ਤਾਜਾ ਖ਼ਬਰਾਂ


ਜਲੰਧਰ ਦੇ ਸ਼ਿਵ ਨਗਰ 'ਚ ਦੇਰ ਰਾਤ ਚੱਲੀ ਗੋਲੀ , ਇਕ ਜ਼ਖ਼ਮੀ
. . .  about 6 hours ago
ਗੁਲਾਬ ਦੇਵੀ ਰੋਡ 'ਤੇ ਅਕਟਿਵਾ ਸਵਾਰ ਤੋਂ ਲੁੱਟੇ 2 ਲੱਖ
. . .  1 day ago
ਜਲੰਧਰ , 23 ਜੁਲਾਈ -ਗੁਲਾਬ ਦੇਵੀ ਰੋਡ 'ਤੇ ਅਕਟਿਵਾ 'ਤੇ ਜਾ ਰਹੇ 60 ਸਾਲਾ ਵਿਅਕਤੀ ਤੋਂ 2 ਮੋਟਰ ਸਾਈਕਲ ਸਵਾਰਾਂ ਨੇ 2 ਲੱਖ ਲੁੱਟ ਲਏ ।ਇਹ ਵਿਅਕਤੀ ਮੈਡੀਕਲ ਸ਼ਾਪ ਤੋਂ ਘਰ ਜਾ ਰਿਹਾ ...
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਨੇ ਰਾਜਪਾਲ ਵੈਜੂਭਾਈ ਨੂੰ ਸੌਂਪਿਆ ਅਸਤੀਫ਼ਾ
. . .  1 day ago
ਕਰਨਾਟਕਾ ਸਿਆਸੀ ਸੰਕਟ : ਬੰਗਲੁਰੂ ਦੇ ਰਾਜਭਵਨ ਪੁੱਜੇ ਕੁਮਾਰਸਵਾਮੀ
. . .  1 day ago
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਸਰਕਾਰ ਬਹੁਮਤ ਸਾਬਤ ਨਹੀਂ ਕਰ ਸਕੀ, ਵਿਰੋਧ 'ਚ 105 ਤੇ ਸਮਰਥਨ ਵਿਚ ਪਏ 99 ਵੋਟ
. . .  1 day ago
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਸਰਕਾਰ ਬਹੁਮਤ ਸਾਬਤ ਨਹੀਂ ਕਰ ਸਕੀ, ਵਿਰੋਧ 'ਚ 105 ਤੇ ਸਮਰਥਨ ਵਿਚ ਪਏ...
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਦੇ ਭਾਸ਼ਣ ਮਗਰੋਂ ਵਿਧਾਨ ਸਭਾ ਵਿਚ ਵਿਸ਼ਵਾਸ ਮਤ 'ਤੇ ਵੋਟਿੰਗ
. . .  1 day ago
ਬਿਜਲੀ ਮੁਲਾਜ਼ਮਾਂ ਕੋਲੋਂ ਲੱਖਾਂ ਰੁਪਏ ਲੁੱਟੇ, ਕੈਸ਼ੀਅਰ ਬੁਰੀ ਤਰ੍ਹਾਂ ਜ਼ਖਮੀ
. . .  1 day ago
ਅਟਾਰੀ/ ਖਾਸਾ, 23 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ, ਪੰਨੂੰ) - ਹਰ ਰੋਜ਼ ਦੀ ਤਰ੍ਹਾਂ ਬੈਂਕ ਵਿਚ ਰਕਮ ਜਮ੍ਹਾਂ ਕਰਾਉਣ ਜਾ ਰਹੇ ਖਾਸਾ ਬਿਜਲੀ ਘਰ ਦੇ ਮੁਲਾਜ਼ਮਾਂ ਪਾਸੋਂ ਅਣਪਛਾਤੇ ਲੁਟੇਰੇ ਲਗਭਗ 3 ਲੱਖ 68 ਹਜ਼ਾਰ ਰੁਪਏ ਦੀ ਰਕਮ ਲੁੱਟ ਕੇ ਫ਼ਰਾਰ ਹੋਣ ਵਿੱਚ ਕਾਮਯਾਬ...
ਵਿਜੀਲੈਂਸ ਵਲੋਂ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
. . .  1 day ago
ਢਿਲਵਾਂ, 23 ਜੁਲਾਈ (ਪ੍ਰਵੀਨ/ਸੁਖੀਜਾ/ਪਲਵਿੰਦਰ) - ਵਿਜੀਲੈਂਸ ਵਿਭਾਗ ਵਲੋਂ ਅੱਜ ਡੀ.ਐਸ.ਪੀ. ਕਰਮਵੀਰ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਸਬ-ਤਹਿਸੀਲ ਢਿਲਵਾਂ ਵਿਖੇ 8 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਪਟਵਾਰੀ ਸਮੇਤ ਇਕ ਔਰਤ ਨੂੰ ਰੰਗੇ ਹੱਥੀ ਕਾਬੂ...
ਭਾਰਤ ਦੀ 2020 ਵਿਚ ਆਰਥਿਕ ਦਰ 7.2 ਫੀਸਦੀ ਰਹੇਗੀ - ਅੰਤਰਰਾਸ਼ਟਰੀ ਮੁਦਰਾ ਫ਼ੰਡ
. . .  1 day ago
ਨਵੀਂ ਦਿੱਲੀ, 23 ਜੁਲਾਈ - ਅੰਤਰਰਾਸ਼ਟਰੀ ਮੁਦਰਾ ਫ਼ੰਡ ਵਲੋਂ ਕਿਹਾ ਗਿਆ ਹੈ ਕਿ 2019 ਵਿਚ ਵਿਸ਼ਵ ਦੀ ਵਿਕਾਸ ਦਰ 3.2 ਫੀਸਦੀ ਰਹੇਗੀ ਤੇ 2020 ਵਿਚ ਇਹ ਦਰ ਵੱਧ ਕੇ 3.5 ਫੀਸਦੀ ਹੋ ਜਾਵੇਗੀ ਅਤੇ ਉੱਥੇ ਹੀ, ਭਾਰਤ ਦਾ ਆਰਥਿਕ ਵਿਕਾਸ 2019 ਵਿਚ 7 ਫੀਸਦੀ ਰਹੇਗਾ
ਸ੍ਰੀ ਮੁਕਤਸਰ ਸਾਹਿਬ: ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 23 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਲਾਗਲੇ ਇਕ ਪਿੰਡ ਵਿਚ ਨੌਜਵਾਨ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਮੀਂਦਾਰ ਘਰਾਣੇ ਨਾਲ ਸਬੰਧਿਤ ਨੌਜਵਾਨ ਨਸ਼ੇ...
ਪਿੰਡ ਵਾਸੀਆਂ ਨੇ ਪੁਲਿਸ ਪਾਰਟੀ ਨੂੰ ਬਣਾਇਆ ਬੰਧਕ
. . .  1 day ago
ਪਠਾਨਕੋਟ, 23 ਜੁਲਾਈ (ਚੌਹਾਨ) - ਥਾਣਾ ਡਮਟਾਲ ਅਧੀਨ ਪੈਂਦੇ ਪਿੰਡ ਛੰਨੀ ਬੇਲੀ ਵਿਖੇ ਪੰਜਾਬ ਦੇ ਭੋਗਪੁਰ ਤੋਂ ਕਿਸੇ ਮਾਮਲੇ ਵਿਚ ਛਾਪੇਮਾਰੀ ਕਰਨ ਆਈ ਪੰਜਾਬ ਪੁਲਿਸ ਟੀਮ ਨੂੰ ਪਿੰਡ ਵਾਸੀਆਂ ਨੇ ਬੰਧਕ ਬਣਾ ਲਿਆ ਤੇ ਉਨ੍ਹਾਂ ਦੇ ਹਥਿਆਰ ਕਥਿਤ ਰੂਪ ਵਿਚ ਖੋਹ ਲਏ ਤੇ...
ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸੰਸਦ 'ਚ ਪਹੁੰਚਿਆ 'ਖ਼ਾਸ ਦੋਸਤ', ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
. . .  1 day ago
ਨਵੀਂ ਦਿੱਲੀ, 23 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪਿਆਰੇ ਬੱਚੇ ਨਾਲ ਆਪਣੀਆਂ ਤਸੀਵਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਨਾਲ ਉਨ੍ਹ ਨੇ ਲਿਖਿਆ ਸੀ, ''ਅੱਜ ਸੰਸਦ 'ਚ ਇੱਕ ਬੇਹੱਦ ਖ਼ਾਸ ਦੋਸਤ ਮੈਨੂੰ ਮਿਲਣ...
ਭੇਦਭਰੀ ਹਾਲਤ 'ਚ ਬੱਚਿਆਂ ਦੇ ਗੁੰਮ ਹੋਣ ਦਾ ਮਾਮਲਾ : ਇਲਾਕਾ ਵਾਸੀਆਂ ਨੇ ਲਾਇਆ ਸੜਕ 'ਤੇ ਜਾਮ
. . .  1 day ago
ਰਾਜਪੁਰਾ, 23 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਨੇੜਲੇ ਪਿੰਡ ਖੇੜੀ ਗੰਡਿਆ ਵਿਖੇ ਬੀਤੀ ਸ਼ਾਮ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ ਸਨ। ਇਸ ਮਾਮਲੇ ਨੂੰ ਲੈ ਕੇ ਹੁਣ ਇਲਾਕਾ ਵਾਸੀਆਂ ਨੇ ਰਾਜਪੁਰਾ-ਪਟਿਆਲਾ ਹਾਈਵੇਅ 'ਤੇ ਗੰਡਾ ਨਰਵਾਣਾ ਬਰਾਂਚ...
ਰਿਸ਼ਵਤ ਲੈਂਦਿਆਂ ਏ. ਐੱਸ. ਆਈ. ਰੰਗੇ ਹੱਥੀਂ ਕਾਬੂ
. . .  1 day ago
ਮੋਗਾ, 23 ਜੁਲਾਈ- ਮੋਗਾ 'ਚ ਵਿਜੀਲੈਂਸ ਬਿਊਰੋ ਵਲੋਂ ਅੱਜ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਏ. ਐੱਸ. ਆਈ. ਗੁਰਪ੍ਰੀਤ ਸਿੰਘ ਧਰਮਕੋਟ ਵਿਖੇ ਥਾਣੇ 'ਚ...
ਸਿਰਸਾ ਵਲੋਂ ਸਰਨਾ ਨੂੰ ਦਿੱਲੀ ਕਮੇਟੀ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਦੀ ਅਪੀਲ
. . .  1 day ago
ਜਲੰਧਰ, 23 ਜੁਲਾਈ (ਮੇਜਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਸਨਿਮਰ ਬੇਨਤੀ ਕੀਤੀ ਹੈ ਕਿ ਉਹ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਵਲੋਂ ਦਿੱਲੀ ਤੋਂ...
ਬੌਰਿਸ ਜੌਹਨਸਨ ਹੋਣਗੇ ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ
. . .  1 day ago
ਬੇਅਦਬੀ ਮਾਮਲੇ 'ਚ ਅਦਾਲਤ ਵਲੋਂ ਤਿੰਨ ਸ਼ਿਕਾਇਤਕਰਤਾਵਾਂ ਦੀ ਅਰਜ਼ੀ ਮਨਜ਼ੂਰ
. . .  1 day ago
11ਵੇਂ ਦਿਨ ਹੋਇਆ ਚੱਕ ਜਵਾਹਰੇਵਾਲਾ ਗੋਲੀਕਾਂਡ ਦੇ ਮ੍ਰਿਤਕਾਂ ਦਾ ਅੰਤਿਮ ਸਸਕਾਰ
. . .  1 day ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਦਸ਼ਾਹਪੁਰ ਦਾ ਦੌਰਾ
. . .  1 day ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਲੁਧਿਆਣਾ 'ਚ ਹੌਜ਼ਰੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸੁਆਹ
. . .  1 day ago
ਟੋਲ ਟੈਕਸ ਬੈਰੀਅਰ ਨਿੱਝਰਪੁਰਾ ਵਿਖੇ ਅਚਾਨਕ ਕਾਰ ਨੂੰ ਲੱਗੀ ਅੱਗ
. . .  1 day ago
ਮੋਟਰਸਾਈਕਲ ਵਲੋਂ ਟੱਕਰ ਮਾਰੇ ਜਾਣ ਕਾਰਨ ਔਰਤ ਦੀ ਮੌਤ
. . .  1 day ago
'84 ਸਿੱਖ ਵਿਰੋਧੀ ਦੰਗਾ ਮਾਮਲਾ : ਹਾਈਕੋਰਟ ਵਲੋਂ ਦੋਸ਼ੀ ਕਰਾਰੇ ਗਏ 33 ਲੋਕਾਂ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
. . .  1 day ago
ਆਪਣੇ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਬੱਚੇ ਦੀ ਮੌਤ
. . .  1 day ago
ਲਾਦੇਨ ਦਾ ਪਤਾ ਲਗਾਉਣ 'ਚ ਸੀ. ਏ. ਆਈ. ਨੂੰ ਆਈ. ਐੱਸ. ਆਈ. ਦੀ ਸੂਚਨਾ ਨਾਲ ਮਿਲੀ ਮਦਦ- ਇਮਰਾਨ ਖ਼ਾਨ
. . .  1 day ago
ਮਹਿਲ ਕਲਾਂ ਨੇੜੇ ਸਾਬਕਾ ਅਕਾਲੀ ਆਗੂ ਪੰਮਾ ਸਿੱਧੂ ਮੂੰਮ 'ਤੇ ਦੋ ਹਮਲਾਵਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ
. . .  1 day ago
ਬੰਗਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ
. . .  1 day ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  1 day ago
ਟਰੰਪ ਦੇ ਬਿਆਨ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ- ਮੋਦੀ ਨੇ ਨਹੀਂ ਮੰਗੀ ਕੋਈ ਮਦਦ
. . .  1 day ago
ਸੰਗਰੂਰ 'ਚ ਡੀ. ਸੀ. ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਸ਼ੁਰੂ
. . .  1 day ago
ਰਾਜਪੁਰਾ ਨੇੜਲੇ ਪਿੰਡ 'ਚ ਦੋ ਸਕੇ ਭਰਾ ਅਗਵਾ, ਇਲਾਕੇ 'ਚ ਫੈਲੀ ਸਨਸਨੀ
. . .  1 day ago
ਕੈਪਟਨ ਵਲੋਂ ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  1 day ago
ਸੁਖਵਿੰਦਰ ਸਿੰਘ ਵਲੋਂ ਗਾਇਆ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼ਬਦ ਸ਼੍ਰੋਮਣੀ ਕਮੇਟੀ ਵਲੋਂ ਰਿਲੀਜ਼
. . .  1 day ago
ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ ਕੈਪਟਨ
. . .  1 day ago
ਕਸ਼ਮੀਰ 'ਤੇ ਟਰੰਪ ਵਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਅਮਰੀਕਾ ਨੇ ਸੁਧਾਰੀ ਗ਼ਲਤੀ
. . .  1 day ago
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਜਾਰੀ
. . .  1 day ago
ਈਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  1 day ago
ਸੁਪਰੀਮ ਕੋਰਟ ਅੱਜ ਕਰੇਗਾ ਐਨ.ਆਰ.ਸੀ ਮਾਮਲੇ 'ਚ ਸੁਣਵਾਈ
. . .  1 day ago
ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦੀ ਘੋਸ਼ਣਾ ਅੱਜ
. . .  1 day ago
ਬਿਹਾਰ 'ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ
. . .  1 day ago
ਮਹਾਰਾਸ਼ਟਰ 'ਚ ਕੈਮੀਕਲ ਗੋਦਾਮ ਨੂੰ ਲੱਗੀ ਅੱਗ
. . .  1 day ago
ਕਰਨਾਟਕ ਦੇ 2 ਆਜ਼ਾਦ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  1 day ago
ਬਲਾਕ ਸੰਮਤੀ ਮੈਂਬਰ 270 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ
. . .  1 day ago
ਅੱਜ ਦਾ ਵਿਚਾਰ
. . .  1 day ago
ਕੈਪਟਨ ਭਲਕੇ ਪਟਿਆਲਾ ਅਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ
. . .  2 days ago
ਲੜਕਾ ਤੇ ਲੜਕੀ ਦੇ ਪਰਿਵਾਰ ਦੀ ਆਪਸੀ ਲੜਾਈ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ
. . .  2 days ago
ਘੱਗਰ ਦਰਿਆ ਦੇ ਵਧੇ ਪਾਣੀ ਦਾ ਘਟਿਆ ਪੱਧਰ
. . .  2 days ago
ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਲਗਾਇਆ ਧਰਨਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਹਾੜ ਸੰਮਤ 550

ਕਪੂਰਥਲਾ / ਫਗਵਾੜਾ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੱਖ-ਵੱਖ ਥਾਵਾਂ 'ਤੇ ਸ਼ਰਧਾ ਨਾਲ ਮਨਾਇਆ

ਕਪੂਰਥਲਾ, 17 ਜੂਨ (ਵਿਸ਼ੇਸ਼ ਪ੍ਰਤੀਨਿਧ)-ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਗੁਰਦੁਆਰਾ ਸਾਹਿਬ ਬਾਵਿਆਂ ਕਪੂਰਥਲਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਠੇਕੇਦਾਰ ਉੱਜਲ ਸਿੰਘ ਤੇ ਸਕੱਤਰ ਮਨਜੀਤ ਸਿੰਘ ਬਹਾਦਰ ਸਿੰਘ ਬਾਵਾ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ, ਬੀਬੀ ਭਾਨੀ ਇਸਤਰੀ ਸਤਿਸੰਗ ਸਭਾ ਦੀ ਆਗੂ ਬੀਬੀ ਦਵਿੰਦਰਪਾਲ ਕੌਰ ਬਾਵਾ, ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਦਰਦੀ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸੇ ਦੌਰਾਨ ਹੀ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਨੇ ਗੁਰਇਤਿਹਾਸ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਮਨਜੀਤ ਬਹਾਦਰ ਸਿੰਘ ਬਾਵਾ, ਉੱਘੇ ਧਾਰਮਿਕ ਆਗੂ ਜਥੇਦਾਰ ਜਸਵਿੰਦਰ ਸਿੰਘ ਬੱਤਰਾ, ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਹਰਜੀਤ ਸਿੰਘ ਭਾਟੀਆ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਇਤਿਹਾਸ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਕਪੂਰਥਲਾ ਹਲਕੇ ਦੇ ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਠੇਕੇਦਾਰ ਉੱਜਲ ਸਿੰਘ ਤੇ ਮਨਜੀਤ ਬਹਾਦਰ ਸਿੰਘ ਬਾਵਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਕੁੱਝ ਹੋਰ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ | ਸਮਾਗਮ ਵਿਚ ਜਥੇਦਾਰ ਸੁਖਪਾਲ ਸਿੰਘ ਭਾਟੀਆ, ਬਾਵਾ ਵੀਰ ਕਮਲਜੀਤ ਸਿੰਘ, ਬਲਦੇਵ ਸਿੰਘ, ਅਮਰੀਕ ਸਿੰਘ, ਗੁਰਦੀਪ ਸਿੰਘ, ਅਮਰੀਕ ਸਿੰਘ, ਮਨਮੋਹਨ ਸਿੰਘ, ਸ਼ਵਿੰਦਰ ਸਿੰਘ, ਅਰਵਿੰਦਰਜੀਤ ਸਿੰਘ ਸੂਰੀ, ਪਰਮਿੰਦਰ ਸਿੰਘ, ਜਥੇਦਾਰ ਮਹਿੰਦਰ ਸਿੰਘ ਲਾਹੋਰੀਆ, ਹਰਭਜਨ ਸਿੰਘ, ਬਾਬੂ ਲਾਲ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਬਾਵਾ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਚਰਨਜੀਤ ਸਿੰਘ, ਮਨਪ੍ਰੀਤ ਸਿੰਘ ਭਾਟੀਆ, ਗੁਰਮੇਲ ਸਿੰਘ, ਬੋਹੜ ਸਿੰਘ, ਰਜਿੰਦਰ ਸਿੰਘ, ਪ੍ਰੀਤਪਾਲ ਸਿੰਘ ਸੋਨੂੰ, ਭੁਪਿੰਦਰ ਸਿੰਘ, ਰਵਨੀਤ ਸਿੰਘ, ਦਵਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਇਸੇ ਦੌਰਾਨ ਹੀ 13 ਤੋਂ 16 ਸਾਲ ਦੀ ਉਮਰ ਦੇ ਗਰੁੱਪ ਵਿਚ ਧਾਰਮਿਕ ਮੁਕਾਬਲਿਆਂ ਵਿਚ ਅੱਵਲ ਰਹੇ ਜਸ਼ਨਪ੍ਰੀਤ ਸਿੰਘ, 9 ਤੋਂ 12 ਸਾਲ ਦੀ ਉਮਰ ਦੇ ਗਰੁੱਪ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਪ੍ਰਾਚੀ ਤੋਂ ਇਲਾਵਾ ਦੂਜੇ ਤੀਜੇ ਸਥਾਨ 'ਤੇ ਰਹਿਣ ਵਾਲੇ ਪ੍ਰੀਖਿਆਰਥੀਆਂ ਨੂੰ ਠੇਕੇਦਾਰ ਉੱਜਲ ਸਿੰਘ, ਬਾਵਾ ਮਨਜੀਤ ਬਹਾਦਰ ਸਿੰਘ, ਹਰਜੀਤ ਸਿੰਘ ਭਾਟੀਆ ਤੇ ਬੀਬੀ ਦਵਿੰਦਰਪਾਲ ਕੌਰ ਬਾਵਾ ਵਲੋਂ ਸਨਮਾਨਿਤ ਕੀਤਾ ਗਿਆ |
ਸਟੇਟ ਗੁਰਦੁਆਰਾ ਸਾਹਿਬ ਵਿਖੇ ਸਮਾਗਮ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਸਟੇਟ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਜੋਤ ਸਿੰਘ ਇਸਤਰੀ ਸਤਿਸੰਗ ਸਭਾ, ਗੁਰੂ ਨਾਨਕ ਨਿਸ਼ਕਾਮ ਕੀਰਤਨ ਸਭਾ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ | ਇਸੇ ਦੌਰਾਨ ਹੀ ਉੱਘੇ ਕਥਾਵਾਚਕ ਤੇ ਪ੍ਰਚਾਰਕ ਗਿਆਨੀ ਗੁਰਪ੍ਰੀਤ ਸਿੰਘ ਨੇ ਗੁਰੂ ਜੀ ਦੇ ਜੀਵਨ ਤੇ ਸ਼ਹੀਦੀ ਇਤਿਹਾਸ ਬਾਰੇ ਚਾਨਣਾ ਪਾਇਆ | ਸਮਾਗਮ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਉੱਘੇ ਧਾਰਮਿਕ ਆਗੂ ਜਥੇਦਾਰ ਜਸਵਿੰਦਰ ਸਿੰਘ ਬੱਤਰਾ ਤੇ ਜਥੇਦਾਰ ਹਰਜੀਤ ਸਿੰਘ ਭਾਟੀਆ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਸੰਗਤਾਂ ਨੂੰ ਗੁਰੂ ਜੀ ਵਲੋਂ ਦਿੱਤੇ ਉਪਦੇਸ਼ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ, ਜਥੇਦਾਰ ਸੁਖਪਾਲ ਸਿੰਘ ਭਾਟੀਆ, ਸੀਨੀਅਰ ਅਕਾਲੀ ਆਗੂ ਤੇ ਨਗਰ ਕੌਾਸਲਰ ਹਰਬੰਸ ਸਿੰਘ ਵਾਲੀਆ, ਪ੍ਰੀਤਪਾਲ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਗੁਰਪ੍ਰੀਤ ਸਿੰਘ ਸੋਨਾ, ਜਸਬੀਰ ਸਿੰਘ ਰਾਣਾ, ਹਰਭਜਨ ਸਿੰਘ, ਭਾਈ ਵਰਿਆਮ ਸਿੰਘ ਕਪੂਰ, ਠੇਕੇਦਾਰ ਸੁਰਿੰਦਰ ਸਿੰਘ, ਦਵਿੰਦਰ ਸਿੰਘ ਦੇਵ, ਦਫ਼ਤਰ ਸਕੱਤਰ ਲਖਬੀਰ ਸਿੰਘ ਫੱਤੂਢੀਂਗਾ, ਬੀਬੀ ਬਲਜਿੰਦਰ ਕੌਰ ਧੰਜਲ, ਗਿਆਨੀ ਗੁਰਸੇਵਕ ਸਿੰਘ, ਚਰਨਜੀਤ ਸਿੰਘ ਵਾਲੀਆ, ਗੁਰਲੀਨ ਕੌਰ, ਗਗਨਪ੍ਰੀਤ ਕੌਰ, ਗੁਰਪ੍ਰੀਤ ਸਿੰਘ ਬਬਲੂ, ਸਵਰਨ ਸਿੰਘ, ਮਨਮੋਹਨ ਸਿੰਘ, ਜਗਤਾਰ ਸਿੰਘ ਵਿਰਦੀ, ਜਸਵਿੰਦਰ ਸਿੰਘ ਜੱਸੀ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਇਸ ਮੌਕੇ ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |
ਗੁਰਦੁਆਰਾ ਸਾਹਿਬ ਭੋਪਾਲ ਜਠੇਰੇ ਪੀਰ ਚੌਧਰੀ ਰੋਡ ਵਿਖੇ ਸਮਾਗਮ
ਗੁਰਦੁਆਰਾ ਸਾਹਿਬ ਭੋਪਾਲ ਜਠੇਰੇ ਪੀਰ ਚੌਧਰੀ ਰੋਡ ਕਪੂਰਥਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਬੰਧੀ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ ਲੁਧਿਆਣੇ ਵਾਲਿਆਂ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤਰਵਿੰਦਰ ਮੋਹਨ ਸਿੰਘ ਭਾਟੀਆ, ਮਾਸਟਰ ਸੁਖਜਿੰਦਰ ਸਿੰਘ ਨੇ ਗੁਰਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੂਰੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ | ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਬਾਬਾ ਫ਼ਤਿਹ ਸਿੰਘ, ਸੇਵਾ ਸੁਸਾਇਟੀ ਨਾਲ ਸਬੰਧਿਤ ਨੌਜਵਾਨਾਂ ਵਲੋਂ ਰਾਗੀ ਜਥੇ ਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਵਿਚ ਨੌਜਵਾਨਾਂ ਵਲੋਂ ਬੂਟੇ ਲਗਾਏ ਗਏ ਤੇ ਬਾਅਦ ਵਿਚ ਪੀਰ ਚੌਧਰੀ ਰੋਡ 'ਤੇ ਬੂਟੇ ਲਗਾਉਣ ਦੀ ਮੁਹਿਮ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਛਬੀਲ ਲਗਾਈ ਗਈ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਸਮਾਗਮ ਵਿਚ ਹਾਜ਼ਰ ਸੰਗਤਾਂ ਵਿਚ ਜਸਕਰਨ ਸਿੰਘ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਰਵੀਦੀਪ ਸਿੰਘ, ਹਰਬੰਸ ਸਿੰਘ, ਸਾਧੂ ਸਿੰਘ, ਜੋਗਿੰਦਰ ਸਿੰਘ, ਗੁਰਕਮਲ ਸਿੰਘ, ਅਮਨਪ੍ਰੀਤ ਸਿੰਘ, ਆਸ਼ੂ, ਦਵਿੰਦਰ ਸਿੰਘ, ਰਜਿੰਦਰ ਸਿੰਘ, ਸਰਦੂਲ ਸਿੰਘ, ਅਸ਼ੀਸ਼ਪਾਲ ਸਿੰਘ, ਸਤਪਾਲ ਸਿੰਘ, ਹਰਭਜਨ ਸਿੰਘ, ਕੇਹਰ ਸਿੰਘ, ਦਲਬੀਰ ਸਿੰਘ ਆਦਿ ਹਾਜ਼ਰ ਸਨ |
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ
ਸੁਲਤਾਨਪੁਰ ਲੋਧੀ, (ਥਿੰਦ, ਹੈਪੀ)-ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਾਤਾ ਸੁਲੱਖਣੀ ਜੀ ਸੇਵਾ ਸੁਸਾਇਟੀ ਵਲੋਂ ਮਹਾਨ ਵਿਦਵਾਨ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਕਾ ਬਾਗ਼ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਅੱਜ ਸਵੇਰੇ ਸਮੂਹ ਸੰਗਤਾਂ ਵਲੋਂ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਮਨੋਹਰ ਕੀਰਤਨ ਕੀਤਾ ਗਿਆ | ਮਹਾਨ ਵਿਦਵਾਨ ਤੇ ਕਥਾਵਾਚਕ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਮੁੱਖ ਵਾਕ ਦੀ ਵਿਆਖਿਆ ਕਰਦਿਆਂ ਸੰਗਤਾਂ ਨੂੰ ਨਾਮ ਜਪਣ, ਵੰਡ ਛਕਣ ਅਤੇ ਸੱਚੀ ਕਿਰਤ ਕਰਨ ਲਈ ਪੇ੍ਰਰਿਤ ਕੀਤਾ | ਇਸ ਮੌਕੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵਲੋਂ ਚੱਲ ਰਹੇ ਲੜੀ ਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਤੇ ਮਨੋਹਰ ਕੀਰਤਨ ਕੀਤਾ ਗਿਆ | ਇਸ ਮੌਕੇ ਗਿਆਨੀ ਚਰਨਜੀਤ ਸਿੰਘ ਸਿਰਪਾਓ ਪਾ ਕਿ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚਾਹ, ਘੁੰਗਣੀਆਂ ਦਾ ਪ੍ਰਸ਼ਾਦ, ਠੰਢੇ ਮਿੱਠੇ ਜਲ ਅਤੇ ਗੁਰੂ ਕੇ ਲੰਗਰ ਵਰਤਾਏ ਗਏ | ਇਸ ਮੌਕੇ ਰਘਬੀਰ ਸਿੰਘ, ਬਲਦੇਵ ਸਿੰਘ, ਡਾ. ਗੁਰਦੇਵ ਸਿੰਘ, ਜਰਨੈਲ ਸਿੰਘ, ਮਨਜੀਤ ਸਿੰਘ, ਬਲਕਾਰ ਸਿੰਘ, ਦਇਆ ਸਿੰਘ, ਚਰਨ ਸਿੰਘ, ਅਮਰਜੀਤ ਸਿੰਘ, ਸਰਵਣ ਸਿੰਘ, ਗੁਰਵਿੰਦਰ ਸਿੰਘ, ਸੁਖਜੀਤ ਸਿੰਘ, ਸਰਦੂਲ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਲਾਲ ਸਿੰਘ ਆਦਿ ਹਾਜ਼ਰ ਸਨ |

ਵਿਦਿਆਰਥੀ ਦੀ ਛੱਤ ਤੋਂ ਡਿੱਗਣ ਕਰਕੇ ਮੌਤ

ਫਗਵਾੜਾ, 17 ਜੂਨ (ਵਿਸ਼ੇਸ਼ ਪ੍ਰਤੀਨਿਧ)-ਭੇਦਭਰੀ ਹਾਲਤ ਵਿਚ ਛੱਤ ਤੋਂ ਡਿੱਗਣ ਕਰਕੇ ਇਕ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੌਤ ਹੋ ਗਈ | ਉਕਤ ਵਿਦਿਆਰਥੀ ਦੀ ਪਛਾਣ ਲਾਲ ਰਾਮ ਹਲੁਨਾ ਪੁੱਤਰ ਕੇ. ਰੋਹਮਿੰਗਥਾਂਗਾ ਵਾਸੀ ਮਿਜ਼ੋਰਮ ਹਾਲ ਵਾਸੀ ਪੀ.ਜੀ ਗੁਰੂ ਹਰਗੋਬਿੰਦ ਨਗਰ ...

ਪੂਰੀ ਖ਼ਬਰ »

ਦੇਸੀ ਲਾਹਣ ਸਮੇਤ ਦੋਸ਼ੀ ਕਾਬੂ

ਢੱਤੂਢੀਗਾਂ, 17 ਜੂਨ (ਬਲਜੀਤ ਸਿੰਘ)-ਥਾਣਾ ਫੱਤੂਢੀਂਗਾ ਦੇ ਐਸ.ਐਚ.ਓ ਨਵਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹੈੱਡ ਕਾਂਸਟੇਬਲ ਸ਼ਰਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇਸਲ, ਬਾਗੂਗੱਟਾ, ਮੰਡ ਕਿ੍ਸ਼ਨ ਸਿੰਘ ਵਾਲਾ ਵਿਖੇ ਗਸ਼ਤ ਕਰ ਰਹੇ ਸਨ ਤਾਂ ਮੁਖ਼ਬਰ ਖ਼ਾਸ ਨੇ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੀਲੇ ਪਦਾਰਥ ਸਮੇਤ ਦੋ ਕਾਬੂ

ਕਪੂਰਥਲਾ, 17 ਜੂਨ (ਵਿ.ਪ੍ਰ.)-ਥਾਣਾ ਕੋਤਵਾਲੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਵਿਚੋਂ ਇਕ ਕੋਲੋਂ 10 ਗਰਾਮ ਹੈਰੋਇਨ ਤੇ ਦੂਜੇ ਪਾਸੋਂ 95 ਗਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਦਰਿਆ ਬਿਆਸ 'ਚ ਨਹਾਉਣ ਗਏ ਲਾਪਤਾ ਹੋਏ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

ਫੱਤੂਢੀਂਗਾ, 17 ਜੂਨ (ਬਲਜੀਤ ਸਿੰਘ)-ਬੀਤੀ 15 ਜੂਨ ਨੂੰ ਪਿੰਡ ਅੰਮਿ੍ਤਪੁਰ ਦੇ ਦੋ ਨੌਜਵਾਨਾਂ ਗੁਰਪ੍ਰੀਤ ਸਿੰਘ ਅਤੇ ਸਵਰਨ ਸਿੰਘ ਜੋ ਕਿ ਦਰਿਆ ਬਿਆਸ 'ਚ ਨਹਾਉਣ ਗਏ ਸੀ ਤੇ ਲਾਪਤਾ ਹੋ ਗਏ | ਉਨ੍ਹਾਂ ਦਾ ਮਿ੍ਤਕ ਸਰੀਰ ਪਿੰਡ ਘੜਕਾ ਥਾਣਾ ਚੋਹਲਾ ਸਾਹਿਬ ਜ਼ਿਲ੍ਹਾ ਤਰਨਤਾਰਨ ...

ਪੂਰੀ ਖ਼ਬਰ »

ਜ਼ਮੀਨੀ ਮਾਮਲੇ 'ਚ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਪਤੀ-ਪਤਨੀ ਿਖ਼ਲਾਫ਼ ਕੇਸ ਦਰਜ

ਫਗਵਾੜਾ, 17 ਜੂਨ (ਹਰੀਪਾਲ ਸਿੰਘ)-ਜ਼ਮੀਨੀ ਮਾਮਲੇ ਵਿਚ ਇਕ ਕਰੋੜ ਤੋਂ ਵੱਧ ਦੀ ਧੋਖਾਧੜੀ ਕਰਨ ਵਾਲੇ ਪਤੀ-ਪਤਨੀ ਦੇ ਿਖ਼ਲਾਫ਼ ਥਾਣਾ ਸਤਨਾਮਪੁਰਾ ਵਿਖੇ ਧੋਖਾਧੜੀ ਦਾ ਕੇਸ ਦਰਜ ਹੋਇਆ ਹੈ | ਜਾਣਕਾਰੀ ਦੇ ਅਨੁਸਾਰ ਪਿੰਡ ਪੰਡਵਾਂ ਦੇ ਵਸਨੀਕ ਸ਼ੀਸ਼ਪਾਲ ਸਿੰਘ ਪੁੱਤਰ ਆਸਾ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲੈ ਜਾਣ ਵਾਲੇ ਿਖ਼ਲਾਫ਼ ਕੇਸ ਦਰਜ

ਫਗਵਾੜਾ,17 ਜੂਨ (ਵਿਸ਼ੇਸ਼ ਪ੍ਰਤੀਨਿਧ)-ਇਕ ਨਾਬਾਲਗ ਲੜਕੀ ਨੂੰ ਵਰਗ਼ਲਾ ਕਿ ਲੈ ਜਾਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਨੌਜਵਾਨ ਦੇ ਿਖ਼ਲਾਫ਼ ਕੇਸ ਦਰਜ਼ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਭਾਤੀ ਦੇਵੀ ਪਤਨੀ ਜੀਤਨ ਯਾਦਵ ...

ਪੂਰੀ ਖ਼ਬਰ »

ਪੰਜਾਬ 'ਚ ਸੈਰ ਸਪਾਟਾ ਉਦਯੋਗ ਵਿਕਸਿਤ ਹੋਣ ਨਾਲ ਰਾਜ ਦੀ ਆਮਦਨ 'ਚ 11 ਫ਼ੀਸਦੀ ਵਾਧਾ ਹੋਵੇਗਾ-ਨਵਜੋਤ ਸਿੰਘ ਸਿੱਧੂ

ਕਪੂਰਥਲਾ, 17 ਜੂਨ (ਅਮਰਜੀਤ ਕੋਮਲ)-ਥਾਈਲੈਂਡ ਤੇ ਸਵਿਟਜ਼ਰਲੈਂਡ ਨੂੰ ਹਰ ਵਰ੍ਹੇ ਸੈਰ ਸਪਾਟਾ ਉਦਯੋਗ ਤੋਂ 60 ਤੋਂ ਲੈ ਕੇ 70 ਪ੍ਰਤੀਸ਼ਤ ਆਮਦਨ ਹੁੰਦੀ ਹੈ, ਜੇ ਪੰਜਾਬ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਿਤ ਕੀਤਾ ਜਾਵੇ ਤਾਂ ਰਾਜ ਦੀ ਆਮਦਨ ਵਿਚ 11 ਫ਼ੀਸਦੀ ਇਜ਼ਾਫਾ ਹੋ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ

ਭੁਲੱਥ, 17 ਜੂਨ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਪ੍ਰਧਾਨ ਗੁਰਚਰਨ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਿਸਾਨਾਂ ਨਾਲ ਸਬੰਧਿਤ ਕਈ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ...

ਪੂਰੀ ਖ਼ਬਰ »

ਪਿੰਡ ਖੱਸਣ ਵਾਸੀਆਂ ਵਲੋਂ ਮੋਦੀ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਭੁਲੱਥ, 17 ਜੂਨ (ਮਨਜੀਤ ਸਿੰਘ ਰਤਨ)-ਨਜ਼ਦੀਕੀ ਪਿੰਡ ਖੱਸਣ ਵਿਖੇ ਪਿੰਡ ਵਾਸੀਆਂ ਨੇ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਇਸ ਮੌਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੋਦੀ ਦਾ ਪੁਤਲਾ ...

ਪੂਰੀ ਖ਼ਬਰ »

ਏਕ ਨੂਰ ਸੁਸਾਇਟੀ ਨੇ ਕੀਤੀ ਲੋੜਵੰਦ ਵਿਦਿਆਰਥਣਾਂ ਦੀ ਆਰਥਿਕ ਮਦਦ

ਨਡਾਲਾ, 17 ਜੂਨ (ਮਾਨ)-ਏਕ ਨੂਰ ਅਵੇਅਰਨੈੱਸ ਐਾਡ ਵੈਲਫੇਅਰ ਸੁਸਾਇਟੀ ਨਡਾਲਾ ਵਲੋਂ ਓਮ ਪ੍ਰਕਾਸ਼ ਮੈਮੋਰੀਅਲ ਇੰਸਟੀਚਿਊਟ ਕਾਲਜ ਦਿਆਲਪੁਰ ਵਿਖੇ ਪੜਾਈ ਕਰ ਰਹੀਆਂ ਲੋੜਵੰਦ ਤੇ ਹੋਣਹਾਰ ਵਿਦਿਆਰਥਣਾਂ ਦੀ ਫ਼ੀਸ ਦੇ ਕੇ ਆਰਥਿਕ ਮਦਦ ਕੀਤੀ ਗਈ ਹੈ | ਇਸ ਸਬੰਧੀ ਸੁਸਾਇਟੀ ...

ਪੂਰੀ ਖ਼ਬਰ »

ਗੁਰੂ ਨਾਨਕ ਇਸਤਰੀ ਸਤਿਸੰਗ ਸਭਾ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸਮਾਗਮ

ਕਪੂਰਥਲਾ, 17 ਜੂਨ (ਵਿ.ਪ੍ਰ.)-ਗੁਰੂ ਨਾਨਕ ਇਸਤਰੀ ਸਤਿਸੰਗ ਸਭਾ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਪੂਰਥਲਾ ਵਲੋਂ ਹਰ ਸਾਲ ਦੀ ਤਰ੍ਹਾਂ 40 ਦਿਨਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਸੀ | ਜਿਸ ਦੀ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ...

ਪੂਰੀ ਖ਼ਬਰ »

ਖੂਨਦਾਤਾ ਦਿਵਸ ਮਨਾਉਂਦਿਆਂ 79 ਖ਼ੂਨਦਾਨੀਆਂ ਨੇ ਕੀਤਾ ਖ਼ੂਨਦਾਨ

ਫਗਵਾੜਾ, 17 ਜੂਨ (ਅਸ਼ੋਕ ਕੁਮਾਰ ਵਾਲੀਆ)-ਵਿਸ਼ਵ ਖੂਨਦਾਤਾ ਦਿਵਸ ਦੇ ਸਬੰਧ ਵਿਚ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ.) ਫਗਵਾੜਾ ਵਲੋਂ ਸ਼ਨੀ ਮੰਦਰ ਸਰਾਏ ਰੋਡ ਫਗਵਾੜਾ ਵਿਖੇ ਖ਼ੂਨ ਦਾਨ ਕੈਂਪ ਲਗਾਇਆ ਗਿਆ | ਕਲੱਬ ਪ੍ਰਧਾਨ ਗੋਪਾਲ ਲੂੰਬਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਆਟੋ-ਮੋਬਾਈਲ ਐਸੋਸੀਏਸ਼ਨ ਦੀ ਮੀਟਿੰਗ

ਫਗਵਾੜਾ, 17 ਜੂਨ (ਅਸ਼ੋਕ ਕੁਮਾਰ ਵਾਲੀਆ)-ਆਟੋ ਮੋਬਾਈਲ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ ਦੌਰਾਨ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਸੰਸਥਾ ਸਮਾਜ ਭਲਾਈ ਦੇ ਕੰਮਾਂ ਵਿਚ ਕਦੀ ਵੀ ਪਿੱਛੇ ਨਹੀਂ ਹਟੀ ਅਤੇ ਆਪਣੇ ਮਕੈਨਿਕ ਭਰਾਵਾਂ ਲਈ ਵੀ ਵਿਸ਼ੇਸ਼ ...

ਪੂਰੀ ਖ਼ਬਰ »

ਕੜ੍ਹਾਲ ਨੌ ਆਬਾਦ 'ਚ 40 ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਫੜਿਆ

ਹੁਸੈਨਪੁਰ, 17 ਜੂਨ (ਸੋਢੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤਾ ਗਿਆ ਇਕ-ਇਕ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ ਅਤੇ ਰਹਿੰਦੇ ਵਾਅਦੇ ਬਹੁਤ ਜਲਦ ਪੂਰੇ ਕੀਤੇ ਜਾਣਗੇ | ਇਹ ਸ਼ਬਦ ਹਲਕਾ ਸੁਲਤਾਨਪੁਰ ਲੋਧੀ ਤੋਂ ...

ਪੂਰੀ ਖ਼ਬਰ »

ਸਾਬਕਾ ਮੰਤਰੀ ਮਾਨ ਨੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਸੰਗਤ ਤੋਂ ਖਿਮਾ ਜਾਚਨਾ ਕੀਤੀ

ਫਗਵਾੜਾ, 17 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਮਦ 'ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਵਲੋਂ ਆਪਣੇ ਸੰਬੋਧਨ ਵਿਚ ਗੁਰਬਾਣੀ ਦੀਆਂ ਤੁਕਾਂ ਦੀ ਵਰਤੋਂ ਕਰਨ ਦੇ ਮਾਮਲੇ ਵਿਚ ਅੱਜ ਮਾਨ ਨੇ ਸੰਗਤ ਤੋਂ ਖਿਮਾ ਮੰਗ ਲਈ ਹੈ | ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੱਖ-ਵੱਖ ਥਾਵਾਂ 'ਤੇ ਸ਼ਰਧਾ ਨਾਲ ਮਨਾਇਆ

ਫਗਵਾੜਾ, 17 ਜੂਨ (ਅਸ਼ੋਕ ਕੁਮਾਰ ਵਾਲੀਆ)-ਗੁਰਦੁਆਰਾ ਸੈਣੀਆਂ ਮੇਹਲੀਗੇਟ ਫਗਵਾੜਾ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਪਿਛਲੇ ਤਿੰਨ ਰੋਜ਼ਾ ਤੋਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ...

ਪੂਰੀ ਖ਼ਬਰ »

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਬਾਣੀ ਦੀ ਛਬੀਲ

ਡਡਵਿੰਡੀ, 17 ਜੂਨ (ਬਲਬੀਰ ਸੰਧਾ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਹਿਜ ਪਾਠ ਸੰਸਥਾ ਦੀ ਸੁਲਤਾਨਪੁਰ ਲੋਧੀ ਇਕਾਈ ਵਲੋਂ ਭਾਈ ਸੂਬਾ ਸਿੰਘ ਮੋਠਾਂਵਾਲਾ ਦੀ ਅਗਵਾਈ ਹੇਠ ਡਡਵਿੰਡੀ ਬੱਸ ਅੱਡੇ 'ਤੇ ਗੁਰਬਾਣੀ ਦੀ ਛਬੀਲ ਲਗਾਈ ਗਈ | ਇਸ ਮੌਕੇ ਭਾਈ ...

ਪੂਰੀ ਖ਼ਬਰ »

ਡਡਵਿੰਡੀ ਦੇ ਪਹਿਲੇ ਸਿਕਸਰ ਕ੍ਰਿਕਟ ਟੂਰਨਾਮੈਂਟ ਦੀ ਟਰਾਫ਼ੀ ਮੇਜ਼ਬਾਨ ਡਡਵਿੰਡੀ ਦੀ ਟੀਮ ਨੇ ਜਿੱਤੀ

ਡਡਵਿੰਡੀ, 17 ਜੂਨ (ਬਲਬੀਰ ਸੰਧਾ)-ਸਮੂਹ ਨਗਰ ਨਿਵਾਸੀ ਡਡਵਿੰਡੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਡਡਵਿੰਡੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕਰਵਾਇਆ ਗਿਆ ਪਲੇਠਾ ਸਿਕਸਰ ਕ੍ਰਿਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ | ਇਸ ...

ਪੂਰੀ ਖ਼ਬਰ »

ਬੰਗਾ 'ਚ ਕੈਨੇਡਾ ਦੇ ਲੇਬਰ ਮੰਤਰੀ ਹਰਕੰਵਲ ਸਿੰਘ ਬੈਂਸ ਦਾ ਸਨਮਾਨ

ਬੰਗਾ, 17 ਜੂਨ (ਜਸਬੀਰ ਸਿੰਘ ਨੂਰਪੁਰ)– ਬੰਗਾ ਵਿਖੇ ਕੈਨੇਡਾ ਦੇ ਲੇਬਰ ਮੰਤਰੀ ਹਰਕੰਵਲ ਸਿੰਘ ਬੈਂਸ ਦਾ ਕਾਂਗਰਸ ਪਾਰਟੀ ਦੇ ਜ਼ਿਲ•ਾ ਪ੍ਰਧਾਨ ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਬੰਗਾ ਨੇ ਸਨਮਾਨ ਕੀਤਾ | ਪੱਲੀ ਝਿੱਕੀ ਨੇ ਆਖਿਆ ਹਰਕੰਵਲ ਸਿੰਘ ਬੈਂਸ ਨੇ ਪੇਂਡੂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX