ਤਾਜਾ ਖ਼ਬਰਾਂ


ਪੁਲਿਸ ਵੱਲੋਂ ਹੁਣ ਅਖ਼ਤਿਆਰ ਕੀਤਾ ਗਿਆ ਸਖ਼ਤ ਵਤੀਰਾ
. . .  2 minutes ago
ਜੰਡਿਆਲਾ ਗੁਰੂ, 02 ਅਪ੍ਰੈਲ (ਰਣਜੀਤ ਸਿੰਘ ਜੋਸਨ) - ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਰਫਿਊ ਦੇ ਕੀਤੇ ਗਏ ਐਲਾਨ ਦੇ ਬਾਵਜੂਦ ਅੱਜ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 45 ਲੋਕਾਂ ਖ਼ਿਲਾਫ਼ 22 ਮਾਮਲੇ ਦਰਜ਼
. . .  17 minutes ago
ਫ਼ਾਜ਼ਿਲਕਾ, 2 ਅਪ੍ਰੈਲ (ਪ੍ਰਦੀਪ ਕੁਮਾਰ )- ਕੋਰੋਨਾਵਾਇਰਸ ਨੂੰ ਲੈ ਸੂਬੇ ਵਿਚ ਜਾਰੀ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦਿਆਂ...
ਗੁਰਜੀਤ ਔਜਲਾ ਵੱਲੋਂ ਭਾਈ ਨਿਰਮਲ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
. . .  24 minutes ago
ਅਜਨਾਲਾ, 2 ਅਪ੍ਰੈਲ(ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ...
ਪਾਕਿ 'ਚ ਕੋਰੋਨਾ ਨਾਲ 31 ਮੌਤਾਂ, 2238 ਸੰਕ੍ਰਮਿਤ ਮਰੀਜ਼
. . .  28 minutes ago
ਅੰਮ੍ਰਿਤਸਰ, 2 ਅਪ੍ਰੈਲ (ਸੁਰਿੰਦਰ ਕੋਛੜ)- ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ 31 ਲੋਕ ਹੁਣ ਤਕ ਮਾਰੇ ਜਾ ਚੁਕੇ ਹਨ ਅਤੇ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ...
ਕੋਰੋਨਾ ਦਾ ਕਹਿਰ : ਪਿਛਲੇ 24 ਘੰਟਿਆਂ 'ਚ 131 ਮਾਮਲੇ ਆਏ ਸਾਹਮਣੇ
. . .  33 minutes ago
ਨਵੀਂ ਦਿੱਲੀ, 2 ਅਪ੍ਰੈਲ- ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਵਾਇਰਸ ਦੇ 131 ਮਾਮਲੇ ਸਾਹਮਣੇ ਆਏ...
ਭਾਈ ਨਿਰਮਲ ਸਿੰਘ ਦੇ ਚਲਾਣੇ 'ਤੇ ਭਾਈ ਲੌਂਗੋਵਾਲ, ਗਿਆਨੀ ਰਘਬੀਰ ਸਿੰਘ ਤੇ ਡਾ. ਰੂਪ ਸਿੰਘ ਸਮੇਤ ਹੋਰਾਂ ਵੱਲੋਂ ਦੁੱਖ ਪ੍ਰਗਟ
. . .  42 minutes ago
ਅੰਮ੍ਰਿਤਸਰ, 2 ਅਪ੍ਰੈਲ-(ਜਸਵੰਤ ਸਿੰਘ ਜੱਸ/ਰਾਜੇਸ਼ ਕੁਮਾਰ ਸੰਧੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ...
ਅਲਬਰਟਾ 'ਚ ਕੋਵਿਡ-19 ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 11
. . .  49 minutes ago
ਕੈਲਗਰੀ, 2 ਅਪ੍ਰੈਲ (ਜਸਜੀਤ ਸਿੰਘ ਧਾਮੀ)- ਅਲਬਰਟਾ 'ਚ ਕੋਵਿਡ-19 ਨਾਲ ਹੁਣ ਤੱਕ ਮੌਤਾਂ ਦੀ ਗਿਣਤੀ ....
ਹੁਸ਼ਿਆਰਪੁਰ 'ਚ 1 ਹੋਰ ਮਰੀਜ਼ ਪਾਇਆ ਗਿਆ ਕੋਰੋਨਾ ਪਾਜ਼ੀਟਿਵ
. . .  56 minutes ago
ਹੁਸ਼ਿਆਰਪੁਰ, 2 ਅਪ੍ਰੈਲ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਪੈਸਰਾਂ 'ਚ 1 ਕੋਰੋਨਾ ਵਾਇਰਸ ਦੇ ਹੋਰ ਮਰੀਜ਼ ਦੀ ਅੱਜ ਪੁਸ਼ਟੀ...
ਜਲੰਧਰ ਜ਼ਿਲ੍ਹੇ 'ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 1 hour ago
ਜਲੰਧਰ, 2 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ 'ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਜਿਸ ਮੁਤਾਬਿਕ ਲੋਕ ਕਾਲਾਬਾਜ਼ਾਰੀ ਤੋਂ ਬੱਚ...
ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਕੰਟਰੋਲ ਰੂਮ ਸਥਾਪਿਤ
. . .  about 1 hour ago
ਮਲੌਦ, 2 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁ)- ਇਨ੍ਹੀਂ ਦਿਨੀਂ ਪੂਰੇ ਦੇਸ਼ ਵਿੱਚ ਕਰੋਨਾ ਵਾਇਰਸ ਕਰਕੇ ਲਾੱਕਡਾਊਨ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋ ਕਿਸਾਨਾਂ ਲਈ ਕੰਟਰੋਲ ਰੂਮ ਬਣਾਏ ਗਏ ਹਨ। ਇਨ੍ਹਾਂ ਕੰਟਰੋਲ ਰੂਮ ਵਿੱਚ ਕਿਸਾਨ ਖਾਦਾਂ, ਕੀਟਨਾਸ਼ਕਾਂ...
ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣਾ 'ਤੇ ਡੂੰਘੇ ਦੁੱਖ ਦਾ ਇਜ਼ਹਾਰ
. . .  about 1 hour ago
ਅੰਮ੍ਰਿਤਸਰ, 2 ਅਪ੍ਰੈਲ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣਾ ਕਰ ਜਾਣ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਭਾਈ ਖ਼ਾਲਸਾ...
ਅੰਬਾਲਾ ਦੇ 67 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਮੌਤ, ਪੀ.ਜੀ.ਆਈ. 'ਚ ਸੀ ਦਾਖਲ
. . .  about 1 hour ago
ਚੰਡੀਗੜ੍ਹ, 2 ਅਪ੍ਰੈਲ - ਅੰਬਾਲਾ ਦੇ ਕੋਰੋਨਾਵਾਇਰਸ ਤੋਂ ਪੀੜਤ 67 ਸਾਲਾ ਵਿਅਕਤੀ ਦੀ ਚੰਡੀਗੜ੍ਹ ਦੇ ਪੀ.ਜੀ.ਆਈ.ਐਮ.ਈ.ਆਰ. 'ਚ ਮੌਤ...
ਮੁੰਬਈ ਦੇ ਝੁੱਗੀ ਝੌਂਪੜੀਆਂ ਵਾਲੇ ਧਾਰਾਵੀ ਇਲਾਕੇ 'ਚ ਕੋਰੋਨਾਵਾਇਰਸ ਕਾਰਨ ਮੌਤ
. . .  about 1 hour ago
ਮੁੰਬਈ, 2 ਅਪ੍ਰੈਲ - ਮੁੰਬਈ ਸਥਿਤ ਧਾਰਾਵੀ ਇਲਾਕੇ ਵਿਚ ਇਕ 46 ਸਾਲਾ ਵਿਅਕਤੀ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਉਸ ਇਮਾਰਤ ਨੂੰ ਸੀਲ ਕਰ ਦਿੱਤਾ ਹੈ, ਜਿਥੇ ਉਹ ਰਹਿੰਦਾ ਸੀ। ਜਿਕਰਯੋਗ ਹੈ ਕਿ ਧਾਰਾਵੀ ਏਸ਼ੀਆ ਦੀ ਸਭ ਤੋਂ ਵੱਧ ਸੰਘਣੀ ਆਬਾਦੀ...
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਜਨਾਲਾ ਦੀ ਸਬਜ਼ੀ ਮੰਡੀ 3 ਦਿਨ ਰਹੇਗੀ ਬੰਦ
. . .  about 2 hours ago
ਅਜਨਾਲਾ 2 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਸੰਸਾਰ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਬਚਾਅ ਲਈ ਸਰਕਾਰ ਵੱਲੋਂ ਲਏ ਗਏ ਫੈਸਲਿਆ ਦਾ ਸਮਰਥਨ ਕਰਦਿਆਂ ਅੱਜ ਸਬਜ਼ੀ ਮੰਡੀ ਅਜਨਾਲਾ ਦੇ ਸਮੂਹ ਆੜ੍ਹਤੀਆਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਸਬਜੀ ਅਜਨਾਲਾ ਨੂੰ ਤਿੰਨ ਦਿਨ ਤੱਕ ਬੰਦ ਰੱਖਿਆ ਜਾਵੇਗਾ...
ਅੱਜ ਦਾ ਵਿਚਾਰ
. . .  about 2 hours ago
ਭਾਈ ਨਿਰਮਲ ਸਿੰਘ ਦੇ ਦਿਹਾਂਤ 'ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦੁੱਖ ਦਾ ਪ੍ਰਗਟਾਵਾ
. . .  about 2 hours ago
ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਹੋਇਆ ਦਿਹਾਂਤ
. . .  1 minute ago
ਮਾਧੋਪੁਰ 'ਚ ਫਸੇ ਤਿੰਨ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਲੱਛਣ ਮਿਲਣ 'ਤੇ ਆਈਸੋਲੇਸ਼ਨ ਵਾਰਡ 'ਚ ਰੱਖਿਆ
. . .  1 day ago
ਭਾਈ ਨਿਰਮਲ ਸਿੰਘ ਦੇ ਸਾਥੀ ਤਲਬਾ ਵਾਦਕ ਦਰਸ਼ਨ ਸਿੰਘ ਨੂੰ ਸ਼ੱਕ ਅਧਾਰ 'ਤੇ ਸਿਹਤ ਵਿਭਾਗ ਦੀ ਨੇ ਟੀਮ ਚੁੱਕਿਆ
. . .  1 day ago
ਕੋਰੋਨਾ ਵਾਇਰਸ ਤੋਂ ਰਾਹਤ - 3 ਸ਼ੱਕੀ ਮਰੀਜ਼ਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਸੀ ਬੀ ਐੱਸ ਈ ਨੇ ਕੋਵਿਡ -19 ਦੇ ਮੱਦੇਨਜ਼ਰ ਪਹਿਲੀ ਤੋਂ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀਆਂ ਲਈ ਦਿੱਤੀਆਂ ਹਿਦਾਇਤਾਂ
. . .  1 day ago
ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ 5 ਪਰਿਵਾਰਕ ਮੈਂਬਰ ਜਾਂਚ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜੇ
. . .  1 day ago
ਹਲਕਾ ਡੇਰਾਬਸੀ 'ਚ ਕੋਰੋਨਾ ਦੇ 5 ਸ਼ੱਕੀ ਮਰੀਜ਼ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 139 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ - ਸਿਵਲ ਸਰਜਨ
. . .  1 day ago
ਲੁਟੇਰਿਆਂ ਨੇ ਨਕਦੀ ਖੋਹ ਕੇ ਮਾਰੀ ਗੋਲੀ
. . .  1 day ago
ਕੈਨੇਡੀਅਨ ਸਿਟੀਜ਼ਨ ਅਤੇ ਐਨ.ਆਰ.ਆਈਜ਼ ਦੀ ਵਾਪਸੀ ਦੇ ਆਰ ਓ ਸੀ ਏ ਨੇ ਕੀਤੇ ਪ੍ਰਬੰਧ
. . .  1 day ago
ਤਬਲੀਗ਼ੀ ਜਮਾਤ ਸੰਮੇਲਨ 'ਚੋਂ ਆਏ ਜ਼ਿਲ੍ਹਾ ਕਠੂਆ ਦੇ 7 ਵਿਅਕਤੀਆਂ ਨੂੰ ਕੀਤਾ ਕੁਆਰਨਟਾਈਨ
. . .  1 day ago
ਬੈਂਕ ਮੁਲਾਜ਼ਮ ਪਿੰਡਾਂ 'ਚ ਜਾ ਕੇ ਪੈਨਸ਼ਨਰਾਂ ਨੂੰ ਦੇਣਗੇ ਪੈਨਸ਼ਨ - ਡੀ.ਐੱਸ.ਪੀ
. . .  1 day ago
ਵਿਧਾਇਕ ਸ਼ੇਰੋਵਾਲੀਆ ਨੇ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ
. . .  1 day ago
ਕਰਫ਼ਿਊ 'ਚ ਕਣਕ ਲੈਣ ਆਏ 350 ਦੇ ਕਰੀਬ ਲੋਕਾਂ ਦੇ ਇਕੱਠ ਨੇ ਉਡਾਈਆਂ ਹੁਕਮਾਂ ਦੀਆਂ ਧੱਜੀਆਂ
. . .  1 day ago
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 46 ਮਾਮਲਿਆਂ ਦੀ ਪੁਸ਼ਟੀ
. . .  1 day ago
ਕੋਰੋਨਾ ਕਾਰਣ ਛੱਡੇ ਜਾ ਰਹੇ ਕੈਦੀਆਂ ਨਾਲ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰੇ ਸਰਕਾਰ - ਜਥੇਦਾਰ ਦਾਦੂਵਾਲ
. . .  1 day ago
ਭਾਰੀ ਮਾਤਰਾ 'ਚ ਗੋਲੀ ਸਿੱਕਾ ਬਰਾਮਦ, 3 ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਿਜ਼ਾਮੁੱਦੀਨ ਸੰਮੇਲਨ ਨਾਲ ਸਬੰਧਿਤ ਵਿਅਕਤੀਆਂ ਦੇ ਜ਼ਿਲ੍ਹਾ ਮੋਗਾ ਚ ਲੁਕਣ ਦੀ ਫੈਲੀ ਅਫ਼ਵਾਹ
. . .  1 day ago
ਮਸਜਿਦ 'ਚ 14 ਵਿਅਕਤੀਆਂ ਨੂੰ ਕੀਤਾ ਕੁਆਰਨਟਾਈਨ
. . .  1 day ago
ਵਿਪਰੋ, ਅਜ਼ੀਮ ਪ੍ਰੇਮ ਜੀ ਫਾਊਂਡੇਸ਼ਨ ਨੇ ਕੋਰੋਨਾ ਲਈ ਦਿੱਤੇ 1,125 ਕਰੋੜ
. . .  1 day ago
ਜਲਾਲਾਬਾਦ (ਪੱਛਮੀ) ਦੇ ਵਿਧਾਇਕ ਨੇ ਦੋ ਸਾਲ ਦੀ ਆਪਣੀ ਤਨਖ਼ਾਹ ਦਾਨ ਕਰਨ ਸਬੰਧੀ ਲਿਖਿਆ ਪੱਤਰ
. . .  1 day ago
ਰੰਧਾਵਾ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਗਈ ਅਪੀਲ
. . .  1 day ago
ਨਿਜ਼ਾਮੂਦੀਨ ਸਮਾਗਮ ਚੋਂ ਪਰਤੇ 10 ਮੁਸਲਮਾਨ ਮਰਦ ਔਰਤਾਂ ਨੇ ਮਸਜਿਦ 'ਚ ਸ਼ਰਨ ਲਈ
. . .  1 day ago
ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਲੋੜਵੰਦਾਂ ਦੀ ਮਦਦ ਲਈ ਚਲਾਈ ਮੁਹਿੰਮ
. . .  1 day ago
ਉਪ ਮੰਡਲ ਮੈਜਿਸਟਰੇਟ ਪਾਤੜਾਂ ਵੱਲੋਂ ਕਰਫ਼ਿਊ ਦੌਰਾਨ ਸੋਸ਼ਲ ਮੀਡੀਆ ਤੇ ਫੇਕ ਪੋਸਟਾਂ ਪਾਉਣ ਵਾਲਿਆਂ ਨੂੰ ਸਖ਼ਤ ਤਾੜਨਾ
. . .  1 day ago
ਲੋੜਵੰਦਾ ਨੂੰ ਵੰਡੇ ਗਏ ਰਾਸ਼ਨ
. . .  1 day ago
ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਨਾਲ ਭਲਕੇ ਕਰਨਗੇ ਵੀਡੀਓ ਕਾਨਫ਼ਰੰਸ
. . .  1 day ago
ਖਰੜ ਵਿਚ ਕਿੰਨਰਾਂ ਨੇ ਰਾਸ਼ਨ ਵੰਡਿਆ
. . .  1 day ago
ਮੁੱਖ ਮੰਤਰੀ ਸਰਬ ਪਾਰਟੀ ਬੈਠਕ ਬੁਲਾਉਣ - ਹਰਪਾਲ ਚੀਮਾ
. . .  1 day ago
ਮਾਸਕ ਤੇ ਸੈਨੇਟਾਈਜ਼ਰ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
. . .  1 day ago
ਅਧਿਆਪਕਾਂ ਦੀ ਕੋਰੋਨਾਵਾਇਰਸ ਵਿਜੀਲੈਂਸ ਅਫਸਰ ਵਜੋਂ ਨਿਯੁਕਤ ਕਰਨ ਸਬੰਧੀ ਸੂਚੀ ਜਾਰੀ
. . .  1 day ago
ਕੋਰੋਨਾਵਾਇਰਸ ਦੇ ਸ਼ੱਕੀ ਡਰਾਈਵਰ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਪਿੰਡ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ
. . .  1 day ago
ਕੋਰੋਨਾਵਾਇਰਸ ਲਾਕਡਾਊਨ : ਜਲੰਧਰ ’ਚ ਸੀ.ਆਰ.ਪੀ.ਐਫ. ਕੰਪਨੀਆਂ ਤਾਇਨਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਹਾੜ ਸੰਮਤ 550

ਰੂਪਨਗਰ

ਹੈਂਕੜਬਾਜ਼ੀ ਤੇ ਗੁੰਡਾਗਰਦੀ 'ਤੇ ਉੱਤਰੀ ਸਿਟੀ ਪੁਲਿਸ ਰੂਪਨਗਰ

ਰੂਪਨਗਰ, 16 ਜੂਨ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਪੁਲਿਸ ਦੇ ਚਿਹਰੇ 'ਤੇ ਲੱਗੇ ਧੱਕੇਸ਼ਾਹੀ, ਗੁੰਡਾਗਰਦੀ ਅਤੇ ਵਧੀਕੀ ਕਰਨ ਦੇ ਦਾਗ ਉੱਤਰਨ ਦਾ ਨਾਂਅ ਨਹੀਂ ਲੈ ਰਹੇ, ਬਲਕਿ ਅੱਜ ਵੀ ਕੁੱਝ ਥਾਣੇਦਾਰਾਂ ਦੀ ਹੈਂਕੜਬਾਜ਼ੀ, ਗਾਲੀ-ਗਲੋਚ ਕਰਕੇ ਜ਼ਲੀਲ ਕਰਨ ਦੀ ਧੌਾਸ ਅੱਗੇ ਕਾਨੂੰਨ ਵੀ ਫਿੱਕਾ ਪੈ ਜਾਂਦਾ ਹੈ | ਅਜਿਹਾ ਹੀ ਇਕ ਕਾਰਾ ਬੀਤੇ ਦਿਨ ਸਿਟੀ ਪੁਲਿਸ ਰੂਪਨਗਰ ਦੇ ਇਕ ਬਾਡੀ ਬਿਲਡਰ ਕਹਾਉਂਦੇ ਥਾਣੇਦਾਰ ਨੇ ਕੀਤਾ, ਜਿਸ ਨੇ ਥਾਣੇ ਸੱਦੀਆਂ ਦੋ ਧਿਰਾਂ 'ਚੋਂ ਇਕ ਨਾਲ ਆਏ ਇਕ ਇੱਜ਼ਤਦਾਰ ਪਿਤਾ ਦੇ ਸਾਹਮਣੇ ਉਸ ਦੇ ਪੁੱਤਰ ਨੂੰ ਪਹਿਲਾਂ ਤਾਂ ਭੱਦੀ ਸ਼ਬਦਾਵਲੀ ਬੋਲੀ ਮਗਰੋਂ ਹੱਥੋਪਾਈ ਤੋਂ ਬਾਅਦ ਸਮੇਤ ਐਸ. ਐਚ. ਓ. ਸਬੰਧਿਤ ਏ. ਐਸ. ਆਈ. ਅਤੇ ਕੁੱਝ ਮੁਲਾਜ਼ਮਾਂ ਨੇ ਪਿਤਾ ਅਤੇ ਪੁੱਤਰ ਨੂੰ ਰੱਜ ਕੇ ਕੁੱਟਿਆ ਅਤੇ ਪੱਗਾਂ ਲਾਹ ਦਿੱਤੀਆਂ ਤੇ ਬਾਅਦ 'ਚ ਪਿਤਾ ਅਤੇ ਦੋ ਪੁੱਤਰਾਂ 'ਤੇ ਐਫ. ਆਈ. ਆਰ ਦਰਜ ਕਰਨ ਦੀ ਕਾਰਵਾਈ ਆਰੰਭ ਦਿੱਤੀ | ਇਸ ਕਾਰਵਾਈ 'ਚ ਉੱਚ ਅਧਿਕਾਰੀਆਂ ਦੀ ਦਖ਼ਲ ਅੰਦਾਜ਼ੀ ਨਾਲ ਅੱਧੀ ਰਾਤ ਬਾਅਦ ਮਸਾਂ ਪਿਤਾ ਨੂੰ ਪਰਚੇ 'ਚੋਂ ਬਚਾਇਆ ਗਿਆ ਪਰ ਅੱਜ ਪੁਲਿਸ ਨੇ ਦੋ ਪੁੱਤਰਾਂ 'ਤੇ ਪਰਚਾ ਦਰਜ ਕਰਕੇ ਇਕ ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ | ਅੱਜ ਐਸ.ਐਚ.ਓ. ਸਿਟੀ ਗੁਰਸੇਵਕ ਸਿੰਘ, ਏ.ਐਸ.ਆਈ. ਰਜਿੰਦਰ ਕੁਮਾਰ ਦੇ ਿਖ਼ਲਾਫ਼ ਜ਼ਿਲ੍ਹਾ ਪੁਲਿਸ ਮੁਖੀ ਕੋਲ ਇਨਸਾਫ਼ ਦੀ ਗੁਹਾਰ ਲਾਉਣ ਅਤੇ ਉਕਤ ਥਾਣੇਦਾਰਾਂ 'ਤੇ ਕਾਰਵਾਈ ਕਰਾਉਣ ਸਬੰਧੀ ਪੁੱਜੇ ਹਜ਼ੂਰਾ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਮਕਾਨ ਨੰਬਰ 6, ਕੀਰਤੀ ਵਿਹਾਰ ਰੂਪਨਗਰ ਨੇ ਦੱਸਿਆ ਕਿ ਉਸ ਦਾ ਕਾਲੋਨੀ ਵਿਖੇ ਇਕ ਗੁਆਂਢੀ ਆਰ.ਸੀ. ਸ਼ਰਮਾ ਨਾਲ ਪਾਰਕਿੰਗ 'ਚ ਗੱਡੀਆਂ ਖੜੀਆਂ ਕਰਨ ਨੂੰ ਲੈ ਕੇ ਬੋਲ-ਬਾਲਾ ਹੋਇਆ ਸੀ ਜਿਸ ਦੀ ਦਰਖਾਸਤ ਉੱਤੇ ਉਸ ਦੇ ਪੁੱਤਰ ਰਾਜਵੀਰ ਸਿੰਘ ਨੂੰ ਫ਼ੋਨ ਰਾਹੀਂ ਸ਼ਾਮੀਂ ਥਾਣੇ ਸੱਦਿਆ ਗਿਆ | ਉਹ ਸ਼ਹਿਰ ਦੇ ਕੁੱਝ ਜ਼ਿੰਮੇਵਾਰ ਵਿਅਕਤੀਆਂ ਨਾਲ ਸਿਟੀ ਥਾਣੇ ਪੁੱਜਾ ਜਿੱਥੇ ਤਫ਼ਤੀਸ਼ੀ ਅਫ਼ਸਰ ਰਜਿੰਦਰ ਕੁਮਾਰ ਦੀ ਹਾਜ਼ਰੀ 'ਚ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਹੋ ਗਿਆ ਪਰ ਜਦੋਂ ਰਾਜ਼ੀਨਾਮਾ ਲਿਖਣ ਲੱਗੇ ਤਾਂ ਏ.ਐਸ.ਆਈ. ਰਜਿੰਦਰ ਕੁਮਾਰ ਨੇ ਉਸ ਦੇ ਪੁੱਤਰ ਰਾਜਬੀਰ ਨੂੰ ਅਪਸ਼ਬਦ ਬੋਲੇ ਅਤੇ ਗਾਲੀ ਗਲੋਚ ਕੀਤੀ ਪਰ ਉਨ੍ਹਾਂ (ਹਜ਼ੂਰਾ ਸਿੰਘ ਨੇ) ਕਿਹਾ ਕਿ ਜਦੋਂ ਉਸ ਦੇ ਬੇਟੇ ਰਾਜਬੀਰ ਨੇ ਹੱਥ ਜੋੜ ਕੇ ਸਾਰਿਆਂ ਦੇ ਸਾਹਮਣੇ ਮੁਆਫ਼ੀ ਮੰਗ ਲਈ ਸੀ ਤਾਂ ਫੇਰ ਵੀ ਥਾਣੇਦਾਰ ਦੇ ਅਪਸ਼ਬਦ ਇਤਰਾਜ਼ਯੋਗ ਸਨ ਅਤੇ ਉਕਸਾਹ ਵਾਲੇ ਸਨ | ਇਥੇ ਹੀ ਬੱਸ ਨਹੀਂ ਤੈਸ਼ ਵਿਚ ਆਏ ਉਕਤ ਥਾਣੇਦਾਰ ਨੇ ਰਾਜਬੀਰ ਨੂੰ ਗਲ ਤੋਂ ਫੜ ਲਿਆ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ, ਰੌਲ਼ੇ ਰੱਪੇ 'ਚ ਏ.ਐਸ.ਆਈ. ਉਸ ਦੇ ਬੇਟੇ ਰਾਜਬੀਰ ਨੂੰ ਗਲ ਤੋਂ ਫੜ ਕੇ ਅੰਦਰ ਲੈ ਗਿਆ ਅਤੇ ਫੇਰ ਉਸ ਦੇ ਸਾਹਮਣੇ ਹੀ ਕੁੱਝ ਹੋਰ ਮੁਲਾਜ਼ਮਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਇੰਨੇ 'ਚ ਹੀ ਐਸ.ਐਚ.ਓ. ਨੇ ਆ ਕੇ ਉਨ੍ਹਾਂ ਦਾ ਪੱਖ ਸੁਣੇ ਬਗੈਰ ਉਸ ਦੇ (ਹਜ਼ੂਰਾ ਸਿੰਘ) ਕੰਨਾਂ 'ਤੇ ਮੁੱਕੇ ਅਤੇ ਮੂੰਹ 'ਤੇ ਥੱਪੜ ਮਾਰੇ ਤੇ ਉਸ ਦੀ ਪੱਗ ਲਾ ਦਿੱਤੀ ਅਤੇ ਜਦੋਂ ਸਾਰੇ ਜ਼ਿੰਮੇਵਾਰ ਵਿਅਕਤੀ ਉਸ ਦੇ ਨਾਲ ਗਏ ਤਾਂ ਐਸ.ਐਚ.ਓ. ਨੇ ਗਾਲ੍ਹਾਂ ਕੱਢੀਆਂ ਤੇ ਸਭ ਨੂੰ ਧੱਕੇ ਮਾਰ ਕੇ ਥਾਣਿਓਾ ਬਾਹਰ ਕੱਢ ਦਿੱਤਾ ਅਤੇ ਥਾਣੇ ਦੇ ਗੇਟ ਬੰਦ ਕਰ ਲਏ | ਉਨ੍ਹਾਂ ਕਿਹਾ ਕਿ ਇਹ ਵਾਰਦਾਤ ਥਾਣੇ ਦੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਵੀ ਕੈਦ ਹੋਵੇਗੀ ਅਤੇ ਸਮੂਹ ਪੰਚਾਇਤ ਦੇ ਸਾਹਮਣੇ ਹੋਏ ਝਗੜੇ ਦੇ ਬਾਵਜੂਦ ਉਸ ਦੇ ਪੁੱਤਰ ਰਾਜਬੀਰ ਸਿੰਘ ਅਤੇ ਵੱਡੇ ਪੁੱਤਰ ਗੁਰਪ੍ਰੀਤ ਸਿੰਘ 'ਤੇ ਵੀ ਐਫ.ਆਈ.ਆਰ. ਦਰਜ ਕਰ ਦਿੱਤੀ ਗਈ ਅਤੇ ਉਸ ਨੂੰ ਵੀ ਪਰਚੇ 'ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਮਸਾਂ ਹੀ ਉੱਚ ਅਧਿਕਾਰੀਆਂ ਦੇ ਦਖ਼ਲ ਨਾਲ ਬਚ ਸਕਿਆ | ਉਨ੍ਹਾਂ ਮੰਗ ਕੀਤੀ ਕਿ ਉਸ ਨਾਲ ਅਤੇ ਬੇਟੇ ਨਾਲ ਕੁੱਟਮਾਰ ਕਰਨ ਵਜੋਂ ਐਸ. ਐਚ. ਓ. ਤੇ ਸਬੰਧਿਤ ਥਾਣੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਪੁੱਤਰਾਂ ਵਿਰੁੱਧ ਕੀਤਾ ਗਿਆ ਝੂਠਾ ਅਤੇ ਨਾਜਾਇਜ਼ ਪਰਚਾ ਰੱਦ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਕੌ: ਕਰਨੈਲ ਸਿੰਘ ਤੰਬੜ, ਕਿਰਪਾਲ ਸਿੰਘ ਪੱਡਾ, ਠੇਕੇਦਾਰ ਬਲਵਿੰਦਰ ਸਿੰਘ ਧਨੋਆ ਕੀਰਤੀ ਵਿਹਾਰ, ਮਨਜੀਤ ਸਿੰਘ ਤੰਬੜ ਅਤੇ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ। ਦੂਜੇ ਪਾਸੇ ਜਦੋਂ ਜਾਂਚ ਅਧਿਕਾਰੀ ਏ. ਐਸ. ਆਈ. ਮਹਿੰਦਰਪਾਲ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਜਾਂਚ ਵਿਚ ਏ. ਐਸ. ਆਈ. ਰਜਿੰਦਰ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਤਾਂ ਰਾਜਵੀਰ ਸਿੰਘ ਤੇ ਗੁਰਪ੍ਰੀਤ ਸਿੰਘ 'ਤੇ ਧਾਰਾਵਾਂ ਲਗਾ ਦਿੱਤੀਆਂ ਹਨ ਪਰ ਥਾਣੇ 'ਚ ਘਟੀ ਘਟਨਾ ਮੌਕੇ ਇੱਕ ਦਰਜਨ ਤੋਂ ਵਧੇਰੇ ਮੋਹਤਬਰਾਂ ਦੇ ਬਿਆਨ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਹੈ ਜਾਂ ਨਹੀਂ, ਇਸ ਦਾ ਉਹ ਉੱਤਰ ਨਹੀਂ ਦੇ ਸਕੇ ਕਿ ਜਦੋਂ ਸ਼ਿਕਾਇਤ ਆਵੇਗੀ ਤਾਂ ਸੋਚਾਂਗੇ।
ਐਸ. ਐਚ. ਓ. ਦਾ ਕੀ ਕਹਿਣਾ:
ਐਸ.ਐਚ.ਓ. ਗੁਰਸੇਵਕ ਸਿੰਘ ਨੇ ਕਿਹਾ ਕਿ ਏ.ਐਸ.ਆਈ. ਰਜਿੰਦਰ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਰਾਜਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਹਜ਼ੂਰਾ ਸਿੰਘ ਵਿਰੁੱਧ ਧਾਰਾਵਾਂ 332, 353, 186, 506 ਅਤੇ 427 ਅਧੀਨ ਪਰਚਾ ਦਰਜ ਕੀਤਾ ਗਿਆ ਹੈ ਅਤੇ ਆਰ.ਪੀ. ਸ਼ਰਮਾ ਕੀਰਤੀ ਵਿਹਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਧਾਰਾ 107-15 ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜਬੀਰ ਸਿੰਘ ਨੂੰ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਹੈ ਅਤੇ ਹੋਰ ਕਾਰਵਾਈ ਜਾਰੀ ਹੈ।
ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਸੰਘਰਸ਼ ਵਿਢਾਂਗੇ-ਵਿਧਾਇਕ
ਹਲਕਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਪੁਲਿਸ ਦੀ ਥਾਣੇ ਬੁਲਾ ਕੇ ਇੱਜ਼ਤਦਾਰ ਵਿਅਕਤੀਆਂ ਨਾਲ ਧੱਕੇਸ਼ਾਹੀ ਅਤੇ ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਟਨਾ ਦਾ ਸਖ਼ਤ ਨੋਟਿਸ ਲੈ ਕੇ ਸੰਘਰਸ਼ ਵਿੱਢਾਂਗੇ ਤਾਂ ਜੋ ਬੇਇਨਸਾਫ਼ੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕੇ।

ਖ਼ੈਰ ਤਸਕਰੀ ਦੋਸ਼ਾਂ ਤਹਿਤ ਮਾਰੂਤੀ ਕਾਰ ਕਾਬੂ-ਚਾਲਕ ਫ਼ਰਾਰ

ਪੁਰਖਾਲੀ, 16 ਜੂਨ (ਬੰਟੀ)- ਖ਼ੈਰ ਦੀ ਲੱਕੜ ਦੀ ਤਸਕਰੀ ਦੇ ਦੋਸ਼ਾਂ ਤਹਿਤ ਇਕ ਮਾਰੂਤੀ ਕਾਰ ਕਾਬੂ ਕੀਤੀ ਗਈ ਹੈ | ਇਸ ਕਾਰ ਵਿਚ ਖ਼ੈਰ ਦੀ ਲੱਕੜ ਦੇ ਪੀਸ ਕੱਟ ਕੇ ਲਿਆਂਦੇ ਜਾ ਰਹੇ ਸਨ ਜੋ ਕਿ ਅੱਗੇ ਠੇਕੇਦਾਰਾਂ ਨੂੰ ਮਹਿੰਗੇ ਭਾਅ ਵੇਚਣੇ ਸਨ | ਇਸ ਸਬੰਧੀ ਚੌਕੀ ਇੰਚਾਰਜ ...

ਪੂਰੀ ਖ਼ਬਰ »

ਗੁਰਮਤਿ ਸਿਖਲਾਈ ਕੈਂਪ ਸਮਾਪਤ

ਨੰਗਲ, 16 ਜੂਨ (ਪ੍ਰੋ: ਅਵਤਾਰ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮਾਹਿਲਪੁਰ ਖੇਤਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਇਲਾਕਾ ਮਾਹਿਲਪੁਰ ਵਲੋਂ ਬੀਬੀ ਰਣਜੀਤ ਕੌਰ ਮਾਹਿਲਪੁਰੀ ਮੈਂਬਰ ਸ਼ੋ੍ਰਮਣੀ ਕਮੇਟੀ ਦੀ ਅਗਵਾਈ 'ਚ ਵਿਦਿਆਰਥੀਆਂ ਦਾ ਗੁਰਮਤਿ ...

ਪੂਰੀ ਖ਼ਬਰ »

ਸ਼ੂਗਰ ਮਿੱਲ ਮੋਰਿੰਡਾ ਦੇ ਪਾਵਰ ਹਾਊਸ 'ਚ ਲੱਗੀ ਅੱਗ-ਕੇਬਲਾਂ ਤੇ ਹੋਰ ਸਾਮਾਨ ਸੜਿਆ

ਮੋਰਿੰਡਾ, 16 ਜੂਨ (ਕੰਗ)-ਅੱਜ ਸ਼ੂਗਰ ਮਿੱਲ ਮੋਰਿੰਡਾ ਦੇ ਪਾਵਰ ਹਾਊਸ 'ਚ ਜੈਨਰੇਟਰ ਚਲਾਉਣ ਸਮੇਂ ਸ਼ਾਰਟ ਸਰਕਟ ਹੋਣ ਨਾਲ ਅਚਾਨਕ ਅੱਗ ਲੱਗ ਗਈ ਜਿਸ 'ਤੇ ਸ਼ੂਗਰ ਮਿੱਲ ਕਾਲੋਨੀ ਵਾਲਿਆਂ ਨੇ ਇਕੱਠੇ ਹੋ ਕੇ ਕਾਬੂ ਕੀਤਾ | ਫਾਇਰ ਬਿ੍ਗੇਡ ਦੇ ਪਹੁੰਚਣ ਤੱਕ ਅੱਗ 'ਤੇ ਕਾਫੀ ...

ਪੂਰੀ ਖ਼ਬਰ »

300 ਗੋਲੀਆਂ ਸਮੇਤ ਨੌਜਵਾਨ ਕਾਬੂ

ਭਰਤਗੜ੍ਹ, 16 ਜੂਨ (ਜਸਬੀਰ ਸਿੰਘ ਬਾਵਾ)-ਭਰਤਗੜ੍ਹ ਪੁਲਿਸ ਨੇ ਅੱਜ ਸ਼ਾਮੀਂ ਦਭੋਟਾ ਮੋੜ 'ਚ ਕੀਤੀ ਨਾਕੇਬੰਦੀ ਦੌਰਾਨ ਇਕ ਨੌਜਵਾਨ ਨੂੰ 300 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ ਹੈ | ਇੰਚਾਰਜ ਇੰਦਰਜੀਤ ਸਿੰਘ ਧਨੋਆ ਅਤੇ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਉਕਤ ...

ਪੂਰੀ ਖ਼ਬਰ »

ਸਮੀਰੋਵਾਲ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

ਨੂਰਪੁਰ ਬੇਦੀ, 16 ਜੂਨ (ਵਿੰਦਰਪਾਲ ਝਾਂਡੀਆਂ)- ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਦੇ ਿਖ਼ਲਾਫ਼ ਅਤੇ ਤੇਲ ਦੀਆਂ ਕੀਮਤਾਂ 'ਚ ਬੇਅਥਾਹ ਕੀਤੇ ਵਾਧੇ ਨੂੰ ਲੈ ਕੇ ਆਰੰਭੇ ਸੰਘਰਸ਼ ਅਤੇ ਪਿੰਡ ਪੱਧਰ 'ਤੇ ਜਾਗਰੂਕ ਕਰਨ ਦੀ ਮੁਹਿੰਮ ਤਹਿਤ ਅੱਜ ਬਲਾਕ ਦੇ ਪਿੰਡ ...

ਪੂਰੀ ਖ਼ਬਰ »

ਮਨੁੱਖੀ ਜਾਨਾਂ ਲਈ ਖੌਫ਼ ਬਣੇ ਅਵਾਰਾ ਕੁੱਤਿਆਂ ਦੀ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ ਪੰਜਾਬ ਵਾਸੀ

ਕਾਹਨਪੁਰ ਖੂਹੀ, 16 ਜੂਨ (ਗੁਰਬੀਰ ਸਿੰਘ ਵਾਲੀਆ)-ਰਾਜ 'ਚ ਮਨੁੱਖੀ ਜਾਨਾਂ ਨੂੰ ਅਵਾਰਾ ਕੁੱਤਿਆਂ ਤੋਂ ਖੌਫ਼ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ | ਸ਼ਹਿਰਾਂ, ਪਿੰਡਾਂ ਤੇ ਕਸਬਿਆਂ 'ਚ ਅਵਾਰਾ ਕੁੱਤਿਆਂ ਦੇ ਝੁੰਡ ਆਮ ਮਿਲ ਜਾਂਦੇ ਹਨ | ਇਹ ਕੁੱਤੇ ਜਿੱਥੇ ਮਨੁੱਖੀ ਜਾਨਾਂ ...

ਪੂਰੀ ਖ਼ਬਰ »

ਕੋਆਪੇ੍ਰਟਿਵ ਟਰਾਂਸਪੋਰਟ ਸੁਸਾਇਟੀ ਨੂੰ ਮੁੜ ਮਿਲਿਆ ਕਲਿੰਕਰ ਦੀ ਢੋਆ-ਢੁਆਈ ਦਾ ਕੰਮ

ਕੀਰਤਪੁਰ ਸਾਹਿਬ, 16 ਜੂਨ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਅਲਟ੍ਰਾਟੈੱਕ ਸੀਮਿੰਟ ਕੰਪਨੀ ਵਲੋਂ 'ਦੀ ਕੀਰਤਪੁਰ ਸਾਹਿਬ ਟਰੱਕ ਆਪੇ੍ਰਟਰ ਕੋਆਪੇ੍ਰਟਿਵ ਟਰਾਂਸਪੋਰਟ ਸੁਸਾਇਟੀ' ਨੂੰ ਕਲਿੰਕਰ ਦੀ ਢੋਆ ਢੁਆਈ ਦਾ ਕੰਮ ਦੇਣਾ ਸ਼ਲਾਘਾਯੋਗ ਉਪਰਾਲਾ ਹੈ | ਇਸ ਨਾਲ ਪਿਛਲੇ ...

ਪੂਰੀ ਖ਼ਬਰ »

ਸੂਬਾ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਨੈਸ਼ਨਲ ਹਾਈਵੇਅ ਪ੍ਰੋਜੈਕਟ ਦੀ ਪ੍ਰਕਿਰਿਆ ਸੁਸਤ-ਚੰਦੂਮਾਜਰਾ

ਸ੍ਰੀ ਚਮਕੌਰ ਸਾਹਿਬ, 16 ਜੂਨ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਨੈਸ਼ਨਲ ਹਾਈਵੇਅ ਪ੍ਰੋਜੈਕਟ ਦੀ ਪ੍ਰਕਿ੍ਆ ਸੁਸਤ ਚੱਲ ਰਹੀ ਹੈ | ਇਹ ਜਾਣਕਾਰੀ ਅੱਜ ਇੱਥੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦਿੰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਰੂਪਨਗਰ ਵਿਖੇ ਈਦ-ਉਲ-ਫ਼ਿਤਰ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਰੂਪਨਗਰ, 16 ਜੂਨ (ਮਨਜਿੰਦਰ ਸਿੰਘ ਚੱਕਲ)-ਰੂਪਨਗਰ ਦੇ ਕਲਗੀਧਰ ਕੰਨਿਆ ਪਾਠਸ਼ਾਲਾ ਦੇ ਮੈਦਾਨ 'ਚ ਈਦ-ਉਲ-ਫ਼ਿਤਰ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਮੁਸਲਮਾਨ ਭਾਈਚਾਰੇ ਨੂੰ ਇਮਾਮ ਜਾਮਾ ਮਸਜਿਦ ਮੌਲਾਨਾ ਅਜਹਰ ਹਸਨ ਨੇ ਈਦ ਦੀ ਨਮਾਜ ਅਦਾ ...

ਪੂਰੀ ਖ਼ਬਰ »

ਰੂਪਨਗਰ ਦੀ ਟੀਮ ਨੇ ਜਿੱਤਿਆ ਘਨੌਲੀ ਦਾ ਕਿ੍ਕਟ ਟੂਰਨਾਮੈਂਟ

ਘਨੌਲੀ, 16 ਜੂਨ (ਜਸਵੀਰ ਸਿੰਘ ਸੈਣੀ)-ਘਨੌਲੀ ਕਲੱਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਖੇਡ ਮੈਦਾਨ 'ਚ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਕਲੱਬ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਪਰਮ ਦੀ ਦੇਖ ਰੇਖ ਅਧੀਨ ਕਰਵਾਏ ਇਸ ਟੂਰਨਾਮੈਂਟ 'ਚ ਇਲਾਕੇ ਦੀਆਂ 30 ਟੀਮਾਂ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਕੈਂਪ ਲਗਾ ਕੇ ਕਿਸਾਨਾਂ ਨੂੰ ਪ੍ਰੇਰਣਾ ਦੇਣ-ਰਾਕੇਸ਼ ਕੁਮਾਰ ਗਰਗ

ਸ੍ਰੀ ਅਨੰਦਪੁਰ ਸਾਹਿਬ, 16 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਉਪ ਮੰਡਲ ਮੈਜਿਸਟਰੇਟ ਰਾਕੇਸ਼ ਕੁਮਾਰ ਗਰਗ ਨੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਕਿਸਾਨਾਂ ਨੂੰ ਵਧੀਆ ਖਾਦ/ਬੀਜ ਆਦਿ ਉਪਲਬਧ ਕਰਵਾਏ ਜਾਣ | ਮਾਹਰ ਕਿਸਾਨਾਂ ਨੂੰ ...

ਪੂਰੀ ਖ਼ਬਰ »

ਪੈਡੀ ਸੀਜ਼ਨ ਸ਼ੁਰੂ ਹੋ ਨਾਲ ਨੂਰਪੁਰ ਬੇਦੀ ਇਲਾਕੇ 'ਚ ਵਧ ਸਕਦੇ ਹਨ ਬਿਜਲੀ ਕੱਟ

ਨੂਰਪੁਰ ਬੇਦੀ, 16 ਜੂਨ (ਹਰਦੀਪ ਸਿੰਘ ਢੀਂਡਸਾ)-ਖੱਡ ਬਠਲੋਰ ਤੋਂ ਭੰਗਲ ਪਿੰਡਾਂ ਤੱਕ ਫੈਲਿਆ ਨੂਰਪੁਰ ਬੇਦੀ ਇਲਾਕੇ ਦਾ ਬਿਜਲੀਤੰਤਰ ਇਕ ਵੱਡੇ ਬਿਜਲੀ ਪ੍ਰਬੰਧ ਨਾਲ ਜੁੜਿਆ ਹੋਇਆ ਹੈ | 20 ਜੂਨ ਤੋਂ ਪੰਜਾਬ ਵਿਚ ਪੈਡੀ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ | ਜਿਸ ਨਾਲ ਝੋਨੇ ਦੀ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਇਲਾਕੇ 'ਚ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ

ਸ੍ਰੀ ਚਮਕੌਰ ਸਾਹਿਬ, 16 ਜੂਨ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਇਲਾਕੇ ਅੰਦਰ ਅੱਜ ਈਦ ਉਲ ਫਿਤਰ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਸਥਾਨਕ ਅਰਾਂਈਵਾੜਾ ਮੁਹੱਲਾ ਦੀ ਮਸਜਿਦ ਵਿਚ ਮੁਸਲਿਮ ਵੈੱਲਫੇਅਰ ਕਮੇਟੀ ਵਲੋਂ ਈਦ ਦੀ ਨਮਾਜ ਅਦਾ ਕੀਤੀ ਗਈ ਜਿਸ ਨੂੰ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਵਿਚ ਲੰਗਰਾਂ ਦੇ ਯੋਗ ਪ੍ਰਬੰਧ ਕੀਤੇ ਗਏ-ਬਾਬਾ ਮਨਮੋਹਣ ਸਿੰਘ (ਬਾਰਨ)

ਜਲੰਧਰ, 16 ਜੂਨ (ਅ.ਬ.)-ਹਰ ਸਾਲ ਦੀ ਤਰ੍ਹਾਂ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੀਆਂ ਹਨ | ਵੱਖ-ਵੱਖ ਤਰ੍ਹਾਂ ਦੇ ਵਾਹਨਾਂ, ਮੋਟਰ ਗੱਡੀਆਂ, ਬੱਸਾਂ, ਕਾਰਾਂ ਅਤੇ ਮੋਟਰਸਾਈਕਲਾਂ 'ਤੇ ਸੰਗਤ ਪੂਰੇ ਅਨੰਦ ਨਾਲ ਸ੍ਰੀ ਹੇਮਕੁੰਟ, ...

ਪੂਰੀ ਖ਼ਬਰ »

ਜੀ.ਓ.ਜੀ. ਐਸ ਦੀ ਇਕੱਤਰਤਾ 'ਚ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ

ਮੋਰਿੰਡਾ, 16 ਜੂਨ (ਕੰਗ)-ਮੋਰਿੰਡਾ-ਕੁਰਾਲੀ ਸੜਕ 'ਤੇ ਪੈਂਦੇ ਪੈਲੇਸ ਧਾਲੀਵਾਲ ਰਿਜ਼ਾਰਟ ਵਿਚ ਖ਼ੁਸ਼ਹਾਲੀ ਦੇ ਰਾਖੇ (ਜੀ.ਓ.ਜੀ.ਐੱਸ) ਦੀ ਇਕੱਤਰਤਾ ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਤਹਿਸੀਲ ਦੇ ਮੁਖੀ ਜਰਨੈਲ ਸਿੰਘ ਤੁਸਰੀ ਦੀ ਅਗਵਾਈ ਹੇਠ ਹੋਈ | ਜਿਸ ਵਿਚ ਪੰਜਾਬ ...

ਪੂਰੀ ਖ਼ਬਰ »

ਸਪੀਕਰ ਰਾਣਾ ਕੇ. ਪੀ. ਸਿੰਘ ਤਖ਼ਤ ਸ੍ਰੀ ਕੇਸਗੜ੍ਹ• ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 16 ਜੂਨ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਅੱਜ ਤਖ਼ਤ ਸ੍ਰੀ ਕੇਸਗੜ੍ਹ• ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੇ ਕੀਰਤਨ ਸਰਵਣ ਕੀਤਾ | ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ...

ਪੂਰੀ ਖ਼ਬਰ »

ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਪਿੰਡ ਦਸਗਰਾਈਾ ਦੇ ਵਾਸੀ

ਢੇਰ, 16 ਜੂਨ (ਸ਼ਿਵ ਕੁਮਾਰ ਕਾਲੀਆ)-ਪਿੰਡ ਦਸਗਰਾਈਾ ਦੇ ਵਾਸੀ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਕਿੱਲਤ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਇਸ ਸਬੰਧ ਵਿਚ ਪਿੰਡ ਦੀਆਂ ਔਰਤਾਂ ਪ੍ਰਵੀਨ ਕੁਮਾਰੀ, ਮੋਹਣੀ ਦੇਵੀ, ਮੀਨਾ ਕੁਮਾਰੀ, ਨਿਰਮਲਾ ਦੇਵੀ, ਅਨੀਤਾ ...

ਪੂਰੀ ਖ਼ਬਰ »

ਕੋਰਸ ਪੂਰਾ ਹੋਣ 'ਤੇ ਸਿਖਿਆਰਥਣਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ

ਸ੍ਰੀ ਅਨੰਦਪੁਰ ਸਾਹਿਬ, 16 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੇਂਡੂ ਵਿਕਾਸ ਅਤੇ ਸਮਾਜ ਭਲਾਈ ਸੰਸਥਾ ਵਲੋਂ ਸੁਸਾਇਟੀ ਫਾਰ ਸਰਵਿਸ ਵਲੰਟੀਅਰ ਏਜੰਸੀਜ਼ ਚੰਡੀਗੜ੍ਹ• ਪੰਜਾਬ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਚਲਾਏ ਜਾ ਰਹੇ ਸਿਲਾਈ ...

ਪੂਰੀ ਖ਼ਬਰ »

ਡੇਰਾ ਬਾਬਾ ਗੋਬਿੰਦ ਦਾਸ ਖਾਨਪੁਰ (ਊਨਾ) ਵਿਖੇ ਧਾਰਮਿਕ ਸਮਾਗਮ

ਸੰਤੋਖਗੜ੍ਹ, 16 ਜੂਨ (ਮਲਕੀਅਤ ਸਿੰਘ)-ਬੀਤੇ ਦਿਨ ਹਾੜ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਡੇਰਾ ਬਾਬਾ ਗੋਬਿੰਦ ਦਾਸ ਖਾਨਪੁਰ (ਊਨਾ) ਵਿਖੇ 104ਵਾਂ ਧਾਰਮਿਕ ਸਮਾਗਮ ਸ਼ਰਧਾ ਨਾਲ ਮਨਾਇਆ ਗਿਆ | ਡੇਰੇ ਦੇ ਮੁੱਖ ਪ੍ਰਬੰਧਕ ਗੱਦੀ ਨਸ਼ੀਨ ਸੰਤ ਬਾਬਾ ਰਵਿੰਦਰ ਦਾਸ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਿਸਾਨ 20 ਤੋਂ ਪਹਿਲਾਂ ਝੋਨੇ ਦੀ ਬਿਜਾਈ ਨਾ ਕਰਨ-ਡਾ: ਅਵਤਾਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 16 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਮਿਸ਼ਨ 'ਤੰਦਰੁਸਤ ਪੰਜਾਬ' ਅਧੀਨ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਪਾਣੀ ਨੂੰ ਬਚਾਓ, ਪੰਜਾਬ ਨੂੰ ਬਚਾਓ' ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਪਿੰਡ ਜਿੰਦਵੜੀ ਵਿਖੇ ਛੇ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਦੀ ਸ਼ੁਰੂਆਤ

ਢੇਰ/ਸ੍ਰੀ ਅਨੰਦਪੁਰ ਸਾਹਿਬ, 16 ਜੂਨ (ਸ਼ਿਵ ਕੁਮਾਰ ਕਾਲੀਆ, ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਬਾਬਾ ਗੁਰਦਿੱਤਾ ਜੀ ਸਿੱਖ ਵਿਰਸਾ ਸੰਭਾਲ ਸੁਸਾਇਟੀ ਜਿੰਦਵੜੀ ਵਲੋਂ ਪਿੰਡ ਜਿੰਦਵੜੀ ਵਿਖੇ ਬੱਚਿਆਂ ਦੀ ਗੁਰਮਤਿ ਅਤੇ ਗੁਰਬਾਣੀ ਸੰਥਿਆ ਦੇ ਛੇ ਰੋਜ਼ਾ ਸਿਖਲਾਈ ਕੈਂਪ ...

ਪੂਰੀ ਖ਼ਬਰ »

ਮੋਰਿੰਡਾ ਇਲਾਕੇ 'ਚ ਈਦ ਦਾ ਤਿਉਹਾਰ ਮਨਾਇਆ

ਮੋਰਿੰਡਾ, 16 ਜੂਨ (ਕੰਗ)-ਮੋਰਿੰਡਾ ਤੇ ਆਸਪਾਸ ਦੇ ਇਲਾਕੇ ਵਿਚ ਈਦ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਮਸਜਿਦਾਂ ਵਿਚ ਨਮਾਜ ਅਦਾ ਕੀਤੀ ਅਤੇ ਮਠਿਆਈਆਂ ਵੰਡ ...

ਪੂਰੀ ਖ਼ਬਰ »

ਪਿ੍ੰ: ਸੁਰਿੰਦਰ ਸਿੰਘ ਨੇ 'ਸੇਵਾ' ਦੇ ਵਿਸ਼ੇ 'ਤੇ ਦਿੱਤਾ ਲੈਕਚਰ

ਸ੍ਰੀ ਅਨੰਦਪੁਰ ਸਾਹਿਬ, 16 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਚ ਸੱਤ ਰੋਜ਼ਾ ਅੰਤਰ ਕਾਲਜ ਐਨ. ਐਸ. ਐਸ. ਕੈਂਪ ਦੇ ਦੂਜੇ ਦਿਨ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਮੈਂਬਰ ਪਿ੍ੰ. ਸੁਰਿੰਦਰ ਸਿੰਘ ...

ਪੂਰੀ ਖ਼ਬਰ »

ਕਿਸਾਨਾਂ ਨੂੰ ਸਹਿਯੋਗ ਦੇਣ ਦੀ ਅਪੀਲ

ਨੂਰਪੁਰ ਬੇਦੀ, 16 ਜੂਨ (ਹਰਦੀਪ ਸਿੰਘ ਢੀਂਡਸਾ)-ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੇ ਸਬੰਧ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ | ਬਲਾਕ ਖੇਤੀਬਾੜੀ ਅਫ਼ਸਰ ਡਾ. ਅਵਤਾਰ ਸਿੰਘ ਨੇ ਜਾਰੀ ਪੈੱ੍ਰਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਵਿਚ ਡੂੰਘੇ ਹੋ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX