ਤਾਜਾ ਖ਼ਬਰਾਂ


ਸਰਬਸੰਮਤੀ ਵਾਲੇ ਸਰਪੰਚਾਂ ਅਤੇ ਪੰਚਾਂ ਨੂੰ ਵੀ ਨਾਮਜ਼ਦਗੀਆਂ ਭਰਨੀਆਂ ਜ਼ਰੂਰੀ
. . .  1 day ago
ਲੁਧਿਆਣਾ, 18 ਦਸੰਬਰ (ਪਰਮੇਸ਼ਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਆਗਾਮੀ ਪੰਚਾਇਤ ਚੋਣਾਂ ...
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  1 day ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  1 day ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  1 day ago
ਗੁਹਾਟੀ, 18 ਦਸੰਬਰ - ਪੰਜ ਰਾਜਾਂ 'ਚ ਚੋਣ ਨਤੀਜਿਆਂ ਤੋਂ ਬਾਅਦ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਹਵਾ ਮਿਲੀ ਹੈ। ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਤੋਂ ਬਾਅਦ ਹੁਣ ਅਸਾਮ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਅਸਾਮ ਸਰਕਾਰ ਨੇ 600 ਕਰੋੜ...
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  1 day ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  1 day ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  1 day ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  1 day ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  1 day ago
ਬੰਗਾ, 18 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਅਮਰਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਡੀ.ਐਸ.ਪੀ. ਕੁਲਵੰਤ ਰਾਏ ਵਿਜੀਲੈਂਸ ਨੇ ਦੱਸਿਆ ਕਿ ਉਕਤ ਪਟਵਾਰੀ ਨੇ ਤਜਿੰਦਰ...
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  1 day ago
ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅੱਜ ਤੀਸਰੇ ਦਿਨ ਅੱਜ ਵੱਡੀ ਗਿਣਤੀ 'ਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ...
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  1 day ago
ਨਵੀਂ ਦਿੱਲੀ, 18 ਦਸੰਬਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੋਪ ਸਿੰਗਰ ਦਲੇਰ ਮਹਿੰਦੀ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪਿੱਠਵਰਤੀ ਗਾਇਕੀ ਤੇ ਪੰਜਾਬੀ ਸੰਗੀਤ ਵਿਚ ਪਾਏ ਯੋਗਦਾਨ ਲਈ ਸਨਮਾਨਿਤ...
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ
. . .  1 day ago
ਸ੍ਰੀ ਹਰਿਮੰਦਰ ਸਾਹਿਬ 'ਚ ਐਚ.ਐਸ.ਫੂਲਕਾ ਨੇ ਕੀਤਾ ਸ਼ੁਕਰਾਨਾ
. . .  1 day ago
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ
. . .  1 day ago
ਹਾਮਿਦ ਨੂੰ ਲੈਣ ਲਈ ਉਸ ਦੇ ਮਾਤਾ ਪਿਤਾ ਵਾਹਗਾ ਪਹੁੰਚੇ
. . .  1 day ago
ਆਈ.ਪੀ.ਐਲ. ਨਿਲਾਮੀ : ਯੁਵਰਾਜ ਸਿੰਘ ਦਾ ਅਜੇ ਵੀ ਕੋਈ ਖ਼ਰੀਦਦਾਰ ਨਹੀਂ, ਆਧਾਰ ਕੀਮਤ ਸਿਰਫ਼ ਇਕ ਕਰੋੜ
. . .  1 day ago
'ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ' ਮੁਹਿੰਮ ਦਾ ਹਿੱਸਾ ਬਣਿਆ ਪਿੰਡ ਫੈਜਗੜ੍ਹ, ਭਾਈ ਲੌਂਗੋਵਾਲ ਨੇ ਕੀਤੀ ਸ਼ਲਾਘਾ
. . .  1 day ago
ਕਿਸਾਨਾਂ ਦੇ ਕਰਜ਼ਿਆਂ ਦੀ ਮਾਫ਼ੀ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ- ਰਾਹੁਲ
. . .  1 day ago
ਭੁੱਖ ਹੜਤਾਲ 'ਤੇ ਬੈਠੇ ਭਾਜਪਾ ਨੇਤਾ ਤਜਿੰਦਰਪਾਲ, ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
. . .  1 day ago
ਗੁਰਦਾਸਪੁਰ : ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਬੱਬੇਹਾਲੀ ਅਤੇ ਉਸ ਦੇ ਪੁੱਤਰ ਸਮੇਤ 12 ਲੋਕਾਂ 'ਤੇ ਮਾਮਲਾ ਦਰਜ
. . .  1 day ago
ਸਰਬ ਸੰਮਤੀ ਨਾਲ ਚੁਣੀ ਪਿੰਡ ਸੇਖਾ ਖੁਰਦ ਦੀ ਪੰਚਾਇਤ
. . .  1 day ago
ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 40 ਤੋਂ ਵੱਧ ਜ਼ਖ਼ਮੀ
. . .  1 day ago
ਪੰਜਾਬ 'ਚ ਭਾਜਪਾ ਆਗੂਆਂ ਨੇ ਰਾਸ਼ਟਰਪਤੀ ਦੇ ਨਾਂ ਸੌਂਪੇ ਮੰਗ ਪੱਤਰ
. . .  1 day ago
ਪੰਚਾਇਤ ਚੋਣਾਂ 'ਚ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ 'ਚ ਲਾਇਆ ਧਰਨਾ
. . .  1 day ago
ਸਿਵਲ ਸਕੱਤਰੇਤ ਦੀਆਂ ਸਮੂਹ ਐਸੋਸੀਏਸ਼ਨਾਂ ਵਲੋਂ ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਉਣ ਦੇ ਫ਼ੈਸਲੇ ਦਾ ਵਿਰੋਧ
. . .  1 day ago
ਹਾਮਿਦ ਦੀ ਭਾਰਤ ਵਾਪਸੀ ਦੀ ਕਵਰੇਜ ਲਈ ਵੱਡੀ ਗਿਣਤੀ 'ਚ ਪਾਕਿ ਮੀਡੀਆ ਅਟਾਰੀ-ਵਾਹਗਾ ਸਰਹੱਦ 'ਤੇ ਪਹੁੰਚਿਆ
. . .  1 day ago
'84 ਕਤਲੇਆਮ ਅਤੇ ਰਾਫੇਲ ਦੇ ਮੁੱਦੇ 'ਤੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
. . .  1 day ago
ਪਾਕਿ ਵਿਦੇਸ਼ ਮੰਤਰਾਲੇ ਨੇ ਹਾਮਿਦ ਨੂੰ ਦੱਸਿਆ ਭਾਰਤੀ ਜਾਸੂਸ
. . .  1 day ago
ਚੋਣ ਕਮਿਸ਼ਨ ਨੇ ਦੋ ਪਿੰਡਾਂ 'ਚ ਪੰਚਾਇਤੀ ਚੋਣਾਂ 'ਤੇ ਲਾਈ ਰੋਕ
. . .  1 day ago
ਪਿਸ਼ਾਵਰ ਜੇਲ੍ਹ ਤੋਂ ਵਾਹਗਾ ਸਰਹੱਦ ਲਈ ਰਵਾਨਾ ਹੋਇਆ ਹਾਮਿਦ ਅੰਸਾਰੀ
. . .  1 day ago
'84 ਕਤਲੇਆਮ ਮਾਮਲੇ 'ਚ ਸਜ਼ਾ ਤੋਂ ਬਾਅਦ ਸੱਜਣ ਕੁਮਾਰ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  1 day ago
ਪੰਚਾਇਤੀ ਚੋਣਾਂ 'ਚ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਚੁਗਾਵਾਂ ਵਿਖੇ ਅਕਾਲੀ ਵਰਕਰਾਂ ਵਲੋਂ ਬੀ. ਡੀ. ਓ. ਦਫ਼ਤਰ ਅੱਗੇ ਪ੍ਰਦਰਸ਼ਨ
. . .  1 day ago
'84 ਦੰਗਿਆਂ ਦੇ ਮੁੱਦੇ 'ਤੇ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ
. . .  1 day ago
ਪਾਕਿਸਤਾਨ ਦੀ ਜੇਲ੍ਹ 'ਚੋਂ ਰਿਹਾਅ ਹੋ ਕੇ ਅੱਜ ਭਾਰਤ ਪਹੁੰਚੇਗਾ ਹਾਮਿਦ, ਮਾਂ ਨੇ ਕਿਹਾ- ਮਨੁੱਖਤਾ ਦੀ ਜਿੱਤ
. . .  1 day ago
ਤ੍ਰਿਣਮੂਲ ਕਾਂਗਰਸ ਨੇ ਨੌਕਰੀਆਂ ਅਤੇ ਰੁਜ਼ਗਾਰ ਦੇ ਮੁੱਦੇ 'ਤੇ ਰਾਜ ਸਭਾ 'ਚ ਦਿੱਤਾ ਨੋਟਿਸ
. . .  1 day ago
ਪਟਿਆਲਾ ਹਾਊਸ ਕੋਰਟ 'ਚ 11 ਜਨਵਰੀ ਤੱਕ ਟਲੀ ਏਅਰਸੈੱਲ-ਮੈਕਸਿਸ ਮਾਮਲੇ ਦੀ ਸੁਣਵਾਈ
. . .  1 day ago
ਆਸਟ੍ਰੇਲੀਆ ਨੇ ਪਰਥ ਟੈਸਟ ਮੈਚ ਭਾਰਤ ਨੂੰ 146 ਦੌੜਾਂ ਨਾਲ ਦਿੱਤੀ ਮਾਤ, ਲੜੀ 1-1 ਨਾਲ ਬਰਾਬਰ
. . .  1 day ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਅਲ-ਸ਼ਬਾਬ ਦੇ 62 ਅੱਤਵਾਦੀ ਢੇਰ
. . .  1 day ago
ਦੂਜੇ ਟੈਸਟ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 146 ਦੌੜਾਂ ਨਾਲ ਦਿੱਤੀ ਮਾਤ
. . .  1 day ago
ਭਾਜਪਾ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਵਿਰੁੱਧ ਲੋਕ ਸਭਾ 'ਚ ਦਿੱਤਾ ਵਿਸ਼ੇਸ਼ ਅਧਿਕਾਰ ਮਤੇ ਦਾ ਨੋਟਿਸ
. . .  1 day ago
ਮੁੰਬਈ 'ਚ ਅੱਜ ਮੈਟਰੋ ਲਾਈਨ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਮੁੰਬਈ : ਹਸਪਤਾਲ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਅੱਠ
. . .  1 day ago
ਅੱਜ ਦਾ ਵਿਚਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਖੇਡ ਜਗਤ

ਫੀਫਾ ਵਿਸ਼ਵ ਕੱਪ ਦਾ ਨਤੀਜਾ ਤੈਅ ਕਰਨਗੇ ਇਹ ਖਿਡਾਰੀ

ਫੁੱਟਬਾਲ ਇਕ ਟੀਮ ਦੀ ਖੇਡ ਹੈ ਅਤੇ ਖਿਡਾਰੀਆਂ ਦੇ ਸਿਰ ਉੱਤੇ ਜਾਂ ਕਿਸੇ ਇਕ ਖਿਡਾਰੀ ਦੇ ਚਮਤਕਾਰੀ ਪ੍ਰਦਰਸ਼ਨ ਸਦਕਾ ਹੀ ਨਤੀਜੇ ਆਉਂਦੇ ਹਨ। ਫ਼ੀਫ਼ਾ ਵਿਸ਼ਵ ਕੱਪ ਵਿਚ 32 ਟੀਮਾਂ ਦੇ ਕੁੱਲ 736 ਖਿਡਾਰੀ ਆਪਣੇ ਜਲਵੇ ਵਿਖਾ ਰਹੇ ਹਨ। ਇਨ੍ਹਾਂ ਵਿਚ ਦੁਨੀਆ ਦੇ ਕੁਝ ਜ਼ਬਰਦਸਤ ਅਤੇ ਕਾਬਲੀਅਤ ਭਰਪੂਰ ਚੋਣਵੇਂ ਫੁੱਟਬਾਲ ਖਿਡਾਰੀ ਹਨ ਜਿਹੜੇ ਫ਼ੀਫ਼ਾ ਵਿਸ਼ਵ ਕੱਪ 2018 ਦਾ ਨਤੀਜਾ ਤੈਅ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਇਨ੍ਹਾਂ ਖਿਡਾਰੀਆਂ ਵਿਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਅਰਜਨਟੀਨਾ ਦੇ ਸੁਪਰਸਟਾਰ 31 ਸਾਲਾ ਲਿਓਨਲ ਮੈਸੀ ਦਾ, ਜਿਸ ਨੇ ਪਿਛਲੇ ਕਈ ਸਾਲਾਂ ਤੋਂ ਆਪਣੀ ਮਹਾਨਤਾ ਲਗਾਤਾਰ ਸਾਬਤ ਕੀਤੀ ਹੈ। ਦੂਜਾ ਨਾਂਅ ਆਉਂਦਾ ਹੈ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਦਾ। ਪਿਛਲੇ ਪੰਜ ਸਾਲਾਂ ਵਿਚ ਫੀਫਾ ਦਾ ਬਿਹਤਰੀਨ ਫੁੱਟਬਾਲਰ ਦਾ ਸਨਮਾਨ ਹਾਸਲ ਕਰਨ ਵਾਲੇ ਰੋਨਾਲਡੋ ਨੇ ਪੁਰਤਗਾਲ ਨੂੰ 2016 ਵਿਚ ਯੂਰਪੀ ਚੈਂਪੀਅਨਸ਼ਿਪ ਦਾ ਖਿਤਾਬ ਦੁਆਇਆ ਸੀ। ਬ੍ਰਾਜ਼ੀਲੀ ਟੀਮ ਦੀ ਵੱਡੀ ਉਮੀਦ ਸੁਪਰਸਟਾਰ 26 ਸਾਲ ਨੇਮਾਰ ਉੱਤੇ ਹੈ ਜੋ ਪੈਰ ਦੀ ਸਰਜਰੀ ਤੋਂ 3 ਮਹੀਨਿਆਂ ਮਗਰੋਂ ਕੌਮੀ ਟੀਮ ਵਿਚ ਵਾਪਸੀ ਕਰ ਚੁੱਕਾ ਹੈ। ਇਸ ਨੌਜਵਾਨ ਫੁੱਟਬਾਲਰ ਨੇ ਬ੍ਰਾਜ਼ੀਲ ਨੂੰ 2016 ਰੀਓ ਉਲੰਪਿਕ ਦੌਰਾਨ ਪਹਿਲਾ ਸੋਨ ਤਗਮਾ ਦੁਆਇਆ ਸੀ। 26 ਸਾਲ ਦੀ ਉਮਰ ਵਿਚ ਉਹ 84 ਮੈਚਾਂ ਵਿਚ 54 ਗੋਲ ਕਰਕੇ ਬ੍ਰਾਜ਼ੀਲ ਲਈ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਪੇਲੇ, ਰੋਨਾਲਡੋ ਅਤੇ ਰੋਮਾਰੀਓ ਮਗਰੋਂ ਚੌਥੇ ਸਥਾਨ ਉੱਤੇ ਹੈ। ਇਸੇ ਤਰ੍ਹਾਂ ਫਰਾਂਸ ਦੀ ਟੀਮ ਵਿਚ 27 ਸਾਲਾ ਐਂਟੋਇਨ ਗਰੀਜ਼ਮੈਨ ਉਹ ਖਿਡਾਰੀ ਹੈ, ਜੋ ਯੂਰੋ 2016 ਦੌਰਾਨ 6 ਗੋਲ ਕਰਨ ਅਤੇ ਦੋ ਵਿਚ ਮਦਦ ਕਰਨ ਲਈ 'ਪਲੇਅਰ ਆਫ ਦਿ ਟੂਰਨਾਮੈਂਟ' ਅਤੇ 'ਗੋਲਡਨ ਬੂਟ' ਖਿਤਾਬ ਜਿੱਤਿਆ ਸੀ। ਜਰਮਨ ਦੇ ਇਤਿਹਾਸਕ ਕਲੱਬ ਬਾਇਰਨ ਮਿਊਨਿਖ ਦਾ ਸਟ੍ਰਾਈਕਰ ਪੋਲੈਂਡ ਦੇਸ਼ ਦਾ ਰੌਬਰਟ ਲੈਵੈਨਡੋਸਕੀ 'ਗੋਲ ਮਸ਼ੀਨ' ਵਜੋਂ ਜਾਣਿਆ ਜਾਂਦਾ ਹੈ।
ਮਿਡਫੀਲਡ ਖਿਡਾਰੀਆਂ ਦੀ ਜੇਕਰ ਗੱਲ ਕਰੀਏ ਤਾਂ ਬੈਲਜ਼ੀਅਮ ਦੇ ਏਡਨ ਐਜ਼ਾਰਡ ਅਤੇ ਕੈਵਿਨ ਡੇ ਬਰੂਇਨੇ ਵਿਰੋਧੀ ਟੀਮ ਮੂਹਰੇ ਤੇਜ਼ ਰਫਤਾਰ ਨਾਲ ਫੁੱਟਬਾਲ ਕਾਬੂ ਹੇਠ ਰੱਖ ਕੇ ਭੱਜਣ ਦੇ ਮਾਹਿਰ ਹਨ ਅਤੇ ਮਿਡਫੀਲਡਰ ਹੋਣ ਦੇ ਬਾਵਜੂਦ ਗੋਲ ਦਾਗਣ ਦੀ ਸਮਰੱਥਾ ਰੱਖਦੇ ਹਨ। ਡਿਫੈਂਸ ਦੇ ਖਿਡਾਰੀਆਂ ਵਿਚ ਵੀ ਸਭ ਤੋਂ ਉੱਪਰਲਾ ਨਾਂਅ ਬੈਲਜ਼ੀਅਮ ਦੇ ਟੋਬੀ ਐਲਡਰਵੈਰਲਡ ਅਤੇ ਵਿਨਸੰਟ ਕੰਪਾਨੀ ਦਾ ਆਉਂਦਾ ਹੈ। ਸਪੇਨ ਦਾ ਸਰਜੀਓ ਰਾਮੋਸ, ਜੇਰਾਡ ਪੀਕੇ ਆਦਿ ਵਰਗੇ ਡਿਫੈਂਡਰਾਂ ਨੂੰ ਝਕਾਨੀ ਦੇਣਾ ਵੀ ਬੇਹੱਦ ਮੁਸ਼ਕਿਲ ਕੰਮ ਹੋਵੇਗਾ। ਡਿਫੈਂਡਰ ਖਿਡਾਰੀਆਂ ਦੇ ਪਿੱਛੇ ਖੜ੍ਹਨ ਵਾਲੇ ਗੋਲਕੀਪਰਾਂ ਦੀ ਗੱਲ ਹੋਵੇ ਤਾਂ ਕੁਝ ਗੋਲਕੀਪਰ ਅਜਿਹੇ ਹਨ, ਜਿਨ੍ਹਾਂ ਕੋਲੋਂ ਬਾਲ ਲੰਘਾ ਕੇ ਗੋਲ ਪੋਸਟ ਵਿਚ ਪਾਉਣੀ ਬੇਹੱਦ ਮੁਸ਼ਕਿਲ ਹੋਵੇਗੀ ਅਤੇ ਇਹ ਗੋਲਕੀਪਰ ਹਨ ਥੀਬੋ ਕੋਰਟੂਆ (ਬੈਲਜ਼ੀਅਮ), ਮੈਨੁਏਰ ਨੂਏਰ (ਜਰਮਨੀ), ਡੈਵਿਡ ਡੇ ਹੇਆ (ਸਪੇਨ), ਐਲੀਸਨ (ਬ੍ਰਾਜ਼ੀਲ) ਅਤੇ ਹੂਗੋ ਲੌਰੀਸ (ਫਰਾਂਸ)। ਇਹ ਹਨ ਉਹ ਸਾਰੇ ਖਿਡਾਰੀ, ਜੋ ਆਪਣੇ ਚਮਤਕਾਰੀ ਪ੍ਰਦਰਸ਼ਨ ਸਦਕਾ ਫ਼ੀਫ਼ਾ ਵਿਸ਼ਵ ਕੱਪ ਦਾ ਚੈਂਪੀਅਨ ਤੈਅ ਕਰਨਗੇ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਵਿਸ਼ਵ ਕੱਪ ਫੁੱਟਬਾਲ : ਕਿਤੇ ਅਰਮਾਨ ਟੁੱਟਣਗੇ, ਕਿਤੇ ਇਤਿਹਾਸ ਬਦਲੇਗਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਹਾਲਾਂਕਿ ਏਸ਼ੀਆ, ਅਫਰੀਕਾ, ਲੇਟਿਨ ਅਮਰੀਕਾ ਅਤੇ ਯੂਰਪ ਦਰਮਿਆਨ ਉੱਤਮਤਾ ਦੀ ਲੜਾਈ ਲਈ ਫੈਸਲਾਕੁੰਨ ਟੱਕਰ ਜ਼ਰੂਰ ਹੁੰਦੀ ਰਹੀ ਹੈ ਪਰ ਮੁੱਖ ਮੁਕਾਬਲਾ ਲੇਟਿਨ ਅਮਰੀਕਾ ਅਤੇ ਯੂਰਪ ਵਿਚਕਾਰ ਹੀ ਰਿਹਾ ਹੈ। ਸੰਨ 1934 ਅਤੇ 1938 ...

ਪੂਰੀ ਖ਼ਬਰ »

ਭਾਰਤ ਦੀ ਉੱਭਰਦੀ ਡਿਸਕਸ ਥਰੋਅਰ ਨਵਜੀਤ ਕੌਰ ਢਿੱਲੋਂ

ਬਹੁਤ ਹੀ ਹੱਸਮੁੱਖ ਅਤੇ ਮਿਲਾਪੜੇ ਸੁਭਾਅ ਵਾਲੀ ਨਵਜੀਤ ਕੌਰ ਢਿੱਲੋਂ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਜੋ ਗੋਲਡਕੋਸਟ ਵਿਖੇ ਹੋਈਆਂ, ਵਿਚੋਂ 57.46 ਮੀਟਰ ਨਾਲ ਦੇਸ਼ ਲਈ ਕਾਂਸੀ ਦਾ ਤਗਮਾ ਹਾਸਲ ਕੀਤਾ। ਕੌਮਾਂਤਰੀ ਡਿਸਕਸ ਥਰੋਅਰ ਨਵਜੀਤ ਕੌਰ ਢਿੱਲੋਂ ਦਾ ਜਨਮ 6 ਮਾਰਚ, 1995 ...

ਪੂਰੀ ਖ਼ਬਰ »

ਭਾਰਤ-ਅਫ਼ਗਾਨਿਸਤਾਨ ਟੈਸਟ ਮੈਚ

ਦੋ ਦਿਨਾਂ 'ਚ ਹੀ ਬਣੇ ਕਈ ਰਿਕਾਰਡ

ਟੈਸਟ ਕ੍ਰਿਕਟ 'ਚ ਸੰਸਾਰ 'ਚ ਪਹਿਲੇ ਦਰਜੇ ਦੀ ਭਾਰਤੀ ਕ੍ਰਿਕਟ ਟੀਮ ਨੇ ਆਪਣਾ ਪਹਿਲਾ ਤੇ ਇਤਿਹਾਸਕ ਮੈਚ ਖੇਡ ਰਹੀ ਅਫ਼ਗਾਨਿਸਤਾਨ ਦੀ ਟੀਮ ਦਾ ਬਿਸਤਰਾ ਦੋ ਦਿਨਾਂ 'ਚ ਹੀ ਗੋਲ ਕਰਕੇ ਇਸ ਇਕੋ ਮੈਚ 'ਚ ਕਈ ਰਿਕਾਰਡ ਆਪਣੇ ਨਾਂਅ ਲਿਖਵਾਏ। ਗੱਲ ਭਾਰਤੀ ਟੀਮ ਦੇ ਸਲਾਮੀ ...

ਪੂਰੀ ਖ਼ਬਰ »

ਸਾਫ਼-ਸੁਥਰੀ, ਅਨੁਸ਼ਾਸਨਬੱਧ ਹਾਕੀ ਖੇਡਣ ਦੀ ਲੋੜ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਸਾਡੇ ਹਾਕੀ ਖਿਡਾਰੀ ਨੂੰ ਦੂਜੇ ਪਾਸੇ ਵਹਿਮ ਹੋ ਗਿਆ ਕਿ ਸ਼ਾਇਦ ਉਹ ਬਹੁਤ ਜ਼ਿਆਦਾ ਜੁਝਾਰੂ ਹੈ। ਉਸ ਵਿਚ ਬਹੁਤ ਜ਼ਿਆਦਾ ਕਿਲਰ ਇਨਸੰਟਿਕਟ ਦੀ ਭਾਵਨਾ ਆ ਗਈ ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸ ਦਾ ਅਜਿਹਾ ਲੱਚਰ ਪ੍ਰਦਰਸ਼ਨ ...

ਪੂਰੀ ਖ਼ਬਰ »

ਅਪਾਹਜ ਹੋ ਕੇ ਵੀ ਕ੍ਰਿਕਟ ਦੇ ਮੈਦਾਨ ਵਿਚ ਧੁੰਮਾਂ ਪਾਉਂਦਾ ਹੈ ਅਮਨਪ੍ਰੀਤ ਸਿੰਘ

ਅਮਨਪ੍ਰੀਤ ਸਿੰਘ ਬਚਪਨ ਤੋਂ ਹੀ ਖੱਬੀ ਲੱਤ ਤੋਂ ਪੋਲੀਓ ਦਾ ਸ਼ਿਕਾਰ ਹੈ ਪਰ ਉਹ ਅਪਾਹਜ ਹੋ ਕੇ ਵੀ ਕ੍ਰਿਕਟ ਦੇ ਮੈਦਾਨ ਵਿਚ ਧੁੰਮਾਂ ਪਾਉਂਦਾ ਹੈ ਅਤੇ ਪੰਜਾਬ ਦੀ ਅਪਾਹਜ ਕ੍ਰਿਕਟ ਟੀਮ ਦਾ ਉਹ ਇਕ ਮਹੱਤਵਪੂਰਨ ਖਿਡਾਰੀ ਹੈ ਅਤੇ ਇਕ ਸਫ਼ਲ ਬੱਲੇਬਾਜ਼ ਕਰਕੇ ਜਾਣਿਆ ਜਾਂਦਾ ...

ਪੂਰੀ ਖ਼ਬਰ »

ਵਿਸ਼ਵ ਕੱਪ ਫੁੱਟਬਾਲ ਜੇਤੂ ਦੇਸ਼

ਸਾਲ ਜੇਤੂ ਦੇਸ਼ 1930 ਉਰੂਗਵੇ 1934 ਇਟਲੀ 1938 ਇਟਲੀ 1950 ਉਰੂਗਵੇ 1954 ਪੱਛਮੀ ਜਰਮਨੀ 1958 ਬ੍ਰਾਜ਼ੀਲ 1962 ਬ੍ਰਾਜ਼ੀਲ 1966 ਇੰਗਲੈਂਡ 1970 ਬ੍ਰਾਜ਼ੀਲ 1974 ਪੱਛਮੀ ਜਰਮਨੀ 1978 ਅਰਜਨਟੀਨਾ 1982 ਇਟਲੀ 1986 ਅਰਜਨਟੀਨਾ 1990 ਪੱਛਮੀ ...

ਪੂਰੀ ਖ਼ਬਰ »

ਦਿਲਰਾਜਪ੍ਰੀਤ ਕੌਰ ਦੀ ਪੰਜਾਬ 'ਚ ਵੀ ਯੋਗਾ ਨੂੰ ਪ੍ਰਫੁੱਲਤ ਕਰਨ ਦੀ ਚਾਹਤ

ਯੋਗਾ 'ਚ ਨਾਮਣਾ ਖੱਟਣ ਵਾਲੀ ਅਤੇ ਉੱਤਰਾਖੰਡ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਹਰੀਸ਼ ਰਾਵਤ ਵਲੋਂ ਪਹਿਲੇ ਅੰਤਰਰਾਸ਼ਟਰੀ ਯੋਗਾ ਦਿਵਸ 21 ਜੂਨ, 2015 ਤੋਂ ਘੋਸ਼ਿਤ ਕੀਤੀ ਗਈ ਉੱਤਰਾਖੰਡ ਯੋਗਾ ਦੀ ਬ੍ਰਾਂਡ ਅੰਬੈਸਡਰ ਪੰਜਾਬ ਦੀ ਧੀ ਦਿਲਰਾਜਪ੍ਰੀਤ ਕੌਰ ਗੋਲਡ ਮੈਡਲਿਸਟ ਵਲੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX