ਤਾਜਾ ਖ਼ਬਰਾਂ


ਟਾਂਗਰਾ ਨੇੜੇ 2 ਗੱਡੀਆਂ ਦੀ ਟੱਕਰ 'ਚ 2 ਦੀ ਮੌਤ
. . .  1 day ago
ਟਾਂਗਰਾ ,17 ਜਨਵਰੀ ( ਹਰਜਿੰਦਰ ਸਿੰਘ ਕਲੇਰ ) - ਜੀ ਟੀ ਰੋਡ ਟਾਂਗਰਾ ਵਿਖੇ ਦੋ ਕਾਰਾ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਕਰਕੇ ਗੱਡੀਆਂ ਵਿਚ ਸਵਾਰ ਬੁਰੀ ਤਰ੍ਹਾਂ ਫੱਟੜ ਹੋਣ ਕਰਕੇ 2 ਸਵਾਰਾਂ ਦੀ ਮੌਤ ਹੋ ਗਈ ਤੇ ...
ਸਾਬਕਾ ਕੈਬਨਿਟ ਮੰਤਰੀ ਰਣੀਕੇ ਦੀ ਅਗਵਾਈ 'ਚ ਅਕਾਲੀ ਵਰਕਰਾਂ ਵੱਲੋਂ ਥਾਣਾ ਕੰਬੋਅ ਮੂਹਰੇ ਧਰਨਾ
. . .  1 day ago
ਰਾਜਾਸਾਂਸੀ, 17 ਜਨਵਰੀ (ਹਰਦੀਪ ਸਿੰਘ ਖੀਵਾ)- ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਧੌਲ਼ ਕਲਾਂ ਦੇ ਅਕਾਲੀ ਵਰਕਰ ਚੈਂਚਲ ਸਿੰਘ ਤੇ ਕਾਂਗਰਸ ਪਾਰਟੀ ਦੇ ਇਸ਼ਾਰੇ 'ਤੇ ਪੁਲਿਸ ਥਾਣਾ ਕੰਬੋਅ ਵੱਲੋਂ ਝੂਠਾ ਮੁਕੱਦਮਾ ਦਰਜ ਕਰਨ ...
ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  1 day ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  1 day ago
ਭਿੰਡੀ ਸੈਦਾਂ,17 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਓਰ ਦੇ ਅੱਡੇ ‘ਤੇ ਸਥਿਤ ਬੱਤਰਾ ਪੈਟਰੋਲ ਪੰਪ ਦੇ ਨਜ਼ਦੀਕ ਦੇਰ ਸ਼ਾਮੀੰ ਇਨੋਵਾ ਗੱਡੀ ਤੇ ਬੁਲੇਟ ਮੋਟਰਸਾਈਕਲ ...
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  1 day ago
ਡੇਰਾਬਸੀ,17 ਜਨਵਰੀ ( ਸ਼ਾਮ ਸਿੰਘ ਸੰਧੂ )-ਹਰਿਆਣਾ 'ਚ ਮਾਈਨਿੰਗ ਕਰਨ ਵਾਲਿਆਂ ਦਾ ਪਿੱਛਾ ਕਰਦਿਆਂ ਪੰਜਾਬ ਦੀ ਹੱਦ 'ਚ ਵੜੇ ਹਰਿਆਣਾ ਪੁਲਿਸ ਦੇ ਇੱਕ ਚੌਕੀ ਇੰਚਾਰਜ ਸਮੇਤ ਮੁਲਾਜ਼ਮਾਂ ਨੂੰ ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਘੇਰ...
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  1 day ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  1 day ago
ਸ਼ੁਤਰਾਣਾ, 17 ਜਨਵਰੀ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਭਾਰੀ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ...
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  1 day ago
ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਦੇ ਸਬੰਧ ਵਿਚ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ...
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  1 day ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਮੇਰੇ ਕੋਲ ਚਾਪਲੂਸ ਵਰਕਰ ਰਹਿਣ ਦੂਰ, ਸਿਰਫ਼ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਤਰਜੀਹ - ਅਸ਼ਵਨੀ ਸ਼ਰਮਾ
. . .  1 day ago
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਛੇ ਲੱਖ
. . .  1 day ago
ਸਰਹਾਲੀ ਕਲਾਂ, 17 ਜਨਵਰੀ (ਅਜੈ ਸਿੰਘ ਹੁੰਦਲ) - ਪਿੰਡ ਠੱਠੀਆਂ ਮਹੰਤਾਂ ਸਥਿਤ ਐਕਸਿਸ ਬੈਂਕ ਬ੍ਰਾਂਚ 'ਚੋਂ ਚਿੱਟੇ ਲੁਟੇਰੇ ਛੇ ਲੱਖ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਏਨੇ ਬੇਖੌਫ਼ ਸਨ ਕਿ ਦੁਪਹਿਰ ਦੇ ਤਕਰੀਬਨ 1.45 'ਤੇ ਘਟਨਾ ਨੂੰ ਅੰਜਾਮ ਦੇ ਚੱਲਦੇ ਬਣੇ। ਇਸ ਘਟਨਾ...
ਇਸ ਦੇਸ਼ ਦਾ ਬਟਵਾਰਾ ਧਰਮ ਦੇ ਆਧਾਰ 'ਤੇ ਹੋਇਆ, ਸੀ.ਏ.ਏ. ਬਿਲਕੁਲ ਠੀਕ ਕਦਮ - ਅਸ਼ਵਨੀ ਸ਼ਰਮਾ
. . .  1 day ago
ਪੰਜਾਬ 'ਚ ਕਾਂਗਰਸ ਸਰਕਾਰ ਮੁਕੰਮਲ ਫੇਲ, ਮੈਨੂੰ ਤਾਂ ਸਰਕਾਰ ਕਹਿਣ 'ਚ ਵੀ ਹਿਚਕਚਾਹਟ ਹੁੰਦੀ ਹੈ - ਅਸ਼ਵਨੀ ਸ਼ਰਮਾ
. . .  1 day ago
ਪਾਰਟੀ ਦੇ ਹਿੱਤ 'ਚ ਕੰਮ ਕਰਨ ਵਾਲਿਆਂ ਨੂੰ ਮੈਂ ਪੂਰਾ ਸਹਿਯੋਗ ਦੇਵਾਂਗਾ,ਭਾਜਪਾ ਇਕ ਪਰਿਵਾਰ - ਅਸ਼ਵਨੀ ਸ਼ਰਮਾ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ
. . .  1 day ago
ਪਾਰਟੀ ਪ੍ਰਧਾਨ ਇਕੱਲਾ ਨਹੀਂ, ਸਾਰਿਆਂ ਦੇ ਯੋਗਦਾਨ ਨਾਲ ਚੱਲਦੀ ਹੈ - ਅਸ਼ਵਨੀ ਸ਼ਰਮਾ
. . .  1 day ago
ਭਾਰਤ ਆਸਟ੍ਰੇਲੀਆ ਦੂਸਰਾ ਇਕ ਦਿਨਾਂ ਮੈਚ : ਭਾਰਤ ਨੇ ਆਸਟ੍ਰੇਲੀਆ ਨੂੰ 341 ਦੌੜਾਂ ਦਾ ਦਿੱਤਾ ਟੀਚਾ
. . .  1 day ago
ਮੈਨੂੰ ਪੰਜਾਬ ਦੇ ਸਾਰੇ ਸੀਨੀਅਰ ਭਾਜਪਾ ਲੀਡਰਾਂ ਨਾਲ ਕੰਮ ਕਰਨ ਦਾ ਮਾਣ ਹੋਇਆ ਪ੍ਰਾਪਤ - ਅਸ਼ਵਨੀ ਸ਼ਰਮਾ
. . .  1 day ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਰਕਰਾਂ ਨੂੰ ਕਰ ਰਹੇ ਹਨ ਸੰਬੋਧਨ
. . .  1 day ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਦੀਆਂ ਕੁੱਝ ਤਸਵੀਰਾਂ
. . .  1 day ago
ਪੰਜਾਬ 'ਚ ਹੁਣ ਭਾਜਪਾ ਨਿਭਾਏਗੀ ਵੱਡੇ ਭਰਾ ਦੀ ਭੂਮਿਕਾ - ਮਦਨ ਮੋਹਨ ਮਿੱਤਲ
. . .  1 day ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਭਾਜਪਾ ਲੀਡਰਸ਼ਿਪ ਵੱਲੋਂ 59 ਸੀਟਾਂ 'ਤੇ ਚੋਣ ਲੜਨ ਦਾ ਕੀਤਾ ਗਿਆ ਅਹਿਦ
. . .  1 day ago
ਇਕ ਫਰਵਰੀ ਨੂੰ ਹੋਵੇਗੀ ਨਿਰਭੈਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ
. . .  1 day ago
ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਮੌਕੇ ਮਨੋਰੰਜਨ ਕਾਲੀਆ ਵੱਲੋਂ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  1 day ago
10 ਲੱਖ ਦੀ ਰਿਸ਼ਵਤ ਸਮੇਤ ਕਾਬੂ ਰਾਜਪੁਰਾ ਦਾ ਨਾਇਬ ਤਹਿਸੀਲਦਾਰ 3 ਦਿਨ ਦੇ ਰਿਮਾਂਡ 'ਤੇ
. . .  1 day ago
ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਮੌਕੇ ਜਲੰਧਰ 'ਚ ਇਕੱਠੀ ਹੋਈ ਪੰਜਾਬ ਭਾਜਪਾ ਦੀ ਲੀਡਰਸ਼ਿਪ
. . .  1 day ago
ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਅਸਤੀਫਾ ਦਿੱਤੇ ਜਾਣ ਦੇ ਚਰਚੇ
. . .  1 day ago
ਅਟਾਰੀ ਨੇੜਿਉਂ ਬੀ.ਐਸ.ਐਫ ਵੱਲੋਂ ਸਾਢੇ ਬਾਰਾਂ ਕਿੱਲੋ ਹੈਰੋਇਨ ਬਰਾਮਦ
. . .  1 day ago
ਚਾਰ ਹਫ਼ਤਿਆਂ 'ਚ ਤਿੰਨ ਸੀਨੀਅਰ ਅਫ਼ਸਰਾਂ ਦਾ ਪੈਨਲ ਬਣਾਉਣ ਦੀ ਹਦਾਇਤ
. . .  1 day ago
ਪ੍ਰਤਾਪ ਬਾਜਵਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਨਿਯੁਕਤੀ 'ਤੇ ਚੁੱਕੇ ਸਵਾਲ
. . .  1 day ago
ਗਵਾਹੀ ਤੋਂ ਰੋਕੇ ਜਾਣ 'ਤੇ ਬੇਅਦਬੀ ਦੇ ਸ਼ਿਕਾਇਤਕਰਤਾ ਨੇ ਹਾਈਕੋਰਟ ਤੋਂ ਮੰਗੀ ਸੁਰੱਖਿਆ
. . .  1 day ago
ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਫ਼ੌਜੀ ਹਰਪ੍ਰੀਤ ਸਿੰਘ ਦਿੱਲੀ ਤੋਂ ਗ੍ਰਿਫ਼ਤਾਰ
. . .  1 day ago
ਪਾਣੀਆਂ ਦੇ ਮੁੱਦੇ 'ਤੇ ਕੈਪਟਨ ਵੱਲੋਂ 23 ਜਨਵਰੀ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ
. . .  1 day ago
ਅਹੁਦੇ 'ਤੇ ਬਣੇ ਰਹਿਣਗੇ ਡੀ.ਜੀ.ਪੀ ਦਿਨਕਰ ਗੁਪਤਾ : ਕੈਪਟਨ
. . .  1 day ago
ਬਰਫ਼ ਦੇ ਤੋਦੇ ਡਿੱਗਣ ਕਾਰਨ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਲਈ ਕੈਪਟਨ ਵੱਲੋਂ ਮੁਆਵਜ਼ੇ ਦਾ ਐਲਾਨ
. . .  1 day ago
ਪ੍ਰੋ ਸੁਰਜੀਤ ਹਾਂਸ ਦੇ ਅਕਾਲ ਚਲਾਣੇ 'ਤੇ ਸੁਰਿੰਦਰ ਰੱਕੜਾਂ ਵੱਲੋਂ ਕੀਤਾ ਗਿਆ ਦੁੱਖ ਪ੍ਰਗਟ
. . .  1 day ago
ਨਾਗਰਿਕਤਾ ਕਾਨੂੰਨ ਵਿਰੁੱਧ ਦਿੱਲੀ ਦੀ ਜਾਮਾ ਮਸਜਿਦ ਵਿਖੇ ਪ੍ਰਦਰਸ਼ਨ, ਚੰਦਰਸ਼ੇਖਰ ਆਜ਼ਾਦ ਵੀ ਮੌਜੂਦ
. . .  1 day ago
ਖਟਕੜ ਕਲਾਂ ਵਿਖੇ ਭੇਦਭਰੀ ਹਾਲਤ 'ਚ ਪ੍ਰਵਾਸੀ ਭਾਰਤੀ ਦਾ ਕਤਲ
. . .  1 day ago
ਅਰੁਣ ਸੂਦ ਬਣੇ ਚੰਡੀਗੜ੍ਹ ਭਾਜਪਾ ਪ੍ਰਧਾਨ
. . .  1 day ago
ਰਾਜਕੋਟ ਵਨਡੇਅ : ਆਸਟ੍ਰੇਲੀਆ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕੇਰਲ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ
. . .  1 day ago
ਪੰਜਾਬ ਵਿਧਾਨ ਸਭਾ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮਤਾ ਪਾਸ
. . .  1 day ago
ਰਾਸ਼ਟਰਪਤੀ ਨੇ ਖ਼ਾਰਜ ਕੀਤੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ
. . .  1 day ago
ਰਾਸ਼ਟਰਪਤੀ ਵਲੋਂ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ ਖ਼ਾਰਜ
. . .  1 day ago
ਐੱਨ. ਪੀ. ਆਰ. ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸੱਦੀ ਸੂਬਿਆਂ ਦੀ ਅਹਿਮ ਬੈਠਕ, ਪੱਛਮੀ ਬੰਗਾਲ ਨੇ ਬਣਾਈ ਦੂਰੀ
. . .  1 day ago
ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਦਇਆ ਪਟੀਸ਼ਨ
. . .  1 day ago
ਪੰਜਾਬ ਸਰਕਾਰ ਨੂੰ ਝਟਕਾ, ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਕੈਟ ਵਲੋਂ ਰੱਦ
. . .  1 day ago
ਪੰਜਾਬ ਵਿਧਾਨ ਸਭਾ ਇਜਲਾਸ : ਪੰਜਾਬ ਕਾਰੋਬਾਰ ਦਾ ਅਧਿਕਾਰ ਬਿੱਲ 2020 ਸਦਨ 'ਚ ਪਾਸ
. . .  1 day ago
ਪੰਜਾਬ ਵਿਧਾਨ ਸਭਾ ਇਜਲਾਸ : ਮਜੀਠੀਆ ਸਣੇ ਅਕਾਲੀ ਵਿਧਾਇਕਾਂ ਵਲੋਂ ਸਦਨ 'ਚ ਪ੍ਰੈੱਸ ਦੀ ਆਜ਼ਾਦੀ ਬਹਾਲ ਕਰਨ ਦੇ ਨਾਅਰੇ ਲਾਉਂਦਿਆਂ ਵਾਕ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਹਾੜ ਸੰਮਤ 550

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬਟਾਲਾ ਸ਼ਹਿਰ ਨੂੰ ਕਾਰਪੋਰੇਸ਼ਨ ਦਾ ਦਰਜਾ ਤੇ ਵਿਕਾਸ ਕਾਰਜਾਂ ਲਈ 100 ਕਰੋੜ ਦੇਵੇ ਕੈਪਟਨ ਸਰਕਾਰ- ਲੋਧੀਨੰਗਲ

ਬਟਾਲਾ, 18 ਜੂਨ (ਕਾਹਲੋਂ)-ਇਤਿਹਾਸਕ ਤੇ ਧਾਰਮਿਕ ਪੱਖ ਤੋਂ ਅਹਿਮ ਪਛਾਣ ਰੱਖਣ ਵਾਲਾ ਬਟਾਲਾ ਸ਼ਹਿਰ ਅਜੋਕੇ ਸਮੇਂ 'ਚ ਮੰਦਹਾਲੀ ਦੇ ਦੌਰ 'ਚੋਂ ਗੁਜਰ ਰਿਹਾ ਹੈ ਤੇ ਇਸ ਦੀ ਦਸ਼ਾ ਸੁਧਾਰਨ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਵਿਧਾਇਕ ਲੋਧੀਨੰਗਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਤੇ ਬਟਾਲਾ ਨੂੰ ੂ ਸਰਕਾਰ ਵਲੋਂ 25 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ, ਜੋ ਕਿ ਬਹੁਤ ਥੋੜੀ ਹੈ | ਜਦਕਿ ਬਾਬੇ ਨਾਨਕ ਦੇ ਸਹੁਰਿਆਂ ਦਾ ਸ਼ਹਿਰ ਹੋਣ ਕਾਰਨ ਬਟਾਲਾ ਦੇ ਵਿਕਾਸ ਲਈ ਕੈਪਟਨ ਸਰਕਾਰ ਨੂੰ 100 ਕਰੋੜ ਦੇਣੇ ਚਾਹੀਦੇ ਹਨ ਤੇ ਘੱਟੋ-ਘੱਟ ਕਾਰਪੋਰੇਸ਼ਨ ਦਾ ਦਰਜਾ ਜ਼ਰੂਰ ਦੇਣਾ ਚਾਹੀਦਾ ਹੈ | ਸ: ਲੋਧੀਨੰਗਲ ਨੇ ਕਿਹਾ ਕਿ ਸ਼ਹਿਰ 'ਚੋਂ ਗੁਜਰਦੇ ਹੰਸਲੀ ਨਾਲੇ 'ਚ ਦਹਾਕਿਆਂ ਤੋਂ ਗੰਦਾ ਪਾਣੀ ਪੈਣ ਕਾਰਨ ਸ਼ਹਿਰ ਦਾ ਪਾਣੀ ਪੀਣਯੋਗ ਨਹੀਂ ਰਿਹਾ ਤੇ ਹੁਣ ਹੰਸਲੀ ਨਾਲੇ ਦੀ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ | ਵਿਧਾਇਕ ਲੋਧੀਨੰਗਲ ਨੇ ਚਿੰਤਾ ਜਾਹਿਰ ਕੀਤੀ ਕਿ ਪੰਜਾਬ 'ਚ ਦੁੱਧ ਦੀ ਪੈਦਾਵਰ ਦੇ ਮੁਕਾਬਲੇ ਵੱਡੀ ਖ਼ਪਤ ਦੀ ਪੂਰਤੀ ਲਈ ਨਕਲੀ ਦੁੱਧ ਦਾ ਗੋਰਖ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਨੁਕਸਾਨਦੇਹ ਹੈ | ਇਸ ਮੌਕੇ ਬਲਬੀਰ ਸਿੰਘ ਬਿੱਟੂ, ਰਮਨਦੀਪ ਸਿੰਘ ਸੰਧੂ, ਜਥੇ: ਸਤਵੰਤ ਸਿੰਘ ਉਦੋਵਾਲੀ, ਮਹੰਤ ਗੁਰਦਿਆਲ ਸਿੰਘ, ਪਲਵਿੰਦਰ ਸਿੰਘ ਲੰਬੜਦਾਰ, ਜੋਗਿੰਦਰ ਸਿੰਘ ਥਰੀਏਵਾਲ, ਨਰਿੰਦਰ ਸਿੰਘ ਜਨਰਲ ਸਕੱਤਰ, ਬਲਦੇਵ ਸਿੰਘ ਖੁਜਾਲਾ, ਜਥੇਦਾਰ ਦਲੀਪ ਸਿੰਘ ਮਸਾਣੀਆਂ, ਸੁਖਦੇਵ ਸਿੰਘ ਭੱਲਾ, ਕੌਾਸਲਰ ਭੂਪਿੰਦਰ ਸਿੰਘ ਲਾਡੀ, ਗੁਰਿੰਦਰ ਸਿੰਘ ਨੀਲੂ, ਕੁਲਵੰਤ ਸਿੰਘ, ਰਮਿੰਦਰਜੀਤ ਸਿੰਘ ਰਿੰਟਾ, ਹੀਰਾ ਲਾਲ, ਪੰਕਜ ਭੱਟੀ, ਹਰਨੇਕ ਸਿੰਘ ਨੇਕੀ, ਸਤਪਾਲ, ਬਲਵਿੰਦਰ ਸਿੰਘ ਚੱਠਾ, ਸਤਪਾਲ ਨਾਹਰ, ਕੁਲਦੀਪ ਸਿੰਘ ਭੁੱਟੋ ਆਦਿ ਹਾਜ਼ਰ ਸਨ |

ਜ਼ੋਰਾਵਰ ਸਕੂਲ 'ਚ ਅਧਿਆਪਕਾਂ ਦੀ ਦੋ ਦਿਨਾਂ ਵਰਕਸ਼ਾਪ ਸਮਾਪਤ

ਕਲਾਨੌਰ, 18 ਜੂਨ (ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ 'ਚ ਚੇਅਰਮੈਨ ਅਜੀਤ ਸਿੰਘ ਮੱਲ੍ਹੀ ਦੇ ਸਹਿਯੋਗ ਅਤੇ ਪਿ੍ੰਸੀਪਲ ਡਾ: ਗੁਰਿੰਦਰ ਕੌਰ ਮਾਨ ਦੀ ਅਗਵਾਈ 'ਚ ਅਧਿਆਪਕਾਂ ਦੀ ਦੋ ਦਿਨਾਂ ...

ਪੂਰੀ ਖ਼ਬਰ »

ਅਕਾਲੀ ਦਲ ਨੂੰ ਝਟਕਾ ਕਰੀਬ ਦਰਜਨ ਪਰਿਵਾਰ ਕਾਂਗਰਸ 'ਚ ਸ਼ਾਮਿਲ

ਅੱਚਲ ਸਾਹਿਬ, 18 ਜੂਨ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ 'ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ, ਜਦ ਪਿੰਡ ਕੋਟਲਾ ਬੱਝਾ ਸਿੰਘ ਦੇ ਕਰੀਬ ਇਕ ਦਰਜਨ ਪਰਿਵਾਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖ ਤੇ ਸਰਪੰਚ ਪਿਆਰਾ ਸਿੰਘ ਦੀ ਪ੍ਰੇਰਨਾ ਸਦਕਾ ...

ਪੂਰੀ ਖ਼ਬਰ »

ਵਿਧਾਇਕ ਲਾਡੀ ਵਲੋਂ 'ਘਰ-ਘਰ ਹਰਿਆਲੀ ਤੰਦਰੁਸਤ ਪੰਜਾਬ' ਸਕੀਮ ਦਾ ਬੂਟਾ ਲਗਾ ਕੇ ਆਗਾਜ਼

ਘੁਮਾਣ, 18 ਜੂਨ (ਬੰਮਰਾਹ)-ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਹਰਿਆ-ਭਰਿਆ ਤੇ ਤੰਦਰੁਸਤ ਬਣਾਉਣ ਲਈ ਘਰ-ਘਰ ਹਰਿਆਲੀ ਤੰਦਰੁਸਤ ਪੰਜਾਬ ਸਕੀਮ ਦਾ ਆਗਾਜ਼ ਹਲਕਾ ਸ੍ਰੀ ਹਰਗੋਬਿੰਦਪੁਰ 'ਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਘੁਮਾਣ ਤੋਂ ਆਗਾਜ਼ ਕੀਤਾ ਗਿਆ | ...

ਪੂਰੀ ਖ਼ਬਰ »

ਦੁਕਾਨ ਤੋਂ ਬੈਟਰਾ ਚੋਰੀ

ਕਾਦੀਆਂ, 18 ਜੂਨ (ਮਕਬੂਲ ਅਹਿਮਦ)-ਚੋਰਾਂ ਵਲੋਂ ਕਾਦੀਆਂ-ਬਟਾਲਾ ਰੋਡ ਨੇੜੇ ਜੁਲਕਾ ਨਰਸਿੰਗ ਹਸਪਤਾਲ ਦੇ ਸਾਹਮਣੇ ਸਥਿਤ ਅਸ਼ਵਨੀ ਕੁਮਾਰ ਦੇ ਅਹਾਤੇ ਤੋਂ ਸ਼ਟਰ ਦੇ ਕੁੰਡੇ ਤੋੜ ਕੇ ਅੰਦਰੋ ਇਨਵਰਟਰ ਬੈਟਰਾ ਚੋਰੀ ਕਰਨ ਦੀ ਖ਼ਬਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਬਾਰਡਰ ਜ਼ੋਨ ਅੰਮਿ੍ਤਸਰ ਦੇ ਨਵੇਂ ਆਏ ਚੀਫ ਇੰਜੀਨੀਅਰ ਦਾ ਸਵਾਗਤ

ਬਟਾਲਾ, 18 ਜੂਨ (ਕਾਹਲੋਂ)-ਬਾਰਡਰ ਜ਼ੋਨ ਅੰਮਿ੍ਤਸਰ ਦੇ ਨਵੇਂ ਆਏ ਚੀਫ਼ ਇੰਜੀਨੀਅਰ ਸੰਦੀਪ ਕੁਮਾਰ ਨੂੰ ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ 'ਚ ਉਨ੍ਹਾਂ ਦੇ ਦਫ਼ਤਰ ਵਿਖੇ ਜੀ ਆਇਆਂ ਆਖਦੇ ਹੋਏ ਸਰਕਲ ...

ਪੂਰੀ ਖ਼ਬਰ »

ਨਗਰ ਕੌ ਾਸਲ ਅਧਿਕਾਰੀਆਂ ਵਲੋਂ ਫਲਾਂ ਤੇ ਸਬਜ਼ੀਆਂ ਦੀ ਦੁਕਾਨਾਂ ਦੀ ਚੈਕਿੰਗ

ਗੁਰਦਾਸਪੁਰ, 18 ਜੂਨ (ਸੁਖਵੀਰ ਸਿੰਘ ਸੈਣੀ)-'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲੇ੍ਹ ਅੰਦਰ ਨਗਰ ਕੌਾਸਲ ਅਧਿਕਾਰੀਆਂ ਵਲੋਂ ਜਿੱਥੇ ਲੋਕਾਂ ਨੂੰ ਆਲੇ ਦੁਆਲੇ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਸ ਦੇ ਨਾਲ ਫਲਾਂ ਤੇ ਸਬਜ਼ੀਆਂ ਵਾਲੀਆਂ ਦੁਕਾਨਾਂ ਤੇ ...

ਪੂਰੀ ਖ਼ਬਰ »

ਰਵਾਇਤੀ ਸੱਭਿਆਚਾਰਕ ਦਿੱਖ 'ਚ ਰੰਗੇ ਸ਼ੇਕ ਸ਼ੂਕ ਕੈਫੇ ਦਾ ਉਦਘਾਟਨ

ਬਟਾਲਾ, 18 ਜੂਨ (ਕਾਹਲੋਂ)-ਬਟਾਲਾ ਸ਼ਹਿਰ ਦੇ ਕਾਦੀਆਂ ਚੁੰਗੀ ਕੋਲ ਅਰਬਨ ਅਸਟੇਟ ਮਾਰਕੀਟ 'ਚ ਖੋਲੇ ਗਏ ਰਵਾਇਤੀ ਸੱਭਿਆਚਾਰਕ ਦਿੱਖ 'ਚ ਰੰਗੇ ਸ਼ੇਕ ਸ਼ੂਕ ਕੈਫੇ ਖੋਲਿ੍ਹਆ ਗਿਆ ਹੈ, ਜਿਸ ਦਾ ਅੱਜ ਉਦਘਾਟਨ ਕਰਕੇ ਲੋਕਾਂ ਲਈ ਚਾਲੂ ਕਰ ਦਿੱਤਾ ਗਿਆ ਹੈ, ਜਿਥੋਂ ਲੋਕ ਹਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਵਲੋਂ ਫਤਹਿਗੜ੍ਹ ਚੂੜੀਆਂ ਦੇ ਪਾਵਰਕਾਮ ਦਫ਼ਤਰ ਦਾ ਘਿਰਾਓ

ਫਤਹਿਗੜ੍ਹ ਚੂੜੀਆਂ, 18 ਜੂਨ (ਬਾਠ, ਫੁੱਲ)-ਸੂਬਾ ਆਗੂਆਂ ਦੇ ਸੱਦੇ ਉਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜ਼ਿਲ੍ਹਾ ਪ੍ਰਧਾਨ ਲੱਖਵਿੰਦਰ ਸਿੰਘ ਮੰਜਿਆਂਵਾਲੀ, ਕੁਲਵਿੰਦਰ ਸਿੰਘ ਬਸੰਤ ਕੋਟ ਤੇ ਦਲਜੀਤ ਸਿੰਘ ਚਿਤੌੜਗੜ੍ਹ ਦੀ ਅਗਵਾਈ 'ਚ ਪਾਵਰਕਾਮ ਐਸ.ਡੀ.ਓ. ...

ਪੂਰੀ ਖ਼ਬਰ »

ਨਗਰ ਕੌ ਾਸਲ ਵਲੋਂ ਟੈਂਡਰ ਕੀਤੇ ਰੱਦ : ਈ.ਓ. ਭੁਪਿੰਦਰ ਸਿੰਘ

ਬਟਾਲਾ, 18 ਜੂਨ (ਕਾਹਲੋਂ)-ਨਗਰ ਕੌਾਸਲ ਬਟਾਲਾ ਵਿਖੇ ਬਦਲ ਕੇ ਆਏ ਈ.ਓ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਨਗਰ ਕੌਾਸਲ ਵਲੋਂ ਜੋ ਟੈਂਡਰ ਦਿੱਤੇ ਗਏ ਸਨ, ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਟੈਂਡਰਾਂ ਦੀ ...

ਪੂਰੀ ਖ਼ਬਰ »

ਸੀ. ਪੀ. ਆਈ. ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਬੀ. ਡੀ. ਪੀ. ਓ. ਦਫ਼ਤਰ ਦਾ ਘਿਰਾਓ

ਧਾਰੀਵਾਲ, 18 ਜੂਨ (ਨਿਸ਼ਾਨ ਸਿੰਘ ਕਾਹਲੋਂ)-ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ 'ਚ ਪੇਂਡੂ ਮਜ਼ਦੂਰਾਂ ਨੇ ਮਨਰੇਗਾ ਰੁਜ਼ਗਾਰ ਤੇ ਪਲਾਟ ਲੈਣ ਲਈ ਬੀ.ਡੀ.ਪੀ.ਓ. ਦਫ਼ਤਰ ਧਾਰੀਵਾਲ ਵਿਖੇ ਧਰਨਾ ਦੇ ਕੇ ਦਫ਼ਤਰ ਦਾ ਘਿਰਾਓ ਕੀਤਾ | ਧਰਨੇ ਨੂੰ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ

ਕਾਹਨੂੰਵਾਨ, 18 ਜੂਨ (ਹਰਜਿੰਦਰ ਸਿੰਘ ਜੱਜ)-ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਿਖ਼ਲਾਫ਼ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਕਾਂਗਰਸ ਪਾਰਟੀ ਤਰਫ਼ੋਂ ਬਣਾਏ ਗਏ ...

ਪੂਰੀ ਖ਼ਬਰ »

ਬ੍ਰਾਹਮਣ ਦਵੇਸ਼ਰ ਮੋਦਗਿਲ ਬਰਾਦਰੀ ਦੀ ਮੇਲ ਅੱਜ

ਦੀਨਾਨਗਰ, 18 ਜੂਨ (ਸ਼ਰਮਾ/ਸੰਧੂ/ਸੋਢੀ)-ਬ੍ਰਾਹਮਣ ਦਵੇਸ਼ਰ ਮੋਦਗਿਲ ਬਰਾਦਰੀ ਦੀ ਸਾਲਾਨਾ ਮੇਲ ਕੁਲ ਦੇਵਤਾ ਦੇ ਦਰਬਾਰ ਵਿਖੇ ਧਾਰੀਵਾਲ ਨੇੜੇ ਪਿੰਡ ਅਖਲਾਸ਼ਪੁਰ ਵਿਖੇ 19 ਜੂਨ ਨੂੰ ਲੱਗੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ੋਕ ਦਵੇਸ਼ਰ ਨੇ ਦੱਸਿਆ ਕਿ ਸਵੇਰੇ 8 ...

ਪੂਰੀ ਖ਼ਬਰ »

ਰੰਧਾਵਾ ਦੀ ਅਗਵਾਈ 'ਚ ਸਰਕਾਰੀ ਸਹੂਲਤਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ : ਗੁਰਮੇਜ਼ ਭੱਟੀ

ਕੋਟਲੀ ਸੂਰਤ ਮੱਲ੍ਹੀ, 18 ਜੂਨ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਦਰਗਾਬਾਦ 'ਚ ਸੀਨੀਅਰ ਕਾਂਗਰਸੀ ਆਗੂ ਗੁਰਮੇਜ਼ ਸਿੰਘ ਭੱਟੀ ਵਲੋਂ ਪਿੰਡ ਦੇ ਬਜ਼ੁਰਗਾਂ ਤੇ ਲੋੜਵੰਦਾਂ ਦੀਆਂ ਬੁਢਾਪਾ ਪੈਨਸ਼ਨ, ਰਾਸ਼ਨ ਕਾਰਡ ਤੇ ਹੋਰ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚਾਉਣ ਲਈ ...

ਪੂਰੀ ਖ਼ਬਰ »

ਵੀਲਾ ਤੇਜਾ ਦੀਆਂ ਸੰਗਤਾਂ ਵਲੋਂ ਫਾਇਰ ਬਿ੍ਗੇਡ ਦੀ ਸੁਵਿਧਾ ਪ੍ਰਦਾਨ ਕੀਤੀ

ਕਾਲਾ ਅਫ਼ਗਾਨਾ, 18 ਜੂਨ (ਅਵਤਾਰ ਸਿੰਘ ਰੰਧਾਵਾ)-ਸੁਤੰਤਰਤਾ ਸੰਗਰਾਮੀਆਂ ਦੇ ਇਤਿਹਾਸਿਕ ਨਗਰ ਵੀਲਾ ਤੇਜਾ ਦੇ ਸਮੂਹ ਨੌਜਵਾਨਾਂ ਦੇ ਸਮਾਜ ਸੇਵੀ ਵਿਦਵਾਨ ਸ਼ਖ਼ਸੀਅਤਾਂ ਭਾਈ ਗੁਰਭੇਜ ਸਿੰਘ ਖਾਲਸਾ ਯੂ.ਐਸ.ਏ. ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ 'ਤੇ ਅਮਲ ਕਰਦਿਆਂ ...

ਪੂਰੀ ਖ਼ਬਰ »

ਆਧੁਨਿਕ ਸਹੂਲਤਾਂ ਵਾਲੇ ਮੋਟਰਸਾਈਕਲ ਦੀ ਗੁਰਦਾਸਪੁਰ 'ਚ ਦੂਸਰੀ ਡਲਿਵਰੀ ਕੀਤੀ

ਗੁਰਦਾਸਪੁਰ, 18 ਜੂਨ (ਸੁਖਵੀਰ ਸਿੰਘ ਸੈਣੀ)-ਹਾਂਡਾ ਮੋਟਰਸਾਈਕਲ ਤੇ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਅਤਿ ਆਧੁਨਿਕ ਸਹੂਲਤਾਂ ਵਾਲੇ ਨਵੇਂ ਲਾਂਚ ਹੋਏ ਮੋਟਰਸਾਈਕਲ ਕਿੰਗ ਆਫ਼ ਟੂਰਜ ਗੋਲਡਨ ਵਿੰਗ ਦੀ ਗੁਰਦਾਸਪੁਰ ਵਿਚ ਅੱਜ ਦੂਸਰੀ ਡਲਿਵਰੀ ਕੀਤੀ ਗਈ ਹੈ | ਇਸ ...

ਪੂਰੀ ਖ਼ਬਰ »

ਵਣ-ਰੇਂਜ ਅਫ਼ਸਰ ਅਲੀਵਾਲ ਨਾਲ ਫ਼ੀਲਡ ਵਰਕਰਾਂ ਦੀ ਮੀਟਿੰਗ

ਅਲੀਵਾਲ, 18 ਜੂਨ (ਅਵਤਾਰ ਸਿੰਘ ਰੰਧਾਵਾ)-ਜੰਗਲਾਤ ਵਿਭਾਗ ਫ਼ੀਲਡ ਵਰਕਰਜ਼ ਯੂਨੀਅਨ ਪੰਜਾਬ ਦੀ ਅਲੀਵਾਲ ਰੇਂਜ ਵਿਖੇ ਵਣ ਰੇਂਜ ਅਫ਼ਸਰ ਨਾਲ ਮੀਟਿੰਗ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਰੇਜ਼ ਅਫ਼ਸਰ ਨੇ ਸਮੂਹ ਫ਼ੀਲਡ ਵਰਕਰ ਯੂਨੀਅਨ ਨੂੰ ਦਰਪੇਸ਼ ਆ ...

ਪੂਰੀ ਖ਼ਬਰ »

ਮੋਹਲੋਵਾਲੀ ਵਿਖੇ ਮੇਲਾ ਕਮੇਟੀ ਵਲੋਂ ਜਤਿੰਦਰ ਕੌਰ ਰੰਧਾਵਾ ਦਾ ਸਨਮਾਨ

ਕੋਟਲੀ ਸੂਰਤ ਮੱਲ੍ਹੀ, 18 ਜੂਨ (ਕੁਲਦੀਪ ਸਿੰਘ ਨਾਗਰਾ)-ਪਿੰਡ ਮੋਹਲੋਵਾਲੀ ਦੀਆਂ ਸੰਗਤਾਂ ਵਲੋਂ ਇਲਾਕੇ ਦੇ ਸਹਿਯੋਗ ਨਾਲ ਬਾਬਾ ਸਾਨ੍ਹ ਰੋਜ਼ ਦੀ ਯਾਦ 'ਚ ਕਰਵਾਏ ਗਏ ਸਾਲਾਨਾ ਜੋੜ ਮੇਲੇ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ...

ਪੂਰੀ ਖ਼ਬਰ »

ਧੰਨ ਕਬੀਰ ਯੂਥ ਕਲੱਬ ਵਲੋਂ ਯੋਗਾ ਕੈਂਪ

ਧਾਰੀਵਾਲ, 18 ਜੂਨ (ਜੇਮਸ ਨਾਹਰ)-ਭਾਰਤ ਦੇ ਖੇਡ ਤੇ ਯੁਵਾ ਮੰਤਰਾਲੇ ਦੇ ਸਹਿਯੋਗ ਨਾਲ ਧੰਨ ਕਬੀਰ ਯੂਥ ਕਲੱਬ ਬਿਧੀਪੁਰ ਵਲੋਂ ਯੋਗਾ ਕੈਂਪ ਲਗਾਇਆ ਗਿਆ, ਜਿਸ 'ਚ ਨਹਿਰੂ ਯੂਵਾ ਕੇਂਦਰ ਦੇ ਐਨ.ਐਸ.ਵੀ. ਹਰਵਿੰਦਰ ਸਿੰਘ, ਐਨ.ਐਸ.ਵੀ. ਪਾਰਸ ਜੁਲਕਾ ਤੇ ਹੋਰਾਂ ਨੇ ਸ਼ਮੂਲੀਅਤ ...

ਪੂਰੀ ਖ਼ਬਰ »

ਗੁਰਦੁਆਰਾ ਕਲਗੀਧਰ ਸਾਹਿਬ ਮੌਜੋਵਾਲ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਕਲਾਨੌਰ, 18 ਮਈ (ਪੁਰੇਵਾਲ)-ਸਥਾਨਕ ਅਦਾਲਤਪੁਰ ਮਾਰਗ 'ਤੇ ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਮੌਜੋਵਾਲ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ ਨੰੂ ਸ੍ਰੀ ਡੇਰਾ ਬਾਬਾ ਨਾਨਕ ਸਾਹਿਬ ਦਾ ਦਰਜਾ ਦੇਣ ਸਬੰਧੀ ਡੀ.ਸੀ ਨੰੂ ਮੰਗ ਪੱਤਰ

ਗੁਰਦਾਸਪੁਰ, 18 ਜੂਨ (ਆਲਮਬੀਰ ਸਿੰਘ)-ਆਲ ਇੰਡੀਆ ਲੋਕ ਯੁਵਾ ਸ਼ਕਤੀ ਵਲੋਂ ਡੇਰਾ ਬਾਬਾ ਨਾਨਕ ਨੰੂ ਸ੍ਰੀ ਡੇਰਾ ਬਾਬਾ ਨਾਨਕ ਸਾਹਿਬ ਦਾ ਦਰਜਾ ਦੇਣ ਸਬੰਧੀ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੰੂ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਰਾਸ਼ਟਰੀ ਪ੍ਰਧਾਨ ਭਾਰਤੀ ...

ਪੂਰੀ ਖ਼ਬਰ »

ਅਕਾਲੀ ਆਗੂ ਦਾ ਘਰ ਢਾਹੁਣ ਦੀ ਕਾਕੀ ਵਲੋਂ ਨਿਖੇਧੀ

ਪੁਰਾਣਾ ਸ਼ਾਲਾ, 18 ਜੂਨ (ਗੁਰਵਿੰਦਰ ਸਿੰਘ ਗੁਰਾਇਆ)-ਸਥਾਨਕ ਕਸਬੇ ਦੇ ਕਾਂਗਰਸੀ ਸਰਪੰਚ ਦੇ ਇਸ਼ਾਰੇ 'ਤੇ ਸਿਆਸੀ ਰੰਜਿਸ਼ ਤਹਿਤ ਇਕ ਅਕਾਲੀ ਦਲ ਦੇ ਸਰਗਰਮ ਆਗੂ ਦਾ ਘਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੀਤੇ ਦਿਨ ਢਹਿ ਢੇਰੀ ਕਰ ਦੇਣ ਦੀ ਕਾਰਵਾਈ ਦੀ ਪੱਗੜੀ ਸੰਭਾਲ ਜੱਟਾ ...

ਪੂਰੀ ਖ਼ਬਰ »

ਗੁਰਦੁਆਰਾ ਬੁਰਜ ਸਾਹਿਬ ਵਿਖੇ ਦਸਤਾਰ ਤੇ ਗਤਕਾ ਸਿਖਲਾਈ ਕੈਂਪ ਲਗਾਇਆ

ਧਾਰੀਵਾਲ, 18 ਜੂਨ (ਜੇਮਸ ਨਾਹਰ)-ਸਿੱਖ ਵੈੱਲਫੇਅਰ ਸੁਸਾਇਟੀ ਧਾਰੀਵਾਲ ਵਲੋਂ ਪਾਤਸ਼ਾਹੀ ਪੰਜਵੀਂ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਗੁਰਮਤਿ ਤੇ ਦਸਤਾਰ ਸਿਖਲਾਈ ਕੈਂਪ ਸ਼ੁਰੂ ਕੀਤੇ ਗਏ ਹਨ | ਕੈਂਪ ਦੇ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...

ਪੂਰੀ ਖ਼ਬਰ »

ਅੰਬਾਂ ਦੇ ਦਰੱਖਤਾਂ ਦੀ ਬੋਲੀ ਨਾ ਹੋਣ ਕਾਰਨ ਲੋਕ ਫਲ ਦਾ ਕਰ ਰਹੇ ਨੁਕਸਾਨ

ਪੁਰਾਣਾ ਸ਼ਾਲਾ, 18 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਯੂ.ਬੀ.ਡੀ.ਸੀ ਨਹਿਰਾਂ ਕੰਢੇ ਕੁਝ ਚੋਣਵੇਂ ਅੰਬਾਂ ਦੇ ਦਰੱਖ਼ਤ ਰਹਿ ਗਏ ਹਨ ਤੇ ਇਸ ਵਾਰ ਅੰਬਾਂ ਦੀ ਫ਼ਸਲ ਵੀ ਭਰਪੂਰ ਹੋਈ ਹੈ | ਪਹਿਲਾਂ ਇਨ੍ਹਾਂ ਅੰਬਾਂ ਦੇ ਦਰੱਖਤਾਂ ਦੀ ਬੋਲੀ ਵਣ ...

ਪੂਰੀ ਖ਼ਬਰ »

ਸ਼ੱਕੀ ਹਾਲਤਾਂ 'ਚ ਘੁੰਮਦੀ ਔਰਤ ਨਾਲ ਇਲਾਕੇ 'ਚ ਦਹਿਸ਼ਤ

ਪੁਰਾਣਾ ਸ਼ਾਲਾ, 18 ਜੂਨ (ਅਸ਼ੋਕ ਸ਼ਰਮਾ)-ਤਿੱਬੜੀ ਛਾਉਣੀ ਦੇ ਨਾਲ ਲੱਗਦੇ ਪਿੰਡ ਗਾਜੀਕੋਟ ਦੇ ਅੱਡੇ ਵਿਚ ਪਿਛਲੇ ਕਈ ਮਹੀਨਿਆਂ ਤੋਂ ਸ਼ੱਕੀ ਹਾਲਤਾਂ 'ਚ ਘੁੰਮਦੀ ਇਕ ਔਰਤ ਨਾਲ ਇਲਾਕੇ ਵਿਚ ਦਹਿਸ਼ਤ ਪਾਈ ਜਾ ਰਹੀ ਹੈ | ਇਲਾਕੇ ਵਿਚ ਦੁਕਾਨਦਾਰਾਂ ਨੰੂ ਸ਼ੱਕ ਹੈ ਕਿ ਇਹ ਔਰਤ ...

ਪੂਰੀ ਖ਼ਬਰ »

ਧਾਰੀਵਾਲ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ

ਧਾਰੀਵਾਲ, 18 ਜੂਨ (ਨਿਸ਼ਾਨ ਸਿੰਘ ਕਾਹਲੋਂ)-ਸਥਾਨਕ ਸ਼ਹਿਰ 'ਚੋਂ ਲੰਘਦੇ ਕੌਮੀ ਸ਼ਾਹ ਮਾਰਗ ਉੱਪਰ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਗੁਜਰਦੇ ਵੱਡੇ-ਛੋਟੇ ਵਾਹਨ ਬੱਸਾਂ, ਕਾਰਾਂ ਆਦਿ ਦੋ ਪਹੀਆ ਕਾਰਨ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ | ਸੜਕ ...

ਪੂਰੀ ਖ਼ਬਰ »

ਧਾਰੀਵਾਲ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ

ਧਾਰੀਵਾਲ, 18 ਜੂਨ (ਨਿਸ਼ਾਨ ਸਿੰਘ ਕਾਹਲੋਂ)-ਸਥਾਨਕ ਸ਼ਹਿਰ 'ਚੋਂ ਲੰਘਦੇ ਕੌਮੀ ਸ਼ਾਹ ਮਾਰਗ ਉੱਪਰ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਗੁਜਰਦੇ ਵੱਡੇ-ਛੋਟੇ ਵਾਹਨ ਬੱਸਾਂ, ਕਾਰਾਂ ਆਦਿ ਦੋ ਪਹੀਆ ਕਾਰਨ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ | ਸੜਕ ...

ਪੂਰੀ ਖ਼ਬਰ »

ਆਗਾਮੀ ਚੋਣਾਂ 'ਚ ਯੂਥ ਅਕਾਲੀ ਦਲ ਦੀ ਅਹਿਮ ਭੂਮਿਕਾ ਹੋਵੇਗੀ : ਰਮਨ ਸੰਧੂ

ਬਟਾਲਾ, 18 ਜੂਨ (ਕਾਹਲੋਂ)-ਸੂਬੇ ਅੰਦਰ ਹੋਣ ਜਾ ਰਹੀਆਂ ਆਗਾਮੀ ਚੋਣਾਂ 'ਚ ਯੂਥ ਅਕਾਲੀ ਦਲ ਦੀ ਅਹਿਮ ਭੂਮਿਕਾ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਸਾਥੀਆਂ ਸਮੇਤ ਕੀਤਾ | ਉਨ੍ਹਾਂ ਕਿਹਾ ਕਿ ਜਿਵੇਂ ...

ਪੂਰੀ ਖ਼ਬਰ »

ਯੂਨਾਈਟਿਡ ਵੈੱਲਫੇਅਰ ਕਲੱਬ ਨੇ ਸ਼ਹੀਦੀ ਦਿਹਾੜੇ 'ਤੇ ਲੰਗਰ ਲਗਾਇਆ

ਬਟਾਲਾ, 18 ਜੂਨ (ਕਾਹਲੋਂ)-ਯੂਨਾਈਟਿਡ ਵੈੱਲਫੇਅਰ ਕਲੱਬ ਬਟਾਲਾ ਵਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਮੌਕੇ ਜਲੰਧਰ ਰੋਡ ਬਟਾਲਾ ਵਿਖੇ ਲੰਗਰ ਲਗਾਇਆ ਗਿਆ | ਇਸ ਮੌਕੇ ਕਲੱਬ ਦੇ ਅਹੁਦੇਦਾਰਾਂ, ਮੈਂਬਰਾਂ ਤੇ ਨੇੜਲੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਏਕਤਾ) ਇਕਾਈ ਦੀ ਚੋਣ

ਸ੍ਰੀ ਹਰਿਗੋਬਿੰਦਪੁਰ, 18 ਜੂਨ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਬਲਾਕ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਨਵੀਂ ਇਕਾਈ ਦੀ ਚੋਣ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਸੁਬੇਗ ਸਿੰਘ ਠੱਠਾ, ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਕੋਟਲਾ ਬਾਮਾ ਦੀ ...

ਪੂਰੀ ਖ਼ਬਰ »

ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਸਮਰ ਕੈਂਪ ਲਗਾਇਆ

ਫਤਹਿਗੜ੍ਹ ਚੂੜੀਆਂ, 18 ਜੂਨ (ਐਮ.ਐਸ. ਫੁੱਲ)-ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਗਰਮੀਆਂ ਦੀਆਂ ਛੁੱਟੀਆਂ ਨੂੰ ਸਮਰਪਿਤ ਸਮਰ ਕੈਂਪ ਲਗਾਇਆ ਗਿਆ, ਜਿਸ 'ਚ ਸਕੂਲੀ ਬੱਚਿਆਂ ਵਲੋਂ ਆਰਟ ਦੇ ਬਣਾਏ ਗਏ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਤੇ ਗਣਿਤ ਦੇ ਪ੍ਰਸ਼ਨੋਤਰੀ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ ਕਰਵਾਇਆ

ਧਾਰੀਵਾਲ, 18 ਜੂਨ (ਸਵਰਨ ਸਿੰਘ)-ਸਥਾਨਕ 'ਦਾ ਮੈਕਰਾਬਰਟ ਮਿਸ਼ਨ ਹਸਪਾਤਲ' ਧਾਰੀਵਾਲ ਦੇ ਪ੍ਰਬੰਧਕ ਮੇਜਰ ਗੁਰਨਾਮ ਮਸੀਹ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਡੈਪੋਂ ਮੁਹਿੰਮ ਤਹਿਤ ਨਸ਼ਿਆਂ ਨੂੰ ਖਤਮ ਕਰਨ ਲਈ ਸਾਨੂੰ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਗੱਲ ਦਾ ...

ਪੂਰੀ ਖ਼ਬਰ »

ਜੌੜਾ ਛੱਤਰਾਂ ਸਬ ਡਵੀਜ਼ਨ ਦਾ ਪ੍ਰਧਾਨ ਸਾਥੀਆਂ ਸਮੇਤ ਟੀ. ਐਸ. ਯੂ. 'ਚ ਸ਼ਾਮਿਲ

ਧਾਰੀਵਾਲ, 18 ਜੂਨ (ਜੇਮਸ ਨਾਹਰ)-ਟੈਕਨੀਕਲ ਸਰਵਿਸਜ ਯੂਨੀਅਨ ਧਾਰੀਵਾਲ ਦੀ ਮੀਟਿੰਗ ਪ੍ਰਗਟ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਵੂਲਨ ਮਿੱਲ ਗਰਾਉਂਡ 'ਚ ਹੋਈ | ਮੀਟਿੰਗ ਵਿਚ ਸੁਖਦੇਵ ਸਿੰਘ ਸੋਹਲ, ਸੁਲੱਖਣ ਸਿੰਘ, ਧਰਮ ਸਿੰਘ, ਹੀਰਾ ਲਾਲ, ਸਰਬਜੀਤ ਸਿੰਘ, ਕੁਲਦੀਪ ਮਸੀਹ ...

ਪੂਰੀ ਖ਼ਬਰ »

ਹਰਮਨ ਯੂਥ ਕਲੱਬ ਵਲੋਂ ਪਿੰਡ ਬੱਬੇਹਾਲੀ ਵਿਖੇ ਯੂਥ ਪਾਰਲੀਮੈਂਟ ਕਰਵਾਈ

ਗੁਰਦਾਸਪੁਰ, 18 ਜੂਨ (ਆਰਿਫ਼)-ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੇ ਨਿਰਦੇਸ਼ਾਂ 'ਤੇ ਹਰਮਨ ਯੂਥ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਦੀ ਅਗਵਾਈ 'ਚ ਪਿੰਡ ਬੱਬੇਹਾਲੀ ਵਿਖੇ ਬਲਾਕ ਪੱਧਰੀ ਯੂਥ ਪਾਰਲੀਮੈਂਟ ਕਰਵਾਈ ...

ਪੂਰੀ ਖ਼ਬਰ »

ਨਵੇਂ ਆਏ ਉਪ ਮੰਡਲ ਅਫ਼ਸਰ ਨੇ ਅਹੁਦਾ ਸੰਭਾਲਿਆ

ਨੌਸ਼ਹਿਰਾ ਮੱਝਾ ਸਿੰਘ, 18 ਜੂਨ (ਤਰਸੇਮ ਸਿੰਘ ਤਰਾਨਾ)-ਝੋਨੇ ਦੀ ਫ਼ਸਲ ਪਾਲਣ ਲਈ ਕਿਸਾਨਾਂ ਨੂੰ ਪਾਵਰਕਾਮ ਦੀਆਂ ਹਦਾਇਤਾਂ ਮੁਤਾਬਿਕ ਨਿਯਮਤ ਰੂਪ 'ਚ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਉਪ ਮੰਡਲ ਪਾਵਰਕਾਮ ਦਫ਼ਤਰ ...

ਪੂਰੀ ਖ਼ਬਰ »

ਧਰਮੀ ਫੌਜੀ ਕੌਮ ਦੀ ਖਾਤਰ ਆਪਣਾ ਸੰਘਰਸ਼ ਜਾਰੀ ਰੱਖਣਗੇ : ਪ੍ਰਧਾਨ ਬਲਦੇਵ ਸਿੰਘ

ਧਾਰੀਵਾਲ, 18 ਜੂਨ (ਸਵਰਨ ਸਿੰਘ)-ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਿਵਾਰ ਵੈੱਲਫੇਅਰ ਐਸ਼ੋਸੀਏਸ਼ਨ ਦੀ ਮੀਟਿੰਗ ਕੌਮੀ ਪ੍ਰਧਾਨ ਬਲਦੇਵ ਸਿੰਘ ਧਰਮੀ ਫ਼ੌਜੀ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਨਜ਼ਦੀਕ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ ਹੋਈ, ਜਿਸ 'ਚ ਸੀ: ਮੀਤ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਸਿੱਧੂ ਵਲੋਂ ਹੜ੍ਹਾਂ ਦੇ ਅਗਾਂਹ ਪ੍ਰਬੰਧਾਂ ਸਬੰਧੀ ਮੀਟਿੰਗ

ਗੁਰਦਾਸਪੁਰ, 18 ਜੂਨ (ਆਰਿਫ਼)-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੜ੍ਹਾਂ ਦੇ ਅਗਾਂਊ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਦੀ ਮੀਟਿੰਗ ਹੋਈ | ਇਸ ਮੌਕੇ ਸ. ਸਿੱਧੂ ਨੇ ਦੱਸਿਆ ਕਿ ਬਰਸਾਤਾਂ ਕਾਰਨ ਜ਼ਿਲੇ੍ਹ ਅੰਦਰ ਕਿਸੇ ਪ੍ਰਕਾਰ ਦੇ ਹੜ੍ਹ ਆਉਣ ...

ਪੂਰੀ ਖ਼ਬਰ »

ਈ.ਟੀ.ਟੀ. ਲਈ ਕੌ ਾਸਿਲੰਗ 21 ਤੋਂ

ਗੁਰਦਾਸਪੁਰ, 18 ਜੂਨ (ਸੁਖਵੀਰ ਸਿੰਘ ਸੈਣੀ)-ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਦੇ ਨਿਰਦੇਸ਼ਾਂ 'ਤੇ ਸੈਸ਼ਨ 2018-2020 ਲਈ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀਆਂ ਡਾਈਟਾਂ ਤੇ ਸੈੱਲਫ਼ ਫਾਈਨਾਂਸਡ ਸੰਸਥਾਵਾਂ ਵਿਚ ਈ.ਟੀ.ਟੀ ਲਈ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦਾ ਸਟੇਟ ...

ਪੂਰੀ ਖ਼ਬਰ »

ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਵਲੋਂ ਸੈਮੀਨਾਰ

ਬਟਾਲਾ, 18 ਜੂਨ (ਕਾਹਲੋਂ)-ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਵਲੋਂ ਚੇਅਰਪਰਸਨ ਪ੍ਰਕਾਸ਼ ਕੌਰ ਨਾਰੂ, ਪ੍ਰਧਾਨ ਸੁਰਿੰਦਰ ਕੌਰ ਮੱਲ੍ਹੀ ਦੀ ਪ੍ਰਧਾਨਗੀ ਹੇਠ ਕਿਸ਼ੋਰ ਅਵਸਥਾ 'ਤੇ ਇਕ ਦਿਨ ਦਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ: ਸੰਜੀਵ ...

ਪੂਰੀ ਖ਼ਬਰ »

ਵਿਆਹੁਤਾ ਨੇ ਪਤੀ 'ਤੇ ਲਗਾਏ ਕੁੱਟਮਾਰ ਦੇ ਦੋਸ਼

ਪੁਰਾਣਾ ਸ਼ਾਲਾ, 18 ਜੂਨ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਨਵਾਂ ਨੌਸ਼ਹਿਰਾ ਦੀ ਵਿਆਹੁਤਾ ਰਜੀਆ ਨੇ ਆਪਣੇ ਪਤੀ ਿਖ਼ਲਾਫ਼ ਕੁੱਟਮਾਰ ਦੇ ਦੋਸ਼ ਲਗਾਉਂਦਿਆਂ ਤਿੱਬੜ ਪੁਲਿਸ ਨੰੂ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ | ਇਸ ...

ਪੂਰੀ ਖ਼ਬਰ »

ਮਾਸਟਰ ਵੱਸਣ ਸਿੰਘ ਭਾਮ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਕਾਦੀਆਂ, 18 ਜੂਨ (ਕੁਲਵਿੰਦਰ ਸਿੰਘ)-ਸਿੱਖਿਆ ਜਗਤ ਨਾਲ ਜੁੜੀ ਉੱਘੀ ਸ਼ਖ਼ਸੀਅਤ ਤੇ ਸਮਾਜ ਸੇਵੀ ਮਾਸਟਰ ਵੱਸਣ ਸਿੰਘ ਰਿਆੜ, ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਅੱਜ ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ ਪਿੰਡ ਭਾਮ ਦੇ ਗੁਰਦੁਆਰਾ ਦਾਦੂ ਦੀ ਪੱਤੀ ...

ਪੂਰੀ ਖ਼ਬਰ »

ਈਦ ਮਿਲਣ ਸਮਾਗਮ ਕਰਵਾਇਆ

ਕਾਦੀਆਂ, 18 ਜੂਨ (ਮਕਬੂਲ ਅਹਿਮਦ, ਕੁਲਵਿੰਦਰ ਸਿੰਘ)-ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਵਲੋਂ ਈਦ-ਉਲ-ਫ਼ਿਤਰ ਦੇ ਪਵਿੱਤਰ ਦਿਹਾੜੇ ਉਪਰੰਤ ਈਦ ਮਿਲਣ ਸਮਾਗਮ ਕਾਦੀਆਂ ਵਿਖੇ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਕੁਰਾਨ ਸ਼ਰੀਫ ਦੀ ਤਿਲਾਵਤ ਮਗਰੋਂ ਹੋਈ | ਇਸ ਮੌਕੇ ...

ਪੂਰੀ ਖ਼ਬਰ »

'ਸਿੱਖੀ ਸੇਵਾ ਮਿਸ਼ਨ ਯੂ.ਕੇ.' ਵਲੋਂ ਅੱਖਾਂ ਦਾ ਮੁਫ਼ਤ ਕੈਂਪ

ਡੇਰਾ ਬਾਬਾ ਨਾਨਕ, 18 ਜੂਨ (ਵਿਜੇ ਕੁਮਾਰ ਸ਼ਰਮਾ)-'ਸਿੱਖੀ ਸੇਵਾ ਮਿਸ਼ਨ ਯੂ.ਕੇ.' ਵਲੋਂ ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਲੋੜਵੰਦਾਂ ਵਾਸਤੇ ਲਗਾਏ ਜਾ ਰਹੇ ਅੱਖਾਂ ਦੇ ਮੁਫ਼ਤ ਕੈਂਪਾਂ ਦੀ ਲੜੀ ਤਹਿਤ ਪਿੰਡ ਮੂਲੋਵਾਲੀ ਵਿਖੇ ਵੀ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਮੋਦੀ ਸਰਕਾਰ ਤੇਲ ਦੀਆਂ ਕੀਮਤਾਂ ਘਟਾਉਣ ਦੇ ਨਾਂਅ 'ਤੇ ਲੋਕਾਂ ਨਾਲ ਮਜ਼ਾਕ ਕਰ ਰਹੀ-ਮਹਾਲ ਨੰਗਲ

ਬਟਾਲਾ, 18 ਜੂਨ (ਕਾਹਲੋਂ)-ਦੇਸ਼ ਅੰਦਰ ਪੈਟਰੋਲ ਤੇ ਡੀਜ਼ਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੇ ਲੋਕਾਂ ਦਾ ਕਚੰੂਮਰ ਕੱਢਿਆ ਹੋਇਆ ਹੈ ਤੇ ਮੋਦੀ ਸਰਕਾਰ ਤੇਲ ਦੀਆਂ ਕੀਮਤਾਂ ਪੈਸਿਆਂ 'ਚ ਘਟਾ ਕੇ ਲੋਕਾਂ ਨਾਲ ਕੋਝਾ ਮਜਾਕ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਬੀ.ਐੱਡ. ਦੇ ਦਾਖ਼ਲੇ ਲਈ ਤਾਰੀਕਾਂ 'ਚ ਵਾਧਾ

ਗੁਰਦਾਸਪੁਰ, 18 ਜੂਨ (ਸੁਖਵੀਰ ਸਿੰਘ ਸੈਣੀ)-ਬੀ.ਐੱਡ ਵਿਚ ਦਾਖ਼ਲੇ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ ਮਾਨਤਾ ਪ੍ਰਾਪਤ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ ਨਾਲ ਹੋਈ | ਜਿਸ ਵਿਚ ...

ਪੂਰੀ ਖ਼ਬਰ »

ਈ.ਟੀ.ਟੀ. ਲਈ ਕੌ ਾਸਿਲੰਗ 21 ਤੋਂ

ਗੁਰਦਾਸਪੁਰ, 18 ਜੂਨ (ਸੁਖਵੀਰ ਸਿੰਘ ਸੈਣੀ)-ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਦੇ ਨਿਰਦੇਸ਼ਾਂ 'ਤੇ ਸੈਸ਼ਨ 2018-2020 ਲਈ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀਆਂ ਡਾਈਟਾਂ ਤੇ ਸੈੱਲਫ਼ ਫਾਈਨਾਂਸਡ ਸੰਸਥਾਵਾਂ ਵਿਚ ਈ.ਟੀ.ਟੀ ਲਈ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦਾ ਸਟੇਟ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ ਗੋਲਡ ਕੱਪ ਫੁੱਟਬਾਲ ਟੂਰਨਾਮੈਂਟ ਦਲਬੀਰ ਅਕੈਡਮੀ ਪਟਿਆਲਾ ਨੇ ਜਿੱਤਿਆ

ਨਿੱਕੇ ਘੁੰਮਣ, 18 ਜੂਨ (ਗੁਰਵਿੰਦਰ ਸਿੰਘ ਰੰਧਾਵਾ)-ਸੰਤ ਬਾਬਾ ਹਜ਼ਾਰਾ ਸਿੰਘ ਛੇਵਾਂ ਯਾਦਗਾਰੀ ਗੋਲਡ ਕੱਪ ਟੂਰਨਾਮੈਂਟ ਅਨੇਕਾਂ ਯਾਦਾਂ ਬਖ਼ੇਰਦਾ ਹੋਇਆ ਸਮਾਪਤ ਹੋਇਆ | ਇਸ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਰਣਧੀਰ ਸਿੰਘ ਮੂਧਲ ਏ.ਡੀ.ਸੀ. ਵਿਕਾਸ ...

ਪੂਰੀ ਖ਼ਬਰ »

ਬੀ.ਪੀ.ਐੱਡ. ਤੇ ਐਮ.ਪੀ.ਐੱਡ. ਅਧਿਆਪਕ ਯੂਨੀਅਨ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ

ਧਾਰੀਵਾਲ, 18 ਜੂਨ (ਸਵਰਨ ਸਿੰਘ)-ਬੀ.ਪੀ.ਐੱਡ. ਤੇ ਐਮ.ਪੀ.ਐੱਡ. ਅਧਿਆਪਕ ਯੂਨੀਅਨ ਦਾ ਵਫ਼ਦ ਕੇਵਸ ਕੋਹਲੀ ਸੂਬਾ ਜਨਰਲ ਸਕੱਤਰ ਦੀ ਅਗਵਾਈ 'ਚ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੂੰ ਮਿਲਿਆ, ਜਿਸ ਵਿਚ ਕੇਵਸ ਕੋਹਲੀ, ਰਾਜਨ, ਰਾਜੀਵ ਸ਼ਰਮਾ, ਜਗਮੋਹਨ ਮੋਹਾਲੀ, ਪ੍ਰਭੋਜਤ ...

ਪੂਰੀ ਖ਼ਬਰ »

ਸਬ ਡਵੀਜ਼ਨ ਜੌੜਾ ਛੱਤਰਾਂ ਵਿਖੇ ਚੈੱਕ 'ਤੇ ਡਿਮਾਂਡ ਡਰਾਫ਼ਟ ਨਾਲ ਬਿੱਲ ਦੀ ਅਦਾਇਗੀ ਕਰਨ ਵਾਲਿਆਂ ਨੰੂ ਕੀਤਾ ਜਾ ਰਿਹਾ ਪ੍ਰੇਸ਼ਾਨ

ਜੌੜਾ ਛੱਤਰਾਂ, 18 ਜੂਨ (ਪਰਮਜੀਤ ਸਿੰਘ ਘੁੰਮਣ)-ਸਬ ਡਵੀਜ਼ਨ ਜੌੜਾ ਛੱਤਰਾਂ ਵਿਖੇ ਇਲਾਕੇ ਦੇ ਬਿਜਲੀ ਖਪਤਕਾਰਾਂ ਨੰੂ ਚੈੱਕ 'ਤੇ ਡੀ.ਡੀ.ਨਾਲ ਅਦਾਇਗੀ ਕਰਨ 'ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਨਵੀਂ ਉਸਾਰੀ ਅਧੀਨ ਸਕੂਲ ਸੰਸਥਾ ਤੇ ...

ਪੂਰੀ ਖ਼ਬਰ »

ਬਲੱਡ ਡੋਨਰਜ਼ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ

ਗੁਰਦਾਸਪੁਰ, 18 ਜੂਨ (ਆਲਮਬੀਰ ਸਿੰਘ)-ਗ਼ਰੀਬ ਬੇਸਹਾਰਾ ਤੇ ਲੋੜਵੰਦ ਲੋਕਾਂ ਲਈ ਮੁਫ਼ਤ ਵਿਚ ਖ਼ੂਨ ਮੁਹੱਈਆ ਕਰਵਾ ਰਹੀ ਸੰਸਥਾ ਬਲੱਡ ਡੋਨਰਜ਼ ਸੁਸਾਇਟੀ ਵਲੋਂ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਪੁਰਾਣੇ ਸਿਵਲ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਤੇ 111 ਯੂਨਿਟ ...

ਪੂਰੀ ਖ਼ਬਰ »

ਅਬਰੋਲ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਪਲੱਸ ਇਲੈਕਟਰੋ ਮੈਗਨੇਟਿਕ ਫੀਲਡ ਥਰੈਪੀ ਉਪਲਬਧ

ਗੁਰਦਾਸਪੁਰ, 18 ਜੂਨ (ਆਲਮਬੀਰ ਸਿੰਘ)- ਸਥਾਨਕ ਅਬਰੋਲ ਮੈਡੀਕਲ ਸੈਂਟਰ ਹਸਪਤਾਲ ਦੇ ਚੇਅਰਮੈਨ ਡਾ: ਅਜੇ ਅਬਰੋਲ ਵਲੋਂ ਪਲਸ ਇਲੈਕਟਰੋ ਮੈਗਨੇਟਿਕ ਫੀਲਡ ਥਰੈਪੀ ਸ਼ੁਰੂ ਕੀਤੀ ਗਈ | ਡਾ: ਅਜੇ ਅਬਰੋਲ ਨੇ ਦੱਸਿਆ ਕਿ ਮਾਡਰਨ ਤਕਨੀਕ ਸਪੇਸ ਰਿਸਰਚ ਇੰਸਟੀਚਿਊਟ ਯੂ.ਐਸ.ਏ., ...

ਪੂਰੀ ਖ਼ਬਰ »

ਯੂਥ ਕਾਂਗਰਸੀ ਆਗੂ ਨਵਜੋਤ ਸਿੰਘ ਫੱਤੂਪੁਰ ਲੇਬਰ ਕਮਿਸ਼ਨ ਦੇ ਮੈਂਬਰ ਨਿਯੁਕਤ

ਕੋਟਲੀ ਸੂਰਤ ਮੱਲ੍ਹੀ, 18 ਜੂਨ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਫੱਤੂਪੁਰ ਦੇ ਸਰਪੰਚ ਸਵਿੰਦਰ ਸਿੰਘ ਦੇ ਹੋਣਹਾਰ ਲੜਕੇ ਤੇ ਯੂਥ ਕਾਂਗਰਸੀ ਆਗੂ ਨਵਜੋਤ ਸਿੰਘ ਫੱਤੂਪੁਰ ਨੂੰ ਲੇਬਰ ਕਮਿਸ਼ਨ ਪੰਜਾਬ ਦਾ ਮੈਂਬਰ ਨਿਯੁਕਤ ਕੀਤਾ ਗਿਆ | ਆਪਣੀ ਨਿਯੁਕਤੀ ਦੀ ਜਾਣਕਾਰੀ ...

ਪੂਰੀ ਖ਼ਬਰ »

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ੍ਹ ਲਾਂਘੇ ਲਈ ਅਰਦਾਸ

ਡੇਰਾ ਬਾਬਾ ਨਾਨਕ, 18 ਜੂਨ (ਵਿਜੇ ਕੁਮਾਰ ਸ਼ਰਮਾ)-ਪਾਕਿਸਤਾਨ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਸਥਾਪਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੱੁਲ੍ਹੇ ਲਾਂਘੇ ਲਈ ਸੰਗਰਾਂਦ ਦੇ ਦਿਹਾੜੇ ਮੌਕੇ ਸੰਗਤ ਲਾਂਘਾ ਕਰਾਤਰਪੁਰ ਸੰਸਥਾ ਦੇ ...

ਪੂਰੀ ਖ਼ਬਰ »

ਗੋਲਡਨ ਕਾਲਜ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਨੰੂ ਰਾਜਪਾਲ ਪੰਜਾਬ ਨੇ ਕੀਤਾ ਸਨਮਾਨਿਤ

ਗੁਰਦਾਸਪੁਰ, 18 ਜੂਨ (ਸੁਖਵੀਰ ਸਿੰਘ ਸੈਣੀ)- ਗੋਲਡਨ ਕਾਲਜ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਨੰੂ ਰੈੱਡ ਕਰਾਸ ਪੰਜਾਬ ਇਕਾਈ ਨੰੂ ਅਧਿਕਤਮ ਸਹਾਇਤਾ ਰਾਸ਼ੀ ਯੋਗਦਾਨ ਲਈ ਪੰਜਾਬ ਦੇ ਰਾਜਪਾਲ ਬੀ.ਪੀ. ਸਿੰਘ ਬਦਨੌਰ ਨੇ ਤੀਸਰਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ | ...

ਪੂਰੀ ਖ਼ਬਰ »

ਗੁਰਦੁਆਰਾ ਓਠੀਆਂ ਸਾਹਿਬ 'ਚ ਮੈਡੀਕਲ ਕੈਂਪ ਲਗਾਇਆ

ਕਿਲ੍ਹਾ ਲਾਲ ਸਿੰਘ, 18 ਜੂਨ (ਬਲਬੀਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡਾਂ ਅੰਦਰ ਮੁਫ਼ਤ ਮੈਡੀਕਲ ਕੈਂਪ ਲਗਾਉਣ ਦੀ ਪ੍ਰਕ੍ਰਿਆ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ...

ਪੂਰੀ ਖ਼ਬਰ »

25 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਵੰਡੇ

ਬਟਾਲਾ, 18 ਜੂਨ (ਕਾਹਲੋਂ)- ਜਨ ਕਲਿਆਣ ਸੰਸਥਾ ਵਲੋਂ ਪਿੰਡ ਮੂਲਿਆਂਵਾਲ 'ਚ ਲਗਾਏ ਜਾ ਰਹੇ ਸਿਲਾਈ-ਕਢਾਈ ਕੇਂਦਰ ਦੀ ਸਿਖਲਾਈ ਖਤਮ ਹੋਣ 'ਤੇ ਇਕ ਵਿਸ਼ੇੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਤੇ ਹੋਰ ਪਤਵੰਤਿਆਂ ਨੇ 25 ਲੜਕੀਆਂ ਤੇ ਮਹਿਲਾਵਾਂ ...

ਪੂਰੀ ਖ਼ਬਰ »

ਪਿੰਡ ਘੱਸ ਦਾ ਜੋੜ ਮੇਲਾ 25 ਤੋਂ

ਪੰਜਗਰਾਈਆ, 18 ਜੂਨ (ਬਲਵਿੰਦਰ ਸਿੰਘ)-ਪਿੰਡ ਘੱਸ ਵਿਖੇ ਡੇਰਾ ਬਾਬਾ ਦਸੰਦੀ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ 25 ਤੇ 26 ਜੂਨ ਨੂੰ ਮਨਾਇਆ ਜਾ ਰਿਹਾ ਹੈ | ਮੇਲੇ ਦੇ ਮੁੱਖ ਪ੍ਰਬੰਧਕ ਵਿਜੇ ਕੁਮਾਰ ਜੋਸ਼ੀ, ਨਰੇਸ਼ ਕੁਮਾਰ ਜੋਸ਼ੀ ਤੇ ਕਮੇਟੀ ਪ੍ਰਧਾਨ ਰਵੇਲ ਸਿੰਘ (ਸਾਬਕਾ ...

ਪੂਰੀ ਖ਼ਬਰ »

ਬਾਬਾ ਸ਼ਾਹਮਾਨਾ ਦਰਗਾਹ 'ਤੇ ਮੇਲਾ ਕਰਵਾਇਆ

ਸ੍ਰੀ ਹਰਿਗੋਬਿੰਦਪੁਰ, 18 ਜੂਨ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸ਼ਹਿਰ 'ਚ ਪੀਰ ਬਾਬਾ ਸ਼ਾਹਮਾਨਾ ਜੀ ਦੀ ਦਰਗਾਹ 'ਤੇ ਸਾਲਾਨਾ ਮੇਲਾ ਕਰਵਾਇਆ ਗਿਆ | ਇਸ ਮੌਕੇ ਉੱਘੇ ਸੂਫ਼ੀ ਕਲਾਕਾਰਾਂ ਨੇ ਕਵਾਲੀ ਮੇਲੇ 'ਚ ਹਾਜ਼ਰੀਆਂ ਭਰੀਆਂ ਤੇ ਉੱਘੇ ਮੇਲਾ ਪ੍ਰਮੋਟਰ ...

ਪੂਰੀ ਖ਼ਬਰ »

ਟਰਾਂਸਪੋਰਟ ਮੰਤਰੀ ਵਲੋਂ ਸੜਕ ਦੇ ਨਿਰਮਾਣ ਦਾ ਉਦਘਾਟਨ

ਘਰੋਟਾ, 18 ਜੂਨ (ਸੰਜੀਵ ਗੁਪਤਾ)-ਪੰਜਾਬ ਸਰਕਾਰ ਪੇਂਡੂ ਸੜਕਾਂ ਦੀ ਹਾਲਤ ਸੁਧਾਰਨ ਲਈ ਵਚਨਬੱਧ ਹੈ ਤੇ ਇਸੇ ਕੜੀ ਤਹਿਤ ਹਲਕੇ ਦੀਆਂ ਖਸਤਾ ਹਾਲਤ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ...

ਪੂਰੀ ਖ਼ਬਰ »

ਪੀ. ਏ. ਯੂ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਗੁਰਦਾਸਪੁਰ, 18 ਜੂਨ (ਆਰਿਫ਼)-ਪੀ.ਏ.ਯੂ.ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਸਕੱਤਰ ਰਮੇਸ਼ ਚੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਡਾ: ਅਵਤਾਰ ਸਿੰਘ ਰੰਧਾਵਾ ਕੈਨੇਡਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਕੈਨੇਡਾ 'ਚ ਰਹਿੰਦੇ ਲੋਕਾਂ ਦੇ ਜੀਵਨ ਬਾਰੇ ਕੁਝ ...

ਪੂਰੀ ਖ਼ਬਰ »

ਗੁਰਦਾਸਪੁਰ-ਮੁਕੇਰੀਆਂ ਮਾਰਗ ਨੰੂ ਰੇਲਵੇ ਲਾਈਨ ਨਾਲ ਜੋੜਨ ਦੀ ਮੰਗ

ਪੁਰਾਣਾ ਸਾਲਾ, 18 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਵਿਚਕਾਰ ਤਿੱਬੜੀ ਛਾਉਣੀ ਪੈਂਦੀ ਹੈ ਤੇ 42 ਸਾਲ ਬੀਤ ਜਾਣ ਦੇ ਬਾਵਜੂਦ ਭਾਰਤ ਸਰਕਾਰ ਦੇ ਡਿਫੈਂਸ ਮੰਤਰਾਲੇ ਨੇ ਇਸ ਦੀ ਕੋਈ ਵੀ ਸਾਰ ਨਹੀਂ ਲਈ | ਜਿਸ ਕਾਰਨ ਫ਼ੌਜੀ ਅਫ਼ਸਰਾਂ ਤੇ ਜਵਾਨਾਂ ਨੰੂ ਕਾਫ਼ੀ ...

ਪੂਰੀ ਖ਼ਬਰ »

ਸਿਵਲ ਡਿਫੈਂਸ ਬਟਾਲਾ ਤੇ ਸਿਵਲ ਡਿਫੈਂਸ ਨਵੀਂ ਦਿੱਲੀ ਦੀ ਮੀਟਿੰਗ

ਬਟਾਲਾ, 18 ਜੂਨ (ਕਾਹਲੋਂ)-ਮਨਪ੍ਰੀਤ ਸਿੰਘ ਰੰਧਾਵਾ (ਪ੍ਰੈਜ਼ੀਡੈਂਟ ਐਵਾਰਡੀ) ਸਟਾਫ਼ ਅਫ਼ਸਰ (ਪ.ਹ.ਗ.) ਦੀ ਅਗਵਾਈ ਹੇਠ ਸਿਵਲ ਡਿਫੈਂਸ ਬਟਾਲਾ ਦੀ ਮੀਟਿੰਗ ਹੋਈ, ਜਿਸ 'ਚ ਉਚੇਚੇ ਤੌਰ 'ਤੇ ਸਿਵਲ ਡਿਫੈਂਸ ਨਵੀਂ ਦਿੱਲੀ ਦੇ ਸੂਰਜ ਨਾਥ, ਡਿਪਟੀ ਚੀਫ਼ ਵਾਰਡਨ (ਉੱਤਰ-ਪੱਛਮ) ਤੇ ...

ਪੂਰੀ ਖ਼ਬਰ »

ਜਤਿੰਦਰ ਕੌਰ ਰੰਧਾਵਾ ਵਲੋਂ ਨਾਈਟ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ

ਕਲਾਨੌਰ, 18 ਜੂਨ (ਪੁਰੇਵਾਲ)-ਸਥਾਨਕ ਕਸਬੇ ਦੀ ਫਰੈਂਡਜ਼ ਯੂਥ ਕਲੱਬ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪਵਿੱਤਰ ਯਾਦ 'ਚ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ 'ਚ ਦੂਸਰਾ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ 'ਚ ਜ਼ਿਲ੍ਹਾ ਗੁਰਦਾਸਪੁਰ, ...

ਪੂਰੀ ਖ਼ਬਰ »

ਭਾਗੋਵਾਲ ਖੁਰਦ 'ਚ ਖੇਡ ਮੇਲਾ ਕਰਵਾਇਆ

ਕਿਲ੍ਹਾ ਲਾਲ ਸਿੰਘ, 18 ਜੂਨ (ਬਲਬੀਰ ਸਿੰਘ)-ਪਿੰਡ ਭਾਗੋਵਾਲ ਖੁਰਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸ਼ੇਸ਼ ਨਾਗ ਦੇਵਤਾ ਦੀ ਯਾਦ 'ਚ ਸਾਲਾਨਾ ਸੱਭਿਆਚਾਰਕ ਤੇ ਖੇਡ ਮੇਲਾ ਮੁੱਖ ਪ੍ਰਬੰਧਕ ਬਾਬਾ ਪਲਵਿੰਦਰ ਸਿੰਘ, ਸਰਪੰਚ ਸੁਖਚੈਨ ਸਿੰਘ ਤੇ ਡਾ: ਵਨਦੀਪ ਸਿੰਘ ...

ਪੂਰੀ ਖ਼ਬਰ »

ਬੀਬੀ ਰੰਧਾਵਾ ਵਲੋਂ ਪੰਚਾਂ-ਸਰਪੰਚਾਂ ਨਾਲ ਮੀਟਿੰਗ

ਵਡਾਲਾ ਬਾਂਗਰ, 18 ਜੂਨ (ਭੁੰਬਲੀ)-ਸਹਿਕਾਰਤਾ ਮੰਤਰੀ ਪੰਜਾਬ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਸ੍ਰੀਮਤੀ ਜਤਿੰਦਰ ਕੌਰ ਰੰਧਾਵਾ ਵਲੋਂ ਇਲਾਕੇ ਦੇ ਪਿੰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਿੰਡ ਮਸਾਣਾ ਵਿਖੇ ਇਲਾਕੇ ਦੇ ਪਿੰਡ ਲਾਲੋਵਾਲ, ...

ਪੂਰੀ ਖ਼ਬਰ »

ਪੰਜਾਬ ਕਾਨੰੂਨੀ ਸੇਵਾਵਾਂ ਅਥਾਰਿਟੀ ਚੰਡੀਗੜ੍ਹ ਨੇ ਪਿੰਡ ਲਖਨਪਾਲ ਨੰੂ ਲਿਆ ਗੋਦ

ਗੁਰਦਾਸਪੁਰ, 18 ਜੂਨ (ਆਲਮਬੀਰ ਸਿੰਘ)-ਮਾਣਯੋਗ ਰੀਤੂ ਬਾਹਰੀ ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਕਾਨੰੂਨੀ ਸੇਵਾਵਾਂ ਅਥਾਰਿਟੀ ਚੰਡੀਗੜ੍ਹ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪੰਡੋਰੀ ਰੋਡ ਸਥਿਤ ਪਿੰਡ ਲਖਨਪਾਲ ਨੰੂ ਗੋਦ ...

ਪੂਰੀ ਖ਼ਬਰ »

ਅਲੀਵਾਲ ਵਿਖੇ ਨਹਿਰੂ ਯੁਵਾ ਕੇਂਦਰ ਵਲੋਂ ਯੂਥ ਪਾਰਲੀਮੈਂਟ

ਅਲੀਵਾਲ, 18 ਜੂਨ (ਹਰਪਿੰਦਰਪਾਲ ਸਿੰਘ ਸੰਧੂ)-ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵਲੋਂ ਸੰਤ ਬਾਬਾ ਹਜ਼ਾਰਾ ਸਿੰਘ ਯੂਥ ਕਲੱਬ ਢਡਿਆਲਾ ਨੱਤ ਤੇ ਕਿ੍ਸ਼ਚੀਅਨ ਸਪੋਰਟਸ ਕਲੱਬ ਅਲੀਵਾਲ ਦੇ ਸਹਿਯੋਗ ਸਦਕਾ ਬਲਾਕ ਪੱਧਰੀ ਯੂਥ ਪਾਰਲੀਮੈਂਟ ਪਿੰਡ ਅਲੀਵਾਲ ਵਿਖੇ ਹੋਈ, ਜਿਸ 'ਚ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨ) ਵਲੋਂ ਡੀ. ਸੀ. ਰਾਹੀਂ ਪ੍ਰਧਾਨ ਮੰਤਰੀ ਨੰੂ ਮੰਗ-ਪੱਤਰ

ਗੁਰਦਾਸਪੁਰ, 18 ਜੂਨ (ਆਰਿਫ਼)-ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨ) ਪੰਜਾਬ ਦੀ ਮੀਟਿੰਗ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਸੋਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਸਕੂਲ ਟੀਚਰਜ਼ ਫੈਡਰੇਸ਼ਨ ਆਫ਼ ਇੰਡੀਆ ਦੀ 4 ਜੂਨ ਨੰੂ ...

ਪੂਰੀ ਖ਼ਬਰ »

ਸ੍ਰੀ ਬੁਰਜ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ

ਧਾਰੀਵਾਲ, 18 ਜੂਨ (ਸਵਰਨ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸੀ੍ਰ ਆਖੰਡ ਪਾਠ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਸੂਏ 'ਚ ਪਾਣੀ ਨਾ ਆਉਣ ਕਾਰਨ ਕਿਸਾਨ ਪ੍ਰੇਸ਼ਾਨ

ਪੁਰਾਣਾ ਸ਼ਾਲਾ, 18 ਜੂਨ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਨੇ ਇਸ ਵਾਰ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਪਰ ਨਹਿਰੀ ਵਿਭਾਗ ਦੀ ਸਾਰਨੀ ਅਨੁਸਾਰ ਅਜੇ ਤੱਕ ਨਹਿਰੀ ਪਾਣੀ ਰਜਵਾਹਿਆਂ ਵਿਚ ਨਹੀਂ ਆਇਆ | ਜਿਸ ਕਾਰਨ ਕਿਸਾਨ ਕਾਫ਼ੀ ਚਿੰਤਤ ਹਨ | ...

ਪੂਰੀ ਖ਼ਬਰ »

ਕੈਂਪ ਦੌਰਾਨ ਪੈਨਸ਼ਨਾਂ ਤੇ ਆਟਾ ਸਕੀਮ ਦੇ ਫਾਰਮ ਭਰੇ

ਕਲਾਨੌਰ, 18 ਜੂਨ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਕਾਲੀ ਮਾਤਾ ਮੰਦਰ ਵਿਖੇ ਲਾਭਪਾਤਰੀਆਂ ਨੂੰ ਵੱਖ ਵੱਖ ਸਕੀਮਾਂ ਦਾ ਇੱਕ ਥਾਂ 'ਤੇ ਲਾਭ ਦੇਣ ਦੇ ਮੰਤਵ ਨਾਲ ਫਾਰਮ ਭਰਨ ਦਾ ਕੈਂਪ ਲਗਾਇਆ ਗਿਆ, ਜਿਸ 'ਚ ਲਾਭਪਾਤਰੀਆਂ ਦੇ ਵੱਖ-ਵੱਖ ਪੈਨਸ਼ਨਾਂ, ਆਟਾ-ਦਾਲ ਸਕੀਮ ਆਦਿ ਦੇ ...

ਪੂਰੀ ਖ਼ਬਰ »

ਬਲਾਕ ਵਿਕਾਸ ਤੇ ਪੰਚਾਇਤ ਸੰਮਤੀ ਘਰੋਟਾ ਦੀ ਮੀਟਿੰਗ

ਘਰੋਟਾ, 18 ਜੂਨ (ਸੰਜੀਵ ਗੁਪਤਾ)- ਬਲਾਕ ਵਿਕਾਸ ਤੇ ਪੰਚਾਇਤ ਸੰਮਤੀ ਘਰੋਟਾ ਦੀ ਮੀਟਿੰਗ ਉਪ ਚੇਅਰਮੈਨ ਦਰਬਾਰੀ ਲਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਹਾਇਕ ਇੰਜੀਨੀਅਰ ਲਖਬੀਰ ਸਿੰਘ ਸਮੇਤ ਸਮੂਹ ਬਲਾਕ ਤੇ ਪੰਚਾਇਤ ਸੰਮਤੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ...

ਪੂਰੀ ਖ਼ਬਰ »

ਪੁਲਿਸ ਵਲੋਂ 11 ਬੋਤਲਾਂ ਦੇਸੀ ਸ਼ਰਾਬ ਸਮੇਤ ਇਕ ਕਾਬੂ

ਬਟਾਲਾ, 18 ਜੂਨ (ਬੁੱਟਰ)- ਸਿਟੀ ਪੁਲਿਸ ਵਲੋਂ ਇਕ ਵਿਅਕਤੀ ਨੂੰ 11 ਬੋਤਲਾਂ ਦੇਸੀ ਸ਼ਰਾਬ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ | ਏ.ਐਸ.ਆਈ. ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸ਼ਹਿਰ 'ਚ ਗਸ਼ਤ ਕਰ ਰਹੇ ਸਨ ਤਾਂ ਸਥਾਨਕ ਪੁਰਾਣੀ ਟਰੱਕ ...

ਪੂਰੀ ਖ਼ਬਰ »

ਗੁਰੁੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ ਵਲੋਂ ਖੂਨਦਾਨ ਕੈਂਪ

ਬਟਾਲਾ, 18 ਜੂਨ (ਹਰਦੇਵ ਸਿੰੰਘ ਸੰਧੂ)-ਗੁਰੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ ਬਟਾਲਾ ਵਲੋਂ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਬਟਾਲਾ ਬਾਬਾ ਮੇਸੀ ਸਾਹ ਦੀ ਜਗ੍ਹਾ 'ਤੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਗੱਦੀ ਨਸ਼ੀਨ ਬਾਬਾ ਮੇਸੀ ਸਾਹ ਨੇ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਲਾਕ ਕਾਦੀਆਂ ਦੀ ਮੀਟਿੰਗ

ਕਾਦੀਆਂ, 18 ਜੂਨ (ਕੁਲਵਿੰਦਰ ਸਿੰਘ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸ਼ੀਏਸ਼ਨ ਬਲਾਕ ਕਾਦੀਆਂ ਦੀ ਮੀਟਿੰਗ ਬਲਾਕ ਪ੍ਰਧਾਨ ਸਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਬਲਾਕ ਜਨਰਲ ਸਕੱਤਰ ਪਿਆਰ ਸਿੰਘ ਚੀਮਾ ਵਲੋਂ ਜਾਰੀ ਕੀਤੀ ਗਈ | ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ ਕਾਰਨ ਕਰਮਚਾਰੀ ਹੋ ਰਹੇ ਆਰਥਿਕ ਤੰਗੀ ਦਾ ਸ਼ਿਕਾਰ

ਗੁਰਦਾਸਪੁਰ, 18 ਜੂਨ (ਆਰਿਫ਼)-ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੰੂ ਪਿਛਲੇ 4 ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਨੰੂ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਦੇ ...

ਪੂਰੀ ਖ਼ਬਰ »

80 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਡਮਟਾਲ, 18 ਜੂਨ (ਰਾਕੇਸ਼ ਕੁਮਾਰ)-ਇੰਦੋਰਾ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਗਗਵਾਲ ਵਿਖੇ ਛਾਪੇਮਾਰੀ ਕਰਕੇ 80 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਐਸ.ਪੀ.ਕਾਂਗੜਾ ਨੇ ਦੱਸਿਆ ਕਿ ਉਨ੍ਹਾਂ ਨੰੂ ਕਈ ...

ਪੂਰੀ ਖ਼ਬਰ »

ਰਣਜੀਤ ਸਾਗਰ ਡੈਮ ਔਸਤੀ ਯੂਨੀਅਨ ਵਲੋਂ ਮਰਨ ਵਰਤ ਸ਼ੁਰੂ

ਸ਼ਾਹਪੁਰ ਕੰਢੀ, 18 ਜੂਨ (ਰਣਜੀਤ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਡੈਮ ਔਸਤੀ ਪਰਿਵਾਰਾਂ ਵਲੋਂ ਅੱਜ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ | ਔਸਤੀ ਯੂਨੀਅਨ ਦੇ ਸੀਨੀਅਰ ਆਗੂ ਧਰਮ ਸਿੰਘ ਅਤੇ ਸੁਖਵਿੰਦਰ ਸਿੰਘ ਅੱਜ ਮਰਨ ਵਰਤ 'ਤੇ ...

ਪੂਰੀ ਖ਼ਬਰ »

ਖ਼ੁਰਾਕ ਤੇ ਸਪਲਾਈ ਇੰਸਪੈਕਟਰ ਯੂਨੀਅਨ ਨੇ ਦਿੱਤਾ ਮੰਗ ਪੱਤਰ

ਪਠਾਨਕੋਟ, 18 ਜੂਨ (ਸੰਧੂ)-ਖ਼ੁਰਾਕ ਤੇ ਸਪਲਾਈ ਇੰਸਪੈਕਟਰ ਯੂਨੀਅਨ ਦਾ ਇਕ ਵਫ਼ਦ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਮਨਜਿੰਦਰ ਸਿੰਘ ਨੂੰ ਮਿਲਿਆ ਤੇ ਡਾਇਰੈਕਟਰ ਖ਼ੁਰਾਕ ਸਪਲਾਈ ਤੇ ਖਪਤਕਾਰ ਚੰਡੀਗੜ੍ਹ ਦੇ ਨਾਮ ਇਕ ਮੰਗ ਪੱਤਰ ਵੀ ਵਫ਼ਦ ਵਲੋਂ ਦਿੱਤਾ ਗਿਆ | ਇਸ ...

ਪੂਰੀ ਖ਼ਬਰ »

14 ਪਿੰਡਾਂ ਨੂੰ ਪੰਜਾਬ ਨਾਲ ਜੋੜਨ ਵਾਲੇ ਉਝ ਦਰਿਆ 'ਤੇ ਬਣਿਆ ਪੁਲ ਗਵਾ ਰਿਹਾ ਆਪਣੀ ਹੋਂਦ

ਬਮਿਆਲ, 18 ਜੂਨ (ਰਾਕੇਸ਼ ਸ਼ਰਮਾ)-ਬਲਾਕ ਬਮਿਆਲ ਦੇ ਅਧੀਨ ਆਉਂਦੇ 14 ਪਿੰਡ ਦੋਸਤਪੁਰ, ਦਾਨਵਾਲ, ਕੋਟਲੀ ਜਵਾਹਰ, ਪਲਾਹ, ਢੀਂਡ, ਸਕੋਲ, ਸਿੰਬਲ, ਕੋਟ ਪੱਟੀਆਂ, ਕੁੱਲੀਆਂ, ਗੋਲਾ ਆਦਿ ਪਿੰਡ ਨੂੰ ਪੰਜਾਬ ਨਾਲ ਜੋੜਨ ਲਈ ਰਸਤੇ 'ਚ ਆਉਂਦੇ ਉਝ ਦਰਿਆ 'ਤੇ ਕਰੋੜਾਂ ਦੀ ਲਾਗਤ ਨਾਲ ...

ਪੂਰੀ ਖ਼ਬਰ »

ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ

ਪਠਾਨਕੋਟ, 18 ਜੂਨ (ਆਰ. ਸਿੰਘ/ਸੰਧੂ)-ਖੇਤੀਬਾੜੀ ਤੇ ਹੋਰ ਸਬੰਧਿਤ ਵਿਭਾਗਾਂ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਪਠਾਨਕੋਟ ਵਿਖੇ ...

ਪੂਰੀ ਖ਼ਬਰ »

ਹੋਟਲ 'ਚ ਠਹਿਰੇ ਨੌਜਵਾਨ ਵਲੋਂ ਸ਼ੱਕੀ ਹਲਾਤਾਂ 'ਚ ਖੁਦਕੁਸ਼ੀ

ਪਠਾਨਕੋਟ, 18 ਜੂਨ (ਆਰ. ਸਿੰਘ)-ਢਾਂਗੂ ਰੋਡ ਪਠਾਨਕੋਟ ਸਥਿਤ ਇਕ ਹੋਟਲ 'ਚ ਠਹਿਰੇ ਇਕ ਵਿਅਕਤੀ ਨੇ ਹੋਟਲ ਦੇ ਕਮਰੇ 'ਚ ਸ਼ੱਕੀ ਹਾਲਤਾਂ ਵਿਚ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਜਿਸ ਦੀ ਸੂਚਨਾ ਹੋਟਲ ਪ੍ਰਬੰਧਕਾਂ ਵਲੋਂ ਪੁਲਿਸ ਥਾਣਾ ਡਵੀਜ਼ਨ ਨੰਬਰ-2 ਨੂੰ ਦਿੱਤੀ | ...

ਪੂਰੀ ਖ਼ਬਰ »

ਵੋਡਾਫੋਨ ਸਟੋਰ 'ਚੋਂ ਢਾਈ ਲੱਖ ਚੋਰੀ

ਪਠਾਨਕੋਟ, 18 ਜੂਨ (ਆਰ. ਸਿੰਘ)-ਪਟੇਲ ਚੌਾਕ ਪਠਾਨਕੋਟ ਦੇ ਨਜ਼ਦੀਕ ਸਥਿਤ ਵੋਡਾਫੋਨ ਸਟੋਰ 'ਚੋਂ ਢਾਈ ਲੱਖ ਰੁਪਏ ਦੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ | ਇਸ ਸਬੰਧੀ ਸਟੋਰ ਮਾਲਕ ਨੇ ਆਪਣੀ ਸ਼ਿਕਾਇਤ ਪੁਲਿਸ ਥਾਣਾ ਡਵੀਜ਼ਨ ਨੰਬਰ-2 ਵਿਚ ਦਿੱਤੀ | ਸੂਚਨਾ ਮਿਲਦੇ ਹੀ ਤੁਰੰਤ ...

ਪੂਰੀ ਖ਼ਬਰ »

ਰੈਡੀਮੇਡ ਰੀਟੇਲ ਯੂਨੀਅਨ ਦੀਆਂ 21 ਤੋਂ 23 ਜੂਨ ਤੱਕ ਦੁਕਾਨਾਂ ਰਹਿਣਗੀਆਂ ਬੰਦ

ਪਠਾਨਕੋਟ, 18 ਜੂਨ (ਸੰਧੂ)-ਰੈਡੀਮੇਡ ਰੀਟੇਲ ਯੂਨੀਅਨ ਦੀ ਪ੍ਰਧਾਨ ਸ਼ਾਮ ਮਹਾਜਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸ਼ਾਮ ਮਹਾਜਨ ਨੇ ਦੱਸਿਆ ਕਿ ਮੀਟਿੰਗ ਦੌਰਾਨ ਯੂਨੀਅਨ ਮੈਂਬਰਾਂ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ

ਪਠਾਨਕੋਟ, 18 ਜੂਨ (ਸੰਧੂ/ਆਰ. ਸਿੰਘ/ਚੌਹਾਨ)-ਜ਼ਿਲ੍ਹਾ ਪਠਾਨਕੋਟ ਵਿਚ ਸਿੰਬਲ ਸਕੋਲ ਵਿਖੇ ਜਲਦੀ ਹੀ ਅਸਥਾਈ ਪੁਲ ਦਾ ਕਾਰਜ ਸ਼ੁਰੂ ਕੀਤਾ ਜਾਵੇਗਾ, ਭੀਮਪੁਰ ਦਾ ਸਥਾਈ ਪੁਲ ਬਣਨ ਤੋਂ ਬਾਅਦ ਅਸਥਾਈ ਪੁਲ ਸਿੰਬਲ ਸਕੋਲ ਵਿਖੇ ਸ਼ਿਫ਼ਟ ਕੀਤਾ ਗਿਆ ਹੈ | ਇਹ ਪੁਲ ਦੇ ਨਿਰਮਾਣ ...

ਪੂਰੀ ਖ਼ਬਰ »

1123 ਨਸ਼ੀਲੇ ਕੈਪਸੂਲ ਸਮੇਤ ਕਾਬੂ

ਡਮਟਾਲ, 18 ਜੂਨ (ਰਾਕੇਸ਼ ਕੁਮਾਰ)-ਐਸ.ਪੀ. ਸੰਤੋਸ਼ ਪਟਿਆਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ ਿਖ਼ਲਾਫ਼ ਛੇੜੀ ਗਈ ਮੁਹਿੰਮ ਤਹਿਤ ਨਾਰਕੋਟਿਕਸ ਟੀਮ ਵਲੋਂ ਇਕ ਵਿਅਕਤੀ ਕੋਲੋਂ 1123 ਨਸ਼ੀਲੇ ਕੈਪਸੂਲ ਫੜਨ 'ਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਕਲਾਥ ਮਰਚੈਂਟ ਐਸੋਸੀਏਸ਼ਨ ਦਾ ਜਨਰਲ ਇਜਲਾਸ

ਪਠਾਨਕੋਟ, 18 ਜੂਨ (ਆਰ. ਸਿੰਘ)-ਕਲਾਥ ਮਰਚੈਂਟ ਐਸੋਸੀਏਸ਼ਨ ਪਠਾਨਕੋਟ ਦਾ ਸਾਲਾਨਾ ਜਨਰਲ ਇਜਲਾਸ ਪ੍ਰਧਾਨ ਭਾਰਤ ਮਹਾਜਨ ਦੀ ਪ੍ਰਧਾਨਗੀ ਹੇਠ ਹੋਇਆ | ਜਿਸ 'ਚ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਚਾਚਾ ਵੇਦ ਪ੍ਰਕਾਸ਼, ਪ੍ਰਦੇਸ਼ ਸਕੱਤਰ ਸੁਨੀਲ ਮਹਾਜਨ, ਆਲ ਇੰਡੀਆ ਸੰਗਠਨ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਸਰਾਈਾ ਮੁਹੱਲਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਪਠਾਨਕੋਟ, 18 ਜੂਨ (ਸੰਧੂ)-ਗੁਰਦੁਆਰਾ ਸਿੰਘ ਸਭਾ ਸਰਾਈਾ ਮੁਹੱਲਾ ਵਿਖੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ 'ਤੇ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਸੇਠੀ ਦੀ ਦੇਖਰੇਖ ਹੇਠ ਸਮਾਗਮ ਹੋਇਆ | ਸਮਾਗਮ ਦੌਰਾਨ ਸਭ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX