ਤਾਜਾ ਖ਼ਬਰਾਂ


ਸੰਗੂਧੌਣ ਵਿਖੇ ਪ੍ਰਜੈਡਿੰਗ ਅਫ਼ਸਰ ਤੇ ਵੋਟਿੰਗ ਅਫ਼ਸਰਾਂ ਦੀ ਕੁੱਟਮਾਰ, ਪਾੜੇ ਗਏ ਬੈਲੇਟ ਪੇਪਰ
. . .  2 minutes ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸੰਗੂਧੌਣ ਵਿਖੇ ਸਰਕਾਰੀ ਹਾਈ ਸਕੂਲ ਦੇ ਪਿਗ ਬੂਥ ਨੰ: 74-75-76 ਵਿਖੇ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਕਾਂਗਰਸੀ ਉਮੀਦਵਾਰ ਨਰਿੰਦਰ ਸਿੰਘ ਕਾਉਣੀ ਦੀ.....
ਮਾਨਸਾ ਜ਼ਿਲ੍ਹੇ 'ਚ 54 ਫ਼ੀਸਦੀ ਹੋਇਆ ਮਤਦਾਨ
. . .  8 minutes ago
ਪਿੰਡ ਸਰਾਂ 'ਚ 4 ਘੰਟੇ ਤੱਕ ਹੁੰਦੀ ਰਹੀ ਗ਼ਲਤ ਪੋਲਿੰਗ
. . .  10 minutes ago
ਮੱਤੇਵਾਲ, 19 ਸਤੰਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਹਲਕਾ ਮਜੀਠਾ ਦੇ ਪਿੰਡ ਸਰਾਂ ਅਤੇ ਬੁਲਾਰਾ ਵਿਚ ਪ੍ਰੋਜਾਈਡਿੰਗ ਅਫ਼ਸਰ ਤੇ ਪੋਲਿੰਗ ਸਟਾਫ਼ ਦੀ ਨਾਕਾਮੀ ਉਸ ਵੇਲੇ ਸਾਹਮਣੇ ਆਈ ਜਦੋਂ ਸਬੰਧਿਤ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਹਿਤਾ ਦੇ ਉਮੀਦਵਾਰਾਂ ਦੇ ਬੈਲਟ ਪੇਪਰ ਦੀ ਥਾਂ....
ਹਲਕਾ ਨਾਭਾ ਦੇ ਪਿੰਡ ਛੱਜੂ ਭੱਟ ਵਿਖੇ ਵੋਟਿੰਗ ਬੰਦ
. . .  12 minutes ago
ਨਾਭਾ, 19 ਸਤੰਬਰ (ਅਮਨਦੀਪ ਸਿੰਘ ਲਵਲੀ )- ਹਲਕਾ ਨਾਭਾ ਦੇ ਪਿੰਡ ਛੱਜੂ ਭੱਟ ਵਿਖੇ ਵੋਟਿੰਗ ਦਾ ਕੰਮ ਬੰਦ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅਕਾਲੀ ਉਮੀਦਵਾਰ ਗੁਰਤੇਜ ਦੇ ਸਾਲੇ ਨੂੰ ਪੁਲਿਸ ਵਲੋਂ ਬਿਨਾਂ ਕਿਸੇ ਕਾਰਨ ਫੜ ਕੇ ਥਾਣੇ 'ਚ ਲਿਜਾਣ ਤੋਂ...
ਬਲਾਕ ਭੂੰਗਾ ਵਿਖੇ ਪੋਲ ਹੋਈਆਂ 43 ਫ਼ੀਸਦੀ ਵੋਟਾਂ
. . .  17 minutes ago
ਹਰਿਆਣਾ, 19 ਸਤੰਬਰ (ਹਰਮੇਲ ਸਿੰਘ ਖੱਖ)- ਬਲਾਕ ਭੂੰਗਾ (ਹੁਸ਼ਿਆਰਪੁਰ) ਅਧੀਨ ਆਉਂਦੀਆਂ 23 ਪੰਚਾਇਤ ਸੰਮਤੀ ਤੇ 2 ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ 2. 30 ਵਜੇ ਤੱਕ 43 ਫ਼ੀਸਦੀ ਵੋਟਾਂ ਪੋਲ....
ਪਿੰਡ ਦਾਦੂਵਾਲ 'ਚ ਮਰਦਾਂ ਮੁਕਾਬਲੇ ਔਰਤਾਂ ਨੇ ਵੱਧ ਪਾਈਆਂ ਵੋਟਾਂ
. . .  20 minutes ago
ਜੰਡਿਆਲਾ ਮੰਜਕੀ, 19 ਸਤੰਬਰ (ਸੁਰਜੀਤ ਸਿੰਘ ਜੰਡਿਆਲਾ) - ਇਲਾਕੇ 'ਚ ਜਿੱਥੇ ਦੁਪਹਿਰ ਤੱਕ ਵੋਟਾਂ ਪਾਉਣ ਦਾ ਰੁਝਾਨ ਮੱਧਮ ਰਿਹਾ ਉੱਥੇ ਨਜ਼ਦੀਕੀ ਪਿੰਡ ਦਾਦੂਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਬੂਥਾਂ ਵਿਚ ਦੁਪਹਿਰ ਬਾਰਾਂ ਵਜੇ ਔਰਤ ਵੋਟਰਾਂ ਦੀਆਂ....
ਨਾਭਾ 'ਚ ਦੁਪਹਿਰ 2.30 ਵਜੇ ਤੱਕ 53 ਫ਼ੀਸਦੀ ਮਤਦਾਨ
. . .  22 minutes ago
ਨਾਭਾ, 19 ਸਤੰਬਰ (ਅਮਨਦੀਪ ਸਿੰਘ ਲਵਲੀ)- ਐੱਸ. ਡੀ. ਐੱਮ. ਨਾਭਾ ਕਾਲਾ ਰਾਮ ਕਾਂਸਲ ਮੁਤਾਬਕ ਹਲਕਾ ਨਾਭਾ 'ਚ ਦੁਪਹਿਰ 2.30 ਵਜੇ ਤੱਕ 53 ਫੀਸਦੀ ਵੋਟਿੰਗ ਹੋਈ ਹੈ। ਇਸ ਤੋਂ ਸਿੱਧੇ ਤੌਰ 'ਤੇ ਆਮ ਜਨਤਾ ਦਾ ਇਨ੍ਹਾਂ ਚੋਣਾਂ ਵੱਲ ਝੁਕਾਓ ਘੱਟ ਦਿਖਾਈ...
ਜ਼ਿਲ੍ਹਾ ਗੁਰਦਾਸਪੁਰ 'ਚ ਹੁਣ ਤੱਕ ਹੋਈ 36 ਫ਼ੀਸਦੀ ਪੋਲਿੰਗ
. . .  26 minutes ago
ਗੁਰਦਾਸਪੁਰ, 19 ਸਤੰਬਰ (ਆਰਿਫ਼) - ਜ਼ਿਲ੍ਹਾ ਤੇ ਬਲਾਕ ਸੰਮਤੀ ਚੋਣਾਂ ਲਈ ਹੁਣ ਤੱਕ 36 ਫ਼ੀਸਦੀ ਪੋਲਿੰਗ ਹੋਈ ਹੈ। ਸਵੇਰ ਤੋਂ ਹੀ ਲੋਕ ਵਿਚ ਵੋਟ ਪੋਲਿੰਗ ਨੂੰ ਲੈ ਕੇ ਕੋਈ ਖ਼ਾਸਾ ਉਤਸ਼ਾਹ ਦੇਖਣ ਨੂੰ ਨਹੀਂ ਮਿਲ ਰਿਹਾ। ਪਰ ਇਸ ਦੇ ਬਾਵਜੂਦ ਕੁੱਝ ਇਲਾਕਿਆਂ ਅੰਦਰ ਹੁਣ.....
ਬਲਾਕ ਸੜੋਆ 'ਚ ਹੁਣ ਤੱਕ 55.96 ਫ਼ੀਸਦੀ ਹੋਈ ਵੋਟਿੰਗ
. . .  27 minutes ago
ਹੁਣ ਤੱਕ ਬਲਾਕ ਅਜਨਾਲਾ 'ਚ 48 ਫ਼ੀਸਦੀ, ਹਰਸ਼ਾ ਛੀਨਾ 'ਚ 40 ਅਤੇ ਬਲਾਕ ਚੁਗਾਵਾਂ 'ਚ 43 ਫ਼ੀਸਦੀ ਹੋਇਆ ਮਤਦਾਨ
. . .  32 minutes ago
ਸੰਗਰੂਰ 'ਚ 2 ਵਜੇ ਤੱਕ ਦਰਜ ਕੀਤੀ ਗਈ 43 ਫ਼ੀਸਦੀ ਪੋਲਿੰਗ
. . .  38 minutes ago
ਬਠਿੰਡਾ 'ਚ ਦੁਪਹਿਰ 2 ਵਜੇ ਤੱਕ ਦਰਜ ਕੀਤੀ ਗਈ 42 ਫ਼ੀਸਦੀ ਵੋਟਿੰਗ
. . .  40 minutes ago
ਤਰਨ ਤਾਰਨ ਜ਼ਿਲ੍ਹੇ 'ਚ 2 ਵਜੇ ਤੱਕ ਹੋਇਆ 35 ਫ਼ੀਸਦੀ ਮਤਦਾਨ
. . .  41 minutes ago
ਮੋਗਾ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਹੋਈ ਬੂਥ ਕੈਪਚਰਿੰਗ, ਮੌਕੇ 'ਤੇ ਪਹੁੰਚੀ ਪੁਲਿਸ
. . .  42 minutes ago
ਮੋਗਾ, 19 ਸਤੰਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- ਮੋਗਾ ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 15 ਜ਼ੋਨਾਂ 'ਤੇ ਵੋਟਾਂ ਪੈਣ ਦਾ ਕੰਮ ਸਵੇਰ ਤੋਂ ਲੈ ਕੇ ਅਮਨ ਅਮਾਨ ਨਾਲ ਚੱਲ ਰਿਹਾ ਸੀ ਪਰ 11.38 ਵਜੇ ਹਲਕਾ ਬਾਘਾ ਪੁਰਾਣਾ ਦੇ ਪਿੰਡ ਰੋਡੇ ਖ਼ੁਰਦ...
ਬੂਥ 'ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਦੌਰਾਨ ਦੋ ਜ਼ਖਮੀ
. . .  46 minutes ago
ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ) - ਪਿੰਡ ਢੀਂਡਸਾ ਅੰਦਰ ਬੂਥ 'ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਦੌਰਾਨ ਜਗਸੀਰ ਸਿੰਘ ਅਤੇ ਕਰਨਵੀਰ ਸਿੰਘ ਨਾਮ ਦੇ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ । ਉਨ੍ਹਾਂ ਨੇ ਦੋਸ਼ ਲਗਾਏ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ....
ਫਗਵਾੜਾ : 2 ਵਜੇ ਤੱਕ 41 ਫੀਸਦੀ ਵੋਟਿੰਗ
. . .  48 minutes ago
ਮੋਗਾ : ਨਿਹਾਲ ਸਿੰਘ ਵਾਲਾ ਵਿਖੇ ਕਾਂਗਰਸੀ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਝੜਪਾਂ
. . .  53 minutes ago
ਵੋਟਿੰਗ ਦੌਰਾਨ ਜ਼ੋਨ ਦੁੱਲੇਵਾਲਾ ਵਿਖੇ ਚੱਲੀਆ ਗੋਲੀਆਂ
. . .  52 minutes ago
ਬਾਘਾ ਪੁਰਾਣਾ ਹਲਕੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ 2 ਵਜੇ ਤੱਕ 37 ਫੀਸਦੀ ਵੋਟਿੰਗ
. . .  58 minutes ago
ਅਜਨਾਲਾ ਦੇ ਪਿੰਡ ਗੱਗੋਮਾਲ ਵਿਖੇ ਵੋਟਿੰਗ ਮੁਲਤਵੀ
. . .  59 minutes ago
ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਦੁਪਹਿਰ ਤੱਕ ਹੋਈ 32 ਪ੍ਰਤੀਸ਼ਤ ਪੋਲਿੰਗ
. . .  about 1 hour ago
ਸਬ ਡਵੀਜ਼ਨ ਖਰੜ 'ਚ ਵੋਟਰਾਂ ਵੱਲੋਂ ਵੋਟਾਂ ਪਾਉਣ ਦੇ ਰੁਝਾਨ 'ਚ ਦੇਖੀ ਗਈ ਕਮੀ
. . .  about 1 hour ago
ਮਾਨਸਾ ਜ਼ਿਲ੍ਹੇ 'ਚ ਹੁਣ ਤੱਕ ਹੋਇਆ 35 ਫ਼ੀਸਦੀ ਮਤਦਾਨ
. . .  about 1 hour ago
ਜ਼ਿਲ੍ਹਾ ਬਰਨਾਲਾ 'ਚ ਦੁਪਹਿਰ ਤੱਕ 21 ਫ਼ੀਸਦੀ ਪੋਲਿੰਗ
. . .  about 1 hour ago
ਜ਼ਿਲ੍ਹਾ ਲੁਧਿਆਣਾ 'ਚ ਹੁਣ ਤੱਕ 22 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਫਗਵਾੜਾ ਵਿਖੇ ਹੁਣ ਤੱਕ 23 ਫ਼ੀਸਦੀ ਵੋਟਿੰਗ
. . .  about 1 hour ago
ਪਠਾਨਕੋਟ 'ਚ 1 ਵਜੇ ਤੱਕ 27 ਫ਼ੀਸਦੀ ਵੋਟਿੰਗ
. . .  about 1 hour ago
ਸਬ ਡਵੀਜ਼ਨ ਜਲਾਲਾਬਾਦ 'ਚ ਹੁਣ ਤੱਕ 33 ਪ੍ਰਤੀਸ਼ਤ ਹੋਈ ਪੋਲਿੰਗ
. . .  about 1 hour ago
ਹਲਕਾ ਗੜ੍ਹਸ਼ੰਕਰ 'ਚ ਹੁਣ ਤੱਕ 25 ਫ਼ੀਸਦੀ ਮਤਦਾਨ
. . .  about 1 hour ago
ਮੋਗਾ ਜ਼ਿਲ੍ਹੇ 'ਚ 12 ਵਜੇ ਤੱਕ 25.49 ਫ਼ੀਸਦੀ ਮਤਦਾਨ, 15 ਜ਼ੋਨਾਂ 'ਤੇ ਅਮਨ-ਅਮਾਨ ਨਾਲ ਚੱਲ ਰਹੀ ਹੈ ਵੋਟਿੰਗ
. . .  about 1 hour ago
ਸ਼ਿਮਰੇਵਾਲਾ ਪਿੰਡ ਵਿਖੇ ਕਾਂਗਰਸ ਵੱਲੋਂ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼
. . .  about 1 hour ago
ਪਟਿਆਲਾ 'ਚ ਕਾਂਗਰਸੀਆਂ ਵੱਲੋਂ ਅਕਾਲੀ ਦਲ ਦੇ ਬੂਥ ਤੋਂ ਪੁੱਟੇ ਗਏ ਟੈਂਟ
. . .  48 minutes ago
ਅਜਨਾਲਾ ਦੇ ਪਿੰਡ ਬੇਦੀ ਛੰਨਾ ਵਿਖੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਹੋਈਆਂ ਝੜਪਾਂ
. . .  about 1 hour ago
ਫ਼ਾਜ਼ਿਲਕਾ 'ਚ 12 ਵਜੇ ਤੱਕ 28 ਫ਼ੀਸਦੀ ਵੋਟਿੰਗ
. . .  about 1 hour ago
ਬੰਗਾ ਹਲਕੇ 'ਚ 42 ਫ਼ੀਸਦੀ ਪੋਲਿੰਗ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਸੰਪਾਦਕੀ

ਕੁਦਰਤੀ ਖੇਤੀ ਵਿਚ ਹੀ ਹੈ ਸਭ ਦੀ ਭਲਾਈ

ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਨੂੰ ਅਨਾਜ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬ ਨੇ ਹੀ ਇਹ ਸਾਰਾ ਬੋਝ ਆਪਣੇ ਮੋਢਿਆਂ 'ਤੇ ਚੁੱਕਿਆ। ਨੀਤੀ ਉਦਯੋਗ ਜੋ ਪਲੈਨਿੰਗ ਕਮਿਸ਼ਨ ਦਾ ਨਵਾਂ ਰੂਪ ਹੈ, ਨੇ ਸੂਬੇ ਨੂੰ ਦੇਸ਼ ਦੀ ਭੋਜਨ ਸਬੰਧੀ ਪੂਰਤੀ ਦਾ ਫਿਕਰ ਛੱਡ ਦੇਣ ਲਈ ਕਿਹਾ ਅਤੇ ਆਪਣੀ ਡੁੱਬ ਰਹੀ ਖੇਤੀ ਆਰਥਿਕਤਾ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ। ਇਹ ਗੱਲ ਜੋ ਪੰਜਾਬ ਲਈ ਬੜੀ ਮਾਣ ਵਾਲੀ ਸੀ ਉਸ 'ਤੇ ਇਸ ਨੂੰ ਇਕ ਵੱਡਾ ਝਟਕਾ ਲੱਗਾ। ਅੱਜ ਦੀ ਤਾਰੀਕ 'ਚ ਭਾਰਤ ਵਿਚ ਕਈ ਇਹੋ ਜਿਹੇ ਸੁੂਬੇ ਹਨ ਜਿੱਥੇ ਭਰਪੂਰ ਵਰਖਾ ਹੁੰਦੀ ਹੈ ਅਤੇ ਝੋਨੇ ਦੀ ਫ਼ਸਲ ਉਗਾ ਰਹੇ ਹਨ ਅਤੇ ਕੁਝ ਸੂਬੇ ਕਣਕ, ਦਾਲਾਂ ਆਦਿ ਲਈ ਬੜੇ ਢੁੱਕਵੇਂ ਹਨ। ਜੋ ਵੀ ਹੈ, ਇਸ ਨੇ ਪੰਜਾਬ ਨੂੰ ਇਕ ਸੰਕਟ ਵਿਚ ਪਾ ਦਿੱਤਾ ਹੈ। ਪੰਜਾਬ ਪਹਿਲਾਂ ਹੀ ਪ੍ਰਗਤੀਸ਼ੀਲ ਖੇਤੀ, ਜਿਸ ਦੀ ਪ੍ਰੌੜ੍ਹਤਾ ਹਰੀ ਕ੍ਰਾਂਤੀ ਕਰਦੀ ਰਹੀ, ਦੀ ਖਾਤਰ ਆਪਣੇ ਵਾਤਾਵਰਨ ਦੀ ਕੁਰਬਾਨੀ ਦੇ ਚੁੱਕਾ ਹੈ। ਸੂਬੇ ਨੂੰ ਕੇਂਦਰ ਦੇ ਅਜਿਹੇ ਗ਼ੈਰ-ਭਾਵਨਾਤਮਕ ਸੁਝਾਵਾਂ ਬਾਰੇ ਜਲਦ ਸੋਚਣਾ ਪਵੇਗਾ।ਕਿਸਾਨ ਪਹਿਲਾਂ ਹੀ ਬਹੁਤ ਬੁਰੇ ਹਾਲਾਤ ਵਿਚ ਹੈ। ਉਸ ਦੇ ਉਤਪਾਦਨ ਵਧਣ ਦੀ ਗਤੀ ਰੁਕ ਗਈ ਹੈ। ਉਸ ਦੀ ਜ਼ਮੀਨ ਦੀ ਵੀ ਹੱਦ ਹੈ। ਉਸ ਦੇ ਯਤਨਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਕਰਜ਼ੇ ਵਿਚ ਡੁੱਬਿਆ ਹੋਇਆ ਉਹ ਬੇਆਸ ਹੈ ਅਤੇ ਭਾਣਾ ਮੰਨੀ ਬੈਠਾ ਹੈ। ਕਿਸਾਨ 6ਵੇਂ ਦਹਾਕੇ ਵਿਚ ਕੁਦਰਤੀ ਖੇਤੀ ਤੋਂ ਰਸਾਇਣਕ ਖੇਤੀ ਵਾਲੇ ਪਾਸੇ ਕਿਉਂ ਮੁੜਿਆ? ਉਹ ਖੁਸ਼ ਸੀ, ਆਪਣੇ ਪਰਿਵਾਰ ਦੀਆਂ ਲੋੜਾਂ ਤੋਂ ਜ਼ਿਆਦਾ ਉਤਪਾਦਨ ਲੈਂਦਾ ਸੀ ਅਤੇ ਜੋ ਵਾਧੂ ਹੁੰਦਾ ਸੀ, ਵੇਚ ਲੈਂਦਾ ਸੀ। ਕਲਯੁਗ ਦੇ ਇਸ ਦੌਰ ਵਿਚ ਜ਼ਹਿਰਾਂ ਦੇ ਵਪਾਰੀਆਂ ਨੇ ਚੰਗੇ ਦਿਨਾਂ ਦੇ ਸਬਜ਼ਬਾਗ ਵਿਖਾ ਕੇ ਉਸ ਦੀ ਮਾਨਸਿਕਤਾ ਨੂੰ ਥਿੜਕਾ ਦਿੱਤਾ। 6ਵੇਂ ਦਹਾਕੇ ਤੋਂ ਲੈ ਕੇ ਹੁਣ ਤੱਕ ਹਰੀ ਕ੍ਰਾਂਤੀ ਦੀ ਲਹਿਰ ਹੀ ਛਾਈ ਹੋਈ ਹੈ। ਜੇਕਰ ਇਸ ਨੂੰ ਯੋਜਨਾਬੱਧ ਢੰਗ ਨਾਲ ਲਿਆ ਹੁੰਦਾ ਤਾਂ ਵਾਤਾਵਰਨ ਨੂੰ ਨੁਕਸਾਨ ਤੋਂ ਬਿਨਾਂ ਵੀ ਇਸ ਤੋਂ ਬਣਦੇ ਲਾਭ ਲਏ ਜਾ ਸਕਦੇ ਸਨ। ਪਰ ਵਾਤਾਵਰਨ ਵਲੋਂ ਅਣਗਹਿਲੀ ਅਤੇ ਵਧੇਰੇ ਲਾਭ ਦੀ ਲਾਲਸਾ ਨੇ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।
ਰਸਾਇਣਾਂ ਦੀ ਲਗਾਤਾਰ ਵਧਦੀ ਵਰਤੋਂ ਨਾਲ ਸਾਲ ਦਰ ਸਾਲ ਫ਼ਸਲਾਂ ਦੇ ਮਿੱਤਰ ਕੀੜੇ, ਪਰਜੀਵੀ ਅਤੇ ਹੋਰ ਸੂਖਮ ਜੀਵਾਂ ਆਦਿ ਦਾ ਖ਼ਾਤਮਾ ਹੋਇਆ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ, ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਰੂੜ੍ਹੀ ਵਿਚ ਬਦਲ ਦਿੰਦੇ ਅਤੇ ਹੋਰ ਹਰ ਤਰ੍ਹਾਂ ਨਾਲ ਕਿਸਾਨ ਅਤੇ ਉਸ ਦੀ ਫ਼ਸਲ ਲਈ ਮਦਦਗਾਰ ਸਨ। ਵਿਗਿਆਨੀਆਂ ਦੀਆਂ ਸ਼ੈਤਾਨੀ ਰਸਾਇਣਕ ਖੋਜਾਂ ਸਿਰਫ ਫ਼ਸਲਾਂ ਉੱਪਰ ਛਿੜਕਾਅ ਕਰਨ ਤੱਕ ਹੀ ਸੀਮਤ ਨਹੀਂ ਰਹੀਆਂ ਸਗੋਂ ਹੁਣ ਫ਼ਸਲਾਂ ਦੇ ਅੰਦਰ ਉਨ੍ਹਾਂ ਦੇ ਸੈਲਾਂ ਤੱਕ ਪਹੁੰਚਣ ਯੋਗ ਜ਼ਹਿਰ ਤਿਆਰ ਕਰ ਦਿੱਤੇ ਗਏ ਹਨ ਜੋ ਫ਼ਸਲਾਂ ਦੇ ਮਿੱਤਰ ਕੀੜਿਆਂ ਲਈ ਵੀ ਹਾਨੀਕਾਰਕ ਹਨ ਅਤੇ ਮਨੁੱਖ ਲਈ ਵੀ ਬਹੁਤ ਘਾਤਕ ਹਨ।
ਇਸ ਵਰਤਾਰੇ ਦੀ ਰੋਕਥਾਮ ਕੌਣ ਕਰੇਗਾ? ਇਸ 'ਤੇ ਨਿਗਾਹ ਕੌਣ ਰੱਖੇਗਾ? ਹਰ ਕੋਈ ਇਸ ਨਿਜ਼ਾਮ ਤੋਂ ਫਾਇਦਾ ਲੈ ਰਿਹਾ ਹੈ। ਯੋਜਨਾਕਾਰੀ, ਸਰਕਾਰਾਂ, ਵਪਾਰੀ, ਉਤਪਾਦਕ, ਦੁਕਾਨਦਾਰ ਅਤੇ ਆੜ੍ਹਤੀਏ ਸਮੇਤ ਹਰ ਕੋਈ। ਕਿਸਾਨ ਇਨ੍ਹਾਂ ਵਿਚ ਘਿਰਿਆ ਹੋਇਆ ਇਕ ਛੋਟਾ ਜਿਹਾ ਪਿਆਦਾ ਬਣ ਗਿਆ ਹੈ ਜੋ ਸਮਝੌਤੇ ਕਰਕੇ ਜੀਵਨ ਬਸਰ ਕਰ ਰਿਹਾ ਹੈ।
ਇਸ 'ਤੇ ਇਕ ਝਾਤ ਮਾਰੀਏ ਤਾਂ ਕਿਸਾਨ ਉਧਾਰ ਬੀਜ ਖਰੀਦਦਾ ਹੈ ਅਤੇ ਉਧਾਰ ਦੇਣ ਵਾਲੇ ਦੀ ਹਰ ਗੱਲ ਮੰਨਦਾ ਹੈ। ਵਪਾਰੀ ਦਾ ਹਰ ਇਕ ਉਪਰਾਲਾ ਵੱਧ ਤੋਂ ਵੱਧ ਮੁਨਾਫ਼ੇ ਲਈ ਹੁੰਦਾ ਹੈ। ਕਿਸਾਨ ਤਾਂ ਉਸ ਦੀ ਕੀਮਤ ਵੀ ਨਹੀਂ ਪੁੱਛਦਾ ਅਤੇ ਫ਼ਸਲ ਆਉਣ 'ਤੇ ਆਪਸ ਵਿਚ ਲੈਣ-ਦੇਣ ਮੁਕੰਮਲ ਕੀਤਾ ਜਾਂਦਾ ਹੈ। ਉਹ ਬੀਜਦਾ ਹੈ, ਪਾਣੀ ਲਾਉਂਦਾ ਹੈ ਅਤੇ ਅਰਦਾਸ ਕਰਦਾ ਹੈ। ਮੀਂਹ, ਹਨੇਰੀ, ਝੱਖੜ, ਕੀੜੇ-ਮਕੌੜੇ, ਚੋਰ ਅਤੇ ਭੂ-ਮਾਫੀਏ ਸਾਰੇ ਹੀ ਉਸ ਦੇ ਦੁਸ਼ਮਣ ਹਨ। ਉਹ ਰਾਤਾਂ ਨੂੰ ਜਾਗਦਾ ਹੈ ਅਤੇ ਆਪਣੀ ਫ਼ਸਲ ਦਾ ਵਾਧਾ ਦੇਖਦਾ ਹੈ। ਫਿਰ ਉਹ ਆਪਣੀ ਫ਼ਸਲ ਕੱਟਦਾ ਹੈ ਅਤੇ ਥੋੜ੍ਹੇ ਮੁਨਾਫ਼ੇ 'ਚ ਹੀ ਸਬਰ ਕਰਦਾ ਹੈ। ਅਸੀਂ ਜਾਣਦੇ ਹਾਂ ਕਿ ਭਾਅ ਡਿੱਗਦੇ ਹਨ ਜਦੋਂ ਪੈਦਾਵਾਰ ਲੋੜ ਤੋਂ ਜ਼ਿਆਦਾ ਹੁੰਦੀ ਹੈ। ਵਪਾਰੀ ਜਦੋਂ ਫ਼ਸਲ ਖਰੀਦਣ ਤੋਂ ਸਿਰ ਫੇਰ ਦਿੰਦਾ ਹੈ ਤਾਂ ਦੁਖੀ ਅਤੇ ਉਦਾਸ ਕਿਸਾਨ ਨੂੰ ਫ਼ਸਲ ਵਾਪਸ ਲਿਜਾਣੀ ਪੈਂਦੀ ਹੈ ਜਾਂ ਫਿਰ ਸੜਕਾਂ ਉੱਤੇ ਸੁੱਟ ਕੇ ਰੋਸ ਪ੍ਰਗਟਾਵਾ ਕਰਨਾ ਪੈਂਦਾ ਹੈ। ਕਦੀ ਉਹ ਕੋਲਡ ਸਟੋਰ ਵਿਚ ਜਮ੍ਹਾਂ ਕਰਦਾ ਹੈ ਅਤੇ ਚੰਗੇ ਭਵਿੱਖ ਦੀ ਆਸ ਕਰਦਾ ਹੈ। ਹੱਥ ਬੰਨ੍ਹ ਕੇ ਉਹ ਫੇਰ ਉਧਾਰ ਦੇਣ ਵਾਲੇ ਕੋਲ ਜਾਂਦਾ ਹੈ। ਫਿਰ ਉਧਾਰ ਬੀਜ, ਖਾਦਾਂ ਆਦਿ ਖਰੀਦਦਾ ਹੈ। ਇਸ ਤਰ੍ਹਾਂ ਕਰਜ਼ੇ ਦਾ ਪਹਾੜ ਵੱਡਾ ਹੁੰਦਾ ਜਾਂਦਾ ਹੈ। ਫਿਰ ਇਕ ਵਾਰ ਖੇਤੀ ਅਰਥਚਾਰੇ ਵਿਚੋਂ ਬਹੁਤ ਵੱਡਾ ਹਿੱਸਾ ਹੜੱਪ ਲੈਣ ਵਾਲੇ ਦੁਕਾਨਦਾਰ, ਜ਼ਹਿਰੀਲੇ ਰਸਾਇਣਕ ਉਤਪਾਦਕ ਅਤੇ ਵਿਕਰੇਤਾ, ਬੀਜ ਵਿਕਰੇਤਾ ਖੋਜਾਂ ਵਿਚ ਸੋਧ ਦੇ ਨਾਂਅ 'ਤੇ ਅੱਗੇ ਆਉਂਦੇ ਹਨ। ਜੋ ਹੋਰ ਤਾਕਤਵਰ ਰਸਾਇਣ ਦੇਣ ਦੇ ਬਹਾਨੇ ਫਿਰ ਸੁਪਨੇ ਵਿਖਾਉਂਦੇੇ ਹਨ ਪਰ ਇਸ ਅੰਨ੍ਹੀਂ ਦੌੜ ਵਿਚ ਡੁੱਬਦੀ ਕਿਸਾਨੀ ਨੂੰ ਬਚਾਉਣ ਲਈ ਕੋਈ ਤਬਦੀਲੀ ਨਜ਼ਰ ਨਹੀਂ ਆਉਂਦੀ।
ਕਿਸਾਨ ਆਪਣੀ ਡਿੱਗਦੀ ਹੋਈ ਸਿਹਤ ਦੇਖਦੇ ਹਨ। ਉਹ ਆਪਣੀ ਅਗਲੀ ਪੀੜ੍ਹੀ ਨੂੰ ਇਸ ਬਦਲਦੇ ਸਮਾਜ ਵਿਚ ਤਕਲੀਫ 'ਚ ਦੇਖਦੇ ਹਨ। ਉਹ ਜਾਣਦੇ ਹਨ ਕਿ ਪਾਣੀ ਸਭ ਕੁਝ ਹੈ ਪਰ ਖ਼ਤਮ ਹੋ ਰਿਹਾ ਹੈ। ਉਹ ਆਪਣੇ ਦੂਸ਼ਿਤ ਆਲੇ-ਦੁਆਲੇ ਦੇ ਗਵਾਹ ਹਨ। ਉਹ ਵਾਤਾਵਰਨ ਤਬਦੀਲ਼ੀ ਨੂੰ ਮਹਿਸੂਸ ਕਰਦੇ ਹਨ ਅਤੇ ਉਹ ਇਹ ਵੀ ਜਾਣਦੇ ਹਨ ਕਿ ਕੀਤੇ ਹੋਏ ਵਾਅਦੇ ਮਹਿਜ਼ ਖਾਲੀ ਵਾਅਦੇ ਹਨ। ਵਿਦੇਸ਼ੀ ਖਰੀਦਦਾਰ ਵੀ ਭੋਜਨ ਪਦਾਰਥਾਂ ਦੇ ਦੂਸ਼ਿਤ ਹੋਣ ਕਾਰਨ ਖਰੀਦਦਾਰੀ ਤੋਂ ਨਾਂਹ ਕਰਨ ਲੱਗ ਪਿਆ ਹੈ। ਇਹ ਸਭ ਬਹੁਤ ਖ਼ਤਰਨਾਕ ਪ੍ਰਤੀਤ ਹੁੰਦਾ ਹੈ ਜੋ ਸਾਡੇ ਸਾਹਮਣੇ ਵਾਪਰ ਰਿਹਾ ਹੈ।
ਇਸ ਖੇਤਰ ਵਿਚ ਸਾਡਾ ਤਜਰਬਾ ਹੈ ਕਿ ਅਸੀਂ ਜੋ ਕੁਦਰਤੀ ਖੇਤੀ ਕਰਦੇ ਕਿਸਾਨਾਂ ਨੂੰ ਮੰਡੀਕਰਨ ਦਾ ਉਪਰਾਲਾ ਦਿੱਤਾ ਹੈ, ਉਹ ਕਿਸਾਨ ਦੀਆਂ ਸ਼ਾਨਾਮੱਤੀਆਂ ਰਵਾਇਤਾਂ ਅਤੇ ਉਸ ਦੀ ਆਰਥਿਕਤਾ ਬਹਾਲ ਕਰਨ ਲਈ ਬਹੁਤ ਮਹੱਤਵਪੂਰਨ ਹੈ। ਕੁਦਰਤੀ ਭੋਜਨ ਪਦਾਰਥ ਜਦੋਂ ਖਪਤਕਾਰ ਤੱਕ ਪਹੁੰਚਦੇ ਹਨ ਤਾਂ ਇਹ ਬਹੁਤ ਸ਼ਲਾਘਾਯੋਗ ਅਮਲ ਹੁੰਦਾ ਹੈ। ਕਿਸਾਨ ਰਵਾਇਤੀ ਅਤੇ ਕੁਦਰਤੀ ਤਰੀਕਿਆਂ ਨਾਲ ਕੀਤੀ ਗਈ ਖੇਤੀ ਦੇ ਆਪਣੇ ਤਜਰਬਿਆਂ ਨੂੰ ਜਦੋਂ ਖਪਤਕਾਰ ਨਾਲ ਸਾਂਝਾ ਕਰਦਾ ਹੈ ਤਾਂ ਉਹ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ। ਨੈਤਿਕਤਾ 'ਤੇ ਰਹਿੰਦੇ ਹੋਏ ਕਿਸਾਨ ਅਤੇ ਉਸ ਦਾ ਖਰੀਦਦਾਰ ਆਪਸ ਵਿਚ ਚੰਗੀ ਗੂੜ੍ਹੀ ਸਾਂਝ ਬਣਾਉਣ ਲੱਗੇ ਹਨ ਜੋ ਸਾਡੇ ਲਈ ਬੜੀ ਫ਼ਖ਼ਰ ਦੀ ਗੱਲ ਹੈ। ਪਰਿਵਾਰ ਕਦਰਾਂ-ਕੀਮਤਾਂ ਨੂੰ ਉਤਸ਼ਾਹ ਦੇ ਰਹੇ ਹਨ। ਕਿਸਾਨ ਫ਼ਸਲਾਂ ਨੂੰ ਡੱਬਾ ਬੰਦ ਭੋਜਨ ਅਤੇ ਹੋਰ ਤਰੀਕਿਆਂ ਨਾਲ ਤਿਆਰ ਕਰਕੇ ਨਵੀਆਂ ਚੀਜ਼ਾਂ ਜਿਵੇਂ ਘਰੇਲੂ ਬਿਸਕੁਟ, ਆਚਾਰ ਆਦਿ ਬਣਾ ਰਹੇ ਹਨ। ਜੈਵਿਕ ਗੁੜ ਆਦਿ ਦੀ ਆਪਣੀ ਨਿਵੇਕਲੀ ਪਛਾਣ ਬਣ ਰਹੀ ਹੈ।
ਮਸਲੇ ਦਾ ਹੱਲ ਅਸੰਭਵ ਨਹੀਂ ਹੈ ਅਤੇ ਨਾ ਹੀ ਕੁਝ ਬਾਹਰੋਂ ਮੰਗਵਾਉਣ ਦੀ ਲੋੜ ਹੈ ਅਤੇ ਬਿਲਕੁਲ ਸਾਡੀ ਪਹੁੰਚ ਦੇ ਅੰਦਰ ਹੈ। ਸਿੱਕਮ ਰਾਜ ਵੱਲ ਹੀ ਵੇਖ ਲਈਏ। ਸਾਡੇ ਆਪਣੇ ਸੁਭਾਸ਼ ਪਾਲੇਕਰ ਦੀ ਸੁਣਵਾਈ ਕਰਨ ਦੀ ਲੋੜ ਹੈ ਜੋ ਸਦੀਵੀ ਕੁਦਰਤੀ ਖੇਤੀ ਦੀ ਪੁਰਜ਼ੋਰ ਪ੍ਰੌੜਤਾ ਕਰਦੇ ਹਨ। ਸੰਸਾਰ ਬਦਲ ਰਿਹਾ ਹੈ ਅਤੇ ਅਸੀਂ ਵੀ ਚੰਗੀਆਂ ਤਬਦੀਲੀਆਂ ਵਾਸਤੇ ਆਪਣਾ ਯੋਗਦਾਨ ਪਾਈਏ। ਧਰਤੀ ਦੀ ਚੰਗੀ ਸਿਹਤ ਵਾਸਤੇ ਮਦਦ ਕਰੀਏ। ਪਾਣੀ ਦਾ ਬਚਾਅ ਕਰਨ ਲਈ ਝੋਨੇ ਦਾ ਬਦਲ ਦਾਲਾਂ ਅਤੇ ਹੋਰ ਫ਼ਸਲਾਂ ਵਿਚੋਂ ਲੱਭੀਏ।
ਕੁਦਰਤ ਦਾ ਸਤਿਕਾਰ ਕਰਦੇ ਹੋਏ ਕਿਸਾਨ ਨੂੰ ਕਰਮਾਂ ਦੀ ਖੇਤੀ ਵੱਲ ਮੁੜ ਆਉਣਾ ਪਵੇਗਾ। ਕੁਝ ਚੰਗਾ ਕਰਨ ਦੇ ਉਸ ਦੇ ਯਤਨਾਂ ਸਦਕਾ ਕੌਮ ਦੀਆਂ ਭੋਜਨ ਦੀਆਂ ਲੋੜਾਂ ਕਿਰਤ ਦੀ ਖੇਤੀ ਰਾਹੀਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਇਹੋ ਹੀ ਸਭ ਕੁਝ ਹੈ ਜੋ ਭੁਲਾ ਦਿੱਤਾ ਗਿਆ। ਗ਼ੌਰਤਲਬ ਹੈ ਕਿ ਗੰਭੀਰਤਾ ਨਾਲ ਦੁਬਾਰਾ ਵਿਚਾਰ ਕੀਤੀ ਜਾਵੇ ਅਤੇ ਪੰਜਾਬ ਦੀ ਧਰਤੀ ਨੂੰ ਵਾਪਸ ਖੁਸ਼ਹਾਲ ਬਣਾਉਣ ਲਈ ਕਦਮ ਚੁੱਕੇ ਜਾਣ।

-ਪ੍ਰਧਾਨ ਦਿਲਬੀਰ ਫਾਊਂਡੇਸ਼ਨ, ਅੰਮ੍ਰਿਤਸਰ।
ਮੋ: 98150-45055

ਬਰਸੀ 'ਤੇ ਵਿਸ਼ੇਸ਼

ਜਗਜੀਤ ਸਿੰਘ ਆਨੰਦ ਨੂੰ ਯਾਦ ਕਰਦਿਆਂ

ਕਾਮਰੇਡ ਜਗਜੀਤ ਸਿੰਘ ਆਨੰਦ ਦਾ ਜਨਮ 28 ਦਸੰਬਰ, 1921 ਨੂੰ ਇਤਿਹਾਸਕ ਨਗਰ ਤਰਨ ਤਾਰਨ ਵਿਖੇ ਹੋਇਆ ਸੀ। ਉਨ੍ਹਾਂ ਨੂੰ ਰਾਜਨੀਤੀ ਦੀ ਚੇਟਕ ਘਰ ਤੋਂ ਲੱਗੀ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਸ: ਮਹਿਤਾਬ ਸਿੰਘ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਦੇ ਪ੍ਰਮੁੱਖ ਆਗੂ ਸਨ। ਸ: ...

ਪੂਰੀ ਖ਼ਬਰ »

ਕੱਟੜਪੰਥੀ ਸੰਗਠਨਾਂ ਤੋਂ ਲੋਕਤੰਤਰ ਨੂੰ ਬਚਾਉਣ ਦੀ ਲੋੜ

ਸੀ.ਆਈ.ਏ. ਜੇਕਰ ਕਿਸੇ ਭਾਰਤੀ ਸੰਸਥਾ ਬਾਰੇ ਕੁਝ ਕਹਿੰਦੀ ਹੈ ਤਾਂ ਉਸ ਨਾਲ ਸਾਡੀ ਰਾਜਨੀਤੀ 'ਤੇ ਕੋਈ ਖ਼ਾਸ ਅਸਰ ਨਹੀਂ ਪੈਂਦਾ। ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਜਿਸ ਅਮਰੀਕੀ ਏਜੰਸੀ ਦੀ ਭਾਰਤ ਵਿਚ ਸਾਖ਼ ਚੰਗੀ ਨਹੀਂ ਹੈ, ਇਸ ਕਾਰਨ ਸੀ.ਆਈ.ਏ. ਦੇ ਨਾਂਅ ਨੂੰ ਹੀ ਇਥੇ ਚੰਗਾ ...

ਪੂਰੀ ਖ਼ਬਰ »

ਦਿੱਲੀ ਸਰਕਾਰ ਦਾ ਸੰਕਟ

ਪਿਛਲੇ ਇਕ ਹਫ਼ਤੇ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਅਤੇ ਉਨ੍ਹਾਂ ਦੇ ਕੁਝ ਹੋਰ ਮੰਤਰੀ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਦੇ ਦਫ਼ਤਰ ਵਿਚ ਧਰਨੇ 'ਤੇ ਬੈਠੇ ਹੋਏ ਹਨ। ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX