ਤਾਜਾ ਖ਼ਬਰਾਂ


ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਬਣੇ ਪ੍ਰਧਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  7 minutes ago
ਅੰਮ੍ਰਿਤਸਰ, 18 ਫਰਵਰੀ (ਹਰਮਿੰਦਰ ਸਿੰਘ)- ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਬਣੇ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਅਤੇ ਹੋਰ ਅਹੁਦੇਦਾਰ ਅੱਜ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ...
ਅਕਾਲੀ ਅਤੇ ਭਾਜਪਾ ਵਿਧਾਇਕ ਸਦਨ 'ਚੋਂ ਗਏ ਬਾਹਰ
. . .  11 minutes ago
ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਇੱਕ ਵਜੇ ਤੱਕ ਲਈ ਮੁਲਤਵੀ
. . .  14 minutes ago
ਸਪੀਕਰ ਨੇ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਲਈ ਬੁਲਾਏ ਗਏ ਮਾਰਸ਼ਲ
. . .  14 minutes ago
ਸਪੀਕਰ ਨੇ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਜਾਣ ਲਈ ਕਿਹਾ
. . .  14 minutes ago
ਸਪੀਕਰ ਦੀ ਅਕਾਲੀ ਵਿਧਾਇਕਾਂ ਨੂੰ ਚਿਤਾਵਨੀ- ਜੇਕਰ ਰੌਲਾ-ਰੱਪਾ ਬੰਦ ਨਾ ਕੀਤਾ ਗਿਆ ਤਾਂ ਸਦਨ 'ਚੋਂ ਕੱਢਿਆ ਜਾਵੇਗਾ ਬਾਹਰ
. . .  17 minutes ago
ਸਪੀਕਰ ਵਲੋਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼
. . .  19 minutes ago
ਬਜਟ ਦੌਰਾਨ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਾਲੇ ਵੱਡੀ ''ਤੂੰ-ਤੂੰ ਮੈਂ-ਮੈਂ''
. . .  20 minutes ago
ਭੂਮੀ ਹੀਣ ਖੇਤ ਮਜ਼ਦੂਰ ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ਼- ਮਨਪ੍ਰੀਤ ਬਾਦਲ
. . .  21 minutes ago
ਸਾਲ 2019-20 ਲਈ 1,58,493 ਕਰੋੜ ਰੁਪਏ ਦਾ ਬਜਟ ਪੇਸ਼- ਮਨਪ੍ਰੀਤ ਬਾਦਲ
. . .  22 minutes ago
ਪਿਛਲੀ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਦਿੱਤੇ ਕਈ ਜ਼ਖ਼ਮ- ਮਨਪ੍ਰੀਤ ਬਾਦਲ
. . .  23 minutes ago
ਸਾਲ 2019-20 'ਚ 22.51 ਫ਼ੀਸਦੀ ਹੋਣ ਦੀ ਉਮੀਦ- ਮਨਪ੍ਰੀਤ ਬਾਦਲ
. . .  24 minutes ago
ਮਨਪ੍ਰੀਤ ਬਾਦਲ ਨੇ ਸਦਨ 'ਚ 31 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਕੀਤਾ ਜ਼ਿਕਰ
. . .  25 minutes ago
ਪੰਜਾਬ 'ਚ ਵਿਆਜ ਦਾ ਕਾਫ਼ੀ ਬੋਝ ਹੈ- ਮਨਪ੍ਰੀਤ ਬਾਦਲ
. . .  25 minutes ago
ਸਾਲ 2019-20 ਜੀ. ਐੱਸ. ਡੀ. ਪੀ. 577829 ਕਰੋੜ ਰੁਪਏ- ਮਨਪ੍ਰੀਤ ਬਾਦਲ
. . .  26 minutes ago
ਕੌਮੀ ਔਸਤ 125397 ਰੁਪਏ ਹੈ- ਮਨਪ੍ਰੀਤ ਬਾਦਲ
. . .  27 minutes ago
ਪ੍ਰੀਤ ਜੀਅ 153061 ਰੁਪਏ ਹੋਈ ਆਮਦਨ - ਮਨਪ੍ਰੀਤ ਬਾਦਲ
. . .  28 minutes ago
ਬਜਟ ਇਜਲਾਸ : ਸਾਡੀ ਸਰਕਾਰ ਨੇ ਪੰਜਾਬ ਨੂੰ ਵਿਕਾਸ ਦੇ ਰਾਹ ਪਾਇਆ- ਮਨਪ੍ਰੀਤ ਬਾਦਲ
. . .  34 minutes ago
ਬਜਟ ਇਜਲਾਸ :ਮਨਪ੍ਰੀਤ ਬਾਦਲ ਵੱਲੋਂ ਸਦਨ 'ਚ ਪੇਸ਼ ਕੀਤਾ ਜਾ ਰਿਹਾ ਹੈ ਬਜਟ
. . .  36 minutes ago
ਵਿਧਾਇਕ ਨਿਰਮਲ ਸਿੰਘ ਸ਼ਤਰਾਣਾ ਸੜਕ ਹਾਦਸੇ 'ਚ ਜ਼ਖਮੀ
. . .  38 minutes ago
ਬਜਟ ਇਜਲਾਸ : ਸਦਨ 'ਚ ਸਿੱਧੂ ਦੇ ਮਾਮਲੇ 'ਤੇ ਭਾਰੀ ਹੰਗਾਮਾ
. . .  39 minutes ago
ਬਜਟ ਇਜਲਾਸ : ਅਕਾਲੀ ਦਲ ਵੱਲੋਂ ਸਿੱਧੂ ਦੇ ਪੋਸਟਰ ਲਹਿਰਾ ਕੇ ਸਦਨ 'ਚ ਨਾਅਰੇਬਾਜ਼ੀ ਜਾਰੀ
. . .  41 minutes ago
ਬਜਟ ਇਜਲਾਸ : ਆਪ ਵਿਧਾਇਕਾਂ ਵੱਲੋਂ ਸਦਨ 'ਚੋਂ ਵਾਕ ਆਊਟ
. . .  44 minutes ago
ਬਜਟ ਇਜਲਾਸ : ਬਜਟ ਪੇਸ਼ ਕਰਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਅਕਾਲੀ ਵਿਧਾਇਕਾਂ ਵੱਲੋਂ ਨਾਅਰੇਬਾਜ਼ੀ ਸ਼ੁਰੂ
. . .  46 minutes ago
ਬਜਟ ਦੀ ਕਾਰਵਾਈ ਸ਼ੁਰੂ : ਮਨਪ੍ਰੀਤ ਬਾਦਲ ਬਜਟ ਸੰਬੰਧੀ ਦੇ ਰਹੇ ਹਨ ਭਾਸ਼ਣ
. . .  48 minutes ago
ਬਾਰਸ਼ ਦੇ ਬਾਵਜੂਦ ਅਕਾਲੀ ਦਲ ਸੁਤੰਤਰ ਦਾ ਧਰਨਾ ਜਾਰੀ
. . .  5 minutes ago
ਬਜਟ ਇਜਲਾਸ : ਵਿਧਾਨ ਸਭਾ 'ਚ ਸਵਾਲ ਜਵਾਬ ਦੀ ਕਾਰਵਾਈ ਹੋਈ ਖ਼ਤਮ
. . .  55 minutes ago
ਬਜਟ ਇਜਲਾਸ : ਆਪ ਵਿਧਾਇਕਾ ਵੱਲੋਂ ਬਿਜਲੀ ਵਿਭਾਗ 'ਚ ਲਾਈਨ ਮੈਨ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਹੰਗਾਮਾ
. . .  58 minutes ago
ਬਜਟ ਇਜਲਾਸ : ਪੰਜਾਬ ਦੇ ਲੋਕਾਂ ਨੂੰ ਮੁੜ ਪੈਰਾਂ 'ਤੇ ਖੜੇ ਕਰਨ ਦਾ ਯਤਨ
. . .  about 1 hour ago
ਬਜਟ ਇਜਲਾਸ : ਕਾਂਗਰਸ ਵਿਧਾਇਕ ਗੁਰਜੀਤ ਸਿੰਘ ਵੱਲੋਂ ਸਦਨ 'ਚ ਦਸਮੇਸ਼ ਨਹਿਰ ਬਣਾਉਣ ਦੀ ਮੰਗ
. . .  about 1 hour ago
ਬਜਟ ਇਜਲਾਸ : ਬਜਟ 'ਚ ਪੰਜਾਬ ਦੇ ਆਮ ਲੋਕਾਂ ਦਾ ਰੱਖਿਆ ਗਿਆ ਧਿਆਨ- ਮਨਪ੍ਰੀਤ ਬਾਦਲ
. . .  about 1 hour ago
ਪੁਲਵਾਮਾ 'ਚ ਦੋ ਅੱਤਵਾਦੀ ਢੇਰ
. . .  about 1 hour ago
ਬਜਟ ਇਜਲਾਸ : ਤਕਨੀਕੀ ਸਿੱਖਿਆ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਚਰਨਜੀਤ ਚੰਨੀ ਅਤੇ ਟੀਨੂੰ ਵਿਚਾਲੇ ਬਹਿਸ ਜਾਰੀ
. . .  about 1 hour ago
ਬਜਟ ਇਜਲਾਸ: ਪਵਨ ਕੁਮਾਰ ਟੀਨੂੰ ਨੇ ਆਈ.ਟੀ.ਆਈ. 'ਚ ਅਸਾਮੀਆਂ ਦੀ ਕੀਤੀ ਮੰਗ
. . .  about 1 hour ago
ਬਜਟ ਇਜਲਾਸ: ਸਦਨ ਦੀ ਕਾਰਵਾਈ 'ਚ ਪੁੱਜੇ ਭਗਵੰਤ ਮਾਨ
. . .  about 1 hour ago
ਬਜਟ ਇਜਲਾਸ: ਮਜੀਠੀਆ ਨੇ ਵਿਧਾਨ ਸਭਾ 'ਚ ਸਿੱਧੂ ਦਾ ਕੀਤਾ ਵਿਰੋਧ
. . .  about 1 hour ago
ਬਜਟ ਇਜਲਾਸ :ਪੱਟੀ ਵਿਖੇ ਬਣੇ ਖੇਡ ਸਟੇਡੀਅਮ ਲਈ ਲੋੜੀਂਦਾ ਫ਼ੰਡ ਮੁਹੱਈਆ ਕਰਵਾਇਆ ਜਾਵੇ- ਹਰਮਿੰਦਰ ਗਿੱਲ
. . .  about 1 hour ago
ਬਜਟ ਇਜਲਾਸ : ਆਪ ਵਿਧਾਇਕ ਨੇ ਸਦਨ 'ਚ ਹੁਸ਼ਿਆਰਪੁਰ ਜ਼ਿਲ੍ਹੇ 'ਚ ਚੱਲ ਰਹੇ ਨਜਾਇਜ਼ ਕਾਰੋਬਾਰ ਦਾ ਚੁੱਕਿਆ ਮਸਲਾ
. . .  about 1 hour ago
ਬਜਟ ਇਜਲਾਸ : ਸਿੱਧੂ ਤੇ ਮਜੀਠੀਆ ਵਿਚਾਲੇ ਤਿੱਖੀ ਝੜਪ
. . .  about 1 hour ago
ਬਜਟ ਇਜਲਾਸ : ਕਾਰਵਾਈ ਸ਼ੁਰੂ ਹੁੰਦਿਆਂ ਹੀ ਅਕਾਲੀ ਦਲ ਵੱਲੋਂ ਨਾਅਰੇਬਾਜ਼ੀ ਸ਼ੁਰੂ
. . .  about 1 hour ago
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 1 hour ago
ਮੁਠਭੇੜ ਦੌਰਾਨ ਜਵਾਨਾਂ ਨੇ ਪੁਲਵਾਮਾ ਹਮਲੇ ਨਾਲ ਜੁੜੇ ਜੈਸ਼ ਦੇ ਕਮਾਂਡਰ ਨੂੰ ਪਾਇਆ ਘੇਰਾ
. . .  about 2 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਪੁਲਵਾਮਾ 'ਚ ਅੱਜ ਸ਼ਹੀਦ ਹੋਏ ਚਾਰਾਂ ਜਵਾਨਾਂ ਦੀ ਹੋਈ ਪਹਿਚਾਣ
. . .  about 2 hours ago
ਡੇਢ ਲੱਖ ਦੇ ਗਬਨ ਦੇ ਵਿਰੋਧ 'ਚ ਪਿੰਡ ਵਾਸੀਆਂ ਨੇ ਬੈਂਕ ਨੂੰ ਖੋਲ੍ਹਣ ਤੋਂ ਰੋਕਿਆ
. . .  about 2 hours ago
ਹੁਸ਼ਿਆਰਪੁਰ ਦੀ ਲੱਕੜ ਮੰਡੀ 'ਚੋਂ ਮਿਲੀਆਂ ਦੋ ਨੌਜਵਾਨਾਂ ਦੀ ਲਾਸ਼ਾਂ
. . .  about 3 hours ago
ਮੁਲਾਜ਼ਮਾਂ ਵਲੋਂ ਅੱਜ ਜ਼ਿਲ੍ਹਾ ਹੈਡਕੁਆਰਟਰਾਂ 'ਚ ਕੀਤੇ ਜਾਣਗੇ ਅਰਥੀ ਫੂਕ ਮੁਜ਼ਾਹਰੇ
. . .  about 3 hours ago
ਜੰਮੂ-ਕਸ਼ਮੀਰ 'ਚ ਲੱਗੇ ਭੂਚਾਲ ਦੇ ਝਟਕੇ
. . .  about 3 hours ago
ਪੁਲਵਾਮਾ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਚਾਰ ਜਵਾਨ ਸ਼ਹੀਦ
. . .  about 4 hours ago
ਪੰਜਾਬ ਸਰਕਾਰ ਵਲੋਂ ਅੱਜ ਪੇਸ਼ ਕੀਤਾ ਜਾਵੇਗਾ ਬਜਟ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਹਾੜ ਸੰਮਤ 550
ਿਵਚਾਰ ਪ੍ਰਵਾਹ: ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਮੋਗਾ

ਝੋਨੇ ਦੀ ਲਵਾਈ ਦਾ ਕੰਮ ਅੱਜ ਤੋਂ ਸ਼ੁਰੂ

ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ
ਮੋਗਾ- 19 ਜੂਨ-ਪੰਜਾਬ ਸਰਕਾਰ ਵਲੋਂ ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ ਸਾਇਲ ਵਾਟਰ ਐਕਟ 2009 ਵਿਚ ਸੋਧ ਕਰਕੇ ਝੋਨੇ ਦੀ ਲਵਾਈ 20 ਜੂਨ ਤੋਂ ਕਰਨ ਦਾ ਐਲਾਨ ਕੀਤਾ ਸੀ ਅਤੇ ਜਦ ਕਿ ਕਿਸਾਨ ਜਥੇਬੰਦੀਆਂ ਝੋਨੇ ਦੀ ਲਵਾਈ 10 ਜੂਨ ਨੂੰ ਲੈ ਕੇ ਬਜ਼ਿਦ ਸਨ ਅਤੇ ਜਥੇਬੰਦੀਆਂ ਵਲੋਂ ਬਿਜਲੀ ਗਰਿੱਡਾਂ 'ਤੇ ਧਰਨੇ ਵੀ ਦਿੱਤੇ ਗਏ ਸਨ | ਸਰਕਾਰ ਅਤੇ ਖੇਤੀਬਾੜੀ ਵਿਭਾਗ ਝੋਨੇ ਦੀ ਲਵਾਈ 20 ਜੂਨ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਰਿਹਾ ਹੈ ਤੇ ਹੁਣ ਜਦ ਕਿ ਕੱਲ੍ਹ 20 ਜੂਨ ਨੂੰ ਸਮੁੱਚੇ ਪੰਜਾਬ ਵਿਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਰਕਾਰ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ, ਉੱਥੇ ਪਾਵਰਕਾਮ ਵਲੋਂ ਵੀ 20 ਜੂਨ ਤੋਂ ਪਹਿਲਾਂ ਸ਼ੁਰੂ ਹੋ ਰਹੇ ਝੋਨੇ ਦੇ ਸੀਜ਼ਨ ਲਈ ਖੇਤੀ ਵਰਗ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ 13 ਹਜ਼ਾਰ ਮੈਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਝੋਨੇ ਦੇ ਸੀਜ਼ਨ ਦੌਰਾਨ ਕਿਸੇ ਵਰਗ 'ਤੇ ਕਿਸੇ ਤਰ੍ਹਾਂ ਦਾ ਕੋਈ ਵੀ ਕੱਟ ਨਹੀਂ ਲਗਾਇਆ ਜਾਵੇਗਾ ਅਤੇ ਨਿਰ-ਵਿਘਨ 8 ਘੰਟੇ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਵੇਗੀ | ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੋਗਾ ਦੇ ਮੁਖ ਖੇਤੀਬਾੜੀ ਅਫ਼ਸਰ ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ 20 ਜੂਨ ਤੋਂ ਝੋਨੇ ਦੀ ਲਗਵਾਈ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਚ 1 ਲੱਖ 70 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਕਾਸ਼ਤ ਕੀਤੀ ਜਾਣੀ ਹੈ ਅਤੇ ਉਸ ਲਈ 8.50 ਲੱਖ ਯੂਰੀਆ ਬੈਗ ਦੀ ਲੋੜ ਪੈਣੀ ਹੈ ਜਿਸ ਦੇ ਪ੍ਰਬੰਧ ਕਰ ਲਏ ਗਏ ਹਨ | ਉਨ੍ਹਾਂ ਕਿਸਾਨਾਂ ਨੂੰ ਡੀ.ਏ. ਪੀ. ਖਾਦ ਨਾ ਪਾਉਣ ਦੀ ਸਲਾਹ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਡੀ.ਏ.ਪੀ. ਖਾਦ ਪਾਵਾਂਗੇ ਤਾਂ ਜ਼ਿੰਕ ਸਲਫ਼ੇਟ ਦੀ ਕਮੀ ਆਵੇਗੀ | ਉਨ੍ਹਾਂ ਕਿਸਾਨਾਂ ਨੂੰ ਪੀ.ਏ. ਯੂ. ਦੀ ਸਿਫ਼ਾਰਿਸ਼ਾਂ ਮੁਤਾਬਿਕ ਖਾਦ ਅਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਕਰਨ ਲਈ ਕਿਹਾ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਸਾਨਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸਰਕਾਰ ਤੋਂ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ | ਨਹਿਰੀ ਵਿਭਾਗ ਦੇ ਐਸ.ਡੀ.ਓ. ਸ੍ਰੀ ਨਿਤਿਨ ਸੂਦ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਨਹਿਰਾਂ ਵਿਚ ਝੋਨੇ ਦੀ ਲਵਾਈ ਨੂੰ ਲੈ ਕੇ ਪਾਣੀ ਛੱਡ ਦਿੱਤਾ ਗਿਆ ਹੈ ਅਤੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਭਾਵੇਂ ਸਰਕਾਰ ਅਤੇ ਸਬੰਧਿਤ ਵਿਭਾਗਾਂ ਨੇ ਝੋਨੇ ਦੀ ਲਵਾਈ ਸਬੰਧੀ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਹੈ | ਪਰ ਦੂਜੇ ਪਾਸੇ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਰੜਕ ਰਹੀ ਹੈ ਅਤੇ ਕਿਸਾਨ ਮਜ਼ਦੂਰਾਂ ਦੀ ਭਾਲ ਵਿਚ ਰੇਲਵੇ ਸਟੇਸ਼ਨਾਂ 'ਤੇ ਗੇੜੇ ਮਾਰ ਰਹੇ ਹਨ ਕਿਉਂ ਕਿ ਝੋਨਾ ਲਗਾਉਣ ਦੀ ਮਿਤੀ ਸਿਰ 'ਤੇ ਆ ਗਈ ਹੈ ਅਤੇ ਮਾਲਵਾ ਖੇਤਰ ਦੇ ਕਿਸਾਨ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਹਨ ਅਤੇ
(ਬਾਕੀ ਸਫਾ 10 'ਤੇ)
ਉਨ੍ਹਾਂ ਦੀ ਸਮੁੱਚੀ ਨਜ਼ਰ ਉੱਤਰ-ਪ੍ਰਦੇਸ਼ 'ਤੇ ਬਿਹਾਰ ਤੋਂ ਆਉਣ ਵਾਲੇ ਮਜ਼ਦੂਰਾਂ 'ਤੇ ਲੱਗੀ ਹੋਈ ਹੈ ਅਤੇ ਕਿਸਾਨ ਹਫ਼ਤੇ ਭਰ ਤੋਂ ਸਟੇਸ਼ਨਾਂ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਭਾਲ ਵਿਚ ਚੱਕਰ ਮਾਰ ਰਹੇ ਹਨ | ਅੱਜ 'ਅਜੀਤ' ਵਲੋਂ ਮੋਗਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਪ੍ਰਵਾਸੀ ਮਜ਼ਦੂਰਾਂ ਦੀ ਉਡੀਕ ਵਿਚ ਬੈਠੇ ਕਿਸਾਨ ਜਗਦੇਵ ਸਿੰਘ ਦੁੱਨੇਕੇ ਜਿਸ ਨੇ 50 ਏਕੜ ਵਿਚ ਝੋਨੇ ਦੀ ਬਿਜਾਈ ਕਰਨੀ ਹੈ ਅਤੇ ਇਸੇ ਤਰ੍ਹਾਂ ਹਰਦੇਵ ਸਿੰਘ ਬੱਧਨੀ ਕਲਾਂ, ਜਿਸ ਨੇ 80 ਏਕੜ ਵਿਚ ਝੋਨਾ ਲਗਾਉਣਾ ਹੈ, ਇੰਦਰਜੀਤ ਸਿੰਘ ਤੇ ਪਰਮਜੀਤ ਸਿੰਘ ਵਾਸੀ ਇੱਜਤਵਾਲਾ ਨੇ ਦੱਸਿਆ ਕਿ ਉਨ੍ਹਾਂ ਲੇ 150 ਏਕੜ ਦੇ ਕਰੀਬ ਝੋਨੇ ਦੀ ਕਾਸ਼ਤ ਕਰਨੀ ਹੈ ਪਰ ਪਿਛਲੇ ਕਰੀਬ ਤਿੰਨ ਦਿਨਾਂ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਝਾਕ ਵਿਚ ਮੋਗਾ ਰੇਲਵੇ ਸਟੇਸ਼ਨ ਬੈਠੇ ਹਨ ਪਰੰਤੂ ਪ੍ਰਵਾਸੀ ਮਜ਼ਦੂਰ ਆ ਤਾਂ ਰਹੇ ਹਨ ਪਰ ਬਹੁਤ ਹੀ ਘੱਟ ਆਉਣ ਕਰਕੇ ਗੱਲ ਬਣਦੀ ਨਜ਼ਰ ਨਹੀਂ ਆ ਰਹੀ | ਉਨ੍ਹਾਂ ਦੱਸਿਆ ਕਿ ਫ਼ਿਲਹਾਲ ਝੋਨੇ ਦੀ ਲਵਾਈ ਦਾ ਰੇਟ ਪ੍ਰਤੀ ਏਕੜ 2500 ਰੁਪਏ ਹੈ ਪਰ ਪ੍ਰਵਾਸੀ ਮਜ਼ਦੂਰ ਨਾ ਮਿਲਣ ਕਾਰਨ ਇਹ ਰੇਟ ਤਿੰਨ ਹਜ਼ਾਰ ਤੋਂ ਵੱਧ ਸਕਦਾ ਹੈ ਕਿਉਂ ਕਿ ਆਲਮ ਇਹ ਹੈ ਕਿ ਝੋਨਾ ਲਗਾਉਣ ਦੀ ਮਿਤੀ 20 ਜੂਨ ਹੋਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਮੰਗ ਇਕ ਦਮ ਵਧ ਗਈ ਹੈ ਅਤੇ ਕਿਸਾਨ ਵੱਧ ਮਜ਼ਦੂਰੀ ਦੇਣ ਨੂੰ ਵੀ ਤਿਆਰ ਹਨ ਪਰ ਪ੍ਰਵਾਸੀ ਮਜ਼ਦੂਰ ਨਹੀਂ ਮਿਲ ਰਹੇ | ਇਸੇ ਤਰ੍ਹਾਂ ਅੱਜ ਰੇਲਵੇ ਸਟੇਸ਼ਨ 'ਤੇ ਲੰਗੇਆਣਾ, ਆਲਮਵਾਲਾ, ਗੱਜਣ ਵਾਲਾ, ਨੱਥੂਵਾਲਾ ਗਰੀਬ, ਸਮਾਲਸਰ, ਬੁੱਧ ਸਿੰਘ ਵਾਲਾ, ਚੜਿੱਕ, ਬੱਧਨੀ, ਘੋਲੀਆ ਖ਼ੁਰਦ ਤੋਂ ਵੀ ਕਿਸਾਨ ਪ੍ਰਵਾਸੀ ਮਜ਼ਦੂਰ ਲੈਣ ਲਈ ਆਏ ਹੋਏ ਸਨ | ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਹਰਿਆਣਾ ਤੇ ਪੰਜਾਬ ਵਿਚ ਝੋਨੇ ਦੀ ਲਵਾਈ ਇਕੋ ਸਮੇਂ ਸ਼ੁਰੂ ਹੋਣ ਕਾਰਨ ਹੀ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਪਾਈ ਜਾ ਰਹੀ ਹੈ, ਉਨ੍ਹਾਂ ਸਰਕਾਰ ਦੇ 20 ਜੂਨ ਨੂੰ ਝੋਨੇ ਦੀ ਲਵਾਈ ਸ਼ੁਰੂ ਕਰਨ ਦੇ ਫ਼ੈਸਲੇ ਦੀ ਵੀ ਨਿੰਦਿਆਂ ਕਰਦਿਆਂ ਕਿਹਾ ਕਿ 15 ਜੂਨ ਦਾ ਫ਼ੈਸਲਾ ਸਰਕਾਰ ਦਾ ਸਹੀ ਫ਼ੈਸਲਾ ਸੀ ਹੁਣ ਪੰਜ ਦਿਨ ਵਧਾਉਣ ਕਰਨ ਨਾਲ ਮਜ਼ਦੂਰਾਂ ਦੀ ਘਾਟ ਸਾਹਮਣੇ ਆ ਰਹੀ ਹੈ | ਕਿਸਾਨਾਂ ਨੇ ਕਿਹਾ ਕਿ ਜੇਕਰ ਮਜ਼ਦੂਰਾਂ ਦੀ ਘਾਟ ਰਹੀ ਤਾਂ ਝੋਨੇ ਦੀ ਲਵਾਈ ਦਾ ਭਾਅ ਹੋਰ ਵੀ ਵਧ ਸਕਦਾ ਹੈ ਅਤੇ ਜਿਸ ਨਾਲ ਕਿਸਾਨਾਂ 'ਤੇ ਹੋਰ ਆਰਥਿਕ ਬੋਝ ਪੈ ਸਕਦਾ ਹੈ ਜਦ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦੀ ਵਿਚੋਂ ਗੁਜ਼ਾਰ ਰਿਹਾ ਹੈ | ਝੋਨੇ ਦੀ ਲਵਾਈ ਨੂੰ ਲੈ ਕੇ ਜਿੱਥੇ ਕਿਸਾਨ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਬਿਜਲੀ ਵਿਭਾਗ ਪ੍ਰਤੀ ਵੀ ਉਨ੍ਹਾਂ ਦਾ ਗ਼ੁੱਸਾ ਸਾਫ਼ ਝਲਕਦਾ ਹੈ ਕਿਉਂ ਕਿ ਝੋਨੇ ਦੀ ਲਵਾਈ 20 ਜੂਨ ਹੋਣ ਕਾਰਨ ਵਿਭਾਗ ਵਲੋਂ ਬਿਜਲੀ ਪਹਿਲਾਂ ਨਾ ਦੇਣ ਕਾਰਨ ਉਹ ਆਪਣੇ ਝੋਨੇ ਦੇ ਖੇਤ ਵੀ ਤਿਆਰ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਘਰ ਅੱਗਿਓਾ ਕੁੱਤਾ ਲੰਘਾਉਣ ਦੀ ਰੰਜਸ਼ ਨੂੰ ਲੈ ਕੇ ਹੋਈ ਕੁੱਟਮਾਰ

ਬਾਘਾ ਪੁਰਾਣਾ, 19 ਜੂਨ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਨੇੜਲੇ ਪਿੰਡ ਜੈ ਸਿੰਘ ਵਾਲਾ ਵਿਖੇ ਘਰ ਅੱਗਿਓਾ ਕੁੱਤਾ ਲੰਘਾਉਣ ਦੀ ਰੰਜਸ਼ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਮਾਰਕੁੱਟ ਵਿਚ ਇਕ ਔਰਤ ਸਮੇਤ ਚਾਰ ਵਿਅਕਤੀ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ...

ਪੂਰੀ ਖ਼ਬਰ »

ਮਿਊਾਸੀਪਲ ਕਾਮਿਆਂ ਨੇ ਹੱਕੀ ਮੰਗਾਂ ਮਨਵਾਉਣ ਲਈ ਕੀਤੀ ਗੇਟ ਰੈਲੀ

ਮੋਗਾ, 19 ਜੂਨ (ਜਸਪਾਲ ਸਿੰਘ ਬੱਬੀ)-ਮਿਊਾਸੀਪਲ ਇੰਪਲਾਈਜ਼ ਫੈਡਰੇਸ਼ਨ ਨਗਰ ਨਿਗਮ ਮੋਗਾ ਵਲੋਂ ਮਿਊਾਸੀਪਲ ਕਾਮਿਆਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਰੋਸ ਵਜੋਂ ਗੇਟ ਰੈਲੀ ਕੀਤੀ | ਇਸ ਮੌਕੇ ਫੈਡਰੇਸ਼ਨ ਆਗੂਆਂ ਨੇ ਬੋਲਦਿਆਂ ਦੱਸਿਆ ਕਿ 20 ਜੂਨ ਨੂੰ ਸਵੇਰੇ 9 ਵਜੇ ...

ਪੂਰੀ ਖ਼ਬਰ »

ਕਾਰ ਖ਼ਰੀਦਦਾਰ ਬਣ ਕੇ ਆਇਆ ਠੱਗ ਗੱਡੀ ਲੈ ਕੇ ਹੋਇਆ ਰਫ਼ੂ-ਚੱਕਰ

ਕੋਟ ਈੇਸੇ ਖਾਂ, 19 ਜੂਨ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਵਿਖੇ ਇਕ ਮਸੀਤਾਂ ਪਿੰਡ ਦੇ ਵਿਅਕਤੀ ਕੋਲੋਂ ਕਾਰ ਖ਼ਰੀਦਦਾਰ ਬਣ ਕੇ ਆਇਆ ਠੱਗ ਸਵਿਫ਼ਟ ਕਾਰ ਲੈ ਕੇ ਰਫੂਚੱਕਰ ਹੋ ਗਿਆ | ਘਟਨਾ ਦੀ ਪੂਰੀ ਜਾਣਕਾਰੀ ਦਿੰਦਿਆਂ ਕਾਰਜ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ...

ਪੂਰੀ ਖ਼ਬਰ »

ਨਿਊ ਗੀਤਾ ਕਲੋਨੀ ਵਿਖੇ ਵਿਕਾਸ ਕਾਰਜ ਹੋਏ ਸ਼ੁਰੂ

ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸਥਾਨਕ ਸ਼ਹਿਰ ਦੀ ਨਿਊ ਗੀਤਾ ਕਲੋਨੀ ਜੋ ਕਿ ਗਲੀਆਂ ਨਾਲੀਆਂ ਨੂੰ ਲੈ ਕੇ ਸ਼ਹਿਰ ਦੇ ਹੋਰ ਖੇਤਰਾਂ ਦੇ ਮੁਕਾਬਲੇ ਪਛੜੀ ਹੋਈ ਸੀ ਪਰੰਤੂ ਹੁਣ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ ਕਿਉਂ ਕਿ ਨਿਊ ਗੀਤਾ ਕਲੋਨੀ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਦੀ ਮੌਤ

ਮੋਗਾ, 19 ਜੂਨ (ਗੁਰਤੇਜ ਸਿੰਘ)-21 ਸਾਲਾ ਇਕ ਪ੍ਰਵਾਸੀ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਕ ਰਾਜੇਸ਼ ਕੁਮਾਰ ਪੁੱਤਰ ਰਾਮ ਲਖਨ ਵਾਸੀ ਉੱਤਰ-ਪ੍ਰਦੇਸ਼ (ਯੂ.ਪੀ.) ਹਾਲ ਆਬਾਦ ਨਿਹਾਲ ਸਿੰਘ ਵਾਲਾ ਜੋ ਕਿ ਨਿਹਾਲ ਸਿੰਘ ਵਾਲਾ ਵਿਖੇ ਪਿਛਲੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਡੀ. ਸੀ. ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ

ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਝੋਨਾ ਲਗਾਉਣ ਸਮੇਂ ਕਿਸਾਨਾਂ ਸਿਰ ਕੀਤੇ ਪੁਲਿਸ ਕੇਸ ਵਾਪਸ ਕਰਵਾਉਣ ਅਤੇ ਹੱਕੀ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਮਰਜੀਤ ਸਿੰਘ ਸੈਦੋਕੇ ਜ਼ਿਲ੍ਹਾ ਪ੍ਰਧਾਨ ਦੀ ...

ਪੂਰੀ ਖ਼ਬਰ »

ਬਿਜਲੀ ਦੇ ਮਾੜੇ ਪ੍ਰਬੰਧਾਂ, ਨਜਾਇਜ਼ ਕੁੰਡੀਆਂ ਤੇ ਹੋਰ ਮੁਸ਼ਕਲਾਂ ਕਾਰਨ ਕੁਰਲਾਏ ਮੁਹੱਲਾ ਨਿਵਾਸੀ ਪ੍ਰੇਸ਼ਾਨ

ਕੋਟ ਈਸੇ ਖਾਂ, 19 ਜੂਨ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 8 ਅਤੇ ਵਾਰਡ ਨੰਬਰ 9 ਦੇ ਘਲੋਟੀ ਰੋਡ ਨਿਵਾਸੀਆਂ ਨੇ ਇੱਥੇ ਬਿਜਲੀ ਦੇ ਪ੍ਰਬੰਧਾਂ ਨੂੰ ਮਾੜਾ ਦੱਸਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ | ਗਲੀ ਬਾਬਾ ਨਾਮਦੇਵ ਦੇ ਕੋਲ ਬਿਜਲੀ ਦੀਆਂ ਮੇਨ ...

ਪੂਰੀ ਖ਼ਬਰ »

ਮਾਤਾ ਸੁਰਜੀਤ ਕੌਰ ਲੰਗੇਆਣਾ ਨਮਿਤ ਸ਼ਰਧਾਂਜਲੀ ਸਮਾਗਮ

ਨੱਥੂਵਾਲਾ ਗਰਬੀ, 19 ਜੂਨ (ਸਾਧੂ ਰਾਮ ਲੰਗੇਆਣਾ)-ਪਿੰਡ ਲੰਗੇਆਣਾ ਪੁਰਾਣਾ ਦੇ ਵਾਸੀ ਸਾਬਕਾ ਪੰਚ ਜੁਗਰਾਜ ਸਿੰਘ, ਗੁਰਚਰਨ ਸਿੰਘ, ਬਲਜੀਤ ਸਿੰਘ, ਪ੍ਰਧਾਨ ਜਗਰੂਪ ਸਿੰਘ ਦੇ ਸਹਿਯੋਗ ਮਾਤਾ ਸੁਰਜੀਤ ਕੌਰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਜਿਨ੍ਹਾਂ ਦੇ ਨਮਿਤ ਪਾਏ ...

ਪੂਰੀ ਖ਼ਬਰ »

ਬਰਜਿੰਦਰ ਸਿੰਘ ਬਰਾੜ ਸਰਪੰਚ ਆਤਮਾ ਸਿੰਘ ਦੇ ਗ੍ਰਹਿ ਦੁੱਖ ਸਾਂਝਾ ਕਰਨ ਪਹੁੰਚੇ

ਕੋਟ ਈਸੇ ਖਾ, 19 ਜੂਨ (ਨਿਰਮਲ ਸਿੰਘ ਕਾਲੜਾ)-ਨੇਕ ਸਿੰਘ ਕਮਿਸ਼ਨ ਏਜੰਟ ਅਤੇ ਬੂਟਾ ਸਿੰਘ ਤੂਰ ਖੋਸਾ ਕੋਟਲਾ ਦੇ ਪਿਤਾ ਸਾਬਕਾ ਸਰਪੰਚ ਆਤਮਾ ਸਿੰਘ ਜੋ ਬੀਤੇ ਦਿਨੀਂ ਪ੍ਰਮਾਤਮਾ ਵਲੋਂ ਦਿੱਤੇ ਗਏ ਸਵਾਸਾਂ ਦੀ ਲੜੀ ਭੋਗਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਦੇ ...

ਪੂਰੀ ਖ਼ਬਰ »

ਐਡਵਾਂਸ ਇੰਸਟੀਚਿਊਟ ਦੀ ਵਿਦਿਆਰਥਣ ਨੇ ਓਵਰਆਲ 6 ਬੈਂਡ ਪ੍ਰਾਪਤ ਕੀਤੇ

ਬਾਘਾ ਪੁਰਾਣਾ, 19 ਜੂਨ (ਬਲਰਾਜ ਸਿੰਗਲਾ)-ਐਡਵਾਂਸ ਆਈਲਟਸ ਸੈਂਟਰ ਦੀ ਵਿਦਿਆਰਥਣ ਕਮਲਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਘੋਲੀਆ ਕਲਾਂ ਨੇ ਆਈਲਟਸ ਦੀ ਪ੍ਰੀਖਿਆ ਵਿਚੋਂ 6 ਬੈਂਡ ਪ੍ਰਾਪਤ ਕੀਤੇ | ਇਸ ਮੌਕੇ ਸੰਸਥਾ ਦੀ ਐਮ.ਡੀ. ਕਿਰਨਦੀਪ ਕੌਰ ਨੇ ਇਸ ਵਿਦਿਆਰਥਣ ਨੂੰ ...

ਪੂਰੀ ਖ਼ਬਰ »

ਬਾਬਾ ਜੀਵਨ ਸਿੰਘ ਕਲੱਬ ਰੌਲੀ ਸਮਾਜ-ਸੇਵੀ ਕਾਰਜਾਂ 'ਚ ਪਾ ਕੇ ਰਿਹਾ ਅਹਿਮ ਯੋਗਦਾਨ

ਮੋਗਾ, 19 ਜੂਨ (ਅਮਰਜੀਤ ਸਿੰਘ ਸੰਧੂ)-ਪਿੰਡ ਰੌਲੀ ਵਿਖੇ ਪਿਛਲੇ ਡੇਢ ਸਾਲ ਤੋਂ ਲੋਕ ਸੇਵਾ ਕਾਰਜਾਂ ਲਈ ਹੋਂਦ ਵਿਚ ਆਇਆ ਬਾਬਾ ਜੀਵਨ ਸਿੰਘ ਕਲੱਬ ਜੋ ਆਏ ਦਿਨ ਸਮਾਜ ਸੇਵਾ ਦੇ ਕਾਰਜਾਂ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ...

ਪੂਰੀ ਖ਼ਬਰ »

ਮੋਗਾ ਜ਼ਿਲ੍ਹੇ ਵਿਚ ਕਿਸੇ ਨੂੰ ਜੰਗਲਾਤ ਦੀ ਲੱਕੜ ਚੋਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ-ਲਖਵਿੰਦਰ ਗਿੱਲ

ਅਜੀਤਵਾਲ, 19 ਜੂਨ (ਸ਼ਮਸ਼ੇਰ ਸਿੰਘ ਗ਼ਾਲਿਬ)-ਮੋਗਾ ਜ਼ਿਲ੍ਹੇ ਵਿਚ ਕਿਸੇ ਨੂੰ ਵੀ ਜੰਗਲਾਤ ਦੀ ਲੱਕੜ ਚੋਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਭਾਵੇਂ ਕੋਈ ਰਸੂਖਦਾਰ ਹੋਵੇ, ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੋਗਾ ...

ਪੂਰੀ ਖ਼ਬਰ »

ਬਾਬਾ ਤੁਲਸੀ ਦਾਸ ਝੁੱਗੀ ਵਾਲਿਆ ਦੇ ਮੇਲੇ ਸਬੰਧੀ ਤਿਆਰੀਆਂ ਜ਼ੋਰਾਂ 'ਤੇ-ਬਾਬਾ ਅਵਤਾਰ ਸਿੰਘ

ਕੋਟ ਈਸੇ ਖਾਂ, 19 ਜੂਨ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਨੇੜਲੇ ਪ੍ਰਸਿੱਧ ਇਤਿਹਾਸਕ ਸਥਾਨ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਾ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਧਾਰਮਿਕ ...

ਪੂਰੀ ਖ਼ਬਰ »

ਗੋਪਾਲ ਗਊਸ਼ਾਲਾ ਵਲੋਂ ਮਦਨ ਮੋਹਨ ਮਿੱਤਲ ਦਾ ਸਨਮਾਨ

ਮੋਗਾ, 19 ਜੂਨ (ਜਸਪਾਲ ਸਿੰਘ ਬੱਬੀ)-ਗੋਪਾਲ ਗਊਸ਼ਾਲਾ ਗਾਧੀ ਰੋਡ ਮੋਗਾ ਵਿਖੇ ਸਾਬਕਾ ਕੈਬਨਿਟ ਮੰਤਰੀ ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਪੁੱਜੇ | ਜਿੱਥੇ ਉਨ੍ਹਾਂ ਗਊਸ਼ਾਲਾ 'ਚ ਚੱਲ ਰਹੇ ਪ੍ਰਾਜੈਕਟਾਂ ਦੀ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਪ੍ਰਧਾਨ ਚਮਨ ਲਾਲ ...

ਪੂਰੀ ਖ਼ਬਰ »

ਗਾਇਕ ਗਿੱਲ ਕਮਲ ਦੇ ਗੀਤ 'ਜੱਟ ਕਿਹੜੀ ਗੱਲੋਂ ਘੱਟ' ਦਾ ਕੀਤਾ ਵੀਡੀਓ ਫ਼ਿਲਮਾਂਕਣ

ਕਿਸ਼ਨਪੁਰਾ ਕਲਾਂ, 19 ਜੂਨ (ਅਮੋਲਕ ਸਿੰਘ ਕਲਸੀ/ਪਰਮਿੰਦਰ ਸਿੰਘ ਗਿੱਲ)- ਗਾਇਕ ਗਿੱਲ ਕਮਲ ਦੇ ਨਵੇ ਰਿਲੀਜ਼ ਹੋਏ ਗੀਤ 'ਜੱਟ ਕਿਹੜੀ ਗੱਲੋਂ ਘੱਟ' ਦੀ ਵੀਡੀਉ ਸ਼ੂਟਿੰਗ ਪਿੰਡ ਤਲਵੰਡੀ ਮੱਲੀਆਂ, ਦਾਇਆ ਕਲਾਂ (ਗਊਸ਼ਾਲਾ) ਕਿਸ਼ਨਪੁਰਾ ਖ਼ੁਰਦ ਵਿਖੇ ਵੱਖ-ਵੱਖ ਲੋਕੇਸ਼ਨਾਂ ...

ਪੂਰੀ ਖ਼ਬਰ »

ਗੋ ਗਲੋਬਲ ਨੇ ਜਸਪ੍ਰੀਤ ਸਿੰਘ ਦਾ ਕੈਨੇਡਾ ਦਾ ਸੁਪਨਾ ਸਾਕਾਰ ਕੀਤਾ

ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਜੋ ਨਜ਼ਦੀਕ ਸਟੇਟ ਬੈਂਕ ਆਫ਼ ਪਟਿਆਲਾ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ, ਵਲੋਂ ਜ਼ਿਲ੍ਹਾ ਮੋਗਾ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ | ਗੋ ਗਲੋਬਲ ਸੰਸਥਾ ਦੇ ਡਾਇਰੈਕਟਰ ਦੀਪਕ ਮਨਚੰਦਾ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 7 ਬੈਂਡ-ਡੱਲਾ

ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਮੋਗਾ ਆਈਲਟਸ ਅਤੇ ਇਮੀਗਰੇਸ਼ਨ ਦੀਆਂ ਸੇਵਾਵਾਂ ਪ੍ਰਦਾਨ ਕਰਨ 'ਚ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਹੈ | ਮੈਕਰੋ ਗਲੋਬਲ 'ਚ ਆਈਲਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ | ਕਮਜ਼ੋਰ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਮਿਡ ਡੇ ਮੀਲ ਕੁੱਕ ਯੂਨੀਅਨ ਇੰਟਕ ਜ਼ਿਲ੍ਹਾ ਮੋਗਾ ਦੀ ਮੀਟਿੰਗ

ਮੋਗਾ, 19 ਜੂਨ (ਜਸਪਾਲ ਸਿੰਘ ਬੱਬੀ)-ਮਿਡ ਡੇ ਮੀਲ ਕੁੱਕ ਯੂਨੀਅਨ ਇੰਟਕ ਜ਼ਿਲ੍ਹਾ ਮੋਗਾ ਦੀ ਮੀਟਿੰਗ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਚਿੰਡਾਲੀਆ ਨੇ ਦੱਸਿਆ ਕਿ ਮਿਡ ਡੇ ਮੀਲ ਕੁੱਕ 11 ਮਹੀਨੇ ਕੰਮ ਕਰਦੇ ਹਨ, ਹਾਜ਼ਰੀ ਵੀ 11 ਮਹੀਨੇ ...

ਪੂਰੀ ਖ਼ਬਰ »

ਆਸ ਸਪੋਰਟਸ ਅਕੈਡਮੀ ਦੇ ਬੱਚਿਆਂ ਨੇ ਤਾਈਕਵਾਂਡੋ 'ਚ ਜਿੱਤੇ ਸੋਨ ਤਗਮੇ

ਮੋਗਾ, 19 ਜੂਨ (ਗੁਰਤੇਜ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਨੂੰ ਖੇਡਾਂ ਦੇ ਖੇਤਰ ਵਿਚ ਤਰਾਸ਼ ਰਹੀ ਆਸ ਸਪੋਰਟਸ ਅਕੈਡਮੀ ਦੇ ਬੱਚਿਆਂ ਨੇ ਗਾਜੀਆਬਾਦ ਵਿਖੇ ਤਾਈਕਵਾਂਡੋ ਦੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤ ਕੇ ...

ਪੂਰੀ ਖ਼ਬਰ »

20 ਸਾਲ ਬਾਅਦ ਹੋਇਆ ਪਾਣੀ ਦੇ ਨਿਕਾਸ ਦਾ ਹੱਲ

ਅਜੀਤਵਾਲ, 19 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਨੈਸ਼ਨਲ ਅਵਾਰਡੀ ਸਰਪੰਚ ਨਰਿੰਦਰ ਕੌਰ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਅਤੇ ਪਟੇਲ ਕੰਟਰਕਸਨ ਕੰਪਨੀ ਦੇ ਯਤਨਾ ਸਦਕਾ ਪਿੰਡ ਡਾਲਾ ਦੀ ਰਾਮ ਪਿਆਰੀ ਵਾਲੀ ਬਸਤੀ ਦੇ ਗੰਦੇ ਪਾਣੀ ਦੇ ਨਿਕਾਸ ਦਾ ਹੱਲ ਤਕਰੀਬਨ 20-25 ਸਾਲਾ ਬਾਅਦ ...

ਪੂਰੀ ਖ਼ਬਰ »

ਦੇਸ਼ ਭਗਤ ਸਪੋਰਟਸ ਕਲੱਬ ਢੁੱਡੀਕੇ ਦੇ ਅਹੁਦੇਦਾਰ ਖੇਡ ਮੰਤਰੀ ਨੂੰ ਮਿਲੇ

ਅਜੀਤਵਾਲ, 19 ਜੂਨ (ਹਰਦੇਵ ਸਿੰਘ ਮਾਨ)- ਪਿਛਲੇ ਦਿਨੀਂ ਦੇਸ਼ ਭਗਤ ਸਪੋਰਟਸ ਕਲੱਬ ਢੁੱਡੀਕੇ ਦੇ ਮੈਂਬਰ ਅਤੇ ਮੋਗਾ ਹਾਕੀ ਐਸੋਸੀਏਸ਼ਨ ਦੇ ਅਹੁਦੇਦਾਰ ਸਰਕਾਰੀ ਕਾਲਜ ਢੁੱਡੀਕੇ ਵਿਖੇ ਬਣ ਰਹੀ ਆਸਟੋਟਰਫ ਦੇ ਸਬੰਧ ਵਿਚ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਨੂੰ ਮਿਲੇ ਅਤੇ ...

ਪੂਰੀ ਖ਼ਬਰ »

ਮੁੱਖ ਅਧਿਆਪਕ ਦਵਿੰਦਰ ਸਿੰਘ ਬਰਾੜ ਨਮਿੱਤ ਸ਼ਰਧਾਂਜਲੀ ਸਮਾਗਮ

ਨਿਹਾਲ ਸਿੰਘ ਵਾਲਾ, 19 ਜੂਨ (ਪਲਵਿੰਦਰ ਸਿੰਘ ਟਿਵਾਣਾ)-ਮੁੱਖ ਅਧਿਆਪਕ ਦਵਿੰਦਰ ਸਿੰਘ ਬਰਾੜ ਗਾਜੀਆਣਾ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿੱਤ ਰੱਖੇ ਗਏ ਸ੍ਰੀ ਸਾਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੁਰਚਰਨ ਕੰਵਲ ਸਾਹਿਬ ...

ਪੂਰੀ ਖ਼ਬਰ »

ਗੋਲਡ ਮੈਡਲ ਜੇਤੂ ਖਿਡਾਰੀ ਸਨਮਾਨਿਤ

ਕੋਟ ਈਸੇ ਖਾਂ, 19 ਜੂਨ (ਨਿਰਮਲ ਸਿੰਘ ਕਾਲੜਾ)-36ਵੀਂ ਨੈਸ਼ਨਲ ਜੂਨੀਅਰ ਸਾਫ਼ਟ ਬਾਲ 36ਵੀਂ ਚੈਂਪੀਅਨਸ਼ਿਪ ਜੋ ਕਿ ਆਂਧਰਾ ਪ੍ਰਦੇਸ਼ ਵਿਖੇ ਹੋਈ ਜਿਸ ਵਿਚ ਪਿੰਡ ਗਲੋਟੀ ਦੇ ਖਿਡਾਰੀ ਸਤਿੰਦਰ ਸਿੰਘ ਨੇ ਭਾਗ ਲਿਆ ਅਤੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਾਫ਼ਟ ਬਾਲ ਟੀਮ ...

ਪੂਰੀ ਖ਼ਬਰ »

ਆਲ ਇੰਡੀਆ ਸਮਾਜ ਭਲਾਈ ਇਨਸਾਫ਼ ਪਾਰਟੀ ਦੀ ਮੀਟਿੰਗ

ਬੱਧਨੀ ਕਲਾਂ, 19 ਜੂਨ (ਸੰਜੀਵ ਕੋਛੜ)-ਆਲ ਇੰਡੀਆ ਸਮਾਜ ਭਲਾਈ ਇਨਸਾਫ਼ ਪਾਰਟੀ ਦੀ ਇਕ ਅਹਿਮ ਮੀਟਿੰਗ ਕੌਮੀ ਪ੍ਰਧਾਨ ਗੁਰਦੀਪ ਸਿੰਘ ਧਾਲੀਵਾਲ ਰਾਉਕੇ ਕਲਾਂ ਦੀ ਅਗਵਾਈ 'ਚ ਕਸਬਾ ਬੱਧਨੀ ਕਲਾਂ ਵਿਖੇ ਹੋਈ | ਇਸ ਸਮੇਂ ਸੁਖਦੇਵ ਸਿੰਘ ਬੱਧਨੀ ਕਲਾਂ ਸਲਾਹਕਾਰ, ਧੱਲਾ ਸਿੰਘ ...

ਪੂਰੀ ਖ਼ਬਰ »

ਚੇਅਰਮੈਨ ਸੰਪੂਰਨ ਸਿੰਘ ਬਿਲਾਸਪੁਰ ਨਮਿਤ ਸ਼ਰਧਾਂਜਲੀ ਸਮਾਗਮ

ਬਿਲਾਸਪੁਰ/ਨਿਹਾਲ ਸਿੰਘ ਵਾਲਾ, 19 ਜੂਨ (ਸੁਰਜੀਤ ਸਿੰਘ ਗਾਹਲਾ/ ਪਲਵਿੰਦਰ ਸਿੰਘ ਟਿਵਾਣਾ)- ਮਾਰਕੀਟ ਕਮੇਟੀ ਬੱਧਨੀ ਕਲਾਂ ਦੇ ਸਾਬਕਾ ਚੇਅਰਮੈਨ ਸੰਪੂਰਨ ਸਿੰਘ ਬਿਲਾਸਪੁਰ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪ੍ਰੇਮਸਰ ਸਾਹਿਬ ਬਿਲਾਸਪੁਰ ਵਿਖੇ ...

ਪੂਰੀ ਖ਼ਬਰ »

ਸਭ ਧਰਮਾਂ ਦੇ ਸਤਿਕਾਰ ਦੇ ਨਾਲ ਆਪਣੇ ਧਰਮ 'ਚ ਪਰਪੱਕ ਰਹਿਣ ਦੀ ਲੋੜ-ਜਥੇ. ਗੁਰਬਚਨ ਸਿੰਘ ਜੀ

ਕੋਟ ਈਸੇ ਖਾਂ, 19 ਜੂਨ (ਗੁਰਮੀਤ ਸਿੰਘ ਖ਼ਾਲਸਾ)-ਸਮੁੱਚੀ ਮਾਨਵਤਾ ਨੂੰ ਜੀਵਨ ਜਾਂਚ ਸਿਖਾਉਣ ਵਾਲੇ ਸਾਡੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਹਰ ਸਿੱਖ ਨੂੰ ਆਪਣੇ ਜੀਵਨ ਵਿਚ ਢਾਲ ਕੇ ਸਭ ਧਰਮਾਂ, ਮਨੁੱਖਤਾ ਦੇ ਸਤਿਕਾਰ ਦੇ ਨਾਲ-ਨਾਲ ਆਪਣੇ ਧਰਮ ਵਿਚ ਪਰਪੱਕ ਰਹਿਣ ...

ਪੂਰੀ ਖ਼ਬਰ »

ਸੱਭਿਆਚਾਰਕ ਮੇਲੇ ਦਾ ਰੰਗਦਾਰ ਪੋਸਟਰ ਰਿਲੀਜ਼

ਕਿਸ਼ਨਪੁਰਾ ਕਲਾਂ, 19 ਜੂਨ (ਪਰਮਿੰਦਰ ਸਿੰਘ ਗਿੱਲ)-ਇੱਥੋਂ ਨੇੜਲੇ ਪਿੰਡ ਗੱਟੀ ਜੱਟਾਂ ਵਿਖੇ ਧੰਨ ਧੰਨ ਪੀਰ ਬਾਬਾ ਗੁਲਾਬ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਭਿਆਚਾਰਕ ਮੇਲਾ ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਗੁਲਾਬ ...

ਪੂਰੀ ਖ਼ਬਰ »

ਝੋਨੇ ਲਈ 10 ਘੰਟੇ ਬਿਜਲੀ ਨਾ ਦੇਣ 'ਤੇ ਗਰਿੱਡਾਂ ਦਾ ਘਿਰਾਓ ਕਰਾਂਗੇ-ਕਿਸਾਨ ਆਗੂ

ਬਾਘਾ ਪੁਰਾਣਾ, 19 ਜੂਨ (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ (ਰਜਿ:) ਕਾਦੀਆ ਦੀ ਮੀਟਿੰਗ ਸਥਾਨਕ ਗੁਰਦੁਆਰਾ ਸ੍ਰੀ ਮਸਤਾਨ ਸਿੰਘ ਵਾਲਾ ਵਿਖੇ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੀ ਕਾਰਵਾਈ ਬਲਵਿੰਦਰ ਸਿੰਘ ਮਾਣੰੂਕੇ ਅਤੇ ...

ਪੂਰੀ ਖ਼ਬਰ »

ਐਾਜਲਸ ਇੰਟਰਨੈਸ਼ਨਲ ਨੇ ਲਗਵਾਇਆ ਕੈਨੇਡਾ ਦਾ ਵਿਜ਼ਟਰ ਵੀਜ਼ਾ

ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੀ ਮਾਨਤਾ ਪ੍ਰਾਪਤ ਏਜੰਸੀ ਐਾਜਲਸ ਇੰਟਰਨੈਸ਼ਨਲ ਜੋ ਕਿ ਮੋਗਾ ਦੇ ਅੰਮਿ੍ਤਸਰ ਰੋਡ 'ਤੇ ਬੰਬੇ ਹਾਊਸ ਦੇ ਸਾਹਮਣੇ ਸਥਿਤ ਹੈ | ਸੰਸਥਾ ਵਲੋਂ ਕੈਨੇਡਾ, ਆਸਟੇ੍ਰਲੀਆ, ਯੂ.ਐਸ.ਏ. ਆਦਿ ਦੇਸ਼ਾਂ ਦੇ ਇਕ ਸਾਲ ਤੋਂ ਲੈ ਕੇ ਦਸ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੀਆਂ ਮੰਗਾਂ ਨੂੰ ਲੈ ਕੇ ਹੋਈ ਮੀਟਿੰਗ

ਮੋਗਾ, 19 ਜੂਨ (ਅਮਰਜੀਤ ਸਿੰਘ ਸੰਧੂ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ (ਇੰਟਕ) ਮੋਗਾ ਇਕਾਈ ਦੀ ਮੀਟਿੰਗ ਦਰਸ਼ਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੇ-ਕਮਿਸ਼ਨ ਦੀ ਰਿਪੋਰਟ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਫ਼ਾਈ ਅਭਿਆਨ ਦੀ ਸ਼ੁਰੂਆਤ

ਧਰਮਕੋਟ, 19 ਜੂਨ (ਹਰਮਨਦੀਪ ਸਿੰਘ)-ਕੈਪਟਨ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਅਤੇ ਵਾਤਾਵਰਨ ਨੂੰ ਬਣਾਉਣ ਲਈ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਮੋਗਾ ਦੀਆਂ ਹਦਾਇਤਾਂ ਅਨੁਸਾਰ ਕਾਰਜ ਸਾਧਕ ਅਫ਼ਸਰ ਨਗਰ ਕੌਾਸਲ ਧਰਮਕੋਟ ...

ਪੂਰੀ ਖ਼ਬਰ »

ਮਿਡ ਡੇ ਮੀਲ ਕੁੱਕ ਯੂਨੀਅਨ ਇੰਟਕ ਜ਼ਿਲ੍ਹਾ ਮੋਗਾ ਦੀ ਮੀਟਿੰਗ

ਮੋਗਾ, 19 ਜੂਨ (ਜਸਪਾਲ ਸਿੰਘ ਬੱਬੀ)-ਮਿਡ ਡੇ ਮੀਲ ਕੁੱਕ ਯੂਨੀਅਨ ਇੰਟਕ ਜ਼ਿਲ੍ਹਾ ਮੋਗਾ ਦੀ ਮੀਟਿੰਗ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਚਿੰਡਾਲੀਆ ਨੇ ਦੱਸਿਆ ਕਿ ਮਿਡ ਡੇ ਮੀਲ ਕੁੱਕ 11 ਮਹੀਨੇ ਕੰਮ ਕਰਦੇ ਹਨ, ਹਾਜ਼ਰੀ ਵੀ 11 ਮਹੀਨੇ ...

ਪੂਰੀ ਖ਼ਬਰ »

ਸ਼ੈਲਰ ਦੀ ਕੰਧ ਡਿੱਗਣ ਕਾਰਨ ਫੱਕ ਭਰ ਰਹੇ ਮਜ਼ਦੂਰ ਦੀ ਮੌਤ, ਔਰਤ ਜ਼ਖ਼ਮੀ

ਮੋਗਾ, 19 ਜੂਨ (ਗੁਰਤੇਜ ਸਿੰਘ)-ਅੱਜ ਮੋਗਾ-ਬਰਨਾਲਾ ਰੋਡ 'ਤੇ ਪਿੰਡ ਧੂੜਕੋਟ ਟਾਹਲੀ ਵਾਲਾ ਨਜ਼ਦੀਕ ਬਣੇ ਇਕ ਸ਼ੈਲਰ 'ਤੇ ਫੱਕ ਭਰ ਰਹੇ ਮਜ਼ਦੂਰਾਂ 'ਤੇ ਕੰਧ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ | ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਯੂ.ਪੀ. ਦੀ ਜੇਲ੍ਹ 'ਚੋਂ ਰਿਹਾਅ ਹੋਇਆ ਵਰਿਆਮ ਸਿੰਘ ਗੁਰਬਤ ਭਰੀ ਜ਼ਿੰਦਗੀ ਕੱਟਣ ਲਈ ਮਜਬੂਰ

ਲੁਧਿਆਣਾ, 19 ਜੂਨ (ਪੁਨੀਤ ਬਾਵਾ)-ਉਤਰ ਪ੍ਰਦੇਸ਼ ਦੀ ਜ਼ੇਲ 'ਚ 26 ਸਾਲ 7 ਮਹੀਨੇ ਰਹਿਣ ਵਾਲੇ ਵਰਿਆਮ ਸਿੰਘ ਦੀ ਦਸੰਬਰ 2015 'ਚ ਰਿਹਾਈ ਹੋ ਗਈ ਸੀ | ਉਸ ਨੇ ਅੱਜ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ 1990 'ਚ ਕਤਲ ਕੇਸ 'ਚ ਜ਼ੇਲ੍ਹ ਭੇਜ ...

ਪੂਰੀ ਖ਼ਬਰ »

ਗੁਰਦੁਆਰਾ ਪ੍ਰਧਾਨ ਭਾਈ ਗੁਰਚਰਨ ਸਿੰਘ ਬਿੱਟੂ ਦਾ ਸਨਮਾਨ

ਮੋਗਾ, 19 ਜੂਨ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਪਿੰਡ ਸਿੰਘਾਂਵਾਲਾ ਦੇ ਗੁਰਦੁਆਰਾ ਬਾਬਾ ਭਾਈ ਸੇਵਾ ਸਿੰਘ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਬਿੱਟੂ ਵਲੋਂ ਗੁਰਦੁਆਰਾ ਸਾਹਿਬ ਲਈ ਨਿਭਾਈਆਂ ਜਾ ਰਹੀਆਂ ਚੰਗੀਆਂ ਸੇਵਾਵਾਂ ਦੇ ਬਦਲੇ ਸੰਤ ਬਾਬਾ ਗੁਰਦੀਪ ਸਿੰਘ ਚੰਦ ...

ਪੂਰੀ ਖ਼ਬਰ »

ਚੋਰੀ ਹੋਏ ਮੋਟਰਸਾਈਕਲ ਦਾ ਮੁਕੱਦਮਾ ਦਰਜ

ਮੋਗਾ, 19 ਜੂਨ (ਸ਼ਿੰਦਰ ਸਿੰਘ ਭੁਪਾਲ)-ਪ੍ਰਸ਼ਾਂਤ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਅੰਮਿ੍ਤਸਰ ਰੋਡ ਮੋਗਾ ਦਾ ਇਕ ਮੋਟਰਸਾਈਕਲ 6 ਜੂਨ ਨੂੰ ਸ਼ਾਮ 5 ਵਜੇ ਤੱਕ ਦੇ ਕਰੀਬ ਸਿਵਲ ਹਸਪਤਾਲ ਮੋਗਾ ਤੋਂ ਚੋਰੀ ਹੋ ਗਿਆ ਸੀ | ਪ੍ਰਸ਼ਾਂਤ ਕੁਮਾਰ ਦੀ ਸ਼ਿਕਾਇਤ ਦੀ ਪੜਤਾਲ ਉਪਰੰਤ ਉਸ ...

ਪੂਰੀ ਖ਼ਬਰ »

ਸੁਸਾਇਟੀ ਨੇ ਕੈਂਸਰ ਪੀੜਤ ਮਰੀਜ਼ ਦੀ ਆਰਥਿਕ ਮਦਦ ਕੀਤੀ

ਮੋਗਾ, 19 ਜੂਨ (ਸ਼ਿੰਦਰ ਸਿੰਘ ਭੁਪਾਲ)-ਐਾਟੀ ਕੈਂਸਰ ਐਾਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਦੇ ਦਫ਼ਤਰ ਗਾਬੜੀਆ ਕਲੀਨਿਕ ਅੰਮਿ੍ਤਸਰ ਰੋਡ ਮੋਗਾ ਵਿਖੇ ਮੁੱਖ ਸੇਵਾਦਾਰ ਅਜੀਤ ਸਿੰਘ ਗਾਬੜੀਆ ਦੀ ਨਿਗਰਾਨੀ ਹੇਠ ਹੋਈ | ਇਸ ਮੀਟਿੰਗ ਵਿਚ ਕੈਂਸਰ ਪੀੜਤ ਰਮੇਸ਼ ...

ਪੂਰੀ ਖ਼ਬਰ »

ਸਾਬਕਾ ਸਰਪੰਚ ਗੁਰਮੀਤ ਸਿੰਘ ਸਾਫ਼ੂਵਾਲਾ ਜ਼ਿਲ੍ਹਾ ਸਕੱਤਰ ਜਨਰਲ ਨਿਯੁਕਤ

ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਬਕਾ ਮੰਤਰੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀ. ਮੀਤ ਪ੍ਰਧਾਨ ਜਥੇ. ਤੋਤਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਗੁਰਮੀਤ ...

ਪੂਰੀ ਖ਼ਬਰ »

ਹਲਕੇ ਦੇ 130 ਪਿੰਡਾਂ 'ਚ ਇਕ ਵੀ ਚੰਗਾ ਖੇਡ ਸਟੇਡੀਅਮ ਨਾ ਹੋਣ ਕਾਰਨ ਖਿਡਾਰੀ ਨਿਰਾਸ਼

ਕਿਸ਼ਨਪੁਰਾ ਕਲਾਂ, 19 ਜੂਨ (ਪਰਮਿੰਦਰ ਸਿੰਘ ਗਿੱਲ)-ਕਿਸੇ ਵੀ ਦੇਸ਼ ਦੇ ਭਵਿੱਖ ਦੀ ਸਿਰਜਣਾ ਲਈ ਉਸ ਦੇਸ਼ ਦੇ ਨੌਜਵਾਨਾਂ ਦਾ ਤੰਦਰੁਸਤ ਤੇ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ | ਪਰ ਨੌਜਵਾਨ ਪੀੜੀ ਤਾਂ ਹੀ ਤੰਦਰੁਸਤ ਤੇ ਸਿਹਤਮੰਦ ਰਹਿ ਸਕਦੀ ਹੈ ਜੇਕਰ ਸਮੇਂ ਦੀਆਂ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੀ ਵਿਦਿਆਰਥਣ ਨੇ ਸ਼ਾਨਦਾਰ ਬੈਂਡ ਹਾਸਲ ਕੀਤੇ

ਬਾਘਾ ਪੁਰਾਣਾ, 19 ਜੂਨ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਆਈਲਟਸ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟਸ ਅਤੇ ਇਮੀਗੇ੍ਰਸ਼ਨ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਹੈ ਜੋ ਕਿ ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ ਵਿਖੇ ਬੱਸ ਸਟੈਂਡ ਦੇ ...

ਪੂਰੀ ਖ਼ਬਰ »

ਸੱਤਵੇਂ ਸਕੇਅ ਕੱਪ ਮਾਰਸ਼ਲ ਆਰਟ 2018 ਲਈ ਦਿੱਲੀ ਕਾਨਵੈਂਟ ਸਕੂਲ ਵਲੋਂ ਬੱਚਿਆਂ ਨੂੰ ਕੀਤਾ ਰਵਾਨਾ

ਫਤਹਿਗੜ੍ਹ ਪੰਜਤੂਰ, 19 ਜੂਨ (ਜਸਵਿੰਦਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਖੇ ਸਕੇਅ ਮਾਰਸ਼ਲ ਆਰਟ ਦਾ ਸੱਤਵਾਂ ਫੈਡਰੇਸ਼ਨ ਕੱਪ 20 ਜੂਨ ਸੋਮਵਾਰ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਦਿੱਲੀ ਕਾਨਵੈਂਟ ਸਕੂਲ (ਮੋਗਾ) ਦੇ ਖਿਡਾਰੀ ਗੁਰਲੀਨ ਕੌਰ, ਪ੍ਰਨੀਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX