ਬਰਗਾੜੀ, 12 ਜੂਨ (ਗੋਂਦਾਰਾ,ਸ਼ਰਮਾ)-ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਅਹੁਦੇਦਾਰ ਲੱਖਾ ਸਿਧਾਣਾ ਨੇ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ਹੇਠ ਪਿੰਡ ਸਿਧਾਣੇ ਤੋਂ ਮੋਟਰ ਸਾਈਕਲਾਂ 'ਤੇ ਨੌਜਵਾਨਾਂ ਦੇ ਕਾਫ਼ਲੇ ਸਮੇਤ ਬਰਗਾੜੀ ਵਿਖੇ ਸਿੱਖ ਮੰਗਾਂ ਨੂੰ ਲੈ ਕੇ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਚੱਲ ਰਹੇ ਇੰਨਸਾਫ ਮੋਰਚੇ ਵਿਚ ਸ਼ਮੂਲੀਅਤ ਕੀਤੀ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਪਿਛਲੇ ਸਮੇਂ ਨੂੰ ਬਿਲਕੁਲ ਭੁੱਲ ਚੁੱਕੇ ਹਨ ਅਤੇ ਹੁਣ ਉਹ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਅਤੇ ਲੋਕ ਭਲਾਈ ਦੇ ਹਰ ਕੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਗੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੀ ਸਮਾਜਿਕ ਬੁਰਾਈਆਂ ਛੱਡ ਕੇ ਚੰਗੇ ਕੰਮਾਂ ਵੱਲ ਪ੍ਰੇਰਿਤ ਕਰਨਗੇ | ਇਸ ਮੌਕੇ ਰਣਜੀਤ ਸਿੰਘ ਵਾਂਦਰ, ਜਸਵਿੰਦਰ ਸਿੰਘ ਸਾਹੋ ਕੇ, ਭਾਈ ਮੱਖਣ ਸਿੰਘ ਖ਼ਾਲਸਾ ਸਿਵੀਆਂ, ਇਕਬਾਲ ਸਿੰਘ ਸੰਧੂ, ਅਮਰ ਸਿੰਘ ਖ਼ਾਲਸਾ, ਸੁਖਪਾਲ ਸਿੰਘ ਬਰਗਾੜੀ, ਰਾਜਵੀਰ ਸਿੰਘ ਢਿੱਲੋਂ, ਜਥੇਦਾਰ ਸੁਖਦੇਵ ਸਿੰਘ ਪੰਜਗਰਾਈਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਫ਼ਰੀਦਕੋਟ, 12 ਜੂਨ (ਜਸਵੰਤ ਸਿੰਘ ਪੁਰਬਾ)-ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਬੇਅਦਬੀ ਦੀ ਘਟਨਾਵਾਂ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰਨ, ਬੰਦੀ ਸਿੰਘਾਂ ਦੀ ਰਿਹਾਈ ਅਤੇ ਜਾਪ ਕਰਦੀਆਂ ਸਿੱਖ ਸੰਗਤਾਂ ...
ਸ੍ਰੀ ਮੁਕਤਸਰ ਸਾਹਿਬ, 12 ਜੂਨ (ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਅੰਦਰ ਹੈਲਪਿੰਗ ਹੈਂਡਸ ਕਲੱਬ (ਰਜਿ:) ਵਲੋਂ ਲੋਕਾਂ ਨੂੰ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਦੇ ਬਰਤਨ ਵੰਡੇ ਗਏ | ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਛੱਤਾਂ ਉੱਪਰ ਮਿੱਟੀ ਦੇ ਬਰਤਨ ਪਾਣੀ ...
ਮੰਡੀ ਬਰੀਵਾਲਾ, 12 ਜੂਨ (ਨਿਰਭੋਲ ਸਿੰਘ)-ਪਾਣੀ ਦੇ ਡਿੱਗ ਰਹੇ ਪੱਧਰ ਕਾਰਨ ਭਾਵੇਂ ਇਸ ਵਾਰ ਸਰਕਾਰ ਨੇ 20 ਜੂਨ ਤੋਂ ਝੋਨਾ ਲਾਉਣ ਲਈ ਕਿਹਾ ਹੈ ਪਰ ਹੁਣ ਝੋਨਾ ਲਾਉਣ ਲਈ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ਵਿਚ ਆ ਰਹੇ ਹਨ ਅਤੇ ਉਹ ਟੋਲੀਆਂ ਬਣਾ ਕੇ ਆਪਣੇ ਪੁਰਾਣੇ ਟਿਕਾਣਿਆਂ ...
ਗੋਲੇਵਾਲਾ, 12 ਜੂਨ (ਅਮਰਜੀਤ ਬਰਾੜ)-ਹੋਣਹਾਰ ਤੇ ਹੁਸ਼ਿਆਰ ਬੇਟੀਆਂ ਦੀ ਉਚੇਰੀ ਸਿੱਖਿਆ ਲਈ ਆਰਥਿਕ ਮਦਦ ਅਤੇ ਸਮਾਜ ਵਿਚ ਬੇਟੀਆਂ ਦੇ ਮਾਣ ਸਨਮਾਨ ਨੂੰ ਕਾਇਮ ਰੱਖਣ ਅਤੇ ਉਨ੍ਹਾਂ ਵਿਚ ਕਲਾਤਮਿਕ ਰੁਚੀਆਂ ਜਿਵੇਂ ਸੰਗੀਤ, ਚਿੱਤਰਕਲਾ, ਲੇਖਣ ਕਲਾ, ਭਾਸ਼ਣ ਕਲਾ, ਖੇਡਾਂ ...
ਫ਼ਰੀਦਕੋਟ, 12 ਜੂਨ (ਸਤੀਸ਼ ਬਾਗ਼ੀ)-ਸੀਨੀਅਰ ਕਿਸਾਨ ਆਗੂ ਗੁਰਮੀਤ ਸਿੰਘ ਗੋਲੇਵਾਲਾ ਦੀ ਪ੍ਰਧਾਨਗੀ ਹੇਠ ਕਿਸਾਨਾਂ ਦੀ ਮੀਟਿੰਗ ਕੀਤੀ ਗਈ | ਮੀਟਿੰਗ 'ਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਗੁਰਮੀਤ ਸਿੰਘ ਗੋਲੇਵਾਲਾ ਨੇ ਕਿਹਾ ...
ਫ਼ਰੀਦਕੋਟ, 12 ਜੂਨ (ਸਰਬਜੀਤ ਸਿੰਘ)-ਹਰਪਾਲ ਸਿੰਘ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਰਗੁਰਜੀਤ ਕੌਰ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ...
ਫ਼ਰੀਦਕੋਟ, 12 ਜੂਨ (ਸਰਬਜੀਤ ਸਿੰਘ)-ਪਿੰਡ ਘੁਗਿਆਣਾ ਵਿਖੇ ਇਕ ਵਿਆਹੁਤਾ ਨਾਲ ਜਬਰ ਜ਼ਨਾਹ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਵਲੋਂ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਪਿੰਡ ਕੋਟ ਸਮੀਰ ਜ਼ਿਲ੍ਹਾ ਬਠਿੰਡਾ ਦੀ ਵਸਨੀਕ 35 ਸਾਲਾ ...
ਫ਼ਰੀਦਕੋਟ, 12 ਜੂਨ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਇਕ ਘਰ 'ਚ ਛਾਪੇਮਾਰੀ ਕਰਦੇ ਹੋਏ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਹੌਲਦਾਰ ਗੁਰਜੀਤ ਸਿੰਘ ਵਲੋਂ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਗੁਪਤ ...
ਫ਼ਰੀਦਕੋਟ, 12 ਜੂਨ (ਜਸਵੰਤ ਸਿੰਘ ਪੁਰਬਾ)-ਕੈਮੀਕਲ ਤਰੀਕੇ ਨਾਲ ਪਕਾਏ ਫਲ ਅਤੇ ਸਬਜ਼ੀਆਂ ਦਾ ਮਨੁੱਖੀ ਸਰੀਰ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਅਜਿਹੇ ਫਲਾਂ ਨੂੰ ਖਾਣ ਨਾਲ ਕੈਂਸਰ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਪੈਦਾ ਹੁੰਦੀਆਂ ਹਨ | ਇਸ ਲਈ ...
ਫ਼ਰੀਦਕੋਟ, 12 ਜੂਨ (ਸਤੀਸ਼ ਬਾਗ਼ੀ)-ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫ਼ੈਡਰੇਸ਼ਨ ਦੇ ਸੱਦੇ 'ਤੇ ਜ਼ਿਲ੍ਹਾ ਹੈੱਡ ਕੁਆਟਰ 'ਤੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਦੇ ਸਬੰਧ ਵਿਚ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵਲੋਂ ...
ਫ਼ਰੀਦਕੋਟ, 12 ਜੂਨ (ਸਰਬਜੀਤ ਸਿੰਘ)-ਅੱਜ ਇੱਥੇ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕੁੱਲ ਹਿੰਦ ਕਿਸਾਨ ਸਭਾ ਫ਼ਰੀਦਕੋਟ ਦੇ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੂੰ ਮੰਗ-ਪੱਤਰ ਸੌਾਪਿਆ | ਇਸ ਤੋਂ ਪਹਿਲਾਂ ਕਿਸਾਨਾਂ ਨੂੰ ਸੰਬੋਧਨ ...
ਕੋਟਕਪੂਰਾ, 12 ਜੂਨ (ਮੋਹਰ ਸਿੰਘ, ਮੇਘਰਾਜ)-ਅਲਾਇੰਸ ਕਲੱਬ ਇੰਟਰਨੈਸ਼ਨਲ ਜ਼ਿਲ੍ਹਾ-111 ਦਾ ਪੰਜਵਾਂ ਸਹੁੰ ਚੁੱਕ ਸਮਾਗਮ ਕਲੱਬ ਦੇ ਇੰਟਰਨੈਸ਼ਨਲ ਪ੍ਰਧਾਨ ਐਲੀ. ਭੁਪਿੰਦਰਾ ਚਾਹ ਵਾਲਾ ਦੀ ਪ੍ਰਧਾਨਗੀ ਹੇਠ ਹੋਇਆ | ਇਸ ਮੌਕੇ ਕਈ ਜ਼ਿਲਿ੍ਹਆਂ ਦੇ ਕਰੀਬ 25 ਕਲੱਬਾਂ ਨੇ ਭਾਗ ...
ਕੋਟਕਪੂਰਾ, 12 ਜੂਨ (ਮੇਘਰਾਜ)-ਪੰਜਾਬ ਗੌਰਮੈਂਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਰਣਜੀਤ ਸਿੰਘ ਕੰਵਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਜੂਨ ਮਹੀਨੇ ਵਿਚ ਜਨਮ ਲੈਣ ...
ਫ਼ਰੀਦਕੋਟ, 12 ਜੂਨ (ਸਰਬਜੀਤ ਸਿੰਘ)-ਸਥਾਨਕ ਸਰਕਟ ਹਾਊਸ ਵਿਖੇ ਸਤ ਦਿਨਾਂ ਯੋਗਾ ਕੈਂਪ ਲਾਇਆ ਗਿਆ | 6 ਜੂਨ ਨੂੰ ਸ਼ੁਰੂ ਹੋ ਕੇ 12 ਜੂਨ ਨੂੰ ਸਮਾਪਤ ਹੋਏ ਇਸ ਕੈਂਪ ਵਿਚ ਡਾ: ਅਮਰਪਾਲ ਸਿੰਘ ਅਤੇ ਡਾ: ਰਜਨੀਸ਼ ਦੁਮਾਰ ਵਲੋਂ ਆਂਗਣਵਾੜੀ ਵਰਕਰਾਂ ਨੂੰ ਯੋਗ ਕਿਰਿਆਵਾਂ ਅਤੇ ...
ਫ਼ਰੀਦਕੋਟ, 12 ਜੂਨ (ਜਸਵੰਤ ਸਿੰਘ ਪੁਰਬਾ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਨ ਨੂੰ ਸਾਫ਼ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਜੋਂ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਦੀ ਅਗਵਾਈ ਹੇਠ ਸਹਿਕਾਰੀ ਸਭਾਵਾਂ ਫ਼ਰੀਦਕੋਟ ਵਲੋਂ ਜ਼ਿਲ੍ਹੇ ਦੇ 14 ਪਿੰਡਾਂ ...
ਕੋਟਕਪੂਰਾ, 12 ਜੂਨ (ਮੋਹਰ ਸਿੰਘ ਗਿੱਲ)-'ਸ਼ਬਦ-ਸਾਂਝ ਕੋਟਕਪੂਰਾ' ਦੇ ਸਰਗਰਮ ਮੈਂਬਰ ਸਿਮਰਨਜੀਤ ਸਿੰਘ ਸਿਮਰਾ ਦੀ ਪਲੇਠੀ ਬਾਲ ਪੁਸਤਕ 'ਊਠਾਂ ਵਾਲ਼ੇ' ਨੂੰ 'ਸਰਵੋਤਮ ਬਾਲ ਪੁਸਤਕ ਪੁਰਸਕਾਰ' ਨਾਲ਼ ਨਿਵਾਜਿਆ ਗਿਆ ਹੈ | ਗੌਰਤਲਬ ਹੈ ਕਿ 'ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ ...
ਕੋਟਕਪੂਰਾ, 12 ਜੂਨ (ਮੇਘਰਾਜ)-ਪੰਜਾਬ ਦੇ ਮਾਨਯੋਗ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟੇ੍ਰਸ਼ਨ (ਮੈਗਸੀਪਾ) ਚੰਡੀਗੜ੍ਹ ਵਿਖੇ ਰਾਜ ਪੱਧਰੀ ਸਮਾਰੋਹ ਦੌਰਾਨ ਸਿਟੀ ਕਲੱਬ ਕੋਟਕਪੂਰਾ ਅਤੇ ਪ੍ਰੈੱਸ ਕਲੱਬ ...
ਕੋਟਕਪੂਰਾ, 12 ਜੂਨ (ਮੋਹਰ ਸਿੰਘ ਗਿੱਲ)-ਸੀਨੀਅਰ ਕਾਂਗਰਸੀ ਆਗੂ ਭਾਈ ਰਾਹੁਲ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਮੁਹੱਲਾ ਗੁਰੂ ਤੇਗ਼ ਬਹਾਦਰ ਨਗਰ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ | ਇਸ ...
ਬਰਗਾੜੀ, 12 ਜੂਨ (ਸ਼ਰਮਾ, ਗੋਂਦਾਰਾ)-ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਚੱਲ ਰਹੇ ਬਰਗਾੜੀ ਇਨਸਾਫ਼ ਮੋਰਚੇ ਦੇ 12ਵੇਂ ਦਿਨ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਮੋਹਕਮ ...
ਫ਼ਰੀਦਕੋਟ, 12 ਜੂਨ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਫ਼ਰੀਦਕੋਟ ਦੀਆਂ 4 ਮਾਰਕੀਟ ਕਮੇਟੀਆਂ ਜੈਤੋ, ਕੋਟਕਪੂਰਾ, ਫ਼ਰੀਦਕੋਟ ਅਤੇ ਸਾਦਿਕ ਵਿਖੇ 2 ਹਜ਼ਾਰ ਵਧੀਆ ਕਿਸਮ ਦੇ ਪੌਦੇ ਲਗਾਉਣ ਦਾ ਪ੍ਰੋਗਰਾਮ ਮਿਥਿਆ ਗਿਆ ਹੈ ਜਿਨ੍ਹਾਂ ਵਿਚ ਸਤਪੱਤੀਆਂ, ਚਕਰਾਸੀਆ, ਪਿੱਪਲ, ਨਿੰਮ ...
ਕੋਟਕਪੂਰਾ, 12 ਜੂਨ (ਮੋਹਰ ਸਿੰਘ ਗਿੱਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਸਾਂਝੀ ਇਕੱਤਰਤਾ ਸਿਵਲ ਸਰਜਨ ਫ਼ਰੀਦਕੋਟ ਦੇ ਆਦੇਸ਼ 'ਚ ਬਾਬਾ ਦਿਆਲ ਸਿੰਘ ਸਰਕਾਰੀ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਹੋਈ | ਇਕੱਤਰਤਾ 'ਚ ਸ਼ਹਿਰਾਂ ਦੀਆਂ ਵੱਖ-ਵੱਖ ਬਸਤੀਆਂ ਅਤੇ ...
ਕੋਟਕਪੂਰਾ, 12 ਜੂਨ (ਮੋਹਰ ਸਿੰਘ, ਮੇਘਰਾਜ)-18ਵੇਂ ਗਿਆਨ ਅੰਜਨੁ ਸਮਰ ਕੈਂਪ ਵਿਚ ਬੱਚਿਆਂ ਦੇ ਸਰੀਰ ਨੂੰ ਤੰਦਰੁਸਤ ਰੱਖਣ ਤੇ ਬੌਧਿਕ ਵਿਕਾਸ ਦੇ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਥਾਨਕ ਸਟੱਡੀ ਸਰਕਲ ਦਫ਼ਤਰ ਅਤੇ ਦਸਮੇਸ਼ ਪਬਲਿਕ ਸਕੂਲ ਵਿਖੇ ...
ਜੈਤੋ, 12 ਜੂਨ (ਗੁਰਚਰਨ ਸਿੰਘ ਗਾਬੜੀਆ)-ਐਫ.ਐਮ.ਸੀ. ਕੰਪਨੀ ਵਲੋਂ ਪਿੰਡ ਰੋੜੀਕਪੂਰਾ ਦੇ ਅੰਦਰਲੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਕਿਸਾਨਾਂ ਨੂੰ ਵਾਤਾਵਰਨ ਸ਼ੁੱਧ ਰੱਖਣ ਲਈ ਜਾਗਰੂਕ ਕੈਂਪ ਲਗਾਇਆ ਗਿਆ ਜਿਸ ਵਿਚ ਸਫਲ ਕਿਸਾਨਾਂ ਨੇ ਵਧ ਚੜ੍ਹ ਕੇ ਸ਼ਿਰਕਤ ਕੀਤੀ ...
ਜੈਤੋ, 12 ਜੂਨ (ਭੋਲਾ ਸ਼ਰਮਾ)-ਸਿਆਸੀ ਘੰੁਮਣ-ਘੇਰੀਆਂ 'ਚ ਫਸੀ ਨਗਰ ਕੌਾਸਲ ਦੀ 'ਫੁਰਤੀ' ਨੇ ਲੋਕਾਂ ਕੋਲੋਂ ਮੌਸਮ ਦੀ ਬਦਮਿਜ਼ਾਜੀ ਤੋਂ ਬਚਾਉਣ ਵਾਲੀ ਛੱਤ ਖੋਹ ਲਈ ਹੈ | ਡੇਢ ਸਾਲ ਦਾ ਵਕਤ ਢੁੱਕਣ ਨੂੰ ਆਇਆ ਹੈ ਜਦੋਂ ਲੋਕਾਂ ਨੂੰ ਨਵੇਂ ਨਕੋਰ ਬੱਸ ਅੱਡੇ ਦੇ ਸੁਪਨੇ ਦਿਖਾ ...
ਪੰਜਗਰਾਈਾ ਕਲਾਂ, 12 ਜੂਨ (ਗੋਂਦਾਰਾ)-ਗੁਰਦੁਆਰਾ ਜੋੜਾ ਸਾਹਿਬ ਪਾਤਸ਼ਾਹੀ 10ਵੀਂ ਪਿੰਡ ਨੰਗਲ ਵਿਖੇ ਪਿਛਲੇ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਅਤੇ ਲੰਗਰ ਹਾਲ ਉਸਾਰੀ ਦੀ ਚੱਲ ਰਹੀ ਸੇਵਾ ਦੌਰਾਨ ਲੰਗਰ ਹਾਲ ਦਾ ਲੈਂਟਰ ਪਾਇਆ ਗਿਆ ਜਿਸ ਵਿਚ ਨਗਰ ਨਿਵਾਸੀਆਂ ਅਤੇ ਸਮੂਹ ...
ਬਰਗਾੜੀ, 12 ਜੂਨ (ਲਖਵਿੰਦਰ ਸ਼ਰਮਾ)-ਭਾਵੇਂ ਕੁਝ ਕਾਰਨਾਂ ਕਰਕੇ ਪੰਜਾਬ ਪੁਲਿਸ ਬਦਨਾਮ ਹੈ ਪ੍ਰੰਤੂ ਪੁਲਿਸ ਵਿਚ ਨਵੀਂ ਭਰਤੀ ਵਾਲੇ ਨੌਜਵਾਨ ਲੜਕੇ-ਲੜਕੀਆਂ ਆਪਣੀ ਸਾਫ਼ ਛਵੀ ਅਤੇ ਇਮਾਨਦਾਰੀ ਨਾਲ ਪੰਜਾਬ ਪੁਲਿਸ ਦੇ ਅਕਸ ਨੂੰ ਸੁਧਾਰ ਰਹੇ ਹਨ | ਪਿਛਲੇ ਦਿਨੀਂ ਸਰਕਾਰੀ ...
ਜੈਤੋ, 12 ਜੂਨ (ਸ਼ਰਮਾ)-ਪਿੰਡ ਰਾਮੇਆਣਾ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ | ਜਿਸ ਵਿਚ ਭਾਈ ਸਤਨਾਮ ਸਿੰਘ ਕਰੀਰਵਾਲੀ, ਭਾਈ ਅਵਤਾਰ ਸਿੰਘ, ਗੁਰਦੁਆਰਾ ਸਾਹਿਬ ਦੇ ਕਥਾਵਾਚਕ ਭਾਈ ...
ਪੰਜਗਰਾਈਾ ਕਲਾਂ, 12 ਜੂਨ (ਕੁਲਦੀਪ ਸਿੰਘ ਗੋਂਦਾਰਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣ ਵਾਲਾ ਦੇ ਪਿ੍ੰਸੀਪਲ ਡਾ. ਐੱਸ.ਐੱਸ. ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਕੋਆਰਡੀਨੇਟਰ ਵੀਰਪਾਲ ਸੇਖੋਂ, ਪੂਜਾ ਪਲਤਾ ਅਤੇ ਰਾਜਦੀਪ ਕੌਰ ਦੀ ਦੇਖ-ਰੇਖ ਹੇਠ ਹਿਮਾਚਲ ...
ਫ਼ਰੀਦਕੋਟ, 12 ਜੂਨ (ਮਿੰਦਾ)-ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਵਲੋਂ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੁਆਰਾ ਮਿਸ਼ਨ ਤੰਦਰੁਸਤ ਪੰਜਾਬ ਦੇ ਲਏ ਗਏ ਸੁਪਨੇ ਨੂੰ ਸਾਕਾਰ ਕਰਨ ਹਿਤ ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਸਰਪ੍ਰਸਤੀ ...
ਫ਼ਰੀਦਕੋਟ, 12 ਜੂਨ (ਮਿੰਦਾ)-ਸਰਕਲ ਸਟਾਈਲ ਕਬੱਡੀ ਦਾ 15 ਰੋਜ਼ਾ ਰਾਜ ਪੱਧਰੀ ਕਬੱਡੀ ਕੈਂਪ ਸਫਲਤਾ ਪੂਰਵਕ ਸਮਾਪਤ ਹੋ ਗਿਆ | ੲਲੀਟ ਸਪੋਰਟਸ, ਕਲਚਰਲ ਅਤੇ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਲਗਾਏ ਇਸ 15 ਰੋਜ਼ਾ ਸਰਕਲ ਸਟਾਈਲ ਕਬੱਡੀ ਕੈਂਪ 'ਚ ਪੰਜਾਬ ਭਰ ਅਤੇ ...
ਕੋਟਕਪੂਰਾ, 12 ਜੂਨ (ਮੇਘਰਾਜ)-ਬੀਤੀ ਰਾਤ ਸਥਾਨਕ ਫ਼ਰੀਦਕੋਟ ਰੋਡ 'ਤੇ ਦੋ ਦੁਕਾਨਾਂ ਤੋਂ ਏ.ਸੀ ਦੇ ਬਾਹਰੀ ਯੂਨਿਟ ਚੋਰੀ ਹੋ ਜਾਣ ਦੀ ਸੂਚਨਾ ਹੈ | ਪੰਜਾਬ ਗੈਸਜ਼ ਦੇ ਮਾਲਕ ਟੀ.ਆਰ. ਅਰੋੜਾ ਨੇ ਦੱਸਿਆ ਕਿ ਜਦ ਅੱਜ ਸਵੇਰੇ ਉਨ੍ਹਾਂ ਦੁਕਾਨ ਦਾ ਏ.ਸੀ. ਚਲਾਇਆ ਤਾਂ ਠੰਢੀ ਹਵਾ ਨਾ ...
ਕੋਟਕਪੂਰਾ, 12 ਜੂਨ (ਮੇਘਰਾਜ)-ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਪੰਜਾਬ ਪੁਲਿਸ ਦੇ ਅਧਿਕਾਰੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਬਣਾਈ ਵਿਸ਼ੇਸ਼ ਟੀਮ ਵਲੋਂ ਕੋਟਕਪੂਰਾ ਇਲਾਕੇ ...
ਕੋਟਕਪੂਰਾ, 12 ਜੂਨ (ਮੋਹਰ ਗਿੱਲ, ਮੇਘਰਾਜ)-ਪੀ.ਡਬਲਿਊ.ਡੀ ਫ਼ੀਲਡ ਐਾਡ ਵਰਕਰ ਯੂਨੀਅਨ ਦੀ ਬਰਾਂਚ ਸੀਵਰੇਜ ਬੋਰਡ ਕੋਟਕਪੂਰਾ ਵਲੋਂ ਅੱਜ ਦਿੱਤਾ ਜਾਣ ਵਾਲਾ ਰੋਸ ਧਰਨਾ ਐੱਸ.ਡੀ.ਈ ਵਲੋਂ ਮੰਗਾਂ ਮੰਨੇ ਜਾਣ ਦੇ ਭਰੋਸੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ | ਜਥੇਬੰਦੀ ਨੇ ਇਹ ...
ਜੈਤੋ, 12 ਜੂਨ (ਭੋਲਾ ਸ਼ਰਮਾ)-ਸਿਆਸੀ ਘੰੁਮਣ-ਘੇਰੀਆਂ 'ਚ ਫਸੀ ਨਗਰ ਕੌਾਸਲ ਦੀ 'ਫੁਰਤੀ' ਨੇ ਲੋਕਾਂ ਕੋਲੋਂ ਮੌਸਮ ਦੀ ਬਦਮਿਜ਼ਾਜੀ ਤੋਂ ਬਚਾਉਣ ਵਾਲੀ ਛੱਤ ਖੋਹ ਲਈ ਹੈ | ਡੇਢ ਸਾਲ ਦਾ ਵਕਤ ਢੁੱਕਣ ਨੂੰ ਆਇਆ ਹੈ ਜਦੋਂ ਲੋਕਾਂ ਨੂੰ ਨਵੇਂ ਨਕੋਰ ਬੱਸ ਅੱਡੇ ਦੇ ਸੁਪਨੇ ਦਿਖਾ ...
ਫ਼ਰੀਦਕੋਟ, 12 ਜੂਨ (ਸਤੀਸ਼ ਬਾਗ਼ੀ)-ਸ੍ਰੀ ਪ੍ਰੇਮ ਸਕੀਰਤਨ ਮੰਡਲ ਵਲੋਂ ਮਹਿਲਾ ਪਤੰਜਲੀ ਯੋਗ ਸਮਿਤੀ ਦੇ ਸਹਿਯੋਗ ਨਾਲ ਸ੍ਰੀ ਗੇਲਾ ਰਾਮ ਗੇਰਾ ਚੈਰੀਟੇਬਲ ਟਰੱਸਟ ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਮਰਦਾਂ, ਔਰਤਾਂ ਅਤੇ ਬੱਚਿਆਂ ਲਈ ਮੁਫ਼ਤ ਯੋਗ ਕੈਂਪ ਲਗਾਇਆ ...
ਫ਼ਰੀਦਕੋਟ, 12 ਜੂਨ (ਸਤੀਸ਼ ਬਾਗ਼ੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਪਿੰਦਰ ਸਿੰਘ ਰੁਪਈਆਂ ਵਾਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਦੌਰਾਨ ਸਰਬਸੰਮਤੀ ਨਾਲ ਗੁਰਬਚਨ ਸਿੰਘ ਗੁੱਜਰ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ...
ਫ਼ਰੀਦਕੋਟ, 12 ਜੂਨ (ਪੁਰਬਾ)-ਫਰੈਂਡਜ਼ ਫਾਰਐੇਵਰ ਗਰੁੱਪ ਬੈਚ ਬੀ.ਐੱਸ.ਸੀ. ਮੈਡੀਕਲ 1989 ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਲੋਂ ਬਟਾਨੀਕਲ ਗਾਰਡਨ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਇਸ ਮੌਕੇ ਸਤਨਾਮ ਸਿੰਘ ਪਿ੍ੰਸੀਪਲ ਸਰਕਾਰੀ ਬਰਜਿੰਦਰਾ ਕਾਲਜ ...
ਫ਼ਰੀਦਕੋਟ, 12 ਜੂਨ (ਹਰਮਿੰਦਰ ਸਿੰਘ ਮਿੰਦਾ)-ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਨਾਲ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਦਰਿਆਵਾਂ ਨੂੰ ਬਚਾਉਣ ਪੰਜਾਬ ਪੱਧਰ 'ਤੇ ...
ਬਾਜਾਖਾਨਾ, 12 ਜੂਨ (ਜੀਵਨ ਗਰਗ)-ਰਿਟਾ: ਇੰਸਪੈਕਟਰ ਪਨਸਪ ਦਰਸ਼ਨ ਸਿੰਘ ਡੋਡ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੀ ਪਤਨੀ ਰੇਸ਼ਮ ਕੌਰ (50) ਦੀ ਕੈਂਸਰ ਦੀ ਨਾ-ਮੁਰਾਦ ਬਿਮਾਰੀ ਕਾਰਨ ਮੌਤ ਹੋ ਗਈ | ਰੇਸ਼ਮ ਕੌਰ ਪਿਛਲੇ 6 ਸਾਲਾਂ ਤੋਂ ਕੈਂਸਰ ਦੀ ਨਾ ਮੁਰਾਦ ਬਿਮਾਰੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX