ਤਾਜਾ ਖ਼ਬਰਾਂ


ਹੱਜ ਕਰਨ ਸਾਉਦੀ ਅਰਬ ਪਹੁੰਚੇ 1 ਲੱਖ 28 ਹਜ਼ਾਰ ਭਾਰਤੀ ਸ਼ਰਧਾਲੂ
. . .  4 minutes ago
ਨਵੀਂ ਦਿੱਲੀ, 18 ਅਗਸਤ - ਸਾਲਾਨਾ ਹਜ ਯਾਤਰਾ ਕਰਨ ਦੇ ਲਈ 1 ਲੱਖ 28 ਹਜ਼ਾਰ ਭਾਰਤੀ ਸ਼ਰਧਾਲੂ ਸਾਉਦੀ ਅਰਬ ਪਹੁੰਚੇ। ਸਰਕਾਰ ਨੇ ਇਸ ਸਾਲ ਹੱਜ ਕਮੇਟੀ ਰਾਹੀਂ ਕੁੱਲ 1,28,702 ਭਾਰਤੀ ਸ਼ਰਧਾਲੂਆਂ ਨੂੰ ਯਾਤਰਾ ਕਰਨ ਦੀ ਸਹੂਲਤ ਦਿੱਤੀ ...
ਏਸ਼ੀਅਨ ਖੇਡਾਂ 2018 ਦਾ ਉਦਘਾਟਨ ਸਮਾਰੋਹ : ਨੀਰਜ ਚੋਪੜਾ ਨੇ ਭਾਰਤੀ ਦਲ ਦੀ ਕੀਤੀ ਅਗਵਾਈ
. . .  32 minutes ago
ਨਵੀਂ ਦਿੱਲੀ, 18 ਅਗਸਤ- ਜਕਾਰਤਾ ਵਿਖੇ ਏਸ਼ੀਅਨ ਖੇਡਾਂ 2018 ਦੇ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਜੈਵਲਿਨ ਸੁਟਾਵਾਂ ਨੀਰਜ ਚੋਪੜਾ ਭਾਰਤੀ ਦਲ ਦੀ ਅਗਵਾਈ ਕਰ ਰਹੇ ਹਨ...
ਏਸ਼ੀਅਨ ਖੇਡਾਂ 2018 : ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਭਾਰਤੀ ਖਿਡਾਰੀਆਂ ਨੂੰ ਦਿੱਤੀਆਂ ਸ਼ੁੱਭ ਕਾਮਨਾਵਾਂ
. . .  57 minutes ago
ਨਵੀਂ ਦਿੱਲੀ, 18 ਅਗਸਤ - ਏਸ਼ੀਅਨ ਖੇਡਾਂ 2018 ਇੰਡੋਨੇਸ਼ੀਆ 'ਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ 'ਤੇ ਟਵੀਟ ਕਰਦਿਆਂ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ...
ਚਰਸ ਤਸਕਰ ਨੂੰ ਦਸ ਸਾਲ ਦੀ ਕੈਦ
. . .  about 1 hour ago
ਸੰਗਰੂਰ, 18 ਅਗਸਤ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਚਰਸ ਦੀ ਤਸਕਰੀ ਦੇ ਦੋਸ਼ 'ਚ ਮੁਹੰਮਦ ਅਫ਼ਜ਼ਲ ਵਾਸੀ ਮਲੇਰਕੋਟਲਾ ਨੂੰ ਦੱਸ ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਮਲੇਰਕੋਟਲਾ ਸਿਟੀ-2...
ਸੱਤ ਲੱਖ ਤੋਂ ਵੱਧ ਦੀ ਨਕਦੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਦੋ ਤਸਕਰ ਗ੍ਰਿਫ਼ਤਾਰ
. . .  about 1 hour ago
ਕਪੂਰਥਲਾ, 18 ਅਗਸਤ (ਅਮਰਜੀਤ ਸਧਾਣਾ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਿਸ ਨੇ 7 ਲੱਖ, 80 ਹਜ਼ਾਰ ਰੁਪਏ ਦੀ ਨਕਦੀ ਸਮੇਤ ਜੰਮੂ-ਕਸ਼ਮੀਰ ਤੋਂ ਆਏ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀ ਪੰਜਾਬ ਦੇ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਭਾਰਤ 82/3
. . .  about 1 hour ago
ਦਾਜ ਦੀ ਮੰਗ ਕਾਰਨ ਪਤਨੀ ਦੀ ਹੱਤਿਆ ਕਰਨ ਵਾਲੇ ਪਤੀ ਸਮੇਤ ਤਿੰਨ ਨੂੰ ਉਮਰ ਕੈਦ
. . .  1 minute ago
ਸੰਗਰੂਰ, 18 ਅਗਸਤ (ਧੀਰਜ ਪਸ਼ੌਰੀਆ)- ਜ਼ਿਲ੍ਹਾ ਸ਼ੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਲਹਿਰਾ ਥਾਣਾ ਵਿਖੇ 4 ਜੁਲਾਈ, 2017 ਨੂੰ ਦਰਜ ਦਾਜ ਹੱਤਿਆ ਦੇ ਇੱਕ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਮ੍ਰਿਤਕਾ ਦੇ ਪਤੀ ਗੁਰਵਿੰਦਰ ਸਿੰਘ, ਸੱਸ ਦਰਸ਼ਨ ਕੌਰ ਅਤੇ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ, ਲੋਕੇਸ਼ ਰਾਹੁਲ 23 ਦੌੜਾਂ ਬਣਾ ਕੇ ਆਊਟ
. . .  about 2 hours ago
ਪੰਜਾਬ ਤੋਂ ਕੇਰਲ ਲਈ ਭੇਜੀ ਗਈ ਰਾਹਤ ਸਮੱਗਰੀ
. . .  about 2 hours ago
ਲੁਧਿਆਣਾ, 18 ਅਗਸਤ- ਹੜ੍ਹ ਕਾਰਨ ਪ੍ਰਭਾਵਿਤ ਹੋਏ ਕੇਰਲ ਲਈ ਲੁਧਿਆਣਾ ਦੇ ਹਲਵਾੜਾ ਹਵਾਈ ਅੱਡੇ ਤੋਂ ਭੋਜਨ ਉਤਪਾਦਾਂ ਦੇ ਇੱਕ ਲੱਖ ਪੈਕੇਟ ਭੇਜੇ ਗਏ ਹਨ। ਇਨ੍ਹਾਂ ਉਤਪਾਦਾਂ 'ਚ ਪਾਣੀ ਦੀਆਂ ਬੋਤਲਾਂ, ਦੁੱਧ, ਬਿਸਕੁਟ ਅਤੇ ਖੰਡ ਸ਼ਾਮਲ ਹੈ। ਦੱਸ ਦਈਏ ਕਿ ਪੰਜਾਬ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਧਵਨ 35 ਦੌੜਾਂ ਬਣਾ ਕੇ ਆਊਟ
. . .  about 2 hours ago
ਜੇਕਰ ਦੋਹਾਂ ਪੰਜਾਬਾਂ ਦੀ ਸਰਹੱਦ ਨੂੰ ਖੋਲ੍ਹ ਦਿੱਤਾ ਜਾਵੇ ਤਾਂ 60 ਸਾਲਾਂ ਦੀ ਤਰੱਕੀ ਕੁਝ ਸਾਲਾਂ 'ਚ ਸੰਭਵ- ਸਿੱਧੂ
. . .  about 3 hours ago
ਇਸਲਾਮਾਬਾਦ, 18 ਅਗਸਤ- ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਰਮਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਮਗਰੋਂ ਇਸਲਾਮਾਬਾਦ 'ਚ ਇੱਕ ਪ੍ਰੈੱਸ ਕਾਰਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਤੋਜ ਸਿੰਘ...
ਜੇਕਰ ਦੋਹਾਂ ਪੰਜਾਬਾਂ ਦੀ ਸਰਹੱਦ ਨੂੰ ਖੋਲ੍ਹ ਦਿੱਤਾ ਜਾਵੇ ਤਾਂ 60 ਸਾਲਾਂ ਦੀ ਤਰੱਕੀ ਕੁਝ ਸਾਲਾਂ 'ਚ ਹੀ ਪੂਰੀ ਹੋ ਜਾਵੇਗੀ-ਸਿੱਧੂ
. . .  about 3 hours ago
ਨਕਲੀ ਦੁੱਧ ਮਾਮਲੇ 'ਚ ਪਟਿਆਲਾ ਪੁਲਿਸ ਵੱਲੋਂ ਵੱਡੇ ਖੁਲਾਸੇ
. . .  about 3 hours ago
ਪਟਿਆਲਾ, 18 ਅਗਸਤ - ਪਟਿਆਲਾ ਪੁਲਿਸ ਵੱਲੋਂ ਦੇਵੀਗੜ੍ਹ ਸਿੰਗਲਾ ਡੇਅਰੀ 'ਤੇ ਛਾਪੇਮਾਰੀ ਕਰਕੇ ਨਕਲੀ ਦੁੱਧ, ਪਨੀਰ ਤੇ ਘਿਉ ਬਰਾਮਦ ਕੀਤਾ ਗਿਆ ਸੀ। ਪੁਲਿਸ ਦੇ 2 ਦਿਨ ਰਿਮਾਂਡ 'ਚ ਕਈ ਵੱਡੇ ਖੁਲਾਸੇ ਹੋਏ ਹਨ, ਜਿਸ ਵਿਚ 15 ਹੋਰ ਦੁਕਾਨਦਾਰਾਂ ਦੇ ਨਾਮ ਸਾਹਮਣੇ ਆਏ...
ਕੌਫੀ ਅਨਨ ਦਾ ਹੋਇਆ ਦਿਹਾਂਤ
. . .  about 4 hours ago
ਵਾਸ਼ਿੰਗਟਨ, 18 ਅਗਸਤ - ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੌਫੀ ਅਨਨ ਦਾ 80 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਮਨੁੱਖਤਾ ਲਈ ਕੀਤੇ ਗਏ ਕਾਰਜਾਂ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ...
ਹੜ੍ਹ ਪ੍ਰਭਾਵਿਤ ਕੇਰਲ ਲਈ ਬਿਹਾਰ ਅਤੇ ਉੜੀਸਾ ਨੇ ਆਰਥਿਕ ਮਦਦ ਦੇਣ ਦਾ ਕੀਤਾ ਐਲਾਨ
. . .  about 4 hours ago
ਨਵੀਂ ਦਿੱਲੀ, 18 ਅਗਸਤ- ਹੜ੍ਹ ਕਾਰਨ ਪ੍ਰਭਾਵਿਤ ਹੋਏ ਕੇਰਲ ਲਈ ਬਿਹਾਰ ਅਤੇ ਉੜੀਸਾ ਸਰਕਾਰ ਨੇ ਵੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਰਾਹਤ ਫੰਡ 'ਚੋਂ 10 ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 4 hours ago
2 ਕਰੋੜ ਤੋਂ ਵੱਧ ਦੀ ਰਾਸ਼ੀ ਕਿਰਤੀਆਂ ਦੇ ਖਾਤੇ 'ਚ ਪਾਈ- ਬਲਬੀਰ ਸਿੱਧੂ
. . .  about 4 hours ago
ਹੁਣ ਮਾਰੀਸ਼ਸ ਦਾ ਸਭ ਤੋਂ ਵੱਡਾ ਸਾਈਬਰ ਟਾਵਰ ਕਹਾਏਗਾ 'ਅਟਲ ਬਿਹਾਰੀ ਵਾਜਪਾਈ ਟਾਵਰ'
. . .  about 5 hours ago
ਖੰਨਾ ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਦੇ ਸੱਤ ਮੈਂਬਰਾਂ ਨੂੰ ਕੀਤਾ ਕਾਬੂ
. . .  about 5 hours ago
ਕਰਨਾਟਕ 'ਚ ਹੜ੍ਹ ਕਾਰਨ 6 ਲੋਕਾਂ ਦੀ ਮੌਤ, ਨੁਕਸਾਨੇ ਗਏ ਕਈ ਘਰ
. . .  about 5 hours ago
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਾਸ ਦਾ ਹੋਇਆ ਰੋਕਾ
. . .  about 6 hours ago
ਹਰਿਆਣਾ ਨੇ ਕੇਰਲ ਨੂੰ 10 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਐਲਾਨ
. . .  about 7 hours ago
ਕੋਸਟਾ ਰੀਕਾ ਅਤੇ ਪਨਾਮਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 7 hours ago
ਹੜ੍ਹ ਕਾਰਨ ਤਬਾਹ ਹੋਏ ਕੇਰਲ ਲਈ ਮੋਦੀ ਨੇ 500 ਕਰੋੜ ਰੁਪਏ ਦੀ ਆਰਥਿਕ ਮਦਦ ਦਾ ਕੀਤਾ ਐਲਾਨ
. . .  about 7 hours ago
ਜਲੰਧਰ 'ਚ ਧਾਰਮਿਕ ਪ੍ਰੋਗਰਾਮ ਦੇ ਆਯੋਜਨ 'ਤੇ ਦੋ ਪੱਖਾਂ ਵਿਚਾਲੇ ਵਿਵਾਦ, ਭਾਰੀ ਪੁਲਿਸ ਬਲ ਮੌਕੇ 'ਤੇ ਮੌਜੂਦ
. . .  about 8 hours ago
ਸਿੱਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨਾਲ ਕੀਤੀ ਮੁਲਾਕਾਤ
. . .  about 8 hours ago
ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
. . .  about 8 hours ago
ਧਾਰਮਿਕ ਗ੍ਰੰਥਾਂ ਅਤੇ ਸੰਵਿਧਾਨ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਦੋ ਗ੍ਰਿਫ਼ਤਾਰ
. . .  about 8 hours ago
ਗੁਜਰਾਤ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ
. . .  about 9 hours ago
ਕੇਰਲਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਯੂ.ਏ.ਈ. ਵਲੋਂ ਕੀਤਾ ਜਾ ਰਿਹੈ ਕਮੇਟੀ ਦਾ ਗਠਨ
. . .  about 9 hours ago
ਭਾਰਤ ਤੇ ਇੰਗਲੈਂਡ ਵਿਚਾਲੇ ਤੀਸਰਾ ਟੈਸਟ ਮੈਚ ਅੱਜ ਤੋਂ
. . .  about 10 hours ago
ਇਮਰਾਨ ਖਾਨ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  about 10 hours ago
ਹੜ੍ਹ ਪ੍ਰਭਾਵਿਤ ਕੇਰਲ ਦਾ ਮੋਦੀ ਵਲੋਂ ਕੀਤਾ ਜਾਵੇਗਾ ਹਵਾਈ ਸਰਵੇਖਣ
. . .  about 10 hours ago
ਅੱਜ ਦਾ ਵਿਚਾਰ
. . .  about 11 hours ago
ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ ਦਰਜਨ ਭਰ ਲੋਕਾਂ ਖਿਲਾਫ ਮਾਮਲਾ ਦਰਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਹਾੜ ਸੰਮਤ 550
ਿਵਚਾਰ ਪ੍ਰਵਾਹ: ਰਣਨੀਤੀ ਕਿੰਨੀ ਵੀ ਖ਼ੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ ਚਰਚਿਲ
  •     Confirm Target Language  

ਜਲੰਧਰ

ਭਨਿ ਮûਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ¨ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ

ਜਲੰਧਰ, 17 ਜੂਨ (ਹਰਵਿੰਦਰ ਸਿੰਘ ਫੁੱਲ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ 'ਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਿਆਂ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਦੀਵਾਨਾਂ 'ਚ ਸੰਗਤਾਂ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ | ਸਮਾਗਮਾਂ ਦੌਰਾਨ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ |
ਗੁਰਦੁਆਰਾ ਸ੍ਰੀ ਗੁਰੁੂ ਸਿੰਘ ਸਭਾ ਮਾਡਲ ਟਾਊਨ
ਗੁਰਦੁਆਰਾ ਸ੍ਰੀ ਗੁਰੁੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਦੀਵਾਨ ਸ਼ਰਧਾ ਤੇ ਸਤਿਕਾਰ ਨਾਲ ਸਜਾਏ ਗਏ | ਇਸ ਮੌਕੇ ਭਾਈ ਸਤਨਾਮ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ, ਐਮ. ਜੀ. ਐਨ. ਪਬਲਿਕ ਸਕੂਲ ਤੇ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਇਸ ਸਮੇਂ ਗਿਆਨੀ ਅਜੀਤ ਸਿੰਘ ਰਤਨ, ਭਾਈ ਰਵਿੰਦਰ ਸਿੰੰਘ, ਬੀਬੀ ਅੰਮਿ੍ਤਪਾਲ ਕੌਰ, ਬੀਬੀ ਜਸਜੀਤ ਕੌਰ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਦੁਆਰਾ ਰਚਿਤ ਬਾਣੀ 'ਤੇ ਵਿਸਥਾਰ ਸਹਿਤ ਚਾਨਣਾ ਪਾਇਆ | ਇਸ ਮੌਕੇ ਛਾਉਣੀ ਹਲਕੇ ਦੇ ਵਿਧਾਇਕ ਪਰਗਟ ਸਿੰਘ, ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਤੇ ਵਿਧਾਇਕ ਸ਼ੁਸ਼ੀਲ ਕੁਮਾਰ ਰਿੰਕੂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਮਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਸੁਰਜੀਤ ਸਿੰਘ ਅਰੋੜਾ, ਕੁਲਤਾਰਨ ਸਿੰਘ ਅਨੰਦ, ਜੋਗਿੰਦਰ ਸਿੰਘ, ਡਾ: ਐਚ. ਐਮ. ਹੁਰੀਆ, ਗਗਨਦੀਪ ਸਿੰਘ ਸੇਠੀ ਹਾਜ਼ਰ ਸਨ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਮੇਨ ਸੜਕ 'ਤੇ ਠੰਢੇ-ਮਿੱਠੇ ਜਲ ਦੀ ਸੇਵਾ ਸਵੇਰੇ 8 ਵਜੇ ਤੋਂ ਨਿਰੰਤਰ ਚੱਲਦੀ ਰਹੀ |
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਗਲੀ ਨੰ. 7 ਵਿਖੇ ਸ਼ਹੀਦੀ ਜੋੜ ਮੇਲਾ ਸ਼ਰਧਾ ਨਾਲ ਕਰਵਾਇਆ ਗਿਆ | ਜਿਸ 'ਚ ਭਾਈ ਬੇਅੰਤ ਸਿੰਘ ਦੂਖ ਨਿਵਾਰਨ ਲੁਧਿਆਣਾ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ | ਰਾਤ ਦੇ ਦੀਵਾਨ 'ਚ ਪਿ੍ੰਸੀਪਲ ਬਲਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ ਵਾਲਿਆ ਨੇ ਗੁਰਮਤਿ ਵਿਚਾਰਾਂ ਦੁਆਰਾ ਗੁਰ ਇਤਿਹਾਸ 'ਤੇ ਚਾਣਨਾ ਪਾਇਆ ਤੇ ਦਿਲਬਾਗ ਸਿੰਘ ਗੁਰਦਾਸਪੁਰੀ ਦੇ ਰਾਗੀ ਜਥੇ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਈਸ਼ਰ ਸਿੰਘ ਪ੍ਰਧਾਨ, ਪਰਮਿੰਦਰ ਸਿੰਘ ਡਿੰਪੀ ਜਨਰਲ ਸਕੱਤਰ, ਜਤਿੰਦਰ ਸਿੰਘ ਖ਼ਾਲਸਾ ਖਜਾਨਚੀ, ਗੁਰਚਰਨ ਸਿੰਘ ਬਾਗਾਂ ਵਾਲੇ, ਚਰਨਜੀਤ ਸਿੰਘ, ਰਜਿੰਦਰ ਸਿੰਘ ਬੇਦੀ, ਬਲਜੀਤ ਸਿੰਘ ਸੇਠੀ, ਬਲਬੀਰ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਗੁਰਮਿੰਦਰ ਸਿੰਘ, ਮਨਿੰਦਰਪਾਲ ਸਿੰਘ, ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰੀ |
ਗੁਰਦੁਆਰਾ ਨੌਵੀਂ ਪਾਤਿਸ਼ਾਹੀ (ਦੂਖ ਨਿਵਾਰਨ)
ਗੁਰਦੁਆਰਾ ਨੌਵੀਂ ਪਾਤਸ਼ਾਹੀ (ਦੁਖ ਨਿਵਾਰਨ) ਗੁਰੂ ਤੇਗ ਬਹਾਦਰ ਨਗਰ ਵਿਖੇ ਵੀ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਭਾਈ ਸਤਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਵਿੰਦਰ ਸਿੰਘ ਤੋਂ ਇਲਾਵਾ ਇਸਤਰੀ ਸਤਿਸੰਗ ਸਭਾ ਦੀਆਂ ਮੈਂਬਰਾਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਨੇ ਗੁਰਮਤਿ ਵਿਚਾਰਾਂ ਨਾਲ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਵਿਸਥਾਰ ਪੂਰਵਕ ਚਾਣਨਾ ਪਾਇਆ | ਇਸ ਮੌਕੇ ਮਨਜੀਤ ਸਿੰਘ ਠੁਕਰਾਲ, ਮਹਿੰਦਰ ਸਿੰਘ ਬਾਜਵਾ, ਕੰਵਲਜੀਤ ਸਿੰਘ ਟੋਨੀ, ਕੰਵਲਜੀਤ ਸਿੰਘ ਜਨਰਲ ਸਕੱਤਰ, ਪਰਮਜੀਤ ਸਿੰਘ ਕਾਨਪੁਰੀ, ਭੁਪਿੰਦਰ ਸਿੰਘ ਭਿੰਦਾ, ਦਲਜੀਤ ਸਿੰਘ ਗਾਬਾ, ਪਰਮਜੀਤ ਸਿੰਘ ਪਹਿਲਵਾਨ, ਜੋਗਿੰਦਰ ਸਿੰਘ ਲਾਇਲਪੁਰੀ, ਹਰਦੀਪ ਸਿੰਘ ਲਾਡੀ, ਹਰਜੀਤ ਸਿੰਘ ਕਾਹਲੋਂ ਤੋਂ ਇਲਾਵਾ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰੀ |
ਗੁਰਦੁਆਰਾ ਅੱਡਾ ਹੁਸ਼ਿਆਰਪੁਰ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ ਵਿਖੇ ਵੀ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਦੀਵਾਨਾਂ 'ਚ ਭਾਈ ਯਸ਼ਪਾਲ ਸਿੰਘ, ਭਾਈ ਲਖਵਿੰਦਰ ਸਿੰਘ ਤੇ ਬੀਬੀ ਭਾਨੀ ਜੀ ਗੁਰਮਤਿ ਸੰਗੀਤ ਅਕੈਡਮੀ ਦੇ ਬੱਚਿਆਂ ਨੇ ਗੁਰਬਾਣੀ ਕੀਤਰਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਅੰਮਿ੍ਤਪਾਲ ਸਿੰਘ ਭਾਟੀਆ, ਮੱਖਣ ਸਿੰਘ ਜਨਰਲ ਸਕੱਤਰ, ਬੂਟਾ ਸਿੰਘ ਖਜਾਨਚੀ, ਸਰਦਾਰਾ ਸਿੰਘ ਮੱਕੜ, ਦੀਦਾਰ ਸਿੰਘ ਵਿਰਦੀ, ਸਤਬੀਰ ਸਿੰਘ ਬਾਬਾ, ਮਨਮਹਿੰਦਰ ਸਿੰਘ ਸੰਦਲ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕੀਤਾ |
ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ
ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਵੀ ਸ਼ਹੀਦੀ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਚੇਅਰਮੈਨ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਭਾਈ ਸਰਬਜੀਤ ਸਿੰਘ ਟਾਂਡੇ ਵਾਲਿਆ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ, ਡਾ: ਧਰਮ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਗੁਰਮਤਿ ਵਿਚਾਰਾਂ ਦੁਆਰਾਂ ਸੰਗਤ ਨੂੰ ਨਿਹਾਲ ਕੀਤਾ |
ਇਸ ਮੌਕੇ ਸੁਰਜੀਤ ਸਿੰਘ ਚੀਮਾ, ਹਰਜੀਤ ਸਿੰਘ ਐਡਵੋਕੇਟ, ਗੁਰਬਚਨ ਸਿੰਘ ਕਾਲੜਾ, ਦਵਿੰਦਰ ਸਿੰਘ ਰਹੇਜਾ, ਕੁਲਵੰਤ ਵੀਰ ਸਿੰਘ ਕਾਲੜਾ, ਗੁਰਜੀਤ ਸਿੰਘ ਪੋਪਲੀ, ਪਰਮਜੀਤ ਸਿੰਘ ਨੈਨਾ, ਚਰਨਜੀਤ ਸਿੰਘ ਸਰਾਫ, ਚਰਨਜੀਤ ਸਿੰਘ ਲੁਬਾਣਾ, ਰਸ਼ਪਾਲ ਸਿੰਘ, ਗੁਰਬਖ਼ਸ਼ ਸਿੰਘ ਕਿੱਟੂ ਤੋਂ ਇਲਾਵਾ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰੀ | ਸਟੇਜ ਸਕੱਤਰ ਦੀ ਸੇਵਾ ਇੰਦਰਪਾਲ ਸਿੰਘ ਵਲੋਂ ਨਿਭਾਈ ਗਈ |
ਗੁਰਦੁਆਰਾ ਇੰਡਸਟਰੀਅਲ ਏਰੀਆ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟਰੀਅਲ ਏਰੀਆ ਜਲੰਧਰ ਵਿਖੇ ਵੀ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਦੀਵਾਨਾਂ 'ਚ ਭਾਈ ਲਖਮੋਹਨ ਸਿੰਘ, ਬੀਬੀ ਜਗਜੀਤ ਕੌਰ ਖ਼ਾਲਸਾ ਲੁਧਿਆਣੇ ਵਾਲਿਆ ਦੇ ਰਾਗੀ ਜਥੇ ਤੋਂ ਇਲਾਵਾ ਇਸਤਰੀ ਸਤਿਸੰਗ ਸਭਾ ਦੀਆਂ ਮੈਂਬਰ ਬੀਬੀਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਲਗਾਇਆ ਗਿਆ, ਜਿਸ 'ਚ 410 ਮਰੀਜ਼ਾਂ ਨੇ ਲਾਭ ਉਠਾਇਆ | ਜਾਂਚ ਉਪਰੰਤ 'ਚੋਂ 168 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆ ਤੇ 62 ਮਰੀਜ਼ਾਂ ਨੂੰ ਆਪ੍ਰੇਸ਼ਨ ਵਾਸਤੇ ਚੁਣਿਆ ਗਿਆ | ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਸੈਣੀ ਤੇ ਭਪਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਅੱਖਾਂ ਦੀ ਜਾਂਚ ਕਰਨ ਉਪਰੰਤ ਜ਼ਰੂਰਤਮੰਦ ਮਰੀਜ਼ਾਂ ਦੇ ਆਪ੍ਰੇਸ਼ਨ ਬਿਨਾਂ ਟਾਂਕੇ ਦੇ ਕੀਤੇ ਜਾਣਗੇ ਅਤੇ ਲੈਨਜ਼ ਪਾਏ ਜਾਣਗੇ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੇ ਰਹਿਣ ਸਹਿਣ ਤੇ ਖਾਣ ਪੀਣ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾਵੇਗਾ | ਇਸ ਮੌਕੇ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਿਜ ਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਸਰਬਜੀਤ ਸਿੰਘ ਵਿਰਦੀ, ਨਰਿੰਦਰ ਸਿੰਘ ਸੈਣੀ, ਅੰਮਿ੍ਤਪਾਲ ਸਿੰਘ ਐਡਵੋਕੇਟ, ਕੁਲਵਿੰਦਰਜੀਤ ਸਿੰਘ, ਜਸਵੰਤ ਸਿੰਘ, ਗੁਰਮੇਲ ਸਿੰਘ ਸੈਣੀ, ਬਲਜੀਤ ਸਿੰਘ, ਹਰਵਿੰਦਰ ਸਿੰਘ ਨਾਗੀ ਤੇ ਲੱਕੀ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜਰੀ ਭਰੀ |
ਗੁਰਦੁਆਰਾ ਪ੍ਰੀਤ ਨਗਰ ਸੋਢਲ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਜਲੰਧਰ ਵਿਖੇ ਵੀ ਸ਼ਹੀਦੀ ਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਭਾਈ ਗੁਰਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਰਵਿੰਦਰ ਸਿੰਘ, ਭਾਈ ਜਸਵੀਰ ਸਿੰਘ (ਅਖੰਡ ਕੀਰਤਨੀ ਜਥਾ), ਭਾਈ ਨਿਰਮਲ ਸਿੰਘ ਮਕਤਸਰ ਸਾਹਿਬ ਵਾਲੇ ਤੇ ਭਾਈ ਜਸਦੇਵ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ |ਆਦਮਪੁਰ, 17 ਜੂਨ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਦਮਪੁਰ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਸਿੰਘ ਸਭਾ ਮੁਹੱਲਾ ਜੱਟਾਂ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਲਗਭਗ ਪਿਛਲੇ 40 ਦਿਨਾਂ ਤੋਂ ਰੋਜਾਨਾ ਅੰਮ੍ਰਿਤ ਵੇਲੇ ਚੱਲ ਰਹੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਅਤੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਭਾਈ ਕੁਲਵੰਤ ਸਿੰਘ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ, ਕਥਾ-ਕੀਰਤਨ ਨਾਲ ਜੋੜਿਆ। ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਮੁਹੱਲਾ ਸੱਗਰਾਂ ਵਿਖੇ ਵੀ ਸ਼ਹੀਦੀ ਪੁਰਬ ਸਬੰਧੀ ਰਾਤ ਦੇ ਦੀਵਾਨ ਸਜਾਏ ਗਏ, ਜਿਸ ਦੌਰਾਨ ਭਾਈ ਦਲਜੀਤ ਸਿੰਘ ਅਤੇ ਭਾਈ ਕੁਲਵੰਤ ਸਿੰਘ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਰਜੀਤ ਸਿੰਘ, ਮਾ. ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਕਰਵਲ, ਗਗਨਦੀਪ ਸਿੰਘ, ਜਗਤਾਰ ਸਿੰਘ, ਮਨਜੀਤ ਸਿੰਘ, ਗੁਰਦੀਪ ਸਿੰਘ, ਇੰਦਰਪਾਲ ਸਿੰਘ, ਤਰਨਜੋਤ ਸਿੰਘ, ਪ੍ਰਿਤਪਾਲ ਸਿੰਘ ਖਾਲਸਾ, ਸਤਪਾਲ ਸਿੰਘ ਭਾਰਜ, ਰਜਿੰਦਰ ਸਿੰਘ ਰਾਜਸ, ਹਰਪ੍ਰੀਤ ਸਿੰਘ ਰਾਜਸ, ਰਵਿੰਦਰ ਸਿੰਘ ਬਿੱਟੂ, ਜਰਨੈਲ ਸਿੰਘ, ਬਲਦੀਪ ਸਿੰਘ, ਤਰਨਜੀਤ ਸਿੰਘ, ਬੀਬੀ ਜੀਵਨ ਕੌਰ, ਬੀਬੀ ਗੁਰਦੀਪ ਕੌਰ ਖਾਲਸਾ, ਬੀਬੀ ਕੁਲਵਿੰਦਰ ਕੌਰ, ਸਤਿੰਦਰ ਕੌਰ, ਇੰਦਰਜੀਤ ਕੌਰ, ਬੀਬੀ ਮਨਪ੍ਰੀਤ ਕੌਰ ਖਾਲਸਾ, ਭਵਨਪ੍ਰੀਤ ਕੌਰ ਖਾਲਸਾ, ਕਾਕਾ ਗੁਰਨੂਰ ਸਿੰਘ, ਪਰਮਜੋਤ ਸਿੰਘ ਸਿੱਦਕ ਤੇ ਹੋਰ ਸੰਗਤਾਂ ਨੇ ਗੁਰੂ ਘਰ 'ਚ ਹਾਜ਼ਰੀ ਭਰੀ।
ਲੋਹੀਆਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
ਲੋਹੀਆਂ ਖਾਸ, (ਗੁਰਪਾਲ ਸਿੰਘ ਸ਼ਤਾਬਗੜ੍ਹ)-ਗੁਰਦੁਆਰਾ ਸਾਹਿਬ ਬਜ਼ਾਰ ਵਾਲਾ ਲੋਹੀਆਂ ਖਾਸ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਗੁ: ਪ੍ਰਬੰਧਕ ਕਮੇਟੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਭਾਈ ਗੁਰਦਾਸ ਜੀ ਨੌਜਵਾਨ ਸੇਵਕ ਸਭਾ ਦੇ ਸਹਿਯੋਗ ਨਾਲ ਆਰੰਭ ਹੋਏ 40 ਪਾਠਾਂ ਦੀ ਲੜੀ ਸੰਪੂਰਨ ਹੋਈ। ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਣਜੀਤ ਸਿੰਘ ਤੇ ਸੁਸਾਇਟੀ ਦੀਆਂ ਬੀਬੀਆਂ ਵਲੋਂ ਸ਼ਬਦ ਗਾਇਨ ਕੀਤੇ ਗਏ। ਉਪਰੰਤ ਨੌਜਵਾਨ ਸਭਾ ਦੇ ਸੇਵਾਦਾਰਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਤੇ ਕੜਾਹ ਛੋਲਿਆਂ ਦਾ ਪ੍ਰਸ਼ਾਦਿ ਵੀ ਵਰਤਾਇਆ ਗਿਆ। ਸਮਾਗਮ ਦੌਰਾਨ ਸੰਥਿਆ ਲੈਣ ਵਾਲੇ ਤੇ ਅੰਮ੍ਰਿਤ ਛਕਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁ: ਸਾਹਿਬ ਦੇ ਪ੍ਰਧਾਨ ਤੀਰਥ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ ਪਨੇਸਰ, ਕਸ਼ਮੀਰ ਸਿੰਘ ਕੈਸ਼ੀਅਰ, ਮਾ. ਪਪਰਮਿੰਦਰ ਸਿੰਘ ਪ੍ਰਧਾਨ ਭਾਈ ਗੁਰਦਾਸ ਜੀ ਨੌਜਵਾਨ ਸੇਵਕ ਸਭਾ, ਠੇਕੇਦਾਰ ਮੁਖਤਿਆਰ ਸਿੰਘ ਪ੍ਰਧਾਨ ਰਾਮਗੜ੍ਹੀਆ ਸਭਾ, ਜਸਵੰਤ ਸਿੰਘ ਪ੍ਰਧਾਨ ਨਾਮਦੇਵ ਸਭਾ, ਗੋਪਾਲ ਸਿੰਘ, ਬੀਬੀ ਇੰਦਰਜੀਤ ਕੌਰ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਬਾਬਾ ਮੰਗਲ ਸਿੰਘ, ਕੁਲਵੰਤ ਸਿੰਘ, ਮਨਜਿੰਦਰ ਸਿੰਘ, ਬਲਵਿੰਦਰ ਕੌਰ, ਭਜਨ ਕੌਰ, ਮਨਜੀਤ ਕੌਰ, ਹਰਜੀਤ ਕੌਰ, ਦਲਜੀਤ ਕੌਰ, ਜਸਵਿੰਦਰ ਕੌਰ, ਰੁਪਿੰਦਰ ਕੌਰ ਸਮੇਤ ਵੱਡੀ ਗਿੱਣਤੀ 'ਚ ਬੀਬੀਆਂ ਤੇ ਬੱਚੇ ਹਾਜ਼ਰ ਸਨ।
ਇਸੇ ਤਰ੍ਹਾਂ ਗੁਰਦੁਆਰਾ ਕਲਗੀਧਰ ਸਾਹਿਬ ਗੁਰੂ ਨਾਨਕ ਕਾਲੋਨੀ ਲੋਹੀਆਂ ਖਾਸ ਵਿਖੇ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰੂੁ ਨਾਨਕ ਕਾਲੋਨੀ ਵਲੋਂ ਚਲਦੇ ਪਾਠਾਂ ਦੀ ਲੜੀ ਸੰਪੂਰਨ ਕੀਤੀ ਗਈ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬਲਵਿੰਦਰ ਸਿੰਘ ਅਤੇ ਬੀਬੀਆਂ ਵਲੋਂ ਸ਼ਬਦ ਗਾਇਨ ਕਰਦੇ ਹੋਏ ਗੁਰੂ ਸਹਿਬਾਨ ਨੂੰ ਯਾਦ ਕੀਤਾ। ਇਸ ਮੌਕੇ ਨਵੇਂ ਉੱਭਰ ਰਹੇ ਕਥਾ ਵਾਚਕ ਭਾਈ ਹਰਪ੍ਰੀਤ ਸਿੰਘ ਲੋਹੀਆਂ ਵਲੋਂ ਕਥਾ ਪ੍ਰਵਾਹ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ, ਕੌਂਸਲਰ ਬਲਦੇਵ ਸਿੰਘ ਧੰਜੂ, ਅਮਰਦੀਪ ਸਿੰਘ ਖਜ਼ਾਨਚੀ, ਕਰਮਜੀਤ ਸਿੰਘ, ਕਰਨੈਲ ਸਿੰਘ ਥਿੰਦ, ਦਰਸ਼ਨ ਸਿੰਘ, ਜਰਨੈਲ ਸਿੰਘ ਥਿੰਦ, ਜਸਵਿੰਦਰ ਸਿੰਘ ਜੋਸਨ, ਬਲਵੰਤ ਸਿੰਘ ਆੜਤੀਆ, ਗੁਰਮੇਲ ਸਿੰਘ, ਦਰਸ਼ਨ ਸਿੰਘ ਗਿੱਦੜ ਪਿੰਡੀ, ਬਲਵੀਰ ਸਿੰਘ, ਗੁਰਨਾਮ ਸਿੰਘ, ਭਾਈ ਹਰਜਿੰਦਰ ਸਿੰਘ, ਅਜੀਤ ਸਿੰਘ, ਸੰਤੋਖ ਸਿੰਘ ਧੰਜੂ, ਬਲਕਾਰ ਸਿੰਘ ਧੰਜੂ, ਰੇਸ਼ਮ ਸਿੰਘ ਟੁਰਨਾ, ਸਵਰਨ ਸਿੰਘ ਨੰਢਾ, ਜੋਗਿੰਦਰ ਸਿੰਘ, ਨਿਰਮਲ ਸਿੰਘ, ਇਕਬਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਬੱਚੇ ਹਾਜ਼ਰ ਸਨ।
ਮਹਿਤਪੁਰ 'ਚ ਸਮਾਗਮ
ਮਹਿਤਪੁਰ, (ਰੰਧਾਵਾ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਕਸਬਾ ਮਹਿਤਪੁਰ ਦੀਆਂ ਸੰਗਤਾਂ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਭਾਈ ਜਵਾਹਰ ਸਿੰਘ ਮਹਿਤਪੁਰ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਪਰਸੋਂ ਤੋਂ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਜਾਪ ਉਪਰੰਤ ਗਿਆਨੀ ਅਮਨਦੀਪ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਦੀ ਸੇਵਾ ਨਿਭਾਈ। ਵਿਸ਼ੇਸ਼ ਸੱਦੇ 'ਤੇ ਪੁੱਜੇ ਗਿਆਨੀ ਪ੍ਰਗਟ ਸਿੰਘ ਰੌਲੀ ਵਾਲੇ ਦੇ ਜਥੇ ਨੇ ਕੀਰਤਨ ਰਾਹੀਂ ਅੱਜ ਦੇ ਸ਼ਹੀਦੀ ਸਾਕੇ ਦੀ ਲਾਸਾਨੀ ਗਾਥਾ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਇਸ ਮੌਕੇ ਇਕਬਾਲ ਸਿੰਘ ਸੰਧੂ ਪ੍ਰਧਾਨ, ਮਹਿੰਦਰਪਾਲ ਸਿੰਘ ਭਾਟੀਆ ਸਕੱਤਰ, ਜੋਗਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਢਿੱਲੋਂ ਨੰਬਰਦਾਰ, ਜੋਗਿੰਦਰ ਸਿੰਘ ਮਣਕੂ, ਲਖਵਿੰਦਰ ਸਿੰਘ ਬੱਗਾ, ਸਵਰਨ ਸਿੰਘ ਫੌਜੀ, ਨੌਨਿਹਾਲ ਸਿੰਘ ਮਣਕੂ, ਗੁਰਮੀਤ ਸਿੰਘ ਨਾਮਧਾਰੀ, ਮੱਖਣ ਸਿੰਘ, ਕੰਵਲਜੀਤ ਸਿੰਘ ਭਾਟੀਆ ਆਦਿ ਹਾਜ਼ਰ ਸਨ।
ਗੁ: ਤਾਲ ਵਾਲਾ ਸਾਹਿਬ ਵਿਖੇ ਸ਼ਹੀਦੀ ਦਿਹਾੜਾ ਮਨਾਇਆ
ਕਿਸ਼ਨਗੜ੍ਹ, (ਹਰਬੰਸ ਸਿੰਘ ਹੋਠੀ)-ਪਾਤਿਸ਼ਾਹੀ ਸੱਤਵੀਂ ਗੁ: ਤਾਲ ਵਾਲਾ ਸਾਹਿਬ ਪਿੰਡ ਰਾਏਪੁਰ ਰਸੂਲਪੁਰ ਵਿਖੇ ਗੁ: ਤਾਲਾ ਵਾਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਉਕਤ ਸ਼ਹੀਦੀ ਦਿਹਾੜੇ ਸਬੰਧੀ ਨਿਰੰਤਰ ਚੱਲ ਰਹੀਆਂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਉਣ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਜਿਸ ਦੌਰਾਨ ਹਰਿ ਰਾਇ ਸੇਵਕ ਦਲ ਬੀਬੀਆਂ ਦੇ ਜਥੇ, ਭਾਈ ਚਰਨਜੀਤ ਸਿੰਘ ਆਦਿ ਕੀਰਤਨੀ ਜਥਿਆਂ ਤੋਂ ਇਲਾਵਾ ਗਿਆਨੀ ਗੁਲਜ਼ਾਰ ਸਿੰਘ ਗੁਲਸ਼ਨ ਦੇ ਢਾਡੀ ਜਥੇ ਵਲੋਂ ਕੀਰਤਨ ਦੇ ਜੀਵਨ ਸਾਖ਼ੀਆਂ ਸੁਣਾਈਆਂ ਗਈਆਂ। ਇਸ ਮੌਕੇ ਜਥੇ: ਮਨਜੀਤ ਸਿੰਘ, ਜਥੇ: ਸੁਖਜਿੰਦਰ ਸਿੰਘ, ਭਾਈ ਅਮਰੀਕ ਸਿੰਘ, ਹਰਜਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਚਰਨਜੀਤ ਸਿੰਘ, ਰਣਜੀਤ ਸਿੰਘ ਰਾਣਾ, ਜਸਵੀਰ ਸਿੰਘ, ਦਲਜੀਤ ਸਿੰਘ, ਕਾਲਾ ਪ੍ਰਧਾਨ, ਅਮਰਪ੍ਰੀਤ ਮਾਮੂ, ਹਰਵਿੰਦਰ ਮਾਨੀ, ਗੁਰਚੇਤਨ ਸਿੰਘ, ਸਰਬਜੀਤ ਸਾਬੀ, ਅਮਰਜੀਤ ਸਿੰਘ, ਹਰੀ ਸਿੰਘ, ਕੁਲਦੀਪ ਸਿੰਘ, ਪਿਆਰਦੀਪ ਸਿੰਘ ਪਾਰੀ, ਜਸਵਿੰਦਰ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ, ਮਾ: ਸੁਮਿੱਤਰ ਸਿੰਘ, ਏ. ਐਸ. ਆਈ. ਸੰਤੋਖ ਸਿੰਘ ਵਿਜੀਲੈਂਸ, ਗੁਰਜੀਤ ਸਿੰਘ ਤੇ ਅਮਰਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਸੰਗਤਾਂ ਭਾਰੀ ਗਿਣਤੀ 'ਚ ਹਾਜ਼ਰ ਸਨ। ਉਕਤ ਸਮਾਗਮ ਦੌਰਾਨ ਮੰਚ ਸੰਚਾਲਕ ਦੀਆਂ ਸੇਵਾਵਾਂ ਭਾਈ ਅਮਰੀਕ ਸਿੰਘ ਖ਼ਾਲਸਾ ਵਲੋਂ ਬਾਖ਼ੂਬੀ ਨਿਭਾਈਆਂ ਗਈਆਂ ਅਤੇ ਪ੍ਰਬੰਧਕਾਂ ਵਲੋਂ ਸਨਮਾਨਯੋਗ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਗੁਰੂ ਦਾ ਲੰਗਰ ਤੇ ਛਬੀਲਾਂ ਅਤੁੱਟ ਵਰਤਾਈਆਂ ਗਈਆਂ।
ਜੰਡੂਸਿੰਘਾ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲਾ ਕਰਵਾਇਆ
ਚੁਗਿੱਟੀ/ਜੰਡੂਸਿੰਘਾ, (ਨਰਿੰਦਰ ਲਾਗੂ)-ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਿੰਡ ਜੰਡੂ ਸਿੰਘਾ ਵਿਖੇ ਸੰਗਤਾਂ ਵਲੋਂ ਸਾਲਾਨਾ ਸ਼ਹੀਦੀ ਜੋੜ ਮੇਲਾ ਬਾਬਾ ਅਮਰ ਸਿੰਘ ਦੇ ਪਾਵਨ ਅਸਥਾਨਾਂ 'ਤੇ ਕਰਵਾਇਆ ਗਿਆ। ਪਹਿਲਾਂ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ। ਉਪਰੰਤ ਦੀਵਾਨ ਸਜਾਏ ਗਏ ਤੇ ਇਸ ਦੌਰਾਨ ਉੱਘੇ ਢਾਡੀ ਗਿਆਨੀ ਸੁਖਵਿਦਰ ਸਿੰਘ ਅਨਮੋਲ ਤੇ ਉਨ੍ਹਾਂ ਦੇ ਸਾਥੀਆਂ ਨੇ ਗੁਰ ਇਤਿਹਾਸ 'ਤੇ ਚਾਨਣਾ ਪਾਉਂਦੇ ਹੋਏ ਸੰਗਤ ਨੂੰ ਨਿਹਾਲ ਕੀਤਾ। ਉਨ੍ਹਾਂ ਤੋਂ ਇਲਾਵਾ ਇਸ ਮੌਕੇ ਹਾਜ਼ਰ ਕਈ ਹੋਰ ਬੁੱਧੀਜੀਵੀਆਂ ਨੇ ਗੁਰੂ ਘਰ ਦੀ ਬਾਣੀ ਦੀ ਵਿਆਖਿਆ ਕਰਦੇ ਹੋਏ ਉਸ ਨੂੰ ਹਰ ਵਰਗ ਲਈ ਸਾਂਝੀ ਆਖਿਆ। ਸਮਾਪਤੀ ਵੇਲੇ ਪ੍ਰਬੰਧਕਾਂ ਵਲੋਂ ਇਕੱਤਰ ਹੋਈ ਸੰਗਤ ਨੂੰ ਠੰਢੇ-ਮਿੱਠੇ ਜਲ ਦੀ ਛਬੀਲ, ਚਾਹ-ਪਕੌੜੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੇਵਾਮੁਕਤ ਕੈਪਟਨ ਸੁਰਜੀਤ ਸਿੰਘ, ਪ੍ਰਗਟ ਸਿੰਘ, ਉੱਘੇ ਗੀਤਕਾਰ ਚਰਨਜੀਤ ਸਿੰਘ ਜੋਗੀ, ਸੀਨੀਅਰ ਯੂਥ ਕਾਂਗਰਸੀ ਨੇਤਾ ਹਨੀ ਜੋਸ਼ੀ, ਪ੍ਰਗਟ ਸਿੰਘ, ਹਰਿੰਦਰ ਸਿੰਘ, ਗਗਨਦੀਪ ਸੰਘਾ, ਮਨਜੋਤ ਸੰਘਾ, ਕਿਰਨਯੋਗ ਸਿੰਘ, ਮਨਵੀਰ ਸੰਘਾ, ਜਸਪਾਲ ਸਿੰਘ ਤੇ ਹਰਵਿੰਦਰ ਢਿੱਲੋਂ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।
ਬੜਾ ਪਿੰਡ ਵਿਖੇ ਸਮਾਗਮ
ਬੜਾ ਪਿੰਡ, (ਚਾਵਲਾ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸਮੂਹ ਸੰਗਤ ਅਤੇ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਵਿਖੇ ਮਨਾਇਆ ਗਿਆ। ਅਖੰਡ ਜਾਪ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਜਾਏ ਗਏ, ਜਿਸ ਦੌਰਾਨ ਭਾਈ ਪਵਿੱਤਰ ਸਿੰਘ ਸੰਧੂ ਦੇ ਢਾਡੀ ਜਥੇ ਨੇ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਦੀ ਪਰਿਕਰਮਾ ਵੀ ਕੀਤੀ ਗਈ। ਨਗਰ ਕੀਰਤਨ ਦੌਰਾਨ ਬਲਵੀਰ ਸਿੰਘ ਰੰਗੀਲਾ ਦੇ ਢਾਡੀ ਜਥੇ ਵਲੋਂ ਗੁਰੂ ਇਤਿਹਾਸ ਸੁਣਾਇਆ ਗਿਆ। ਨਗਰ ਕੀਰਤਨ ਦੇ ਨਾਲ ਆਈਆਂ ਸੰਗਤਾਂ ਵਾਸਤੇ ਵੱਖ-ਵੱਖ ਸਭਾਵਾਂ ਵਲੋਂ ਛਬੀਲਾਂ ਲਾਈਆਂ ਗਈਆਂ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਡੇਰਾ ਆਲੋਵਾਲ ਵਿਖੇ ਸਮਾਗਮ
ਫਿਲੌਰ, (ਇੰਦਰਜੀਤ ਚੰਦੜ੍ਹ)-ਗੁਰਦੁਆਰਾ ਸਿੰਘਾਂ ਸ਼ਹੀਦਾਂ ਨੰਗਲ ਬੇਟ ਆਲੋਵਾਲ ਵਿਖੇ ਸੰਤ ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ, ਕੀਰਤਨ ਤੇ ਢਾਡੀ ਦਰਬਾਰ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਉਪਰੰਤ ਸੰਤ ਸੁਖਵਿੰਦਰ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਿਸਾਨੀ ਕੁਰਬਾਨੀ ਬਾਰੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਇਸ ਮੌਕੇ ਬਾਬਾ ਸ਼ਮਸ਼ੇਰ ਸਿੰਘ ਜਗੇੜੇ ਵਾਲਿਆਂ ਨੇ ਉਚੇਚੇ ਤੋਰ 'ਤੇ ਸ਼ਿਰਕਤ ਕਰਦਿਆਂ ਗੁਰੂ ਚਰਨਾਂ 'ਚ ਹਾਜ਼ਰੀ ਲਗਵਾਈ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਕੀਰਤਨੀ ਤੇ ਰਾਗੀ ਜਥਿਆਂ ਨੇ ਸੰਗਤਾਂ ਨੂੰ ਰਸ-ਭਿੰਨੇ ਕੀਰਤਨ ਨਾਲ ਨਿਹਾਲ ਕੀਤਾ। ਸਮਾਗਮ ਦੌਰਾਨ ਬੀਬੀ ਕਰਮਜੀਤ ਕੌਰ ਸੰਧੂ, ਜਸਵੀਰ ਸਿੰਘ ਗਰੇਵਾਲ, ਹੁਸਨ ਲਾਲ ਪਾਲ, ਭਾਈ ਸੁਰਿੰਦਰ ਸਿੰਘ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ। ਸਮਾਗਮ ਦੇ ਅੰਤ 'ਚ ਸੰਤ ਸੁਖਵਿੰਦਰ ਸਿੰਘ ਨੇ ਆਏ ਸੰਤ-ਮਹਾਪੁਰਖਾਂ ਤੇ ਪਤਵੰਤਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਸ਼ਹੀਦੀ ਗੁਰਪੁਰਬ ਮੌਕੇ ਛਬੀਲ ਲਗਾਈ
ਨਕੋਦਰ, (ਭੁਪਿੰਦਰ ਅਜੀਤ ਸਿੰਘ)-ਸਥਾਨਕ ਕੇ.ਆਰ.ਐਮ., ਡੀ.ਏ.ਵੀ. ਕਾਲਜ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਾਲਜ ਪ੍ਰਬੰਧਕ ਕਮੇਟੀ ਨੇ ਯੰਗਸਟਰ ਡੋਨਰ ਟੀਮ ਅਤੇ ਲਾਇਨਜ਼ ਕਲੱਬ ਨਕੋਦਰ ਗ੍ਰੇਟਰ ਦੇ ਸਹਿਯੋਗ ਨਾਲ ਛਬੀਲ ਲਗਾਈ ਅਤੇ ਛੋਲਿਆਂ ਅਤੇ ਪ੍ਰਸ਼ਾਦ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ: ਅਨੂਪ ਕੁਮਾਰ, ਕੇਵਲ ਕ੍ਰਿਸ਼ਨ ਸ਼ਰਮਾ ਪ੍ਰਧਾਨ ਲਾਇਨਜ਼ ਕਲੱਬ, ਸ਼ਿਵ ਕੁਮਾਰ ਗੁਪਤਾ, ਸੁਨੀਲ ਕੋਹਲੀ, ਰਵਿੰਦਰ ਬੱਤਰਾ, ਹਰਜਿੰਦਰ ਪਾਲ, ਕੇਸ਼ਵ ਧੀਰ, ਅਦਿੱਤਿਆ ਭਟਾਰਾ, ਬਲਦੇਵ ਬੱਬੂ, ਵਿਨੋਦ ਮਿਸ਼ਰ, ਕਮੇਟੀ ਮੈਂਬਰ ਪ੍ਰਮੋਦ ਭਾਰਦਵਾਜ, ਪ੍ਰੋ: ਵਿਨੈ ਕੁਮਾਰ, ਪ੍ਰੋ: ਡਾ: ਕਮਲਜੀਤ, ਅਸ਼ਵਨੀ ਭੱਲਾ, ਕੁਲਦੀਪ ਰਾਏ, ਰਾਜ ਕੁਮਾਰ ਸੋਹਲ ਅਤੇ ਕਾਲਜ ਸਟਾਫ਼ ਮੌਜੂਦ ਸੀ।

ਸੜਕ ਪਾਰ ਕਰ ਰਹੇ ਬਜ਼ੁਰਗ ਦੀ ਆਟੋ ਦੀ ਲਪੇਟ 'ਚ ਆਉਣ ਨਾਲ ਮੌਤ

ਮਕਸੂਦਾਂ, 17 ਜੂਨ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੀ ਲੰਮਾ ਪਿੰਡ-ਕਿਸ਼ਨਪੁਰਾ ਰੋਡ 'ਤੇ ਸੜਕ ਪਾਰ ਕਰ ਰਹੇ ਇਕ 80 ਦੇ ਕਰੀਬ ਉਮਰ ਦੇ ਬਜ਼ੁਰਗ ਦੀ ਆਟੋ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ | ਮਿ੍ਤਕ ਦੀ ਪਛਾਣ ਜਗਲਾਲ ਪੁੱਤਰ ਜੁਮਾਨ ਸਿੰਘ ਵਾਸੀ ਸੰਤੋਖਪੁਰਾ ਦੇ ਤੌਰ ...

ਪੂਰੀ ਖ਼ਬਰ »

ਛੱਲੀ ਵਾਲੇ ਨੂੰ ਹੀ ਛਲ ਗਿਆ ਠੱਗ

ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ)-ਠੱਗੀ ਮਾਰਨ ਵਾਲੇ ਵਿਅਕਤੀ ਹਰ ਉਸ ਵਿਅਕਤੀ ਨੂੰ ਆਪਣਾ ਨਿਸ਼ਾਨਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਉਨ੍ਹਾਂ 'ਤੇ ਥੋੜ੍ਹਾ ਜਿਹਾ ਵੀ ਯਕੀਨ ਕਰ ਲੈਂਦਾ ਹੈ | ਅਜਿਹੇ ਠੱਗ ਕਿਸੇ ਦੀ ਮਜਬੂਰੀ ਜਾਂ ਮਿਹਨਤ ਬਾਰੇ ਕੁਝ ਨਾ ਸੋਚ ਕੇ ਆਪਣਾ ...

ਪੂਰੀ ਖ਼ਬਰ »

ਮੰਤਰੀਆਂ ਲਈ ਮਿਸਾਲ ਕਾਇਮ ਕਰ ਗਈ ਸਿੱਧੂ ਦੀ ਕਾਰਵਾਈ

ਮੇਜਰ ਸਿੰਘ ਜਲੰਧਰ, 17 ਜੂਨ-ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵਲੋਂ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਲਈ ਆਪ ਹਾਜ਼ਰ ਹੋ ਕੇ ਕੀਤੀ ਕਾਰਵਾਈ ਨੇ ਪੰਜਾਬ ਦੇ ਹੋਰਨਾਂ ਮੰਤਰੀਆਂ ਲਈ ਵੀ ਨਵੀਂ ਮਿਸਾਲ ਕਾਇਮ ਕੀਤੀ ਹੈ | ਕੁਝ ਸਿਆਣਿਆਂ ...

ਪੂਰੀ ਖ਼ਬਰ »

ਮਨੁੱਖੀ ਅਧਿਕਾਰ ਮੰਚ ਨੇ ਨਵੇਂ ਅਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂ

ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ)-ਮਨੁੱਖੀ ਅਧਿਕਾਰ ਮੰਚ ਦੀ ਇਕ ਮੀਟਿੰਗ ਜਲੰਧਰ ਵਿਖੇ ਸੰਸਥਾ ਦੇ ਕੌਮੀ ਪ੍ਰਧਾਨ ਡਾ: ਜਸਵੰਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਹੁਸਨ ਲਾਲ ਸੂੰਢ ਪ੍ਰਧਾਨਕ ਸੈਕਟਰੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਸਥਾ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਲਈ ਖੇਤੀ ਵਿਚ ਰਸਾਇਣਾਂ ਦੀ ਵਰਤੋਂ ਘਟਾਉਣ ਦੀ ਲੋੜ-ਡਾ: ਛੀਨਾ

ਜਲੰਧਰ, 17 ਜੂਨ (ਜਸਪਾਲ ਸਿੰਘ)-ਗੁਣਵੱਤਾ ਭਰਪੂਰ ਅਤੇ ਘੱਟ ਖਰਚੇ ਰਾਹੀਂ ਪ੍ਰਾਪਤ ਖੇਤੀ ਉਪਜ ਸਾਡੇ ਸੂਬੇ ਵਿਚ ਤੰਦਰੁਸਤੀ ਅਤੇ ਖੁਸ਼ਹਾਲੀ ਲਈ ਅਹਿਮ ਕੜੀ ਹੈ ਇਸ ਗੱਲ ਦਾ ਪ੍ਰਗਟਾਵਾ ਡਾ. ਬਲਵਿੰਦਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਨੇ ਪ੍ਰੈੱਸ ਰਿਲੀਜ਼ ...

ਪੂਰੀ ਖ਼ਬਰ »

ਖੂਨਦਾਨ ਕੈਂਪ ਦੌਰਾਨ ਪੁਲਿਸ ਕਮਿਸ਼ਨਰ ਵਲੋਂ ਖੂਨਦਾਨ

ਜਲੰਧਰ, 17 ਜੂਨ (ਐੱਮ.ਐੱਸ. ਲੋਹੀਆ)-ਰੋਟਰੀ ਕਲੱਬ ਜਲੰਧਰ ਸ਼ਹਿਰ ਅਤੇ ਰੋਟਰੀ ਕਲੱਬ ਜਲੰਧਰ ਸਿਵਲ ਲਾਈਨਜ਼ ਵਲੋਂ ਵਿਸ਼ਵ ਖੂਨਦਾਨ ਦਿਵਸ ਮਨਾਉਂਦੇ ਹੋਏ ਅੱਜ ਗੁਰੂ ਰਵੀਦਾਸ ਚੌਕ ਨੇੜੇ ਚੱਲ ਰਹੇ ਘਈ ਹਸਪਤਾਲ 'ਚ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਜ਼ਿਲ੍ਹਾ ...

ਪੂਰੀ ਖ਼ਬਰ »

ਪਾਵਨੀ ਨੇ ਚਾਂਦੀ ਦਾ ਤਗਮਾ ਜਿੱਤਿਆ

ਜਲੰਧਰ, 17 ਜੂਨ (ਜਤਿੰਦਰ ਸਾਬੀ)-ਪੰਜਾਬ ਸਟੇਟ ਮਾਡਰਨ ਪੈਥਾਲਾਅਨ ਚੈਂਪੀਅਨਸ਼ਿਪ 2018 ਜੋ ਲੁਧਿਆਣਾ ਵਿਖੇ ਕਰਵਾਈ ਗਈ | ਚੈਂਪੀਅਨਸ਼ਿਪ ਦੇ ਅੰਡਰ 9 ਸਾਲ ਵਰਗ ਦੇ ਮੁਕਾਬਲੇ 'ਚ 8 ਖਿਡਾਰੀਆਂ ਨੇ ਹਿੱਸਾ ਲਿਆ ਤੇ ਜਲੰਧਰ ਦੀ 5 ਸਾਲ ਦੀ ਪਾਵਨੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ | ...

ਪੂਰੀ ਖ਼ਬਰ »

ਜਲੰਧਰ 'ਚ 'ਅਨੋਖੀ ਦੁਕਾਨ' ਦਾ ਹੋਇਆ ਉਦਘਾਟਨ

ਜਲੰਧਰ, 17 ਜੂਨ (ਮੇਜਰ ਸਿੰਘ)-ਆਗਾਜ਼ ਸੰਸਥਾ ਨੇ ਸਮਾਜ ਦੀ ਭਲਾਈ ਲਈ ਇਕ ਕਦਮ ਹੋਰ ਚੁੱਕਿਆ ਹੈ¢ ਨੌਜਵਾਨ ਪੀੜੀ ਨੂੰ ਸਾਕਾਰਾਤਮਕ ਸੋਚ ਨਾਲ ਜੋੜਦੇ ਹੋਏ 'ਯੂਥ ਫਾਰ ਅੱਸ' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ¢ ਇਸ ਤਹਿਤ ਇਕ ਅਨੋਖੀ ਦੁਕਾਨ ਦਾ ਉਦਘਾਟਨ ਕੀਤਾ ਗਿਆ¢ ਇਸ ਵਿਚ ...

ਪੂਰੀ ਖ਼ਬਰ »

ਸ਼ਹੀਦ ਸਿੰਘਾਂ ਦੀ ਯਾਦ ਵਿਚ 41ਵਾਂ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਮੰਡ (ਜਲੰਧਰ), 17 ਜੂਨ (ਬਲਜੀਤ ਸਿੰਘ ਸੋਹਲ)-ਸੰਗਲ ਸੋਹਲ ਵਿਖੇ ਗੁਰਦੁਆਰਾ ਬਾਬਾ ਪੂਰਨ ਸਿੰਘ ਵਿਖੇ 41ਵਾਂ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਕਥਾਵਾਚਕ ਭਾਈ ਦਿਲਬਾਗ ਸਿੰਘ ਨੇ ...

ਪੂਰੀ ਖ਼ਬਰ »

ਸਿੱਧੂ ਵਲੋਂ ਜਲੰਧਰ 'ਚ ਕੀਤੀ ਛਾਪੇਮਾਰੀ ਨੂੰ ਅਕਾਲੀਆਂ ਨੇ ਫੋਕੀ ਸ਼ੁਹਰਤ ਦੀ ਕਾਰਵਾਈ ਦੱਸਿਆ

ਜਲੰਧਰ, 17 ਜੂਨ (ਮੇਜਰ ਸਿੰਘ)-ਅਕਾਲੀ ਦਲ ਨੇ ਦੋਸ਼ ਲਗਾਇਆ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੇ ਗੈਰ ਕਾਨੂੰਨੀ ਉਸਾਰੀਆਂ ਖ਼ਤਮ ਕਰਨ ਲਈ ਕਿਸੇ ਵੀ ਵਿਧਾਇਕ, ਮੇਅਰ ਜਾਂ ਹੋਰ ਆਗੂ ਨੂੰ ਭਰੋਸੇ 'ਚ ਲਏ ਬਗੈਰ ਜਲੰਧਰ ਨੂੰ ਨਿਸ਼ਾਨਾ ਬਣਾਏ ਜਾਣ ...

ਪੂਰੀ ਖ਼ਬਰ »

ਜ਼ਿੰਦਾ ਪੀਰ ਸ਼ਾਹ ਮਦਾਰ ਦਰਬਾਰ ਸੁੱਚੀ ਪਿੰਡ ਵਿਖੇ ਮੇਲਾ ਕਰਵਾਇਆ

ਚੁਗਿੱਟੀ/ਜੰਡੂਸਿੰਘਾ, 17 ਜੂਨ (ਨਰਿੰਦਰ ਲਾਗੂ)-ਨਗਰ ਨਿਗਮ ਦੇ ਵਾਰਡ ਨੰ. 7 ਅਧੀਨ ਆਉਂਦੇ ਸੁੱਚੀ ਪਿੰਡ 'ਚ ਸਥਿਤ ਜਿੰਦਾ ਪੀਰ ਮੀਆਂ ਸ਼ਾਹ ਮਦਾਰ ਦੇ ਦਰਬਾਰ ਵਿਖੇ ਨਗਰ ਦੀਆਂ ਸਮੂਹ ਸੰਗਤਾਂ ਵਲੋਂ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਦੁਪਹਿਰੇ 1 ਵਜੇ ...

ਪੂਰੀ ਖ਼ਬਰ »

ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹੇ ਤਾਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ-ਡਾ: ਗੁਪਤਾ

ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ)-ਨੈਸ਼ਨਲ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ਦੀ ਮਹੀਨਾਵਾਰ ਮੀਟਿੰਗ ਸਰਵੋਦਿਆ ਹਸਪਤਾਲ ਦੇ ਸਹਿਯੋਗ ਨਾਲ ਕਰਵਾਈ ਗਈ | ਡਾ: ਅਨਿਲ ਨਾਗਰਥ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਮੈਡੀਕਲ ਸਪੈਸ਼ਲਿਸਟ ਡਾ: ਕਪਿਲ ਗੁਪਤਾ ਨੇ ...

ਪੂਰੀ ਖ਼ਬਰ »

ਜੂਡੋ ਸਮਰ ਕੋਚਿੰਗ ਕੈਂਪ ਅੱਜ ਤੋਂ-ਟੱਕਰ

ਜਲੰਧਰ, 17 ਜੂਨ (ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਜੂਡੋ ਸਮਰ ਕੋਚਿੰਗ ਕੈਂਪ ਮੁਫ਼ਤ 18 ਜੂਨ ਤੋਂ 1 ਜੁਲਾਈ ਤੱਕ ਲਗਾਇਆ ਜਾ ਰਿਹਾ ਹੈ | ਕੈਂਪ 'ਚ ਖਿਡਾਰੀਆਂ ਨੂੰ ਜੂਡੋ ਦੀ ...

ਪੂਰੀ ਖ਼ਬਰ »

ਗੁ: ਬਾਬਾ ਕੌਰ ਸਿੰਘ ਵਿਖੇ ਸਾਲਾਨਾ ਜੋੜ ਮੇਲਾ ਆਰੰਭ

ਮੱਲ੍ਹੀਆਂ ਕਲਾਂ, 17 ਜੂਨ (ਮਨਜੀਤ ਮਾਨ)-ਨਜ਼ਦੀਕੀ ਪਿੰਡ ਰਹੀਮਪੁਰ ਵਿਖੇ ਗੁ: ਬਾਬਾ ਕੌਰ ਵਿਖੇ ਸਾਲਾਨਾ ਜੋੜ ਮੇਲਾ ਪਿੰਡ ਵਾਸੀਆਂ, ਐਨ.ਆਰ.ਆਈ. ਵੀਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ 19 ਜੂਨ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਪ੍ਰਬੰਧਕ ਕਮੇਟੀ ਵਲੋਂ ਮਿਲੀ ...

ਪੂਰੀ ਖ਼ਬਰ »

ਤੱਲ੍ਹਣ ਦੇ ਸ਼ਹੀਦੀ ਜੋੜ ਮੇਲੇ 'ਚ ਵੱਡੀ ਗਿਣਤੀ ਸੰਗਤਾਂ ਨੇ ਭਰੀ ਹਾਜ਼ਰੀ

ਜਲੰਧਰ, 17 ਜੂਨ (ਜਸਪਾਲ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ 67ਵਾਂ ਸ਼ਹੀਦੀ ਜੋੜ ਮੇਲੇ ਗੁਰਦੁਆਰਾ ਸਾਹਿਬ ਦੇ ਰਸੀਵਰ-ਕਮ-ਤਹਿਸੀਲਦਾਰ ਸ੍ਰੀ ਕਰਨਦੀਪ ਸਿੰਘ ਭੁੱਲਰ ਦੀ ਦੇਖ-ਰੇਖ ਹੇਠ ਸ਼ਰਧਾ ਨਾਲ ਮਨਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ...

ਪੂਰੀ ਖ਼ਬਰ »

ਕੂੜੇ ਵਾਲੇ ਰਿਕਸ਼ੇ 'ਤੇ ਰਾਤ ਸਮੇਂ ਚੋਰੀਆਂ ਕਰਨ ਵਾਲੇ 2 ਗਿ੍ਫ਼ਤਾਰ, 1 ਫਰਾਰ

ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ)-ਕੂਲ ਰੋਡ 'ਤੇ ਚੱਲ ਰਹੇ ਐੱਸ. ਕੇ. ਢਾਬੇ 'ਤੋਂ 2-3 ਜੂਨ ਦੀ ਰਾਤ ਨੂੰ ਸ਼ਟਰ ਤੋੜ ਕੇ 3 ਵਿਅਕਤੀਆਂ ਵਲੋਂ ਚੋਰੀ ਕੀਤੇ 4 ਗੈਸ ਸਿਲੰਡਰ ਤੇ 2 ਐੱਲ. ਸੀ. ਡੀ. ਦੇ ਮਾਮਲੇ ਨੂੰ ਹੱਲ ਕਰਦੇ ਹੋਏ ਬੱਸ ਅੱਡਾ ਚੌਕੀ ਦੀ ਪੁਲਿਸ ਨੇ 2 ਵਿਅਕਤੀਆਂ ਨੂੰ ...

ਪੂਰੀ ਖ਼ਬਰ »

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ

(ਸਫਾ 7 ਦੀ ਬਾਕੀ) ਭਾਈ ਸੁਖਬੀਰ ਸਿੰਘ ਫਰੀਦਕੋਟ ਵਾਲਿਆਂ ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੇ ਅੰਤ 'ਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਛਨਬੀਰ ਸਿੰਘ ਨੇ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਮਹਿੰਦਰ ਸਿੰਘ ਰੇਰੂ, ਭਜਨ ਸਿੰਘ ...

ਪੂਰੀ ਖ਼ਬਰ »

ਨਿੱਜੀ ਸਕੂਲ ਦੇ ਬੱਸ ਕੰਡਕਟਰਾਂ ਨੇ ਮੈਨੇਜਮੈਂਟ ਿਖ਼ਲਾਫ਼ ਕੀਤੀ ਸ਼ਿਕਾਇਤ

ਜਲੰਧਰ, 17 ਜੂਨ (ਰਣਜੀਤ ਸਿੰਘ ਸੋਢੀ)-ਨਿੱਜੀ ਸੰਸਥਾ ਦੇ ਬੱਸ ਕੰਡਕਟਰਾਂ ਨੇ ਮੈਨੇਜਮੈਂਟ 'ਤੇ ਧੱਕੇ ਨਾਲ ਲੇਬਰ ਦਾ ਕੰਮ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਨੂੰ ਲਿਖਤੀ ਸ਼ਿਕਾਇਤ ਦਿੱਤੀ | ਕਡੰਕਟਰ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

ਗੁ: ਬਾਬਾ ਕੌਰ ਸਿੰਘ ਵਿਖੇ ਸਾਲਾਨਾ ਜੋੜ ਮੇਲਾ ਆਰੰਭ

ਮੱਲ੍ਹੀਆਂ ਕਲਾਂ, 17 ਜੂਨ (ਮਨਜੀਤ ਮਾਨ)-ਨਜ਼ਦੀਕੀ ਪਿੰਡ ਰਹੀਮਪੁਰ ਵਿਖੇ ਗੁ: ਬਾਬਾ ਕੌਰ ਵਿਖੇ ਸਾਲਾਨਾ ਜੋੜ ਮੇਲਾ ਪਿੰਡ ਵਾਸੀਆਂ, ਐਨ.ਆਰ.ਆਈ. ਵੀਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ 19 ਜੂਨ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਪ੍ਰਬੰਧਕ ਕਮੇਟੀ ਵਲੋਂ ਮਿਲੀ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨਾਂ ਨੇ ਲੜਕੀ ਦੇ ਭਰਾ ਨੂੰ ਕੀਤਾ ਜ਼ਖ਼ਮੀ

ਅੱਪਰਾ, 17 ਜੂਨ (ਮਨਜਿੰਦਰ ਅਰੋੜਾ)-ਕਸਬਾ ਅੱਪਰਾ ਦੇ ਬੀ.ਐਮ.ਸੀ. ਚੌਕ ਦੇ ਨਜ਼ਦੀਕ ਬੱਸ ਸਟੈਂਡ 'ਤੇ ਰਹਿ ਰਹੇ ਵਣਜਾਰੇ ਪਰਿਵਾਰਾਂ ਦੀਆਂ ਲੜਕੀਆਂ ਨਾਲ ਬਦਸਲੂਕੀ ਕਰ ਰਹੇ ਦੋ ਅਣਪਛਾਤੇ ਨੌਜਵਾਨਾਂ ਨੇ ਰੋਕਣ ਆਏ ਭਰਾ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ...

ਪੂਰੀ ਖ਼ਬਰ »

¸ ਮਾਮਲਾ ਤਲਵੰਡੀ ਸਲੇਮ 'ਚ ਹੋਏ ਪਿਉ-ਪੁੱਤਰ ਦੇ ਕਤਲ ਦਾ ¸ ਐਸ.ਸੀ./ਐਸ.ਟੀ. ਕਮਿਸ਼ਨ ਪੰਜਾਬ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਪੀੜਤ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਮੱਲ੍ਹੀਆਂ ਕਲਾਂ, 17 ਜੂਨ (ਮਨਜੀਤ ਮਾਨ)-ਪਿੰਡ ਤਲਵੰਡੀ ਸਲੇਮ ਜਲੰਧਰ ਵਿਖੇ ਪੂਰਨ ਸਿੰਘ 50 ਪੁੱਤਰ ਆਨੰਤ ਸਿੰਘ ਆਪਣੇ ਪਰਿਵਾਰ ਨਾਲ ਪਿੰਡ ਤਲਵੰਡੀ ਸਲੇਮ 'ਚ ਪਾਣੀ ਵਾਲੀ ਟੈਂਕੀ ਦੇ ਕੋਲ ਇਕ ਝੁੱਗੀ-ਝੌਾਪੜੀ ਬਣਾ ਕੇ ਆਪਣੇ ਪਰਿਵਾਰ ਸਮੇਤ ਬਹੁਤ ਹੀ ਗਰੀਬੀ ਦੀ ਹਾਲਤ ਵਿਚ ...

ਪੂਰੀ ਖ਼ਬਰ »

ਪਤਨੀ ਤੋਂ ਤੰਗ ਆਏ ਨੌਜਵਾਨ ਵਲੋਂ ਜਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼

ਆਦਮਪੁਰ, 17 ਜੂਨ (ਹਰਪ੍ਰੀਤ ਸਿੰਘ)-ਪਤਨੀ ਤੋਂ ਤੰਗ ਆਏ ਨੌਜਵਾਨ ਨੇ ਜਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਆਪਣੇ ਜੀਵਨ ਵਾਰੇ ਦੱਸਿਆ | ਸਵਰਨ ਸਿੰਘ ਭੋਲਾ ਪੁੱਤਰ ਸਰਦਾਰਾ ਸਿੰਘ ਫੌਜੀ ਵਾਸੀ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਮਜ਼ਦੂਰ ਦੀ ਮੌਤ

ਭੋਗਪੁਰ, 17 ਜੂਨ (ਕਮਲਜੀਤ ਸਿੰਘ ਡੱਲੀ)-ਪਿੰਡ ਚਾਹੜਕੇ ਵਿਖੇ ਖੇਤਾਂ 'ਚ ਕੰਮ ਕਰਦੇ ਇਕ ਮਜ਼ਦੂਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ | ਘਟਨਾ ਸੰਬਧੀ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਲਗਪਗ 9.30 ਵਜੇ ਦਿਲਬਾਗ ਸਿੰਘ (48) ਸਪੁੱਤਰ ਬੂਟਾ ਸਿੰਘ ਵਾਸੀ ਪਿੰਡ ਚਾਹੜਕੇ ਪਿੰਡ ਦੇ ਇਕ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, 2 ਜ਼ਖ਼ਮੀ

ਨੂਰਮਹਿਲ, 17 ਜੂਨ (ਗੁਰਦੀਪ ਸਿੰਘ ਲਾਲੀ)-ਬੀਤੀ ਰਾਤ ਕਿਸੇ ਅਣਪਛਾਤੇ ਵਾਹਨ ਦੀ ਫੇਟ ਲੱਗਣ ਨਾਲ ਮੋਟਰਸਾਈਕਲ ਸਵਾਰ 3 ਵਿਅਕਤੀਆਂ 'ਚੋਂ ਇਕ ਦੀ ਮੌਕੇ 'ਤੇ ਮੌਤ ਅਤੇ ਦੋ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪੁਲਿਸ ਨੇ ਅਣਪਛਾਤੇ ਵਾਹਨ 'ਤੇ ਮੁਕੱਦਮਾ ਦਰਜ ਕਰ ਲਿਆ ਹੈ | ਇਸ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਢਾਈ ਕਨਾਲ ਝੋਨਾ ਵਾਹਿਆ

ਮਹਿਤਪੁਰ, 17 ਜੂਨ (ਰੰਧਾਵਾ)-ਪੰਜਾਬ ਸਰਕਾਰ ਦੀਆਂ ਹਦਾਇਤਾ ਕਿ ਕੋਈ ਵੀ ਕਿਸਾਨ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਨਹੀਂ ਕਰ ਸਕਦਾ ਦੀ ਅਣਦੇਖੀ ਕਰਦਿਆਂ ਪਿੰਡ ਸੰਗੋਵਾਲ ਦੇ ਕਿਸਾਨ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ 2.5 ਏਕੜ ਦੇ ਕਰੀਬ ਖੇਤਾਂ ਦਾ ਕੱਦੂ ਕਰਕੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX