ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  1 day ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  1 day ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  1 day ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  1 day ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  1 day ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਕੁਲਥਮ ਦੇ ਨੌਜਵਾਨ ਦੀ ਮਨੀਲਾ 'ਚ ਗੋਲੀ ਮਾਰ ਕੇ ਹੱਤਿਆ
. . .  1 day ago
ਮੇਹਲੀ, 21 ਜਨਵਰੀ (ਗੁਰਜਿੰਦਰ ਸਿੰਘ ਗੁਰੂ, ਸੰਦੀਪ ਸਿੰਘ) - ਬਲਾਕ ਬੰਗਾ ਦੇ ਪਿੰਡ ਕੁਲਥਮ ਦੇ ਨੌਜਵਾਨ ਦੀ ਮਨੀਲਾ ਵਿਖੇ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ...
ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸਿੰਗਲਾ ਨੇ ਰੇਲਵੇ ਓਵਰਬ੍ਰਿਜ ਦਾ ਰੱਖਿਆ ਨੀਂਹ ਪੱਥਰ
. . .  1 day ago
ਸ੍ਰੀ ਮੁਕਤਸਰ ਸਾਹਿਬ, 21 ਜਨਵਰੀ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਰ੍ਹਦੇ ਮੀਂਹ 'ਚ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਿਆ ਇਸ ਤੋਂ ਪਹਿਲਾਂ ਸਿੰਗਲਾ ਭੂਮੀ ਪੂਜਣ ਰਸਮ 'ਚ ....
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ ਨੇੜੇ ਨਦੀ 'ਚ ਕਿਸ਼ਤੀ ਪਲਟਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਕੁੱਲ 22 ਲੋਕ ਸਵਾਰ ਸਨ। ਮਛੇਰਿਆ ਅਤੇ ਕੋਸਟ ਗਾਰਡ...
ਤਿਹਾੜ ਜੇਲ੍ਹ ਅਧਿਕਾਰੀਆਂ ਦੀ ਪਟੀਸ਼ਨ ਖ਼ਾਰਜ, 15 ਮਿਨਟ ਆਈ.ਐਸ.ਡੀ. ਕਾਲ ਕਰ ਸਕੇਗਾ ਮਿਸ਼ੇਲ
. . .  1 day ago
ਨਵੀਂ ਦਿੱਲੀ, 21 ਜਨਵਰੀ- ਅਗਸਤਾ ਵੈਸਟਲੈਂਡ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਨੂੰ ਹਰ ਹਫ਼ਤੇ 15 ਮਿਨਟ ਤਕ ....
ਤਲਵੰਡੀ ਭਾਈ ਦੀ ਦਾਣਾ ਮੰਡੀ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਤਲਵੰਡੀ ਭਾਈ, 21 ਜਨਵਰੀ (ਕੁਲਜਿੰਦਰ ਕੁਮਾਰ ਗਿੱਲ)- ਸਥਾਨਕ ਦਾਣਾ ਮੰਡੀ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸੁਖਚੈਨ ਸਿੰਘ(23) ਵਾਸੀ ਵਾਰਡ ਨੰ. 7, ਤਲਵੰਡੀ ਭਾਈ ਵਜੋਂ ਹੋਈ ਹੈ। ਤਲਵੰਡੀ ਭਾਈ ਦੇ ਮੁਖੀ ਅਥੀਨਵ ਚੌਹਾਨ ਵੱਲੋਂ ......
ਰਾਜਾਸਾਂਸੀ ਦੇ ਪਿੰਡ ਖਿਆਲਾ ਵਿਖੇ ਪਹੁੰਚੇ ਸੁਖਬੀਰ ਬਾਦਲ
. . .  1 day ago
ਜੰਮੂ-ਕਸ਼ਮੀਰ : ਅੱਤਵਾਦੀਆਂ ਨਾਲ ਮੁਠਭੇੜ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ
. . .  1 day ago
ਜੋਧ ਸਿੰਘ ਸਮਰਾ ਤੇ ਮਜੀਠੀਆ ਮਿਲ ਕੇ ਸੰਭਾਲਣਗੇ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ - ਬਾਦਲ
. . .  1 day ago
ਸ਼ਰਾਬ ਦੇ ਦੁੱਖ ਕਾਰਨ ਹੀ ਭਗਵੰਤ ਮਾਨ ਦੇ ਪਰਿਵਾਰ ਨੇ ਉਸ ਨੂੰ ਛੱਡਿਆ- ਮਜੀਠੀਆ
. . .  1 day ago
ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  1 day ago
ਭਗਵੰਤ ਮਾਨ ਵਲੋਂ ਸ਼ਰਾਬ ਛੱਡਣ 'ਤੇ ਬੋਲੇ ਬਾਦਲ, ਕਿਹਾ- ਉਨ੍ਹਾਂ ਵਲੋਂ ਕੁਝ ਸਮੇਂ ਲਈ ਛੱਡੀਆਂ ਜਾਂਦੀਆਂ ਹਨ ਕਈ ਚੀਜ਼ਾਂ
. . .  1 day ago
ਸ਼ਾਹ ਦੇ ਹੈਲੀਕਾਪਟਰ ਲੈਂਡਿੰਗ ਨੂੰ ਮਾਲਦਾ 'ਚ ਇਜਾਜ਼ਤ ਨਾ ਦਿੱਤੇ ਜਾਣ ਨੂੰ ਭਾਜਪਾ ਨੇ ਦੱਸਿਆ ਸਾਜ਼ਿਸ਼
. . .  1 day ago
ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਤਾਪ ਸਿੰਘ ਬਾਜਵਾ
. . .  1 day ago
ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਦੇਹਾਂਤ
. . .  1 day ago
ਅਫ਼ਗਾਨਿਸਤਾਨ 'ਚ ਵਿਸ਼ੇਸ਼ ਬਲਾਂ ਦੇ ਟਿਕਾਣੇ 'ਤੇ ਕਾਰ ਬੰਬ ਧਮਾਕਾ, 18 ਦੀ ਮੌਤ
. . .  1 day ago
ਜਿਹੜੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਨੂੰ ਲਿਆਂਦਾ ਜਾਵੇਗਾ ਵਾਪਸ- ਰਾਜਨਾਥ ਸਿੰਘ
. . .  1 day ago
ਮਾਇਆਵਤੀ 'ਤੇ ਟਿੱਪਣੀ ਮਾਮਲਾ : ਭਾਜਪਾ ਵਿਧਾਇਕਾ ਨੂੰ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
. . .  1 day ago
ਖਹਿਰਾ ਦਾ 'ਆਪ' 'ਤੇ ਹਮਲਾ, ਕਿਹਾ- ਭਗਵੰਤ ਮਾਨ ਦੀ ਸ਼ਰਾਬ ਛੁਡਾਊ ਸੀ ਬਰਨਾਲਾ ਰੈਲੀ
. . .  1 day ago
ਸ੍ਰੀਲੰਕਾ ਨੇ 16 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
. . .  1 day ago
ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਸੁਖਬੀਰ ਬਾਦਲ
. . .  1 day ago
ਜਨਰਲ ਵਰਗ ਦੇ ਰਾਖਵਾਂਕਰਨ ਦੇ ਖ਼ਿਲਾਫ਼ ਪਟੀਸ਼ਨ ਦਾਇਰ, ਮਦਰਾਸ ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  1 day ago
ਸੁਖਬੀਰ ਬਾਦਲ ਅੱਜ ਹਲਕਾ ਰਾਜਾਸਾਂਸੀ ਦੇ ਪਿੰਡਾਂ ਦਾ ਕਰਨਗੇ ਦੌਰਾ
. . .  1 day ago
ਸਵਾਈਨ ਫਲੂ ਕਾਰਨ ਔਰਤ ਦੀ ਮੌਤ
. . .  1 day ago
ਮੈਕਸੀਕੋ : ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 85
. . .  1 day ago
ਨੇਤਾਵਾਂ ਦੀ ਹੱਤਿਆ ਦੇ ਵਿਰੋਧ 'ਚ ਭਾਜਪਾ ਦਾ ਮੁੱਖ ਮੰਤਰੀ ਕਮਲ ਨਾਥ ਦੇ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਾਗੇਸ਼ਵਰ ਰਾਓ ਦੇ ਨਿਯੁਕਤੀ ਮਾਮਲੇ ਦੀ ਸੁਣਵਾਈ ਤੋਂ ਅਲੱਗ ਹੋਏ ਸੀ.ਜੇ.ਆਈ
. . .  1 day ago
ਹਲਕਾ ਅਜਨਾਲਾ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ ਸੁਖਬੀਰ ਬਾਦਲ
. . .  1 day ago
ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੀਲੌਂਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਜੰਮੂ-ਕਸ਼ਮੀਰ ਦੇ ਬਡਗਾਮ 'ਚ ਮੁੱਠਭੇੜ ਦੌਰਾਨ 2 ਅੱਤਵਾਦੀ ਢੇਰ
. . .  1 day ago
80 ਕਰੋੜ ਰੁਪਏ ਦੀ ਹੈਰੋਇਨ ਸਮੇਤ 6 ਕਾਬੂ
. . .  1 day ago
ਮੇਹੁਲ ਚੌਕਸੀ ਨੇ ਐਂਟੀਗੁਆ 'ਚ ਆਪਣਾ ਭਾਰਤੀ ਪਾਸਪੋਰਟ ਕਰਵਾਇਆ ਜਮਾਂ
. . .  1 day ago
ਫਾਰਮੇਸੀ ਕੌਂਸਲ ਦੇ ਐਲਾਨੇ ਨਤੀਜਿਆਂ 'ਚ 6 ਮੈਂਬਰ ਚੁਣੇ ਗਏ
. . .  1 day ago
ਸੁਸ਼ਮਾ ਸਵਰਾਜ ਅਤੇ ਯੋਗੀ ਨੇ ਯੂਥ ਪ੍ਰਵਾਸੀ ਭਾਰਤੀ ਦਿਵਸ ਦਾ ਕੀਤਾ ਉਦਘਾਟਨ
. . .  1 day ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  1 day ago
ਸੁਲਤਾਨਪੁਰ ਲੋਧੀ 'ਚ ਮੀਂਹ ਪੈਣ ਕਾਰਨ ਠੰਢ 'ਚ ਹੋਇਆ ਵਾਧਾ
. . .  1 day ago
ਇਜ਼ਰਾਈਲ ਨੇ ਸੀਰੀਆ 'ਚ ਈਰਾਨੀ ਟਿਕਾਣਿਆਂ 'ਤੇ ਕੀਤੇ ਹਮਲੇ
. . .  1 day ago
ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਜਾਣ ਵਾਲੀਆਂ ਕਈ ਟਰੇਨਾਂ
. . .  1 day ago
ਮਾਲੀ 'ਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ 'ਤੇ ਹੋਏ ਹਮਲੇ 'ਚ 10 ਦੀ ਮੌਤ, 25 ਜ਼ਖ਼ਮੀ
. . .  1 day ago
ਅੱਜ ਦਾ ਵਿਚਾਰ
. . .  1 day ago
ਅਜਨਾਲਾ : ਘਰ ਚੋਂ 15 ਤੋਲੇ ਸੋਨੇ ਦੇ ਗਹਿਣੇ, ਨਗਦੀ ਅਤੇ ਕੈਨੇਡੀਅਨ ਡਾਲਰ ਚੋਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550
ਿਵਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸ਼ੋਰ ਪ੍ਰਦੂਸ਼ਣ ਸਿਖਰਾਂ 'ਤੇ, ਜ਼ਿਆਦਾਤਰ ਵਸੋਂ ਇਸ ਦੇ ਮਾਰੂ ਪ੍ਰਭਾਵਾਂ ਤੋਂ ਬੇਖ਼ਬਰ

ਮੁਕੰਦਪੁਰ, 12 ਜੂਨ (ਅਮਰੀਕ ਸਿੰਘ ਢੀਂਡਸਾ)- ਵਾਤਾਵਰਨ ਦੇ ਗੰਧਲੇਪਣ ਦਾ ਡੰਕਾ ਠੋਕ ਵਜਾ ਕੇ ਵਜਾਇਆ ਜਾ ਰਿਹਾ ਹੈ ਜਿਸ ਪ੍ਰਤੀ ਲੋਕਾਂ ਵਿਚ ਥੋੜੀ ਬਹੁਤ ਚੇਤਨਤਾ ਜਰੂਰ ਆਈ ਹੈ | ਪਰ ਇਸ ਦੇ ਨਾਲ ਹੀ ਇਕ ਹੋਰ ਬੜਾ ਮਾਰੂ ਪ੍ਰਦੂਸ਼ਣ ਜੋ ਲੋਕਾਂ ਨੂੰ ਬੋਲੇਪਨ ਦੀ ਕਗਾਰ 'ਤੇ ਲਿਜਾ ਰਿਹਾ ਉਸ ਤੋਂ ਅਜੇ ਤੀਕ ਅਵੇਸਲਾਪਨ ਹੀ ਵਿਖਾਇਆ ਜਾ ਰਿਹਾ ਹੈ | ਇਸ ਅਲਾਮਤ ਦਾ ਨਾਂਅ ਹੈ ਆਵਾਜ਼ ਦਾ (ਸ਼ੋਰ) ਪ੍ਰਦੂਸ਼ਣ | ਸ਼ੋਰ ਪ੍ਰਦੂਸ਼ਣ ਇਸ ਕਦਰ ਭਾਰੂ ਹੋ ਰਿਹਾ ਹੈ ਫਿਰ ਵੀ ਇਸਦੇ ਮਾੜੇ ਪ੍ਰਭਾਵਾਂ ਪ੍ਰਤੀ ਹਰ ਪਾਸੇ ਤੋਂ ਅਵੇਸਲਾਪਨ ਹੀ ਦਿਖਾਈ ਦੇ ਰਿਹਾ ਹੈ | ਸਵੇਰੇ ਸੁੱਤੇ ਉੱਠਦਿਆਂ ਸਾਰ ਹੀ ਧਾਰਮਿਕ ਅਸਥਾਨਾਂ ਤੋਂ ਉੱਚੀ ਆਵਾਜ਼ ਵਿਚ ਰੱਬ ਦਾ ਨਾਂਅ ਜਪਣ ਦੀ ਆੜ ਹੇਠ ਆਵਾਜ਼ ਦਾ ਸ਼ੋਰ ਜਬਰੀ ਠੋਸਿਆ ਜਾਂਦਾ ਹੈ ਜਿਸ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹਕੁਮਨਾਮੇ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ ਕਿ ਗੁਰੂ ਘਰਾਂ ਦੇ ਸਪੀਕਰਾਂ ਦੀ ਆਵਾਜ਼ ਹਦੂਦ ਤੋਂ ਬਾਹਰ ਨਾ ਜਾਵੇ ਤੇ ਨਾ ਹੀ ਕਦੇ ਹੁਕਮ ਦੇਣ ਵਾਲਿਆਂ ਵਲੋਂ ਇਸ ਨੂੰ ਲਾਗੂ ਕਰਵਾਉਣ ਲਈ ਕੋਈ ਕਾਰਵਾਈ ਹੀ ਕੀਤੀ ਜਾਂਦੀ ਹੈ | ਜਿਨ੍ਹਾਂ ਅਸਥਾਨਾਂ ਤੋਂ ਰੋਜ਼ਾਨਾ ਹੁਕਮਨਾਮਾ ਲੈ ਕੇ ਬਾਹਰਲੇ ਸਪੀਕਰ ਬੰਦ ਕਰ ਦਿੱਤੇ ਜਾਂਦੇ ਹਨ ਉਨ੍ਹਾਂ ਵਲੋਂ ਵੀ ਹਫ਼ਤੇ ਜਾਂ ਮਹੀਨੇ ਬਾਅਦ ਸਪੀਕਰਾਂ ਦੀ ਦੋ ਦਿਨਾਂ ਲਈ ਪੂਰੀ ਆਵਾਜ਼ ਕਰ ਕੇ ਆਪਣੀ ਹੋਂਦ ਦਾ ਇਜਹਾਰ ਕਰਵਾਇਆ ਜਾਂਦਾ ਹੈ | ਇਸ ਤੋਂ ਬਾਅਦ ਸਬਜੀ, ਕਰਿਆਨਾ, ਧਾਰਮਿਕ ਪ੍ਰੋਗਰਾਮਾਂ ਦੀ ਮਸ਼ਹੂਰੀ, ਕਬਾੜ ਖਰੀਦਣ ਤੇ ਵੇਚਣ ਵਾਲਿਆਂ ਵਲੋਂ ਆਪਣੀਆਂ ਗੱਡੀਆਂ ਆਮ ਤੌਰ 'ਤੇ ਛੋਟੇ ਹਾਥੀਆਂ 'ਤੇ ਰਿਕਾਰਡ ਕੀਤੀਆਂ ਬੇਤੁਕੀਆਂ ਸੁਰਾਂ ਕੰਨ ਪਾੜ੍ਹਵੀਂ ਆਵਾਜ਼ ਲੋਕਾਂ ਦੇ ਦਿਲੋ ਦਿਮਾਗ 'ਤੇ ਮਾਰੂ ਪ੍ਰਭਾਵ ਪਾਉਂਦੀਆਂ ਹਨ | ਸਾਰਾ ਦਿਨ ਇਹ ਸਿਲਸਿਲਾ ਚਲਦਾ ਹੈ | ਫਿਰ ਗੱਲ ਕਰਨੀ ਬਣਦੀ ਹੈ ਮਨਚਲੇ ਮੋਟਰਸਾਈਕਲਾਂ ਵਾਲੇ ਕਾਕਿਆਂ ਦੀ, ਜਿਨ੍ਹਾਂ 'ਚੋਂ ਕਈਆਂ ਦੀ ਉਮਰ ਵੀ ਅਜੇ ਬਾਈਕ ਚਲਾਉਣ ਦੀ ਨਹੀਂ ਹੁੰਦੀ ਉਨ੍ਹਾਂ ਵਲੋਂ ਬਾਈਕਾਂ ਦੇ ਅਸਲੀ ਸਾਈਲੈਂਸਰ ਲੁਹਾ ਕੇ ਜ਼ਿਆਦਾ ਸ਼ੋਰ ਕਰਨ ਵਾਲੇ ਸਾਈਲੈਂਸਰ ਲਗਾ ਕੇ ਸਾਰਾ ਦਿਨ ਗਲੀਆਂ ਵਿਚ ਧਮੱਚੜ ਪਾਇਆ ਜਾਂਦਾ ਹੈ ਜਿਨ੍ਹਾਂ ਨੂੰ ਰੋਕਣ ਦੀ ਕਿਸੇ ਦੀ ਹਿੰਮਤ ਹੀ ਨਹੀਂ ਪੈਂਦੀ | ਇਥੋਂ ਤੱਕ ਕਿ ਨਿਰਧਾਰਿਤ ਆਵਾਜ਼ ਵਾਲੇ ਹਾਰਨ ਵਿਰਲਿਆਂ ਨੇ ਹੀ ਰੱਖੇ ਹਨ ਨਹੀਂ ਤਾਂ ਜਿਆਦਾ ਸ਼ੋਰ ਕਰਨ (ਪ੍ਰੈਸ਼ਰ ਹਾਰਨ) ਵਗੈਰਾ ਕਿਸੇ ਵਜਾ ਤੋਂ ਕੰਨ ਪਾੜਵੀਂਆਂ ਤੇ ਡਰਾਉਣੀਆਂ ਆਵਾਜ਼ਾਂ ਵਾਲੇ ਹਾਰਨਾਂ ਨਾਲ ਲੋਕਾਂ ਦਾ ਤਰਾਹ ਕੱਢਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਮਿੰਨੀਆਂ ਬੱਸਾਂ, ਕਾਰਾਂ ਜ਼ਿਆਦਾਤਰ ਭਾਰ ਢੋਣ (ਛੋਟੇ ਹਾਥੀ) ਵਾਲੇ ਵੀ ਸਫ਼ਰ ਦੌਰਾਨ ਉੱਚੀਆਂ ਆਵਾਜ਼ਾਂ ਵਿਚ ਸਟੀਰੀਓ ਲਗਾ ਕੇ ਸ਼ੋਰ ਮਚਾਉਣ ਵਿਚ ਪੂਰਾ ਯੋਗਦਾਨ ਪਾ ਰਹੇ ਹਨ | ਪਿੰਡਾਂ ਦੇ ਟਰੈਕਟਰ ਚਲਾਉਣ ਵਾਲੇ ਕਾਕਿਆਂ ਵਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਸ਼ੋਰ ਮਚਾਉਣ ਦੀ, ਟਰੈਕਟਰਾਂ 'ਤੇ ਵੱਡੇ ਵੱਡੇ ਸਾਊਾਡ ਸਿਸਟਮ ਲਗਾ ਕੇ ਖੇਤਾਂ ਤੋਂ ਇਲਾਵਾ ਪਿੰਡਾਂ ਦੀਆਂ ਗਲੀਆਂ ਵਿਚ ਉੱਚੀ ਆਵਾਜ਼ ਨਾਲ ਲੱਚਰ ਗੀਤਾਂ ਰਾਹੀਂ ਪੂਰੀ ਅਸ਼ਲੀਲਤਾ ਵਾਲਾ ਸ਼ੋਰ ਪ੍ਰਤੱਖ ਵਿਖਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਕਈ ਥਾਵਾਂ 'ਤੇ ਛਬੀਲਾਂ ਦੌਰਾਨ ਵੀ ਉੱਚੀ ਆਵਾਜ਼ 'ਚ ਡੀ.ਜੇ. ਵਜਾਏ ਜਾਂਦੇ ਹਨ | ਵਿਆਹ ਸ਼ਾਦੀਆਂ ਸਮੇਂ ਸ਼ੋਰ ਪ੍ਰਦੂਸ਼ਣ ਦੀ ਇੰਤਹਾ ਹੁੰਦੀ ਹੈ ਭਾਵੇਂ ਪ੍ਰਸ਼ਾਸਨ ਵਲੋਂ ਰਾਤ ਦਸ ਵਜੇ ਤੋਂ ਬਾਅਦ ਡੀ. ਜੇ. ਵਗੈਰਾ ਵਜਾਉਣ 'ਤੇ ਪੂਰਨ ਪਾਬੰਦੀ ਦਾ ਐਲਾਨ ਕੀਤਾ ਹੋਇਆ ਹੈ ਪ੍ਰੰਤੂ ਇਹ ਵੀ ਬਾਕੀ ਐਲਾਨਾਂ ਵਾਂਗ ਡੰਗ ਟਪਾਈ ਜਾ ਰਿਹਾ ਹੈ | ਸਿਤਮ ਜਰੀਫੀ ਇਹ ਹੈ ਕਿ ਆਮ ਲੋਕਾਂ ਵਲੋਂ ਇਸ ਪ੍ਰਤੀ ਅਵੇਸਲਾਪਨ ਦਿਖਾਉਣਾ ਖ਼ਤਰੇ ਤੋਂ ਘੱਟ ਨਹੀਂ, ਵਿਆਹਾਂ ਸ਼ਾਦੀਆਂ ਦੌਰਾਨ ਵੇਖਿਆ ਜਾਵੇ ਤਾਂ ਨੌਜਵਾਨਾਂ ਤੋਂ ਇਲਾਵਾ ਪੈਲੇਸਾਂ ਦੇ ਹਾਲਾਂ ਵਿਚ ਕੋਈ ਵਿਰਲਾ ਹੀ ਬੈਠਦਾ ਹੈ ਜਿਸ ਦੀ ਵਜ੍ਹਾ ਸਿਰਫ ਕੰਨ ਪਾੜ੍ਹਵਾਂ ਸ਼ੋਰ ਹੀ ਹੁੰਦਾ ਹੈ | ਬੁੱਧੀ ਜੀਵੀ ਤੇ ਪੰਜਾਬ ਦੇ ਭਲੇ ਲਈ ਸੋਚਣ ਵਾਲਿਆਂ ਦਾ ਕਹਿਣਾ ਹੈ ਕਿ ਅਗਰ ਇਸ ਅਲਾਮਤ 'ਤੇ ਕਾਬੂ ਨਾ ਪਾਇਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਿਸ ਸਮੇ ਪੰਜਾਬੀਆਂ ਦੀ ਬਹੁਗਿਣਤੀ ਬੋਲੇਪਨ ਦਾ ਸ਼ਿਕਾਰ ਹੋ ਜਾਵੇਗੀ |

ਸਮੂਹ ਬੀ.ਈ.ਈਜ਼ ਤੇ ਐਲ.ਐਚ.ਵੀਜ਼ ਦੀ ਮੀਟਿੰਗ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)-ਡਾ: ਸੁਖਵਿੰਦਰ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਨਵਾਂਸ਼ਹਿਰ ਵਿਖੇ ਸਮੂਹ ਬਲਾਕ ਐਕਸਟੈਨਸ਼ਨ ਐਜੂਕੇਟਰ ਅਤੇ ਐਲ.ਐਚ.ਵੀਜ਼ ਦੀ ਮੀਟਿੰਗ ਹੋਈ | ਇਸ ਮੀਟਿੰਗ ਵਿਚ ਵੱਖ ਵੱਖ ...

ਪੂਰੀ ਖ਼ਬਰ »

ਭਲਵਾਨ ਜਾਡਲਾ ਆਲ ਇੰਡੀਆ ਦੇ ਚੇਅਰਮੈਨ ਨਿਯੁਕਤ

ਬੰਗਾ, 12 ਜੂਨ (ਜਸਬੀਰ ਸਿੰਘ ਨੂਰਪੁਰ)-ਇੰਟਰ ਨੈਸ਼ਨਲ ਫੈਡਰੇਸ਼ਨ ਆਫ਼ ਬਾਡੀ ਬਿਲਡਿੰਗ ਤੇ ਫਿਟਨਸ ਐਸੋਸੀਏਸ਼ਨ ਵਲੋਂ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੂੰ ਭਾਰਤ ਦਾ ਕੌਮੀ ਚੇਅਰਮੈਨ ਨਿਯੁਕਤ ਕੀਤਾ | ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਚੌਧਰੀ ਪਰਵਿੰਦਰ ਪਨਵਰ ...

ਪੂਰੀ ਖ਼ਬਰ »

ਬੁਰਜ ਟਹਿਲ ਦਾਸ ਵਿਖੇ ਇਕ ਵਿਅਕਤੀ ਨੂੰ ਹਮਲਾ ਕਰ ਕੇ ਕੀਤਾ ਜ਼ਖ਼ਮੀ

ਉੜਾਪੜ/ਲਸਾੜਾ, 12 ਜੂਨ (ਲਖਵੀਰ ਸਿੰਘ ਖੁਰਦ)- ਬਲਾਕ ਔੜ ਦੇ ਪਿੰਡ ਬੁਰਜ ਟਹਿਲ ਦਾਸ ਵਿਖੇ ਖੇਤਾਂ ਤੋਂ ਕੰਮ ਕਰਕੇ ਆਉਂਦੇ ਕਿਸਾਨ ਨੂੰ ਕੁਝ ਨੌਜਵਾਨਾਂ ਵਲੋਂ ਇਕੱਲਾ ਵੇਖ ਕੇ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀਂ ਕਰਨ ਦਾ ਸਮਾਚਾਰ ...

ਪੂਰੀ ਖ਼ਬਰ »

ਪਿੰਡ ਬਛੌੜੀ ਦੇ ਗੁਰੂ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ-ਕਥਿਤ ਦੋਸ਼ੀ ਗਿ੍ਫ਼ਤਾਰ

ਭੱਦੀ/ਬਲਾਚੌਰ, 12 ਜੂਨ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਾ ਧਰਮਸ਼ਾਲਾ ਪਿੰਡ ਬਛੌੜੀ (ਬਲਾਚੌਰ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਮੰਦਰ 'ਚ ਚੋਰਾਂ ਵਲੋਂ ਗੋਲਕ ਭੰਨ ਕੇ ਨਕਦੀ ਚੋਰੀ

ਮੁਕੰਦਪੁਰ, 12 ਜੂਨ (ਅਮਰੀਕ ਸਿੰਘ ਢੀਂਡਸਾ)- ਪਿੰਡ ਹਕੀਮਪੁਰ ਵਿਖੇ ਚੋਰਾਂ ਵਲੋਂ ਮੰਦਰ ਬਾਬਾ ਬਾਲਕ ਨਾਥ ਦੇ ਖਜਾਨੇ ਦਾ ਤਾਲਾ ਭੰਨ ਕੇ ਉਸ ਵਿਚੋਂ ਦਾਨ ਕੀਤੀ ਮਾਇਆ ਚੋਰੀ ਕਰ ਲੈਣ ਦੀ ਖਬਰ ਹੈ | ਇਸ ਸਬੰਧੀ ਰਾਜੀਵ ਸ਼ਰਮਾ ਨੇ ਦੱਸਿਆ ਕਿ ਰਾਤ ਨੂੰ ਚੋਰਾਂ ਵਲੋਂ ਤੋੜੀ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦੇ ਨਾਂਅ 'ਤੇ 6 ਲੱਖ 60 ਹਜ਼ਾਰ ਦੀ ਠੱਗੀ ਮਾਰਨ ਵਾਲੇ ਏਜੰਟ ਿਖ਼ਲਾਫ਼ ਪਰਚਾ ਦਰਜ

ਬਹਿਰਾਮ, 12 ਜੂਨ (ਨਛੱਤਰ ਸਿੰਘ ਬਹਿਰਾਮ)- ਦਫ਼ਤਰ ਸੀਨੀਅਰ ਪੁਲਿਸ ਕਪਤਾਨ ਪੀ.ਸੀ. ਬ੍ਰਾਂਚ ਸ਼ਹੀਦ ਭਗਤ ਸਿੰਘ ਨਗਰ ਵਿਖੇ ਦਰਖਾਸਤ ਨੰਬਰ 312 ਜੋ ਰਾਮ ਦਾਸ ਉਰਫ ਆਰ.ਡੀ. ਰਾਮਾ ਪੁੱਤਰ ਸਵ: ਦੌਲਤ ਰਾਮ ਵਾਸੀ ਪਿੰਡ ਢੱਕ ਪੰਡੋਰੀ ਤਹਿ: ਫਗਵਾੜਾ ਜਿਲ੍ਹਾ ਕਪੂਰਥਲਾ ਨੇ ਦਿੱਤੀ ...

ਪੂਰੀ ਖ਼ਬਰ »

ਦੋ ਕਾਰਾਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ, ਦੋ ਜ਼ਖ਼ਮੀ

ਰੈਲਮਾਜਰਾ, 12 ਜੂਨ (ਸੁਭਾਸ਼ ਟੌਾਸਾ, ਰਾਕੇਸ਼ ਰੋਮੀ)- ਰੋਪੜ ਬਲਾਚੌਰ ਕੌਮੀ ਸੜਕ 'ਤੇ ਪਿੰਡ ਰਾਏਪੁਰ ਨੇੜੇ ਬੀਤੀ ਰਾਤ ਦੋ ਕਾਰਾਂ ਦੀ ਟੱਕਰ ਦੀ ਆਹਮੋ ਸਾਹਮਣੇ ਜ਼ੋਰਦਾਰ ਟੱਕਰ ਹੋ ਗਈ | ਜਿਸ ਵਿਚ ਦੋਵਾਂ ਕਾਰਾਂ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਵਿਅਕਤੀ ...

ਪੂਰੀ ਖ਼ਬਰ »

ਮੰਦਰ 'ਚੋਂ ਮੋਟਰਸਾਈਕਲ ਚੋਰੀ

ਔੜ, 12 ਜੂਨ (ਗੁਰਨਾਮ ਸਿੰਘ ਗਿਰਨ)- ਬਾਬਾ ਧਰਮ ਗਿਰ ਮੰਦਰ ਵਿਖੇ ਇਕ ਦੁਕਾਨਦਾਰ ਦਾ ਮੋਟਰਸਾਈਕਲ ਦਿਨ ਦਿਹਾੜੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੋਟਰਸਾਈਕਲ ਦੇ ਮਾਲਕ ਸੁਖਵਿੰਦਰ ਰਾਮ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਮਾਹਿਲ ਖ਼ੁਰਦ ਹਾਲ ਵਾਸੀ ਔੜ ਨੇ ...

ਪੂਰੀ ਖ਼ਬਰ »

ਸੂੰਢ ਸੰਸਥਾ ਦੇ ਬਾਹਰ ਸ਼ੈਡ ਨਾ ਹੋਣ ਕਰਕੇ ਸਿੱਖਿਆਰਥੀ ਧੁੱਪੇ ਛੱਲੀ ਵਾਂਗ ਭੁੱਜਣ ਲਈ ਮਜਬੂਰ

ਸੰਧਵਾਂ, 12 ਜੂਨ (ਪ੍ਰੇਮੀ ਸੰਧਵਾਂ)- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੂੰਢ 'ਚ 325 ਦੇ ਕਰੀਬ ਸਿੱਖਿਆਰਥੀ ਵੱਖ-ਵੱਖ ਟਰੇਡਾਂ 'ਚ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਹਨ ਪਰ ਸੰਸਥਾ ਦੇ ਬਾਹਰ ਸ਼ੈਡ ਨਾ ਹੋਣ ਕਰਕੇ ਉਨ੍ਹਾਂ ਨੂੰ ਬੱਸ ਦੀ ਉਡੀਕ ਕਰਨ ਵੇਲੇ ਅੱਤ ਦੀ ...

ਪੂਰੀ ਖ਼ਬਰ »

ਡੇਰਾ ਦੁੱਧਾਧਾਰੀ ਦਰਬਾਰ 'ਤੇ ਸਾਲਾਨਾ ਜੋੜ ਮੇਲਾ

ਘੁੰਮਣਾ, 12 ਜੂਨ (ਮਹਿੰਦਰ ਪਾਲ ਸਿੰਘ)- ਪਿੰਡ ਮਹੰਤ ਗੁਰਬਚਨ ਦਾਸ ਨਗਰ ਵਿਖੇ ਡੇਰਾ ਦੁੱਧਾਧਾਰੀ ਗੱਦੀ ਨਸ਼ੀਨ ਸੰਤ ਪ੍ਰੇਮ ਦਾਸ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਧੂਣੇ ਦਾ ਮੇਲਾ ਮਨਾਇਆ ਗਿਆ | ਹਵਨ ਯੱਗ ਕਰਨ ਉਪਰੰਤ ਗਾਇਕਾ ਬਲਵੀਰ ਰਾਗਣੀ ...

ਪੂਰੀ ਖ਼ਬਰ »

ਸਾਧੂ ਸਿੰਘ ਅਕੈਡਮੀ ਦੇ ਖਿਡਾਰੀਆਂ ਦੀ ਬੈਡਮਿੰਟਨ 'ਚ ਬੱਲੇ-ਬੱਲੇ

ਮੁਕੰਦਪੁਰ, 12 ਜੂਨ (ਅਮਰੀਕ ਸਿੰਘ ਢੀਂਡਸਾ)- ਸਵਰਗੀ ਮਹਾਂ ਸਿੰਘ ਦਿਉਲ ਯਾਦਗਾਰੀ ਸ਼ਹੀਦ ਭਗਤ ਸਿੰਘ ਨਗਰ ਦੁਆਰਾ ਕਰਵਾਏ ਗਏ ਬੈਡਮਿੰਟਨ ਟੂਰਨਾਮੈਂਟ ਵਿਚ ਸਾਧੂ ਸਿੰਘ ਸ਼ੇਰ ਗਿੱਲ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਪਹਿਲੀਆਂ ਪੁਜੀਸ਼ਨਾਂ ਲੈ ਕੇ ਅਦਾਰੇ ਦਾ ਨਾਂਅ ...

ਪੂਰੀ ਖ਼ਬਰ »

ਜੀ. ਓ. ਜੀਜ਼ ਵਲੋਂ ਰਿਪੋਰਟ ਕੀਤੀਆਂ ਸਮੱਸਿਆਵਾਂ ਦੇ ਨਿਪਟਾਰੇ 'ਚ ਜ਼ਿਲ੍ਹਾ ਪੰਜਵੇਂ ਸਥਾਨ 'ਤੇ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਜੀ.ਓ.ਜੀਜ਼ (ਖ਼ੁਸ਼ਹਾਲੀ ਦੇ ਰਾਖਿਆਂ) ਵਲੋਂ ਰਿਪੋਰਟ ਕੀਤੇ ਮਾਮਲਿਆਂ ਦੇ ਨਿਪਟਾਰੇ ਵਿਚ ਭਾਵੇਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਰਾਜ ਵਿਚ ਪੰਜਵੇਂ ਸਥਾਨ 'ਤੇ ਹੈ ਪਰ ਸਮੂਹ ਵਿਭਾਗਾਂ ਨੂੰ ਰਿਪੋਰਟ ਕੀਤੇ ਮਾਮਲਿਆਂ ਦੇ ...

ਪੂਰੀ ਖ਼ਬਰ »

ਨਕਲੀ ਪਸ਼ੂ ਡਾਕਟਰਾਂ ਦੀ ਭਰਮਾਰ ਕਾਰਨ ਪਸ਼ੂਆਂ ਦੀ ਜ਼ਿੰਦਗੀ ਵੀ ਪੈ ਰਹੀ ਹੈ ਖ਼ਤਰੇ 'ਚ

ਰੱਤੇਵਾਲ, 12 ਜੂਨ, (ਜੋਨੀ ਭਾਟੀਆ)- ਦਿਨੋਂ-ਦਿਨ ਸਰਕਾਰੀ ਜਾਂ ਪੜ੍ਹੇ-ਲਿਖੇ ਪਸ਼ੂ ਡਾਕਟਰਾਂ ਦੀ ਘਾਟ ਕਾਰਨ ਅੱਜ ਪਸ਼ੂ ਪਾਲਕਾਂ ਨੂੰ ਪ੍ਰਾਈਵੇਟ ਤੌਰ 'ਤੇ ਬਣੇ ਜਣੇ-ਖਣੇ ਜਾਂ ਝੋਲਾ ਚੁੱਕ ਡੰਗਰ ਡਾਕਟਰਾਂ ਤੋਂ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਕਿਉਂਕਿ ਸਰਕਾਰੀ ...

ਪੂਰੀ ਖ਼ਬਰ »

ਮਹਿਫਲ-ਏ-ਕੱਵਾਲ 16 ਨੂੰ ਤੇ ਭੰਡਾਰਾ 17 ਨੂੰ

ਬਹਿਰਾਮ, 12 ਜੂਨ (ਨਛੱਤਰ ਸਿੰਘ ਬਹਿਰਾਮ)- ਫ਼ਕੀਰਾਂ ਦੀ ਰੂਹ ਦੀ ਖੁਰਾਕ ਸਲਾਨਾ 'ਮਹਿਫਲ-ਏ -ਕਵਾਲ' ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ ਵਿਖੇ ਭਗਤ ਸੋਢੀ ਰਾਮ ਦੀ ਰਹਿਨੁਮਈ ਹੇਠ 16 ਜੂਨ ਨੂੰ ਦੇਰ ਰਾਤ ਤੱਕ ਨਾਮਵਰ ਕਵਾਲ ਪਾਰਟੀਆਂ ਪੇਸ਼ ਕਰਨਗੀਆਂ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਮੁਕੰਦਪੁਰ ਵਿਖੇ ਨਸ਼ਿਆਂ ਿਖ਼ਲਾਫ਼ ਨੁੱਕੜ ਨਾਟਕ

ਮੁਕੰਦਪੁਰ, 12 ਜੂਨ (ਅਮਰੀਕ ਸਿੰਘ ਢੀਂਡਸਾ, ਦੇਸ ਰਾਜ ਬੰਗਾ)- ਮੁਕੰਦਪੁਰ ਵਿਖੇ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਮੁੱਖ ਮਹਿਮਾਨ ਹਰੀਸ਼ ਦਿਆਮਾ ਐਸ.ਪੀ (ਹੈਡਕੁਆਟਰ) ਕਮ-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਆਮ ...

ਪੂਰੀ ਖ਼ਬਰ »

ਐਸ. ਸੀ. ਵਿਦਿਆਰਥੀਆਂ ਵਿਰੋਧੀ ਸਕਾਲਰਸ਼ਿਪ ਸਕੀਮ ਵਾਪਸ ਨਾ ਲਈ ਤਾਂ ਹੋਵੇਗਾ ਵਿਆਪਕ ਅੰਦੋਲਨ-ਸੰਤ ਸਮਾਜ

ਜਲੰਧਰ, 12 ਜੂਨ (ਹਰਵਿੰਦਰ ਸਿੰਘ ਫੁੱਲ)-ਐਸ. ਸੀ. ਸਕਾਲਰਸ਼ਿਪ ਸਕੀਮ ਨੂੰ ਤਰਤੀਬ ਬੰਧ ਤਰੀਕੇ ਨਾਲ ਖਤਮ ਕਰਨ ਦੀ ਕੇਂਦਰ ਸਰਕਾਰ ਦੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਸੰਤ ਸਤਵਿੰਦਰ ਸਿੰਘ ਹੀਰਾ (ਰਾਸ਼ਟਰੀ ਪ੍ਰਧਾਨ ਆਅਲ ਇੰਡੀਆ ਆਦਿ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 14 ਜੂਨ ਤੋਂ

ਨਵਾਂਸ਼ਹਿਰ, 12 ਜੂਨ (ਹਰਮਿੰਦਰ ਸਿੰਘ ਪਿੰਟੂ)- ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਰੋਡ ਵਿਖੇ 14 ਜੂਨ ਤੋਂ ਕਰਵਾਏ ਜਾ ਰਹੇ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਰੌਜ਼ਾ ਸ਼ਰੀਫ਼ ਮੰਢਾਲੀ ਨੂੰ ਜਾਂਦੀ ਸੜਕ ਦਾ ਨਿਰਮਾਣ ਜਲਦ ਹੋਵੇਗਾ-ਪੱਲੀ ਝਿੱਕੀ

ਮੇਹਲੀ, 12 ਜੂਨ (ਸੰਦੀਪ ਸਿੰਘ)- ਰੌਜ਼ਾ ਸ਼ਰੀਫ ਮੰਢਾਲੀ ਨੂੰ ਜਾਂਦੀ ਸੜਕ ਨੂੰ ਚੌੜਾ ਕਰਨ ਦਾ ਕੰਮ ਪਹਿਲ ਦੇ ਅਧਾਰ 'ਤੇ ਜਲਦ ਤੋਂ ਜਲਦ ਕਰਵਾਇਆ ਜਾਵੇਗਾ | ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ ਨੇ ਰੌਜ਼ਾ ਸ਼ਰੀਫ ...

ਪੂਰੀ ਖ਼ਬਰ »

ਹਾਦਸਿਆਂ ਨੂੰ ਸੱਦੇ ਦੇ ਰਹੇ ਹਨ ਸੜਕਾਂ 'ਤੇ ਘੁੰਮਦੇ ਪਸ਼ੂਆਂ ਦੇ ਝੁੰਡ

ਸੜੋਆ, 12 ਜੂਨ (ਨਾਨੋਵਾਲੀਆ)- ਦਿਨ ਪ੍ਰਤੀ ਦਿਨ ਸੜਕਾਂ 'ਤੇ ਵਾਪਰ ਰਹੇ ਹਾਦਸਿਆਂ ਕਾਰਨ ਹੁਣ ਤੱਕ ਅਣਗਿਣਤ ਘਰਾਂ ਦੇ ਚਿਰਾਗ਼ ਬੁੱਝ ਚੁੱਕੇ ਹਨ, ਜਿਸ ਵੱਲ ਸਾਡੀਆਂ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ | ਪ੍ਰਸ਼ਾਸਨ ਵਲੋਂ ਇਨ੍ਹਾਂ ਹਾਦਸਿਆਂ 'ਤੇ ਕਾਬੂ ...

ਪੂਰੀ ਖ਼ਬਰ »

ਬੰਗਾ 'ਚ ਕਰਵਾਏ ਕ੍ਰਿਕਟ ਟੂਰਨਾਮੈਂਟ ਦੌਰਾਨ ਮੰਡੀ ਬੰਗਾ ਦੀ ਟੀਮ ਜੇਤੂ

ਬੰਗਾ, 12 ਜੂਨ (ਜਸਬੀਰ ਸਿੰਘ ਨੂਰਪੁਰ)- ਸ਼ਿਵ ਕਲੱਬ ਸਿੱਧ ਮੁਹੱਲਾ ਬੰਗਾ ਵਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਡਾ: ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਪੁੱਜੇ | ਉਨ੍ਹਾਂ ਆਖਿਆ ਕਿ ਖੇਡ ਮੇਲੇ ਅਤੇ ਟੂਰਨਾਮੈਂਟ ਕਰਵਾਉਣ ਨਾਲ ...

ਪੂਰੀ ਖ਼ਬਰ »

ਸ਼ਹੀਦ ਬਾਬਾ ਧਰਮ ਸਿੰਘ ਦੀ ਬਰਸੀ 'ਤੇ ਪੋਸਟਰ ਜਾਰੀ

ਬੰਗਾ, 12 ਜੂਨ (ਜਸਬੀਰ ਸਿੰਘ ਨੂਰਪੁਰ)- ਬੰਗਾ ਵਿਖੇ ਸ਼ਹੀਦ ਬਾਬਾ ਧਰਮ ਸਿੰਘ ਦੀ ਬਰਸੀ 15 ਤੋਂ 17 ਜੂਨ ਤੱਕ ਮਨਾਈ ਜਾ ਰਹੀ ਹੈ | ਬਰਸੀ ਸਮਾਗਮ ਸਬੰਧੀ ਸਰਤਾਜ ਸਿੰਘ ਏ.ਐਸ.ਪੀ. ਵਲੋਂ ਪੋਸਟਰ ਜਾਰੀ ਕੀਤਾ ਗਿਆ | ਮੁੱਖ ਸੇਵਾਦਾਰ ਰੇਸ਼ਮ ਸਿੰਘ ਜੀਂਦੋਵਾਲ ਨੇ ਦੱਸਿਆ ਕਿ ਥਾਣਾ ...

ਪੂਰੀ ਖ਼ਬਰ »

ਕਿ੍ਕਟ ਟੂਰਨਾਮੈਂਟ ਦੇ ਉਦਘਾਟਨੀ ਮੈਚ 'ਚ ਸੂੰਢ ਨੇ ਕੋਟ ਫਤੂਹੀ ਨੂੰ ਹਰਾਇਆ

ਕਟਾਰੀਆਂ, 12 ਜੂਨ (ਨਵਜੋਤ ਸਿੰਘ ਜੱਖੂ)- ਪਿੰਡ ਚੇਤਾ 'ਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਪਹਿਲਾ ਪਿੰਡ ਪੱਧਰ ਅੰਡਰ 19 ਕਿ੍ਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਕਰਵਾਇਆ ਗਿਆ, ਜਿਸ ਦਾ ਉਦਘਾਟਨ ਜਥੇਦਾਰ ਬਲਦੇਵ ਸਿੰਘ ਚੇਤਾ ਵਲੋਂ ਕੀਤਾ ਗਿਆ | ਉਪਰੰਤ ...

ਪੂਰੀ ਖ਼ਬਰ »

ਕੰਗਰੌੜ ਦਾ ਧਾਰਮਿਕ ਤੇ ਸੱਭਿਆਚਾਰਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਕਟਾਰੀਆਂ, 12 ਜੂਨ (ਨਵਜੋਤ ਸਿੰਘ ਜੱਖੂੂ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਕੰਗਰੌੜ ਦੇ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਬਾਬਾ ਬਹੌਲੀ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ ਮੌਜੂਦਾ ਗੱਦੀ ਨਸ਼ੀਨ ਬਾਬਾ ਕੁਲਦੀਪ ਸਿੰਘ ਦੀ ਅਗਵਾਈ 'ਚ ਪ੍ਰਬੰਧਕ ਕਮੇਟੀ ਵਲੋਂ ...

ਪੂਰੀ ਖ਼ਬਰ »

ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ

ਮਜਾਰੀ/ਸਾਹਿਬਾ, 12 ਜੂਨ (ਨਿਰਮਲਜੀਤ ਸਿੰਘ ਚਾਹਲ)- ਭਾਰਤੀ ਸਟੇਟ ਬੈਂਕ ਦੀ ਬਰਾਂਚ ਸਮੁੰਦੜਾ ਵਲੋਂ ਪਿੰਡ ਦਿਆਲਾ ਵਿਖੇ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਬਰਾਂਚ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ ਅਪਰਾਧਿਕ ਮਾਮਲੇ ਦਰਜ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵਲੋਂ ਵੱਖ-ਵੱਖ ਪੁਲਿਸ ਥਾਣਿਆਂ 'ਚ ਕਥਿਤ ਦੋਸ਼ੀਆਂ ਿਖ਼ਲਾਫ਼ ਅਪਰਾਧਿਕ ਮਾਮਲੇ ਦਰਜ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਜਾਂਚ ਮਨਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਪੀੜਤਾ ਵਲੋਂ ਕਥਿਤ ਦੋਸ਼ੀ ਵਿਰੁੱਧ ਕਾਰਵਾਈ ਦੀ ਮੰਗ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਪਿੰਡ ਸਲੋਹ ਦੀ ਇਕ ਔਰਤ ਨੇ ਐੱਸ.ਐੱਸ.ਪੀ. ਸਤਿੰਦਰ ਸਿੰਘ ਨੂੰ ਇਕ ਸ਼ਿਕਾਇਤ ਦੇ ਕੇ ਕਥਿਤ ਦੋਸ਼ੀ ਿਖ਼ਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਉਕਤ ਔਰਤ ਨੇ ਦੱਸਿਆ ਕਿ ਉਹ ਥਾਣਾ ਸਿਟੀ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ 'ਚ ਅੱਠ ਥਾਵਾਂ ਤੋਂ ਫਲਾਂ ਦੇ ਨਮੂਨੇ ਲਏ

ਨਵਾਂਸ਼ਹਿਰ, 12 ਜੂਨ (ਗੁਰਬਖਸ਼ ਸਿੰਘ ਮਹੇ)- ਸਹਾਇਕ ਕਮਿਸ਼ਨਰ ਭੋਜਨ ਸੁਰੱਖਿਆ ਮਨੋਜ ਖੋਸਲਾ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਕੁਦਰਤੀ ਢੰਗ ਨਾਲ ਪਕਾਏ ਫਲ ਹੀ ਖਾਣ ਦੀ ਅਪੀਲ ਕਰਦਿਆਂ ਕਿਹਾ ਕਿ ਗੈਰ-ਕੁਦਰਤੀ ਢੰਗ ਨਾਲ ਪਕਾਏ ਫਲ ਮੰੂਹ ਦੇ ਅਲਸਰ, ਪੇਟ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX