ਤਾਜਾ ਖ਼ਬਰਾਂ


ਮਾਂ ਨੇ ਭਾਖੜਾ ਨਹਿਰ 'ਚ ਸੁੱਟਿਆ ਬੱਚਾ, ਗੋਤਾਖੋਰਾਂ ਨੇ ਬਚਾਈ ਜਾਨ
. . .  15 minutes ago
ਪਟਿਆਲਾ, 25 ਸਤੰਬਰ- ਅੱਜ ਇੱਕ ਮਾਂ ਨੇ ਆਪਣੇ ਚਾਰ ਸਾਲਾ ਬੱਚੇ ਨੂੰ ਪਟਿਆਲਾ ਨਾਭਾ ਰੋਡ 'ਤੇ ਪੈਂਦੀ ਭਾਖੜਾ ਨਹਿਰ 'ਚ ਸੁੱਟ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਗੋਤਾਖੋਰ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਕਰੀਬ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ...
ਅਰੁਣ ਜੇਤਲੀ ਵਲੋਂ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਬੈਠਕ
. . .  26 minutes ago
ਨਵੀਂ ਦਿੱਲੀ, 25 ਸਤੰਬਰ- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਅੱਜ ਰਾਜਧਾਨੀ ਦਿੱਲੀ ਵਿਖੇ ਸਾਲਾਨਾ ਵਿੱਤੀ ਪ੍ਰਦਰਸ਼ਨ ਸਮੀਖਿਆ ਨੂੰ ਲੈ ਕੇ ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ਦੇ ਮੁਖੀਆਂ ਨਾਲ ਬੈਠਕ ਕੀਤੀ ਜਾ...
ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ
. . .  37 minutes ago
ਸ਼ਿਮਲਾ, 25 ਸਤੰਬਰ- ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਅੱਜ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਦੇ ਸ਼ਿਮਲਾ ਸਥਿਤ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਅੱਜ ਸੂਬੇ ਦੇ ਕਿਸੇ ਵੀ ਇਲਾਕੇ...
ਅੰਮ੍ਰਿਤਸਰ ਨਗਰ ਨਿਗਮ ਵਲੋਂ ਸ਼ਹਿਰ 'ਚ ਤੋੜੀਆਂ ਗਈਆਂ ਖਸਤਾ ਇਮਾਰਤਾਂ
. . .  50 minutes ago
ਅੰਮ੍ਰਿਤਸਰ, 25 ਸਤੰਬਰ (ਹਰਮਿੰਦਰ ਸਿੰਘ)- ਬਰਸਾਤ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਨੂੰ ਵੇਖਦਿਆਂ ਹੋਇਆਂ ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ 'ਚ ਖਸਤਾ ਇਮਾਰਤਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਿਗਮ ਦੀ ਟੀਮ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ...
ਬੱਸ ਅਤੇ ਜੀਪ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਦੀ ਮੌਤ, 7 ਜ਼ਖ਼ਮੀ
. . .  about 1 hour ago
ਜੈਪੁਰ, 25 ਸਤੰਬਰ- ਰਾਜਸਥਾਨ ਦੇ ਦੌਸਾ ਜ਼ਿਲ੍ਹੇ 'ਚ ਅੱਜ ਇੱਕ ਜੀਪ ਅਤੇ ਮਿੰਨੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜ਼ਿਲ੍ਹੇ ਦੇ ਸਿਕੰਦਰਾ ਇਲਾਕੇ 'ਚ ਵਾਪਰਿਆ...
ਸੁਰੱਖਿਅਤ ਹਨ ਹਿਮਾਚਲ ਪ੍ਰਦੇਸ਼ 'ਚ ਫਸੇ ਟ੍ਰੈਕਰ, ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ
. . .  about 1 hour ago
ਸ਼ਿਮਲਾ, 25 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਦੇ ਸਿਸੂ ਇਲਾਕੇ 'ਚ ਫਸੇ ਆਈ. ਆਈ. ਟੀ. ਰੁੜਕੀ ਦੇ ਵਿਦਿਆਰਥੀਆਂ ਸਮੇਤ ਸਾਰੇ 50 ਟ੍ਰੈਕਰ ਸੁਰੱਖਿਅਤ ਹਨ। ਇਸ ਸੰਬੰਧੀ ਜਾਣਕਾਰੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵਲੋਂ ਦਿੱਤੀ...
ਜੰਮੂ-ਕਸ਼ਮੀਰ : ਸੋਪੋਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਮਗਰੋਂ ਸਾਰੇ ਵਿੱਦਿਅਕ ਅਦਾਰੇ ਬੰਦ
. . .  about 1 hour ago
ਸ੍ਰੀਨਗਰ, 25 ਸਤੰਬਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਸੋਪੋਰ 'ਚ ਅੱਜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਤੋਂ ਬਾਅਦ ਇਲਾਕੇ 'ਚ ਸਾਰੇ ਵਿੱਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇੱਥੇ ਮੋਬਾਇਲ ਇੰਟਰਨੈੱਟ ਸੇਵਾ...
ਵੱਡੀ ਗਿਰਾਵਟ ਨਾਲ 73 ਦੇ ਕਰੀਬ ਪਹੁੰਚਿਆ ਰੁਪਿਆ
. . .  about 1 hour ago
ਨਵੀਂ ਦਿੱਲੀ, 25 ਸਤੰਬਰ- ਬੀਤੇ ਹਫ਼ਤੇ ਸੁਧਾਰ ਤੋਂ ਬਾਅਦ ਰੁਪਿਆ ਇੱਕ ਵਾਰ ਫਿਰ ਹੇਠਲੇ ਪੱਧਰ 'ਤੇ ਆ ਗਿਆ ਹੈ। ਮੰਗਲਵਾਰ ਸਵੇਰੇ 9.15 ਵਜੇ ਰੁਪਿਆ ਡਾਲਰ ਦੇ ਮੁਕਾਬਲੇ ਭਾਰੀ ਗਿਰਾਵਟ ਨਾਲ 73 ਦੇ ਕਰੀਬ ਆ ਗਿਆ। ਡਾਲਰ ਦੇ ਮੁਕਾਬਲੇ ਰੁਪਿਆ 33 ਪੈਸੇ...
ਦਾਗੀ ਨੇਤਾਵਾਂ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ, ਚਾਰਜਸ਼ੀਟ ਦੇ ਆਧਾਰ 'ਤੇ ਨਹੀਂ ਕੀਤੀ ਜਾ ਸਕਦੀ ਕਾਰਵਾਈ
. . .  about 2 hours ago
ਨਵੀਂ ਦਿੱਲੀ, 25 ਸਤੰਬਰ- ਦਾਗੀ ਨੇਤਾਵਾਂ ਦੇ ਸਿਆਸੀ ਭਵਿੱਖ 'ਤੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵੱਡਾ ਫ਼ੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਚਾਰਜਸ਼ੀਟ ਦੇ ਆਧਾਰ 'ਤੇ ਉਨ੍ਹਾਂ 'ਤੇ ਕਾਰਵਾਈ ਨਹੀਂ ਕੀਤਾ ਜਾ ਸਕਦੀ ਹੈ। ਚੋਣ ਲੜਨ ਤੋਂ ਰੋਕਣ ਲਈ ਸਿਰਫ਼ ਚਾਰਜਸ਼ੀਟ ਹੀ...
ਏਅਰਸੈੱਲ ਮੈਕਸਿਸ ਕੇਸ : ਪਟਿਆਲਾ ਹਾਊਸ ਕੋਰਟ 'ਚ 8 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 25 ਸਤੰਬਰ- ਏਅਰਸੈੱਲ ਮੈਕਸਿਸ ਕੇਸ 'ਚ ਦੋਸ਼ੀ ਕਾਰਤੀ ਚਿਦੰਬਰਮ ਨੂੰ ਦਿੱਤੀ ਗਈ ਅੰਤਰਿਮ ਸੁਰੱਖਿਆ (ਗ੍ਰਿਫ਼ਤਾਰੀ ਤੋਂ ਰਾਹਤ) ਦੇ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਪਟੀਸ਼ਨ 'ਤੇ ਮੰਗਲਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ...
ਅਸਾਮ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 2 hours ago
ਦਿਸਪੁਰ, 25 ਸਤੰਬਰ- ਅਸਾਮ ਦੇ ਬਾਰਪੋਟਾ ਜ਼ਿਲ੍ਹੇ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 4.7 ਮਾਪੀ ਗਈ। ਭੂਚਾਲ ਕਾਰਨ ਇੱਥੇ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ...
ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵਧਿਆ
. . .  about 3 hours ago
ਹਰੀਕੇ ਪਤਨ 25 ਸਤੰਬਰ ( ਸੰਜੀਵ ਕੁੰਦਰਾ) - ਭਾਰੀ ਮੀਂਹ ਨੇ ਜਿੱਥੇ ਹਰ ਪਾਸੇ ਤਬਾਹੀ ਮਚਾਈ ਹੈ, ਉੱਥੇ ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਵੀ ਪਾਣੀ ਦਾ ਪੱਧਰ ਵਧ ਗਿਆ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹਰੀਕੇ ਹੈੱਡ ਵਰਕਸ ਦੇ 'ਚ ਅੱਪ ਸਟਰੀਮ ਵਿਚ 38363 ਕਿਊਸਕ...
ਪ੍ਰਧਾਨ ਮੰਤਰੀ ਮੋਦੀ ਦਾ ਨਾਂ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ
. . .  about 3 hours ago
ਬੈਂਗਲੁਰੂ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਨਾਮਜ਼ਦਗੀ ਤਾਮਿਲਨਾਡੂ 'ਚ ਭਾਜਪਾ ਦੀ ਸੂਬਾ ਪ੍ਰਧਾਨ ਡਾ. ਤਮਿਲੀਸਾਈ ਸੁੰਦਰਰਾਜਨ ਨੇ ਕੀਤਾ ਹੈ। ਨਾਮਜ਼ਦਗੀ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਯੁਸ਼ਮਾਨ ਭਾਰਤ ਯੋਜਨਾ...
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ
. . .  1 minute ago
ਕੀਰਤਪੁਰ ਸਾਹਿਬ, 25 ਸਤੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ) - ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਅੱਜ ਤੜਕੇ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧ ਗਿਆ, ਜਿਸ ਕਾਰਨ ਦਰਿਆ ਦੇ ਕਿਨਾਰਿਆਂ ਉਪਰ ਵੱਸਦੇ ਪਿੰਡਾਂ ਵਿਚ ਹੜ੍ਹਾਂ ਵਰਗੀ ਸਥਿਤੀ ਬਣ ਗਈ। ਪੰਜਾਬ ਸਰਕਾਰ ਵੱਲੋਂ...
ਦਾਗੀ ਨੇਤਾਵਾਂ ਦੇ ਸਿਆਸੀ ਭਵਿੱਖ 'ਤੇ ਸੁਪਰੀਮ ਕੋਰਟ ਅੱਜ ਸੁਣਾ ਸਕਦਾ ਹੈ ਫ਼ੈਸਲਾ
. . .  1 minute ago
ਨਵੀਂ ਦਿੱਲੀ, 25 ਸਤੰਬਰ - ਦਾਗ਼ੀ ਨੇਤਾਵਾਂ ਨੂੰ ਚੋਣ ਲੜਨ ਤੋਂ ਰੋਕਣ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਅੱਜ ਮੰਗਲਵਾਰ ਨੂੰ ਫ਼ੈਸਲਾ ਸੁਣਾਏਗੀ। ਇਹ ਫ਼ੈਸਲਾ 10.30 ਵਜੇ ਆ ਸਕਦਾ ਹੈ। ਦਰਅਸਲ, ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਗੰਭੀਰ ਦੋਸ਼ਾਂ, ਜਿਨ੍ਹਾਂ ਵਿਚ ਸਜ਼ਾ 5 ਸਾਲ ਤੋਂ ਵੱਧ ਹੋਵੇ...
ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਹੋਈ ਗੋਲੀਬਾਰੀ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਹਿਮਾਚਲ ਪ੍ਰਦੇਸ਼ ਸਰਕਾਰ ਬੱਸਾਂ ਦੇ ਕਿਰਾਏ 'ਚ ਕਰੇਗੀ 24 % ਦਾ ਵਾਧਾ
. . .  1 day ago
ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ ਛਡਿਆ 25650 ਹਜ਼ਾਰ ਕਿਉਸਕ ਪਾਣੀ
. . .  1 day ago
ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ 525.65 ਮੀਟਰ ਪਹੁੰਚਿਆ
. . .  1 day ago
ਤਪਾ ਮੰਡੀ ਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਪਟਿਆਲਾ ਰੈਲੀ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਮੀਟਿੰਗ
. . .  1 day ago
ਗੰਗਕਨਾਲ ਨਹਿਰ 'ਚ ਪਿਆ ਪਾੜ, ਫ਼ਸਲਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ
. . .  1 day ago
ਸੂਬੇ 'ਚ ਮੀਂਹ ਕਾਰਨ ਪੈਦਾ ਹੋਏ ਹਾਲਤਾਂ ਨੂੰ ਦੇਖਦਿਆਂ ਕੈਪਟਨ ਨੇ ਬੁਲਾਈ ਐਮਰਜੈਂਸੀ ਬੈਠਕ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸਿੱਕਮ ਨੂੰ ਦਿੱਤਾ ਪਹਿਲੇ ਹਵਾਈ ਅੱਡੇ ਦਾ ਤੋਹਫ਼ਾ
. . .  1 day ago
ਚੰਡੀਗੜ੍ਹ : ਪੁਲ 'ਤੇ ਪਾਣੀ ਆਉਣ ਕਾਰਨ ਫਸੀ ਕਾਰ, ਟਲਿਆ ਵੱਡਾ ਹਾਦਸਾ
. . .  1 day ago
ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਪੰਜਾਬ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਸੰਗਰੂਰ 'ਚ ਮੀਂਹ ਅਤੇ ਹਵਾਵਾਂ ਨੇ ਪੱਕਣ ਕਿਨਾਰੇ ਆਈ ਫ਼ਸਲ ਵਿਛਾਈ
. . .  1 day ago
ਭਾਰੀ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਡਰੇਨ 'ਚ ਡਿੱਗੀ ਕਾਰ, ਪਿਉ-ਪੁੱਤ ਦੀ ਮੌਤ
. . .  1 day ago
ਮੀਂਹ ਕਾਰਨ ਹੁਸ਼ਿਆਰਪੁਰ 'ਚ ਡਿੱਗੇ ਦਰਜਨਾਂ ਘਰ, ਪਰਿਵਾਰਾਂ ਨੇ ਧਰਮਸ਼ਾਲਾ 'ਚ ਲਈ ਸ਼ਰਨ
. . .  1 day ago
ਡੇਅਰੀ ਦੀ ਡਿੱਗੀ ਛੱਤ, 15 ਪਸ਼ੂ ਮਲਬੇ ਹੇਠਾਂ ਦੱਬੇ
. . .  1 day ago
ਪਿੰਡ ਉੱਗਰ ਔਲਖ 'ਚ ਗਰੀਬ ਪਰਿਵਾਰ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਪਤੀ ਪਤਨੀ ਜ਼ਖਮੀ
. . .  1 day ago
ਸੰਗਰੂਰ 'ਚ ਡੇਂਗੂ ਕਹਿਰ ਲਗਾਤਾਰ ਜਾਰੀ, 243 ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ: ਭਾਰੀ ਮੀਂਹ ਕਾਰਨ ਝੋਨੇ ਤੇ ਨਰਮੇ ਦੀ ਪੱਕੀ ਫ਼ਸਲ ਹੋਈ ਖਰਾਬ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਕੀਤੀ ਅਪੀਲ
. . .  1 day ago
ਪੰਜਾਬ ਅਤੇ ਹਰਿਆਣਾ 'ਚ ਆਉਣ ਵਾਲੇ ਕੁਝ ਘੰਟਿਆ ਦੌਰਾਨ ਮੀਂਹ ਪੈਣ ਦੀ ਸੰਭਾਵਨਾ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਮਹਿੰਗਰੋਵਾਲ ਚੋਅ 'ਚ ਆਇਆ ਪਾਣੀ
. . .  1 day ago
ਪਟਿਆਲਾ 'ਚ ਬਰਸਾਤ ਨੇ ਕੀਤਾ ਜਲ ਥਲ, ਕਈ ਮਕਾਨ ਦੀਆਂ ਡਿੱਗੀਆਂ ਛੱਤਾਂ ਅਤੇ ਕੰਧਾਂ
. . .  1 day ago
ਨਸ਼ੇੜੀ ਪਿਤਾ ਨੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ
. . .  1 day ago
ਦਰਖ਼ਤ ਟੁੱਟਣ ਨਾਲ ਨਵਾਂਸ਼ਹਿਰ ਦਾ ਟੁੱਟਿਆ ਰਾਹੋਂ ਨਾਲੋਂ ਲਿੰਕ
. . .  about 1 hour ago
ਸੁਖਨਾ ਝੀਲ ਦੇ ਗੇਟ ਖੁੱਲਣ ਕਾਰਨ ਘੱਗਰ ਕਿਨਾਰੇ ਵਸੇ ਪਿੰਡਾਂ ਨੂੰ ਜਾਰੀ ਕੀਤਾ ਗਿਆ ਅਲਰਟ
. . .  about 1 hour ago
ਦਹਾਕਿਆਂ ਬਾਅਦ ਖੋਲ੍ਹੇ ਗਏ ਸੁਖਨਾ ਝੀਲ ਦੇ ਗੇਟ
. . .  about 1 hour ago
ਬਮਿਆਲ 'ਚ ਉਝ ਦਰਿਆ ਦਾ ਪਾਣੀ ਹੋਇਆ ਬੇਕਾਬੂ, ਸੀਮਾ ਸੁਰੱਖਿਆ ਬਲ ਦੀਆਂ ਡੁੱਬੀਆਂ ਪੰਜ ਚੌਕੀਆਂ
. . .  about 1 hour ago
ਭਾਰੀ ਮੀਂਹ ਕਾਰਨ ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹੇ ਜਾ ਸਕਦੇ ਹਨ ਗੇਟ
. . .  about 1 hour ago
ਭਾਰੀ ਬਰਸਾਤ ਦੇ ਚੱਲਦਿਆਂ ਰਾਵੀ ਦਰਿਆ 'ਚ ਹੜ੍ਹ
. . .  about 1 hour ago
7 ਅਕਤੂਬਰ ਦੀ ਪਟਿਆਲਾ ਰੈਲੀ 'ਚ ਲੋਕਤੰਤਰ ਦੇ ਘਾਣ ਦੀਆਂ ਸਾਜ਼ਿਸ਼ਾਂ ਹੋਵੇਗਾ ਪਰਦਾਫਾਸ਼- ਚੀਮਾ
. . .  about 1 hour ago
ਮੋਹਾਲੀ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ
. . .  about 1 hour ago
ਘਰਿੰਡਾ 'ਚ ਆਕਾਸ਼ਵਾਣੀ ਦੇ 20 ਕਿਲੋਵਾਟ ਟਰਾਂਸਮੀਟਰ ਦਾ ਉਦਘਾਟਨ
. . .  8 minutes ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 32 ਜੇਠ ਸੰਮਤ 550
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਤਰਨਤਾਰਨ

ਦਫ਼ਤਰਾਂ 'ਚੋਂ ਜਾਰੀ ਕੀਤੇ ਹੁਕਮਾਂ ਨੂੰ ਠੇਂਗਾ ਦਿਖਾਉਂਦਿਆਂ ਕਿਸਾਨਾਂ ਨੇ ਭਰ ਗਰਮੀ 'ਚ ਲਾਇਆ ਝੋਨਾ

ਤਰਨ ਤਾਰਨ, 13 ਜੂਨ (ਹਰਿੰਦਰ ਸਿੰਘ)—ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕਿਸਾਨਾਂ ਨੂੰ ਝੋਨੇ ਦੀ ਬਿਜਾਈ 20 ਜੂਨ ਤੋਂ ਬਾਅਦ ਕੀਤੇ ਜਾਣ ਦੇ ਦਿੱਤੇ ਫ਼ਰਮਾਨ ਦੀ ਪ੍ਰਵਾਹ ਨਾ ਕਰਦਿਆਂ ਕਿਸਾਨਾਂ ਨੇ ਜ਼ਿਲ੍ਹਾ ਤਰਨ ਤਾਰਨ ਦੇ ਇਕ ਦਰਜਨ ਦੇ ਕਰੀਬ ਪਿੰਡਾਂ ਵਿਚ ਜਿਥੇ ਝੋਨਾ ਲਾ ਕੇ ਸਰਕਾਰੀ ਹੁਕਮਾਂ ਨੂੰ ਠੇਂਗਾ ਦਿਖਾਇਆ, ਉਥੇ ਲਾਏ ਹੋਏ ਝੋਨੇ ਦੀ ਰਖਵਾਲੀ ਕਰਨ ਲਈ ਵੀ ਵੱਡੀ ਗਿਣਤੀ ਵਿਚ ਕਿਸਾਨ ਪਿੰਡਾਂ ਵਿਚ ਬੈਠ ਗਏ | ਦੂਸਰੀ ਤਰਫ਼ ਖ਼ੇਤੀਬਾੜੀ ਮਹਿਕਮੇ ਦੇ ਅਧਿਕਾਰੀ ਅਤੇ ਕਰਮਚਾਰੀ ਝੋਨਾ ਲਾਉਣ ਵਾਲੀਆਂ ਕੁਝ ਥਾਵਾਂ 'ਤੇ ਝੋਨਾ ਵਾਹੁਣ ਲਈ ਪਹੁੰਚੇ, ਪਰ ਕਿਸਾਨਾਂ ਦੇ ਭਾਰੀ ਵਿਰੋਧ ਅੱਗੇ ਬੇਵੱਸ ਹੋ ਕੇ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ | ਪ੍ਰਸ਼ਾਸਨਿਕ ਅਧਿਕਾਰੀ ਏ.ਸੀ. ਕਮਰਿਆਂ ਵਿਚ ਕੰਮ ਕਰਦੇ ਦਿਖਾਈ ਦਿੱਤੇ ਅਤੇ ਕਿਸਾਨ ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਭਰ ਗਰਮੀ ਵਿਚ ਕਿਸਾਨਾਂ ਦੀ ਢਾਲ ਬਣ ਕੇ ਝੋਨਾ ਲਾਉਂਦੇ ਰਹੇ | 20 ਜੂਨ ਤੋਂ ਬਾਅਦ ਝੋਨਾ ਲਾਉਣ ਦੇ ਸਰਕਾਰੀ ਫ਼ਰਮਾਨ ਹਰ ਜ਼ਿਲ੍ਹੇ ਵਿਚ ਸਰਕਾਰ ਵਲੋਂ ਭੇਜੇ ਗਏ ਸਨ ਅਤੇ ਇਹ ਸਖ਼ਤੀ ਨਾਲ ਕਿਹਾ ਗਿਆ ਸੀ ਕਿ ਜੋ ਵੀ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ ਬੀਜੇਗਾ, ਉਸ ਦਾ ਬੀਜਿਆ ਝੋਨਾ ਪੁਲਿਸ ਦੀ ਸਹਾਇਤਾ ਨਾਲ ਵਾਹ ਦਿੱਤਾ ਜਾਵੇ | ਸਰਕਾਰੀ ਹੁਕਮਾਂ ਨੂੰ ਠੇਂਗਾ ਦਿਖਾਉਂਦੇ ਹੋਏ ਕਿਸਾਨ ਜਥੇਬੰਦੀਆਂ ਇਸ ਸਰਕਾਰੀ ਫ਼ਰਮਾਨ ਦਾ ਵਿਰੋਧ ਕਰ ਰਹੀਆਂ ਹਨ ਅਤੇ ਬਜਿਦ ਕਿਸਾਨਾਂ ਨੇ ਸਰਕਾਰੀ ਫ਼ਰਮਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਝੋਨਾ ਲਾ ਕੇ ਉਸ ਦੀ ਰਖਵਾਲੀ ਲਈ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਕੀਤੇ | ਜ਼ਿਲ੍ਹਾ ਤਰਨ ਤਾਰਨ ਵਿਚ ਪਿੰਡ ਠੱਠਗੜ੍ਹ, ਨੰਦਪੁਰ, ਮਨਿਹਾਲਾ ਜੈ ਸਿੰਘ, ਵਰਨਾਲਾ, ਬਰਵਾਲਾ, ਛੀਨਾ ਬਿਧੀ ਚੰਦ, ਨੌਸ਼ਹਿਰਾ ਢਾਲਾ, ਮਾਣਕਪੁਰਾ, ਜੌਹਲ ਰਾਜੂ ਸਿੰਘ, ਬਹਾਦਰਗੜ੍ਹ ਆਦਿ ਤੋਂ ਇਲਾਵਾ ਹੋਰ ਪਿੰਡਾਂ ਵਿਚ ਝੋਨਾ ਲਾ ਦਿੱਤਾ ਹੈ | ਕਈ ਥਾਵਾਂ 'ਤੇ ਖ਼ੇਤੀਬਾੜੀ ਵਿਭਾਗ ਦੇ ਅਧਿਕਾਰੀ ਝੋਨਾ ਵਾਹੁਣ ਲਈ ਪਹੁੰਚੇ ਪਰ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਝੋਨਾ ਨਹੀਂ ਵਾਹ ਸਕੇ | ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਕੰਵਲਪ੍ਰੀਤ ਸਿੰਘ ਪੰਨੂੰ, ਸਤਨਾਮ ਸਿੰਘ ਪੰਨੂੰ, ਸਵਿੰਦਰ ਸਿੰਘ ਚੁਤਾਲਾ, ਗੁਰਲਾਲ ਸਿੰਘ ਪੰਡੋਰੀ ਆਦਿ ਨੇ ਕਿਹਾ ਕਿ ਸਰਕਾਰੀ ਨਾਦਰਸ਼ਾਹੀ ਫ਼ਰਮਾਨ ਦੇ ਅੱਗੇ ਕਿਸਾਨ ਨਹੀਂ ਝੁਕਣਗੇ | ਉਨ•ਾਂ ਕਿਹਾ ਕਿ ਜੇਕਰ ਸਰਕਾਰ ਨੂੰ ਪਾਣੀ ਦਾ ਪੱਧਰ ਹੇਠਾਂ ਜਾਣ ਦੀ ਸਚਮੁੱਚ ਚਿੰਤਾ ਹੋਵੇ ਤਾਂ ਉਹ ਝੋਨੇ ਦੇ ਬਦਲ ਵਲੋਂ ਦਿੱਤੀ ਜਾਣ ਵਾਲੀ ਫ਼ਸਲ ਦਾ ਲਾਹੇਵੰਦ ਮੁੱਲ ਤੈਅ ਕਰਕੇ ਮੰਡੀਕਰਨ ਦਾ ਯੋਗ ਪ੍ਰਬੰਧ ਕਰੇ | ਕਿਸਾਨ ਝੋਨਾ ਬਿਲਕੁਲ ਨਹੀਂ ਲਗਾਉਣਗੇ | ਦੂਜੀ ਤਰਫ਼ ਏ.ਡੀ.ਸੀ. ਸੰਦੀਪ ਰਿਸ਼ੀ ਦਾ ਹੁਕਮ ਹੈ ਕਿ ਝੋਨਾ 20 ਜੂਨ ਤੋਂ ਬਾਅਦ ਹੀ ਲਗਾਇਆ ਜਾਵੇ, ਜਿਸ ਦੀ ਪਾਲਣਾ ਹਰ ਹੀਲੇ ਕੀਤੇ ਜਾਵੇਗੀ |

ਲੱਗੇ ਝੋਨੇ ਨੂੰ ਮਹਿਕਮੇ ਤੋਂ ਬਚਾਉਣ ਲਈ ਕਿਸਾਨ ਮਜ਼ਦੂਰ ਖੇਤਾਂ 'ਚ ਡਟੇ ਰਹੇ

ਪੱਟੀ, 13 ਜੂਨ (ਅਵਤਾਰ ਸਿੰਘ)-ਪਿੰਡ ਨੰਦਪੁਰ ਵਿਖੇ ਕਿਸਾਨ ਮੰਗਲ ਸਿੰਘ ਆਪਣੇ ਖੇਤਾਂ ਵਿਚ ਕੱਦੂ ਕਰਕੇ ਝੋਨਾ ਲਾ ਰਿਹਾ ਸੀ ਤਾਂ ਮੰਗਲਵਾਰ ਸ਼ਾਮ ਦੇ ਟਾਇਮ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਭਾਰੀ ਫੋਰਸ ਲੈ ਕੇ ਗਏ ਅਤੇ ਕਿਸਾਨ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਇਸ ...

ਪੂਰੀ ਖ਼ਬਰ »

ਜ਼ਮੀਨ 'ਚ ਬਿਜਲੀ ਦੇ ਖੰਭੇ ਗੱਡਣ ਤੋਂ ਰੋਕਣ 'ਤੇ ਮਾਰੀਆਂ ਸੱਟਾਂ

ਤਰਨਤਾਰਨ, 13 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜਮੀਨ ਵਿਚ ਨਾਜਾਇਜ ਤੌਰ ਤੇ ਬਿਜਲੀ ਦੇ ਖੰਭੇ ਗੱਡਣ ਤੋਂ ਰੋਕਣ ਤੇ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਤੋਂ ਇਲਾਵਾ 5 ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ

ਫਤਿਆਬਾਦ, 13 ਜੂਨ (ਹਰਵਿੰਦਰ ਸਿੰਘ ਧੂੰਦਾ)-ਜ਼ਿਲ੍ਹਾ ਤਰਨ ਤਾਰਨ ਦੇ ਪੁਲਿਸ ਮੁਖੀ ਦਰਸ਼ਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ ਸ਼ਰਾਰਤੀ ਅਨਸਰ ਲੁਟੇਰਿਆਂ ਅਤੇ ਨਸ਼ੇ ਦੇ ਸੌਦਾਗਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ...

ਪੂਰੀ ਖ਼ਬਰ »

ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਕਾਬੂ, ਇਕ ਫਰਾਰ

ਤਰਨਤਾਰਨ, 13 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ ਜਦਕਿ ਇਕ ਵਿਅਕਤੀ ਫਰਾਰ ਹੋਣ 'ਚ ...

ਪੂਰੀ ਖ਼ਬਰ »

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਇਨਸਾਫ ਮੋਰਚੇ ਦਾ ਸਮਰਥਨ

ਤਰਨ ਤਾਰਨ, 13 ਜੂਨ (ਹਰਿੰਦਰ ਸਿੰਘ)-ਬਰਗਾੜੀ ਵਿਖੇ ਸ਼ੁਰੂ ਕੀਤੇ ਗਏ ਮੋਰਚੇ ਦਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਇਸ ਸਬੰਧ ਵਿਚ ਸ੍ਰੀ ਅਕਾਲ ਤਖਤ ...

ਪੂਰੀ ਖ਼ਬਰ »

ਔਰਤ ਨਾਲ ਮਾਰਕੁੱਟ ਕਰਨ 'ਤੇ ਕੇਸ ਦਰਜ

ਤਰਨਤਾਰਨ, 13 ਜੂਨ (ਪ੍ਰਮਜੀਤ ਜੋਸ਼ੀ)-ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਇਕ ਔਰਤ ਨਾਲ ਮਾਰਕੁੱਟ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਤੋਂ ਇਲਾਵਾ 8 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ | ਐੱਸ.ਪੀ (ਡੀ) ਤਿਲਕ ਰਾਜ ਨੇ ਦੱਸਿਆ ਕ ...

ਪੂਰੀ ਖ਼ਬਰ »

ਨੌਜਵਾਨ ਬੋਹੜ ਸਿੰਘ ਦਾ ਲੈਫਟੀਨੈਂਟ ਕੈਪਟਨ ਬਣਨ 'ਤੇ ਵਲਟੋਹਾ ਨਿਵਾਸੀਆਂ ਵਲੋਂ ਭਰਵਾਂ ਸਵਾਗਤ

ਅਮਰਕੋਟ, 13 ਜੂਨ (ਭੱਟੀ)-ਸਰਹੱਦੀ ਪਿੰਡ ਵਲਟੋਹਾ ਦੇ ਨੌਜਵਾਨ ਬੋਹੜ ਸਿੰਘ ਦੇ ਲੈਫਟੀਨੈਂਟ ਕੈਪਟਨ ਬਣਨ 'ਤੇ ਪਿੰਡ ਪਹੁੁੰਚਣ ਉਪਰੰਤ ਪਿੰਡ ਵਾਸੀਆਂ ਨੇ ਬੋਹੜ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਇਸ ਪ੍ਰਾਪਤੀ ਲਈ ਖ਼ੁਸ਼ੀ ਦਾ ਇਜ਼ਹਾਰ ਨੌਜਵਾਨ ਦੇ ਪਰਿਵਾਰ ਨੂੰ ...

ਪੂਰੀ ਖ਼ਬਰ »

ਮੈਂਬਰ ਪਾਰਲੀਮੈਂਟ ਜਥੇ: ਬ੍ਰਹਮਪੁਰਾ ਹਲਕਾ ਖਡੂਰ ਸਾਹਿਬ ਦੇ ਵਿਕਾਸ ਕਾਰਜਾਂ 'ਚ ਖੜੋਤ ਨਹੀਂ ਆਉਣ ਦੇਣਗੇ¸ਰਵਿੰਦਰ ਬ੍ਰਹਮਪੁਰਾ

ਤਰਨ ਤਾਰਨ, 13 ਜੂਨ (ਹਰਿੰਦਰ ਸਿੰਘ)-ਮੈਂਬਰ ਪਾਰਲੀਮੈਂਟ ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਹਲਕਾ ਖਡੂਰ ਸਾਹਿਬ ਦੇ ਵਿਕਾਸ ਕਾਰਜਾਂ ਲਈ ਵੱਡੀਆਂ ਗ੍ਰਾਂਟਾਂ ਐਲਾਨੀਆਂ ਜਾ ਰਹੀਆਂ ਹਨ | ਹਲਕੇ ਦੇ ਪਿੰਡਾਂ ਵਿਚ ਪੈਂਦੀਆਂ ਿਲੰਕ ਸੜਕਾਂ ਨਵੀਆਂ ਬਣਾਉਣ ਦੇ ਨਾਲ-ਨਾਲ ...

ਪੂਰੀ ਖ਼ਬਰ »

ਹਰੀਕੇ ਝੀਲ ਬਣੇਗੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ¸ਵਿਧਾਇਕ ਗਿੱਲ

ਹਰੀਕੇ ਪੱਤਣ, 13 ਜੂਨ (ਸੰਜੀਵ ਕੁੰਦਰਾ)-ਵਿਸ਼ਵ ਪ੍ਰਸਿੱਧ ਹਰੀਕੇ ਝੀਲ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ | ਜਿਥੇ ਇਸ ਪਲਾਨ ਨਾਲ ਦੇਸ਼ ਵਿਦੇਸ਼ ਤੋਂ ਸੈਲਾਨੀ ਝੀਲ ਪ੍ਰਤੀ ਆਕਰਸ਼ਿਤ ਹੋਣਗੇ, ...

ਪੂਰੀ ਖ਼ਬਰ »

ਕੈਲਸ਼ੀਅਮ ਕਾਰਬਾਈਡ ਨਾਲ ਪਕਾਇਆ ਅੰਬ, ਕੇਲਾ ਤੇ ਪਪੀਤਾ ਲੋਕਾਂ ਦੀ ਸਿਹਤ ਕਰ ਰਿਹੈ ਖਰਾਬ¸ਡਾ. ਪਨੂੰ

ਪੱਟੀ, 13 ਜੂਨ (ਅਵਤਾਰ ਸਿੰਘ ਖਹਿਰਾ)-ਸਿਹਤ ਲਈ ਫਾਇਦੇਮੰਦ ਮੰਨੇ ਜਾਣ ਵਾਲੇ ਅੰਬ, ਕੇਲਾ ਤੇ ਪਪੀਤਾ ਫਲ ਲੋਕਾਂ ਨੂੰ ਫਾਇਦਾ ਦੇਣ ਦੀ ਬਜਾਏ ਨੁਕਸਾਨ ਕਰ ਸਕਦੇ ਹਨ, ਕਿੳਾੁਕਿ ਇਨ੍ਹਾਂ ਨੂੰ ਕੈਲਸ਼ੀਅਮ ਕਾਰਬਾਈਡ ਨਾਲ ਪਕਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਡਾ. ਗੁਰਪ੍ਰੀਤ ...

ਪੂਰੀ ਖ਼ਬਰ »

ਸਾਲਾਨਾ ਮੇਲੇ ਦੇ ਸਬੰਧ 'ਚ ਅਖੰਡ ਪਾਠਾਂ ਦੀ ਲੜੀ ਆਰੰਭ

ਸ਼ਾਹਬਾਜ਼ਪੁਰ, 13 ਜੂਨ (ਪ੍ਰਦੀਪ ਬੇੇਗੇਪੁਰ)¸ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਭਗਤ ਔਲਖਾਂ ਦੇ ਵਡੇਰੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਸੁਰਜਨ ਸਾਹਿਬ ਦਾ ਸਾਲਾਨਾ ਮੇਲਾ ਜੋ 17, 18 ਅਤੇ 19 ਜੂਨ ਨੂੰ ਮੁੱਖ ਸੇਵਾਦਾਰ ਬਾਬਾ ਗੁਰਮੇਜ ਸਿੰਘ ਢੋਟੀ ਦੀ ...

ਪੂਰੀ ਖ਼ਬਰ »

ਪਿੰਡ ਗੰਡੀਵਿੰਡ 'ਚ ਅਕਾਲੀ ਦਲ ਦੇ ਵਰਕਰਾਂ ਗਲੀਆਂ ਨਾਲੀਆਂ ਦੀ ਰਿਪੇਅਰ ਕਰਵਾਈ

ਸਰਾਏਾ ਅਮਾਨਤ ਖਾਂ, 13 ਜੂਨ (ਨਰਿੰਦਰ ਸਿੰਘ ਦੋਦੇ)¸ਪਿੰਡ ਗੰਡੀਵਿੰਡ 'ਚ ਕਾਫ਼ੀ ਲੰਮੇ ਸਮੇਂ ਤੋਂ ਟੁੱਟੀਆਂ ਗਲੀਆਂ, ਨਾਲੀਆਂ ਅਕਾਲੀ ਦਲ ਦੇ ਵਰਕਰਾਂ ਵਲੋਂ ਆਪਣੀ ਜੇਬ 'ਚ ਪੈਸੇ ਖ਼ਰਚ ਕਰਕੇ ਰਿਪੇਅਰ ਕਰਵਾਈਆਂ ਗਈਆਂ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ

ਪੱਟੀ, 13 ਜੂਨ (ਪ੍ਰਭਾਤ ਮੌਾਗਾ)¸ਪੁਲਿਸ ਥਾਣਾ ਪੱਟੀ ਦੀਆਂ ਦੋ ਪਾਰਟੀਆਂ ਵਲੋਂ ਕੀਤੀ ਜਾ ਰਹੀ ਗਸ਼ਤ ਦੌਰਾਨ ਵੱਖ-ਵੱਖ ਜਗ੍ਹਾ ਤੋਂ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜੇਸ਼ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਸਕੀਮ ਪ੍ਰਤੀ ਗਠਿਤ ਟੀਮ ਨੇ ਫ਼ਲਾਂ ਦੀ ਪਕਾਈ ਸਬੰਧੀ ਕੀਤਾ ਜਾਗਰੂਕ

ਤਰਨ ਤਾਰਨ, 13 ਜੂਨ (ਲਾਲੀ ਕੈਰੋਂ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਤੰਦਰੁਸਤ ਪੰਜਾਬ ਸਕੀਮ ਤਹਿਤ ਡਿਪਟੀ ਕਮਿਸ਼ਨਰ ਵਲੋਂ ਟੀਮ ਗਠਿਤ ਕਰਕੇ ਤਰਨਤਾਰਨ ਜ਼ਿਲ੍ਹੇ ਵਿਚ ਫ਼ਲਾਂ ਦੀ ਪਕਾਈ ਸਬੰਧੀ ਜਾਂਚ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਗਠਿਤ ਟੀਮ ਵਿਚ ਡਾ: ...

ਪੂਰੀ ਖ਼ਬਰ »

ਪਿੰਡ ਅਮੀਰਕੇ ਵਿਖੇ ਡੈਪੋ ਅਧੀਨ ਸਿਹਤ ਮਹਿਕਮੇ ਵਲੋਂ ਕੈਂਪ

ਅਮਰਕੋਟ, 13 ਜੂਨ (ਭੱਟੀ)-ਪਿੰਡ ਅਮੀਰਕੇ ਵਿਖੇ ਪੰਚਾਇਤ ਦੇ ਸਹਿਯੋਗ ਨਾਲ ਸਿਹਤ ਮਹਿਕਮੇਂ ਵਲੋਂ ਡੈਪੋ ਅਧੀਨ ਕੈਂਪ ਲਗਾ ਕੇ ਪਿੰਡ ਵਾਸੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾਇਆ ਗਿਆ | ਇਸ ਮੌਕੇ ਐੱਸ.ਐੱਮ.ਓ. ਡਾ: ਇੰਦਰਮੋਹਨ ਗੁਪਤਾ ਤੇ ਡਾ: ਰਾਜਨ ਨੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਦੀ ਥਾਂ ਕਰ ਰਹੀ ਡਰਾਮੇ-ਔਲਖ

ਮੀਆਂ ਵਿੰਡ, 13 ਜੂਨ (ਗੁਰਪਰਤਾਪ ਸਿੰਘ ਸੰਧੂ)-ਕਾਂਗਰਸ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਪੁਤਲੇ ਫੂਕ ਕੇ ਮਹਿੰਗਾਈ ਘੱਟ ਕਰਨ ਦੇ ਡਰਾਮੇ ਕਰ ਰਹੀ ਹੈ | ਕਾਂਗਰਸ ਸਰਕਾਰ ਨੂੰ ਸੱਤਾ ਵਿਚ ਆਇਆਂ ਸਵਾ ਸਾਲ ਤੋਂ ਉਪਰ ਹੋ ਗਿਆ ਹੈ ਪਰ ਅਕਾਲੀ ਦਲ ਨੂੰ ਭੰਡਣ ਤੋਂ ...

ਪੂਰੀ ਖ਼ਬਰ »

ਵਿਧਾਇਕ ਗਿੱਲ ਨੇ ਮਨਾਵਾਂ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ

ਹਰੀਕੇ ਪੱਤਣ, 13 ਜੂਨ (ਸੰਜੀਵ ਕੁੰਦਰਾ)-ਸੀਨੀਅਰ ਕਾਂਗਰਸੀ ਆਗੂ ਜਥੇਦਾਰ ਅਮਰੀਕ ਸਿੰਘ ਮਨਾਵਾਂ ਦੀ ਭਰਜਾਈ ਅਤੇ ਯੂਥ ਆਗੂ ਜੁਗਰਾਜ ਸਿੰਘ ਮਨਾਵਾਂ ਦੀ ਦਾਦੀ ਕਸ਼ਮੀਰ ਕੌਰ ਸੰਧੂ ਜਿਨ੍ਹਾਂ ਦਾ 3 ਜੂਨ ਨੂੰ ਦਿਹਾਂਤ ਹੋ ਗਿਆ ਸੀ | ਇਸ ਮੌਕੇ ਹਲਕਾ ਪੱਟੀ ਦੇ ਵਿਧਾਇਕ ...

ਪੂਰੀ ਖ਼ਬਰ »

ਦਰਖਾਸਤ ਦੇਣ ਦੇ ਬਾਵਜੂਦ ਛੱਪੜ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਿਖ਼ਲਾਫ਼ ਨਹੀਂ ਹੋ ਰਹੀ ਕਨੂੰਨੀ ਕਾਰਵਾਈ

ਖਡੂਰ ਸਾਹਿਬ, 13 ਜੂਨ (ਮਾਨ ਸਿੰਘ)-ਨੇੜਲੇ ਪਿੰਡ ਛੱਜਲਵੱਡੀ ਦੇ ਵਸਨੀਕ ਵਿਅਕਤੀਆਂ ਨਿਰਭੈਅ ਸਿੰਘ, ਪ੍ਰਗਟ ਸਿੰਘ, ਸੁਖਚੈਨ ਸਿੰਘ, ਬਾਬਾ ਕੁਲਤਾਰ ਸਿੰਘ, ਜਸਬੀਰ ਸਿੰਘ, ਜਗਰੂਪ ਸਿੰਘ, ਹਰਚਰਨ ਸਿੰਘ ਆਦਿ ਨੇ ਕਸਬਾ ਖਡੂਰ ਸਾਹਿਬ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਵਲੋਂ 16 ਨੂੰ ਮੋਦੀ ਸਰਕਾਰ ਦੇ ਸਾੜੇ ਜਾਣਗੇ ਪੁਤਲੇ

ਤਰਨ ਤਾਰਨ, 13 ਜੂਨ (ਹਰਿੰਦਰ ਸਿੰਘ)¸ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ 16 ਜੂਨ ਨੂੰ ਪੰਜਾਬ ਭਰ ਵਿਚ ਪੈਟਰੋਲ ਡੀਜ਼ਲ ਉੱਪਰ ਅਸਲ ਕੀਮਤ ਤੋਂ ਵੱਧ ਟੈਕਸ ਵਸੂਲਣ ਵਿਰੁੱਧ ਅਤੇ ਕਿਸਾਨੀ ਵਰਤੋਂ ਲਈ ਅੱਧੀ ਕੀਮਤ 'ਤੇ ਡੀਜ਼ਲ ਦੇਣ ਦੀ ਮੰਗ ਨੂੰ ਲੈ ਕੇ ਭਾਜਪਾ ਦੀ ਕੇਂਦਰ ਦੀ ...

ਪੂਰੀ ਖ਼ਬਰ »

ਪਿੰਡ ਬਦੇਸ਼ੇ ਤੇ ਸਰਲੀ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ

ਖਡੂਰ ਸਾਹਿਬ, ਮੀਆਂਵਿੰਡ, 13 ਜੂਨ (ਅਮਰਪਾਲ ਸਿੰਘ, ਗੁਰਪ੍ਰਤਾਪ ਸਿੰਘ)-ਨੇੜਲੇ ਪਿੰਡ ਬਦੇਸ਼ੇ ਅਤੇ ਹਰਦੋ ਸਰਲੀ ਵਿਖੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਏ ਗਏ | ਐਸ.ਡੀ.ਐਮ. ਖਡੂਰ ਸਾਹਿਬ ਪੱਲਵੀ ਚੌਧਰੀ ਦੀਆਂ ...

ਪੂਰੀ ਖ਼ਬਰ »

ਸਮਾਜ ਸੇਵੀ ਮਾਸਟਰ ਗੁਰਬੀਰ ਸਿੰਘ ਐਮਾ ਦਾ ਸਨਮਾਨ

ਝਬਾਲ, 12 ਜੂਨ (ਸੁਖਦੇਵ ਸਿੰਘ)- ਗੁਰਦੁਆਰਾ ਬੀੜ ਬਾਬਾ ਬੁੱਢਾ ਦੀਆਂ ਜ਼ਮੀਨਾਂ 'ਤੇ ਕਾਬਜ਼ ਵਿਅਕਤੀਆਂ ਕੋਲੋਂ ਅਦਾਲਤੀ ਪ੍ਰਕਿਰਿਆ ਰਾਹੀਂ ਜ਼ਮੀਨਾਂ ਛੁਡਾਉਣ ਲਈ ਸ਼ੋ੍ਰਮਣੀ ਕਮੇਟੀ ਦਾ ਸਾਥ ਦੇ ਰਹੇ ਮਾਸਟਰ ਗੁਰਬੀਰ ਸਿੰਘ ਐਮਾ ਨੂੰ ਸੇਵਾ-ਮੁਕਤ ਹੋਏ ਨਿੱਜੀ ਸਹਾਇਕ ...

ਪੂਰੀ ਖ਼ਬਰ »

ਗੁਰੂ ਕਾ ਲੰਗਰ ਤੇ ਛਬੀਲ ਲਗਾਈ

ਮੀਆਂ ਵਿੰਡ, 13 ਜੂਨ (ਗੁਰਪਰਤਾਪ ਸਿੰਘ ਸੰਧੂ)- ਮੀਆਂਵਿੰਡ ਦੇ ਨੌਜਵਾਨਾਂ ਅਤੇ ਆਸਟ੍ਰੇਲੀਆ ਨਿਵਾਸੀ ਸਰਬਿੰਦਰ ਸਿੰਘ ਦੇ ਪਰਿਵਾਰ ਵਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਕਾ ਲੰਗਰ ਅਤੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਡਾ. ...

ਪੂਰੀ ਖ਼ਬਰ »

ਰੰਜਿਸ਼ ਤਹਿਤ ਗਲੀ 'ਚ ਜਾਂਦੇ ਵਿਅਕਤੀ ਨੂੰ ਕੁੱਟਮਾਰ ਕਰ ਕੇ ਰੱਸਿਆਂ ਨਾਲ ਬੰਨਿਆ

ਸਰਾਏਾ ਅਮਾਨਤ ਖਾਂ, 13 ਜੂਨ (ਨਰਿੰਦਰ ਸਿੰਘ ਦੋਦੇ)¸ਕਮਿਊਨਿਟੀ ਹੈਂਲਥ ਸੈਂਟਰ ਕਸੇਲ 'ਚ ਜੇਰੇ ਇਲਾਜ ਪਰਮਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ 8 ਜੂਨ ਨੂੰ ਗਲੀ ਵਿਚ ਜਾ ਰਹੇ ਪਰਮਜੀਤ ਸਿੰਘ ਨੂੰ ਇਕ ਪਰਿਵਾਰ ਦੇ ਮੈਂਬਰਾਂ ...

ਪੂਰੀ ਖ਼ਬਰ »

ਖੇਡਾਂ ਨਾਲ ਜੋੜਨ ਤੋਂ ਇਲਾਵਾ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿੱਤਾ ਜਾਵੇਗਾ-ਰਵੀਸ਼ੇਰ ਯੂ.ਐੱਸ.ਏ.

ਝਬਾਲ, 13 ਜੂਨ (ਸਰਬਜੀਤ ਸਿੰਘ)-ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਦੇ ਸੁਨਹਿਰੀ ਭਵਿੱਖ ਲਈ ਰੋਜ਼ਗਾਰ ਦੇਣ ਵਾਸਤੇ ਯਤਨਸ਼ੀਲ ਹੋਏ ਪੰਜਾਬ ਦੀ ਧਰਤੀ ਤੇ ਪੰਜਾਬ ਵਾਸੀਆਂ ਨਾਲ ਮੋਹ ਰੱਖਣ ਵਾਲੇ ਪ੍ਰਮੁੱਖ ਸਮਾਜ ਸੇਵੀ ਨੋਜਵਾਨ ਪੰਜਾਬ ਦੇ ਜੰਮਪਲ੍ਹ ਵਿਦੇਸ਼ੀ ਭਾਰਤੀ ...

ਪੂਰੀ ਖ਼ਬਰ »

ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਾਡ ਟਰੇਨਿੰਗ ਦੇ ਵਿਦਿਆਰਥੀਆਂ ਨੂੰ ਲੈਕਚਰ

ਖਡੂਰ ਸਾਹਿਬ, 13 ਜੂਨ (ਪ੍ਰਤਾਪ ਸਿੰਘ ਵੈਰੋਵਾਲ)-ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਾਡ ਟ੍ਰੇਨਿੰਗ ਵਿਚ ਐੱਨ.ਡੀ.ਏ. ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਲੈਕਚਰ ਦੇਣ ਲਈ ਸਾਬਕਾ ਏਅਰ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਵਿਖੇ ਜੇਠ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਇਆ

ਤਰਨ ਤਾਰਨ, 13 ਜੂਨ (ਹਰਿੰਦਰ ਸਿੰਘ)¸ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਜੇਠ ਮਹੀਨੇ ਦੀ ਚੌਦਸ ਅਮਾਵਸ ਦਾ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮੈਨੇਜਰ ਬਲਵਿੰਦਰ ਸਿੰਘ ਉਬੋਕੇ ਦੇ ਯੋਗ ਪ੍ਰਬੰਧਾਂ ਹੇਠ ਮਨਾਇਆ ਗਿਆ | ਲੱਖਾਂ ਦੀ ਗਿਣਤੀ ਵਿਚ ਗੁਰੂ ਨਾਨਕ ਨਾਮ ...

ਪੂਰੀ ਖ਼ਬਰ »

ਅਵਾਰਾ ਕੁੱਤਿਆਂ ਤੇ ਅਵਾਰਾ ਡੰਗਰਾਂ ਪ੍ਰਤੀ ਫੌਰੀ ਕਦਮ ਚੁੱਕੇ ਸਰਕਾਰ¸ਡਾ: ਸੋਹਲ

ਤਰਨ ਤਾਰਨ, 13 ਜੂਨ (ਲਾਲੀ ਕੈਰੋਂ)¸ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਕਸ਼ਮੀਰ ਸਿੰਘ ਸੋਹਲ ਨੇ ਪੰਜਾਬ ਵਿਚ ਅਵਾਰਾ ਕੁੱਤਿਆਂ ਅਤੇ ਅਵਾਰਾ ਡੰਗਰਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਅਵਾਰਾ ਕੁੱਤਿਆਂ ਅਤੇ ਅਵਾਰਾ ...

ਪੂਰੀ ਖ਼ਬਰ »

ਝੋਨਾ ਵਾਹੁਣ ਆਏ ਖ਼ੇਤੀਬਾੜੀ ਅਧਿਕਾਰੀਆਂ ਨੂੰ ਕਿਸਾਨ ਜਥੇਬੰਦੀ ਨੇ ਵਾਪਸ ਮੋੜਿਆ

ਝਬਾਲ, 13 ਜੂਨ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਸਬ-ਤਹਿਸੀਲ ਝਬਾਲ ਅਧੀਨ ਆਉਂਦੇ ਪਿੰਡ ਠੱਠਗੜ੍ਹ ਵਿਖੇ ਕਿਸਾਨਾਂ ਵਲੋਂ ਲਗਾਇਆ ਝੋਨਾ ਵਾਹੁਣ ਆਈ ਖ਼ੇਤੀਬਾੜੀ ਵਿਭਾਗ ਦੀ ਟੀਮ ਦਾ ਕਿਸਾਨਾਂ, ਮਜ਼ਦੂਰਾਂ, ਸੰਘਰਸ਼ ਕਮੇਟੀ ਨੇ ਘਿਰਾਓ ਕਰਕੇ ਵਾਪਸ ਭੇਜ ਦਿੱਤਾ | ਇਸ ਸਬੰਧੀ ...

ਪੂਰੀ ਖ਼ਬਰ »

ਮਹਾਸ਼ਾ ਪਰਿਵਾਰ ਦੇ ਮੈਂਬਰ ਗਰਲਜ਼ ਸਕੂਲ ਬਾਰੇ ਮੰਤਰੀ ਸੋਨੀ ਨੂੰ ਵਫਦ ਲੈ ਕੇ ਮਿਲੇ

ਫਤਿਆਬਾਦ, 13 ਜੂਨ (ਹਰਵਿੰਦਰ ਸਿੰਘ ਧੂੰਦਾ)-ਅੱਤਵਾਦ ਦੇ ਦੌਰ ਦੌਰਾਨ ਸ਼ਹੀਦ ਹੋਏ ਫਤਿਆਬਾਦ ਕਸਬੇ ਦੇ ਮਹਾਸ਼ਾ ਰਾਜਪਾਲ ਕੰਬੋਜ ਜਿਨ੍ਹਾਂ ਦੇ ਨਾਮ 'ਤੇ ਉਦੋਂ ਦੀ ਬੇਅੰਤ ਸਿੰਘ ਸਰਕਾਰ ਨੇ ਫਤਿਆਬਾਦ ਦੇ ਗਰਲਜ਼ ਸਕੂਲ ਦੇ ਨਾਮ 'ਸ਼ਹੀਦ ਰਾਜਪਾਲ ਕੰਬੋਜ ਗਰਲਜ਼ ਸਕੂਲ' ...

ਪੂਰੀ ਖ਼ਬਰ »

ਕੈਪਟਨ ਸਰਕਾਰ ਦਾ ਪੰਜਾਬ 'ਚ ਕੋਈ ਪਾਰਟੀ ਸਿਆਸੀ ਮੁਕਾਬਲਾ ਨਹੀਂ ਕਰ ਸਕਦੀ- ਛੱਜਲਵੱਡੀ

ਖਡੂਰ ਸਾਹਿਬ, 13 ਜੂਨ (ਅਮਰਪਾਲ ਸਿੰਘ)-ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕਾਂ ਦੇ ਵੱਡੇ ਸਮਰਥਨ ਨਾਲ ਜਿੱਤ ਕੇ ਸੱਤਾ ਵਿਚ ਆਈ ਹੈ | ਪਹਿਲਾਂ ਕੈਪਟਨ ਨੇ ਪੰਜਾਬ ਦੇ ਪਾਣੀਆਂ ਲਈ ਦਲੇਰਾਨਾ ਸਟੈਂਡ ਲੈ ਕੇ ਪੰਜਾਬ ਦੀ ਧਰਤੀ ਦਾ ਅਸਲੀ ...

ਪੂਰੀ ਖ਼ਬਰ »

ਸਰਵਣ ਸਿੰਘ ਚਾਹਲ ਸਾਥੀਆਂ ਸਮੇਤ ਮੁੜ ਭਾਜਪਾ 'ਚ ਸ਼ਾਮਿਲ

ਤਰਨ ਤਾਰਨ, 13 ਜੂਨ (ਹਰਿੰਦਰ ਸਿੰਘ)- ਸਥਾਨਕ ਮਾਡਰਨ ਪੈਲੇਸ ਵਿਖੇ ਭਾਰਤੀ ਜਨਤਾ ਪਾਰਟੀ ਪਾਰਟੀ ਦੀ ਇਕ ਮੀਟਿੰਗ ਜਸਵੰਤ ਸਿੰਘ ਪੱਡਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਭੁਪਿੰਦਰ ਸਿੰਘ ਪੱਡਾ ਦੀ ਪੇਰਨਾ ਸਦਕਾ ਭਾਜਪਾ ਛੱਡ ਕੇ ਕਾਂਗਰਸ ਵਿਚ ...

ਪੂਰੀ ਖ਼ਬਰ »

ਲੋਕਾਂ ਦੇ ਸੁੱਖ ਦੁੱਖ 'ਚ ਸ਼ਾਮਿਲ ਹੋਣ ਨੂੰ ਹਮੇਸ਼ਾ ਪਹਿਲ ਦਿੱਤੀ¸ਸੰਧੂ

ਤਰਨ ਤਾਰਨ, 13 ਜੂਨ (ਲਾਲੀ ਕੈਰੋਂ)-ਐੱਸ.ਐੱਸ. ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ ਵਲੋਂ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ 'ਚ ਵਿੱਢੀਆਂ ਮੀਟਿੰਗਾਂ ਤਹਿਤ ਹਲਕੇ ਦੇ ਪਿੰਡ ਸ਼ੇਖਚੱਕ ਵਿਖੇ ਇਕੱਤਰ ਮੋਹਤਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟਾਂ ...

ਪੂਰੀ ਖ਼ਬਰ »

ਖੇਮਕਰਨ ਸ਼ਹਿਰ ਵਾਸੀ ਪਿਛਲੇ 15 ਸਾਲਾਂ ਤੋਂ ਉਡੀਕ ਰਹੇ ਹਨ ਪੀਣ ਵਾਲਾ ਪਾਣੀ

ਖੇਮਕਰਨ, 13 ਜੂਨ (ਰਾਕੇਸ਼ ਬਿੱਲਾ)-ਦੇਸ਼ ਅੰਦਰ ਸਮੇਂ ਸਮੇਂ ਸਰਕਾਰਾਂ ਮਨੁੱਖੀ ਜੀਵਿਕਾ ਵਾਸਤੇ ਸਭ ਤੋਂ ਪਹਿਲਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਨੂੰ ਪਹਿਲ ਦਿੰਦੀਆਂ ਹਨ | ਕਿਉਂਕਿ ਪਾਣੀ ਜੀਵਨ ਵਾਸਤੇ ਸਭ ਤੋਂ ਜ਼ਰੂਰੀ ਹੈ, ਪੀਣ ਵਾਲੇ ਪਾਣੀ ਤੋਂ ਬਿਨਾਂ ਇਕ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਛੱਡ ਕੇ ਦਰਜਨਾਂ ਪਰਿਵਾਰ ਕਾਂਗਰਸ ਪਾਰਟੀ 'ਚ ਸ਼ਾਮਿਲ

ਮੀਆਂ ਵਿੰਡ, 13 ਜੂਨ (ਗੁਰਪਰਤਾਪ ਸਿੰਘ ਸੰਧੂ)-ਹਲਕਾ ਬਾਬਾ ਬਕਾਲਾ ਅਧੀਨ ਆਉਂਦੇ ਪਿੰਡ ਨਾਗੋਕੇ ਮੋੜ ਜੋ ਹਾਲ ਹੀ ਵਿਚ ਨਵਾਂ ਬਣਿਆ ਹੈ ਜਿਸਦੀ ਸਰਪੰਚੀ ਦੇ ਉਮੀਦਵਾਰ ਹਰਜਿੰਦਰ ਸਿੰੰਘ ਜਰਨਲ ਸਕੱਤਰ ਕਾਂਗਰਸ ਕਮੇਟੀ ਹਨ, ਉਨ੍ਹਾਂ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਜਥਾ ਭਾਈ ਧਿਆਨ ਸਿੰਘ ਮੰਡ ਦੀ ਹਮਾਇਤ ਲਈ ਬਰਗਾੜੀ ਲਈ ਰਵਾਨਾ

ਝਬਾਲ, 13 ਜੂਨ (ਸੁਖਦੇਵ ਸਿੰਘ)-ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਧਰਨੇ 'ਤੇ ਬੈਠੇ ਜਥੇਦਾਰ ਧਿਆਨ ਸਿੰਘ ਮੰਡ ਦੀ ਹਮਾਇਤ ਲਈ ਝਬਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ...

ਪੂਰੀ ਖ਼ਬਰ »

ਸਹਿਕਾਰੀ ਖ਼ੇਤੀਬਾੜੀ ਵਿਕਾਸ ਬੈਂਕ ਤਰਨ ਤਾਰਨ ਵਲੋਂ ਡਿਫ਼ਾਲਟਰ ਕਰਜ਼ਦਾਰ ਗਿ੍ਫ਼ਤਾਰ

ਤਰਨ ਤਾਰਨ, 13 ਜੂਨ (ਪਰਮਜੀਤ ਜੋਸ਼ੀ)-ਪੰਜਾਬ ਰਾਜ ਸਹਿਕਾਰੀ ਖ਼ੇਤੀਬਾੜੀ ਵਿਕਾਸ ਬੈਂਕ ਤਰਨ ਤਾਰਨ (ਲੈਂਡ ਮਾਰਗੇਜ਼ ਬੈਂਕ) ਵਲੋਂ ਵੱਡੇ ਡਿਫਾਲਟਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਬੈਂਕ ਦੇ ਵੱਡੇ ਡਿਫਾਲਟਰਾਂ ਵੱਲ ਕਾਰਵਾਈ ਕਰਦਿਆਂ ਸਹਿਕਾਰੀ ...

ਪੂਰੀ ਖ਼ਬਰ »

ਕਬੱਡੀ ਖਿਡਾਰੀ ਜੱਗਾ ਕੋਟੇ ਵਾਲਾ ਕੈਨੇਡਾ ਲਈ ਰਵਾਨਾ

ਹਰੀਕੇ ਪੱਤਣ, 13 ਜੂਨ (ਸੰਜੀਵ ਕੁੰਦਰਾ)-ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਦਾ ਖਿਡਾਰੀ ਜਗਬੀਰ ਸਿੰਘ ਜੱਗਾ ਕੋਟੇ ਵਾਲਾ ਕੈਨੇਡਾ ਦੀ ਧਰਤੀ 'ਤੇ ਆਪਣੀ ਖੇਡ ਦਾ ਜੌਹਰ ਦਿਖਾਉਣ ਲਈ ਰਵਾਨਾ ਹੋਇਆ | ਰਵਾਨਾ ਹੋਣ ਮੌਕੇ ਜੱਗਾ ਕੋਟੇ ਵਾਲੇ ਨੇ ਬਾਬਾ ਅਵਤਾਰ ...

ਪੂਰੀ ਖ਼ਬਰ »

ਹਲਕੇ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ-ਵਿਧਾਇਕ ਡਾ. ਧਰਮਬੀਰ

ਝਬਾਲ, 13 ਜੂਨ (ਸਰਬਜੀਤ ਸਿੰਘ)-ਤਰਨ ਤਾਰਨ ਹਲਕੇ 'ਚ ਪੈਂਦੇ ਪਿੰਡ ਐਮਾਂ ਕਲਾਂ ਵਿਖੇ ਸੀ. ਆਗੂ ਮੈਨੇਜਰ ਕਸ਼ਮੀਰ ਸਿੰਘ ਐਮਾਂ ਦੇ ਉਦਮ ਸਦਕਾ ਕਾਂਗਰਸੀ ਵਰਕਰਾਂ ਤੇ ਪਿੰਡ ਵਾਸੀਆਂ ਦੀ ਹੋਈ ਭਰਵੀਂ ਮੀਟਿੰਗ 'ਚ ਪੁੱਜੇ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨੇ ਸੰਬੋਧਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX