ਲੁਧਿਆਣਾ, 12 ਜੂਨ (ਅਮਰੀਕ ਸਿੰਘ ਬੱਤਰਾ)- ਜਗਰਾਉਂ ਪੁਲ ਦੀ ਮੁਰੰਮਤ ਕਰਨ ਅਤੇ ਚੌੜਾਈ ਵਧਾਉਣ ਦਾ ਪ੍ਰਾਜੈਕਟ ਸ਼ੁਰੂ ਕਰਨ ਲਈ ਨਿਰਮਾਣ ਕਾਰਜਾਂ 'ਚ ਅੜਿੱਕਾ ਬਣ ਰਹੇ ਨਾਜਾਇਜ਼ ਕਬਜ਼ੇ ਢਾਹੁਣ ਦੀ ਕਾਰਵਾਈ ਆਿਖ਼ਰ ਮੰਗਲਵਾਰ ਸਵੇਰੇ ਸ਼ੁਰੂ ਹੋਈ | ਨਗਰ ਨਿਗਮ ਪ੍ਰਸ਼ਾਸਨ ਵਲੋਂ ਪੂਰੀ ਤਿਆਰੀ ਦੇ ਨਾਲ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਅਤੇ ਭਾਰੀ ਸੁਰੱਖਿਆ ਹੇਠ ਸਵੇਰੇ 5 ਵਜੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ | ਕੁਝ ਲੋਕਾਂ ਵਲੋਂ ਨਗਰ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਇਕ ਨਾ ਚੱਲਣ ਦਿੱਤੀ, ਜਿਸ ਕਾਰਨ ਨਾਜਾਇਜ਼ ਕਾਬਿਜ਼ਕਾਰਾਂ ਨੇ ਵਿਰੋਧ ਛੱਡਕੇ ਘਰਾਂ 'ਚੋਂ ਸਮਾਨ ਕੱਢਣਾ ਸ਼ੁਰੂ ਕਰ ਦਿੱਤਾ | ਨਾਜਾਇਜ਼ ਕਬਜ਼ੇ ਖਤਮ ਕਰਾਉਣ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਕਰਾਏ ਸਰਵੇ ਅਨੁਸਾਰ 57 ਘਰਾਂ 'ਚ ਰਹਿ ਰਹੇ ਕਰੀਬ 110 ਪਰਿਵਾਰਾਂ ਦੀ ਸੂਚੀ ਤਿਆਰ ਕੀਤੀ ਸੀ, ਜਿਸ ਨੂੰ ਮੁੰਡੀਆਂ 'ਚ ਫਲੈਟ ਅਲਾਟ ਕੀਤੇ ਜਾ ਰਹੇ ਹਨ | ਐਡੀਸ਼ਨਲ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਤੇ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਦੇ ਸਮੂਹ ਵਿਭਾਗਾਂ ਵਲੋਂ ਆਪਸੀ ਤਾਲਮੇਲ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ, ਇਸ ਤੋਂ ਦੋ ਮਹੀਨੇ ਪਹਿਲਾਂ ਨਾਜਾਇਜ਼ ਕਾਬਿਜ਼ਕਾਰਾਂ ਨੇ ਕਬਜ਼ਾ ਨਾ ਖਾਲੀ ਕਰਨ ਲਈ ਹਰ ਆਨਾ ਬਹਾਨਾ ਬਣਾਇਆ, ਪ੍ਰੰਤੂ ਸਹਾਇਕ ਨਿਗਮ ਯੋਜਨਾਕਾਰ (ਹੈਡਕੁਆਟਰ) ਸੁਰਿੰਦਰ ਸਿੰਘ ਬਿੰਦਰਾ ਨੇ ਨਾਜਾਇਜ਼ ਕਾਬਿਜ਼ਕਾਰਾਂ ਨੂੰ ਨੋਟਿਸ ਲੈਣ ਲਈ ਮਨਾ ਲਿਆ ਗਿਆ, ਜਿਸ ਦੀ ਆਖਿਰੀ ਮਿਤੀ 19 ਮਈ ਸੀ, ਨੋਟਿਸ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਵੀ ਕੁਝ ਲੋਕ ਕਬਜ਼ੇ
ਖਾਲੀ ਨਾ ਕਰਨ ਲਈ ਭੜਕਾ ਰਹੇ ਸਨ, ਜਿਸ ਕਾਰਨ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਪਈ। ਏ.ਡੀ.ਸੀ.ਪੀ. ਗੁਰਪ੍ਰੀਤ ਸਿੰਘ ਸਿਕੰਦ ਅਤੇ ਏ.ਸੀ.ਪੀ. ਕਰਾਇਮ ਸ੍ਰੀ ਸੁਰਿੰਦਰ ਮੋਹਨ ਦੀ ਅਗਵਾਈ ਹੇਠ ਸੈਂਕੜੇ ਪੁਲਿਸ ਕਰਮਚਾਰੀਆਂ ਨੇ ਨਾਜਾਇਜ਼ ਕਾਬਿਜ਼ਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਵਿਰੋਧਤਾ ਤੋਂ ਰੋਕੀ ਰੱਖਿਆ ਤੇ ਕਿਸੇ ਵੀ ਸਥਿਤੀ ਨਾਲ ਨਿਪਟਨ ਲਈ ਪ੍ਰਸ਼ਾਸਨ ਵਲੋਂ ਐਂਬੂਲੈਂਸ ਸਮੇਤ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਸਨ, ਕਿਉਂਕਿ ਪਿਛਲੇ ਦਿਨੀਂ ਗਿਆਸਪੁਰਾ 'ਚ ਫਲੈਟ ਖਾਲੀ ਕਰਾਉਣ ਦੌਰਾਨ ਕਾਬਿਜ਼ਕਾਰਾਂ ਨੇ ਐਕਸੀਅਨ ਕਰਮਜੀਤ ਸਿੰਘ ਤੇ ਦੂਸਰੇ ਮੁਲਾਜ਼ਮਾਂ ਦੀ ਕੁੱਟਮਾਰ ਕਰਕੇ ਪ੍ਰਸ਼ਾਸਨ ਦੀ ਕਾਰਵਾਈ ਨੂੰ ਅਸਫ਼ਲ ਬਣਾ ਦਿੱਤਾ ਸੀ। ਨਿਗਮ ਪ੍ਰਸ਼ਾਸਨ ਵਲੋਂ ਕਾਰਵਾਈ ਨੂੰ ਗੁਪਤ ਰੱਖਣ ਲਈ ਸੋਮਵਾਰ ਦੇਰ ਸ਼ਾਮ ਸਟਾਫ਼ ਨੂੰ ਵਟਸਐਪ ਸੁਨੇਹੇ ਰਾਹੀਂ ਮੰਗਲਵਾਰ ਸਵੇਰੇ 5 ਵਜੇ ਲੋਕਲ ਬੱਸ ਅੱਡੇ 'ਚ ਬੁਲਾਇਆ ਤੇ ਮੁੜ ਜਗਰਾਉਂ ਪੁਲ ਵੱਲ ਕੂਚ ਕੀਤਾ। ਨਾਜਾਇਜ਼ ਕਬਜ਼ੇ ਹਟਾਉਣ ਲਈ ਜੇ.ਸੀ.ਬੀ ਭੀੜੀ ਗਲੀ ਅੰਦਰ ਨਾ ਜਾ ਸਕਣ ਕਾਰਨ ਨਾਲ ਬਣੇ ਮਿੱਟੀ ਦੇ ਤੇਲ ਦੇ ਗੋਦਾਮ ਦੀ ਕੰਧ ਤੋੜ ਕੇ ਰਸਤਾ ਬਣਾਇਆ ਗਿਆ, ਇਸ ਦੌਰਾਨ ਇਕ ਨਸ਼ੇੜੀ ਵਿਅਕਤੀ ਮਕਾਨ ਦੀ ਦੂਸਰੀ ਮੰਜ਼ਿਲ 'ਤੇ ਚੜ੍ਹ ਗਿਆ ਅਤੇ ਕਾਰਵਾਈ ਰੋਕਣ ਦੀ ਮੰਗ ਕੀਤੀ, ਪ੍ਰੰਤੂ ਪੁਲਿਸ ਮੁਲਾਜ਼ਮਾਂ ਨੇ ਜਲਦੀ ਉਸ 'ਤੇ ਕਾਬੂ ਪਾ ਲਿਆ। ਪ੍ਰਸ਼ਾਸਨ ਵਲੋਂ ਸਿਆਸੀ ਆਗੂਆਂ ਨੂੰ ਸਥਿਤੀ ਤੋਂ ਪਹਿਲਾਂ ਹੀ ਜਾਣੂੰ ਕਰਾ ਦਿੱਤਾ ਗਿਆ ਸੀ, ਇਸ ਲਈ ਸਵੇਰੇ 9:30 ਵਜੇ ਤੱਕ ਸਿਰਫ਼ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਪ੍ਰਵੀਨ ਬਾਂਸਲ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਨਾਲ ਧੱਕੇਸ਼ਾਹੀ ਹੋ ਰਹੀ ਹੈ, ਦੱਸਿਆ ਜਾਵੇ, ਦੂਰ ਕੀਤੀ ਜਾਵੇਗੀ। ਚੰਦ ਮਿੰਟ ਬਾਅਦ ਸ੍ਰੀ ਬਾਂਸਲ ਪਰਤ ਗਏ। ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਕਬਜ਼ੇ ਖਾਲੀ ਕਰਕੇ ਸਾਮਾਨ ਮੁੰਡੀਆਂ ਫਲੈਟਾਂ 'ਚ ਪਹੁੰਚਾਉਣ ਲਈ ਨਗਰ ਨਿਗਮ ਦੀਆਂ ਇਕ ਦਰਜਨ ਤੋਂ ਵਧੇਰੇ ਗੱਡੀਆਂ ਅਤੇ ਸਟਾਫ਼ ਦੀ ਡਿਊਟੀ ਲਗਾਈ ਗਈ ਸੀ। ਜ਼ਿਕਰਯੋਗ ਹੈ ਕਿ ਜਗਰਾਉਂ ਪੁਲ ਦੀ ਜ਼ਰਜ਼ਰ ਹਾਲਤ ਨੂੰ ਮੁੱਖ ਰੱਖਦੇ ਹੋਏ ਰੇਲਵੇ ਵਿਭਾਗ ਵਲੋਂ ਕਰੀਬ ਦੋ ਸਾਲ ਪਹਿਲਾਂ ਵਿਸ਼ਵਕਰਮਾ ਚੌਕ ਤੋਂ ਭਾਈਬਾਲਾ ਚੌਕ ਜਾਂਦੀ ਪੁਲ ਦੀ ਸੜਕ 'ਤੇ ਵੱਡੇ ਵਾਹਨਾਂ ਦੀ ਆਵਾਜਾਈ ਬੰਦ ਕਰਾ ਦਿੱਤੀ ਸੀ, ਜਿਸ ਕਾਰਨ ਸ਼ਹਿਰ 'ਚ ਟਰੈਫ਼ਿਕ ਸਮੱਸਿਆ ਵੱਧ ਗਈ ਸੀ। ਪੁਲ ਦੀ ਮੁਰੰਮਤ ਅਤੇ ਚੌੜਾਈ ਵਧਾਉਣ ਲਈ ਡਿਜ਼ਾਇਨ ਤੇ ਡਰਾਇੰਗ ਤਿਆਰ ਕਰਨ ਲਈ ਕਰੀਬ ਇਕ ਸਾਲ ਦਾ ਸਮਾਂ ਲੱਗ ਗਿਆ ਸੀ। ਮੁੜ ਫੰਡ ਦੀ ਕਮੀ ਕਾਰਨ ਮਾਮਲਾ ਲਟਕ ਗਿਆ। ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਲਿਆਉਣ 'ਤੇ ਉਨ੍ਹਾਂ ਨੇ 26 ਕਰੋੜ 30 ਲੱਖ ਦੀ ਗ੍ਰਾਂਟ ਰਿਲੀਜ਼ ਕਰ ਦਿੱਤੀ ਗਈ ਸੀ। ਲੋੜੀਂਦੀ ਰਕਮ ਰੇਲਵੇ ਵਿਭਾਗ ਕੋਲ ਜਮ੍ਹਾ ਕਰਾਉਣ ਦੇ ਬਾਵਜੂਦ ਟੈਂਡਰ ਮੰਗਣ ਵਿਚ ਦੇਰੀ ਹੋ ਗਈ ਸੀ। ਇਸ ਦੌਰਾਨ ਗੈਰ ਸਰਕਾਰੀ ਸੰਸਥਾਵਾਂ ਨੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕਰਦਿਆਂ ਜਗਰਾਉਂ ਪੁਲ ਦੀ ਪਹਿਲੀ ਬਰਸੀ ਮਨਾਈ ਸੀ ਤੇ ਰੇਲਵੇ ਵਿਭਾਗ ਦਫ਼ਤਰ ਦੇ ਬਾਹਰ ਬੈਂਡ ਬਾਜੇ ਵਜਾ ਕੇ ਰੋਸ ਜ਼ਾਹਿਰ ਕੀਤਾ ਸੀ। ਹੁਣ ਮੁੜ ਗੈਰ ਸਰਕਾਰੀ ਸੰਸਥਾਵਾਂ ਵਲੋਂ ਪੁਲ ਦੀ ਦੂਸਰੀ ਬਰਸੀ ਮਨਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਢਾਹੁਣ ਲਈ ਸਖ਼ਤੀ ਵਰਤੀ ਜਾ ਰਹੀ ਹੈ ਤਾਂ ਜੋ ਪੁਲ ਦੀ ਮੁਰੰਮਤ ਤੇ ਚੌੜਾਈ ਵਧਾਉਣ ਦਾ ਪ੍ਰਾਜੈਕਟ ਮੁਕੰਮਲ ਹੋ ਸਕੇ ਅਤੇ ਸ਼ਹਿਰਵਾਸੀਆਂ ਨੂੰ ਟਰੈਫ਼ਿਕ ਸਮੱਸਿਆ ਤੋਂ ਨਿਜਾਤ ਮਿਲ ਸਕੇ।
ਲੁਧਿਆਣਾ, 12 ਜੂਨ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚ ਅਵਾਰਾ ਕੁੱਤਿਆਂ ਦੀ ਵੱਧ ਰਹੀ ਅਬਾਦੀ ਨੂੰ ਠੱਲ੍ਹ ਪਾਉਣ ਲਈ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਕੁੱਤਿਆਂ ਦੇ ਨਸਬੰਦੀ ਆਪ੍ਰੇਸ਼ਨ ਕਰਨ ਲਈ ਸ਼ੁਰੂ ਕੀਤੇ ਪ੍ਰਾਜੈਕਟ ਦਾ ਕੰਮ ਕਰ ਰਹੀ ਨਿੱਜੀ ਕੰਪਨੀ ਦੀ ਲਾਪ੍ਰਵਾਹੀ ...
ਲੁਧਿਆਣਾ, 12 ਜੂਨ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੇਰਕਾ ਮਿਲਕ ਪਲਾਂਟ 'ਚ ਸਾਲਾਨਾ 200 ਕਰੋੜ ਦੀ ਹੋ ਰਹੀ ਘਪਲੇਬਾਜ਼ੀ ਦਾ ਦੋਸ਼ ਲਗਾ ਕੇ ਮੁੱਖ ਮੰਤਰੀ ਤੋਂ ਉਚ ਪੱਧਰੀ ਜਾਂਚ ਦੀ ਮੰਗ ਕੀਤੀ ...
ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੈਕਟਰ 39 'ਚ ਇਕ ਬਜ਼ੁਰਗ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖਤ ਸਤਪਾਲ ਗੋਇਲ (76) ਵਜੋਂ ਕੀਤੀ ਗਈ ਹੈ | ਸਤਪਾਲ ਗੋਇਲ ਨੇ ਬੀਤੀ ਰਾਤ ਆਪਣੇ ਕਮਰੇ 'ਚ ਪੱਖੇ ਨਾਲ ...
ਲੁਧਿਆਣਾ, 12 ਜੂਨ (ਪਰਮੇਸ਼ਰ ਸਿੰਘ)- ਵਾਤਾਵਰਨ, ਸਿੱਖਿਆ ਅਤੇ ਸੁਤੰਤਰਤਾ ਸੈਨਾਨੀ ਭਲਾਈ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸ਼ੁੱਧ ਹਵਾ, ਪਾਣੀ, ਭੋਜਨ ਤੇ ਸਾਫ਼ ਵਾਤਾਵਰਨ ਮੁਹੱਈਆ ਕਰਾਉਣ ਲਈ ...
ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਧੋਖੇ ਨਾਲ ਵਿਆਹ ਕਰਵਾਉਣ ਤੇ ਸਰੀਰਕ ਸੋਸ਼ਣ ਕਰਨ ਵਾਲੇ ਨੌਜਵਾਨ ਸਮੇਤ 2 ਿਖ਼ਲਾਫ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਨੇ ਇਹ ਕਾਰਵਾਈ ਮਮਤਾ (ਅਸਲ ਨਾਮ ਨਹੀਂ) ਦੀ ਸ਼ਿਕਾਇਤ ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ...
ਇਆਲੀ/ਥਰੀਕੇ, 12 ਜੂਨ (ਰਾਜ ਜੋਸ਼ੀ)-ਬੀਤੀ 29 ਮਈ ਨੂੰ ਬਿਜਲੀ ਸ਼ਾਰਟ ਸਰਕਟ ਨਾਲ ਵਾਪਰੀ ਮੰਦਭਾਗੀ ਘਟਨਾ 'ਚ ਅਗਨ ਭੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਸ਼ਚਾਤਾਪ ਸਬੰਧੀ ਅੱਜ ਗੁਰਦੁਆਰਾ ਅਤਰਸਰ ਸਾਹਿਬ ਪਿੰਡ ਥਰੀਕੇ (ਲੁਧਿਆਣਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ...
ਲੁਧਿਆਣਾ, 12 ਜੂਨ (ਪਰਮੇਸ਼ਰ ਸਿੰਘ)-ਨਵਚੇਤਨਾ ਬਾਲ ਭਲਾਈ ਕਮੇਟੀ ਵਲੋਂ ਵਿਸ਼ਵ ਬਾਲ ਮਜ਼ਦੂਰ ਦਿਵਸ ਮੌਕੇ 'ਬਾਲ ਮਜ਼ਦੂਰੀ ਦਾ ਖਾਤਮਾ, ਭਰੂਣ ਹੱਤਿਆ ਦੀ ਰੋਕਥਾਮ, ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਸੂਬਾ ਪੱਧਰੀ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ। ਸਮਾਗਮ 'ਚ ...
ਇਆਲੀ/ਥਰੀਕੇ, 12 ਜੂਨ (ਰਾਜ ਜੋਸ਼ੀ)-ਐਨ.ਆਰ.ਆਈ. ਵੀਰ ਤੇ ਸਮੂਹ ਨਗਰ ਨਿਵਾਸੀ ਪਿੰਡ ਥਰੀਕੇ ਲੁਧਿਆਣਾ ਵਲੋਂ ਇਲਾਕਾ ਵਾਸੀਆਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਕੈਂਸਰ ਜਾਗਰੂਕਤਾ ਤੇ ਖੋਜ ਲਈ 14 ਜੂਨ 2018 ਨੂੰ ਗੁਰਦੁਆਰਾ ਅਤਰਸਰ ਸਾਹਿਬ ਥਰੀਕੇ ਵਿਖੇ ਸਵੇਰੇ 10 ਵਜੇ ...
ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਪੱਖੋਵਾਲ ਸੜਕ 'ਤੇ ਸਥਿਤ ਗਲੋਬਲ ਹਸਪਤਾਲ ਦੇ ਨੇੜੇ ਹਮਲਾਵਰਾਂ ਵਲੋਂ ਕੀਤੇ ਹਮਲੇ 'ਚ ਹਸਪਤਾਲ ਦਾ ਮੁਲਾਜ਼ਮ ਨਰਿੰਦਰਪਾਲ ਸਿੰਘ ਜ਼ਖ਼ਮੀ ਹੋ ਗਿਆ | ਨਰਿੰਦਰਪਾਲ ਸਿੰਘ ਬੀਤੀ ਰਾਤ ਨਰਸਾਂ ਦੇ ਹੋਸਟਲ ਦੀ ਚੈਕਿੰਗ ਕਰਕੇ ਵਾਪਸ ...
ਡੇਹਲੋਂ, 12 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਯਤਨਾਂ ਸਦਕਾ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਅਪੰਗ ਵਿਅਕਤੀਆਂ ਦੀ ਸਹਾਇਤਾ ਲਈ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦੀ ਲੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਗਿੱਲ ਅੰਦਰ ਹਲਕਾ ਗਿੱਲ ...
ਲੁਧਿਆਣਾ, 12 ਜੂਨ (ਕਵਿਤਾ ਖੁੱਲਰ)-ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਭਾਰਤ ਦੇ ਗ੍ਰਹਿ ਮੰਤਰੀ ਮਰਹੂਮ ਸ੍ਰੀ ਰਾਜੇਸ਼ ਪਾਇਲਟ ਦੀ 18ਵੀਂ ਬਰਸੀ 'ਤੇ ਕਿਹਾ ਕਿ ਸ੍ਰੀ ਪਾਇਲਟ ਨੇ ਜੈ ...
ਲੁਧਿਆਣਾ, 12 ਜੂਨ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਆਗੂਆਂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਲੋਕ ਸਭਾ 2019 ਦੀਆਂ ਚੋਣਾਂ ਲਈ ਲੋਕ ਇਨਸਾਫ ਪਾਰਟੀ ਤਿਆਰ ਬਰ ਤਿਆਰ ਹੈ | ਉਨ੍ਹਾਂ ਦੱਸਿਆ ਕਿ ਪਾਰਟੀ ...
ਲੁਧਿਆਣਾ, 12 ਜੂਨ (ਸਲੇਮਪੁਰੀ)-ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ, ਪੰਜਾਬ, ਵਲੋਂ ਸੂਬਾ ਪ੍ਰਧਾਨ, ਇੰਜੀ: ਦਿਲਪ੍ਰੀਤ ਸਿੰਘ ਲੋਹਟ ਦੀ ਪ੍ਰਧਾਨਗੀ ਹੇਠ ਇੰਜੀ: ਅਮਰ ਸਿੰਘ, ਮੁੱਖ ਤਕਨੀਕੀ ਸਲਾਹਕਾਰ, ਲੁਧਿਆਣਾ ਦਾ ...
ਲੁਧਿਆਣਾ, 12 ਜੂਨ (ਕਵਿਤਾ ਖੁੱਲਰ)-ਜਨਤਾ ਨਗਰ ਵਿ ਖੇ ਬੱਚਿਆਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਦੌਰਾਨ ਹਲਕਾ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ...
ਲੁਧਿਆਣਾ, 12 ਜੂਨ (ਪੁਨੀਤ ਬਾਵਾ)-ਉਤਰ ਪ੍ਰਦੇਸ਼ ਦੀ ਜ਼ੇਲ 'ਚ 26 ਸਾਲ 7 ਮਹੀਨੇ ਰਹਿਣ ਵਾਲੇ ਵਰਿਆਮ ਸਿੰਘ ਦੀ ਦਸੰਬਰ 2015 'ਚ ਰਿਹਾਈ ਹੋ ਗਈ ਸੀ | ਉਸ ਨੇ ਅੱਜ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ 1990 'ਚ ਕਤਲ ਕੇਸ 'ਚ ਜ਼ੇਲ੍ਹ ਭੇਜ ...
ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਵੇਚਣ ਵਾਲੇ ਇਕ ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸ੍ਰੀ ਕੁਲਵੰਤ ਚੰਦ ਨੇ ਦੱਸਿਆ ਕਿ ...
ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜਨ ਨੰਬਰ 4 ਦੀ ਪੁਲਿਸ ਨੇ ਨਾਕਾਬੰਦੀ ਦੌਰਾਨ 468 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਦਕਿ ਸ਼ਰਾਬ ਦਾ ਮਾਲਕ ਕਾਰ ਛੱਡ ਕੇ ਫਰਾਰ ਹੋ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਡਵੀਜਨ ਨੰਬਰ 4 ਦੇ ਐਸ.ਐਚ.ਓ. ...
ਫੁੱਲਾਂਵਾਲ, 12 ਜੂਨ (ਹਰਮਨ ਰਾਏ)-ਉਸਤਾਦ ਗਾਇਕ ਲਾਲ ਚੰਦ ਯਮਲਾ ਜੱਟ ਦੇ ਸ਼ਗਿਰਦ ਗਾਇਕ ਜਸਬੀਰ ਜੱਸ ਦਾ ਸਿੰਗਲ ਟਰੈਕ 'ਸੁੰਨੀਆਂ-ਸੁੰਨੀਆਂ ਗਲੀਆਂ' ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਗਾਇਕੀ ਦੀਆਂ ਮਾਣਮੱਤੀਆਂ ਸ਼ਖਸੀਅਤਾਾ ਵਲੋਂ ਲਾਲ ਚੰਦ ਯਮਲਾ ਜੱਟ ਪਾਰਕ ਵਿਖੇ ...
ਹੰਬੜਾਂ, 12 ਜੂਨ (ਸਲੇਮਪੁਰੀ)- ਸਾਬਕਾ ਸੈਨਿਕ ਦਰਸ਼ਨ ਸਿੰਘ ਹਾਕਰ ਵਾਸੀ ਪਿੰਡ ਚੰਗਣ ਦੇ ਮਾਤਾ ਅਤੇ ਸਾਬਕਾ ਸੈਨਿਕ ਤੇ ਸਰਪੰਚ ਬੰਤ ਸਿੰਘ ਦੀ ਪਤਨੀ ਨਸੀਬ ਕੌਰ ਉਮਰ ਭੋਗ ਕੇ ਸਵਰਗ ਸੁਧਾਰ ਗਏ | ਪਰਿਵਾਰ ਨਾਲ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਸਮੇਤ ਸਰਪੰਚ ਮਨਜੀਤ ਸਿੰਘ ...
ਲੁਧਿਆਣਾ, 12 ਜੂਨ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਆਗੂ ਤੇ ਵਾਰਡ ਨੰਬਰ 36 ਦੇ ਕੌਾਸਲਰ ਵਲੋਂ ਲੁਧਿਆਣਾ ਦੇ ਲਾਗਲੇ ਪਿੰਡ ਆਲਮਗੀਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਦੌਰਾਨ ਪਿੰਡ ਵਾਸੀਆਂ ਨੇ ਸਰਪੰਚ ਜਗਦੀਸ਼ ਸਿੰਘ ਦੀ ਅਗਵਾਈ 'ਚ ਕੌਾਸਲਰ ਹਰਵਿੰਦਰ ਸਿੰਘ ...
ਲੁਧਿਆਣਾ, 12 ਜੂਨ (ਕਵਿਤਾ ਖੁੱਲਰ)-ਬੀਤੇ ਦਿਨੀਂ ਯਾਦਵ ਮਹਾਂਸਭਾ ਦੇ ਕੌਮੀ ਪ੍ਰਧਾਨ ਲਾਲ ਚੰਦ ਯਾਦਵ ਅਤੇ ਕਾਂਗਰਸੀ ਆਗੂ ਭਾਨੂੰ ਯਾਦਵ ਦੀ ਅਗਵਾਈ ਹੇਠ ਇਕ ਵਫਦ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਮਨਜੀਤ ਲਾਲੀ ਨੂੰ ਮਿਲਿਆ ਅਤੇ ਯਾਦਵ ਸਮਾਜ ਨੂੰ ਆ ਰਹੀਆਂ ...
ਲੁਧਿਆਣਾ, 12 ਜੂਨ (ਪਰਮੇਸ਼ਰ ਸਿੰਘ)- ਐਨ. ਐਸ. ਯੂ. ਆਈ. ਦੇ ਕੌਮੀ ਡੈਲੀਗੇਟ ਰਾਹੁਲ ਪੁਹਾਲ ਦੀ ਅਗਵਾਈ 'ਚ ਹਲਕਾ ਆਤਮ ਨਗਰ ਵਿਖੇ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਸਬੰਧੀ ਕਾਂਗਰਸ ਪਾਰਟੀ ਦੇ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੇ ਇਕਨੌਮਿਕ ਐਾਡ ...
ਲੁਧਿਆਣਾ, 12 ਜੂਨ (ਕਵਿਤਾ ਖੁੱਲਰ)-ਸਮਾਜ ਸੇਵਾ ਵੈੱਲਫੇਅਰ ਸੁਸਾਇਟੀ ਵਲੋਂ 61ਵਾਂ ਰਾਸ਼ਨ ਵੰਡ ਸਮਾਗਮ ਵਿਪਨ ਸੂਦ ਕਾਕਾ ਦੀ ਅਗਵਾਈ ਹੇਠ ਮਾਲੀਗੰਜ ਵਿਖੇ ਕਰਵਾਇਆ ਗਿਆ | ਇਸ ਮੌਕੇ 31 ਵਿਧਵਾ ਔਰਤਾਂ ਨੂੰ ਰਾਸ਼ਨ ਪ੍ਰਦਾਨ ਕੀਤਾ ਗਿਆ | ਵਿਸ਼ੇਸ਼ ਤੌਰ 'ਤੇ ਪੁੱਜੇ ਕਾਂਗਰਸੀ ...
ਲੁਧਿਆਣਾ, 12 ਜੂਨ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਅੱਜ ਤੜਕਸਾਰ ਸਿਹਤ ਵਿਭਾਗ ਦੀ ਇਕ ਟੀਮ ਨੇ ਸਲੇਮਟਾਬਰੀ ਸਥਿਤ ਸਬਜ਼ੀ ਮੰਡੀ 'ਚ ਅਚਾਨਕ ਛਾਪੇਮਾਰੀ ਕਰਕੇ ਰਸਾਇਣਕ ਦਵਾਈਆਂ ਨਾਲ ਫ਼ਲ ਪਕਾਉਂਦੇ ਵਪਾਰੀਆਂ ...
ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜਨ ਨੰਬਰ 3 ਦੀ ਪੁਲਿਸ ਨੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ 504 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਕਮਲਜੀਤ ਸਿੰਘ ਨੇ ...
ਜਲੰਧਰ, 12 ਜੂਨ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...
ਲੁਧਿਆਣਾ, 12 ਜੂਨ (ਪਰਮੇਸ਼ਰ ਸਿੰਘ/)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਵਲੋਂ ਮੀਡੀਅਮ ਅਤੇ ਲਾਰਜ ਸਪਲਾਈ ਵਾਲ਼ੇ ਕਨੈਕਸ਼ਨਾਂ 'ਤੇ ਪਹਿਲੀ ਜੂਨ ਤੋਂ 30 ਸਤੰਬਰ ਵਿਚਾਲ਼ੇ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਥੋਪੇ ਗਏ ਪੀਕ ਲੋਡ ਚਾਰਜਿਜ ਦਾ ਤਿੱਖਾ ਵਿਰੋਧ ਕਰਦਿਆਂ ...
ਲੁਧਿਆਣਾ, 12 ਜੂਨ (ਅਮਰੀਕ ਸਿੰਘ ਬੱਤਰਾ)-ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ਨੇ ਨਗਰ ਸੁਧਾਰ ਟਰੱਸਟ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਰਕ 'ਚ ਰੱਖਿਆ ਸਾਮਾਨ ਸੜਕ 'ਤੇ ਸੁੱਟਣ ਅਤੇ ਧਾਰਮਿਕ ਪੁਸਤਕਾਂ ਗਾਇਬ ਹੋਣ ਦੇ ...
ਲੁਧਿਆਣਾ, 12 ਜੂਨ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਏ ਅਧੀਨ ਪੈਂਦੀ ਕਾਲੋਨੀ ਨਿਊਾ ਸ਼ਿਵਪੁਰੀ ਵਿਚ ਬਿਨਾਂ ਮਨਜੂਰੀ ਇਮਾਰਤ ਉਸਾਰਨ ਤੇ ਇਕ ਵਿਅਕਤੀ ਵਲੋਂ ਸਰਕਾਰੀ ਗਲੀ ਤੇ ਨਾਜਾਇਜ਼ ਕਬਜ਼ਾ ਕਰਕੇ ਕੀਤੀ ਜਾ ਰਹੀ ਉਸਾਰੀ ਵਿਰੁੱਧ ਸਾਬਕਾ ਕੌਾਸਲਰ ਭੈਰਾਜ ਸਿੰਘ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX