ਤਾਜਾ ਖ਼ਬਰਾਂ


ਸਿੱਖਿਆ ਵਿਭਾਗ ਵੱਲੋਂ 10ਵੀਂ ਅਤੇ 12ਵੀਂ ਦੀ ਵਿਦਾਇਗੀ ਪਾਰਟੀ ਦੀ ਪਰੰਪਰਾ 'ਤੇ ਪਾਬੰਦੀ
. . .  25 minutes ago
ਮਾਹਿਲਪੁਰ 25 ਜੂਨ (ਦੀਪਕ ਅਗਨੀਹੋਤਰੀ) - ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਹਾਈ ਅਤੇ ਸੈਕੰਡਰੀ ਸਕੂਲਾਂ 'ਚ ਵਿਦਿਆਰਥੀਆਂ ਵੱਲੋਂ ਦਿੱਤੀ ਜਾਣ ਵਾਲੀ ਵਿਦਾਇਗੀ ਪਾਰਟੀ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਵੱਲੋਂ ਜਾਰੀ...
ਨਸ਼ੀਲੇ ਟੀਕੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਮੌਤ
. . .  42 minutes ago
ਤਰਨ ਤਾਰਨ, 25 ਜੂਨ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ) -ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਅੱਜ ਨਸ਼ੀਲੇ ਟੀਕੇ ਦੀ ਓਵਰ ਡੋਜ਼ ਲੈਣ ਨਾਲ ਗੁਰਭੇਜ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ ਕਾਫੀ...
ਪੰਜਾਬ ਗੌਰਵ ਪੁਰਸਕਾਰ ਨਾਲ ਜਸਵੰਤ ਸਿੰਘ ਕੰਵਲ ਨੂੰ ਕੀਤਾ ਜਾਵੇਗਾ ਸਨਮਾਨਿਤ
. . .  50 minutes ago
ਚੰਡੀਗੜ੍ਹ, 26 ਜੂਨ- ਪੰਜਾਬੀ ਸਾਹਿੱਤਕਾਰ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮਦਿਨ 'ਤੇ ਪੰਜਾਬ ਕਲਾ ਪਰਿਸ਼ਦ ਉਨ੍ਹਾਂ ਨੂੰ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਤ ਕਰੇਗੀ। ਇਸ ਮੌਕੇ ਪੰਜਾਬ ਸਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ...
ਦੱਖਣੀ ਦਿੱਲੀ 'ਚ ਨਹੀਂ ਕੱਟੇ ਜਾਣਗੇ ਵੱਡੇ ਦਰਖਤ- ਅਨੂਪ ਕੁਮਾਰ ਮਿੱਤਲ
. . .  about 1 hour ago
ਨਵੀਂ ਦਿੱਲੀ, 25 ਜੂਨ - ਦਿੱਲੀ 'ਚ ਦਰਖਤਾਂ ਦੇ ਕੱਟੇ ਜਾਣ 'ਤੇ ਐਨ.ਬੀ.ਸੀ.ਸੀ. ਦੇ ਸੀ.ਐਮ.ਡੀ. ਅਨੂਪ ਕੁਮਾਰ ਮਿੱਤਲ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਦੱਖਣੀ ਦਿੱਲੀ ਦੀਆਂ 7 ਕਾਲੋਨੀਆਂ 'ਚ ਸਰਕਾਰੀ ਰਿਹਾਇਸ਼ਾਂ ਅਤੇ ਕਾਰ ਪਾਰਕਿੰਗ ਦੀ ਨਿਰਮਾਣ ਕੀਤਾ
ਰੱਖਿਆ ਮੰਤਰੀ ਅਤੇ ਫ਼ੌਜ ਦੇ ਮੁਖੀ ਨੇ ਬਾਲਟਲ ਆਧਾਰ ਕੈਂਪ ਦਾ ਕੀਤਾ ਦੌਰਾ
. . .  about 2 hours ago
ਸ੍ਰੀਨਗਰ, 25 ਜੂਨ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਫ਼ੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਲਈ ਬਾਲਟਲ ਆਧਾਰ ਕੈਂਪ ਦਾ ਦੌਰਾ ਕੀਤਾ...
ਭਾਰਤ ਅਤੇ ਸੇਸ਼ਲਸ ਵਿਚਕਾਰ ਹੋਏ ਛੇ ਸਮਝੌਤੇ
. . .  about 2 hours ago
ਨਵੀਂ ਦਿੱਲੀ, 25 - ਪ੍ਰਧਾਨ ਮੰਤਰੀ ਮੋਦੀ ਨੇ ਸੇਸ਼ਲਸ ਦੇ ਰਾਸ਼ਟਰਪਤੀ ਡੈਨੀ ਫ਼ਾਰ ਨਾਲ ਹੋਈ ਬੈਠਕ ਦੌਰਾਨ ਦੋਨਾਂ ਦੇਸ਼ਾਂ ਨੇ ਛੇ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ । ਇਸ ਦੇ ਨਾਲ ਹੀ ਭਾਰਤ ਨੇ ਸੇਸ਼ਲਸ ਨੂੰ ਸਮੁੰਦਰੀ ਸੁਰੱਖਿਆ ਵਧਾਉਣ ਦੇ ਲਈ 10 ਕਰੋੜ ਡਾਲਰ ਕਰਜ਼...
ਕਾਰਤੀ ਚਿਦੰਬਰਮ ਦੀ ਜ਼ਮਾਨਤ ਨੂੰ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ
. . .  1 minute ago
ਨਵੀਂ ਦਿੱਲੀ, 25 ਜੂਨ- ਆਈ. ਐਨ. ਐਕਸ. ਮੀਡੀਆ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਮਿਲੀ ਜ਼ਮਾਨਤ ਦੇ ਵਿਰੁੱਧ ਸੀ. ਬੀ. ਆਈ. ਸੁਪਰੀਮ ਕੋਰਟ 'ਚ ਪਹੁੰਚ ਗਈ ਹੈ। ਦਿੱਲੀ ਹਾਈਕੋਰਟ ਦੇ ਹੁਕਮ ਵਿਰੁੱਧ ਸੁਪਰੀਮ ਕੋਰਟ 'ਚ ਦਾਇਰ...
ਨਿਰਮਲਾ ਸੀਤਾਰਮਨ ਨੇ ਕੀਤੀ ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 25 ਜੂਨ -ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਜੰਮੂ-ਕਸ਼ਮੀਰ ਦੇ ਰਾਜਪਾਲ ਐਨ. ਐਨ. ਵੋਹਰਾ ਨਾਲ ਮੁਲਾਕਾਤ ਕੀਤੀ...
ਸੰਕਟਕਾਲ ਲਗਾਉਣ 'ਤੇ ਅਰੁਣ ਜੇਤਲੀ ਨੇ ਹਿਟਲਰ ਨਾਲ ਕੀਤੀ ਇੰਦਰਾ ਗਾਂਧੀ ਦੀ ਤੁਲਨਾ
. . .  about 2 hours ago
ਨਵੀਂ ਦਿੱਲੀ, 25 ਜੂਨ- ਵਿੱਤ ਮੰਤਰੀ ਅਰੁਣ ਜੇਤਲੀ ਨੇ ਸੋਮਵਾਰ ਨੂੰ ਸੰਕਟਕਾਲ ਦੀ ਬਰਸੀ ਮੌਕੇ ਇੰਦਰਾ ਗਾਂਧੀ ਦੀ ਭੂਮਿਕਾ ਦੀ ਤੁਲਨਾ ਜਰਮਨੀ ਦੇ ਸਿਆਸਤਦਾਨ ਅਡੋਲਫ ਹਿਟਲਰ ਦੀ ਕਾਰਜਸ਼ੀਲਤਾ ਨਾਲ ਕੀਤੀ । ਅਰੁਣ ਜੇਤਲੀ ਨੇ ਆਪਣੀ ਫੇਸਬੁਕ ਪੋਸਟ...
ਨਸ਼ੀਲਾ ਟੀਕਾ ਲਗਾਉਣ ਨਾਲ ਇਕ ਨੌਜਵਾਨ ਦੀ ਮੌਤ, ਦੂਜੇ ਦੀ ਹਾਲਤ ਗੰਭੀਰ
. . .  about 3 hours ago
ਝਬਾਲ, 25 ਜੂਨ(ਸੁਖਦੇਵ ਸਿੰਘ/ਸਰਬਜੀਤ ਸਿੰਘ) -ਥਾਨਾ ਝਬਾਲ ਦੇ ਅਧੀਨ ਆਉਂਦੇ ਐਮਾ ਖੁਰਦ ਵਿਖੇ ਨਸ਼ੀਲੇ ਟੀਕਾ ਲਗਾਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਨੂੰ ਬਾਬਾ ਬੁਢਾ ਜੀ ਚੈਰੀਟੇਬਲ...
ਕਬਾੜ ਦੀ ਦੁਕਾਨ 'ਚ ਧਮਾਕੇ ਕਾਰਨ ਚਾਰ ਲੋਕਾਂ ਦੀ ਮੌਤ
. . .  about 5 hours ago
ਲਖਨਊ, 25 ਜੂਨ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਸੋਮਵਾਰ ਨੂੰ ਇੱਕ ਕਬਾੜ ਦੀ ਦੁਕਾਨ 'ਚ ਹੋਏ ਧਮਾਕੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ...
18 ਜੁਲਾਈ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਸੈਸ਼ਨ
. . .  about 5 hours ago
ਨਵੀਂ ਦਿੱਲੀ, 25 ਜੂਨ- ਇਸ ਵਾਰ ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 10 ਅਗਸਤ ਤੱਕ ਚੱਲੇਗਾ। ਇਸ 'ਚ 18 ਕੰਮਕਾਜੀ ਦਿਨ ਹੋਣਗੇ...
ਰਾਜਸਥਾਨ ਤੋਂ ਵਿਧਾਇਕ ਘਨਸ਼ਿਆਮ ਤਿਵਾਰੀ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ
. . .  about 5 hours ago
ਜੈਪੁਰ, 25 ਜੂਨ- ਰਾਜਸਥਾਨ 'ਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਘਨਸ਼ਿਆਮ ਤਿਵਾਰੀ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਵਿਧਾਇਕ ਅਮਿਤ ਸ਼ਾਹ ਨੂੰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਤਿਵਾਰੀ ਨੇ 'ਭਾਰਤ ਵਾਹਿਨੀ...
ਨਾਈਜੀਰੀਆ 'ਚ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ 'ਚ 86 ਲੋਕਾਂ ਦੀ ਮੌਤ
. . .  about 5 hours ago
ਅਬੁਜਾ, 25 ਜੂਨ- ਮੱਧ ਨਾਈਜੀਰੀਆ 'ਚ ਇੱਕ ਪਿੰਡ 'ਚ ਕਿਸਾਨਾਂ ਅਤੇ ਚਰਵਾਹਿਆਂ ਵਿਚਾਲੇ ਹੋਈ ਹਿੰਸਕ ਝੜਪ 'ਚ 86 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬਾਰੀਕਿਨ ਲਾਦੀ ਇਲਾਕੇ 'ਚ ਇਹ ਹਿੰਸਾ ਹੋਈ। ਹਾਲਾਂਕਿ ਇਸ ਦੀ ਸ਼ੁਰੂਆਤ ਵੀਰਵਾਰ ਨੂੰ ਹੋ ਗਈ ਸੀ...
ਦਿੱਲੀ 'ਚ ਦਰਖ਼ਤਾਂ ਦੀ ਕਟਾਈ 'ਤੇ ਹਾਈਕੋਰਟ ਨੇ ਲਗਾਈ ਰੋਕ
. . .  about 6 hours ago
ਨਵੀਂ ਦਿੱਲੀ, 25 ਜੂਨ- ਦੱਖਣੀ ਦਿੱਲੀ ਦੀਆਂ 7 ਕਾਲੋਨੀਆਂ 'ਚ ਸਰਕਾਰੀ ਰਿਹਾਇਸ਼ ਬਣਾਉਣ ਲਈ ਕਰੀਬ 16 ਹਜ਼ਾਰ ਦਰਖ਼ਤਾਂ ਕੱਟਣ ਦੀ ਯੋਜਨਾ 'ਤੇ ਹਾਈਕੋਰਟ ਨੇ ਰੋਕ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ. ਜੀ. ਟੀ.) 'ਚ ਮਾਮਲੇ ਦੀ...
ਤੇਲੰਗਾਨਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਦੀ ਮੌਤ
. . .  about 6 hours ago
2019 'ਚ ਨਿਤੀਸ਼ ਕੁਮਾਰ ਤੋਂ ਬਿਨਾਂ ਨਹੀਂ ਜਿੱਤ ਸਕੇਗੀ ਭਾਜਪਾ : ਸੰਜੇ ਸਿੰਘ
. . .  about 6 hours ago
ਫਿਲੌਰ ਰੇਲਵੇ ਫਾਟਕ 'ਤੇ ਵੱਡਾ ਹਾਦਸਾ ਹੋਣੋ ਟਲਿਆ
. . .  about 6 hours ago
ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ
. . .  about 7 hours ago
ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਚਾਰ ਲੋਕਾਂ ਦੀ ਮੌਤ
. . .  about 7 hours ago
ਲਗਾਤਾਰ ਪੰਜਵੇਂ ਦਿਨ ਘੱਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
. . .  about 7 hours ago
ਮੁੰਬਈ 'ਚ ਮੀਂਹ ਦੇ ਕਾਰਨ ਡਿੱਗੀ ਇਮਾਰਤ ਦੀ ਕੰਧ, ਨੁਕਸਾਨੀਆਂ ਗਈਆਂ ਕਈ ਕਾਰਾਂ
. . .  about 8 hours ago
ਸੇਸ਼ਲਸ ਦੇ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 8 hours ago
ਭਾਰੀ ਬਰਸਾਤ ਕਾਰਨ ਗੁਜਰਾਤ 'ਚ ਵੀ ਰੇਲ ਸੇਵਾ ਪ੍ਰਭਾਵਿਤ
. . .  about 8 hours ago
ਸੇਸ਼ਲਸ ਦੇ ਰਾਸ਼ਟਰਪਤੀ ਦਾ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ
. . .  about 9 hours ago
ਸ਼ੈਲੇਜਾ ਹੱਤਿਆ ਮਾਮਲੇ 'ਚ ਨਿਖਿਲ ਦੀ ਅਦਾਲਤ ਵਿਚ ਪੇਸ਼ੀ ਅੱਜ
. . .  about 9 hours ago
ਭਾਰੀ ਬਰਸਾਤ ਕਾਰਨ ਰੇਲ ਸੇਵਾ ਪ੍ਰਭਾਵਿਤ
. . .  about 9 hours ago
ਪ੍ਰਧਾਨ ਮੰਤਰੀ ਮੋਦੀ ਅੱਜ ਏਸ਼ੀਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ ਦੀ ਬੈਠਕ 'ਚ ਲੈਣਗੇ ਹਿੱਸਾ
. . .  about 10 hours ago
ਭਾਜਪਾ ਕੱਲ੍ਹ ਨੂੰ ਮਨਾਏਗੀ ਕਾਲਾ ਦਿਵਸ
. . .  about 10 hours ago
ਸੇਸ਼ਲਸ ਦੇ ਰਾਸ਼ਟਰਪਤੀ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ
. . .  about 10 hours ago
ਮੁੰਬਈ ਦੇ ਕਈ ਹਿੱਸਿਆ 'ਚ ਭਾਰੀ ਬਰਸਾਤ
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਫੀਫਾ ਵਿਸ਼ਵ ਕੱਪ 2018 : ਜਪਾਨ ਅਤੇ ਸੈਨੇਗਲ ਦਾ ਮੁਕਾਬਲਾ 2-2 ਨਾਲ ਰਿਹਾ ਬਰਾਬਰ
. . .  1 day ago
ਯੂ.ਪੀ : ਬੀ.ਆਰ.ਡੀ ਕਾਲਜ 'ਚ 15 ਸਾਲਾਂ ਲੜਕੀ ਦਾ ਜਿਸਮਾਨੀ ਸ਼ੋਸ਼ਣ
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਜਪਾਨ 1 ਸੈਨੇਗਲ 1
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550
ਿਵਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ
  •     Confirm Target Language  

ਮਾਨਸਾ

ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ 'ਚ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਧੜਾ ਧੜ ਜਾਰੀ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 12 ਜੂਨ-ਜ਼ਿਲ੍ਹੇ ਦੇ ਪਿੰਡਾਂ 'ਚ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਦਾ ਕੰਮ ਧੜਾ ਧੜ ਜਾਰੀ ਹੈ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਖੇਤੀਬਾੜੀ ਵਿਭਾਗ ਵਲੋਂ ਐਤਕੀਂ ਪਾਣੀ ਦਾ ਪੱਧਰ ਦਿਨੋ ਦਿਨ ਡਿੱਗਣ ਕਰ ਕੇ ਝੋਨੇ ਦੀ ਲਵਾਈ 20 ਜੂਨ ਤੋਂ ਕਰਨ ਦੇ ਆਦੇਸ਼ ਦਿੱਤੇ ਸਨ ਪਰ ਇਸ ਦੇ ਉਲਟ ਕਿਸਾਨ ਜਥੇਬੰਦੀਆਂ ਵਲੋਂ ਐਲਾਨ ਕੀਤਾ ਗਿਆ ਸੀ ਕਿ ਉਹ 10 ਜੂਨ ਤੋਂ ਝੋਨਾ ਲਗਾਉਣ ਵਾਲੇ ਕਿਸਾਨਾਂ ਦੀ ਪਿੱਠ 'ਤੇ ਖੜ੍ਹਨਗੀਆਂ | 10 ਜੂਨ ਨੂੰ ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ 'ਚ ਝੋਨਾ ਲਗਾਉਣ ਉਪਰੰਤ ਅੱਜ 2 ਦਰਜਨ ਤੋਂ ਵਧੇਰੇ ਪਿੰਡਾਂ 'ਚ ਝੋਨਾ ਲਗਾਉਣ ਦੀਆਂ ਖ਼ਬਰਾਂ ਮਿਲੀਆਂ ਹਨ | ਕਿਸਾਨ ਆਗੂਆਂ ਦੀ ਅਗਵਾਈ 'ਚ ਝੋਨਾ ਲਗਾਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਪੂਸਾ-44 ਤੇ ਪੀ. ਆਰ.-118 ਕਿਸਮ ਦੇ ਝੋਨੇ ਦੀ ਬਿਜਾਂਦ ਕਰਦੇ ਹਨ, ਜੋ 160 ਦਿਨਾਂ 'ਚ ਪੱਕਦੀਆਂ ਹਨ | ਉਨ੍ਹਾਂ ਦਾ ਕਹਿਣਾ ਹੈ ਕਿ 20 ਜੂਨ ਤੋਂ ਬਾਅਦ ਲਗਾਏ ਜਾਂਦੇ ਝੋਨੇ 'ਚ ਪੱਕਣ ਸਮੇਂ ਮੌਸਮ ਦੇ ਬਦਲਾਅ ਕਾਰਨ ਨਮੀ ਦੀ ਮਾਤਰਾ ਬਹੁਤ ਵਧ ਜਾਵੇਗੀ, ਜਿਸ ਕਰ ਕੇ ਖ਼ਰੀਦ ਲਈ ਖੱਜਲ ਖੁਆਰ ਹੋਣਾ ਪਵੇਗਾ | ਅੱਜ ਸ਼ਾਮ ਤੱਕ ਝੋਨਾ ਖੋਖਰ ਕਲਾਂ, ਖੋਖਰ ਖ਼ੁਰਦ, ਫਫੜੇ ਭਾਈਕੇ, ਕੋਟਲੱਲੂ, ਰੱਲਾ, ਭੈਣੀਬਾਘਾ, ਮਾਖਾ ਚਹਿਲਾਂ, ਨੰਗਲ ਕਲਾਂ, ਬੁਰਜਹਰੀ, ਬੁਰਜ ਢਿੱਲਵਾਂ, ਤਾਮਕੋਟ, ਬੱਪੀਆਣਾ, ਭੁਪਾਲ, ਖਿੱਲਣ, ਦਲੇਲ ਸਿੰਘ ਵਾਲਾ, ਖਾਰਾ, ਬਰਨਾਲਾ, ਨੰਗਲ ਖ਼ੁਰਦ, ਜਵਾਹਰਕੇ ਆਦਿ ਪਿੰਡਾਂ 'ਚ ਲਗਾਇਆ ਗਿਆ |
ਮਹਿੰਗੇ ਭਾਅ ਦਾ ਡੀਜ਼ਲ ਫੂਕ ਰਹੇ ਹਨ ਕਿਸਾਨ
ਦੱਸਣਯੋਗ ਗੱਲ ਇਹ ਹੈ ਕਿ ਪਾਵਰਕਾਮ ਵਲੋਂ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ 8 ਘੰਟੇ 20 ਜੂਨ ਤੋਂ ਦਿੱਤੀ ਜਾਵੇਗੀ | ਇਸ ਵਕਤ ਸਿਰਫ਼ 4 ਘੰਟੇ ਹੀ ਸਪਲਾਈ ਦਿੱਤੀ ਜਾ ਰਹੀ ਹੈ | ਝੋਨਾ ਲਗਾਉਣ ਵਾਲੇ ਕਿਸਾਨ ਇਸ ਵੇਲੇ ਜੈੱਨਰੇਟਰਾਂ ਰਾਹੀਂ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਪਾਣੀ ਲਗਾ ਰਹੇ ਹਨ | ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜਮਹੂਰੀ ਕਿਸਾਨ ਸਭਾ ਦੇ ਆਗੂ ਇਕਬਾਲ ਸਿੰਘ ਫਫੜੇ ਨੇ ਕਿਹਾ ਕਿ ਕਿਸਾਨ ਸ਼ੌਕ ਵਜੋਂ ਨਹੀਂ ਸਗੋਂ ਮਜਬੂਰੀ ਵੱਸ ਝੋਨਾ ਲਗਾ ਰਹੇ ਹਨ | ਕਿਸਾਨ ਆਗੂ ਭੈਣੀਬਾਘਾ ਨੇ ਕਿਹਾ ਕਿ ਸਰਕਾਰੀ ਨੁਮਾਇੰਦੇ, ਖੇਤੀਬਾੜੀ ਮਾਹਿਰ ਇਸ ਮੁੱਦੇ 'ਤੇ ਜਥੇਬੰਦੀਆਂ ਨਾਲ ਸਿੱਧੀ ਬਹਿਸ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਝੋਨੇ ਕਰ ਕੇ ਨਹੀਂ ਕੁਝ ਹੋਰ ਕਾਰਨਾਂ ਕਰ ਕੇ ਥੱਲੇ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਲੇਟ ਲਗਾਏ ਝੋਨੇ ਦੀ ਖ਼ਰੀਦ ਦੀ ਗਰੰਟੀ ਕਰੇ ਤਾਂ ਕਿਸਾਨ 20 ਜੂਨ ਦੀ ਬਜਾਏ 30 ਜੂਨ ਤੱਕ ਝੋਨਾ ਲਗਾਉਣ ਲਈ ਤਿਆਰ ਹਨ | ਉਨ੍ਹਾਂ ਕਿਹਾ ਕਿ ਜਥੇਬੰਦੀਆਂ ਕਿਸਾਨਾਂ ਨਾਲ ਖੜ੍ਹੀਆਂ ਹਨ | ਜੇਕਰ ਕਿਸੇ ਵੀ ਕਿਸਾਨ ਿਖ਼ਲਾਫ਼ ਕਾਰਵਾਈ ਕੀਤੀ ਗਈ ਜਾਂ ਝੋਨਾ ਵਾਹਿਆ ਗਿਆ, ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਖੇਤਾਂ ਵਿਚ ਹੀ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਖੇਤੀ ਮੋਟਰਾਂ ਦੀ ਬਿਜਲੀ ਦੀ ਸਪਲਾਈ 8 ਘੰਟੇ ਨਿਰਵਿਘਨ ਕੀਤੀ ਜਾਵੇ |
ਕਿਸੇ ਵੀ ਪਿੰਡ 'ਚੋਂ ਝੋਨਾ ਲਗਾਉਣ ਦੀ ਸ਼ਿਕਾਇਤ ਨਹੀਂ ਮਿਲੀ-ਜ਼ਿਲ੍ਹਾ ਖੇਤੀਬਾੜੀ ਅਫ਼ਸਰ
ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਪਰਮਜੀਤ ਸਿੰਘ ਬਰਾੜ ਨਾਲ 'ਅਜੀਤ' ਵਲੋਂ ਸੰਪਰਕ ਕਰਨ 'ਤੇ ਉਨ੍ਹਾਂ ਹਾਸੋਹੀਣਾ ਜਵਾਬ ਦਿੱਤਾ ਕਿ ਵਿਭਾਗ ਨੂੰ ਕਿਸੇ ਵੀ ਪਿੰਡ 'ਚੋਂ ਝੋਨਾ ਲਗਾਉਣ ਦੀ ਸ਼ਿਕਾਇਤ ਨਹੀਂ ਮਿਲੀ | ਜਦੋਂ ਉਨ੍ਹਾਂ ਨੂੰ ਪਿੰਡਾਂ ਦੇ ਨਾਂਅ ਅਤੇ ਝੋਨਾ ਲਗਾਉਣ ਦੀਆਂ ਤਸਵੀਰਾਂ ਮੀਡੀਆ ਕੋਲ ਪਹੁੰਚਣ ਬਾਰੇ ਦੱਸਿਆ ਗਿਆ ਤਾਂ ਅਧਿਕਾਰੀ ਨੇ ਕਿਹਾ ਕਿ ਵਿਭਾਗ ਕੋਲ ਸਿਰਫ਼ 5 ਖੇਤੀਬਾੜੀ ਵਿਕਾਸ ਅਫ਼ਸਰ ਹਨ, ਜਿਸ ਕਰ ਕੇ ਵਿਭਾਗ ਨਿੱਗਰ ਕਾਰਵਾਈ ਕਰਨ ਤੋਂ ਅਸਮਰਥ ਹੈ | ਉਂਜ ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ 'ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ |
ਡਿਪਟੀ ਕਮਿਸ਼ਨਰ ਵਲੋਂ 20 ਜੂਨ ਤੋਂ ਝੋਨਾ ਲਗਾਉਣ ਦੀ ਅਪੀਲ
ਉੱਧਰ ਡਿਪਟੀ ਕਮਿਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਪਾਣੀ ਦੇ ਡਿਗਦੇ ਪੱਧਰ ਤੋਂ ਬਚਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨਾ 20 ਜੂਨ ਤੋਂ ਪਹਿਲਾਂ ਨਾ ਲਗਾਇਆ ਜਾਵੇ | ਉਨ੍ਹਾਂ ਕਿਸਾਨਾਂ ਨੂੰ ਸੁਝਾਅ ਦਿੰਦਿਆਂ ਆਖਿਆ ਕਿ ਘੱਟ ਦਿਨ ਲੈ ਕੇ ਪੱਕਣ ਵਾਲੀਆਂ ਕਿਸਮਾਂ ਹੀ ਬੀਜੀਆਂ ਜਾਣ, ਇਸ ਨਾਲ ਪਾਣੀ ਦੀ ਖਪਤ ਘੱਟ ਹੋਵੇਗੀ ਉੱਥੇ ਨਾਲ ਹੀ ਫ਼ਸਲ ਵੀ ਸਹੀ ਸਮੇਂ ਤੇ ਪੱਕ ਕੇ ਮੰਡੀਆਂ ਵਿਚ ਪਹੁੰਚੇਗੀ | ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਹਦਾਇਤਾਂ ਕੀਤੀ ਕਿ ਜ਼ਿਲ੍ਹੇ 'ਚ ਕਿਸਾਨਾਂ ਨੂੰ ਇਸ ਬਾਰੇ ਵੱਧ ਤੋਂ ਵੱਧ ਕੈਂਪਾਂ ਰਾਹੀਂ ਤਕਨੀਕੀ ਜਾਣਕਾਰੀ ਦਿੱਤੀ ਜਾਵੇ |

ਐਕਸੀਅਨ ਦਫ਼ਤਰ ਬੁਢਲਾਡਾ ਅੱਗੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਬੁਢਲਾਡਾ, 12 ਜੂਨ (ਸਵਰਨ ਸਿੰਘ ਰਾਹੀ)- ਖੇਤੀ ਮੋਟਰਾਂ ਲਈ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਤੇ ਵਰਕਰਾਂ ਦਾ ਰੋਸ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ | ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ...

ਪੂਰੀ ਖ਼ਬਰ »

ਰਿਹਾਇਸ਼ੀ ਪਲਾਟਾਂ ਦੇ ਭਾਅ ਡਿੱਗਣ ਤੋਂ ਬਾਅਦ ਵੀ ਸਰਕਾਰੀ ਖ਼ਰਚ ਨਹੀਂ ਘਟੇ

ਝੁਨੀਰ, 12 ਜੂਨ (ਪ. ਪ.)-ਕਸਬਾ ਝੁਨੀਰ ਦੇ ਕਈ ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਇਕ ਵਫ਼ਦ ਨੇ ਕਿਹਾ ਕਿ ਭਾਵੇਂ 2-3 ਸਾਲ ਤੋਂ ਵਿਸ਼ੇਸ਼ ਕਰ ਕੇ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਪਿੰਡਾਂ ਅਤੇ ਸ਼ਹਿਰਾਂ ਦੇ ਰਿਹਾਇਸ਼ੀ ਪਲਾਂਟਾਂ ਦੇ ਭਾਅ 40 ਤੋਂ 60 ਫ਼ੀਸਦੀ ...

ਪੂਰੀ ਖ਼ਬਰ »

ਟਰਾਲੀ ਥੱਲੇ ਆਉਣ ਨਾਲ ਨੌਜਵਾਨ ਦੀ ਮੌਤ

ਭੀਖੀ, 12 ਜੂਨ (ਸਿੱਧੂ)-ਨੇੜਲੇ ਪਿੰਡ ਧਲੇਵਾਂ ਦੇ ਇਕ ਨੌਜਵਾਨ ਦੀ ਟਰਾਲੀ ਥੱਲੇ ਆਉਣ ਕਰ ਕੇ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਉਰਫ਼ ਗੱਗੀ ਲਗਪਗ (29) ਪੁੱਤਰ ਸਵਰਾਜ ਸਿੰਘ ਆਪਣੇ ਟਰੈਕਟਰ ਟਰਾਲੀ ਨਾਲ ਭਰਤ ਪਾ ਰਿਹਾ ਸੀ ਤਾਂ ਉੱਪਰ ਚੱਕੀ ...

ਪੂਰੀ ਖ਼ਬਰ »

ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਦੇ ਕੇਸਾਂ ਨੂੰ ਖ਼ਾਸ ਤਰਜੀਹ ਦਿੱਤੀ ਜਾਵੇ- ਡੀ.ਸੀ.

ਮਾਨਸਾ, 12 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਵੱਖ-ਵੱਖ ਵਿਭਾਗਾਂ ਦੀ ਮਈ ਮਹੀਨੇ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ...

ਪੂਰੀ ਖ਼ਬਰ »

ਛੋਟੇ ਤੇ ਮੱਧ ਵਰਗੀ ਵਪਾਰੀਆਂ ਵਲੋਂ ਲਏ ਕਰਜ਼ੇ ਦਾ ਵਿਆਜ ਮੁਆਫ਼ ਕਰਨ ਦੀ ਮੰਗ

ਝੁਨੀਰ, 12 ਜੂਨ (ਪ. ਪ.)-ਸਥਾਨਕ ਵਪਾਰ ਮੰਡਲ ਦੇ ਪ੍ਰਧਾਨ ਹਰੀ ਚੰਦ ਸਿੰਗਲਾ ਅਤੇ ਛੋਟੇ ਦੁਕਾਨਦਾਰਾਂ ਦੇ ਵਫ਼ਦ ਨੂੰ ਦੱਸਿਆ ਕਿ ਦੇਸ਼ ਵਿਚ ਪਹਿਲਾਂ ਨੋਟਬੰਦੀ ਅਤੇ ਹੁਣ ਜੀ. ਐਸ. ਟੀ. ਲਾਗੂ ਹੋਣ ਕਾਰਨ ਛੋਟੇ ਅਤੇ ਮੱਧਵਰਗੀ ਦੁਕਾਨਦਾਰਾਂ ਦਾ ਵਪਾਰ ਆਰਥਿਕ ਮੰਦੇ ਕਾਰਨ ...

ਪੂਰੀ ਖ਼ਬਰ »

ਬੱਸ ਸੇਵਾ ਦੀ ਵੱਡੀ ਘਾਟ ਕਾਰਨ ਬਰੇਟਾ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕ ਹੋ ਰਹੇ ਨੇ ਖੱਜਲ-ਖੁਆਰ

ਜੀਵਨ ਸ਼ਰਮਾ ਬਰੇਟਾ, 12 ਜੂਨ-ਇਲਾਕੇ ਅੰਦਰ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਸੇਵਾ ਦੀ ਵੱਡੀ ਘਾਟ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਬੱਸ ਅੱਡਾ ਬੱਸਾਂ ਤੋਂ ਬਿਨਾਂ ਸੁੰਨਸਾਨ ਵਿਖਾਈ ...

ਪੂਰੀ ਖ਼ਬਰ »

ਪਿੰਡਾਂ 'ਚ ਸਮੇਂ ਦੇ ਨਾਲ ਸੰਭਾਲ ਤੋਂ ਬਿਨਾਂ ਅਲੋਪ ਹੋ ਰਹੀਆਂ ਮੁਰੱਬਾ ਬੁਰਜੀਆਂ ਲੋਕਾਂ ਲਈ ਬਣੀਆਂ ਪ੍ਰੇਸ਼ਾਨੀ ਦਾ ਸਬੱਬ

ਮਨਜੀਤ ਸਿੰਘ ਘੜੈਲੀ ਜੋਗਾ, 12 ਜੂਨ- ਖੇਤਰ ਦੇ ਪਿੰਡਾਂ 'ਚ ਸਮੇਂ ਦੇ ਨਾਲ ਸੰਭਾਲ ਤੋਂ ਬਿਨਾ ਅਲੋਪ ਹੋ ਰਹੀਆਂ ਜਾਂ ਆਪਣੀ ਸਹੀ ਜਗ੍ਹਾ ਤੋਂ ਗ਼ਾਇਬ ਹੋਈਆਂ ਮੁਰੱਬਾ ਬੁਰਜੀਆਂ ਆਮ ਲੋਕਾਂ ਅਤੇ ਖ਼ਾਸਕਰ ਕਿਸਾਨਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ | ...

ਪੂਰੀ ਖ਼ਬਰ »

ਬਸਪਾ ਦੇ ਸੂਬਾ ਪ੍ਰਧਾਨ 14 ਨੂੰ ਮਾਨਸਾ ਜ਼ਿਲ੍ਹੇ 'ਚ

ਮਾਨਸਾ, 12 ਜੂਨ (ਸ. ਰਿ.)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਅਤੇ ਜ਼ੋਨ ਫ਼ਰੀਦਕੋਟ ਦੇ ਇੰਚਾਰਜ ਆਤਮਾ ਸਿੰਘ ਪਮਾਰ ਨੇ ਦੱਸਿਆ ਕਿ ਪਾਰਟੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਅਤੇ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ 14 ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਨਾ ਵਰਤਣਯੋਗ ਪਦਾਰਥਾਂ ਨੂੰ ਸੁਟਵਾਇਆ

ਮਾਨਸਾ, 12 ਜੂਨ (ਵਿ. ਪ੍ਰਤੀ.)-ਸਿਹਤ ਵਿਭਾਗ ਦੀ ਟੀਮ ਵਲੋਂ ਸ਼ਹਿਰ ਦੀਆਂ 30 ਦੁਕਾਨਾਂ, 8 ਸਬਜ਼ੀ ਦੀਆਂ ਰੇਹੜੀਆਂ ਅਤੇ ਲਗਪਗ 7 ਹਲਵਾਈਆਂ ਦੀਆਂ ਰੇਹੜੀਆਂ ਦੀ ਚੈਕਿੰਗ ਦੌਰਾਨ ਗਲੇ ਸੜੇ ਅਤੇ ਨਾ ਵਰਤਣਯੋਗ ਪਦਾਰਥਾਂ ਨੂੰ ਮੌਕੇ 'ਤੇ ਹੀ ਸੁਟਵਾਇਆ | ਫੂਡ ਸੇਫ਼ਟੀ ਅਫ਼ਸਰ ...

ਪੂਰੀ ਖ਼ਬਰ »

ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਨਿਰਵਿਘਨ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦੂਜੇ ਦਿਨ 'ਚ ਸ਼ਾਮਿਲ

ਮਾਨਸਾ, 12 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਪੂਰੀ ਅਤੇ ਨਿਰਵਿਘਨ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਐਕਸੀਅਨ ਪਾਵਰਕਾਮ ਦਫ਼ਤਰ ਮਾਨਸਾ ਅੱਗੇ ਸ਼ੁਰੂ ਕੀਤੇ ਲਗਾਤਾਰ ਧਰਨੇ ਦੇ ਦੂਜੇ ਦਿਨ ...

ਪੂਰੀ ਖ਼ਬਰ »

ਦੂਲੋਵਾਲ ਕਬੱਡੀ ਕੱਪ ਦਿੜ੍ਹਬਾ ਦੇ ਚੋਬਰਾਂ ਨੇ ਜਿੱਤਿਆ

ਮਾਨਸਾ, 12 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਧਾਲੀਵਾਲ ਸਪੋਰਟਸ ਐਾਡ ਵੈੱਲਫੇਅਰ ਕਲੱਬ ਦੂਲੋਵਾਲ ਵਲੋਂ ਬਾਬਾ ਸਿੱਧ ਭੋਇ ਦੀ ਯਾਦ 'ਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੂਜਾ ਕਬੱਡੀ ਕੱਪ ਕਰਵਾਇਆ ਗਿਆ | ਇਕ ਰੋਜ਼ਾ ਇਸ ਖੇਡ ਮੇਲੇ 'ਚ ਪੰਜਾਬ ਭਰ 'ਚੋਂ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਖੇਡਾਂ ਦੇ ਫ਼ਾਇਦੇ ਦੱਸੇ

ਭੀਖੀ, 12 ਜੂਨ (ਨਿ. ਪ. ਪ.)-ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੇ ਖੇਡ ਸਟੇਡੀਅਮ ਵਿਖੇ ਖਿਡਾਰੀਆਂ ਨੂੰ ਤੰਦਰੁਸਤ ਰਹਿਣ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ, ਖੇਡਾਂ ਤੇ ਗਰੇਡੇਸ਼ਨ ਦੇ ਲਾਭ ਦੱਸਦੇ ਹੋਏ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਕਲੱਬ ਦੇ ਉਦਮ ਸਦਕਾ 65 ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਪਰਤੀ

ਬੁਢਲਾਡਾ, 12 ਜੂਨ (ਰਾਹੀ)-ਭਾਈ ਘਨੱਈਆ ਜੀ ਲੋਕ ਸੇਵਾ ਚੈਰੀਟੇਬਲ ਸੰਸਥਾ ਰੱਤਾਖੇੜਾ ਵਲੋਂ 65 ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਅਤੇ ਲੈਨਜ਼ ਪਵਾ ਕੇ ਉਨ੍ਹਾਂ ਨੂੰ ਮੁੜ ਤੋਂ ਦੁਨੀਆ ਦੇਖਣ ਦੇ ਯੋਗ ਬਣਾਇਆ ਹੈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ...

ਪੂਰੀ ਖ਼ਬਰ »

ਮੋਟਰਸਾਈਕਲ ਰੇਹੜੀ ਯੂਨੀਅਨ ਵਲੋਂ ਮੰਗਾਂ ਮਨਵਾਉਣ ਲਈ ਸ਼ਹਿਰ ਅੰਦਰ ਰੋਸ ਮੁਜ਼ਾਹਰਾ

ਮਾਨਸਾ, 12 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਡਾ: ਅੰਬੇਡਕਰ ਰਿਕਸ਼ਾ ਰੇਹੜੀ ਮਜ਼ਦੂਰ ਯੂਨੀਅਨ (ਏਕਟੂ) ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਅੰਦਰ ਰੋਸ ਮੁਜ਼ਾਹਰਾ ਕੱਢਿਆ ਗਿਆ | ਡਿਪਟੀ ਕਮਿਸ਼ਨਰ ਦਫ਼ਤਰ ਦੇ ਨੇੜੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਮੀਟਿੰਗ

ਝੁਨੀਰ, 12 ਜੂਨ (ਨਿ. ਪ. ਪ.)-ਕਸਬਾ ਝੁਨੀਰ ਦੇ ਡੇਰਾ ਬਾਬਾ ਧਿਆਨ ਦਾਸ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਮੀਟਿੰਗ ਹੋਈ | ਸੂਬਾ ਜਨਰਲ ਸਕੱਤਰ ਹਰਦੇਵ ਸਿੰਘ ਕੋਟਧਰਮੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੋਈ ਨਹਿਰ ਬੰਦੀ ਨੇ ਕਿਸਾਨਾਂ ਨੂੰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX