ਤਾਜਾ ਖ਼ਬਰਾਂ


ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  9 minutes ago
ਨਵੀਂ ਦਿੱਲੀ, 18 ਅਪ੍ਰੈਲ- ਈ.ਡੀ ਅਤੇ ਸੀ.ਬੀ.ਆਈ. ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ....
ਅਖਿਲੇਸ਼ ਯਾਦਵ ਨੇ ਆਜ਼ਮਗੜ੍ਹ ਤੋਂ ਭਰਿਆ ਨਾਮਜ਼ਦਗੀ ਪੱਤਰ
. . .  23 minutes ago
ਲਖਨਊ, 18 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅੱਜ ਆਜ਼ਮਗੜ੍ਹ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ....
ਜੰਮੂ ਕਸ਼ਮੀਰ 'ਚ 3 ਵਜੇ ਤੱਕ 38.5 ਫ਼ੀਸਦੀ ਹੋਈ ਵੋਟਿੰਗ
. . .  43 minutes ago
ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਯਾਤਰੀ ਕੋਲੋਂ ਲੱਖਾਂ ਦਾ ਸੋਨਾ ਹੋਇਆ ਬਰਾਮਦ
. . .  44 minutes ago
ਰਾਜਾਸਾਂਸੀ, 18 ਅਪ੍ਰੈਲ (ਹਰਦੀਪ ਸਿੰਘ ਖੀਵਾ)- ਦੁਬਈ ਤੋਂ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੇ ਇਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ-ਪੜਤਾਲ ਦੌਰਾਨ ....
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਜੈੱਟ ਏਅਰਵੇਜ਼ ਦੀਆਂ ਸਾਰੀਆਂ ਉਡਾਣਾਂ ਬੰਦ
. . .  54 minutes ago
ਰਾਜਾਸਾਂਸੀ, 18 ਅਪ੍ਰੈਲ (ਹਰਦੀਪ ਸਿੰਘ ਖੀਵਾ) - ਜੈੱਟ ਏਅਰਵੇਜ਼ ਦੀ ਹਵਾਈ ਕੰਪਨੀ ਵੱਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਰਵਾਨਾ 'ਤੇ ਪੁੱਜਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ, ਜਦ ਕਿ ਜੈੱਟ ਏਅਰਵੇਜ਼...
ਗੰਨੇ ਦੀ ਬਕਾਇਆ ਅਦਾਇਗੀ ਲਈ ਡੀ.ਸੀ ਦਫ਼ਤਰ ਸੰਗਰੂਰ ਪਹੁੰਚਿਆ ਕਿਸਾਨਾਂ ਦਾ ਧਰਨਾ
. . .  about 1 hour ago
ਸੰਗਰੂਰ, 18 ਅਪ੍ਰੈਲ (ਧੀਰਜ ਪਸ਼ੋਰੀਆ)- ਸੰਗਰੂਰ ਕਿਸਾਨ ਗੰਨਾ ਸੰਘਰਸ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦੇ ਅੰਦਰ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਹਰਦੀਪ ਸਿੰਘ ਸੰਧੂ ਨੇ ....
ਮੰਗਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੋਗਾ- ਜਲੰਧਰ ਹਾਈਵੇ 'ਤੇ ਧਰਨਾ
. . .  about 1 hour ago
ਧਰਮਕੋਟ, 18 ਅਪ੍ਰੈਲ (ਹਰਮਨਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਮੋਗਾ ਜਲੰਧਰ ਨੈਸ਼ਨਲ ਹਾਈਵੇ 'ਤੇ ਧਰਨਾ ਲਗਾਇਆ ਗਿਆ ਹੈ। ਪਿੰਡ ਫ਼ਤਿਹਗੜ੍ਹ ਕੋਰੋਟਾਣਾ ਵਿਖੇ ਸਥਿਤ ਐੱਸ.ਐੱਫ.ਸੀ. ਸਕੂਲ ਦੇ ਅੱਗੇ ਲਗਾਏ ਇਸ ਧਰਨੇ ਦੀ ....
ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
. . .  about 1 hour ago
ਠੱਠੀ ਭਾਈ, 18 ਅਪ੍ਰੈਲ (ਜਗਰੂਪ ਸਿੰਘ ਮਠਾੜੂ)- ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਰਹੇ ਸੀਨੀਅਰ ਟਕਸਾਲੀ ਅਕਾਲੀ ਆਗੂ ਸਵਰਗੀ ਬਾਈ ਅਜਮੇਰ ਸਿੰਘ ਕਿੰਗਰਾ ਦੇ ਪਰਿਵਾਰ ਨੂੰ ਮੁੜ ਮਾਣ ਬਖ਼ਸ਼ਦਿਆਂ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ .....
ਛੱਤੀਸਗੜ੍ਹ 'ਚ ਦੁਪਹਿਰ 1 ਵਜੇ ਤੱਕ 47.02 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਮਹਾਰਾਸ਼ਟਰ 'ਚ 1 ਵਜੇ ਤੱਕ 35.6 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਹੁਣ ਵੱਟਸਐਪ 'ਤੇ ਨਹੀਂ ਹੋਵੇਗਾ ਪੰਜਾਬ ਸਰਕਾਰ ਦਾ ਕੋਈ ਵੀ ਕੰਮ
. . .  about 1 hour ago
ਲੁਧਿਆਣਾ, 18 ਅਪ੍ਰੈਲ (ਪੁਨੀਤ ਬਾਵਾ)- ਪੰਜਾਬ ਸਰਕਾਰ ਵੱਲੋਂ ਕੋਈ ਵੀ ਸਰਕਾਰੀ ਕੰਮ ਵੱਟਸਐਪ 'ਤੇ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਹੁਣ ਸਾਰੇ ਸਰਕਾਰੀ ਕੰਮ ਸਰਕਾਰੀ ਈ.ਮੇਲ. 'ਤੇ ਹੀ ....
ਸਾਧਵੀ ਪ੍ਰਗਿਆ ਨੂੰ ਟਿਕਟ ਦਿੱਤੇ ਜਾਣ 'ਤੇ ਉਮਰ ਅਬਦੁੱਲਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
. . .  about 2 hours ago
ਸ੍ਰੀਨਗਰ, 18 ਅਪ੍ਰੈਲ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਟਿਕਟ ਦਿੱਤੇ ਜਾਣ 'ਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਵੀਰਵਾਰ ਨੂੰ ਸ੍ਰੀਨਗਰ 'ਚ ਇਕ ਪੋਲਿੰਗ ਸਟੇਸ਼ਨ 'ਤੇ ਵੋਟ ....
ਵਾਪਰੇ ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  about 2 hours ago
ਪੁਰਖਾਲੀ(ਰੂਪਨਗਰ), 18 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਬੱਲਮਗੜ੍ਹ ਮੰਦਵਾੜਾ ਵਿਖੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ, ਬੀਤੀ ਦੇਰ ਸ਼ਾਮ 2 ਨੌਜਵਾਨ ਜੋ .....
ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ 'ਤੇ ਇਕ ਵਿਅਕਤੀ ਨੇ ਸੁੱਟੀ ਜੁੱਤੀ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ- ਭਾਜਪਾ ਪਾਰਟੀ ਦੇ ਦਫ਼ਤਰ 'ਚ ਪਾਰਟੀ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਜੀ.ਵੀ.ਐਲ. ਨਰਸਿਮ੍ਹਾ ਵੱਲੋਂ ਭੋਪਾਲ ਸੀਟ ਤੋਂ ਸਾਧਵੀ ਪ੍ਰਗਯਾ ਸਿੰਘ ਨੂੰ ਉਮੀਦਵਾਰ ਬਣਾਏ ਜਾਣ ਦੇ ਸੰਬੰਧ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਸੀ ਕਿ ਉੱਥੇ ਮੌਜੂਦ ਇਕ ....
ਸੁਲਤਾਨਪੁਰ ਲੋਕ ਸਭਾ ਸੀਟ ਤੋਂ ਮੇਨਕਾ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 3 hours ago
ਲਖਨਊ, 18 ਅਪ੍ਰੈਲ- ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕੇ ਸੁਲਤਾਨਪੁਰ ਤੋਂ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ....
ਲਖਨਊ : ਨਾਮਜ਼ਦਗੀ ਭਰਨ ਤੋਂ ਬਾਅਦ ਪੂਨਮ ਸਿਨਹਾ ਨੇ ਕੀਤਾ ਰੋਡ ਸ਼ੋਅ
. . .  about 3 hours ago
ਪੱਛਮੀ ਬੰਗਾਲ: ਰਾਏਗੰਜ 'ਚ ਸੀ.ਪੀ.ਐਮ ਉਮੀਦਵਾਰ ਮੁਹੰਮਦ ਸਲੀਮ ਦੀ ਗੱਡੀ 'ਤੇ ਹੋਇਆ ਹਮਲਾ
. . .  about 3 hours ago
ਪੁਰਤਗਾਲ 'ਚ ਸੈਲਾਨੀਆ ਨਾਲ ਭਰੀ ਬੱਸ ਦੇ ਹਾਦਸਾ ਗ੍ਰਸਤ ਹੋਣ ਕਾਰਨ 29 ਮੌਤਾਂ, 28 ਜ਼ਖਮੀ
. . .  about 3 hours ago
ਛੱਤੀਸਗੜ੍ਹ 'ਚ ਚੋਣਾਂ ਦੌਰਾਨ ਨਕਸਲੀਆਂ ਨੇ ਕੀਤਾ ਆਈ.ਡੀ. ਧਮਾਕਾ
. . .  about 4 hours ago
ਬੀ.ਕੇ.ਯੂ. ਵੱਲੋਂ ਭਾਜਪਾ ਨੂੰ ਸਮਰਥਨ ਨਾ ਦੇਣ ਦਾ ਐਲਾਨ
. . .  about 4 hours ago
ਪੱਛਮੀ ਬੰਗਾਲ : ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
. . .  about 4 hours ago
ਕਰੋੜਾਂ ਦੀ ਹੈਰੋਇਨ ਸਮੇਤ ਦੋ ਕਾਬੂ
. . .  about 4 hours ago
ਆਦਰਸ਼ ਸਕੂਲ ਮਨਾਵਾਂ ਦੇ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਮੈਨੇਜਮੈਂਟ ਖ਼ਿਲਾਫ਼ ਰੋਸ ਧਰਨਾ
. . .  about 4 hours ago
ਤਾਮਿਲਨਾਡੂ 'ਚ 11 ਵਜੇ ਤੱਕ 30.62 ਫ਼ੀਸਦੀ ਹੋਈ ਵੋਟਿੰਗ
. . .  about 4 hours ago
ਛੱਤੀਸਗੜ੍ਹ 'ਚ 11 ਵਜੇ ਤੱਕ 26.2 ਅਤੇ ਅਸਮ 'ਚ 26.39 ਫ਼ੀਸਦੀ ਹੋਈ ਵੋਟਿੰਗ
. . .  about 4 hours ago
ਪੂਨਮ ਸਿਨਹਾ ਨੇ ਲੋਕ ਸਭਾ ਚੋਣਾਂ ਦੇ ਲਈ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 4 hours ago
ਸਿਰ ਵੱਢ ਕੇ ਕਤਲ ਕੀਤੀ ਲੜਕੀ ਦੇ ਮਾਮਲੇ 'ਚ ਪੁਲਿਸ ਵੱਲੋਂ ਤਿੰਨ ਕਾਬੂ
. . .  about 5 hours ago
ਲੋਕ ਸਭਾ ਚੋਣਾਂ : ਉੱਤਰ ਪ੍ਰਦੇਸ਼ 'ਚ 11 ਵਜੇ ਤੱਕ 24.31 ਫ਼ੀਸਦੀ ਹੋਈ ਵੋਟਿੰਗ
. . .  about 5 hours ago
ਪਾਕਿਸਤਾਨ 'ਚ ਯਾਤਰੀ ਨਾਲ ਭਰੀ ਬੱਸ 'ਤੇ ਹੋਏ ਹਮਲੇ 'ਚ 14 ਮੌਤਾਂ
. . .  about 5 hours ago
ਸ੍ਰੀ ਮੁਕਤਸਰ ਸਾਹਿਬ: ਜਗਮੀਤ ਸਿੰਘ ਬਰਾੜ 19 ਨੂੰ ਅਕਾਲੀ ਦਲ 'ਚ ਹੋਣਗੇ ਸ਼ਾਮਲ
. . .  about 5 hours ago
ਲੋਕ ਸਭਾ ਚੋਣਾਂ : ਬਿਹਾਰ 'ਚ 10 ਵਜੇ ਤੱਕ 19.5 ਫ਼ੀਸਦੀ ਹੋਈ ਵੋਟਿੰਗ
. . .  about 5 hours ago
ਮਿਸ਼ੇਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 5 hours ago
ਛੱਤੀਸਗੜ੍ਹ : ਪੋਲਿੰਗ ਬੂਥ 'ਤੇ ਤਾਇਨਾਤ ਚੋਣ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
. . .  about 5 hours ago
ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਨਾਲ ਚੋਣਾਂ ਸਬੰਧੀ ਅੱਜ ਵਿਚਾਰ ਵਟਾਂਦਰਾ ਕਰਨਗੇ ਸਰਕਾਰੀਆ
. . .  about 5 hours ago
ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਪਾਈ ਵੋਟ
. . .  about 6 hours ago
ਉੜੀਸਾ: ਬੋਲਾਂਗੀਰ 'ਚ ਪੋਲਿੰਗ ਬੂਥ 'ਤੇ ਈ.ਵੀ.ਐਮ ਮਸ਼ੀਨ ਹੋਈ ਖ਼ਰਾਬ, ਰੋਕੀ ਵੋਟਿੰਗ
. . .  about 6 hours ago
9 ਵਜੇ ਤੱਕ ਅਸਮ ਵਿਚ 9.51 ਫ਼ੀਸਦੀ, ਜੰਮੂ ਕਸ਼ਮੀਰ 'ਚ 0.99 ਫ਼ੀਸਦੀ, ਕਰਨਾਟਕਾ 'ਚ 1.14 ਫ਼ੀਸਦੀ
. . .  about 7 hours ago
ਕਮਲ ਹਸਨ ਤੇ ਸ਼ਰੂਤੀ ਹਸਨ ਨੇ ਪਾਈ ਵੋਟ
. . .  about 7 hours ago
ਲੋਕਸਭਾ ਚੋਣਾਂ : ਬਿਹਾਰ ਵਿਚ 8 ਵਜੇ ਤੱਕ ਕਰੀਬ 12 ਫ਼ੀਸਦੀ ਵੋਟਿੰਗ
. . .  about 7 hours ago
ਰੱਖਿਆ ਮੰਤਰੀ ਨੇ ਪਾਈ ਵੋਟ
. . .  about 8 hours ago
ਛੱਤੀਸਗੜ੍ਹ 'ਚ ਦੋ ਨਕਸਲੀ ਢੇਰ
. . .  about 8 hours ago
ਰਜਨੀਕਾਂਤ ਨੇ ਆਪਣੇ ਮਤ ਅਧਿਕਾਰ ਦੀ ਕੀਤੀ ਵਰਤੋਂ
. . .  about 9 hours ago
95 ਸੀਟਾਂ 'ਤੇ ਹੋ ਰਹੀ ਹੈ ਵੋਟਿੰਗ
. . .  about 9 hours ago
ਦੂਸਰੇ ਪੜਾਅ ਤਹਿਤ ਲੋਕ ਸਭਾ ਚੋਣਾਂ 2019 ਲਈ ਵੋਟਿੰਗ ਸ਼ੁਰੂ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਸਾਊਦੀ ਅਰਬ ‘ਚ 2 ਪੰਜਾਬੀਆ ਦੇ ਸਿਰ ਕਲਮ
. . .  1 day ago
ਆਈ.ਪੀ.ਐੱਲ- 2019 : ਹੈਦਰਾਬਾਦ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਆਮ ਆਦਮੀ ਪਾਰਟੀ ਮਾਲਵਾ ਜੋਨ ਯੂਥ ਪ੍ਰਧਾਨ ਸੁਖਰਾਜ ਸਿੰਘ ਗੋਰਾ ਵੱਲੋਂ ਅਸਤੀਫ਼ਾ
. . .  1 day ago
ਫ਼ਸਲ ਖ਼ਰਾਬੀ ਦੇ ਸਦਮੇ ਕਾਰਨ ਕਿਸਾਨ ਦੀ ਮੌਤ
. . .  1 day ago
ਆਈ.ਪੀ.ਐੱਲ- 2019 : ਹੈਦਰਾਬਾਦ ਖ਼ਿਲਾਫ਼ ਟਾਸ ਜਿੱਤ ਕੇ ਚੇਨਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 32 ਜੇਠ ਸੰਮਤ 550
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਸੰਪਾਦਕੀ

ਖਿਡਾਰੀਆਂ ਨਾਲ ਵਿਵਾਦਾਂ ਵਿਚ ਉਲਝ ਰਹੀ ਹੈ ਸਰਕਾਰ

ਹਰਿਆਣਾ ਦੇ ਖਿਡਾਰੀਆਂ ਨੇ ਜਿਥੇ ਆਪਣੇ ਖੇਡ ਪ੍ਰਦਰਸ਼ਨ ਨਾਲ ਦੁਨੀਆ ਭਰ ਵਿਚ ਨਾਂਅ ਕਮਾਇਆ ਹੈ, ਉਥੇ ਹੀ ਪਿਛਲੇ ਕੁਝ ਸਮੇਂ ਤੋਂ ਖੇਡਾਂ ਵਿਚ ਖਿਡਾਰੀਆਂ ਸਬੰਧੀ ਉੱਠੇ ਵਿਵਾਦਾਂ ਦੇ ਚਲਦਿਆਂ ਖੇਡ ਵਿਭਾਗ ਲਗਾਤਾਰ ਚਰਚਾ ਵਿਚ ਵੀ ਬਣਿਆ ਹੋਇਆ ਹੈ। ਪਿਛਲੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਹਰਿਆਣਾ ਦੇ 22 ਖਿਡਾਰੀਆਂ ਨੇ ਤਗਮੇ ਜਿੱਤੇ ਸਨ ਅਤੇ ਉਨ੍ਹਾਂ ਖਿਡਾਰੀਆਂ ਨੂੰ ਸਰਕਾਰ ਵਲੋਂ ਨਕਦ ਇਨਾਮੀ ਰਾਸ਼ੀ ਅਤੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਣਾ ਸੀ। ਸਨਮਾਨ ਸਮਾਰੋਹ ਦੇ ਕਾਰਡ ਵੀ ਵੰਡੇ ਜਾ ਚੁੱਕੇ ਸਨ ਅਤੇ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਸਨ ਪਰ ਇਨਾਮ ਦੀ ਰਕਮ ਸਬੰਧੀ ਵਿਵਾਦ ਖੜ੍ਹਾ ਹੋਣ 'ਤੇ ਸਨਮਾਨ ਸਮਾਰੋਹ ਆਖਰੀ ਸਮੇਂ ਰੱਦ ਕਰਨਾ ਪਿਆ।
ਵਿਵਾਦ ਇਹ ਸੀ ਕਿ ਕੁਝ ਖਿਡਾਰੀ ਰੇਲਵੇ ਅਤੇ ਹੋਰ ਵਿਭਾਗਾਂ ਵਲੋਂ ਵੀ ਖੇਡਦੇ ਹਨ। ਸਰਕਾਰ ਨੇ ਤੈਅ ਕੀਤਾ ਸੀ ਕਿ ਜਿਹੜੇ ਖਿਡਾਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਨੇ ਇਨਾਮੀ ਰਕਮ ਦਿੱਤੀ ਹੈ, ਓਨੀ ਹੀ ਰਕਮ ਘਟਾ ਕੇ ਪੁਰਸਕਾਰ ਦੀ ਰਕਮ ਦਿੱਤੀ ਜਾਵੇਗੀ। ਇਸ ਦਾ ਕੁਝ ਖਿਡਾਰੀਆਂ ਨੇ ਵਿਰੋਧ ਕੀਤਾ, ਜਿਸ ਕਾਰਨ ਸਮਾਰੋਹ ਰੱਦ ਕਰਨਾ ਪਿਆ। ਹੁਣ ਇਹ ਮਾਮਲਾ ਸੁਲਝਣ ਜਾ ਰਿਹਾ ਹੈ ਅਤੇ ਖੇਡ ਮੰਤਰੀ ਅਨਿਲ ਵਿੱਜ ਨੇ ਐਲਾਨ ਕਰ ਦਿੱਤਾ ਹੈ ਕਿ ਸਾਰੇ 22 ਖਿਡਾਰੀਆਂ ਨੂੰ ਸੂਬਾ ਸਰਕਾਰ ਬਰਾਬਰ ਇਨਾਮੀ ਰਕਮ ਦੇਵੇਗੀ। ਹੁਣ ਵਿੱਜ ਨੇ ਇਹ ਵੀ ਸਾਫ਼ ਕੀਤਾ ਹੈ ਕਿ ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਦੇ ਸਮੇਂ ਦੌਰਾਨ ਤਗਮਾ ਜਿੱਤਣ ਵਾਲੇ 207 ਖਿਡਾਰੀਆਂ ਨੂੰ ਸਰਕਾਰ ਖੇਡ ਨੀਤੀ ਅਤੇ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਜਲਦੀ ਹੀ ਨੌਕਰੀਆਂ ਵੀ ਦੇਣ ਜਾ ਰਹੀ ਹੈ। ਇਹ ਮਾਮਲਾ ਤਾਂ ਸੁਲਝਦਾ ਨਜ਼ਰ ਆ ਰਿਹਾ ਹੈ ਪਰ ਇਸ ਦੌਰਾਨ ਖਿਡਾਰੀਆਂ ਨਾਲ ਜੁੜਿਆ ਇਕ ਹੋਰ ਮਾਮਲਾ ਚਰਚਾ ਵਿਚ ਆ ਗਿਆ। ਸੂਬਾ ਸਰਕਾਰ ਨੇ ਕੁਝ ਦਿਨ ਪਹਿਲਾਂ ਇਕ ਆਦੇਸ਼ ਜਾਰੀ ਕੀਤਾ ਕਿ ਜਿਹੜੇ ਖਿਡਾਰੀ ਸੂਬਾ ਸਰਕਾਰ ਦੇ ਕਰਮਚਾਰੀ ਹਨ ਅਤੇ ਪ੍ਰੋਫੈਸ਼ਨਲ ਲੀਗ ਅਤੇ ਹੋਰ ਕਮਰਸ਼ੀਅਲ ਸਰਗਰਮੀਆਂ ਵਿਚ ਹਿੱਸਾ ਲੈਂਦੇ ਹਨ, ਉਨ੍ਹਾਂ ਨੂੰ ਵਿਗਿਆਪਨ ਸਮੇਤ ਆਪਣੀ ਕਮਾਈ ਦਾ ਇਕ ਤਿਹਾਈ ਹਿੱਸਾ ਸੂਬਾ ਖੇਡ ਪ੍ਰੀਸ਼ਦ ਦੇ ਖਾਤੇ ਵਿਚ ਦੇਣਾ ਹੋਵੇਗਾ। ਇਸ ਰਕਮ ਨੂੰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਖਰਚ ਕੀਤਾ ਜਾਵੇਗਾ। ਇਸ ਮਾਮਲੇ 'ਤੇ ਹੋਏ ਵਿਵਾਦ ਨੂੰ ਨਿਪਟਾਉਣ ਲਈ ਮੁੱਖ ਮੰਤਰੀ ਨੂੰ ਐਲਾਨ ਕਰਨਾ ਪਿਆ ਕਿ ਫਿਲਹਾਲ ਇਸ ਆਦੇਸ਼ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਉਹ ਖ਼ੁਦ ਇਸ ਮਾਮਲੇ ਨੂੰ ਦੇਖਣਗੇ ਤਾਂ ਕਿ ਖਿਡਾਰੀਆਂ ਦੇ ਹਿਤਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਹਰਿਆਣਾ ਦੇ ਕੌਮਾਂਤਰੀ ਖੇਡਾਂ ਵਿਚ ਵਿਸ਼ੇਸ਼ ਯੋਗਦਾਨ 'ਤੇ ਆਪਣੀ ਪਿੱਠ ਥਪਥਪਾਉਣ ਵਾਲੀ ਭਾਜਪਾ ਸਰਕਾਰ ਨੂੰ ਇਨ੍ਹਾਂ ਵਿਵਾਦਾਂ ਦੇ ਚਲਦਿਆਂ ਵਾਰ-ਵਾਰ ਬਚਾਅ ਦੀ ਮੁਦਰਾ ਵਿਚ ਆਉਣਾ ਪੈ ਰਿਹਾ ਹੈ।
ਨਿੱਤ ਹੁੰਦੇ ਕਰਮਚਾਰੀ ਅੰਦੋਲਨ
ਹਰਿਆਣਾ ਵਿਚ ਜਦੋਂ ਤੋਂ ਭਾਜਪਾ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਹੀ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿਚ ਉਸ ਨੂੰ ਕਰਮਚਾਰੀ ਸੰਗਠਨਾਂ ਦੇ ਅੰਦੋਲਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਸੂਬੇ ਵਿਚ ਕਈ ਵੱਡੇ ਕਰਮਚਾਰੀ ਅੰਦੋਲਨ ਦੇਖਣ ਨੂੰ ਮਿਲੇ। ਪਹਿਲਾਂ ਆਂਗਣਵਾੜੀ ਕਰਮਚਾਰੀਆਂ ਨੇ ਅੰਦੋਲਨ ਕਰ ਦਿੱਤਾ ਤਾਂ ਸਰਕਾਰ ਨੇ ਜਿਵੇਂ-ਕਿਵੇਂ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਅੰਦੋਲਨ ਨੂੰ ਖ਼ਤਮ ਕਰਵਾਇਆ। ਇਸ ਅੰਦੋਲਨ ਦੇ ਖ਼ਤਮ ਹੁੰਦੇ ਹੀ ਸੂਬੇ ਦੇ ਨਗਰ ਪਾਲਿਕਾ, ਪ੍ਰੀਸ਼ਦ ਅਤੇ ਨਗਰ ਨਿਗਮ ਕਰਮਚਾਰੀ ਅੰਦੋਲਨ 'ਤੇ ਚਲੇ ਗਏ। ਕਈ ਦਿਨਾਂ ਦੇ ਅੰਦੋਲਨ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੀਆਂ ਕੁਝ ਮੰਗਾਂ ਸਵੀਕਾਰ ਕਰਕੇ ਉਨ੍ਹਾਂ ਨੂੰ ਕੰਮ 'ਤੇ ਵਾਪਸ ਆਉਣ ਲਈ ਰਾਜ਼ੀ ਕੀਤਾ। ਹੁਣ ਆਸ਼ਾ ਵਰਕਰ ਅੰਦੋਲਨ ਦੀ ਰਾਹ ਫੜਨ ਲਈ ਤਿਆਰ ਹਨ। ਆਸ਼ਾ ਵਰਕਰਾਂ ਵਲੋਂ ਪਹਿਲਾਂ ਵੀ ਅੰਦੋਲਨ ਕੀਤਾ ਗਿਆ ਸੀ ਅਤੇ ਹੁਣ ਆਸ਼ਾ ਵਰਕਰ ਸਰਕਾਰ 'ਤੇ ਇਹ ਦੋਸ਼ ਲਗਾ ਰਹੀਆਂ ਹਨ ਕਿ ਉਨ੍ਹਾਂ ਦੀਆਂ ਸਵੀਕਾਰ ਕੀਤੀਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਇਸ ਦੌਰਾਨ ਸਰਕਾਰ ਸਾਹਮਣੇ ਇਕ ਹੋਰ ਪ੍ਰੇਸ਼ਾਨੀ ਪੈਦਾ ਹੋ ਗਈ ਹੈ। ਕਾਂਗਰਸ ਦੀ ਤਤਕਾਲੀ ਹੁੱਡਾ ਸਰਕਾਰ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਇਕ ਨੀਤੀ ਬਣਾ ਕੇ ਗਈ ਸੀ ਅਤੇ ਉਸ ਨੀਤੀ ਤਹਿਤ ਹਜ਼ਾਰਾਂ ਕਰਮਚਾਰੀ ਪੱਕੇ ਵੀ ਹੋ ਗਏ ਸਨ ਪਰ ਹੁਣ ਉਸ ਨੀਤੀ ਨੂੰ ਉੱਚ ਅਦਾਲਤ ਨੇ ਰੱਦ ਕਰ ਦਿੱਤਾ ਹੈ। ਸੱਤਾਧਾਰੀ ਕਾਂਗਰਸ 'ਤੇ ਦੋਸ਼ ਲਗਾ ਰਹੇ ਹਨ ਕਿ ਕਾਂਗਰਸ ਨੇ ਚੋਣਾਵੀ ਫਾਇਦੇ ਲਈ ਜਾਂਦੇ-ਜਾਂਦੇ ਅੱਧੀ-ਅਧੂਰੀ ਨੀਤੀ ਤਿਆਰ ਕੀਤੀ, ਜਿਹੜੀ ਅਦਾਲਤ ਵਿਚ ਟਿਕ ਨਹੀਂ ਸਕੀ। ਦੂਸਰੇ ਪਾਸੇ ਵਿਰੋਧੀ ਧਿਰ ਸਰਕਾਰ 'ਤੇ ਇਹ ਕਹਿੰਦੇ ਹੋਏ ਹਮਲਾ ਕਰ ਰਹੇ ਹਨ ਕਿ ਸਰਕਾਰ ਨੇ ਇਸ ਨੀਤੀ ਦੀ ਅਦਾਲਤ ਵਿਚ ਸਹੀ ਢੰਗ ਨਾਲ ਪੈਰਵੀ ਨਹੀਂ ਕੀਤੀ, ਜਿਸ ਕਾਰਨ ਉੱਚ ਅਦਾਲਤ ਨੇ ਇਸ ਨੀਤੀ ਨੂੰ ਰੱਦ ਕਰ ਦਿੱਤਾ ਹੈ। ਕਰਮਚਾਰੀ ਸੰਗਠਨ ਸਰਕਾਰ 'ਤੇ ਦਬਾਅ ਬਣਾ ਰਹੇ ਹਨ ਕਿ ਉਹ ਅਦਾਲਤ ਦੇ ਇਸ ਫ਼ੈਸਲੇ ਨੂੰ ਸਰਬਉੱਚ ਅਦਾਲਤ ਵਿਚ ਚੁਣੌਤੀ ਦੇਵੇ ਤਾਂ ਕਿ ਕਰਮਚਾਰੀਆਂ ਦੇ ਹਿਤ ਸੁਰੱਖਿਅਤ ਰਹਿ ਸਕਣ। ਇਸ ਮਾਮਲੇ ਵਿਚ ਜੇਕਰ ਸਰਬਉੱਚ ਅਦਾਲਤ ਵਲੋਂ ਕੋਈ ਰਾਹਤ ਨਾ ਦਿੱਤੀ ਗਈ ਤਾਂ ਸਰਕਾਰ ਨੂੰ ਇਕ ਹੋਰ ਵੱਡੇ ਕਰਮਚਾਰੀ ਅੰਦੋਲਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿਵਾਦਾਂ ਵਿਚ ਦੋ ਆਈ.ਏ.ਐਸ. ਅਫ਼ਸਰ
ਹਰਿਆਣਾ ਦੀ ਇਕ ਮਹਿਲਾ ਆਈ.ਏ.ਐਸ. ਅਧਿਕਾਰੀ ਨੇ ਆਪਣੇ ਵਿਭਾਗ ਦੇ ਵਧੀਕ ਮੁੱਖ ਸਕੱਤਰ 'ਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਅਧਿਕਾਰੀ 'ਤੇ ਉਸ ਦਾ ਕਰੀਅਰ ਖਰਾਬ ਕਰਨ ਅਤੇ ਬੇਵਜਾ ਦੇਰ ਸ਼ਾਮ ਤੱਕ ਦਫ਼ਤਰ ਵਿਚ ਬਿਠਾਈ ਰੱਖਣ ਦਾ ਦੋਸ਼ ਲਗਾਉਂਦੇ ਹੋਏ ਅਤੇ ਆਪਣੀ ਜਾਨ ਨੂੰ ਵੀ ਖ਼ਤਰਾ ਦੱਸਦੇ ਹੋਏ ਉੱਚ ਅਧਿਕਾਰੀਆਂ ਅਤੇ ਰਾਸ਼ਟਰਪਤੀ ਨੂੰ ਵੀ ਸ਼ਿਕਾਇਤ ਭੇਜੀ ਹੈ। 2014 ਬੈਚ ਦੀ ਮਹਿਲਾ ਆਈ.ਏ.ਐਸ. ਅਧਿਕਾਰੀ ਕਰੀਬ ਡੇਢ ਮਹੀਨਾ ਪਹਿਲਾਂ ਹੀ ਉਕਤ ਵਿਭਾਗ ਵਿਚ ਤਾਇਨਾਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਹ ਡਬਵਾਲੀ ਅਤੇ ਕੋਸਲੀ ਵਿਚ ਐਸ.ਡੀ.ਐਮ. ਰਹਿੰਦੇ ਹੋਏ ਵਿਵਾਦਾਂ ਅਤੇ ਚਰਚਾ ਵਿਚ ਰਹੀ ਹੈ। ਉਸ ਸਮੇਂ ਵੀ ਉਨ੍ਹਾਂ ਨੇ ਆਪਣੀ ਫੇਸਬੁੱਕ ਪੋਸਟ ਵਿਚ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਵੀਡੀਓ ਅਪਲੋਡ ਕੀਤੇ ਸਨ। ਹੁਣ ਉਹ ਇਕ ਵਾਰ ਫਿਰ ਵਿਵਾਦਾਂ ਅਤੇ ਚਰਚਾ ਵਿਚ ਆ ਗਈ ਹੈ। ਵਧੀਕ ਮੁੱਖ ਸਕੱਤਰ ਨੇ ਮਹਿਲਾ ਅਧਿਕਾਰੀ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਨ੍ਹਾਂ ਦੋਸ਼ਾਂ ਵਿਚ ਜੇਕਰ ਕੋਈ ਵੀ ਸਚਾਈ ਹੋਵੇ ਤਾਂ ਉਹ ਹਰ ਤਰ੍ਹਾਂ ਦੀ ਜਾਂਚ ਅਤੇ ਸਜ਼ਾ ਦਾ ਸਾਹਮਣਾ ਕਰਨ ਲਈ ਤਿਆਰ ਹਨ। ਇਸ ਮਾਮਲੇ ਵਿਚ ਸੂਬੇ ਦੀ ਮਹਿਲਾ ਕਮਿਸ਼ਨ ਨੇ ਧਿਆਨ ਦਿੰਦੇ ਹੋਏ ਦੋਵੇਂ ਅਧਿਕਾਰੀਆਂ ਨੂੰ ਤਲਬ ਕੀਤਾ ਹੈ ਤਾਂ ਕਿ ਮਾਮਲੇ ਨੂੰ ਸਮਝਿਆ ਅਤੇ ਸੁਲਝਾਇਆ ਜਾ ਸਕੇ।

-ਵਿਸ਼ੇਸ਼ ਪ੍ਰਤੀਨਿਧੀ ਅਜੀਤ ਸਮਾਚਾਰ
ਮੋ: 98554-65946

ਵਿਸ਼ਵ ਖ਼ੂਨਦਾਨ ਦਿਵਸ 'ਤੇ ਵਿਸ਼ੇਸ਼

ਬਲੱਡ ਗਰੁੱਪਾਂ ਦੇ ਖੋਜੀਂਕਾਰਲ ਲੈਂਡਸਟੀਨਰ

ਦੁਨੀਆ ਭਰ ਦੇ ਲੋਕਾਂ ਅੰਦਰ ਖ਼ੂਨਦਾਨ ਦੀ ਮਹੱਤਤਾ ਨੂੰ ਪ੍ਰਗਟ ਕਰਨ ਅਤੇ ਵਿਸ਼ੇਸ਼ ਤੌਰ 'ਤੇ ਖ਼ੂਨਦਾਨੀਆਂ ਦਾ ਆਭਾਰ ਪ੍ਰਗਟ ਕਰਨ ਲਈ ਹਰ ਸਾਲ 14 ਜੂਨ ਦਾ ਦਿਹਾੜਾ 'ਵਰਲਡ ਬਲੱਡ ਡੋਨਰਜ਼ ਡੇਅ' ਵਜੋਂ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ ਖ਼ੂਨਦਾਨੀਆਂ ਨੂੰ ...

ਪੂਰੀ ਖ਼ਬਰ »

ਸੰਕੇਤ ਸਮਝਦਾ ਹੈ ਮਨ

ਜ਼ਿਹਨ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਉਥੇ ਇਨਸਾਨ ਦੀ ਅੰਦਰਲੀ ਦੁਨੀਆ ਵਸਦੀ ਰਹਿੰਦੀ ਹੈ। ਕਿਸੇ ਜਗ੍ਹਾ ਦਾ ਦੌਰਾ ਕਰਕੇ ਆਓ, ਕਿਸੇ ਨਵੇਂ ਜਾਂ ਪੁਰਾਣੇ ਵਾਕਫ਼ ਨੂੰ ਮਿਲ ਕੇ ਆਓ, ਉਸ ਵਕਤ ਦਾ ਅਹਿਸਾਸ, ਵਕਤ ਗੁਜ਼ਰ ਜਾਣ ਤੋਂ ਬਾਅਦ ਵੀ ਜ਼ਿਹਨ ਵਿਚ ਵਸ ਜਾਂਦਾ ਹੈ। ...

ਪੂਰੀ ਖ਼ਬਰ »

ਅਜੇ ਵੀ ਆਸ ਦੀ ਕਿਰਨ ਹਨ ਸੁਚੱਜੇ ਢੰਗ ਨਾਲ ਕੀਤੇ ਜਾਣ ਵਾਲੇ ਅੰਦੋਲਨ

ਜਾਪਾਨ ਦੇ ਉਕਾਹਾਮਾ ਵਿਚ ਪਿਛਲੇ ਦਿਨੀਂ ਰਯੋਬੀ ਗਰੁੱਪ ਦੇ ਬੱਸ ਚਾਲਕਾਂ ਨੇ ਸਦਭਾਵਨਾ ਦਾ ਵਿਲੱਖਣ ਮੁਜ਼ਾਹਰਾ ਕੀਤਾ ਕਿ ਉਨ੍ਹਾਂ ਨੇ ਜਦੋਂ ਆਪਣਾ ਰੋਸ ਜ਼ਾਹਰ ਕਰਨ ਲਈ ਹੜਤਾਲ ਕੀਤੀ ਤਾਂ ਆਪਣਾ ਕੰਮ ਬੰਦ ਨਹੀਂ ਕੀਤਾ, ਸਗੋਂ ਉਹ ਬੱਸ ਯਾਤਰੀਆਂ ਤੋਂ ਕਿਰਾਇਆ ਵਸੂਲਣ ਤੋਂ ...

ਪੂਰੀ ਖ਼ਬਰ »

ਇਸ ਤੋਂ ਪਹਿਲਾਂ ਕਿ ਚਿੜੀਆਂ ਖੇਤ ਚੁਗ ਜਾਣ

ਪੰਜਾਬ ਵਿਚ ਖੇਤੀਬਾੜੀ ਦੇ ਧੰਦੇ ਵਿਚ ਲੱਗੇ ਕਿਸਾਨਾਂ ਨੂੰ ਨਿੱਤ ਦਿਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਤੌਰ 'ਤੇ ਹਾੜ੍ਹੀ ਤੇ ਸਾਉਣੀ ਦੀਆਂ ਮੁੱਖ ਫ਼ਸਲਾਂ ਦੀ ਬਿਜਾਈ, ਕਟਾਈ ਅਤੇ ਇਨ੍ਹਾਂ ਦੇ ਮੰਡੀਕਰਨ ਆਦਿ ਵਿਚ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX