ਤਾਜਾ ਖ਼ਬਰਾਂ


ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ ਦੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ
. . .  11 minutes ago
ਨਵੀਂ ਦਿੱਲੀ, 23 ਫਰਵਰੀ- ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਬਬੀਰ ਅੱਤਵਾਦੀ ਫ਼ੰਡਾਂ ਨਾਲ ਸਬੰਧਿਤ 2007 ਦੇ ਮਨੀ ਲਾਂਡਰਿੰਗ ਮਾਮਲੇ ....
ਜੰਮੂ-ਕਸ਼ਮੀਰ ਤੋਂ ਤੇਲੰਗਾਨਾ ਜਾ ਰਿਹਾ ਸੀ.ਆਰ.ਪੀ.ਐਫ ਦਾ ਜਵਾਨ ਲਾਪਤਾ, ਜਾਂਚ ਜਾਰੀ
. . .  20 minutes ago
ਨਵੀਂ ਦਿੱਲੀ, 23 ਫਰਵਰੀ- ਜੰਮੂ ਕਸ਼ਮੀਰ ਤੋਂ ਤਬਾਦਲੇ ਕੀਤੇ ਜਾਣ ਤੋਂ ਬਾਅਦ ਆਪਣੀ ਡਿਊਟੀ ਕਰਨ ਤੇਲੰਗਾਨਾ ਜਾ ਰਹੇ ਸੀ.ਆਰ.ਪੀ.ਐਫ. ਦੇ ਇਕ ਜਵਾਨ ਦੇ ਲਾਪਤਾ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਜਵਾਨ .....
ਜੰਮੂ ਕਸ਼ਮੀਰ 'ਚ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ
. . .  38 minutes ago
ਸ੍ਰੀਨਗਰ, 23 ਫਰਵਰੀ- ਜੰਮੂ ਕਸ਼ਮੀਰ ਦੀ ਸਰਹੱਦ ਦੇ ਨਾਲ ਲੱਗਦੇ ਨੌਸ਼ਹਿਰਾ ਅਤੇ ਸੁੰਦਰ ਬਨੀ ਖੇਤਰਾਂ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਸਥਾਨਕ ਲੋਕਾਂ ਨੂੰ....
ਅਸਮ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 66
. . .  45 minutes ago
ਗੁਹਾਟੀ, 23 ਫਰਵਰੀ- ਅਸਮ ਦੇ ਗੋਲ ਘਾਟ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 66 ਹੋ ਗਈ....
ਅੱਜ ਰਾਜਸਥਾਨ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 23 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਦਾ ਦੌਰਾ ਕਰਨਗੇ। ਇੱਥੇ ਉਹ ਟੋਂਕ ਜ਼ਿਲ੍ਹੇ ਤੋਂ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਦੇ ਰਾਜਸਥਾਨ 'ਚ ਅੱਜ ਦੁਪਹਿਰ ਤੱਕ ਪਹੁੰਚਣ...
ਤਾਮਿਲਨਾਡੂ : ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਕਾਰ ਹਾਦਸੇ 'ਚ ਮੌਤ
. . .  about 1 hour ago
ਚੇਨਈ, 23 ਫਰਵਰੀ- ਤਾਮਿਲਨਾਡੂ 'ਚ ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਇੱਕ ਕਾਰ ਹਾਦਸੇ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅੱਜ ਸਵੇਰੇ ਵਿਲੁੱਪੁਰਮ ਜ਼ਿਲ੍ਹੇ ਦੇ ਤਿੰਦਿਵਨਮ ਦੇ ਨਜ਼ਦੀਕ ਵਾਪਰਿਆ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ...
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਬੇਹੱਦ ਖ਼ਤਰਨਾਕ- ਟਰੰਪ
. . .  about 2 hours ago
ਵਾਸ਼ਿੰਗਟਨ, 23 ਫਰਵਰੀ- ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਹਾਲਾਤ 'ਤੇ ਅਮਰੀਕਾ ਨੇ ਆਪਣੀ ਚਿੰਤਾ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ...
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਲਿਆ ਗਿਆ ਵੱਖਵਾਦੀ ਨੇਤਾ ਯਾਸੀਨ ਮਲਿਕ
. . .  about 2 hours ago
ਸ੍ਰੀਨਗਰ, 23 ਫਰਵਰੀ- ਜੰਮੂ-ਕਸ਼ਮੀਰ 'ਚ ਵੱਖਵਾਦੀਆਂ 'ਤੇ ਕਾਰਵਾਈ ਦੇ ਸੰਕੇਤਾਂ ਵਿਚਾਲੇ ਬੀਤੀ ਦੇਰ ਰਾਤ 'ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ' (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਨੂੰ ਉਨ੍ਹਾਂ ਦੇ ਘਰ ਤੋਂ ਹਿਰਾਸਤ 'ਚ ਲੈ ਲਿਆ ਗਿਆ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ 'ਚ ਧਾਰਾ 35-ਏ 'ਤੇ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਟੀਮ ਦੇ ਚਾਰ ਟਰੇਨਰਾਂ ਛੱਡਿਆ ਪ੍ਰਾਜੈਕਟ
. . .  about 2 hours ago
ਸੰਗਰੂਰ, 23 ਫਰਵਰੀ (ਧੀਰਜ ਪਸ਼ੋਰੀਆ)- ਸਿੱਖਿਆ ਵਿਭਾਗ ਦੇ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਨੂੰ ਜ਼ਿਲ੍ਹਾ ਸੰਗਰੂਰ 'ਚ ਉਸ ਸਮੇਂ ਜ਼ਬਰਦਸਤ ਝਟਕਾ ਲੱਗਾ, ਜਦੋਂ ਜ਼ਿਲ੍ਹੇ ਦੇ ਬਲਾਕ ਸੁਨਾਮ-1 ਦੀ ਪੂਰੀ ਟੀਮ, ਜਿਸ 'ਚ ਇੱਕ ਬਲਾਕ ਮਾਸਟਰ ਟਰੇਨਰ ਅਤੇ ਤਿੰਨ ਕਲਸਟਰ ਮਾਸਟਰ ਟਰੇਨਰ ਹਨ, ਨੇ...
ਅੱਜ ਦਾ ਵਿਚਾਰ
. . .  about 3 hours ago
ਬੰਗਾ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਕੌਮੀ ਮਾਰਗ ਦਾ 25 ਨੂੰ ਨਿਤਿਨ ਗਡਕਰੀ ਰੱਖਣਗੇ ਨੀਂਹ ਪੱਥਰ
. . .  1 day ago
ਨੂਰਪੁਰ ਬੇਦੀ, 22 ਫਰਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਕੇਂਦਰ ਮੰਤਰੀ ਸ੍ਰੀ ਨਿਤਿਨ ਗਡਕਰੀ 25 ਫਰਵਰੀ ਨੂੰ ਬੰਗਾ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਹਾਈਵੇ ਮਾਰਗ ਦਾ ਨੀਂਹ ਪੱਥਰ ਸ੍ਰੀ ਅਨੰਦਪੁਰ ਸਾਹਿਬ ਵਿਖੇ ...
ਅਸਮ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 30 ਲੋਕਾਂ ਦੀ ਮੌਤ, 7 ਔਰਤਾਂ ਵੀ ਸ਼ਾਮਲ
. . .  1 day ago
ਗੁਹਾਟੀ, 22 ਫਰਵਰੀ - ਅਸਮ ਦੇ ਗੋਲਾਘਾਟ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 30 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਵਧੇਰੇ ਬਿਮਾਰ ਪੈ ਗਏ ਹਨ। ਮ੍ਰਿਤਕਾਂ ਵਿਚ 7 ਔਰਤਾਂ ਵੀ ਸ਼ਾਮਲ ਹਨ। ਮਾਮਲੇ ਦੀ...
ਚੌਕਸੀ ਵਿਭਾਗ ਦੀ ਟੀਮ ਵਲੋਂ ਏ.ਐਸ.ਆਈ ਰਿਸ਼ਵਤ ਲੈਂਦਾ ਕਾਬੂ
. . .  1 day ago
ਕੋਟਕਪੂਰਾ, 22 ਫ਼ਰਵਰੀ (ਮੋਹਰ ਸਿੰਘ ਗਿੱਲ) - ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਚੌਕਸੀ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵੱਲੋਂ ਅਚਾਨਕ ਮਾਰੇ ਛਾਪੇ ਦੌਰਾਨ ਇਕ ਏ.ਐਸ.ਆਈ ਨੂੰ 8 ਹਜ਼ਾਰ ਰੁਪਿਆ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤੇ ਜਾਣ ਦੀ ਸੂਚਨਾ...
ਵਿਸ਼ਵ ਕੱਪ 'ਚ ਮੁਕਾਬਲੇ ਤੋਂ ਹਟਣ ਦੀ ਬਜਾਏ ਪਾਕਿਸਤਾਨ ਨੂੰ ਹਰਾਉਣਾ ਬਿਹਤਰ - ਸਚਿਨ ਤੇਂਦੁਲਕਰ
. . .  1 day ago
ਨਵੀਂ ਦਿੱਲੀ, 22 ਫਰਵਰੀ - ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਮੈਚ ਨਾਲ ਖੇਡ ਕੇ ਦੋ ਅੰਕ ਗੁਆਉਣਾ ਠੀਕ ਨਹੀਂ ਲੱਗ ਰਿਹਾ। ਕਿਉਂਕਿ ਇਸ ਨਾਲ ਵਿਸ਼ਵ ਕੱਪ 'ਚ ਵਿਰੋਧੀ ਟੀਮ ਨੂੰ ਹੀ ਫ਼ਾਇਦਾ ਹੋਵੇਗਾ। ਤੇਂਦੁਲਕਰ...
ਸਾਡਾ ਦੇਸ਼ ਜੰਗ ਨਹੀਂ ਚਾਹੁੰਦਾ, ਜੇ ਹੋਈ ਤਾਂ ਭਾਰਤ ਨੂੰ ਹੋਵੇਗੀ ਹੈਰਾਨਗੀ - ਪਾਕਿਸਤਾਨ
. . .  1 day ago
ਇਸਲਾਮਾਬਾਦ, 22 ਫਰਵਰੀ - ਪਾਕਿਸਤਾਨੀ ਫੌਜ ਨੇ ਪੁਲਵਾਮਾ ਹਮਲੇ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਕੀਤੀ। ਪਾਕਿਸਤਾਨ ਫੌਜ ਦੀ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਡੀਜੀ ਮੇਜਰ ਜਨਰਲ ਆਸਿਫ ਗ਼ਫ਼ੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਜੰਮੂ...
ਟੈਸਟਿੰਗ ਨਾ ਕਰਵਾਉਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਣੇ ਸ਼ੁਰੂ
. . .  1 day ago
ਸੋਪੋਰ ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  1 day ago
'ਪੜ੍ਹੋ ਪੰਜਾਬ ਪੜਾਓ ਪੰਜਾਬ' ਤਹਿਤ ਬੱਚਿਆ ਦਾ ਟੈਸਟ ਲੈਣ ਆਈ ਟੀਮ ਦਾ ਅਧਿਆਪਕਾਂ ਵੱਲੋਂ ਬਾਈਕਾਟ
. . .  1 day ago
ਧਮਾਕਾਖ਼ੇਜ਼ ਸਮਗਰੀ ਰੱਖਣ ਦੇ ਮਾਮਲੇ 'ਚੋਂ ਭਾਈ ਜਗਤਾਰ ਸਿੰਘ ਤਾਰਾ ਬਰੀ
. . .  1 day ago
'ਪੜ੍ਹੋ ਪੰਜਾਬ ਪੜਾਓ ਪੰਜਾਬ' ਦੀ ਟੈਸਟਿੰਗ ਖ਼ਿਲਾਫ਼ ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਘਿਰਾਓ ਕੀਤਾ
. . .  1 day ago
ਅਧਿਆਪਕ ਸੰਘਰਸ਼ ਕਮੇਟੀ ਨੇ ਅਜਨਾਲਾ 'ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਸਾੜਿਆ ਪੁਤਲਾ
. . .  1 day ago
ਜਲੰਧਰ 'ਚ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਸ਼ੁਰੂ ਹੋਈ ਪੋਸਟਰ ਜੰਗ
. . .  1 day ago
ਪਟਨਾ ਸਾਹਿਬ ਪਹੁੰਚੀ ਪੰਜ ਤਖਤ ਐਕਸਪ੍ਰੈੱਸ, ਦੇਖੋ ਤਸਵੀਰਾਂ
. . .  1 day ago
ਅਧਿਆਪਕ ਸੰਘਰਸ਼ ਕਮੇਟੀ ਨੇ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ
. . .  1 day ago
ਐਫ.ਏ.ਟੀ.ਐਫ ਦਾ ਫ਼ੈਸਲਾ : ਅਕਤੂਬਰ ਤੱਕ 'ਗ੍ਰੇ ਲਿਸਟ' 'ਚ ਰਹੇਗਾ ਪਾਕਿਸਤਾਨ
. . .  1 day ago
ਬੀ.ਐੱਸ.ਐਫ. ਸੈਕਟਰ ਮਮਦੋਟ ਨੇ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ
. . .  1 day ago
ਅਗਸਤਾ ਵੈਸਟਲੈਂਡ ਮਾਮਲਾ : ਰਾਜੀਵ ਸਕਸੈਨਾ ਦੀ ਅੰਤਰਿਮ ਜ਼ਮਾਨਤ 25 ਫਰਵਰੀ ਤੱਕ ਵਧਾਈ ਗਈ
. . .  1 day ago
ਜਨ ਔਸ਼ਧੀ ਕੇਂਦਰਾਂ ਦੀਆਂ ਸਸਤੀਆਂ ਦਵਾਈਆਂ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ
. . .  1 day ago
ਥਰੂਰ ਨੇ ਪਾਕਿਸਤਾਨ ਨਾਲ ਕ੍ਰਿਕਟ ਖੇਡਣ ਦੀ ਕੀਤੀ ਵਕਾਲਤ
. . .  1 day ago
'ਆਪ' ਦੀਆਂ ਨਵ-ਵਿਆਹੀਆਂ ਵਿਧਾਇਕਾਂ ਰੂਬੀ ਅਤੇ ਬਲਜਿੰਦਰ ਨੂੰ ਕੈਪਟਨ ਨੇ ਦਿੱਤਾ ਆਸ਼ੀਰਵਾਦ
. . .  1 day ago
ਅਧਿਆਪਕਾਂ ਨੂੰ ਧਮਕੀਆਂ ਦੇਣ ਵਾਲੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲ 'ਚ ਕੀਤਾ ਬੰਦ
. . .  1 day ago
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ 25 ਫਰਵਰੀ ਸਵੇਰੇ 11 ਵਜੇ ਤੱਕ ਮੁਲਤਵੀ
. . .  1 day ago
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੇਵੇਗੀ ਤੇਲੰਗਾਨਾ ਸਰਕਾਰ
. . .  1 day ago
ਜੈਸ਼ ਨਾਲ ਸੰਬੰਧਿਤ ਦੋ ਅੱਤਵਾਦੀ ਉੱਤਰ ਪ੍ਰਦੇਸ਼ 'ਚ ਗ੍ਰਿਫ਼ਤਾਰ
. . .  1 day ago
ਘਰ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ
. . .  1 day ago
ਉਲਕਾ ਪਿੰਡ 'ਤੇ ਸਫ਼ਲਤਾਪੂਰਵਕ ਉਤਰਿਆ ਜਾਪਾਨੀ ਪੁਲਾੜ ਯਾਨ
. . .  1 day ago
ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਲੜਾਂਗੀ ਚੋਣ - ਹਰਸਿਮਰਤ ਕੌਰ ਬਾਦਲ
. . .  1 day ago
ਸੁਰੇਸ਼ ਪ੍ਰਭੂ ਨੇ ਰਾਜਾਸਾਂਸੀ ਹਵਾਈ ਅੱਡੇ ਦੀ ਹਵਾਈ ਪਾਰਕਿੰਗ ਦਾ ਵੀਡੀਓ ਕਾਨਫ਼ਰੰਸ ਰਾਹੀਂ ਰੱਖਿਆ ਗਿਆ ਨੀਂਹ ਪੱਥਰ
. . .  1 day ago
28 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ ਸੂਬਾ ਸਰਕਾਰ- ਅਕਾਲੀ ਆਗੂ
. . .  1 day ago
ਸੰਗਰੂਰ: ਭਿੰਡਰਾਂ ਸਕੂਲ ਦੇ ਅਧਿਆਪਕਾਂ ਨੇ ਪੜ੍ਹੋ ਪੰਜਾਬ ਦੀ ਟੀਮ ਨੂੰ ਬੇਰੰਗ ਮੋੜਿਆ
. . .  1 day ago
ਚੰਦੂਮਾਜਰਾ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
. . .  1 day ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ
. . .  1 day ago
ਪਿੰਡ ਮਾਣਕਵਾਲ ਵਿਖੇ ਸਾਂਝਾ ਅਧਿਆਪਕ ਕਮੇਟੀ ਨੇ ਲੁਧਿਆਣਾ ਸਿੱਖਿਆ ਅਫ਼ਸਰ ਨੂੰ ਘੇਰਿਆ
. . .  1 day ago
ਗੁਆਂਢੀ ਵੱਲੋਂ ਲੜਕੀ ਨਾਲ ਜਬਰ ਜਨਾਹ, ਮਾਮਲਾ ਦਰਜ
. . .  1 day ago
ਤਰੁਣ ਚੁਗ ਨੇ ਜਲੰਧਰ 'ਚ 'ਭਾਰਤ ਕੇ ਮਨ ਕੀ ਬਾਤ, ਮੋਦੀ ਕੇ ਸਾਥ' ਪ੍ਰੋਗਰਾਮ ਲਈ ਲੋਕਾਂ ਤੋਂ ਲਏ ਸੁਝਾਅ
. . .  1 day ago
'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ ਪ੍ਰਧਾਨ ਮੰਤਰੀ ਮੋਦੀ
. . .  1 day ago
ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸੁਪਰੀਮ ਕੋਰਟ ਨੇ 10 ਸੂਬਿਆਂ ਨੂੰ ਜਾਰੀ ਕੀਤੇ ਨੋਟਿਸ
. . .  about 1 hour ago
ਦਸੂਹਾ ਨੇੜੇ ਇੱਕ ਕਾਰ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  about 1 hour ago
ਸ੍ਰੀ ਮੁਕਤਸਰ ਸਾਹਿਬ: ਪੜ੍ਹੋ ਪੰਜਾਬ ਦੇ ਬਾਈਕਾਟ ਨੂੰ ਲੈ ਕੇ ਪੁਲਿਸ ਅਤੇ ਅਧਿਆਪਕਾਂ ਵਿਚਾਲੇ ਟਕਰਾਅ ਦੀ ਸਥਿਤੀ
. . .  about 1 hour ago
ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਸੰਬੰਧੀ ਗਡਕਰੀ ਨੇ ਵਿਭਾਗ ਨੂੰ ਜਾਰੀ ਕੀਤਾ ਇਹ ਹੁਕਮ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 32 ਜੇਠ ਸੰਮਤ 550
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਖੰਨਾ / ਸਮਰਾਲਾ

ਕਿਸਾਨਾਂ ਵਲੋਂ 20 ਤੋਂ ਪਹਿਲਾਂ ਝੋਨਾ ਲਾਏ ਜਾਣ ਦੇ ਆਸਾਰ ਘੱਟ

ਖੰਨਾ, 13 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਜ਼ਿਲ੍ਹੇ ਵਿਚ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀਆਂ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਕਿਤੋਂ ਵੀ ਝੋਨਾ ਲਾਏ ਜਾਣ ਦੀ ਕੋਈ ਖ਼ਬਰ ਨਹੀਂ ਮਿਲੀ | ਹਾਲਾਂਕਿ ਕਿਸਾਨਾਂ ਵਿਚ ਕਈ ਥਾਵਾਂ 'ਤੇ ਇਸ ਹਦਾਇਤ ਪ੍ਰਤੀ ਨਾਰਾਜ਼ਗੀ ਹੈ ਪਰ ਇਸ ਇਲਾਕੇ ਵਿਚ ਕਿਤੇ ਵੀ ਜਥੇਬੰਦਕ ਵਿਰੋਧ ਦੀ ਕੋਈ ਖ਼ਬਰ ਨਹੀਂ ਹੈ | ਦੂਜੇ ਪਾਸੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਪਿੰਡਾਂ ਵਿਚ ਘੁੰਮ ਫਿਰ ਕੇ ਜਾਂਚ ਕਰ ਰਹੀਆਂ ਹਨ ਕਿ ਕਿਤੇ ਕੋਈ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ ਲਾ ਤਾਂ ਨਹੀਂ ਰਿਹਾ | ਖੰਨਾ, ਸਮਰਾਲਾ, ਮਾਛੀਵਾੜਾ, ਪਾਇਲ, ਦੋਰਾਹਾ, ਮਲੌਦ, ਰਾੜਾ ਸਾਹਿਬ ਆਦਿ ਵਿਚ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਬਿਜਲੀ ਹੀ ਨਹੀਂ ਆ ਰਹੀ ਤਾਂ ਝੋਨਾ ਕਿਵੇਂ ਲਾ ਸਕਦੇ ਹਾਂ | ਝੋਨੇ ਲਈ ਪਾਣੀ ਦੀ ਜ਼ਰੂਰਤ ਹੈ ਨਾ ਟਿਊਬਵੈੱਲ ਚੱਲ ਰਹੇ ਹਨ ਅਤੇ ਨਾਂ ਹੀ ਨਹਿਰੀ ਪਾਣੀ ਮਿਲਣਾ ਸ਼ੁਰੂ ਹੋਇਆ ਹੈ | ਇਸ ਲਈ ਭਾਵੇਂ 20 ਜੂਨ ਨੂੰ ਝੋਨਾ ਲਾਉਣ ਨਾਲ ਫ਼ਸਲ ਪਿਛੇਤੀ ਪੈ ਜਾਵੇਗੀ ਪਰ ਮਜਬੂਰੀ ਵੱਸ ਕਿਸਾਨਾਂ ਨੂੰ ਝੋਨਾ 20 ਜੂਨ ਨੂੰ ਹੀ ਲਾਉਣਾ ਪਵੇਗਾ |
ਹੋਰ ਫ਼ਸਲਾਂ ਦੇ ਪਾਣੀ ਲਈ ਬਿਜਲੀ ਦਿੱਤੀ ਜਾਵੇ, 15 ਤੋਂ ਝੋਨਾ ਲਾਉਣ ਦੀ ਮਿਲੇ ਇਜ਼ਾਜ਼ਤ-ਈਸੜੂ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਜੀਤ ਸਿੰਘ ਈਸੜੂ ਨੇ ਕਿਹਾ ਕਿ ਸਰਕਾਰ ਧੱਕੇ ਨਾਲ ਝੋਨੇ ਦੀ ਫ਼ਸਲ ਦੀ ਬਿਜਾਈ ਲੇਟ ਕਰਵਾ ਰਹੀ ਹੈ | ਪਰ ਇਸ ਗੱਲ ਵਿਚ ਕੀ ਦਲੀਲ ਹੈ ਕਿ ਝੋਨੇ ਤੋਂ ਬਿਨਾਂ ਬਾਕੀ ਫ਼ਸਲਾਂ ਲਈ ਪਾਣੀ ਲਾਉਣ ਲਈ ਵੀ ਬਿਜਲੀ ਨਾ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ 20 ਜੂਨ ਤੱਕ ਬਹੁਤ ਲੇਟ ਹੋ ਜਾਵੇਗੀ ਜਿਸ ਨਾਲ ਫ਼ਸਲ ਤਿਆਰ ਹੋਣ 'ਤੇ ਨਮੀ ਦੀ ਮਾਤਰਾ ਜ਼ਿਆਦਾ ਰਹੇਗੀ, ਉਨ੍ਹਾਂ ਮੰਗ ਕੀਤੀ ਕਿ ਚੰਗਾ ਹੋਵੇ ਕਿ ਸਰਕਾਰ ਕਿਸਾਨਾਂ ਨੂੰ 15 ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਦੇ ਦੇਵੇ | ਪਰ ਹੋਰ ਫ਼ਸਲਾਂ ਲਈ ਪਾਣੀ ਲਾਉਣ ਵਾਸਤੇ ਕਿਸਾਨਾਂ ਨੂੰ ਬਿਜਲੀ ਦੇਣੀ ਅੱਜ ਤੋਂ ਹੀ ਸ਼ੁਰੂ ਕੀਤੀ ਜਾਵੇ |
ਕਿਸੇ ਵੀ ਕਿਸਾਨ ਨੂੰ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਨਹੀਂ ਦਿੱਤਾ ਜਾਵੇਗਾ-ਰੰਗੀਲ ਸਿੰਘ
ਸਮਰਾਲਾ,13 ਜੂਨ (ਸੁਰਜੀਤ ਸਿੰਘ ਵਿਸ਼ਦ)-ਖੇਤੀਬਾੜੀ ਅਫ਼ਸਰ ਸਮਰਾਲਾ ਰੰਗੀਲ ਸਿੰਘ ਨੇ ਕਿਹਾ ਕਿ ਇਸ ਇਲਾਕੇ ਦੇ ਕਿਸੇ ਵੀ ਪਿੰਡ ਵਿਚ ਅਗੇਤਾ ਝੋਨਾ ਲਾਉਣ ਦੀ ਕੋਈ ਸ਼ਿਕਾਇਤ ਨਹੀਂ ਹੈ, ਵਿਭਾਗ ਦੀਆਂ ਟੀਮਾਂ ਵਲੋਂ ਪਿੰਡਾਂ ਵਿਚ ਘੁੰਮ ਕੇ ਇਸ ਦੀ ਨਿਗਰਾਨੀ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਕਿਸਾਨ ਨੂੰ 20 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾਉਣ ਦਿੱਤਾ ਜਾਵੇਗਾ, ਜੇਕਰ ਕਿਸੇ ਕਿਸਾਨ ਵਲੋਂ ਝੋਨਾ ਲਾਉਣ ਦੀ ਪਹਿਲ ਕੀਤੀ ਤਾਂ ਉਸ ਦੇ ਿਖ਼ਲਾਫ਼ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਿਹਤਰ ਹੋਵੇਗਾ ਕਿ ਉਹ ਪੰਜਾਬ ਦੇ ਹਿੱਤ ਵਿਚ ਝੋਨਾ 20 ਜੂਨ ਤੋਂ ਬਾਅਦ ਹੀ ਲਾਉਣ, ਕਿਉਂਕਿ ਪੰਜਾਬ ਵਿਚ ਪਾਣੀ ਦੀ ਸਤ੍ਹਾ ਬਹੁਤ ਹੇਠਾਂ ਜਾ ਚੁੱਕੀ ਹੈ | ਉੱਧਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਸੁਖਵਿੰਦਰ ਸਿੰਘ ਮਾਛੀਵਾੜਾ ਤੇ ਚਰਨ ਸਿੰਘ ਬਰਮਾ ਨੇ ਕਿਹਾ ਕਿ ਪਿਛੇਤਾ ਝੋਨਾ ਲਾਉਣ ਨਾਲ ਅਗਲੀ ਫ਼ਸਲ ਲੇਟ ਹੋ ਜਾਵੇਗੀ ਅਤੇ ਫ਼ਸਲ ਲੇਟ ਹੋ ਜਾਣ ਕਾਰਨ ਝੋਨੇ ਵਿਚ ਨਮੀ ਦੀ ਮਾਤਰਾ ਵੱਧ ਜਾਵੇਗੀ, ਜਿਸ ਕਾਰਨ ਫ਼ਸਲ ਦੇ ਮੰਡੀਕਰਨ ਵਿਚ ਮੁਸ਼ਕਿਲ ਆਵੇਗੀ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਮੱਦੇਨਜ਼ਰ ਰੱਖਦਿਆਂ 15 ਜੂਨ ਤੱਕ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ |
ਖੇਤੀਬਾੜੀ ਲਈ ਬਿਜਲੀ ਅੱਠ ਘੰਟੇ ਸਪਲਾਈ ਕੀਤੀ ਜਾਵੇ
ਈਸੜੂ, (ਬਲਵਿੰਦਰ ਸਿੰਘ)-ਪਾਣੀ ਦੇ ਘੱਟ ਰਹੇ ਪੱਧਰ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਪਹਿਲਾਾ ਝੋਨਾ ਨਾ ਲਗਾਉਣ ਦੇ ਫ਼ੈਸਲੇ ਕਾਰਨ ਕਿਸਾਨ ਚਿੰਤਤ ਹਨ ¢ ਭਾਵੇਂ ਈਸੜੂ ਇਲਾਕੇ ਵਿੱਚ ਕਿਸੇ ਵੀ ਕਿਸਾਨ ਵੱਲੋਂ ਅਗੇਤਾ ਝੋਨਾ ਨਹੀਂ ਲਗਾਇਆ ਜਾ ਰਿਹਾ ¢ ਜਦੋਂ ਕਿਸਾਨ ਆਗੂ ਸਾਬਕਾ ਪੰਚ ਜਰਨੈਲ ਸਿੰਘ ਬੈਨੀਪਾਲ ਨਾਲ ਗੱਲਬਾਤ ਕੀਤੀ ਤਾਾ ਉਨ੍ਹਾਂ ਕਿਹਾ ਕਿ ਪਛੇਤਾ ਝੋਨਾ ਲਗਾਉਣ ਨਾਲ ਫ਼ਸਲ ਦੇਰ ਨਾਲ ਪੱਕੇਗੀ ਜਿਸ ਕਰਕੇ ਝੋਨੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕਿਸਾਨਾਾ ਨੂੰ ਝੋਨਾ ਵੇਚਣ ਵੇਲੇ ਮੰਡੀਆਾ ਵਿੱਚ ਪ੍ਰੇਸ਼ਾਨ ਹੋਣਾ ਪਵੇਗਾ ¢ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗੰਨੇ ਦੀ ਫ਼ਸਲ ਅਤੇ ਸਬਜ਼ੀਆਾ ਨੂੰ ਬਚਾਉਣ ਲਈ ਹੁਣ ਤੋਂ ਹੀ ਦਸ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ¢
20 ਤੋਂ ਝੋਨੇ ਦੀ ਲਵਾਈ ਦਾ ਫ਼ੈਸਲਾ ਕਿਸਾਨ ਵਿਰੋਧੀ-ਕਿਸਾਨ ਆਗੂ
ਕਿਹਾ ਅੱਜ ਤੋਂ ਹੀ ਝੋਨੇ ਦੀ ਲਵਾਈ ਕਰਨ ਦਿੱਤੀ ਜਾਵੇ
ਦੋਰਾਹਾ, (ਮਨਜੀਤ ਸਿੰਘ ਗਿੱਲ)-ਭਾਵੇਂ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਇਸ ਵਾਰ ਝੋਨੇ ਦੀ ਲਵਾਈ 20 ਜੂਨ ਤੋਂ ਕਰਨ ਦੀ ਹਦਾਇਤ ਕੀਤੀ ਜਾ ਰਹੀ ਹੈ ਅਤੇ ਦੋਰਾਹਾ ਇਲਾਕੇ ਵਿਚ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਨਹੀਂ ਸ਼ੁਰੂ ਕੀਤੀ ਗਈ, ਪਰ ਝੋਨੇ ਦੀ ਲਵਾਈ ਨੂੰ ਲੈ ਕੇ ਤਿਆਰੀਆਂ ਪੂਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਸਰਕਾਰ ਦੀ ਸਖ਼ਤੀ ਕਾਰਨ ਕਿਸਾਨ 20 ਜੂਨ ਤੋਂ ਪਹਿਲਾ ਝੋਨੇ ਦੀ ਲਵਾਈ ਕਰਨ ਤੋਂ ਕੰਨੀ ਕਤਰਾ ਰਹੇ ਹਨ, ਪਰ ਕਿਸਾਨਾਂ ਵਿਚ ਸਰਕਾਰ ਦੇ ਇਸ ਫ਼ੈਸਲੇ ਨੂੰ ਲੈ ਕੇ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਜਦੋਂ ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ 20 ਜੂਨ ਤੋਂ ਝੋਨੇ ਦੀ ਲਵਾਈ ਦੇ ਫ਼ੈਸਲੇ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਹੁਣ ਤੋਂ ਹੀ ਝੋਨੇ ਦੀ ਲਵਾਈ ਸ਼ੁਰੂ ਕਰਵਾਈ ਜਾਵੇ ਅਤੇ ਝੋਨੇ ਦੀ ਸੀਜ਼ਨ ਦੌਰਾਨ 16 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਇੱਕੋਂ ਹੀ ਦਿਨ ਭਾਵ 20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਨਾਲ ਲੇਬਰ ਦੀ ਸਮੱਸਿਆ ਆਵੇਗੀ ਅਤੇ ਲੇਬਰ ਨਾ ਮਿਲਣ ਕਾਰਨ ਝੋਨੇ ਦੀ ਲਵਾਈ ਪਿਛੜ ਜਾਵੇਗੀ | ਘੁਡਾਣੀ ਤੋਂ ਇਲਾਵਾ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਸਮੇਤ ਇਲਾਕੇ ਦੇ ਹੋਰਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਪੂਸਾ 44 ਵਰਗੀਆਂ ਵਧ ਝਾੜ ਦੇਣ ਵਾਲੀਆਂ ਕਿਸਮਾਂ ਦੇ ਪੱਕਣ ਲਈ ਜ਼ਿਆਦਾ ਸਮਾਂ ਲੈਂਦੀਆਂ ਹਨ ਅਤੇ ਵੱਢਣ ਸਮੇਂ ਨਮੀ ਦੀ ਮਾਤਰਾ ਵੱਧ ਬਣੀ ਰਹਿੰਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਕਈ ਕਈ ਦਿਨ ਮੰਡੀਆਂ ਵਿਚ ਦਿਨ ਤੇ ਰਾਤਾਂ ਗੁਜ਼ਾਰਨੀਆਂ ਪੈਂਦੀਆਂ ਹਨ ਅਤੇ ਇਸ ਨਾਲ ਕਣਕ ਦੀ ਸਮੇਂ ਸਿਰ ਹੋਣ ਵਾਲੀ ਬਿਜਾਈ ਵੀ ਪਿਛੜ ਜਾਂਦੀ ਹੈ | ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਤੋਂ ਹੀ ਝੋਨੇ ਦੀ ਲਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ |

ਫੂਡ ਸਟਰੀਟ ਦੀ ਥਾਂ ਦਾ ਇਲਾਕਾ ਨਿਵਾਸੀਆਂ ਵਲੋਂ ਵਿਰੋਧ

ਖੰਨਾ, 13 ਜੂਨ (ਹਰਜਿੰਦਰ ਸਿੰਘ ਲਾਲ)-ਸਟਰੀਟ ਵੈਂਡਰ ਸਕੀਮ ਦੇ ਤਹਿਤ ਸ਼ਹਿਰ ਵਿਚੋਂ ਨਾਜਾਇਜ਼ ਕਬਜ਼ੇ ਹਟਾ ਕੇ ਰੇਹੜੀ ਫੜੀਆਂ ਵਾਲਿਆਂ ਨੂੰ ਕਿਸੇ ਹੋਰ ਥਾਂ ਜਗ੍ਹਾ ਦੇਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਨਗਰ ਕੌਾਸਲ ਦੇ ਸਾਹਮਣੇ ਨਵੀਆਂ ਚੁਨੌਤੀਆਂ ਆ ਖੜ੍ਹੀਆਂ ਹੋਈਆਂ ਹਨ ...

ਪੂਰੀ ਖ਼ਬਰ »

ਸ਼ਰਾਬ ਦੀਆਂ ਚਾਰ ਪੇਟੀਆਂ ਬਰਾਮਦ

ਮਾਛੀਵਾੜਾ ਸਾਹਿਬ, 13 ਜੂਨ (ਮਨੋਜ ਕੁਮਾਰ)-ਸਥਾਨਕ ਪੁਲੀਸ ਨੇ ਨਾਜਾਇਜ਼ ਤੌਰ 'ਤੇ ਸ਼ਰਾਬ ਵੇਚਣ ਵਾਲੇ 'ਤੇ ਕਾਰਵਾਈ ਕਰਦਿਆ ਵੱਖ-ਵੱਖ ਤਿੰਨ ਮੁਕੱਦਮੇ ਦਰਜ ਕਰਕੇ ਚਾਰ ਪੇਟੀਆਂ ਬਰਾਮਦ ਕੀਤੀਆ ਹਨ ਜਿਸ ਵਿਚ ਕੁਝ ਅੰਗਰੇਜ਼ੀ ਅਤੇ ਜ਼ਿਆਦਾਤਰ ਦੇਸੀ ਸ਼ਰਾਬ ਸ਼ਾਮਿਲ ਹੈ ...

ਪੂਰੀ ਖ਼ਬਰ »

ਗਾਇਕਾ ਵਲੋਂ 13 ਲੱਖ ਦੀ ਠੱਗੀ ਅਤੇ ਜਬਰ ਜਨਾਹ ਦੀ ਸ਼ਿਕਾਇਤ

ਖੰਨਾ, 13 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਖੰਨਾ ਦੀ ਇਕ ਪੰਜਾਬੀ ਗਾਇਕਾ ਦੀ ਸ਼ਿਕਾਇਤ 'ਤੇ ਉਸ ਨਾਲ ਕਥਿਤ ਰੂਪ ਵਿਚ ਹੋਏ ਬਲਾਤਕਾਰ ਅਤੇ ਲੱਖਾਂ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਜਾਂਚ ਕਰ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਦੀ ਇਕ ਪ੍ਰਮੁੱਖ ਗਾਇਕਾ ਨੇ ...

ਪੂਰੀ ਖ਼ਬਰ »

ਨਾਈਟਿੰਗੇਲ ਨਰਸਿੰਗ ਕਾਲਜ 'ਚੋਂ ਗੁੜਗਾਓਾ ਦੇ ਹਸਪਤਾਲ 'ਚ ਰੁਜ਼ਗਾਰ ਲਈ 6 ਵਿਦਿਆਰਥਣਾਂ ਦੀ ਚੋਣ

ਜੋਧਾਂ, 13 ਜੂਨ (ਗੁਰਵਿੰਦਰ ਸਿੰਘ ਹੈਪੀ)-ਇਲਾਕੇ ਦੀ ਨਾਮਵਰ ਮੈਡੀਕਲ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਕਲਾਂ ਵਿਖੇ ਗੁੜਗਾਓ ਦੇ ਨਾਮਵਰ ਹਸਪਤਾਲ ਅਰਟੇਮਿਸ ਦੀ ਟੀਮ ਮੈਡਮ ਗਰੀਮਾ ਗੁਪਤਾ ਕੰਟਰੋਲਰ (ਐੱਚ., ਆਰ.) ਅਨਕਿਸ਼ਕਾ ਉਤਮ, ਅਲਫਸਨਾ ਪਾਲ ਡਵੀਜ਼ਨਲ ਹੈਡ ...

ਪੂਰੀ ਖ਼ਬਰ »

ਨਗਰ ਕੌ ਾਸਲ ਪ੍ਰਧਾਨ ਵਿਕਾਸ ਮਹਿਤਾ ਵਲੋਂ ਦੁਕਾਨਦਾਰਾਂ ਨਾਲ ਮੀਟਿੰਗ

ਖੰਨਾ, 13 ਜੂਨ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਨਗਰ ਕੌਾਸਲ ਖੰਨਾ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਪ੍ਰਧਾਨ ਵਿਕਾਸ ਮਹਿਤਾ ਵਲੋਂ ਲਿਫ਼ਾਫ਼ੇ ਅਤੇ ਡਿਸਪੋਜ਼ਲ ਸਾਮਾਨ ਦੇ ਕਾਰੋਬਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ | ਮੀਟਿੰਗ ਦੌਰਾਨ ਕੇਂਦਰ ਅਤੇ ...

ਪੂਰੀ ਖ਼ਬਰ »

ਮੋਟਰਸਾਈਕਲ ਤੇ ਟਿੱਪਰ ਦੀ ਟੱਕਰ

ਮਾਛੀਵਾੜਾ ਸਾਹਿਬ, 13 ਜੂਨ (ਮਨੋਜ ਕੁਮਾਰ)-ਲਗਾਤਾਰ ਵਧ ਰਹੇ ਸੜਕੀ ਹਾਦਸੇ ਕਿਸ ਤਰ੍ਹਾਂ ਹੱਸਦੇ ਵੱਸਦੇ ਪਰਿਵਾਰਾਂ ਨੂੰ ਦੁੱਖਾਂ ਦੀ ਦਲਦਲ ਵਿਚ ਧਸ ਰਹੇ ਹਨ | ਅਜਿਹਾ ਹੀ ਇਕ ਖ਼ੌਫ਼ਨਾਕ ਮੰਜਰ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਮੋਟਰਸਾਈਕਲ ਤੇ ਟਿੱਪਰ ਦੀ ਆਹਮਣੇ ...

ਪੂਰੀ ਖ਼ਬਰ »

ਸਾਹਨੇਵਾਲ ਮਕੈਨਿਕਸ ਐਸੋਸੀਏਸ਼ਨ ਦਾ ਸਾਲਾਨਾ ਸਮਾਗਮ

ਸਾਹਨੇਵਾਲ, 13 ਜੂਨ (ਹਰਜੀਤ ਸਿੰਘ ਢਿੱਲੋਂ)-ਸਕੂਟਰ ਮੋਟਰਸਾਈਕਲ ਮਕੈਨਿਕਸ ਐਸੋਸੀਏਸ਼ਨ ਸਾਹਨੇਵਾਲ ਵਲੋਂ ਕਰਵਾਏ ਗਏ ਸੱਤਵੇਂ ਸਾਲਾਨਾ ਸਮਾਗਮ ਵਿਚ ਲੁਧਿਆਣਾ, ਦੋਰਾਹਾ, ਕੁਹਾੜਾ, ਚਾਵਾ ਪਾਇਲ, ਕਟਾਣੀ ਮਾਛੀਵਾੜਾ, ਖੰਨਾ, ਰਾੜਾ ਸਾਹਿਬ, ਰਾਏਕੋਟ ਆਦਿ ਦੇ ਮਕੈਨਿਕਾਂ ...

ਪੂਰੀ ਖ਼ਬਰ »

ਤਿੰਨ ਸਾਲਾ ਬੱਚੇ ਦੀ ਟੋਭੇ ਵਿਚ ਡੁੱਬਣ ਨਾਲ ਮੌਤ

ਈਸੜੂ, 13 ਜੂਨ (ਬਲਵਿੰਦਰ ਸਿੰਘ)-ਬੀਤੀ ਦੇਰ ਸ਼ਾਮ ਇਕ ਤਿੰਨ ਸਾਲਾ ਬੱਚੇ ਦੀ ਟੋਭੇ ਵਿਚ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ¢ ਜਿਸ ਦੀ ਪਛਾਣ ਅਕਾਸ਼ ਪੁੱਤਰ ਮਨਦੀਪ ਸਿੰਘ ਵਾਸੀ ਈਸੜੂ ਵਜੋਂ ਹੋਈ ¢ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਚਾ ਟੋਭੇ ਕਿਨਾਰੇ ...

ਪੂਰੀ ਖ਼ਬਰ »

ਵਿਆਹੁਤਾ ਨੇ ਬੱਚੀ ਸਮੇਤ ਨਹਿਰ 'ਚ ਮਾਰੀ ਛਾਲ਼, ਬੱਚੀ ਦੀ ਮੌਤ

ਦੋਰਾਹਾ, 13 ਜੂਨ (ਜਸਵੀਰ ਝੱਜ)-ਐੱਸ. ਐੱਚ. ਓ. ਥਾਣਾ ਦੋਰਾਹਾ ਇੰਸਪੈਕਟਰ ਮਨਜੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਆਹੁਤਾ ਨੇ ਬੱਚੀ ਸਮੇਤ ਨਹਿਰ ਸਰਹਿੰਦ ਦੇ ਪੁਲ਼ ਦੀਪ ਨਗਰ ਵਿਖੇ 'ਚ ਛਾਲ਼ ਮਾਰ ਦਿੱਤੀ | ਇਸ ਸਮੇਂ ਹਾਜ਼ਰ ਕੁਝ ਰਾਹਗੀਰਾਂ ਨੇ ਔਰਤ ਨੂੰ ਤਾਂ ਬਚਾ ...

ਪੂਰੀ ਖ਼ਬਰ »

ਟਿੱਪਰ ਕੰਧ ਤੋੜ ਕੇ ਘਰ ਵਿਚ ਵੜਿਆ, ਇਕ ਜ਼ਖ਼ਮੀ

ਖੰਨਾ, 13 ਜੂਨ (ਹਰਜਿੰਦਰ ਸਿੰਘ ਲਾਲ)-ਨਜ਼ਦੀਕੀ ਪਿੰਡ ਦਹਿੜੂ ਵਿਚ ਅੱਜ ਇਕ ਬੇਕਾਬੂ ਟਿੱਪਰ ਘਰ ਦੀ ਕੰਧ ਤੋੜ ਕੇ ਅੰਦਰ ਜਾ ਵੜਿਆ | ਹਾਦਸੇ ਵਿਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ | ਰੇਤੇ ਨਾਲ ਭਰਿਆ ਟਰੱਕ ਬੁੱਧਵਾਰ ਦੁਪਹਿਰ ਨੂੰ ਘਰ ਅੰਦਰ ਵੜ ਗਿਆ | ਮਕਾਨ ਮਾਲਕ ...

ਪੂਰੀ ਖ਼ਬਰ »

ਹਲਕਾ ਵਿਧਾਇਕ ਦੀ ਅਗਵਾਈ 'ਚ ਕੂਹਲੀ ਖ਼ੁਰਦ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ

ਮਲੌਦ, 13 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਮੁਹਿੰਮ ਤਹਿਤ ਅੱਜ ਬਲਾਕ ਮਲੌਦ ਅਧੀਨ ਪੈਂਦੇ ਪਿੰਡ ਕੂਹਲੀ ਖ਼ੁਰਦ ਵਿਖੇ ਆੜ੍ਹਤੀ ਐਸੋਸੀਏਸ਼ਨ ਮਲੌਦ ਦੇ ਪ੍ਰਧਾਨ ਜਗਤਾਰ ਸਿੰਘ ਕੂਹਲੀ ਤੇ ਸਰਪੰਚ ...

ਪੂਰੀ ਖ਼ਬਰ »

ਫ਼ੈਕਟਰੀ 'ਤੇ ਨਾਬਾਲਗ ਤੋਂ ਕੰਮ ਕਰਵਾ ਰਹੇ ਮਾਲਕ ਿਖ਼ਲਾਫ਼ ਮੁਕੱਦਮਾ ਦਰਜ

ਸਾਹਨੇਵਾਲ, 13 ਜੂਨ (ਅਮਰਜੀਤ ਸਿੰਘ ਮੰਗਲੀ)-ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੇਬਰ ਅਫ਼ਸਰ ਜਸਵੀਰ ਕੌਰ ਦੀ ਸ਼ਿਕਾਇਤ ਅਤੇ ਹੋਰ ਵਿਭਾਗ ਵਲੋਂ ਕੀਤੀ ਕਾਰਵਾਈ 'ਤੇ ਨੰਦਪੁਰ ਕੋਲੋਂ ਇਕ ਫ਼ੈਕਟਰੀ 'ਚ ਨਾਬਾਲਗ ਬੱਚੇ ਤੋਂ ਕੰਮ ਕਰਵਾਉਣ 'ਤੇ ਫ਼ੈਕਟਰੀ ਮਾਲਕ ਉਮੇਸ਼ ਮੰਜਾਲ ...

ਪੂਰੀ ਖ਼ਬਰ »

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

ਖੰਨਾ, 13 ਜੂਨ (ਮਨਜੀਤ ਸਿੰਘ ਧੀਮਾਨ)-ਅੱਜ ਸਥਾਨਕ ਪ੍ਰੇਮ ਭੰਡਾਰੀ ਪਾਰਕ ਵਿਖੇ, ਪਾਵਰਕਾਮ ਪੈਨਸ਼ਨਰਜ਼ ਡਵੀਜ਼ਨ ਖੰਨਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪਿਛਲੇ ਦਿਨੀਂ ਰਾਮ ਆਸਰਾ ਸਿੰਘ ਉਪ ਮੰਡਲ ਕਲਰਕ ...

ਪੂਰੀ ਖ਼ਬਰ »

ਉੱਘੇ ਵਪਾਰੀ ਅਤੇ ਸਮਾਜ ਸੇਵਕ ਵਿਨੇ ਦੇ ਬੇਟੇ ਦੀ ਸੜਕ ਹਾਦਸੇ ਵਿਚ ਮੌਤ

ਖੰਨਾ, 13 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਨੇੜਲੇ ਪਿੰਡ ਅਲੋੜ ਵਿਖੇ ਬੀਤੀ ਰਾਤ ਇਕ ਕੈਂਟਰ ਚਾਲਕ ਵਲੋਂ ਕਈ ਵਾਹਨਾਂ ਨੂੰ ਟੱਕਰ ਮਾਰਨ ਦੌਰਾਨ ਜ਼ਖ਼ਮੀ ਹੋਏ 19 ਸਾਲਾ ਹਰਸ਼ਿਤ ਵਾਸੀ ਖ਼ਾਲਸਾ ਸਕੂਲ ਰੋਡ ਖੰਨਾ ਦੀ ਅੱਜ ਬਾਅਦ ਦੁਪਹਿਰ ਮੌਤ ਹੋ ਗਈ | ਹਰਸ਼ਿਤ ਖੰਨਾ ਦੇ ...

ਪੂਰੀ ਖ਼ਬਰ »

ਪਿਛਲੇ ਦਿਨੀਂ ਸ਼ਰਾਰਤੀ ਅਨਸਰਾਂ ਵਲੋਂ ਤੋੜਿਆ ਉਦਘਾਟਨੀ ਪੱਥਰ, ਫਿਰ ਲਗਾਇਆ

ਦੋਰਾਹਾ, 13 ਜੂਨ (ਜਸਵੀਰ ਝੱਜ)-ਸ਼੍ਰੋਮਣੀ ਅਕਾਲੀ ਦਲ਼ ਦੀ ਸਰਕਾਰ ਮੌਕੇ ਸਾਲ 2016 'ਚ ਡਾ. ਚਰਨਜੀਤ ਸਿੰਘ ਅਟਵਾਲ ਸਪੀਕਰ ਵਿਧਾਨ ਸਭਾ ਪੰਜਾਬ ਵਲੋਂ ਪਿੰਡ ਮੱਲ੍ਹੀਪੁਰ 'ਚ ਪਾਣੀ ਦਾ ਕੁਆਲਿਟੀ ਪੱਧਰ ਬਹੁਤ ਹੱਦ ਤੱਕ ਨਾ ਬਰਤਨ ਯੋਗ ਹੋਣ ਕਰਕੇ ਪਿੰਡ ਵਾਸੀਆਂ ਦੀਆਂ ...

ਪੂਰੀ ਖ਼ਬਰ »

ਪੈਰਾਗੌਨ ਇੰਟਰਨੈਸ਼ਨਲ ਸਕੂਲ ਡੇਹਲੋਂ ਵਿਖੇ 'ਸਮਰ ਕੈਂਪ' ਸਮਾਪਤ

ਡੇਹਲੋਂ, 13 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਡੇਹਲੋਂ ਵਿਖੇ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਸਕੂਲ ਵਿਖੇ 10 ਦਿਨਾਂ 'ਸਮਰ ਕੈਂਪ' ਲਗਾਇਆ ਗਿਆ, ਜਿਸ ਦੌਰਾਨ ਬੱਚਿਆਂ ਨੂੰ ਆਰਟ ਐਡ ਕਰਾਫਟ, ਡਾਂਸ, ਫਾਇਰਲੈਸ ਕੁਕਿੰਗ, ਯੋਗਾ, ...

ਪੂਰੀ ਖ਼ਬਰ »

ਸਮਰਾਲਾ ਸ਼ਹਿਰ ਦਾ ਸੀਵਰੇਜ ਸਿਸਟਮ ਸਿਆਸੀ ਪਾਰਟੀਆਂ ਲਈ ਨੱਕ ਦਾ ਵਾਲ

ਸਮਰਾਲਾ, 13 ਜੂਨ (ਸੁਰਜੀਤ ਸਿੰਘ ਵਿਸ਼ਦ)-ਕਿਸੇ ਵੀ ਸ਼ਹਿਰ ਵਾਸਤੇ ਗੰਦੇ ਪਾਣੀ ਦਾ ਨਿਕਾਸੀ ਇਕ ਮਹੱਤਵਪੂਰਨ ਮੁੱਦਾ ਹੁੰਦਾ ਹੈ, ਕਿਉਂਕਿ ਗੰਦੇ ਪਾਣੀ ਦੇ ਨਾਲ ਸ਼ਹਿਰ ਦੇ ਵਸਨੀਕਾਂ ਦੀ ਸਿਹਤ ਤੇ ਸਲਾਮਤੀ ਜੁੜੀ ਹੁੰਦੀ ਹੈ | ਸਮਰਾਲਾ ਦਾ ਸੀਵਰੇਜ ਸਿਸਟਮ ਬਾਕੀ ਸ਼ਹਿਰਾਂ ...

ਪੂਰੀ ਖ਼ਬਰ »

ਕਿ੍ਕਟ ਟੂਰਨਾਮੈਂਟ 'ਚ ਘੁਡਾਣੀ ਕਲਾਂ ਦੀ ਟੀਮ ਜੇਤੂ

ਪਾਇਲ, 13 ਜੂਨ (ਰਜਿੰਦਰ ਸਿੰਘ)-ਇੱਥੋਂ ਨੇੜਲੇ ਪਿੰਡ ਘੁਡਾਣੀ ਖ਼ੁਰਦ 'ਚ ਯੁਵਕ ਸੇਵਾਵਾਂ ਕਲੱਬ ਵਲੋਂ 4 ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਦੇ ਅਖੀਰਲੇ ਦਿਨ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ | ...

ਪੂਰੀ ਖ਼ਬਰ »

ਹਲਕਾ ਵਿਧਾਇਕ ਵਲੋਂ ਵਾਟਰ ਸਪਲਾਈ ਨਾਲ ਟੁੱਟੀ ਗਲੀ ਦਾ ਦੌਰਾ

ਪਾਇਲ, 13 ਜੂਨ (ਰਜਿੰਦਰ ਸਿੰਘ/ਨਿਜ਼ਾਮਪੁਰ)-ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਸਥਾਨਕ ਸ਼ਹਿਰ ਦੇ ਵਾਰਡ ਨੰਬਰ: 10 ਵਿਚ ਵਾਟਰ ਸਪਲਾਈ ਦੀਆਂ ਪਾਈਪਾਂ ਲੀਕ ਹੋਣ ਵਾਲੀ ਗਲੀ ਦਾ ਜਾਇਜ਼ਾ ਲਿਆ | ਇਸ ਸਮੇਂ ਹਲਕਾ ਵਿਧਾਇਕ ਨੇ ਐੱਸ. ਡੀ. ਓ. ਗੁਲਜੀਤ ਸਿੰਘ ਵਾਟਰ ਸਪਲਾਈ ...

ਪੂਰੀ ਖ਼ਬਰ »

ਘਰ-ਘਰ ਨੌਕਰੀਆਂ ਦੇਣ ਦੀ ਬਜਾਇ ਰੁਜ਼ਗਾਰ ਖੋਹਣ ਲੱਗੀ ਸਰਕਾਰ-ਉਮੈਦਪੁਰ/ਖੀਰਨੀਆਂ

ਸਮਰਾਲਾ, 13 ਜੂਨ (ਸੁਰਜੀਤ ਸਿੰਘ ਵਿਸ਼ਦ)-ਅਕਾਲੀ ਸਰਕਾਰ ਵਲੋਂ ਘਰਾਂ ਨੇੜੇ ਪ੍ਰਸ਼ਾਸਨਿਕ ਸੁਵਿਧਾਵਾਂ ਦੇਣ ਲਈ ਘਰਾਂ ਨੇੜੇ ਖੋਲ੍ਹੇ ਸੇਵਾ ਕੇਂਦਰ ਕਾਂਗਰਸ ਸਰਕਾਰ ਵਲੋਂ ਬੰਦ ਕਰਨ ਦੇ ਫੁਰਮਾਨ ਦੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਅਟਵਾਲ ਨੇ ਜਰਗ ਵਿਚ ਕੀਤੀ ਸ਼ਿਰਕਤ

ਜੌੜੇਪੁਲ ਜਰਗ, 13 ਜੂਨ (ਪਾਲਾ ਰਾਜੇਵਾਲੀਆ)-ਪਿੰਡ ਜਰਗ ਵਿਖੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਸਰਪੰਚ ਜਤਿੰਦਰ ਸਿੰਘ ਭਿੰਦਾ ਜਰਗ ਵਲੋਂ ਰੱਖੇ ਸਮਾਗਮ ਵਿਚ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀਆਂ ...

ਪੂਰੀ ਖ਼ਬਰ »

5 ਦਿਨਾ ਮੋਟਾਪਾ ਰੋਗ ਨਿਵਾਰਨ ਕੈਂਪ 16 ਤੋਂ

ਦੋਰਾਹਾ, 13 ਜੂਨ (ਜੋਗਿੰਦਰ ਸਿੰਘ ਓਬਰਾਏ)-ਭਾਰਤੀਯ ਯੋਗ ਸੰਸਥਾਨ ਦੋਰਾਹਾ ਵੱਲੋਂ ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਪੰਜ ਦਿਨਾਂ ਮੁਫ਼ਤ ਮੋਟਾਪਾ ਰੋਗ ਨਿਵਾਰਨ ਕੈਂਪ 16 ਤੋਂ 21 ਜੂਨ ਤੱਕ ਲਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾਨ ਦੇ ਮੁਖੀ ...

ਪੂਰੀ ਖ਼ਬਰ »

ਦੋਰਾਹਾ 'ਚ ਮੈਡੀਕਲ ਅਤੇ ਅੱਖਾਂ ਦਾ ਫ਼੍ਰੀ ਚੈੱਕਅਪ ਕੈਂਪ 17 ਜੂਨ ਨੂੰ

ਦੋਰਾਹਾ, 13 ਜੂਨ (ਪੱਤਰ ਪੇ੍ਰਰਕ)-ਨਗਰ ਕੌਾਸਲ ਦੋਰਾਹਾ ਦੇ ਪ੍ਰਧਾਨ ਬੰਤ ਸਿੰਘ ਦੋਬੁਰਜੀ ਅਤੇ ਮੀਤ ਪ੍ਰਧਾਨ ਕੁਲਵੰਤ ਸਿੰਘ ਨੇ ਮਰਹੂਮ ਮੁੱਖ ਮੰਤਰੀ ਸ਼ਹੀਦ ਸ. ਬੇਅੰਤ ਸਿੰਘ ਵੈੱਲਫੇਅਰ ਸੋਸਾਇਟੀ ਵਲੋਂ ਲਵਾਏ ਜਾ ਰਹੇ ਫ਼ਰੀ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਕਹੇ | ਓ. ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਤਹਿਸੀਲਦਾਰ ਦਾ ਸਨਮਾਨ ਅੱਜ

ਖੰਨਾ, 13 ਜੂਨ (ਮਨਜੀਤ ਸਿੰਘ ਧੀਮਾਨ)-ਅੱਜ ਪੰਜਾਬ ਨੰਬਰਦਾਰ ਯੂਨੀਅਨ ਖੰਨਾ ਇਕਾਈ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਖੱਟਰਾਂ ਦੀ ਅਗਵਾਈ ਹੇਠ ਖੰਨਾ ਦੇ ਨਵ ਨਿਯੁਕਤ ਤਹਿਸੀਲਦਾਰ ਕਰਨ ਗੁਪਤਾ ਨੂੰ ਮਿਲਿਆ | ਇਸ ਮੌਕੇ ਉਨ੍ਹਾਂ ਦੇ ਖੰਨਾ ਦਾ ਚਾਰਜ ਸੰਭਾਲਣ ...

ਪੂਰੀ ਖ਼ਬਰ »

ਮਲੇਰੀਆ ਕੈਂਪ ਲਗਾਇਆ

ਖੰਨਾ, 13 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਸੀ. ਐਚ. ਸੀ. ਮਾਨੂੰਪੁਰ ਅਧੀਨ ਪੈਂਦੇ ਪਿੰਡ ਨਰੈਣਗੜ੍ਹ ਵਿਚ ਮਲੇਰੀਆ ਬੁਖ਼ਾਰ ਸਬੰਧੀ ਕੈਂਪ ਲਾਇਆ ਗਿਆ | ਜਿਸ ਵਿਚ ਸਿਵਲ ਸਰਜਨ ਲੁਧਿਆਣਾ ਤੋਂ ਆਏ ਹੈਲਥ ਇੰਸਪੈਕਟਰ ਪ੍ਰੇਮ ਸਿੰਘ ਅਤੇ ਵਰਿੰਦਰ ਮੋਹਨ ਨੇ ਮਲੇਰੀਆ ਤੋਂ ਬਚਾਅ ...

ਪੂਰੀ ਖ਼ਬਰ »

ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵਲੋਂ ਡਰਾਇੰਗ ਤੇ ਪੇਂਟਿੰਗ ਮੁਕਾਬਲੇ ਕਰਵਾਏ

ਸਮਰਾਲਾ, 13 ਜੂਨ (ਪੱਤਰ ਪ੍ਰੇਰਕ)-ਸਕੂਲੀ ਬੱਚਿਆਂ ਦੀ ਹੌਸਲਾ ਅਫ਼ਜਾਈ ਅਤੇ ਕਾਰਜ ਕੁਸ਼ਲਤਾ ਨੂੰ ਨਿਖਰਾਨ ਲਈ ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵਿਖੇ ਸੱਤ ਰੋਜ਼ਾ ਡਰਾਇੰਗ ਤੇ ਪੇਂਟਿੰਗ ਸਮਰ ਕੈਂਪ ਲਗਾਇਆ ਗਿਆ | ਟਰੱਸਟ ਤੇ ਚੇਅਰਮੈਨ ਡਾ. ਜੀਤ ਰਾਵਲ ਨੇ ਦਸਿਆ ...

ਪੂਰੀ ਖ਼ਬਰ »

ਤੁਰਮਰੀ ਵਿਚ ਕਬੂਤਰਾਂ ਦੀ ਉਡਾਣ ਦੇ ਮੁਕਾਬਲੇ ਕਰਵਾਏ

ਜੌੜੇਪੁਲ ਜਰਗ, 13 ਜੂਨ (ਪਾਲਾ ਰਾਜੇਵਾਲੀਆ)-ਪਿੰਡ ਤੁਰਮਰੀ ਵਿਖੇ ਕਬੂਤਰਾਂ ਦੇ ਸ਼ੌਕੀਨਾਂ ਵਲੋਂ ਕਬੂਤਰਾਂ ਦੀ ਉਡਾਣ ਦੇ ਮੁਕਾਬਲੇ ਕਰਵਾਏ ਗਏ | ਹਰਚੰਦ ਸਿੰਘ ਪਿੱਲੀ ਦੀ ਯਾਦ ਵਿਚ ਕਰਵਾਏ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਨੰਬਰਦਾਰ ਬੇਅੰਤ ਸਿੰਘ ਤੁਰਮਰੀ ਨੇ ਕੀਤਾ ...

ਪੂਰੀ ਖ਼ਬਰ »

ਖੰਨਾ ਦੀ ਵਕਾਰੀ ਭੰਗੜਾ ਸੰਸਥਾ ਵਲੋਂ ਭੰਗੜਾ ਅਤੇ ਗਿੱਧਾ ਟ੍ਰੇਨਿੰਗ ਕੈਂਪ

ਖੰਨਾ, 13 ਜੂਨ (ਹਰਜਿੰਦਰ ਸਿੰਘ ਲਾਲ)-ਪਿਛਲੇ ਚਾਰ ਦਹਾਕਿਆਂ ਤੋਂ ਹਜ਼ਾਰਾਂ ਨੌਜਵਾਨ ਲੜਕੇ-ਲੜਕੀਆਂ ਨੂੰ ਭੰਗੜਾ ਸਿਖਾ ਕੇ ਅੰਤਰਰਾਸ਼ਟਰੀ ਪੱਧਰ 'ਤੇ ਭੰਗੜਾ ਪਾਉਣ ਵਾਲਿਆਂ ਨੂੰ ਮਾਨਤਾ ਦਿਵਾਉਣ ਵਾਲੀ ਸੰਸਥਾ ਭੰਗੜਾ ਟ੍ਰੇਨਿੰਗ ਸੈਂਟਰ ਅਤੇ ਲੋਕ ਨਾਚ ਅਕੈਡਮੀ ਦੇ ...

ਪੂਰੀ ਖ਼ਬਰ »

ਗੁਲਜ਼ਾਰ ਕਾਲਜ 'ਚ ਰਿਵਰਸ ਇ ੰਜੀਨੀਅਰਿ ੰਗ ਵਿਸ਼ੇ 'ਤੇ ਸੈਮੀਨਾਰ

ਖੰਨਾ, 13 ਜੂਨ (ਜੋਗਿੰਦਰ ਸਿੰਘ ਓਬਰਾਏ)-ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਵਿਦਿਆਰਥੀਆਂ ਲਈ ਆਯੋਜਿਤ ਗਰਮੀ ਇ ੰਟਰਨਸ਼ਿਪ ਪ੍ਰੋਗਰਾਮ ਤਹਿਤ ਰਿਵਰਸ ਇੰਜੀਨੀਅਰਿੰਗ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ ਸਿੱਖਿਆਂ ਜਗਤ ਦੇ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿ ੰਘ ਸਕੂਲ ਸੋਹੀਆਂ ਵਿਖੇ ਦਸਤਾਰ ਮੁਕਾਬਲੇ ਕਰਵਾਏ

ਮਲੌਦ, 13 ਜੂਨ (ਦਿਲਬਾਗ ਸਿੰਘ ਚਾਪੜਾ)-ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਊਧਮ ਸਿੰਘ ਪਬਲਿਕ ਸਕੂਲ ਸੋਹੀਆਂ ਵਿਖੇ ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਦੇ ਸਹਿਯੋਗ ਨਾਲ ਪਿ੍ੰਸੀਪਲ ਰਜਿੰਦਰ ਸਿੰਘ ਸੋਹੀ ਅਗਵਾਈ ਵਿਚ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸਕੂਲ ...

ਪੂਰੀ ਖ਼ਬਰ »

ਖੇਤੀਬਾੜੀ ਯੂਨੀਵਰਸਿਟੀ ਦੀ ਖੋਜ ਕੇਂਦਰ ਕਪੂਰਥਲਾ ਦੀ ਟੀਮ ਵਲੋਂ ਗੰਨੇ ਦੇ ਖੇਤਾਂ ਦਾ ਸਰਵੇਖਣ

ਪਾਇਲ, 13 ਜੂਨ (ਗੁਰਦੀਪ ਸਿੰਘ ਨਿਜ਼ਾਮਪੁਰ)-ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਗੰਨਾ ਕਪੂਰਥਲਾ ਦੀਆਂ 2 ਟੀਮਾਂ ਵਲਾੋ ਅੱਜ ਬੁੱਢੇਵਾਲ ਖੰਡ ਮਿੱਲ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ 150 ਏਕੜ ਗੰਨੇ ਦੀ ਫ਼ਸਲ ਦਾ ਨਿਰੀਖਣ ਕੀਤਾ ਗਿਆ | ਨਿਰੀਖਣ ...

ਪੂਰੀ ਖ਼ਬਰ »

ਗਾਇਕ ਪਰਮਿੰਦਰ ਪਾਰਸ ਦੇ ਪੰਜਾਬੀ ਗੀਤ ਦੀ ਸ਼ੂਟਿੰਗ ਮੁਕੰਮਲ

ਦੋਰਾਹਾ, 13 ਜੂਨ (ਮਨਜੀਤ ਸਿੰਘ ਗਿੱਲ)-ਪ੍ਰਸਿੱਧ ਪੰਜਾਬੀ ਗਾਇਕ ਪਰਮਿੰਦਰ ਪਾਰਸ ਵਲੋਂ ਗਾਏ ਪੰਜਾਬੀ ਗੀਤ ਬੈਂਕ ਲਿਮਟਾਂ, ਜੱਟ ਤੇ ਕਰਜ਼ੇ ਦਾ ਵੀਡੀਓ ਫ਼ਿਲਮਾਂਕਣ ਅੱਜ ਪਿੰਡ ਚਣਕੋਈਆਂ ਖ਼ੁਰਦ ਵਿਖੇ ਕੀਤਾ ਗਿਆ | ਇਸ ਸਮੇਂ ਗਾਇਕ ਪਰਮਿੰਦਰ ਪਾਰਸ ਨੇ ਦੱਸਿਆ ਕਿ ਇਹ ਗੀਤ ...

ਪੂਰੀ ਖ਼ਬਰ »

ਕੰਨਫਰਟ ਚੈਲੇਂਜ ਦਾ ਮੁਕਾਬਲਾ ਕਰਵਾਇਆ

ਈਸੜੂ, 13 ਜੂਨ (ਬਲਵਿੰਦਰ ਸਿੰਘ)-ਬਜਾਜ ਮੋਟਰਸਾਈਕਲ ਵਲੋਂ ਅੱਜ ਬੈਨੀਪਾਲ ਆਟੋਜ਼ ਈਸੜੂ ਵਿਖੇ ਪਲੈਟੀਨਾ ਮੋਟਰਸਾਈਕਲ ਦੇ ਕੰਨਫਰਟ ਚੈਿਲੰਜ਼ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਚੌਾਕੀ ਇੰਚਾਰਜ ਈਸੜੂ ਬਲਵੀਰ ਸਿੰਘ ਪੁੱਜੇ | ਬਜਾਜ ...

ਪੂਰੀ ਖ਼ਬਰ »

ਕਿਸਾਨ ਝੋਨੇ ਦੀ ਲਵਾਈ 20 ਤੋਂ ਹੀ ਸ਼ੁਰੂ ਕਰਨ-ਮੁੱਖ ਖੇਤੀਬਾੜੀ ਅਫ਼ਸਰ

ਦੋਰਾਹਾ, 13 ਜੂਨ (ਮਨਜੀਤ ਸਿੰਘ ਗਿੱਲ)-ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਦੇਵ ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਅਨੁਸਾਰ 20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ ਅਤੇ ...

ਪੂਰੀ ਖ਼ਬਰ »

ਪਿੰਡ ਬੂਥਗੜ੍ਹ ਵਿਚ 5 ਦਿਨਾ ਦਸਤਾਰ ਸਿਖਲਾਈ ਕੈਂਪ ਲੱਗਿਆ

ਖੰਨਾ, 13 ਜੂਨ (ਹਰਜਿੰਦਰ ਸਿੰਘ ਲਾਲ)-ਪਿੰਡ ਬੂਥਗੜ ਦੇ ਨੌਜਵਾਨਾਂ ਵਲੋਂ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਵਿਖੇ ਚਲਾਏ ਪੰਜ ਦਿਨਾਂ ਦਸਤਾਰ ਸਿਖਲਾਈ ਕੈਂਪ ਦੇ ਆਖ਼ਰੀ ਦਿਨ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਜਸਬੀਰ ਕੌਰ ...

ਪੂਰੀ ਖ਼ਬਰ »

ਪਟਵਾਰ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖਿਆਰਥੀ ਨੂੰ ਸੁਆਗਤੀ ਪਾਰਟੀ ਦਿੱਤੀ

ਸਮਰਾਲਾ, 13 ਜੂਨ (ਬਲਜੀਤ ਸਿੰਘ ਬਘੌਰ)-ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਵਲੋਂ ਪਟਵਾਰ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖਿਆਰਥੀ ਪਟਵਾਰੀਆਂ ਨੂੰ ਸੁਆਗਤੀ ਪਾਰਟੀ ਦਿੱਤੀ | ਅੱਜ ਪਟਵਾਰ ਵਰਕ ਸਟੇਸ਼ਨ ਸਾਹਮਣੇ ਕੀਤੇ ਸਮਾਗਮ ਨੂੰ ਸੰਬੋਧਨ ...

ਪੂਰੀ ਖ਼ਬਰ »

ਜਵਾਈ ਨੇ ਸੱਸ ਅਤੇ ਸਾਲੇ 'ਤੇ ਲਾਏ ਕੁੱਟਮਾਰ ਦੇ ਦੋਸ਼

ਖੰਨਾ, 13 ਜੂਨ (ਅਮਰਜੀਤ ਸਿੰਘ)-ਸੱਸ ਤੇ ਸਾਲੇ ਨੇ ਜਵਾਈ ਨੂੰ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਰਾਜ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਵਿਨੋਦ ਨਗਰ ਮਾਡਲ ਟਾਊਨ ਸਮਰਾਲਾ ਨੇ ਆਪਣੀ ਸੱਸ ਰਾਮ ਪਿਆਰੀ ਅਤੇ ਸਾਲੇ ਸੁਨੀਲ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਣੇ ਇਕ ਕਾਬੂ

ਖੰਨਾ, 13 ਜੂਨ (ਅਮਰਜੀਤ ਸਿੰਘ)-ਪੁਲਿਸ ਵਲੋਂ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਥਾਣੇਦਾਰ ਅਵਤਾਰ ਅਲੀ ਆਪਣੀ ਪੁਲਿਸ ਪਾਰਟੀ ਸਣੇ ਮਲੇਰਕੋਟਲਾ ਚੌਕ ਵਿਚ ਲਗਾਏ ਨਾਕੇ ਦੌਰਾਨ ਸ਼ੱਕੀ ਵਿਅਕਤੀਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX