ਤਾਜਾ ਖ਼ਬਰਾਂ


ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  7 minutes ago
ਨਵੀਂ ਦਿੱਲੀ, 21 ਸਤੰਬਰ- ਚੋਣ ਕਮਿਸ਼ਨ ਨੇ ਅੱਜ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਐਲਾਨ ਵੀ...
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  3 minutes ago
ਨਵੀਂ ਦਿੱਲੀ, 21 ਸਤੰਬਰ- ਚੋਣ ਕਮਿਸ਼ਨ ਵਲੋਂ ਅੱਜ ਮਹਾਰਾਸ਼ਟਰ ਅਤੇ ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਚੋਣ ਕਮਿਸ਼ਨਰ...
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  43 minutes ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ,ਬਰਜਿੰਦਰ ਸਿੰਘ ਬਰਾੜ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲੇ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ...
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  36 minutes ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ...........
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  59 minutes ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  59 minutes ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ..............
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  about 1 hour ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  about 1 hour ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  about 1 hour ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  about 1 hour ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 1 hour ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 1 hour ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 1 hour ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 1 hour ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  about 1 hour ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  about 1 hour ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 1 hour ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  about 1 hour ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 1 hour ago
ਤਾਮਿਲਨਾਡੂ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 2 hours ago
ਇਸਰੋ ਮੁਖੀ ਨੇ ਕਿਹਾ- ਨਹੀਂ ਹੋਇਆ ਲੈਂਡਰ 'ਵਿਕਰਮ' ਨਾਲ ਸੰਪਰਕ, ਅਗਲੀ ਤਰਜੀਹ 'ਗਗਨਯਾਨ' ਮਿਸ਼ਨ
. . .  about 1 hour ago
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਚਿੱਟੇ ਦੇ ਝੰਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  about 2 hours ago
ਕੁਝ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  about 1 hour ago
ਛੱਤ ਡਿੱਗਣ ਕਰਕੇ ਪਤਨੀ ਦੀ ਮੌਤ, ਪਤੀ ਤੇ ਪੁੱਤਰ ਗੰਭੀਰ
. . .  about 3 hours ago
ਅਧਿਆਪਕ ਨੂੰ ਡੈਪੂਟੇਸ਼ਨ 'ਤੇ ਭੇਜੇ ਜਾਣ 'ਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਮਾਰਿਆ ਜਿੰਦਾ
. . .  about 3 hours ago
ਭਾਰਤ-ਅਮਰੀਕਾ ਸ਼ਾਂਤੀਪੁਰਨ ਤੇ ਸਥਿਰ ਦੁਨੀਆ ਦੇ ਨਿਰਮਾਣ 'ਚ ਯੋਗਦਾਨ ਦੇ ਸਕਦੇ ਹਨ - ਮੋਦੀ
. . .  about 4 hours ago
ਚੋਣ ਕਮਿਸ਼ਨ ਵੱਲੋਂ ਅੱਜ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
. . .  about 4 hours ago
ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕਰ ਰਹੇ ਹਨ ਕੂਚ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  1 day ago
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  1 day ago
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  1 day ago
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  1 day ago
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  1 day ago
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  1 day ago
ਮਾਂ ਦੇ ਦਿਹਾਂਤ 'ਤੇ ਸਦਮੇ 'ਚ ਬੈਠਾ ਗੈਰੀ ਸੰਧੂ
. . .  1 day ago
ਕਈ ਕੇਸਾਂ ਵਿਚ ਲੋੜੀਂਦਾ ਗੈਂਗਸਟਰ ਦਿਨੇਸ਼ ਘੋਨਾ ਅਲਾਵਲਪੁਰ ਗ੍ਰਿਫ਼ਤਾਰ
. . .  1 day ago
28ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਦੇ ਦੂਜੇ ਦਿਨ ਹੋਏ ਤਿੰਨ ਮੈਚ
. . .  1 day ago
29ਵੀਂ ਉੱਤਰੀ ਜ਼ੋਨਲ ਕੌਂਸਲ ਮੀਟਿੰਗ 'ਚ ਕੈਪਟਨ ਨੇ ਨਸ਼ਿਆਂ ਅਤੇ ਪਾਣੀ ਦੀ ਸਮੱਸਿਆ ਦੇ ਉਠਾਏ ਮੁੱਦੇ
. . .  1 day ago
3 ਦਿਨ ਦੇ ਪੁਲਿਸ ਰਿਮਾਂਡ 'ਤੇ ਹੈਰੋਇਨ ਅਤੇ ਅਸਲੇ ਸਮੇਤ ਕਾਬੂ ਨਸ਼ਾ ਤਸਕਰ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ 'ਚ ਸ਼ਿਰਕਤ ਕਰਨਗੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  1 day ago
ਟਵਿਟਰ ਨੇ ਹਜ਼ਾਰਾਂ ਲੋਕਾਂ ਦੇ ਫ਼ਰਜ਼ੀ ਖਾਤੇ ਕੀਤੇ ਬੰਦ
. . .  1 day ago
ਤੇਜ਼ ਰਫ਼ਤਾਰ ਬੱਸ ਨੇ ਦੋ ਛੋਟੇ ਬੱਚਿਆਂ ਸਮੇਤ ਪੰਜ ਲੋਕਾਂ ਨੂੰ ਕੁਚਲਿਆ, ਹਾਲਤ ਗੰਭੀਰ
. . .  1 day ago
23 ਸਤੰਬਰ ਨੂੰ ਫ਼ਰੀਦਕੋਟ ਦੇ ਸਰਕਾਰੀ ਦਫ਼ਤਰਾਂ ਤੇ ਸਿੱਖਿਆ ਸੰਸਥਾਵਾਂ 'ਚ ਡੀ.ਸੀ. ਵੱਲੋਂ ਛੁੱਟੀ ਦਾ ਐਲਾਨ
. . .  1 day ago
ਗਾਇਕ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਦਾ ਹੋਇਆ ਅੰਤਿਮ ਸਸਕਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਹਾੜ ਸੰਮਤ 550

ਸੰਪਾਦਕੀ

ਕਿਸ ਤਰ੍ਹਾਂ ਦੇ ਸਮਾਜ ਦੀ ਉਸਾਰੀ ਕਰਨੀ ਚਾਹੁੰਦਾ ਹੈ ਸੰਘ?

ਭਾਰਤ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਦੇ ਨਾਗਪੁਰ ਵਿਖੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਸਾਲਾਨਾ ਸਮਾਰੋਹ ਵਿਚ ਸ਼ਿਰਕਤ ਕਰਨ ਨਾਲ ਰਾਜਨੀਤਕ ਖੇਤਰਾਂ ਵਿਚ ਇਕ ਗੰਭੀਰ ਬਹਿਸ ਛਿੜ ਗਈ ਹੈ। ਇਸ ਬਹਿਸ ਅੰਦਰ ਸਿਰਫ਼ ਇਸ ਪੱਖ ਬਾਰੇ, ਹੱਕ ਜਾਂ ਵਿਰੋਧ ਵਿਚ, ਹੀ ਵਿਚਾਰ ਪ੍ਰਗਟਾਏ ਜਾ ਰਹੇ ਹਨ। ਇਹ ਮੁੱਦਾ ਕਾਂਗਰਸ ਪਾਰਟੀ ਦੇ ਵਿਚਾਰਨ ਦਾ ਹੈ ਕਿ ਉਨ੍ਹਾਂ ਦੇ ਨੇਤਾਵਾਂ ਤੇ ਮੈਂਬਰਾਂ ਦੀ ਧਰਮ-ਨਿਰਪੱਖਤਾ ਤੇ ਜਮਹੂਰੀਅਤ ਪ੍ਰਤੀ ਕਿੰਨੀ ਕੁ ਵਿਚਾਰਧਾਰਕ ਪ੍ਰਤੀਬੱਧਤਾ ਹੈ? ਬਹੁਤ ਸਾਰੇ ਕਾਂਗਰਸੀ ਆਗੂ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਝੱਟ ਹੀ ਪਾਲਾ ਬਦਲ ਕੇ ਭਾਜਪਾ ਵਰਗੀ ਫ਼ਿਰਕੂ ਪਾਰਟੀ ਦੀ ਝੋਲੀ ਪੈ ਜਾਂਦੇ ਹਨ। ਤ੍ਰਿਪੁਰਾ ਦੀਆਂ ਅਸੰਬਲੀ ਚੋਣਾਂ ਦੌਰਾਨ ਕਾਂਗਰਸ ਦਾ ਜਨ ਆਧਾਰ ਕਿਵੇਂ ਰਾਤੋ-ਰਾਤ ਭਗਵੀਂ ਪਾਰਟੀ (ਭਾਜਪਾ) ਦੇ ਲੜ ਲੱਗ ਗਿਆ, ਇਹ ਮੁੱਦਾ ਕਾਂਗਰਸੀ ਆਗੂਆਂ ਦਾ ਧਿਆਨ ਮੰਗਦਾ ਹੈ? ਹੁਣ ਕਾਂਗਰਸ ਦੇ ਉੱਚ-ਕੋਟੀ ਦੇ ਆਗੂ ਡਾ: ਪ੍ਰਣਾਬ ਮੁਖਰਜੀ ਵਲੋਂ ਸੰਘ ਸੰਸਥਾਪਕ ਡਾਕਟਰ ਹੈਡਗੇਵਾਰ ਨੂੰ ਭਾਰਤ ਮਾਤਾ ਦੇ ਵਿਸ਼ੇਸ਼ ਸਪੂਤ ਦੀ ਸੰਗਿਆ ਦੇਣੀ ਕਿੰਨੀ ਕੁ ਜਾਇਜ਼ ਹੈ, ਜਿਸ ਨੇ 'ਹਿੰਦੂਆਂ ਦੇ ਹਿਤਾਂ' ਦੀ ਰਾਖੀ ਲਈ 1925 ਅੰਦਰ ਆਰ.ਐਸ.ਐਸ. ਦੀ ਨੀਂਹ ਰੱਖੀ ਸੀ। ਮਸਲਾ ਕਿਸੇ ਵਿਅਕਤੀ ਵਿਸ਼ੇਸ਼ ਦੀ ਨਿੰਦਿਆ ਜਾਂ ਪ੍ਰਸੰਸਾ ਦਾ ਨਹੀਂ ਹੈ, ਬਲਕਿ ਉਸ ਵਿਚਾਰਧਾਰਾ ਤੇ ਸੰਸਥਾ ਪ੍ਰਤੀ ਪਹੁੰਚ ਦਾ ਹੈ, ਜਿਸ ਨੇ ਆਪਣੇ ਜਨਮ ਤੋਂ ਲੈ ਕੇ ਅੱਜ ਤੱਕ ਸਾਮਰਾਜ ਭਗਤੀ ਤੇ ਫ਼ਿਰਕਾਪ੍ਰਸਤੀ ਦੇ ਆਧਾਰ ਉੱਪਰ 'ਹਿੰਦੂ ਸਰਕਾਰ' ਦੀ ਕਾਇਮੀ ਲਈ ਆਪਣੀਆਂ ਫਿਰਕੂ ਤੇ ਕਈ ਵਾਰ ਹਿੰਸਕ ਕਾਰਵਾਈਆਂ ਨੂੰ ਸਿਰੇ ਚੜ੍ਹਾਇਆ ਹੈ। ਸੰਘ ਦੁਆਰਾ ਦੇਸ਼ ਭਰ ਵਿਚ ਚਲਾਏ ਜਾ ਰਹੇ ਵਿੱਦਿਅਕ ਅਦਾਰੇ, ਹਸਪਤਾਲ ਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਸੰਸਥਾਵਾਂ ਸਿਰਫ਼ ਫ਼ਿਰਕੂ ਜ਼ਹਿਰ ਨੂੰ ਖੰਡ ਦੀਆਂ ਗੋਲੀਆਂ ਵਿਚ ਲਪੇਟ ਕੇ ਜਨ ਸਮੂਹਾਂ ਨੂੰ ਪ੍ਰੋਸਣ ਦਾ ਹੀ ਸਾਧਨ ਮਾਤਰ ਹਨ।
ਇਸ ਪ੍ਰੋਗਰਾਮ ਦਾ ਦੂਸਰਾ ਭਾਗ, ਜਿਹੜਾ ਇਸ ਤੋਂ ਵੀ ਜ਼ਿਆਦਾ ਗੰਭੀਰਤਾ ਤੇ ਵਿਚਾਰ-ਚਰਚਾ ਮੰਗਦਾ ਹੈ, ਉਹ ਹੈ ਆਰ.ਐਸ.ਐਸ. ਮੁਖੀ ਸ੍ਰੀ ਮੋਹਨ ਭਾਗਵਤ ਵਲੋਂ ਸਾਬਕਾ ਰਾਸ਼ਟਰਪਤੀ ਜੀ ਤੋਂ ਪਹਿਲਾਂ ਪ੍ਰਗਟਾਏ ਗਏ ਸੰਘ ਦੇ ਵਿਚਾਰ। ਸ੍ਰੀ ਭਾਗਵਤ ਉਸ ਸੰਸਥਾ ਦੇ ਮੁਖੀ ਹਨ, ਜੋ ਸਵਾ ਸੌ ਕਰੋੜ ਦੀ ਵਸੋਂ ਵਾਲੇ ਦੇਸ਼ ਦੀ ਸਰਕਾਰ ਚਲਾਉਣ ਲਈ ਮਾਰਗ ਦਰਸ਼ਨ ਕਰ ਰਹੀ ਹੈ। ਆਰ.ਐਸ.ਐਸ. ਨੂੰ ਇਕ ਸੱਭਿਆਚਾਰਕ ਸੰਸਥਾ ਦੱਸਣ ਵਾਲੇ ਇਹ ਨੇਤਾ ਹੁਣ ਖੁੱਲ੍ਹ ਕੇ ਭਾਰਤੀ ਰਾਜਨੀਤੀ ਦੇ ਖ਼ਾਸਮ-ਖ਼ਾਸ ਖਿਡਾਰੀ ਬਣ ਗਏ ਹਨ। ਸੰਘ ਮੁਖੀ ਨੇ ਵੱਖ-ਵੱਖ ਸ਼ਬਦਾਂ 'ਤੇ ਸੰਸਕ੍ਰਿਤ ਭਾਸ਼ਾ ਦੇ ਪ੍ਰਯੋਗ ਨਾਲ ਸਾਰੇ ਦੇਸ਼ ਨੂੰ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਸੰਘ ਦਾ ਮੁੱਖ ਨਿਸ਼ਾਨਾ ਸਾਰੇ ਸਮਾਜ ਨੂੰ ਇਕਜੁਟ ਕਰਨ ਦਾ ਹੈ, ਤਾਂ ਕਿ ਉਹ ਦੇਸ਼ ਦੇ ਦੁਸ਼ਮਣਾਂ ਦਾ ਟਾਕਰਾ ਕਰਨ ਦੇ ਯੋਗ ਬਣ ਸਕੇ। ਪੁਰਾਣੀ ਹਿੰਦੂ ਸੰਸਕ੍ਰਿਤੀ ਦਾ ਗੁਣਗਾਨ ਕਰਦਿਆਂ ਸੰਘ ਮੁਖੀ ਨੇ ਵਿਰੋਧੀਆਂ ਵਲੋਂ ਸੰਘ ਨੂੰ ਫ਼ਿਰਕੂ ਤੇ ਕੱਟੜਵਾਦੀ ਸੰਸਥਾ ਕਹਿਣ ਵਾਲਿਆਂ ਨੂੰ ਸਬਕ ਦਿੰਦਿਆਂ ਆਖਿਆ ਕਿ ਸੰਘ ਦੇ ਸਭ ਲਈ ਦਰਵਾਜ਼ੇ ਖੁੱਲ੍ਹੇ ਹਨ ਤੇ ਉਹ ਭਾਰਤ ਦੇ ਬਹੁਲਤਾਵਾਦੀ ਸੱਭਿਆਚਾਰ ਤੇ ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਇਕੋ ਜਿਹਾ ਸਤਿਕਾਰ ਕਰਦੇ ਹਨ। ਪਰ ਨਾਲ ਹੀ ਉਨ੍ਹਾਂ ਨੇ ਇਹ ਕਹਿਣਾ ਵਿਚ ਦੇਰ ਨਹੀਂ ਲਾਈ ਕਿ ਸਮਾਜ ਨੂੰ ਇਕਜੁਟ ਕਰਨ ਲਈ ਕੌਮਵਾਦ ਦੀ ਭਾਵਨਾ ਨਾਲ ਲੈਸ ਸਨਾਤਨੀ ਸੰਸਕ੍ਰਿਤੀ ਨੂੰ ਹੀ ਉਹ ਇਕ ਮਾਤਰ ਪ੍ਰਭਾਵਸ਼ੀਲ ਜ਼ਰੀਆ ਸਮਝਦੇ ਹਨ।
ਇਹ ਨੋਟ ਕਰਨ ਵਾਲੀ ਗੱਲ ਹੈ ਕਿ ਮੁਸਲਮਾਨਾਂ ਨੂੰ ਪਾਕਿਸਤਾਨ ਭੇਜਣ, ਗ਼ਦਾਰ ਦੱਸਣ, ਅੱਤਵਾਦੀ ਕਹਿਣ ਤੇ ਹਰ ਗੱਲ ਵਿਚ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਖੁੱਲ੍ਹੀ ਨਫ਼ਰਤ ਫੈਲਾਉਣ ਦਾ ਕੰਮ ਆਰ.ਐਸ.ਐਸ. ਤੇ ਦੂਸਰੇ ਸੰਘ ਪਰਿਵਾਰ ਦੇ ਸੰਗਠਨਾਂ ਤੋਂ ਸਿਵਾਏ ਕਮਿਊਨਿਸਟ, ਕਾਂਗਰਸ, ਸਪਾ, ਬਸਪਾ, ਜਨਤਾ ਦਲ (ਯੂ) ਆਦਿ ਕੀ ਕੋਈ ਹੋਰ ਆਗੂ ਵੀ ਕਰਦਾ ਹੈ? ਜਾਂ ਕਿਸੇ ਅਸਮਾਜਿਕ ਘਟਨਾ ਉੱਪਰ ਪਰਦਾ ਪਾਉਣ ਲਈ ਕਿਸੇ ਹੋਰ ਘਟਨਾ ਨੂੰ ਹਿੰਦੂ ਧਰਮ ਨਾਲ ਜੋੜ ਕੇ ਬਹਿਸ ਦਾ ਵਿਸ਼ਾ ਬਦਲਣ ਦਾ ਕੰਮ ਸੰਘ ਤੇ ਭਾਜਪਾ ਬੁਲਾਰਿਆਂ ਤੋਂ ਬਿਨਾਂ ਕੋਈ ਹੋਰ ਦਲ ਵੀ ਕਰਦਾ ਨਜ਼ਰ ਆਉਂਦਾ ਹੈ?
ਲੋਕਾਂ ਲਈ ਦੇਖਣ ਵਾਲੀ ਗੱਲ ਇਹ ਹੈ ਕਿ ਭਾਗਵਤ, ਜਿਸ ਭਾਰਤੀ ਸਮਾਜ ਨੂੰ ਹਿੰਦੂਤਵ ਦੀ ਪਾਣ ਦੇ ਕੇ ਮਜ਼ਬੂਤੀ ਨਾਲ ਬੁਲੰਦੀਆਂ ਉੱਪਰ ਲੈ ਕੇ ਜਾਣ ਦਾ ਦਾਅਵਾ ਕਰ ਰਹੇ ਹਨ, ਉਸ ਦੇ ਵਸਨੀਕ ਲੋਕਾਂ ਦੀ ਤਰਸਯੋਗ ਮੌਜੂਦਾ ਆਰਥਿਕ, ਸਮਾਜਿਕ ਤੇ ਰਾਜਨੀਤਕ ਅਵਸਥਾ ਤੇ ਦਰਪੇਸ਼ ਸਮੱਸਿਆਵਾਂ ਦਾ ਸੰਘ ਮੁਖੀ ਵਲੋਂ ਜ਼ਿਕਰ ਤੱਕ ਨਹੀਂ ਕੀਤਾ ਗਿਆ। ਦੇਸ਼ ਦੀ ਲਗਪਗ ਅੱਧੀ ਵਸੋਂ ਗ਼ਰੀਬੀ ਰੇਖਾ ਤੋਂ ਹੇਠਾਂ ਗੁਜ਼ਰ ਬਸਰ ਕਰ ਰਹੀ ਹੈ। ਸੱਤਰ ਫ਼ੀਸਦੀ ਤੋਂ ਜ਼ਿਆਦਾ ਲੋਕ ਅਨਪੜ੍ਹਤਾ ਤੇ ਕੁਪੋਸ਼ਣ ਦਾ ਸ਼ਿਕਾਰ ਹਨ। ਕਿਸਾਨੀ ਸੰਕਟ ਆਪਣੀ ਚਰਮ ਸੀਮਾ 'ਤੇ ਹੈ, ਜਿਸ ਕਾਰਨ ਕਰਜ਼ਿਆਂ ਹੇਠ ਦੱਬੇ ਲੱਖਾਂ ਖੇਤ ਮਜ਼ਦੂਰ ਤੇ ਗ਼ਰੀਬ ਕਿਸਾਨ ਆਤਮ-ਹੱਤਿਆਵਾਂ ਕਰ ਗਏ ਹਨ। ਕਰੋੜਾਂ ਲੋਕ ਬੇਕਾਰੀ ਦੀ ਭੱਠੀ ਵਿਚ ਝੁਲਸੇ ਜਾ ਰਹੇ ਹਨ। ਗ਼ਰੀਬੀ ਤੇ ਅਮੀਰੀ ਦਾ ਪਾੜਾ ਇਸ ਕਦਰ ਵਧ ਗਿਆ ਹੈ ਕਿ 73 ਫ਼ੀਸਦੀ ਲੋਕਾਂ ਦੀ ਆਮਦਨ ਇਕ ਫ਼ੀਸਦੀ ਧਨ-ਕੁਬੇਰਾਂ ਨੇ ਹੜੱਪ ਕਰ ਲਈ ਹੈ।
ਸਦੀਆਂ ਤੋਂ ਸਮਾਜਿਕ ਪੱਖ ਤੋਂ ਲਤਾੜੇ ਜਾ ਰਹੇ ਕਥਿਤ ਨੀਵੀਆਂ ਜਾਤੀਆਂ ਦੇ ਲੋਕਾਂ (ਦਲਿਤਾਂ) ਨਾਲ ਹੋ ਰਹੇ ਅਨਿਆਂ ਤੇ ਦੁਰਵਿਵਹਾਰ ਦਾ ਜ਼ਿਕਰ ਕਰਨਾ ਵੀ ਲੂੰ ਕੰਡੇ ਖੜ੍ਹੇ ਕਰ ਦਿੰਦਾ ਹੈ। ਔਰਤ ਨਾਲ ਜਬਰ ਦੀਆਂ ਕਹਾਣੀਆਂ ਸ਼ਾਇਦ ਸੰਘ ਪਰਿਵਾਰ ਦੀ ਸੋਚ ਮੁਤਾਬਿਕ ਹੀ ਹੋ ਰਹੀਆਂ ਹਨ, ਕਿਉਂਕਿ ਜਿਸ ਪੁਰਾਣੀ ਸਮਾਜਿਕ ਵਿਵਸਥਾ (ਮਨੂੰਵਾਦੀ) ਨੂੰ ਸੰਘ ਵਾਲੇ ਇਕ 'ਨਮੂਨੇ' ਦੀ ਵਿਵਸਥਾ ਦੱਸ ਰਹੇ ਹਨ ਤੇ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ, ਕੀ ਉਸ ਅੰਦਰ ਔਰਤਾਂ, ਦਲਿਤਾਂ ਤੇ ਪਸ਼ੂ ਇਸੇ ਤਰ੍ਹਾਂ ਦੇ ਤ੍ਰਿਸਕਾਰ ਦੇ ਪਾਤਰ ਹੋਣੇ ਚਾਹੀਦੇ ਹਨ?
ਸ੍ਰੀ ਭਾਗਵਤ ਜੀ ਦੇ ਸ਼ਬਦ ਜਾਲ ਤੇ ਸੰਸਕ੍ਰਿਤ ਦੇ ਦੋਹੇ ਦੇਸ਼ ਦੀ ਇਸ ਤਰਸਯੋਗ ਸਥਿਤੀ ਉੱਪਰ ਪਰਦਾ ਨਹੀਂ ਪਾ ਸਕਦੇ ਤੇ ਨਾ ਹੀ ਉਸ ਆਰਥਿਕ ਢਾਂਚੇ (ਜਗੂਰੀ ਤੇ ਪੂੰਜੀਵਾਦੀ) ਦੇ ਕੋਹੜ ਨੂੰ ਕੱਜ ਸਕਦੇ ਹਨ, ਜਿਸ ਦਾ ਅਨੁਸਰਨ ਸੰਘ ਪਰਿਵਾਰ ਦੇ ਰਾਜਨੀਤਕ ਵਿੰਗ, ਭਾਜਪਾ ਦੀ ਕੇਂਦਰੀ ਸਰਕਾਰ ਕਰ ਰਹੀ ਹੈ।
ਭੁੱਖੇ ਪੇਟ, ਬੇਕਾਰ ਹੱਥ ਤੇ ਦੁੱਖਾਂ ਨਾਲ ਚੀਥੜੇ-ਚੀਥੜੇ ਹੋਇਆ ਮਨੁੱਖ ਸੰਘ ਪਰਿਵਾਰ ਦੇ ਚਿਤਵੇ ਕੱਟੜਵਾਦੀ ਰਾਜਨੀਤਕ ਤੇ ਸਮਾਜਿਕ ਢਾਂਚੇ ਨੂੰ ਕਿਉਂ ਮਜ਼ਬੂਤ ਕਰੇਗਾ? ਉਹ ਤਾਂ ਇਸ ਨੂੰ ਪਲਟਾ ਕੇ ਇਕ ਸਮਾਨਤਾ, ਲੁੱਟ-ਖਸੁੱਟ ਰਹਿਤ, ਜਮਹੂਰੀ ਤੇ ਧਰਮ-ਨਿਰਪੱਖ ਸਮਾਜਿਕ ਢਾਂਚੇ ਦੀ ਕਾਇਮੀ ਕਰਨਾ ਚਾਹੁੰਦਾ ਹੈ, ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਪੂਰੀ ਤਰ੍ਹਾਂ ਖ਼ਾਤਮਾ ਹੋਣ ਦੇ ਨਾਲ-ਨਾਲ ਸਾਰੇ ਲੋਕਾਂ ਨੂੰ ਆਪੋ-ਆਪਣੇ ਧਰਮ, ਸੱਭਿਆਚਾਰ ਤੇ ਬੋਲੀ ਨੂੰ ਪ੍ਰਫੁਲਿਤ ਕਰਨ ਦੀ ਆਜ਼ਾਦੀ ਹੋਵੇ।
ਪ੍ਰਣਾਬ ਮੁਖਰਜੀ ਦੀ ਸੰਘ ਯਾਤਰਾ ਨਾਲੋਂ ਜ਼ਿਆਦਾ ਧਿਆਨ ਸੰਘ ਮੁਖੀ ਮੋਹਨ ਭਾਗਵਤ ਦੇ ਵਿਚਾਰ ਮੰਗਦੇ ਹਨ, ਜੋ ਲੋਕਾਂ ਨੂੰ ਭੁੱਖੇ, ਪਿਆਸੇ, ਗ਼ਰੀਬ, ਬੇਕਾਰ ਰੱਖ ਕੇ ਇਕ ਕੱਟੜਵਾਦੀ ਰਾਜ ਸਥਾਪਿਤ ਕਰਨ ਦੇ ਸੁਪਨੇ ਲੈ ਰਿਹਾ ਹੈ। ਇਸ ਹਕੀਕਤ ਨੂੰ ਜੇਕਰ ਸਾਡਾ ਸਮਾਜ ਸਮਝ ਕੇ ਆਪਣਾ ਭਵਿੱਖੀ ਆਰਥਿਕ, ਰਾਜਨੀਤਕ ਤੇ ਸਮਾਜਿਕ ਨਿਸ਼ਾਨਾ ਤੈਅ ਕਰਦਾ ਹੈ, ਤਦ ਸੰਘ ਪਰਿਵਾਰ ਦਾ ਸਾਬਕਾ ਰਾਸ਼ਟਰਪਤੀ ਨੂੰ ਆਪਣੇ ਪ੍ਰੋਗਰਾਮ 'ਤੇ ਦਿੱਤਾ ਸੱਦਾ ਪੀੜਤ ਲੋਕਾਂ ਦੇ ਮਨਾਂ ਵਿਚ ਸੰਘ ਦੀ ਫ਼ਿਰਕੂ ਵਿਚਾਰਧਾਰਾ ਦੇ ਉਲਟ ਇਕ ਅਗਾਂਹਵਧੂ ਨਵੀਂ ਚੇਤਨਾ ਦਾ ਸੰਚਾਰ ਕਰ ਸਕਦਾ ਹੈ, ਜਿਸ ਦੀ ਸਾਡੇ ਸਮਾਜ ਨੂੰ ਬਹੁਤ ਜ਼ਰੂਰਤ ਹੈ।


-ਮੋਬਾਈਲ : 98141-82998.

ਬਲਬੀਰ ਸਿੰਘ ਸੀਨੀਅਰ ਤੇ ਮਿਲਖਾ ਸਿੰਘ ਵੀ ਯਾਦ ਆਏ...

ਲੋਕ ਸਭਾ ਦੀਆਂ ਚੋਣਾਂ ਨੇੜੇ ਆਉਣ ਕਾਰਨ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਬਾਦਲ ਸਾਹਿਬ ਤਾਂ ਚੇਤੇ ਆਉਣੇ ਹੀ ਸਨ, ਚੰਡੀਗੜ੍ਹ ਰਹਿੰਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਤੇ ਮਿਲਖਾ ਸਿੰਘ ਵੀ ਯਾਦ ਆ ਗਏ। ਸੰਭਵ ਹੈ ਪੰਜਾਬ ਸਿਰ ਚੜ੍ਹਾਇਆ ਲੱਖਾਂ ਕਰੋੜਾਂ ...

ਪੂਰੀ ਖ਼ਬਰ »

ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਸਰਕਾਰ ਅਤੇ ਸਮਾਜ ਦੇ ਜਾਗਣ ਦਾ ਵੇਲਾ

ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਰੁਕਣ ਦੀ ਬਜਾਏ ਸਿਰਫ਼ ਲਗਾਤਾਰ ਵਧਦੀਆਂ ਹੀ ਨਹੀਂ ਜਾ ਰਹੀਆਂ, ਸਗੋਂ ਕਿਸਾਨ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚਿਆਂ ਦੁਆਰਾ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ...

ਪੂਰੀ ਖ਼ਬਰ »

ਬੈਂਕਾਂ ਦਾ ਡੁੱਬਦਾ ਕਰਜ਼

ਸਰਕਾਰ ਸਖ਼ਤ ਰਵੱਈਆ ਅਪਣਾਏ

ਦੇਸ਼ ਦੇ ਬੈਂਕਾਂ ਵਲੋਂ ਪਿਛਲੇ ਵਿੱਤੀ ਸਾਲ ਵਿਚ ਇਕ ਵਾਰ ਫਿਰ ਅਰਬਾਂ ਰੁਪਏ ਦੇ ਡੁੱਬੇ ਕਰਜ਼ਿਆਂ ਦੀ ਵਾਪਸੀ ਦੀ ਕੋਈ ਸੰਭਾਵਨਾ ਨਾ ਰਹਿ ਜਾਣ ਕਰਕੇ ਇਸ ਰਾਸ਼ੀ ਨੂੰ ਬੱਟੇ ਖ਼ਾਤੇ ਵਿਚ ਪਾਏ ਜਾਣ ਦੇ ਐਲਾਨ ਨਾਲ ਦੇਸ਼ ਦੀ ਆਮ ਜਨਤਾ 'ਚ ਰੋਸ ਪਾਇਆ ਜਾ ਰਿਹਾ ਹੈ। ਇਹ ਰਕਮ ਲਗਪਗ 1.20 ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX