ਤਾਜਾ ਖ਼ਬਰਾਂ


ਅਯੁੱਧਿਆ 'ਚ ਲਗਾਈ ਗਈ ਧਾਰਾ 144 ,ਸ਼ਹਿਰ ਛਾਉਣੀ 'ਚ ਤਬਦੀਲ
. . .  1 day ago
14 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ
. . .  1 day ago
ਨਵੀਂ ਦਿੱਲੀ 13 ਅਕਤੂਬਰ - ਤਾਮਿਲਨਾਡੂ ਵਿਚ ਕੋਇੰਬਟੂਰ 'ਚੋਂ 1 4 ਲੱਖ ਰੁਪਏ ਮੁੱਲ ਦੇ ਨਕਲੀ ਨੋਟ ਬਰਾਮਦ ਹੋਏ ਹਨ ।ਇਸ ਸਬੰਧੀ 5 ਲੋਕਾਂ ਤੋਂ ਪੁੱਛਗਿੱਛ ਹੋ ਰਹੀ ਹੈ ।
ਉੱਤਰਾਖੰਡ: ਚਮੋਲੀ 'ਚ ਕੇਲ ਨਦੀ ਵਿਚ ਵਾਹਨ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ, ਬਚਾਅ ਕਾਰਜ ਜਾਰੀ
. . .  1 day ago
ਦੋ ਟਰੱਕ ਯੂਨੀਅਨ ਦੀ ਲੜਾਈ 'ਚ ਅਕਾਲੀ ਧੜੇ ਦੇ ਤਿੰਨ ਵਿਅਕਤੀ ਜ਼ਖਮੀ
. . .  1 day ago
ਸਰਦੂਲਗੜ੍ਹ, 13 ਅਕਤੂਬਰ (ਜੀ.ਐਮ.ਅਰੋੜਾ ਨਿ.ਪ.ਪ) - ਸਰਦੂਲਗੜ੍ਹ ਦੀ ਅਡੀਸ਼ਨਲ ਅਨਾਜ ਮੰਡੀ 'ਚ ਬਣੀ ਟਰੱਕ ਯੂਨੀਅਨ 'ਚ ਲੜਾਈ ਦੌਰਾਨ ਅਕਾਲੀ ਧੜੇ ਨਾਲ ਸਬੰਧਿਤ ਤਿੰਨ ਵਿਅਕਤੀ...
ਚੀਨ ਦੇ ਇਕ ਰੈਸਟੋਰੈਂਟ 'ਚ ਹੋਇਆ ਧਮਾਕਾ, 9 ਮੌਤਾਂ
. . .  1 day ago
ਬੀਜਿੰਗ, 13 ਅਕਤੂਬਰ- ਚੀਨ ਦੇ ਪੂਰਬੀ ਪ੍ਰਾਂਤ ਜਿਯਾਂਗਸੂ 'ਚ ਐਤਵਾਰ ਨੂੰ ਇਕ ਰੈਸਟੋਰੈਂਟ 'ਚ ਧਮਾਕਾ ਹੋਣ ਦੀ ਖ਼ਬਰ ...
ਜ਼ੀਰਕਪੁਰ 'ਚ ਗੁਰਦਾਸ ਮਾਨ ਦਾ ਅੱਜ ਹੋਣ ਵਾਲਾ ਸ਼ੋਅ ਰੱਦ
. . .  1 day ago
ਜ਼ੀਰਕਪੁਰ,13 ਅਕਤੂਬਰ (ਹੈਪੀ ਪੰਡਵਾਲਾ) - ਜ਼ੀਰਕਪੁਰ-ਅੰਬਾਲਾ ਸੜਕ 'ਤੇ ਇਕ ਵਪਾਰਕ ਅਦਾਰੇ ਵਲੋਂ ਚੱਕਦੇ ਬੀਟਸ ਬੈਨਰ ਹੇਠ ਪ੍ਰਸਿੱਧ ਪੰਜਾਬੀ ਗਾਇਕਾਂ...
ਨਦੀ 'ਚ ਇਕ ਵਾਹਨ ਦੇ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਦੇਹਰਾਦੂਨ, 13 ਅਕਤੂਬਰ- ਉੱਤਰਾਖੰਡ ਦੇ ਚਮੋਲੀ 'ਚ ਯਾਤਰੀਆਂ ਨਾਲ ਭਰੇ ਇਕ ਵਾਹਨ ਦੇ ਨਦੀ 'ਚ ਡਿੱਗਣ ਦੀ ਖ਼ਬਰ ...
ਚੋਣ ਪ੍ਰਚਾਰ ਕਰਨ ਪਹੁੰਚੇ ਤੇਜਸਵੀ ਯਾਦਵ ਦੀ ਰੈਲੀ 'ਚ ਹੰਗਾਮਾ, ਲੋਕਾਂ ਨੇ ਇੱਕ-ਦੂਜੇ 'ਤੇ ਵਰ੍ਹਾਈਆਂ ਕੁਰਸੀਆਂ
. . .  1 day ago
ਪਟਨਾ, 13 ਅਕਤੂਬਰ- ਬਿਹਾਰ ਦੇ ਸਹਰਸਾ ਜ਼ਿਲ੍ਹੇ 'ਚ ਆਰ. ਜੇ. ਡੀ. ਨੇਤਾ ਤੇਜਸਵੀ ਯਾਦਵ ਦੀ ਚੋਣ ਰੈਲੀ 'ਚ ਅੱਜ ਰੱਜ ਕੇ ਹੰਗਾਮਾ ਹੋਇਆ। ਤੇਜਸਵੀ ਯਾਦਵ ਜ਼ਿਲ੍ਹੇ ਦੇ ਸਿਮਰੀ ਬਖਤਿਆਰਪੁਰ 'ਚ ਚੋਣ ਪ੍ਰਚਾਰ ਲਈ...
ਮਹਾਰਾਸ਼ਟਰ 'ਚ ਅਮਿਤ ਸ਼ਾਹ ਨੇ ਕੱਢਿਆ ਰੋਡ ਸ਼ੋਅ
. . .  1 day ago
ਮੁੰਬਈ, 13 ਅਕਤੂਬਰ- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਹਾਰਾਸ਼ਟਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...
ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ ਨਸੀਹਤ- ਨਹੀਂ ਬਦਲੀ ਸੋਚ ਤਾਂ ਟੁਕੜੇ-ਟੁਕੜੇ ਹੋ ਜਾਣਗੇ
. . .  1 day ago
ਚੰਡੀਗੜ੍ਹ, 13 ਅਕਤੂਬਰ- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਹਰਿਆਣਾ ਪਹੁੰਚੇ ਹੋਏ ਹਨ। ਇੱਥੇ ਪਟੌਦੀ 'ਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ...
ਜਾਪਾਨ 'ਚ ਤੂਫ਼ਾਨ 'ਹੇਜਿਬੀਸ' ਦਾ ਕਹਿਰ ਜਾਰੀ, 25 ਲੋਕਾਂ ਦੀ ਮੌਤ
. . .  1 day ago
ਟੋਕੀਓ, 13 ਅਕਤੂਬਰ- ਜਾਪਾਨ ਦੀ ਰਾਜਧਾਨੀ ਟੋਕੀਓ ਸਮੇਤ ਦੇਸ਼ ਦੇ ਹੋਰ ਹਿੱਸਿਆਂ 'ਚ ਭਿਆਨਕ ਤੂਫ਼ਾਨ 'ਹੇਜਿਬੀਸ' ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਚੁੱਕੀ ਹੈ। ਉੱਥੇ ਹੀ ਇਸ ਕਾਰਨ ਕਈ ਲੋਕ ਲਾਪਤਾ...
ਰਵੀਸ਼ੰਕਰ ਪ੍ਰਸਾਦ ਨੇ ਆਰਥਿਕ ਮੰਦੀ 'ਤੇ ਦਿੱਤੇ ਬਿਆਨ ਨੂੰ ਲਿਆ ਵਾਪਸ
. . .  1 day ago
ਨਵੀਂ ਦਿੱਲੀ, 13 ਅਕਤੂਬਰ- ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਆਰਥਿਕ ਮੰਦੀ ਅਤੇ ਫ਼ਿਲਮਾਂ ਦੀ ਕਮਾਈ 'ਤੇ ਦਿੱਤੇ ਬਿਆਨ 'ਤੇ ਹੰਗਾਮਾ ਮਚਣ ਤੋਂ ਬਾਅਦ ਆਪਣਾ ਬਿਆਨ ਵਾਪਸ ਲੈ ਲਿਆ ਹੈ। ਉਨ੍ਹਾਂ ਨੇ...
ਖਰੜ-ਲੁਧਿਆਣਾ ਹਾਈਵੇਅ 'ਤੇ ਪਿੰਡ ਭਾਗੋਮਾਜਰਾ ਨੇੜੇ ਬਣੇ ਹਾਈਵੇਅ 'ਤੇ ਫੇਰੀ ਗਈ ਸਿਆਹੀ
. . .  1 day ago
ਖਰੜ, 13 ਅਕਤੂਬਰ (ਗੁਰਮੁੱਖ ਸਿੰਘ ਮਾਨ)- ਖਰੜ-ਲੁਧਿਆਣਾ ਹਾਈਵੇਅ 'ਤੇ ਪਿੰਡ ਭਾਗੋਮਾਜਰਾ ਨੇੜੇ ਬਣੇ ਟੋਲ ਪਲਾਜ਼ਾ 'ਤੇ ਜਾਣਕਾਰੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ 'ਚ ਲਿਖਣ ਅਤੇ ਪੰਜਾਬੀ ਭਾਸ਼ਾ ਨਾ...
ਪੁਣੇ ਟੈਸਟ 'ਚ ਭਾਰਤ ਦੀ ਸ਼ਾਨਦਾਰ ਜਿੱਤ, ਲੜੀ 'ਤੇ ਵੀ ਕਬਜ਼ਾ
. . .  1 day ago
ਪੁਣੇ, 13 ਅਕਤੂਬਰ- ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਪੁਣੇ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਪਾਰੀ ਅਤੇ 137 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਤਿੰਨ ਟੈਸਟ ਮੈਚਾਂ ਦੀ ਲੜੀ 'ਚ 2-0 ਨਾਲ ਜੇਤੂ ਬੜਤ...
ਸਾਢੇ 15 ਕਰੋੜ ਰੁਪਏ ਦੀ ਹੈਰੋਇਨ ਸਣੇ ਚਾਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 13 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਐੱਸ. ਟੀ. ਐੱਫ. ਦੀ ਪੁਲਿਸ ਨੇ ਅੱਜ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ...
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਗੋਲਡ ਤੋਂ ਖੁੰਝੀ ਮੰਜੂ ਰਾਣੀ
. . .  1 day ago
ਪੁਣੇ ਟੈਸਟ : ਭਾਰਤ ਨੇ ਇੱਕ ਪਾਰੀ ਅਤੇ 137 ਦੌੜਾਂ ਨਾਲ ਦੱਖਣੀ ਅਫ਼ਰੀਕਾ ਨੂੰ ਹਰਾਇਆ
. . .  1 day ago
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਵਟ ਸ਼ੁਰੂ
. . .  1 day ago
ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਖ਼ਜ਼ਾਨਾ ਡਿਉੜੀ ਦੀ ਸਾਂਭ-ਸੰਭਾਲ ਦੀ ਸੇਵਾ ਆਰੰਭ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਵਿਰੋਧੀ ਧਿਰਾਂ ਨੂੰ ਚੁਣੌਤੀ- ਹਿੰਮਤ ਹੈ ਤਾਂ ਧਾਰਾ 370 ਨੂੰ ਵਾਪਸ ਲਿਆਉਣ ਦਾ ਵਾਅਦਾ ਕਰੋ
. . .  1 day ago
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਾਰੀ ਮੰਜੂ ਰਾਣੀ
. . .  1 day ago
ਪੁਣੇ ਟੈਸਟ : ਹਾਰ ਦੇ ਕੰਢੇ 'ਤੇ ਦੱਖਣੀ ਅਫ਼ਰੀਕਾ, ਜਿੱਤ ਤੋਂ ਤਿੰਨ ਵਿਕਟਾਂ ਦੂਰ ਭਾਰਤ
. . .  1 day ago
ਬੁਰਕੀਨਾ ਫਾਸੋ 'ਚ ਮਸਜਿਦ 'ਚ ਹਮਲਾ, 15 ਲੋਕਾਂ ਦੀ ਮੌਤ
. . .  1 day ago
ਰਾਸ਼ਟਰਪਤੀ ਕੋਵਿੰਦ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨਾਲ ਮੁਲਾਕਾਤ
. . .  1 day ago
ਮੋਗਾ ਸ਼ਹਿਰ ਦੇ ਉੱਘੇ ਕਾਰੋਬਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਜੇਕਰ ਰਾਫੇਲ ਹੁੰਦਾ ਤਾਂ ਭਾਰਤ 'ਚ ਬੈਠਿਆਂ ਹੀ ਕਰ ਦਿੰਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ- ਰਾਜਨਾਥ ਸਿੰਘ
. . .  1 day ago
ਰਾਜਸਥਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਵਿਸ਼ਵ ਬੈਂਕ ਤੋਂ ਭਾਰਤ ਨੂੰ ਝਟਕਾ, ਘਟਾਇਆ ਵਿਕਾਸ ਦਰ ਦਾ ਅਨੁਮਾਨ
. . .  1 day ago
ਪੁਣੇ ਟੈਸਟ : ਲੰਚ ਤੱਕ ਦੱਖਣੀ ਅਫ਼ਰੀਕਾ ਦੂਜੀ ਪਾਰੀ 'ਚ 74/4
. . .  1 day ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਕਿਹਾ- ਭਾਰਤ 'ਚ ਮਿਲਣਗੇ ਸਭ ਤੋਂ ਸੁਖੀ ਮੁਸਲਮਾਨ, ਕਿਉਂਕਿ ਅਸੀਂ ਹਿੰਦੂ ਹਾਂ
. . .  1 day ago
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
. . .  1 day ago
ਰੂਸ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਭਤੀਜੀ ਨਾਲ ਝਪਟਮਾਰੀ ਦੇ ਮਾਮਲੇ 'ਚ ਇੱਕ ਦੋਸ਼ੀ ਗ੍ਰਿਫ਼ਤਾਰ
. . .  1 day ago
ਪਾਕਿਸਤਾਨ ਵੱਲੋਂ ਰਿਹਾਇਸ਼ੀ ਇਲਾਕਿਆਂ ਨੂੰ ਮੁੱਖ ਰੱਖ ਕੇ ਕੀਤੀ ਗਈ ਗੋਲੀਬਾਰੀ
. . .  1 day ago
ਅੱਜ ਮਹਾਰਾਸ਼ਟਰ 'ਚ ਮੋਦੀ ਤੇ ਰਾਹੁਲ ਕਰਨਗੇ ਚੋਣ ਰੈਲੀਆਂ
. . .  1 day ago
ਅੱਜ ਦਾ ਵਿਚਾਰ
. . .  1 day ago
ਜ਼ਿਮਨੀ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਸਰਕਾਰ ਨੇ ਡਿਗ ਜਾਣਾ ਹੈ - ਮਜੀਠੀਆ
. . .  2 days ago
ਸ੍ਰੀ ਚਮਕੌਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਸਾਈਕਲ ਯਾਤਰਾ ਦਾ ਬਲਾਚੌਰ ਵਿਖੇ ਸਵਾਗਤ
. . .  2 days ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  2 days ago
ਕਾਠਮੰਡੂ ਪਹੁੰਚੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ
. . .  2 days ago
ਡਾ. ਓਬਰਾਏ ਵੱਲੋਂ ਸੁਲਤਾਨਪੁਰ ਲੋਧੀ 'ਚ ਹੋਵੇਗਾ ਨਿਵੇਕਲਾ ਜੋੜਾ ਘਰ ਤਿਆਰ
. . .  2 days ago
ਨਿਊ ਯਾਰਕ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗੋਲੀਬਾਰੀ 'ਚ 4 ਲੋਕਾਂ ਦੀ ਮੌਤ
. . .  2 days ago
ਵੱਡੇ ਪੱਧਰ 'ਤੇ ਸਰਹੱਦੀ ਇਲਾਕੇ 'ਚ ਚਲਾਇਆ ਗਿਆ ਸਰਚ ਆਪਰੇਸ਼ਨ
. . .  2 days ago
ਵਿਆਹ ਸਮਾਗਮ ਤੋਂ ਵਾਪਸ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
. . .  2 days ago
ਬੰਗਾ ਪੁਲਿਸ ਨੇ ਵੱਡੀ ਮਾਤਰਾ 'ਚ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ
. . .  2 days ago
ਪੰਜਾਬ ਸਰਕਾਰ ਵਲੋਂ ਦੀਵਾਲੀ ਦਾ ਤੋਹਫ਼ਾ, ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਵਧਾਇਆ ਮਹਿੰਗਾਈ ਭੱਤਾ
. . .  2 days ago
ਪਟਿਆਲਾ ਨੇੜੇ ਏ. ਟੀ. ਐੱਮ. 'ਚੋਂ ਸਾਢੇ 12 ਲੱਖ ਦੇ ਕਰੀਬ ਲੁੱਟ
. . .  2 days ago
ਪ੍ਰਧਾਨ ਮੰਤਰੀ ਮੋਦੀ ਵਲੋਂ 8 ਨਵੰਬਰ ਨੂੰ ਕੀਤਾ ਜਾਵੇਗਾ ਕਰਤਾਰਪੁਰ ਲਾਂਘੇ ਦਾ ਉਦਘਾਟਨ
. . .  2 days ago
8 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਕਰਨਗੇ ਕਰਤਾਰਪੁਰ ਲਾਂਘੇ ਦਾ ਉਦਘਾਟਨ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਹਾੜ ਸੰਮਤ 550

ਪੰਜਾਬ / ਜਨਰਲ

ਕੇਂਦਰ ਸਰਕਾਰ ਜੋਧਪੁਰ ਦੇ ਨਜ਼ਰਬੰਦ ਸਿੱਖਾਂ ਦੇ ਮਸਲੇ ਦਾ ਸਿਆਸੀ ਹੱਲ ਕੱਢੇ-ਭਾਈ ਭੋਮਾ

ਜਲੰਧਰ, 18 ਜੂਨ (ਜਸਪਾਲ ਸਿੰਘ)-ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ 5 ਸਾਲ ਦੇ ਕਰੀਬ ਗੈਰ-ਕਾਨੂੰਨੀ ਤੌਰ 'ਤੇ ਨਜ਼ਰਬੰਦ ਰਹੇ 365 ਸਿੱਖਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਜੋਧਪੁਰ ਦੇ ਨਜ਼ਰਬੰਦ ਸਿੱਖਾਂ ਦੇ ਮਸਲੇ ਦਾ ਸਿਆਸੀ ਹੱਲ ਕੱਢਣਾ ਚਾਹੀਦਾ ਹੈ | ਖੁਦ ਵੀ ਸਰਕਾਰੀ ਜ਼ਬਰ ਦਾ ਸ਼ਿਕਾਰ ਹੋ ਚੁੱਕੇ ਭਾਈ ਭੋਮਾ ਨੇ ਜੋਧਪੁਰ ਦੇ ਨਜ਼ਰਬੰਦ ਸਿੱਖਾਂ ਦੇ ਇਕ ਵਫਦ ਨਾਲ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਮੁਲਾਕਾਤ ਤੋਂ ਬਾਅਦ ਅੱਜ ਇਥੇ 'ਅਜੀਤ' ਭਵਨ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਨਜ਼ਰਬੰਦੀਆਂ ਵਲੋਂ ਆਪਣਾ ਸੰਘਰਸ਼ ਲਾਮਬੰਦ ਕਰਨ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤੇ ਕੇਂਦਰ ਸਰਕਾਰ ਵਲੋਂ ਸਿੱਖ ਨਜ਼ਰਬੰਦੀਆਂ ਖਿਲਾਫ ਪਾਈ ਗਈ ਪਟੀਸ਼ਨ ਹਰ ਹਾਲ 'ਚ ਵਾਪਸ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਲੋਂ ਕੇਂਦਰ ਸਰਕਾਰ 'ਤੇ ਦਬਾਅ ਪਾਉਣ ਲਈ ਸਾਰੀਆਂ ਰਾਜਸੀ ਪਾਰਟੀਆਂ, ਪੰਥਕ ਧਿਰਾਂ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨਾਲ ਮਿਲ ਕੇ ਉਨ੍ਹਾਂ ਦਾ ਸਮਰਥਨ ਜੁਟਾਇਆ ਜਾਵੇਗਾ | ਭਾਈ ਭੋਮਾ ਨੇ ਦੱਸਿਆ ਕਿ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੰਦੇ ਹੋਏ ਕਿਹਾ ਹੈ ਕਿ ਉਹ ਜਲਦ ਹੀ ਇਸ ਮਾਮਲੇ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਉਠਾਉਣਗੇ | ਇਸੇ ਤਰ੍ਹਾਂ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਵੀ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ ਤੇ ਸੁਖਬੀਰ ਨਾਲ ਵੀ ਮੁਲਾਕਾਤ ਉਨ੍ਹਾਂ ਵਲੋਂ ਹੀ ਕਰਵਾਈ ਗਈ | ਭਾਈ ਭੋਮਾ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੈ ਤੇ ਜੇਕਰ ਕੇਂਦਰ ਸਰਕਾਰ ਇਸ ਤੋਂ ਪਹਿਲਾਂ ਆਪਣੀ ਪਟੀਸ਼ਨ ਵਾਪਸ ਨਹੀਂ ਲੈਂਦੀ ਤਾਂ ਸਿੱਖ ਨਜ਼ਰਬੰਦੀ, ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਹੋਰ ਸਹਿਯੋਗੀ ਜਥੇਬੰਦੀਆਂ ਮਿਲ ਕੇ ਆਉਂਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦਾ ਡੱਟ ਕੇ ਵਿਰੋਧ ਕਰਨਗੇ | ਉਨ੍ਹਾਂ ਕਿਹਾ ਕਿ ਸਿੱਖ ਨਜ਼ਰਬੰਦੀਆਂ ਿਖ਼ਲਾਫ਼ ਜੇਕਰ ਕਾਂਗਰਸ ਅਜਿਹੀ ਪਟੀਸ਼ਨ ਪਾਉਂਦੀ ਤਾਂ ਸ਼ਾਇਦ ਇਹ ਗੱਲ ਉਨ੍ਹਾਂ ਦੀ ਸਮਝ 'ਚ ਆਉਂਦੀ, ਪਰ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਭਾਈਵਾਲ ਪਾਰਟੀ ਵਲੋਂ ਸਿੱਖਾਂ ਖਿਲਾਫ ਪਾਈ ਗਈ ਇਹ ਰਿੱਟ ਹਰ ਕਿਸੇ ਦੀ ਸਮਝ ਤੋਂ ਬਾਹਰ ਹੈ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੀ ਅਪੀਲ ਵਾਪਸ ਲੈ ਕੇ ਤੁਰੰਤ 40 ਸਿੱਖ ਨਜ਼ਰਬੰਦੀਆਂ ਦੀ ਤਰ੍ਹਾਂ ਸਾਰੇ 365 ਜੋਧਪੁਰ ਨਜ਼ਰਬੰਦੀ ਸਿੰਘਾਂ ਨੂੰ ਮੁਆਵਜ਼ਾ ਦੇਵੇ | ਭਾਈ ਭੋਮਾ ਨੇ ਦੱਸਿਆ ਕਿ ਨਵੀਂ ਗਠਿਤ ਕੀਤੀ ਕਮੇਟੀ 'ਚ ਉਨ੍ਹਾਂ ਤੋਂ ਇਲਾਵਾ ਜਸਬੀਰ ਸਿੰਘ ਘੁੰਮਣ, ਕੁਲਬੀਰ ਸਿੰਘ ਗੱਡੀਵਿੰਡ, ਰਾਜ ਸਿੰਘ ਵਰਪਾਲ, ਸਤਨਾਮ ਸਿੰਘ ਕਾਹਲੋਂ, ਭਗਵਾਨ ਸਿੰਘ ਜਲੰਧਰ, ਕਰਮਜੀਤ ਸਿੰਘ ਛੀਨਾ, ਸਰਵਨ ਸਿੰਘ ਮੱਖਣ ਵਿੰਡੀ, ਬਲਦੇਵ ਸਿੰਘ ਖੇੜਾ, ਗੁਰਦਰਸ਼ਨ ਸਿੰਘ ਤੇ ਵੱਸਣ ਸਿੰਘ ਚਾਹਲ ਸ਼ਾਮਿਲ ਹਨ |

ਪੰਜਾਬ ਪੁਲਿਸ ਵਲੋਂ ਚੱਲ ਰਹੀ ਜਾਂਚ ਨੂੰ ਸਿਰੇ ਲਾਉਣ ਲਈ ਸੀ.ਬੀ.ਆਈ. ਨੂੰ ਪੂਰੀ ਮਦਦ ਤੇ ਸਹਿਯੋਗ-ਸੁਰੇਸ਼ ਅਰੋੜਾ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- ਸੀ.ਬੀ.ਆਈ. ਦੇ ਅਫ਼ਸਰਾਂ ਦੀ ਇਕ ਟੀਮ ਮੋਗਾ ਪੁੱਜ ਗਈ ਹੈ ਤੇ ਉਹ ਸਾਰੀ ਜਾਣਕਾਰੀ ਨੂੰ ਰਿਕਾਰਡ 'ਤੇ ਲਿਆਉਣ ਦੀ ਪ੍ਰਕਿਰਿਆ 'ਚ ਹੈ | ਇਹ ਟੀਮ ਕਾਨੂੰਨ ਹੇਠ ਅੱਗੇ ਹੋਰ ਜਾਂਚ ਦੀ ਪ੍ਰਕਿਰਿਆ ਚਲਾ ਰਹੀ ਹੈ | ਇਥੇ ਇਹ ਖ਼ੁਲਾਸਾ ਕਰਦਿਆਂ ...

ਪੂਰੀ ਖ਼ਬਰ »

ਕੜਾਹੀਆਂ 'ਚ ਨਸ਼ੀਲੇ ਪਦਾਰਥ ਕੈਨੇਡਾ ਭੇਜਣ ਵਾਲੇ 4 ਦਿਨ ਦੇ ਰਿਮਾਂਡ 'ਤੇ

ਜਲੰਧਰ, 18 ਜੂਨ (ਐੱਮ.ਐੱਸ. ਲੋਹੀਆ) -ਕਾਊਾਟਰ ਇੰਟੈਲੀਜੈਂਸ ਦੀ ਟੀਮ ਵੱਲੋਂ 4 ਕਿਲੋ 750 ਗ੍ਰਾਮ ਕੇਟਾਮਾਈਨ (ਮਹਿੰਗਾ ਰਸਾਇਣ) ਤੇ 6 ਕਿਲੋ ਅਫ਼ੀਮ ਬਰਾਮਦ ਕਰਕੇ, ਕੈਨੇਡਾ ਤੇ ਭਾਰਤ ਦੇ ਹੋਰ ਸੂਬਿਆਂ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿ੍ਫ਼ਤਾਰ ਕੀਤੇ ਦਵਿੰਦਰ ...

ਪੂਰੀ ਖ਼ਬਰ »

ਟਾਈਪ ਟੈਸਟ ਪਾਸ ਨਾ ਕਰ ਸਕਣ ਕਾਰਨ ਸਿੱਖਿਆ ਬੋਰਡ ਦੇ 10 ਕਰਮਚਾਰੀ ਪੁਰਾਣੀਆਂ ਅਸਾਮੀਆਂ 'ਤੇ ਰਿਵਰਟ

ਐੱਸ.ਏ.ਐੱਸ. ਨਗਰ, 18 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਨੇਜਮੈਂਟ ਵਲੋਂ ਕਲਰਕ ਦੀ ਅਸਾਮੀ 'ਤੇ ਦਿੱਤੀ ਗਈ ਆਰਜ਼ੀ ਤਰੱਕੀ ਵਾਲੇ 10 ਕਰਮਚਾਰੀਆਂ ਨੂੰ ਪੰਜਾਬੀ ਤੇ ਅੰਗਰੇਜ਼ੀ ਟਾਈਪ ਦਾ ਟੈਸਟ ਪਾਸ ਨਾ ਕਰ ਸਕਣ ਕਾਰਨ ਪੁਰਾਣੀਆਂ ਅਸਾਮੀਆਂ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਸਿੱਖ ਪੀੜਤਾਂ ਦੀ ਵੀ ਲਵੇ ਸਾਰ-ਯੂਨਾਈਟਿਡ ਸਿੱਖ ਮੂਵਮੈਂਟ

ਚੰਡੀਗੜ੍ਹ, 18 ਜੂਨ (ਸੁਰਜੀਤ ਸਿੰਘ ਸੱਤੀ)- ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲਦੀ ਕਸ਼ਮਕਸ਼ ਦੌਰਾਨ ਜੰਮੂ-ਕਸ਼ਮੀਰ 'ਚ ਹੁੰਦੀਆਂ ਤਕਰਾਰਾਂ ਦੌਰਾਨ ਉਥੋਂ ਦੇ ਵਸਨੀਕਾਂ ਨੂੰ ਹੁੰਦੇ ਜਾਨੀ-ਮਾਲੀ ਨੁਕਸਾਨ ਪ੍ਰਤੀ ਸੰਯੁਕਤ ਰਾਸ਼ਟਰ ਵਲੋਂ ਉਦਾਰਤਾ ਵਿਖਾਉਂਦਿਆਂ ਲੋਕਾਂ ...

ਪੂਰੀ ਖ਼ਬਰ »

ਬੀਅਰ ਦੀ ਟੁੱਟੀ ਬੋਤਲ ਮਾਰ ਕੇ ਦੋਸਤ ਦਾ ਕਤਲ

ਬਠਿੰਡਾ, 18 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦੇਰ ਰਾਤ ਸਥਾਨਕ ਗੋਲ ਡਿੱਗੀ 'ਤੇ ਸਥਿਤ ਇਕ ਚਿਕਨ ਕਾਰਨਰ 'ਚ ਇਕ ਦੋਸਤ ਨੇ ਸ਼ਰਾਬ ਦੇ ਨਸ਼ੇ 'ਚ ਹੋਈ ਆਪਸੀ ਬਹਿਸਬਾਜ਼ੀ ਮਗਰੋਂ ਬੀਅਰ ਦੀ ਟੱੁਟੀ ਹੋਈ ਬੋਤਲ ਮਾਰ ਕੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ | ਵਾਰਦਾਤ ਉਪਰੰਤ ਕਾਤਲ ...

ਪੂਰੀ ਖ਼ਬਰ »

ਪਨਬੱਸ ਕਾਮਿਆਂ ਵਲੋਂ ਚੱਕਾ ਜਾਮ 25 ਨੂੰ

ਚੰਡੀਗੜ੍ਹ, 18 ਜੂਨ (ਐਨ.ਐਸ. ਪਰਵਾਨਾ)-ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ 25 ਜੂਨ ਨੂੰ ਹਜ਼ਾਰਾਂ ਵਰਕਰ ਇਕ ਦਿਨ ਦੀ ਹੜਤਾਲ ਕਰਕੇ ਪਨਬੱਸਾਂ ਦਾ ਚੱਕਾ ਜਾਮ ਕਰਨਗੇ | ਅੱਜ ਇਥੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਪੰਜਾਬ ਦੇ ...

ਪੂਰੀ ਖ਼ਬਰ »

ਗੁਰਮੀਤ ਰਾਮ ਰਹੀਮ ਨੂੰ ਮਿਲੀ ਟੈਲੀਵਿਜ਼ਨ ਦੀ ਸਹੂਲਤ, ਬੈਰਕ ਦੇ ਕੋਰੀਡੋਰ 'ਚ ਲੱਗਾ ਟੀ.ਵੀ.

ਚੰਡੀਗੜ੍ਹ, 18 ਜੂਨ (ਰਾਮ ਸਿੰਘ ਬਰਾੜ)- ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਾਧਵੀਆਂ ਨਾਲ ਜਬਰ ਜਨਾਹ ਕਰਨ ਦੇ ਮਾਮਲਿਆਂ 'ਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਟੈਲੀਵਿਜ਼ਨ ਦੀ ਸਹੂਲਤ ਮਿਲ ਗਈ ਹੈ ਅਤੇ ਉਸ ਦੀ ਬੈਰਕ ਦੇ ਕੋਰੀਡੋਰ 'ਚ ਟੀ.ਵੀ. ਲੱਗ ...

ਪੂਰੀ ਖ਼ਬਰ »

ਸਰਕਾਰ ਨੇ ਸੂਬੇ 'ਚ ਪੰਚਾਇਤੀ ਚੋਣਾਂ ਕਰਾਉਣ ਦੀ ਖਿੱਚੀ ਤਿਆਰੀ

ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਨੇ ਸੂਬੇ 'ਚ ਪੰਚਾਇਤੀ ਚੋਣਾਂ ਕਰਾਉਣ ਦੀ ਤਿਆਰੀ ਖਿੱਚ ਲਈ ਹੈ | ਜਾਣਕਾਰੀ ਅਨੁਸਾਰ ਸਰਕਾਰ ਵਲੋਂ ਆਉਂਦੇ ਹਫ਼ਤੇ 'ਚ ਤਿਆਰੀਆਂ ਸਬੰਧੀ ਇਕ ਪੱਤਰ ਰਾਜ ਦੇ ਮੁੱਖ ਚੋਣ ਅਧਿਕਾਰੀ ਨੂੰ ਭੇਜਿਆ ਜਾ ਰਿਹਾ ਹੈ ¢ ਇਸ ...

ਪੂਰੀ ਖ਼ਬਰ »

ਹੁਸੈਨੀਵਾਲਾ ਸ਼ਹੀਦੀ ਸਮਾਰਕ ਤੇ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਦੇ ਵਿਕਾਸ 'ਤੇ ਖ਼ਰਚੇ ਜਾਣਗੇ 10 ਕਰੋੜ-ਸਿੱਧੂ

ਫ਼ਿਰੋਜ਼ਪੁਰ, 18 ਜੂਨ (ਤਪਿੰਦਰ ਸਿੰਘ)- ਸੈਰ-ਸਪਾਟਾ ਵਿਭਾਗ ਵਲੋਂ ਸੂਬੇ 'ਚ ਸੈਰ-ਸਪਾਟਾ ਉਦਯੋਗ ਨੂੰ ਵਿਕਸਿਤ ਕਰਨ, ਲੋਕਾਂ ਲਈ ਰੁਜ਼ਗਾਰ ਦੇ ਵੱਡੇ ਅਵਸਰ ਪੈਦਾ ਕਰਨ ਤੇ ਸੈਲਾਨੀਆਂ ਨੂੰ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾਉਣ ਲਈ ਸ਼ਹੀਦੀ ਸਮਾਰਕ ਹੁਸੈਨੀਵਾਲਾ, ...

ਪੂਰੀ ਖ਼ਬਰ »

ਗੈਰ-ਕਾਨੂੰਨੀ ਕਾਲੋਨੀਆਂ ਨੂੰ ਨਿਯਮਿਤ ਕਰਨ ਸਬੰਧੀ ਐਕਟ ਦੀ ਹੋਵੇਗੀ ਸਮੀਖਿਆ

ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਬਣੀਆਂ ਗੈਰ-ਕਾਨੂੰਨੀ ਕਾਲੋਨੀਆਂ ਤੇ ਹੋਰ ਇਮਾਰਤਾਂ ਨੂੰ ਨਿਯਮਿਤ ਕਰਨ ਸਬੰਧੀ ਬਣਾਏ ਐਕਟ ਦੀ ਸਰਕਾਰ ਵਲੋਂ ਹੁਣ ਦੁਬਾਰਾ ਸਮੀਖਿਆ ਕਾਰਵਾਈ ਜਾਵੇਗੀ | ਸੂਤਰਾਂ ਅਨੁਸਾਰ ਸਰਕਾਰ ਨੂੰ ਅਜਿਹਾ ਕਦਮ ਇਸ ਲਈ ਚੁੱਕਣਾ ...

ਪੂਰੀ ਖ਼ਬਰ »

ਪੰਜਾਬ ਦੇ ਸਰਕਾਰੀ ਸਕੂਲ ਬਣਨਗੇ ਸਮਾਰਟ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਸਾਲ 2018-19 'ਚ ਰਾਜ ਦੇ 2800 ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ¢ ਸਮਾਰਟ ਸਕੂਲ ਪ੍ਰੋਗਰਾਮ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਚ.ਆਰ.ਡੀ.) ...

ਪੂਰੀ ਖ਼ਬਰ »

ਬਿਨਾਂ ਈ. ਵੇਅ ਬਿੱਲ ਦੇ ਫੜੇ੍ਹ ਟਰੱਕਾਂ ਤੋਂ ਬਾਅਦ 6 ਨਾਮੀਂ ਲੋਹਾ ਕੰਪਨੀਆਂ 'ਤੇ ਛਾਪਾਮਾਰੀ

ਲੁਧਿਆਣਾ, 18 ਜੂਨ (ਪੁਨੀਤ ਬਾਵਾ)-ਬੀਤੇ ਦਿਨ ਮੋਬਾਈਲ ਵਿੰਗ ਵਲੋਂ ਬਿਨਾਂ ਈ.ਵੇਅ ਬਿੱਲ ਦੇ ਲੋਹੇ ਦੀ ਸਕਰੈਪ ਲੈ ਕੇ ਜਾਣ 'ਤੇ ਮੰਡੀ ਗੋਬਿੰਦਗੜ੍ਹ ਤੋਂ ਲੋਹਾ ਲੈ ਕੇ ਆਉਣ ਵਾਲੇ ਟਰੱਕਾਂ ਨੂੰ ਕਾਬੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਪੜਤਾਲੀਆ ਵਿੰਗ ਨੇ ਮੰਡੀ ...

ਪੂਰੀ ਖ਼ਬਰ »

ਐਨ.ਐਸ.ਸੀ.ਐਨ. ਕੇ ਨੇ ਲਈ ਨਾਗਾਲੈਂਡ ਹਮਲੇ ਦੀ ਜ਼ਿੰਮੇਵਾਰੀ

ਕੋਹਿਮਾ, 18 ਜੂਨ (ਏਜੰਸੀ)-ਪਾਬੰਦੀਸ਼ੁਦਾ ਨਾਗਾ ਅੱਤਵਾਦੀ ਸੰਗਠਨ ਐਨ.ਐਸ.ਸੀ.ਐਨ-ਕੇ ਨੇ ਬੀਤੇ ਦਿਨ ਨਾਗਾਲੈਂਡ 'ਚ ਆਸਾਮ ਰਾਈਫਲਜ਼ ਦੇ ਗਸ਼ਤੀ ਦਲ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ | ਐਨ.ਐਸ.ਸੀ.ਐਨ-ਕੇ ਵਲੋਂ ਅੱਜ ਜਾਰੀ ਬਿਆਨ 'ਚ ਇਸ ਹਮਲੇ ਦੀ ਜ਼ਿੰਮੇਵਾਰੀ ...

ਪੂਰੀ ਖ਼ਬਰ »

ਰੇਲਵੇ ਆਪਣਾ ਰੱਖ-ਰਖਾਅ ਕੰਮ ਐਤਵਾਰ ਨੂੰ ਕਰਿਆ ਕਰੇਗਾ

ਨਵੀਂ ਦਿੱਲੀ, 18 ਜੂਨ (ਪੀ.ਟੀ.ਆਈ.)- ਹਫ਼ਤੇ ਦੇ ਆਖਰੀ ਦਿਨ ਰੇਲਗੱਡੀ ਦਾ ਸਫ਼ਰ ਕਰਨਾ ਮਸ਼ਿਕਲ ਹੋਵੇਗਾ ਕਿਉਂਕਿ ਰੇਲਵੇ ਨੇ ਐਤਵਾਰ ਨੂੰ ਆਪਣੇ ਸਾਰੇ ਜ਼ੋਨਾ 'ਚ ਵੱਡੇ ਰੱਖ-ਰਖਾਵ ਦੇ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ | ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਜੇਕਰ ਖਾਣੇ ...

ਪੂਰੀ ਖ਼ਬਰ »

ਵਿਰਾਸਤ ਨੂੰ ਸਹੇਜਣ ਦੇ ਦਾਅਵੇ ਹੋ ਰਹੇ ਨੇ ਖੋਖਲੇ ਸਾਬਤ

ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮਿ੍ਤਸਰ ਦੇ ਰਾਮ ਬਾਗ਼ ਦੇ ਅੱਧ ਵਿਚਕਾਰ ਆਪਣੀ ਰਿਹਾਇਸ਼ ਲਈ ਸੰਨ 1819 'ਚ ਉਸਾਰੇ ਆਲੀਸ਼ਾਨ ਸਮਰ ਪੈਲੇਸ (ਗਰਮੀਆਂ ਦੇ ਮਹਿਲ) ਦੇ ਕੁਝ ਸਮਾਰਕ ਆਵਾਰਾ ਕੁੱਤਿਆਂ ਤੇ ਹੋਰਨਾਂ ...

ਪੂਰੀ ਖ਼ਬਰ »

ਫ਼ਿਲਮ 'ਆਸੀਸ' ਦੇ ਨਵੇਂ ਗੀਤ 'ਹਾਕਮ' ਨੂੰ ਸਰੋਤਿਆ ਵਲੋਂ ਭਰਵਾਂ ਹੰੁਗਾਰਾ

ਹੰਡਿਆਇਆ, 18 ਜੂਨ (ਗੁਰਜੀਤ ਸਿੰਘ ਖੱੁਡੀ)-ਰੰਗਮੰਚ ਫ਼ਿਲਮ ਅਦਾਕਾਰ ਤੇ ਲੇਖਕ ਰਾਣਾ ਰਣਬੀਰ ਦੀ ਬਤੌਰ ਨਿਰਦੇਸ਼ਕ ਮਾਂ-ਪੁੱਤ ਦੇ ਰਿਸ਼ਤੇ 'ਤੇ ਆਧਾਰਿਤ ਪਲੇਠੀ ਫ਼ਿਲਮ 'ਆਸੀਸ' ਦੇ ਟਰੇਲਰ ਤੋਂ ਬਾਅਦ 'ਫ਼ਕੀਰਾ' ਤੇ 'ਚੰਨ' ਗੀਤਾਂ ਨੂੰ ਦਰਸ਼ਕਾਂ ਵਲੋਂ ਭਰਪੂਰ ਹੰੁਗਾਰਾ ...

ਪੂਰੀ ਖ਼ਬਰ »

ਔਰਤਾਂ ਨੂੰ ਰਜਿਸਟਰੀ 'ਤੇ ਮਿਲਣ ਵਾਲੀ ਛੋਟ ਦੀ ਦੁਰਵਰਤੋਂ ਰੋਕਣ ਲਈ ਨਿਯਮਾਂ 'ਚ ਸੋਧ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- ਔਰਤਾਂ ਨੂੰ ਜਾਇਦਾਦ ਦੀ ਰਜਿਸਟਰੇਸ਼ਨ 'ਤੇ ਸਟੈਂਪ ਡਿਊਟੀ 'ਚ ਦਿੱਤੀ ਛੋਟ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਨਿਯਮਾਂ 'ਚ ਸੋਧ ਕੀਤੀ ਹੈ | ਮਾਲ ਵਿਭਾਗ ਵੱਲੋਂ ਬਦਲੇ ਨਿਯਮਾਂ ਅਨੁਸਾਰ ਹੁਣ ਜੇਕਰ ਕੋਈ ਔਰਤ ਰਜਿਸਟਰੀ ਦੇ ਇਕ ...

ਪੂਰੀ ਖ਼ਬਰ »

ਪੰਜਾਬ ਦੇ ਸਾਰੇ ਸ਼ਹਿਰ/ਕਸਬੇ 30 ਤੱਕ ਹੋਣਗੇ ਖੱੁਲ੍ਹੇ 'ਚ ਪਖਾਨੇ ਤੋਂ ਮੁਕਤ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- 'ਮਿਸ਼ਨ ਤੰਦਰੁਸਤ ਪੰਜਾਬ' ਦੇ ਟੀਚਿਆਂ ਨੂੰ ਪੂਰਾ ਕਰਨ ਲਈ ਸਥਾਨਕ ਸਰਕਾਰਾਂ ਵਿਭਾਗ ਨੇ ਸਾਰੇ ਸ਼ਹਿਰਾਂ ਨੂੰ ਖੱੁਲ੍ਹੇ 'ਚ ਪਖਾਨੇ (ਓ.ਡੀ.ਐਫ.) ਤੋਂ ਮੁਕਤ ਕਰਨ ਦੇ ਵਿੱਢੇ ਅਭਿਆਨ ਨੂੰ ਤੇਜ਼ ਕਰਦਿਆਂ 30 ਜੂਨ ਤੱਕ ਪੰਜਾਬ ਦੇ ਸਾਰੇ ...

ਪੂਰੀ ਖ਼ਬਰ »

ਹਰਿਆਣਾ 'ਚ ਤੇਜ਼ਾਬ ਪੀੜਤਾਂ ਨੂੰ 8 ਹਜ਼ਾਰ ਰੁਪਏ ਮਹੀਨਾ ਮਦਦ ਦਿੱਤੀ ਜਾਵੇਗੀ

ਚੰਡੀਗੜ੍ਹ, 18 ਜੂਨ (ਪੀ. ਟੀ. ਆਈ.)-ਤੇਜ਼ਾਬ ਪੀੜਤ ਔਰਤਾਂ ਨੂੰ ਮਹੀਨਾਵਾਰ ਆਰਥਿਕ ਮਦਦ ਦੇਣ ਦੀ ਯੋਜਨਾ ਨੂੰ ਅੱਜ ਹਰਿਆਣਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ | ਹਰਿਆਣਾ ਦੇ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਦੱਸਿਆ ਕਿ ਮੁੱਖ ਮੰਤਰੀ ...

ਪੂਰੀ ਖ਼ਬਰ »

ਅੰਗਰੇਜ਼ੀ ਮਾਸਟਰ ਕਾਡਰ 'ਚ ਤਰੱਕੀਆਂ ਦੀ ਪ੍ਰਕਿਰਿਆ ਸ਼ੁਰੂ

ਗੁਰੂਹਰਸਹਾਏ, 18 ਜੂਨ (ਹਰਚਰਨ ਸਿੰਘ ਸੰਧੂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਦਿਖਾਈ ਵਿਸ਼ੇਸ਼ ਦਿਲਚਸਪੀ ਕਾਰਨ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਵਿਸ਼ੇਸ਼ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਰਾਸ਼ਟਰੀ ਸਿੱਖ ਸੰਗਤ ਦੇ ਪ੍ਰਤੀਨਿਧੀ ਮੰਡਲ ਨੇ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 18 ਜੂਨ (ਬਲਵਿੰਦਰ ਸਿੰਘ ਸੋਢੀ)-ਮੇਘਾਲਿਆ ਵਿਚ ਪਿਛਲੇ ਦਿਨਾਂ 'ਚ ਹੋਈ ਵਾਰਦਾਤ ਪ੍ਰਤੀ ਰਾਸ਼ਟਰੀ ਸਿੱਖ ਸੰਗਤ ਦਾ ਇਕ ਪ੍ਰਤੀਨਿਧੀ ਮੰਡਲ ਰਾਸ਼ਟਰੀ ਪ੍ਰਧਾਨ ਗੁਰਚਰਨ ਸਿੰਘ ਗਿੱਲ ਦੀ ਪ੍ਰਧਾਨਗੀ ਵਿਚ ਮੁੱਖ ਮੰਤਰੀ ਸੀ. ਸਿਗਮਾ ਨੂੰ ਉਨ੍ਹਾਂ ਦੀ ਨਿੱਜੀ ...

ਪੂਰੀ ਖ਼ਬਰ »

ਏਮਜ਼ ਪ੍ਰੀਖਿਆ 'ਚ ਇਸ਼ਵਾਂਕ ਵਲੋਂ 10ਵਾਂ, ਅਭਿਨਵ ਗੁਪਤਾ 14ਵਾਂ ਤੇ ਈਸ਼ਾਨ ਵਲੋਂ 60ਵਾਂ ਸਥਾਨ ਹਾਸਲ

ਪਟਿਆਲਾ, 18 ਜੂਨ (ਧਰਮਿੰਦਰ ਸਿੰਘ ਸਿੱਧੂ)-ਅੱਜ ਐਲਾਨੇ ਗਏ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਪ੍ਰੀਖਿਆ ਦੇ ਸਬੰਧ 'ਚ ਲਕਸ਼ ਇੰਸਟੀਚਿਊਟਸ ਦੇ ਐਗਜ਼ੈਕਟਿਵ ਡਾਇਰੈਕਟਰ ਸਾਹਿਲ ਹਰਜਾਈ ਤੇ ਪਟਿਆਲਾ ਸੈਂਟਰ ਦੇ ਡਾਇਰੈਕਟਰ ਰਿਸ਼ੀ ਸਿੰਗਲਾ ਨੇ ਦੱਸਿਆ ...

ਪੂਰੀ ਖ਼ਬਰ »

ਸਿੱਖ ਮੁੱਦਿਆਾ 'ਤੇ ਕੇਂਦਰੀ ਗ੍ਰਹਿ ਮੰਤਰੀ ਨੰੂ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੰੂ ਮਿਲੇਗਾ ਤੇ ਭਾਰਤ ਸਰਕਾਰ ਨੰੂ ਸਾਕਾ ਨੀਲਾ ਤਾਰਾ ਨਾਲ ਸਬਿੰਧਤ ਗੁਪਤ ਦਸਤਾਵੇਜ਼ਾਂ ਨੰੂ ਜਾਰੀ ...

ਪੂਰੀ ਖ਼ਬਰ »

ਪਾਰੁਲ ਬੇਰੀ ਵਲੋਂ ਏਮਜ਼ ਪ੍ਰੀਖਿਆ 'ਚੋਂ 30ਵਾਂ ਰੈਂਕ ਪ੍ਰਾਪਤ

ਜਲੰਧਰ, 18 ਜੂਨ (ਰਣਜੀਤ ਸਿੰਘ ਸੋਢੀ)-ਦੇਸ਼ ਭਰ ਦੇ 9 ਏਮਜ਼ ਕਾਲਜਾਂ 'ਚ 807 ਸੀਟਾਂ ਲਈ ਤਕਰੀਬਨ 2 ਲੱਖ ਦੇ ਕਰੀਬ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ 'ਚੋਂ ਜਲੰਧਰ ਦੇ ਬੇਰੀ ਹਸਪਤਾਲ ਦੇ ਡਾ. ਪ੍ਰਵੀਨ ਬੇਰੀ ਤੇ ਡਾ. ਸੀਮਾ ਬੇਰੀ ਦੀ ਪੁੱਤਰੀ ਪਾਰੁਲ ਬੇਰੀ ਨੇ ਏਮਜ਼ ਦੀ ...

ਪੂਰੀ ਖ਼ਬਰ »

ਪਾਸਪੋਰਟ ਰੱਦ ਹੋਣ ਦੇ ਬਾਵਜੂਦ ਯਾਤਰਾ ਕਰ ਰਿਹੈ ਨੀਰਵ ਮੋਦੀ-ਸੀ.ਬੀ.ਆਈ.

ਨਵੀਂ ਦਿੱਲੀ, 18 ਜੂਨ (ਏਜੰਸੀ)-ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ਦਾ ਦੋਸ਼ੀ ਨੀਰਵ ਮੋਦੀ ਭਾਰਤੀ ਪਾਸਪੋਰਟ 'ਤੇ ਖੁੱਲ੍ਹੇ ਆਮ ਯਾਤਰਾ ਕਰ ਰਿਹਾ ਹੈ¢ ਨੀਰਵ ਮੋਦੀ ਕੋਲ 6 ਪਾਸਪੋਰਟ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤੀ ਏਜੰਸੀਆਂ ਨੂੰ ਇਕ ਹੋਰ ਵੱਡੀ ...

ਪੂਰੀ ਖ਼ਬਰ »

ਏਮਜ਼ ਦੀ ਪ੍ਰੀਖਿਆ 'ਚ ਚੰਡੀਗੜ੍ਹ•ਦੇ ਵਿਦਿਆਰਥੀ ਚਮਕੇ

ਚੰਡੀਗੜ•, 18 ਜੂਨ (ਮਨਜੋਤ ਸਿੰਘ ਜੋਤ)-ਆਲ ਇੰਡੀਆ ਇੰਸਚੀਟਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਲੋਂ ਅੱਜ ਐਲਾਨੇ ਨਤੀਜੇ 'ਚ ਚੰਡੀਗੜ੍ਹ• ਦੇ ਸਾਗਰ ਮਿਸ਼ਰਾ ਨੇ 15ਵਾਂ, ਪਾਰੁਲ ਬੇਰੀ ਨੇ 30ਵਾਂ, ਪ੍ਰਭਜੋਤ ਸਿੰਘ ਨੇ 39ਵਾਂ ਰੈਂਕ ਹਾਸਲ ਕੀਤਾ ਹੈ¢ ਇਸੇ ਤਰ੍ਹਾਂ ਅਨੁਰਾਗ ...

ਪੂਰੀ ਖ਼ਬਰ »

ਸਕੂਲਾਂ 'ਚ ਲੱਗੇ ਦਰੱਖਤਾਂ ਦੀ ਕਟਾਈ ਕਰਕੇ ਮਿਡ ਡੇ ਮੀਲ ਨਾ ਬਣਾਇਆ ਜਾਵੇ-ਸਕੱਤਰ

ਪੋਜੇਵਾਲ ਸਰਾਂ, 18 ਜੂਨ (ਨਵਾਂਗਰਾਈਾ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਡ ਡੇ ਮੀਲ ਵਾਸਤੇ ਸਕੂਲ 'ਚ ਲੱਗੇ ਦਰਖ਼ਤ ਨਾ ਕੱਟਣ ਦੀ ਹਦਾਇਤ ਕੀਤੀ ਗਈ ਹੈ | ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆਂ ਅਫਸਰਾਂ ਤੇ ਸਕੂਲ ...

ਪੂਰੀ ਖ਼ਬਰ »

ਮਜੀਠੀਆ ਤੇ ਚੀਮਾ ਵੱਲੋਂ ਖਹਿਰਾ ਿਖ਼ਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਮੰਗ ਕੀਤੀ ਹੈ ਕਿ ਬਾਹਰਲੀਆਂ ਤਾਕਤਾਂ ਵੱਲੋਂ ਦੇਸ਼ ਦੇ ਟੁਕੜੇ ਕਰਨ ਵਾਸਤੇ ਕੀਤੇ ਜਾ ਰਹੇ ਯਤਨਾਂ ਦੀ ਹਮਾਇਤ ...

ਪੂਰੀ ਖ਼ਬਰ »

ਕੇਜਰੀਵਾਲ ਦੇ ਸਮਰਥਨ 'ਚ ਆਏ ਸ਼ਿਵ ਸੈਨਾ ਅਤੇ ਜੇ. ਡੀ. ਯੂ.

ਨਵੀਂ ਦਿੱਲੀ, 18 ਜੂਨ (ਉਪਮਾ ਡਾਗਾ ਪਾਰਥ)-ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਰਾਜਪਾਲ ਦਰਮਿਆਨ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਅੜਿੱਕੇ 'ਚ ਚਾਰ ਰਾਜਾਂ ਦੇ ਮੁੱਖ ਮੰਤਰੀਆਂ ਦਾ ਸਮਰਥਨ ਮਿਲਣ ਤੋਂ ਬਾਅਦ ਹੁਣ ਐਨ. ਡੀ. ਏ. ਦੇ ਦੋ ਗੱਠਜੋੜ ਭਾਈਵਾਲ ਵੀ ਕੇਜਰੀਵਾਲ ਦੇ ਸਮਰਥਨ ...

ਪੂਰੀ ਖ਼ਬਰ »

ਸਰਕਾਰ ਨੂੰ ਹੁਣ ਆਪਣਾ ਕਮਿਸ਼ਨ ਕੱਟ ਕੇ ਪੈਸੇ ਜਮ੍ਹਾਾ ਕਰਾਉਣਗੇ ਡਿੱਪੂ ਹੋਲਡਰ

ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਡਿਪੂ ਹੋਲਡਰ ਸਰਕਾਰ ਨੂੰ ਹੁਣ ਆਪਣਾ ਕਮਿਸ਼ਨ ਕੱਟ ਕੇ ਪੈਸੇ ਜਮ੍ਹਾਂ ਕਰਾਉਣਗੇ | ਡਿੱਪੂ ਹੋਲਡਰ ਦੀ ਸਰਕਾਰ ਵੱਲ ਬਕਾਇਆ ਰਾਸ਼ੀ ਦਾ ਚੈੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2 ਜੁਲਾਈ ਨੂੰ ਇਕ ਵਿਸ਼ੇਸ਼ ...

ਪੂਰੀ ਖ਼ਬਰ »

ਸਰਕਾਰ ਵਿੱਤੀ ਘਾਟੇ ਨੂੰ 3.3 ਫ਼ੀਸਦੀ ਤੱਕ ਸੀਮਿਤ ਰੱਖਣ ਲਈ ਪ੍ਰਤੀਬੱਧ-ਵਿੱਤ ਮੰਤਰੀ

ਦਿੱਲੀ, 18 ਜੂਨ (ਏਜੰਸੀ)- ਵਿੱਤ ਮੰਤਰੀ ਪਿਊਸ਼ ਗੋਇਲ ਦਾ ਕਹਿਣਾ ਹੈ ਕਿ ਚੋਣ ਸਾਲ ਹੋਣ ਦੇ ਬਾਵਜੂਦ ਸਰਕਾਰ ਚਾਲੂ ਵਿੱਤੀ ਸਾਲ 2018-19 ਦੌਰਾਨ ਹਰ ਹਾਲਤ 'ਚ ਵਿੱਤੀ ਘਾਟੇ ਨੂੰ 3.3 ਫ਼ੀਸਦੀ ਤੱਕ ਸੀਮਿਤ ਰੱਖਣ ਲਈ ਪ੍ਰਤੀਬੱਧ ਹੈ | ਉਨ੍ਹਾਂ ਇਕ ਸਮਾਗਮ ਦੌਰਾਨ ਦੱਸਿਆ ਕਿ ਸਰਕਾਰ ...

ਪੂਰੀ ਖ਼ਬਰ »

ਕਾਨੂੰਨੀ ਸਿੱਖਿਆ ਦੇ ਖੇਤਰ 'ਚ ਵੱਡਾ ਯੋਗਦਾਨ ਪਾ ਰਿਹਾ ਬਾਬਾ ਫ਼ਰੀਦ ਲਾਅ ਕਾਲਜ

ਫ਼ਰੀਦਕੋਟ-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੀ ਸਥਾਪਨਾ 2004 'ਚ ਇੰਦਰਜੀਤ ਸਿੰਘ ਖ਼ਾਲਸਾ ਨੇ ਕੀਤੀ | ਇਸ ਕਾਰਜ 'ਚ ਸੀਨੀਅਰ ਵਕੀਲ ਰਣਜੀਤ ਸਿੰਘ ਵੈਹਣੀਵਾਲ ਨੇ ਵੀ ਸਹਿਯੋਗ ਦਿੱਤਾ | ਇਹ ਕਾਲਜ 13 ਏਕੜ ਜ਼ਮੀਨ 'ਚ ਬਣਿਆ ਹੋਇਆ ਹੈ | ਇਸ ਮੌਕੇ ਕਾਲਜ 'ਚ ਲਗਪਗ 950 ਵਿਦਿਆਰਥੀ ...

ਪੂਰੀ ਖ਼ਬਰ »

ਬਰਗਾੜੀ ਮਾਮਲਾ-ਸੀ.ਬੀ.ਆਈ. ਵਲੋਂ ਦੂਸਰੇ ਦਿਨ ਵੀ ਪੁੱਛ-ਪੜਤਾਲ

ਅਜੀਤਵਾਲ, 18 ਜੂਨ (ਸ਼ਮਸ਼ੇਰ ਸਿੰਘ ਗਾਲਿਬ)-2015 'ਚ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਪਵਿੱਤਰ ਅੰਗ ਬਰਗਾੜੀ ਵਿਖੇ ਖਿਲਾਰਨ ਨੂੰ ਲੈ ਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਮੁੱਖ ਦੋਸ਼ੀ ਸਮੇਤ 9 ਜਣਿਆਂ ਨੂੰ ਹੁਣ ਤੱਕ ...

ਪੂਰੀ ਖ਼ਬਰ »

ਸਿੱਖਿਆ ਬੋਰਡ ਨੇ ਪ੍ਰੈਕਟੀਕਲ ਪ੍ਰੀਖਿਆ ਫ਼ੀਸ ਦੇ ਨਾਂਅ 'ਤੇ ਇਕੱਠੇ ਕੀਤੇ ਕਰੋੜਾਂ ਰੁਪਏ, ਪ੍ਰੀਖਿਅਕਾਂ ਨੂੰ ਨਹੀਂ ਦਿੱਤਾ ਧੇਲਾ

ਸੰਗਰੂਰ, 18 ਜੂਨ (ਧੀਰਜ਼ ਪਸ਼ੌਰੀਆ) - ਮਾਰਚ 2018 'ਚ 10ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 'ਚ ਬੈਠਣ ਵਾਲੇ ਪ੍ਰੀਖਿਆਰਥੀਆ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆ ਫ਼ੀਸ ਤੋਂ ਇਲਾਵਾ ਹਰ ਪ੍ਰੀਖਿਆਰਥੀ ਤੋਂ ਪ੍ਰੈਕਟੀਕਲ ਪ੍ਰੀਖਿਆ ਫੀਸ ਵੀ ਵੱਖਰੇ ਤੌਰ 'ਤੇ ...

ਪੂਰੀ ਖ਼ਬਰ »

ਕੁਲਾਰ ਹਸਪਤਾਲ ਬੀਜਾ ਵਿਖੇ ਮੋਟਾਪੇ ਸਬੰਧੀ ਸੈਮੀਨਾਰ ਅੱਜ

ਬੀਜਾ, 18 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਅਮਰੀਕਾ 'ਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਦੇ ਪਿਤਾਮਾ ਡਾ. ਰੋਬਾਰਟ ਰਟਲੇਜ ਤੋਂ ਸਿਖਲਾਈ ਪ੍ਰਾਪਤ ਡਾ. ਕੁਲਦੀਪਕ ਸਿੰਘ ਕੁਲਾਰ ਨੇ ਆਖਿਆ ਹੈ ਕਿ ਇਹ ਮੋਟਾਪੇ ਦੀ ਸਰਬੋਤਮ ਵਿਧੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੇ ਪਹਿਲੇ ਸਾਲ ਦੌਰਾਨ ਲੋਕਾਂ ਦੀ ਪ੍ਰੇਸ਼ਾਨੀ ਵਧੀ-ਢੀਂਡਸਾ

ਸੰਗਰੂਰ, 18 ਜੂਨ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) -ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ 'ਤੇ ਜੇਕਰ ਝਾਤ ਮਾਰੀ ਜਾਵੇ ਤਾਂ ਕਿਸਾਨਾਂ ਦੀਆਂ ...

ਪੂਰੀ ਖ਼ਬਰ »

ਸ਼ਾਂਤੀ ਲਈ ਸਹਿਯੋਗ ਕਰ ਸਕਦੀ ਹੈ ਭਾਰਤ, ਚੀਨ ਅਤੇ ਪਾਕਿ ਦਰਮਿਆਨ ਤਿੰਨ ਪੱਖੀ ਗੱਲਬਾਤ- ਚੀਨੀ ਰਾਜਦੂਤ

ਨਵੀਂ ਦਿੱਲੀ, 18 ਜੂਨ (ਏਜੰਸੀ)-ਖੇਤਰੀ ਸਬੰਧਾਂ ਨੂੰ ਮਜਬੂਤ ਕਰਨ ਲਈ ਚੀਨ ਨੇ ਭਾਰਤ, ਪਾਕਿਸਤਾਨ ਅਤੇ ਚੀਨ ਦਰਮਿਆਨ ਤਿੰਨ ਪੱਖੀ ਗੱਲਬਾਤ ਦੀ ਵਕਾਲਤ ਕਰਦਿਆ ਕਿਹਾ ਕਿ ਇਹ ਖੇਤਰ 'ਚ ਸ਼ਾਂਤੀ ਲਈ ਸਹਿਯੋਗ ਕਰ ਸਕਦੀ ਹੈ | ਨਵੀਂ ਦਿੱਲੀ 'ਚ ਭਾਰਤ-ਚੀਨ ਦੇ ਰਿਸ਼ਤਿਆਂ ਸਬੰਧੀ ...

ਪੂਰੀ ਖ਼ਬਰ »

2800 ਸਰਕਾਰੀ ਸਕੂਲਾਂ ਵਿਚ ਸ਼ੁਰੂ ਹੋਣਗੀਆਂ ਸਮਾਰਟ ਕਲਾਸਾਂ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਸਾਲ 2018-19 'ਚ ਰਾਜ ਦੇ 2800 ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ¢ ਸਮਾਰਟ ਸਕੂਲ ਪ੍ਰੋਗਰਾਮ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਚ.ਆਰ.ਡੀ.) ...

ਪੂਰੀ ਖ਼ਬਰ »

ਸੁਰੱਖਿਆ ਬਲਾਂ ਵਲੋਂ ਪਥਰਾਅ ਕਰ ਰਹੀ ਭੀੜ 'ਤੇ ਗੋਲੀ ਚਲਾਉਣ ਕਾਰਨ ਇਕ ਦੀ ਮੌਤ, ਇਕ ਜ਼ਖ਼ਮੀ

ਸ੍ਰੀਨਗਰ, 18 ਜੂਨ (ਪੀ. ਟੀ. ਆਈ.)-ਅੱਜ ਕੁਲਗਾਮ ਜ਼ਿਲ੍ਹੇ 'ਚ ਪਥਰਾਅ ਕਰ ਰਹੀ ਭੀੜ 'ਤੇ ਸੁਰੱਖਿਆ ਬਲਾਂ ਵਲੋਂ ਗੋਲੀ ਚਲਾ ਦਿੱਤੀ ਗਈ ਜਿਸ ਦੇ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸ਼ਾਮ ਕੁਲਗਾਮ ...

ਪੂਰੀ ਖ਼ਬਰ »

ਅਦਾਲਤ ਵਲੋਂ 2008 ਦੇ ਮਾਮਲੇ 'ਚ ਯਸ਼ਵੰਤ ਸਿਨਹਾ ਬਰੀ

ਰਾਂਚੀ, 18 ਜੂਨ (ਏਜੰਸੀ)- ਇਥੋਂ ਦੀ ਇਕ ਅਦਾਲਤ ਨੇ 2008 'ਚ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਦੇ ਇਕ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਤੇ 3 ਹੋਰਾਂ ਨੂੰ ਬਰੀ ਕਰ ਦਿੱਤਾ ਹੈ | ਜ਼ੁਡੀਸ਼ੀਅਲ ਮੈਜਿਸਟ੍ਰੇਟ ਵਿਸ਼ਾਲੀ ਸ੍ਰੀਵਾਸਤਵਾ ਨੇ ਸੂਬਤਾਂ ਦੀ ਘਾਟ ਦੇ ...

ਪੂਰੀ ਖ਼ਬਰ »

ਔਰਤਾਂ ਨੂੰ ਰਜਿਸਟਰੀ 'ਤੇ ਮਿਲਣ ਵਾਲੀ ਛੋਟ ਦੀ ਦੁਰਵਰਤੋਂ ਰੋਕਣ ਲਈ ਨਿਯਮਾਂ 'ਚ ਸੋਧ

ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- ਔਰਤਾਂ ਨੂੰ ਜਾਇਦਾਦ ਦੀ ਰਜਿਸਟਰੇਸ਼ਨ 'ਤੇ ਸਟੈਂਪ ਡਿਊਟੀ 'ਚ ਦਿੱਤੀ ਛੋਟ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਨਿਯਮਾਂ 'ਚ ਸੋਧ ਕੀਤੀ ਹੈ | ਮਾਲ ਵਿਭਾਗ ਵੱਲੋਂ ਬਦਲੇ ਨਿਯਮਾਂ ਅਨੁਸਾਰ ਹੁਣ ਜੇਕਰ ਕੋਈ ਔਰਤ ਰਜਿਸਟਰੀ ਦੇ ਇਕ ...

ਪੂਰੀ ਖ਼ਬਰ »

ਸਰਕਾਰ ਦੇ ਇਰਾਦੇ 'ਤੇ ਸਵਾਲ ਨਾ ਉਠਾਇਆ ਜਾਵੇ-ਕਾਨੂੰਨ ਮੰਤਰੀ

ਨਵੀਂ ਦਿੱਲੀ, 18 ਜੂਨ (ਪੀ. ਟੀ. ਆਈ.)-ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਦੇ ਅਗਲੇ ਚੀਫ਼ ਜਸਟਿਸ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਦੀ ਮਨਸ਼ਾ 'ਤੇ ਸਵਾਲ ਨਹੀਂ ਉਠਾਇਆ ਜਾਣਾ ਚਾਹੀਦਾ | ਉਨ੍ਹਾਂ ਕਿਹਾ ਕਿ ਜਦੋਂ ਮੌਜੂਦਾ ਚੀਫ਼ ਜਸਟਿਸ ...

ਪੂਰੀ ਖ਼ਬਰ »

ਰੇਲ ਗੱਡੀ ਆਉਣ 'ਚ ਦੇਰੀ ਹੋਈ ਤਾਂ ਰੇਲਵੇ ਦੇਵੇਗਾ ਖਾਣਾ-ਰੇਲ ਮੰਤਰੀ

ਨਵੀਂ ਦਿੱਲੀ, 18 ਜੂਨ (ਏਜੰਸੀ)-ਯਾਤਰੀਆਂ ਦੀ ਸੁਵਿਧਾ 'ਤੇ ਕੰਮ ਕਰ ਰਹੀ ਭਾਰਤੀ ਰੇਲਵੇ ਹੁਣ ਨਵੀਂ ਸਹੂਲਤ ਦੇਣ ਦੀ ਤਿਆਰੀ ਕਰ ਰਹੀ ਹੈ | ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਰੇਲਵੇ ਵਲੋਂ ਸਮੇਂ ਦੀ ਪਾਬੰਦੀ, ਸਫ਼ਾਈ ਅਤੇ ਕੈਟਰਿੰਗ 'ਤੇ ਲਗਾਤਾਰ ਧਿਆਨ ਦਿੱਤਾ ਜਾ ਰਿਹਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX