ਤਾਜਾ ਖ਼ਬਰਾਂ


ਫ਼ਾਜ਼ਿਲਕਾ 'ਚ 12 ਵਜੇ ਤੱਕ 28 ਫ਼ੀਸਦੀ ਵੋਟਿੰਗ
. . .  3 minutes ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਰਾਜਪੂਤ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੱਲ ਰਹੀਆਂ ਚੋਣਾਂ ਦੌਰਾਨ ਫ਼ਾਜ਼ਿਲਕਾ ਇਲਾਕੇ ਅੰਦਰ ਦੁਪਹਿਰ 12 ਵਜੇ ਤੱਕ 28 ਫ਼ੀਸਦੀ ਵੋਟਿੰਗ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਸੁਭਾਸ਼ ਖਟਕ ਨੇ...
ਬੰਗਾ ਹਲਕੇ 'ਚ 42 ਫ਼ੀਸਦੀ ਪੋਲਿੰਗ
. . .  9 minutes ago
ਬੰਗਾ 19 ਸਤੰਬਰ (ਜਸਬੀਰ ਸਿੰਘ ਨੂਰਪੁਰ) ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਦੌਰਾਨ ਬੰਗਾ ਹਲਕੇ ਚ 42 ਫ਼ੀਸਦੀ ਵੋਟ 12.30 ਤਕ ਪੋਲਿੰਗ ਹੋਈ । ਕਈ ਪਿੰਡਾ 'ਚ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ....
ਪਠਾਨਕੋਟ ਦੇ ਵਿਧਾਨਸਭਾ ਹਲਕਿਆਂ 'ਚ ਨਹੀਂ ਦਿੱਖ ਰਿਹਾ ਵੋਟਰਾਂ 'ਚ ਉਤਸ਼ਾਹ
. . .  9 minutes ago
ਮਾਧੋਪੁਰ 19 ਸਤੰਬਰ (ਨਰੇਸ਼ ਮਹਿਰਾ):- ਜ਼ਿਲ੍ਹਾ ਪਠਾਨਕੋਟ ਦੇ ਅਧੀਨ ਪੈਂਦੇ ਤਿੰਨੋ ਵਿਧਾਨਸਭਾ ਹਲਕੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਪੈ ਰਹੀਆਂ ਵੋਟਾਂ ਦੇ ਲਈ ਵੋਟਰਾਂ 'ਚ ਉਤਸ਼ਾਹ ਦਿਖਾਈ ਨਹੀਂ ਦਿੱਖ ਰਿਹਾ ਹੈ। ਚਾਰ ਘੰਟੇ ਬੀਤ ਜਾਣ ਪਿੱਛੋਂ ਤਕਰੀਬਨ ਹਰ .....
ਕਰਤਾਰਪੁਰ ਲਾਂਘੇ 'ਤੇ ਕਿਸੇ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ- ਸਿੱਧੂ
. . .  16 minutes ago
ਚੰਡੀਗੜ੍ਹ, 19 ਸਤੰਬਰ (ਅਜਾਇਬ ਸਿੰਘ ਔਜਲਾ)- ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਸਿੱਧੂ ਨੇ ਅੱਜ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ...
ਬਾਘਾ ਪੁਰਾਣਾ ਹਲਕੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ 12 ਵਜੇ ਤੱਕ 22 ਫੀਸਦੀ ਵੋਟਿੰਗ
. . .  19 minutes ago
ਬਾਘਾ ਪੁਰਾਣਾ, 19 ਸਤੰਬਰ (ਬਲਰਾਜ ਸਿੰਗਲਾ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਬਾਘਾ ਪੁਰਾਣਾ ਲਈ ਹਲਕੇ ਦੇ 115 ਬੂਥਾਂ 'ਤੇ ਪੈਣ ਵਾਲੀਆਂ ਕੁੱਲ 144750 ਵੋਟਾਂ 'ਚੋਂ ਦੁਪਹਿਰ 12 ਵਜੇ ਤੱਕ 22 ਫੀਸਦੀ ਮਤਦਾਨ...
ਬੱਲਾਂ 'ਚ ਅਕਾਲੀਆਂ ਵੱਲੋਂ ਚੋਣਾਂ ਦਾ ਕੀਤਾ ਜਾ ਰਿਹਾ ਵਿਰੋਧ
. . .  24 minutes ago
ਕਿਸ਼ਨਗੜ੍ਹ, 19 ਸਤੰਬਰ (ਹਰਬੰਸ ਸਿੰਘ ਹੋਠੀ) - ਬੱਲਾਂ ਵਿਖੇ ਪੈ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਅਕਾਲੀ ਦਲ ਦਾ ਕਿਧਰੇ ਨਾਮ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਅਤੇ ਕਾਂਗਰਸੀਆਂ ਦਾ ਦੱਬ ਦਬਾ ਬਣਿਆ ਹੋਇਆ ਹੈ। ਜਿਸ ਦਾ ਅਕਾਲੀਆਂ ਵੱਲੋਂ ....
ਅੰਮ੍ਰਿਤਸਰ : ਓਠੀਆ 'ਚ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਝਗੜਾ
. . .  37 minutes ago
ਓਠੀਆ, 19 ਸਤੰਬਰ (ਗੁਰਵਿੰਦਰ ਸਿੰਘ)- ਅੰਮ੍ਰਿਤਸਰ ਦੇ ਓਠੀਆ 'ਚ ਵੋਟਾਂ ਦੌਰਾਨ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਝਗੜਾ ਹੋਣ ਦੀ ਸੂਚਨਾ ਪ੍ਰਾਪਤ...
ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਪੋਲਿੰਗ ਬੂਥਾਂ ਦਾ ਲਿਆ ਜਾਇਜ਼ਾ
. . .  39 minutes ago
ਪਟਿਆਲਾ, 19 ਸਤੰਬਰ- ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਵੱਲੋਂ ਪਿੰਡ ਬਹਿਲ ਬਲਾਕ ਭੁਨਰਹੇੜੀ ਵਿਖੇ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ ਜਾ ਰਿਹਾ
ਵੋਟਾਂ ਦੌਰਾਨ ਤਿੰਨ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਨਾਲ ਕੁੱਟਮਾਰ
. . .  41 minutes ago
ਬਠਿੰਡਾ, 19 ਸਤੰਬਰ (ਕਮਲਜੀਤ ਸਿੰਘ) - ਬਠਿੰਡਾ 'ਚ ਪੈ ਰਹੀਆਂ ਵੋਟਾਂ ਦੌਰਾਨ ਤਿੰਨ ਵਿਅਕਤੀਆਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਕੁੱਟਮਾਰ ....
ਅੰਮ੍ਰਿਤਸਰ 'ਚ 12 ਵਜੇ ਤੱਕ 27 ਫੀਸਦੀ ਮਤਦਾਨ
. . .  43 minutes ago
ਬੰਗਾ ਹਲਕੇ 'ਚ 12.30 ਵਜੇ ਤੱਕ 42 ਫ਼ੀਸਦੀ ਮਤਦਾਨ
. . .  52 minutes ago
ਸੰਗਰੂਰ ਦੇ ਹਲਕਿਆਂ 'ਚ ਦੁਪਹਿਰ 12 ਵਜੇ ਤੱਕ 24 ਫੀਸਦੀ ਵੋਟਿੰਗ
. . .  45 minutes ago
ਮਲੇਰਕੋਟਲਾ,19 ਸਤੰਬਰ (ਹਨੀਫ ਥਿੰਦ)- ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਹਲਕਿਆਂ ਜਿਵੇਂ ਮਲੇਰਕੋਟਲਾ-1, ਸ਼ੇਰਪੁਰ, ਸੁਨਾਮ, ਭਵਾਨੀਗੜ੍ਹ, ਸੰਗਰੂਰ, ਦਿੜ੍ਹਬਾ, ਮਲੇਰਕੋਟਲਾ-2, ਧੂਰੀ, ਲਹਿਰਾਗਾਗਾ ਅਤੇ ਅਨਦਾਨਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ...
ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਦੇ ਪੁੱਤਰ ਤੇ ਪਰਚਾ ਦਰਜ਼
. . .  55 minutes ago
ਰੂਪਨਗਰ, 19 ਸਤੰਬਰ (ਸਤਨਾਮ ਸਿੰਘ ਸੱਤੀ) - ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਦੇ ਪੁੱਤਰ ਰੁਪਿੰਦਰਜੀਤ ਸਿੰਘ ਹੈਪੀ ਤੇ ਦਿਲਪ੍ਰੀਤ ਸਿੰਘ, ਭਤੀਜਾ ਹਰਮਨ ਸਿੰਘ ਵਾਸੀ ਲੱਖੇਵਾਲ,ਬਲਜੀਤ ਮਾਲਵਾ ਵਾਸੀ ਫ਼ਿਰੋਜਪੁਰ ਅਤੇ....
ਫ਼ਾਜ਼ਿਲਕਾ : ਪਿੰਡ ਹਸਤਾ ਕਲਾਂ ਦੇ ਲੋਕਾਂ ਨੇ ਵੋਟਾਂ ਦਾ ਬਾਈਕਾਟ ਕਰਦਿਆਂ ਸ਼ੁਰੂ ਕੀਤੀ ਭੁੱਖ ਹੜਤਾਲ
. . .  about 1 hour ago
ਫ਼ਾਜ਼ਿਲਕਾ, 19 ਸਤੰਬਰ, (ਪ੍ਰਦੀਪ ਰਾਜਪੂਤ)- ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਹਸਤਾ ਕਲਾਂ ਦੇ ਲੋਕਾਂ ਨੇ ਪਿੰਡ ਵੱਖਰਾ ਕਰਨ ਦੇ ਰੋਹ ਵਜੋਂ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਅਤੇ ਵੋਟਾਂ ਦਾ ਬਾਈਕਾਟ ਕਰ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿਆਸੀ ਆਗੂਆਂ ਨੇ...
ਬਲਾਕ ਗੜ੍ਹਸ਼ੰਕਰ 'ਚ 11 ਵਜੇ ਤੱਕ 18 ਫ਼ੀਸਦੀ ਮਤਦਾਨ
. . .  about 1 hour ago
ਗੜ੍ਹਸ਼ੰਕਰ, 19 ਸਤੰਬਰ (ਧਾਲੀਵਾਲ) - ਬਲਾਕ ਗੜ੍ਹਸ਼ੰਕਰ 'ਚ 11 ਵਜੇ ਤੱਕ 18 ਫ਼ੀਸਦੀ ਮਤਦਾਨ ਹੋਇਆ ਹੈ। ਪਿੰਡ ਬੋੜਾ, ਮੋਰਾਂਵਾਲੀ ਸਮੇਤ ਕੁੱਝ ਪਿੰਡਾਂ ਦੇ ਬੂਥਾਂ ਤੇ ਰੌਣਕ ਵੇਖਣ ਨੂੰ ਮਿਲ ਰਹੀ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ ਮਤਦਾਨ ਸ਼ਾਂਤਮਈ ਢੰਗ ਨਾਲ ਜਾਰੀ
. . .  about 1 hour ago
ਸਬ ਡਵੀਜ਼ਨ ਖਰੜ 'ਚ ਹੁਣ ਤੱਕ 12 ਫ਼ੀਸਦੀ ਪਈਆਂ ਵੋਟਾਂ
. . .  about 1 hour ago
ਕੈਬਨਿਟ ਮੰਤਰੀ ਸਰਕਾਰੀਆ ਨੇ ਪਰਿਵਾਰ ਸਮੇਤ ਪਾਈਆਂ ਵੋਟਾਂ
. . .  about 1 hour ago
ਰਾਜਪੁਰਾ 'ਚ 11.30 ਵਜੇ ਤੱਕ 40 ਫ਼ੀਸਦੀ ਦੇ ਕਰੀਬ ਮਤਦਾਨ, ਵੋਟਿੰਗ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ
. . .  about 1 hour ago
ਫ਼ਾਜ਼ਿਲਕਾ : ਪਿੰਡ ਸ਼ਮਸ਼ਾਬਾਦ ਦੇ ਵਸਨੀਕਾਂ ਨੇ ਵੋਟਾਂ ਦਾ ਕੀਤਾ ਬਾਈਕਾਟ
. . .  about 1 hour ago
ਲੋਪੋਕੇ : ਪਿੰਡ ਭੀਲੋਵਾਲ ਵਿਖੇ ਵੋਟਾਂ ਨੂੰ ਲੈ ਕੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਹੋਈ ਝੜਪ, 4 ਜ਼ਖ਼ਮੀ
. . .  about 1 hour ago
ਵੋਟਾਂ ਦੌਰਾਨ ਹੋਈ ਝੜਪ 'ਚ ਅਕਾਲੀ ਵਰਕਰ ਜ਼ਖਮੀ
. . .  about 1 hour ago
ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਬੂਥਾਂ 'ਤੇ ਹੁਣ ਤੱਕ 15 ਫ਼ੀਸਦੀ ਹੋਇਆ ਮਤਦਾਨ
. . .  about 1 hour ago
ਸਰਹੱਦੀ ਇਲਾਕੇ 'ਚ ਵੋਟਾਂ ਪੈਣ ਦਾ ਕੰਮ ਮੱਠਾ, 15 ਫ਼ੀਸਦੀ ਹੋਈ ਪੋਲਿੰਗ
. . .  about 1 hour ago
ਹੁਸ਼ਿਆਰਪੁਰ ਜ਼ਿਲ੍ਹੇ 'ਚ ਹੁਣ ਤੱਕ 14 ਫ਼ੀਸਦੀ ਹੋਈ ਪੋਲਿੰਗ
. . .  about 1 hour ago
ਗਿੱਦੜਬਾ ਪੰਚਾਇਤ ਸੰਮਤੀ ਲਈ ਹੁਣ ਤੱਕ 11.50 ਫ਼ੀਸਦੀ ਹੋਈ ਵੋਟਿੰਗ
. . .  about 2 hours ago
ਵੋਟਾਂ ਪਵਾਉਣ ਸਬੰਧੀ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਹੋਈ ਤੂੰ-ਤੂੰ ਮੈਂ-ਮੈਂ
. . .  1 minute ago
ਲੁਧਿਆਣਾ : ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਲਈ 12 ਫ਼ੀਸਦੀ ਵੋਟਿੰਗ
. . .  about 2 hours ago
ਬਾਘਾ ਪੁਰਾਣਾ ਹਲਕੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ 10 ਵਜੇ ਤੱਕ 15 ਫ਼ੀਸਦੀ ਵੋਟਿੰਗ
. . .  about 2 hours ago
ਮੋਗਾ ਦੇ 15 ਜ਼ੋਨਾਂ 'ਚ ਸਵੇਰੇ 11 ਵਜੇ ਤੱਕ 10.11 ਫ਼ੀਸਦੀ ਵੋਟਿੰਗ ਹੋਈ
. . .  about 2 hours ago
ਬਲਾਕ ਭੂੰਗਾ 'ਚ ਹੁਣ ਤੱਕ 15 ਫ਼ੀਸਦੀ ਹੋਈ ਵੋਟਿੰਗ
. . .  about 2 hours ago
ਰਾਏਕੋਟ ਹਲਕੇ 'ਚ ਸਵੇਰੇ ਦਸ ਵਜੇ ਤੱਕ 9.2 ਫ਼ੀਸਦੀ ਮਤਦਾਨ
. . .  about 2 hours ago
ਫ਼ਰੀਦਕੋਟ ਬਲਾਕ 'ਚ ਹੁਣ ਤੱਕ 10 ਫ਼ੀਸਦੀ, ਜੈਤੋ 'ਚ 15 ਫ਼ੀਸਦੀ ਅਤੇ ਕੋਟਕਪੂਰਾ 'ਚ 12 ਫ਼ੀਸਦੀ ਹੋਈ ਵੋਟਿੰਗ
. . .  about 2 hours ago
ਮਾਨਸਾ ਜ਼ਿਲ੍ਹੇ 'ਚ 10 ਵਜੇ ਤਕ 14 ਫ਼ੀਸਦੀ ਮਤਦਾਨ
. . .  about 2 hours ago
ਲ਼ਹਿਰਾ ਬੇਗਾ ਬੂਥ 'ਤੇ ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਵੋਟ ਪਾਉਣ 'ਤੇ ਤਕਰਾਰ, ਪੁਲਿਸ ਨੇ ਸ਼ਾਂਤ ਕਰਾਇਆ ਮਾਮਲਾ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਸੰਗਰੂਰ

ਸਰਕਾਰੀ ਰਣਬੀਰ ਕਾਲਜ ਅੰਦਰ ਬਣ ਰਿਹਾ ਕੂੜੇ ਦਾ ਡੰਪ ਵਿਵਾਦਾਂ 'ਚ ਘਿਰਿਆ

ਸੰਗਰੂਰ, 18 ਜੂਨ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਸਰਕਾਰੀ ਰਣਬੀਰ ਕਾਲਜ ਦੇ ਚੌਗਿਰਦੇ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਾਲਜ ਵਿਦਿਆਰਥੀਆਂ ਅਤੇ ਸ਼ਹਿਰ ਦੇ ਹੋਰਨਾਂ ਖਿਡਾਰੀਆਂ ਲਈ ਬਣਾਈ ਜਾ ਰਹੀ ਆਧੁਨਿਕ ਰਿਹਰਸਲ ਕ੍ਰਿਕਟ ਪਿੱਚ ਦੇ ਨੇੜੇ ਕਾਲਜ ਮੈਦਾਨ ਅੰਦਰ ਹੀ ਬਣਾਏ ਜਾ ਰਹੇ ਕੂੜੇ ਦੇ ਡੰਪ ਦਾ ਵਿਵਾਦ ਦਿਨੋਂ ਦਿਨ ਭੱਖਦਾ ਹੀ ਜਾ ਰਿਹਾ ਹੈ | ਸ਼ਹਿਰ ਦੇ ਵਾਰਡ ਨੰਬਰ 10 ਵਿਚ ਪੈਂਦੇ ਰਣਬੀਰ ਕਾਲਜ ਦੇ ਖੇਡ ਮੈਦਾਨ ਅੰਦਰ ਬਣ ਰਹੇ ਕੂੜੇ ਦੇ ਡੰਪ ਦਾ ਕੰਮ ਪੁਲਿਸ ਫੋਰਸ ਦੀ ਤੈਨਾਤੀ ਕਰ ਕੇ ਕਰਵਾਇਆ ਜਾ ਰਿਹਾ ਹੈ ਜੋ ਸ਼ਹਿਰ ਅੰਦਰ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਵਾਰਡ ਦੇ ਕੌਾਸਲਰ ਸ੍ਰੀਮਤੀ ਨਿਰਮਲਾ ਦਾਨੀਆਂ ਨੇ ਕੂੜੇ ਦੇ ਡੰਪ ਸਬੰਧੀ ਦੱਸਿਆ ਕਿ ਸ਼ਹਿਰ ਦੀ ਪੋਰਸ਼ ਕਲੋਨੀ ਮਾਨ ਕਲੋਨੀ ਦੇ ਬਿਲਕੁਲ ਅੱਗੇ ਬਣ ਰਹੇ ਕੂੜੇ ਦੇ ਡੰਪ ਸਬੰਧੀ ਜਦ ਵਾਰਡ ਵਾਸੀਆਂ ਵਲੋਂ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਤਾਂ ਉਹ ਆਪਣੇ ਪੁੱਤਰ ਯੂਥ ਆਗੂ ਸੰਦੀਪ ਦਾਨੀਆ ਅਤੇ ਵਾਰਡ ਵਾਸੀਆਂ ਨਾਲ ਮੌਕੇ ਉੱਤੇ ਪਹੁੰਚੇ ਅਤੇ ਚੱਲ ਰਹੇ ਕੰਮ ਸਬੰਧੀ ਪੁੱਛ ਪੜਤਾਲ ਕੀਤੀ | ਉਨ੍ਹਾਂ ਦੱਸਿਆ ਕਿ ਲੋਕਾਂ ਦੇ ਵਿਰੋਧ ਦੇ ਚਲਦਿਆਂ ਇਕ ਵਾਰ ਪ੍ਰਸ਼ਾਸਨ ਵਲੋਂ ਕੰਮ ਬੰਦ ਕਰਵਾ ਦਿੱਤਾ ਗਿਆ ਪਰ ਮੁੜ ਕੰਮ ਚੱਲਣ ਉੱਤੇ ਜਦ ਲੋਕਾਂ ਵਲੋਂ ਮੁੜ ਵਿਰੋਧੀ ਕੀਤਾ ਗਿਆ ਤਾਂ ਮੌਕੇ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਸ੍ਰੀ ਕ੍ਰਿਸ਼ਨ ਮਿੱਤਲ ਵਲੋਂ ਲੋਕਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ: ਉਪਕਾਰ ਸਿੰਘ ਨਾਲ ਮੀਟਿੰਗ ਦਾ ਭਰੋਸਾ ਦਿਵਾ ਕੇ ਸ਼ਾਂਤ ਕੀਤਾ ਅਤੇ ਵਧੀਕ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਵਿਚ ਪਹੁੰਚੇ ਇਲਾਕਾ ਵਾਸੀ ਡਾ: ਕਿਰਨਦੀਪ ਕੌਰ, ਕਰਮਜੀਤ ਸਿੰਘ, ਅਸ਼ੋਕ ਗੋਇਲ, ਹੈਪੀ ਸਿੰਘ, ਸੰਦੀਪ ਦਾਨੀਆ, ਸਰਬਜੀਤ ਸਿੰਘ ਅਤੇ ਹੋਰਨਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਵਲੋਂ ਕੰਮ ਬੰਦ ਕਰਵਾਉਣ ਸਬੰਧੀ ਕੌਰਾ ਜਵਾਬ ਦੇ ਕੇ ਤੋਰ ਦਿੱਤਾ ਗਿਆ | ਗੁੱਸੇ ਨਾਲ ਭਰੇ ਪੀਤੇ ਲੋਕਾਂ ਵਲੋਂ ਜਦ ਡੰਪ ਸਬੰਧੀ ਕਾਲਜ ਦੇ ਪਿ੍ੰਸੀਪਲ ਅਤੇ ਹੋਰਨਾਂ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਡੰਪ ਲਈ ਜ਼ਿਲ੍ਹਾ ਪ੍ਰਸ਼ਾਸਨ ਜਾਂ ਨਗਰ ਕੌਾਸਲ ਸੰਗਰੂਰ ਵਲੋਂ ਕਾਲਜ ਪ੍ਰਸ਼ਾਸਨ ਪਾਸੋਂ ਕਿਸੇ ਪ੍ਰਕਾਰ ਦੀ ਵੀ ਪ੍ਰਵਾਨਗੀ ਨਹੀਂ ਲਈ ਗਈ | ਸਰਕਾਰੀ ਰਣਬੀਰ ਕਾਲਜ ਦੇ ਪਿ੍ੰਸੀਪਲ ਮੈਡਮ ਹਰਪਾਲ ਕੌਰ ਪਾਸੋਂ ਉਨ੍ਹਾਂ ਦਾ ਪੱਖ ਜਾਣਨ ਲਈ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਝ ਅਧਿਕਾਰੀ ਉਨ੍ਹਾਂ ਪਾਸ ਆਏ ਜ਼ਰੂਰ ਸਨ ਅਤੇ ਕਾਲਜ ਦੇ ਖੇਡ ਮੈਦਾਨ ਅੰਦਰ ਕੰਪੋਸਟ ਪਿੱਟ ਬਣਾਉਣ ਸਬੰਧੀ ਦੱਸ ਕੇ ਗਏ ਸਨ ਪਰ ਇਸ ਸਬੰਧੀ ਹੁਣ ਤੱਕ ਉਨ੍ਹਾਂ ਨੂੰ ਡੰਪ ਦੀ ਉਸਾਰੀ ਸਬੰਧੀ ਨਾ ਤਾਂ ਕਿਸੇ ਵੀ ਪ੍ਰਕਾਰ ਦਾ ਕੋਈ ਸਰਕਾਰੀ ਪੱਤਰ ਪ੍ਰਾਪਤ ਹੋਇਆ ਹੈ ਅਤੇ ਨਾ ਹੀ ਕਿਸੇ ਵਿਭਾਗ ਵਲੋਂ ਇਸ ਡੰਪ ਸਬੰਧੀ ਕਾਲਜ ਪਾਸੋਂ ਮਨਜ਼ੂਰੀ ਲਈ ਗਈ ਹੈ |
ਡੰਪ ਦੇ ਵਿਰੋਧ 'ਚ ਹਰ ਸੰਘਰਸ਼ ਲਈ ਹਾਂ ਤਿਆਰ-ਗਰਗ
ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਰਣਬੀਰ ਕਾਲਜ ਅੰਦਰ ਬਣ ਰਹੇ ਕੂੜੇ ਦੇ ਡੰਪ ਨੂੰ ਲੋਕ ਹਿਤ ਵਿਰੋਧੀ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਦੇ ਵੀ ਇਹ ਗੱਲ ਨਹੀਂ ਕਹੀ ਗਈ ਕਿ ਸਵੱਛ ਭਾਰਤ ਦੇ ਨਾਂ ਉੱਤੇ ਕਿਸੇ ਵਿੱਦਿਅਕ ਅਦਾਰੇ ਅੰਦਰ ਕੂੜੇ ਦਾ ਡੰਪ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਇਹ ਡੰਪ ਜਿੱਥੇ ਕਾਲਜ ਵਿਦਿਆਰਥੀਆਂ ਅਤੇ ਖਿਡਾਰੀਆਂ ਲਈ ਹਾਨੀਕਾਰਕ ਹੈ ਉੱਥੇ ਹੀ ਆਲ਼ੇ ਦੁਆਲੇ ਰਹਿੰਦੇ ਲੋਕਾਂ ਲਈ ਵੀ ਖ਼ਤਰਾ ਹੈ | ਬਾਬੂ ਗਰਗ ਨੇ ਕਿਹਾ ਕਿ ਪਹਿਲਾਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੂੜੇ ਦੇ ਡੰਪਾਂ ਲਈ ਸਹੀ ਥਾਵਾਂ ਦੀ ਚੋਣ ਨਹੀਂ ਕੀਤੀ ਗਈ ਅਤੇ ਹੁਣ ਪ੍ਰਸ਼ਾਸਨ ਧੱਕੇ ਨਾਲ ਰਿਹਾਇਸ਼ੀ ਖੇਤਰਾਂ ਅਤੇ ਵਿੱਦਿਅਕ ਅਦਾਰਿਆਂ ਅੰਦਰ ਕੂੜੇ ਦੇ ਡੰਪ ਬਣਵਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਇਸ ਡੰਪ ਨੂੰ ਇੱਥੋਂ ਤਬਦੀਲ ਨਾ ਕੀਤਾ ਗਿਆ ਤਾਂ ਉਹ ਲੋਕਹਿਤਾਂ ਲਈ ਕਿਸੇ ਵੀ ਪ੍ਰਕਾਰ ਦਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ |
ਕਾਰਜ ਸਾਧਕ ਅਫ਼ਸਰ ਨੇ ਆਪ ਮੁਹਾਰੇ ਹੀ ਸ਼ੁਰੂ ਕਰਵਾਇਆ ਡੰਪ ਦਾ ਕੰਮ
ਜਦ ਡੰਪ ਦੇ ਮਸਲੇ ਸਬੰਧੀ ਨਗਰ ਕੌਾਸਲਰ ਸੰਗਰੂਰ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਅਮਿ੍ਤ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵਲੋਂ ਨਾਂ ਤਾਂ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਨਾ ਹੀ ਰਣਬੀਰ ਕਾਲਜ ਦੇ ਪ੍ਰਬੰਧਕਾਂ ਪਾਸੋਂ ਕਿਸੇ ਪ੍ਰਕਾਰ ਦੀ ਕੋਈ ਮਨਜ਼ੂਰੀ ਲਈ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ ਲੋੜ ਜਾਪੀ ਤਾਂ ਉਸਾਰੀ ਉਪਰੰਤ ਵੀ ਕਾਲਜ ਪਾਸੋਂ ਮਨਜ਼ੂਰੀ ਲੈ ਲਈ ਜਾਵੇਗੀ | ਰਣਬੀਰ ਕਾਲਜ ਦੇ ਪੁਰਾਤਤਵ ਵਿਭਾਗ ਦੀਆਂ ਇਮਾਰਤਾਂ ਅਧੀਨ ਆਉਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਰਣਬੀਰ ਕਾਲਜ ਨਾਂ ਹੀ ਕੋਈ ਰਿਹਾਇਸ਼ੀ ਖੇਤਰ ਅਧੀਨ ਆਉਂਦਾ ਹੈ ਅਤੇ ਨਾ ਹੀ ਇਹ ਕੋਈ ਪੁਰਾਤਤਵ ਵਿਭਾਗ ਦੀ ਇਮਾਰਤ ਹੈ |
ਮਾਨ ਕਾਲੋਨੀ ਵਾਸੀ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਤਿਆਰ
ਰਣਬੀਰ ਕਾਲਜ ਦੇ ਨਾਲ ਲਗਦੀ ਕਲੋਨੀ ਮਾਨ ਕਲੋਨੀ ਦੇ ਵਸਨੀਕ ਬਜ਼ੁਰਗ ਸ: ਗੁਰਚਰਨ ਸਿੰਘ ਨੇ ਕਿਹਾ ਕਿ ਕਲੋਨੀ ਵਾਸੀਆਂ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਪਾਸ ਡੰਪ ਦਾ ਕੰਮ ਰੁਕਵਾਉਣ ਲਈ ਬੇਨਤੀ ਕੀਤੀ ਗਈ ਹੈ ਪਰ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਮਾਨ ਕਲੋਨੀ ਦੇ ਵਸਨੀਕਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪਵੇਗਾ |
ਲੋੜ ਪਈ ਤਾਂ ਸਾਬਕਾ ਵਿਦਿਆਰਥੀ ਕਰਨਗੇ ਸੰਘਰਸ਼
ਰਣਬੀਰ ਕਾਲਜ ਦੇ ਵਿਦਿਆਰਥੀ ਰਹੇ ਯੂਥ ਆਗੂ ਚਮਨਦੀਪ ਸਿੰਘ ਮਿਲਖੀ ਨੇ ਕਿਹਾ ਕਿ ਕਾਲਜ ਚੁਗਿਰਦੇ ਅੰਦਰ ਬਣਾਏ ਜਾ ਰਹੇ ਕੂੜੇ ਦੇ ਡੰਪ ਨੰੂ ਜੇਕਰ ਪ੍ਰਸ਼ਾਸਨ ਵਲੋਂ ਤੁਰੰਤ ਨਾ ਰੋਕਿਆ ਗਿਆ ਤਾਂ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਜਥੇਬੰਦੀ ਅਤੇ ਮੌਜੂਦਾ ਵਿਦਿਆਰਥੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ |
ਸ਼ਹਿਰ ਵਾਸੀਆਂ ਲਈ ਸੈਰਗਾਹ ਵੀ ਹੈ ਰਣਬੀਰ ਕਾਲਜ ਦਾ ਮੈਦਾਨ
ਸਰਕਾਰੀਰਣਬੀਰ ਕਾਲਜ ਵਿਚ ਜਿੱਥੇ ਜ਼ਿਲ੍ਹੇ ਭਰ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਵਿੱਦਿਆ ਹਾਸਲ ਕਰ ਰਹੇ ਹਨ ਅਤੇ ਇਸ ਦੇ ਸਪੋਰਟਸ ਕੰਪਲੈਕਸ ਅੰਦਰ ਸਵੇਰੇ ਸ਼ਾਮ ਵੱਡੀ ਗਿਣਤੀ ਵਿਚ ਖਿਡਾਰੀ ਆਪਣੀਆਂ-ਆਪਣੀਆਂ ਖੇਡਾਂ ਦੀ ਰਿਹਰਸਲ ਕਰਦੇ ਹਨ ਉੱਥੇ ਹੀ ਰੋਜ਼ਾਨਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਇਸ ਮੈਦਾਨ ਅੰਦਰ ਖੁੱਲ੍ਹੀ ਹਵਾ ਵਿਚ ਸੈਰ ਕਰਨ ਵੀ ਪਹੁੰਚਦੇ ਹਨ |

ਬੱਸ ਦੀ ਲਪੇਟ 'ਚ ਆ ਕੇ ਦੋਧੀ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 18 ਜੂਨ (ਧਾਲੀਵਾਲ, ਭੁੱਲਰ)-ਬੀਤੀ ਰਾਤ ਇਕ ਬੱਸ ਦੀ ਲਪੇਟ 'ਚ ਆਉਣ ਕਾਰਨ ਇਕ ਸਕੂਟਰੀ ਸਵਾਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਮਿ੍ਤਕ ਦੇ ਪੋਸਟਮਾਰਟਮ ਸਮੇਂ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ...

ਪੂਰੀ ਖ਼ਬਰ »

ਘਟੀਆ ਅਤੇ ਨਕਲੀ ਸਾਮਾਨ ਵੇਚਣ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ-ਰਵਿੰਦਰ ਗਰਗ

ਭਵਾਨੀਗੜ੍ਹ, 18 ਜੂਨ (ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਸਰਕਾਰ ਵਲੋਂ ਚਲਾਈ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਬਰਫ਼ ਦੇ ਸੈਂਪਲ ਭਰ ਕੇ, ਸਬਜ਼ੀ ਮੰਡੀ ਭਵਾਨੀਗੜ੍ਹ ਵਿਚ ਮਸਾਲੇ ਨਾਲ ਬਣਾਏ ਕਰੀਬ 5 ਕੁਇੰਟਲ ਅੰਬ ਸੁਟਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ...

ਪੂਰੀ ਖ਼ਬਰ »

ਸਰਕਾਰ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 18 ਜੂਨ (ਰਣਧੀਰ ਸਿੰਘ ਫੱਗੂਵਾਲਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਦਰਬਾਰਾ ਸਿੰਘ ...

ਪੂਰੀ ਖ਼ਬਰ »

ਸਰਕਾਰੀ ਬੱਸ ਅਤੇ ਟਰੈਕਟਰ ਦੀ ਟੱਕਰ 'ਚ 3 ਮਜ਼ਦੂਰ ਜ਼ਖ਼ਮੀ

ਨਦਾਮਪੁਰ/ਚੰਨੋ, 18 ਜੂਨ (ਹਰਜੀਤ ਸਿੰਘ ਨਿਰਮਾਣ)- ਸਥਾਨਕ ਨੈਸ਼ਨਲ ਹਾਈਵੇ ਉੱਪਰ ਅੱਜ ਇਕ ਬੱਸ ਅਤੇ ਟਰੈਕਟਰ ਦੀ ਟੱਕਰ ਹੋ ਗਈ, ਜਿਸ ਵਿਚ ਜਾਣਕਾਰੀ ਦਿੰਦੇ ਹੋਏ ਜਗਤਾਰ ਸਿੰਘ ਕਾਲਾਝਾੜ ਅਤੇ ਪਰਵਿੰਦਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਅਸੀਂ ਆਪਣੇ ਖੇਤਾਂ ਵਿਚੋਂ ...

ਪੂਰੀ ਖ਼ਬਰ »

ਘਰ 'ਚੋਂ 2 ਲੱਖ ਚੋਰੀ

ਭਵਾਨੀਗੜ੍ਹ, 18 ਜੂਨ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਦਸਮੇਸ਼ ਨਗਰ ਵਿਚ ਚੋਰਾਂ ਵਲੋਂ ਇਕ ਘਰ ਵਿਚੋਂ 2 ਲੱਖ ਰੁਪਏ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦਸਮੇਸ਼ ਨਗਰ ਦੇ ਵਾਸੀ ਵਿਕਾਸ ਗਰਗ ਪੁੱਤਰ ਪਰਲਾਦ ਚੰਦ ਨੇ ...

ਪੂਰੀ ਖ਼ਬਰ »

ਸੀਵਰੇਜ ਦਾ ਗੰਦਾ ਪਾਣੀ ਖੇਤਾਂ 'ਚ ਭਰ ਜਾਣ ਕਾਰਨ ਕਿਸਾਨ ਦੁਖੀ

ਦਿੜ੍ਹਬਾ ਮੰਡੀ, 18 ਜੂਨ (ਪਰਵਿੰਦਰ ਸੋਨੂੰ) - ਸਥਾਨਕ ਸ਼ਹਿਰ ਅੰਦਰ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਗਰ ਪੰਚਾਇਤ ਦਿੜ੍ਹਬਾ ਅਤੇ ਸੀਵਰੇਜ ਬੋਰਡ ਵੱਲੋ ਪਾਇਆ ਗਿਆ ਸੀਵਰੇਜ ਜਿੱਥੇ ਸ਼ਹਿਰ ਨਿਵਾਸੀਆਂ ਲਈ ਲੰਮੇ ਸਮੇਂ ਤੋ ਚੱਲਦੀ ਆ ਰਹੀ ਗੰਦੇ ਪਾਣੀ ਦੀ ...

ਪੂਰੀ ਖ਼ਬਰ »

ਐਕਸੀਅਨ ਦਫ਼ਤਰ ਦਾ ਘਿਰਾਓ ਕਰ ਕੇ ਕਿਸਾਨਾਂ ਕੀਤੀ ਨਾਅਰੇਬਾਜ਼ੀ

ਸੰਗਰੂਰ, 18 ਜੂਨ (ਧੀਰਜ਼ ਪਸ਼ੌਰੀਆ) - ਝੋਨੇ ਦੀ ਲਵਾਈ ਲਈ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੰੂ ਲੈ ਕੇ ਪਿਛਲੇ ਅੱਠ ਦਿਨਾ ਤੋਂ ਐਕਸੀਅਨ ਪਾਵਰਕਾਮ ਦਫ਼ਤਰ ਅੱਗੇ ਧਰਨਾ ਦੇ ਰਹੇ ਕਿਸਾਨਾਂ ਨੇ ਸਰਕਾਰ ਵਲੋਂ ਕੋਈ ਵੀ ਹਾਂ ਪੱਖੀ ਹੁੰਗਾਰਾ ਨਾ ਮਿਲਣ ਕਾਰਨ ਅੱਜ ...

ਪੂਰੀ ਖ਼ਬਰ »

ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਨਾ ਪੁੱਜਣ 'ਤੇ ਨਾਅਰੇਬਾਜ਼ੀ

ਸੁਨਾਮ ਊਧਮ ਸਿੰਘ ਵਾਲਾ, 18 ਜੂਨ (ਭੁੱਲਰ, ਧਾਲੀਵਾਲ) - ਇੱਥੋਂ ਨੇੜਲੇ ਪਿੰਡ ਛਾਜਲਾ ਵਿਖੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਮੌਕੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਨਾ ਪੁੱਜਣ ਦੇ ਿਖ਼ਲਾਫ਼ ਸਖ਼ਤ ਨਾਅਰੇਬਾਜ਼ੀ ਕੀਤੀ | ...

ਪੂਰੀ ਖ਼ਬਰ »

ਮੰਗ-ਪੱਤਰ ਦਿੱਤਾ

ਸੰਗਰੂਰ, 18 ਜੂਨ (ਚੌਧਰੀ ਨੰਦ ਲਾਲ ਗਾਂਧੀ)-ਲੋਕ ਇਨਸਾਫ਼ ਪਾਰਟੀ ਦਾ ਇਕ ਵਫ਼ਦ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਹਲਕਾ ਇੰਚਾਰਜ ਅਮਰਗੜ੍ਹ, ਬਿੱਕਰ ਸਿੰਘ ਚੌਹਾਨ, ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਨੰੂ ਮਿਲਿਆ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਸ. ਸਿਮਰਜੀਤ ...

ਪੂਰੀ ਖ਼ਬਰ »

ਜ਼ਿਲ੍ਹੇ ਭਰ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਈਦ

ਲੌਾਗੋਵਾਲ, 18 ਜੂਨ (ਜੱਸੀ, ਵਿਨੋਦ) - ਰਮਜ਼ਾਨ-ਉਲ-ਮੁਬਾਰਕ ਦੇ ਮੁਕੱਦਸ ਮਹੀਨੇ ਦੇ ਖਤਮ ਹੋਣ 'ਤੇ ਪੂਰੀ ਦੁਨੀਆਂ ਵਿੱਚ ਇਸਲਾਮਿਕ ਅਕੀਦੇ ਮੁਤਾਬਿਕ ਮਨਾਏ ਜਾਂਦੇ ਈਦ-ਉਲ-ਫ਼ਿਤਰ ਦੇ ਤਿਉਹਾਰ ਮੌਕੇ ਅੱਜ ਪੁਰਾਣੀ ਜਾਮਾ ਮਸਜਿਦ ਸੁਨਾਮੀ ਪੱਤੀ, ਲੌਾਗੋਵਾਲ ਵਿਖੇ ਪ੍ਰਧਾਨ ...

ਪੂਰੀ ਖ਼ਬਰ »

ਰਸਦ ਦੇ ਟਰੱਕਾਂ ਨੂੰ ਗਗਨਦੀਪ ਕੌਰ ਢੀਂਡਸਾ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਸੁਨਾਮ ਊਧਮ ਸਿੰਘ ਵਾਲਾ, 18 ਜੂਨ (ਭੁੱਲਰ, ਧਾਲੀਵਾਲ, ਸੱਗੂ)-ਸ੍ਰੀ ਬਾਬਾ ਅਮਰਨਾਥ ਲੰਗਰ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਕਮੇਟੀ ਪ੍ਰਧਾਨ ਸੁਨੀਲ ਕਾਂਤ ਦੀ ਅਗਵਾਈ ਵਿਚ ਅਮਰਨਾਥ ਯਾਤਰੀਆਂ ਲਈ ਕਸ਼ਮੀਰ 'ਚ (ਸੇਸ਼ਨਾਗ) ਵਿਖੇ ਲਗਾਏ ਜਾ ਰਹੇ ਵਿਸ਼ਾਲ ਭੰਡਾਰੇ ਲਈ ਰਸਦ ...

ਪੂਰੀ ਖ਼ਬਰ »

ਭੱਟੀਆਂ ਕਲਾਂ ਵਿਖੇ ਸਜਾਏ ਸਾਲਾਨਾ ਧਾਰਮਿਕ ਦੀਵਾਨ

ਅਮਰਗੜ੍ਹ, 18 ਜੂਨ (ਸੁਖਜਿੰਦਰ ਸਿੰਘ ਝੱਲ)-ਸੰਤ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੀ ਯਾਦ ਨੰੂ ਸਮਰਪਿਤ ਤੀਸਰੇ ਸਾਲਾਨਾ ਧਾਰਮਿਕ ਦੀਵਾਨ ਪਿੰਡ ਭੱਟੀਆਂ ਕਲਾਂ ਵਿਖੇ ਲਗਾਏ ਗਏ, ਜਿਸ ਦੌਰਾਨ ਭਾਈ ਅਮਰੀਕ ਸਿੰਘ, ਪਾਈ ਜਸਕਰਨ ਸਿੰਘ ਅਤੇ ਸਮਾਪਤੀ ਵਾਲੇ ਦਿਨ ਮੁੱਖੀ ...

ਪੂਰੀ ਖ਼ਬਰ »

ਸਰੀਰਕ ਸਾਂਭ ਸੰਭਾਲ ਸਬੰਧੀ ਸਮਾਗਮ

ਸੁਨਾਮ ਊਧਮ ਸਿੰਘ ਵਾਲਾ, 18 ਜੂਨ (ਧਾਲੀਵਾਲ, ਭੁੱਲਰ) - ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ 'ਆਪਰੇਸ਼ਨ ਪੰਖ' ਤਹਿਤ ਨੇੜਲੇ ਪਿੰਡ ਬਿਗੜਵਾਲ ਵਿਖੇ ਬਾਲ ਪ੍ਰੋਜੈਕਟ ਅਫਸਰ-2 ਵੱਲੋਂ ਸੀ.ਡੀ.ਪੀ.ਓ.ਹਰਬੰਸ ਸਿੰਘ ਦੀ ਅਗਵਾਈ ਵਿਚ ਕਿਸ਼ੋਰੀਆਂ ਦੀ ਸਰੀਰਕ ਸੰਭਾਲ, ...

ਪੂਰੀ ਖ਼ਬਰ »

ਦਸਤਾਰ ਸਿਖਲਾਈ ਕੈਂਪ ਲਗਾਇਆ

ਸੁਨਾਮ ਊਧਮ ਸਿੰਘ ਵਾਲਾ, 18 ਜੂਨ (ਭੁੱਲਰ, ਧਾਲੀਵਾਲ)-ਗੁਰਦੁਆਰਾ ਪ੍ਰਬੰਧਕ ਕਮੇਟੀ ਲਖਮੀਰਵਾਲਾ ਵਲੋਂ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦਸਤਾਰ ਕੋਚ ਬਲਵੰਤ ਸਿੰਘ ਸੰਗਰੂਰ ਦੀ ਅਗਵਾਈ ਵਿਚ ਇੱਕ ਪੰਜ ਰੋਜ਼ਾ ...

ਪੂਰੀ ਖ਼ਬਰ »

ਦਰਸ਼ਨ ਕੁਮਾਰ ਖੁਰਮੀ ਸਰਬਸੰਮਤੀ ਨਾਲ ਪ੍ਰਧਾਨ ਬਣੇ

ਧੂਰੀ, 18 ਜੂਨ (ਨਰਿੰਦਰ ਸੇਠ) - ਸਵਰਨਕਾਰ ਐਸੋਸੀਏਸ਼ਨ ਧੂਰੀ ਦੀ ਇੱਕ ਮੀਟਿੰਗ ਸ੍ਰੀ ਦੇਵ ਰਾਜ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਵਰਨਕਾਰ ਐਸੋਸੀਏਸ਼ਨ ਵੱਲੋਂ ਸ੍ਰੀ ਦਰਸ਼ਨ ਕੁਮਾਰ ਖੁਰਮੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ...

ਪੂਰੀ ਖ਼ਬਰ »

ਕਿਸਾਨਾਂ ਲਈ ਨਹਿਰੀ ਪਾਣੀ ਮੰਗਿਆ

ਮਲੇਰਕੋਟਲਾ, 18 ਜੂਨ (ਕੁਠਾਲਾ) - ਪੰਜਾਬ ਨੰਬਰਦਾਰਾ ਯੂਨੀਅਨ 643 ਦੀ ਪ੍ਰਧਾਨ ਗੁਰਮੇਲ ਸਿੰਘ ਹਥਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਮਲੇਰਕੋਟਲਾ ਵਿਖੇ ਹੋਈ ਮਾਸਿਕ ਮੀਟਿੰਗ ਵਿਚ ਨੰਬਰਦਾਰਾਂ ਨੇ ਸਰਕਾਰ ਕੋਲੋਂ ਮਲੇਰਕੋਟਲਾ ਇਲਾਕੇ ਦੇ ਖੇਤਾਂ ਲਈ ਨਹਿਰੀ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਸ਼ੁਰੂ ਕੀਤੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਪੂਰੇ ਕੀਤੇ ਜਾਣ-ਝੂੰਦਾਂ

ਅਹਿਮਦਗੜ੍ਹ, 18 ਜੂਨ (ਸੋਢੀ) - ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਵਲਾੋ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਹਲਕਾ ਅਮਰਗੜ੍ਹ ਵਿਚ ਵੱਡੀ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਜਿਨ੍ਹਾਂ ਵਿਚ ਅਹਿਮਦਗੜ੍ਹ ਸ਼ਹਿਰ ...

ਪੂਰੀ ਖ਼ਬਰ »

ਸਰਕਲ ਪ੍ਰਧਾਨਾਂ ਦੇ ਸਨਮਾਨ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਰੋਗਲਾ

ਦਿੜ੍ਹਬਾ ਮੰਡੀ, 18 ਜੂਨ (ਹਰਬੰਸ ਸਿੰਘ ਛਾਜਲੀ)-ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਸਰਕਲ ਪ੍ਰਧਾਨਾਂ ਦੇ 18 ਜੂਨ ਦੇ ਸਨਮਾਨ ਸਮਾਗਮ ਦੀਆ ਤਿਆਰੀਆਂ ਮੁਕੰਮਲ ਕਰ ਲਈ ਹਨ | ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਸਾਬਕਾ ...

ਪੂਰੀ ਖ਼ਬਰ »

ਬੱਗਾ ਬਣੇ ਪ੍ਰਧਾਨ

ਸੰਗਰੂਰ, 18 ਜੂਨ (ਚੌਧਰੀ ਨੰਦ ਲਾਲ ਗਾਂਧੀ)-ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਅਮਰਗੜ੍ਹ ਸ. ਜਸਵੰਤ ਸਿੰਘ ਗੱਜਣਮਾਜਰਾ ਨੇ ਰਜਿੰਦਰ ਬੱਗਾ ਨੰੂ ਵਪਾਰ ਵਿੰਗ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਸ੍ਰੀ ਬੱਗਾ ਨੇ ਕਿਹਾ ਕਿ ਉਹ ਵਪਾਰੀਆਂ ਦੀਆਂ ...

ਪੂਰੀ ਖ਼ਬਰ »

ਢੀਂਡਸਾ ਨੇ ਅਮਰਨਾਥ ਯਾਤਰੀਆਂ ਲਈ ਲਹਿਰਾਗਾਗਾ ਤੋਂ ਰਾਸ਼ਨ ਦੇ ਭਰੇ ਟਰੱਕ ਕੀਤੇ ਰਵਾਨਾ

ਲਹਿਰਾਗਾਗਾ, 18 ਜੂਨ (ਅਸ਼ੋਕ ਗਰਗ) - ਸ੍ਰੀ ਸ਼ਿਵ ਭੋਲੇ ਲੰਗਰ ਕਮੇਟੀ ਲਹਿਰਾਗਾਗਾ ਵੱਲੋਂ ਸ਼੍ਰੀ ਅਮਰਨਾਥ ਦੀ ਪਵਿੱਤਰ ਯਾਤਰਾ ਤੇ ਚੰਦਨਵਾੜੀ (ਕਸ਼ਮੀਰ) ਵਿਖੇ 26ਵਾਂ ਵਿਸ਼ਾਲ ਭੰਡਾਰਾ 28 ਜੂਨ ਤੋਂ 26 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿਚ ਸ਼੍ਰੀ ਅਮਰਨਾਥ ਦੇ ਯਾਤਰੀਆਂ ...

ਪੂਰੀ ਖ਼ਬਰ »

ਅਲਫਾ ਸੈਂਟਰ 'ਚ ਮਾਸਟਰ ਕਾਡਰ ਦੀ ਤਿਆਰੀ ਲਈ ਕਲਾਸਾਂ 21 ਤੋਂ ਸ਼ੁਰੂ

ਸੁਨਾਮ ਊਧਮ ਸਿੰਘ ਵਾਲਾ, 18 ਜੂਨ (ਭੁੱਲਰ, ਧਾਲੀਵਾਲ)-ਅਲਫਾ ਸਟੱਡੀ ਸੈਂਟਰ ਸੁਨਾਮ ਵਿਚ ਇਸ ਵਾਰ ਟੀ.ਈ.ਟੀ. ਪੰਜਾਬ ਵਿਚ 98 ਪ੍ਰਤੀਸ਼ਤ ਨਤੀਜਾ ਰਿਹਾ ਅਤੇ ਮਾਸਟਰ ਕਾਡਰ ਵਿਚ 2016 ਅਤੇ 2017 ਵਿਚ 100 ਪ੍ਰਤੀਸ਼ਤ ਨਤੀਜਾ ਰਿਹਾ, ਜਿਸ ਦੇ ਚੱਲਦਿਆਂ ਪੰਜਾਬ ਤੋਂ ਵਿਦਿਆਰਥੀਆਂ ਦੀ ਮੰਗ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਰੁੜਕੀ ਕਲਾਂ, 18 ਜੂਨ (ਜਤਿੰਦਰ ਮੰਨਵੀ)-ਪੰਜਾਬੀ 'ਵਰਸਿਟੀ ਪਟਿਆਲਾ ਵਲੋਂ ਬੀ.ਬੀ.ਏ. ਭਾਗ ਦੂਜਾ ਸਮੈਸਟਰ ਤੀਜਾ ਦੇ ਐਲਾਨੇ ਨਤੀਜੇ 'ਚ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰਦਿਆਂ ਸੰਸਥਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਕਾਲਜ ...

ਪੂਰੀ ਖ਼ਬਰ »

ਸੰਸਥਾ ਦੇ ਨਵੇਂ ਚੁਣੇ ਪ੍ਰਧਾਨ ਦਾ ਕੀਤਾ ਸਨਮਾਨ

ਸੰਗਰੂਰ, 18 ਜੂਨ (ਬਿੱਟਾ, ਦਮਨ)-ਤਹਿਸੀਲ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਹੋਇਆ | ਇਸ ਸਮਾਰੋਹ ਵਿਚ ਸੀਨੀਅਰ ਸਿਟੀਜ਼ਨ ਭਲਾਈ ...

ਪੂਰੀ ਖ਼ਬਰ »

ਦਲਿਤ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ

ਲੌਾਗੋਵਾਲ, 18 ਜੂਨ (ਵਿਨੋਦ)- ਨੇੜਲੇ ਪਿੰਡਾਂ ਦਿਆਲਗੜ੍ਹ ਅਤੇ ਮੰਡੇਰ ਖ਼ੁਰਦ ਵਿਖੇ ਦਲਿਤ ਕੋਟੇ ਲਈ ਰਾਖਵੀਂ ਜ਼ਮੀਨ ਦੀ ਬੋਲੀ ਇੱਕ ਵਾਰ ਫੇਰ ਰੱਦ ਹੋ ਗਈ ਹੈ | ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਧਰਮਪਾਲ ਸਿੰਘ ਨੇ ਦੱਸਿਆ ਕਿ ਪਿੰਡ ਮੰਡੇਰ ਖ਼ੁਰਦ ਵਿਖੇ ...

ਪੂਰੀ ਖ਼ਬਰ »

ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ. ਦੇ ਘੇਰੇ 'ਚ ਲਿਆਂਦਾ ਜਾਵੇ

ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ)-ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ ਦੇ ਘੇਰੇ ਵਿਚ ਲਿਆਉਣ ਦੀ ਮੰਗ ਕਰਦਿਆਂ ਸ਼ਹੀਦ ਊਧਮ ਸਿੰਘ ਖੇਤਰੀ ਕਲੱਬ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਤੂਰ ਬਡਰੁੱਖਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਅਤੇ ...

ਪੂਰੀ ਖ਼ਬਰ »

ਪਿੰਡ ਮਲਕਪੁਰ ਜੰਡਾਲੀ ਨੂੰ ਨਗਰ ਕੌਾਸਲ 'ਚ ਸ਼ਾਮਿਲ ਕਰਨ ਦਾ ਮਤਾ ਹੋਇਆ ਪਾਸ

ਅਹਿਮਦਗੜ੍ਹ, 18 ਜੂਨ (ਸੋਢੀ)-ਸਥਾਨਕ ਲਾਗਲੇ ਪਿੰਡ ਮਲਕਪੁਰ ਜੰਡਾਲੀ ਖ਼ੁਰਦ ਨੰੂ ਅਹਿਮਦਗੜ੍ਹ ਦੀ ਹਦੂਦ ਅੰਦਰ ਸ਼ਾਮਿਲ ਕਰਨ ਦਾ ਮਤਾ ਅੱਜ ਨਗਰ ਕੌਾਸਲ ਅਹਿਮਦਗੜ੍ਹ ਵਿਖੇ ਪ੍ਰਧਾਨ ਸੁਰਾਜ ਮੁਹੰਮਦ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਪਾਸ ਹੋ ਗਿਆ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਪੰਜਾਬ 'ਚ ਕਾਂਗਰਸ ਸਰਕਾਰ ਹੁੰਦੇ ਹੋਏ ਯੂਥ ਕਾਂਗਰਸ ਦੇ ਪ੍ਰਧਾਨ 'ਤੇ ਪੁਲਿਸ ਵਲੋਂ ਤਸ਼ਦਦ ਕਰਨਾ ਸ਼ਰਮਨਾਕ-ਹੇਮੰਤ ਓਗਲੇ

ਧੂਰੀ, 18 ਜੂਨ (ਨਰਿੰਦਰ ਸੇਠ)-ਪੰਜਾਬ 'ਚ ਪੁਲਿਸ ਪ੍ਰਸ਼ਾਸਨ ਲੋਕਾਂ 'ਤੇ ਜ਼ਿਆਦਾ ਹਾਵੀ ਹੋ ਰਿਹਾ ਹੈ ਜੇਕਰ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਵੀ ਯੂਥ ਕਾਂਗਰਸ ਦੇ ਪ੍ਰਧਾਨ ਦੀ ਪੁਲਿਸ ਵਲੋਂ ਇਹ ਹਾਲਤ ਕੀਤੀ ਗਈ ਹੈ ਤਾਂ ਆਮ ਆਦਮੀ ਦਾ ਕੀ ਹਾਲ ਹੁੰਦਾ ਹੋਵੇਗਾ | ...

ਪੂਰੀ ਖ਼ਬਰ »

ਅਨੇਕਾਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ ਕਾਮਰੇਡ ਬੰਤ ਰਾਮ ਦੇ ਪਿੰਡ ਅਲੀਸ਼ੇਰ ਦੇ ਲੋਕ

ਚੋਟੀਆਂ, 18 ਜੂਨ (ਪ੍ਰਵੀਨ ਖੋਖਰ) - ਇਤਿਹਾਸਕ ਪਿੰਡ ਅਲੀਸ਼ੇਰ ਲਹਿਰਾਗਾਗਾ - ਜਾਖ਼ਲ ਸਟੇਟ ਹਾਈ-ਵੇ ਤੋਂ ਤਕਰੀਬਨ ਡੇਢ ਕੁ ਕਿੱਲੋਮੀਟਰ ਦੂਰ ਹਟਵਾ ਜਿਹਾ ਸਥਿਤ ਹੈ ਕਹਿੰਦੇ ਹਨ ਕਿ ਪਿੰਡ ਅਲੀਸ਼ੇਰ ਦਾ ਨਾਮ ਅਲੀ ਨਾਂ ਦੇ ਪੀਰ ਦੇ ਨਾਮ 'ਤੇ ਪਿਆ ਸੀ ਜਿਸ ਦੀ ਕਬਰ ਪਿੰਡ ਵਿਚ ...

ਪੂਰੀ ਖ਼ਬਰ »

ਲੋਕ ਭਲਾਈ ਸਕੀਮਾਂ ਯੋਗ ਲੋਕਾਂ ਤੱਕ ਪੁੱਜਦੀਆਂ ਯਕੀਨੀ ਬਣਾਉਣਗੇ 'ਖ਼ੁਸ਼ਹਾਲੀ ਦੇ ਰਾਖੇ' ਲੈਫ਼ਟੀਨੈਂਟ ਜਨਰਲ ਸ਼ੇਰਗਿੱਲ

ਮਲੇਰਕੋਟਲਾ, 18 ਜੂਨ (ਹਨੀਫ਼ ਥਿੰਦ, ਕੁਠਾਲਾ, ਪਾਰਸ ਜੈਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਫ਼ੌਜੀਆਂ ਦੀ ਇਮਾਨਦਾਰੀ ਅਤੇ ਫ਼ਰਜ਼ਾਂ ਦੀ ਤਨਦੇਹੀ ਨਾਲ ਪਾਲਨਾ ਦੀ ਭਾਵਨਾ ਨੂੰ ਦੇਖਦਿਆਂ ਉਨ੍ਹਾਂ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਾਪੀ ਹੈ ਅਤੇ ਉਹ ਹੁਣ ...

ਪੂਰੀ ਖ਼ਬਰ »

ਖਹਿਰਾ ਦੀਆਂ ਗਤੀਵਿਧੀਆਂ ਖਾੜਕੂਵਾਦ ਨੂੰ ਸ਼ਹਿ ਦੇਣ ਵਾਲੀਆਂ-ਧਰਮਸੋਤ

ਅਹਿਮਦਗੜ੍ਹ, 18 ਜੂਨ (ਪੁਰੀ) - ਪੰਜਾਬ ਸਰਕਾਰ ਦੇ ਮਹਿਕਮਾ ਜੰਗਲਾਤ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਖਹਿਰਾ ਦੀਆਂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਿਖ਼ਲਾਫ਼ ਕਾਂਗਰਸੀਆਂ ਦਿੱਤਾ ਧਰਨਾ

ਨਦਾਮਪੁਰ/ਚੰਨੋਂ, 18 ਜੂਨ (ਹਰਜੀਤ ਸਿੰਘ ਨਿਰਮਾਣ)-ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਲਕਾ ਸੰਗਰੂਰ ਦੇ ਵਾਸੀਆਂ ਨੂੰ ਜਾਗਰੂਕ ਕਰਨ ਲਈ ਜਨ ਜਾਗਰੂਕਤਾ ਮੁਹਿੰਮ ਦੌਰਾਨ ਪਿੰਡ ਭੜੋ ਦੇ ਇਕੱਤਰ ਹੋਏ ਲੋਕਾਂ ਨੇ ਕੇਂਦਰ ਸਰਕਾਰ ਿਖ਼ਲਾਫ਼ ਧਰਨਾ ਲਗਾ ਕੇ ...

ਪੂਰੀ ਖ਼ਬਰ »

ਕਾਂਗਰਸ ਦੇ ਰਾਜ 'ਚ ਪੁਲਿਸ ਵਲੋਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਕੁੱਟਮਾਰ ਕਰਨਾ ਮੰਦਭਾਗਾ-ਧਨਵੰਤ ਸਿੰਘ

ਧੂਰੀ, 18 ਜੂਨ (ਨਰਿੰਦਰ ਸੇਠ) - ਨੇੜਲੇ ਪਿੰਡ ਲੱਡਾ 'ਚ ਘਰ ਅੱਗੇ ਬਣੀ ਦੇਹਲੀ ਢਾਹੁੰਣ ਦੇ ਮਸਲੇ ਵਿਚ ਯੂਥ ਕਾਂਗਰਸ ਹਲਕਾ ਧੂਰੀ ਦੇ ਪ੍ਰਧਾਨ ਮਿੱਠੂ ਲੱਡਾ ਵੱਲੋਂ ਸਦਰ ਥਾਣੇ ਅੱਗੇ ਦਿੱਤੇ ਗਏ ਧਰਨੇ ਤੋਂ ਬਾਅਦ ਧੂਰੀ ਪੁਲਿਸ ਵੱਲੋਂ ਉਸ ਦੀ ਕੀਤੀ ਗਈ ਬੇਤਹਾਸ਼ਾ ਕੁੱਟਮਾਰ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਸੰਦੌੜ, 18 ਜੂਨ (ਜਗਪਾਲ ਸਿੰਘ ਸੰਧੂ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਪਿੰਡ ਕੁਠਾਲਾ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX