ਤਾਜਾ ਖ਼ਬਰਾਂ


ਠੇਕੇ ਦੇ ਕਰਿੰਦੇ ਨੂੰ ਗੋਲੀਆਂ ਮਾਰ ਕੇ 21.32 ਲੱਖ ਦੀ ਲੁੱਟ
. . .  about 6 hours ago
ਜਲੰਧਰ, 24 ਸਤੰਬਰ - ਜਲੰਧਰ ਦੇ ਟਰਾਂਸਪੋਰਟ ਨਗਰ ਵਿਖੇ ਦੋ ਕਾਰਾਂ ਵਿਚ ਸਵਾਰ ਲੁਟੇਰੇ ਠੇਕੇ ਦੇ ਕਰਿੰਦੇ ਨੂੰ ਗੋਲੀਆਂ ਮਾਰਨ ਤੋਂ ਬਾਅਦ 21 ਲੱਖ 32 ਹਜ਼ਾਰ ਦੀ ਨਗਦੀ ਲੁੱਟ...
ਏਸ਼ੀਆ ਕੱਪ 2018 : ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਚਟਾਈ ਧੂੜ
. . .  1 day ago
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਦੀਆਂ ਵੀ 100 ਦੌੜਾਂ ਪੂਰੀਆਂ, ਭਾਰਤ 220/1
. . .  1 day ago
ਏਸ਼ੀਆ ਕੱਪ 2018 : ਭਾਰਤ ਨੂੰ ਪਹਿਲਾ ਝਟਕਾ, ਸ਼ਿਖਰ ਧਵਨ 114 ਦੌੜਾਂ ਬਣਾ ਕੇ ਆਊਟ
. . .  1 day ago
ਰਿਹਾਇਸ਼ੀ ਇਲਾਕੇ 'ਚ ਵੜਿਆ ਉੱਝ ਦਰਿਆ ਦਾ ਪਾਣੀ
. . .  1 day ago
ਬਮਿਆਲ, 23 ਸਤੰਬਰ (ਰਾਕੇਸ਼ ਕੁਮਾਰ) - ਸਰਹੱਦੀ ਕਸਬਾ ਬਮਿਆਲ 'ਚ ਵਹਿਣ ਵਾਲੇ ਉੱਝ ਦਰਿਆ 'ਚ 1,60,000 ਕਿਊਸਿਕ ਪਾਣੀ ਆਉਣ ਕਰਕੇ ਪਾਣੀ ਬਮਿਆਲ ਦੇ ਰਿਹਾਇਸ਼ੀ...
ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ, ਭਾਰਤ 198/0
. . .  1 day ago
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਦੀਆਂ ਵੀ 50 ਦੌੜਾਂ ਪੂਰੀਆਂ, ਭਾਰਤ 119/0
. . .  1 day ago
ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 50 ਦੌੜਾਂ ਪੂਰੀਆਂ, ਭਾਰਤ 96/0
. . .  1 day ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਭਾਰਤ 53/0
. . .  1 day ago
ਜਲਾਲਾਬਾਦ 'ਚ ਨਹੀ ਰੁਕ ਰਿਹਾ ਮੀਂਹ
. . .  1 day ago
ਜਲਾਲਾਬਾਦ ,23 ਸਤੰਬਰ (ਕਰਨ ਚੁਚਰਾ ) ਜਲਾਲਾਬਾਦ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਜਲਾਲਾਬਾਦ ਵਿੱਚ ਸਵੇਰ...
ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ
. . .  1 day ago
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪਿਛਲੇ ਕੁੱਝ ਦਿਨਾਂ ਤੋਂ ਪਹਾੜੀ ਖੇਤਰ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪ੍ਰਸ਼ਾਸਨ...
ਏਸ਼ੀਆ ਕੱਪ 2018 : ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 7ਵਾਂ ਝਟਕਾ
. . .  1 day ago
ਬਮਿਆਲ : ਉੱਝ ਦਰਿਆ 'ਚ ਪਾਣੀ ਦਾ ਪੱਧਰ ਹੋਇਆ 1,45,000 ਕਿਊਸਿਕ
. . .  1 day ago
ਏਸ਼ੀਆ ਕੱਪ 2018 : 45 ਓਵਰਾਂ ਤੋਂ ਬਾਅਦ ਪਾਕਿਸਤਾਨ 211/6
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 6ਵਾਂ ਝਟਕਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 5ਵਾਂ ਝਟਕਾ, ਸ਼ੌਇਬ ਮਲਿਕ 78 ਦੌੜਾਂ ਬਣਾ ਕੇ ਆਊਟ
. . .  1 day ago
ਬਮਿਆਲ ਦੇ ਉੱਝ ਦਰਿਆ ਦਾ ਪਾਣੀ ਦਾ ਪੱਧਰ ਵਧਿਆ, ਸਰਹੱਦੀ ਪਿੰਡਾਂ 'ਚ ਹੜ੍ਹਾਂ ਦਾ ਖ਼ਤਰਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਚੌਥਾ ਝਟਕਾ
. . .  1 day ago
ਏਸ਼ੀਆ ਕੱਪ 2018 : 35 ਓਵਰਾਂ ਤੋਂ ਬਾਅਦ ਪਾਕਿਸਤਾਨ 141/3
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਦੇ ਸ਼ੌਇਬ ਮਲਿਕ ਦੀਆਂ 50 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ 2018 : 25 ਓਵਰਾਂ ਤੋਂ ਬਾਅਦ ਪਾਕਿਸਤਾਨ 92/3
. . .  1 day ago
ਟਾਟਾ 407 ਪਲਟਣ ਕਾਰਨ 25 ਸ਼ਰਧਾਲੂ ਜ਼ਖਮੀ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਤੀਜਾ ਝਟਕਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਦੂਜਾ ਝਟਕਾ
. . .  1 day ago
ਮੀਂਹ ਕਾਰਨ ਗੰਦੇ ਪਾਣੀ ਦੇ ਨਾਲੇ 'ਚ ਪਿਆ ਪਾੜ, ਲੋਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਰੋਸ
. . .  1 day ago
ਮਨੋਹਰ ਪਾਰੀਕਰ ਹੀ ਗੋਆ ਸਰਕਾਰ ਦੀ ਕਰਦੇ ਰਹਿਣਗੇ ਅਗਵਾਈ - ਅਮਿਤ ਸ਼ਾਹ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਪਹਿਲਾਂ ਝਟਕਾ
. . .  1 day ago
ਵਿਸ਼ਾਲ ਨਗਰ ਕੀਰਤਨ ਉਪਰੰਤ ਬਾਬਾ ਫਰੀਦ ਆਗਮਨ ਪੁਰਬ ਸਮਾਪਤ
. . .  1 day ago
ਅੱਤਵਾਦ ਅਤੇ ਗੱਲਬਾਤ ਇਕੱਠਿਆਂ ਨਹੀਂ ਹੋ ਸਕਦੀ - ਬਿਪਨ ਰਾਵਤ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
. . .  1 day ago
ਹੜ੍ਹ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਕੀਤਾ ਗਿਆ ਅਲਰਟ
. . .  1 day ago
ਮੋਹਲ਼ੇਧਾਰ ਮੀਂਹ ਨੇ ਹਰ ਪਾਸੇ ਕੀਤੀ ਜਲਥਲ
. . .  1 day ago
ਪੁਲਵਾਮਾ : ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  1 day ago
ਸ੍ਰੀ ਮੁਕਤਸਰ ਸਾਹਿਬ : 4 ਪੰਚਾਇਤ ਸੰਮਤੀਆਂ 'ਚ ਕੁੱਲ 98 ਸੀਟਾਂ 'ਚੋਂ 60 ਸੀਟਾਂ ਤੇ ਕਾਂਗਰਸ ਜੇਤੂ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ 13 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਚੋਂ 11 ਤੇ ਕਾਂਗਰਸ ਜੇਤੂ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਲਾਂਚ ਕੀਤੀ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਯੋਜਨਾ 'ਆਯੁਸ਼ਮਾਨ ਭਾਰਤ'
. . .  1 day ago
ਮਾਨਸਾ ਨੇੜੇ ਰਜਵਾਹੇ 'ਚ ਕਈ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ 'ਚ ਭਰਿਆ ਪਾਣੀ
. . .  1 day ago
ਝੁੱਗੀ ਝੋਂਪੜੀਆਂ ਵਾਲਿਆਂ ਦੇ ਪਰਿਵਾਰ ਦੀ ਲੜਕੀ ਦੀ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ
. . .  1 day ago
ਮੋਹਲੇਧਾਰ ਬਾਰਿਸ਼ ਨੇ ਗੁਰੂ ਨਗਰੀ 'ਚ ਜਨਜੀਵਨ ਕੀਤਾ ਅਸਤ- ਵਿਅਸਤ
. . .  1 day ago
ਮਕਾਨ ਦੀ ਛੱਤ ਡਿੱਗਣ ਨਾਲ ਪਿਉ- ਪੁੱਤ ਦੀ ਮੌਤ, ਮਾਂ ਪੁੱਤ ਜ਼ਖਮੀ
. . .  1 day ago
ਬਲਾਕ ਸੰਮਤੀ ਬਾਘਾ ਪੁਰਾਣਾ ਦੀਆਂ ਤਿੰਨ ਸੀਟਾਂ 'ਤੇ ਅਕਾਲੀ ਦਲ ਅਤੇ 22 'ਤੇ ਕਾਂਗਰਸ ਜੇਤੂ
. . .  1 day ago
ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਸਮਾਗਮ ਸ਼ੁਰੂ
. . .  1 day ago
ਰੇਵਾੜੀ ਜਬਰ ਜਨਾਹ ਮਾਮਲਾ : ਐਸ.ਆਈ.ਟੀ ਨੇ ਦੋ ਮੁੱਖ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਤੇ ਪੰਚਾਇਤ ਸੰਮਤੀ ਦੀਆਂ 55 ਸੀਟਾਂ 'ਤੇ ਦਰਜ ਕੀਤੀ ਜਿੱਤ
. . .  1 day ago
ਭਲਕੇ ਅਕਾਲੀ ਦਲ ਕੈਲੇਫੋਰਨੀਆ ਗਾਰਡਨ 'ਚ ਕਰੇਗਾ ਕਾਨਫ਼ਰੰਸ - ਗਰੇਵਾਲ
. . .  1 day ago
ਮੀਂਹ ਕਾਰਨ ਬੈਠਾ ਜਲੰਧਰ-ਨਕੋਦਰ ਰੇਲਵੇ ਟਰੈਕ, ਆਵਾਜਾਈ ਹੋਈ ਠੱਪ
. . .  1 day ago
ਬਾਬਾ ਫ਼ਰੀਦ ਆਗਮਨ ਪੁਰਬ ਸੰਬੰਧੀ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤਾਂ ਦੀ ਸ਼ਮੂਲੀਅਤ
. . .  1 day ago
ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਰਜਵਾਹੇ 'ਚ ਪਿਆ ਪਾੜ, ਕਈ ਏਕੜ ਫ਼ਸਲ ਬਰਬਾਦ
. . .  1 day ago
ਪੁਲਵਾਮਾ : ਸੁਰੱਖਿਆ ਬਲਾਂ ਅਤੇ ਅੱਤਵਾਦੀਆਂ 'ਚ ਮੁੱਠਭੇੜ ਸ਼ੁਰੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਸਾਡੇ ਪਿੰਡ ਸਾਡੇ ਖੇਤ

ਕਰੋਗੇ ਗੱਲ - ਮਿਲੇਗਾ ਹੱਲ

ਅੰਕੜਿਆਂ ਦੇ ਹਿਸਾਬ ਨਾਲ ਇਸ ਵੇਲੇ ਦੇਸ਼ ਵਿਚ ਲਗਪਗ 13 ਫੀਸਦੀ ਤੋਂ ਵੱਧ ਲੋਕ ਕਿਸੇ ਨਾ ਕਿਸੇ ਮਾਨਸਿਕ ਰੋਗ ਨਾਲ ਪੀੜਤ ਹਨ। ਕੌਮੀ ਮਾਨਸਿਕ ਸਿਹਤ ਸਰਵੇਖਣ ਅਨੁਸਾਰ ਹਰ ਛੇਵੇਂ ਭਾਰਤੀ ਨੂੰ ਮਾਨਸਿਕ ਸਿਹਤ ਸਬੰਧੀ ਮਦਦ ਦੀ ਤੁਰੰਤ ਲੋੜ ਹੈ। ਵਿਸ਼ਵ ਪੱਧਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਲਈ ਮਾਨਸਿਕ ਰੋਗ, ਵਿਸ਼ੇਸ਼ ਕਰ ਲੰਮਾ ਚਿਰ ਉਦਾਸੀ (ਡਿਪਰੈਸ਼ਨ) ਹੀ ਜ਼ਿੰਮੇਦਾਰ ਹਨ। ਭਾਰਤ ਵਿਚ ਕਿਸਾਨ ਖੁਦਕੁਸ਼ੀਆਂ ਦਾ ਮਨੋਵਿਗਿਆਨਕ ਪੋਸਟਮਾਰਟਮ (ps਼cho&o{}ca& autops਼) ਨਹੀਂ ਕੀਤਾ ਜਾਂਦਾ ਪਰ ਫਿਰ ਵੀ ਆਮ ਵੇਖਿਆ ਗਿਆ ਹੈ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਤੋਂ ਪਹਿਲਾਂ ਕਿਸਾਨ ਡਿਪਰੈਸ਼ਨ (ਲੰਮਾ ਚਿਰ ਉਦਾਸੀ, ਨਿਰਾਸ਼ਾ) ਦੀ ਬਿਮਾਰੀ ਦਾ ਸ਼ਿਕਾਰ ਹੋਏ। ਜੇਕਰ ਅਸੀਂ ਡਿਪਰੈਸ਼ਨ ਨੂੰ ਰੋਕਣ ਜਾਂ ਘਟਾਉਣ ਵਿਚ ਸਫਲ ਹੋ ਜਾਈਏ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਖੁਸ਼ੀ ਵੰਡਣ ਨਾਲ ਵਧਦੀ ਹੈ ਤੇ ਦੁੱਖ ਵੰਡਣ ਨਾਲ ਘਟਦਾ ਹੈ। ਅੱਜ ਅਸੀਂ ਖੁਸ਼ੀ ਸਾਂਝੀ ਕਰਨ ਵਿਚ ਤਾਂ ਲੋੜ ਤੋਂ ਵੀ ਵੱਧ ਅੱਗੇ ਹੋ ਗਏ ਹਾਂ ਭਾਵ ਵਿਆਹਾਂ ਤੇ ਜਿੱਥੇ 100 ਬੰਦੇ ਹੀ ਕਾਫੀ ਹੋਣੇ ਚਾਹੀਦੇ ਸਨ ਅਸੀਂ 400-500 ਤੇ ਕਿਤੇ-ਕਿਤੇ ਤਾਂ 800-900 ਤੱਕ ਵੀ ਪਹੁੰਚ ਗਏ ਹਾਂ। ਪਰ ਦੁਖ ਸਾਂਝਾ ਕਰਨ ਵਿਚ ਅਸੀਂ ਮੁੱਢੋਂ ਹੀ ਸੰਕੋਚ ਕਰਨ ਲਗ ਪਏ ਹਾਂ। ਇਥੋਂ ਤੱਕ ਕਿ ਕਈ ਵਾਰੀ ਘਰ ਪਰਿਵਾਰ ਵਿਚ ਨਹੀਂ ਦੱਸਦੇ ਕਿ ਮੈਂ ਐਨੀ ਮਾਨਸਿਕ ਉਲਝਣ ਵਿਚ ਫਸਿਆ ਹੋਇਆ ਹਾਂ। ਵੱਧਦੀ ਖੁਦਕੁਸ਼ੀਆਂ ਦੇ ਰੁਝਾਨ ਇਸ ਗੱਲ ਵਲ ਵੀ ਸੰਕੇਤ ਕਰਦੇ ਹਨ ਕਿ ਸਾਡਾ ਪਰਿਵਾਰਕ ਪਿਆਰ ਹੁਣ ਫਿੱਕਾ ਪੈ ਰਿਹਾ ਹੈ। ਰਿਸ਼ਤੇ ਵੀ ਖੱਪਤਕਾਰੀ ਬਾਜ਼ਾਰ ਦੀ ਵਸਤੂ ਬਣ ਗਏ ਹਨ। ਪਹਿਲਾਂ ਅਸੀਂ ਲੋਕਾਂ ਨਾਲ ਪਿਆਰ ਕਰਦੇ ਸੀ ਤੇ ਚੀਜਾਂ ਵਰਤਦੇ ਸੀ ਹੁਣ ਇਹ ਉਲਟ ਹੋ ਗਿਆ ਹੈ। ਅਸੀਂ ਚੀਜਾਂ ਨਾਲ ਪਿਆਰ ਕਰਦੇ ਹਾਂ ਤੇ ਲੋਕਾਂ ਨੂੰ ਵਰਤ ਕੇ ਆਪਣਾ ਉਲੂ ਸਿੱਧਾ ਕਰ ਲੈਂਦੇ ਹਾਂ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਇਕ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ ਜਿਸ ਦਾ ਨਾਂਅ ਹੈ 'ਉਤਸ਼ਾਹ'। ਉਦਾਸ ਪੰਜਾਬ ਨੂੰ ਉਤਸ਼ਾਹਿਤ ਪੰਜਾਬ ਬਣਾਉਣ ਅਤੇ ਮਾਨਸਿਕ ਰੋਗਾਂ ਤੋਂ ਬਚਣ ਲਈ ਇਹ ਸੰਕਲਪ ਬੁਲੰਦ ਕੀਤਾ ਜਾ ਰਿਹਾ ਹੈ-ਕਰੋਗੇ ਗੱਲ ਮਿਲੇਗਾ ਹੱਲ।
ਇਸ ਦਾ ਪਹਿਲਾ ਭਾਗ ਹੈ-ਕਰੋ ਗੱਲ। ਪਿੰਡਾਂ ਵਿਚ ਕਿਸੇ ਵੇਲੇ ਆਮ ਕਿਹਾ ਜਾਂਦਾ ਸੀ ਕਿ ਕੋਈ ਤਕਲੀਫ ਹੋਵੇ, ਬਿਮਾਰੀ ਹੋਵੇ ਤਾਂ ਕੋਠੇ ਚੜ੍ਹ ਕੇ ਰੌਲਾ ਪਾਵੋ। ਸਿਆਣੇ ਤਾਂ ਇਹ ਕਹਿੰਦੇ ਸਨ ਕਿ ਜੇ ਮਨ 'ਤੇ ਭਾਰ ਹੋਵੇ ਤਾਂ ਕੰਧਾਂ ਨਾਲ ਵੀ ਗੱਲਾਂ ਕਰ ਲਵੋ, ਆਰਾਮ ਮਿਲੇਗਾ। ਜਦੋਂ ਮਨੁੱਖ ਚੁੱਪ ਰਹਿੰਦਾ ਹੈ ਤਾਂ ਉਸਦੀ ਉਦਾਸੀ ਵਧਦੀ ਜਾਂਦੀ ਹੈ ਪਰ ਗੱਲ ਕਰਨ ਨਾਲ ਇਹੀ ਉਦਾਸੀ ਘਟਣ ਲੱਗ ਪੈਂਦੀ ਹੈ। ਭਾਵੇਂ ਕਿਸੇ ਸਮੱਸਿਆ ਦਾ ਕੋਈ ਹੱਲ ਨਾ ਮਿਲੇ ਫਿਰ ਵੀ ਗੱਲ ਕਰਨ ਨਾਲ ਮਨ ਹਲਕਾ ਹੋ ਜਾਂਦਾ ਹੈ। ਇਸਨੂੰ ਵੈਂਟੀਲੇਸ਼ਨ (ਮਨ ਦਾ ਗੁਬਾਰ ਜਾਂ ਭੜਾਸ ਕੱਢਣਾ), ਕੈਥਾਰਸਿਸ (ਭਾਵਾਂ ਦਾ ਵਿਰੇਚਨ) ਆਦਿ ਦੇ ਸੰਕਲਪਾਂ ਨਾਲ ਵੀ ਸਮਝਿਆ ਜਾਂਦਾ ਹੈ। ਦੁਖੀ ਤੇ ਭਰੇ ਪੀਤੇ ਇਨਸਾਨ ਦੀ ਜੇ ਕੋਈ ਧਿਆਨ ਨਾਲ ਗੱਲ ਹੀ ਸੁਣ ਲਵੇ ਤਾਂ ਵੀ ਉਸ ਨੂੰ ਰਾਹਤ ਮਿਲ ਜਾਂਦੀ ਹੈ। ਹਮਦਰਦੀ ਕਰਨਾ ਇਹੀ ਹੈ। ਭਾਵੇਂ ਅਸੀਂ ਉਸ ਦੀ ਕੋਈ ਵੀ ਮਦਦ ਨਹੀਂ ਕਰ ਸਕੇ ਜਾਂ ਉਸਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਲਭ ਸਕੇ, ਉਸਨੂੰ ਕੋਈ ਵੀ ਸੁਝਾਅ ਨਹੀਂ ਦੇ ਸਕੇ ਫਿਰ ਵੀ ਕੇਵਲ ਹਮਦਰਦੀ ਕਰਨ ਨਾਲ, ਧਿਆਨ ਨਾਲ ਗੱਲ ਸੁਣਨ ਨਾਲ ਵੀ ਦੁਖੀ ਨੂੰ ਸਹਾਰਾ ਮਿਲ ਸਕਦਾ ਹੈ। ਕਿਸੇ ਦਾ ਦਰਦ ਸੁਣਨਾ ਤੇ ਉਸ ਨੂੰ ਹੱਲਾਸ਼ੇਰੀ ਦੇਣਾ ਵੀ ਇਕ ਸੇਵਾ ਹੈ। ਜੋੜਿਆਂ ਦੀ ਸੇਵਾ, ਭਾਂਡਿਆਂ ਦੀ ਸੇਵਾ, ਛਬੀਲ ਤੇ ਲੰਗਰਾਂ ਦੀ ਸੇਵਾ ਦੇ ਨਾਲ-ਨਾਲ ਅੱਜ ਸਾਡੇ ਸਮਾਜ ਵਿਚ ਹੱਲਾਸ਼ੇਰੀ ਦੀ ਸੇਵਾ ਕਰਨ ਵਾਲਿਆਂ ਦੀ ਬਹੁਤ ਲੋੜ ਹੈ। ਤਨ ਦੀ ਸੁੰਦਰਤਾ ਹਰ ਕੋਈ ਵੇਖ ਲੈਂਦੈ ਪਰ ਮਨ ਦੇ ਦਰਦ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦੈ। ਅੱਜ ਅਜਿਹੇ ਸਮਾਜ ਸੇਵੀਆਂ ਦੀ ਲੋੜ ਹੈ ਜਿਨ੍ਹਾਂ ਕੋਲ ਬੈਠ ਕੇ ਕੋਈ ਪ੍ਰੇਸ਼ਾਨ ਮਨੁੱਖ ਆਪਣਾ ਦੁਖ-ਦਰਦ ਸਾਂਝਾ ਕਰ ਸਕੇ। ਅਜਿਹੀ ਸੇਵਾ ਕਰਨ ਵਾਲੇ ਕੋਲ ਬਸ ਦੋ ਹੀ ਗੁਣ ਹੋਣੇ ਚਾਹੀਦੇ ਹਨ-ਪਹਿਲਾ ਉਹ ਕਿਸੇ ਦੇ ਭੇਤ ਆਪਣੇ ਤੱਕ ਹੀ ਰੱਖ ਸਕੇ। ਹੋਰਨਾਂ ਨੂੰ ਕਿਸੇ ਦੀਆਂ ਕਮੀਆਂ, ਔਗੁਣ ਦੱਸ ਕੇ ਮੌਜੂ ਨਾ ਬਣਾਵੇ, ਮਜ਼ਾਕ ਨਾ ਉਡਾਏ। ਜੇਕਰ ਕਿਸੇ ਦਾ ਸੁਭਾਅ ਅਜਿਹਾ ਹੋਵੇਗਾ ਕਿ ਦੱਸੀ ਗੱਲ ਨੂੰ ਹੋਰਾਂ ਤੱਕ ਪਹੁੰਚਾਵੇਗਾ ਤਾਂ ਕੋਈ ਵੀ ਦੁਖੀ ਉਸਨੂੰ ਆਪਣੀ ਗੱਲ ਨਹੀਂ ਦੱਸੇਗਾ। ਕਿਸੇ ਦੀਆਂ ਮਜਬੂਰੀਆਂ ਸੁਣ ਕੇ ਅਸੀਂ 'ਜਜਮੈਂਟਲ' (ਨਿਰਣਾ ਵਾਚਕ) ਨਾ ਹੋਈਏ ਭਾਵ ਉਸ ਬਾਰੇ ਆਪਣੀ ਮਾੜੀ-ਚੰਗੀ ਰਾਏ ਨਾ ਬਣਾ ਲਈਏ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪ੍ਰੋਫੈਸਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਪ੍ਰਿੰਸੀਪਲ ਇਨਵੈਸਟੀਗੇਟਰ, ਕਿਸਾਨ ਖੁਦਕੁਸ਼ੀਆਂ ਰੋਕਣ ਲਈ ©1S6 (931R) ਪ੍ਰਾਜੈਕਟ।
ਮੋਬਾਈਲ : 09914242004

ਲੀਚੀ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਅਤੇ ਮੰਡੀਕਰਨ

ਲੀਚੀ ਦੇ ਫਲ ਦੀ ਚੀਨ, ਭਾਰਤ, ਥਾਈਲੈਂਡ, ਮੇਦਾਸਕਾਰ, ਆਸਟ੍ਰੇਲੀਆ, ਦੱਖਣੀ ਅਫਰੀਕਾ, ਮੋਰਾਸ਼ੀਅਸ, ਤਾਈਵਾਨ, ਇਜ਼ਰਾਈਲ ਅਤੇ ਅਮਰੀਕਾ ਵਿਚ ਵਪਾਰਕ ਤੌਰ 'ਤੇ ਪੈਦਾਵਾਰ ਕੀਤੀ ਜਾਂਦੀ ਹੈ। ਭਾਰਤ ਵਿਚ ਬਿਹਾਰ, ਤ੍ਰਿਪੁਰਾ, ਪੱਛਮੀ ਬੰਗਾਲ, ਉਤੱਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ...

ਪੂਰੀ ਖ਼ਬਰ »

ਮੋੜ ਦਿਓ ਮੇਰੀ ਲੱਜ ਤੇ ਡੋਲ

ਜੇ ਸਮੇਂ ਨੇ ਆਪਣਾ ਬਦਲਦਾ ਰੰਗ ਦਿਖਾਇਆ ਹੈ ਤਾਂ ਉਹ ਪਿੰਡਾਂ ਤੇ ਸ਼ਹਿਰਾਂ ਲਈ ਇਕੋ ਜਿਹਾ ਹੈ। ਜੇ ਪਿੰਡ ਚੋਂ ਖੂਹ ਸੁੱਕੇ ਹਨ ਤਾਂ, ਸ਼ਹਿਰਾਂ ਵਿਚੋਂ ਨਲਕੇ ਹੱਥੀਆਂ ਸਣੇ ਗਾਇਬ ਹੋ ਗਏ। ਹਰ ਚੀਜ਼, ਹਰ ਕੰਮ ਦੇ ਵਿਚ ਬਦਲਾਵ ਆਇਆ ਹੈ ਤੇ ਇਸ ਨੂੰ ਰੋਕਣ ਵਾਲਾ ਵੀ ਕੋਈ ਜੰਮ ਨਹੀਂ ...

ਪੂਰੀ ਖ਼ਬਰ »

ਪੰਜਾਬ ਦਾ ਪੁਰਾਣਾ ਪੇਂਡੂਸੱਭਿਆਚਾਰ

aਪੰਜਾਬ ਦੇ ਪੁਰਾਣੇ ਪਿੰਡਾਂ ਵਿਚ ਬਹੁਤ ਕੁਝ ਵਿਸ਼ਵਾਸ, ਪਿਆਰ ਤੇ ਆਪਸੀ ਸਹਿਯੋਗ ਦੇ ਆਸਰੇ ਚਲਦਾ ਸੀ, ਬਹੁਤੇ ਪਰਿਵਾਰਾਂ ਦੀਆਂ ਲੜਕੀਆਂ ਦੇ ਰਿਸ਼ਤੇ ਪਿੰਡ ਦਾ ਨਾਈ, ਜਿਸ ਨੂੰ ਰਾਜਾ ਕਿਹਾ ਜਾਂਦਾ ਸੀ, ਆਪਣੀ ਜ਼ਿੰਮੇਵਾਰੀ ਤੇ ਕਰ ਆਉਂਦਾ ਸੀ ਤੇ ਇਹ ਰਿਸ਼ਤੇ ਅਕਸਰ ਪ੍ਰਵਾਨ ...

ਪੂਰੀ ਖ਼ਬਰ »

ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ

ਦਿਲਾਂ 'ਚ ਪਿਆਰ ਹੋਵੇ ਯਾਰਾਂ ਦਾ ਪੱਕਾ ਯਾਰ ਹੋਵੇ ਕਲੇਸ਼ ਪੱਖੋਂ ਹਾਰ ਹੋਵੇ ਫੇਰ ਯਮਲੇ ਦੀ ਤੂੰਬੀ ਵਾਲੀ ਤਾਰ ਚੰਗੀ ਲੱਗਦੀ ਖੇਤਾਂ ਵਿਚ ਨੱਚਦੀ ਬਹਾਰ ਚੰਗੀ ਲੱਗਦੀ ਭੰਨੀਂ ਕੋਈ ਭੋਲ ਹੋਵੇ ਸ਼ਰੀਕ ਦਾ ਬੋਲ ਹੋਵੇ ਗੱਲ ਵਜ਼ਨਤੋਲ ਹੋਵੇ ਖਾਹ-ਮਖਾਹ ਦੀ ਨਹੀਉਂ ਕਦੇ ਹਾਰ ...

ਪੂਰੀ ਖ਼ਬਰ »

ਵਿਰਸੇ ਦੀਆਂ ਬਾਤਾਂ

ਖੇਤਾਂ ਵਰਗਾ ਨਜ਼ਾਰਾ ਕਿਤੇ ਹੋਰ ਨਾ

ਤਸਵੀਰ ਨੂੰ ਗੌਰ ਨਾਲ ਦੇਖੋ। ਕਿੰਨਾ ਸੋਹਣਾ ਦ੍ਰਿਸ਼ ਹੈ। ਪਾਣੀ ਨਾਲ ਭਰੇ ਕਿਆਰੇ, ਮੋਟਰ, ਕੋਠਾ, ਕਿਸਾਨ, ਦਰੱਖਤ ਤੇ ਹੋਰ ਬੜਾ ਕੁਝ। ਇਹ ਸਭ ਕੁਝ ਦੇਖ ਆਪ ਮੁਹਾਰੇ ਕੁਝ ਨਾ ਕੁਝ ਸੁੱਝ ਪੈਂਦਾ। ਜੀਅ ਕਰਦਾ ਹੈ ਉੱਡ ਕੇ ਇਹੋ ਜਿਹੇ ਖੇਤ ਪਹੁੰਚ ਜਾਈਏ। ਜਦੋਂ ਗ਼ਰਮੀ ਵੱਟ ਕੱਢ ...

ਪੂਰੀ ਖ਼ਬਰ »

ਬਾਸਮਤੀ ਦੀ ਸਿੱਧੀ ਬਿਜਾਈ ਕਰ ਕੇ ਪਾਣੀ ਬਚਾਓ ਅਤੇ ਖਰਚਾ ਘਟਾਓ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਬਿਜਾਈ ਦਾ ਸਮਾਂ: ਸਿੱਧੀ ਬਿਜਾਈ ਲਈ ਜੂਨ ਦਾ ਦੂਜਾ ਪੰਦਰਵਾੜਾ (15-30 ਜੂਨ) ਬਹੁਤ ਹੀ ਢੁੱਕਵਾਂ ਸਮਾਂ ਹੈ। ਜੂਨ ਦੇ ਪਹਿਲੇ ਪੰਦਰਵਾਵੜੇ ਜਾਂ ਉਸ ਤੋਂ ਜਲਦੀ ਬਿਜਾਈ ਕਰਨ ਨਾਲ ਫ਼ਸਲ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX