ਤਾਜਾ ਖ਼ਬਰਾਂ


ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਚੌਥਾ ਝਟਕਾ
. . .  1 day ago
ਉੱਤਰ ਪ੍ਰਦੇਸ਼ : ਚਿੱਤਰਕੂਟ ਨਦੀ 'ਚ ਨਹਾਉਣ ਗਏ 5 ਬੱਚਿਆਂ 'ਚੋਂ 3 ਦੀ ਮੌਤ
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ 174 ਦੌੜਾਂ ਦਾ ਟੀਚਾ
. . .  1 day ago
ਭਾਖੜਾ 'ਚ ਰੁੜ੍ਹੇ ਪਾਤੜਾਂ ਦੇ ਦੋ ਨੌਜਵਾਨ, ਇਕ ਦੀ ਮਿਲੀ ਲਾਸ਼
. . .  1 day ago
ਪਾਤੜਾਂ, 21 ਸਤੰਬਰ (ਗੁਰਵਿੰਦਰ ਸਿੰਘ ਬੱਤਰਾ) - ਹਰਿਆਣਾ ਦੇ ਜ਼ਿਲ੍ਹਾ ਕੈਥਲ 'ਚ ਪਾਤੜਾਂ ਦੇ ਦੋ ਨੌਜਵਾਨਾਂ ਦੇ ਭਾਖੜਾ ਨਹਿਰ 'ਚ ਡੁੱਬਣ ਦਾ ਸਮਾਚਾਰ ਹੈ। ਭਾਖੜਾ ਨਹਿਰ 'ਚ ਡੁੱਬੇ ਇਨ੍ਹਾਂ ਦੋ ਨੌਜਵਾਨਾਂ 'ਚੋਂ ਪ੍ਰਦੀਪ ਕੁਮਾਰ ਦੀ ਲਾਸ਼ ਮਿਲ ਗਈ ਹੈ ਜਦਕਿ ਦੂਸਰਾ ਨੌਜਵਾਨ ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਸੱਤਵਾਂ ਝਟਕਾ
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਛੇਵਾਂ ਝਟਕਾ
. . .  1 day ago
ਬਾਂਦੀਪੋਰਾ 'ਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ 'ਚ 3 ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ 'ਚ ਤਿੰਨ ਹੋਰ ਅੱਤਵਾਦੀ ਢੇਰ ਹੋ ਗਏ...
ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਹੋਏ ਮੁਕੰਮਲ- ਰਿਟਰਨਿੰਗ ਅਫ਼ਸਰ
. . .  1 day ago
ਤਪਾ ਮੰਡੀ, 21 ਸਤੰਬਰ (ਵਿਜੇ ਸ਼ਰਮਾ) - 19 ਸਤੰਬਰ ਨੂੰ ਹੋਈਆ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਲਈ ਵੱਖੋ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ 'ਚ ਸਬ-ਡਵੀਜ਼ਨ ਤਪਾ ਦੇ ਐਸ.ਡੀ.ਐਮ. ਦਫ਼ਤਰ 'ਚ ਬੰਦ ਹੈ, ਜਿਨ੍ਹਾਂ ਦੀ...
ਅਗਲੇ ਦੋ ਦਿਨਾਂ 'ਚ ਪੰਜਾਬ 'ਚ ਪਵੇਗਾ ਭਾਰੀ ਮੀਂਹ, ਅਲਰਟ ਜਾਰੀ
. . .  1 day ago
ਚੰਡੀਗੜ੍ਹ, 21 ਸਤੰਬਰ - ਆਗਾਮੀ ਦਿਨਾਂ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆ 'ਚ ਭਾਰੀ ਮੀਂਹ ਪੈਣ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਕੇਂਦਰ ....
ਪਿੰਡ ਦਬੜੀਖਾਨਾ ਦੇ ਬੂਥ ਨੰਬਰ-34 'ਤੇ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਿਆ
. . .  1 day ago
ਜੈਤੋ, 21 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਹਲਕੇ ਦੇ ਪਿੰਡ ਦਬੜੀਖਾਨਾ (ਗੋਬਿੰਦਗੜ੍ਹ) ਦੇ ਬੂਥ ਨੰਬਰ-34 ਵਿਖੇ ਅੱਜ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਦੁਬਾਰਾ ਵੋਟਾਂ ਪਾਉਣ ਦਾ ਕੰਮ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਪੰਜਵਾਂ ਝਟਕਾ
. . .  1 day ago
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੂੰ 420 ਦੇ ਮਾਮਲੇ 'ਚ ਹੋਈ ਜੇਲ੍ਹ
. . .  1 day ago
ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੂੰ 420 ਦੇ ਇਕ ਕੇਸ 'ਚ ਅੱਜ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਈ ਗਈ ਹੈ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਚੌਥਾ ਝਟਕਾ
. . .  1 day ago
ਨਨ ਜਬਰ ਜਨਾਹ ਮਾਮਲੇ 'ਚ ਬਿਸ਼ਪ ਫਰੈਂਕੋ ਮੁਲੱਕਲ ਗ੍ਰਿਫ਼ਤਾਰ
. . .  1 day ago
ਤਿਰੂਵਨੰਤਪੁਰਮ, 21 ਸਤੰਬਰ- ਕੇਰਲ 'ਚ ਨਨ ਜਬਰ ਜਨਾਹ ਮਾਮਲੇ ਦੇ ਕਥਿਤ ਦੋਸ਼ੀ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ...
ਅਕਾਲੀ ਦਲ ਵੱਲੋਂ ਚੋਣਾਂ ਰੱਦ ਕਰਕੇ ਕੇਂਦਰੀ ਸੁਰੱਖਿਆ ਬਲਾਂ ਦੀ ਹਾਜ਼ਰੀ 'ਚ ਕਰਵਾਉਣ ਦੀ ਮੰਗ
. . .  1 day ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਮਹਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ....
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਬੰਗਲਾਦੇਸ਼ 44/2
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਤੀਜਾ ਝਟਕਾ
. . .  1 day ago
ਹਠੂਰ ਪੁਲਿਸ ਵੱਲੋਂ ਮੋਟਰਸਾਈਕਲ ਖੋਹਣ ਦੇ ਦੋਸ਼ਾਂ ਹੇਠ ਤਿੰਨ ਕਾਬੂ
. . .  1 day ago
ਨਹੀਂ ਹੋਵੇਗੀ ਸੁਸ਼ਮਾ-ਕੁਰੈਸ਼ੀ ਵਿਚਾਲੇ ਮੁਲਾਕਾਤ, ਭਾਰਤ ਨੇ ਠੁਕਰਾਇਆ ਪ੍ਰਸਤਾਵ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ 36 ਵੋਟਿੰਗ ਬੂਥਾਂ 'ਤੇ ਹੋਇਆ 64.26 ਫ਼ੀਸਦੀ ਮਤਦਾਨ
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਾ ਪਹਿਲਾ ਝਟਕਾ, ਲਿਟਨ ਦਾਸ 7 ਦੌੜਾਂ ਬਣਾ ਕੇ ਆਊਟ
. . .  1 day ago
ਜੰਮੂ-ਕਸ਼ਮੀਰ 'ਚ ਕਿਸੇ ਐੱਸ. ਪੀ. ਓ. ਨੇ ਨਹੀਂ ਦਿੱਤਾ ਅਸਤੀਫ਼ਾ- ਗ੍ਰਹਿ ਮੰਤਰਾਲੇ
. . .  1 day ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ ਕੁੱਲ 79.88 ਫ਼ੀਸਦੀ ਮਤਦਾਨ
. . .  1 day ago
ਲੁਧਿਆਣਾ-2 ਬਲਾਕ ਦੇ 2 ਬੂਥਾਂ ਤੇ 70.43 ਫ਼ੀਸਦੀ ਮਤਦਾਨ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਏਸ਼ੀਆ ਕੱਪ 2018 : ਭਾਰਤ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 4 ਵਜੇ ਤੱਕ ਹੋਇਆ 49 ਫ਼ੀਸਦੀ ਮਤਦਾਨ
. . .  1 day ago
ਸਰਜੀਕਲ ਸਟ੍ਰਾਈਕ : ਯੂ. ਜੀ. ਸੀ. ਦੇ ਫ਼ਰਮਾਨ 'ਤੇ ਜਾਵੜੇਕਰ ਦਾ ਬਿਆਨ- ਇਹ ਸਿਰਫ਼ ਸੁਝਾਅ ਹੈ
. . .  1 day ago
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 3 ਵਜੇ ਤੱਕ 43 ਫ਼ੀਸਦੀ ਵੋਟਿੰਗ
. . .  1 day ago
ਪਿੰਡ ਖੁੱਡਾ ਵਿਖੇ 12 ਵਜੇ ਤੱਕ 48 ਫ਼ੀਸਦੀ ਹੋਇਆ ਮਤਦਾਨ
. . .  1 day ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ ਦੁਪਹਿਰ 2 ਵਜੇ ਤੱਕ 71.89 ਫ਼ੀਸਦੀ ਮਤਦਾਨ
. . .  1 day ago
ਅੰਮ੍ਰਿਤਸਰ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਦੁਪਹਿਰ 2 ਵਜੇ ਤੱਕ 38 ਫ਼ੀਸਦੀ ਮਤਦਾਨ
. . .  1 day ago
ਸ੍ਰੀ ਮੁਕਤਸਰ ਸਾਹਿਬ : ਗਿਲਜੇਵਾਲਾ ਤੋਂ ਅਕਾਲੀ ਦਲ ਵਲੋਂ ਚੋਣਾਂ ਦਾ ਬਾਈਕਾਟ
. . .  1 day ago
ਲੁਧਿਆਣਾ-2 ਦੇ 2 ਬੂਥਾਂ 'ਤੇ ਹੁਣ ਤੱਕ 61 ਫ਼ੀਸਦੀ ਮਤਦਾਨ
. . .  1 day ago
ਰੇਵਾੜੀ ਜਬਰ ਜਨਾਹ ਮਾਮਲਾ : ਚਾਰ ਦਿਨਾਂ ਰਿਮਾਂਡ 'ਤੇ ਭੇਜਿਆ ਗਿਆ ਮੁੱਖ ਦੋਸ਼ੀ ਨਿਸ਼ੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਹਾੜ ਸੰਮਤ 550
ਿਵਚਾਰ ਪ੍ਰਵਾਹ: ਰਣਨੀਤੀ ਕਿੰਨੀ ਵੀ ਖ਼ੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ ਚਰਚਿਲ

ਹਰਿਆਣਾ ਹਿਮਾਚਲ

ਵੱਖ-ਵੱਖ ਥਾਈਾ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

ਸ਼ਿਮਲਾ, 17 ਜੂਨ (ਹਰਮਿੰਦਰ ਸਿੰਘ)- ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸ਼ਿਮਲਾ ਦੀ ਪ੍ਰਬੰਧਕ ਕਮੇਟੀ, ਆਲ ਜ਼ੋਨਲ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਸ਼ਿਮਲਾ ਦੀ ਸਮਾਜਿਕ, ਧਾਰਮਿਕ ਅਤੇ ਵਪਾਰਿਕ ਸੰਸਥਾਵਾਂ ਅਤੇ ਸ਼ਿਮਲਾ ਦੀ ਸਮੂਹ ਸਾਧ ਸੰਗਤ ਦੇ ਸ਼ਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਮੁੱਖ ਗ੍ਰੰਥੀ ਭਾਈ ਹਰਜੀਤ ਸਿੰਘ ਵਲੋਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਨਾਲ ਆਰੰਭ ਹੋਇਆ | ਇਹ ਨਗਰ ਕੀਰਤਨ ਫੁੱਲਾਂ ਨਾਲ ਸਜੀ ਹੋਈ ਸੁੰਦਰ ਸੁਸ਼ੋਭਿਤ ਪਾਲਕੀ 'ਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ ,ਪੁਰਾਣਾ ਬੱਸ ਅੱਡਾ, ਰਾਮ ਮੰਦਿਰ ਮਾਰਕਿਟ, ਰਾਮ ਬਾਜ਼ਾਰ, ਲੋਅਰ ਬਾਜ਼ਾਰ ਤੋਂ ਤਾਰ ਘਰ, ਡੀ. ਸੀ. ਦਫ਼ਤਰ ਮਾਲ ਰੋਡ ਤੋਂ ਵਾਪਸ ਲੋਅਰ ਬਾਜ਼ਾਰ, ਨਾਜ਼ ਸ਼ੇਰ-ਏ-ਪੰਜਾਬ ਪੰਜਾਬ ਰੈਸਟੋਰੈਂਟ, ਮਾਲ ਰੋਡ ਤੋਂ ਹੁੰਦੇ ਹੋਏ ਇੰਦਰਾ ਗਾਂਧੀ ਖੇਡ ਮੈਦਾਨ ਵਿਖੇ ਪੁੱਜਿਆ ਜਿੱਥੇ ਇਕ ਵਿਸ਼ੇਸ਼ ਦੀਵਾਨ ਸਜਾਇਆ ਗਿਆ | ਨਗਰ ਕੀਰਤਨ ਦਾ ਸਾਰੇ ਰਸਤੇ 'ਚ ਸ਼ਾਨਦਾਰ ਸਵਾਗਤ ਕੀਤਾ ਗਿਆ | ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ, ਆਰਿਆ ਸਮਾਜ ਗਰਲਜ਼ ਸਕੂਲ ਲੋਅਰ ਬਾਜ਼ਾਰ ਸ਼ਿਮਲਾ, ਅਲਮਾਇਟੀ ਪਬਲਿਕ ਸਕੂਲ ਸੀ੍ਰ ਆਨੰਦਪੁਰ ਸਾਹਿਬ, ਗੁਰੂ ਨਾਨਕ ਪਬਲਿਕ ਸਕੂਲ ਜਗਾਤਖਾਨਾ ਨਾਲਾਗੜ ਸਕੂਲ ਦੇ ਬੱਚਿਆਂ ਵਲਾੋ ਬੈਂਡ ਵਜਾਇਆ ਅਤੇ ਲੇਜ਼ਿਅਮ, ਡੰਬਲ ਆਦਿ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ | ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਗੋਣਿਆਣਾ ਮੰਡੀ ਬਠਿੰਡਾ, ਗੁਰਮਤਿ ਕਲਾਸ ਗੁਰਦੁਆਰਾ ਬੜੂ ਸਾਹਿਬ ਦੇ ਬੱਚਿਆਂ ਵਲੋਂ ਸਿੱਖ ਮਾਰਸ਼ਲ ਆਰਟ, ਗਤਕਾ ਖੇਡ ਕੇ ਅਪਣੇ ਅਪਣੇ ਜੌਹਰ ਦਿਖਾਏ ਗਏ | ਆਲ ਜ਼ੋਨਲ ਗੁਰਦੁਆਰਾ ਸਾਹਿਬ ਸ਼ਿਮਲਾ ਦੇ ਸ਼ਬਦੀ ਜਥਿਆਂ, ਲੋਕਲ ਸ਼ਬਦੀ ਜਥਿਆਂ, ਬਾਬਾ ਦੀਪ ਸਿੰਘ ਜੀ ਸ਼ਹੀਦ ਸ੍ਰੀ ਅਮਿ੍ਤਸਰ, ਗੁਰੂ ਸ਼ਬਦ ਚੌਕੀ ਗੁਰੂ ਤੇਗ ਬਹਾਦੁਰ ਸਾਹਿਬ ਸੇਵਕ ਜਥਾ ਗੁਰਦੁਆਰਾ ਮੋਤੀ ਬਾਗ ਪਟਿਆਲਾ ਵਲੋਂ ਸੰਗਤੀ ਰੂਪ 'ਚ ਸ਼ਬਦ ਪੜ੍ਹ ਕੇ ਸੰਗਤਾਂ ਨੂੰ ਨਿਹਾਲ ਕੀਤਾ | ਸਿੱਖ ਇਸਤਰੀ ਸਤਿਸੰਗ ਸਭਾ ਸ਼ਿਮਲਾ ਦੀਆਂ ਬੀਬੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ 'ਚ ਪਾਠ ਕੀਤੇ ਗਏ | ਭਾਈ ਗੁਰਕੀਰਤ ਸਿੰਘ ਤੇ ਸਾਥੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਿ੍ਤਸਰ ਸਾਹਿਬ, ਭਾਈ ਸੁਖਜਿੰਦਰ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ ਹਜ਼ੂਰੀ ਰਾਗੀ ਜਥਾ ਸੀ੍ਰ ਗੁਰੂ ਸਿੰਘ ਸਭਾ ਸ਼ਿਮਲਾ, ਗੁਰਮਤਿ ਕਲਾਸ ਦੇ ਬੱਚੇ, ਗੁਰਦੁਆਰਾ ਬੜੂ ਸਾਹਿਬ ਸਕੂਲ ਦੇ ਬੱਚਿਆਂ ਨੇ ਗੁਰਬਾਣੀ ਸ਼ਬਦ ਕੀਰਤਨ ਗਾਇਨ ਕਰ ਸੰਗਤ ਨੂੰ ਨਿਹਾਲ ਕੀਤਾ |
ਜਗਾਧਰੀ, (ਜਗਜੀਤ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਅਰਜਨ ਨਗਰ ਵਿਖੇ ਸ਼ਹੀਦਾਂ ਦੇ ਸਿਰਤਾਜ਼ 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਦੌਰਾਨ ਉੱਘੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ | ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਚਨ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਉਪਰੰਤ ਇਸਤਰੀ ਸਤਿਸੰਗ ਦੀਆਂ ਬੀਬੀਆਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ | ਇਸ ਤੋਂ ਬਾਅਦ ਸਜੇ ਕੀਰਤਨ ਦਰਬਾਰ 'ਚ ਭਾਈ ਪ੍ਰਭਜੋਤ ਸਿੰਘ, ਭਾਈ ਜਸਵਿੰਦਰ ਸਿੰਘ ਅਤੇ ਸੁਖਮਣੀ ਸੁਸਾਇਟੀ ਦੀਆਂ ਬੀਬੀਆਂ ਨੇ ਹਰਿਜਸ ਸ਼ਬਦ ਕੀਰਤਨ ਦਾ ਗਾਇਨ ਕੀਤਾ | ਸਮਾਪਤੀ ਤੋਂ ਪਹਿਲਾਂ ਸਟੇਜ ਸਕੱਤਰ ਮਨਜੀਤ ਸਿੰਘ ਨੇ ਪੁੱਜੀ ਸੰਗਤ ਦਾ ਧੰਨਵਾਦ ਕੀਤਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਰਤਨੀ ਜਥਿਆਂ ਅਤੇ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤਾ ਗਿਆ | ਇਸ ਮੌਕੇ 'ਤੇ ਪ੍ਰਧਾਨ ਬਚਨ ਸਿੰਘ, ਕਮਲਪ੍ਰੀਤ ਸਿੰਘ, ਪਰਮਜੀਤ ਸਿੰਘ, ਇੰਦਰਪਾਲ ਸਿੰਘ, ਅਮਰ ਸਿੰਘ, ਮਨਦੀਪ ਸਿੰਘ, ਹਰਸਿਮਰਨ ਸਿੰਘ, ਭੁਪਿੰਦਰ ਸਿੰਘ, ਨਰਿੰਦਰ ਸਿੰਘ, ਪ੍ਰਭਦੀਪ ਸਿੰਘ, ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ ਬਬਲੂ, ਸਵਰਣ ਸਿੰਘ, ਹਰਦੀਪ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸਨ |
ਨਰਾਇਣਗੜ੍ਹ, (ਪੀ. ਸਿੰਘ)-ਸ੍ਰੀ ਸੁਖਮਨੀ ਸੇਵਾ ਸੁਸਾਇਟੀ ਦੀ ਬੀਬੀਆਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿਛਲੇ ਕਰੀਬ ਇਕ ਮਹੀਨੇ ਤੋਂ ਸ਼ੁਰੂ ਕੀਤੀ ਗਈ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੀ ਸਮਾਪਤੀ ਕੀਤੀ ਗਈ | ਇਸ ਮੌਕੇ 'ਤੇ ਬੀਬੀ ਰਵਨੀਤ ਕੌਰ ਨੇ ਸੰਗਤ ਨੂੰ ਕਥਾ, ਕੀਰਤਨ ਤੇ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਬੀਬੀਆਂ ਨੇ ਸੰਗਤ ਨੂੰ ਚੌਪਈ ਸਾਹਿਬ ਦੇ ਪਾਠਾਂ ਨਾਲ ਵੀ ਜੋੜਿਆ | ਸੰਗਤ ਨੂੰ ਹਰ ਸਮੇਂ ਵਾਹਿਗੁਰੂ ਦਾ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ |
ਨਰਾਇਣਗੜ੍ਹ, (ਪੀ. ਸਿੰਘ)-ਗੁਰਦੁਆਰਾ ਸ੍ਰੀ ਸਿੰਘ ਸਭਾ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਕੀਰਤਨ ਦਰਬਾਰ ਸਜਾਏ ਗਏ, ਜਿਸ 'ਚ ਰਾਗੀ ਰਘਬੀਰ ਸਿੰਘ ਪਾਉਂਟਾ ਸਾਹਿਬ ਤੇ ਬੀਬੀ ਰਵਨੀਤ ਕੌਰ ਸਲੂਜਾ ਨੇ ਸੰਗਤ ਨੂੰ ਕਥਾ, ਕੀਰਤਨ ਤੇ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਬੀਬੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵੀ ਕੀਤੇ ਗਏ | ਰਾਗੀ ਜਥਿਆਂ ਨੇ ਸੰਗਤ ਨੂੰ ਵਾਹਿਗੁਰੂ ਦਾ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਅਮਲ ਕਰਨ ਦੀ ਗੱਲ ਕਹੀ | ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਕਿਹਾ | ਰਾਗੀ ਜਥਿਆਂ ਨੇ ਗੁਰਬਾਣੀ ਦੇ ਸ਼ਬਦਾਂ ਨਾਲ ਸੰਗਤ ਨੂੰ ਨਿਹਾਲ ਕੀਤਾ | ਸਮਾਗਮ 'ਚ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ |
ਗੂਹਲਾ ਚੀਕਾ, (ਓ.ਪੀ. ਸੈਣੀ)- ਅੱਜ ਇੱਥੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਬੀਬੀ ਸੁਰਿੰਦਰ ਕੌਰ ਢਾਡੀ ਜਥਾ ਤਲਹੇੜੀ ਮਾਨਸਾ (ਪੰਜਾਬ) ਨੇ ਗੁਰੂ ਸਾਹਿਬ ਦੇ ਜੀਵਨ 'ਤੇ ਚਾਨਣਾ ਪਾ ਕੇ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ 'ਤੇ ਵੱਡੀ ਗਿਣਤੀ 'ਚ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਸ਼ੀਸ਼ ਨਿਵਾਇਆ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਜੂਰ ਸਿੰਘ ਭਰਮੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਗੁਰੂਆਂ ਵਲੋਂ ਦੱਸੇ ਗਏ ਰਸਤੇ 'ਤੇ ਚੱਲਣਾ ਹੀ ਗੁਰੂਆਂ ਲਈ ਸੱਚੀ ਸ਼ਰਧਾਜਲੀ ਹੈ | ਉਨ੍ਹਾਂ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਗੁਰੂਆਂ ਵਲੋਂ ਦਿੱਤੀ ਗਈ ਕੁਰਬਾਨੀ ਕਾਰਨ ਹੀ ਅੱਜ ਅਸੀਂ ਖੁੱਲ੍ਹੀ ਹਵਾ 'ਚ ਸਾਹ ਲੈ ਰਹੇ ਹਨ | ਇਸ ਮੌਕੇ 'ਤੇ ਪ੍ਰਧਾਨ ਹਜੂਰ ਸਿੰਘ ਭਰਮੀ, ਸੀਨੀਅਰ ਐਡਵੋਕੇਟ ਜਰਨੈਲ ਸਿੰਘ, ਦਲੀਪ ਸਿੰਘ ਮਠਾਡੂ ਸਿੱਖ ਆਗੂ, ਜਸਵਿੰਦਰ ਸਿੰਘ ਜੌਸਨ, ਮਹਿੰਦਰ ਸਿੰਘ ਸਕੱਤਰ, ਮਨਜੀਤ ਸਿੰਘ ਹਾਂਡਾ, ਸੂਰਤ ਸਿੰਘ, ਮਨਜੀਤ ਸਿੰਘ ਹਾਂਡਾ, ਸੂਰਤ ਸਿੰਘ, ਮਨਜੀਤ ਸਿੰਘ, ਜੰਗੀਰ ਸਿੰਘ ਬੇਦੀ, ਸ਼ਿਆਮ ਸਿੰਘ, ਬਾਬਾ ਰਣਜੀਤ ਸਿੰਘ, ਬੀਬੀ ਦਵਿੰਦਰ ਪਾਲ ਕੌਰ, ਬੀਬੀ ਬਲਜੀਤ ਕੌਰ ਭਰਮੀ ਤੇ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸਨ |
ਬਾਬੈਨ, (ਡਾ. ਦੀਪਕ ਦੇਵਗਨ)- ਡੇਰਾ ਗੁਰਦੁਆਰਾ ਮੰਡੋਖਰਾ ਸਾਹਿਬ 'ਚ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ | ਦੇਸ਼-ਵਿਦੇਸ਼ ਤੋਂ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਬਾਬਾ ਸੁਰਿੰਦਰ ਸਿੰਘ ਨੇ ਸਾਰਿਆਂ ਨੂੰ ਗੁਰੂ ਘਰ ਨਾਲ ਜੁੜਨ ਅਤੇ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਅਰਜੁਨ ਦੇਵ ਜੀ ਮਨੁੱਖ ਜਾਤੀ ਦੇ ਭਲੇ ਲਈ ਸ਼ਹੀਦ ਹੋਏ | ਉਨ੍ਹਾਂ ਨੇ ਸ਼ਾਂਤ ਰਹਿੰਦੇ ਹੋਏ ਨਾ ਸਹਿਣਯੋਗ ਦੁੱਖਾਂ ਨੂੰ ਸਹਿਣ ਕਰਕੇ ਭਾਰਤੀ ਇਤਿਹਾਸ 'ਚ ਪਹਿਲੀ ਸ਼ਹਾਦਤ ਦਿੱਤੀ | ਇਸ ਲਈ ਸ੍ਰੀ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦਾਂ ਦਾ ਸਿਰਤਾਜ ਵੀ ਕਿਹਾ ਜਾਂਦਾ ਹੈ | ਉਨ੍ਹਾਂ ਨੇ ਕਿਹਾ ਕਿ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਗੁਰੂ ਸਾਹਿਬਾਨ ਦੇ ਵਿਖਾਏ ਰਾਹ 'ਤੇ ਚੱਲ ਕੇ ਸਿੱਖ ਸਿਧਾਂਤਾਂ ਦਾ ਪ੍ਰਚਾਰ ਕਰੀਏ | ਸਮਾਗਮ 'ਚ ਪੰਥ ਦੇ ਸਿਰਮੌਰ ਰਾਗੀ ਅਤੇ ਢਾਡੀ ਜਥਿਆਂ ਨੇ ਗੁਰੂ ਜਸ ਗਾਇਨ ਕੀਤਾ | ਇਸ ਮੌਕੇ 'ਤੇ ਐੱਸ.ਜੀ.ਪੀ.ਸੀ. ਮੈਂਬਰ ਹਰਭਜਨ ਸਿੰਘ ਮਸਾਨਾ, ਸਿੱਖ ਮਿਸ਼ਨ ਹਰਿਆਣਾ ਦੇ ਇੰਚਾਰਜ ਮੰਗਪ੍ਰੀਤ ਸਿੰਘ, ਅਮਰਿੰਦਰ ਸਿੰਘ, ਜਥੇ. ਬੂਟਾ ਸਿੰਘ, ਜਥੇ. ਗੁਰਦੀਪ ਸਿੰਘ, ਭੁਪਿੰਦਰ ਸਿੰਘ, ਬਲਕਾਰ ਸਿੰਘ, ਹਰਪ੍ਰੀਤ ਚੀਮਾ, ਗੁਰਤੇਜ ਸਿੰਘ ਸੇਖੋਂ, ਸ਼ਿਵਦਿਆਲ ਸਿੰਘ, ਗੁਰਦੇਵ ਸਿੰਘ, ਬਲਬੀਰ ਸਿੰਘ, ਗੁਰਸੇਵਕ ਤੋਂ ਇਲਾਵਾ ਸੰਗਤ ਹਾਜ਼ਰ ਹੋਈ |

ਗੰਭੀਰ ਵਿੱਤੀ ਬੇਨਿਯਮੀਆਂ ਦੇ ਦੋਸ਼ 'ਚ ਬਾਬੈਨ ਦਾ ਸਰਪੰਚ ਮੁਅੱਤਲ

ਕੁਰੂਕਸ਼ੇਤਰ, 17 ਜੂਨ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐੱਸ.ਐੱਸ. ਫੁਲੀਆ ਨੇ ਪੰਚਾਇਤ ਬਾਬੈਨ 'ਚ ਸਰਪੰਚ ਨੂੰ ਗੰਭੀਰ ਵਿੱਤ ਬੇਨਿਯਮੀਆਂ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਹੈ | ਏਨਾ ਹੀ ਨਹੀਂ, ਬੀ.ਡੀ.ਪੀ.ਓ. ਬਾਬੈਨ ਨੂੰ ਵੱਖ-ਵੱਖ ਸਕੀਮਾਂ ਅਤੇ ਪੰਚਾਇਤ ਫੰਡ ...

ਪੂਰੀ ਖ਼ਬਰ »

ਕਾਰ 'ਚ ਸਵਾਰ ਲੜਕਿਆਂ 'ਤੇ ਜਾਨਲੇਵਾ ਹਮਲਾ, 4 ਜ਼ਖ਼ਮੀ

ਕੁਰੂਕਸ਼ੇਤਰ, 17 ਜੂਨ (ਜਸਬੀਰ ਸਿੰਘ ਦੁੱਗਲ)- ਪਿੰਡ ਕਿਸ਼ਨਪੁਰਾ ਪੱਟੀ 'ਚ ਕਾਰ ਸਵਾਰ 3 ਲੜਕਿਆਂ 'ਤੇ ਜਾਨਲੇਵਾ ਹਮਲਾ ਕਰਨ ਅਤੇ ਕਾਰ ਦੇ ਸ਼ੀਸ਼ੇ ਭੰਨਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਗੁਰਪ੍ਰੀਤ ਵਾਸੀ ਕਿਸ਼ਨਪੁਰਾ ਨੇ ਦੋਸ਼ ਲਗਾਇਆ ਕਿ ...

ਪੂਰੀ ਖ਼ਬਰ »

ਕਾਲੋਨੀ 'ਚੋਂ ਐਕਟਿਵਾ ਚੋਰੀ

ਜਗਾਧਰੀ, 17 ਜੂਨ (ਜਗਜੀਤ ਸਿੰਘ)-ਖ਼ਾਲਸਾ ਕਾਲਜ ਦੇ ਨਜ਼ਦੀਕ ਸਥਿਤ ਨਿਊ ਹਮੀਦਾ ਕਾਲੋਨੀ 'ਚੋਂ ਚੋਰਾਂ ਨੇ ਇਕ ਐਕਟਿਵਾ ਚੋਰੀ ਕਰ ਲਈ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਚੋਰਾਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਪਿੰਡ ਰਟੌਲੀ ਵਾਸੀ ਕਮਲ ਸ਼ਰਮਾ ਨੇ ਦੱਸਿਆ ਕਿ ਉਹ ਰਾਤ ...

ਪੂਰੀ ਖ਼ਬਰ »

ਵਿਅਕਤੀ ਦੀ ਲਾਸ਼ ਬਰਾਮਦ

ਜਗਾਧਰੀ, 17 ਜੂਨ (ਜਗਜੀਤ ਸਿੰਘ)-ਯਮੁਨਾਨਗਰ-ਜਗਾਧਰੀ ਅਤੇ ਜਗਾਧਰੀ ਵਰਕਸ਼ਾਪ ਰੇਲਵੇ ਸਟੇਸ਼ਨ ਦੇ ਵਿਚਕਾਰ ਰੇਲਵੇ ਲਾਈਨ 'ਤੇ ਇਕ ਵਿਅਕਤੀ ਦੀ ਲਾਸ਼ ਮਿਲੀ ਹੈ | ਮਾਮਲੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਜੀ.ਆਰ.ਪੀ. ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ...

ਪੂਰੀ ਖ਼ਬਰ »

ਮਲਕੀਤ ਸਿੰਘ ਗਣੌਲੀ ਸਰਬਸੰਮਤੀ ਨਾਲ ਚੇਅਰਮੈਨ ਨਿਯੁਕਤ

ਨਰਾਇਣਗੜ੍ਹ, 17 ਜੂਨ (ਪੀ. ਸਿੰਘ)-ਵਣਜਾਰਾ ਸਮਾਜ ਸੁਧਾਰ ਅੰਬਾਲਾ ਦੀ ਇਕ ਬੈਠਕ ਨਰਾਇਣਗੜ੍ਹ ਦੇ ਅਰਾਮ ਘਰਚ ਹੋਈ, ਜਿਸ 'ਚ ਵਣਜਾਰਾ ਸਮਾਜ ਸੁਧਾਰ ਦੀ ਜ਼ਿਲ੍ਹਾ ਅੰਬਾਲਾ ਕਾਰਜਕਾਰਣੀ ਦੀ ਚੋਣ ਕੀਤੀ ਗਈ | ਜਿਸ 'ਚ ਸਰਬਸੰਮਤੀ ਨਾਲ ਮਲਕੀਤ ਸਿੰਘ ਗਣੌਲੀ ਨੂੰ ਚੇਅਰਮੈਨ, ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ 'ਤੇ ਖੂਨਦਾਨ ਕੈਂਪ ਲਗਾਇਆ

ਕੁਰੂਕਸ਼ੇਤਰ, 17 ਜੂਨ (ਜਸਬੀਰ ਸਿੰਘ ਦੁੱਗਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਮੈਂਬਰ ਜਥੇ. ਹਰਭਜਨ ਸਿੰਘ ਮਸਾਨਾ ਨੇ ਕਿਹਾ ਕਿ ਸ਼ਹੀਦੀ ਦਿਹਾੜੇ 'ਤੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੇ ਜੋ ਮਹਾਨ ਕੰਮ ਕੀਤਾ ਹੈ, ਉਸ 'ਤੇ ਹੋਰਨਾਂ ਨੂੰ ...

ਪੂਰੀ ਖ਼ਬਰ »

ਐਨ.ਸੀ.ਸੀ. ਕੈਡਿਟਾਂ ਨੂੰ ਦਿੱਤੀ ਟੈਂਟ ਲਾਉਣ ਦੀ ਸਿਖਲਾਈ

ਜਗਾਧਰੀ, 17 ਜੂਨ (ਜਗਜੀਤ ਸਿੰਘ)-ਹਰਿਆਣਾ-14 ਬਟਾਲੀਅਨ ਐਨ.ਸੀ.ਸੀ. ਯਮੁਨਾਨਗਰ ਵਲੋਂ ਪਿੰਡ ਚੂਹੜਪੁਰ 'ਚ ਸੰਚਾਲਿਤ 10 ਰੋਜ਼ਾ ਸਿਖਲਾਈ ਕੈਂਪ 'ਚ ਅੱਜ ਕੈਡੇਟਾਂ ਨੂੰ ਟੈਂਟ ਲਾਉਣ ਦੀ ਸਿਖਲਾਈ ਦਿੱਤੀ ਗਈ | ਟੈਂਟ ਲੱਗਣਾ ਜੰਗ 'ਚ ਮਹੱਮਵਪੂਰਨ ਭੂਮਿਕਾ ਨਿਭਾਉਂਦਾ ਹੈ | ਇਸ ਤੋਂ ...

ਪੂਰੀ ਖ਼ਬਰ »

ਖੂਨਦਾਨੀਆਂ ਦੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਇਸਮਾਈਲਾਬਾਦ, 17 ਜੂਨ (ਅਜੀਤ ਬਿਊਰੋ)-ਨੇੜਲੇ ਪਿੰਡ ਝਾਂਸਾ ਦੀ ਸਮਾਜ ਸੇਵੀ ਸੰਸਥਾ 'ਚ 'ਆਈ ਹੈਲਪ ਯੂ' ਸੁਸਾਇਟੀ ਵਲੋਂ ਖੂਨਦਾਨ ਕੈਂਪ ਲਾਇਆ ਗਿਆ | ਜੀ.ਐਮ.ਸੀ.ਐਚ. ਚੰਡੀਗੜ੍ਹ 'ਚ ਲੱਗੇ ਇਸ ਖੂਨਦਾਨ ਕੈਂਪ ਲਈ 80 ਖੂਨਦਾਨੀਆਂ ਨੂੰ 2 ਬੱਸਾਂ 'ਚ ਬਿਠਾ ਕੇ ਖੂਨਦਾਨ ਲਈ ਲਿਜਾਇਆ ...

ਪੂਰੀ ਖ਼ਬਰ »

ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਸੜਕਾਂ ਦਾ ਕੀਤਾ ਉਦਘਾਟਨ

ਯਮੁਨਾਨਗਰ, 17 ਜੂਨ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹੇ 'ਚ ਹਰ ਵਾਰਡ ਦਾ ਮੁਆਇਨਾ ਕਰਕੇ ਜ਼ਰੂਰੀ ਕੰਮ ਤੇਜ਼ੀ ਨਾਲ ਹੋ ਰਹੇ ਹਨ | ਪੂਰੇ ਸ਼ਹਿਰ 'ਚ ਆਧਾਨਿਕ ਮਸ਼ੀਨਰੀ ਕੰਮ ਕਰਦੀ ਨਜ਼ਰ ਆ ਰਹੀ ਹੈ | ਵੱਡੇ-ਵੱਡੇ ਨਾਲੇ ਬਣ ਰਹੇ ਹਨ, ਜਿਨ੍ਹਾਂ ਨਾਲ ਸ਼ਹਿਰ 'ਚੋਂ ਮੀਂਹ ਦੇ ਪਾਣੀ ...

ਪੂਰੀ ਖ਼ਬਰ »

ਸੂਬਾ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਦਿਵਿਆਂਗਾਂ ਦਾ ਧਰਨਾ ਖਤਮ ਕਰਵਾਇਆ

ਕੁਰੂਕਸ਼ੇਤਰ, 17 ਜੂਨ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਦਿਵਿਆਂਗਾਂ ਨਾਲ ਸਬੰਧਿਤ ਐਕਟ 2016 ਨੂੰ 15 ਅਗਸਤ ਤੋਂ ਲਾਗੂ ਕਰ ਦਿੱਤਾ ਜਾਵੇਗਾ ਅਤੇ ਦਿਵਿਆਂਗਾਂ ਦੀਆਂ ...

ਪੂਰੀ ਖ਼ਬਰ »

18 ਕਿੱਲੋ 300 ਗਰਾਮ ਪੋਸਤ ਸਮੇਤ 2 ਗਿ੍ਫ਼ਤਾਰ

ਸਿਰਸਾ, 17 ਜੂਨ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀ ਸੀ.ਆਈ.ਏ. ਸਿਰਸਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਸਕੂਟੀ 'ਤੇ ਸਵਾਰ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 18 ਕਿੱਲੋ 300 ਗਰਾਮ ਡੋਡਾ ਪੋਸਤ ਬਰਾਮਦ ਕੀਤਾ ਹੈ | ਸੀ.ਆਈ.ਏ. ਸਟਾਫ਼ ਦੇ ਉੱਪ ...

ਪੂਰੀ ਖ਼ਬਰ »

ਨਹਿਰ 'ਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ

ਫਤਿਹਾਬਾਦ, 17 ਜੂਨ (ਅਜੀਤ ਬਿਊਰੋ)-ਪਿੰਡ ਸਨਿਆਨਾ ਦੀ ਭਾਖੜਾ ਨਹਿਰ 'ਚ ਸਨਿਚਰਵਾਰ ਨੂੰ ਡੁੱਬੇ ਨੌਜਵਾਨ ਦੀ ਲਾਸ਼ ਗੋਰਖਪੁਰ ਦੇ ਨੇੜੇ ਤੋਂ ਬਰਾਮਦ ਹੋਈ | ਮਿ੍ਤਕ ਨੌਜਵਾਨ ਭਾਖੜਾ ਨਹਿਰ 'ਚ ਦਾਦੀ ਦਾ ਪੁੰਨਦਾਨ ਕਰਨ ਤੋਂ ਬਾਅਦ ਇਸਨਾਨ ਲਈ ਉੱਤਰਿਆ ਸੀ ਅਤੇ ਨਹਿਰ 'ਚ ਵਹਿ ...

ਪੂਰੀ ਖ਼ਬਰ »

ਕੈਂਪ 'ਚ ਸਾਧਕਾਂ ਨੂੰ ਕੀਤਾ ਸਨਮਾਨਿਤ

ਕੁਰੂਕਸ਼ੇਤਰ, 17 ਜੂਨ (ਜਸਬੀਰ ਸਿੰਘ ਦੁੱਗਲ)- ਭਾਰਤੀ ਯੋਗ ਸੰਸਥਾਨ ਦੀ ਜ਼ਿਲ੍ਹਾ ਸ਼ਹਿਰੀ ਵਲੋਂ ਸ਼ਹੀਦ ਭਗਤ ਸਿੰਘ ਪਾਰਕ 'ਚ ਮੁਫ਼ਤ ਯੋਗ ਕੈਂਪ ਲਾਇਆ ਗਿਆ | ਸੰਸਥਾਨ ਦੇ ਜ਼ਿਲ੍ਹਾ ਸਲਾਹਕਾਰ ਕੇ.ਕੇ. ਕੌਸ਼ਲ ਨੇ ਕਿਹਾ ਕਿ ਯੋਗ ਸਾਡੇ ਤਨ, ਮਨ ਅਤੇ ਬੁੱਧੀ ਨੂੰ ਤੰਦਰੁਸਤ ...

ਪੂਰੀ ਖ਼ਬਰ »

ਡੱੁਬ ਕੇ ਮਰਨ ਵਾਲੀ ਔਰਤ ਦੇ ਪ੍ਰੇਮੀ ਪਰਿਵਾਰ ਦੇ 5 ਮੈਂਬਰਾਂ ਵਿਰੁੱਧ ਮਾਮਲਾ ਦਰਜ

ਟੋਹਾਣਾ, 17 ਜੂਨ (ਗੁਰਦੀਪ ਸਿੰਘ ਭੱਟੀ)-ਵਿਧਾਨ ਸਭਾ ਹਲਕੇ ਦੇ ਪਿੰਡ ਢਾਣੀ ਸਾਂਚਲਾ ਦੀ 23 ਸਾਲਾ ਮੰਜੂਬਾਲਾ ਦੀ ਘਰ 'ਚ ਬਣੀ 10 ਫੁੱਟ ਡੂੰਘੀ ਹੌਦੀ 'ਚ ਡੁੱਬ ਕੇ ਮੌਤ ਹੋਣ 'ਤੇ ਭੂਨਾ ਪੁਲਿਸ ਨੇ ਮਿ੍ਤਕਾ ਦੇ ਭਰਾ ਅਨਿਲ ਦੀ ਸ਼ਿਕਾਇਤ 'ਤੇ ਮੰਜੂਬਾਲਾ ਦੇ ਪ੍ਰੇਮੀ ਕ੍ਰਿਸ਼ਨ ...

ਪੂਰੀ ਖ਼ਬਰ »

ਦਿੱਲੀ ਭਾਜਪਾ ਵਲੋਂ ਤਿ੍ਣਮੂਲ ਕਾਂਗਰਸ ਦਫ਼ਤਰ ਦੇ ਮੂਹਰੇ ਰੋਜ਼ਾਨਾ ਵਿਰੋਧ ਪ੍ਰਦਰਸ਼ਨ ਦਾ ਐਲਾਨ

ਨਵੀਂ ਦਿੱਲੀ, 17 ਜੂਨ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਹੈ ਕਿ ਬੰਗਾਲ 'ਚ ਸਹਿਯੋਗੀ ਪਾਰਟੀ ਵਰਕਰਾਂ 'ਤੇ ਸਰਕਾਰੀ ਸ਼ਹਿ 'ਤੇ ਹੋ ਰਹੇ ਹਮਲਿਆਂ ਦੇ ਕਾਰਨ ਦਿੱਲੀ ਭਾਜਪਾ ਦੇ ਵਰਕਰ ਕਾਫੀ ਦੁਖਦ ਮਹਿਸੂਸ ਕਰ ਰਹੇ ਹਨ ਅਤੇ ਇਸੇ ਦੇ ...

ਪੂਰੀ ਖ਼ਬਰ »

ਕੈਂਪ 'ਚ 170 ਲੋਕਾਂ ਨੇ ਕਰਵਾਈ ਸਿਹਤ ਜਾਂਚ

ਸਮਾਲਖਾ, 17 ਜੂਨ (ਅਜੀਤ ਬਿਊਰੋ)-ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂਨਗਰ ਵਲੋਂ ਕਰਵਾਏ ਜਾ ਰਹੇ ਸਮਾਜ ਸੇਵੀ ਕੰਮਾਂ ਤਹਿਤ ਪਿੰਡ ਚੁਲਕਾਨਾ ਦੇ ਬਾਬਾ ਲਕੀਸਰ ਮੰਦਿਰ 'ਚ ਮੈਡੀਕਲ ਕੈਂਪ ਮਾਨਵ ਕੇਂਦਰ ਸਮਾਲਖਾ ਦੇ ਸਹਿਯੋਗ ਨਾਲ ਲਾਇਆ ਗਿਆ | ਜਿਸ 'ਚ ਪਿੰਡ ਸਮੇਤ ...

ਪੂਰੀ ਖ਼ਬਰ »

ਹਨੇਰੀ 'ਚ ਬਿਜਲੀ ਦਾ ਖੰਭਾ ਡਿਗਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਡੱਬਵਾਲੀ, 17 ਜੂਨ (ਇਕਬਾਲ ਸਿੰਘ ਸ਼ਾਂਤ)-ਅੱਜ ਅਬੋਹਰ ਖੇਤਰ ਦੇ ਬਾਸ਼ਿੰਦੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਡੱਬਵਾਲੀ ਨੇੜਲੇ ਪਿੰਡ ਮੌਜਗੜ੍ਹ ਨੇੜੇ ਹਨੇਰੀ ਦੌਰਾਨ ਬਿਜਲੀ ਦਾ ਖੰਭਾ ਅਤੇ ਦਰੱਖਤ ਡਿੱਗਣ ਕਰ ਕੇ ਮੌਤ ਹੋ ਗਈ | ਹਾਦਸੇ 'ਚ ਮਿ੍ਤਕ ਦੀ ਪਤਨੀ ਨੂੰ ...

ਪੂਰੀ ਖ਼ਬਰ »

ਸ਼ਿਮਲਾ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਜਾਏ ਦੀਵਾਨ

ਸ਼ਿਮਲਾ, 17 ਜੂਨ (ਹਰਮਿੰਦਰ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਿਮਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਾਇਆ ਗਿਆ | ਇਸ ਮੌਕੇ ਇਕ ਵਿਸ਼ੇਸ਼ ਦੀਵਾਨ ਅੰਮਿ੍ਤ ਵੇਲੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਚੱਲਿਆ | ...

ਪੂਰੀ ਖ਼ਬਰ »

ਮਾਮੂ ਮਾਜਰਾ 'ਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਪਾਇਆ ਲੈਂਟਰ

ਕੁਰੂਕਸ਼ੇਤਰ/ਸ਼ਾਹਾਬਾਦ, 17 ਜੂਨ (ਜਸਬੀਰ ਸਿੰਘ ਦੁੱਗਲ)- ਪਿੰਡ ਮਾਮੂ ਮਾਜਰਾ 'ਚ ਗੁਰਦੁਆਰਾ ਸਿੰਘ ਸਭਾ ਦੀ ਉਸਾਰੀ ਜ਼ੋਰਾਂ ਨਾਲ ਚੱਲ ਰਹੀ ਹੈ | ਇਸੇ ਲੜੀ 'ਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਲੈਂਟਰ ਪਾਇਆ ਗਿਆ | ਪਿੰਡ ਵਾਸੀ ਸਿੱਖ ਸੰਗਤ ਤੋਂ ਇਲਾਵਾ ਲਾਗਲੇ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਾਏ

ਪਾਉਂਟਾ ਸਾਹਿਬ, 17 ਜੂਨ (ਹਰਬਖ਼ਸ਼ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਜਿਸ 'ਚ ਅੰਮਿ੍ਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਪ੍ਰਸਿੱਧ ਰਾਗੀ ਸਿੰਘ, ...

ਪੂਰੀ ਖ਼ਬਰ »

ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਸ਼ਹੀਦੀ ਦਿਹਾੜਾ

ਸਮਾਲਖਾ, 17 ਜੂਨ (ਅਜੀਤ ਬਿਊਰੋ)-ਸ੍ਰੀ ਅਰਜਨ ਦੇਵ ਜੀ ਦਾ 412ਵਾਂ ਸ਼ਹੀਦੀ ਦਿਹਾੜਾ ਸਮੂਹ ਸੰਗਤ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧ 'ਚ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਧਾਰਮਿਕ ਦੀਵਾਨ ਸਜਾਏ ਗਏ | ਜਿਸ 'ਚ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਨੇ ...

ਪੂਰੀ ਖ਼ਬਰ »

ਨਗਰਪਾਲਿਕਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੀਤਾ ਪ੍ਰਦਰਸ਼ਨ, ਸੌਾਪਿਆ ਮੰਗ ਪੱਤਰ

ਕੈਥਲ, 17 ਜੂਨ (ਅਜੀਤ ਬਿਊਰੋ)- ਨਗਰਪਾਲਿਕਾ ਕਰਮਚਾਰੀ ਸੰਘ ਹਰਿਆਣਾ ਜ਼ਿਲ੍ਹਾ ਕੈਥਲ ਦੇ ਕਰਮਚਾਰੀਆਂ ਨੇ ਪ੍ਰਧਾਨ ਸ਼ਿਵਚਰਨ ਦੀ ਪ੍ਰਧਾਨਗੀ 'ਚ ਜਵਾਹਰ ਪਾਰਕ ਕੈਥਲ 'ਚ ਇਕੱਠੇ ਹੋ ਕੇ ਸ਼ਹਿਰ 'ਚ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ 'ਤੇ ਜ਼ਿਲ੍ਹਾ ਮਾਲ ...

ਪੂਰੀ ਖ਼ਬਰ »

ਹੈਫ਼ੇਡ ਵਲੋਂ ਸੂਰਜਮੁਖੀ ਖ਼ਰੀਦ ਲਈ 19 ਤੋਂ 21 ਤੱਕ ਸ਼ਡਿਊਲ ਜਾਰੀ

ਅੰਬਾਲਾ ਸ਼ਹਿਰ, 17 ਜੂਨ (ਅਜੀਤ ਬਿਊਰੋ)- ਹੈਫ਼ੇਡ ਵਲੋਂ ਸੂਰਜਮੁਖੀ ਦੀ ਖ਼ਰੀਦ ਤਹਿਤ 19 ਤੋਂ 21 ਜੂਨ ਤੱਕ ਅੰਬਾਲਾ ਪ੍ਰਥਮ ਵਿਕਾਸ ਬਲਾਕ ਦੇ 19 ਪਿੰਡਾਂ ਦੇ ਕਿਸਾਨਾਂ ਦੀ ਸੂਰਜਮੁਖੀ ਸ਼ਹਿਰੀ ਅਨਾਜ ਮੰਡੀ 'ਚ ਖ਼ਰੀਦੀ ਜਾਵੇਗੀ | ਇਹ ਖ਼ਰੀਦ ਆੜ੍ਹਤੀਆਂ ਦੀ ਬਜਾਏ ਸਿੱਧੀ ...

ਪੂਰੀ ਖ਼ਬਰ »

ਵਿਧਾਨ ਸਭਾ ਸਪੀਕਰ ਕੰਵਰਪਾਲ ਗੁੱਜਰ ਨੇ ਸੜਕ ਅਤੇ ਨਾਲੀਆਂ ਦਾ ਕੀਤਾ ਉਦਘਾਟਨ

ਜਗਾਧਰੀ, 17 ਜੂਨ (ਜਗਜੀਤ ਸਿੰਘ)- ਵਿਧਾਨ ਸਭਾ ਸਪੀਕਰ ਕੰਵਰਪਾਲ ਗੁੱਜਰ ਨੇ ਜਗਾਧਰੀ ਦੇ ਵਾਰਡ-3 ਗੋਪਾਲ ਨਗਰ 'ਚ ਪ੍ਰਕਾਸ਼ ਚੌਕ ਤੋਂ ਹਨੂੰਮਾਨ ਗੇਟ ਤੱਕ 15 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਅਤੇ ਗੋਪਾਲ ਨਗਰ ਕਾਲੋਨੀ ਦੀਆਂ 6 ਲੱਖ 66 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਨਾਲ ਕੁੱਟਮਾਰ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ੀ ਕਾਬੂ

ਪਿਹੋਵਾ, 17 ਜੂਨ (ਅਜੀਤ ਬਿਊਰੋ)- ਥਾਣਾ ਪਿਹੋਵਾ ਪੁਲਿਸ ਨੇ ਬੀ.ਡੀ.ਪੀ.ਓ. ਦਫ਼ਤਰ 'ਚ ਬੀ.ਡੀ.ਪੀ.ਓ. ਨਾਲ ਕੁੱਟਮਾਰ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਵਾਲੇ 5 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਬੀ.ਡੀ.ਪੀ.ਓ ਪਿਹੋਵਾ ਰਾਜੇਸ਼ ਕੁਮਾਰ ਨੇ ਸ਼ਿਕਾਇਤ 'ਚ ਦੱਸਿਆ ਕਿ ...

ਪੂਰੀ ਖ਼ਬਰ »

ਪ੍ਰਵੀਨ ਚੌਧਰੀ ਨੇ ਮੁਸਲਿਮ ਸਮਾਜ ਨਾਲ ਮਿਲ ਕੇ ਮਨਾਈ ਈਦ

ਥਾਨੇਸਰ, 17 ਜੂਨ (ਅਜੀਤ ਬਿਊਰੋ)- ਨਰਕਾਤਾਰੀ ਰੋਡ 'ਤੇ ਈਦਗਾਹ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰਵੀਨ ਚੌਧਰੀ ਨੇ ਮੁਸਲਿਮ ਸਮਾਜ ਦੇ ਲੋਕਾਂ ਨਾਲ ਮਿਲ ਕੇ ਈਦ ਮਨਾਈ | ਉਨ੍ਹਾਂ ਕਿਹਾ ਕਿ ਤਿਉਹਾਰ ਸਾਰਿਆਂ ਦੇ ਸਾਂਝੇ ਹੁੰਦੇ ਹਨ | ਇਸ ਲਈ ਸਾਨੂੰ ਸਾਰੇ ...

ਪੂਰੀ ਖ਼ਬਰ »

ਵਿਧਾਇਕ ਨੇ ਮਿੰਨੀ ਸਕੱਤਰੇੇਤ ਦੇ ਤੀਜੇ ਬਲਾਕ ਅਤੇ ਸਰਸਵਤੀ ਪੁਲ ਦਾ ਰੱਖਿਆ ਨੀਂਹ ਪੱਥਰ

ਕੁਰੂਕਸ਼ੇਤਰ, 17 ਜੂਨ (ਜਸਬੀਰ ਸਿੰਘ ਦੁੱਗਲ)- ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੁਰੂਕਸ਼ੇਤਰ ਦੇ ਵਿਕਾਸ 'ਤੇ ਹਜ਼ਾਰਾਂ ਰੁਪਏ ਖ਼ਰਚ ਕਰਕੇ ਧਰਮ ਖੇਤਰ-ਕੁਰੂਕਸ਼ੇਤਰ ਦੀ ਕਿਸਮਤ ਬਦਲਣ ਦਾ ਕੰਮ ਕੀਤਾ ਹੈ | ਉਹ ਸਰਕਿਟ ਹਾਊਸ 'ਚ ਲੋਕ ਨਿਰਮਾਣ ...

ਪੂਰੀ ਖ਼ਬਰ »

1.9 ਕਿੱਲੋ ਗਾਂਜੇ ਸਮੇਤ ਇਕ ਗਿ੍ਫ਼ਤਾਰ

ਪਿਹੋਵਾ, 17 ਜੂਨ (ਅਜੀਤ ਬਿਊਰੋ)-ਪਿਹੋਵਾ ਪੁਲਿਸ ਨੇ ਇਕ ਕਿੱਲੋ 900 ਗ੍ਰਾਮ ਗਾਂਜੇ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ | ਥਾਣਾ ਪਿਹੋਵਾ ਦੇ ਸਹਾਇਕ ਸਬ ਇੰਸਪੈਕਟਰ ਹੰਸਰਾਜ ਅਤੇ ਹੈੱਡ ਕਾਂਸਟੇਬਲ ਵਿਨੋਦ ਕੁਮਾਰ ਦੀ ਟੀਮ ਥਾਣਾ ਖੇਤਰ 'ਚ ਗਸ਼ਤ ਕਰ ਰਹੀ ਸੀ | ਇਸ ਦੌਰਾਨ ...

ਪੂਰੀ ਖ਼ਬਰ »

'ਲੁਕਾ ਛੁਪੀ' ਨਾਟਕ ਨੇ ਸਮਾਜ 'ਚ ਫੈੈਲੇ ਅੰਧਵਿਸ਼ਵਾਸ 'ਤੇ ਮਾਰੀ ਸੱਟ

ਫਰੀਦਾਬਾਦ, 17 ਜੂਨ (ਅਜੀਤ ਬਿਊਰੋ)- ਹੁੱਡਾ ਕਨਵੈੱਨਸ਼ਨ ਸੈਂਟਰ ਸੈਕਟਰ-12 'ਚ ਚੱਲ ਰਹੇ ਸੰਭਾਰਿਆ ਥੀਏਟਰ ਫੈਸਟੀਵਲ 'ਚ ਚੌਥੇ ਦਿਨ ਥਰਡ ਬੇਲ ਅਤੇ ਸੰਭਾਰਿਆ ਫਾਊਾਡੇਸ਼ਨ ਵਲੋਂ 'ਲੁਕਾ ਛੁਪੀ' ਨਾਟਕ ਦੀ ਪੇਸ਼ਕਾਰੀ ਕੀਤੀ ਗਈ | ਨਾਟਕ ਦੇ ਜ਼ਰੀਏ ਕਲਾਕਾਰਾਂ ਨੇ ਸਮਾਜ 'ਚ ...

ਪੂਰੀ ਖ਼ਬਰ »

ਕੋਲਡ ਡਰਿੰਕ ਅਤੇ ਸਰ੍ਹੋਂ ਦੇ ਭਰੇ ਸੈਂਪਲ

ਜੀਂਦ, 17 ਜੂਨ (ਅਜੀਤ ਬਿਊਰੋ)- ਸਿਹਤ ਵਿਭਾਗ ਦੀ ਟੀਮ ਨੇ ਸਬਜ਼ੀ ਮੰਡੀ ਅਤੇ ਬੈਂਕ ਰੋਡ 'ਤੇ 5 ਦੁਕਾਨਾਂ ਤੋਂ ਕੋਲਡ ਡਰਿੰਕ, ਸਰ੍ਹੋਂ ਦੇ ਤੇਲ ਅਤੇ ਖੁਰਾਕ ਵਸਤਾਂ ਦੇ ਸੈਂਪਲ ਭਰੇ | ਸੈਂਪਲਾਂ ਨੂੰ ਜਾਂਚ ਲਈ ਲੈਬ ਭੇਜਿਆ ਜਾਵੇਗਾ | ਰਿਪੋਰਟ ਆਉਣ ਤੋਂ ਬਾਅਦ ਮਿਲਾਵਟ ਪਾਏ ਜਾਣ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX