ਤਾਜਾ ਖ਼ਬਰਾਂ


ਬਾਲ ਵਿਆਹ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
. . .  25 minutes ago
ਬਾਜਾਖਾਨਾ, 18 ਜਨਵਰੀ (ਜੀਵਨ ਗਰਗ) - ਨੇੜਲੇ ਪਿੰਡ ਬਰਗਾੜੀ ਵਿਖੇ ਬਾਲ ਵਿਆਹ ਦੇ ਦੋਸ਼ ਵਿਚ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਸਹਾਏ...
ਡੀ.ਐਮ.ਕੇ ਪ੍ਰਮੁੱਖ ਸਟਾਲਿਨ ਪਹੁੰਚੇ ਕੋਲਕਾਤਾ
. . .  57 minutes ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਵਿਰੋਧੀ ਧਿਰ ਵੱਲੋਂ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਕੋਲਕਾਤਾ...
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ
. . .  about 1 hour ago
ਚੌਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ) - ਨੇੜਲੇ ਪਿੰਡ ਮਹਿਸਮਪੁਰ ਵਿਖੇ ਇੱਕ 35 ਤੋਂ 40 ਸਾਲਾਂ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੋਤ ਹੋਣ ਦੀ ਖਬਰ ਹੈ। ਥਾਣਾ ਮਹਿਤਾ...
ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  about 2 hours ago
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਭੀਣ ਤਂੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ 'ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ 'ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ...
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  about 2 hours ago
ਚੰਡੀਗੜ੍ਹ, 18 ਜਨਵਰੀ (ਹਰਕਵਲਜੀਤ ਸਿੰਘ) - ਪਿਛਲੇ ਦਿਨੀਂ ਆਪਣੀ ਹੀ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਸਵਾਲ ਚੁੱਕਣ ਸਮੇਤ ਪੁਲਿਸ ਦੀ ਸੀਨੀਅਰ ਅਫ਼ਸਰਸ਼ਾਹੀ 'ਤੇ ਗੰਭੀਰ ਦੋਸ਼ ਲਗਾਉਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ...
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  about 3 hours ago
ਨਵੀਂ ਦਿੱਲੀ, 18 ਜਨਵਰੀ - ਫ਼ੌਜ ਵਿਚ ਖ਼ਰਾਬ ਭੋਜਨ ਦੀ ਵੀਡੀਓ ਬਣਾ ਕੇ ਸ਼ਿਕਾਇਤ ਕਰਨ ਵਾਲੇ ਬੀ.ਐਸ.ਐਫ. ਜਵਾਨ ਤੇਜ਼ ਬਹਾਦੁਰ ਯਾਦਵ ਦੇ ਬੇਟੇ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਤੇਜ ਬਹਾਦੁਰ ਦੇ 22 ਸਾਲ ਦੇ ਬੇਟੇ ਰੋਹਿਤ ਰੇਵਾੜੀ ਦੇ ਸ਼ਾਂਤੀ ਵਿਹਾਰ ਰਿਹਾਇਸ਼ 'ਤੇ...
ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 5 ਮੌਤਾਂ, 5 ਲਾਪਤਾ
. . .  about 4 hours ago
ਨਵੀਂ ਦਿੱਲੀ, 18 ਜਨਵਰੀ - ਜੰਮੂ ਕਸ਼ਮੀਰ ਦੇ ਲਦਾਖ ਸਥਿਤ ਖਾਰਡੁੰਗ ਲਾ 'ਚ ਅੱਜ ਸਵੇਰੇ ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 10 ਲੋਕ ਫਸ ਗਏ ਸਨ। ਜਿਨ੍ਹਾਂ ਵਿਚੋਂ 5 ਲੋਕਾਂ ਦੀ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਪੰਜ ਲੋਕ...
ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  about 4 hours ago
ਨਵੀਂ ਦਿੱਲੀ, 18 ਜਨਵਰੀ - ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਕਰ ਸਕਦਾ ਹੈ। ਲੋਕ ਸਭਾ ਚੋਣਾਂ 6-7 ਪੜਾਵਾਂ...
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  about 4 hours ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  about 4 hours ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  about 4 hours ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  about 5 hours ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  about 5 hours ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  about 5 hours ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਦੇ ਲਈ ਵਧਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 6 ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸੀ.....
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  about 5 hours ago
ਚੰਡੀਗੜ੍ਹ, 18 ਜਨਵਰੀ (ਲਿਬਰੇਟ) - ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਜਦਕਿ ਭਾਜਪਾ ਦੇ ਕੰਵਰਜੀਤ ਰਾਣਾ ਡਿਪਟੀ ਮੇਅਰ...
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  about 6 hours ago
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  about 5 hours ago
ਚੱਲਦੀ ਕਾਰ 'ਚ ਲੱਗੀ ਅੱਗ, ਕਾਰ ਚਾਲਕ ਦੀ ਮੌਤ
. . .  about 5 hours ago
ਭਾਰਤ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, 2-1 ਨਾਲ ਜਿੱਤੀ ਲੜੀ
. . .  about 6 hours ago
ਭਾਰਤ ਨੂੰ ਆਖਰੀ ਓਵਰ 'ਚ ਜਿੱਤਣ ਲਈ ਇੱਕ ਦੌੜ ਦੀ ਲੋੜ
. . .  about 6 hours ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਕੇਦਾਰ ਜਾਧਵ ਦੀਆਂ 50 ਦੌੜਾਂ ਪੂਰੀਆਂ
. . .  about 6 hours ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਭਾਰਤ ਨੂੰ 12 ਗੇਂਦਾ 'ਚ ਜਿੱਤਣ ਲਈ 14 ਦੌੜਾਂ ਦੀ ਲੋੜ
. . .  about 6 hours ago
ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ
. . .  about 6 hours ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 187/3
. . .  about 6 hours ago
ਚੰਡੀਗੜ੍ਹ ਮੇਅਰ ਦੀ ਚੋਣ ਸ਼ੁਰੂ, ਕਾਂਗਰਸ ਉਮੀਦਵਾਰ ਨੇ ਵਾਪਸ ਲਿਆ ਨਾਂਅ
. . .  about 6 hours ago
ਕਾਂਗਰਸ ਦੇ ਇਸ਼ਾਰੇ 'ਤੇ ਬਣ ਰਹੀਆਂ ਹਨ ਸਿਆਸੀ ਪਾਰਟੀਆਂ - ਮਜੀਠੀਆ
. . .  about 6 hours ago
ਲਦਾਖ਼ 'ਚ ਆਏ ਬਰਫ਼ੀਲਾ ਤੂਫ਼ਾਨ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 4
. . .  about 7 hours ago
ਪੰਜਾਬ ਦੇ ਡੀ. ਜੀ. ਪੀ. ਨੇ 31 ਜਨਵਰੀ ਤੱਕ ਅਹੁਦੇ ਤੋਂ ਫ਼ਾਰਗ ਹੋਣ ਦੀ ਕੀਤੀ ਮੰਗ
. . .  about 6 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਧੋਨੀ ਦੀਆਂ 50 ਦੌੜਾਂ ਪੂਰੀਆਂ
. . .  about 7 hours ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਭਾਰਤ 133/3
. . .  about 7 hours ago
ਮੁਗਲਸਰਾਏ ਤਹਿਸੀਲ ਦਾ ਨਾਂਅ ਪੰਡਿਤ ਦੀਨ ਦਿਆਲ ਉਪਾਧਿਆਇ ਤਹਿਸੀਲ ਕਰਨ ਨੂੰ ਮਨਜ਼ੂਰੀ
. . .  about 7 hours ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 30 ਓਵਰਾਂ ਤੋਂ ਬਾਅਦ ਭਾਰਤ 113/3
. . .  about 8 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਕਪਤਾਨ ਵਿਰਾਟ ਕੋਹਲੀ 46 ਦੌੜਾਂ ਬਣਾ ਕੇ ਆਊਟ
. . .  about 8 hours ago
ਉੱਤਰ ਪ੍ਰਦੇਸ਼ ਸਰਕਾਰ ਵਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  about 8 hours ago
ਕੋਲਿਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਪਤੀ-ਪਤਨੀ ਦੀ ਮੌਤ
. . .  about 7 hours ago
ਭਾਰਤ-ਆਸਟ੍ਰੇਲੀਆ ਇਕ ਦਿਨਾ ਮੈਚ : 27ਵੇਂ ਓਵਰ 'ਚ 2 ਵਿਕਟਾਂ ਦੇ ਨੁਕਸਾਨ 'ਤੇ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  about 8 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 25 ਓਵਰਾਂ ਤੋਂ ਬਾਅਦ ਭਾਰਤ 93/2
. . .  about 8 hours ago
ਬਠਿੰਡਾ 'ਚ ਕਿਸਾਨ ਜਥੇਬੰਦੀਆਂ ਨੇ ਲਾਇਆ ਧਰਨਾ
. . .  about 8 hours ago
ਸ੍ਰੀਨਗਰ ਦੇ ਲਾਲ ਚੌਂਕ 'ਚ ਹੋਇਆ ਗਰਨੇਡ ਹਮਲਾ
. . .  about 8 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 77/2
. . .  about 8 hours ago
ਪੀ. ਸ੍ਰੀਨਿਵਾਸ ਰੈੱਡੀ ਨੂੰ ਤੇਲੰਗਾਨਾ ਵਿਧਾਨਸਭਾ ਦਾ ਚੁਣਿਆ ਗਿਆ ਸਪੀਕਰ
. . .  about 8 hours ago
ਕੋਲੰਬੀਆ 'ਚ ਕਾਰ ਬੰਬ ਧਮਾਕੇ 'ਚ 21 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 8 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਭਾਰਤ ਨੂੰ ਲੱਗਿਆ ਦੂਜਾ ਝਟਕਾ
. . .  about 9 hours ago
ਇੱਕ ਕਿੱਲੋ ਹੈਰੋਇਨ ਸਮੇਤ ਔਰਤ ਤੇ ਇੱਕ ਮਰਦ ਕਾਬੂ
. . .  about 8 hours ago
ਪੰਜ ਸਾਲਾਂ 'ਚ ਪੂਰਾ ਹੋਵੇਗਾ ਰਾਮ ਮੰਦਰ ਦੀ ਉਸਾਰੀ ਦਾ ਕੰਮ : ਭੈਆਜੀ
. . .  about 9 hours ago
ਮਮਤਾ ਬੈਨਰਜੀ ਦੀ ਰੈਲੀ ਨੂੰ ਰਾਹੁਲ ਗਾਂਧੀ ਦਾ ਸਮਰਥਨ
. . .  about 9 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 27/1
. . .  about 9 hours ago
ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 9 ਦੌੜਾਂ ਬਣਾ ਕੇ ਆਊਟ
. . .  about 9 hours ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 9/0
. . .  about 9 hours ago
ਸਬਰੀਮਾਲਾ ਮੰਦਰ 'ਚ ਦਾਖਲ ਹੋਈਆਂ ਦੋ ਔਰਤਾਂ ਨੂੰ ਦਿੱਤੀ ਜਾਵੇ ਢੁਕਵੀਂ ਸੁਰੱਖਿਆ - ਸੁਪਰੀਮ ਕੋਰਟ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਹਾੜ ਸੰਮਤ 550
ਿਵਚਾਰ ਪ੍ਰਵਾਹ: ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਪਹਿਲਾ ਸਫ਼ਾ

ਜੰਮੂ-ਕਸ਼ਮੀਰ 'ਚ ਭਾਜਪਾ ਨੇ ਪੀ.ਡੀ.ਪੀ. ਦਾ ਸਾਥ ਛੱਡਿਆ-ਮਹਿਬੂਬਾ ਵਲੋਂ ਅਸਤੀਫ਼ਾ

• ਕਾਂਗਰਸ ਵਲੋਂ ਸਮਰਥਨ ਤੋਂ ਇਨਕਾਰ • ਰਾਜਪਾਲ ਸ਼ਾਸਨ ਲੱਗਣਾ ਤੈਅ
ਨਵੀਂ ਦਿੱਲੀ, 19 ਜੂਨ (ਉਪਮਾ ਡਾਗਾ ਪਾਰਥ)-ਭਾਜਪਾ ਨੇ ਜੰਮੂ-ਕਸ਼ਮੀਰ 'ਚ ਆਪਣੇ ਤਿੰਨ ਸਾਲ ਪੁਰਾਣੇ ਗਠਜੋੜ ਭਾਈਵਾਲ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਤੋਂ 'ਰਾਸ਼ਟਰ ਹਿਤ' ਦੇ ਕਾਰਨ ਆਪਣਾ ਸਮਰਥਨ ਵਾਪਸ ਲੈ ਲਿਆ ਹੈ | ਭਾਜਪਾ ਨੇ ਮਹਿਬੂਬਾ ਮੁਫਤੀ ਸਰਕਾਰ 'ਤੇ ਰਾਜ ਦੇ ਵਿਗੜ ਰਹੇ ਹਾਲਾਤ ਨੂੰ ਨਾ ਸੰਭਾਲ ਸਕਣ ਦਾ ਦੋਸ਼ ਲਾਉਂਦਿਆਂ ਆਪਣਾ ਸਮਰਥਨ ਵਾਪਸ ਲੈਣ ਦਾ ਐਲਾਨ ਕਰਨ ਦੇ ਨਾਲ ਹੀ ਰਾਜ 'ਚ ਰਾਜਪਾਲ ਸ਼ਾਸਨ ਲਾਗੂ ਕਰਨ ਦੀ ਵੀ ਸਿਫਾਰਸ਼ ਕੀਤੀ | ਭਾਜਪਾ ਵਲੋਂ ਸਮਰਥਨ ਵਾਪਸ ਲੈਣ ਦੇ ਐਲਾਨ ਤੋਂ ਕੁਝ ਦੇਰ ਬਾਅਦ ਹੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਗਠਜੋੜ ਦੇ ਹੋਰ ਵਿਕਲਪ ਨਾ ਵੇਖਣ ਦੀ ਨੀਤੀ ਅਪਣਾਉਂਦਿਆਂ ਰਾਜਪਾਲ ਨਰਿੰਦਰ ਨਾਥ ਵੋਹਰਾ ਨੂੰ ਆਪਣਾ ਅਸਤੀਫਾ ਸੌਾਪ ਦਿੱਤਾ | ਭਾਜਪਾ ਦੇ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਮਾਮਲਿਆਂ ਦੇ ਇੰਚਾਰਜ ਰਾਮ ਮਾਧਵ ਨੇ ਅੱਜ ਇਕ ਪ੍ਰੈੱਸ ਕਾਨਫ਼ਰੰਸ 'ਚ ਮਹਿਬੂਬਾ ਮੁਫ਼ਤੀ ਨੂੰ 'ਹਾਲਾਤ ਸੰਭਾਲਣ 'ਚ ਨਾਕਾਮ' ਦੱਸਦਿਆਂ ਕਿਹਾ ਕਿ ਸੂਬੇ 'ਚ ਨਾਗਰਿਕਾਂ ਦੇ ਬੁਨਿਆਦੀ ਹੱਕਾਂ, ਬੋਲਣ ਅਤੇ ਪ੍ਰੈੱਸ ਦੀ ਆਜ਼ਾਦੀ 'ਤੇ ਖਤਰਾ ਪੈਦਾ ਹੋ ਗਿਆ | ਰਾਮ ਮਾਧਵ ਨੇ ਵਿਸ਼ੇਸ਼ ਤੌਰ 'ਤੇ ਸੀਨੀਅਰ ਪੱਤਰਕਾਰ ਸ਼ੁਜਾਤ ਬੁਖ਼ਾਰੀ ਦੀ ਹੱਤਿਆ ਦਾ ਵੀ ਜ਼ਿਕਰ ਕੀਤਾ ਜਿਸ ਦੀ ਹਾਲ ਹੀ 'ਚ ਹੱਤਿਆ ਹੋਈ ਹੈ | ਰਾਮ ਮਾਧਵ ਨੇ ਕਿਹਾ ਕਿ ਰਮਜ਼ਾਨ ਦੇ ਮਹੀਨੇ 'ਚ ਗੋਲੀਬੰਦੀ ਦਾ ਫ਼ੈਸਲਾ ਕਿਸੇ ਮਜਬੂਰੀ ਤਹਿਤ ਨਹੀਂ, ਸਗੋਂ ਅਮਨ ਦੀ ਦਿਸ਼ਾ 'ਚ ਚੁੱਕਿਆ ਕਦਮ ਸੀ, ਪਰ
ਇਸ ਦਾ ਅਸਰ ਨਾ ਤਾਂ ਅੱਤਵਾਦੀਆਂ 'ਤੇ ਪਿਆ ਅਤੇ ਨਾ ਹੀ ਹੁਰੀਅਤ 'ਤੇ | ਜ਼ਿਕਰਯੋਗ ਹੈ ਕਿ ਰਮਜ਼ਾਨ 'ਚ ਹੋਈ ਇਕਪਾਸੜ ਗੋਲੀਬੰਦੀ ਦੇ ਦੌਰਾਨ ਘਾਟੀ 'ਚ 66 ਅੱਤਵਾਦੀ ਹਮਲੇ ਹੋਏ ਹਨ, ਜੋ ਕਿ ਪਿਛਲੇ ਮਹੀਨੇ ਤੋਂ 18 ਜ਼ਿਆਦਾ ਸੀ | ਹਲਕਿਆਂ ਮੁਤਾਬਿਕ ਮਹਿਬੂਬਾ ਦੇ ਦਬਾਅ 'ਚ ਆ ਕੇ ਕੇਂਦਰ ਨੇ ਗੋਲੀਬੰਦੀ ਦਾ ਐਲਾਨ ਤਾਂ ਕੀਤਾ ਪਰ ਇਸ ਨੂੰ ਲੈ ਕੇ ਦੋਵਾਂ ਧਿਰਾਂ 'ਚ ਮਤਭੇਦ ਹੀ ਰਹੇ | ਦੂਜਾ ਪੀ. ਡੀ. ਪੀ. ਕੇਂਦਰ ਵਲੋਂ ਹੁਰੀਅਤ ਸਮੇਤ ਹੋਰ ਵੱਖਵਾਦੀਆਂ ਨਾਲ ਗੱਲਬਾਤ ਕਰਨ ਦੀ ਪਹਿਲ ਕਰਵਾਉਣ ਦੀ ਚਾਹਵਾਨ ਸੀ, ਪਰ ਭਾਜਪਾ ਇਸ ਦੇ ਹੱਕ 'ਚ ਨਹੀਂ ਸੀ | ਰਾਮ ਮਾਧਵ ਨੇ 2015 'ਚ ਪੀ. ਡੀ. ਪੀ. ਦੇ ਨਾਲ ਆਉਣ ਨੂੰ 'ਖੰਡਿਤ ਜਨਾਦੇਸ਼' ਕਾਰਨ ਲਿਆ ਫ਼ੈਸਲਾ ਕਰਾਰ ਦਿੱਤਾ | ਭਾਜਪਾ ਆਗੂ ਵਲੋਂ ਪੀ. ਡੀ. ਪੀ. 'ਤੇ ਅਸਰ ਪਿਆ ਤੇ ਨਾ ਹੀ ਹੁਰੀਅਤ 'ਤੇ | ਵਿਕਾਸ ਕਾਰਜਾਂ 'ਚ ਅੜਿੱਕਾ ਪਾਉਣ, ਜੰਮੂ ਅਤੇ ਲਦਾਖ਼ ਦੀ ਜਨਤਾ ਨਾਲ ਵਿਤਕਰਾ ਕਰਨ ਅਤੇ ਭਾਜਪਾ ਵਿਧਾਇਕਾਂ ਨੂੰ ਕੰਮ ਨਾ ਕਰਨ ਦੇਣ ਦਾ ਦੋਸ਼ ਵੀ ਲਾਇਆ | ਇਥੇ ਜ਼ਿਕਰਯੋਗ ਹੈ ਕਿ ਪੀ. ਡੀ. ਪੀ. ਤੋਂ ਸਮਰਥਨ ਵਾਪਸ ਲੈਣ ਦਾ ਫ਼ੈਸਲਾ ਅੱਜ ਭਾਜਪਾ ਦੀ ਕੋਰ ਗਰੁੱਪ ਦੀ ਬੈਠਕ ਤੋਂ ਬਾਅਦ ਲਿਆ ਗਿਆ | ਭਾਜਪਾ ਮੁਖੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਇਸ ਸਬੰਧ 'ਚ ਅੰਤਿਮ ਫ਼ੈਸਲਾ ਲਿਆ | ਹਲਕਿਆਂ ਮੁਤਾਬਿਕ ਐਤਵਾਰ ਨੂੰ ਈਦ ਤੋਂ ਬਾਅਦ ਗੋਲੀਬੰਦੀ ਖ਼ਤਮ ਕਰਨ ਦੇ ਫ਼ੈਸਲੇ 'ਤੇ ਪੀ. ਡੀ. ਪੀ. ਅਤੇ ਭਾਜਪਾ ਦਰਮਿਆਨ ਕਾਫ਼ੀ ਮਤਭੇਦ ਸਨ |
ਕਾਂਗਰਸ ਵਲੋਂ ਸਮਰਥਨ ਤੋਂ ਇਨਕਾਰ
ਕਾਂਗਰਸ ਨੇ ਪੀ. ਡੀ. ਪੀ. ਦੇ ਨਾਲ ਮਿਲ ਕੇ ਜੰਮੂ-ਕਸ਼ਮੀਰ 'ਚ ਸਰਕਾਰ ਬਣਾਉਣ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕੀਤਾ | ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਭਾਜਪਾ ਦੇ ਸਮਰਥਨ ਵਾਪਸੀ ਦੇ ਐਲਾਨ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਭਾਜਪਾ, ਪੀ. ਡੀ. ਪੀ. ਸਰਕਾਰ 'ਤੇ ਸਾਰੀ ਤੋਹਮਤ ਲਾ ਕੇ ਭੱਜ ਨਹੀਂ ਸਕਦੀ | ਉਨ੍ਹਾਂ ਕਿਹਾ ਕਿ ਇਸ ਸਰਕਾਰ 'ਚ ਹੀ ਸਭ ਤੋਂ ਜ਼ਿਆਦਾ ਜਵਾਨ ਸ਼ਹੀਦ ਹੋਏ, ਸਭ ਤੋਂ ਵੱਧ ਅੱਤਵਾਦੀ ਹਮਲੇ ਹੋਏ ਅਤੇ ਗੋਲੀਬੰਦੀ ਦੀ ਉਲੰਘਣਾ ਹੋਈ |
ਮੌਕਾਪ੍ਰਸਤ ਭਾਜਪਾ-ਪੀ. ਡੀ. ਪੀ. ਗੱਠਜੋੜ ਨੇ ਜੰਮੂ-ਕਸ਼ਮੀਰ ਨੂੰ ਅੱਗ 'ਚ ਝੋਕ ਦਿੱਤਾ-ਰਾਹੁਲ
ਨਵੀਂ ਦਿੱਲੀ, (ਏਜੰਸੀ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਜਪਾ-ਪੀ. ਡੀ. ਪੀ. ਦੇ ਮੌਕਾਪ੍ਰਸਤ ਗੱਠਜੋੜ ਨੇ ਜੰਮੂ-ਕਸ਼ਮੀਰ ਨੂੰ ਅੱਗ 'ਚ ਝੋਕ ਦਿੱਤਾ ਜਿਸ ਨਾਲ ਕਈ ਨਿਰਦੋਸ਼ ਲੋਕ ਅਤੇ ਬਹਾਦਰ ਜਵਾਨ ਮਾਰੇ ਗਏ ਤੇ ਜੇਕਰ ਹੁਣ ਵੀ ਸੂਬਾ ਕੇਂਦਰ ਦੇ ਅਧੀਨ ਰਿਹਾ ਤਾਂ ਇਹ ਨੁਕਸਾਨ ਜਾਰੀ ਰਹੇਗਾ | ਭਾਜਪਾ ਵਲੋਂ ਗੱਠਜੋੜ ਸਰਕਾਰ ਤੋਂ ਬਾਹਰ ਆਉਣ ਦੇ ਕੁਝ ਸਮੇਂ ਬਾਅਦ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸਮਰੱਥਤਾ, ਹੰਕਾਰ ਅਤੇ ਨਫ਼ਰਤ ਹਮੇਸ਼ਾਂ ਅਸਫਲ ਰਹਿੰਦੀ ਹੈ | ਉਨ੍ਹਾਂ ਟਵੀਟ ਕੀਤਾ ਕਿ ਰਣਨੀਤਕ ਤੌਰ 'ਤੇ ਮਹੱਤਵਪੂਰਨ ਸੂਬੇ 'ਚ ਗੱਠਜੋੜ ਸਰਕਾਰ ਦੇ ਅਧੀਨ ਕਈ ਨਿਰਦੋਸ਼ ਲੋਕ ਅਤੇ ਬਹਾਦਰ ਸੈਨਿਕ ਮਾਰੇ ਗਏ | ਇਸ ਨਾਲ ਭਾਰਤ ਨੂੰ ਰਣਨੀਤਕ ਤੌਰ 'ਤੇ ਨੁਕਸਾਨ ਪਹੁੰਚਾਇਆ ਅਤੇ ਯੂ. ਪੀ. ਏ. ਦੀ ਸਾਲਾਂ ਦੀ ਸਖਤ ਮਿਹਨਤ 'ਤੇ ਪਾਣੀ ਫੇਰ ਦਿੱਤਾ | ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਰਾਜ ਅਧੀਨ ਵੀ ਨੁਕਸਾਨ ਜਾਰੀ ਰਹੇਗਾ |
ਕਸ਼ਮੀਰ ਨੂੰ ਬਰਬਾਦ ਕਰਨ ਦੇ ਬਾਅਦ ਭਾਜਪਾ ਗੱਠਜੋੜ ਤੋਂ ਵੱਖ ਹੋਈ-ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੰਮੂ-ਕਸ਼ਮੀਰ 'ਚ ਪੀ. ਡੀ. ਪੀ. ਦੇ ਨਾਲ ਗੱਠਜੋੜ ਤੋੜਨ ਦੇ ਫ਼ੈਸਲੇ ਨੂੰ ਲੈ ਕੇ ਅੱਜ ਭਾਜਪਾ 'ਤੇ ਨਿਸ਼ਾਨਾ ਕੱਸਿਆ, ਉਨ੍ਹਾਂ ਨੇ ਦੋਸ਼ ਲਾਇਆ ਕਿ ਉਸ ਨੇ ਰਾਜ ਨੂੰ ਬਰਬਾਦ ਕਰ ਦਿੱਤਾ | ਭਾਜਪਾ ਦੇ ਐਲਾਨ ਦੇ ਬਾਅਦ ਕੇਜਰੀਵਾਲ ਨੇ ਕਈ ਟਵੀਟ ਕੀਤੇ | ਉਨ੍ਹਾਂ ਨੇ ਨੋਟਬੰਦੀ ਦਾ ਵੀ ਜ਼ਿਕਰ ਕੀਤਾ | ਕੇਜਰੀਵਾਲ ਨੇ ਟਵੀਟ ਕੀਤਾ ਕਿ ਬਰਬਾਦ ਕਰਨ ਦੇ ਬਾਅਦ ਭਾਜਪਾ ਕਸ਼ਮੀਰ 'ਚ ਗੱਠਜੋੜ ਤੋਂ ਬਾਹਰ ਹੋ ਗਈ | ਕੀ ਭਾਜਪਾ ਨੇ ਸਾਨੂੰ ਇਹ ਨਹੀਂ ਕਿਹਾ ਸੀ ਕਿ ਨੋਟਬੰਦੀ ਨਾਲ ਕਸ਼ਮੀਰ 'ਚ ਅੱਤਵਾਦ ਦਾ ਲੱਕ ਟੁੱਟ ਗਿਆ? ਹੁਣ ਕੀ ਹੋਇਆ |
ਭਾਜਪਾ ਤੇ ਪੀ. ਡੀ. ਪੀ. ਦਾ ਸਿਰਫ ਸੱਤਾ ਹਾਸਲ ਕਰਨ ਲਈ ਇਕੱਠੇ ਹੋਣਾ ਮੌਕਾਪ੍ਰਸਤੀ ਸੀ-ਖੱਬੇ ਪੱਖੀ
ਖੱਬੇ-ਪੱਖੀ ਪਾਰਟੀਆਂ ਨੇ ਕਿਹਾ ਕਿ 2014 ਦੀਆਂ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਬਾਅਦ ਭਾਜਪਾ ਅਤੇ ਪੀ. ਡੀ. ਪੀ. ਦਾ ਸਰਕਾਰ ਬਣਾਉਣ ਲਈ ਇਕੱਠੇ ਹੋਣਾ ਮੌਕਾਪ੍ਰਸਤੀ ਸੀ | ਖੱਬੇ-ਪੱਖੀ ਪਾਰਟੀਆਂ ਨੇ ਸੂਬੇ 'ਚ ਸਿਆਸੀ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਕੇਂਦਰ ਨੂੰ ਸਾਰੀਆਂ ਪਾਰਟੀਆਂ ਨਾਲ ਮੌਜੂਦਾ ਸਥਿਤੀ ਦਾ ਆਪਣਾ ਮੁਲੰਕਣ ਸਾਂਝਾ ਕਰਨਾ ਚਾਹੀਦਾ ਹੈ | ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਅਜਿਹਾ ਗੱਠਜੋੜ ਨਹੀਂ ਹੋਣਾ ਚਾਹੀਦਾ | ਇਨ੍ਹਾਂ ਦੋਵਾਂ ਪਾਰਟੀਆਂ 'ਚ ਸਮਾਨਤਾਵਾਂ ਨਹੀਂ ਹਨ | ਮੌਕਾਪ੍ਰਸਤੀ ਕਦਮ ਤਹਿਤ ਸੱਤਾ 'ਤੇ ਕਾਬਜ਼ ਹੋਣ ਲਈ ਉਹ ਇਕੱਠੇ ਹੋਏ ਸਨ | ਸੀ. ਪੀ. ਆਈ. ਨੇਤਾ ਡੀ. ਰਾਜਾ ਨੇ ਕਿਹਾ ਕਿ ਉਹ ਘਾਟੀ 'ਚ ਸ਼ਾਂਤੀ ਸਬੰਧੀ ਸਕਾਰਾਤਮਕ ਸੰਕੇਤ ਦੇ ਰਹੇ ਸਨ | ਕੇਂਦਰ ਸਰਕਾਰ ਦਾ ਕੀ ਮੁਲੰਕਣ ਹੈ ਕੋਈ ਨਹੀਂ ਜਾਣਦਾ | ਸਰਕਾਰ ਸਰਬ ਪਾਰਟੀ ਮੀਟਿੰਗ ਬੁਲਾ ਸਕਦੀ ਸੀ ਅਤੇ ਆਪਣਾ ਮੁਲੰਕਣ ਸਾਂਝਾ ਕਰ ਸਕਦੀ ਸੀ |
ਫ਼ੈਸਲੇ ਤੋਂ ਪਹਿਲਾਂ ਸ਼ਾਹ ਵਲੋਂ ਡੋਵਾਲ ਨਾਲ ਮੁਲਾਕਾਤ
ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਕਈ ਬੈਠਕਾਂ ਦੇ ਦੌਰ ਤੋਂ ਬਾਅਦ ਜੰਮੂ-ਕਸ਼ਮੀਰ 'ਚ ਪੀ. ਡੀ. ਪੀ. ਤੋਂ ਸਮਰਥਨ ਵਾਪਸ ਲੈਣ ਦੇ ਫ਼ੈਸਲੇ ਨੂੰ ਹਰੀ ਝੰਡੀ ਦਿੱਤੀ | ਅਮਿਤ ਸ਼ਾਹ ਨੇ ਅੱਜ ਸਵੇਰੇ ਆਪਣੀ ਰਿਹਾਇਸ਼ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਤਫਸੀਲੀ ਮੁਲਾਕਾਤ ਕੀਤੀ | ਹਲਕਿਆਂ ਮੁਤਾਬਿਕ ਦੋਵਾਂ ਦਰਮਿਆਨ ਜੰਮੂ-ਕਸ਼ਮੀਰ ਦੇ ਅਜੋਕੇ ਹਾਲਾਤ ਅਤੇ ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲੇ ਦੇ ਖਦਸ਼ਿਆਂ ਨੂੰ ਲੈ ਕੇ ਗੱਲਬਾਤ ਹੋਈ | ਈਦ ਤੋਂ ਬਾਅਦ ਗੋਲੀਬੰਦੀ ਦੀ ਮਿਆਦ ਨਾ ਵਧਾਉਂਦਿਆਂ ਗ੍ਰਹਿ ਮੰਤਰਾਲੇ ਨੇ ਆਪ੍ਰੇਸ਼ਨ 'ਆਲ ਆਊਟ' ਨੂੰ ਮੁੜ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ 'ਚ ਆਉਣ ਵਾਲੇ ਦਿਨਾਂ 'ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ | ਭਾਜਪਾ ਹਲਕਿਆਂ ਮੁਤਾਬਿਕ ਜੰਮੂ-ਕਸ਼ਮੀਰ 'ਚ ਗ੍ਰਹਿ ਮੰਤਰਾਲੇ ਅਤੇ ਰੱਖਿਆ ਮੰਤਰੀ ਵਲੋਂ ਕਾਰਵਾਈਆਂ ਤੇਜ਼ ਕਰਨ ਤੋਂ ਪਹਿਲਾਂ ਸ਼ਾਹ ਜੰਮੂ-ਕਸ਼ਮੀਰ ਮੰਤਰੀ ਮੰਡਲ 'ਚ ਸ਼ਾਮਿਲ ਪਾਰਟੀ ਦੇ ਮੰਤਰੀਆਂ ਦੀ ਰਾਇ ਵੀ ਲੈਣਾ ਚਾਹੁੰਦੇ ਸਨ | ਰਾਸ਼ਟਰੀ ਸੁਰੱਖਿਆ ਸਲਾਹਕਾਰ ਮੁਲਾਕਾਤ ਤੋਂ ਬਾਅਦ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ 'ਚ ਸ਼ਾਮਲ ਪਾਰਟੀ ਦੇ ਸਾਰੇ ਮੰਤਰੀਆਂ ਅਤੇ ਕੁਝ ਅਹਿਮ ਨੇਤਾਵਾਂ ਨੂੰ ਵੀ ਇਸ ਮੁੱਦੇ 'ਤੇ ਅਹਿਮ ਬੈਠਕ ਲਈ ਦਿੱਲੀ ਬੁਲਾਇਆ ਸੀ |

ਵਾਦੀ 'ਚ ਡਰਾਉਣ-ਧਮਕਾਉਣ ਦੀ ਨੀਤੀ ਨਹੀਂ ਚੱਲੇਗੀ-ਮਹਿਬੂਬਾ

ਸ੍ਰੀਨਗਰ, 19 ਜੂਨ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ 3 ਸਾਲ ਅਤੇ 3 ਮਹੀਨੇ ਪੁਰਾਣਾ ਭਾਜਪਾ-ਪੀ.ਡੀ.ਪੀ ਗਠਜੋੜ ਭਾਜਪਾ ਦੇ ਡਰਾਮਾਪੂਰਨ ਢੰਗ ਨਾਲ ਅਚਾਨਕ ਸਮਰਥਨ ਵਾਪਸ ਲੈਣ ਦੇ ਨਾਲ ਟੁੱਟ ਗਿਆ | ਇਸ ਘਟਨਾਕ੍ਰਮ ਦੇ ਨਾਲ ਹੀ ਰਾਜ 'ਚ 8ਵਾਂ ਰਾਜਪਾਲ ਰਾਜ ਲਗਾਉਣ ਦਾ ਰਸਤਾ ਪੱਧਰਾ ਹੋ ਗਿਆ | ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ 87 ਸੀਟਾਂ 'ਚੋਂ ਪੀ.ਡੀ.ਪੀ. 28 ਜਦਕਿ ਭਾਜਪਾ 25 ਸੀਟਾਂ 'ਤੇ ਕਾਬਜ਼ ਹੈ, ਜਦਕਿ ਨੈਸ਼ਨਲ ਕੋਲ 15 ਸੀਟਾਂ ਹਨ | ਭਾਜਪਾ ਵਲੋਂ ਪੀ.ਡੀ .ਪੀ ਕੋਲੋਂ ਸਰਮਥਨ ਵਾਪਸ ਲੈਣ ਦੇ ਬਾਅਦ ਤੁਰੰਤ ਬਾਅਦ ਮਹਿਬੂਬਾ ਮੁਫਤੀ ਨੇ ਰਾਜਪਾਲ ਐਨ.ਐਨ ਵੋਹਰਾ ਨੂੰ ਰਾਜ ਭਵਨ ਵਿਖੇ ਪਹੁੰਚ ਕੇ ਅਸਤੀਫ਼ਾ ਦੇ ਦਿੱਤਾ | ਕਵਿੰਦਰ ਗੁਪਤਾ ਜਿਹੜੇ ਕਿ ਪੀ.ਡੀ.ਪੀ–ਭਾਜਪਾ ਗਠਜੋੜ ਸਰਕਾਰ 'ਚ ਉਪ ਮੁੱਖ ਮੰਤਰੀ ਸਨ, ਨੇ ਭਾਜਪਾ ਦੇ ਮੰਤਰੀਆਂ ਸਮੇਤ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਾਪ ਦਿੱਤਾ | ਮਹਿਬੂਬਾ ਮੁਫਤੀ ਨੇ ਅਸਤੀਫ਼ੇ ਦੇ ਤੁਰੰਤ ਬਾਅਦ ਪੀ.ਡੀ.ਪੀ ਦੇ ਬੁਲਾਰੇ ਨਈਮ ਅਖਤਰ ਅਤੇ ਕਈ ਸੀਨੀਅਰ ਮੈਂਬਰਾਂ ਨਾਲ ਪ੍ਰੈੱਸ ਕਾਨਫ਼ਰੰਸ ਦੌਰਾਨ ਮਹਿਬੂਬਾ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਭਾਜਪਾ ਦੇ ਨਾਲ ਰਾਜ ਦੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਰਾਜ ਦੇ ਕਈ ਅਹਿਮ ਮੁੱਦਿਆਂ ਨੂੰ ਮੁੱਖ ਰੱਖਦੇ ਗੱਠਜੋੜ ਕੀਤਾ ਸੀ | ਉਨ੍ਹਾਂ ਨੇ ਕਿਹਾ ਕਿ ਰਾਜ 'ਚ ਤਾਕਤ ਦੀ ਨੀਤੀ ਨਹੀਂ ਚੱਲ ਸਕਦੀ ਜਿਸ ਦੇ ਲਈ ਅਸੀਂ ਕੇਂਦਰ ਕੋਲੋਂ ਰਮਜ਼ਾਨ ਦੌਰਾਨ ਇਕਪਾਸੜ ਜੰਗਬੰਦੀ ਦਾ ਐਲਾਨ ਕਰਵਾਇਆ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਤੱਤਾਂ ਨੇ ਇਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ | ਮਹਿਬੂਬਾ ਮੁਫਤੀ ਨੇ ਪ੍ਰੈੱਸ ਕਾਨਫ਼ੰਰਸ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਭਾਜਪਾ ਵਲੋਂ ਲੈਏ ਫ਼ੈਸਲੇ 'ਤੇ ਕੋਈ ਹੈਰਾਨਗੀ ਨਹੀਂ ਹੋਈ | ਮਹਿਬੂਬਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਜੰਮੂ-ਕਸ਼ਮੀਰ 'ਚ ਸੱਤਾ ਹਾਸਿਲ ਕਰਨ ਲਈ ਭਾਜਪਾ ਨਾਲ ਗਠਜੋੜ ਨਹੀਂ ਕੀਤਾ ਸੀ ਬਲਕਿ ਇਸ ਗਠਜੋੜ ਦਾ ਇਕ ਵੱਡੇ ਮਨੋਰਥ ਜੰਮੂ-ਕਸ਼ਮੀਰ ਦੇ ਕਈ ਮਸਲਿਆਂ, ਜੰਗਬੰਦੀ ਲਾਗੂ ਕਰਨਾ, ਪ੍ਰਧਾਨ ਮੰਤਰੀ ਦਾ ਪਾਕਿਸਤਾਨ ਦੌਰਾ, ਜੰਮੂ-ਕਸ਼ਮੀਰ ਦੇ ਹੋਰ ਰਸਤੇ ਖੋਲ੍ਹਣੇ, ਧਾਰਾ 370 ਦੀ ਸੁਰੱਖਿਆ ਕਰਨੀ ਅਤੇ ਕਸ਼ਮੀਰ, ਲਦਾਖ ਅਤੇ ਜੰਮੂ ਨੂੰ ਇਕੱਠਾ ਰੱਖਣਾ ਸੀ ਅਤੇ ਇਸ ਦੇ ਇਲਾਵਾ ਅਸੀਂ ਪੱਥਰਬਾਜ਼ 11 ਹਜ਼ਾਰ ਨੌਜਵਾਨਾਂ ਦੇ ਵਿਰੁੱਧ ਦਰਜ ਮਾਮਲੇ ਵਾਪਸ ਲਏ | ਮਹਿਬੂਬਾ ਨੇ ਕਿਹਾ ਕਿ ਇਸ ਦੌਰਾਨ ਭਾਜਪਾ ਵਰਕਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਰਿਹਾ ਪਰ ਉਹ ਫਿਰ ਵੀ ਖੜੇ੍ਹ ਰਹੇ | ਮਹਿਬੂਬਾ ਨੇ ਕਿਹਾ ਕਿ ਕੁਝ ਲੋਕ ਕਸ਼ਮੀਰ ਨੂੰ ਦੁਸ਼ਮਣ ਦਾ ਖੇਤਰ ਸਮਝਦੇ ਹਨ ਜਿਹੜੀ ਕਿ ਗਲਤ ਭਾਵਨਾ ਹੈ | ਮਹਿਬੂਬਾ ਨੇ ਕਿਹਾ ਕਿ ਪੀ.ਡੀ.ਪੀ. ਸਰਕਾਰ ਬਣਾਉਣ ਲਈ ਕਿਸੇ ਨਾਲ ਗਠਜੋੜ ਨਹੀਂ ਕਰੇਗੀ | ਉਨ੍ਹਾਂ ਦੀ ਪਰਾਟੀ ਕਸ਼ਮੀਰ ਦੇ ਸਬੰਧ 'ਚ ਗੱਲਬਾਤ ਦੀ ਵਕਾਲਤ, ਆਪਸੀ ਰਿਸ਼ਤੇ ਸੁਧਾਰਨ ਅਤੇ ਕਸ਼ਮੀਰ 'ਚ ਸ਼ਾਂਤੀ ਲਈ ਕੰਮ ਕਰਦੀ ਰਹੇਗੀ |

ਪੰਜਾਬ ਵਿਚ ਝੋਨੇ ਦੀ ਲੁਆਈ ਅੱਜ ਤੋਂ

30 ਲੱਖ ਹੈਕਟੇਅਰ 'ਚ ਝੋਨਾ ਲਗਾਏ ਜਾਣ ਦੀ ਸੰਭਾਵਨਾ
ਚੰਡੀਗੜ੍ਹ, 19 ਜੂਨ (ਪੀ. ਟੀ. ਆਈ.)-ਪੰਜਾਬ ਵਿਚ ਝੋਨੇ ਦੀ ਲੁਆਈ ਕੱਲ੍ਹ ਤੋਂ ਸ਼ੁਰੂ ਹੋਵੇਗੀ ਅਤੇ ਇਸ ਸਾਲ ਸੂਬੇ ਵਿਚ ਲਗਪਗ 30 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਬੀਜੇ ਜਾਣ ਦੀ ਆਸ ਹੈ | ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜੇ. ਐਸ. ਬੈਂਸ ਨੇ ਅੱਜ ਦੱਸਿਆ ਕਿ ਅਸੀਂ ਪਿਛਲੇ ਸਾਲ 30.65 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਸਾਲ 30 ਲੱਖ ਹੈਕਟੇਅਰ ਝੋਨਾ ਬੀਜੇ ਜਾਣ ਦੀ ਆਸ ਕਰ ਰਹੇ ਹਾਂ | ਸੂਬੇ ਦੇ ਖੇਤੀਬਾੜੀ ਵਿਭਾਗ ਨੇ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਅਤੇ ਇਸ ਦਾ ਪੱਧਰ ਹੋਰ ਹੇਠ ਜਾਣ ਤੋਂ ਰੋਕਣ ਲਈ ਇਸ ਵਾਰ ਝੋਨੇ ਦੀ ਲੁਆਈ 15 ਜੂਨ ਦੀ ਬਜਾਏ 20 ਜੂਨ ਨੂੰ ਕਰਨ ਦਾ ਐਲਾਨ ਕੀਤਾ ਸੀ | ਇਕ ਅਧਿਕਾਰੀ ਨੇ ਦੱਸਿਆ ਕਿ ਝੋਨੇ ਦੀ ਲੁਆਈ ਵਿਚ ਪੰਜ ਦਿਨਾਂ ਦੀ ਦੇਰੀ ਨਾਲ 24 ਲੱਖ ਮਿਲੀਅਨ ਲਿਟਰ ਪਾਣੀ ਦੀ ਬਚਤ ਹੋਣ ਦੀ ਆਸ ਹੈ | ਕਈ ਥਾਵਾਂ 'ਤੇ ਕਿਸਾਨਾਂ ਨੇ 20 ਜੂਨ ਤੋਂ ਪਹਿਲਾਂ ਝੋਨਾ ਲਾ ਕੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ | ਖੇਤੀਬਾੜੀ ਵਿਭਾਗ ਨੇ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕੀਤੀ ਹੈ | ਬੈਂਸ ਨੇ ਦੱਸਿਆ ਕਿ ਕਿਸਾਨਾਂ ਖਿਲਾਫ ਕਾਰਵਾਈ ਜ਼ਿਆਦਾਤਰ ਬਰਨਾਲਾ, ਸੰਗਰੂਰ ਅਤੇ ਬਠਿੰਡਾ ਜ਼ਿਲਿ੍ਹਆਂ ਵਿਚ ਕੀਤੀ ਗਈ | ਅਧਿਕਾਰੀ ਨੇ ਦੱਸਿਆ ਕਿ ਵਿਭਾਗ ਨੇ ਕਾਰਵਾਈ ਕਰਨ ਦੇ ਹਿੱਸੇ ਵਜੋਂ ਕੁਝ ਥਾਵਾਂ 'ਤੇ 20 ਜੂਨ ਤੋਂ ਪਹਿਲਾਂ ਲਾਏ ਝੋਨੇ ਦੀ ਫ਼ਸਲ ਵਾਹ ਕੇ ਨਸ਼ਟ ਕਰ ਦਿੱਤੀ | ਖੇਤੀਬਾੜੀ ਵਿਭਾਗ ਨੇ ਉਨ੍ਹਾਂ ਕਿਸਾਨਾਂ ਦਾ ਡਰ ਦੂਰ ਕਰਨ ਦਾ ਯਤਨ ਕੀਤਾ ਜਿਹੜੇ 20 ਜੂਨ ਤੋਂ ਝੋਨੇ ਦੀ ਲੁਆਈ ਦਾ ਇਸ ਆਧਾਰ 'ਤੇ ਵਿਰੋਧ ਕਰ ਰਹੇ ਸਨ ਕਿ ਝੋਨਾ ਵੱਢਣ ਪਿੱਛੋਂ ਇਸ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਵੇਗੀ | ਅਧਿਕਾਰੀ ਨੇ ਦੱਸਿਆ ਕਿ ਕਿਸਾਨਾਂ ਨੂੰ ਪੂਸਾ 44 ਵਰਗੀਆਂ ਲੰਬੇ ਸਮੇਂ 'ਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਨਾ ਲਾਉਣ ਦੀ ਸਲਾਹ ਦਿੱਤੀ ਗਈ ਜਿਨ੍ਹਾਂ ਵਿਚ ਵਢਾਈ ਸਮੇਂ ਨਮੀ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ ਅਤੇ ਇਸ ਦੀ ਬਜਾਏ ਉਨ੍ਹਾਂ ਨੂੰ ਪੀ. ਆਰ. 121, 124 ਅਤੇ 126 ਵਰਗੀਆਂ ਕਿਸਮਾਂ ਦੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ |

ਕਿਸਾਨਾਂ ਨੂੰ 8 ਘੰਟੇ ਮਿਲੇਗੀ ਤਿੰਨ ਫੇਸ ਬਿਜਲੀ ਸਪਲਾਈ

ਤਾਪ ਬਿਜਲੀ ਘਰਾਂ ਦੇ ਵੀ 3 ਯੂਨਿਟ ਚਲਾਏ
ਪਟਿਆਲਾ, 19 ਜੂਨ (ਜਸਪਾਲ ਸਿੰਘ ਢਿੱਲੋਂ)-ਪੰਜਾਬ ਅੰਦਰ ਝੋਨੇ ਦੀ ਲੁਆਈ ਲਈ ਸੂਬਾ ਬਿਜਲੀ ਨਿਗਮ ਵਲੋਂ ਕਿਸਾਨਾਂ ਨੂੰ 8 ਘੰਟੇ ਤਿੰਨ ਫੇਸ ਬਿਜਲੀ ਸਪਲਾਈ ਅੱਜ ਰਾਤ 12 ਵਜੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਬਿਜਲੀ ਨਿਗਮ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਬਿਜਲੀ ਨਿਗਮ ਨੂੰ ਉਮੀਦ ਹੈ ਕਿ ਕਿਸਾਨਾਂ ਨੂੰ ਬਿਜਲੀ ਦੇਣ ਨਾਲ ਬਿਜਲੀ ਦੀ ਵੰਡ ਪ੍ਰਣਾਲੀ 'ਤੇ ਕਰੀਬ 3000 ਮੈਗਾਵਾਟ ਦਾ ਹੋਰ ਵਾਧੂ ਲੋਡ ਪਵੇਗਾ ਤੇ ਕੁੱਲ ਲੋਡ 10 ਹਜ਼ਾਰ ਮੈਗਾਵਾਟ 'ਤੇ ਪਹੁੰਚਣ ਦਾ
ਅੰਦਾਜ਼ਾ ਲਾਇਆ ਜਾ ਰਿਹਾ ਹੈ | ਇੰਜ. ਸਰਾਂ ਨੇ ਦੱਸਿਆ ਕਿ ਬਿਜਲੀ ਨਿਗਮ ਨੇ ਕਿਸਾਨਾਂ ਨੂੰ ਤਿੰਨ ਫੇਸ ਬਿਜਲੀ ਦੇਣ ਲਈ 8-8 ਘੰਟੇ ਦੇ ਤਿੰਨ ਗਰੁੱਪ ਬਣਾਏ ਹਨ | ਉਨ੍ਹਾਂ ਦੱਸਿਆ ਕਿ ਬਿਜਲੀ ਨਿਗਮ ਨੇ ਇਸ ਲੋਡ ਦੇ ਟਾਕਰੇ ਲਈ ਆਪਣੇ ਤਾਪ ਬਿਜਲੀ ਘਰ ਖ਼ਾਸਕਰ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਦਾ ਇਕ ਅਤੇ ਗੁਰੂ ਹਰਗੋਬਿੰਦ ਸਾਹਿਬ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਦੋ ਯੂਨਿਟਾਂ ਨੰੂ ਭਖਾ ਲਿਆ ਹੈ | ਜਿਨ੍ਹਾਂ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ | ਲੋੜ ਪੈਣ 'ਤੇ ਬਿਜਲੀ ਨਿਗਮ ਆਪਣੇ ਤਾਪ ਬਿਜਲੀ ਘਰਾਂ ਦੇ ਹੋਰ ਯੂਨਿਟ ਵੀ ਚਲਾ ਸਕਦਾ ਹੈ | ਪੰਜਾਬ ਅੰਦਰ ਹਾਲ ਹੀ 'ਚ ਕਈ ਖੇਤਰਾਂ 'ਚ ਪਏ ਮੀਂਹ ਕਾਰਨ ਬਿਜਲੀ ਦੀ ਖਪਤ ਦਾ ਅੰਕੜਾ ਘਟਕੇ ਹੇਠਾਂ ਆ ਗਿਆ ਸੀ, ਜੋ ਹੁਣ ਖੇਤੀ ਲੋਡ ਪੈਣ ਨਾਲ ਵਧ ਜਾਵੇਗਾ | ਪੰਜਾਬ ਅੰਦਰ ਮੀਂਹ ਪੈਣ ਕਾਰਨ ਖਪਤ ਘਟਕੇ 6700 ਮੈਗਾਵਾਟ 'ਤੇ ਆ ਗਈ ਸੀ | ਇਸ ਦੀ ਪੂਰਤੀ ਲਈ ਬਿਜਲੀ ਨਿਗਮ ਨੂੰ ਆਪਣੇ ਤਾਪ ਬਿਜਲੀ ਘਰਾਂ ਤੋਂ 308 ਮੈਗਾਵਾਟ, ਨਿੱਜੀ ਖੇਤਰ ਦੇ ਤਾਪ ਬਿਜਲੀ ਘਰਾਂ ਤੋਂ 1761 ਮੈਗਾਵਾਟ, ਪਣ ਬਿਜਲੀ ਪ੍ਰਾਜੈਕਟਾਂ ਤੋਂ 406 ਮੈਗਾਵਾਟ ਬਿਜਲੀ ਮਿਲ ਰਹੀ ਹੈ ਅਤੇ ਇਸ ਵਿਚ ਸੌਰ ਊਰਜਾ ਦਾ ਵੀ ਯੋਗਦਾਨ ਹੈ | ਬਿਜਲੀ ਨਿਗਮ ਆਪਣੇ ਪ੍ਰੋਗਰਾਮ (ਸ਼ਡਿਊਲ) 3919 ਮੈਗਾਵਾਟ ਦੇ ਉਲਟ ਕੇਂਦਰੀ ਪ੍ਰਾਜੈਕਟਾਂ ਤੋਂ 4025 ਮੈਗਾਵਾਟ ਬਿਜਲੀ ਪ੍ਰਾਪਤ ਕਰ ਰਿਹਾ ਹੈ | ਇਸ ਸਬੰਧੀ ਇੰਜ. ਸਰਾਂ ਦਾ ਕਹਿਣਾ ਹੈ ਕਿ ਬਿਜਲੀ ਨਿਗਮ ਦੇ ਕੋਲ ਪੂਰੇ ਬੰਦੋਬਸਤ ਹਨ ਤੇ ਉਹ ਜਿੱਥੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਵੇਗਾ, ਉੱਥੇ ਸਨਅਤਾਂ ਅਤੇ ਘਰੇਲੂ ਖੇਤਰ ਅੰਦਰ ਵੀ ਕਿਸੇ ਕਿਸਮ ਦਾ ਕੋਈ ਕੱਟ ਵਗ਼ੈਰਾ ਨਹੀਂ ਲੱਗਣ ਦੇਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਤਾਪ ਬਿਜਲੀ ਘਰਾਂ ਦੇ ਕੋਲ ਸੰਤੁਸ਼ਟੀਜਨਕ ਕੋਲੇ ਦਾ ਭੰਡਾਰ ਹਨ |

ਰਾਜਨਾਥ ਵਲੋਂ ਜੋਧਪੁਰ ਨਜ਼ਰਬੰਦਾਂ ਨੂੰ ਮੁਆਵਜ਼ੇ ਦਿਵਾਉਣ ਦਾ ਭਰੋਸਾ

ਗ੍ਰਹਿ ਮੰਤਰੀ ਨੂੰ ਮਿਲਿਆ ਅਕਾਲੀ ਵਫ਼ਦ
ਨਵੀਂ ਦਿੱਲੀ, 19 ਜੂਨ (ਉਪਮਾ ਡਾਗਾ ਪਾਰਥ)- ਸ਼੍ਰੋਮਣੀ ਅਕਾਲੀ ਦਲ ਨੰੂ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਭਰੋਸਾ ਦਿੱਤਾ ਕਿ ਜੋਧਪੁਰ 'ਚ ਸਿੱਖ ਨਜ਼ਰਬੰਦਾਂ ਨੰੂ ਉਨ੍ਹਾਂ ਦੇ ਬਣਦੇ ਮੁਆਵਜ਼ੇ ਜ਼ਰੂਰ ਦਿੱਤੇ ਜਾਣਗੇ | ਇਸ ਤੋਂ ਇਲਾਵਾ ਪਾਰਟੀ ਨੇ ਗ੍ਰਹਿ ਮੰਤਰੀ ਨੰੂ ਸਜ਼ਾਵਾਂ ਪੂਰੀਆਂ ਕਰਨ ਮਗਰੋਂ ਵੀ ਵੱਖ-ਵੱਖ ਜੇਲ੍ਹਾਂ ਵਿਚ ਰੁਲ ਰਹੇ ਸਿੱਖ ਬੰਦੀਆਂ ਦੀ ਰਿਹਾਈ ਲਈ ਯਤਨ ਤੇਜ਼ ਕਰਨ ਲਈ ਆਖਿਆ | ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਸ੍ਰੀ ਰਾਜਨਾਥ ਸਿੰਘ ਨੇ ਵਫ਼ਦ ਵਲੋਂ ਉਠਾਏ ਮੁੱਦਿਆਂ ਨੰੂ ਬਹੁਤ ਧਿਆਨ ਨਾਲ ਸੁਣਿਆ ਤੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਦੇ ਫ਼ੌਰੀ ਹੱਲ ਲਈ ਖ਼ੁਦ ਸਾਰੇ ਨੁਕਤਿਆਂ 'ਤੇ ਨਜ਼ਰਸਾਨੀ ਕਰਨਗੇ | ਗ੍ਰਹਿ ਮੰਤਰੀ ਦੀ ਰਿਹਾਇਸ਼ 'ਤੇ ਹੋਈ ਮੁਲਾਕਾਤ ਦੌਰਾਨ ਜੋਧਪੁਰ ਦੀਆਂ ਜੇਲ੍ਹਾਂ 'ਚ ਸਜ਼ਾਵਾਂ ਕੱਟ ਚੁੱਕੇ ਉਨ੍ਹਾਂ ਸਿੱਖਾਂ ਨਾਲ ਵੀ ਨਿਆਂ ਕਰਨ ਦੀ ਅਪੀਲ ਕੀਤੀ ਜਿਨ੍ਹਾਂ ਲਈ ਅਦਾਲਤ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅੱਧਾ-ਅੱਧਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ | ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫ਼ਦ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਆਪ੍ਰੇਸ਼ਨ ਬਲਿਊ ਸਟਾਰ ਦੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਪੂਰੇ ਮਾਮਲੇ 'ਚ ਉਸ ਵੇਲੇ ਦੀ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ | ਸਿੱਖ ਵਫ਼ਦ ਨੇ ਉਸ ਵੇਲੇ ਭਾਰਤੀ ਫੌਜ ਵਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਪਹੁੰਚੇ ਨੁਕਸਾਨ ਦਾ ਮੁੱਦਾ ਉਠਾਉਂਦਿਆਂ ਉਹ ਸਾਮਾਨ ਕੌਮ ਨੂੰ ਵਾਪਸ ਕਰਨ ਦੀ ਵੀ ਅਪੀਲ ਕੀਤੀ | ਮੁਲਾਕਾਤ ਦੌਰਾਨ ਸਿੱਕਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਅਤੇ ਸ਼ਿਲਾਂਗ 'ਚ ਹੋਈ ਹਿੰਸਾ ਸਬੰਧੀ ਵੀ ਗ੍ਰਹਿ ਮੰਤਰਾਲੇ ਨੂੰ ਦਖ਼ਲ ਦੇਣ ਦੀ ਵੀ ਮੰਗ ਕੀਤੀ | ਪੰਜਾਬ ਦੀ ਸਿਆਸਤ ਦੇ ਮੁੱਦੇ ਚੁੱਕਦਿਆਂ ਹਰਸਿਮਰਤ ਕੌਰ ਨੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੂੰ ਵੀ ਨਿਸ਼ਾਨਾ ਬਣਾਇਆ | ਉਨ੍ਹਾਂ ਸੁਖਪਾਲ ਖਹਿਰਾ ਵਲੋਂ ਅੱਤਵਾਦੀਆਂ ਦੇ ਸਮਰਥਨ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦਾ ਇਕ ਵੱਡਾ ਨੇਤਾ ਉਨ੍ਹਾਂ ਲੋਕਾਂ ਨੂੰ ਸਮਰਥਨ ਦੇ ਰਿਹਾ ਹੈ ਜੋ ਦੇਸ਼ ਨੂੰ ਵੰਡਣਾ ਚਾਹੁੰਦੇ ਹਨ ਅਤੇ ਇਸ 'ਤੇ ਪਾਰਟੀ ਕਨਵੀਨਰ (ਅਰਵਿੰਦ ਕੇਜਰੀਵਾਲ) ਚੁੱਪ ਧਾਰੀ ਬੈਠੇ ਹਨ | ਵਫ਼ਦ 'ਚ ਹਰਸਿਮਰਤ ਕੌਰ ਦੇ ਨਾਲ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਅਤੇ ਬਲਵਿੰਦਰ ਸਿੰਘ ਭੂੰਦੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੀ ਸ਼ਾਮਿਲ ਸਨ |

ਪਾਕਿ 'ਚ ਵਿਆਹ ਦਾ ਪ੍ਰਸਤਾਵ ਠੁਕਰਾਉਣ 'ਤੇ ਲੜਕੀ ਦੀ ਹੱਤਿਆ

ਲਾਹੌਰ, 19 ਜੂਨ (ਪੀ. ਟੀ. ਆਈ.)-ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਇਕ ਵਿਅਕਤੀ ਵਲੋਂ ਲਾਹੌਰ ਦੀ ਇਕ ਨਿੱਜੀ ਬੱਸ ਕੰਪਨੀ 'ਚ ਕੰਮ ਕਰਦੀ 19 ਸਾਲਾ ਲੜਕੀ ਦੀ ਗੋਲੀ ਮਾਰ ਕੇ ਇਸ ਕਰ ਕੇ ਹੱਤਿਆ ਕਰ ਦਿੱਤੀ ਕਿਉਂਕਿ ਲੜਕੀ ਨੇ ਉਸ ਦੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ | ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਲਾਹੌਰ ਤੋਂ 150 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਫ਼ੈਸਲਾਬਾਦ 'ਚ ਇਕ ਲੜਕੀ ਨੇ ਵਿਆਹ ਕਰਵਾਉਣ ਤੋਂ ਜਵਾਬ ਦਿੱਤਾ ਤਾਂ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਐਫ.ਆਈ.ਆਰ. ਅਨੁਸਾਰ ਬੱਸ ਕੰਪਨੀ ਦੇ ਇਕ ਸੁਰੱਖਿਆ ਕਰਮੀਂ ਉਮਰ ਦਰਾਜ਼ ਨੇ ਫ਼ੈਸਲਾਬਾਦ 'ਚ ਮਹਾਵਿਸ਼ ਨਾਂਅ ਦੀ ਲੜਕੀ 'ਤੇ ਗੋਲੀ ਚਲਾਈ ਤੇ ਫ਼ਰਾਰ ਹੋ ਗਿਆ | ਪੀੜਤ ਦੀ ਮਾਂ ਰਮਜ਼ਾਨਾ ਕੌਸਰ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਕੰਮ ਵਾਲੀ ਜਗ੍ਹਾ 'ਤੇ ਦੇਖਣ ਲਈ ਗਈ ਤਾਂ ਉਸ ਨੇ ਦੇਖਿਆ ਕਿ ਦਰਾਜ਼ ਉਸ ਦੀ ਧੀ ਦਾ ਹੱਥ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ | ਕੌਸਰ ਨੇ ਦੱਸਿਆ ਕਿ ਦਰਾਜ਼ ਉਸ ਦੀ ਧੀ ਨਾਲ ਬਹਿਸ ਕਰਨ ਲੱਗਿਆ ਤੇ ਗੋਲੀ ਮਾਰ ਕੇ ਭੱਜ ਗਿਆ | ਗੰਭੀਰ ਜ਼ਖ਼ਮੀ ਹਾਲਤ 'ਚ ਉਸ ਨੰੂ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ | ਉਨ੍ਹਾਂ ਕਿਹਾ ਕਿ ਦੋਸ਼ੀ ਉਸ ਦੀ ਧੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਨਾ ਕਾਰਨ 'ਤੇ ਉਸ ਨੇ ਮਹਾਵਿਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ |

ਭਾਰਤ ਨੇ ਔਰਤ ਤੇ ਬੱਚੇ ਸਣੇ 6 ਕੈਦੀ ਪਾਕਿਸਤਾਨ ਹਵਾਲੇ ਕੀਤੇ

ਅਟਾਰੀ, 19 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ ਵਲੋਂ ਵੱਖ-ਵੱਖ ਜੇਲ੍ਹਾਂ 'ਚ ਬੰਦ 6 ਪਾਕਿਸਤਾਨੀ ਕੈਦੀਆਂ ਨੂੰ ਅੱਜ ਅਟਾਰੀ ਵਾਹਗਾ ਸਰਹੱਦ ਰਸਤਿਓਾ ਪਾਕਿਸਤਾਨ ਦੇ ਹਵਾਲੇ ਕੀਤਾ ਗਿਆ | ਇਹ ਕੈਦੀ ਤਸਕਰੀ, ਨਾਜਾਇਜ਼ ਦਾਖ਼ਲੇ ਅਤੇ ਭਾਰਤ ਵਿਰੋਧੀ ਕਾਰਵਾਈਆਂ 'ਚ ਸ਼ਾਮਿਲ ਹੋਣ ਦੇ ਦੋਸ਼ 'ਚ ਸਜ਼ਾ ਕੱਟ ਚੁੱਕੇ ਹਨ, ਜਿਸ 'ਚ ਇਕ ਬੱਚਾ ਵੀ ਸ਼ਾਮਿਲ ਹੈ | ਵੱਖ-ਵੱਖ ਪੁਲਿਸ ਪਾਰਟੀਆਂ ਕੈਦੀ ਅਲਤਾਫ਼ ਉਰਫ਼ ਅਲਾਹਦ ਪੁੱਤਰ ਦਨੁਸ ਬਖ਼ਸ਼ ਜ਼ਿਲ੍ਹਾ ਪੁਟਸਲ, ਨਸਰੀਨ ਅਖ਼ਤਰ ਪਤਨੀ ਮੁਹੰਮਦ ਅਫ਼ਜ਼ਲ ਵਾਸੀ ਲਾਹੌਰ ਨੂੰ ਅੰਮਿ੍ਤਸਰ ਕੇਂਦਰੀ ਜੇਲ੍ਹ ,ਹਰੂਨ ਅਲੀ ਪੁੱਤਰ ਮਿਸਤਰੀ ਅਬਦੁਲ ਵਾਸੀ ਕੋਟਲੀ ਪਾਕਿਸਤਾਨੀ ਕਸ਼ਮੀਰ (ਉਮਰ 16 ਸਾਲ) ਨੂੰ ਬੱਚਾ ਜੇਲ੍ਹ ਜੰਮੂ, ਮੁਹੰਮਦ ਨਦੀਮ ਪੁੱਤਰ ਅਕਲ ਮੁਹੰਮਦ ਜ਼ਿਲ੍ਹਾ ਪੋਨਚ ਪਾਕਿਸਤਾਨੀ ਕਸ਼ਮੀਰ ਕੋਟ ਬਲਾਵਲ ਜੇਲ੍ਹ ਜੰਮੂ, ਮੁਹੰਮਦ ਅਸੀਮ ਜੱਟ ਵਾਸੀ ਕਸੂਰ ਤੇ ਅਖ਼ਤਰ ਉੱਲ ਇਸਲਾਮ ਪੁੱਤਰ ਮਲਕ ਤੇਲੀ ਵਾਸੀ ਲਾਹੌਰ ਨੂੰ ਤਿਹਾੜ ਜੇਲ੍ਹ ਤੋਂ ਲੈ ਕੇ ਅਟਾਰੀ ਸਰਹੱਦ 'ਤੇ ਪਹੰੁਚਿਆ | ਇਨ੍ਹਾਂ ਕੈਦੀਆਂ ਨੂੰ ਜ਼ਰੂਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਬੀ.ਐੱਸ.ਐੱਫ਼. ਦੇ ਡਿਪਟੀ ਕਮਾਡੈਂਟ ਨਿਰਮਲਜੀਤ ਸਿੰਘ ਨੇ ਹਮਰੁਤਬਾ ਮੁਹੰਮਦ ਫੈਜ਼ਲ ਦੇ ਹਵਾਲੇ ਕੀਤਾ |
2 ਪਾਕਿ ਕੈਦੀ ਅੰਮਿ੍ਤਸਰ ਜੇਲ੍ਹ ਤੋਂ ਰਿਹਾਅ

ਅੰਮਿ੍ਤਸਰ, (ਰੇਸ਼ਮ ਸਿੰਘ)¸13 ਵਰਿ੍ਹਆਂ ਦੀ ਕੈਦ ਭੁਗਤਣ ਉਪਰੰਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਇੱਥੇ ਸਜ਼ਾ ਭੁਗਤ ਰਹੀ ਇਕ ਬਜ਼ੁਰਗ ਔਰਤ ਸਣੇ 2 ਪਾਕਿਸਤਾਨੀ
ਕੈਦੀਆਂ ਨੂੰ ਕੇਂਦਰੀ ਜੇਲ੍ਹ ਅੰਮਿ੍ਤਸਰ ਤੋਂ ਰਿਹਾਅ ਕਰ ਦਿੱਤਾ ਗਿਆ, ਜੋ ਆਪਣੇ ਦੇਸ਼ ਲਈ ਰਵਾਨਾ ਹੋ ਗਏ | ਛੱਡੇ ਗਏ ਉਕਤ 2 ਕੈਦੀਆਂ ਤੋਂ ਇਲਾਵਾ 77 ਹੋਰ ਕੈਦੀ ਜੋ ਪਾਕਿਸਤਾਨ, ਬੰਗਲਾਦੇਸ਼, ਈਰਾਨ, ਇਰਾਕ ਵਰਗੇ ਦੇਸ਼ਾਂ ਦੇ ਹਨ, ਜੇਲ੍ਹ 'ਚ ਬੰਦ ਹਨ | ਵਕੀਲ ਨਵਜੋਤ ਕੌਰ ਚੱਬਾ ਨੇ ਦੱਸਿਆ ਕਿ ਬੇਗ਼ਮ ਨਸਰੀਨ ਅਖ਼ਤਰ (65) ਵਾਸੀ ਲਾਹੌਰ ਸ਼ਹਿਰ ਪਾਕਿਸਤਾਨ ਨੂੰ ਸਾਲ 2006 'ਚ ਸਮਝੌਤਾ ਐਕਸਪੈੱ੍ਰਸ 'ਚ ਭਾਰਤ ਦਾਖਲ ਹੁੰਦੇ ਸਮੇਂ ਹੈਰੋਇਨ ਬਰਾਮਦਗੀ ਦੇ ਮਾਮਲੇ 'ਚ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ, ਜਿਸ ਨੂੰ ਸਾਢੇ 10 ਸਾਲ ਕੈਦ ਤੇ 2 ਲੱਖ ਰੁਪਿਆ ਜੁਰਮਾਨਾ ਹੋਇਆ ਸੀ, ਪਰ ਤਕਨੀਕੀ ਕਾਰਨਾਂ ਕਰਕੇ 13 ਸਾਲ ਕੈਦ ਭੁਗਤਣੀ ਪਈ | ਉਸ ਦੇ ਲਾਹੌਰ ਰਹਿੰਦੇ ਪਰਿਵਾਰ ਨੇ ਜੁਰਮਾਨਾ ਅਦਾ ਕਰ ਦਿੱਤਾ ਸੀ | ਨਸਰੀਨ ਅਖ਼ਤਰ ਵਲੋਂ ਜੇਲ੍ਹ 'ਚ ਕਮਾਏ 56 ਹਜ਼ਾਰ ਰੁਪਿਆ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ੂ ਦਿੱਤੇ | ਜੇਲ੍ਹ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਕ ਹੋਰ ਨੌਜਵਾਨ ਅਲਤਾਫ਼ ਵਾਸੀ ਸੂਬਾ ਸਿੰਧ ਪਾਕਿਸਤਾਨ ਨੂੰ ਬਿਨਾਂ ਪਾਸਪੋਰਟ ਭਾਰਤ ਦਾਖਲ ਹੋਣ 'ਤੇ ਗਿ੍ਫ਼ਤਾਰ ਕੀਤਾ ਸੀ, ਉਸ ਦੀ ਸਜ਼ਾ ਪੂਰੀ ਹੋਣ 'ਤੇ ਅੱਜ ਉਸ ਨੂੰ ਰਿਹਾਅ ਕਰ ਦਿੱਤਾ ਗਿਆ |

ਅਮਰੀਕਾ 'ਚ 52 ਭਾਰਤੀ ਹਿਰਾਸਤ ਕੇਂਦਰ 'ਚ ਬੰਦ

ਵਾਸ਼ਿੰਗਟਨ, 19 ਜੂਨ (ਪੀ. ਟੀ. ਆਈ.)-ਅਮਰੀਕਾ ਦੇ ਓਰੇਗਨ ਸੂਬੇ ਦੇ ਹਿਰਾਸਤੀ ਕੇਂਦਰ ਵਿਚ ਰਾਜਸੀ ਸ਼ਰਨ ਮੰਗਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਨਾਲ 52 ਭਾਰਤੀਆਂ ਦੇ ਇਕ ਗਰੁੱਪ ਨੂੰ ਵੀ ਰੱਖਿਆ ਹੋਇਆ ਹੈ ਜਿਨ੍ਹਾਂ ਵਿਚੋਂ ਬਹੁਤੇ ਸਿੱਖ ਹਨ | ਇਹ ਜਾਣਕਾਰੀ ਇਕ ਔਰਤ ...

ਪੂਰੀ ਖ਼ਬਰ »

ਕੇਜਰੀਵਾਲ ਨੇ 9ਵੇਂ ਦਿਨ ਖ਼ਤਮ ਕੀਤਾ ਧਰਨਾ

ਨਵੀਂ ਦਿੱਲੀ, 19 ਜੂਨ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਰਾਜ ਨਿਵਾਸ 'ਚ ਪਿਛਲੇ 9 ਦਿਨਾਂ ਤੋਂ ਚੱਲ ਰਿਹਾ ਧਰਨਾ ਅੱਜ ਆਖ਼ਰ ਲੰਬੀ ਜੱਦੋ-ਜਹਿਦ ਤੋਂ ਬਾਅਦ ਖ਼ਤਮ ਹੋ ਗਿਆ | ਮੁੱਖ ਮੰਤਰੀ ਵਲੋਂ ਧਰਨਾ ਖ਼ਤਮ ਕੀਤੇ ਜਾਣ ਤੋਂ ਬਾਅਦ ਕੇਜਰੀਵਾਲ ...

ਪੂਰੀ ਖ਼ਬਰ »

ਬੇਅਦਬੀ ਦੇ ਦੋਸ਼ੀਆਂ ਨੂੰ ਲੈ ਕੇ ਪੁਲਿਸ ਬੁਰਜ ਜਵਾਹਰ ਸਿੰਘ ਵਾਲਾ ਪੁੱਜੀ

ਬਰਗਾੜੀ, 19 ਜੂਨ (ਲਖਵਿੰਦਰ ਸ਼ਰਮਾ)-ਕਰੀਬ ਤਿੰਨ ਸਾਲ ਪਹਿਲਾਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਨਾਲ ਲੈ ਕੇ ਪੰਜਾਬ ਪੁਲਿਸ ਦੇ ਅਧਿਕਾਰੀ ਅੱਜ ਤੜਕਸਾਰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ...

ਪੂਰੀ ਖ਼ਬਰ »

ਕਸ਼ਮੀਰ 'ਚ ਮੁਕਾਬਲੇ ਦੌਰਾਨ ਜੈਸ਼ ਕਮਾਂਡਰ ਸਮੇਤ ਤਿੰਨ ਅੱਤਵਾਦੀ ਹਲਾਕ

ਲਸ਼ਕਰ ਦੇ 2 ਕਾਰਕੁਨ ਅਸਲੇ੍ਹ ਸਮੇਤ ਗਿ੍ਫ਼ਤਾਰ ਸ੍ਰੀਨਗਰ, 19 ਜੂਨ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਵਿਚ ਪੁਲਵਾਮਾ ਜ਼ਿਲ੍ਹੇ ਦੇ ਦੱਖਣੀ ਕਸਬੇ ਤਰਾਲ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਜੈਸ਼-ਏ-ਮੁਹੰਮਦ ਦੇ ਇਕ ਕਮਾਂਡਰ ਸਮੇਤ ਤਿੰਨ ਅੱਤਵਾਦੀ ਮਾਰੇ ਗਏ | 42 ...

ਪੂਰੀ ਖ਼ਬਰ »

ਨਰਿੰਦਰ ਮੋਦੀ ਅੱਜ ਕਰਨਗੇ ਕਿਸਾਨਾਂ ਨਾਲ ਸਿੱਧੀ ਗੱਲਬਾਤ

ਨਵੀਂ ਦਿੱਲੀ, 19 ਜੂਨ (ਪੀ.ਟੀ.ਆਈ.)-ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਦੇ ਹੋਏ ਕਿਸਾਨਾਂ ਦੀ ਕਮਾਈ 'ਚ ਵਾਧਾ ਕਰਨ ਲਈ ਬਣਾਈਆਂ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਾਉਣਗੇ | ਪ੍ਰਧਾਨ ਮੰਤਰੀ ਨਾਲ ਕਿਸਾਨਾਂ ਦੀ ਇਹ ...

ਪੂਰੀ ਖ਼ਬਰ »

ਜਲਦ ਚੋਣਾਂ ਹੋਣ-ਉਮਰ ਅਬਦੁੱਲਾ

ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਭਾਜਪਾ-ਪੀ.ਡੀ.ਪੀ ਗਠਜੋੜ ਦੇ ਟੁੱਟਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੰਗਾ ਹੁੰਦਾ ਕਿ ਅਮਿਤ ਸ਼ਾਹ ਵਲੋਂ ਭਾਜਪਾ ਵਿਧਾਇਕਾਂ ਨੂੰ ਦਿੱਲੀ ਤਲਬ ਕਰਨ ਤੋਂ ਪਹਿਲਾਂ ਮਹਿਬੂਬਾ ਮੁਫਤੀ ...

ਪੂਰੀ ਖ਼ਬਰ »

ਆਬਾਸੀ ਤੇ ਇਮਰਾਨ ਖਾਨ ਦੇ ਕਾਗਜ਼ ਰੱਦ

ਇਸਲਾਮਾਬਾਦ, 19 ਜੂਨ (ਪੀ. ਟੀ. ਆਈ.)-ਵੱਡ ਵੱਡੇ ਮਹਾਂਰਥੀਆਂ ਨੂੰ ਵੱਡੀ ਸੱਟ ਮਾਰਦੇ ਹੋਏ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਨੇਤਾ ਸ਼ਾਹਿਦ ਖ਼ਕਾਨ ਅਬਾਸੀ ਅਤੇ ਪਾਕਿਸਤਾਨ ਤਹਿਰੀਕ-ਏ-ਇੰਸਾਫ ਦੇ ਮੁਖੀ ਇਮਰਾਨ ...

ਪੂਰੀ ਖ਼ਬਰ »

ਮੁਸ਼ੱਰਫ ਦੇ ਨਾਮਜ਼ਦਗੀ ਕਾਗਜ਼ ਰੱਦ

ਇਸਲਾਮਾਬਾਦ, 19 ਜੂਨ (ਪੀ. ਟੀ. ਆਈ.)-ਪਾਕਿਸਤਾਨ ਵਿਚ 25 ਜੁਲਾਈ ਨੂੰ ਹੋ ਰਹੀਆਂ ਆਮ ਚੋਣਾਂ ਲਈ ਪਾਕਿਸਤਾਨ ਦੇ ਸਾਬਕਾ ਫ਼ੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਦੇ ਨਾਮਜ਼ਦਗੀ ਕਾਗਜ਼ ਰਿਟਰਨਿੰਗ ਅਧਿਕਾਰੀ ਨੇ ਇਸ ਆਧਾਰ 'ਤੇ ਰੱਦ ਕਰ ਦਿੱਤਾ ਕਿ ਉਨ੍ਹਾਂ 'ਤੇ 2013 ਵਿਚ ਪਿਸ਼ਾਵਰ ...

ਪੂਰੀ ਖ਼ਬਰ »

ਜਬਰ ਜਨਾਹ ਮਾਮਲੇ ਦੀ ਜਾਂਚ 'ਚ ਸ਼ਾਮਿਲ ਹੋਇਆ ਦਾਤੀ ਮਹਾਰਾਜ

ਨਵੀਂ ਦਿੱਲੀ, 19 ਜੂਨ (ਏਜੰਸੀ)- ਜਬਰ ਜਨਾਹ ਮਾਮਲੇ ਦਾ ਸਾਹਮਣਾ ਕਰ ਰਿਹਾ ਦਾਤੀ ਮਹਾਰਾਜ ਅੱਜ ਪੁਲਿਸ ਦੀ ਜਾਂਚ ਵਿਚ ਸ਼ਾਮਿਲ ਹੋਇਆ | ਉਸ ਨੂੰ ਬੁੱਧਵਾਰ ਤੱਕ ਜਾਂਚ ਵਿਚ ਸ਼ਾਮਿਲ ਹੋਣ ਲਈ ਇਕ ਨੋਟਿਸ ਜਾਰੀ ਕੀਤਾ ਗਿਆ ਸੀ | ਅੱਜ ਉਹ ਇੱਥੇ ਅਪਰਾਧ ਸ਼ਾਖਾ 'ਚ ਪਹੁੰਚੇ ਅਤੇ ਉਸ ...

ਪੂਰੀ ਖ਼ਬਰ »

ਲਾਲੂ ਇਲਾਜ ਲਈ ਮੁੁੰਬਈ ਗਏ

ਪਟਨਾ, 19 ਜੂਨ (ਏਜੰਸੀ)-ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਆਪ੍ਰੇਸ਼ਨ ਲਈ ਅੱਜ ਮੁੰਬਈ ਰਵਾਨਾ ਹੋ ਗਏ | ਪਟਨਾ ਦੇ ਜੈਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਮੀਸਾ ...

ਪੂਰੀ ਖ਼ਬਰ »

ਲੋਕਾਂ ਦਾ ਸਰਕਾਰੀ ਬੈਂਕਾਂ 'ਚ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ-ਗੋਇਲ

ਨਵੀਂ ਦਿੱਲੀ, 19 ਜੂਨ (ਪੀ. ਟੀ. ਆਈ.)-ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਅੱਜ ਪੰਜਾਬ ਨੈਸ਼ਨਲ ਬੈਂਕ ਵਿਚ ਦੋ ਅਰਬ ਡਾਲਰ ਦੇ ਘੁਟਾਲੇ ਸਮੇਤ ਪਿਛਲੇ ਦਿਨੀਂ ਸਾਹਮਣੇ ਆਏ ਘੁਟਾਲਿਆਂ ਦੇ ਕਈ ਮਾਮਲਿਆਂ ਦੇ ਪਿਛੋਕੜ ਵਿਚ ਕਿਹਾ ਕਿ ਲੋਕਾਂ ਦਾ ਸਰਕਾਰੀ ਬੈਂਕਾਂ ਵਿਚ ਪੈਸਾ ਪੂਰੀ ...

ਪੂਰੀ ਖ਼ਬਰ »

ਮਹਿਬੂਬਾ ਦੀ ਵੱਡੀ ਧੀ ਲੰਡਨ 'ਚ ਅਫ਼ਸਰ ਤੇ ਛੋਟੀ ਕਰ ਰਹੀ ਹੈ ਬਾਲੀਵੁੱਡ 'ਚ ਸੰਘਰਸ਼

ਨਵੀਂ ਦਿੱਲੀ, 19 ਜੂਨ (ਏਜੰਸੀ)-ਮਹਿਬੂਬਾ ਮੁਫ਼ਤੀ ਆਪਣੇ ਪਿਤਾ ਮੁਫ਼ਤੀ ਮੁਹੰਮਦ ਦੀ ਮੌਤ ਤੋਂ ਬਾਅਦ 2016 'ਚ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਬਣੀ ਸੀ | ਉਹ ਜੰਮੂ-ਕਸ਼ਮੀਰ ਦੀ 13ਵੀਂ ਤੇ ਸੂਬੇ ਦੀ ਪਹਿਲੀ ਔਰਤ ਮੁੱਖ ਮੰਤਰੀ ਸੀ | ਮਹਿਬੂਬਾ ਮੁਫ਼ਤੀ ਮੁਹੰਮਦ ਦੀ ਸਭ ਤੋਂ ਵੱਡੀ ...

ਪੂਰੀ ਖ਼ਬਰ »

ਕੁਲਸੂਮ ਨਵਾਜ਼ ਦੀ ਹਾਲਤ ਬੇਹੱਦ ਨਾਜ਼ੁਕ

ਲੰਡਨ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਨਵਾਜ਼ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ | ਦੁਨੀਆ ਨਿਊਜ਼ ਦੀ ਰਿਪੋਰਟ ਦੇ ਹਵਾਲੇ ਅਨੁਸਾਰ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਉਹ ਜੀਵਨ ...

ਪੂਰੀ ਖ਼ਬਰ »

ਜੀ.ਐਸ.ਟੀ. ਲਾਗੂ ਹੋਣ ਦੇ ਬਾਵਜੂਦ ਭਾਰਤ 'ਚ ਕਰੋੜਪਤੀਆਂ ਦੀ ਗਿਣਤੀ 'ਚ 20 ਫ਼ੀਸਦੀ ਵਾਧਾ

ਮੁੰਬਈ, 19 ਜੂਨ (ਏਜੰਸੀ)-ਵਸਤੂ ਅਤੇ ਸੇਵਾਵਾਂ ਟੈਕਸ (ਜੀ.ਐਸ.ਟੀ.) ਲਾਗੂ ਹੋਣ ਦੇ ਪ੍ਰਤੀਕੂਲ ਪ੍ਰਭਾਵ ਦੇ ਬਾਵਜੂਦ 2017 'ਚ ਭਾਰਤ 'ਚ ਕਰੋੜਪਤੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਦੌਲਤ 'ਚ 20 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ | ਇਸ ਦੇ ਨਾਲ ਹੀ ਭਾਰਤ ਸਭ ਤੋਂ ਤੇਜ਼ੀ ਨਾਲ ਉਭਰਦੀ ...

ਪੂਰੀ ਖ਼ਬਰ »

ਥੈਰੀਸਾ ਮੇਅ ਨੂੰ ਆਤਮਘਾਤੀ ਹਮਲੇ 'ਚ ਮਾਰਨ ਦੀ ਯੋਜਨਾ ਬਣਾਉਣ ਵਾਲਿਆਂ ਵਿਰੁੱਧ ਕੇਸ ਸ਼ੁਰੂ

ਲੰਡਨ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵਲੋਂ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੀਸਾ ਮੇਅ ਨੂੰ ਇਕ ਆਤਮਘਾਤੀ ਹਮਲੇ 'ਚ ਮਾਰਨ ਦੀ ਯੋਜਨਾ ਬਣਾਈ ਗਈ ਸੀ | ਇਹ ਆਤਮਘਾਤੀ ਹਮਲਾ ਬਲੇਡ ਤੇ ਧਮਾਕੇ ਨਾਲ ਡਾਊਨਿੰਗ ਸਟਰੀਟ 'ਤੇ ਕੀਤਾ ...

ਪੂਰੀ ਖ਼ਬਰ »

ਕਿਮ ਜੋਂਗ ਉਨ ਚੀਨ ਦੀ ਦੋ ਦਿਨਾ ਯਾਤਰਾ 'ਤੇ

ਬੀਜਿੰਗ, 19 ਜੂਨ (ਏਜੰਸੀ)-ਸਿੰਗਾਪੁਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਤੋਂ ਹਫ਼ਤੇ ਬਾਅਦ ਉੱਤਰੀ ਕੋਰੀਆ ਦਾ ਤਾਨਾਸ਼ਾਹ ਸ਼ਾਸਕ ਕਿਮ ਜੋਂਗ ਉਨ ਹੁਣ ਚੀਨ ਦੀ ਦੋ ਦਿਨਾ ਯਾਤਰਾ 'ਤੇ ਹੈ | ਉਨ੍ਹਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ...

ਪੂਰੀ ਖ਼ਬਰ »

ਰਾਹੁਲ ਦੇ ਜਨਮ ਦਿਨ 'ਤੇ ਕਾਰਜਕਰਤਾਵਾਂ ਨੇ ਮਨਾਇਆ ਜਸ਼ਨ

ਪ੍ਰਧਾਨ ਮੰਤਰੀ, ਕੈਪਟਨ, ਜਾਖੜ, ਸਿੱਧੂ ਸਮੇਤ ਕਈ ਸ਼ਖ਼ਸੀਅਤਾਂ ਨੇ ਦਿੱਤੀ ਵਧਾਈ ਨਵੀਂ ਦਿੱਲੀ, 19 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ 48ਵੇਂ ਜਨਮ ਦਿਨ 'ਤੇ ਕਾਂਗਰਸ ਕਾਰਜਕਰਤਾਵਾਂ ਨੇ ਦਿੱਲੀ ਵਿਖੇ ਪਾਰਟੀ ਸਦਰ ਮੁਕਾਮ 'ਤੇ ਜਸ਼ਨ ਮਨਾਇਆ | ...

ਪੂਰੀ ਖ਼ਬਰ »

ਜੰਮੂ 'ਚ ਬਾਰੂਦੀ ਸੁਰੰਗ ਧਮਾਕੇ 'ਚ ਇਕ ਜਵਾਨ ਜ਼ਖ਼ਮੀ

ਜੰਮੂ, 19 ਜੂਨ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰ ਅਖਨੂਰ ਸੈਕਟਰ 'ਚ ਹੋਏ ਧਮਾਕੇ ਦੌਰਾਨ ਇਕ ਜਵਾਨ ਜ਼ਖ਼ਮੀ ਹੋ ਗਿਆ | ਫ਼ੌਜ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਪਾਲਨ ਵਾਲਾ ਖੇਤਰ ਦੀ ਅਗਲੀ ਬੈਲਟ 'ਚ ਇਕ ਬਾਰੂਦੀ ਸੁਰੰਗ ਧਮਾਕਾ ਹੋਇਆ | ਜਿਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX