੇ ਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਅਗਵਾਈ ...
ਐਮਾਂ ਮਾਂਗਟ, 12 ਜੂਨ (ਗੁਰਾਇਆ)-ਦੀ ਬਿਸ਼ਨਪੁਰ ਨੌਜਵਾਨ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ 14 ਦਿਨਾ ਕ੍ਰਿਕਟ ਟੂਰਨਾਮੈਂਟ ਧੂਮ-ਧੜਕੇ ਨਾਲ ਸਮਾਪਤ ਹੋਇਆ | ਇਹ ਟੂਰਨਾਮੈਂਟ ਪਿੰਡ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਦਾ ਉਦਘਾਟਨ ਬਲਬੀਰ ਸਿੰਘ ...
ਦਸੂਹਾ, 12 ਜੂਨ (ਭੁੱਲਰ/ਕੌਸ਼ਲ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਅਨਿੱਤ ਅਰੋੜਾ ਨੇ ਦੱਸਿਆ ਕਿ ਵਿਦਿਆਰਥੀ ਕਾਰਤੀਕੇਯ ਗੁਪਤਾ, ਰਮਨਪ੍ਰੀਤ, ...
ਗੜ੍ਹਸ਼ੰਕਰ, 12 ਜੂਨ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਸੂਬਾ ਕਨਵੀਨਰ ਐਡਵੋਕੇਟ ਪੰਕਜ ਕ੍ਰਿਪਾਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਏ ਸਮਾਗਮ ਦੌਰਾਨ ਸਰਕਾਰੀ ਸੀਨੀਅਰ ...
ਟਾਂਡਾ ਉੜਮੁੜ, 12 ਜੂਨ (ਸੁਖਨਿੰਦਰ ਸਿੰਘ ਕਲੋਟੀ)-ਲੋਕਾਂ ਨੂੰ ਨੇਤਰਦਾਨ ਕਰਨ ਪ੍ਰਤੀ ਉਤਸ਼ਾਹਿਤ ਕਰਨ ਲਈ ਸਿਹਤ ਮਹਿਕਮੇ ਤੇ ਨੇਤਰਦਾਨ ਐਸੋਸੀਏਸ਼ਨ ਸਮੇ-ਸਮੇਂ 'ਤੇ ਕੀਤੇ ਗਏ ਸ਼ਲਾਘਾਯੋਗ ਉਦਮਾਂ ਨੂੰ ਲੈ ਕੇੇੇੇ ਤੇ ਪੰਜਾਬ ਦੇ ਕੋਰਨੀਆ ਬਲਾਇੰਡ ਬੈਕਲਾਗ ਮੁਕਤ ਹੋਣ ...
ਦਸੂਹਾ, 12 ਜੂਨ (ਭੁੱਲਰ)- ਸਿੱਖੀ ਵਿਰਸਾ ਬਚਾਓ ਸੇਵਾ ਸੁਸਾਇਟੀ ਰਜਿ ਬੋਦਲ ਵੱਲੋਂ ਸੰਗਤਾਂ ਨੂੰ ਗੁਰਧਾਮਾਂ ਦੀ ਯਾਤਰਾ ਕਰਵਾਈ ਗਈ | ਯਾਤਰਾ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਤੋ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋ ਕਿ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ...
ਟਾਂਡਾ ਉੜਮੁੜ, 12 ਜੂਨ (ਸੁਖਨਿੰਦਰ ਸਿੰਘ/ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਹਿਬਾਜ਼ਪੁਰ (ਟਾਂਡਾ) ਵਿਖੇ ਸਮਰ ਕੈਂਪ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ | ਪਿ੍ੰਸੀਪਲ ਰਕੇਸ਼ ਸ਼ਰਮਾ ਦੀ ਅਗਵਾਈ ਅਤੇ ਵਾਈਸ ਪਿ੍ੰਸੀਪਲ ਮਨੀਸ਼ਾ ਸੰਗਰ ਦੀ ਦੇਖ-ਰੇਖ ...
ਹੁਸ਼ਿਆਰਪੁਰ, 12 ਜੂਨ (ਨਰਿੰਦਰ ਸਿੰਘ ਬੱਡਲਾ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮੂਹ ਅਖੰਡ ਕੀਰਤਨੀ ਜਥਿਆਂ ਵਲੋਂ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਗੁਰਮਤਿ ਸਮਾਗਮ 14 ...
ਦਸੂਹਾ, 12 ਜੂਨ (ਭੁੱਲਰ)-ਅੱਜ ਬਾਬਾ ਅਹਿਮਦ ਸ਼ਾਹ ਤੇ ਬਾਬਾ ਗੌਹਰ ਸ਼ਾਹ ਦੇ ਦਰਬਾਰ ਪਿੰਡ ਦਵਾਖਰੀ ਵਿਖੇ 25ਵਾਂ ਸਾਲਾਨਾ ਸਭਿਆਚਾਰਕ ਮੇਲਾ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਕਲਾਕਾਰਾਂ ਤੋਂ ਇਲਾਵਾ ਤੀਰਥ ਐਾਡ ਪਾਰਟੀ ਵਲੋਂ ਸੂਫ਼ੀ ਕਲਾਮ ਤੇ ਕੱਵਾਲੀਆਂ ਪੇਸ਼ ...
ਨਸਰਾਲਾ, 12 ਜੂਨ (ਸਤਵੰਤ ਸਿੰਘ ਥਿਆੜਾ)-ਸੜਕਾਂ ਦਾ ਵਿਕਾਸ ਤੇ ਰੱੁਖਾਂ ਦਾ ਹੋ ਰਿਹਾ ਵਿਨਾਸ਼ ਸਾਨੂੰ ਕਿਸ ਤਰੱਕੀ ਵੱਲ ਲੈ ਕੇ ਜਾ ਰਿਹਾ ਹੈ, ਇਸ ਤੋਂ ਭਲੀ ਭਾਂਤ ਜਾਣਦੇ ਹੋਏ ਵੀ ਅਸੀਂ ਕੰਨੀ ਘੇਸਲ ਸਿੱਟੀ ਬੈਠੇ ਹਾਂ | ਸਰਕਾਰ ਦੇ ਵੱਖ-ਵੱਖ ਪ੍ਰਾਜੈਕਟਾਂ ਦੀਆਂ ਨੀਤੀਆਂ ...
ਸੈਲਾ ਖੁਰਦ, 12 ਜੂਨ (ਹਰਵਿੰਦਰ ਸਿੰਘ ਬੰਗਾ)-ਸਥਾਨਕ ਕੁਆਂਟਪ ਪੇਪਰ ਮਿੱਲ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਨ ਸਬੰਧੀ ਇਲਾਕੇ ਦੇ ਮੋਹਤਵਰਾਂ ਦੀ ਮੰਗ 'ਤੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਸੈਲਾ ਕਲਾਂ ਤੇ ਖੁੱਸੀ ਪੱਦੀ ਿਲੰਕ ਰੋਡ 'ਤੇ ਮਿੱਲ ਵਲੋਂ ...
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਇੱਕ ਔਰਤ ਸਮੇਤ 2 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 3 ਕਿੱਲੋ ਚੂਰਾ ਪੋਸਤ ਬਰਾਮਦ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਥਾਣਾ ਚੱਬੇਵਾਲ ਪੁਲਿਸ ਨੇ ਪਵਿੱਤਰ ਲਾਲ ਵਾਸੀ ਸੈਂਟਰਲ ਟਾਊਨ ਨੂੰ ...
ਹੁਸ਼ਿਆਰਪੁਰ, 12 ਜੂਨ (ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-ਪਿੰਡ ਜਹਾਨਖੇਲਾਂ ਦੇ ਵਾਸੀਆਂ ਵਲੋਂ ਪਿੰਡ 'ਚ ਲਗਾਈ ਜਾ ਰਹੀ ਕੋਕਾ ਕੋਲਾ ਫੈਕਟਰੀ ਨੂੰ ਬੰਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਰਾਹੀਂ ਮੁੱਖ ਮੰਤਰੀ ਪੰਜਾਬ ਤੇ ਮੁੱਖ ਸਕੱਤਰ ਨੂੰ ਮੰਗ ਪੱਤਰ ...
ਕੋਟਫਤੂਹੀ, 12 ਜੂਨ (ਅਮਰਜੀਤ ਸਿੰਘ ਰਾਜਾ)-ਗੁਰਦੁਆਰਾ ਸੰਤ ਦੀਵਾਨ ਸਿੰਘ-ਸੰਤ ਨਿਧਾਨ ਸਿੰਘ ਪਿੰਡ ਨਡਾਲੋਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਤ ਦੀਵਾਨ ਸਿੰਘ ਦੀ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ...
ਜਲੰਧਰ, 12 ਜੂਨ (ਹਰਵਿੰਦਰ ਸਿੰਘ ਫੁੱਲ)-ਐਸ. ਸੀ. ਸਕਾਲਰਸ਼ਿਪ ਸਕੀਮ ਨੂੰ ਤਰਤੀਬ ਬੰਧ ਤਰੀਕੇ ਨਾਲ ਖਤਮ ਕਰਨ ਦੀ ਕੇਂਦਰ ਸਰਕਾਰ ਦੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਸੰਤ ਸਤਵਿੰਦਰ ਸਿੰਘ ਹੀਰਾ (ਰਾਸ਼ਟਰੀ ਪ੍ਰਧਾਨ ਆਅਲ ਇੰਡੀਆ ਆਦਿ ...
ਗੜ੍ਹਦੀਵਾਲਾ, 12 ਜੂਨ (ਚੱਗਰ)-ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੇ ਸਮਾਜ ਸੇਵੀ ਕੰਮ ਨੂੰ ਵਧਾਉਂਦੇ ਹੋਏ ਪਿੰਡ ਤਲਵੰਡੀ ਜੱਟਾਂ ਦੀ ਇਕ ਬਜ਼ੁਰਗ ਮਾਤਾ ਨੂੰ ਘਰ ਬਣਾ ਕੇ ਦਿੱਤਾ ਗਿਆ | ਇਸ ਸਬੰਧੀ ਪ੍ਰਧਾਨ ਮਨਜੋਤ ਸਿੰਘ ...
ਗੜ੍ਹਦੀਵਾਲਾ, 12 ਜੂਨ (ਗੋਂਦਪੁਰ/ਚੱਗਰ)-ਖੁਸ਼ਹਾਲੀ ਦੇ ਰਾਖੇ ਜ਼ਮੀਨੀ ਪੱਧਰ 'ਤੇ ਲੋਕਪੱਖੀ ਯੋਜਨਾਵਾਂ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ | ਹੁਣ ਤੱਕ ਰਾਜ ਵਿਚ ਕੁੱਲ 2900 ਖੁਸ਼ਹਾਲੀ ਦੇ ਰਾਖੇ ਕੰਮ ਕਰ ਰਹੇ ਹਨ ਅਤੇ ਇਸ ਸਾਲ ਦੇ ਅਖੀਰ ...
ਹਾਜੀਪੁਰ, 12 ਜੂਨ (ਰਣਜੀਤ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਹਾਜੀਪੁਰ ਨੇ ਖੇਤੀਬਾੜੀ ਵਿਕਾਸ ਅਫ਼ਸਰ ਅਜਰ ਸਿੰਘ ਕੰਵਰ ਦੀ ਅਗਵਾਈ ਹੇਠ ਹਾਜੀਪੁਰ ਦੀ ਪੁਲਿਸ ਟੀਮ ਨਾਲ ਪਿੰਡ ...
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ)-ਪੀ.ਸੀ.ਐਮ.ਐਸ. ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੁਸ਼ਿਆਰਪੁਰ ਵਿਖੇ ਪ੍ਰਧਾਨ ਡਾ: ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬੀਤੇ ਦਿਨ ਬਰਨਾਲਾ ਤੇ ਕਪੂਰਥਲਾ ਦੇ ਮੈਡੀਕਲ ਅਫ਼ਸਰਾਂ 'ਤੇ ਹੋਏ ਹਮਲੇ ਦੀ ਸਖਤ ...
ਹੁਸ਼ਿਆਰਪੁਰ, 12 ਜੂਨ (ਹਰਪ੍ਰੀਤ ਕੌਰ)-ਲਾਇਨਜ਼ ਕਲੱਬ ਐਕਸ਼ਨ ਨੇ ਵੱਧ ਰਹੀ ਗਰਮੀ ਕਾਰਨ ਪਾਣੀ ਦੀ ਕਮੀ ਤੇ ਪੰਛੀਆਂ ਦੀ ਪਿਆਸ ਨੂੰ ਧਿਆਨ ਵਿਚ ਰੱਖਦੇ ਹੋਏ ਗੁਰਦੁਵਾਰਾ ਮਿੱਠਾ ਟਿਵਾਣਾ ਦੇ ਬਾਹਰ ਲੋਕਾਂ ਨੂੰ ਮਿੱਟੀ ਦੇ ਕੁੱਜੇ ਭੇਟ ਕੀਤੇ | ਇਨ੍ਹਾਂ ਕੁੱਜਿਆਂ ਨੂੰ ...
ਦਸੂਹਾ, 12 ਜੂਨ (ਭੁੱਲਰ)-ਆਲ ਕੇਡਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਡੀ.ਏ/ਪੇ ਕਮਿਸ਼ਨ ਦੀ ਰਿਪੋਰਟ ਜਾਰੀ ਨਾ ਹੋਣ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ | ਐਸ.ਐਮ. ਜੋਤੀ ਤੇ ਜਨਰਲ ਸਕੱਤਰ ਜੈ ਦੇਵ ਰਿਸੀ ਨੇ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਤੁਰੰਤ ...
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ)-ਇਸਤਰੀ ਅਕਾਲੀ ਦਲ ਸ਼ਹਿਰੀ ਵਲੋਂ ਐਲਾਨੀ ਜਥੇਬੰਦੀ 'ਚ ਬੀਬੀ ਮਨਜੀਤ ਕੌਰ ਜੰਡਾ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਤੇ ਪ੍ਰੈੱਸ ਸਕੱਤਰ ਬਣਾਇਆ ਗਿਆ | ਆਪਣੀ ਇਸ ਨਿਯੁਕਤੀ ਲਈ ਉਨ੍ਹਾਂ ਸਾਬਕਾ ਮੁੱਖ ਮੰਤਰੀ ...
ਰਾਮਗੜ੍ਹ ਸੀਕਰੀ, 12 ਜੂਨ (ਕਟੋਚ)-ਸਰਕਾਰੀ ਹਾਈ ਸਕੂਲ ਅਮਰੋਹ ਵਿਖੇ ਸਕੂਲ ਪ੍ਰਮੁੱਖ ਅਵਤਾਰ ਸਿੰਘ ਦੀ ਦੇਖ-ਰੇਖ ਵਿਚ ਵਿਸ਼ਵ ਵਾਤਾਵਰਨ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਬੂਟਾ ਰੋਪਣ ਦੇ ਨਾਲ-ਨਾਲ ਗਿਆਨ ਪਰਖ ਮੁਕਾਬਲੇ ਵੀ ਕਰਵਾਏ ਗਏ | ਇਸ ਵਿਚ ਸਾਇੰਸ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX