ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  1 day ago
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਦਾਖਿਲ ਰਹਿਣ ਤੋਂ ਬਾਅਦ ਸਵਾਈਨ ਫਲੂ ਦੀ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਬੇਸ਼ੱਕ ਖੰਨਾ ਦੇ ਐਸ. ਐਮ.ਓ. ਡਾ.ਰਾਜਿੰਦਰ ਗੁਲਾਟੀ ਇਸ ਮੌਤ ਨੂੰ ਸਵਾਈਨ...
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  1 day ago
ਚੰਡੀਗੜ੍ਹ, 19 ਫਰਵਰੀ - ਪੰਜਾਬ ਦੇ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਵੱਡੇ ਬਰੈਂਡਾਂ ਵਲੋਂ ਘਟੀਆ ਗੁਣਵੱਤਾ ਦੀ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਰੈਂਡਾਂ ਦੀ ਅਲਕੋਹਲ 'ਚ 2 ਫੀਸਦੀ...
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਸੁਨਾਮ ਊਧਮ ਸਿੰਘ ਵਾਲਾ 19 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੇ 35 ਕੁ ਵਰ੍ਹਿਆ ਦੇ ਇਕ ਕਿਸਾਨ ਜਗਸੀਰ ਸਿੰਘ ੁਪੁੱਤਰ ਅਜੈਬ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ...
ਨਸ਼ਿਆਂ ਦੇ ਕਾਰਨ ਦੋ ਮਾਸੂਮ ਬੱਚੀਆਂ ਦੇ ਪਿਤਾ ਦੀ ਮੌਤ
. . .  1 day ago
ਬੰਗਾ, 19 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਪਿੰਡ ਸੁਜੋ ਦੇ ਨੌਜਵਾਨ ਬਲਵੀਰ (30 )ਪੁੱਤਰ ਜ਼ੈਲ ਸਿੰਘ ਦੀ ਨਸ਼ਿਆਂ ਦਾ ਜ਼ਿਆਦਾ ਸੇਵਨ ਕਰਨ ਕਰਕੇ ਪਿੰਡ ਭੌਰਾ ਲਾਗੇ ਮੌਤ ਹੋ ਗਈ। ਉਸ ਪਾਸ ਟੀਕੇ ਅਤੇ ਗੋਲੀਆ ਵੀ ਮਿਲੀਆਂ । ਨੌਜਵਾਨ ਨਸ਼ੇ ਛੱਡਣ ਲਈ...
ਆਪ ਵਿਧਾਇਕਾ ਦੀ ਵਿਆਹ ਰਿਸੈਪਸ਼ਨ 'ਚ ਸ਼ਾਮਲ ਹੋਏ ਸੁਖਬੀਰ ਬਾਦਲ ਤੇ ਕੇਜਰੀਵਾਲ
. . .  1 day ago
ਜਲੰਧਰ, 19 ਫਰਵਰੀ - ਆਪ ਵਿਧਾਇਕ ਪ੍ਰੋ ਬਲਜਿੰਦਰ ਕੌਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਸੁਖਬੀਰ ਸਿੰਘ ਬਾਦਲ ਤੇ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾ...
ਆਈ.ਜੀ. ਉਮਰਾਨੰਗਲ ਨੂੰ 23 ਫਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਇਮਰਾਨ ਦੀ ਸਫ਼ਾਈ 'ਤੇ ਕੈਪਟਨ ਦਾ ਬਿਆਨ- ਮਸੂਦ ਅਜ਼ਹਰ ਨੂੰ ਜੇਕਰ ਨਹੀਂ ਫੜ ਸਕਦੇ ਤਾਂ ਭਾਰਤ ਨੂੰ ਦੱਸੋ
. . .  1 day ago
ਪੁਲਵਾਮਾ ਅੱਤਵਾਦੀ ਹਮਲੇ 'ਤੇ ਬੋਲੇ ਇਮਰਾਨ- ਜੇਕਰ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਜਵਾਬ ਦੇਵੇਗਾ
. . .  1 day ago
ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਰਣਜੀਤ ਬਾਵਾ
. . .  1 day ago
ਲੋਕ ਗਾਇਕ ਮਨਿੰਦਰ ਮੰਗਾ ਦਾ ਦੇਹਾਂਤ
. . .  1 day ago
ਮੁਹਾਲੀ ਦੇ ਗੁਰਦੁਆਰਾ ਸਾਹਿਬ ਤੋਂ 150 ਦੇ ਕਰੀਬ ਵਿਦਿਆਰਥੀਆਂ ਨੂੰ ਜੰਮੂ-ਕਸ਼ਮੀਰ ਲਈ ਕੀਤਾ ਰਵਾਨਾ
. . .  1 day ago
ਪੁਲਵਾਮਾ ਹਮਲੇ ਤੋਂ ਬਾਅਦ ਫੌਜ ਦਾ ਸਖ਼ਤ ਬਿਆਨ- ਕਸ਼ਮੀਰ 'ਚ ਜਿਹੜਾ ਵੀ ਬੰਦੂਕ ਚੁੱਕੇਗਾ, ਉਹ ਜਿਊਂਦਾ ਨਹੀਂ ਬਚੇਗਾ
. . .  1 day ago
ਪਟਿਆਲਾ 'ਚ ਕੈਪਟਨ ਨੇ ਨਹਿਰੀ ਪਾਣੀ 'ਤੇ ਆਧਾਰਿਤ ਜਲ ਸਪਲਾਈ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
. . .  1 day ago
ਦਹਿਸ਼ਤਗਰਦੀ ਨਾਲ ਪਾਕਿਸਤਾਨ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਇਆ- ਇਮਰਾਨ ਖ਼ਾਨ
. . .  1 day ago
ਪਾਕਿਸਤਾਨ ਨੂੰ ਪੁਲਵਾਮਾ ਹਮਲੇ ਨਾਲ ਕੀ ਫ਼ਾਇਦਾ ਹੋਵੇਗਾ?- ਇਮਰਾਨ ਖ਼ਾਨ
. . .  1 day ago
ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤ ਨੇ ਬਿਨਾਂ ਸਬੂਤ ਤੋਂ ਪਾਕਿਸਤਾਨ 'ਤੇ ਇਲਜ਼ਾਮ ਲਗਾਏ-ਇਮਰਾਨ ਖ਼ਾਨ
. . .  1 day ago
ਪੁਲਵਾਮਾ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਥੋੜ੍ਹੀ ਦੇਰ ਬਾਅਦ ਜਾਰੀ ਕੀਤਾ ਜਾਵੇਗਾ ਬਿਆਨ
. . .  1 day ago
ਹੁਣ ਸਰਕਾਰੀ ਸਕੂਲਾਂ 'ਚ ਅਧਿਆਪਕ ਰਜਿਸਟਰਾਂ 'ਤੇ ਨਹੀਂ ਲਾਉਣਗੇ ਹਾਜ਼ਰੀ
. . .  1 day ago
ਨਾਭਾ ਪਹੁੰਚੀ 'ਸ਼ਬਦ ਗੁਰੂ ਯਾਤਰਾ'
. . .  1 day ago
ਬੈਂਗਲੁਰੂ ਏਅਰ ਸ਼ੋਅ ਦੌਰਾਨ ਵੱਡਾ ਹਾਦਸਾ, ਦੋ ਜਹਾਜ਼ ਆਪਸ 'ਚ ਟਕਰਾਏ
. . .  1 day ago
ਜਥੇ. ਅਵਤਾਰ ਸਿੰਘ ਹਿਤ ਨੇ ਤਨਖ਼ਾਹ ਦੀ ਸੇਵਾ ਪੂਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਖ਼ਸ਼ਾਈ ਭੁੱਲ
. . .  1 day ago
ਪਟਿਆਲਾ 'ਚ ਕੈਪਟਨ ਨੇ ਕੀਤੀ ਕਾਮਨ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ 'ਪੰਜ ਤਖ਼ਤ ਐਕਸਪ੍ਰੈੱਸ ਸ਼ੁਰੂ', ਦੇਖੋ ਦਿੱਲੀ ਤੋਂ ਰਵਾਨਾ ਹੋਣ ਸਮੇਂ ਦੀਆਂ ਤਸਵੀਰਾਂ (2)
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ 'ਪੰਜ ਤਖ਼ਤ ਐਕਸਪ੍ਰੈੱਸ ਸ਼ੁਰੂ', ਦੇਖੋ ਦਿੱਲੀ ਤੋਂ ਰਵਾਨਾ ਹੋਣ ਸਮੇਂ ਦੀਆਂ ਤਸਵੀਰਾਂ (1)
. . .  1 day ago
ਹੁਣ ਸਿਰਫ਼ 112 ਡਾਇਲ ਕਰਨ 'ਤੇ ਮਿਲੇਗੀ ਹਰ ਸੰਕਟ 'ਚ ਮਦਦ
. . .  1 day ago
ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ 'ਚ ਟੇਕਿਆ ਮੱਥਾ
. . .  1 day ago
ਜੈਸ਼-ਏ-ਮੁਹੰਮਦ ਪਾਕਿਸਤਾਨੀ ਫੌਜ ਦਾ ਬੱਚਾ ਹੈ- ਭਾਰਤੀ ਫੌਜ
. . .  1 day ago
ਜੈਸ਼-ਏ-ਮੁਹੰਮਦ ਨੂੰ ਪਾਕਿਸਤਾਨੀ ਫੌਜ ਕੰਟਰੋਲ ਕਰ ਰਹੀ ਹੈ- ਲੈਫ਼ਟੀਨੈਂਟ. ਕੇ. ਜੇ. ਐੱਸ. ਢਿੱਲੋਂ
. . .  1 day ago
ਜਿਹੜਾ ਵੀ ਬੰਦੂਕ ਚੁੱਕੇਗਾ, ਉਹ ਮਾਰਿਆ ਜਾਵੇਗਾ- ਫੌਜ
. . .  1 day ago
ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਟਾਪ ਕਮਾਂਡਰ ਢੇਰ- ਫੌਜ
. . .  1 day ago
ਪਾਕਿਸਤਾਨ ਅਤੇ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਹੋਇਆ ਪੁਲਵਾਮਾ ਹਮਲਾ- ਫੌਜ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਦੇ ਪਹਿਲੇ ਡੀਜ਼ਲ ਤੋਂ ਬਿਜਲੀ ਪਰਿਵਰਤਕ ਇੰਜਨ ਨੂੰ ਦਿਖਾਈ ਹਰੀ ਝੰਡੀ
. . .  1 day ago
ਪੁਲਵਾਮਾ ਹਮਲੇ ਨੂੰ ਲੈ ਕੇ ਸ੍ਰੀਨਗਰ 'ਚ ਫੌਜ, ਸੀ. ਆਰ. ਪੀ. ਐੱਫ. ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਪ੍ਰੈੱਸ ਕਾਨਫਰੰਸ ਸ਼ੁਰੂ
. . .  1 day ago
ਕਾਰ ਅਤੇ ਐਂਬੂਲੈਂਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਸੱਤ ਲੋਕਾਂ ਦੀ ਮੌਤ
. . .  1 day ago
ਬਿਹਾਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਚਾਰ ਲੋਕਾਂ ਦੀ ਮੌਤ
. . .  1 day ago
ਅੱਜ ਅੰਮ੍ਰਿਤਸਰ ਆਉਣਗੇ ਅਰਵਿੰਦ ਕੇਜਰੀਵਾਲ
. . .  1 day ago
ਵਿਆਹ ਸਮਾਰੋਹ ਦੌਰਾਨ ਇਕੱਠੇ ਹੋਏ ਲੋਕਾਂ ਨੂੰ ਟਰੱਕ ਨੇ ਕੁਚਲਿਆ, 13 ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਜਦੋਂ ਸੜਕ 'ਤੇ ਜਾ ਰਹੀ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ
. . .  1 day ago
ਦਿੱਲੀ ਦੇ ਨਰੇਲਾ ਇੰਡਸਟਰੀਅਲ ਇਲਾਕੇ 'ਚ ਲੱਗੀ ਭਿਆਨਕ ਅੱਗ
. . .  1 day ago
ਅਧਿਆਪਕ ਸੰਘਰਸ਼ ਕਮੇਟੀ ਵਲੋਂ ਅੱਜ ਤੋਂ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਦਿੱਤੇ ਜਾਣਗੇ ਚੇਤਾਵਨੀ ਪੱਤਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550
ਿਵਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਮੋਗਾ

ਕਿਸਾਨ ਯੂਨੀਅਨ ਵਲੋਂ ਐਕਸੀਅਨ ਬਾਘਾ ਪੁਰਾਣਾ ਦੇ ਦਫ਼ਤਰ ਅੱਗੇ ਦਿਨ-ਰਾਤ ਧਰਨਾ ਦੂਜੇ ਦਿਨ ਵਿਚ ਸ਼ਾਮਿਲ

ਬਾਘਾ ਪੁਰਾਣਾ, 12 ਜੂਨ (ਬਲਰਾਜ ਸਿੰਗਲਾ)- ਸੂਬਾ ਕਮੇਟੀ ਪੰਜਾਬ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਬਾਘਾ ਪੁਰਾਣਾ ਵਲੋਂ ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ ਦੀ ਅਗਵਾਈ ਹੇਠ ਚੱਲ ਰਹੇ ਦਿਨ-ਰਾਤ ਦੇ ਧਰਨੇ ਦੇ ਦੂਜੇ ਦਿਨ ਐਕਸੀਅਨ ਪਾਵਰਕਾਮ ਡਵੀਜ਼ਨ ਬਾਘਾ ਪੁਰਾਣਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਝੋਨਾ ਪਿਛੇਤਾ ਕਰਨਾ ਸਰਕਾਰ ਦੀ ਬਹਾਨੇਬਾਜ਼ੀ ਹੈ | ਪਿਛਲੇ ਸਾਲ ਵੀ ਸਰਕਾਰ ਨੇ 20 ਜੂਨ ਤੋਂ ਹਟ ਕੇ 15 ਜੂਨ ਤੋਂ ਝੋਨਾ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ ਪਰ ਝੋਨਾ ਪਛੇਤਾ ਪੱਕਣ ਅਤੇ ਮੌਸਮ ਦੀ ਤਬਦੀਲੀ ਕਰਕੇ ਝੋਨੇ ਦੀ ਨਮੀ ਦਾ ਬਹਾਨਾ ਬਣਾ ਕੇ ਵਪਾਰੀ, ਆੜ੍ਹਤੀਏ ਤੇ ਇੰਸਪੈਕਟਰਾਂ ਦੀ ਮਿਲੀ ਭੁਗਤ ਨਾਲ ਕਿਸਾਨਾਂ ਤੇ ਪ੍ਰਤੀ ਗੱਟਾ 5 ਕਿੱਲੋ ਤੋਂ 7 ਕਿੱਲੋ ਤੱਕ ਕਾਟ ਕੱਟ ਕੇ ਖ਼ਰੀਦਿਆ ਗਿਆ | 20 ਜੂਨ ਤੋਂ ਝੋਨਾ ਬੀਜਣ ਦੇ ਸਰਕਾਰੀ ਫੁਰਮਾਨ ਇਸ ਲੁੱਟ ਨੂੰ ਜਾਰੀ ਰੱਖਣ ਅਤੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਕੇ ਉਨ੍ਹਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਨਿਆਂ ਨੂੰ ਸੌਾਪਣੀ ਦੀ ਨੀਤੀ ਹੈ | ਇਸੇ ਤਰ੍ਹਾਂ ਹੀ ਪਾਵਰਕਾਮ ਵਲੋਂ ਜੋ ਹੁਣ ਵੀਚਾਰ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਉਹ ਵੀ ਪਾਵਰਕਾਮ ਅੰਦਰ ਬਿਜਲੀ ਕਾਮਿਆਂ ਦੀ ਬੇਹੱਦ ਘਾਟ ਕਾਰਨ ਪੂਰੀ ਨਹੀਂ ਮਿਲ ਰਹੀ | ਕਈ ਕਈ ਦਿਨ ਲਾਈਨਾਂ ਬੰਦ ਰਹਿੰਦੀਆਂ ਹਨ ਜਿਸ ਕਰਕੇ ਜਿੱਥੇ ਕਿਸਾਨਾਂ ਦੀਆਂ ਚਾਰੇ ਦੀਆਂ ਫ਼ਸਲਾਂ ਅਤੇ ਝੋਨੇ ਦੀ ਪਨੀਰੀ ਪਾਣੀ ਖੁਣੋਂ ਸੁੱਕ ਰਹੀਆਂ ਹਨ, ਉੱਥੇ ਝੋਨੇ ਦੀ ਲਵਾਈ ਲਈ ਸਿੰਚਾਈ ਨਾ ਹੋਣ ਕਰਕੇ ਵਹਾਈ ਖੁਣੋਂ ਜ਼ਮੀਨਾਂ ਰੱਫੜ ਪਈਆਂ ਹਨ | ਰਹਿੰਦ ਕਸਰ ਸਰਕਾਰ ਨੇ ਨਹਿਰੀ ਪਾਣੀ ਦੀ ਬੰਦੀ ਕਰਕੇ ਪੂਰੀ ਕਰ ਦਿੱਤੀ ਹੈ | ਇਸ ਪਿੱਛੇ ਵੀ ਸਰਕਾਰ ਦੀ ਬੇਈਮਾਨੀ ਸਾਫ਼ ਨਜ਼ਰ ਆਉਂਦੀ ਹੈ ਕਿ ਨਹਿਰੀ ਪਾਣੀ ਦੀ ਸਪਲਾਈ ਬੰਦ ਕਰਕੇ ਕਿਸਾਨ ਸੋਕੇ ਦੀ ਮਾਰਚ ਤੋਂ ਬਚਣ ਲਈ ਮਹਿੰਗੇ ਭਾਅ ਦਾ ਤੇਲ ਖ਼ਰੀਦ ਕੇ ਪਹਿਲਾਂ ਹੀ ਕਰਜ਼ੇ ਦੀ ਮਾਰ ਹੰਢਾਅ ਰਹੇ ਹੋਰ ਕਰਜ਼ੇ ਹੇਠਾਂ ਦਬ ਰਹੇ ਹਨ | ਹੁਣ ਨਹਿਰੀ ਪਾਣੀ ਬੰਦ ਕਰਕੇ ਡੈਮਾਂ ਦੇ ਪਾਣੀ ਦਾ ਪੱਧਰ ਨੀਵਾਂ ਨਹੀਂ ਕੀਤਾ ਜਾ ਰਿਹਾ ਪਰ ਬਰਸਾਤਾਂ ਵਿਚ ਵੱਧ ਬਾਰਸ਼ਾਂ ਕਰਕੇ ਡੈਮਾਂ ਦੇ ਫਲੱਡ ਗੇਟ ਖੋਲ੍ਹ ਕੇ ਡੋਬੇ ਮੂੰਹ ਧੱਕਣ ਦੀ ਨੀਤੀ ਹੈ | ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਬਿਜਲੀ ਮੋਟਰਾਂ ਲਈ ਤੁਰੰਤ 16 ਘੰਟੇ ਨਿਰਵਿਘਨ ਸਪਲਾਈ ਦੇਣ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰੀ ਦੀ ਹੋਵੇਗੀ | ਇਸ ਮੌਕੇ ਹਰਮੰਦਰ ਸਿੰਘ ਡੇਮਰੂ ਨੇ ਸੰਬੋਧਨ ਕਰਦਿਆਂ ਡੀ.ਸੀ. ਮੋਗਾ ਦੀਆਂ ਧਮਕੀ ਭਰੇ ਬਿਆਨਾਂ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਧਰਤੀ ਹੇਠਲੇ ਪਾਣੀ ਸਬੰਧੀ ਸੱਚ-ਮੁੱਚ ਫ਼ਿਕਰਮੰਦ ਹਨ ਤਾਂ ਪਹਿਲਾਂ ਭਾਰੀ ਮੀਹਾਂ ਦਾ ਫ਼ਾਲਤੂ ਪਾਣੀ ਅਤੇ ਤਬਾਹੀ ਮਚਾਉਂਦੇ ਹੜ੍ਹਾਂ ਦਾ ਪਾਣੀ ਧਰਤੀ ਵਿਚ ਰੀਚਾਰਜ ਕਰਨ ਦੇ ਪੁਖ਼ਤਾ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਈ ਜਾਵੇ ਫਿਰ ਵੀ ਕਿਸਾਨਾਂ 'ਤੇ ਪੇ੍ਰਰਨਾ ਦਾ ਇਕ ਅਸਰ ਹੋ ਸਕਦਾ ਹੈ | ਪਛੇਤਾ ਝੋਨਾ ਲਗਾਉਣ ਨਾਲ ਕਿਸਾਨਾਂ ਨੂੰ ਹੁੰਦੇ ਨੁਕਸਾਨ ਨੂੰ ਰੋਕਣਾ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੈ | 10 ਜੂਨ ਤੋਂ ਝੋਨਾ ਲਗਾਉਣਾ ਸ਼ੋਕ ਨਹੀਂ ਕਿਸਾਨਾਂ ਦੀ ਮਜਬੂਰੀ ਹੈ | ਜੇਕਰ ਪਿਛੇਤੇ ਝੋਨੇ ਵਿਚ ਨਮੀ ਦੀ ਮਾਤਰਾ 18 ਫ਼ੀਸਦੀ ਦੀ ਥਾਂ 24 ਫ਼ੀਸਦੀ 'ਤੇ ਖ਼ਰੀਦਣ ਦੀ ਮੰਗ ਜਾਂ ਫਿਰ ਬਦਲਵੀਂਆਂ ਫ਼ਸਲਾਂ ਮੁੱਕੀ, ਦਾਲਾਂ, ਬਾਸਮਤੀ ਆਦਿ ਦੇ ਲਾਹੇਵੰਦ ਭਾਅ ਮਿਥ ਕੇ ਖ਼ਰੀਦ ਦੀ ਗਰੰਟੀ ਕਰਨ ਦੀ ਮੰਗ ਸਰਕਾਰ ਵਲੋਂ ਮੰਨ ਲਈ ਜਾਂਦੀ ਤਾਂ ਨੌਬਤ ਇੱਥੋਂ ਤੱਕ ਨਹੀਂ ਆਉਣੀ ਸੀ | ਇਕ ਜ਼ਿੰਮੇਵਾਰੀ ਸਰਕਾਰੀ ਅਧਿਕਾਰੀ ਹੋਣ ਦੇ ਨਾਂਅ 'ਤੇ ਡੀ.ਸੀ. ਸਾਹਿਬ ਨੂੰ ਵੀ ਸਰਕਾਰ ਨੂੰ ਇਨ੍ਹਾਂ ਵਾਜਬ ਮੰਗਾਂ 'ਤੇ ਗ਼ੌਰ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ | ਪਹਿਲਾਂ ਹੀ ਕਰਜ਼ਿਆਂ ਹੇਠ ਨਪੀੜੇ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਕਿਸਾਨਾਂ ਨੂੰ ਧਮਕੀਆਂ ਦੀ ਬਜਾਏ ਧਰਵਾਸ ਦੇਣਾ ਚਾਹੀਦਾ ਹੈ | ਇਸ ਮੌਕੇ ਸੂਬਾ ਸਕੱਤਰ ਬੀ.ਕੇ. ਯੂ., ਸੁਖਦੇਵ ਸਿੰਘ ਕੋਕਰੀ ਨੇ ਵੀ ਸੰਬੋਧਨ ਕੀਤਾ | ਉਪਰੋਕਤ ਆਗੂਆਂ ਤੋਂ ਇਲਾਵਾ ਜਗਦੀਪ ਸਿੰਘ, ਗੁਰਨੈਬ ਸਿੰਘ ਡੇਮਰੂ ਖ਼ੁਰਦ, ਗੁਰਤੇਜ ਸਿੰਘ, ਲਖਵਿੰਦਰ ਸਿੰਘ ਨਾਥੇਵਾਲਾ, ਹਾਕਮ ਸਿੰਘ, ਗੁਰਮੇਲ ਸਿੰਘ ਸੇਖਾ, ਨਿਰਭੈ ਸਿੰਘ ਘੋਲੀਆ, ਅਜੀਤ ਸਿੰਘ, ਜਗਰਾਜ ਸਿੰਘ ਡੇਮਰੂ ਕਲਾਂ ਆਦਿ ਹਾਜ਼ਰ ਸਨ |

ਪਿੰਡ ਸੇਖਾ ਕਲਾਂ ਦੇ ਕਿਸਾਨ ਗੁਰਮੀਤ ਸਿੰਘ ਿਖ਼ਲਾਫ਼ ਅਗੇਤਾ ਝੋਨਾ ਲਗਾਉਣ ਕਰਕੇ ਪਰਚਾ ਦਰਜ

ਸਮਾਲਸਰ, 12 ਜੂਨ (ਕਿਰਨਦੀਪ ਸਿੰਘ ਬੰਬੀਹਾ)- ਪਿੰਡ ਸੇਖਾ ਕਲਾਂ (ਮੋਗਾ) ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਵਲੋਂ 20 ਜੂਨ ਤੋਂ ਪਹਿਲਾਂ ਅਗੇਤਾ ਝੋਨਾ ਲਗਾਉਣ ਕਰਕੇ ਥਾਣਾ ਸਮਾਲਸਰ ਪੁਲਿਸ ਵਲੋਂ ਐਫ. ਆਈ. ਆਰ. 33 ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਪੱਤੋ ਬਿਜਲੀ ਗਰਿੱਡ ਅੱਗੇ ਕਿਸਾਨਾਂ ਦਾ ਧਰਨਾ ਦੂਸਰੇ ਦਿਨ ਵੀ ਜਾਰੀ

ਨਿਹਾਲ ਸਿੰਘ ਵਾਲਾ, 12 ਜੂਨ (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ)- ਪੰਜਾਬ ਸਰਕਾਰ ਵਲੋਂ 20 ਜੂਨ ਤੋਂ ਪਹਿਲਾਂ ਸੂਬੇ ਵਿਚ ਝੋਨਾ ਨਾ ਲਾਉਣ ਦੀਆਂ ਦਿੱਤੀਆਂ ਹਦਾਇਤਾਂ ਦੇ ਉਲਟ ਸਰਕਾਰ ਵਲੋਂ ਦਿੱਤੀ ਤਰੀਕ ਤੋਂ ਪਹਿਲਾਂ ਝੋਨਾ ਲਾਉਣ ਲਈ ਬਜ਼ਿਦ ਕਿਸਾਨਾਂ ਵਲੋਂ ...

ਪੂਰੀ ਖ਼ਬਰ »

ਸਰਪੰਚ ਨੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਦਾ ਲਗਾਇਆ ਦੋਸ਼

ਸਮਾਧ ਭਾਈ, 12 ਜੂਨ (ਗੁਰਮੀਤ ਸਿੰਘ ਮਾਣੂੰਕੇ)- ਵੈਸੇ ਤਾਂ ਪੂਰੇ ਪਿੰਡ ਸਮਾਧ ਭਾਈ 'ਚ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਦੀ ਸੂਚੀ ਕਾਫ਼ੀ ਲੰਬੀ ਹੈ ਜਿਸ 'ਤੇ ਸਮੇਂ-ਸਮੇਂ ਦੀਆਂ ਪੰਚਾਇਤਾਂ ਅਤੇ ਪੰਚਾਇਤੀ ਵਿਭਾਗ ਵਲੋਂ ਨਿਗੂਣੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਸ ਕਾਰਨ ...

ਪੂਰੀ ਖ਼ਬਰ »

ਰੇਲ-ਇੰਜਣ ਹੇਠ ਆਉਣ 'ਤੇ ਬਜ਼ੁਰਗ ਔਰਤ ਦੀ ਹੋਈ ਮੌਤ

ਮੋਗਾ, 13 ਜੂਨ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਅੱਜ ਸਵੇਰੇ ਇਕ 85 ਸਾਲਾ ਬਜ਼ੁਰਗ ਔਰਤ ਦੀ ਰੇਲਗੱਡੀ ਦੇ ਇੰਜਣ ਹੇਠਾਂ ਆਉਣ 'ਤੇ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ ਰਾਮ ਪਿਆਰੀ ਪਤਨੀ ਸਵ. ਨੱਥੂ ਰਾਮ ਵਾਸੀ ਇੰਦਰਾ ਕਲੋਨੀ ਮੋਗਾ ਜਿਸ ਨੂੰ ਕੰਨਾਂ ਤੋਂ ਉੱਚਾ ਬਣਾਈ ...

ਪੂਰੀ ਖ਼ਬਰ »

ਲੁੱਟ ਖੋਹ ਕਰਨ ਵਾਲੇ ਤਿੰਨ ਕਾਬੂ ਇਕ ਭਗੌੜਾ

ਧਰਮਕੋਟ, 12 ਜੂਨ (ਹਰਮਨਦੀਪ ਸਿੰਘ)-ਥਾਣਾ ਧਰਮਕੋਟ ਦੇ ਐਸ.ਐਚ.ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੱਪਲ ਸਿੰਘ ਪੁੱਤਰ ਬਲਕਾਰ ਸਿੰਘ ਨਿਵਾਸੀ ਅਮੀਂਵਾਲਾ ਜ਼ਿਲ੍ਹਾ ਮੋਗਾ ਨੇ ਥਾਣਾ ਧਰਮਕੋਟ ਵਿਖੇ ਦਰਖਾਸਤ ਦਿੱਤੀ ਸੀ ਕਿ ਮੈਂ ਆਪਣੀ ਪਤਨੀ ਨਾਲ ...

ਪੂਰੀ ਖ਼ਬਰ »

16 ਘੰਟੇ ਬਿਜਲੀ ਸਪਲਾਈ ਲਈ ਦੂਜੇ ਦਿਨ ਵੀ ਧਰਨਾ ਜਾਰੀ

ਅਜੀਤਵਾਲ, 12 ਜੂਨ (ਸ਼ਮਸ਼ੇਰ ਸਿੰਘ ਗ਼ਾਲਿਬ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਕਿਸਾਨੀ ਮਸਲਿਆਂ 'ਤੇ ਕਿਸਾਨ ਮਜ਼ਦੂਰਾਂ ਦਾ ਡਟ ਕੇ ਸਾਥ ਦੇਵੇਗੀ, ਭਾਵੇਂ ਕੁੱਝ ਵੀ ਕਰਨਾ ਪਵੇ | ਇਹ ਪ੍ਰਗਟਾਵਾ ਅਜੀਤਵਾਲ ਬਿਜਲੀ ਗਰਿੱਡ 10 ਜੂਨ ਤੋਂ ਕਿਸਾਨਾਂ ਲਈ 16 ਘੰਟੇ ਖੇਤੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਵਲੋਂ ਧਰਨਾ ਜਾਰੀ

ਕਿਸ਼ਨਪੁਰਾ ਕਲਾਂ, 12 ਜੂਨ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ 16 ਘੰਟੇ ਬਿਜਲੀ ਸਪਲਾਈ ਨੂੰ ਲੈ ਕੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ ਕਲਾਂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਮੀਡੀਆ ਵਿੰਗ ਨੇ ਬਸਤੀਆਂ ਵਿਚ ਜਾ ਕੇ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਆ

 ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਖ਼ਸਰਾ (ਮੀਜ਼ਲ) ਅਤੇ ਹਲਕਾ ਖ਼ਸਰਾ ਜਾਂ ਜਰਮਨ ਖ਼ਸਰਾ (ਰੁਬੈਲਾ) ਨੂੰ ਜੜੋਂ ਖ਼ਤਮ ਕਰਨ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਦੌਰਾਨ ਵੱਖ-ਵੱਖ ...

ਪੂਰੀ ਖ਼ਬਰ »

ਐਸ.ਐਚ.ਓ. ਹਰਸੰਦੀਪ ਸਿੰਘ ਦੀ ਮੌਤ 'ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਸਾਬਕਾ ਐਸ.ਪੀ. ਜਗਜੀਤ ਸਿੰਘ ਗਿੱਲ (ਗਿਲਡਨ ਹੋਟਲ ਮੋਗਾ ਵਾਲੇ) ਦੇ ਸਪੁੱਤਰ ਅਤੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਸਮਾਣਾ ਦੇ ਥਾਣਾ ਸਦਰ ਦੇ ਐਸ.ਐਚ.ਓ. ਹਰਸੰਦੀਪ ਸਿੰਘ ਗਿੱਲ ਬੀਤੇ ਦਿਨੀਂ ਇਕ ਸੜਕ ਹਾਦਸੇ ਵਿਚ ...

ਪੂਰੀ ਖ਼ਬਰ »

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਨੇ ਦੇਸ਼ ਭਗਤ ਕਾਲਜ ਦੇ ਐਸੋਸੀਏਟ ਡਾਇਰੈਕਟਰ ਦਮਨਪ੍ਰੀਤ ਸਿੰਘ ਨਾਲ ਕੈਨੇਡਾ ਵਿਖੇ ਕੀਤੀ ਮੁਲਾਕਾਤ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਕੈਨੇਡਾ ਦੇ ਦੌਰੇ 'ਤੇ ੳੱੁਥੋਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨਾਲ ਸਮਝੌਤੇ ਕਰਨ ਵਾਸਤੇ ਕੈਨੇਡਾ ਦੇ ਦੌਰੇ 'ਤੇ ਹਨ | ਉਨ੍ਹਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ...

ਪੂਰੀ ਖ਼ਬਰ »

ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਐਸ. ਪੀ. ਚੰਚਲ ਸਿੰਘ ਨਮਿਤ ਬਰਸੀ ਸਮਾਗਮ

ਮੋਗਾ, 12 ਜੂਨ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਵਿਸ਼ਵਕਰਮਾ ਭਜਨ ਮੋਗਾ ਵਿਖੇ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਚੰਚਲ ਸਿੰਘ ਬਾਜਵਾ ਸੇਵਾ-ਮੁਕਤ ਐਸ.ਪੀ. ਪੰਜਾਬ ਪੁਲਿਸ ਦੀ 27ਵੀਂ ਬਰਸੀ ਸਮਾਗਮ ਪੰਜਾਬ ਪ੍ਰਧਾਨ ਬਲਬੀਰ ਸਿੰਘ ਖਹਿਰਾ ਸਾਬਕਾ ...

ਪੂਰੀ ਖ਼ਬਰ »

ਕ੍ਰਿਕਟ ਨੈਸ਼ਨਲ ਟੂਰਨਾਮੈਂਟ 'ਚ ਗੋਲਡ ਮੈਡਲ ਜੇਤੂ ਪੰਜਾਬ ਦੀ ਟੀਮ ਸਨਮਾਨਿਤ

ਕੋਟ ਈਸੇ ਖਾਂ, 12 ਜੂਨ (ਨਿਰਮਲ ਸਿੰਘ ਕਾਲੜਾ)-ਟਵੰਟੀ-20 ਨੈਸ਼ਨਲ ਕ੍ਰਿਕਟ ਟੂਰਨਾਮੈਂਟ ਦਾ ਫੈੱਡਰੇਸ਼ਨ ਕੱਪ ਜੋ ਕਿ ਰੋਹੜੂ (ਹਿਮਾਚਲ ਪ੍ਰਦੇਸ਼) ਵਿਚ ਖੇਡਿਆ ਗਿਆ | ਉਹ ਵਿਚ ਪੰਜਾਬ ਅਮਚਿਊਰ ਟਵੰਟੀ-20 ਕ੍ਰਿਕਟ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਮੈਚ ਦੇ ...

ਪੂਰੀ ਖ਼ਬਰ »

ਟਰਾਲਾ ਬੇਕਾਬੂ ਹੋ ਕੇ ਢਾਬੇ 'ਚ ਜਾ ਵੜਿਆ

ਕੋਟ ਈਸੇ ਖਾਂ, 12 ਜੂਨ (ਨਿਰਮਲ ਸਿੰਘ ਕਾਲੜਾ)-ਇੱਥੋਂ ਥੋੜੀ ਦੂਰ ਸਦਰ ਕੋਲ ਰੇਤਾ ਨਾਲ ਭਰਿਆ ਹੋਇਆ ਟਰਾਲਾ ਬੇ-ਕਾਬੂ ਹੋ ਕੇ ਢਾਬੇ ਵਿਚ ਵੜਨ ਦਾ ਸਮਾਚਾਰ ਹੈ | ਜਾਣਕਾਰੀ ਢਾਬੇ ਦੇ ਮਾਲਕ ਸਟੇਟ ਐਵਾਰਡੀ ਬਲਦੇਵ ਸਿੰਘ ਝੱਖੜ ਨੇ ਪ੍ਰੈੱਸ ਨੂੰ ਦੱਸਿਆ ਕਿ ਧਰਮਕੋਟ ਵਲੋਂ ਇਕ ...

ਪੂਰੀ ਖ਼ਬਰ »

ਮਾਤਾ ਸੁਰਜੀਤ ਕੌਰ ਬਰਾੜ ਸਾਹੋਕੇ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਠੱਠੀ ਭਾਈ, 12 ਜੂਨ (ਜਗਰੂਪ ਸਿੰਘ ਮਠਾੜੂ)- ਪਿੰਡ ਸਾਹੋਕੇ ਦੇ ਨਾਮੀ ਬਰਾੜ ਪਰਿਵਾਰ ਸਵ: ਦਸੌਾਧਾ ਸਿੰਘ ਬਰਾੜ ਦੀ ਪਤਨੀ ਅਤੇ ਬੂਟਾ ਸਿੰਘ ਬਰਾੜ ਦੇ ਮਾਤਾ ਸੁਰਜੀਤ ਕੌਰ ਜੋ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ, ਨਮਿੱਤ ਰੱਖੇ ਹੋਏ ਪਾਠ ਦੇ ਭੋਗ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਗੋ ਗਲੋਬਲ ਮੋਗਾ ਨੇ ਨਵਨੀਤ ਕੌਰ ਦਾ ਕੈਨੇਡਾ ਦਾ ਸੁਪਨਾ ਸਾਕਾਰ ਕੀਤਾ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)- ਗੋ ਗਲੋਬਲ ਜੋ ਨਜ਼ਦੀਕ ਸਟੇਟ ਬੈਂਕ ਆਫ਼ ਪਟਿਆਲਾ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ | ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਵੀਜ਼ਾ ਸੰਸਥਾ ਵਲੋਂ ਜ਼ਿਲ੍ਹਾ ਮੋਗਾ ਦੀ ਵਿਦਿਆਰਥਣ ਨਵਨੀਤ ...

ਪੂਰੀ ਖ਼ਬਰ »

ਡੈਫ਼ੋਡਿਲਜ਼ ਨੇ ਲਗਵਾਇਆ ਦੋ ਵਾਰ ਰੀਫ਼ਿਊਜ਼ਲ ਕੇਸ ਦਾ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)-ਬੱਚਿਆਂ ਦੇ ਉੱਜਲ ਭਵਿੱਖ ਦਾ ਸੁਪਨਾ ਸਾਕਾਰ ਕਰਨ ਲਈ ਉੱਘੀ ਸੰਸਥਾ ਡੈਫੋਡਿਲਜ਼ ਸਟੱਡੀ ਐਬਰੋਡ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਦੀ ਨਾਮਵਰ ਸੰਸਥਾ ਹੈ | ਡੈਫੋਡਿਲਜ਼ ਮੋਗਾ ਆਈਲਟਸ ਵਿਚ ਜਿੱਥੇ ਆਪਣੇ ...

ਪੂਰੀ ਖ਼ਬਰ »

ਮੋਗਾ ਸ਼ਹਿਰ ਆਪਣੇ ਕੋਨੇ-ਕੋਨੇ ਵਿਚ ਪੈਦਾ ਹੋਈਆਂ ਸਮੱਸਿਆਵਾਂ 'ਤੇ ਟੇਰ ਰਿਹਾ ਹੈ ਹੰਝੂ

ਮੋਗਾ, 12 ਜੂਨ (ਜਸਪਾਲ ਸਿੰਘ ਬੱਬੀ)- ਅੱਜ ਮੋਗਾ ਸ਼ਹਿਰ ਵੱਲ ਸਰਸਰੀ ਝਾਤ ਦੀ ਮਾਰੀ ਜਾਵੇ ਤਾਂ ਇਸ ਦੇ ਕੋਨੇ ਕੋਨੇ ਵਿਚ ਸਮੱਸਿਆਵਾਂ ਹੀ ਸਮੱਸਿਆਵਾਂ ਨਜ਼ਰੀਂ ਪੈਂਦੀਆਂ ਹਨ | ਅਜਿਹੇ ਵਿਚ ਸੂਖਮ ਪੱਧਰ 'ਤੇ ਗਹੁ ਨਾਲ ਵਾਚਿਆਂ ਮੋਗਾ ਸ਼ਹਿਰ ਸਮੱਸਿਆਵਾਂ ਦੀ ਗਿ੍ਫ਼ਤ ਵਿਚ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਦੇ ਸਕਾਲਰਸ਼ਿਪ ਦੇ ਜੇਤੂਆਂ ਨੂੰ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)- ਮੋਗਾ ਸ਼ਹਿਰ ਦੀ ਮਸ਼ਹੂਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਮ.ਬੀ.ਐਮ. ਸਕਾਲਰਸ਼ਿਪ ਟੈੱਸਟ ਕਰਵਾਇਆ ਗਿਆ ਸੀ | ਸੰਸਥਾ ਵਿਚ ਇਕ ਸਮਾਰੋਹ ਦੌਰਾਨ ਗਰੁੱਪ ਚੇਅਰਮੈਨ ਸੰਜੀਵ ਸੈਣੀ, ...

ਪੂਰੀ ਖ਼ਬਰ »

ਗੁਰਮਤਿ ਸਿਖਲਾਈ ਕੈਂਪ 25 ਤੱਕ

ਮੋਗਾ, 12 ਜੂਨ (ਸ਼ਿੰਦਰ ਸਿੰਘ ਭੁਪਾਲ)-ਗੁਰਪੁਰਬ ਕਮੇਟੀ ਮੋਗਾ ਵਲੋਂ ਧਰਮ ਪ੍ਰਚਾਰ ਕਮੇਟੀ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਸਹਿਯੋਗ ਨਾਲ ਗੁਰਦੁਆਰਾ ਟਾਂਕ-ਕਸ਼ੱਤਰੀ ਬਿਲਡਿੰਗ ਜਮੀਅਤ ਸਿੰਘ ਰੋਡ ਮੋਗਾ ਵਿਖੇ ਗੁਰਮਤਿ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਦੀ ਹੋਈ ਮੀਟਿੰਗ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਬਰਾਂਚ ਮੋਗਾ ਦੀ ਮੀਟਿੰਗ ਕਾਮਰੇਡ ਬਚਿੱਤਰ ਸਿੰਘ ਧੋਥੜ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਹੋਈ | ਮੀਟਿੰਗ ਨੂੰ ...

ਪੂਰੀ ਖ਼ਬਰ »

ਗੋਲਡਨ ਟਰੈਵਲ ਐਡਵਾਈਜ਼ਰ ਨੇ ਪਤੀ ਪਤਨੀ ਦਾ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਲਗਵਾਇਆ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)- ਗੋਲਡਨ ਟਰੈਵਲ ਐਡਵਾਈਜ਼ਰ ਨੇ ਕਿੱਕਰ ਸਿੰਘ ਪੰਨੂ ਅਤੇ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਪੰਨੂ ਵਾਸੀ ਹਾਜ਼ੀਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਉਨ੍ਹਾਂ ਦਾ ਆਸਟ੍ਰੇਲੀਆ ਜਾਣ ਦਾ ਸੁਪਨਾ ...

ਪੂਰੀ ਖ਼ਬਰ »

ਅਣਪਛਾਤੇ ਚੋਰਾਂ ਵਲੋਂ 30 ਤੋਲੇ ਸੋਨਾ ਅਤੇ ਡੇਢ ਲੱਖ ਨਕਦੀ ਚੋਰੀ

ਨਿਹਾਲ ਸਿੰਘ ਵਾਲਾ, 12 ਜੂਨ (ਪਲਵਿੰਦਰ ਸਿੰਘ ਟਿਵਾਣਾ)- ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਤਿੰਨ ਘਰਾਂ ਵਿਚ ਚੋਰੀ ਕਰਕੇ ਕਰੀਬ ਤੀਹ ਤੋਲੇ ਸੋਨਾ ਤੇ ਡੇਢ ਲੱਖ ਦੇ ਕਰੀਬ ਰੁਪਏ ਚੋਰੀ ਕਰਕੇ ਲੈ ਜਾਣ ਦਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਔਰਤਾਂ ਦੇ ਸ਼ਸਕਤੀਕਰਨ ਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਵਚਨਬੱਧ-ਏ. ਡੀ. ਸੀ.

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੰਜਾਬ ਸਰਕਾਰ ਔਰਤਾਂ ਦੇ ਸ਼ਸਕਤੀਕਰਨ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਵਚਨਬੱਧ ਹੈ ਅਤੇ 'ਪੋਸ਼ਣ ਅਭਿਆਨ' ਤਹਿਤ ਜ਼ਿਲ੍ਹੇ ਦੇ 0 ਤੋਂ 6 ਸਾਲ ਦੇ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਊ ...

ਪੂਰੀ ਖ਼ਬਰ »

ਚੇਅਰਮੈਨ ਡਾ: ਜੇ. ਐਸ. ਧਾਲੀਵਾਲ ਨੇ ਬੀ. ਆਈ. ਐਸ. ਸੰਸਥਾਵਾਂ ਦੇ ਸਟਾਫ਼ ਨਾਲ ਕੀਤੀ ਮੀਟਿੰਗ

ਮੋਗਾ, 12 ਜੂਨ (ਸੁਰਿੰਦਰਪਾਲ ਸਿੰਘ)- ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਚਾਂਸਲਰ ਅਤੇ ਬੀ.ਆਈ.ਐੱਸ. ਸੰਸਥਾਵਾਂ ਦੇ ਚੇਅਰਮੈਨ ਡਾ: ਜੇ.ਐਸ. ਧਾਲੀਵਾਲ ਨੇ ਬੀ.ਆਈ.ਐੱਸ. ਗਰੁੱਪ ਆਫ਼ ਕਾਲਜ ਗਗੜਾ ਵਿਖੇ ਬਣੇ ਸੈਮੀਨਾਰ ਹਾਲ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ...

ਪੂਰੀ ਖ਼ਬਰ »

ਬਾਬਾ ਦਲੇਰ ਸਿੰਘ ਖ਼ਾਲਸਾ ਨੇ ਬਰਗਾੜੀ ਪਹੁੰਚ ਕੇ ਸੰਘਰਸ਼ ਦੀ ਹਮਾਇਤ ਕੀਤੀ

ਫ਼ਰੀਦਕੋਟ, 12 ਜੂਨ (ਜਸਵੰਤ ਸਿੰਘ ਪੁਰਬਾ)-ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਬੇਅਦਬੀ ਦੀ ਘਟਨਾਵਾਂ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰਨ, ਬੰਦੀ ਸਿੰਘਾਂ ਦੀ ਰਿਹਾਈ ਅਤੇ ਜਾਪ ਕਰਦੀਆਂ ਸਿੱਖ ਸੰਗਤਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX