ਤਾਜਾ ਖ਼ਬਰਾਂ


ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  9 minutes ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  21 minutes ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  31 minutes ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਪੰਜਾਬ ਸਮੇਤ 12 ਸੂਬਿਆਂ 'ਚ ਸਥਾਪਿਤ ਹੋਣਗੀਆਂ ਨਵੀਆਂ ਯੂਨੀਵਰਸਿਟੀਆਂ
. . .  about 1 hour ago
ਨਵੀਂ ਦਿੱਲੀ, 16 ਜਨਵਰੀ - ਕੇਂਦਰੀ ਕੈਬਨਿਟ ਵਲੋਂ ਅੱਜ ਬੁੱਧਵਾਰ ਨੂੰ 13 ਨਵੀਆਂ ਕੇਂਦਰੀ ਯੂਨੀਵਰਸਿਟੀਆਂ ਦੀ ਸਥਾਪਨਾ ਲਈ 3,600 ਕਰੋੜ ਰੁਪਏ ਖਰਚੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਵੀਆਂ ਯੂਨੀਵਰਸਿਟੀਆਂ 36 ਮਹੀਨਿਆਂ ਵਿਚ ਸਥਾਪਿਤ ਕੀਤੀਆਂ ਜਾਣਗੀਆਂ। ਪੰਜਾਬ...
ਨਵੇਂ ਸੀ.ਬੀ.ਆਈ. ਡਾਇਰੈਕਟਰ 'ਤੇ 24 ਜਨਵਰੀ ਹੋਵੇਗੀ ਬੈਠਕ
. . .  about 1 hour ago
ਨਵੀਂ ਦਿੱਲੀ, 16 ਜਨਵਰੀ - ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਵਲੋਂ ਹਟਾਏ ਜਾਣ ਤੇ ਸਾਬਕਾ ਸੀ.ਬੀ.ਆਈ. ਡਾਇਰੈਕਟਰ ਅਲੋਕ ਵਰਮਾ ਵਲੋਂ ਸਰਵਿਸ ਤੋਂ ਅਸਤੀਫ਼ਾ ਦੇਣ ਮਗਰੋਂ ਨਿਯੁਕਤੀ ਪੈਨਲ ਵਲੋਂ ਨਵੇਂ ਸੀ.ਬੀ.ਆਈ. ਡਾਇਰੈਕਟਰ ਦੀ ਚੋਣ ਲਈ 24 ਜਨਵਰੀ ਨੂੰ...
ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਲਈ ਸਿੱਖ ਸੰਗਤ ਨੇ ਚਲਾਇਆ ਲੰਗਰ
. . .  about 2 hours ago
ਹਿਊਸਟਨ, 16 ਜਨਵਰੀ - ਇਨ੍ਹੀਂ ਦਿਨੀਂ ਅਮਰੀਕਾ ਵਿਚ ਸਰਕਾਰ ਦਾ ਕੰਮਕਾਜ ਅੰਸ਼ਿਕ ਰੂਪ ਨਾਲ ਠੱਪ ਚੱਲ ਰਿਹਾ ਹੈ। ਜੋ ਚੌਥੇ ਹਫ਼ਤੇ 'ਚ ਦਾਖਲ ਹੋ ਚੁੱਕਾ ਹੈ। ਜਿਸ ਕਾਰਨ 8 ਲੱਖ ਤੋਂ ਵਧੇਰੇ ਸੰਘੀ ਸਰਕਾਰ ਦੇ ਮਹੱਤਵਪੂਰਨ ਵਿਭਾਗਾਂ ਦੇ ਮੁਲਾਜ਼ਮ ਵਿਹਲੇ ਹੋਣ ਕਾਰਨ ਪ੍ਰਭਾਵਿਤ...
ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਮਿਲਿਆ 9 ਮਹੀਨਿਆਂ ਦਾ ਵਾਧਾ
. . .  about 2 hours ago
ਨਵੀਂ ਦਿੱਲੀ, 16 ਜਨਵਰੀ - ਕੇਂਦਰ ਵਲੋਂ ਲੋਕ ਹਿੱਤ 'ਚ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਦੇ ਸੇਵਾ ਕਾਲ ਵਿਚ 9 ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਕਰਮਚਾਰੀ ਮੰਤਰਾਲਾ ਵਲੋਂ ਅੱਜ ਨਿਰਦੇਸ਼ ਜਾਰੀ ਕੀਤਾ...
ਕੁਲਬੀਰ ਜ਼ੀਰਾ ਕਾਂਗਰਸ ਪਾਰਟੀ ਤੋਂ ਮੁਅੱਤਲ
. . .  about 3 hours ago
ਚੰਡੀਗੜ੍ਹ, 16 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਿਰੁੱਧ ਬਿਆਨਬਾਜ਼ੀ ਕਰਨ ਵਾਲੇ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ...
ਭੇਦਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼, ਜਾਂਚ 'ਚ ਜੁਟੀ ਪੁਲਿਸ
. . .  about 3 hours ago
ਅਜਨਾਲਾ, 16 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁੱਜਰਪੁਰਾ ਨੇੜੇ ਸਥਿਤ ਇੱਕ ਦਰਗਾਹ ਨੇੜੇ ਭੇਦਭਰੇ ਹਾਲਾਤ 'ਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ 21-22 ਸਾਲ ਦੀ ਉਮਰ ਵਾਲੇ...
ਵੀਡੀਓ ਕਾਨਫਰੰਸਿੰਗ ਰਾਹੀਂ ਰਾਮ ਰਹੀਮ ਨੂੰ ਸੁਣਾਈ ਜਾਵੇਗੀ ਸਜ਼ਾ
. . .  about 3 hours ago
ਪੰਚਕੂਲਾ, 16 ਜਨਵਰੀ- ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਮਾਮਲੇ 'ਚ ਡੇਰਾ ਮੁਖੀ ਰਾਮ ਰਹੀਮ ਨੂੰ ਕੱਲ੍ਹ ਭਾਵ ਕਿ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ ਜਾਵੇਗੀ। ਦੱਸ ਦਈਏ ਕਿ ਲੰਘੇ ਦਿਨ ਹਰਿਆਣਾ ਸਰਕਾਰ ਵਲੋਂ ਸੀ. ਬੀ. ਆਈ...
ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ
. . .  about 3 hours ago
ਜਲੰਧਰ, 16 ਜਨਵਰੀ (ਚਿਰਾਗ ਸ਼ਰਮਾ)- ਜਲੰਧਰ ਦੇ ਬਹੁ-ਚਰਚਿਤ ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਅੱਜ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਹੈ। ਗ਼ੈਰ-ਕਾਨੂੰਨੀ ਨਿਰਮਾਣ ਰੁਕਵਾਉਣ ਗਏ ਬਿਲਡਿੰਗ ਇੰਸਪੈਕਟਰ ਨਾਲ ਕੁੱਟਮਾਰ ਕਰਨ ਦੀ ਘਟਨਾ ਨੂੰ ਢਾਈ...
ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਈਟਾਨਗਰ, 16 ਜਨਵਰੀ- ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਅਪਾਂਗ ਨੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਰਤ 'ਚ ਦੂਜੇ ਸਭ ਤੋਂ ਵਧੇਰੇ ਸਮੇਂ ਤੱਕ ਮੁੱਖ ਮੰਤਰੀ ਰਹੇ ਅਪਾਂਗ ਨੇ ਕਿਹਾ ਹੈ ਕਿ ਭਾਜਪਾ ਹੁਣ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ...
'84 ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ 'ਤੇ ਟਾਈਟਲਰ ਨੇ ਦਿੱਤਾ ਇਹ ਬਿਆਨ
. . .  about 4 hours ago
ਨਵੀਂ ਦਿੱਲੀ, 16 ਜਨਵਰੀ- ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ 'ਚ ਦੋਸ਼ੀ ਕਰਾਰੇ ਜਾਣ 'ਤੇ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦਾ ਕਹਿਣਾ ਹੈ ਕਿ ਜਦੋਂ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ ਤਾਂ ਕੋਈ ਕੀ ਕਹਿ...
ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ਮੌਕੇ ਟਾਈਟਲਰ ਦੀ ਮੌਜੂਦਗੀ 'ਤੇ ਹਰਸਿਮਰਤ ਬਾਦਲ ਨੇ ਚੁੱਕੇ ਸਵਾਲ
. . .  about 4 hours ago
ਨਵੀਂ ਦਿੱਲੀ, 16 ਜਨਵਰੀ- ਸ਼ੀਲਾ ਦੀਕਸ਼ਤ ਵਲੋਂ ਅੱਜ ਦਿੱਲੀ ਕਾਂਗਰਸ ਦੀ ਕਮਾਨ ਸੰਭਾਲਣ ਮੌਕੇ ਕਰਾਏ ਪ੍ਰੋਗਰਾਮ 'ਚ ਜਗਦੀਸ਼ ਟਾਈਟਲਰ ਦੀ ਮੌਜੂਦਗੀ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਤੀਤ 'ਚ ਰਾਹੁਲ ਗਾਂਧੀ ਦੇ...
ਸਵਾਈਨ ਫਲੂ ਕਾਰਨ 45 ਸਾਲਾ ਵਿਅਕਤੀ ਦੀ ਮੌਤ
. . .  about 4 hours ago
ਜਲਾਲਾਬਾਦ, 16 ਜਨਵਰੀ (ਕਰਨ ਚੁਚਰਾ)- ਸ਼ਹਿਰ ਦੀ ਬਸਤੀ ਗੋਬਿੰਦ ਨਗਰੀ 'ਚ ਇੱਕ 45 ਸਾਲਾ ਵਿਅਕਤੀ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕੇਵਲ ਕ੍ਰਿਸ਼ਨ ਦੇ ਰੂਪ 'ਚ ਹੋਈ ਹੈ। ਕੇਵਲ ਕ੍ਰਿਸ਼ਨ ਖੇਤੀਬਾੜੀ ਅਤੇ ਮਿਹਨਤ-ਮਜ਼ਦੂਰੀ ਕਰਕੇ...
ਸ਼ੀਲਾ ਦੀਕਸ਼ਤ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਪ੍ਰੋਗਰਾਮ 'ਚ ਨਜ਼ਰ ਆਏ ਜਗਦੀਸ਼ ਟਾਈਟਲਰ
. . .  about 5 hours ago
ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਮੇਤ ਪੰਜ ਸੂਬਿਆਂ ਨੂੰ ਸੁਪਰੀਮ ਕੋਰਟ ਵਲੋਂ ਝਟਕਾ
. . .  about 5 hours ago
ਕਰਤਾਰਪੁਰ ਸਾਹਿਬ ਲਾਂਘਾ ਬਣਾਉਣ 'ਚ ਦੇਰੀ ਕਾਂਗਰਸ ਸਰਕਾਰ ਦੀ ਨਾਕਾਮੀ- ਸਾਂਪਲਾ
. . .  about 5 hours ago
ਆਪਣੇ ਅਸਤੀਫ਼ੇ 'ਚ ਮਾਸਟਰ ਬਲਦੇਵ ਨੇ ਕੇਜਰੀਵਾਲ ਨੂੰ ਲਿਖੀਆਂ ਇਹ ਗੱਲਾਂ
. . .  about 5 hours ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  about 6 hours ago
ਭਾਖੜਾ ਨਹਿਰ 'ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
. . .  about 6 hours ago
ਫਿਲੌਰ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰੀ ਦੀ ਨਾਕਾਮ ਕੋਸ਼ਿਸ਼
. . .  about 7 hours ago
ਨਾਗੇਸ਼ਵਰ ਰਾਓ ਦੀ ਨਿਯੁਕਤੀ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅਗਲੇ ਹਫ਼ਤੇ ਹੋਵੇਗੀ ਸੁਣਵਾਈ
. . .  about 7 hours ago
ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਧਮਾਕਾ, 15 ਲੋਕਾਂ ਦੀ ਮੌਤ
. . .  about 7 hours ago
'ਆਪ' ਨੂੰ ਵੱਡਾ ਝਟਕਾ, ਵਿਧਾਇਕ ਮਾਸਟਰ ਬਲਦੇਵ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  about 6 hours ago
ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  about 8 hours ago
ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ 'ਚ ਲੱਗੀ ਅੱਗ, ਦੁਲਹਨ ਸਮੇਤ ਚਾਰ ਸਹੇਲੀਆਂ ਦੀ ਮੌਤ
. . .  about 8 hours ago
ਮੁਖ਼ਬਰੀ ਦੇ ਸ਼ੱਕ 'ਚ ਨਕਸਲੀਆਂ ਨੇ ਦੋ ਲੋਕਾਂ ਦੀ ਕੀਤੀ ਹੱਤਿਆ
. . .  about 9 hours ago
6 ਦਿਨਾਂ ਬਾਅਦ ਸਸਤਾ ਹੋਇਆ ਪੈਟਰੋਲ, ਡੀਜ਼ਲ ਦੀ ਕੀਮਤ 'ਚ ਵਾਧਾ
. . .  about 9 hours ago
ਬਸਪਾ ਨੇਤਾ ਦਾ ਵਿਵਾਦਿਤ ਬਿਆਨ, ਕਿਹਾ- ਚੋਣਾਂ 'ਚ ਭਾਜਪਾ ਵਾਲਿਆਂ ਨੂੰ ਦੌੜਾ-ਦੌੜਾ ਕੇ ਮਾਰਾਂਗੇ
. . .  about 9 hours ago
ਦੋ ਔਰਤਾਂ ਨੇ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼, ਪ੍ਰਦਰਸ਼ਨਕਾਰੀਆਂ ਨੇ ਰੋਕਿਆ
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਤਕਨੀਕੀ ਅਦਾਰਿਆਂ 'ਚ 7ਵੇਂ ਤਨਖ਼ਾਹ ਕਮਿਸ਼ਨ 'ਚ ਵਾਧੇ ਨੂੰ ਮਨਜ਼ੂਰੀ
. . .  1 day ago
2019 ਦੇ ਸੈਸ਼ਨ ਤੋਂ ਸਾਰੇ ਵਿੱਦਿਅਕ ਅਦਾਰਿਆਂ 'ਚ ਲਾਗੂ ਹੋਵੇਗਾ 10 ਫ਼ੀਸਦੀ ਰਾਖਵਾਂਕਰਨ - ਪ੍ਰਕਾਸ਼ ਜਾਵੜੇਕਰ
. . .  about 1 hour ago
ਕੀਨੀਆ ਦੇ ਨੈਰੋਬੀ 'ਚ ਧਮਾਕਾ
. . .  about 1 hour ago
ਏ.ਟੀ.ਐਮ 'ਚੋਂ ਸੜੇ ਹੋਏ ਨਿਕਲੇ 2 ਹਜ਼ਾਰ ਦੇ ਤਿੰਨ ਨੋਟ
. . .  about 1 hour ago
ਡੇਰਾ ਮੁਖੀ ਨੂੰ ਵੀਡੀਓ ਕਾਨਫਰੰਂਸਿੰਗ ਰਾਹੀ ਪੇਸ਼ ਕਰਨ ਦੀ ਅਰਜ਼ੀ ਮਨਜ਼ੂਰ
. . .  31 minutes ago
ਝਾਰਖੰਡ ਵੱਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  38 minutes ago
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  45 minutes ago
ਕੈਪਟਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਕੀਤੀ ਮੰਗ
. . .  57 minutes ago
ਪੰਜਾਬ ਵਿਚ ਕਈ ਥਾਵਾਂ 'ਤੇ ਮਨਾਇਆ ਗਿਆ ਮਾਇਆਵਤੀ ਦਾ ਜਨਮ ਦਿਨ
. . .  about 1 hour ago
ਅਧਿਆਪਕਾਂ ਆਗੂਆਂ ਦੀ ਮੁਅੱਤਲੀ ਦੀਆਂ ਫੂਕੀਆਂ ਕਾਪੀਆਂ
. . .  about 1 hour ago
ਕਰਨਾਟਕ 'ਚ ਸੰਕਟ 'ਚ ਘਿਰੀ ਕੁਮਾਰਸਵਾਮੀ ਦੀ ਸਰਕਾਰ, ਆਜ਼ਾਦ ਵਿਧਾਇਕਾਂ ਨੇ ਵਾਪਸ ਲਿਆ ਸਮਰਥਨ
. . .  about 1 hour ago
ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਲੜੀ 1-1 'ਤੇ ਬਰਾਬਰ
. . .  about 1 hour ago
ਧੋਨੀ ਦਾ ਅਲੋਚਕਾਂ ਨੂੰ ਜਵਾਬ, 55 ਦੌੜਾਂ ਬਣਾ ਕੇ ਰਹੇ ਨਾਬਾਦ
. . .  1 day ago
ਭਾਰਤ-ਆਸਟ੍ਰੇਲੀਆ ਦੂਸਰਾ ਇੱਕਦਿਨਾਂ ਮੈਚ : ਭਾਰਤ ਦੀ 6 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਆਖਿਰੀ ਓਵਰ 'ਚ ਭਾਰਤ ਨੂੰ ਜਿੱਤਣ ਲਈ 7 ਦੌੜਾਂ ਦੀ ਲੋੜ
. . .  1 day ago
ਮਾਘੀ ਜੋੜ ਮੇਲੇ ਮੌਕੇ ਨਿਹੰਗ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ 'ਚ ਕੱਢਿਆ ਵਿਸ਼ਾਲ ਮੁਹੱਲਾ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 12 ਗੇਂਦਾਂ 'ਚ 16 ਦੌੜਾਂ ਦੀ ਲੋੜ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 18 ਗੇਂਦਾਂ 'ਚ 25 ਦੌੜਾਂ ਦੀ ਲੋੜ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਮੀਂਹ ਦਾ ਪਾਣੀ ਭਰਨ ਨਾਲ ਬੰਗਾ ਦਾ ਰਵਿਦਾਸ ਰੋਡ ਧਾਰ ਲੈਂਦਾ ਹੈ ਛੱਪੜ ਦਾ ਰੂਪ

ਬੰਗਾ, 18 ਜੂਨ (ਲਾਲੀ ਬੰਗਾ)- ਬੇਸ਼ੱਕ ਸਰਕਾਰਾਂ ਵਲੋਂ ਸ਼ਹਿਰਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਸੀਵਰੇਜ ਤੇ ਨਾਲੀਆਂ ਦੇ ਪਾਣੀ ਦੇ ਨਿਕਾਸ ਲਈ ਖਰਚੀਆਂ ਜਾ ਰਹੀਆਂ ਹਨ ਪ੍ਰੰਤੂ ਇਸ ਦੇ ਬਾਵਜੂਦ ਸ਼ਹਿਰਾਂ ਦੇ ਕਈ ਇਲਾਕੇ ਥੋੜੇ ਮੀਂਹ ਜਾਂ ਬਰਸਾਤੀ ਮੀਂਹ ਦੇ ਨਾਲ ਛੱਪੜ ਜਾਂ ਤਲਾਬ ਦਾ ਰੂਪ ਧਾਰਨ ਕਰ ਲੈਂਦੇ ਹਨ | ਇਸ ਦੀ ਇਕ ਉਦਾਹਰਣ ਬੰਗਾ ਸ਼ਹਿਰ ਦੇ ਮੁੱਖ ਮਾਰਗ ਤੋਂ ਨਿਕਲਦੀ ਿਲੰਕ ਸੜਕ ਗੁਰੂ ਰਵਿਦਾਸ ਰੋਡ ਦੇ ਉਪਰ ਵਸਦੇ ਮੁਹੱਲਾ ਮਾਤਾ ਸਾਹਿਬ ਕੌਰ, ਟੀਚਰ ਕਾਲੋਨੀ, ਤੁੰਗਲ ਗੇਟ, ਖਾਲਸਾ ਕਾਲੋਨੀ, ਸੰਤੋਖ ਨਗਰ ਦੇ ਅੱਗਿਓਾ ਗੁਜਰਦੀ ਸੜਕ 'ਤੇ ਖੜ੍ਹਦੇ ਬਰਸਾਤੀ ਮੀਂਹ ਦੇ ਪਾਣੀ ਤੋਂ ਮਿਲਦੀ ਹੈ | ਇਸ ਖੜ੍ਹੇ ਪਾਣੀ ਨਾਲ ਇਨ੍ਹਾਂ ਮੁਹੱਲਿਆਂ ਦੇ ਵਾਸੀਆਂ ਅਤੇ ਗੁਜਰਨ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜੇ ਇਕ ਵਾਰ ਪਾਣੀ ਜਮ੍ਹਾਂ ਹੋ ਜਾਵੇ ਤਾਂ ਪਾਣੀ ਉਤਰਨ ਲਈ ਹੀ ਛੇ ਤੋਂ ਸੱਤ ਘੰਟੇ ਦਾ ਇੰਤਜਾਰ ਕਰਨਾ ਪੈਂਦਾ ਹੈ | ਜੇ ਕੋਈ ਨਿਵਾਸੀ ਐਮਰਜੈਂਸੀ ਦੀ ਹਾਲਤ ਵਿਚ ਵਾਹਨ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਈ ਵਾਰ ਇੰਜਣ ਵਿਚ ਪਾਣੀ ਪੈ ਜਾਂਦਾ ਹੈ ਜਿਸ ਨਾਲ ਗੱਡੀਆਂ ਦੇ ਇੰਜਣ ਸੀਲ ਹੋਣ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਵੀ ਸਹਿਣ ਕਰਨਾ ਪੈਂਦਾ ਹੈ | ਮੁਹੱਲਾ ਤੁੰਗਲ ਗੇਟ ਨਿਵਾਸੀ ਕਿਸਾਨ ਤੇ ਸਮਾਜ ਸੇਵਕ ਜਤਿੰਦਰ ਸਿੰਘ ਮਾਨ ਪੁੱਤਰ ਪਾਲ ਸਿੰਘ ਮਾਨ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਮੁਹੱਲਾ ਮੁਕਤਪੁਰਾ ਦੇ ਛੱਪੜਾਂ ਤੇ ਤੁੰਗਲ ਗੇਟ ਦੇ ਛੱਪੜਾਂ ਦੀ ਮੌਜੂਦਗੀ ਹੋਣ ਕਾਰਨ ਜਦੋਂ ਮੀਂਹ ਪੈਂਦਾ ਸੀ ਤਾਂ ਬਹੁਤਾ ਪਾਣੀ ਇਹ ਛੱਪੜ ਹੀ ਜਜਬ ਕਰ ਲੈਂਦੇ ਸਨ ਤੇ ਵਾਧੂ ਪਾਣੀ ਮੁਹੱਲਾ ਸਾਗਰ ਗੇਟ ਵਾਲੇ ਛੱਪੜ 'ਚ ਚਲਾ ਜਾਂਦਾ ਸੀ | ਇਸ ਤੋਂ ਇਲਾਵਾ ਮੁੱਹਲਾ ਮੁਕਤਪੁਰਾ ਵਾਲੇ ਛੱਪੜ ਤੋਂ ਲੈ ਕੇ ਤੁੰਗਲ ਗੇਟ ਵਾਲੇ ਛੱਪੜ ਤੱਕ ਜੋ ਪਹਿਲਾਂ ਖਾਲਾ ਹੁੰਦਾ ਸੀ ਉਹ ਹੁਣ ਛੋਟੀ ਨਾਲੀ ਬਣ ਗਈ ਹੈ ਅਤੇ ਤੁੰਗਲ ਗੇਟ ਤੋਂ ਲੈ ਕੇ ਸਗਰ ਗੇਟ ਤੱਕ ਕੱਚੀ ਖੋਲੀ ਖਾਲੀ ਸੀ ਜਦੋਂ ਬਰਸਾਤੀ ਮੀਂਹ ਪੈਂਦਾ ਸੀ ਤਾਂ ਵਧਿਆ ਪਾਣੀ ਸਾਗਰ ਪੱਟੀ ਦੇ ਛੱਪੜ 'ਚੋਂ ਨਿਕਲ ਕੇ ਬੇਦੀ ਕਾਲੋਨੀ ਦੇ ਨਾਲ-ਨਾਲ ਨੀਵੀਂ ਜਗ੍ਹਾ ਰਾਹੀਂ ਪਾਣੀ ਖੇਤਾਂ ਵਿਚੋਂ ਹੋ ਕੇ ਨਹਿਰੀ ਬੰਗਲੇ ਕੋਲ ਬਣੇ ਸਾਈਫਨ ਵਿਚੋਂ ਪਾਣੀ ਨਹਿਰ ਤੋਂ ਪਾਰ ਚਲਾ ਜਾਂਦਾ ਸੀ | ਹੁਣ ਮੁਹੱਲਾ ਮੁਕਤਪੁਰਾ ਤੇ ਤੁੰਗਲ ਗੇਟ ਦਾ ਛੱਪੜ ਪੂਰ ਹੋ ਚੁੱਕਾ ਹੈ ਤੇ ਸਗਰ ਗੇਟ ਵਾਲੇ ਛੱਪੜ 'ਚ ਖੇਡ ਸਟੇਡੀਅਮ ਦਾ ਨਿਰਮਾਣ ਕਾਰਜ ਕੀਤਾ ਜਾ ਰਿਹਾ ਹੈ ਅਤੇ ਨਿਕਾਸ ਕੇਵਲ ਮਸੰਦਾਂ ਪੱਟੀ ਵਾਲੇ ਪਾਸੇ ਹੈ ਜੋ ਕਿ ਉੱਚਾ ਪਾਸਾ ਹੋਣ ਕਾਰਨ ਪਾਣੀ ਹੋਲੀ ਨਿਕਲਦਾ ਹੈ ਤੇ ਸ਼ਹਿਰ ਦੀ ਢਲਾਣ ਤੁੰਗਲ ਗੇਟ ਦੇ ਛੱਪੜ ਵੱਲ ਬਣੀ ਹੋਣ ਕਾਰਨ ਸ਼ਹਿਰ ਦੇ ਵਿਚਲੇ ਮੁਹੱਲਿਆਂ ਦਾ ਪਾਣੀ ਵੀ ਨੀਵਾਣ ਵੱਲ ਆ ਕੇ ਮੁਹੱਲਾ ਪੰਥ ਮਾਤਾ ਸਾਹਿਬ ਕੌਰ ਸਮੇਤ ਇਨ੍ਹਾਂ ਮੁਹੱਲਿਆਂ ਦੀ ਸੜਕ 'ਤੇ ਜਮ੍ਹਾਂ ਹੋ ਜਾਂਦਾ ਹੈ ਜੋ ਕੁਦਰਤੀ ਬਹਾਅ ਨਾਲ ਪਾਣੀ ਸਾਈਫਨ ਵਾਲੇ ਪਾਸੇ ਜਾਂਦਾ ਸੀ ਉਹ ਪੂਰੀ ਤਰ੍ਹਾਂ ਨਾਲ ਬੰਦ ਹੋ ਚੁੱਕਾ ਹੈ | ਸਮੂਹ ਮੁਹੱਲਾ ਨਿਵਾਸੀਆਂ ਨੇ ਇਸ ਸਮੱਸਿਆ ਤੋਂ ਜਲਦ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ |
ਕੀ ਕਹਿੰਦੇ ਹਨ ਉਪ ਪ੍ਰਧਾਨ ਜਸਵਿੰਦਰ ਸਿੰਘ ਮਾਨ
ਜਸਵਿੰਦਰ ਸਿੰਘ ਮਾਨ ਉਪ ਪ੍ਰਧਾਨ ਨਗਰ ਕੌਾਸਲ ਬੰਗਾ ਨੇ ਇਸ ਸਮੱਸਿਆ ਸਬੰਧੀ ਦੱਸਦਿਆਂ ਕਿਹਾ ਕਿ ਨਗਰ ਕੌਾਸਲ ਵਲੋਂ ਇਸ ਸਮੱਸਿਆ ਦੇ ਹੱਲ ਲਈ ਰੀਚਾਰਜ ਬੋਰਿੰਗ ਕਰਾਉਣ ਦੀ ਯੋਜਨਾ ਸੀ ਪ੍ਰੰਤੂ ਸਬੰਧਿਤ ਮਹਿਕਮੇ ਵਲੋਂ ਇਹ ਦਲੀਲ ਦਿੱਤੀ ਗਈ ਕਿ ਰੀਚਾਰਜ ਬੋਰਿੰਗ ਵਿਚ ਕੇਵਲ ਮੀਂਹ ਤੇ ਛੱਤਾਂ ਦਾ ਸਾਫ਼ ਪਾਣੀ ਹੀ ਪਾਇਆ ਜਾ ਸਕਦਾ ਹੈ ਜੇ ਇਸ ਵਿਚ ਗੰਦਾ ਪਾਣੀ ਪਾ ਦਿੱਤਾ ਗਿਆ ਤਾਂ ਇਸ ਨਾਲ ਬੋਰ ਵੀ ਬੰਦ ਹੋ ਜਾਵੇਗਾ ਤੇ ਗੰਦਾ ਪਾਣੀ ਧਰਤੀ ਹੇਠਲੇ ਸਾਫ਼ ਪਾਣੀ ਨਾਲ ਮਿਲ ਜਾਵੇਗਾ | ਨਗਰ ਕੌਾਸਲ ਵਲੋਂ ਇਸ ਸਮੱਸਿਆ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ |

ਸ਼ਹਿਰ ਦੇ ਵਿਕਾਸ ਦੇ ਕੰਮਾਂ 'ਚ ਸਿਆਸਤ ਰੋੜਾ ਬਣ ਰਹੀ ਹੈ-ਹੇਮੰਤ ਕੁਮਾਰ ਰਨਦੇਵ

ਰਾਹੋਂ, 18 ਜੂਨ (ਭਾਗੜਾ)- ਰਾਹੋਂ ਨਗਰ ਕੌਾਸਲ ਦੇ ਪ੍ਰਧਾਨ ਹੇਮੰਤ ਕੁਮਾਰ ਰਨਦੇਵ ਨੇ ਕਿਹਾ ਕਿ ਅਸੀਂ ਸ਼ਹਿਰ ਦੇ ਵਿਕਾਸ ਲਈ ਖ਼ੂਬਸੂਰਤ ਸੁਪਨੇ ਦੇਖੇ ਸਨ, ਪਰ ਉਸ ਸਮੇਂ ਸਾਡੇ ਸਾਰੇ ਸੁਪਨੇ ਚਕਨਾਚੂਰ ਹੋ ਗਏ, ਜਦੋਂ ਅਚਾਨਕ ਸ਼ਹਿਰ ਦੀ ਸਭ ਤੋਂ ਵੱਡੇ ਸੀਵਰੇਜ ਦੀਆਂ ...

ਪੂਰੀ ਖ਼ਬਰ »

ਬਲੱਡ ਗਰੁੱਪ ਖੋਜੀ ਕਾਰਲ ਲੈਂਡ ਸਟੇਨਰ ਦਾ ਜਨਮ ਦਿਨ ਮਨਾਇਆ

ਮੁਕੰਦਪੁਰ, 18 ਜੂਨ (ਅਮਰੀਕ ਸਿੰਘ ਢੀਂਡਸਾ, ਦੇਸ ਰਾਜ ਬੰਗਾ) - ਸਮਾਜ ਸੇਵਾ ਦੇ ਕਾਰਜਾਂ ਨੂੰ ਉਤਸ਼ਾਹਿਤ ਕਰਨ ਵਜੋਂ ਜਾਣੀਂ ਜਾਂਦੀ ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਮੁਕੰਦਪੁਰ ਵਲੋਂ ਮੁਢੱਲਾ ਸਿਹਤ ਕੇਂਦਰ ਮੁਕੰਦਪੁਰ ਵਿਖੇ ਬਲੱਡ ਗਰੁੱਪ ਖੋਜ ਵਿਗਿਆਨੀ ਕਾਰਲ ਲੈਂਡ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਾਦ ਤੇ ਬੀਜ ਦੀਆਂ ਦੁਕਾਨਾਂ ਦੀ ਚੈਕਿੰਗ

ਬਲਾਚੌਰ/ਸੜੋਆ, 18 ਜੂਨ (ਗੁਰਦੇਵ ਸਿੰਘ ਗਹੂੰਣ, ਨਾਨੋਵਾਲੀਆ)-ਪੰਜਾਬ ਸਰਕਾਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਨਜ਼ੂਰਸ਼ੁਦਾ ਤੇ ਅਧਿਕਾਰਿਤ ਖੇਤੀ ਇਨਪੁਟਸ (ਖਾਦ, ਬੀਜ ਤੇ ਕੀੜੇਮਾਰ ਦਵਾਈਆਂ) ਹੀ ਵੇਚੇ ਜਾਣ ਨੂੰ ਯਕੀਨੀ ਬਣਾਉਣ ਲਈ ਅੱਜ ਮੁੱਖ ਖੇਤੀਬਾੜੀ ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਆਉਣ ਨਾਲ ਵਿਅਕਤੀ ਦੀ ਮੌਤ

ਬੰਗਾ, 18 ਜੂਨ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਲਾਗੇ ਰੇਲ ਗੱਡੀ ਹੇਠ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਏ. ਐਸ. ਆਈ ਸੁਰਿੰਦਰ ਸਿੰਘ ਨਵਾਂਸ਼ਹਿਰ ਨੇ ਦੱਸਿਆ ਕਿ ਖਟਕੜ ਕਲਾਂ ਲਾਗੇ ਇਕ ਪੱਗੜੀਧਾਰੀ 60-65 ਸਾਲ ਦੇ ਕਰੀਬ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ ਹੋ ...

ਪੂਰੀ ਖ਼ਬਰ »

ਕਿਸੇ ਸਮੇਂ ਪੂਰੇ ਪਿੰਡ ਨੂੰ ਸਪਲਾਈ ਕਰਦਾ ਸੀ ਇਹ ਬੰਦ ਪਿਆ ਗੋਬਰ ਗੈਸ ਪਲਾਂਟ

ਬਹਿਰਾਮ, 18 ਜੂਨ (ਨਛੱਤਰ ਸਿੰਘ ਬਹਿਰਾਮ) - 1984 ਵਿਚ ਪਿੰਡ ਤਲਵੰਡੀ ਜੱਟਾਂ ਵਿਚ ਪੰਚਾਇਤ ਦੇ ਉਦਮ ਸਦਕਾ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮ: ਦੀ ਸਕੀਮ ਤਹਿਤ ਘਰ-ਘਰ ਰਸੋਈ ਗੈਸ ਸਪਲਾਈ ਕਰਨ ਲਈ ਗੋਬਰ ਗੈਸ ਪਲਾਂਟ ਸ਼ੁਰੂ ਹੋਇਆ ਸੀ | ਕੁਝ ਸਮਾਂ ਚੱਲਣ ਤੋਂ ਬਆਦ ਇਸ ...

ਪੂਰੀ ਖ਼ਬਰ »

ਉਪ ਮੰਡਲ ਮੈਜਿਸਟ੍ਰੇਟ ਬੰਗਾ ਵਲੋਂ ਸੀ. ਐਚ. ਸੀ. ਸੁੱਜੋਂ ਦੀ ਅਚਨਚੇਤ ਜਾਂਚ

ਬੰਗਾ, 18 ਜੂਨ (ਜਸਬੀਰ ਸਿੰਘ ਨੂਰਪੁਰ, ਕਰਮ ਲਧਾਣਾ) - ਉਪ ਮੰਡਲ ਮੈਜਿਸਟ੍ਰੇਟ ਬੰਗਾ, ਅਨਮਜੋਤ ਕੌਰ ਵਲੋਂ ਸੀ. ਐਚ. ਸੀ. ਸੁੱਜੋਂ ਦੀ ਅਚਨਚੇਤ ਜਾਂਚ ਕੀਤੀ ਗਈ | ਜਾਂਚ ਦੌਰਾਨ ਐਸ. ਐਮ. ਓ. ਡਾ: ਹਰਬੰਸ ਸਿੰਘ ਸਮੇਤ ਚਾਰ ਅਧਿਕਾਰੀ ਤੇ ਕਰਮਚਾਰੀ ਛੁੱਟੀ 'ਤੇ ਪਾਏ ਗਏ ਜਦਕਿ ...

ਪੂਰੀ ਖ਼ਬਰ »

ਫੂਡ ਸੇਫ਼ਟੀ ਟੀਮ ਵਲੋਂ ਮੀਟ ਦੀਆਂ ਦੁਕਾਨਾਂ ਦੀ ਚੈਕਿੰਗ

ਨਵਾਂਸ਼ਹਿਰ, 18 ਜੂਨ (ਗੁਰਬਖਸ਼ ਸਿੰਘ ਮਹੇ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਾਣ-ਪੀਣ ਵਾਲੀਆਂ ਵਸਤਾਂ ਵਿਚ ਸਵੱਛਤਾ ਬਰਕਰਾਰ ਰੱਖਣ ਦੇ ਮੰਤਵ ਨਾਲ ਅੱਜ ਸਹਾਇਕ ਕਮਿਸ਼ਨਰ ਭੋਜ ਸੁਰੱਖਿਆ ਮਨੋਜ ਖੋਸਲਾ ਤੇ ਉਨ੍ਹਾਂ ਦੀ ਟੀਮ ਵਲੋਂ ਮੀਟ ਦੀਆਂ ਦੁਕਾਨਾਂ ਦੀ ਜਾਂਚ ਕੀਤੀ ...

ਪੂਰੀ ਖ਼ਬਰ »

ਸਲੂਜਾ ਕੰਪਨੀ ਦੇ ਬਾਇਲਰ ਦੇ ਨਮੂਨੇ ਲਏ

ਨਵਾਂਸ਼ਹਿਰ, 18 ਜੂਨ (ਗੁਰਬਖਸ਼ ਸਿੰਘ ਮਹੇ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਵਲੋਂ ਸਲੂਜਾ ਇੰਜੀਨੀਅਰਿੰਗ ਲਿਮਟਿਡ ਰਾਹੋਂ ਦੇ ਬਾਇਲਰ ਤੋਂ ਧੰੂਏਾ ਕਣਾਂ ਦੇ ਨਮੂਨੇ ਇਕੱਤਰ ਕੀਤੇ ਗਏ | ਟੀਮ ਵਿਚ ਸ਼ਾਮਿਲ ਐੱਸ.ਡੀ.ਓ. ...

ਪੂਰੀ ਖ਼ਬਰ »

ਨਵੋਦਿਆ ਵਿਦਿਆਲਿਆ 'ਚ ਦਾਖ਼ਲੇ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ

ਪੋਜੇਵਾਲ ਸਰਾਂ, 18 ਜੂਨ (ਰਮਨ ਭਾਟੀਆ)- ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਗਿਆਰ੍ਹਵੀਂ ਜਮਾਤ (ਸਾਇੰਸ ਗਰੁੱਪ) ਦੀਆ ਖ਼ਾਲੀ ਸੀਟਾਂ ਲਈ ਫਾਰਮ ਭਰੇ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਸ੍ਰੀ ਸੂਰਯਾ ਪ੍ਰਕਾਸ਼ ਨੇ ਦੱਸਿਆ ਕਿ ਜਿਨ੍ਹਾਂ ...

ਪੂਰੀ ਖ਼ਬਰ »

ਪੁਲ ਕੰਗਣਾ 'ਤੇ ਪਏ ਖੱਡਿਆਂ ਕਾਰਨ ਇਕ ਜ਼ਖਮੀ

ਬਲਾਚੌਰ, 18 ਜੂਨ (ਦੀਦਾਰ ਸਿੰਘ ਬਲਾਚੌਰੀਆ)- ਇਲਾਕੇ ਦੀਆਂ ਸੰਪਰਕ ਸੜਕਾਂ ਜਿਹੜੀਆਂ ਮੰਦਹਾਲੀ ਦਾ ਸ਼ਿਕਾਰ ਹਨ ਹੀ, ਪਰ ਪੁਲ ਕੰਗਣਾ 'ਤੇ ਸਥਿਤ ਹਾਈਵੇਅ ਦੀ ਹਾਲਤ ਦਿਨ ਬਦ ਦਿਨ ਬਦਤਰ ਬਣਦੀ ਜਾ ਰਹੀ ਹੈ ਅਤੇ ਇਸ ਸੜਕ 'ਤੇ ਪਏ ਖੱਡਿਆਂ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ...

ਪੂਰੀ ਖ਼ਬਰ »

ਕਿਸਾਨ ਦੀ ਬੋਰ 'ਤੇ ਲੱਗੀ ਮੋਟਰ ਚੋਰੀ

ਉੜਾਪੜ/ਲਸਾੜਾ, 18 ਜੂਨ (ਲਖਵੀਰ ਸਿੰਘ ਖੁਰਦ) - ਪਿੰਡ ਖੁਰਦ ਦੇ ਕਿਸਾਨ ਜਗਜੀਤ ਸਿੰਘ ਪੁੱਤਰ ਤੀਰਥ ਸਿੰਘ ਦੀ ਬੌਰ 'ਤੇ ਲੱਗੀ ਮੋਟਰ ਚੋਰੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਮੈਂ ਨੰਗਲ ਜੱਟਾਂ ਦੇ ਜਸਵੰਤ ਸਿੰਘ ਦੀ ਜਮੀਨ ਠੇਕੇ ...

ਪੂਰੀ ਖ਼ਬਰ »

ਤੇਜ਼ ਹਨੇਰੀ ਕਾਰਨ ਡਿੱਗੇ ਦਰੱਖ਼ਤ

ਬਲਾਚੌਰ, 18 ਜੂਨ (ਦੀਦਾਰ ਸਿੰਘ ਬਲਾਚੌਰੀਆ)- ਬੀਤੇ ਦਿਨੀਂ ਮੀਂਹ ਤੋਂ ਪਹਿਲੇ ਚੱਲੀ ਤੇਜ਼ ਹਨੇਰੀ ਕਾਰਨ ਜਿੱਥੇ ਪਾਪੂਲਰਾਂ ਦੇ ਬੂਟਿਆਂ ਨੂੰ ਨੁਕਸਾਨ ਪੁੱਜਾ, ਉੱਥੇ ਨਾਲ ਹੀ ਸੜਕਾਂ ਕਿਨਾਰੇ ਖੜੇ ਵੱਡੇ-ਵੱਡੇ ਦਰੱਖ਼ਤ ਵੀ ਤਹਿਸ ਨਹਿਸ ਹੋ ਗਏ | ਬਲਾਚੌਰ-ਗੜ੍ਹੀ ...

ਪੂਰੀ ਖ਼ਬਰ »

ਬਾਇਓ ਟੈਕਨਾਲੋਜੀ ਪ੍ਰੋਫ਼ੈਸ਼ਨਲ ਪਤੀ-ਪਤਨੀ ਬਣੇ ਨੌਜੁਆਨਾਂ ਲਈ ਮਿਸਾਲ

ਕਾਠਗੜ੍ਹ/ਬਲਾਚੌਰ, 18 ਜੂਨ (ਬਲਦੇਵ ਸਿੰਘ ਪਨੇਸਰ, ਗੁਰਦੇਵ ਸਿੰਘ ਗਹੂੰਣ)- ਦਿੱਲੀ ਦੇ ਜੰਮੇ-ਪਲੇ ਤੇ ਪੜ੍ਹੇ ਮਨਪ੍ਰੀਤ ਸਿੰਘ ਨੂੰ ਡੇਅਰੀ ਦੇ ਕਿੱਤੇ ਪ੍ਰਤੀ ਖਿੱਚ ਅੱਜ ਤੋਂ 6 ਸਾਲ ਪਹਿਲਾਂ ਪੰਜਾਬ ਲੈ ਆਈ | ਕਾਠਗੜ੍ਹ ਨੇੜੇ ਜ਼ਮੀਨ ਲੈ ਕੇ ਡੇਅਰੀ ਤੇ ਪਸ਼ੂ ਪਾਲਣ ਦਾ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੁਧਾਰੀ ਜਾਏਗੀ 26 ਟੋਭਿਆਂ ਦੀ ਮਾੜੀ ਦਸ਼ਾ- ਏ.ਡੀ.ਸੀ.

ਨਵਾਂਸ਼ਹਿਰ, 18 ਜੂਨ-(ਗੁਰਬਖਸ਼ ਸਿੰਘ ਮਹੇ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡਾਂ ਦੇ ਟੋਭਿਆਂ ਦੀ ਸਫ਼ਾਈ ਕਰਕੇ ਉਨ੍ਹਾਂ ਨੂੰ ਨਵਾਂ ਰੂਪ ਦੇਣ ਲਈ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਦੇ 26 ਪਿੰਡਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਕੱਲ੍ਹ ਮਨਰੇਗਾ ਵਰਕਰਾਂ ਅਤੇ ਪਿੰਡ ਦੇ ...

ਪੂਰੀ ਖ਼ਬਰ »

ਬਾਬਾ ਸਾਹਿਬ ਦਿਆਲ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ

ਔੜ/ਝਿੰਗੜਾਂ, 18 ਜੂਨ (ਕੁਲਦੀਪ ਸਿੰਘ ਝਿੰਗੜ)- ਬ੍ਰਹਮ ਗਿਆਨੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਦੇ ਜੇਠੇ ਸੇਵਕ ਬਾਬਾ ਸਾਹਿਬ ਦਿਆਲ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾ ਜੋੜ ਮੇਲਾ ਮੁੱਖ ਸੇਵਾਦਾਰ ਰੇਸ਼ਮ ਸਿੰਘ ਹੀਰ ਮਜਾਰਾ ਰਾਜਾ ਸਾਹਿਬ ਦੀ ਰਹਿਨੁਮਾਈ ਹੇਠ ਪਿੰਡ ...

ਪੂਰੀ ਖ਼ਬਰ »

ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੜੋਆ ਦੀ ਵਿਸ਼ੇਸ਼ ਮੀਟਿੰਗ

ਸੜੋਆ, 18 ਜੂਨ (ਨਾਨੋਵਾਲੀਆ)- ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੜੋਆ ਦੀ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਸਰਪ੍ਰਸਤ ਅਜੀਤ ਰਾਮ ਖੇਤਾਨ ਅਤੇ ਨਾਜ਼ਰ ਰਾਮ ਮਾਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਸੜੋਆ ਵਿਖੇ ਹੋਈ | ਇਸ ਮੌਕੇ ਅਜੀਤ ਰਾਮ ਖੇਤਾਨ ਤੇ ਨਾਜ਼ਰ ਰਾਮ ਮਾਨ ਨੇ ...

ਪੂਰੀ ਖ਼ਬਰ »

ਪਿੰਡ ਸਹਾਬਪੁਰ ਵਿਖੇ ਗੁਰਮਤਿ ਸਮਾਗਮ

ਉਸਮਾਨਪੁਰ, 18 ਜੂਨ (ਮਝੂਰ)- ਪਿੰਡ ਸਹਾਬਪੁਰ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਭੈਣ ਕੁਲਦੀਪ ਕੌਰ ਖਾਲਸਾ ਨੇ ...

ਪੂਰੀ ਖ਼ਬਰ »

ਐਸ. ਐਚ. ਓ. ਨੇ ਅਹੁਦਾ ਸੰਭਾਲਿਆ

ਬਹਿਰਾਮ, 18 ਜੂਨ (ਨਛੱਤਰ ਸਿੰਘ ਬਹਿਰਾਮ) - ਥਾਣਾ ਬਹਿਰਾਮ ਵਿਖੇ ਨਵੇਂ ਐਸ. ਐਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਨੇ ਅਹੁਦਾ ਸੰਭਾਲ ਲਿਆ | ਜ਼ਿਕਰਯੋਗ ਹੈ ਕਿ ਇੰਸਪੈਕਟਰ ਗੁਰਦਿਆਲ ਸਿੰਘ ਪਹਿਲਾਂ ਕਾਠਗੜ੍ਹ ਐਸ. ਐਚ. ਓ. ਦੀਆਂ ਸੇਵਾਵਾਂ ਨਿਭਾਅ ਰਹੇ ਸਨ | ਇਥੋਂ ਦੇ ਐਸ. ਐਚ. ਓ. ...

ਪੂਰੀ ਖ਼ਬਰ »

ਸ਼ਹੀਦੀ ਪੁਰਬ ਸ਼ਰਧਾ ਪੂਰਵਕ ਮਨਾਇਆ

ਮਜਾਰੀ/ਸਾਹਿਬਾ, 18 ਜੂਨ (ਨਿਰਮਲਜੀਤ ਸਿੰਘ ਚਾਹਲ)- ਪਿੰਡ ਰੱਕੜਾਂ ਢਾਹਾਂ ਦੀ ਸਮੂਹ ਸੰਗਤ ਵਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ | ਪਾਠ ਦੇ ਭੋਗ ਉਪਰੰਤ ਭਾਈ ਗੁਰਮਨਦੀਪ ਵਲੋਂ ਕਥਾ ਅਤੇ ਭਾਈ ...

ਪੂਰੀ ਖ਼ਬਰ »

ਮੇਲੇ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ-ਕੁਲਥਮ

ਬਹਿਰਾਮ, 18 ਜੂਨ (ਨਛੱਤਰ ਸਿੰਘ ਬਹਿਰਾਮ) - ਮਹਾਂਪੁਰਸ਼ਾਂ ਦੀ ਯਾਦ ਵਿਚ ਜੋੜ ਮੇਲੇ ਕਰਾਉਣੇ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ | ਇਹ ਸ਼ਬਦ ਦੇਸ ਰਾਜ ਚੁੰਬਰ ਕੁਲਥਮ ਨੇ ਸੰਤ ਬਾਬਾ ਮੱਖਣ ਦਾਸ ਚੁੰਬਰ ਜਠੇਰਿਆਂ ਦੀ ਯਾਦ ਵਿਚ ਪਿੰਡ ਲਲਵਾਨ ਵਿਖੇ ਕਰਵਾਏ ਜੋੜ ਮੇਲੇ ...

ਪੂਰੀ ਖ਼ਬਰ »

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤਰੀ ਖੋਜ ਕੇਂਦਰ ਕਪੂਰਥਲਾ ਦੀ ਟੀਮ ਵਲੋਂ ਨਵਾਂਸ਼ਹਿਰ ਇਲਾਕੇ ਦਾ ਦੌਰਾ

ਨਵਾਂਸ਼ਹਿਰ, 18 ਜੂਨ (ਹਰਮਿੰਦਰ ਸਿੰਘ ਪਿੰਟੂ)- ਅੱਜ ਆਰ. ਕੇ. ਸਹਾਰਨ ਸੀ.ਸੀ.ਡੀ.ਓ. ਭੋਗਪੁਰ ਮਿਲ ਦੀ ਅਗਵਾਈ ਹੇਠ ਆਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤਰੀ ਖੋਜ ਕੇਂਦਰ ਕਪੂਰਥਲਾ ਦੀਆਂ ਵੱਖ-ਵੱਖ ਟੀਮਾਂ ਵਲੋਂ ਨਵਾਂਸ਼ਹਿਰ ਸਹਿਕਾਰੀ ਖੰਡ ਮਿਲ ਦੇ ਅਧਿਕਾਰ ...

ਪੂਰੀ ਖ਼ਬਰ »

ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ ਦਾ ਗਠਨ

ਨਵਾਂਸ਼ਹਿਰ, 18 ਜੂਨ (ਗੁਰਬਖਸ਼ ਸਿੰਘ ਮਹੇ)- ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਅਤੇ ਮੁਲਾਜ਼ਮ ਮੰਗਾਂ ਨੂੰ ਹੱਲ ਕਰਵਾਉਣ ਲਈ ਮੁਲਾਜ਼ਮ ਜਥੇਬੰਦੀਆਂ ਵਲੋਂ ''ਇਕੋ-ਇਕ ਠੀਕ ਰਾਹ, ਏਕੇ ਤੇ ਸੰਘਰਸ਼ ...

ਪੂਰੀ ਖ਼ਬਰ »

ਸੰਤ ਨਗਰ ਦੇ ਵਾਸੀ ਗੰਦੇ ਪਾਣੀ ਤੋਂ ਪ੍ਰੇਸ਼ਾਨ

ਨਵਾਂਸ਼ਹਿਰ, 18 ਜੂਨ (ਹਰਵਿੰਦਰ ਸਿੰਘ)- ਮੁਹੱਲਾ ਸੰਤ ਨਗਰ ਮੂਸਾਪੁਰ ਰੋਡ ਨਵਾਂਸ਼ਹਿਰ 'ਚ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਸੜਕ 'ਤੇ ਖੜ੍ਹਾ ਰਹਿੰਦਾ ਹੈ | ਥੋੜੇ੍ਹ ਜਿਹੇ ਮੀਂਹ ਨਾਲ ਹੀ ਪਾਣੀ ਘਰਾਂ ਵਿਚ ਦਾਖਲ ਹੋ ...

ਪੂਰੀ ਖ਼ਬਰ »

ਮੰਨਣਹਾਨਾ 'ਚ ਧਾਰਮਿਕ ਸਮਾਗਮ ਕਰਵਾਇਆ

ਕਟਾਰੀਆਂ, 18 ਜੂਨ (ਨਵਜੋਤ ਸਿੰਘ ਜੱਖੂ)- ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਸਾਹਿਬ ਕੁਟੀਆ ਅਮਰੂਦਾਂ ਵਾਲੀ ਵਿਖੇ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੇ 109ਵੇਂ ਜਨਮ ਦਿਨ ਦੇ ਸਬੰਧ ਵਿਚ ਤਿੰਨ ਦਿਨਾਂ ਸੰਤ ਸਮਾਗਮ ਗੱਦੀ ਨਸ਼ੀਨ ਸੰਤ ਬਾਬਾ ਜਸਵੰਤ ਸਿੰਘ ਨੈਕੀ ...

ਪੂਰੀ ਖ਼ਬਰ »

ਕਮਾਮ ਵਿਖੇ ਸਾਲਾਨਾ ਜੋੜ ਮੇਲਾ

ਸਾਹਲੋਂ, 18 ਜੂਨ (ਜਰਨੈਲ ਸਿੰਘ ਨਿੱਘ੍ਹਾ)- ਬਾਬਾ ਸਰਬ ਦਿਆਲ ਦੇ ਧਾਰਮਿਕ ਅਸਥਾਨ ਪਿੰਡ ਕਮਾਮ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਜਿਸ ਦੌਰਾਨ ਪਾਠ ਦੇ ਭੋਗ ਉਪਰੰਤ ਸੰਤ ਬਾਬਾ ਸੁਖਦੇਵ ਸਿੰਘ, ਪਰਮਜੀਤ ਸਿੰਘ ਖਾਲਸਾ ਰਾਹੋਂ ਵਾਲਿਆਂ ਦੇ ...

ਪੂਰੀ ਖ਼ਬਰ »

ਵਿਦਿਆਰਥੀਆਂ ਦਾ ਸਨਮਾਨ

ਬੰਗਾ, 18 ਜੂਨ (ਨੂਰਪੁਰ) - ਸਰਕਾਰੀ ਮਿਡਲ ਸਕੂਲ ਨੂਰਪੁਰ ਦੇ ਵਿਦਿਆਰਥੀਆਂ ਨੇ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਪਾਸ ਕੀਤੀ | ਸਕੂਲ ਦੇ ਪੰਜ ਵਿਦਿਆਰਥੀਆਂ ਗਗਨਦੀਪ, ਅੰਜੂ, ਰਾਜਵੀਰ, ਈਸ਼ਾ ਮਹੇ ਅਤੇ ਜੈਸਮੀਨ ਕੌਰ ਦਾ ਸਕੂਲ ਕਮੇਟੀ ਅਤੇ ਸਟਾਫ਼ ਨੇ ਸਨਮਾਨ ਕੀਤਾ | ...

ਪੂਰੀ ਖ਼ਬਰ »

ਤੰਦਰੁਸਤ ਤੇ ਸੁਖੀ ਸਮਾਜ ਹੀ ਮੇਰਾ ਮਿਸ਼ਨ- ਲਾਇਨ ਨਈਅਰ

ਬੰਗਾ, 18 ਜੂਨ (ਕਰਮ ਲਧਾਣਾ) - ਬਜ਼ੁਰਗ ਸਮਾਜ ਸੇਵੀ ਆਗੂ ਲਾਇਨ ਬਲਦੇਵ ਨਈਅਰ ਨੇ ਆਪਣੀ ਜ਼ਿੰਦਗੀ ਦੇ ਮਿਸ਼ਨ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੇਰਾ ਮਿਸ਼ਨ ਤੰਦਰੁਸਤ ਅਤੇ ਸੁਖੀ ਸਮਾਜ ਲਈ ਆਪਣੇ ਆਖ਼ਰੀ ਸਾਹ ਤੱਕ ਕੰਮ ਕਰਨਾ ਹੈ | ਪਿਛਲੇ 30 ਵਰਿ੍ਹਆਂ ਤੋਂ ਲਗਾਤਾਰ ...

ਪੂਰੀ ਖ਼ਬਰ »

ਨੰਬਰਦਾਰਾਂ ਨੇ ਬਕਾਇਆ ਮਾਣ ਭੱਤੇ ਸਬੰਧੀ ਏ.ਡੀ.ਸੀ. ਨੂੰ ਦਿੱਤਾ ਮੰਗ-ਪੱਤਰ

ਨਵਾਂਸ਼ਹਿਰ 18 ਜੂਨ (ਹਰਮਿੰਦਰ ਸਿੰਘ ਪਿੰਟੂ)- ਅੱਜ ਜ਼ਿਲ੍ਹਾ ਨੰਬਰਦਾਰਾਂ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ ਦੀ ਅਗਵਾਈ ਵਿਚ ਆਪਣੀਆਂ ਮੰਗਾ ਸਬੰਧੀ ਅਤੇ ਪਿਛਲੇ 10 ਮਹੀਨੇ ਦਾ ਬਣਦਾ ਮਾਣ ਭੱਤਾ ਨਾ ...

ਪੂਰੀ ਖ਼ਬਰ »

ਸੰਤ ਮਹਾਂਪੁਰਸ਼ ਸਮੁੱਚੀ ਲੋਕਾਈ ਦੇ ਮਾਰਗ ਦਰਸ਼ਕ ਹੁੰਦੇ ਹਨ-ਸਵਾਮੀ ਵਿੱਦਿਆ ਨੰਦ

ਭੱਦੀ, 18 ਜੂਨ (ਨਰੇਸ਼ ਧੌਲ)- ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਅਤੇ ਸਵਾਮੀ ਓਾਕਾਰਾ ਨੰਦ ਭੂਰੀ ਵਾਲਿਆਂ ਦੇ ਮੌਜੂਦਾ ਗੱਦੀ ਨਸ਼ੀਨ ਪਰਮ ਸੰਤ ਸਵਾਮੀ ਅਨੁਭਵਾ ਨੰਦ ਭੂਰੀ ਵਾਲਿਆਂ ਨਮਿਤ ਪਾਠ ਦਾ ਅਰੰਭ ਉਨ੍ਹਾਂ ਦੇ ਉੱਤਰਾਧਿਕਾਰੀ ਚੇਲੇ ਸਵਾਮੀ ਦਾਸਾ ਨੰਦ ਭੂਰੀ ...

ਪੂਰੀ ਖ਼ਬਰ »

ਬਾਬਾ ਜਵਾਹਰ ਸਿੰਘ ਝੰਡਾ ਜੀ ਦੇ ਅਸਥਾਨ 'ਤੇ ਸਾਲਾਨਾ ਮੇਲਾ

ਮੁਕੰਦਪੁਰ, 18 ਜੂਨ (ਅਮਰੀਕ ਸਿੰਘ ਢੀਂਡਸਾ) - ਬਾਬਾ ਜਵਾਹਰ ਸਿੰਘ ਝੰਡਾ ਜੀ ਦਾ ਸਾਲਾਨਾ ਮੇਲਾ ਪਿੰਡ ਸਰਹਾਲ ਕਾਜ਼ੀਆਂ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਅਖੰਡ ਪਾਠਾਂ ਦੇ ਭੋਗ ਉਪਰੰਤ ਬਾਬਾ ਪਰਮਪ੍ਰੀਤ ਸਿੰਘ ਨਥਮਲਪੁਰ ਦੇ ਜਥੇ ਨੇ ਕੀਰਤਨ ਕੀਤਾ | ਬਾਅਦ ਦੁਪਹਿਰ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ-ਚੰਦੂਮਾਜਰਾ

ਨਵਾਂਸ਼ਹਿਰ, 18 ਜੂਨ (ਗੁਰਬਖਸ਼ ਸਿੰਘ ਮਹੇ)-ਮੈਂਬਰ ਲੋਕ ਸਭਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਕੈਪਟਨ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੈ | ਉਹ ਅੱਜ ਟਰਾਂਸਪੋਰਟਰ ਮਨਜੀਤ ਸਿੰਘ ਨਵਾਂਸ਼ਹਿਰ ਦੇ ਘਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕੈਂਪ ਲਗਾਇਆ

ਨਵਾਂਸ਼ਹਿਰ, 18 ਜੂਨ (ਹਰਵਿੰਦਰ ਸਿੰਘ)- ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਗੁਰਦੁਆਰਾ ਸਿੰਘ ਸਭਾ ਚੰਡੀਗੜ੍ਹ ਚੌਕ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦਾ ਰਸਮੀ ਉਦਘਾਟਨ ...

ਪੂਰੀ ਖ਼ਬਰ »

ਗੁਰਦੁਆਰਾ ਕਮੇਟੀ ਪਿੰਡ ਸੁੱਜੋਵਾਲ ਦੀ ਚੋਣ

ਬਲਾਚੌਰ, 18 ਜੂਨ (ਦੀਦਾਰ ਸਿੰਘ ਬਲਾਚੌਰੀਆ)- ਗੁਰੂ ਰਵਿਦਾਸ ਗੁਰਦੁਆਰਾ ਪਿੰਡ ਸੁੱਜੋਵਾਲ ਦੀ ਪ੍ਰਬੰਧਕ ਕਮੇਟੀ ਦੀ ਚੋਣ ਸੰਗਤ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਕੀਤੀ ਗਈ | ਜਿਸ ਵਿਚ ਮਾਸਟਰ ਸੋਹਨ ਸਿੰਘ ਨੂੰ ਪ੍ਰਧਾਨ, ਏ.ਐਸ.ਆਈ. ਦਵਿੰਦਰ ਕੁਮਾਰ ਨੂੰ ਉਪ ਪ੍ਰਧਾਨ, ...

ਪੂਰੀ ਖ਼ਬਰ »

ਬਾਬਾ ਹਾਥੀ ਰਾਮ ਦੇ ਮੇਲੇ ਦੇ ਤੀਸਰੇ ਦਿਨ ਲੋੜਵੰਦ ਜੋੜਿਆਂ ਦੇ ਵਿਆਹ ਕਰਵਾਏ

ਮੁਕੰਦਪੁਰ, 18 ਜੂਨ (ਦੇਸ ਰਾਜ ਬੰਗਾ) - ਬਾਜੀਗਰ ਖਾਨਦਾਨ ਦੇ ਜਠੇਰਿਆਂ ਦਾ ਅਸਥਾਨ ਦਰਬਾਰ ਬਾਬਾ ਹਾਥੀ ਰਾਮ ਗੁਣਾਚੌਰ ਵਿਖੇ ਚੱਲ ਰਹੇ ਸਾਲਾਨਾ ਜੋੜ ਮੇਲੇ ਦੇ ਤੀਸਰੇ ਦਿਨ ਪਾਠਾਂ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਅਤੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ | ਇਸ ...

ਪੂਰੀ ਖ਼ਬਰ »

ਬੰਗਾ ਵਿਖੇ ਮਹਾਨ ਕੀਰਤਨ ਸਮਾਗਮ

ਬੰਗਾ, 18 ਜੂਨ (ਲਾਲੀ ਬੰਗਾ) - ਸ਼ਹੀਦ ਬਾਬਾ ਧਰਮ ਸਿੰਘ ਦੀ ਬਰਸੀ ਮੌਕੇ ਥਾਣਾ ਬੰਗਾ ਦੇ ਏ. ਐਸ. ਪੀ. ਸਰਤਾਜ ਸਿੰਘ ਤੇ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਅਜ਼ਾਦ ਚੌਕ ਬੰਗਾ ਵਿਖੇ ਕੀਰਤਨ ਸਮਾਗਮ ਕਰਾਇਆ ਗਿਆ | ਇਸ ਮੌਕੇ ਭਾਈ ਕਮਲਜੀਤ ਸਿੰਘ, ਭਾਈ ...

ਪੂਰੀ ਖ਼ਬਰ »

ਬੰਗਾ 'ਚ ਅਕਾਲੀ ਦਲ ਦੀ ਮੀਟਿੰਗ

ਬੰਗਾ, 18 ਜੂਨ (ਜਸਬੀਰ ਸਿੰਘ ਨੂਰਪੁਰ) - ਕੈਪਟਨ ਸਰਕਾਰ ਕਿਸਾਨਾਂ ਦੇ ਨਾਲ ਜੋ ਸਰਕਾਰੀ ਜਬਰ ਕਰ ਰਹੀ ਹੈ ਉਸ ਨੂੰ ਹੋਣ ਨਹੀਂ ਦਿਆਂਗੇ | ਸਰਕਾਰ ਦੇ ਹਰ ਜਬਰ ਦਾ ਪਾਰਟੀ ਡਟ ਕੇ ਵਿਰੋਧ ਕਰੇਗੀ | ਇਹ ਪ੍ਰਗਟਾਵਾ ਚਰਨਜੀਤ ਸਿੰਘ ਬਰਾੜ ਸਾਬਕਾ ਓ. ਐਸ. ਡੀ ਅਤੇ ਸੀਨੀਅਰ ਆਗੂ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਵਿਖੇ ਸ਼ਹੀਦੀ ਸਮਾਗਮ

ਬਹਿਰਾਮ, 18 ਜੂਨ (ਸਰਬਜੀਤ ਸਿੰਘ ਚੱਕਰਾਮੰੂ)- ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆਂ ਸਿੰਘ ਪਿੰਡ ਤਲਵੰਡੀ ਜੱਟਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 15, 16 ਅਤੇ 17 ਜੂਨ ਨੂੰ ਕਰਵਾਇਆ ਗਿਆ ...

ਪੂਰੀ ਖ਼ਬਰ »

ਮਾਤਾ ਮੇਲੋ ਦੇਵੀ ਬਣੀ 513ਵੀਂ ਨੇਤਰਦਾਨੀ

ਨਵਾਂਸ਼ਹਿਰ, 18 ਜੂਨ (ਗੁਰਬਖਸ਼ ਸਿੰਘ ਮਹੇ)- ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਪਿੰਡ ਕਟਵਾਰਾ ਕਲਾਂ ਦੀ ਮੇਲੋ ਦੇਵੀ ਪਤਨੀ ਨੰਦ ਲਾਲ ਦੇ ਮਰਨ ਉਪਰੰਤ ਪਰਿਵਾਰ ਦੇ ਨਜ਼ਦੀਕੀ ਆਵਾਜ਼ ਸੁਸਾਇਟੀ ਦੇ ਮੈਂਬਰ ਭਗਤ ਰਾਮ ਨੇ ...

ਪੂਰੀ ਖ਼ਬਰ »

ਸ਼ਹੀਦ ਬਾਬਾ ਧਰਮ ਸਿੰਘ ਦੀ ਬਰਸੀ ਮੌਕੇ ਧਾਰਮਿਕ ਸਮਾਗਮ

ਬੰਗਾ, 18 ਜੂਨ (ਲਾਲੀ ਬੰਗਾ) - ਮਹਾਨ ਸ਼ਹੀਦ ਬਾਬਾ ਧਰਮ ਸਿੰਘ ਦੀ ਬਰਸੀ ਮੌਕੇ ਗੁਰਦੁਆਰਾ ਸ਼ਹੀਦ ਬਾਬਾ ਧਰਮ ਸਿੰਘ ਥਾਣਾ ਸਿਟੀ ਬੰਗਾ ਵਿਖੇ ਥਾਣਾ ਸਟਾਫ਼, ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਧਾਰਮਿਕ ਸਮਾਗਮ ਕਰਾਇਆ ਗਿਆ | ਢਾਡੀ ਸਤਨਾਮ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX