ਤਾਜਾ ਖ਼ਬਰਾਂ


ਮਾਂ ਨੇ ਭਾਖੜਾ ਨਹਿਰ 'ਚ ਸੁੱਟਿਆ ਬੱਚਾ, ਗੋਤਾਖੋਰਾਂ ਨੇ ਬਚਾਈ ਜਾਨ
. . .  17 minutes ago
ਪਟਿਆਲਾ, 25 ਸਤੰਬਰ- ਅੱਜ ਇੱਕ ਮਾਂ ਨੇ ਆਪਣੇ ਚਾਰ ਸਾਲਾ ਬੱਚੇ ਨੂੰ ਪਟਿਆਲਾ ਨਾਭਾ ਰੋਡ 'ਤੇ ਪੈਂਦੀ ਭਾਖੜਾ ਨਹਿਰ 'ਚ ਸੁੱਟ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਗੋਤਾਖੋਰ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਕਰੀਬ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ...
ਅਰੁਣ ਜੇਤਲੀ ਵਲੋਂ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਬੈਠਕ
. . .  28 minutes ago
ਨਵੀਂ ਦਿੱਲੀ, 25 ਸਤੰਬਰ- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਅੱਜ ਰਾਜਧਾਨੀ ਦਿੱਲੀ ਵਿਖੇ ਸਾਲਾਨਾ ਵਿੱਤੀ ਪ੍ਰਦਰਸ਼ਨ ਸਮੀਖਿਆ ਨੂੰ ਲੈ ਕੇ ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ਦੇ ਮੁਖੀਆਂ ਨਾਲ ਬੈਠਕ ਕੀਤੀ ਜਾ...
ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ
. . .  39 minutes ago
ਸ਼ਿਮਲਾ, 25 ਸਤੰਬਰ- ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਅੱਜ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਦੇ ਸ਼ਿਮਲਾ ਸਥਿਤ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਅੱਜ ਸੂਬੇ ਦੇ ਕਿਸੇ ਵੀ ਇਲਾਕੇ...
ਅੰਮ੍ਰਿਤਸਰ ਨਗਰ ਨਿਗਮ ਵਲੋਂ ਸ਼ਹਿਰ 'ਚ ਤੋੜੀਆਂ ਗਈਆਂ ਖਸਤਾ ਇਮਾਰਤਾਂ
. . .  52 minutes ago
ਅੰਮ੍ਰਿਤਸਰ, 25 ਸਤੰਬਰ (ਹਰਮਿੰਦਰ ਸਿੰਘ)- ਬਰਸਾਤ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਨੂੰ ਵੇਖਦਿਆਂ ਹੋਇਆਂ ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ 'ਚ ਖਸਤਾ ਇਮਾਰਤਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਿਗਮ ਦੀ ਟੀਮ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ...
ਬੱਸ ਅਤੇ ਜੀਪ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਦੀ ਮੌਤ, 7 ਜ਼ਖ਼ਮੀ
. . .  about 1 hour ago
ਜੈਪੁਰ, 25 ਸਤੰਬਰ- ਰਾਜਸਥਾਨ ਦੇ ਦੌਸਾ ਜ਼ਿਲ੍ਹੇ 'ਚ ਅੱਜ ਇੱਕ ਜੀਪ ਅਤੇ ਮਿੰਨੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜ਼ਿਲ੍ਹੇ ਦੇ ਸਿਕੰਦਰਾ ਇਲਾਕੇ 'ਚ ਵਾਪਰਿਆ...
ਸੁਰੱਖਿਅਤ ਹਨ ਹਿਮਾਚਲ ਪ੍ਰਦੇਸ਼ 'ਚ ਫਸੇ ਟ੍ਰੈਕਰ, ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ
. . .  about 1 hour ago
ਸ਼ਿਮਲਾ, 25 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਦੇ ਸਿਸੂ ਇਲਾਕੇ 'ਚ ਫਸੇ ਆਈ. ਆਈ. ਟੀ. ਰੁੜਕੀ ਦੇ ਵਿਦਿਆਰਥੀਆਂ ਸਮੇਤ ਸਾਰੇ 50 ਟ੍ਰੈਕਰ ਸੁਰੱਖਿਅਤ ਹਨ। ਇਸ ਸੰਬੰਧੀ ਜਾਣਕਾਰੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵਲੋਂ ਦਿੱਤੀ...
ਜੰਮੂ-ਕਸ਼ਮੀਰ : ਸੋਪੋਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਮਗਰੋਂ ਸਾਰੇ ਵਿੱਦਿਅਕ ਅਦਾਰੇ ਬੰਦ
. . .  about 1 hour ago
ਸ੍ਰੀਨਗਰ, 25 ਸਤੰਬਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਸੋਪੋਰ 'ਚ ਅੱਜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਤੋਂ ਬਾਅਦ ਇਲਾਕੇ 'ਚ ਸਾਰੇ ਵਿੱਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇੱਥੇ ਮੋਬਾਇਲ ਇੰਟਰਨੈੱਟ ਸੇਵਾ...
ਵੱਡੀ ਗਿਰਾਵਟ ਨਾਲ 73 ਦੇ ਕਰੀਬ ਪਹੁੰਚਿਆ ਰੁਪਿਆ
. . .  about 1 hour ago
ਨਵੀਂ ਦਿੱਲੀ, 25 ਸਤੰਬਰ- ਬੀਤੇ ਹਫ਼ਤੇ ਸੁਧਾਰ ਤੋਂ ਬਾਅਦ ਰੁਪਿਆ ਇੱਕ ਵਾਰ ਫਿਰ ਹੇਠਲੇ ਪੱਧਰ 'ਤੇ ਆ ਗਿਆ ਹੈ। ਮੰਗਲਵਾਰ ਸਵੇਰੇ 9.15 ਵਜੇ ਰੁਪਿਆ ਡਾਲਰ ਦੇ ਮੁਕਾਬਲੇ ਭਾਰੀ ਗਿਰਾਵਟ ਨਾਲ 73 ਦੇ ਕਰੀਬ ਆ ਗਿਆ। ਡਾਲਰ ਦੇ ਮੁਕਾਬਲੇ ਰੁਪਿਆ 33 ਪੈਸੇ...
ਦਾਗੀ ਨੇਤਾਵਾਂ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ, ਚਾਰਜਸ਼ੀਟ ਦੇ ਆਧਾਰ 'ਤੇ ਨਹੀਂ ਕੀਤੀ ਜਾ ਸਕਦੀ ਕਾਰਵਾਈ
. . .  about 2 hours ago
ਨਵੀਂ ਦਿੱਲੀ, 25 ਸਤੰਬਰ- ਦਾਗੀ ਨੇਤਾਵਾਂ ਦੇ ਸਿਆਸੀ ਭਵਿੱਖ 'ਤੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵੱਡਾ ਫ਼ੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਚਾਰਜਸ਼ੀਟ ਦੇ ਆਧਾਰ 'ਤੇ ਉਨ੍ਹਾਂ 'ਤੇ ਕਾਰਵਾਈ ਨਹੀਂ ਕੀਤਾ ਜਾ ਸਕਦੀ ਹੈ। ਚੋਣ ਲੜਨ ਤੋਂ ਰੋਕਣ ਲਈ ਸਿਰਫ਼ ਚਾਰਜਸ਼ੀਟ ਹੀ...
ਏਅਰਸੈੱਲ ਮੈਕਸਿਸ ਕੇਸ : ਪਟਿਆਲਾ ਹਾਊਸ ਕੋਰਟ 'ਚ 8 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 25 ਸਤੰਬਰ- ਏਅਰਸੈੱਲ ਮੈਕਸਿਸ ਕੇਸ 'ਚ ਦੋਸ਼ੀ ਕਾਰਤੀ ਚਿਦੰਬਰਮ ਨੂੰ ਦਿੱਤੀ ਗਈ ਅੰਤਰਿਮ ਸੁਰੱਖਿਆ (ਗ੍ਰਿਫ਼ਤਾਰੀ ਤੋਂ ਰਾਹਤ) ਦੇ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਪਟੀਸ਼ਨ 'ਤੇ ਮੰਗਲਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ...
ਅਸਾਮ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 2 hours ago
ਦਿਸਪੁਰ, 25 ਸਤੰਬਰ- ਅਸਾਮ ਦੇ ਬਾਰਪੋਟਾ ਜ਼ਿਲ੍ਹੇ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 4.7 ਮਾਪੀ ਗਈ। ਭੂਚਾਲ ਕਾਰਨ ਇੱਥੇ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ...
ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵਧਿਆ
. . .  about 3 hours ago
ਹਰੀਕੇ ਪਤਨ 25 ਸਤੰਬਰ ( ਸੰਜੀਵ ਕੁੰਦਰਾ) - ਭਾਰੀ ਮੀਂਹ ਨੇ ਜਿੱਥੇ ਹਰ ਪਾਸੇ ਤਬਾਹੀ ਮਚਾਈ ਹੈ, ਉੱਥੇ ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਵੀ ਪਾਣੀ ਦਾ ਪੱਧਰ ਵਧ ਗਿਆ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹਰੀਕੇ ਹੈੱਡ ਵਰਕਸ ਦੇ 'ਚ ਅੱਪ ਸਟਰੀਮ ਵਿਚ 38363 ਕਿਊਸਕ...
ਪ੍ਰਧਾਨ ਮੰਤਰੀ ਮੋਦੀ ਦਾ ਨਾਂ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ
. . .  about 3 hours ago
ਬੈਂਗਲੁਰੂ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਨਾਮਜ਼ਦਗੀ ਤਾਮਿਲਨਾਡੂ 'ਚ ਭਾਜਪਾ ਦੀ ਸੂਬਾ ਪ੍ਰਧਾਨ ਡਾ. ਤਮਿਲੀਸਾਈ ਸੁੰਦਰਰਾਜਨ ਨੇ ਕੀਤਾ ਹੈ। ਨਾਮਜ਼ਦਗੀ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਯੁਸ਼ਮਾਨ ਭਾਰਤ ਯੋਜਨਾ...
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ
. . .  about 4 hours ago
ਕੀਰਤਪੁਰ ਸਾਹਿਬ, 25 ਸਤੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ) - ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਅੱਜ ਤੜਕੇ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧ ਗਿਆ, ਜਿਸ ਕਾਰਨ ਦਰਿਆ ਦੇ ਕਿਨਾਰਿਆਂ ਉਪਰ ਵੱਸਦੇ ਪਿੰਡਾਂ ਵਿਚ ਹੜ੍ਹਾਂ ਵਰਗੀ ਸਥਿਤੀ ਬਣ ਗਈ। ਪੰਜਾਬ ਸਰਕਾਰ ਵੱਲੋਂ...
ਦਾਗੀ ਨੇਤਾਵਾਂ ਦੇ ਸਿਆਸੀ ਭਵਿੱਖ 'ਤੇ ਸੁਪਰੀਮ ਕੋਰਟ ਅੱਜ ਸੁਣਾ ਸਕਦਾ ਹੈ ਫ਼ੈਸਲਾ
. . .  about 5 hours ago
ਨਵੀਂ ਦਿੱਲੀ, 25 ਸਤੰਬਰ - ਦਾਗ਼ੀ ਨੇਤਾਵਾਂ ਨੂੰ ਚੋਣ ਲੜਨ ਤੋਂ ਰੋਕਣ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਅੱਜ ਮੰਗਲਵਾਰ ਨੂੰ ਫ਼ੈਸਲਾ ਸੁਣਾਏਗੀ। ਇਹ ਫ਼ੈਸਲਾ 10.30 ਵਜੇ ਆ ਸਕਦਾ ਹੈ। ਦਰਅਸਲ, ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਗੰਭੀਰ ਦੋਸ਼ਾਂ, ਜਿਨ੍ਹਾਂ ਵਿਚ ਸਜ਼ਾ 5 ਸਾਲ ਤੋਂ ਵੱਧ ਹੋਵੇ...
ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਹੋਈ ਗੋਲੀਬਾਰੀ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਹਿਮਾਚਲ ਪ੍ਰਦੇਸ਼ ਸਰਕਾਰ ਬੱਸਾਂ ਦੇ ਕਿਰਾਏ 'ਚ ਕਰੇਗੀ 24 % ਦਾ ਵਾਧਾ
. . .  1 day ago
ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ ਛਡਿਆ 25650 ਹਜ਼ਾਰ ਕਿਉਸਕ ਪਾਣੀ
. . .  1 day ago
ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ 525.65 ਮੀਟਰ ਪਹੁੰਚਿਆ
. . .  1 day ago
ਤਪਾ ਮੰਡੀ ਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਪਟਿਆਲਾ ਰੈਲੀ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਮੀਟਿੰਗ
. . .  1 day ago
ਗੰਗਕਨਾਲ ਨਹਿਰ 'ਚ ਪਿਆ ਪਾੜ, ਫ਼ਸਲਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ
. . .  1 day ago
ਸੂਬੇ 'ਚ ਮੀਂਹ ਕਾਰਨ ਪੈਦਾ ਹੋਏ ਹਾਲਤਾਂ ਨੂੰ ਦੇਖਦਿਆਂ ਕੈਪਟਨ ਨੇ ਬੁਲਾਈ ਐਮਰਜੈਂਸੀ ਬੈਠਕ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸਿੱਕਮ ਨੂੰ ਦਿੱਤਾ ਪਹਿਲੇ ਹਵਾਈ ਅੱਡੇ ਦਾ ਤੋਹਫ਼ਾ
. . .  1 day ago
ਚੰਡੀਗੜ੍ਹ : ਪੁਲ 'ਤੇ ਪਾਣੀ ਆਉਣ ਕਾਰਨ ਫਸੀ ਕਾਰ, ਟਲਿਆ ਵੱਡਾ ਹਾਦਸਾ
. . .  1 day ago
ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਪੰਜਾਬ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਸੰਗਰੂਰ 'ਚ ਮੀਂਹ ਅਤੇ ਹਵਾਵਾਂ ਨੇ ਪੱਕਣ ਕਿਨਾਰੇ ਆਈ ਫ਼ਸਲ ਵਿਛਾਈ
. . .  1 day ago
ਭਾਰੀ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਡਰੇਨ 'ਚ ਡਿੱਗੀ ਕਾਰ, ਪਿਉ-ਪੁੱਤ ਦੀ ਮੌਤ
. . .  1 day ago
ਮੀਂਹ ਕਾਰਨ ਹੁਸ਼ਿਆਰਪੁਰ 'ਚ ਡਿੱਗੇ ਦਰਜਨਾਂ ਘਰ, ਪਰਿਵਾਰਾਂ ਨੇ ਧਰਮਸ਼ਾਲਾ 'ਚ ਲਈ ਸ਼ਰਨ
. . .  1 day ago
ਡੇਅਰੀ ਦੀ ਡਿੱਗੀ ਛੱਤ, 15 ਪਸ਼ੂ ਮਲਬੇ ਹੇਠਾਂ ਦੱਬੇ
. . .  1 day ago
ਪਿੰਡ ਉੱਗਰ ਔਲਖ 'ਚ ਗਰੀਬ ਪਰਿਵਾਰ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਪਤੀ ਪਤਨੀ ਜ਼ਖਮੀ
. . .  1 day ago
ਸੰਗਰੂਰ 'ਚ ਡੇਂਗੂ ਕਹਿਰ ਲਗਾਤਾਰ ਜਾਰੀ, 243 ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ: ਭਾਰੀ ਮੀਂਹ ਕਾਰਨ ਝੋਨੇ ਤੇ ਨਰਮੇ ਦੀ ਪੱਕੀ ਫ਼ਸਲ ਹੋਈ ਖਰਾਬ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਕੀਤੀ ਅਪੀਲ
. . .  1 day ago
ਪੰਜਾਬ ਅਤੇ ਹਰਿਆਣਾ 'ਚ ਆਉਣ ਵਾਲੇ ਕੁਝ ਘੰਟਿਆ ਦੌਰਾਨ ਮੀਂਹ ਪੈਣ ਦੀ ਸੰਭਾਵਨਾ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਮਹਿੰਗਰੋਵਾਲ ਚੋਅ 'ਚ ਆਇਆ ਪਾਣੀ
. . .  1 day ago
ਪਟਿਆਲਾ 'ਚ ਬਰਸਾਤ ਨੇ ਕੀਤਾ ਜਲ ਥਲ, ਕਈ ਮਕਾਨ ਦੀਆਂ ਡਿੱਗੀਆਂ ਛੱਤਾਂ ਅਤੇ ਕੰਧਾਂ
. . .  1 day ago
ਨਸ਼ੇੜੀ ਪਿਤਾ ਨੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ
. . .  about 1 hour ago
ਦਰਖ਼ਤ ਟੁੱਟਣ ਨਾਲ ਨਵਾਂਸ਼ਹਿਰ ਦਾ ਟੁੱਟਿਆ ਰਾਹੋਂ ਨਾਲੋਂ ਲਿੰਕ
. . .  about 1 hour ago
ਸੁਖਨਾ ਝੀਲ ਦੇ ਗੇਟ ਖੁੱਲਣ ਕਾਰਨ ਘੱਗਰ ਕਿਨਾਰੇ ਵਸੇ ਪਿੰਡਾਂ ਨੂੰ ਜਾਰੀ ਕੀਤਾ ਗਿਆ ਅਲਰਟ
. . .  about 1 hour ago
ਦਹਾਕਿਆਂ ਬਾਅਦ ਖੋਲ੍ਹੇ ਗਏ ਸੁਖਨਾ ਝੀਲ ਦੇ ਗੇਟ
. . .  about 1 hour ago
ਬਮਿਆਲ 'ਚ ਉਝ ਦਰਿਆ ਦਾ ਪਾਣੀ ਹੋਇਆ ਬੇਕਾਬੂ, ਸੀਮਾ ਸੁਰੱਖਿਆ ਬਲ ਦੀਆਂ ਡੁੱਬੀਆਂ ਪੰਜ ਚੌਕੀਆਂ
. . .  about 1 hour ago
ਭਾਰੀ ਮੀਂਹ ਕਾਰਨ ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹੇ ਜਾ ਸਕਦੇ ਹਨ ਗੇਟ
. . .  about 1 hour ago
ਭਾਰੀ ਬਰਸਾਤ ਦੇ ਚੱਲਦਿਆਂ ਰਾਵੀ ਦਰਿਆ 'ਚ ਹੜ੍ਹ
. . .  about 1 hour ago
7 ਅਕਤੂਬਰ ਦੀ ਪਟਿਆਲਾ ਰੈਲੀ 'ਚ ਲੋਕਤੰਤਰ ਦੇ ਘਾਣ ਦੀਆਂ ਸਾਜ਼ਿਸ਼ਾਂ ਹੋਵੇਗਾ ਪਰਦਾਫਾਸ਼- ਚੀਮਾ
. . .  about 1 hour ago
ਮੋਹਾਲੀ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ
. . .  about 1 hour ago
ਘਰਿੰਡਾ 'ਚ ਆਕਾਸ਼ਵਾਣੀ ਦੇ 20 ਕਿਲੋਵਾਟ ਟਰਾਂਸਮੀਟਰ ਦਾ ਉਦਘਾਟਨ
. . .  10 minutes ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 32 ਜੇਠ ਸੰਮਤ 550
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਪਹਿਲਾ ਸਫ਼ਾ

ਪਾਕਿ ਗੋਲਾਬਾਰੀ 'ਚ ਬੀ. ਐਸ. ਐਫ. ਦੇ 4 ਜਵਾਨ ਸ਼ਹੀਦ

* ਚਾਮਲਿਆਲ ਚੌਕੀ 'ਤੇ 'ਬੈਟ' ਨੇ ਘਾਤ ਲਗਾ ਕੇ ਕੀਤਾ ਹਮਲਾ * ਭਾਰਤ ਨੇ ਦਿੱਤਾ ਢੁੱਕਵਾਂ ਜਵਾਬ

ਸ੍ਰੀਨਗਰ, 13 ਜੂਨ (ਮਨਜੀਤ ਸਿੰਘ)-ਭਾਰਤ-ਪਾਕਿ ਡੀ. ਜੀ. ਐਮ. ਓ ਵਲੋਂ ਜੰਮੂ-ਕਸ਼ਮੀਰ 'ਚ ਸਰਹੱਦ 'ਤੇ ਸੈਕਟਰ ਪੱਧਰ 'ਤੇ ਜੰਗਬੰਦੀ ਦੀ ਬਣੀ ਸਹਿਮਤੀ ਦੇ ਸਿਰਫ਼ ਇਕ ਹਫ਼ਤੇ ਬਾਅਦ ਪਾਕਿ ਰੇਂਜਰਾਂ ਵਲੋਂ ਜੰਮੂ ਖੇਤਰ ਦੇ ਜ਼ਿਲ੍ਹਾ ਸਾਂਬਾ ਦੇ ਰਾਮਗੜ੍ਹ ਸੈਕਟਰ ਦੀ ਚਾਮਲਿਆਲ ਚੌਕੀ ਨੇੜੇ ਬੀਤੀ ਰਾਤ ਘਾਤ ਲਗਾ ਕੇ ਕੀਤੇ ਹਮਲੇ 'ਚ ਬੀ. ਐਸ. ਐਫ ਦੇ ਸਹਾਇਕ ਕਮਾਡੈਂਟ ਸਣੇ 4 ਜਵਾਨ ਸ਼ਹੀਦ ਹੋ ਗਏ ਅਤੇ 4 ਹੋਰ ਜ਼ਖ਼ਮੀ ਹੋ ਗਏ। ਆਈ. ਜੀ. ਬੀ. ਐਸ. ਐਫ. (ਜੰਮੂ ਫ਼ਰੰਟੀਅਰ) ਰਾਮ ਅਵਤਾਰ ਅਨੁਸਾਰ ਜ਼ਿਲ੍ਹਾ ਸਾਂਬਾ ਦੇ ਰਾਮਗੜ੍ਹ ਸੈਕਟਰ ਦੇ ਨਾਰਾਇਣਪੁਰ ਸਥਿਤ ਚਾਮਲਿਆਲ ਚੌਕੀ ਨੇੜੇ ਗਸ਼ਤ ਕਰ ਰਹੀ ਬੀ. ਐਸ. ਐਫ. ਟੁਕੜੀ 'ਤੇ ਮੰਗਲਵਾਰ ਦੇਰ ਰਾਤ ਪੌਣੇ ਦਸ ਵਜੇ ਪਾਕਿ ਰੇਂਜਰਾਂ ਨੇ ਪਹਿਲਾਂ ਸਨਿਪਰਾਂ ਨਾਲ ਨਿਸ਼ਾਨਾ ਬਣਾਉਂਦੇ ਹਮਲਾ ਕੀਤਾ, ਜਿਸ 'ਚ ਬੀ. ਐਸ. ਐਫ ਦੇ ਕਈ ਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਦ ਬੀ. ਐਸ. ਐਫ ਦੇ ਸਹਾਇਕ ਕਮਾਡੈਂਟ ਦੀ ਅਗਵਾਈ 'ਚ ਬਚਾਅ ਟੀਮ ਜ਼ਖ਼ਮੀ ਜਵਾਨਾਂ ਨੂੰ ਉਥੋ ਕੱਢਣ ਲਈ ਪਹੁੰਚੀ ਤਾਂ ਰੇਂਜਰਾਂ ਨੇ ਗੋਲਾਬਾਰੀ ਕਰਦਿਆਂ ਮੋਰਟਾਰ ਦੇ ਗੋਲੇ ਦਾਗ ਦਿੱਤੇ। ਜਿਸ 'ਚ ਸਹਾਇਕ ਕਮਾਡੈਂਟ ਸਮੇਤ 3 ਜਵਾਨ ਮੌਕੇ 'ਤੇ ਸ਼ਹੀਦ ਹੋ ਗਏ ਜਦਕਿ ਇਕ ਜਵਾਨ ਨੇ ਸਵੇਰ ਸਮੇਂ ਜੰਮੂ ਦੇ ਹਸਪਤਾਲ 'ਚ ਦਮ ਤੋੜ ਦਿੱਤਾ। ਸ਼ਹੀਦ ਜਵਾਨਾਂ ਦੀ ਪਹਿਚਾਣ 62 ਬਟਾਲੀਅਨ ਦੇ ਸਹਾਇਕ ਕਮਾਡੈਂਟ ਜਤਿੰਦਰ ਸਿੰਘ ਵਾਸੀ ਜੈਪੁਰ (ਰਾਜਸਥਾਨ), ਸਬ ਇੰਸਪੈਕਟ ਰਜਨੀਸ਼ ਕੁਮਾਰ ਵਾਸੀ ਈਟਾਹ (ਉੱਤਰ ਪ੍ਰਦੇਸ਼), ਸਹਾਇਕ ਸਬ ਇੰਸਪੈਕਟ ਰਾਮ ਨਿਵਾਸ ਵਾਸੀ ਸੀਕਰ (ਰਾਜਸਥਾਨ) ਅਤੇ ਕਾਂਸਟੇਬਲ ਹੰਸ ਰਾਜ ਗੁਜਰ ਵਾਸੀ ਅਲਵਰ (ਰਾਜਸਥਾਨ) ਵਜੋਂ ਹੋਈ ਹੈ। ਜ਼ਖ਼ਮੀ ਜਵਾਨਾਂ ਸਹਾਇਕ ਸਬ ਇੰਸਪੈਕਟਰ ਜੇਤਲ ਸਿਲ, ਕਾਸਟੇਬਲ ਸੁਜਾਨ ਦਾਸ, ਵਿਕਾਸ ਕੁਮਾਰ ਦਾ ਫ਼ੌਜ ਦੇ ਜੰਮੂ ਹਸਪਤਾਲ 'ਚ ਇਲਾਜ ਚਲ ਰਿਹਾ ਹੈ। ਬੀ. ਐਸ. ਐਫ ਨੇ ਇਸ ਹਮਲੇ 'ਚ ਪਾਕਿ ਦੀ ਬਾਰਡਰ ਐਕਸ਼ਨ ਟੀਮ 'ਬੈਟ' ਦੇ ਸ਼ਾਮਿਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਬੀ. ਐਸ. ਐਫ. ਦੇ ਅਧਿਕਾਰੀ ਨੇ ਦੱਸਿਆ ਕਿ ਜੰਗਬੰਦੀ ਸਮਝੌਤੇ ਦੀ ਉਲੰਘਣਾ ਦਾ ਸਖ਼ਤ ਨੋਟਿਸ ਲੈਂਦਿਆਂ ਬੀ. ਐਸ. ਐਫ. ਇਸ ਦਾ ਢੁੱਕਵਾ ਜਵਾਬ ਦੇ ਰਹੀ ਹੈ। ਗੋਲੀਬਾਰੀ ਦਾ ਇਹ ਸਿਲਸਿਲਾ ਤੜਕੇ ਸਾਢੇ ਚਾਰ ਵਜੇ ਤੱਕ ਰੁਕ-ਰੁਕ ਕੇ ਜਾਰੀ ਰਿਹਾ। ਜਿਸ ਇਲਾਕੇ 'ਚ ਪਾਕਿ ਨੇ ਗੋਲਾਬਾਰੀ ਕੀਤੀ ਹੈ ਉਥੇ 26 ਜੂਨ ਨੂੰ ਬਾਬਾ ਚਾਮਲਿਆਲ ਦੀ ਮਜ਼ਾਰ 'ਤੇ ਮੇਲਾ ਲੱਗਣ ਵਾਲਾ ਹੈ। ਜਿਸ 'ਚ ਪਾਕਿ ਰੇਂਜਰਾਂ ਅਤੇ ਬੀ. ਐਸ. ਐਫ ਦੇ ਜਵਾਨਾਂ ਦੇ ਇਲਾਵਾ ਦੋਵੇਂ ਦੇਸ਼ਾਂ ਦੇ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੁੰਦੇ ਹਨ। ਭਾਰਤ-ਪਾਕਿ ਦੇ ਡੀ. ਜੀ. ਐਮ. ਓ ਵਲੋਂ ਬੀਤੀ 29 ਮਈ ਨੂੰ 2003 ਦੇ ਜੰਗਬੰਦੀ ਸਮਝੌਤੇ ਨੂੰ ਅਪਨਾਉਣ 'ਤੇ ਬਣੀ ਸਹਿਮਤੀ ਦੇ ਬਾਅਦ ਪਾਕਿ ਰੇਂਜਰਾਂ ਨੇ ਮੁੜ ਗੋਲਾਬਾਰੀ ਦੀ ਉਲੰਘਣਾ ਕੀਤੀ ਸੀ। ਜਿਸ ਦਾ ਭਾਰਤ ਵਲੋਂ ਢੁੱਕਵਾਂ ਜਵਾਬ ਮਿਲਣ 'ਤੇ ਰੇਂਜਰਾਂ ਦੀ ਅਪੀਲ 'ਤੇ ਬੀ. ਐਸ. ਐਫ. ਡੀ.ਆਈ.ਜੀ ਅਤੇ ਪਾਕਿ ਰੇਂਜਰ ਬ੍ਰਿਗੇਡ ਦੇ ਕਮਾਡੈਂਟ ਪੱਧਰ ਦੇ ਅਧਿਕਾਰੀਆਂ 'ਚ ਬੀਤੀ 4 ਜੂਨ ਨੂੰ ਹੋਈ ਫਲੈਗ ਮੀਟਿੰਗ ਦੌਰਾਨ ਜੰਮੂ-ਕਸ਼ਮੀਰ 'ਚ ਅੰਤਰਾਸ਼ਟਰੀ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਲਈ ਮੁੜ ਸਹਿਮਤੀ ਬਣੀ ਸੀ। ਜਿਸ ਨੂੰ ਪਾਕਿ ਰੇਂਜਰਾਂ ਨੇ ਮੁੜ ਤੋੜ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਸਾਲ ਹੁਣ ਤੱਕ ਜੰਮੂ-ਕਸ਼ਮੀਰ 'ਚ ਪਾਕਿ ਗੋਲਾਬਾਰੀ ਦੌਰਾਨ 50 ਵਿਅਕਤੀ ਮਾਰੇ ਜਾ ਚੁੱਕੇ ਹਨ। ਜਿਸ 'ਚ 24 ਸੁਰੱਖਿਆ ਜਵਾਨ ਵੀ ਸ਼ਾਮਿਲ ਹਨ। ਭਾਰਤ-ਪਾਕਿ ਦੇ ਡੀ.ਜੀ.ਐਮ.ਓ ਵਲੋਂ ਜੰਗਬੰਦੀ 'ਤੇ ਰੋਕ ਲਗਾਉਣ ਦੇ ਬਾਅਦ ਸਰਹੱਦ ਨੇੜੇ ਰਹਿਣ ਵਾਲੇ ਲੋਕਾਂ 'ਚ ਇਕ ਆਸ ਦੀ ਕਿਰਨ ਜਾਗੀ ਸੀ ਤੇ ਉਹ ਵਾਪਸ ਆਪਣੇ ਘਰ ਨੂੰ ਪਰਤ ਗਏ ਸਨ, ਪਰ ਤਾਜ਼ਾ ਗੋਲਾਬਾਰੀ ਨੇ ਉਨ੍ਹਾਂ ਦੀ ਚਿੰਤਾ ਅਤੇ ਤਣਾਅ ਮੁੜ ਵਧਾ ਦਿੱਤਾ ਹੈ।
ਬੀ. ਐਸ. ਐਫ ਨੂੰ ਵੱਧ ਨੁਕਸਾਨ
ਚਾਲੂ ਸਾਲ ਦੌਰਾਨ ਹੁਣ ਤੱਕ ਬੀ. ਐਸ. ਐਫ ਆਪਣੇ 11 ਜਵਾਨ ਗਵਾ ਚੁੱਕੀ ਹੈ। ਇਹ ਗਿਣਤੀ ਪਿਛਲੇ 7 ਸਾਲਾਂ ਦੌਰਾਨ ਸਭ ਤੋਂ ਵੱਧ ਹੈ। ਅੰਕੜਿਆਂ ਮੁਤਾਬਿਕ ਇਸ ਸਾਲ ਹੁਣ ਤੱਕ ਪਾਕਿ ਵਲੋਂ 320 ਵਾਰ ਕੀਤੀ ਗੋਲੀਬਾਰੀ ਦੀ ਉਲੰਘਣਾ ਦੌਰਾਨ ਬੀ.ਐਸ.ਐਫ ਦੇ 11 ਜਵਾਨ ਸ਼ਹੀਦ ਤੇ 37 ਜ਼ਖ਼ਮੀ ਹੋ ਚੁੱਕੇ ਹਨ। ਬੀਤੀ 3 ਜੂਨ ਨੂੰ ਬੀ. ਐਸ. ਐਫ ਦੇ 2 ਜਵਾਨ ਪਾਕਿ ਦੀ ਅਜਿਹੀ ਕਾਰਵਾਈ ਦੌਰਾਨ ਜੰਮੂ ਦੇ ਪਰਗਵਾਲ, ਕਾਨਾਚਕ ਅਤੇ ਖੌਰ ਸੈਕਟਰਾਂ 'ਚ ਸ਼ਹੀਦ ਹੋ ਗਏ ਸਨ। ਬੀ.ਐਸ.ਐਫ ਨੇ ਪਾਕਿ ਨੂੰ ਕਰਾਰਾ ਜਵਾਬ ਦੇਣ ਦੇ ਲਈ ਸਰਕਾਰ ਦੇ ਇਸ਼ਾਰੇ 'ਤੇ 2016 ਦੌਰਾਨ ਰੁਸਤਮ, 2017 ਦੌਰਾਨ ਅਰਜੁਨ ਅਤੇ 2018 ਦੌਰਾਨ ਭੀਮ ਨਾਂਅ ਦੇ 3 ਆਪ੍ਰੇਸ਼ਨ ਚਲਾਏ ਸਨ।
ਦੋ ਗੋਲੇ ਕੀਤੇ ਨਕਾਰਾ
ਪਾਕਿ ਵਲੋਂ ਕੀਤੀ ਭਾਰੀ ਗੋਲਾਬਾਰੀ ਕਾਰਨ ਕਠੂਆ ਜ਼ਿਲ੍ਹੇ 'ਚ ਹੀਰਾਨਗਰ ਸੈਕਟਰ ਵਿਚ ਖੇਤਾਂ 'ਚ ਡਿੱਗੇ ਮੋਰਟਾਰ ਦੇ ਦੋ ਗੋਲਿਆਂ ਨੂੰ ਬੀ. ਐਸ. ਐਫ. ਨੇ ਨਕਾਰਾ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੀਰਾ ਨਗਰ ਸੈਕਟਰ ਦੇ ਪਿੰਡ ਮਹਾਰਾਜਪੁਰ ਦੇ ਖੇਤਾਂ 'ਚ ਮੋਰਟਾਰ ਦੇ ਦੋ ਜ਼ਿੰਦਾ ਗੋਲੇ ਡਿੱਗਣ ਦੀ ਸੂਚਨਾ ਮਿਲਨ ਦੇ ਬਾਅਦ ਬੀ. ਐਸ. ਐਫ. ਦੀ ਬੰਬ ਨਕਾਰਾ ਕਰਨ ਵਾਲੀ ਟੀਮ ਨੇ ਉਥੇ ਪੁੱਜ ਕੇ ਦੋਵੇਂ ਗੋਲਿਆਂ ਨੂੰ ਨਕਾਰਾ ਕਰ ਦਿੱਤਾ।
ਜੰਮੂ 'ਚ ਪ੍ਰਦਰਸ਼ਨ
ਜੰਮੂ, (ਏਜੰਸੀ)-ਪਾਕਿ ਗੋਲਾਬਾਰੀ 'ਚ ਚਾਰ ਜਵਾਨ ਸ਼ਹੀਦ ਹੋਣ ਤੋਂ ਬਾਅਦ ਜੰਮੂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਕਈ ਸਿਆਸੀ ਪਾਰਟੀਆਂ ਅਤੇ ਸੰਗਠਨਾਂ ਵਲੋਂ ਪਾਕਿਸਤਾਨ ਵਿਰੋਧੀ ਪ੍ਰਦਰਸ਼ਨ ਕੀਤੇ ਗਏ। ਇਥੇ ਪ੍ਰਦਰਸ਼ਨੀ ਮੈਦਾਨ 'ਚ ਜੰਮੂ-ਕਸ਼ਮੀਰ ਨੈਸ਼ਨਲ ਪੈਥਰਜ਼ ਪਾਰਟੀ ਦੇ ਕਾਰਕੁਨਾਂ ਨੇ ਪ੍ਰਧਾਨ ਹਰਸ਼ਦੇਵ ਸਿੰਘ ਦੀ ਅਗਵਾਈ 'ਚ ਪ੍ਰਦਰਸ਼ਨ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਨੂੰ ਅਲੱਗ ਕਰਨ ਦੀ ਲੋੜ ਹੈ। ਜਿਸ ਨਾਲ ਉਸ ਦੀਆਂ ਅਜਿਹੀਆਂ ਗਤੀਵਿਧੀਆਂ 'ਤੇ ਰੋਕ ਲਗਾਈ ਜਾ ਸਕੇ। ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਕਿ ਕੇਂਦਰ ਪਾਕਿਸਤਾਨ ਨਾਲ ਪ੍ਰਭਾਵਸ਼ਾਲੀ ਰੂਪ ਨਾਲ ਨਿਪਟਨ 'ਚ ਨਕਾਮ ਰਿਹਾ ਹੈ। ਇਸੇ ਤਰ੍ਹਾਂ ਸ਼ਹਿਰ 'ਚ ਜੇ. ਡਬਲਿਊ. ਏ. ਐਮ. (ਜੰਮੂ ਵੈਸਟ ਅਸੈਂਬਲੀ ਮੂਵਮੈਂਟ) ਅਤੇ ਸ਼ਿਵ ਸੈਨਾ ਡੋਗਰਾ ਫਰੰਟ ਵਲੋਂ ਵੀ ਪਾਕਿ ਵਿਰੋਧੀ ਪ੍ਰਦਰਸ਼ਨ ਕੀਤੇ ਗਏ।
ਮੁੱਖ ਮੰਤਰੀ ਵਲੋਂ ਦੁੱਖ ਪ੍ਰਗਟ
ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਪਾਕਿ ਗੋਲਾਬਾਰੀ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਸ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਰਹੱਦ 'ਤੇ ਜੰਗਬੰਦੀ ਬਹਾਲ ਕਰਨ ਦੀ ਆਪਣੀ ਮੰਗ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸਰਹੱਦੀ ਖੇਤਰ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਜੋ ਪਿਛਲੇ ਕੁਝ ਮਹੀਨਿਆਂ ਦੌਰਾਨ ਬਹੁਤ ਹੀ ਤਕਲੀਫ਼, ਡਰ ਅਤੇ ਸਹਿਮ ਦੇ ਮਾਹੌਲ 'ਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਰਮਜ਼ਾਨ ਦੌਰਾਨ ਕਾਰਵਾਈ ਰੋਕੇ ਜਾਣ ਕਾਰਨ ਸੂਬੇ ਦੇ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਸ਼ਹੀਦਾਂ ਦਾ ਅਪਮਾਨ ਕੀਤਾ- ਕਾਂਗਰਸ
ਨਵੀਂ ਦਿੱਲੀ, 13 ਜੂਨ (ਏਜੰਸੀ)-ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਲਗਾਇਆ ਹੈ ਕਿ ਜਦੋਂ ਵੀ ਦੇਸ਼ ਦਾ ਸਾਹਮਣੇ ਕੋਈ ਚੁਣੌਤੀ ਆਉਂਦੀ ਹੈ ਤਾਂ ਉਹ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਇਕ ਪਾਸੇ ਜੰਮੂ-ਕਸ਼ਮੀਰ 'ਚ ਬੀ. ਐਸ. ਐਫ. ਦੇ ਚਾਰ ਜਵਾਨ ਸ਼ਹੀਦ ਹੋਏ ਹਨ ਅਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਨੇ ਆਪਣੀ ਫਿਟਨੈੱਸ ਵੀਡੀਓ ਪਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਕਾਂਗਰਸ ਦੇ ਬੁਲਾਰੇ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਤਸਵੀਰ ਸ਼ਹੀਦਾਂ ਨੂੰ ਮੋਢਾ ਦਿੰਦੇ ਹੋਏ ਜਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਆਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹਰ ਵਾਰ ਪਾਕਿਸਤਾਨ ਸਾਹਮਣੇ ਕਮਜ਼ੋਰ ਪੈ ਜਾਂਦੀ ਹੈ। ਇਸ ਲਈ ਕੇਂਦਰ ਸਰਕਾਰ ਦੀ ਕਮਜ਼ੋਰ ਨੀਤੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਿੰਨੀ ਬਹਾਦਰੀ ਭਾਸ਼ਣਾਂ 'ਚ ਦਿਖਾਉਂਦੇ ਹਨ, ਉਨੀ ਬਹਾਦਰੀ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਦਿਖਾਉਣ।
ਸ਼ਹੀਦ ਸਾਥੀਆਂ ਨੂੰ ਸ਼ਰਧਾਂਜਲੀ ਮੌਕੇ ਬੀ.ਐਸ.ਐਫ. ਜਵਾਨਾਂ ਵਲੋਂ ਪਾਕਿ ਵਿਰੁੱਧ ਨਾਅਰੇਬਾਜ਼ੀ
ਜੰਮੂ, 13 ਜੂਨ (ਏਜੰਸੀ)- ਬੀ.ਐਸ.ਐਫ. ਜਵਾਨ ਜੰਮੂ-ਕਸ਼ਮੀਰ ਸਰਹੱਦ 'ਤੇ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਗੋਲੀਬਾਰੀ 'ਚ ਸ਼ਹੀਦ ਹੋਏ ਆਪਣੇ ਚਾਰ ਸਾਥੀ ਜਵਾਨਾਂ ਨੂੰ ਸ਼ਰਧਾਜਲੀ ਦੇਣ ਮੌਕੇ ਬੇਹੱਦ ਰੋਹ 'ਚ ਆ ਗਏ ਅਤੇ ਉਨ੍ਹਾਂ ਪਾਕਿਸਤਾਨ ਖ਼ਿਲਾਫ਼ ਨਾਅੇਰਬਾਜ਼ੀ ਕੀਤੀ। ਇਹ ਪਹਿਲਾਂ ਮੌਕਾ ਹੈ ਜਦੋਂ ਭਾਰਤੀ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਸ਼ਰਧਾਜਲੀ ਦੇਣ ਮੌਕੇ ਨਾਅੇਰਬਾਜ਼ੀ ਕੀਤੀ ਹੈ।
ਪਾਕਿ ਵਲੋਂ ਭਾਰਤ ਦਾ ਡਿਪਟੀ ਹਾਈ ਕਮਿਸ਼ਨਰ ਤਲਬ
ਇਸਲਾਮਾਬਾਦ, 13 ਜੂਨ (ਏਜੰਸੀ)-ਪਾਕਿਸਤਾਨ ਨੇ ਅੱਜ ਭਾਰਤ ਦੇ ਕਾਰਜਕਾਰੀ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਕੰਟਰੋਲ ਰੇਖਾ ਦੇ ਪਾਰੋਂ ਭਾਰਤੀ ਸੈਨਿਕਾਂ ਵਲੋਂ ਕੀਤੀ ਗੋਲੀਬਾਰੀ ਦੀ ਨਿੰਦਾ ਕੀਤੀ, ਜਿਸ 'ਚ ਇਕ ਨਾਗਰਿਕ ਦੀ ਮੌਤ ਹੋ ਗਈ। ਵਿਦੇਸ਼ ਦਫ਼ਤਰ ਨੇ ਦੱਸਿਆ ਕਿ ਕਾਰਜਕਾਰੀ ਨਿਰਦੇਸ਼ਕ ਜਨਰਲ (ਦੱਖਣੀ ਏਸ਼ੀਆ ਅਤੇ ਸਾਰਕ) ਨੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਚਿਰੀਕੋਟ ਸੈਕਟਰ 'ਚ ਕੱਲ੍ਹ ਭਾਰਤੀ ਸੁਰੱਖਿਆ ਬਲਾਂ ਵਲੋਂ ਕੀਤੀ ਗੋਲੀਬਾਰੀ ਦੀ ਨਿੰਦਾ ਕੀਤੀ ਅਤੇ ਗੋਲੀਬਾਰੀ ਕਾਰਨ ਤਰੋਠੀ ਪਿੰਡ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਪਾਕਿ ਨੇ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ ਅਤੇ ਸਰਹੱਦ ਦੇ ਨੇੜੇ ਸੰਘਣੀ ਅਬਾਦੀ ਵਾਲੀਆਂ ਬਸਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ।
ਅਜੀਤ ਡੋਵਾਲ ਵਲੋਂ ਗ੍ਰਹਿ ਸਕੱਤਰ ਨਾਲ ਮੀਟਿੰਗ

ਨਵੀਂ ਦਿੱਲੀ, 13 ਜੂਨ (ਏਜੰਸੀ)-ਜੰਗਬੰਦੀ ਦੇ ਬਾਵਜੂਦ ਪਾਕਿ ਵਲੋਂ ਲਗਾਤਾਰ ਕੀਤੀ ਜਾ ਰਹੀ ਗੋਲਾਬਾਰੀ ਦੇ ਚੱਲਦਿਆਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਗ੍ਰਹਿ ਸਕੱਤਰ ਰਾਜੀਵ ਗਾਬਾ ਨਾਲ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਇਸ ਮੀਟਿੰਗ 'ਚ ਪਾਕਿਸਤਾਨ ਦੀਆਂ ਹਰਕਤਾਂ ਦਾ ਜਵਾਬ ਦੇਣ ਦੇ ਵਿਸ਼ੇ ਸਬੰਧੀ ਚਰਚਾ ਕੀਤੀ ਗਈ। ਗ੍ਰਹਿ ਸਕੱਤਰ ਨੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵਲੋਂ ਕਿਸ ਤਰ੍ਹਾਂ ਨਾਲ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਭਾਰਤੀ ਜਵਾਨ ਕਿਸ ਤਰ੍ਹਾਂ ਨਾਲ ਜਵਾਬੀ ਕਾਰਵਾਈ ਕਰ ਰਹੇ ਹਨ। ਇਨ੍ਹਾਂ ਸਾਰੇ ਮਸਲਿਆਂ ਸਬੰਧੀ ਦੋਵਾਂ ਦਰਮਿਆਨ ਲੰਮੀ ਗੱਲਬਾਤ ਹੋਈ। ਜ਼ਿਕਰਯੋਗ ਹੈ ਕਿ ਪਾਕਿ ਰੇਂਜਰਾਂ ਵਲੋਂ ਜੰਗਬੰਦੀ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਰਮਜ਼ਾਨ ਦੇ ਮਹੀਨੇ 'ਚ ਦੋ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਚੁੱਕੀ ਹੈ। ਸੂਤਰਾਂ ਅਨੁਸਾਰ ਅਜੀਤ ਡੋਵਾਲ ਅਤੇ ਰਾਜੀਵ ਗਾਬਾ ਦੀ ਮੀਟਿੰਗ ਦੇ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦੇਣ ਲਈ ਭਾਰਤ ਕੋਈ ਵੱਡਾ ਕਦਮ ਚੁੱਕ ਸਕਦਾ ਹੈ। ਉਧਰ ਬੀ. ਐਸ. ਐਫ. ਦੇ ਏ. ਡੀ.ਜੀ. ਕਮਲਨਾਥ ਚੌਬੇ ਨੇ ਕਿਹਾ ਕਿ ਜੰਗਬੰਦੀ ਹੋਵੇ ਜਾਂ ਨਾ ਹੋਵੇ। ਅਸੀਂ ਹਮੇਸ਼ਾ ਤਿਆਰ ਰਹਿੰਦੇ ਹਾਂ। ਸਰਹੱਦ ਦੀ ਰੱਖਿਆ ਲਈ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਲਈ ਅਸੀਂ ਤਿਆਰ ਰਹਿੰਦੇ ਹਾਂ।

ਝੋਨੇ ਦੀ ਅਗੇਤੀ ਲੁਆਈ ਨੂੰ ਲੈ ਕੇ ਸਰਕਾਰ ਸਖ਼ਤ

* ਕਈ ਥਾਈਂ ਲੱਗਾ ਝੋਨਾ ਵਾਹਿਆ * ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਖ਼ਿਲਾਫ਼ ਮਾਮਲੇ ਦਰਜ

ਜਲੰਧਰ, 13 ਜੂਨ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ 20 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਉਣ ਦੇ ਜਾਰੀ ਨੋਟੀਫਿਕੇਸ਼ਨ ਦੇ ਬਾਵਜੂਦ ਕਈ ਜ਼ਿਲ੍ਹਿਆਂ 'ਚ ਕਿਸਾਨਾਂ ਵਲੋਂ ਸਰਕਾਰੀ ਹੁਕਮਾਂ ਨੂੰ ਨਜ਼ਰਅੰਦਾਜ਼ ਕਰਕੇ ਅਗੇਤਾ ਝੋਨਾ ਲਾਏ ਜਾਣ ਦੇ ਬਾਅਦ ਸਰਕਾਰ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਜਿਸ ਤੋਂ ਬਾਅਦ ਖੇਤੀਬਾੜੀ ਮਹਿਕਮਾ ਅਤੇ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ ਅਤੇ ਵੱਖ-ਵੱਖ ਥਾਵਾਂ 'ਤੇ ਲੱਗਾ ਹੋਇਆ ਝੋਨਾ ਵਾਹਿਆ ਜਾ ਰਿਹਾ ਹੈ। ਕਈ ਥਾਈਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਕਿਸਾਨਾਂ ਨਾਲ ਤਕਰਾਰ ਹੋਣ ਦੀਆਂ ਵੀ ਖ਼ਬਰਾਂ ਹਨ। ਇਸ ਸਬੰਧੀ ਜੁਰਮਾਨੇ ਸਮੇਤ ਸਖ਼ਤ ਕਾਨੂੰਨੀ ਕਾਰਵਾਈਆਂ ਅਤੇ ਮੋਟਰ ਕੁਨੈਕਸ਼ਨ ਕੱਟਣ ਤੱਕ ਦੇ ਸਰਕਾਰੀ ਹੁਕਮਾਂ ਦੀ ਤਾਮੀਲ ਕੀਤੇ ਜਾਣ ਦੀ ਸੰਭਾਵਨਾ ਹੈ। ਝੋਨਾ ਵਾਹੁਣ ਗਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵਿਰੋਧ ਕਰਨ ਵਾਲੇ ਕਈ ਕਿਸਾਨਾਂ ਖਿਲਾਫ਼ ਮਾਮਲੇ ਦਰਜ ਕੀਤੇ ਗਏ ਹਨ।
ਬਠਿੰਡਾ ਜ਼ਿਲ੍ਹੇ 'ਚ 100 ਏਕੜ ਤੋਂ ਵੱਧ ਝੋਨੇ ਦੀ ਲੁਆਈ
ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਜ਼ਿਲ੍ਹੇ ਵਿਚ ਸਰਕਾਰੀ ਰਿਪੋਰਟ ਅਨੁਸਾਰ 51 ਏਕੜ ਅਤੇ ਗੈਰ-ਸਰਕਾਰੀ ਰਿਪੋਰਟ ਅਨੁਸਾਰ 100 ਏਕੜ ਤੋਂ ਵੱਧ ਝੋਨੇ ਦੀ ਲੁਆਈ ਕੀਤੀ ਜਾ ਚੁੱਕੀ ਹੈ। ਭਾਵੇਂ ਕਿ ਲੁਆਈ ਦੀ ਇਸ ਪ੍ਰਕਿਰਿਆ ਨੂੰ ਕਿਸਾਨ ਜਥੇਬੰਦੀਆਂ ਇਹ ਕਹਿ ਕੇ ਦਰੁਸਤ ਦੱਸ ਰਹੀਆਂ ਹਨ ਕਿ 20 ਜੂਨ ਤੋਂ ਬਾਅਦ ਝੋਨੇ ਦੀ ਲੁਆਈ ਉਪਰੰਤ ਫ਼ਸਲ 'ਚ ਨਮੀ ਦੀ ਮਾਤਰਾ ਵਧ ਜਾਵੇਗੀ ਅਤੇ ਕਿਸਾਨਾਂ ਨੂੰ ਫ਼ਸਲ ਦੀ ਵਿਕਰੀ ਮੌਕੇ ਆਰਥਿਕ ਤੌਰ 'ਤੇ ਨੁਕਸਾਨ ਹੋਵੇਗਾ। ਜਦਕਿ ਇਸ ਸਬੰਧੀ ਡਾਇਰੈਕਟਰ ਖੇਤੀਬਾੜੀ ਡਾ: ਜਸਵੀਰ ਸਿੰਘ ਬੈਂਸ ਅਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਗੁਰਾਂਦਿੱਤਾ ਸਿੰਘ ਨੇ ਦੱਸਿਆ ਕਿ ਜੋ ਤਰਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਦਿੱਤਾ ਜਾ ਰਿਹਾ ਹੈ ਨਿਰਆਧਾਰ ਹੈ ਜਦਕਿ ਇਹ ਪਿਛਲੇ ਸਮੇਂ 'ਚ ਪੂਰੀ ਤਰ੍ਹਾਂ ਸਾਬਤ ਹੋ ਚੁੱਕਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੁੰਦਾ। ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਅਗਾਊਂ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਨੋਟਿਸ ਜਾਰੀ ਕਰਨ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਿਆਲਪੁਰਾ ਮਿਰਜ਼ਾ, ਭੋਡੀਪੁਰਾ, ਬੰਗੀ ਕਲਾਂ, ਰਾਮਪੁਰਾ ਅਤੇ ਜੋਧਪੁਰ ਰੋਮਾਣਾ ਵਿਚ 12 ਏਕੜ ਦੇ ਕਰੀਬ ਝੋਨੇ ਨੂੰ ਵਾਹਿਆ ਹੈ ਅਤੇ ਬਾਕੀ ਰਹਿੰਦੇ ਨੂੰ ਵੀ 3 ਦਿਨਾਂ ਦੇ ਅੰਦਰ-ਅੰਦਰ ਵਹਾਉਣ ਦੀ ਚਿਤਾਵਨੀ ਦਿੱਤੀ ਹੈ। ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਵਲੋਂ ਜਾਰੀ ਹੁਕਮਾਂ ਮੁਤਾਬਿਕ ਬਠਿੰਡਾ, ਫ਼ਾਜ਼ਿਲਕਾ ਅਤੇ ਮੁਕਤਸਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਮਮਦੋਟ ਬਲਾਕ ਦੇ ਕਈ ਕਿਸਾਨਾਂ ਖ਼ਿਲਾਫ਼ ਪਰਚਾ ਦਰਜ ਕਰਨ ਲਈ ਕਿਹਾ
ਫ਼ਿਰੋਜ਼ਪੁਰ, (ਜਸਵਿੰਦਰ ਸਿੰਘ ਸੰਧੂ)-ਖੇਤੀਬਾੜੀ ਬਲਾਕ ਗੁਰੂਹਰਸਹਾਏ, ਮਮਦੋਟ, ਫ਼ਿਰੋਜ਼ਪੁਰ ਸ਼ਹਿਰ, ਘੱਲ ਖ਼ੁਰਦ ਆਦਿ ਬਲਾਕਾਂ ਅਧੀਨ ਪੈਂਦੇ ਪਿੰਡਾਂ ਅੰਦਰ ਕੁਝ ਕਿਸਾਨਾਂ ਵਲੋਂ ਝੋਨੇ ਦੀ ਲੁਆਈ ਲਈ ਖੇਤਾਂ 'ਚ ਪਾਣੀ ਛੱਡ ਦਿੱਤਾ ਅਤੇ ਕੁਝ ਕਿਸਾਨਾਂ ਨੇ ਝੋਨਾ ਲਗਾ ਦਿੱਤਾ ਹੈ।ਜਿਸ ਦੀ ਜਾਣਕਾਰੀ ਮਿਲਣ 'ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਪਿੰਡ ਬਾਲੇ ਵਾਲਾ 'ਚ 3 ਏਕੜ, ਪਿੰਡ ਬਸਤੀ ਧੱਲੇ ਕੀ 'ਚ 2 ਏਕੜ, ਪਿੰਡ ਬੰਡਾਲਾ 'ਚ ਸਾਢੇ 3 ਏਕੜ ਝੋਨਾ ਵਹਾਅ ਦਿੱਤਾ ਗਿਆ। ਖੇਤੀਬਾੜੀ ਅਧਿਕਾਰੀਆਂ ਵਲੋਂ ਮਮਦੋਟ ਦੇ ਪਿੰਡ ਕਾਲਾ ਟਿੱਬਾ, ਆਲਾ ਧੂਤਾ ਆਦਿ ਨਾਲ ਸਬੰਧਿਤ ਕਿਸਾਨ ਨਿਸ਼ਾਨ ਸਿੰਘ, ਗੁਰਭੇਜ ਸਿੰਘ, ਮਲਕੀਤ ਸਿੰਘ, ਗੁਰਵਿੰਦਰ ਸਿੰਘ, ਪਿੱਪਲ ਸਿੰਘ ਆਦਿ ਦੇ ਅੜੀਅਲ ਵਤੀਰੇ ਖ਼ਿਲਾਫ਼ ਕਾਰਵਾਈ ਲਈ ਪੁਲਿਸ ਨੂੰ ਵੀ ਪਰਚਾ ਦਰਜ ਕਰਨ ਲਈ ਲਿਖਿਆ ਗਿਆ ਹੈ।
ਮੋਗਾ 'ਚ 300 ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ 
ਮੋਗਾ, (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਹਰਿੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਦੀ ਸ਼ਿਕਾਇਤ 'ਤੇ ਜ਼ਿਲ੍ਹਾ ਮੋਗਾ ਦੇ ਪਿੰਡ ਸੇਖਾ ਕਲਾਂ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਅਤੇ 300 ਦੇ ਕਰੀਬ ਕਿਸਾਨਾਂ ਖ਼ਿਲਾਫ਼ ਥਾਣਾ ਸਮਾਲਸਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਮੁਤਾਬਿਕ ਖੇਤੀਬਾੜੀ ਵਿਭਾਗ ਦੇ ਅਫ਼ਸਰ ਸਮੇਤ ਪੁਲਿਸ ਮੁਲਾਜ਼ਮਾਂ ਨਾਲ ਮੌਕੇ 'ਤੇ ਗਏ ਸਨ ਤੇ ਉਨ੍ਹਾਂ ਗੁਰਮੀਤ ਸਿੰਘ ਦਾ ਝੋਨਾ ਵਾਹੁਣ ਲਈ ਕਿਹਾ ਤੇ ਉਨ੍ਹਾਂ ਜਿਥੇ ਝੋਨੇ ਵਾਹੁਣ ਤੋਂ ਇਨਕਾਰ ਕਰ ਦਿੱਤਾ ਉਥੇ 250/300 ਕਿਸਾਨਾਂ ਲਾਲ ਖੇਤੀਬਾੜੀ ਵਿਭਾਗ ਦੇ ਅਫ਼ਸਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਵੀ ਕੀਤੀ। ਅਜਿਹੀਆਂ ਘਟਨਾਵਾਂ ਜ਼ਿਲ੍ਹਾ ਬਠਿੰਡਾ, ਮਾਨਸਾ, ਬਰਨਾਲਾ ਤੇ ਹੋਰਨਾਂ ਖੇਤਰਾਂ 'ਚ ਵੀ ਦੇਖਣ ਨੂੰ ਮਿਲ ਰਹੀਆਂ ਹਨ।
ਤਰਨ ਤਾਰਨ 'ਚ ਕਿਸਾਨਾਂ ਵਲੋਂ ਝੋਨਾ ਵਾਹੁਣ ਦਾ ਵਿਰੋਧ
ਤਰਨ ਤਾਰਨ, (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਇਕ ਦਰਜਨ ਦੇ ਕਰੀਬ ਪਿੰਡਾਂ ਵਿਚ ਕਿਸਾਨਾਂ ਨੇ ਜਿਥੇ ਝੋਨਾ ਲਾ ਕੇ ਸਰਕਾਰੀ ਹੁਕਮਾਂ ਨੂੰ ਠੇਂਗਾ ਦਿਖਾਇਆ, ਉਥੇ ਲਾਏ ਹੋਏ ਝੋਨੇ ਦੀ ਰਖਵਾਲੀ ਕਰਨ ਲਈ ਵੀ ਵੱਡੀ ਗਿਣਤੀ 'ਚ ਕਿਸਾਨ ਪਿੰਡਾਂ ਵਿਚ ਬੈਠ ਗਏ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਅਤੇ ਕਰਮਚਾਰੀ ਝੋਨਾ ਲਾਉਣ ਵਾਲੀਆਂ ਕੁਝ ਥਾਵਾਂ 'ਤੇ ਝੋਨਾ ਵਾਹੁਣ ਲਈ ਪਹੁੰਚੇ, ਪਰ ਕਿਸਾਨਾਂ ਦੇ ਭਾਰੀ ਵਿਰੋਧ ਅੱਗੇ ਬੇਵੱਸ ਹੋ ਕੇ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ। ਜ਼ਿਲ੍ਹਾ ਤਰਨ ਤਾਰਨ ਵਿਚ ਪਿੰਡ ਠੱਠਗੜ੍ਹ, ਨੰਦਪੁਰ, ਮਨਿਹਾਲਾ ਜੈ ਸਿੰਘ, ਵਰਨਾਲਾ, ਬਰਵਾਲਾ, ਛੀਨਾ ਬਿਧੀ ਚੰਦ, ਨੌਸ਼ਹਿਰਾ ਢਾਲਾ, ਮਾਣਕਪੁਰਾ, ਜੌਹਲ ਰਾਜੂ ਸਿੰਘ, ਬਹਾਦਰਗੜ੍ਹ ਆਦਿ ਤੋਂ ਇਲਾਵਾ ਹੋਰ ਪਿੰਡਾਂ ਵਿਚ ਝੋਨਾ ਲਾ ਦਿੱਤਾ ਹੈ। ਕਈ ਥਾਵਾਂ 'ਤੇ ਖ਼ੇਤੀਬਾੜੀ ਵਿਭਾਗ ਦੇ ਅਧਿਕਾਰੀ ਝੋਨਾ ਵਾਹੁਣ ਲਈ ਪਹੁੰਚੇ, ਪਰ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਝੋਨਾ ਨਹੀਂ ਵਾਹ ਸਕੇ।
ਕਿਸਾਨ ਸੰਘਰਸ਼ ਕਮੇਟੀ ਨੇ ਅਗੇਤਾ ਝੋਨਾ ਲਾਉਣ ਲਈ ਵਿੱਢੀ ਮੁਹਿੰਮ
ਅੰਮ੍ਰਿਤਸਰ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਅਨੁਸਾਰ- 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਲਈ ਸੂਬਾ ਸਰਕਾਰ ਵਲੋਂ ਜਾਰੀ ਹਦਾਇਤਾਂ ਦਾ ਕਈ ਕਿਸਾਨ ਜਥੇਬੰਦੀਆਂ ਵਲੋਂ ਭਰਵਾਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਤਹਿਤ ਜਥੇਬੰਦੀਆਂ ਵਲੋਂ 10 ਜੂਨ ਤੋਂ ਹੀ ਝੋਨਾ ਲਾਉਣ ਦੀ ਵਿੱਢੀ ਮੁਹਿੰਮ ਨੂੰ ਕਿਸਾਨ ਸੰਘਰਸ਼ ਕਮੇਟੀ ਰੋਕਣ ਦੇ ਰੌਅ 'ਚ ਨਹੀਂ ਹੈ ਅਤੇ ਸਰਕਾਰੀ ਹੁਕਮਾਂ ਦੀ ਅਦੂਲੀ ਲਈ ਅਤੇ ਝੋਨਾ ਲਾਉਣ ਲਈ ਬਜਿਦ ਦਿਖਾਈ ਦੇ ਰਹੀ ਹੈ।
ਸੰਗਰੂਰ ਤੋਂ ਸੁਖਵਿੰਦਰ ਸਿੰਘ ਫੁੱਲ ਅਨੁਸਾਰ
ਕਾਰਜਕਾਰੀ ਮੁੱਖ ਖੇਤੀਬਾੜੀ ਅਫ਼ਸਰ ਨੇ ਆਪਣੀ ਟੀਮ ਨਾਲ ਜਾ ਕੇ ਕਈ ਥਾਈਂ ਅਗੇਤਾ ਝੋਨਾ ਵਹਾਇਆ। ਇਸ ਮੌਕੇ ਹਾਜ਼ਰ ਕਈ ਕਿਸਾਨਾਂ ਨੇ ਭਰੋਸਾ ਦਿਵਾਇਆ ਕਿ ਉਹ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਗੇ।
ਛੇਹਰਟਾ ਤੋਂ ਵਡਾਲੀ ਅਨੁਸਾਰ
ਬਲਾਕ ਵੇਰਕਾ 'ਚ ਬਲਾਕ ਖੇਤੀਬਾੜੀ ਅਫਸਰ ਅਵਤਾਰ ਸਿੰਘ ਬੁੱੱਟਰ ਅਤੇ ਉਨ੍ਹਾਂ ਦੀ ਟੀਮ ਨੇ ਤੁਰੰਤ ਹਰਕਤ ਵਿਚ ਆ ਕੇ ਅਗੇਤਾ ਝੋਨਾ ਵਾਹ ਦਿੱਤਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ 2 ਵੈਨਾਂ ਵੀ ਲਗਾਤਾਰ ਪਿੰਡਾਂ ਵਿਚ ਚਲਾਈਆਂ ਜਾ ਰਹੀਆਂ ਹਨ।
ਸ਼ਾਹਕੋਟ ਤੋਂ ਸਚਦੇਵਾ ਅਨੁਸਾਰ
ਖੇਤੀਬਾੜੀ ਵਿਭਾਗ ਵਲੋਂ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਬਲਾਕ ਸ਼ਾਹਕੋਟ ਦੇ ਪਿੰਡ ਕੰਨੀਆਂ ਕਲਾਂ 'ਚ ਇਕ ਏਕੜ ਅਗੇਤਾ ਝੋਨਾ ਵਾਹਿਆ ਗਿਆ।
ਨੂਰਪੁਰ ਬੇਦੀ ਤੋਂ ਹਰਦੀਪ ਸਿੰਘ ਢੀਂਡਸਾ ਅਨੁਸਾਰ
ਬਲਾਕ ਨੂਰਪੁਰ ਬੇਦੀ 'ਚ ਪਿੰਡ ਔਲਖ 'ਚ ਵੀ ਵਿਭਾਗ ਵਲੋਂ ਅਗੇਤੇ ਝੋਨੇ 'ਤੇ ਟਰੈਕਟਰ ਚਲਾਇਆ ਗਿਆ।

ਰਾਸ਼ਟਰਪਤੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਚਿੱਤਰਾਂ ਦਾ ਮੈਗਜ਼ੀਨ ਜਾਰੀ

ਨਵੀਂ ਦਿੱਲੀ, 13 ਜੂਨ (ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਸਾਲ ਨੂੰ ਸਮਰਪਿਤ ਹੋਏ ਪੂਰੇ ਭਾਰਤ ਵਿਚ ਵੱਖ-ਵੱਖ ਰਾਜਪਾਲਾਂ ਵਲੋਂ ਰਾਜ ਭਵਨਾਂ, ਰਾਜਾਂ ਦੇ ਮੁੱਖ ਮੰਤਰੀਆਂ ਦੇ ਨਿੱਜੀ ਰਿਹਾਇਸ਼ਾਂ 'ਤੇ ਰਾਜ ਪੱਧਰ ਦੇ ਪ੍ਰੋਗਰਾਮ, ਸਮਾਜਿਕ ਤੇ ਧਾਰਮਿਕ ਸਥਾਨਾਂ 'ਤੇ ਹੋਏ ਪ੍ਰੋਗਰਾਮਾਂ 'ਤੇ ਆਧਾਰਿਤ ਇਕ ਸੁੰਦਰ ਚਿੱਤਰਾਂ ਦਾ ਮੈਗਜ਼ੀਨ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵਲੋਂ ਜਾਰੀ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਮਹਾਂਮੰਤਰੀ ਸੰਗਠਨ ਅਵਿਨਾਸ਼ ਜਾਇਸਵਾਲ, ਰਾਸ਼ਟਰੀ ਜਨਰਲ ਸਕੱਤਰ ਡਾ: ਅਵਤਾਰ ਸਿੰਘ ਸ਼ਾਸਤਰੀ, ਕੇਂਦਰੀ ਸਮਾਜਿਕ ਨਿਆਂ ਰਾਜ ਮੰਤਰੀ ਵਿਜੈ ਸਾਂਪਲਾ, ਡਾ: ਮਹੇਸ਼ ਗੁਪਤਾ (ਚੇਅਰਮੈਨ ਕੇਂਟ ਮਿਨਰਲ ਵਾਟਰ) ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਾਰ ਰਾਸ਼ਟਰ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਉਨ੍ਹਾਂ ਦੇ ਪਰਿਵਾਰ ਸਮੇਤ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਪਟਨਾ ਸਾਹਿਬ ਵਿਚ ਕੀਤੀ ਗਈ ਨਿਰਸਵਾਰਥ ਸੇਵਾ ਦਾ ਹੀ ਫ਼ਲ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਾਲ ਮਨਾਉਣ ਦੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ ਤੇ ਹੋਣ ਵਾਲੇ ਪ੍ਰੋਗਰਾਮਾਂ ਵਿਚ ਆਪਣੀ ਸ਼ਮੂਲੀਅਤ ਦਾ ਵਿਸ਼ਵਾਸ ਦਿਵਾਇਆ।

ਕਾਂਗਰਸ ਦੇ ਬਹੁਤੇ ਜ਼ਿਲ੍ਹਾ ਪ੍ਰਧਾਨ ਬਦਲਣ ਦੀ ਤਿਆਰੀ

ਹਫ਼ਤੇ ਦੇ ਅੰਦਰ ਐਲਾਨ ਹੋਣਾ ਸੰਭਵ

ਜਲੰਧਰ, 13 ਜੂਨ (ਮੇਜਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਫ਼ੀ ਚਿਰ ਤੋਂ ਲਟਕੇ ਆ ਰਹੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਤਹਿਤ ਵੱਡੀ ਪੱਧਰ 'ਤੇ ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ ਤੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਦੀ ਸੂਚੀ ਲਗਪਗ ਇਕ ਹਫ਼ਤੇ 'ਚ ਸੰਭਵ ਹੈ। ਪਾਰਟੀ ਸੂਤਰਾਂ ਮੁਤਾਬਕ 4-5 ਜ਼ਿਲ੍ਹਾ ਪ੍ਰਧਾਨਾਂ ਨੂੰ ਛੱਡ ਕੇ ਬਾਕੀ ਨਵੇਂ ਪ੍ਰਧਾਨ ਬਣਾਏ ਜਾ ਰਹੇ ਹਨ। ਪਤਾ ਲੱਗਾ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਮਸ਼ਵਰੇ ਬਾਅਦ ਨਵੇਂ ਪ੍ਰਧਾਨਾਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਪਤਾ ਲੱਗਾ ਹੈ ਕਿ ਕਿਸੇ ਵੀ ਵਿਧਾਇਕ ਨੂੰ ਜ਼ਿਲ੍ਹਾ ਪ੍ਰਧਾਨ ਨਾ ਬਣਾਏ ਜਾਣ ਦਾ ਫ਼ੈਸਲਾ ਕੀਤਾ ਹੈ ਤੇ ਕਾਂਗਰਸ ਹਾਈਕਮਾਨ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਵਿਚ ਨਵੇਂ ਚਿਹਰਿਆਂ ਖ਼ਾਸ ਕਰਕੇ ਯੂਥ ਕਾਂਗਰਸ ਵਿਚ ਸਰਗਰਮ ਰਹਿ ਕੇ ਤਜਰਬਾ ਹਾਸਲ ਕਰਨ ਵਾਲੇ ਆਗੂਆਂ ਨੂੰ ਤਰਜੀਹ ਦੇਣ ਲਈ ਕਿਹਾ ਹੈ। ਪਤਾ ਲੱਗਾ ਹੈ ਕਿ ਸਾਰੇ ਜ਼ਿਲ੍ਹਿਆਂ ਵਿਚ ਵਿਧਾਇਕਾਂ ਵਲੋਂ ਆਪਣੀ ਪਸੰਦ ਦੇ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਲਈ ਭੱਜ-ਨੱਠ ਕੀਤੀ ਜਾ ਰਹੀ ਹੈ।

ਅਮਰੀਕਾ ਵਲੋਂ ਭਾਰਤ ਨੂੰ ਅਪਾਚੇ ਹੈਲੀਕਾਪਟਰ ਵੇਚਣ ਨੂੰ ਮਨਜ਼ੂਰੀ

ਵਾਸ਼ਿੰਗਟਨ, 13 ਜੂਨ (ਏਜੰਸੀ)-ਅਮਰੀਕਾ ਨੇ ਭਾਰਤ ਨੂੰ 93 ਕਰੋੜ ਡਾਲਰ 'ਚ ਛੇ ਏ.ਐਚ-64 ਈ ਅਪਾਚੇ ਅਟੈਕ ਹੈਲੀਕਾਪਟਰ ਵੇਚਣ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੇਂਟਾਗਨ ਨੇ ਅੱਜ ਦੱਸਿਆ ਕਿ ਇਸ ਨਾਲ ਅੰਦਰੂਨੀ ਅਤੇ ਖੇਤਰੀ ਖ਼ਤਰਿਆਂ ਨਾਲ ਮੁਕਾਬਲੇ ਦੀ ਭਾਰਤ ਦੀ ਸਮਰੱਥਾ ਨੂੰ ਮਜ਼ਬੂਤੀ ਮਿਲੇਗੀ। ਅਪਾਚੇ ਅਟੈਕ ਹੈਲੀਕਾਪਟਰ ਆਪਣੇ ਅੱਗੇ ਲੱਗੇ ਸੈਂਸਰ ਦੀ ਮਦਦ ਨਾਲ ਰਾਤ ਨੂੰ ਉਡਾਣ ਭਰ ਸਕਦਾ ਹੈ। ਪੇਂਟਾਗਨ ਦੀ ਡਿਫੈਂਸ ਸਕਿਉਰਿਟੀ ਕੋਆਪ੍ਰੇਸ਼ਨ ਏਜੰਸੀ ਨੇ ਇਸ ਸਬੰਧ 'ਚ ਵਿਦੇਸ਼ ਮੰਤਰਾਲੇ ਦੇ ਫ਼ੈਸਲੇ ਨੂੰ ਲੈ ਕੇ ਕਾਂਗਰਸ ਨੂੰ ਸੂਚਿਤ ਕੀਤਾ। ਜੇਕਰ ਕੋਈ ਸੰਸਦ ਮੈਂਬਰ ਇਸ ਦਾ ਵਿਰੋਧ ਨਹੀਂ ਕਰਦਾ ਹੈ ਤਾਂ ਵਿਕਰੀ ਦੀ ਪ੍ਰਕਿਰਿਆ ਅੱਗੇ ਵਧਣ ਦੀ ਉਮੀਦ ਹੈ। ਅਪਾਚੇ ਅਟੈਕ ਹੈਲੀਕਾਪਟਰ ਦੇ ਇਲਾਵਾ ਇਸ ਕਰਾਰ 'ਚ ਅਗਨੀ ਕੰਟਰੋਲ ਰਾਡਾਰ 'ਹੇਲਫਾਇਰ ਲਾਗਬੋ ਮਿਜ਼ਾਈਲ' ਸਟਿੰਗਰ ਬਲਾਕ ਆਈ-92ਐਚ ਮਿਜ਼ਾਈਲ, ਰਾਤ ਨੂੰ ਨਜ਼ਰ ਰੱਖਣ 'ਚ ਸਮਰੱਥ ਨਾਈਟ ਵਿਜ਼ਨ ਸੈਂਸਰ ਅਤੇ ਆਧੁਨਿਕ ਨੈਵੀਗੇਸ਼ਨ ਪ੍ਰਣਾਲੀ ਦੀ ਵਿਕਰੀ ਵੀ ਸ਼ਾਮਿਲ ਹੈ। ਪੇਂਟਾਗਨ ਨੇ ਕਾਂਗਰਸ ਨੂੰ ਇਹ ਸੂਚਨਾ ਅਗਲੇ ਮਹੀਨੇ ਵਾਸ਼ਿੰਗਟਨ ਡੀ ਸੀ 'ਚ ਭਾਰਤ ਅਤੇ ਅਮਰੀਕਾ ਵਿਚ ਹੋਣ ਵਾਲੀ ਪਹਿਲੀ 2+2 ਗੱਲਬਾਤ ਤੋਂ ਪਹਿਲਾਂ ਦਿੱਤੀ ਹੈ। ਅਗਲੇ ਮਹੀਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਕ੍ਰਮਵਾਰ ਮਾਈਕ ਪੰਪੀਓ ਅਤੇ ਜੇਮਸ ਮੈਟਿਸ 'ਚ ਮੀਟਿੰਗ ਹੋਵੇਗੀ।

2021 ਤੋਂ ਯੂਨੀਵਰਸਿਟੀ 'ਚ ਪੜ੍ਹਾਉਣ ਲਈ ਲਾਜ਼ਮੀ ਹੋਵੇਗੀ ਪੀ. ਐਚ. ਡੀ.

ਨਵੀਂ ਦਿੱਲੀ, 13 ਜੂਨ (ਉਪਮਾ ਡਾਗਾ ਪਾਰਥ)-ਅੰਤਰਰਾਸ਼ਟਰੀ ਪੱਧਰ 'ਤੇ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਦੀ ਕਵਾਇਦ ਤਹਿਤ ਕੇਂਦਰ ਸਰਕਾਰ ਨੇ ਯੂਨੀਵਰਸਿਟੀ 'ਚ ਪੜ੍ਹਾਉਣ ਲਈ ਪੀ. ਐਚ. ਡੀ. ਭਾਵ ਡਾਕਟਰੇਟ ਡਿਗਰੀ ਲਾਜ਼ਮੀ ਕਰ ਦਿੱਤੀ ਹੈ। ਇਹ ਨੇਮ ਸ਼ੁਰੂਆਤੀ ਪੱਧਰ ਭਾਵ ਸਹਾਇਕ ਪ੍ਰੋਫੈਸਰ ਵਜੋਂ ਯੂਨੀਵਰਸਿਟੀ ਨਾਲ ਜੁੜ ਰਹੇ ਸਿੱਖਿਅਕ ਅਮਲੇ 'ਤੇ ਵੀ ਲਾਗੂ ਹੋਵੇਗਾ। ਇਹ ਜਾਣਕਾਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਦਿੱਤੀ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਵਲੋਂ ਪਿਛਲੇ ਕੁਝ ਮਹੀਨਿਆਂ ਤੋਂ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਅਧਿਆਪਕਾਂ ਅਤੇ ਹੋਰ ਅਕਾਦਮਿਕ ਸਟਾਫ਼ ਦੀ ਨਿਯੁਕਤੀ ਲਈ ਨੇਮਾਂ ਦੇ ਬਦਲਾਅ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਸੀ। ਯੂ. ਜੀ. ਸੀ. ਦੇ ਸੁਝਾਵਾਂ 'ਤੇ ਮੋਹਰ ਲਾਉਂਦਿਆਂ ਮੰਤਰੀ ਮੰਡਲ ਨੇ ਯੂਨੀਵਰਸਿਟੀ 'ਚ ਪੜ੍ਹਾਉਣ ਲਈ ਪੀ. ਐਚ. ਡੀ. ਨੂੰ ਲਾਜ਼ਮੀ ਕਰ ਦਿੱਤਾ ਹੈ। ਸਹਾਇਕ ਪ੍ਰੋਫੈਸਰ ਦੇ ਅਹੁਦੇ ਲਈ ਦਰਖਾਸਤ ਦੇਣ ਵਾਲੇ ਨੂੰ ਪੀ. ਐਚ. ਡੀ. ਡਿਗਰੀ ਤੋਂ ਇਲਾਵਾ ਕੌਮੀ ਯੋਗਤਾ ਪ੍ਰੀਖਿਆ ਵੀ ਪਾਸ ਕਰਨਾ ਪਵੇਗਾ, ਪਰ ਕਾਲਜਾਂ 'ਚ ਸਹਾਇਕ ਪ੍ਰੋਫੈਸਰ ਦੀ ਭਰਤੀ ਲਈ ਘੱਟ ਤੋਂ ਘੱਟ ਯੋਗਤਾ ਮਾਸਟਰ ਡਿਗਰੀ ਦੇ ਨਾਲ ਕੌਮੀ ਯੋਗਤਾ ਪ੍ਰੀਖਿਆ ਨੈੱਟ ਪਾਸ ਕਰਨ ਜਾਂ ਪੈਚ. ਐਚ. ਡੀ. ਧਾਰਕ ਹੋਣਾ ਚਾਹੀਦਾ ਹੈ। ਇਥੇ ਜ਼ਿਕਰਯੋਗ ਹੈ ਕਿ ਹਾਲੇ ਤੱਕ ਸਹਾਇਕ ਪ੍ਰੋਫੈਸਰ ਦੇ ਅਹੁਦੇ ਦੀ ਭਰਤੀ ਲਈ ਉਮੀਦਵਾਰ ਕੋਲ ਮਾਸਟਰ ਡਿਗਰੀ ਹੋਣ ਤੋਂ ਇਲਾਵਾ ਨੈੱਟ ਪਾਸ ਕਰਨਾ ਲਾਜ਼ਮੀ ਸੀ। ਮੰਤਰੀ ਮੰਡਲ ਦੇ ਫ਼ੈਸਲੇ ਤੋਂ ਬਾਅਦ ਹੁਣ ਉਮੀਦਵਾਰ ਨੂੰ ਮਾਸਟਰ ਡਿਗਰੀ ਦੀ ਥਾਂ 'ਤੇ ਪੀ. ਐਚ. ਡੀ. ਦੀ ਡਿਗਰੀ ਦੀ ਯੋਗਤਾ ਪੂਰੀ ਕਰਨੀ ਹੋਵੇਗੀ। ਹਾਲਾਂਕਿ 2009 ਤੋਂ ਪਹਿਲਾਂ ਪੀ. ਐਚ. ਡੀ. ਡਿਗਰੀ ਧਾਰਕਾਂ ਲਈ ਨੈੱਟ ਪਾਸ ਕਰਨਾ ਲਾਜ਼ਮੀ ਨਹੀਂ ਹੈ। ਇਸ ਤੋਂ ਇਲਾਵਾ ਕਾਲਜਾਂ 'ਚ ਤਰੱਕੀ ਲਈ ਵੀ ਸਿੱਖਿਆ ਆਧਾਰਿਤ ਪੈਮਾਨੇ ਸਥਾਪਿਤ ਕੀਤੇ ਜਾਣਗੇ, ਜਦਕਿ ਯੂਨੀਵਰਸਿਟੀਆਂ 'ਚ ਅਧਿਆਪਕਾਂ ਦੀ ਤਰੱਕੀ ਲਈ ਸਿੱਖਿਆ ਤੋਂ ਇਲਾਵਾ ਖੋਜ ਭਾਵ ਰਿਸਰਚ ਨੂੰ ਵੀ ਤਰਜੀਹ ਦਿੱਤੀ ਜਾਵੇਗੀ।

ਕਰਨਾਟਕ ਦੀ ਜਯਾਨਗਰ ਸੀਟ 'ਤੇ ਕਾਂਗਰਸ ਦਾ ਕਬਜ਼ਾ

2889 ਵੋਟਾਂ ਨਾਲ ਜਿੱਤੀ ਸੌਮਿਆ ਰੈਡੀ

ਬੈਂਗਲੁਰੂ, 13 ਜੂਨ (ਪੀ. ਟੀ. ਆਈ.)-ਜਯਾਨਗਰ ਦੀ ਵਿਧਾਨ ਸਭਾ ਸੀਟ 'ਤੇ ਕਾਂਗਰਸ ਨੇ ਭਾਜਪਾ ਨੂੰ 2889 ਸੀਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਕਾਂਗਰਸ ਦੀ ਸੌਮਿਆ ਰੈਡੀ ਨੂੰ 54,457 ਵੋਟਾਂ ਮਿਲੀਆਂ ਤੇ ਵਿਰੋਧੀ ਧਿਰ ਭਾਜਪਾ ਦੇ ਉਮੀਦਵਾਰ ਬੀ. ਐਨ. ਪ੍ਰਹਿਲਾਦ ਨੂੰ 51,568 ਵੋਟਾਂ ਪਇਆਂ। ਵਿਧਾਨ ਸਭਾ ਚੋਣਾਂ 12 ਮਈ ਨੂੰ ਹੋਈਆਂ ਸਨ ਪਰ ਭਾਜਪਾ ਉਮੀਦਵਾਰ ਬੀ.ਐਨ. ਵਿਜੇ ਕੁਮਾਰ ਦੀ ਅਚਾਨਕ ਮੌਤ ਹੋ ਜਾਣ ਕਾਰਨ ਜਯਾਨਗਰ ਸੀਟ ਦੀ ਚੋਣ ਰੱਦ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਬੀਤੀ 11 ਜੂਨ ਨੂੰ ਇਸ ਸੀਟ 'ਤੇ ਚੋਣ ਕਰਵਾਈ ਗਈ ਸੀ। ਭਾਜਪਾ ਵਲੋਂ ਵਿਜੇ ਕੁਮਾਰ ਦੇ ਛੋਟੇ ਭਰਾ ਬੀ.ਐਨ. ਪ੍ਰਹਿਲਾਦ ਨੂੰ ਇਸ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਸੀ। ਸੌਮਿਆ ਕਾਂਗਰਸ ਦੇ ਸਾਬਕਾ ਗ੍ਰਹਿ ਮੰਤਰੀ ਰਾਮਾਲਿੰਗਾ ਰੈਡੀ ਦੀ ਧੀ ਹੈ। ਇਸ ਜਿੱਤ ਤੋਂ ਬਾਅਦ ਰਾਮਾਲਿੰਗਾ ਦੇ ਘਰ ਪਟਾਕੇ ਚਲਾ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ। ਸੌਮਿਆ ਨੇ ਇਸ ਜਿੱਤ ਨੂੰ ਕਾਂਗਰਸ ਪਾਰਟੀ ਦੀ ਜਿੱਤ ਦੱਸਿਆ ਹੈ।

ਨਿੱਜੀ ਤਾਪ ਬਿਜਲੀ ਘਰਾਂ 'ਤੇ ਮੰਡਰਾਅ ਰਹੇ ਹਨ ਕੋਲੇ ਦੀ ਘਾਟ ਦੇ ਬੱਦਲ

* ਰਾਜਪੁਰਾ ਤਾਪ ਘਰ ਕੋਲ ਸਾਢੇ 5, ਤਲਵੰਡੀ ਸਾਬੋ 'ਚ ਸਵਾ 2 ਤੇ ਗੋਇੰਦਵਾਲ ਸਾਹਿਬ ਕੋਲ ਸਾਢੇ 8 ਦਿਨ ਦਾ ਕੋਲਾ * ਬਿਜਲੀ ਨਿਗਮ ਦੇ ਆਪਣੇ ਤਾਪ ਬਿਜਲੀ ਘਰਾਂ ਦੀ ਸਥਿਤੀ ਸੰਤੁਸ਼ਟੀਜਨਕ

ਜਸਪਾਲ ਸਿੰਘ ਢਿੱਲੋਂ ਪਟਿਆਲਾ, 13 ਜੂਨ : ਪੰਜਾਬ ਅੰਦਰ ਇਸ ਵੇਲੇ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ, ਹਾਲਾਂਕਿ ਕਈ ਕਿਸਾਨਾਂ ਨੇ ਸ਼ੁਰੂ ਕਰ ਵੀ ਦਿੱਤੀ ਜਿਸ ਕਾਰਨ ਬਿਜਲੀ ਦੀ ਖਪਤ 'ਚ ਹੋਰ ਵਾਧਾ ਹੋਣਾ ਸੁਭਾਵਕ ਹੈ। ਇਸ ਵੇਲੇ ਸੂਬੇ ਅੰਦਰ ਸਥਾਪਤ ਨਿੱਜੀ ਤਾਪ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਦੇ ਕਤਲ ਮਾਮਲੇ 'ਚ 5 ਪੰਜਾਬੀ ਦੋਸ਼ੀ ਕਰਾਰ

ਲੰਡਨ, 13 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜੁਲਾਈ 2016 'ਚ ਸਾਊਥਾਲ 'ਚ ਕਤਲ ਹੋਏ ਸੁਖਜਿੰਦਰ ਸਿੰਘ ਦੇ ਕਤਲ ਮੁਕੱਦਮੇ 'ਚ ਓਲਡ ਬੈਲੀ ਅਦਾਲਤ ਲੰਡਨ ਨੇ ਇਸ ਮਾਮਲੇ 'ਚ 5 ਪੰਜਾਬੀਆਂ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ 'ਚ ਦੱਸਿਆ ਗਿਆ ਕਿ 30 ਜੁਲਾਈ 2016 ਨੂੰ ਸੁਖਜਿੰਦਰ ਸਿੰਘ ਉਰਫ ...

ਪੂਰੀ ਖ਼ਬਰ »

ਏਅਰਸੈੱਲ ਮੈਕਸਿਸ ਮਾਮਲੇ 'ਚ ਈ. ਡੀ. ਵਲੋਂ ਕਾਰਤੀ ਚਿਦੰਬਰਮ ਖ਼ਿਲਾਫ਼ ਦੋਸ਼-ਪੱਤਰ ਦਾਇਰ

ਨਵੀਂ ਦਿੱਲੀ, 13 ਜੂਨ (ਉਪਮਾ ਡਾਗਾ ਪਾਰਥ)-ਏਅਰਸੈੱਲ ਮੈਕਸਿਸ ਮਾਮਲੇ 'ਚ ਈ. ਡੀ. ਨੇ ਸਾਬਕਾ ਖਜ਼ਾਨਾ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਦੇ ਖ਼ਿਲਾਫ਼ ਅਪਰਾਧਿਕ ਸਾਜਿਸ਼ ਰਚਣ ਦਾ ਇਲਜ਼ਾਮ ਲਗਾਉਂਦਿਆਂ ਨਵਾਂ ਦੋਸ਼ ਪੱਤਰ ਦਾਇਰ ਕੀਤਾ ਹੈ। ਦੋਸ਼ ਪੱਤਰ ਮੁਤਾਬਿਕ ਇਸ ...

ਪੂਰੀ ਖ਼ਬਰ »

ਮੋਦੀ ਨੇ ਫਿਟਨੈੱਸ ਚੁਣੌਤੀ ਕਬੂਲਦਿਆਂ ਟਵਿੱਟਰ 'ਤੇ ਸ਼ੇਅਰ ਕੀਤੀ ਵੀਡੀਓ

* ਕਰਨਾਟਕ ਦੇ ਮੁੱਖ ਮੰਤਰੀ ਨੂੰ ਦਿੱਤੀ ਚੁਣੌਤੀ * ਆਪਣੀ ਸਿਹਤ ਤੋਂ ਵੱਧ ਸੂਬੇ ਦੀ ਆਰਥਿਕ ਸਿਹਤ ਦੀ ਚਿੰਤਾ-ਕੁਮਾਰਸਵਾਮੀ

ਨਵੀਂ ਦਿੱਲੀ, 13 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਕਟਰ ਵਿਰਾਟ ਕੋਹਲੀ ਵਲੋਂ ਦਿੱਤੀ ਫਿਟਨੈੱਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਅੱਜ ਸਵੇਰੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤਾ ਜਿਸ 'ਚ ਉਹ ਕਸਰਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਨਾਲ ...

ਪੂਰੀ ਖ਼ਬਰ »

ਖੁੱਲ੍ਹੀ ਹਵਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਦਿੱਲੀ ਕਮੇਟੀ ਵਲੋਂ ਗੁ: ਰਕਾਬ ਗੰਜ ਸਾਹਿਬ ਵਿਖੇ ਪਾਇਲਟ ਪ੍ਰਾਜੈਕਟ ਸ਼ੁਰੂ

ਨਵੀਂ ਦਿੱਲੀ, 13 ਜੂਨ (ਬਲਵਿੰਦਰ ਸਿੰਘ ਸੋਢੀ)-ਖੁੱਲ੍ਹੀ ਹਵਾ ਨੂੰ ਵਿਗਿਆਨਕ ਤਰੀਕੇ ਨਾਲ ਪ੍ਰਦੂਸ਼ਣ ਮੁਕਤ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸ਼ੁੱਧ ਹਵਾ ਕੇਂਦਰ ਸਥਾਪਿਤ ਕੀਤਾ ਗਿਆ ਹੈ ਅਤੇ ਏਅਰ ਲੈਬ ਦੇ ...

ਪੂਰੀ ਖ਼ਬਰ »

ਵਾਜਪਾਈ ਦੇ ਜਲਦ ਸਿਹਤਮੰਦ ਹੋਣ ਦੀ ਉਮੀਦ-ਏਮਜ਼

ਨਵੀਂ ਦਿੱਲੀ, 13 ਜੂਨ (ਉਪਮਾ ਡਾਗਾ ਪਾਰਥ)-ਸੋਮਵਾਰ ਤੋਂ ਦਿੱਲੀ ਦੇ ਏਮਜ਼ 'ਚ ਜ਼ੇਰੇ ਇਲਾਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ। ਏਮਜ਼ ਦੇ ਡਾਇਰੈਕਟਰ ਡਾ: ...

ਪੂਰੀ ਖ਼ਬਰ »

ਮੁੰਬਈ 'ਚ ਦੀਪਿਕਾ ਪਾਦੂਕੋਣ ਦੀ ਰਿਹਾਇਸ਼ ਵਾਲੀ ਇਮਾਰਤ ਨੂੰ ਲੱਗੀ ਅੱਗ

ਮੁੰਬਈ, 13 ਜੂਨ (ਏਜੰਸੀ)-ਮੁੰਬਈ ਦੇ ਪਾਸ਼ ਇਲਾਕੇ ਦੀ ਇਕ ਬਹੁਮੰਜ਼ਿਲਾਂ ਇਮਾਰਤ 'ਚ ਅੱਜ ਭਿਆਨਕ ਅੱਗ ਲੱਗ ਗਈ। ਵਰਲੀ ਦੇ ਪ੍ਰਭਾਦੇਵੀ ਇਲਾਕੇ ਦੀ ਰਿਹਾਇਸ਼ੀ ਇਮਾਰਤ 'ਚ 33ਵੀਂ ਮੰਜ਼ਿਲ 'ਤੇ ਅੱਗ ਲੱਗੀ। ਪ੍ਰਸਿੱਧ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਘਰ ਤੇ ਦਫ਼ਤਰ ਵੀ ...

ਪੂਰੀ ਖ਼ਬਰ »

ਸ਼ਿਲਾਂਗ 'ਚ ਇੰਟਰਨੈੱਟ ਸੇਵਾ ਬਹਾਲ-ਗਾਰੋ ਹਿੱਲਜ਼ 'ਚ ਪਾਬੰਦੀਆਂ ਜਾਰੀ

ਸ਼ਿਲਾਂਗ, 13 ਜੂਨ (ਏਜੰਸੀ)- 31 ਮਈ ਨੂੰ ਸੂਬੇ ਦੇ ਮੋਟਫਰਨ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ 'ਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ 'ਚ ਹੋਈ ਝੜਪ ਤੋਂ ਕਰੀਬ ਦੋ ਹਫ਼ਤਿਆਂ ਬਾਅਦ ਮੇਘਾਲਿਆ ਸਰਕਾਰ ਨੇ ਅੱਜ ਇੰਟਰਨੈੱਟ ਸੇਵਾ ਮੁੜ ਬਹਾਲ ਕਰ ਦਿੱਤੀ ਹੈ। ਵਧੀਕ ਮੁੱਖ ਸਕੱਤਰ ਗ੍ਰਹਿ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX