ਤਾਜਾ ਖ਼ਬਰਾਂ


ਰਾਜਸਥਾਨ : ਭਾਜਪਾ ਦੇ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਸੰਗਰੂਰ ਦੀ ਪਾਸ਼ ਮਾਰਕੀਟ 'ਚ ਚੱਲੀਆਂ ਸ਼ਰੇਆਮ ਗੋਲੀਆਂ
. . .  1 day ago
ਸੰਗਰੂਰ, 14 ਨਵੰਬਰ (ਦਮਨਜੀਤ ਸਿੰਘ)- ਸੰਗਰੂਰ ਦੀ ਪਾਸ਼ ਕਿਲ੍ਹਾ ਮਾਰਕੀਟ ਵਿਚ ਦੇਰ ਸ਼ਾਮ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਗੋਲੀਆਂ ਚੱਲਣ ਦੀ ਖ਼ਬਰ ਹੈ। ਇਸ ਦਾ ਪਤਾ ਚੱਲਦਿਆਂ...
ਗੁਲਮਰਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ੍ਰੀਨਗਰ, 14 ਨਵੰਬਰ - ਜੰਮੂ ਕਸ਼ਮੀਰ ਦੇ ਗੁਲਮਰਗ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਮੈਦਾਨੀ ਇਲਾਕਿਆਂ 'ਚ ਠੰਢ ਕਾਫੀ ਵੱਧ ਗਈ...
ਰਾਜਸਥਾਨ : ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਕਾਂਗਰਸ 'ਚ ਸ਼ਾਮਲ
. . .  1 day ago
ਜੈਪੁਰ, 14 ਨਵੰਬਰ - ਰਾਜਸਥਾਨ 'ਚ ਭਾਜਪ ਵੱਲੋਂ ਟਿਕਟਾਂ ਦੀ ਵੰਡ ਤੋਂ ਨਾਰਾਜ਼ ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਅੱਜ ਕਾਂਗਰਸ 'ਚ ਸ਼ਾਮਲ ਹੋ...
11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ
. . .  1 day ago
ਨਵੀਂ ਦਿੱਲੀ, 14 ਨਵੰਬਰ - ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ। ਇਸ ਦੀ ਜਾਣਕਾਰੀ...
ਡੀ.ਜੀ.ਪੀ ਦੁਆਰਾ ਦਿੱਤਾ ਇਨਾਮ ਮ੍ਰਿਤਕ ਗੰਨਮੈਨ ਦੇ ਪਰਿਵਾਰ ਨੂੰ ਦੇਵੇਗੀ ਪੁਲਿਸ
. . .  1 day ago
ਪਟਿਆਲਾ, 14 ਨਵੰਬਰ (ਅਮਨਦੀਪ ਸਿੰਘ) - ਐੱਸ.ਐੱਸ.ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਨਾਭਾ ਬੈਂਕ ਡਕੈਤੀ ਨੂੰ ਸੁਲਝਾਉਣ ਲਈ ਡੀ.ਜੀ.ਪੀ ਵੱਲੋਂ ਪਟਿਆਲਾ...
20 ਕਰੋੜ ਦੀ ਹੈਰੋਇਨ ਸਮੇਤ ਮਹਿਲਾ ਸਣੇ 2 ਗ੍ਰਿਫ਼ਤਾਰ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ) - ਐੱਸ. ਐੱਸ. ਪੀ. ਧਰੁਵ ਦਹਿਆ ਨੇ ਦਾਅਵਾ ਕੀਤਾ ਕਿ ਖੰਨਾ ਪੁਲਿਸ ਨੇ ਕਾਰ ਚਾਲਕ ਤੇ ਉਸ ਦੇ ਨਾਲ ਬੈਠੀ ਇੱਕ ਔਰਤ ਨੂੰ ਜੂਸ...
ਨਾਭਾ ਬੈਂਕ ਡਕੈਤੀ : ਲੁੱਟੀ ਹੋਈ ਰਕਮ ਸਮੇਤ 2 ਗ੍ਰਿਫ਼ਤਾਰ
. . .  1 day ago
ਪਟਿਆਲਾ, 14 ਨਵੰਬਰ (ਅਮਨਦੀਪ ਸਿੰਘ) - ਨਾਭਾ ਵਿਖੇ ਦਿਨ ਦਿਹਾੜੇ ਸਿਕਿਉਰਿਟੀ ਗਾਰਡ ਨੂੰ ਜ਼ਖਮੀ ਕਰ ਕੇ 50 ਲੱਖ ਦੀ ਡਕੈਤੀ ਦਾ ਮਾਮਲਾ ਚਾਰ ਘੰਟਿਆਂ ਵਿਚ ਹੀ ਸੁਲਝਾਉਂਦੇ ਹੋਏ ਪਟਿਆਲਾ...
10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਰੰਗੇ ਹੱਥੀ ਕਾਬੂ
. . .  1 day ago
ਜਲੰਧਰ, 14 ਨਵੰਬਰ - ਵਿਜੀਲੈਂਸ ਬਿਉਰੋ ਨੇ ਇੱਕ ਬੀ.ਡੀ.ਪੀ.ਓ ਨੂੰ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਬੀ.ਡੀ.ਪੀ.ਓ ਦਾ ਨਾਂਅ ਗੁਰਮੀਤ ਸਿੰਘ ਹੈ ਜੋ ਕਿ ਲੋਹੀਆ...
ਰਣਵੀਰ-ਦੀਪਿਕਾ ਦੇ ਵਿਆਹ ਸਮਾਰੋਹ ਦੀ ਸਜਾਵਟ ਦਾ ਦਿਲਕਸ਼ ਨਜ਼ਾਰਾ
. . .  1 day ago
ਮੁੰਬਈ, 14 ਨਵੰਬਰ - ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਅਦਾਕਾਰ ਦੀਪਿਕਾ ਪਾਦੂਕੋਣ ਤੇ ਅਦਾਕਾਰ ਰਣਵੀਰ ਸਿੰਘ ਅੱਜ ਇਟਲੀ ਵਿਖੇ ਰਵਾਇਤੀ ਕੋਂਕਣੀ ਸਮਾਰੋਹ ਦੌਰਾਨ ਵਿਆਹ...
ਪੁਲਿਸ ਨੇ 4 ਘੰਟੇ 'ਚ ਸੁਲਝਾਇਆ ਨਾਭਾ ਬੈਂਕ ਡਕੈਤੀ ਮਾਮਲਾ
. . .  1 day ago
ਨਾਭਾ, 14 ਨਵੰਬਰ (ਕਰਮਜੀਤ ਸਿੰਘ) ਨਾਭਾ ਬੈਂਕ ਡਕੈਤੀ ਦਾ ਮਾਮਲਾ ਪਟਿਆਲਾ ਪੁਲਿਸ ਨੇ 4 ਘੰਟਿਆਂ 'ਚ ਹੀ ਸੁਲਝਾ ਲਿਆ ਹੈ। ਪੁਲਿਸ ਨੇ ਲੁੱਟੀ ਰਕਮ ਬਰਾਮਦ ਕਰ ਲੁਟੇਰਿਆ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਜ਼ੀਰਾ, 14 ਨਵੰਬਰ (ਮਨਜੀਤ ਸਿੰਘ ਢਿੱਲੋਂ) - ਨੇੜਲੇ ਪਿੰਡ ਮਨਸੂਰਦੇਵਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੀਪਕ ਸਿੰਘ (25 ਸਾਲ) ਬਾਥਰੂਮ...
ਇਸਰੋ ਵੱਲੋਂ ਜੀ.ਐੱਸ.ਏ.ਟੀ-29 ਸੈਟੇਲਾਈਟ ਲਾਂਚ
. . .  1 day ago
ਸ੍ਰੀਹਰੀਕੋਟਾ, 14 ਨਵੰਬਰ - ਇਸਰੋ ਵੱਲੋਂ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਜੀ.ਐੱਸ.ਐੱਲ.ਵੀ-ਐਮ.ਕੇ-3 ਡੀ-2 ਰਾਕਟ ਰਾਹੀ ਜੀ.ਐੱਸ.ਏ.ਟੀ ਸੈਟੇਲਾਈਟ ...
ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ
. . .  1 day ago
ਨਵੀਂ ਦਿੱਲੀ, 14 ਨਵੰਬਰ - ਭਾਰਤੀ ਅਥਲੀਟ ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ ਕੀਤੀ ਗਈ...
ਰਾਫੇਲ ਡੀਲ 'ਤੇ ਜੋ ਦੋਸ਼ ਲਗਾ ਰਹੇ ਹਨ ਉਹ ਅਨਪੜ੍ਹ ਹਨ - ਵੀ.ਕੇ ਸਿੰਘ
. . .  1 day ago
ਨਵੀਂ ਦਿੱਲੀ, 14 ਨਵੰਬਰ - ਕੇਂਦਰ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਦਾ ਕਹਿਣਾ ਹੈ ਰਾਫੇਲ ਡੀਲ ਨੂੰ ਲੈ ਕੇ ਜੋ ਦੋਸ਼ ਲਗਾ ਰਹੇ ਹਨ, ਉਹ ਅਨਪੜ੍ਹ ਹਨ, ਜਿਨ੍ਹਾਂ ਨੂੰ ਇਸ ਬਾਰੇ...
ਜਸਟਿਸ ਗੋਬਿੰਦ ਮਾਥੁਰ ਨੇ ਇਲਾਹਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਵਜੋ ਚੁੱਕੀ ਸਹੁੰ
. . .  1 day ago
ਭਾਰੀ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਬੰਦ
. . .  1 day ago
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਉ ਨੇ ਗਜਵੇਲ ਤੋਂ ਭਰੇ ਨਾਮਜ਼ਦਗੀ ਪੇਪਰ
. . .  1 day ago
ਟੀ-20 ਮਹਿਲਾ ਵਿਸ਼ਵ ਕੱਪ 'ਚ ਭਾਰਤ ਤੇ ਆਇਰਲੈਂਡ ਦਾ ਮੁਕਾਬਲਾ ਕੱਲ੍ਹ
. . .  1 day ago
ਰਾਫੇਲ ਸਮਝੌਤੇ 'ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
. . .  1 day ago
ਸੀ.ਬੀ.ਆਈ. ਬਨਾਮ ਸੀ.ਬੀ.ਆਈ : ਰਾਕੇਸ਼ ਅਸਥਾਨਾ ਦੀ ਰਾਹਤ 'ਚ ਵਾਧਾ
. . .  1 day ago
ਬੰਦ ਫ਼ੈਕਟਰੀ ਅੰਦਰ ਨਕਲੀ ਸ਼ਰਾਬ ਬਣਾਉਣ ਦੀ ਫ਼ੈਕਟਰੀ ਤੋਂ ਪਰਦਾਫਾਸ਼
. . .  1 day ago
ਦਿੱਲੀ ਹਾਈ ਕੋਰਟ ਨੇ ਦਾਤੀ ਮਹਾਰਾਜ ਦੀ ਪਟੀਸ਼ਨ ਖਾਰਜ ਕੀਤੀ
. . .  1 day ago
ਪ੍ਰਦੂਸ਼ਣ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ
. . .  1 day ago
1984 ਸਿੱਖ ਕਤਲੇਆਮ 'ਚ ਨਰੇਸ਼ ਸੇਹਰਾਵਤ ਤੇ ਯਸ਼ਪਾਲ ਦੋਸ਼ੀ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  1 day ago
ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਗ੍ਰਿਫਤਾਰ
. . .  1 day ago
ਨਸ਼ੇ 'ਚ ਧੁੱਤ ਵਿਦੇਸ਼ੀ ਮਹਿਲਾ ਵਲੋਂ ਏਅਰ ਇੰਡੀਆ ਦੀ ਉਡਾਣ 'ਚ ਹੰਗਾਮਾ
. . .  1 day ago
ਪਹਿਲੀ ਆਲਮੀ ਜੰਗ ਦੀ ਯਾਦ 'ਚ ਕਰਵਾਏ ਸਮਾਗਮ 'ਚ ਕੈਪਟਨ ਨੇ ਲਿਆ ਹਿੱਸਾ
. . .  1 day ago
ਇਨੈਲੋ ਦਾ ਹੁਣ ਦੋਫਾੜ ਹੋਣ ਤੈਅ
. . .  1 day ago
ਸੁਖਬੀਰ ਬਾਦਲ ਦੀ ਅਗਵਾਈ 'ਚ ਜਲੰਧਰ 'ਚ ਅਕਾਲੀ ਦਲ ਦਾ ਧਰਨਾ ਜਾਰੀ
. . .  1 day ago
ਅਜੇ ਚੌਟਾਲਾ ਵੀ ਇਨੈਲੋ ਤੋਂ ਕੱਢੇ ਗਏ
. . .  1 day ago
ਹਾਈਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ 'ਚ ਫਸੇ ਪੁਲਿਸ ਅਫਸਰਾਂ ਖਿਲਾਫ ਜਾਂਚ 'ਤੇ ਲਗਾਈ ਰੋਕ ਰੱਖੀ ਜਾਰੀ
. . .  1 day ago
ਸਿਹਤ ਵਿਭਾਗ ਨੇ ਨਸ਼ਾ ਛੁਡਾਊ ਕੇਂਦਰ ਕੀਤਾ ਸੀਲ
. . .  1 day ago
ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ
. . .  1 day ago
ਨਾਭਾ 'ਚ ਡਕੈਤੀ ਦੌਰਾਨ ਗੰਭੀਰ ਜ਼ਖਮੀ ਹੋਏ ਗੰਨਮੈਨ ਦੀ ਹੋਈ ਮੌਤ
. . .  1 day ago
ਨਾਭਾ 'ਚ ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਦੀ ਡਕੈਤੀ
. . .  1 day ago
ਰੁਪਏ 'ਚ ਡਾਲਰ ਮੁਕਾਬਲੇ 67 ਪੈਸੇ ਆਈ ਮਜ਼ਬੂਤੀ
. . .  1 day ago
ਰਾਫੇਲ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ
. . .  1 day ago
ਧਮਾਕੇ 'ਚ 5 ਜਵਾਨਾਂ ਸਮੇਤ ਇਕ ਨਾਗਰਿਕ ਜ਼ਖਮੀ
. . .  1 day ago
ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  1 day ago
ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਸ਼ਰਧਾਂਜਲੀ ਭੇਟ ਕੀਤੀ
. . .  1 day ago
ਰਾਜਸਥਾਨ 'ਚ ਸੜਕ ਹਾਦਸਾ, 6 ਲੋਕਾਂ ਦੀ ਮੌਤ
. . .  1 day ago
ਅੱਜ ਵਿਆਹ ਕਰਾਉਣਗੇ ਦੀਪਿਕਾ-ਰਣਵੀਰ
. . .  1 day ago
ਜੰਮੂ ਤੋਂ ਪਠਾਨਕੋਟ ਆ ਰਹੀ ਇਨੋਵਾ ਚਾਰ ਲੋਕਾਂ ਵਲੋਂ ਖੋਹੀ, ਫਰਾਰ
. . .  1 day ago
ਭਾਰਤ 'ਚ ਅੱਜ ਨਵੀਂ ਆਰਥਿਕ ਕ੍ਰਾਂਤੀ - ਫਿਨਟੈੱਕ ਫੈਸਟੀਵਲ 'ਚ ਮੋਦੀ ਨੇ ਕਿਹਾ
. . .  1 day ago
ਅੱਜ ਦਾ ਵਿਚਾਰ
. . .  1 day ago
ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  2 days ago
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  2 days ago
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  2 days ago
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 32 ਜੇਠ ਸੰਮਤ 550
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਅੰਮ੍ਰਿਤਸਰ

ਕਿਸਾਨ ਸੰਘਰਸ਼ ਕਮੇਟੀ ਨੇ ਅਗੇਤਾ ਝੋਨਾ ਲਗਾਉਣ ਲਈ ਵਿੱਢੀ ਮੁਹਿੰਮ

ਅੰਮਿ੍ਤਸਰ, 13 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)¸ 20 ਜੂਨ ਤੋਂ ਪਹਿਲਾ ਝੋਨਾ ਨਾ ਲਗਾਉਣ ਲਈ ਸੂਬਾ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਕਿਸਾਨਾਂ ਵਲੋਂ ਭਰਵਾਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਜਥੇਬੰਦੀਆ ਵਲੋਂ 10 ਜੂਨ ਤੋਂ ਹੀ ਝੋਨਾ ਲਗਾਉਣ ਦੀ ਵਿੱਢੀ ਗਈ ਮੁਹਿੰਮ ਨੂੰ ਰੋਕਣ ਲਈ ਭਾਵੇਂ ਕਿ ਖੇਤੀਬਾੜੀ ਵਿਭਾਗ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਪਿਛੇਤਾ ਝੋਨਾ ਲਾਉਣ ਦੇ ਨੁਕਸਾਨ ਤੋਂ ਚਿੰਤਤ ਦਿਖਾਈ ਦੇ ਰਹੇ ਕਿਸਾਨ ਜਿੱਥੇ ਜਥੇਬੰਦ ਹੋ ਕੇ ਸਰਕਾਰੀ ਹੁਕਮਾਂ ਦੀ ਅਦੂਲੀ ਲਈ ਬਜਿੱਦ ਦਿਖਾਈ ਦੇ ਰਹੇ ਹਨ ਉਥੇ ਹੀ ਸਰਕਾਰ ਨੂੰ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੰਦੀਆਂ ਬਿਨ੍ਹਾਂ ਕਿਸੇ ਨਿਯਮਾਂ ਤੋਂ ਫ਼ਸਲ ਦਾ ਵਾਜਿਬ ਭਾਅ ਤੈਅ ਕਰਨ ਦੀ ਮੰਗ ਕੀਤੀ | ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਾਰਪੋਰੇਟ ਘਰਾਣਿਆ ਵਲੋਂ ਨਿੱਜੀ ਹਿੱਤਾਂ ਤਹਿਤ ਕਿਸਾਨਾਂ ਨੂੰ ਪਹਿਲਾਂ ਖੇਤੀ ਮਾਡਲ ਦੇ ਲੜ੍ਹ ਲਾਇਆ ਗਿਆ ਜਿਸ ਦਾ ਤੱਤਕਾਲ ਸਮੇਂ ਦੌਰਾਨ ਸੂਝਵਾਨ ਖੇਤੀ ਮਾਹਿਰਾਂ ਤੇ ਚਿੰਤਕਾਂ ਵਲੋਂ ਕੀਤੇ ਵਿਰੋਧ ਨੂੰ ਦਰਕਿਨਾਰ ਕਰਦਿਆਂ ਝੋਨੇ ਦੀ ਬਿਜਾਈ ਲਈ ਸਰਕਾਰਾਂ ਵਲੋਂ ਬਕਾਇਦਾ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ | ਹੁਣ ਜਦ ਫ਼ਸਲੀ ਵਿਭਿੰਨਤਾ ਲਈ ਸਰਕਾਰ ਵੱਲੋਂ ਕੋਈ ਠੋਸ ਰਣਨੀਤੀ ਨਾ ਉਲੀਕਣ ਕਰਕੇ ਕਿਸਾਨ ਮਜ਼ਬੂਰਨ ਝੋਨੇ ਦੀ ਬਿਜਾਈ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਪਾਣੀ ਦੀ ਬਰਬਾਦੀ ਦਾ ਹੋਕਾ ਦੇ ਕੇ ਜਬਰਨ ਰੋਕਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 20 ਜੂਨ ਤੋਂ ਬਾਅਦ ਝੋਨਾ ਲਗਾਉਣ ਦੇ ਜਾਰੀ ਕੀਤੇ ਤੁਗਲਕੀ ਫੁਰਮਾਨ ਨੂੰ ਜੇਕਰ ਘੋਖਿਆ ਜਾਵੇ ਤਾਂ ਪੰਜਾਬ ਦਾ ਸਾਰਾ ਝੋਨਾ ਇਕ ਦਿਨ 'ਚ ਲਗਾਉਣਾ ਅਸੰਭਵ ਹੈ ਜਿਸ ਲਈ ਕਰੀਬ 1 ਮਹੀਨੇ ਦਾ ਵਖਤ ਲਗਣਾ ਲਾਜਮੀ ਹੈ ਅਤੇ ਖਾਸ ਕਰਕੇ ਉਤਰੀ ਭਾਰਤ ਦੇ ਮੌਸਮ ਮੁਤਾਬਕ 15 ਅਕਤੂਬਰ ਤੋਂ ਬਾਅਦ ਫਸਲ 'ਚ ਨਮੀ ਮਾਤਰਾ ਵੱਧ ਜਾਂਦੀ ਹੈ | ਉਨ੍ਹਾਂ ਚਿੰਤਾ ਜਾਹਿਰ ਕਰਦਿਆ ਕਿਹਾ ਕਿ ਜਦ ਕਿਸਾਨ ਆਪਣੀ ਫ਼ਸਲ ਮੰਡੀ 'ਚ ਲੈ ਕੇ ਜਾਵੇਗਾ ਤਾਂ ਨਮੀ ਦੇ ਨਾਂਅ 'ਤੇ ਇਕ ਵਾਰ ਫ਼ਿਰ ਉਸ ਦਾ ਸ਼ੋਸਣ ਕੀਤਾ ਜਾਵੇਗਾ | ਉਨ੍ਹਾਂ ਸਰਕਾਰ ਨੂੰ ਕਿਸਾਨੀ ਮੁੱਦੇ 'ਤੇ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੰਦਿਆ ਕਿਹਾ ਕਿ ਕਿਸਾਨਾਂ ਤੋਂ ਨਮੀ ਵਾਲੀ ਸ਼ਰਤ ਨੂੰ ਹਟਾਕੇ ਭਾਅ ਤੈਅ ਕਰਨ ਦੀ ਮੰਗ ਕੀਤੀ | ਇਸ ਦੌਰਾਨ ਕਿਸਾਨ ਸੰਘਰਸ ਕਮੇਟੀ ਦੇ ਸੂਬਾ ਦਫ਼ਤਰ ਸਕੱਤਰ ਬਾਬਾ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਪਹਿਲਾਂ ਹੀ ਸਰਕਾਰੀ ਨੀਤੀਆਂ ਕਾਰਨ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨ ਦਾ ਸ਼ੋਸਣ ਸਰਕਾਰਾਂ ਵੱਲੋਂ ਨਿਰੰਤਰ ਜਾਰੀ ਹੈ | ਉਨ੍ਹਾਂ ਕਿਹਾ ਕਿ ਕਿਰਸਾਨੀ ਲਈ ਕੋਈ ਵੀ ਠੋਸ ਰਣਨੀਤੀ ਨਾ ਹੋਣ ਤੇ ਆਪਣੀਆ ਕਮਜੋਰੀਆਂ ਨੂੰ ਛੁਪਾਉਣ ਲਈ ਸਰਕਾਰ ਵੱਲੋਂ ਆਏ ਦਿਨ ਹੀ ਤੁਗਲਕੀ ਫ਼ੁਰਮਾਨ ਤਾਂ ਜਾਰੀ ਕੀਤੇ ਜਾ ਰਹੇ ਹਨ ਪਰ ਕਿਸਾਨਾ ਦੀ ਖੁਸ਼ਹਾਲੀ ਲਈ ਬਦਲਵਾਂ ਪ੍ਰਬੰਧ ਕੋਈ ਨਹੀ ਦਿੱਤਾ ਜਾਂਦਾ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੇਸ਼ 'ਚ ਵੱਧ ਰਹੇ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਗ੍ਰੀਨ ਟਿ੍ਬਿਊਨਲ ਵੱਲੋਂ ਜਾਰੀ ਹਦਾਇਤਾਂ ਨੂੰ ਅਮਲੀਜਾਮਾ ਪਹਿਨਾਉਣ ਤੋਂ ਸਰਕਾਰ ਭੱਜ ਜਾਂਦੀ ਹੈ ਜਦਕਿ ਫ਼ੈਕਟਰੀਆਂ ਵੱਲੋਂ ਰੋਜਾਨਾ ਹੀ ਜਿੱਥੇ ਦਰਿਆਵਾਂ, ਨਹਿਰਾਂ 'ਚ ਜਹਿਰੀਲਾ ਪਾਣੀ ਸੁੱਟਿਆ ਜਾਂਦਾ ਹੈ ਉਥੇ ਹੀ ਲੱਖਾਂ ਲੀਟਰ ਪਾਣੀ ਜ਼ਮੀਨ ਦੀ ਹਿੱਕ ਪਾੜਕੇ ਬਾਹਰ ਕੱਢਣ ਤੋਂ ਇਲਾਵਾ ਗੰਦਾ ਪਾਣੀ ਹੇਠਾਂ ਜ਼ਮੀਨ 'ਚ ਥੱਸਿਆ ਜਾਂਦਾ ਹੈ ਜਿਸ ਪ੍ਰਤੀ ਸਰਕਾਰਾਂ ਦੀ ਨਿਗ੍ਹਾ ਹਮੇਸ਼ਾ ਹੀ ਸਵੱਲ੍ਹੀ ਦਿਖਾਈ ਦਿੰਦੀ ਹੈ ਅਤੇ ਇਸ ਦਾ ਸਾਰਾ ਨਜਲਾਂ ਕਿਸਾਨਾਂ 'ਤੇ ਸੁੱਟਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਝੋਨਾ ਲਗਾਉਣ ਦੀ ਮੁਹਿੰਮ ਨੂੰ ਹਰ ਹੀਲੇ ਨੇਪਰੇ ਚਾੜਿਆ ਜਾਵੇਗਾ ਤੇ ਜੇਕਰ ਸਰਕਾਰ ਨੇ ਕੋਈ ਕਿਸਾਨਾਂ ਨਾਲ ਵਧੀਕੀ ਕਰਨ ਦੀ ਕੋਸ਼ਿਸ਼ ਕੀਤੀ ਤਾ ਉਸ ਦਾ ਜਥੇਬੰਦੀ ਡਟਵਾਂ ਵਿਰੋਧ ਕਰੇਗੀ | ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਤੇ ਜ਼ੋਨ ਪ੍ਰਧਾਨ ਗੁਰਦੇਵ ਸਿੰਘ ਵਰਪਾਲ ਨੇ ਕਿਹਾ ਕਿ ਸਰਕਾਰੀ ਨੀਤੀਆਂ ਕਾਰਨ ਗੁਰਬਤ ਦੀ ਜਿੰਦਗੀ ਜਿਊਣ ਲਈ ਮਜਬੂਰ ਕਿਸਾਨਾਂ ਵਲੋਂ ਸਰਕਾਰ ਖਿਲਾਫ਼ ਮੋਰਚਾ ਖੋਲ਼ਿ੍ਹਆ ਗਿਆ ਹੈ | ਉਨ੍ਹਾਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕਰਿਦਆ ਕਿਹਾ ਕਿ ਕਿਸਾਨਾਂ ਨੂੰ ਦਬਾਉਣ ਤੋਂ ਪਹਿਲਾਂ ਸਰਕਾਰ ਨੂੰ ਹਾਂ ਪੱਖੀ ਰਵੱਈਆਂ ਅਖ਼ਤਿਆਰ ਕਰਕੇ ਕਿਸਾਨਾਂ ਦੀਆਂ ਦਰਪੇਸ਼ ਸਮੱਸਿਆਵਾਂ ਦਾ ਹੱਲ ਕੱਢਣਾ ਚਾਹੀਦਾ ਹੈ ਨਾ ਕਿ ਕਿਰਸਾਨੀ ਕਿੱਤੇ ਨੂੰ ਬਰਬਾਦ ਕਰਨ ਵਾਲੀਆਂ ਧਿਰਾਂ ਨਾਲ ਗੰਢਤੁੱਪ | ਇਸ ਦੌਰਾਨ ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹੇ 'ਚ ਬਲਾਕ ਵੇਰਕਾ ਦੇ ਇਕ ਕਿਸਾਨ ਖਿਲਾਫ਼ ਕਾਰਵਾਈ ਕਰਦਿਆ ਝੋਨਾ ਵਾਹਿਆ ਗਿਆ ਹੈ ਤੇ ਅਧਿਕਾਰੀ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਹਾਲਤ ਪਹਿਲਾਂ ਵੀ ਪਤਲੀ ਹੋਣ ਕਰਕੇ ਜੁਰਮਾਨੇ ਨਹੀਂ ਕੀਤੇ ਜਾਣਗੇ |

ਸ਼ਹਿਰ ਦੀ ਨਿਵੇਕਲੀ ਪਹਿਚਾਣ ਬਣਾਉਣ 'ਚ ਟੈਕਸੀ ਡਰਾਈਵਰਾਂ ਦਾ ਵੱਡਾ ਯੋਗਦਾਨ- ਡੀ. ਸੀ.

ਅੰਮਿ੍ਤਸਰ, 13 ਜੂਨ (ਰੇਸ਼ਮ ਸਿੰਘ)- ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਸੋਚ ਤੇ ਅਗਵਾਈ ਹੇਠ ਸ਼ਹਿਰ ਦੇ ਟੈਕਸੀ ਡਰਾਈਵਰਾਂ ਨੂੰ ਸਖਸ਼ੀਅਤ ਨਿਖਾਰਣ ਦੇ ਗੁਰ ਦੇਣ ਲਈ ਯਸਸਵੀ ਅਕੈਡਮੀ ਬਹੁ-ਮੰਤਵੀ ਹੁਨਰ ਵਿਕਾਸ ਕੇਂਦਰ ਵਿਖੇ ਸ਼ੁਰੂ ਕੀਤੀ ਗਈ 10 ਰੋਜ਼ਾ ...

ਪੂਰੀ ਖ਼ਬਰ »

ਸਿਆਸੀ ਆਗੂਆਂ ਸਮੇਤ ਉੱਚ ਅਧਿਕਾਰੀਆਂ ਦੇ ਬੱਚਿਆਂ ਦੀ ਪੜ੍ਹਾਈ ਸਰਕਾਰੀ ਸਕੂਲਾਂ 'ਚ ਲਾਜ਼ਮੀ ਕਰਨ ਦੀ ਮੰਗ

ਅੰਮਿ੍ਤਸਰ, 13 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)- ਐਲੀਮੈਂਟਰੀ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਨੇ ਪੰਜਾਬ ਸਰਕਾਰ ਕੋਲੋਂ ਜ਼ੋਰਦਾਰ ਸ਼ਬਦਾਂ 'ਚ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰੀ ਸਕੂਲਾਂ ਦੀ ਹੋਂਦ ਨੂੰ ਬਚਾਉਣਾ ਹੈ ਤੇ ਵਧੀਆ ...

ਪੂਰੀ ਖ਼ਬਰ »

850 ਗ੍ਰਾਮ ਸੋਨੇ ਸਮੇਤ ਯਾਤਰੀ ਗਿ੍ਫ਼ਤਾਰ

ਰਾਜਾਸਾਂਸੀ, 13 ਜੂਨ (ਹੇਰ)- ਦਿੱਲੀ ਤੋਂ ਏਅਰ ਇੰਡੀਆ ਦੀ ਉਡਾਨ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਪੁੱਜੇ ਇਕ ਵਿਅਕਤੀ ਕੋਲੋਂ ਗ਼ੈਰ ਕਾਨੂੰਨੀ ਢੰਗ ਨਾਲ ਲਿਆਂਦਾ ਗਿਆ ਸੋਨਾ ਬਰਾਮਦ ਕੀਤਾ ਗਿਆ ਹੈ¢ ਮਿਲੀ ਜਾਣਕਾਰੀ ਅਨੁਸਾਰ ਏਅਰ ਇੰਡੀਆ ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲ 'ਚ ਦਾਖ਼ਲੇ ਲਈ ਕੌਾਸਲਿੰਗ ਅੱਜ

ਅੰਮਿ੍ਤਸਰ, 13 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)- ਮੈਰੀਟੋਰੀਅਸ ਸਕੂਲ 'ਚ ਦਾਖ਼ਲੇ ਲਈ ਵਿਦਿਆਰਥੀਆਂ ਦੀ ਕੌਾਸਲਿੰਗ ਭਲਕੇ ਤੋਂ ਸ਼ੁਰੂ ਹੋਵੇਗੀ, ਜਿਸ ਲਈ ਸਰਕਾਰੀ ਕੰਨਿਆ ਸੀਨੀਅਰ ਸਕੂਲ ਮਹਾਂ ਸਿੰਘ ਗੇਟ ਸ਼ਿਵਾਲਾ ਵਿਖੇ ਮੁੱਖ ਦਫ਼ਤਰ ਬਣਾਇਆ ਗਿਆ ਹੈ | ਸਿੱਖਿਆ ...

ਪੂਰੀ ਖ਼ਬਰ »

ਗੁਰਦੁਆਰੇ ਮੱਥਾ ਟੇਕਣ ਜਾ ਰਹੇ ਸ਼ਰਧਾਲੂ ਨੂੰ ਅਣਪਛਾਤੇ ਵਾਹਨ ਨੇ ਕੁਚਲਿਆ

ਅੰਮਿ੍ਤਸਰ, 13 ਜੂਨ (ਰੇਸ਼ਮ ਸਿੰਘ)¸ ਤੜਕਸਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਇਕ ਵਿਅਕਤੀ ਨੂੰ ਅਣਪਛਾਤੇ ਵਾਹਲ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੀ ਸ਼ਨਾਖਤ ਬਲਵਿੰਦਰ ਸਿੰਘ ਵਾਸੀ ਸ਼ੁਭਮ ਇਨਕਲੇਵ, ਦਬੁਰਜੀ ਵਜੋਂ ਹੋਈ ਹੈ ...

ਪੂਰੀ ਖ਼ਬਰ »

ਪਿੰਡ ਥਾਂਦੇ 'ਚ ਕਿਸਾਨ ਵਲੋਂ ਵੱਟਾਂ 'ਤੇ ਪਨੀਰੀ ਲਾ ਕੇ ਲਾਇਆ ਝੋਨਾ ਅਧਿਕਾਰੀਆਂ ਨੇ ਵਾਹਿਆ

ਛੇਹਰਟਾ, 13 ਜੂਨ (ਵਡਾਲੀ)- ਪੰਜਾਬ ਸਰਕਾਰ ਵਲੋਂ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਕੀਤੇ ਐਲਾਨ ਦੇ ਬਾਵਜੂਦ ਪਿੰਡ ਥਾਂਦੇ ਬਲਾਕ ਵੇਰਕਾ ਦੇ ਕਿਸਾਨ ਵਲੋਂ ਇਕ ਏਕੜ ਰਕਬੇ ਵਿਚ ਵੱਟਾਂ 'ਤੇ ਪਨੀਰੀ ਲਾ ਕੇ ਝੋਨਾ ਲਾਉਣ ਦੀ ਕੀਤੀ ਕੋਸ਼ਿਸ਼ ਦਾ ਗੰਭੀਰ ਨੋਟਿਸ ਲੈਂਦਿਆਂ ...

ਪੂਰੀ ਖ਼ਬਰ »

ਪੇਸ਼ੀ 'ਤੇ ਆਏ ਮੁਜਰਮ ਤੋਂਾ ਹੈਰੋਇਨ ਬਰਾਮਦ

ਅੰਮਿ੍ਤਸਰ, 13 ਜੂਨ (ਰੇਸ਼ਮ ਸਿੰਘ)¸ ਜ਼ੇਲ੍ਹ 'ਚੋਂ ਅਦਾਲਤ 'ਚ ਪੇਸ਼ੀ ਲਈ ਲਿਆਂਦੇ ਇਕ ਕਥਿਤ ਮੁਜ਼ਰਮ ਪਾਸੋਂ ਪੁਲਿਸ ਨੇ ਤਲਾਸ਼ੀ ਦੌਰਾਨ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਮਨਦੀਪ ਸਿੰਘ ਹਾਊਸਿੰਗ ਬੋਰਡ ਕਾਲੋਨੀ ਰਣਜੀਤ ...

ਪੂਰੀ ਖ਼ਬਰ »

ਮਾਮਲਾ ਗੁਰਦੀਪ ਪਹਿਲਵਾਨ ਕਤਲ ਕਾਂਡ ਦਾ ਜੱਗੂ ਤੇ ਕੰਗਲਾ ਤੋਂ ਬਾਅਦ ਹੁਣ ਬੌਬੀ ਮਲਹੋਤਰਾ ਵੀ 5 ਦਿਨ ਦੇ ਪੁਲਿਸ ਰਿਮਾਂਡ 'ਤੇ

ਅੰਮਿ੍ਤਸਰ, 13 ਜੂਨ (ਰੇਸ਼ਮ ਸਿੰਘ)¸ਕਾਂਗਰਸੀ ਨੇਤਾ ਤੇ ਕੌਾਸਲਰ ਗੁਰਦੀਪ ਸਿੰਘ ਪਹਿਲਵਾਨ ਦੇ ਕਤਲ ਦੇ ਮਾਮਲੇ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਸੋਨੂੰ ਕੰਗਲਾ ਦਾ 5 ਦਿਨਾਂ ਪੁਲਿਸ ਰਿਮਾਂਡ ਲੈਣ ਉਪਰੰਤ ਅੱਜ ਪੁਲਿਸ ਵਲੋਂ ਇਕ ਹੋਰ ਗੈਂਗਸਟਰ ਬੌਬੀ ਮਲਹੋਤਰਾ ਦਾ ਵੀ ...

ਪੂਰੀ ਖ਼ਬਰ »

ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਜੇ. ਈ. ਮੁਅੱਤਲ

ਅੰਮਿ੍ਤਸਰ, 13 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਇਕ ਜੇ. ਈ. ਨੂੰ ਮੁਅੱਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਬਾਰਡਰ ਜ਼ੋਨ ਦੇ ਚੀਫ ਇੰਜੀਨਿਅਰ ਵਲੋਂ ਮਾਲ ਮੰਡੀ ਉਪ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਜੋੜਾ ਕੈਮਰੇ 'ਚ ਕੈਦ

ਕੱਥੂਨੰਗਲ, 13 ਜੂਨ (ਡਾ: ਦਲਵਿੰਦਰ ਸਿੰਘ ਰੰਧਾਵਾ)- ਸਥਾਨਕ ਕਸਬੇ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਮੋਟਰਸਾਈਕਲ ਚੋਰੀ ਕਰਨ ਵਾਲੇ ਪਤੀ-ਪਤਨੀ ਦੀ ਸੀ. ਸੀ. ਟੀ. ਵੀ. ਫੁਟੇਜ ਵਾਇਰਲ ਹੋਣ ਕਾਰਨ ਚਰਚਾ ਦਾ ਵਿਸ਼ਾ ਬਣੀ ...

ਪੂਰੀ ਖ਼ਬਰ »

ਤਿੰਮੋਵਾਲ ਦੇ ਗੁਰਦੁਆਰਾ ਬਾਬਾ ਗੁਰਦਿੱਤਾ ਵਿਖੇ ਗੋਲਕ ਚੋਰੀ

ਟਾਂਗਰਾ, 13 ਜੂਨ (ਹਰਜਿੰਦਰ ਸਿੰਘ ਕਲੇਰ)- ਮਿਸਲ ਤਰਨਾ ਦਲ ਬਾਬਾ ਬਕਾਲਾ ਦੇ ਮੁੱਖ ਜਥੇਦਾਰ ਬਾਬਾ ਗੱਜਣ ਸਿੰਘ ਦੀ ਸਰਪ੍ਰਸਤੀ ਹੇਠ ਪਿੰਡ ਤਿੰਮੋਵਾਲ ਦੇ ਗੁਰਦੁਆਰਾ ਬਾਬਾ ਗੁਰਦਿੱਤਾ ਸਹਿਬ ਦੀ ਗੋਲਕ ਚੋਰ ਚੋਰੀ ਕਰਕੇ ਲੈ ਗਏ | ਪਿੰਡ ਦੇ ਮੋਹਤਬਰਾਂ ਅਤੇ ਗੁਰਦੁਆਰਾ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਦੇ ਜੋੜਾ ਘਰ 'ਚ ਬੰਦ ਪਏ ਏ. ਸੀ. ਸੇਵਾ ਪ੍ਰੇਮੀਆਂ ਨੂੰ ਕਰ ਰਹੇ ਹਨ ਬੇਹਾਲ

ਅੰਮਿ੍ਤਸਰ, 13 ਜੂਨ (ਸੁਰਿੰਦਰ ਕੋਛੜ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਦੇ ਜੋੜਾ ਘਰ ਤੇ ਗੱਠੜੀ ਘਰ 'ਚ ਸੇਵਾ ਕਰਨ ਵਾਲੇ ਪ੍ਰੇਮੀਆਂ ਲਈ ਭੱਖਦੀ ਗਰਮੀ 'ਚ ਬੰਦ ਪਏ (ਏ. ਸੀ.) ਤੇ ਹਵਾ ਦੀ ਕਰਾਸਿੰਗ ਦਾ ਕੋਈ ਜ਼ਰੀਆ ਨਾ ਹੋਣ ਦੇ ਕਾਰਨ ਸੇਵਾ ਕਰਨਾ ...

ਪੂਰੀ ਖ਼ਬਰ »

ਅਲੋਕ ਗੈਸ ਏਜੰਸੀ ਨੇ ਸੁਰੱਖਿਆ ਕਲੀਨਿਕ ਦੌਰਾਨ ਦਿੱਤੀ ਜਾਣਕਾਰੀ

ਵੇਰਕਾ, 13 ਜੂਨ (ਪਰਮਜੀਤ ਸਿੰਘ ਬੱਗਾ)- ਅਲੋਕ ਗੈਸ ਏਜੰਸੀ ਮਜੀਠਾ ਰੋਡ ਵਲੋਂ ਅੱਜ ਹਲਕਾ ਉਤਰੀ ਦੀ ਵਾਰਡ ਨੰ:-19 ਦੇ ਇਲਾਕੇ ਮੁਸਤਫਾਬਾਦ ਬਟਾਲਾ ਰੋਡ ਵਿਖੇ ਇਲਾਕੇ ਦੀ ਸਾਬਕਾ ਕੌਾਸਲਰ ਅਨੀਤਾ ਕੁਮਾਰੀ ਵੀਰੂ ਤੇ ਸੀਨੀਅਰ ਆਗੂ ਅਸ਼ੋਕ ਕੁਮਾਰ ਮੁਸਤਫਾਬਾਦ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਪਿੰਡ ਬਛੌੜੀ 'ਚ ਪਾਵਨ ਸਰੂਪ ਦੀ ਹੋਈ ਬੇਅਦਬੀ ਦੀ ਨਿੰਦਾ

ਅੰਮਿ੍ਤਸਰ, 13 ਜੂਨ (ਸਟਾਫ਼ ਰਿਪੋਰਟਰ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਨਵਾਂਸ਼ਹਿਰ ਨੇੜਲੇ ਪਿੰਡ ਬਛੌੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੀ ਨਿੰਦਾ ਕਰਦਿਆਂ ਸਰਕਾਰ ਪਾਸੋਂ ਮੰਗ ਕੀਤੀ ਕਿ ...

ਪੂਰੀ ਖ਼ਬਰ »

ਪਿੰਡ ਕੋਟ ਮਹਿਤਾਬ ਦਾ ਕਿ੍ਕਟ ਟੂਰਨਾਮੈਂਟ ਸਮਾਪਤ

ਰਈਆ, 13 ਜੂਨ (ਸ਼ਰਨਬੀਰ ਸਿੰਘ ਕੰਗ)- ਪਿੰਡ ਕੋਟ ਮਹਿਤਾਬ ਵਿਖੇ ਬਾਬਾ ਬ੍ਰਹਮਚਾਰੀ ਜੀ ਸਪੋਰਟਸ ਕਲੱਬ ਵਲੋਂ 9ਵਾਂ ਸਾਲਾਨਾ ਕਿ੍ਕਟ ਟੂਰਨਾਮੈਂਟ ਐੱਨ. ਆਰ. ਆਈ. ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ...

ਪੂਰੀ ਖ਼ਬਰ »

ਪਿੰਡ ਬਹੋੜੂ ਵਿਚ ਬਾਬਾ ਮਹਿੰਗੇ ਸ਼ਾਹ ਦੇ ਦਰਬਾਰ 'ਤੇ ਮੇਲਾ ਕਰਾਇਆ

ਬਹੋੜੂ, 13 ਜੂਨ(ਬਲਕਾਰ ਸਿੰਘ ਬਹੋੜੂ)¸ਪਿੰਡ ਬਹੋੜੂ ਵਿਚ ਬਾਬਾ ਮਹਿੰਗੇ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਉਰਸ ਮੁਬਾਰਕ ਸ਼ਰਧਾ ਅਤੇ ਪੂਰੇ ਜਾਲੋ-ਜਲਾਲ ਨਾਲ ਮਨਾਇਆ ਗਿਆ | ਚੌਹਾਨ ਸਰੀਫ ਤੋਂ ਪਹੁੰਚੇ ਸਾਈ ਦਿਲਦਾਰ ਸ਼ਾਹ ਨੂੰ ਢੋਲਾਂ ਦੀ ਥਾਪ 'ਤੇ ਸਭ ਤੋਂ ਪਹਿਲਾਂ ਦਰਗਾਹ ...

ਪੂਰੀ ਖ਼ਬਰ »

ਪਟਾਕੇ ਮਰਵਾਉਣ ਵਾਲੇ ਤੇ ਹੁਲੜਬਾਜ਼ ਮੋਟਰਸਾਈਕਲ ਸਵਾਰਾਂ ਵਿਰੁੱਧ ਕਾਰਵਾਈ

ਬੁਤਾਲਾ, 13 ਜੂਨ (ਹਰਜੀਤ ਸਿੰਘ)¸ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਐਸ. ਐਸ. ਪੀ. ਪਰਮਪਾਲ ਦੀਆਂ ਹਦਾਇਤਾਂ 'ਤੇ ਇੰਸਪੈਕਟਰ ਟ੍ਰੈਫਿਕ ਜਸਵੰਤ ਕੌਰ ਦੀਆਂ ਹਦਾਇਤਾਂ 'ਤੇ ਨਿਗਰਾਨੀ 'ਚ ਪੁਲਿਸ ਦੁਆਰਾ ਵਿਸ਼ੇਸ ਅਭਿਆਨ ਤਹਿਤ ਪਿੰਡਾਂ 'ਚ ਬੁਲੇਟ ਦੇ ਪਟਾਕੇ ਮਰਵਾ ਕੇ ਜਨ ...

ਪੂਰੀ ਖ਼ਬਰ »

ਪਹਿਲ ਸਰਕਾਰੀ ਰਿਸੋਰਸ ਸੈਂਟਰ ਕਰਮਪੁਰਾ ਵਿਖੇ ਵਰਕਸ਼ਾਪ ਦਾ ਆਗਾਜ਼

ਅੰਮਿ੍ਤਸਰ, 13 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਡੀ. ਐਮ. ਸਲੋਨੀ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਹਿਲ ਸਰਕਾਰੀ ਰਿਸੋਰਸ ਸੈਂਟਰ ਕਰਮਪੁਰਾ ਵਿਖੇ ਵਿਸ਼ੇਸ਼ ਲੋੜਾਂ ਵਾਲੇ ਅਤੇ ਆਮ ਬੱਚਿਆਂ ਦੇ ਹੁਨਰ ਨੂੰ ਨਿਖਾਰਨ ਲਈ 30 ...

ਪੂਰੀ ਖ਼ਬਰ »

ਸੀਵਰੇਜ ਦਾ ਗੰਦਾ ਪਾਣੀ ਲੀਕ ਹੋਣ ਨਾਲ ਦੁਕਾਨਦਾਰਾਂ 'ਚ ਰੋਸ

ਰਈਆ, 13 ਜੂਨ (ਸ਼ਰਨਬੀਰ ਸਿੰਘ ਕੰਗ)- ਰਈਆ ਮੇਨ ਜੀ. ਟੀ. ਰੋਡ 'ਤੇ ਸੀਵਰੇਜ ਦੀ ਥਾਂ-ਥਾਂ ਤੋਂ ਲੀਕੇਜ ਨਾਲ ਦੁਕਾਨਦਾਰ ਪ੍ਰੇਸ਼ਾਨ ਹਨ | ਮੰਦਰ ਰਾਮਵਾੜਾ ਤੋਂ ਅਨੰਦ ਹਸਪਤਾਲ ਤੱਕ ਸੀਵਰੇਜ ਲਾਈਨ ਕਰੀਬ ਇਕ ਸਾਲ ਤੋਂ ਬੰਦ ਹੈ | ਨਗਰ ਪੰਚਾਇਤ ਸਬੰਧਤ ਅਧਿਕਾਰੀਆਂ ਦੇ ਵਾਰ-ਵਾਰ ...

ਪੂਰੀ ਖ਼ਬਰ »

ਬਾਬਾ ਗੁੱਗਾ ਦੀ ਯਾਦ 'ਚ ਸੱਭਿਆਚਾਰਕ ਮੇਲਾ ਭਲਕੇ

ਰਮਦਾਸ, 13 ਜੂਨ (ਜਸਵੰਤ ਸਿੰਘ ਵਾਹਲਾ)-ਪਿੰਡ ਬਾਹਰਲੇ ਕੋਠੇ ਰਮਦਾਸ ਵਿਖੇ ਧੰਨ-ਧੰਨ ਬਾਬਾ ਗੁੱਗਾ ਦੀ ਯਾਦ 'ਚ ਸਾਲਾਨਾ ਸਭਿਆਚਾਰਕ ਮੇਲਾ ਭਲਕੇ ਸਮੂਹ ਸੰਗਤਾਂ ਵਲੋਂ ਕਰਵਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਹੌਲਦਾਰ ਜਸਬੀਰ ਸਿੰਘ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲਗਾਇਆ ਸਮਰ ਕੈਂਪ ਸਮਾਪਤ

ਅੰਮਿ੍ਤਸਰ, 13 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)- ਸਰਕਾਰੀ ਪ੍ਰਾਇਮਰੀ ਸਕੂਲ ਮੁਸਤਫਾਬਾਦ ਵਿਖੇ ਮੈਡਮ ਮੋਨਿਕਾ ਗੁਪਤਾ ਦੀ ਰਹਿਨੁਮਾਈ ਹੇਠ ਤੇ ਸਕੂਲ ਮੁਖੀ ਪਵਿੱਤਰਪ੍ਰੀਤ ਸਿੰਘ ਤੇ ਯਾਦਵਿੰਦਰ ਸਿੰਘ ਦੇ ਸਹਿਯੋਗ ਨਾਲ ਵਿਦਿਆਰਥੀਆਂ ਦਾ ਸਮਰ ਕੈਂਪ ਲਗਾਇਆ | ਇਸ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਦਾ ਅਸਰ, ਡਿਊਟੀ 'ਚ ਕੁਤਾਹੀ ਵਰਤਣ ਵਾਲੇ 2 ਸਿਹਤ ਅਧਿਕਾਰੀਆਂ ਦਾ ਤਬਾਦਲਾ

ਅੰਮਿ੍ਤਸਰ, 13 ਜੂਨ (ਰੇਸ਼ਮ ਸਿੰਘ)- ਮਿਸ਼ਨ ਤੰਦਰੁਸਤ ਪੰਜਾਬ ਲਈ ਮਦਦ ਦਾ ਭਰੋਸਾ ਦੇਣ ਤੇ ਨਿਯਮਾਂ ਦੀ ਪਾਲਣਾ ਦਾ ਵਾਅਦਾ ਕਰਨ ਵਾਲੇ ਫ਼ਲ ਵਪਾਰੀਆਂ ਨੇ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਵਪਾਰੀਆਂ ਲਈ ਕੁਦਰਤੀ ਤਰੀਕੇ ਨਾਲ ਫ਼ਲ ਪਕਾਉਣ ਦੀ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ੁਰੂ

ਅਜਨਾਲਾ, 13 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਸਥਿਤ ਸੈਂਟਰਲ ਗੁਰਦੁਆਰਾ ਸਾਹਿਬ ਅਜਨਾਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਪੰਜ ਰੋਜ਼ਾ ਗੁਰਮਤਿ ਸਮਾਗਮ ਦੀ ਆਰੰਭਤਾ ਅੱਜ ਸ਼ਾਮ ਨੂੰ ਸਜਾਏ ਧਾਰਮਿਕ ਦੀਵਾਨਾਂ ਨਾਲ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਡੀ. ਸੀ. ਵਲੋਂ ਫਲ ਐਸੋਸੀਏਸ਼ਨਾਂ ਨਾਲ ਮੀਟਿੰਗ

ਅੰਮਿ੍ਤਸਰ, 13 ਜੂਨ (ਰੇਸ਼ਮ ਸਿੰਘ)- ਸਰਕਾਰ ਵਲੋਂ ਚਲਾਈ ਤੰਦਰੁਸਤ ਪੰਜਾਬ ਮਿਸ਼ਨ ਯੋਜਨਾ ਤਹਿਤ ਕਮਲਦੀਪ ਸਿੰਘ ਸੰਘਾ ਡੀ. ਸੀ. ਵਲੋਂ ਫ਼ਲ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ ਜਿਸ 'ਚ ਡੀ. ਸੀ. ਸੰਘਾ ਨੇ ਮੀਟਿੰਗ 'ਚ ਮੌਜੂਦ ਫ਼ਲ ਐਸੋਸੀਏਸ਼ਨਾਂ ਦੇ ...

ਪੂਰੀ ਖ਼ਬਰ »

ਵਿਸ਼ਵ ਖ਼ੂਨਦਾਨ ਦਿਵਸ ਮੌਕੇ ਲੱਗਣਗੇ 9 ਖ਼ੂਨਦਾਨ ਕੈਂਪ- ਡੀ. ਸੀ.

ਅੰਮਿ੍ਤਸਰ, 13 ਜੂਨ (ਰੇਸ਼ਮ ਸਿੰਘ)- ਕੱਲ੍ਹ 14 ਜੂਨ ਨੂੰ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈੱਡ ਕਰਾਸ ਸੁਸਾਇਟੀ ਤੇ ਹੋਰ ਸਮਾਜ ਸੇਵੀ ਐਸੋਸੀਏਸ਼ਨਾਂ ਦੀ ਸਹਾਇਤਾ ਨਾਲ ਵੱਖ-ਵੱਖ ਥਾਵਾਂ 'ਤੇ 9 ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ | ਡੀ. ਸੀ. ...

ਪੂਰੀ ਖ਼ਬਰ »

ਅੰਮਿ੍ਤਸਰ ਇੰਜੀਨਅਰਿੰਗ ਕਾਲਜ ਦੇ ਵਿਦਿਆਰਥੀਆਂ ਦੀ ਫੋਰਡ ਮੋਟਰਜ਼ ਤੇ ਟਾਟਾ ਮੋਟਰਜ਼ 'ਚ ਚੋਣ

ਮਾਨਾਂਵਾਲਾ, 13 ਜੂਨ (ਗੁਰਦੀਪ ਸਿੰਘ ਨਾਗੀ)- ਅੰਮਿ੍ਤਸਰ ਕਾਲਜ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਦੇ ਮਕੈਨੀਕਲ ਵਿਭਾਗ ਦੇ ਚਾਰ ਵਿਦਿਆਰਥੀਆਂ ਅਰਜੁਨ ਤਿਵਾੜੀ, ਸਿਮਰਨਜੀਤ ਸਿੰਘ, ਅਕਸ਼ੈ ਬਡਿਆਲ ਅਤੇ ਗੌਰਵ ਮਹਿਰਾ ਨੇ ਆਪਣੀ ਸਿਕਸ ਸਿਗਮਾ 'ਤੇ ਅਧਾਰਿਤ 6 ਮਹੀਨਿਆਂ ...

ਪੂਰੀ ਖ਼ਬਰ »

ਸਹੂਲਤਾਂ ਤੋਂ ਸੱਖਣਾ ਕਸਬਾ ਜੰਡਿਆਲਾ ਗੁਰੂ ਉਡੀਕ ਰਿਹਾ ਸਮੇਂ ਦੀ ਸਰਕਾਰ ਦੀ ਸਵੱਲੀ ਨਜ਼ਰ

ਜੰਡਿਆਲਾ ਗੁਰੂ, 13 ਜੂਨ (ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਕਸਬਾ ਇਕ ਅਜਿਹਾ ਕਸਬਾ ਹੈ, ਜੋ ਅਨੇਕਾਂ ਸਹੂਲਤਾਂ ਤੋਂ ਸੱਖਣਾ ਪਿਆ ਹੈ ਅਤੇ ਸਮੇਂ ਦੀ ਮੌਜੂਦਾ ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ ਕਰ ਰਿਹਾ ਹੈ | ਸ਼ਹਿਰ ਵਾਸੀਆਂ ਦੀ ਵੱਡੀ ਤਰਾਸਦੀ ਇਹ ਹੈ ਕਿ ਹੁਣ ਤੱਕ ...

ਪੂਰੀ ਖ਼ਬਰ »

ਸੇਵਾ ਮੁਕਤ ਅਧਿਆਪਕਾ ਦੇ ਘਰੋਂ ਦਿਨ-ਦਿਹਾੜੇ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ

ਅਜਨਾਲਾ, 13 ਜੂਨ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)- ਸਥਾਨਿਕ ਸ਼ਹਿਰ ਦੀ ਵਾਰਡ ਨੰਬਰ-8 ਦੀ ਗਲੀ ਬਾਬਾ ਬੋਦੇ ਸ਼ਾਹ ਵਾਲੀ 'ਚ ਰਹਿਣ ਵਾਲੀ ਸੇਵਾ ਮੁਕਤ ਅਧਿਆਪਕਾ ਦੇ ਘਰੋਂ ਚੋਰਾਂ ਨੇ ਅੱਜ ਦਿਨ-ਦਿਹਾੜੇ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਕਰ ਲਈ | ਇਸ ਸਬੰਧੀ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ

ਚਮਿਆਰੀ, 13 ਜੂਨ (ਜਗਪ੍ਰੀਤ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਗੁਰੂ ਕਾ ਬਾਗ ਦੀ ਮੀਟਿੰਗ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਚਮਿਆਰੀ ਵਿਖੇ ਜੋਨ ਪ੍ਰਧਾਨ ਗੁਰਦੇਵ ਸਿੰਘ ਗੱਗੋਮਾਹਲ, ਸਕੱਤਰ ਜਗਤਾਰ ਸਿੰਘ ਖਤਰਾਏ ਕਲਾਂ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਇੰਗਲੈਂਡ ਦੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ

ਅੰਮਿ੍ਤਸਰ, 13 ਜੂਨ (ਜੱਸ)-ਇੰਗਲੈਂਡ ਦੀ ਇਕ ਅਦਾਲਤ ਵਲੋਂ ਸਾਕਾ ਨੀਲਾ ਤਾਰਾ 'ਚ ਬਰਤਾਨਵੀ ਸਰਕਾਰ ਦੀ ਭੂਮਿਕਾ ਬਾਰੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੇ ਫ਼ੈਸਲੇ ਦਾ ਸ਼੍ਰੋਮਣੀ ਕਮੇਟੀ ਨੇ ਪੁਰਜ਼ੋਰ ਸਵਾਗਤ ਕੀਤਾ ਹੈ | ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਨਗਰ ਦੇ ਵਸਨੀਕਾਂ ਨੂੰ ਆਖਿਰ 3 ਮਹੀਨਿਆਂ ਬਾਅਦ ਮਿਲਿਆ ਪਾਣੀ

ਅੰਮਿ੍ਤਸਰ, 13 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)- ਨਗਰ ਸੁਧਾਰ ਟਰੱਸਟ ਵਲੋਂ ਅੱਜ ਮਾਲ ਮੰਡੀ ਸਕੀਮ ਤਹਿਤ ਉਸਾਰੇ ਗਏ ਗੁਰੂ ਤੇਗ ਬਹਾਦਰ ਨਗਰ ਫਲੈਟਾਂ ਵਿਖੇ ਸਟਰੀਟ ਲਾਇਟਾਂ ਤੇ ਵਸਨੀਕਾਂ ਨੂੰ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਗਏ | ਇਸ ਮੌਕੇ ਐੱਸ. ਡੀ. ਓ. ਅਮਨਦੀਪ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਿਤ ਸਮਾਗਮ ਕਰਵਾਇਆ

ਛੇਹਰਟਾ, 13 ਜੂਨ (ਵਡਾਲੀ)- ਮਾਹੀਵਾਲਾ ਖੂਹ ਪਿੰਡ ਖਾਪੜਖੇੜੀ ਵਿਖੇ ਸਥਿਤ ਇਤਹਾਸਿਕ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਪਾਤਸ਼ਾਹੀ ਪੰਜਵੀਂ ਵਿਖੇ ਗ: ਕਮੇਟੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ...

ਪੂਰੀ ਖ਼ਬਰ »

ਕਾਰ ਦੀ ਟੱਕਰ ਉਪਰੰਤ ਚਾਲਕ ਨੇ ਚਲਾਈ ਗੋਲੀ

ਅੰਮਿ੍ਤਸਰ, 13 ਜੂਨ (ਰੇਸ਼ਮ ਸਿੰਘ)- ਇਕ ਰਾਹਗੀਰ ਦੀ ਪਾਣੀ ਵਾਲੀ ਗੱਡੀ ਨਾਲ ਟੱਕਰ ਹੋਣ ਜਾਣ ਉਪਰੰਤ ਕਾਰ ਚਾਲਕ ਵਿਅਕਤੀ ਨੇ ਉਤਰ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਇਹ ਘਟਨਾ ਗੇਟ ਹਕੀਮਾਂ ਦੇ ਸਰਕੂਲਰ ਰੋਡ 'ਤੇ ਵਾਪਰੀ ਜਦੋਂ ...

ਪੂਰੀ ਖ਼ਬਰ »

ਕਾਮਰੇਡਾਂ ਤੇ ਮਜ਼ਦੂਰਾਂ ਵਲੋਂ ਬੀ. ਡੀ. ਪੀ. ਓ ਦਫ਼ਤਰ ਹਰਸ਼ਾ ਛੀਨਾ ਮੂਹਰੇ ਧਰਨਾ

ਅਜਨਾਲਾ, 13 ਜੂਨ (ਗੁਰਪ੍ਰੀਤ ਸਿੰਘ ਢਿਲੋਂ)- ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਬੀ. ਡੀ. ਪੀ. ਓ. ਦਫ਼ਤਰ ਹਰਸ਼ਾ ਛੀਨਾਂ ਮੂਹਰੇ ਲੰਬਾ ਸਮਾਂ ਧਰਨਾ ਲਗਾ ਕੇ ਵਿਭਾਗ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਤਰਸਿੱਕਾ ਨੇ ਜਾਗਰੂਕਤਾ ਵੈਨ ਰਵਾਨਾ ਕੀਤੀ

ਤਰਸਿੱਕਾ, 13 ਜੂਨ (ਅਤਰ ਸਿੰਘ ਤਰਸਿੱਕਾ)- ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਤੇ ਨਾੜ ਤੇ ਪਰਾਲੀ ਨੂੰ ਅੱਗ ਲਾ ਕੇ ਪ੍ਰਦੂਸ਼ਣ ਫ਼ੈਲਾਉਣ ਵਿਰੁੱਧ ਅੱਜ ਖੇਤੀਬਾੜੀ ਵਿਭਾਗ ਤਰਸਿੱਕਾ ਨੇ ਇਸ ਸਬੰਧ 'ਚ ਇਕ ਜਾਗਰੂਕਤਾ ਵੈਨ ਰਵਾਨਾ ...

ਪੂਰੀ ਖ਼ਬਰ »

ਕਥਿਤ ਫਿਰਕੂ ਗੱਠਜੋੜ ਸਮੇਤ ਵਿਰੋਧੀਆਂ ਦਾ ਪੰਚਾਇਤੀ ਤੇ ਲੋਕ ਸਭਾ ਚੋਣਾਂ 'ਚ ਹੋਵੇਗਾ ਸਫ਼ਾਇਆ-ਕੰਵਰਪ੍ਰਤਾਪ

ਅਜਨਾਲਾ, 13 ਜੂਨ (ਐਸ. ਪ੍ਰਸ਼ੋਤਮ)- ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਨੰ. ਗੁਰਨਾਮ ਸਿੰਘ ਨਿੱਜਰ ਦੇ ਗ੍ਰਹਿ ਵਿਖੇ ਕਾਂਗਰਸ ਦੇ ਸੂਬਾ ਸੀਨੀਅਰ ਆਗੂ ਜੁਗਰਾਜ ਸਿੰਘ ਅਜਨਾਲਾ ਦੀ ਪ੍ਰਧਾਨਗੀ 'ਚ ਕਾਂਗਰਸ ਵਰਕਰਾਂ ਦੀ ਕਰਵਾਈ ਗਈ ਮੀਟਿੰਗ ...

ਪੂਰੀ ਖ਼ਬਰ »

ਨਵੋਦਿਆ ਵਿਦਿਆਲਿਆ ਵਿਖੇ 11ਵੀਂ ਦੇ ਆਨਲਾਈਨ ਦਾਖ਼ਲਾ ਫਾਰਮ ਸ਼ੁਰੂ

ਰਮਦਾਸ, 13 ਜੂਨ (ਜਸਵੰਤ ਸਿੰਘ ਵਾਹਲਾ)- ਜਵਾਹਰ ਨਵੋਦਿਆ ਵਿੱਦਿਆਲਿਆ ਅਵਾਣ ਵਿਖੇ 11ਵੀਂ ਜਮਾਤ ਦੇ ਆਨਲਾਈਨ ਦਾਖ਼ਲਾ ਫਾਰਮ ਸ਼ੁਰੂ ਹੋ ਚੁੱਕੇ ਹਨ | ਇਹ ਜਾਣਕਾਰੀ ਜਵਾਹਰ ਨਵੋਦਿਆ ਵਿੱਦਿਆਲਿਆ ਅਵਾਣ ਦੇ ਪਿ੍ੰਸੀਪਲ ਪਰਮਜੀਤ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਸਹੂਲਤਾਂ ਤੋਂ ਸੱਖਣੀ ਰਿਹਾਇਸ਼ੀ ਕਾਲੋਨੀ 'ਪ੍ਰੀਤਮ ਇਨਕਲੇਵ' ਦੇ ਵਾਸੀਆਂ ਨੇ ਲਾਈ ਸਰਕਾਰ ਤੋਂ ਗੁਹਾਰ

ਮਾਨਾਂਵਾਲਾ, 13 ਜੂਨ (ਗੁਰਦੀਪ ਸਿੰਘ ਨਾਗੀ)- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੇ ਨਗਰ ਨਿਗਮ ਦੀ ਵਾਰਡ ਨੰ.- 32 ਅਧੀਨ ਮੁੱਢਲੀਆਂ ਸਹੂਲਤਾਂ ਤੋਂ ਸੱਖਣੀ ਪ੍ਰੀਤਮ ਇਨਕਲੇਵ ਦੇ ਵਾਸੀਆਂ ਨੇ ਮੁੱਢਲੀਆਂ ਸਹੂਲਤਾਂ ਹਾਸਲ ਕਰਨ ਲਈ ਸਰਕਾਰ ਤੋਂ ਗੁਹਾਰ ਲਾਉਂਦਿਆਂ ਸਥਾਨਕ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਦਾ 13 ਦਾ ਪਟਿਆਲੇ ਦਾ ਧਰਨਾ ਹੁਣ 3 ਜੁਲਾਈ ਨੂੰ - ਰਿਆਲੀ

ਮਜੀਠਾ, 13 ਜੂਨ (ਮਨਿੰਦਰ ਸਿੰਘ ਸੋਖੀ)- ਪੰਜਾਬ ਰਾਜ ਬਿਜਲੀ ਬੋਰਡ ਦੀ ਟੈਕਨੀਕਲ ਸਰਵਿਸ ਯੂਨੀਅਨ ਦੀ ਇਕ ਹੰਗਾਮੀ ਮੀਟਿੰਗ ਸਬ ਡਵੀਜਨ ਮਜੀਠਾ ਦੇ ਪ੍ਰਧਾਨ ਗੁਰਮੀਤ ਸਿੰਘ ਕੋਟਲਾ ਦੀ ਅਗਵਾਈ 'ਚ ਹੋਈ | ਜਿਸ ਵਿਚ ਸਬ ਡਵੀਜਨ ਕਮੇਟੀ ਤੇ ਜਥੇਬੰਦੀ ਦੇ ਸਮੂਹ ਵਰਕਰ ਸ਼ਾਮਿਲ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਅਗਲੇ ਹੁਕਮਾਂ ਤੱਕ ਵਰਕ ਟੂ ਰੂਲ ਕੰਮ ਕਰਨਗੇ- ਪੱਪੂ

ਗੁਰਦਾਸਪੁਰ, 13 ਜੂਨ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਦੱਸਿਆ ਕਿ ਚੇਅਰਮੈਨ ਪਾਵਰਕਾਮ ਪਟਿਆਲਾ ਵਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ ਵਿਚ ਬਿਜਲੀ ਮੁਲਾਜ਼ਮ ਜਾਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਅੱਜ ਤੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX