ਤਾਜਾ ਖ਼ਬਰਾਂ


ਸੰਗੂਧੌਣ ਵਿਖੇ ਪ੍ਰਜੈਡਿੰਗ ਅਫ਼ਸਰ ਤੇ ਵੋਟਿੰਗ ਅਫ਼ਸਰਾਂ ਦੀ ਕੁੱਟਮਾਰ, ਪਾੜੇ ਗਏ ਬੈਲੇਟ ਪੇਪਰ
. . .  3 minutes ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸੰਗੂਧੌਣ ਵਿਖੇ ਸਰਕਾਰੀ ਹਾਈ ਸਕੂਲ ਦੇ ਪਿਗ ਬੂਥ ਨੰ: 74-75-76 ਵਿਖੇ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਕਾਂਗਰਸੀ ਉਮੀਦਵਾਰ ਨਰਿੰਦਰ ਸਿੰਘ ਕਾਉਣੀ ਦੀ.....
ਮਾਨਸਾ ਜ਼ਿਲ੍ਹੇ 'ਚ 54 ਫ਼ੀਸਦੀ ਹੋਇਆ ਮਤਦਾਨ
. . .  11 minutes ago
ਪਿੰਡ ਸਰਾਂ 'ਚ 4 ਘੰਟੇ ਤੱਕ ਹੁੰਦੀ ਰਹੀ ਗ਼ਲਤ ਪੋਲਿੰਗ
. . .  13 minutes ago
ਮੱਤੇਵਾਲ, 19 ਸਤੰਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਹਲਕਾ ਮਜੀਠਾ ਦੇ ਪਿੰਡ ਸਰਾਂ ਅਤੇ ਬੁਲਾਰਾ ਵਿਚ ਪ੍ਰੋਜਾਈਡਿੰਗ ਅਫ਼ਸਰ ਤੇ ਪੋਲਿੰਗ ਸਟਾਫ਼ ਦੀ ਨਾਕਾਮੀ ਉਸ ਵੇਲੇ ਸਾਹਮਣੇ ਆਈ ਜਦੋਂ ਸਬੰਧਿਤ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਹਿਤਾ ਦੇ ਉਮੀਦਵਾਰਾਂ ਦੇ ਬੈਲਟ ਪੇਪਰ ਦੀ ਥਾਂ....
ਹਲਕਾ ਨਾਭਾ ਦੇ ਪਿੰਡ ਛੱਜੂ ਭੱਟ ਵਿਖੇ ਵੋਟਿੰਗ ਬੰਦ
. . .  15 minutes ago
ਨਾਭਾ, 19 ਸਤੰਬਰ (ਅਮਨਦੀਪ ਸਿੰਘ ਲਵਲੀ )- ਹਲਕਾ ਨਾਭਾ ਦੇ ਪਿੰਡ ਛੱਜੂ ਭੱਟ ਵਿਖੇ ਵੋਟਿੰਗ ਦਾ ਕੰਮ ਬੰਦ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅਕਾਲੀ ਉਮੀਦਵਾਰ ਗੁਰਤੇਜ ਦੇ ਸਾਲੇ ਨੂੰ ਪੁਲਿਸ ਵਲੋਂ ਬਿਨਾਂ ਕਿਸੇ ਕਾਰਨ ਫੜ ਕੇ ਥਾਣੇ 'ਚ ਲਿਜਾਣ ਤੋਂ...
ਬਲਾਕ ਭੂੰਗਾ ਵਿਖੇ ਪੋਲ ਹੋਈਆਂ 43 ਫ਼ੀਸਦੀ ਵੋਟਾਂ
. . .  20 minutes ago
ਹਰਿਆਣਾ, 19 ਸਤੰਬਰ (ਹਰਮੇਲ ਸਿੰਘ ਖੱਖ)- ਬਲਾਕ ਭੂੰਗਾ (ਹੁਸ਼ਿਆਰਪੁਰ) ਅਧੀਨ ਆਉਂਦੀਆਂ 23 ਪੰਚਾਇਤ ਸੰਮਤੀ ਤੇ 2 ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ 2. 30 ਵਜੇ ਤੱਕ 43 ਫ਼ੀਸਦੀ ਵੋਟਾਂ ਪੋਲ....
ਪਿੰਡ ਦਾਦੂਵਾਲ 'ਚ ਮਰਦਾਂ ਮੁਕਾਬਲੇ ਔਰਤਾਂ ਨੇ ਵੱਧ ਪਾਈਆਂ ਵੋਟਾਂ
. . .  23 minutes ago
ਜੰਡਿਆਲਾ ਮੰਜਕੀ, 19 ਸਤੰਬਰ (ਸੁਰਜੀਤ ਸਿੰਘ ਜੰਡਿਆਲਾ) - ਇਲਾਕੇ 'ਚ ਜਿੱਥੇ ਦੁਪਹਿਰ ਤੱਕ ਵੋਟਾਂ ਪਾਉਣ ਦਾ ਰੁਝਾਨ ਮੱਧਮ ਰਿਹਾ ਉੱਥੇ ਨਜ਼ਦੀਕੀ ਪਿੰਡ ਦਾਦੂਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਬੂਥਾਂ ਵਿਚ ਦੁਪਹਿਰ ਬਾਰਾਂ ਵਜੇ ਔਰਤ ਵੋਟਰਾਂ ਦੀਆਂ....
ਨਾਭਾ 'ਚ ਦੁਪਹਿਰ 2.30 ਵਜੇ ਤੱਕ 53 ਫ਼ੀਸਦੀ ਮਤਦਾਨ
. . .  25 minutes ago
ਨਾਭਾ, 19 ਸਤੰਬਰ (ਅਮਨਦੀਪ ਸਿੰਘ ਲਵਲੀ)- ਐੱਸ. ਡੀ. ਐੱਮ. ਨਾਭਾ ਕਾਲਾ ਰਾਮ ਕਾਂਸਲ ਮੁਤਾਬਕ ਹਲਕਾ ਨਾਭਾ 'ਚ ਦੁਪਹਿਰ 2.30 ਵਜੇ ਤੱਕ 53 ਫੀਸਦੀ ਵੋਟਿੰਗ ਹੋਈ ਹੈ। ਇਸ ਤੋਂ ਸਿੱਧੇ ਤੌਰ 'ਤੇ ਆਮ ਜਨਤਾ ਦਾ ਇਨ੍ਹਾਂ ਚੋਣਾਂ ਵੱਲ ਝੁਕਾਓ ਘੱਟ ਦਿਖਾਈ...
ਜ਼ਿਲ੍ਹਾ ਗੁਰਦਾਸਪੁਰ 'ਚ ਹੁਣ ਤੱਕ ਹੋਈ 36 ਫ਼ੀਸਦੀ ਪੋਲਿੰਗ
. . .  29 minutes ago
ਗੁਰਦਾਸਪੁਰ, 19 ਸਤੰਬਰ (ਆਰਿਫ਼) - ਜ਼ਿਲ੍ਹਾ ਤੇ ਬਲਾਕ ਸੰਮਤੀ ਚੋਣਾਂ ਲਈ ਹੁਣ ਤੱਕ 36 ਫ਼ੀਸਦੀ ਪੋਲਿੰਗ ਹੋਈ ਹੈ। ਸਵੇਰ ਤੋਂ ਹੀ ਲੋਕ ਵਿਚ ਵੋਟ ਪੋਲਿੰਗ ਨੂੰ ਲੈ ਕੇ ਕੋਈ ਖ਼ਾਸਾ ਉਤਸ਼ਾਹ ਦੇਖਣ ਨੂੰ ਨਹੀਂ ਮਿਲ ਰਿਹਾ। ਪਰ ਇਸ ਦੇ ਬਾਵਜੂਦ ਕੁੱਝ ਇਲਾਕਿਆਂ ਅੰਦਰ ਹੁਣ.....
ਬਲਾਕ ਸੜੋਆ 'ਚ ਹੁਣ ਤੱਕ 55.96 ਫ਼ੀਸਦੀ ਹੋਈ ਵੋਟਿੰਗ
. . .  30 minutes ago
ਹੁਣ ਤੱਕ ਬਲਾਕ ਅਜਨਾਲਾ 'ਚ 48 ਫ਼ੀਸਦੀ, ਹਰਸ਼ਾ ਛੀਨਾ 'ਚ 40 ਅਤੇ ਬਲਾਕ ਚੁਗਾਵਾਂ 'ਚ 43 ਫ਼ੀਸਦੀ ਹੋਇਆ ਮਤਦਾਨ
. . .  35 minutes ago
ਸੰਗਰੂਰ 'ਚ 2 ਵਜੇ ਤੱਕ ਦਰਜ ਕੀਤੀ ਗਈ 43 ਫ਼ੀਸਦੀ ਪੋਲਿੰਗ
. . .  41 minutes ago
ਬਠਿੰਡਾ 'ਚ ਦੁਪਹਿਰ 2 ਵਜੇ ਤੱਕ ਦਰਜ ਕੀਤੀ ਗਈ 42 ਫ਼ੀਸਦੀ ਵੋਟਿੰਗ
. . .  43 minutes ago
ਤਰਨ ਤਾਰਨ ਜ਼ਿਲ੍ਹੇ 'ਚ 2 ਵਜੇ ਤੱਕ ਹੋਇਆ 35 ਫ਼ੀਸਦੀ ਮਤਦਾਨ
. . .  44 minutes ago
ਮੋਗਾ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਹੋਈ ਬੂਥ ਕੈਪਚਰਿੰਗ, ਮੌਕੇ 'ਤੇ ਪਹੁੰਚੀ ਪੁਲਿਸ
. . .  45 minutes ago
ਮੋਗਾ, 19 ਸਤੰਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- ਮੋਗਾ ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 15 ਜ਼ੋਨਾਂ 'ਤੇ ਵੋਟਾਂ ਪੈਣ ਦਾ ਕੰਮ ਸਵੇਰ ਤੋਂ ਲੈ ਕੇ ਅਮਨ ਅਮਾਨ ਨਾਲ ਚੱਲ ਰਿਹਾ ਸੀ ਪਰ 11.38 ਵਜੇ ਹਲਕਾ ਬਾਘਾ ਪੁਰਾਣਾ ਦੇ ਪਿੰਡ ਰੋਡੇ ਖ਼ੁਰਦ...
ਬੂਥ 'ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਦੌਰਾਨ ਦੋ ਜ਼ਖਮੀ
. . .  49 minutes ago
ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ) - ਪਿੰਡ ਢੀਂਡਸਾ ਅੰਦਰ ਬੂਥ 'ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਦੌਰਾਨ ਜਗਸੀਰ ਸਿੰਘ ਅਤੇ ਕਰਨਵੀਰ ਸਿੰਘ ਨਾਮ ਦੇ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ । ਉਨ੍ਹਾਂ ਨੇ ਦੋਸ਼ ਲਗਾਏ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ....
ਫਗਵਾੜਾ : 2 ਵਜੇ ਤੱਕ 41 ਫੀਸਦੀ ਵੋਟਿੰਗ
. . .  51 minutes ago
ਮੋਗਾ : ਨਿਹਾਲ ਸਿੰਘ ਵਾਲਾ ਵਿਖੇ ਕਾਂਗਰਸੀ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਝੜਪਾਂ
. . .  56 minutes ago
ਵੋਟਿੰਗ ਦੌਰਾਨ ਜ਼ੋਨ ਦੁੱਲੇਵਾਲਾ ਵਿਖੇ ਚੱਲੀਆ ਗੋਲੀਆਂ
. . .  55 minutes ago
ਬਾਘਾ ਪੁਰਾਣਾ ਹਲਕੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ 2 ਵਜੇ ਤੱਕ 37 ਫੀਸਦੀ ਵੋਟਿੰਗ
. . .  1 minute ago
ਅਜਨਾਲਾ ਦੇ ਪਿੰਡ ਗੱਗੋਮਾਲ ਵਿਖੇ ਵੋਟਿੰਗ ਮੁਲਤਵੀ
. . .  about 1 hour ago
ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਦੁਪਹਿਰ ਤੱਕ ਹੋਈ 32 ਪ੍ਰਤੀਸ਼ਤ ਪੋਲਿੰਗ
. . .  about 1 hour ago
ਸਬ ਡਵੀਜ਼ਨ ਖਰੜ 'ਚ ਵੋਟਰਾਂ ਵੱਲੋਂ ਵੋਟਾਂ ਪਾਉਣ ਦੇ ਰੁਝਾਨ 'ਚ ਦੇਖੀ ਗਈ ਕਮੀ
. . .  about 1 hour ago
ਮਾਨਸਾ ਜ਼ਿਲ੍ਹੇ 'ਚ ਹੁਣ ਤੱਕ ਹੋਇਆ 35 ਫ਼ੀਸਦੀ ਮਤਦਾਨ
. . .  about 1 hour ago
ਜ਼ਿਲ੍ਹਾ ਬਰਨਾਲਾ 'ਚ ਦੁਪਹਿਰ ਤੱਕ 21 ਫ਼ੀਸਦੀ ਪੋਲਿੰਗ
. . .  about 1 hour ago
ਜ਼ਿਲ੍ਹਾ ਲੁਧਿਆਣਾ 'ਚ ਹੁਣ ਤੱਕ 22 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਫਗਵਾੜਾ ਵਿਖੇ ਹੁਣ ਤੱਕ 23 ਫ਼ੀਸਦੀ ਵੋਟਿੰਗ
. . .  about 1 hour ago
ਪਠਾਨਕੋਟ 'ਚ 1 ਵਜੇ ਤੱਕ 27 ਫ਼ੀਸਦੀ ਵੋਟਿੰਗ
. . .  about 1 hour ago
ਸਬ ਡਵੀਜ਼ਨ ਜਲਾਲਾਬਾਦ 'ਚ ਹੁਣ ਤੱਕ 33 ਪ੍ਰਤੀਸ਼ਤ ਹੋਈ ਪੋਲਿੰਗ
. . .  about 1 hour ago
ਹਲਕਾ ਗੜ੍ਹਸ਼ੰਕਰ 'ਚ ਹੁਣ ਤੱਕ 25 ਫ਼ੀਸਦੀ ਮਤਦਾਨ
. . .  about 1 hour ago
ਮੋਗਾ ਜ਼ਿਲ੍ਹੇ 'ਚ 12 ਵਜੇ ਤੱਕ 25.49 ਫ਼ੀਸਦੀ ਮਤਦਾਨ, 15 ਜ਼ੋਨਾਂ 'ਤੇ ਅਮਨ-ਅਮਾਨ ਨਾਲ ਚੱਲ ਰਹੀ ਹੈ ਵੋਟਿੰਗ
. . .  about 1 hour ago
ਸ਼ਿਮਰੇਵਾਲਾ ਪਿੰਡ ਵਿਖੇ ਕਾਂਗਰਸ ਵੱਲੋਂ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼
. . .  about 1 hour ago
ਪਟਿਆਲਾ 'ਚ ਕਾਂਗਰਸੀਆਂ ਵੱਲੋਂ ਅਕਾਲੀ ਦਲ ਦੇ ਬੂਥ ਤੋਂ ਪੁੱਟੇ ਗਏ ਟੈਂਟ
. . .  51 minutes ago
ਅਜਨਾਲਾ ਦੇ ਪਿੰਡ ਬੇਦੀ ਛੰਨਾ ਵਿਖੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਹੋਈਆਂ ਝੜਪਾਂ
. . .  about 1 hour ago
ਫ਼ਾਜ਼ਿਲਕਾ 'ਚ 12 ਵਜੇ ਤੱਕ 28 ਫ਼ੀਸਦੀ ਵੋਟਿੰਗ
. . .  about 2 hours ago
ਬੰਗਾ ਹਲਕੇ 'ਚ 42 ਫ਼ੀਸਦੀ ਪੋਲਿੰਗ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਬਰਨਾਲਾ

ਜ਼ਿਲ੍ਹੇ 'ਚ ਆਲੂ ਅਤੇ ਮੱਕੀ ਦੇ ਬਣੇ ਲਿਫ਼ਾਫ਼ੇ ਜਾਰੀ ਹੋਣ ਤੋਂ ਬਾਅਦ ਵੀ ਵੱਡੀ ਪੱਧਰ 'ਤੇ ਹੋ ਰਹੀ ਹੈ ਪਲਾਸਟਿਕ ਲਿਫ਼ਾਫ਼ਿਆਂ ਦੀ ਵਿਕਰੀ

ਬਰਨਾਲਾ, 18 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਆਲੂ ਅਤੇ ਮੱਕੀ ਦੇ ਲਿਫ਼ਾਫ਼ੇ ਜਾਰੀ ਕਰਨ ਅਤੇ ਪਿਛਲੇ ਦਿਨੀਂ ਬਰਨਾਲਾ ਵਿਖੇ ਤੰਦਰੁਸਤ ਮਿਸ਼ਨ ਪੰਜਾਬ ਦੇ ਆਗਾਜ਼ ਮੌਕੇ ਜ਼ਿਲ੍ਹੇ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਤੋਂ ਮੁਕਤ ਕੀਤੇ ਜਾਣ ਦੇ ਐਲਾਨ ਦੇ ਬਾਵਜੂਦ ਬਰਨਾਲਾ ਵਿਖੇ ਵੱਡੀ ਪੱਧਰ 'ਤੇ ਪਲਾਸਟਿਕ ਲਿਫ਼ਾਫ਼ਿਆਂ ਦੀ ਸ਼ਰੇਆਮ ਵਿੱਕਰੀ ਹੋ ਰਹੀ ਹੈ ਜਦੋਂਕਿ ਆਲੂ ਅਤੇ ਮੱਕੀ ਤੋਂ ਬਣੇ ਲਿਫ਼ਾਫ਼ੇ ਕਿਧਰੇ ਵੀ ਨਜ਼ਰ ਨਹੀਂ ਆ ਰਹੇ | ਅੱਜ ਸ਼ਹਿਰ ਬਰਨਾਲਾ ਵਿਖੇ ਲਿਫ਼ਾਫ਼ਿਆਂ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲਿਫ਼ਾਫ਼ਿਆਂ ਦਾ ਕਾਰੋਬਾਰ ਕਰਨ ਵਾਲੇ ਵੱਡੇ ਦੁਕਾਨਦਾਰਾਂ ਵਿਚੋਂ ਸਿਰਫ਼ ਇੱਕ ਦੁਕਾਨਦਾਰ ਕੋਲ ਹੀ ਆਲੂ ਅਤੇ ਮੱਕੀ ਤੋਂ ਬਣੇ ਲਿਫ਼ਾਫ਼ੇ ਮੌਜੂਦ ਸਨ ਪਰ ਦੁਕਾਨਦਾਰ ਅਨੁਸਾਰ ਇਹ ਲਿਫ਼ਾਫ਼ੇ ਪਲਾਸਟਿਕ ਦੇ ਲਿਫ਼ਾਫ਼ਿਆਂ ਨਾਲੋਂ ਬਹੁਤ ਜ਼ਿਆਦਾ ਮਹਿੰਗੇ ਹੋਣ ਕਾਰਨ ਆਮ ਦੁਕਾਨਦਾਰ ਇਨ੍ਹਾਂ ਨੂੰ ਖ਼ਰੀਦਣ ਤੋਂ ਅਸਮਰਥ ਹੈ | ਜੇਕਰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਹਰ ਵੱਡੇ-ਛੋਟੇ ਦੁਕਾਨਦਾਰ ਕੋਲ ਆਮ ਦੇਖੇ ਜਾ ਸਕਦੇ ਹਨ | ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਸਾਲ 2011 ਵਿਚ ਪਲਾਸਟਿਕ ਕਚਰੇ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਕਾਨੂੰਨ ਲਾਗੂ ਕੀਤਾ ਗਿਆ ਸੀ ਜਿਸ ਅਨੁਸਾਰ 20 ਮਾਈਕਰੋਨ ਤੋਂ ਪਤਲੇ, 8__1MP__12 ਇੰਚ ਤੋਂ ਛੋਟੇ ਤੇ ਨਿਸ਼ਚਿਤ ਰੰਗਾਂ ਤੋਂ ਵੱਖਰੇ ਪਲਾਸਟਿਕ ਦੇ ਲਿਫ਼ਾਫ਼ੇ ਬਣਾਉਣ ਅਤੇ ਵਰਤਣ ਉੱਪਰ ਪਾਬੰਦੀ ਲਗਾਈ ਗਈ ਸੀ | ਪਰ ਜ਼ਿਲ੍ਹਾ ਬਰਨਾਲਾ ਵਿਚ ਬਹੁਤ ਹੀ ਘਟੀਆ ਕੁਆਲਿਟੀ ਅਤੇ ਵੱਖੋ-ਵੱਖਰੇ ਰੰਗਾਂ ਦੇ ਪਲਾਸਟਿਕ ਦੇ ਲਿਫ਼ਾਫ਼ੇ ਹਰ ਗਲੀ-ਮੁਹੱਲੇ ਅਤੇ ਕੂੜੇ ਦੇ ਢੇਰਾਂ ਦਾ ਸ਼ਿੰਗਾਰ ਬਣੇ ਜਦੋਂ ਮਰਜ਼ੀ ਦੇਖੇ ਜਾ ਸਕਦੇ ਹਨ ਪਰ ਸ਼ਾਇਦ ਕੂੜੇ ਦੇ ਡੰਪਾਂ ਕੋਲੋਂ ਲੰਘਦੇ ਅਧਿਕਾਰੀਆਂ ਦੇ ਇਹ ਨਜ਼ਰੀ ਨਹੀਂ ਪੈਂਦੇ | ਇਸੇ ਕਾਰਨ ਹੀ ਸ਼ਹਿਰ ਵਿਚ ਬੜੇ ਧੜੱਲੇ ਨਾਲ ਇਹ ਲਿਫ਼ਾਫ਼ੇ ਵਿਕ ਰਹੇ ਹਨ | ਇਨ੍ਹਾਂ ਪਲਾਸਟਿਕ ਦੇ ਲਿਫ਼ਾਫ਼ਿਆਂ ਕਾਰਨ ਹੀ ਸੀਵਰੇਜ ਅਤੇ ਨਾਲੀਆਂ ਬੰਦ ਹੋ ਜਾਂਦੀਆਂ ਹਨ | ਜਿਸ ਕਾਰਨ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਸੜਕਾਂ 'ਤੇ ਖੜ੍ਹਾ ਰਹਿੰਦਾ ਹੈ |
ਪਲਾਸਟਿਕ ਦੇ ਲਿਫ਼ਾਫ਼ੇ ਵੇਚਣ ਵਾਲਿਆਂ ਿਖ਼ਲਾਫ਼ ਹੋਵੇਗੀ ਕਾਰਵਾਈ-ਐਸ.ਡੀ.ਓ. ਅਸ਼ਪ੍ਰੀਤ ਸਿੰਘ
ਜਦੋਂ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ. ਸ: ਅਸ਼ਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਖੇ ਕਿਸੇ ਵੀ ਫ਼ਰਮ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਬਣਾਉਣ ਦੀ ਮਨਜ਼ੂਰੀ ਨਹੀਂ ਹੈ | ਇਸ ਲਈ ਆਉਣ ਵਾਲੇ ਦਿਨਾਂ ਵਿਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਿਕਰੀ ਰੋਕਣ ਲਈ ਬੋਰਡ ਵਲੋਂ ਸ਼ਹਿਰ ਵਿਚ ਛਾਪੇਮਾਰੀ ਕਰ ਕੇ ਕਾਰਵਾਈ ਕੀਤੀ ਜਾਵੇਗੀ | ਜਿੱਥੋਂ ਤੱਕ ਆਲੂ ਅਤੇ ਮੱਕੀ ਦੇ ਲਿਫ਼ਾਫ਼ਿਆਂ ਦੇ ਸਵਾਲ ਹੈ, ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਲਿਫ਼ਾਫ਼ਿਆਂ ਦੀ ਸਪਲਾਈ ਸਾਰੇ ਦੁਕਾਨਦਾਰਾਂ ਤੱਕ ਯਕੀਨੀ ਬਣਾਈ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਇਹ ਲਿਫ਼ਾਫ਼ੇ ਛੇ ਮਹੀਨਿਆਂ ਵਿਚ ਗਲ ਜਾਂਦਾ ਹੈ ਜਦੋਂਕਿ ਪਲਾਸਟਿਕ ਦਾ ਲਿਫ਼ਾਫ਼ਾ ਕਈ ਸਾਲ ਤੱਕ ਨਹੀਂ ਗਲਦਾ |
ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਪੂਰਨ ਤੌਰ 'ਤੇ ਕੀਤਾ ਜਾਵੇਗਾ ਬੰਦ-ਡੀ.ਸੀ. ਗੁਪਤਾ
ਡਿਪਟੀ ਕਮਿਸ਼ਨਰ ਸ੍ਰੀ ਧਰਮ ਪਾਲ ਗੁਪਤਾ ਨੇ ਕਿਹਾ ਕਿ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਜ਼ਿਲ੍ਹਾ ਬਰਨਾਲਾ ਵਿਚੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਜਾਵੇਗਾ | ਜਿਸ ਸਬੰਧੀ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕੀਤੀ ਗਈਆਂ ਹਨ | ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਪਲਾਸਟਿਕ ਪ੍ਰਦੂਸ਼ਣ ਰੋਕਣ ਲਈ ਪ੍ਰਸ਼ਾਸਨ ਦਾ ਸਾਥ ਦੇਣ |

ਜੋਧਪੁਰ ਦੇ ਮਿਡਲ ਸਕੂਲ 'ਚੋਂ ਵੱਡੀ ਮਾਤਰਾ 'ਚ ਮਿਡ-ਡੇ-ਮੀਲ ਦਾ ਰਾਸ਼ਨ ਚੋਰੀ

ਸ਼ਹਿਣਾ, 18 ਜੂਨ (ਸੁਰੇਸ਼ ਗੋਗੀ)-ਸਰਕਾਰੀ ਮਿਡਲ ਸਕੂਲ ਜੋਧਪੁਰ ਵਿਖੇ ਆਇਆ ਮਿਡ-ਡੇ-ਮੀਲ ਦਾ ਰਾਸ਼ਨ ਵੱਡੀ ਮਾਤਰਾ ਵਿਚ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਦੇ ਸਰਪੰਚ ਨਾਜਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਮਿਡਲ ਸਕੂਲ ਵਿਚ ਛੱੁਟੀਆਂ ਦਾ ਕੁਝ ਸਮਾਂ ...

ਪੂਰੀ ਖ਼ਬਰ »

ਦੋ ਸਾਲ ਤੋਂ ਭਗੌੜਾ ਪੁਲਿਸ ਅੜਿੱਕੇ

ਬਰਨਾਲਾ, 18 ਜੂਨ (ਰਾਜ ਪਨੇਸਰ)-ਪੀ.ਓ. ਸਟਾਫ਼ ਵਲੋਂ ਦੋ ਸਾਲਾਂ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਜਗਵੀਰ ਸਿੰਘ ਪੱੁਤਰ ਸੁਰਿੰਦਰ ਸਿੰਘ ਵਾਸੀ ਬਰਨਾਲਾ ਨੇ ਮਾਨਯੋਗ ਅਦਾਲਤ ...

ਪੂਰੀ ਖ਼ਬਰ »

ਖੇਤੀਬਾੜੀ ਮੁਲਾਜ਼ਮਾਂ ਦੀ ਕੁੱਟਮਾਰ ਸਬੰਧੀ ਬਣਾਈ ਫੇਕ ਵੀਡੀਓ ਨੂੰ ਲੈ ਕੇ ਧਨੌਲਾ ਥਾਣੇ 'ਚ ਸ਼ਿਕਾਇਤ ਦਰਜ

ਧਨੌਲਾ, 18 ਜੂਨ (ਚੰਗਾਲ)-20 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਸਬੰਧੀ ਕੁਝ ਵਿਅਕਤੀਆਂ ਵਲੋਂ ਸੋਸ਼ਲ ਮੀਡੀਆ ਉੱਪਰ ਇਕ ਵੀਡੀਓ ਵਾਇਰਲ ਕੀਤੀ ਗਈ ਸੀ ਜਿਸ ਵਿਚ ਕਿਸਾਨਾਂ ਵਲੋਂ ਖੇਤੀਬਾੜੀ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ | ਇਸ ਵੀਡੀਓ ਨੂੰ ਲੈ ਕੇ ਖੇਤੀਬਾੜੀ ...

ਪੂਰੀ ਖ਼ਬਰ »

ਤੇਲ ਕੀਮਤਾਂ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਮਹਿਲ ਕਲਾਂ, 18 ਜੂਨ (ਅਵਤਾਰ ਸਿੰਘ ਅਣਖੀ)-ਪਿੰਡ ਲੋਹਗੜ੍ਹ ਵਿਖੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਵਿਰੁੱਧ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 'ਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਛੀਨੀਵਾਲ ਕਲਾਂ 'ਚ ਜ਼ਮੀਨ ਵੰਡ ਨੂੰ ਲੈ ਕੇ ਹੋਏ ਝਗੜੇ 'ਚ ਸਕੇ ਭਰਾ ਜ਼ਖ਼ਮੀ-12 ਵਿਅਕਤੀਆਂ 'ਤੇ ਪਰਚਾ ਦਰਜ

ਮਹਿਲ ਕਲਾਂ, 18 ਜੂਨ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ ਵਿਖੇ ਦੋ ਵਿਅਕਤੀਆਂ ਦੀ ਕੁੱਟਮਾਰ ਕੀਤੇ ਜਾਣ ਦੇ ਦੋਸ਼ਾਂ ਤਹਿਤ 10 ਅਣਪਛਾਤਿਆਂ ਸਮੇਤ 12 ਵਿਅਕਤੀਆਂ 'ਤੇ ਪਰਚਾ ਦਰਜ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਰਬੰਸ ਸਿੰਘ, ਕੁਲਵੰਤ ਸਿੰਘ ਦੋਵੇਂ ਪੁੱਤਰ ...

ਪੂਰੀ ਖ਼ਬਰ »

ਕੰਮ ਸ਼ੁਰੂ ਨਾ ਹੋਣ ਤੋਂ ਦੁਖੀ ਪਿੰਡ ਦੀਵਾਨਾ ਦੇ ਮਨਰੇਗਾ ਮਜ਼ਦੂਰਾਂ ਨੇ ਘੇਰਿਆ ਮਨਰੇਗਾ ਦਫ਼ਤਰ

ਮਹਿਲ ਕਲਾਂ, 18 ਜੂਨ (ਅਵਤਾਰ ਸਿੰਘ ਅਣਖੀ)-ਪਿੰਡ ਦੀਵਾਨਾ ਦੇ ਮਨਰੇਗਾ ਮਜ਼ਦੂਰਾਂ ਵਲੋਂ ਕੰਮ ਸ਼ੁਰੂ ਨਾ ਕਰਵਾਏ ਜਾਣ ਦੇ ਰੋਸ ਵਜੋਂ ਅੱਜ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਸਥਾਨਕ ਬੀ.ਡੀ.ਪੀ.ਓ. ਕੰਪਲੈਕਸ ਅੰਦਰ ਚੱਲ ਰਹੇ ਮਨਰੇਗਾ ਦਫ਼ਤਰ ਦਾ ਘਿਰਾਓ ਕਰ ਕੇ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਕੋਲਡ ਸਟੋਰਾਂ 'ਤੇ ਅਚਨਚੇਤ ਛਾਪੇਮਾਰੀ-ਕਈ ਟਨ ਫਲ ਕਰਵਾਏ ਨਸ਼ਟ

ਬਰਨਾਲਾ, 18 ਜੂਨ (ਧਰਮਪਾਲ ਸਿੰਘ)-ਸੂਬਾ ਸਰਕਾਰ ਵਲੋਂ ਪੰਜਾਬੀਆਂ ਦੀ ਸਿਹਤ ਸੁਧਾਰਨ ਦੇ ਮਕਸਦ ਨਾਲ ਚਲਾਏ ਜਾ ਰਹੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਖਾਣਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਅਤੇ ਖ਼ੁਰਾਕ ਸੁਰੱਖਿਆ ਕਾਨੂੰਨ ਨੂੰ ...

ਪੂਰੀ ਖ਼ਬਰ »

ਭਦੌੜ ਪੁਲਿਸ ਨੇ ਜਿਸਮ ਫਰੋਸ਼ੀ 'ਚ ਬਲੈਕਮੇਲ ਕਰਨ ਵਾਲੇ ਗਰੋਹ ਨੂੰ ਕੀਤਾ ਕਾਬੂ

ਭਦੌੜ, 18 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਥਾਨਕ ਪੁਲਿਸ ਵਲੋਂ ਭੋਲੇ ਭਾਲੇ ਲੋਕਾਂ ਨੂੰ ਜਿਸਮ ਫਰੋਸ਼ੀ ਦੇ ਝੂਠੇ ਚੱਕਰਾਂ ਵਿਚ ਫਸਾ ਕੇ ਬਲੈਕਮੇਲ ਕਰਨ ਦਾ ਧੰਦਾ ਕਰਨ ਵਾਲੇ ਗਰੋਹ ਨੂੰ ਫੜਨ ਵਿਚ ਕਾਮਯਾਬੀ ਹਾਸਿਲ ਕੀਤੀ | ਥਾਣਾ ਮੁਖੀ ਪਰਗਟ ਸਿੰਘ ਪੱਤਰਕਾਰ ਵਾਰਤਾ ...

ਪੂਰੀ ਖ਼ਬਰ »

ਮਨਰੇਗਾ ਮਜ਼ਦੂਰਾਂ ਵਲੋਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਬੀ.ਡੀ.ਪੀ.ਓ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਬਰਨਾਲਾ, 18 ਜੂਨ (ਧਰਮਪਾਲ ਸਿੰਘ)-ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਨੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਬੀ.ਡੀ.ਪੀ.ਓ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਕਾਂਗਰਸ ਸਰਕਾਰ ਿਖ਼ਲਾਫ਼ ਨਾਅਰੇਬਾਜੀ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਐਕਸੀਅਨ ਦਫ਼ਤਰ ਅੱਗੇ ਦਿੱਤਾ ਧਰਨਾ

ਬਰਨਾਲਾ, 18 ਜੂਨ (ਧਰਮਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੂਬੇ ਭਰ ਵਿਚ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੇ 8ਵੇਂ ਦਿਨ ਅੱਜ ਬਰਨਾਲਾ ਇਕਾਈ ਵਲੋਂ ਵੱਡੀ ਗਿਣਤੀ ਕਿਸਾਨ ਮਰਦ-ਐਕਸੀਅਨ ਦਫ਼ਤਰ ਦਾ ਘਿਰਾਉ ਕਰ ਕੇ ਕਾਂਗਰਸ ਸਰਕਾਰ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ 'ਚ ਈਦ-ਉਲ-ਫ਼ਿਤਰ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਭਦੌੜ, 18 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਅੱਜ ਕਸਬਾ ਭਦੌੜ ਅੰਦਰ ਈਦ-ਉਲ-ਫ਼ਿਤਰ ਦਾ ਪਵਿੱਤਰ ਦਿਹਾੜਾ ਮੁਸਲਿਮ ਵੈੱਲਫੇਅਰ ਕਮੇਟੀ ਅਤੇ ਬਾਬਾ ਮਰਦਾਨਾ ਯੂਥ ਕਲੱਬ ਭਦੌੜ ਵਲੋਂ ਧੂਮ ਧਾਮ ਨਾਲ ਮਨਾਇਆ ਗਿਆ | ਜਿਸ ਵਿਚ ਸਮੁੱਚਾ ਭਾਈਚਾਰਾ ਵੱਡੀ ਗਿਣਤੀ ਵਿਚ ਪੁੱਜਿਆ | ...

ਪੂਰੀ ਖ਼ਬਰ »

ਸ਼ਹਿਣਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਂਗਰਸੀਆਂ ਨੇ ਪੁਤਲਾ ਸਾੜਿਆ

ਸ਼ਹਿਣਾ, 18 ਜੂਨ (ਸੁਰੇਸ਼ ਗੋਗੀ)-ਸੂਬਾ ਕਾਂਗਰਸ ਕਮੇਟੀ ਦੇ ਸੱਦੇ 'ਤੇ ਸ਼ਹਿਣਾ ਦੇ ਮੁੱਖ ਬੱਸ ਅੱਡੇ 'ਤੇ ਸ਼ਹਿਣਾ ਦੇ ਸਮੂਹ ਕਾਂਗਰਸੀਆਂ ਵਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਸਮੇਂ ਜੋਗਿੰਦਰ ਸਿੰਘ ਪੰਜਗਰਾਈਆਂ ...

ਪੂਰੀ ਖ਼ਬਰ »

ਗੁ: ਮੰਜੀ ਸਾਹਿਬ ਵਿਖੇ ਬੱਚਿਆਂ ਦੇ ਜਪੁ ਜੀ ਸ਼ੁੱਧ ਉਚਾਰਨ ਮੁਕਾਬਲੇ ਕਰਵਾਏ

ਬਰਨਾਲਾ, 18 ਜੂਨ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਮੰਜੀ ਸਾਹਿਬ ਰਾਏਕੋਟ ਰੋਡ ਬਰਨਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਦੇ ਜਪੁ ਜੀ ਸ਼ੁੱਧ ਉਚਾਰਨ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਦੀ ਪਰਖ ਸਿੱਖ ਵਿਦਵਾਨ ਗਿ: ਕਰਮ ਸਿੰਘ ਭੰਡਾਰੀ, ਸ੍ਰੀ ਸੁਖਮਨੀ ਸਾਹਿਬ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਬਰਨਾਲਾ, 18 ਜੂਨ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਦਾ ਬੀ.ਬੀ.ਏ. ਦੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਕਾਲਜ ਦੇ ਡਾਇਰੈਕਟਰ ਡਾ: ਅਜੈ ਕੁਮਾਰ ਮਿੱਤਲ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਅਮਨਪ੍ਰੀਤ ਕੌਰ ਨੇ 82.67 ਫ਼ੀਸਦੀ, ਅਦਿੱਤੀ ਗਰਗ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਕੋਆਪ੍ਰੇਟਿਵ ਘਰਾਣਿਆਂ ਨੂੰ ਫ਼ਾਇਦਾ ਦੇਣ ਲਈ ਤੇਲ ਦੀਆਂ ਕੀਮਤਾਂ ਅਸਮਾਨੀ ਚਾੜ੍ਹੀਆਂ-ਬੀਬੀ ਘਨੌਰੀ

ਮਹਿਲ ਕਲਾਂ, 18 ਜੂਨ (ਤਰਸੇਮ ਸਿੰਘ ਚੰਨਣਵਾਲ)-ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਵਿਖੇ ਹਲਕਾ ਕਾਂਗਰਸ ਦੇ ਆਗੂ ਬੀਬੀ ਹਰਚੰਦ ਕੌਰ ਘਨੌਰੀ ਦੀ ਅਗਵਾਈ ਹੇਠ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਭਾਰੀ ਵਾਧੇ ਦੇ ਰੋਸ ਵਜੋਂ ਪੰਜਾਬ ਪ੍ਰਦੇਸ਼ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਬਲਜੀਤ ਕੌਰ ਢਿੱਲੋਂ ਨੇ ਸ਼ਹਿਣਾ ਦੇ ਪੁਰਾਣੇ ਖੂਹ 'ਤੇ ਸੰਗਤ ਦਰਸ਼ਨ ਕੀਤਾ

ਸ਼ਹਿਣਾ, 18 ਜੂਨ (ਸੁਰੇਸ਼ ਗੋਗੀ)-ਬੀਬੀ ਬਲਜੀਤ ਕੌਰ ਢਿੱਲੋਂ ਬਲਾਕ ਵਿਕਾਸ ਪੰਚਾਇਤ ਅਫ਼ਸਰ ਨੇ ਸ਼ਹਿਣਾ ਦੇ ਪੁਰਾਤਨ ਖੂਹ ਤੇ ਸੰਗਤ ਦਰਸ਼ਨ ਦੌਰਾਨ ਪੰਚਾਇਤ ਦੀ ਗੈਰ ਮੌਜੂਦਗੀ ਵਿਚ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਸਮੇਂ ਹਾਜ਼ਰ ਪੇਂਡੂ ਲੋਕਾਂ ਨੇ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ 'ਆਉ ਜੋਤਿਸ਼ ਨੂੰ ਸਮਝੀਏ' ਵਿਸ਼ੇ 'ਤੇ ਸੈਮੀਨਾਰ

ਬਰਨਾਲਾ, 18 ਜੂਨ (ਅਸ਼ੋਕ ਭਾਰਤੀ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਆਉ ਜੋਤਸ਼ ਨੂੰ ਸਮਝੀਏ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਬਰਨਾਲਾ ਜ਼ਿਲ੍ਹੇ ਦੀਆਂ ਤਿੰਨ ਇਕਾਈ ਬਰਨਾਲਾ, ਮਹਿਲ ਕਲਾਂ, ...

ਪੂਰੀ ਖ਼ਬਰ »

ਪਿੰਡ ਦੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਸਬੰਧੀ ਪਿੰਡ ਦੇ ਜੀ.ਓ.ਜੀ. ਨਾਲ ਰਾਬਤਾ ਕਾਇਮ ਕੀਤਾ ਜਾਵੇ-ਸਹਿਜੜਾ

ਮਹਿਲ ਕਲਾਂ, 18 ਜੂਨ (ਅਵਤਾਰ ਸਿੰਘ ਅਣਖੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋੜਵੰਦ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਪੰਚਾਇਤੀ ਫ਼ੰਡਾਂ ਦੀ ਸਹੀ ਵਰਤੋਂ ਲਈ 'ਖ਼ੁਸ਼ਹਾਲੀ ਦੇ ਰਾਖੇ' ਨਾਂਅ ਦੇ ਕੇ ਹਰ ਪਿੰਡ ਦੀ ਪੰਚਾਇਤ ਨਾਲ ਲਗਾਏ ਗਏ ਜੀ.ਓ.ਜੀ. ...

ਪੂਰੀ ਖ਼ਬਰ »

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪ੍ਰੀਖਿਆ 'ਚੋਂ ਧਨੌਲਾ ਦੀ ਰਾਜਿੰਦਰ ਕੌਰ ਨੇ ਪੰਜਾਬ ਭਰ 'ਚੋਂ ਤੀਸਰਾ ਸਥਾਨ ਹਾਸਲ ਕੀਤਾ

ਧਨੌਲਾ, 18 ਜੂਨ (ਚੰਗਾਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਈ ਗਈ ਪ੍ਰੀਖਿਆ ਦੇ ਨਤੀਜਿਆਂ ਵਿਚੋਂ ਧਨੌਲਾ ਦੀ ਰਾਜਿੰਦਰ ਕੌਰ ਨੇ ਪੰਜਾਬ ਭਰ ਵਿਚੋਂ ਤੀਸਰਾ ਸਥਾਨ ਹਾਸਲ ਕਰ ਕੇ ਜਿੱਥੇ ਆਪਣੇ ਦਾਦਾ ਮੁਖਤਿਆਰ ਸਿੰਘ ਵੜਿੰਗ, ਦਾਦੀ ਸੁਖਵੰਤ ਕੌਰ, ਪਿਤਾ ...

ਪੂਰੀ ਖ਼ਬਰ »

ਪਿੰਡ ਚੀਮਾ ਵਿਖੇ ਵਿੱਦਿਅਕ ਖੋਜ ਤੇ ਸਿਖਲਾਈ ਸੰਸਥਾ ਖੋਲ੍ਹਣ ਲਈ ਨਿਸ਼ਾਨਦੇਹੀ ਦਾ ਕੰਮ ਸ਼ੁਰੂ

ਟੱਲੇਵਾਲ, 18 ਜੂਨ (ਸੋਨੀ ਚੀਮਾ)-ਭਾਰਤ ਸਰਕਾਰ ਦੀ ਐਮ.ਐਚ.ਆਰ.ਡੀ. ਦੀ ਸੈਂਟਰਲ ਸਪੋਂਸਰਡ ਸਕੀਮ ਫ਼ਾਰ ਟੀਚਰਜ਼ ਐਜੂਕੇਸ਼ਨ ਅਧੀਨ ਪਿੰਡ ਚੀਮਾ ਵਿਖੇ ਵਿੱਦਿਅਕ ਖੋਜ ਤੇ ਸਿਖਲਾਈ ਸੰਸਥਾ ਖੋਲ੍ਹਣ ਲਈ ਗ੍ਰਾਮ ਪੰਚਾਇਤ ਚੀਮਾ ਵਲੋਂ ਮਾਲ ਵਿਭਾਗ ਅਤੇ ਪੀ.ਡਬਲਯੂ.ਡੀ. ਦੇ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਸ਼ੁਰੂ ਕੀਤੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਪੂਰੇ ਕੀਤੇ ਜਾਣ-ਝੂੰਦਾਂ

ਅਹਿਮਦਗੜ੍ਹ, 18 ਜੂਨ (ਸੋਢੀ) - ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਵਲਾੋ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਹਲਕਾ ਅਮਰਗੜ੍ਹ ਵਿਚ ਵੱਡੀ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਜਿਨ੍ਹਾਂ ਵਿਚ ਅਹਿਮਦਗੜ੍ਹ ਸ਼ਹਿਰ ...

ਪੂਰੀ ਖ਼ਬਰ »

ਪਿੰਡ ਮਲਕਪੁਰ ਜੰਡਾਲੀ ਨੂੰ ਨਗਰ ਕੌਾਸਲ 'ਚ ਸ਼ਾਮਿਲ ਕਰਨ ਦਾ ਮਤਾ ਹੋਇਆ ਪਾਸ

ਅਹਿਮਦਗੜ੍ਹ, 18 ਜੂਨ (ਸੋਢੀ)-ਸਥਾਨਕ ਲਾਗਲੇ ਪਿੰਡ ਮਲਕਪੁਰ ਜੰਡਾਲੀ ਖ਼ੁਰਦ ਨੰੂ ਅਹਿਮਦਗੜ੍ਹ ਦੀ ਹਦੂਦ ਅੰਦਰ ਸ਼ਾਮਿਲ ਕਰਨ ਦਾ ਮਤਾ ਅੱਜ ਨਗਰ ਕੌਾਸਲ ਅਹਿਮਦਗੜ੍ਹ ਵਿਖੇ ਪ੍ਰਧਾਨ ਸੁਰਾਜ ਮੁਹੰਮਦ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਪਾਸ ਹੋ ਗਿਆ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ. ਦੇ ਘੇਰੇ 'ਚ ਲਿਆਂਦਾ ਜਾਵੇ

ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ)-ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ ਦੇ ਘੇਰੇ ਵਿਚ ਲਿਆਉਣ ਦੀ ਮੰਗ ਕਰਦਿਆਂ ਸ਼ਹੀਦ ਊਧਮ ਸਿੰਘ ਖੇਤਰੀ ਕਲੱਬ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਤੂਰ ਬਡਰੁੱਖਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਅਤੇ ...

ਪੂਰੀ ਖ਼ਬਰ »

ਸੰਸਥਾ ਦੇ ਨਵੇਂ ਚੁਣੇ ਪ੍ਰਧਾਨ ਦਾ ਕੀਤਾ ਸਨਮਾਨ

ਸੰਗਰੂਰ, 18 ਜੂਨ (ਬਿੱਟਾ, ਦਮਨ)-ਤਹਿਸੀਲ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਹੋਇਆ | ਇਸ ਸਮਾਰੋਹ ਵਿਚ ਸੀਨੀਅਰ ਸਿਟੀਜ਼ਨ ਭਲਾਈ ...

ਪੂਰੀ ਖ਼ਬਰ »

ਪੰਜਾਬ 'ਚ ਕਾਂਗਰਸ ਸਰਕਾਰ ਹੁੰਦੇ ਹੋਏ ਯੂਥ ਕਾਂਗਰਸ ਦੇ ਪ੍ਰਧਾਨ 'ਤੇ ਪੁਲਿਸ ਵਲੋਂ ਤਸ਼ਦਦ ਕਰਨਾ ਸ਼ਰਮਨਾਕ-ਹੇਮੰਤ ਓਗਲੇ

ਧੂਰੀ, 18 ਜੂਨ (ਨਰਿੰਦਰ ਸੇਠ)-ਪੰਜਾਬ 'ਚ ਪੁਲਿਸ ਪ੍ਰਸ਼ਾਸਨ ਲੋਕਾਂ 'ਤੇ ਜ਼ਿਆਦਾ ਹਾਵੀ ਹੋ ਰਿਹਾ ਹੈ ਜੇਕਰ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਵੀ ਯੂਥ ਕਾਂਗਰਸ ਦੇ ਪ੍ਰਧਾਨ ਦੀ ਪੁਲਿਸ ਵਲੋਂ ਇਹ ਹਾਲਤ ਕੀਤੀ ਗਈ ਹੈ ਤਾਂ ਆਮ ਆਦਮੀ ਦਾ ਕੀ ਹਾਲ ਹੁੰਦਾ ਹੋਵੇਗਾ | ...

ਪੂਰੀ ਖ਼ਬਰ »

ਗੰਭੀਰ ਸਮੱਸਿਆਵਾਂ ਨਾਲ ਚੁਫੇਰਿਓਾ ਘਿਰਿਆ ਦੋ ਜ਼ਿਲਿ੍ਹਆਂ ਦੀ ਹੱਦ 'ਤੇ ਵਸਿਆ ਪਿੰਡ ਰਾਮਗੜ੍ਹ

ਭਦੌੜ, 18 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਜ਼ਿਲ੍ਹਾ ਬਰਨਾਲਾ ਅਤੇ ਮੋਗਾ ਦੀ ਹੱਦ 'ਤੇ ਵਸਿਆ ਉੱਘੇ ਆਜ਼ਾਦੀ ਘੁਲਾਟੀਏ ਕਾਮਰੇਡ ਜਗਤ ਸਿੰਘ ਦੇ ਪਿੰਡ ਰਾਮਗੜ੍ਹ ਨੂੰ ਆਜ਼ਾਦੀ ਤੋਂ ਹੁਣ ਤੱਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਦੋ-ਚਾਰ ਹੋਣਾ ਪੈ ਰਿਹਾ ਹੈ | ...

ਪੂਰੀ ਖ਼ਬਰ »

ਕਿੰਗਜ਼ ਗਰੁੱਪ ਵਿਖੇ 'ਕਿੰਗਜ਼ ਕਾਰਨੀਵਾਲ-2018' ਭਲਕੇ

ਬਰਨਾਲਾ, 18 ਜੂਨ (ਗੁਰਪ੍ਰੀਤ ਸਿੰਘ ਲਾਡੀ)-ਕਿੰਗਜ਼ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਰਨਾਲਾ ਵਿਖੇ ਸਾਲਾਨਾ ਸਮਾਗਮ 'ਕਿੰਗਜ਼ ਕਾਰਨੀਵਾਲ-2018' ਮਿਤੀ 20 ਜੂਨ ਨੂੰ ਕਰਵਾਇਆ ਜਾ ਰਿਹਾ ਹੈ ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਚੇਅਰਮੈਨ ਹਰਦੇਵ ਸਿੰਘ ਬਾਜਵਾ ਨੇ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਨੰਬਰਦਾਰ ਨੂੰ ਭਾਜਪਾ ਦੇ ਕਿਸਾਨ ਮੋਰਚੇ ਦਾ ਸੂਬਾ ਮੀਤ ਪ੍ਰਧਾਨ ਬਣਾਉਣ 'ਤੇ ਧੰਨਵਾਦ

ਸ਼ਹਿਣਾ 18 ਜੂਨ (ਸੁਰੇਸ਼ ਗੋਗੀ)-ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਨੰਬਰਦਾਰ ਨੂੰ ਸੂਬਾ ਪ੍ਰਧਾਨ ਸ੍ਰੀ ਸਵੇਤ ਮਲਿਕ ਦੀ ਸਹਿਮਤੀ ਨਾਲ ਬਿਕਰਮ ਸਿੰਘ ਚੀਮਾ ਸੂਬਾ ਪ੍ਰਧਾਨ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ ਵਲੋਂ ਸੂਬੇ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਵਿਭਾਗ ਨੇ ਮੈਡੀਕਲ ਦੁਕਾਨਾਂ ਦੀ ਕੀਤੀ ਚੈਕਿੰਗ

ਬਰਨਾਲਾ, 18 ਜੂਨ (ਧਰਮਪਾਲ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਚਲਾਏ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਧਰਮਪਾਲ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਰੱਗ ਇੰਸਪੈਕਟਰ ਗੁਨਦੀਪ ਬਾਂਸਲ ਅਤੇ ਪਟਿਆਲੇ ਦੇ ਡਰੱਗ ...

ਪੂਰੀ ਖ਼ਬਰ »

ਐਡ. ਸਤਨਾਮ ਸਿੰਘ ਰਾਹੀ ਨੇ ਸ਼ਹਿਣਾ ਦੇ ਭਾਜਪਾ ਵਰਕਰਾਂ ਨਾਲ ਕੀਤੀ ਮੀਟਿੰਗ

ਸ਼ਹਿਣਾ, 18 ਜੂਨ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਭਦੌੜ ਤੋਂ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਨੇ ਮੰਡਲ ਪ੍ਰਧਾਨ ਸੁਰਜੀਤ ਸਿੰਘ ਜ਼ਿਲੇ੍ਹਦਾਰ ਦੀ ਅਗਵਾਈ ਵਿਚ ਸ਼ਹਿਣਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ...

ਪੂਰੀ ਖ਼ਬਰ »

ਕੱਪੜੇ ਦੀ ਦੁਕਾਨ 'ਚ ਚੋਰੀ

ਧਨੌਲਾ, 18 ਜੂਨ (ਜਤਿੰਦਰ ਸਿੰਘ ਧਨੌਲਾ)-ਬੀਤੀ ਰਾਤ ਅਗਿਆਤ ਵਿਅਕਤੀ ਮੰਡੀ ਦੀ ਕੱਪੜੇ ਦੀ ਦੁਕਾਨ ਗਿੱਲ ਕਲਾਥ ਇੰਪੋਰੀਅਮ ਅੰਦਰ ਦਾਖ਼ਲ ਹੋ ਕੇ ਤਕਰੀਬਨ ਸਾਢੇ ਤਿੰਨ ਲੱਖ ਰੁਪਏ ਦੀ ਨਕਦੀ ਚੁਰਾ ਕੇ ਲੈ ਗਏ ਅਤੇ ਜਾਂਦੇ ਸਮੇਂ ਕੀਮਤੀ ਭਾਅ ਦੇ ਡੀ.ਵੀ.ਆਰ. ਅਤੇ ਕੁਝ ਕੈਮਰੇ ...

ਪੂਰੀ ਖ਼ਬਰ »

ਨਗਰ ਕੌਾਸਲ ਬਰਨਾਲਾ ਹੋਇਆ ਖੁੱਲ੍ਹੇ 'ਚ ਪਖਾਨਾ ਜਾਣ ਤੋਂ ਮੁਕਤ

ਬਰਨਾਲਾ, 18 ਜੂਨ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਸਵੱਛ ਪੰਜਾਬ (ਸਵੱਛ ਭਾਰਤ ਮਿਸ਼ਨ ਦੇ ਅੰਤਰਗ਼ਤ) ਬਰਨਾਲਾ ਨਗਰ ਕੌਾਸਲ ਖੁੱਲ੍ਹੇ ਵਿਚ ਪਖਾਨਾ ਜਾਣ ਤੋਂ ਮੁਕਤ (ਓ.ਡੀ.ਐਫ.) ਹੋ ਗਿਆ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਧਾਰਮਿਕ ਸਮਾਗਮ

ਹੰਡਿਆਇਆ, 18 ਜੂਨ (ਗੁਰਜੀਤ ਸਿੰਘ ਖੱੁਡੀ)-ਗੁਰਦੁਆਰਾ ਸ਼ਹੀਦ ਸਿੰਘਾਂ ਹੰਡਿਆਇਆ ਦੇ ਮੱੁਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਵਿਚ ਸ਼ਹੀਦਾਂ ਦੇ ਸਿਰਤਾਜ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮ 'ਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX