ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  1 day ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  1 day ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  1 day ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  1 day ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਸੰਸਦ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਕਾਬੂ
. . .  1 day ago
ਨਵੀਂ ਦਿੱਲੀ, 9 ਦਸੰਬਰ - ਸੰਸਦ ਕੰਪਲੈਕਸ 'ਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ, ਜਿਸ ਨੂੰ ਕਿ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ...
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ ਹੋਵੇਗਾ- ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ਨੂੰ ਇਨਰ ਲਾਈਨ ਪਰਮਿਟ ਸਿਸਟਮ 'ਚ ਸ਼ਾਮਲ...
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਚਰਚਾ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 'ਤੇ ਲੋਕ ਸਭਾ 'ਚ ਚਰਚਾ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ...
ਅਸਲਾ ਸੋਧ ਬਿੱਲ ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 9 ਦਸੰਬਰ- ਚਰਚਾ ਤੋਂ ਬਾਅਦ ਅਸਲਾ ਸੋਧ ਬਿੱਲ 2019 ਲੋਕ ਸਭਾ......
ਟੋਕੀਓ ਓਲੰਪਿਕ ਤੋਂ ਬਾਹਰ ਹੋਇਆ ਰੂਸ
. . .  1 day ago
ਮਾਸਕੋ, 9 ਦਸੰਬਰ- ਟੋਕੀਓ ਓਲੰਪਿਕ 'ਚ ਸ਼ਾਮਲ ਹੋਣ ਦੀਆਂ ਰੂਸ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਯੂ. ਏ. ਡੀ. ਏ.) ਨੇ ਡੋਪਿੰਗ ਦੇ ਦੋਸ਼...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  1 day ago
ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  1 day ago
ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਮੀਟਿੰਗ 'ਚ ਪਹੁੰਚੇ ਸੁਨੀਲ ਜਾਖੜ
. . .  1 day ago
ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  1 day ago
ਬੰਬ ਧਮਾਕੇ ਦੇ ਮਾਮਲੇ 'ਚ ਭਾਈ ਹਵਾਰਾ ਬਰੀ
. . .  1 day ago
ਕਰਨਾਟਕ ਵਿਧਾਨ ਸਭਾ ਚੋਣਾਂ : 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਭਾਜਪਾ
. . .  1 day ago
ਸੁਪਰੀਮ ਕੋਰਟ ਨੇ ਦਿੱਲੀ 'ਚ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾਈ
. . .  1 day ago
ਰਾਹੁਲ ਬੋਲੇ- ਔਰਤਾਂ ਨੂੰ ਬਾਹਰ ਨਿਕਲਣ 'ਚ ਡਰ, ਕਿਹੋ ਜਿਹੀ ਰੱਖਿਆ ਕਰ ਰਹੇ ਪ੍ਰਧਾਨ ਮੰਤਰੀ?
. . .  1 day ago
ਭੁੱਖ ਨਾਲ ਹੋਈਆਂ ਮੌਤਾਂ 'ਤੇ ਸੁਪਰੀਮ ਕੋਰਟ ਨੇ ਸਾਰਿਆਂ ਸੂਬਿਆਂ ਨੂੰ ਜਾਰੀ ਕੀਤਾ ਨੋਟਿਸ
. . .  1 day ago
ਅਦਾਲਤ ਨੇ ਵਾਡਰਾ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ
. . .  1 day ago
ਦਿੱਲੀ : ਜਾਂਚ ਲਈ ਅਨਾਜ ਮੰਡੀ ਪਹੁੰਚੀ ਫੋਰੈਂਸਿਕ ਟੀਮ
. . .  1 day ago
ਕੜਾਕੇ ਦੀ ਠੰਢ ਕਾਰਨ ਬਜ਼ੁਰਗ ਵਿਅਕਤੀ ਦੀ ਹੋਈ ਮੌਤ
. . .  1 day ago
ਵੋਟਿੰਗ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ
. . .  1 day ago
ਕਾਂਗਰਸ ਨੇ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਿਆ- ਅਮਿਤ ਸ਼ਾਹ
. . .  1 day ago
ਜਲੰਧਰ: ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਹੰਗਾਮਾ
. . .  1 day ago
ਦਿੱਲੀ : ਅਨਾਜ ਮੰਡੀ 'ਚ ਲੋਕਾਂ ਵਲੋਂ ਪ੍ਰਦਰਸ਼ਨ
. . .  1 day ago
ਬਾਘਾਪੁਰਾਣਾ : ਨਗਰ ਨਿਗਮ ਦੇ ਵਿਹੜੇ 'ਚ ਮੱਚਿਆ ਘਮਸਾਣ
. . .  1 day ago
'ਆਪ' ਵਲੋਂ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਜਾਵੇਗਾ ਵਿਰੋਧ
. . .  1 day ago
ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ, ਅਮਿਤ ਸ਼ਾਹ ਨੇ ਕਿਹਾ- ਹਰੇਕ ਸਵਾਲ ਦਾ ਜਵਾਬ ਦੇਵਾਂਗਾ
. . .  1 day ago
ਮਹਿੰਗਾਈ ਦੇ ਮੁੱਦੇ 'ਤੇ 'ਆਪ' ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦੇ ਕੇ ਸੌਂਪੇ ਮੰਗ ਪੱਤਰ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਸੰਸਦ 'ਚ ਹੰਗਾਮਾ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਵਿਰੋਧੀ ਧਿਰ ਨੂੰ ਬੋਲਣ ਦਾ ਪੂਰਾ ਮੌਕਾ ਦੇਵਾਂਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਹਰੇਕ ਸਵਾਲ ਦਾ ਜਵਾਬ ਦੇਵਾਂਗਾ- ਅਮਿਤ ਸ਼ਾਹ
. . .  1 day ago
ਨਾਗਰਿਕਤਾ ਸੋਧ ਬਿੱਲ ਘੱਟ ਗਿਣਤੀ ਦੇ ਵਿਰੁੱਧ ਨਹੀਂ- ਅਮਿਤ ਸ਼ਾਹ
. . .  1 day ago
ਜਲੰਧਰ : ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪਹੁੰਚੇ ਜਾਖੜ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਪੇਸ਼ ਕੀਤਾ ਨਾਗਰਿਕਤਾ ਸੋਧ ਬਿੱਲ 2019
. . .  1 day ago
ਨਿਊਜ਼ੀਲੈਂਡ 'ਚ ਫਟਿਆ ਜਵਾਲਾਮੁਖੀ, ਇੱਕ ਦੀ ਮੌਤ
. . .  1 day ago
ਹੈਦਰਾਬਾਦ ਮੁਠਭੇੜ 'ਤੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਬੁੱਧਵਾਰ ਨੂੰ ਸੁਣਿਆ ਜਾਵੇਗਾ ਕੇਸ
. . .  1 day ago
ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅੱਜ 'ਆਪ' ਵਲੋਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
. . .  1 day ago
ਭਾਜਪਾ ਨੇ ਰਾਜ ਸਭਾ 'ਚ ਚੁੱਕਿਆ ਦਿੱਲੀ ਅਗਨੀਕਾਂਡ ਦਾ ਮੁੱਦਾ
. . .  1 day ago
ਸੰਸਦ 'ਚ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਕਰਨਾਟਕ ਜ਼ਿਮਨੀ ਚੋਣਾਂ : 12 ਸੀਟਾਂ 'ਤੇ ਭਾਜਪਾ ਅਤੇ 2 'ਤੇ ਕਾਂਗਰਸ ਅੱਗੇ
. . .  1 day ago
ਪ੍ਰਸ਼ਨਕਾਲ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਵੇਗਾ ਨਾਗਰਿਕਤਾ ਸੋਧ ਬਿੱਲ
. . .  1 day ago
ਕਰਨਾਟਕ ਜ਼ਿਮਨੀ ਚੋਣਾਂ : 11 ਸੀਟਾਂ 'ਤੇ ਭਾਜਪਾ ਅੱਗੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਹਾੜ ਸੰਮਤ 550

ਪਹਿਲਾ ਸਫ਼ਾ

ਈਦ ਮੌਕੇ ਵੀ ਪਾਕਿ ਵਲੋਂ ਭਾਰੀ ਗੋਲੀਬਾਰੀ-ਜਵਾਨ ਸ਼ਹੀਦ

ਮਨਜੀਤ ਸਿੰਘ
ਸ੍ਰੀਨਗਰ, 16 ਜੂਨ-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ 'ਚ ਪਾਕਿ ਫ਼ੌਜ ਦੀ ਇਕ ਹੋਰ ਗੋਲੀਬਾਰੀ ਦੀ ਉਲੰਘਣਾ 'ਚ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ | ਇਹ ਗੋਲੀਬਾਰੀ ਦੀ ਘਟਨਾ ਉਸ ਵੇਲੇ ਵਾਪਰੀ, ਜਦ ਰਾਜ ਦੇ ਲੋਕ ਈਦ ਮਨਾ ਰਹੇ ਸਨ | ਰੱਖਿਆ ਬੁਲਾਰੇ ਅਨੁਸਾਰ ਸਬੰਧਿਤ ਸਿਪਾਹੀ ਬਿਕਾਸ ਗੌਰਾਂਗ (21) ਰਾਜੌਰੀ ਜ਼ਿਲੇ੍ਹ ਦੇ ਨੌਸ਼ਹਿਰਾ ਇਲਾਕੇ ਦੇ ਲਾਮ ਸੈਕਟਰ 'ਚ ਪਾਕਿ ਸੈਨਾ ਵਲੋਂ ਸਵੇਰੇ ਭਾਰਤੀ ਇਲਾਕੇ ਦੇ 700 ਮੀਟਰ ਅੰਦਰ ਗਸ਼ਤੀ ਪਾਰਟੀ 'ਤੇ ਕੀਤੇ ਸਨਾਈਪਰ ਸ਼ਾਟ ਹਮਲੇ 'ਚ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ, ਜਿਸ ਨੂੰ ਨੇੜੇ ਦੇ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਭਾਰਤੀ ਫ਼ੌਜ ਨੇ ਪਾਕਿ ਗੋਲੀਬਾਰੀ ਦਾ ਜਵਾਬ ਜ਼ੋਰਦਾਰ ਢੰਗ ਨਾਲ ਦਿੱਤਾ | ਸ਼ਹੀਦ ਜਵਾਨ ਮਨੀਪੁਰ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੇ ਪਿੱਛੇ ਬਜ਼ੁਰਗ ਮਾਤਾ ਛੱਡ ਗਿਆ ਹੈ | ਰੱਖਿਆ ਬੁਲਾਰੇ ਨੇ ਪਾਕਿ ਵਲੋਂ ਈਦ ਮੌਕੇ ਕੀਤੀ ਗੋਲੀਬਾਰੀ ਨੂੰ ਅਨੈਤਿਕ ਦੱਸਿਆ ਹੈ | ਇੱਧਰ ਪਾਕਿ ਰੇਂਜਰਾਂ ਵਲੋਂ ਜੰਮੂ ਖੇਤਰ ਦੇ ਅਰਨੀਆਂ ਸੈਕਟਰ 'ਚ ਵੀ ਗੋਲੀਬਾਰੀ ਦੀ ਤਾਜ਼ਾ ਉਲੰਘਣਾ ਦੀ ਖ਼ਬਰ ਹੈ | ਇਸ ਦੌਰਾਨ ਸਰਹੱਦ 'ਤੇ ਈਦ ਦਿਹਾੜੇ 'ਤੇ ਮਿਠਾਈਆਂ ਵੰਡਣ ਦਾ ਪੋ੍ਰਗਰਾਮ ਮੁਲਤਵੀ ਕਰ ਦਿੱਤਾ ਗਿਆ | ਇਹ ਘਟਨਾ ਪਿੱਛੇ ਸਾਂਬਾ ਸੈਕਟਰ 'ਚ 13 ਜੂਨ ਨੂੰ ਪਾਕਿ ਰੇਂਜਰਾਂ ਦੀ ਗੋਲੀਬਾਰੀ ਦੀ ਉਲੰਘਣਾ 'ਚ ਬੀ. ਐਸ. ਐਫ. ਦੇ 3 ਅਧਿਕਾਰੀਆਂ, ਜਿਨ੍ਹਾਂ 'ਚ ਸਹਾਇਕ ਕਮਾਂਡੈਂਟ ਵੀ ਸ਼ਾਮਿਲ ਸੀ, ਦੇ ਸ਼ਹੀਦ ਹੋਣ ਦੇ ਬਾਅਦ ਵਾਪਰੀ ਹੈ | ਦੱਸਣਯੋਗ ਹੈ ਕਿ ਚਲਦੇ ਸਾਲ ਦੌਰਾਨ ਇਸ ਵੇਲੇ ਤੱਕ ਅੰਤਰਰਾਸ਼ਟਰੀ ਸਰਹੱਦ ਤੇ ਕੰਟਰੋਲ ਰੇਖਾ 'ਤੇ ਗੋਲੀਬਾਰੀ ਦੀਆਂ ਹੋਈਆਂ ਉਲੰਘਣਾਵਾਂ 'ਚ 51 ਵਿਅਕਤੀ ਮਾਰੇ ਜਾ ਚੁੱਕੇ ਹਨ, ਜਿਸ 'ਚ ਬੀ. ਐਸ. ਐਫ. ਦੇ 11 ਜਵਾਨ ਸ਼ਾਮਿਲ ਹਨ |

ਅਨੰਤਨਾਗ 'ਚ ਹਿੰਸਕ ਪ੍ਰਦਰਸ਼ਨ-ਨੌਜਵਾਨ ਦੀ ਮੌਤ

ਦਰਜਨ ਪੁਲਿਸ ਕਰਮੀ ਅਤੇ ਹੋਰ ਜ਼ਖ਼ਮੀ
ਸ੍ਰੀਨਗਰ, 16 ਜੂਨ (ਮਨਜੀਤ ਸਿੰਘ)-ਕਸ਼ਮੀਰ ਘਾਟੀ 'ਚ ਰੋਜ਼ਿਆਂ ਦੇ ਮਹੀਨੇ ਦੀ ਸਮਾਪਤੀ ਦੇ ਬਾਅਦ ਈਦ-ਉਲ-ਫਿਤਰ ਸ਼ਰਧਾ ਨਾਲ ਮਨਾਈ ਗਈ | ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵਾਦੀ ਦੀਆਂ ਈਦਗਾਹਾਂ, ਮਸਜਿਦਾਂ, ਇਮਾਮ ਬਾਣਿਆਂ 'ਚ ਈਦ ਦੀ ਨਮਾਜ਼ ਅਦਾ ਕੀਤੀ | ਨਮਾਜ਼ ਦੇ ਬਾਅਦ ਸ੍ਰੀਨਗਰ, ਸ਼ੌਪੀਆਂ, ਅਨੰਤਨਾਗ, ਸੋਪਰ, ਕੁਪਵਾੜਾ, ਪੁਲਵਾਮਾ ਤੇ ਕੁਲਗਾਮ ਆਦਿ ਥਾਵਾਂ 'ਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਪਥਰਾਅ, ਹਿੰਸਕ ਝੜਪਾਂ ਦੌਰਾਨ ਸੁਰੱਖਿਆ ਬਲਾਂ ਦੇ ਜਵਾਨਾਂ ਸਮੇਤ ਕਈ ਦਰਜਨ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ | ਮੀਰ ਵਾਇਜ਼ ਕਸ਼ਮੀਰ ਤੇ ਹੁਰੀਅਤ ਕਾਨਫ਼ਰੰਸ ਦੇ ਉਦਾਰਵਾਦੀ ਧੜੇ ਦੇ ਚੇਅਰਮੈਨ ਨੇ 7 ਸਾਲ ਬਾਅਦ ਈਦਗਾਹ ਸ੍ਰੀਨਗਰ ਵਿਖੇ ਨਮਾਜ਼ ਦੀ ਅਗਵਾਈ ਕੀਤੀ, ਜਦਕਿ ਗਿਲਾਨੀ ਨੂੰ ਈਦਗਾਹ ਵਿਖੇ ਨਮਾਜ਼ ਅਦਾ ਕਰਨ ਦੀ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ ਤੇ ਉਹ ਘਰ 'ਚ ਨਜ਼ਰਬੰਦ ਰਹੇ | ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸ੍ਰੀਨਗਰ ਦੇ ਸੋਨਾਵਾਰ ਇਲਾਕੇ ਸਥਿਤ ਜ਼ਿਆਰਤ ਹਜ਼ਰਤ ਸਈਦ ਸਾਹਿਬ ਵਿਖੇ ਸੈਂਕੜੇ ਲੋਕਾਂ ਨਾਲ ਨਮਾਜ਼ ਅਦਾ ਕਰਦੇ ਹੋਏ ਵਾਦੀ 'ਚ ਸ਼ਾਂਤੀ ਤੇ ਅਮਨ ਸਥਾਪਿਤ ਹੋਣ ਦੀ ਦੁਆ ਕੀਤੀ ਅਤੇ ਲੋਕਾਂ ਨੂੰ ਈਦ ਦੀ ਵਧਾਈ ਦਿੱਤੀ | ਵਾਦੀ ਦਾ ਸਭ ਤੋਂ ਵੱਡਾ ਈਦ ਇਜਤਮਾਹ ਡੱਲ ਝੀਲ ਦੇ ਕਿਨਾਰੇ ਸਥਿਤ ਦਰਗਾਹ ਹਜ਼ਰਤਬਲ ਵਿਖੇ ਹੋਇਆ | ਵਾਦੀ ਦੇ ਈਦਾਹ ਸ੍ਰੀਨਗਰ ਸਮੇਤ ਅਨੰਤਨਾਗ, ਕੁਲਗਾਮ, ਸੋਪੋਰ, ਪੁਲਵਾਮਾ, ਕੁਪਵਾੜਾ, ਬਾਂਦੀਪੋਰਾ, ਬਡਗਾਮ, ਗਾਂਦਰਬਲ ਆਦਿ ਛੋਟੇ-ਵੱਡੇ ਕਸਬਿਆਂ 'ਚ ਵੀ ਵੱਡੇ ਈਦ ਇਜਤਮਾਹ ਕਰਵਾਏ ਗਏ, ਜਿੱਥੇ ਹਜ਼ਾਰਾਂ ਲੋਕਾਂ ਨੇ ਈਦ ਨਮਾਜ਼ ਅਦਾ ਕੀਤੀ | ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕ-ਦੂਜੇ ਦੇ ਗਲ ਲੱਗ ਕੇ ਈਦ ਦੀਆਂ ਵਧਾਈਆਂ ਦਿੱਤੀਆਂ | ਪੁਲਿਸ ਪ੍ਰਸ਼ਾਸਨ ਨੇ ਵਾਦੀ 'ਚ ਦਰਗਾਹਾਂ, ਜ਼ਿਆਰਤ ਸ਼ਰੀਫਾ, ਈਦਗਾਹਾਂ ਦੇ ਆਸੇ-ਪਾਸੇ ਈਦ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ | ਇਸ ਦੇ ਬਾਵਜੂਦ ਵਾਦੀ ਦੇ ਕਈ ਸਥਾਨਾਂ 'ਤੇ ਈਦ ਨਮਾਜ਼ ਦੇ ਤੁਰੰਤ ਬਾਅਦ ਨੌਜਵਾਨਾਂ ਨੇ ਮਾਰਚ ਕੱਢਣ ਦਾ ਯਤਨ ਕਰਦੇ ਸੁਰੱਖਿਆ ਬਲਾਂ, ਪੁਲਿਸ ਵਿਚਾਲੇ ਹਿੰਸਕ ਝੜਪਾਂ ਹੋਈਆਂ | ਦੱਖਣੀ ਕਸ਼ਮੀਰ ਦੇ ਅਨੰਤਨਾਗ, ਸ਼ੌਪੀਆਂ, ਪੁਲਵਾਮਾ, ਕੁਲਗਾਮ, ਸ੍ਰੀਨਗਰ ਦੇ ਈਦਗਾਹ ਦੇ ਇਲਾਕੇ 'ਚ ਈਦ ਨਮਾਜ਼ ਦੇ ਬਾਅਦ ਨੌਜਵਾਨਾਂ ਨੇ ਸੜਕਾਂ 'ਤੇ ਨਿਕਲ ਕੇ ਮਾਰਚ ਕੱਢ ਕੇ ਆਜ਼ਾਦੀ ਦੇ ਹੱਕ 'ਚ ਨਾਅਰੇਬਾਜ਼ੀ ਕਰਦੇ ਹੋਏ ਪੁਲਿਸ 'ਤੇ ਪਥਰਾਅ ਕੀਤਾ | ਅਨੰਤਨਾਗ ਦੇ ਬਰਾਕਪੋਰਾ ਇਲਾਕੇ 'ਚ ਐਹਿਲ ਹਦੀਸ ਮਸਜਿਦ 'ਚ ਨਮਾਜ਼ ਦੇ ਤੁਰੰਤ ਬਾਅਦ ਨੌਜਵਾਨਾਂ ਨੇ ਪੁਲਿਸ 'ਤੇ ਪਥਰਾਅ ਕੀਤਾ | ਇਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਪੈਲਟ ਛਰੇ ਚਲਾਏ ਤੇ ਗੋਲੇ ਛੱਡਦੇ ਲਾਠੀਚਾਰਜ ਕੀਤਾ | ਹਿੰਸਕ ਪ੍ਰਦਰਸ਼ਨ ਦੌਰਾਨ 8 ਪ੍ਰਦਰਸ਼ਨਕਾਰੀਆਂ ਸਮੇਤ 20 ਪੁਲਿਸ ਕਰਮੀ ਜ਼ਖਮੀ ਹੋ ਗਏ, ਜਦਕਿ ਇਕ ਨੌਜਵਾਨ ਹਸਪਤਾਲ 'ਚ ਸ਼ੀਰਾਜ਼ ਅਹਿਮਦ ਬਰਾਕਪੋਰਾ (18) ਦੀ ਜ਼ਖ਼ਮਾਂ ਦੀ ਤਾਬ ਨਾ ਝਲਦੇ ਮੌਤ ਹੋ ਗਈ | ਪੁਲਿਸ ਨੇ ਉਸ ਦੀ ਪੁਲਿਸ ਕਾਰਵਾਈ 'ਚ ਮੌਤ ਦੀ ਤਰਦੀਦ ਕਰਦੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਉਸ ਦੀ ਮੌਤ ਪ੍ਰਦਰਸ਼ਨ ਦੌਰਾਨ ਗਰਨੇਡ ਫਟਣ ਕਾਰਨ ਹੋਈ, ਜਿਸ 'ਚ ਉਸ ਦਾ ਹੱਥ ਬੁਰੀ ਤਰ੍ਹਾਂ ਉੱਡ ਗਿਆ ਜਦੋਂ ਕਿ ਹਸਪਤਾਲ ਦੇ ਸੂਤਰਾਂ ਅਨੁਸਾਰ ਉਸ ਦੀ ਮੌਤ ਪੈਲਟ ਛਰੇ ਲੱਗਣ ਕਾਰਨ ਹੋਈ | ਇੱਧਰ ਪੁਲਵਾਮਾ ਵਿਖੇ ਬੀਤੇ ਦਿਨ ਫ਼ੌਜ ਦੀ ਗੋਲਾਬਾਰੀ 'ਚ ਮਾਰੇ ਗਏ ਨੌਜਵਾਨ ਨੂੰ ਦਫ਼ਨ ਕਰ ਦਿੱਤਾ ਗਿਆ | ਈਦ ਦੀ ਨਮਾਜ਼ ਦੇ ਬਾਅਦ ਕਸ਼ਮੀਰ ਦੇ ਕਈ ਸਥਾਨਾਂ 'ਤੇ ਪਥਰਾਅ ਦਾ ਸਿਲਸਿਲਾ ਦੇਰ ਤੱਕ ਚਲਦਾ ਰਿਹਾ | ਪੁਲਿਸ ਬੁਲਾਰੇ ਅਨੁਸਾਰ ਵਾਦੀ ਭਰ 'ਚ ਨਮਾਜ਼ ਦੇ ਬਾਅਦ ਭੜਕੇ ਹਿੰਸਕ ਪ੍ਰਦਰਸ਼ਨਾਂ ਦੇ ਬਾਵਜੂਦ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ 'ਚ ਰਹੀ |

ਔਰੰਗਜ਼ੇਬ ਨੂੰ ਮਾਰਨ ਤੋਂ ਪਹਿਲਾਂ ਕਈ ਸਵਾਲ ਪੁੱਛੇ ਅੱਤਵਾਦੀਆਂ ਨੇ ਮੌਤ ਸਾਹਮਣੇ ਦੇਖ ਵੀ ਨਹੀਂ ਡਰਿਆ ਜਵਾਨ

ਨਵੀਂ ਦਿੱਲੀ, 16 ਜੂਨ (ਏਜੰਸੀ)-ਭਾਰਤੀ ਫ਼ੌਜ ਦੇ ਸ਼ਹੀਦ ਜਵਾਨ ਔਰੰਗਜ਼ੇਬ ਦੀ ਸਾਹਮਣੇ ਆਈ ਇਕ ਵੀਡੀਓ, ਜਿਸ ਨੂੰ ਅੱਤਵਾਦੀਆਂ ਨੇ ਆਪਣੇ ਮੋਬਾਈਲ 'ਤੇ ਬਣਾਇਆ ਹੈ, ਵਿਚ ਅਗਵਾ ਕਰਨ ਵਾਲੇ ਅੱਤਵਾਦੀ ਔਰੰਗਜ਼ੇਬ ਤੋਂ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ ਪਰ ਮੌਤ ਸਾਹਮਣੇ ਹੋਣ ਦੇ ਬਾਵਜੂਦ ਔਰੰਗਜ਼ੇਬ ਦੇ ਚਿਹਰੇ 'ਤੇ ਡਰ ਦੀ ਝਲਕ ਤੱਕ ਨਹੀਂ ਸੀ | ਉਹ ਨਿਡਰ ਹੋ ਕੇ ਅੱਤਵਾਦੀਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਰਿਹਾ¢ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅੱਤਵਾਦੀਆਂ ਨੇ ਔਰੰਗਜ਼ੇਬ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਸੀ¢ ਉਹ ਉਸ ਨੂੰ ਸੰੁਨਸਾਨ ਜਗ੍ਹਾ 'ਤੇ ਲੈ ਗਏ, ਜਿੱਥੇ ਉਸ ਨੂੰ ਕਈ ਸਵਾਲ ਪੁੱਛੇ ਗਏ¢ ਉਸ ਤੋਂ ਅੱਤਵਾਦੀਆਂ ਵਿਰੁੱਧ ਕੀਤੇ ਮੁਕਾਬਲਿਆਂ ਬਾਰੇ ਪੁੱਛ-ਗਿੱਛ ਕਰਨ ਤੋਂ ਬਾਅਦ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਹਿਜ਼ਬੁਲ ਮੁਜ਼ਾਹਦੀਨ ਦੇ ਅੱਤਵਾਦੀ 1:15 ਮਿੰਟ ਦੀ ਵੀਡੀਓ 'ਚ ਉਸ ਕੋਲੋਂ ਕਰਤੱਵਾਂ, ਬਦਲੀਆਂ ਅਤੇ ਕੀਤੇ ਮੁਕਾਬਲਿਆਂ 'ਚ ਸ਼ਮੂਲੀਅਤ ਬਾਰੇ ਪੁੱਛ ਰਹੇ ਹਨ | ਔਰੰਗਜ਼ੇਬ ਦੇ ਨੀਲੀ ਜੀਨ ਦੀ ਪੈਂਟ ਤੇ ਟੀ-ਸ਼ਰਟ ਪਾਈ ਹੈ | ਵੀਡੀਓ ਕਿਸੇ ਜੰਗਲੀ ਖੇਤਰ ਦੀ ਜਾਪਦੀ ਹੈ |

ਗੁ: ਡੇਹਰਾ ਸਾਹਿਬ ਲਾਹੌਰ 'ਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਗੂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਰੱਖੇ ਸ੍ਰੀ ਅਖੰਡ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ | ਇਸ ਉਪਰੰਤ ਗੁਰਦੁਆਰਾ ਸਾਹਿਬ ਵਿਚ ਕਰਵਾਏ ਗਏ ਸਮਾਗਮ ਵਿਚ ਪਾਕਿਸਤਾਨ ਇਵੈਕੁਈ ਟਰੱਸਟ ਬੋਰਡ ਦੇ ਸਕੱਤਰ ਮੁਹੰਮਦ ਤਾਰਿਕ ਵਜ਼ੀਰ, ਡਿਪਟੀ ਸਕੱਤਰ ਸ਼ਰਾਈਨਜ਼ ਇਮਰਾਨ ਖ਼ਾਨ ਗੌਾਦਲ, ਪਾਕਿਸਤਾਨ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਾਰਾ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਮੰਤਰੀ ਰਮੇਸ਼ ਸਿੰਘ ਅਰੋੜਾ, ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ, ਮਨਿੰਦਰ ਸਿੰਘ, ਪਿਸ਼ਾਵਰ ਤੋਂ ਹਰਮੀਤ ਸਿੰਘ, ਅਵਤਾਰ ਸਿੰਘ ਸੰਘੇੜਾ (ਯੂ. ਕੇ.) ਅਤੇ ਪਰਮਜੀਤ ਸਿੰਘ ਸਾਹਨੀ (ਕੈਨੇਡਾ) ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਮਾਗਮ ਦੌਰਾਨ ਸੰਬੋਧਨ ਕਰਦਿਆਂ ਗੋਪਾਲ ਸਿੰਘ ਚਾਵਲਾ ਨੇ ਖ਼ਾਲਿਸਤਾਨ ਦੀ ਮੰਗ ਨੂੰ ਆਧਾਰਹੀਨ ਦੱਸਣ ਵਾਲੀਆਂ ਭਾਰਤੀ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਕੌਮ ਦੇ ਗੱਦਾਰ ਆਖਦਿਆਂ ਪਾਕਿਸਤਾਨ ਦੇ ਸਿੱਖ ਆਗੂਆਂ ਡਾ: ਸੂਰਨ ਸਿੰਘ ਤੇ ਚਰਨਜੀਤ ਸਿੰਘ ਸਾਗਰ ਦੇ ਕਤਲ ਲਈ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ | ਇਸ ਮੌਕੇ ਉਨ੍ਹਾਂ ਵਲੋਂ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ ਗਈ |

ਪੰਜਾਬ 'ਚ ਕਈ ਥਾਈਾ ਮੀਂਹ ਨਾਲ ਧੂੜ ਤੋਂ ਮਿਲੀ ਰਾਹਤ

• ਤਾਪਮਾਨ 'ਚ ਗਿਰਾਵਟ • ਅਗਲੇ 36 ਘੰਟਿਆਂ 'ਚ ਮੀਂਹ ਦੀ ਭਵਿੱਖਬਾਣੀ
ਜਸਪਾਲ ਸਿੰਘ ਢਿੱਲੋਂ

ਪਟਿਆਲਾ, 16 ਜੂਨ - ਪੰਜਾਬ ਦੇ ਬਹੁਤ ਸਾਰੇ ਖੇਤਰਾਂ 'ਚ ਪਏ ਤਾਜ਼ਾ ਮੀਂਹ ਨਾਲ ਪਿਛਲੇ ਦਿਨਾਂ ਤੋਂ ਅਸਮਾਨੀ ਚੜ੍ਹੀ ਧੂੜ ਤੋਂ ਕੁਝ ਰਾਹਤ ਮਿਲੀ ਤੇ ਤਾਪਮਾਨ 'ਚ ਗਿਰਾਵਟ ਆਈ | ਤਾਪਮਾਨ ਜੋ ਪਹਿਲਾਂ 45 ਤੋਂ ਉੱਪਰ ਚੱਲ ਰਿਹਾ ਸੀ, ਹੁਣ 40 ਡਿਗਰੀ ਸੈਲਸੀਅਸ 'ਤੇ ਆ ਗਿਆ ਹੈ | ਪਿਛਲੇ ਤਿੰਨ ਦਿਨਾਂ ਤੋਂ ਅਸਮਾਨ 'ਚ ਧੂੜ-ਮਿੱਟੀ ਛਾਈ ਹੋਈ ਸੀ | ਇਸ ਸਬੰਧੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਲੋਕਾਂ ਨੂੰ ਸਲਾਹ ਦਿੱਤੀ ਸੀ ਕਿ ਲੋਕ ਖੁੱਲੇ੍ਹ ਅਸਮਾਨ 'ਚ ਨਾ ਜਾਣ, ਹਾਲਾਂਕਿ ਅੱਜ ਸਵੇਰੇ ਹੋਈ ਬਾਰਿਸ਼ ਨੇ ਲੋਕਾਂ ਨੂੰ ਵਕਤੀ ਰਾਹਤ ਦਿੱਤੀ | ਇਸ ਸਬੰਧੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਉਪ ਨਿਰਦੇਸ਼ਕ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਖੇਤਰਾਂ 'ਚ ਬਾਰਿਸ਼ ਹੋਈ ਹੈ ਉੱਥੇ ਇਹ ਅੰਕੜਾ ਕੁਝ ਫ਼ੀਸਦੀ ਘਟਿਆ ਹੈ | ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮਾਪਦੰਡ ਮੁਤਾਬਿਕ ਹਵਾ 'ਚ ਧੂੜ ਦੀ ਮਾਤਰਾ ਜਿੱਥੇ 50 ਤੋਂ 100 ਦੇ ਵਿਚਕਾਰ ਹੈ, ਨੂੰ ਬਹੁਤ ਵਧੀਆ ਦਰਜਾ ਦਿੱਤਾ ਜਾਂਦਾ ਹੈ, 200 'ਤੇ ਧੂੜ ਦਾ ਅੰਕੜਾ ਸੰਤੁਸ਼ਟੀਜਨਕ, 300 ਤੇ 350 ਨੂੰ ਖ਼ਤਰਨਾਕ ਅਤੇ ਜੇਕਰ ਅੰਕੜਾ 400 ਨੂੰ ਪਾਰ ਕਰ ਜਾਂਦਾ ਹੈ ਤਾਂ ਇਸ ਨੂੰ ਅਤਿ ਖ਼ਤਰਨਾਕ ਦਾ ਦਰਜਾ ਦਿੱਤਾ ਜਾਂਦਾ ਹੈ | ਇਸ ਵੇਲੇ ਬਠਿੰਡਾ ਅਜਿਹਾ ਜ਼ਿਲ੍ਹਾ ਹੈ, ਜਿੱਥੇ ਬਾਰਿਸ਼ ਨਾ ਹੋਣ ਕਾਰਨ ਧੂੜ ਦਾ ਅੰਕੜਾ 400 ਤੋਂ ਉੱਪਰ ਹੈ, ਜਿਸ ਨੂੰ ਅਤਿ ਖ਼ਤਰਨਾਕ ਮੰਨਿਆ ਜਾ ਰਿਹਾ ਹੈ | ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਖੇਤਰਾਂ 'ਚ ਅੱਜ ਸਵੇਰੇ ਬਾਰਿਸ਼ ਹੋਈ, ਉੱਥੇ ਧੂੜ ਦੇ ਅੰਕੜਿਆਂ 'ਚ ਕਮੀ ਆਈ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ ਬਠਿੰਡਾ ਤੋਂ ਬਾਅਦ ਲੁਧਿਆਣਾ ਦਾ ਅੰਕੜਾ 322, ਮੰਡੀ ਗੋਬਿੰਦਗੜ੍ਹ ਦਾ 326, ਅੰਮਿ੍ਤਸਰ ਦਾ 300, ਰੋਪੜ ਦਾ 310, ਖੰਨਾ ਦਾ 290, ਜਲੰਧਰ ਦਾ 270 ਅਤੇ ਪਟਿਆਲਾ ਦਾ ਅੰਕੜਾ 260 ਦੱਸਿਆ ਗਿਆ ਹੈ | ਪ੍ਰਦੂਸ਼ਣ ਰੋਕਥਾਮ ਬੋਰਡ ਨੇ ਮੌਸਮ ਵਿਭਾਗ ਵਲੋਂ ਜਾਰੀ ਭਵਿੱਖਬਾਣੀ ਕਿ ਪੰਜਾਬ ਦੇ ਕਈ ਖੇਤਰਾਂ 'ਚ ਅਗਲੇ 36 ਘੰਟਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਨੂੰ ਪੰਜਾਬ ਲਈ ਸ਼ੁਭ ਸ਼ਗਨ ਕਰਾਰ ਦਿੱਤਾ |

ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ

ਐੱਸ.ਏ.ਐੱਸ. ਨਗਰ, 16 ਜੂਨ (ਕੇ.ਐੱਸ. ਰਾਣਾ)-ਪਿਛਲੇ ਕੁਝ ਦਿਨਾਂ ਤੋਂ ਅਸਮਾਨ ਵਿਚ ਫੈਲੀ ਧੂੜ ਦੇ ਚਲਦਿਆਂ ਮੁਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਤੋਂ ਰੱਦ ਕੀਤੀਆਂ ਸਮੂਹ ਉਡਾਣਾਂ ਦੇਰ ਰਾਤ ਪਈ ਬਾਰਿਸ਼ ਤੋਂ ਬਾਅਦ ਮੌਸਮ ਸਾਫ਼ ਹੋਣ 'ਤੇ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਕੌਮਾਂਤਰੀ ਹਵਾਈ ਅੱਡੇ 'ਤੇ ਅਜੇ ਤੱਕ ਲੈਂਡਿੰਗ ਇੰਸਟੂਮੈਂਟ ਸਿਸਟਮ ਕੈਟ-3 ਨਾ ਲੱਗੇ ਹੋਣ ਕਾਰਨ ਖ਼ਰਾਬ ਮੌਸਮ ਦੇ ਚਲਦਿਆਂ ਇੱਥੋਂ ਉਡਾਣਾਂ ਚੜ੍ਹਾਉਣ ਤੇ ਉਤਾਰਨ 'ਚ ਸਮੱਸਿਆ ਆ ਰਹੀ ਹੈ, ਪਰ ਦੇਰ ਰਾਤ ਹੋਈ ਭਰਵੀਂ ਬਾਰਿਸ਼ ਤੋਂ ਬਾਅਦ ਦਿ੍ਸ਼ਟਤਾ 'ਚ ਵਾਧਾ ਹੋਇਆ, ਜਿਸ ਨਾਲ ਜਹਾਜ਼ ਨੂੰ ਉਡਾਣ ਭਰਨ ਵਿਚ ਕੋਈ ਅੜਿੱਕਾ ਨਹੀਂ ਆਇਆ ਅਤੇ ਸਮੂਹ ਘਰੇਲੂ ਤੇ ਕੌਮਾਂਤਰੀ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ | ਮੌਸਮ ਸਾਫ਼ ਹੋਣ ਤੋਂ ਬਾਅਦ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਚਿਹਰਿਆਂ 'ਤੇ ਰੌਣਕ ਦੇਖੀ ਗਈ ਤੇ ਕੌਮਾਂਤਰੀ ਹਵਾਈ ਅੱਡੇ 'ਤੇ ਯਾਤਰੀਆਂ ਦੀ ਭਾਰੀ ਆਵਾਜਾਈ ਸ਼ੁਰੂ ਹੋ ਗਈ | ਦੇਰ ਰਾਤ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ, ਜਿਸ ਨਾਲ ਇੱਥੋਂ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ |

ਦਿੱਲੀ 'ਚ ਪ੍ਰਦੂਸ਼ਣ ਅਜੇ ਵੀ 'ਖ਼ਤਰਨਾਕ' ਪੱਧਰ 'ਤੇ

ਨਵੀਂ ਦਿੱਲੀ, 16 ਜੂਨ (ਏਜੰਸੀ)-ਮੀਂਹ ਨਾਲ ਦਿੱਲੀ ਦੇ ਪ੍ਰਦੂਸ਼ਣ ਪੱਧਰ 'ਚ ਭਾਵੇਂ ਕਮੀ ਦਰਜ ਕੀਤੀ ਗਈ, ਪਰ ਅੱਜ 5ਵੇਂ ਦਿਨ ਵੀ ਇਹ ਪੱਧਰ ਗੰਭੀਰ ਸਥਿਤੀ 'ਚ ਕਾਇਮ ਹੈ | ਹਵਾ ਗੁਣਵੱਤਾ ਪ੍ਰਣਾਲੀ ਤੇ ਮੌਸਮ ਭਵਿੱਖਬਾਣੀ ਅਤੇ ਖੋਜ ਸੰਸਥਾਨ (ਐਸ. ਏ. ਐਫ. ਏ. ਆਰ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ 'ਚ ਪ੍ਰਦੂਸ਼ਣ ਦਾ ਪੱਧਰ ਹੌਲੀ-ਹੌਲੀ ਘੱਟ ਹੋ ਰਿਹਾ ਹੈ | ਸ਼ਹਿਰ 'ਚ ਅਜੇ ਵੀ ਐਤਵਾਰ ਤੱਕ ਉਸਾਰੀ ਕਾਰਜਾਂ 'ਤੇ ਰੋਕ ਲਗਾਈ ਹੋਈ ਹੈ | ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਇੱਥੇ ਬੱਦਲ ਛਾਏ ਰਹੇ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ |
ਦਿੱਲੀ ਸਰਕਾਰ ਨੇ ਪ੍ਰਦੂਸ਼ਣ ਦੀ ਰੋਕਥਾਮ ਲਈ ਕੀ ਕੀਤਾ- ਹਾਈਕੋਰਟ

ਨਵੀਂ ਦਿੱਲੀ, (ਜਗਤਾਰ ਸਿੰਘ)-ਦਿੱਲੀ-ਐਨ.ਸੀ.ਆਰ. ਵਿਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਹਾਈਕੋਰਟ ਨੇ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਉਨ੍ਹਾਂ ਵਲੋਂ ਤੁਰੰਤ ਕਿਹੜੇ ਯਤਨ ਕੀਤੇ ਜਾ ਰਹੇ ਹਨ, ਹਾਲਾਂਕਿ ਪ੍ਰਦੂਸ਼ਣ ਦਾ ਪੱਧਰ ਵਧਣ ਦੇ ਬਾਅਦ ਉਪ ਰਾਜਪਾਲ ਨੇ ਦਿੱਲੀ-ਐਨ.ਸੀ.ਆਰ. ਵਿਚ ਹਰ ਤਰ੍ਹਾਂ ਦੇ ਉਸਾਰੀ ਕਾਰਜਾਂ 'ਤੇ ਰੋਕ ਲਗਾ ਦਿੱਤੀ ਸੀ, ਪਰ ਇਸ ਸਬੰਧੀ ਦਾਖ਼ਲ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਕਿ ਉਪ ਰਾਜਪਾਲ ਦੇ ਹੁਕਮਾਂ ਦੀ ਪਾਲਣਾ ਅਜੇ ਤੱਕ ਨਹੀਂ ਹੋ ਰਹੀ ਹੈ | ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਕਿ ਦਿੱਲੀ ਵਿਚ ਲਗਾਤਾਰ ਪ੍ਰਦੂਸ਼ਣ ਅਤੇ ਧੂੜ ਦੇ ਵਧਣ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾਵੇ | ਇਸ ਦੇ ਨਾਲ ਹੀ ਐਮਰਜੈਂਸੀ ਵਰਗੇ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਅਤੇ ਸਰਕਾਰੀ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਜਾਣ | ਹਾਈਕੋਰਟ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਵਾਤਾਵਰਨ ਦੇ ਅਨੁਕੂਲ ਉਪਾਵਾਂ ਨੂੰ ਵਧਾ ਕੇ ਪ੍ਰਦੂਸ਼ਣ 'ਤੇ ਲਗਾਮ ਲਗਾਈ ਜਾਵੇ |

ਮੁੱਖ ਮੰਤਰੀ ਵਲੋਂ ਰਾਇਸ਼ੁਮਾਰੀ 2020 ਦਾ ਸਮਰਥਨ ਕਰਨ ਲਈ ਖਹਿਰਾ ਦੀ ਆਲੋਚਨਾ

ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 16 ਜੂਨ-ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਸਿੱਖਾਂ ਦੇ ਵੱਖਰੇ ਰਾਜ ਦੀ ਮੰਗ ਵਾਲੇ 2020 ਰਿਫਰੈਂਡਮ ਦੇ ਕਥਿਤ ...

ਪੂਰੀ ਖ਼ਬਰ »

ਈਦ ਦੌਰਾਨ ਅਫ਼ਗਾਨਿਸਤਾਨ 'ਚ ਬੰਬ ਧਮਾਕਾ-26 ਮੌਤਾਂ

ਕਾਬਲ, 16 ਜੂਨ (ਏਜੰਸੀ)- ਪੂਰਬੀ ਅਫ਼ਗਾਨਿਸਤਾਨ ਦੇ ਨੰਗਰਹਰ ਸ਼ਹਿਰ 'ਚ ਜੰਗਬੰਦੀ ਦੌਰਾਨ ਇਕੱਠਿਆਂ ਈਦ ਮਨਾ ਰਹੇ ਤਾਲਿਬਾਨੀ ਲੜਾਕਿਆਂ ਅਤੇ ਅਫ਼ਗਾਨੀ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਇਕੱਠ 'ਚ ਕਾਰ ਬੰਬ ਧਮਾਕੇ ਦੌਰਾਨ 26 ਲੋਕਾਂ ਦੀ ਮੌਤ ਹੋ ਗਈ | ਇਸ ਬੰਬ ਧਮਾਕੇ ਦੀ ...

ਪੂਰੀ ਖ਼ਬਰ »

ਕਸ਼ਮੀਰ 'ਚ ਰਮਜ਼ਾਨ ਮਹੀਨੇ ਐਲਾਨੀ ਜੰਗਬੰਦੀ ਦੌਰਾਨ 39 ਲੋਕ ਹਿੰਸਾ ਦੀ ਭੇਟ ਚੜੇ੍ਹ

ਸ੍ਰੀਨਗਰ, 16 ਜੂਨ (ਮਨਜੀਤ ਸਿੰਘ)-ਰਮਜਾਨ ਦੇ ਪਵਿੱਤਰ ਮਹੀਨੇ ਦੇ ਸ਼ੁਰੂ ਹੋਣ ਦੇ ਨਾਲ ਹੀ ਕੇਂਦਰ ਵਲੋਂ ਐਲਾਨੀ ਇਕ ਪਾਸੜ ਜੰਗਬੰਦੀ ਕਸ਼ਮੀਰ 'ਚ ਅਮਨ ਸਥਾਪਿਤ ਕਰਨ ਲਈ ਸਾਰਥਿਕ ਸਾਬਤ ਨਾ ਹੋ ਸਕੀ | ਰਮਜ਼ਾਨ ਦੇ 30 ਰੋਜ਼ ਦੌਰਾਨ 60 ਦੇ ਲਗਭਗ ਅੱਤਵਾਦੀ ਘਟਨਾਵਾਂ ਵਾਪਰੀਆਂ | ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਦੋ ਗੁਟਾਂ 'ਚ ਹਿੰਸਾ ਤੇ ਸਾੜਫੂਕ-ਧਾਰਾ 144 ਲਾਗੂ

ਸ਼ਾਜਾਪੁਰ (ਮੱਧ ਪ੍ਰਦੇਸ਼), 16 ਜੂਨ (ਏਜੰਸੀ)- ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਸ਼ਹਿਰ 'ਚ ਅੱਜ ਦੋ ਗੁੱਟਾਂ 'ਚ ਝੜਪ ਤੋਂ ਬਾਅਦ ਸਾੜਫੂਕ ਤੇ ਪੱਥਰਬਾਜ਼ੀ ਦੀ ਘਟਨਾ ਨਾਲ ਪੈਦਾ ਹੋਏ ਤਣਾਅ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਨੇ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਗੋਲੀਬੰਦੀ ਨੂੰ ਲੈ ਕੇ ਸਰਕਾਰ ਕਰ ਸਕਦੀ ਹੈ ਕਸ਼ਮੀਰ 'ਚ ਵੱਡਾ ਐਲਾਨ

ਨਵੀਂ ਦਿੱਲੀ, 16 ਜੂਨ (ਉਪਮਾ ਡਾਗਾ ਪਾਰਥ)-ਜੰਮੂ-ਕਸ਼ਮੀਰ 'ਚ ਰਮਜਾਨ ਦੇ ਮਹੀਨੇ ਗੋਲੀਬੰਦੀ ਦੇ ਫ਼ੈਸਲੇ ਨੂੰ ਹੋਰ ਵਧਾਉਣ ਦੇ ਮਾਮਲੇ 'ਚ ਫਿਲਹਾਲ ਚੁੱਪ ਧਾਰੀ ਬੈਠੀ ਕੇਂਦਰ ਸਰਕਾਰ ਈਦ ਤੋਂ ਬਾਅਦ ਕੋਈ ਵੱਡਾ ਐਲਾਨ ਕਰ ਸਕਦੀ ਹੈ | ਗੋਲੀਬੰਦੀ ਦੌਰਾਨ ਸਰਹੱਦ ਪਾਰੋਂ ...

ਪੂਰੀ ਖ਼ਬਰ »

ਸ੍ਰੀਨਗਰ 'ਚ ਅੱਤਵਾਦੀ ਹਮਲੇ 'ਚ ਜਵਾਨ ਜ਼ਖ਼ਮੀ

ਸ੍ਰੀਨਗਰ, 16 ਜੂਨ (ਮਨਜੀਤ ਸਿੰਘ)-ਸ੍ਰੀਨਗਰ ਦੇ ਬਾਹਰਵਾਰ ਪੰਥਾ ਚੌਕ ਦੇ ਲਸਜਨ ਇਲਾਕੇ 'ਚ ਸ਼ੱਕੀ ਅੱਤਵਾਦੀਆਂ ਨੇ ਦੁਪਹਿਰ ਵੇਲੇ ਸੀ.ਆਰ.ਪੀ.ਐਫ. ਦੀ 29 ਬਟਾਲੀਅਨ ਦੀ ਇਕ ਗਸ਼ਤੀ ਪਾਰਟੀ 'ਤੇ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਕਾਂਸਟੇਬਲ ਦਿਨੇਸ਼ ਪਾਸਵਾਲ ਦੇ ...

ਪੂਰੀ ਖ਼ਬਰ »

ਹਵਾਈ ਫ਼ੌਜ ਕਿਸੇ ਵੀ ਸਥਿਤੀ ਨਾਲ ਠਜਿੱਠਣ ਲਈ ਤਿਆਰ- ਬੀ. ਐਸ. ਧਨੋਆ

ਹੈਦਰਾਬਾਦ, 16 ਜੂਨ (ਏਜੰਸੀ)-ਭਾਰਤੀ ਹਵਾਈ ਸੈਨਾ ਦੇ ਮੁਖੀ ਬੀ. ਐੱਸ. ਧਨੋਆ ਨੇ ਅੱਜ ਕਿਹਾ ਕਿ ਸਾਡੀ ਹਵਾਈ ਫ਼ੌਜ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਹਾਲ ਹੀ 'ਚ 'ਗਗਨਸ਼ਕਤੀ' ਅਭਿਆਸ ਦੌਰਾਨ ਇਸ ਨੂੰ ਸਾਬਤ ਵੀ ਕੀਤਾ ਜਾ ਚੁੱਕਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖ਼ਲ ਹੋਏ ਪਾਕਿ ਨਾਗਰਿਕ ਵਾਪਸ ਭੇਜੇ

ਸ੍ਰੀਨਗਰ, 16 ਜੂਨ (ਏਜੰਸੀ)-ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਬੀ.ਐੱਸ.ਐਫ. ਨੇ ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖਲ ਹੋਏ 2 ਪਾਕਿਸਤਾਨੀ ਨਾਗਰਿਕਾਂ ਨੂੰ ਗਿ੍ਫ਼ਤਾਰ ਕੀਤਾ ਜਿਨਾਂ ਨੂੰ ਬਾਅਦ 'ਚ ਵਾਪਸ ਭੇਜ ਦਿੱਤਾ ਗਿਆ | ਜਾਣਕਾਰੀ ਅਨੁਸਾਰ ਇਨ੍ਹਾਂ ਪਾਕਿਸਤਾਨੀਆਂ ਦੀ ...

ਪੂਰੀ ਖ਼ਬਰ »

ਪੈਸਾ-ਪੈਸਾ ਖੇਡ ਰਹੀ ਭਾਜਪਾ ਦੀ ਨਜ਼ਰ 2019 ਚੋਣਾਂ 'ਤੇ

ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਭਾਜਪਾ ਹੁਣੇ ਤੋਂ ਜੁੜ ਗਈ ਹੈ | ਸੂਤਰਾਂ ਅਨੁਸਾਰ ਭਗਵਾਂ ਪਾਰਟੀ ਦਾ ਟੀਚਾ ਵੱਡਾ ਫ਼ੰਡ ਇਕੱਠਾ ਕਰਨਾ ਹੈ ਅਤੇ 2019 ਦੀਆਂ ਚੋਣਾਂ 'ਚ ਵੱਡੀ ਰਕਮ ਦਾ ਸਹਾਰਾ ਲਿਆ ਜਾ ਸਕਦਾ ਹੈ | ਪਾਰਟੀ ਦੀ ਕੇਂਦਰੀ ਇਕਾਈ ਨੇ ਆਪਣੇ ਸੂਬਾ ਮੁਖੀਆਂ ...

ਪੂਰੀ ਖ਼ਬਰ »

ਸ਼ਿਵ ਸੈਨਾ ਤੇ ਭਾਜਪਾ ਦੀ ਮਜਬੂਰੀ

ਸ਼ਿਵ ਸੈਨਾ ਮੁਖੀ ਊਧਵ ਠਾਕਰੇ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਚਕਾਰ ਰਿਸ਼ਤੇ ਭਾਵੇਂ ਸੁਖਾਵੇਂ ਨਾ ਹੋਣ, ਪਰ ਦੋਵਾਂ ਨੇ ਆਪਣੀ ਸਿਆਸੀ ਮਜਬੂਰੀਆਂ ਕਾਰਨ ਗੱਲਬਾਤ ਦੇ ਰਸਤੇ ਖੁੱਲ੍ਹੇ ਰੱਖੇ ਹਨ | ਇਸ ਵਾਰ ਊਧਵ ਚਾਹੁੰਦੇ ਹਨ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ...

ਪੂਰੀ ਖ਼ਬਰ »

ਦਿੱਲੀ 'ਚ 'ਆਪ' ਤੇ ਕਾਂਗਰਸ ਦਾ ਖੇਡ

ਜਯਾਪੁਰ ਸੀਟ ਜਿੱਤਣ ਤੋਂ ਬਾਅਦ ਰਾਹੁਲ ਗਾਂਧੀ ਤੇ ਕਾਂਗਰਸ ਦੇ ਹੌਸਲੇ ਬੁਲੰਦ ਹਨ | ਅਜੇ ਮਾਕਨ ਅਤੀਤ 'ਚ ਆਪਣੇ ਚੇਲੇ ਰਹੇ 'ਆਪ' ਦੇ ਆਸ਼ੀਸ਼ ਤਲਵਾਰ ਦੇ ਜ਼ਰੀਏ ਲਗਾਤਾਰ ਅਰਵਿੰਦ ਕੇਜਰੀਵਾਲ ਦੇ ਸੰਪਰਕ ਵਿਚ ਹਨ ਅਤੇ 2019 ਦੀਆਂ ਚੋਣਾਂ ਦੇ ਮੱਦੇਨਜ਼ਰ ਦਿੱਲੀ 'ਚ ਇਹ ਗਣਿਤ ...

ਪੂਰੀ ਖ਼ਬਰ »

'ਮੋਦੀ ਦੀ ਆਂਧੀ ਤੇ ਪੱਤਰਕਾਰਾਂ ਦੀ ਚਾਂਦੀ'

ਮੋਦੀ ਦੇ ਸੋਸ਼ਲ ਤੇ ਡਿਜੀਟਲ ਮੀਡੀਆ ਦਾ ਨਿਸ਼ਾਨਾ ਅਚੂਕ ਹੈ | ਜਿਹੜੇ ਲੋਕ ਮੋਦੀ ਦੀ 2014 ਚੋਣ ਮੁਹਿੰਮ 'ਚ ਲੱਗੇ ਹੋਏ ਸਨ ਤੇ ਵਾਰ ਰੂਮ 'ਚ ਸਰਗਰਮ ਸਨ, ਇਨ੍ਹਾਂ 'ਚੋਂ ਕੁਝ ਵਿਅਕਤੀ ਅਜੇ ਵੀ ਕੰਮ 'ਚ ਲੱਗੇ ਹੋਏ ਹਨ | ਕਈ ਪੁਰਾਣੇ ਵਿਅਕਤੀਆਂ ਨੂੰ ਵੀ ਵਾਪਸ ਬੁਲਾਇਆ ਗਿਆ ਹੈ | ...

ਪੂਰੀ ਖ਼ਬਰ »

ਨਾਇਡੂ ਦੀ ਬੱਲੇ-ਬੱਲੇ

ਚੰਦਰ ਬਾਬੂ ਨਾਇਡੂ ਨੇ ਜਦ ਤੋਂ ਐਨ.ਡੀ.ਏ. ਨਾਲੋਂ ਰਿਸ਼ਤਾ ਤੋੜਿਆ, ਉਦੋਂ ਤੋਂ ਕੇਂਦਰ ਦੀ ਸੱਤਾਧਾਰੀ ਪਾਰਟੀ ਉਸ ਦੇ ਕੰਮਕਾਜ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ | ਸੂਤਰਾਂ ਅਨੁਸਾਰ ਅਮਿਤ ਸ਼ਾਹ ਨੇ ਰਾਮ ਮਾਧਵ ਤੇ ਰਾਜ ਸਭਾ ਦੇ ਨਵੇਂ ਮੈਂਬਰ ਜੀ.ਵੀ.ਐਲ. ਨਰਸਿਮ੍ਹਾ ਰਾਓ ਨੂੰ ...

ਪੂਰੀ ਖ਼ਬਰ »

...ਅਤੇ ਅੰਤ 'ਚ

ਕਰਨਾਟਕ 'ਚ ਨਵ-ਗਠਿਤ ਜੇ.ਡੀ.ਐਸ.-ਕਾਂਗਰਸ ਸਰਕਾਰ 'ਚ ਇਕ 82 ਸਾਲਾ ਵਿਧਾਇਕ ਮਨਾਗੋਲੀ ਨੂੰ ਬੇਹੱਦ ਨਾਟਕੀ ਢੰਗ ਤੋਂ ਬਾਅਦ ਮੰਤਰੀ ਬਣਾਇਆ ਗਿਆ | ਇਨ੍ਹਾਂ ਦਾ ਨਾਂਅ ਦਾ ਸਹੁੰ ਚੁੱਕਣ ਵਾਲੇ ਵਿਧਾਇਕਾਂ 'ਚ ਵੀ ਸ਼ਾਮਿਲ ਨਹੀਂ ਸੀ | ਇਸ ਬਜ਼ੁਰਗ ਵਿਧਾਇਕ ਨੇ ਇਕ ਦਿਨ 'ਚ 3 ਵਾਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX